ਤਾਜਾ ਖ਼ਬਰਾਂ


ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਅਤੇ ਸਿੱਖ ਸੰਗਤ ਕੈਲਗਰੀ ਵਲੋਂ ਖ਼ਾਲਸਾ ਏਡ ਨੂੰ ਸਹਿਯੋਗ
. . .  11 minutes ago
ਕੈਲਗਰੀ (ਕੈਨੇਡਾ), 13 ਮਈ (ਜਸਜੀਤ ਸਿੰਘ ਧਾਮੀ) - ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀ ਪ੍ਰਬੰਧਕ ਕਮੇਟੀ ਵਲੋਂ ਸਿੱਖ ਸੰਗਤ ਕੈਲਗਰੀ ਦੇ...
ਇਜ਼ਰਾਈਲੀ ਹਮਲੇ 'ਚ ਹੁਣ ਤੱਕ 65 ਫ਼ਲਸਤੀਨੀਆਂ ਦੀ ਮੌਤ
. . .  32 minutes ago
ਗਾਜ਼ਾ, 13 ਮਈ - ਇਜ਼ਰਾਈਲ ਤੇ ਫ਼ਲਸਤੀਨ ਵਿਚਕਾਰ ਵਿਵਾਦ ਗਹਿਰਾ ਹੁੰਦਾ ਜਾ ਰਿਹਾ ਹੈ। ਇਜ਼ਰਾਈਲ ਵਲੋਂ ਕੀਤੇ ਗਏ ਹਮਲਿਆਂ ਵਿਚ 65 ਲੋਕ ਗਾਜ਼ਾ ਵਿਚ ਮਾਰੇ ਗਏ ਹਨ ਅਤੇ ਇਸ ਦੇ ਨਾਲ ਹੀ ਹਮਾਸ ਵਲੋਂ ਦਾਗੇ ਰਾਕਟਾਂ ਨਾਲ...
ਸ੍ਰੀ ਮੁਕਤਸਰ ਸਾਹਿਬ ਵਿਖੇ ਗਰਜ ਤੇ ਚਮਕ ਨਾਲ ਬਾਰਸ਼ ਜਾਰੀ
. . .  50 minutes ago
ਸ੍ਰੀ ਮੁਕਤਸਰ ਸਾਹਿਬ, 13 ਮਈ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਇਸ ਸਮੇਂ ਭਾਰੀ ਗਰਜ ਤੇ ਚਮਕ ਨਾਲ ਬਾਰਸ਼ ਜਾਰੀ ਹੈ। ਆਸਮਾਨ ਵਿਚ ਕਾਲੇ ਬੱਦਲ ਛਾਏ ਹੋਏ ਹਨ। ਕੁਝ ਦਿਨਾਂ ਤੋਂ ਮੌਸਮ ਦੀ ਖ਼ਰਾਬੀ ਚਲ...
ਅੱਜ ਦਾ ਵਿਚਾਰ
. . .  1 minute ago
ਪ੍ਰਧਾਨ ਮੰਤਰੀ ਮੋਦੀ ਨੇ ਆਕਸੀਜਨ ਅਤੇ ਦਵਾਈਆਂ ਦੀ ਉਪਲਬਧਤਾ ਬਾਰੇ ਕੀਤੀ ਉੱਚ ਪੱਧਰੀ ਬੈਠਕ
. . .  1 day ago
ਨਵੀਂ ਦਿੱਲੀ, 12 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਕਸੀਜਨ ਅਤੇ ਦਵਾਈਆਂ ਦੀ ਉਪਲਬਧਤਾ ਅਤੇ ਸਪਲਾਈ ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।...
ਜ਼ਿਲ੍ਹੇ ਦੇ ਸਰਕਾਰੀ ਸਕੂਲ ਸਵੇਰੇ 8 ਵਜੇ ਤੋਂ ਸਵਾ 11 ਵਜੇ ਤੱਕ ਖੁੱਲ੍ਹਣਗੇ-ਦੀਪਤੀ ਉੱਪਲ
. . .  1 day ago
ਕਪੂਰਥਲਾ, 12 ਮਈ (ਅਮਰਜੀਤ ਕੋਮਲ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਬੀਤੀ 7 ਮਈ ਨੂੰ ਜਾਰੀ ਪੱਤਰ ਦੀ ਲਗਾਤਾਰਤਾ ਵਿਚ ਜ਼ਿਲ੍ਹਾ ਕਪੂਰਥਲਾ ਦੇ ਸਮੂਹ ਸਰਕਾਰੀ ਸਕੂਲਾਂ ਦੇ ਖੁੱਲ੍ਹਣ ...
ਕੁੱਦੋ ਪੱਤੀ (ਗੋਪੀ ਵਾਲੀ ਗਲੀ) ਜੈਤੋ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ : ਡਾ. ਮਨਦੀਪ ਕੌਰ
. . .  1 day ago
ਜੈਤੋ, 12 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਉਪ ਮੰਡਲ ਮੈਜਿਸਟਰੇਟ ਜੈਤੋ ਡਾ: ਮਨਦੀਪ ਕੌਰ ਨੇ ਦੱਸਿਆ ਕਿ ਕੋਵਿਡ-19 ( ਕੋਰੋਨਾ ਵਾਇਰਸ ) ਦਾ ਪਰਕੋਪ ਇਸ ਸਮੇਂ ਪੂਰੇ ਭਾਰਤ ਵਿਚ ਫੈਲਿਆ ਹੋਇਆ...
ਸਾਬਕਾ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਰਾਮਵਿਚਾਰ ਰਾਏ ਦਾ ਕੋਰੋਨਾ ਨਾਲ ਦਿਹਾਂਤ
. . .  1 day ago
ਪਟਨਾ, 12 ਮਈ - ਬਿਹਾਰ ਦੇ ਸਾਬਕਾ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਸੀਨੀਅਰ ਨੇਤਾ ਰਾਮਵਿਚਾਰ ਰਾਏ ਦਾ ਕੋਰੋਨਾ ਨਾਲ ਦਿਹਾਂਤ ਹੋ ਗਿਆ ।
ਪਠਾਨਕੋਟ ਵਿਚ ਕੋਰੋਨਾ ਦੇ 303 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 12 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦੇ 303 ਹੋਰ ਕੇਸ ਸਾਹਮਣੇ ਆਏ ਹਨ ਅਤੇ 3 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਸਿਵਲ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 7 ਮੌਤਾਂ, 378 ਨਵੇਂ ਕੇਸ ਆਏ ਸਾਹਮਣੇ
. . .  1 day ago
ਮਾਨਸਾ, 12 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ ’ਚ ਜਿੱਥੇ ਅੱਜ ਕੋਰੋਨਾ ਨਾਲ 7 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ ਹੀ 378 ਨਵੇਂ ਕੇਸਾਂ ਦੀ ਪੁਸ਼ਟੀ ਹੋਈ...
ਸੂਰੀ ਹਸਪਤਾਲ ਵਿਖੇ ਮਨਾਇਆ ਵਿਸ਼ਵ ਨਰਸਿੰਗ ਦਿਵਸ
. . .  1 day ago
ਬਲਾਚੌਰ, 12 ਮਈ (ਦੀਦਾਰ ਸਿੰਘ ਬਲਾਚੌਰੀਆ) - ਅੱਜ ਸ਼ਾਮੀ ਸੂਰੀ ਹਸਪਤਾਲ ਭੱਦੀ ਰੋਡ, ਬਲਾਚੌਰ ਵਿਖੇ ਵਿਸ਼ਵ ਨਰਸਿੰਗ ਦਿਵਸ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਨਾਲ 9 ਹੋਰ ਮੌਤਾਂ
. . .  1 day ago
ਸ੍ਰੀ ਮੁਕਤਸਰ ਸਾਹਿਬ, 12 ਮਈ (ਰਣਜੀਤ ਸਿੰਘ ਢਿੱਲੋਂ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅੱਜ ਕੋਰੋਨਾ ਨਾਲ 9 ਹੋਰ ਮੌਤਾਂ ਹੋ ਗਈਆਂ...
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 490 ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ , 12 ਮਈ ( ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 490 ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ ...
ਮੋਗਾ ਵਿਚ ਆਏ 50 ਹੋਰ ਕਰੋਨਾ ਪਾਜ਼ੀਟਿਵ ਮਰੀਜ਼
. . .  1 day ago
ਮੋਗਾ, 12 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦਾ ਪ੍ਰਕੋਪ ਥੋੜਾ ਘਟਿਆ ਹੈ ਅਤੇ ਇਸ ਦੇ ਬਾਵਜੂਦ ਵੀ 50 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ...
ਜ਼ਿਲ੍ਹੇ ’ਚ 370 ਨਵੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 8 ਦੀ ਮੌਤ
. . .  1 day ago
ਹੁਸ਼ਿਆਰਪੁਰ, 12 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 370 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 22447 ਅਤੇ 8 ਮਰੀਜ਼ਾਂ ਦੀ ਮੌਤ ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 55 ਨਵੇਂ ਕੇਸ, ਚਾਰ ਮੌਤਾਂ
. . .  1 day ago
ਬਰਨਾਲਾ, 12 ਮਈ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 55 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਚਾਰ ਹੋਰ ਮਰੀਜ਼ਾਂ...
ਅੱਜ ਅੰਤਰਰਾਸ਼ਟਰੀ ਨਰਸਿੰਗ ਦਿਵਸ ਮੌਕੇ ਨਰਸਾਂ ਦਾ ਵਧਾਇਆ ਮਨੋਬਲ
. . .  1 day ago
ਡਮਟਾਲ,12 ਮਈ (ਰਾਕੇਸ਼ ਕੁਮਾਰ) - ਸੁਨੀਤਾ ਦੇਵੀ ਪਠਾਨੀਆ, ਭਾਰਤੀ ਮਜ਼ਦੂਰ ਸੰਘ ਦੀ ਉਪ ਪ੍ਰਧਾਨ ਅਤੇ ਉਨ੍ਹਾਂ ਨਾਲ ਜ਼ਿਲ੍ਹਾ ਸੈਕਟਰੀ ਦਿਨੇਸ਼ ਗੌਤਮ ਨੇ ਅੱਜ ਨਰਸ ਦਿਵਸ ਮੌਕੇ...
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜ਼ਿਲ੍ਹਾ ਪਠਾਨਕੋਟ ਅੰਦਰ ਦੁਕਾਨਾਂ ਖੋਲ੍ਹਣ ਦੇ ਸਮੇਂ ਦੇ ਵਿਚ ਕੀਤੀ ਤਬਦੀਲੀ
. . .  1 day ago
ਪਠਾਨਕੋਟ, 12 ਮਈ (ਸੰਧੂ ) - ਉਨ੍ਹਾਂ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ ਵਲੋਂ ਅੱਜ ਫਿਰ ਦੁਕਾਨਾਂ ਨੂੰ ਖੋਲ੍ਹਣ...
ਕਾਰ ਦੀ ਲਪੇਟ 'ਚ ਆਉਣ ਕਾਰਨ ਸਕੂਟਰੀ ਸਵਾਰ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 12 ਮਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਅੱਜ ਦੁਪਹਿਰ ਸਮੇਂ ਸੁਨਾਮ ਮਾਨਸਾ ਸੜਕ 'ਤੇ ਸ਼ਹਿਰ ਦੀਆਂ ਸੀਤਾਸਰ ਕੈਂਚੀਆਂ 'ਚ ਇਕ ਕਾਰ ਵਲੋਂ ਆਪਣੀ ਲਪੇਟ...
ਏ.ਐੱਸ.ਆਈ ਜਬਰ - ਜ਼ਿਨਾਹ ਮਾਮਲੇ 'ਚ ਸਖ਼ਤ ਹੋਇਆ ਮਹਿਲਾ ਕਮਿਸ਼ਨ, ਮੰਗੀ ਸਟੇਟਸ ਰਿਪੋਰਟ
. . .  1 day ago
ਚੰਡੀਗੜ੍ਹ , 12 ਮਈ - ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਬਠਿੰਡਾ ਵਿਖੇ ਔਰਤ ਨਾਲ ਹੋਏ ਜਬਰ ਜ਼ਿਨਾਹ ਦੇ ...
ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਸਕੱਤਰ ਪੰਜਾਬ ਨੂੰ ਲਿਖਿਆ ਪੱਤਰ
. . .  1 day ago
ਚੰਡੀਗੜ੍ਹ,12 ਮਈ - ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਪੱਤਰ ਲਿਖਿਆ । ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਉਹ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ...
ਜਲੰਧਰ - ਅੰਮ੍ਰਿਤਸਰ ਹਾਈਵੇ ਉੱਤੇ ਵਾਪਰਿਆ ਭਿਆਨਕ ਸੜਕੀ ਹਾਦਸਾ
. . .  1 day ago
ਜਲੰਧਰ , 12 ਮਈ - ਜਲੰਧਰ - ਅੰਮ੍ਰਿਤਸਰ ਹਾਈਵੇ ਉੱਤੇ ਇਕ ਬੇਹੱਦ ਭਿਆਨਕ ਸੜਕੀ ਹਾਦਸਾ ਵਾਪਰਿਆ । ਸੁੱਚੀ ਪਿੰਡ ਦੇ ਨੇੜੇ ਹਾਈਵੇ ਉੱਤੇ ਖੜੀ ਇਕ ਕੰਟਰੋਲ ਗੱਡੀ ਦੇ ਨਾਲ...
ਕੋਰੋਨਾ ਪੀੜਿਤ ਸੀਨੀਅਰ ਟੀ.ਟੀ. ਧੀਰਜ ਚੱਢਾ ਦੀ ਮੌਤ
. . .  1 day ago
ਬਿਆਸ, 12 ਮਈ (ਰੱਖੜਾ) - ਭਾਰਤੀ ਰੇਲਵੇ ਵਿਚ 'ਚ ਬਤੌਰ ਡਿਪਟੀ ਚੀਫ਼ ਟਿਕਟ ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਧੀਰਜ ਚੱਢਾ ਦੀ ਅੱਜ ਸਵੇਰੇ ਕੋਰੋਨਾ ...
ਪੰਜਾਬ ਵਿਚ ਆਕਸੀਜਨ ਅਤੇ ਵੈਕਸੀਨੇਸ਼ਨ ਪੂਰੀ ਦੀ ਪੂਰੀ ਆ ਰਹੀ - ਓ. ਪੀ. ਸੋਨੀ
. . .  1 day ago
ਚੰਡੀਗੜ੍ਹ , 12 ਮਈ - ਪੰਜਾਬ ਦੇ ਮੈਡੀਕਲ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਕਿਹਾ ਹੈ ਕਿ ਪੰਜਾਬ ਵਿਚ ਆਕਸੀਜਨ ਅਤੇ ਵੈਕਸੀਨੇਸ਼ਨ ਪੂਰੀ ਦੀ ਪੂਰੀ...
ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
. . .  1 day ago
ਜ਼ੀਰਾ (ਖੋਸਾ ਦਲ ਸਿੰਘ) 12 ਮਈ (ਮਨਪ੍ਰੀਤ ਸਿੰਘ) - ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਸਤੀ ਬੂਟੇ ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਪੰਜਾਬ ਦੀ ਵਿਰਾਸਤੀ ਸ਼ਾਨ ਦਾ ਲਖ਼ਾਇਕ

ਗਤਕਾ

ਇਤਿਹਾਸ ਜਦ ਵਰਤਮਾਨ ਦੇ ਨਾਲ ਰਚ-ਮਿਚ ਜਾਂਦਾ ਹੈ ਤਾਂ ਉਸ ਦੇ ਲੀਹੋਂ ਵੱਖ ਹੋਣ ਦਾ ਅਹਿਸਾਸ ਵੀ ਕਦੇ ਜ਼ਿਹਨ 'ਚ ਨਹੀਂ ਆਉਂਦਾ। ਸਗੋਂ ਜੜ੍ਹਾਂ ਨਾਲ ਜੁੜਾਅ ਬਣਿਆ ਮਹਿਸੂਸ ਹੁੰਦਾ ਹੈ ਅਤੇ ਜਦ ਇਨ੍ਹਾਂ ਜੜ੍ਹਾਂ ਦਾ ਵਿਸਥਾਰ ਭਵਿੱਖ ਦੀ ਜ਼ਮੀਨ 'ਚ ਹੁੰਦਾ ਨਜ਼ਰ ਆਏ ਤਾਂ ਇਕ ਵੱਖਰਾ ਹੀ ਜਲੌਅ ਵੇਖਣ ਨੂੰ ਮਿਲਦਾ ਹੈ। ਹਾਲ ਹੀ 'ਚ ਪੰਜਾਬ ਦੀ ਵਿਰਾਸਤੀ ਖੇਡ ਗਤਕਾ ਨੂੰ 'ਖੇਲੋ ਇੰਡੀਆ 2021' ਦੀਆਂ ਖੇਡਾਂ 'ਚ ਸ਼ਾਮਿਲ ਕੀਤਾ ਗਿਆ ਹੈ। ਖੇਡ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਗਤਕਾ, ਕਲਰੀਪਾਇਥੋ, ਥਾਂਗ-ਟਾ ਅਤੇ ਮਲਖੰਭਾ ਨੂੰ 2021 'ਚ ਹਰਿਆਣਾ 'ਚ ਹੋਣ ਵਾਲੀਆਂ 'ਖੇਲੋ ਇੰਡੀਆ ਯੂਥ ਗੇਮਜ਼' ਵਿਚ ਸ਼ਾਮਿਲ ਕੀਤਾ ਜਾਏਗਾ। ਇਨ੍ਹਾਂ 'ਚੋਂ ਗਤਕੇ ਦਾ ਸਬੰਧ ਪੰਜਾਬ, ਜਦ ਕਿ ਕਲਰੀਪਾਇਥੋ ਦਾ ਕੇਰਲ, ਥਾਂਗ-ਟਾ ਦਾ ਮਨੀਪੁਰ ਨਾਲ ਹੈ ਜਦ ਕਿ ਮੱਲਾਖੰਬਾ ਜਿਸ ਦਾ ਇਤਿਹਾਸ ਸਦੀਆਂ ਪੁਰਾਣਾ ਹੈ, ਉਸ ਦਾ ਕਿਸੇ ਸੂਬੇ ਵਿਸ਼ੇਸ਼ ਨਾਲ ਕੋਈ ਸਬੰਧ ਜੁੜਿਆ ਨਹੀਂ ਨਜ਼ਰ ਆਉਂਦਾ। ਅਸੀਂ ਇਸ ਚਰਚਾ ਨੂੰ ਗਤਕੇ ਤੱਕ ਸੀਮਤ ਰੱਖਦਿਆਂ ਅੱਗੇ ਤੋਰਾਂਗੇ। ਮਾਰਸ਼ਲ ਆਰਟ (ਗਤਕਾ) ਦੀ ਸ਼ੁਰੂਆਤ ਸਵੈ-ਰੱਖਿਆ ਲਈ ...

ਪੂਰਾ ਲੇਖ ਪੜ੍ਹੋ »

ਬੜਾ ਰੌਚਕ ਹੈ ਅਮਰੀਕਾ ਦੇ ਰਾਸ਼ਟਰਪਤੀਆਂ ਦੀ ਸਹੁੰ ਚੁੱਕ ਸਮਾਗਮ ਦਾ ਇਤਿਹਾਸ!

ਰਾਜਨੀਤੀ ਸ਼ਾਸਤਰ ਇਹ ਕਹਿੰਦਾ ਹੈ ਕਿ ਨੇਤਾ ਜਦੋਂ ਪ੍ਰਸੰਸਾ ਸੁਣ ਕੇ ਇਹ ਭਰਮ ਕਰਨ ਲੱਗ ਪਵੇ ਕਿ ਮੇਰੇ ਬਿਨਾਂ ਮੁਲਕ ਕਿਵੇਂ ਚੱਲੇਗਾ? ਤਾਂ ਸਮਝ ਲੈਣਾ ਚਾਹੀਦਾ ਹੈ ਕਿ ਹਾਲਾਤ ਬਦਲਣ ਹੀ ਵਾਲੇ ਹਨ। ਅਮਰੀਕਾ ਦੀਆਂ ਪਿਛਲੇ ਚਾਰ ਸਾਲਾਂ ਦੀਆਂ ਪ੍ਰਸਥਿਤੀਆਂ, ਚਾਹੇ ਉਹ ਅੰਦਰੂਨੀ ਹੋਣ ਚਾਹੇ ਕੌਮਾਂਤਰੀ, ਵਿਸ਼ੇਸ਼ ਤੌਰ 'ਤੇ ਧਿਆਨ ਖਿੱਚਣ ਵਾਲੀਆਂ ਰਹੀਆਂ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਕਾਰਜਸ਼ੈਲੀ ਨੂੰ ਲੈ ਕੇ ਲਗਾਤਾਰ ਵਿਵਾਦਾਂ, ਚਰਚਿਆਂ ਤੇ ਅਲੋਚਨਾ ਦਾ ਕੇਂਦਰ ਰਹੇ ਹਨ। ਅਸਲ 'ਚ ਦੁਨੀਆ ਨੂੰ ਹੀ ਨਹੀਂ ਅਮਰੀਕਾ ਨੂੰ ਵੀ ਲਗਦਾ ਰਿਹਾ ਹੈ ਕਿ ਮਹਾਂਸ਼ਕਤੀ ਨੂੰ ਨਵੇਂ ਸੰਦਰਭ ਅਤੇ ਹਾਲਾਤ ਵੱਲ ਮੋੜਨ ਦੀ ਲੋੜ ਹੈ। ਲੋਕਾਂ ਵਿਚ ਇਹ ਜਾਣਨ ਦੀ ਵੀ ਇੱਛਾ ਹੈ ਕਿ ਜੋ ਬਾਈਡਨ ਤੇ ਕਮਲਾ ਹੈਰਿਸ ਦੀ ਜੋੜੀ ਇਕ ਤਾਕਤਵਰ ਮੁਲਕ ਅਮਰੀਕਾ ਨੂੰ ਨਵੀਆਂ ਸਥਿਤੀਆਂ ਦਾ ਹਾਣੀ ਕਿਵੇਂ ਬਣਾਏਗੀ? ਇਸ ਵੱਲ ਸਭ ਦੀਆਂ ਨਜ਼ਰਾਂ ਹੀ ਨਹੀਂ ਟਿਕੀਆਂ ਹੋਈਆਂ ਸਗੋਂ ਕਈਆਂ ਨੂੰ ਸੁਖ ਦਾ ਸਾਹ ਆਉਣ ਦੀ ਉਡੀਕ ਵੀ ਹੈ। ਜੋ ਬਾਈਡਨ 46ਵੇਂ ਰਾਸ਼ਟਰਪਤੀ ਵਜੋਂ 20 ਜਨਵਰੀ 2021 ਨੂੰ ਆਪਣੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਅਹੁਦੇ ...

ਪੂਰਾ ਲੇਖ ਪੜ੍ਹੋ »

ਸਾਡੇ ਮਹਿਮਾਨ ਪਰਿੰਦੇ

ਸਵੇ ਮੱਘ (Bar-Headed Goose)

ਇਕ ਚਮਕਦਾਰ ਕਾਲੇ-ਚਿੱਟੇ ਸਿਰ ਅਤੇ ਗਰਦਨ ਨਾਰੰਗੀ-ਪੀਲੀ ਚੁੰਝ ਅਤੇ ਲੱਤਾਂ ਵਾਲਾ ਇਕ ਹੰਸ ਹੈ। ਇਹ ਆਪਣੇ-ਆਪ 'ਚ ਇਕ ਵਿਲੱਖਣ ਪ੍ਰਜਾਤੀ ਹੈ। ਇਸ ਤਰ੍ਹਾਂ ਦੇ ਰੰਗ ਕਿਸੇ ਹੋਰ ਹੰਸਾਂ ਦੀ ਪ੍ਰਜਾਤੀ 'ਚ ਨਹੀਂ ਦੇਖੇ ਜਾਂਦੇ। ਇਹ ਮੱਧ ਏਸ਼ੀਆ ਦੇ ਪਠਾਰਾਂ ਵਿਚ ਪਹਾੜੀ ਝੀਲਾਂ ਅਤੇ ਦਲਦਲ ਦੇ ਆਲੇ-ਦੁਆਲੇ ਹਜ਼ਾਰਾਂ ਦੀ ਗਿਣਤੀ 'ਚ ਬਸਤੀਆਂ ਬਣਾ ਕੇ ਰਹਿੰਦੇ ਹਨ ਤੇ ਸਰਦੀਆਂ ਵਿਚ ਇਹ ਪ੍ਰਵਾਸ ਕਰਕੇ ਦੱਖਣੀ ਏਸ਼ੀਆ ਦੇ ਘੱਟ ਠੰਢੇ ਇਲਾਕਿਆਂ 'ਚ ਆਉਂਦੇ ਹਨ। ਭਾਰਤ ਵਿਚ ਇਹ ਉੱਤਰ 'ਚ ਪੰਜਾਬ ਤੋਂ ਲੈ ਕੇ ਪੂਰਬ 'ਚ ਆਸਾਮ ਤੇ ਦੂਰ ਦੱਖਣ ਤੱਕ ਦੇਖੇ ਜਾ ਸਕਦੇ ਹਨ। ਇਹ ਮੱਘ ਉੱਚੀਆਂ ਉਡਾਰੀਆਂ ਲਈ ਜਾਣਿਆ ਜਾਂਦਾ ਹੈ। ਇਹ ਵਿਸ਼ਵ ਦੇ ਸਭ ਤੋਂ ਉੱਚੇ ਉਡਣ ਵਾਲੇ ਪੰਛੀਆਂ ਵਿਚੋਂ ਇਕ ਹੈ। ਇਨ੍ਹਾਂ ਦਾ ਗਰਮੀਆਂ ਦਾ ਘਰ ਬਹੁਤ ਉਚਾਈ 'ਤੇ ਸਥਿਤ ਝੀਲਾਂ ਹਨ, ਜਿਥੋਂ ਇਹ ਹਿਮਾਲਿਆ ਤੋਂ ਪਾਰ ਤਿੱਬਤ, ਕਜ਼ਾਕਿਸਤਾਨ, ਮੰਗੋਲੀਆ ਅਤੇ ਰੂਸ ਵਰਗੀਆਂ ਥਾਵਾਂ ਤੋਂ ਉੱਡ ਕੇ ਦੱਖਣੀ ਏਸ਼ੀਆ ਪਹੁੰਚ ਜਾਂਦਾ ਹੈ। ਇਹ ਪੰਛੀ ਸਾਡੇ ਇਲਾਕੇ ਵਿਚ ਹਰੀਕੇ, ਕੇਸ਼ੋਪੁਰ ਜਾਂ ਪੌਂਗ ਡੈਮ ਵਰਗੀਆਂ ਥਾਵਾਂ 'ਤੇ ਹਜ਼ਾਰਾਂ ਦੀ ਗਿਣਤੀ ਵਿਚ ...

ਪੂਰਾ ਲੇਖ ਪੜ੍ਹੋ »

ਸਦਾ ਦੰਦ ਕਥਾ ਬਣਿਆ ਰਿਹਾ ਕਾਮੇਡੀ ਕਿੰਗ

ਚਾਰਲੀ ਚੈਪਲਿਨ

ਰਾਜ ਕਪੂਰ ਦਾ ਨਾਂਅ ਭਾਰਤੀ ਚਾਰਲੀ ਚੈਪਲਿਨ ਦੇ ਰੂਪ ਵਿਚ ਲਿਆ ਜਾਂਦਾ ਹੈ। ਇਸ ਵਿਚ ਰਾਜ ਕਪੂਰ ਦੀ ਬਜਾਏ ਚਾਰਲੀ ਚੈਪਲਿਨ ਦੀ ਮਹਿਮਾ ਮੰਨੀ ਜਾਏਗੀ। ਇਸ ਦਾ ਮਤਲਬ ਇਹ ਹੋਇਆ ਕਿ ਚਾਰਲੀ ਚੈਪਲਿਨ ਨਾ ਹੁੰਦਾ ਤਾਂ ਸਾਨੂੰ ਸ਼ਾਇਦ ਰਾਜ ਕਪੂਰ ਵੀ ਨਾ ਮਿਲਦਾ ਅਤੇ ਜੋ ਚਾਰਲੀ ਨੇ 'ਦੀ ਸਰਕਸ' ਨਾ ਬਣਾਈ ਹੁੰਦੀ ਤਾਂ ਰਾਜ ਕਪੂਰ 'ਮੇਰਾ ਨਾਮ ਜੋਕਰ' ਵੀ ਨਾ ਬਣਾ ਸਕਦੇ। ਇਹ ਵੀ ਇਕ ਪ੍ਰਸ਼ਨ ਹੀ ਹੈ। 'ਦੀ ਸਰਕਸ' ਦੀ ਸ਼ੂਟਿੰਗ ਖ਼ਤਮ ਕਰਕੇ ਚਾਰਲੀ ਆਪਣੀ ਮਾਂ ਕੋਲ ਹਸਪਤਾਲ ਭੱਜਿਆ ਗਿਆ, ਉਸ ਦੀ ਮਾਂ ਮਰ ਗਈ ਸੀ। ਚਾਰਲੀ ਦੇ ਜੀਵਨ ਦਾ ਇਹੀ ਪੱਖ ਰਾਜ ਕਪੂਰ ਨੇ 'ਮੇਰਾ ਨਾਮ ਜੋਕਰ' ਵਿਚ ਸਮੇਟ ਲਿਆ। ਚਾਰਲੀ ਦੀ ਮਾਂ ਨੂੰ ਆਪਣੀ ਮਾਂ ਬਣਾ ਲਿਆ ਸੀ। ਉਂਜ ਵੀ ਮਾਂ ਤਾਂ ਸਾਰਿਆਂ ਦੀ ਇਕੋ ਜਿਹੀ ਹੁੰਦੀ ਹੈ ਨਾ। ਪਰ ਚਾਰਲੀ ਦੀਆਂ ਇਕ ਨਹੀਂ, 9-9 ਮਾਵਾਂ ਸਨ। ਜਦੋਂ ਉਹ ਪ੍ਰਸਿੱਧ ਹੋ ਕੇ ਪੈਸੇ ਕਮਾ ਕੇ ਪਹਿਲੀ ਵਾਰ ਲੰਡਨ ਗਿਆ ਤਾਂ ਉਸ ਨੂੰ ਤਿੰਨ ਦਿਨਾਂ ਵਿਚ ਤਿਹੱਤਰ ਹਜ਼ਾਰ ਖ਼ਤ ਮਿਲੇ। ਇਨ੍ਹਾਂ ਖਤਾਂ ਰਾਹੀਂ ਉਸ ਨੂੰ ਪਤਾ ਲੱਗਿਆ ਸੀ ਕਿ ਸਿਰਫ਼ ਲੰਡਨ ਵਿਚ ਹੀ ਉਸ ਦੇ 700 ਦੇ ਕਰੀਬ ਰਿਸ਼ਤੇਦਾਰ ਰਹਿੰਦੇ ਹਨ। 9 ਔਰਤਾਂ ਨੇ ਉਸ ਦੀ ...

ਪੂਰਾ ਲੇਖ ਪੜ੍ਹੋ »

ਦੁਨੀਆ ਦਾ ਵਿਲੱਖਣ ਅਧਿਆਪਕ : ਰਣਜੀਤ ਸਿੰਘ ਦੀਸਾਲੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਹੁਣ ਵੱਡੀ ਮੁਸ਼ਕਿਲ ਇਹ ਆਈ ਕਿ ਬੱਚੇ ਹੀ ਸਕੂਲ ਆ ਕੇ ਪੜ੍ਹਨ ਤੋਂ ਆਨਾਕਾਨੀ ਕਰਨ ਲੱਗੇ। ਮਾ. ਰਣਜੀਤ ਸਿੰਘ ਨੇ ਕਾਰਨ ਲੱਭਿਆ ਕਿ ਸਕੂਲ ਵਿਚ ਪੜ੍ਹਾਈਆਂ ਜਾਣ ਵਾਲੇ ਸਾਰੇ ਵਿਸ਼ਿਆਂ ਦੀਆਂ ਕਿਤਾਬਾਂ ਅੰਗਰੇਜ਼ੀ ਵਿਚ ਹਨ ਜੋ ਇਨ੍ਹਾਂ ਬੱਚਿਆਂ ਲਈ ਕਾਲਾ ਅੱਖਰ ਮੱਝ ਬਰਾਬਰ ਹਨ। ਅਧਿਆਪਕ ਰਣਜੀਤ ਸਿੰਘ ਦੀਸਾਲੇ ਨੇ ਸਕੂਲ ਦੀਆਂ ਸਾਰੀਆਂ ਕਿਤਾਬਾਂ ਦਾ ਉਲੱਥਾ ਮਾਤਭਾਸ਼ਾ ਵਿਚ ਆਪਣੇ ਪੱਧਰ 'ਤੇ ਹੀ ਕੀਤਾ। ਫਿਰ ਵੀ ਬੱਚੇ ਪੜ੍ਹਾਈ ਨੂੰ ਬੋਝਲ ਹੀ ਸਮਝਦੇ ਸਨ। ਮਾਸਟਰ ਦੀਸਾਲੇ ਨੇ ਪੜ੍ਹਾਈ ਕਰਵਾਉਣ ਦਾ ਤਰੀਕਾ ਹੀ ਬਦਲ ਦਿੱਤਾ। ਉਸ ਨੇ ਪਿਤਾ ਜੀ ਮਦਦ ਨਾਲ ਲੈਪਟਾਪ ਖਰੀਦਿਆ ਅਤੇ ਸਿਲੇਬਸ ਦੀਆਂ ਕਵਿਤਾਵਾਂ, ਕਹਾਣੀਆਂ ਅਤੇ ਭਾਸ਼ਣਾਂ ਨੂੰ ਗਾਣ ਅਤੇ ਨਾਟਕਾਂ ਵਿਚ ਪ੍ਰੋਅ ਲਿਆ। ਹੁਣ ਬੱਚੇ ਸਕੂਲ ਵਿਚ ਪੜ੍ਹਨ ਨਹੀਂ ਸਗੋਂ ਮਨੋਰੰਜਨ ਕਰਨ ,ਖੇਡਣ-ਕੁੱਦਣ ਅਤੇ ਨੱਚਣ ਗਾਉਣ ਆਉਣ ਲੱਗੇ। ਵੇਖਦਿਆਂ ਹੀ ਵੇਖਦਿਆਂ ਜਿੱਥੇ ਬੱਚਿਆਂ ਦੀ ਹਾਜ਼ਰੀ ਸ਼ਤ ਪ੍ਰਤੀਸ਼ਤ ਰਹਿਣ ਲੱਗੀ ਉੱਥੇ ਬੱਚਿਆਂ ਦੀ ਗਿਣਤੀ ਵਿਚ ਵੀ ਚੋਖਾ ਵਾਧਾ ਹੋ ਗਿਆ। ਮਾਸਟਰ ਜੀ ਵਲੋਂ ਇਸ ਪਿੰਡ ...

ਪੂਰਾ ਲੇਖ ਪੜ੍ਹੋ »

2020 ਦਾ ਪੰਜਾਬੀ ਰੰਗਮੰਚ

ਹਨੇਰੀ ਵੀ ਵਗ ਰਹੀ ਹੈ, ਦੀਵੇ ਵੀ ਜਗ ਰਹੇ ਨੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਸਾਲ 2020 ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਦੀ 400 ਸਾਲਾ ਸ਼ਤਾਬਦੀ ਦਾ ਵੀ ਸਾਲ ਹੈ। ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਦੀ ਜੀਵਨ ਯਾਤਰਾ ਅਤੇ ਸ਼ਹਾਦਤ ਬਾਰੇ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਗਏ ਸਨ, ਪਰ ਕੋਰੋਨਾ ਸੰਕਟ ਕਾਰਨ ਉਹ ਹੋ ਨਾ ਸਕੇ, ਪਰ ਕੁਝ ਨਾਟਕਾਂ ਬਾਰੇ ਗੱਲਬਾਤ ਆਨ ਲਾਈਨ ਹੋ ਕੇ ਰੰਗਕਰਮੀਆਂ ਨਾਲ ਸਾਂਝੀ ਜ਼ਰੂਰ ਕੀਤੀ ਗਈ। ਕੁਝ ਨਾਟਕ ਜਿਵੇਂ 'ਸੀਸ', 'ਮੱਖਣ ਸ਼ਾਹ', 'ਸੂਰਜ ਦਾ ਕਤਲ', 'ਨਿਓਟਿਆਂ ਦੀ ਓਟ', 'ਚਾਂਦਨੀ ਚੌਕ', ਅਤੇ 'ਗੁਰੂ ਲਾਧੋ ਰੇ' ਦੀਆਂ ਨਾਟ ਸਕਰਿਪਟਾਂ ਦੇ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਸਾਲ 2020 ਵਿਚ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਜਲੰਧਰ ਵਿਖੇ ਇਕ ਨਵੰਬਰ ਨੂੰ ਮੇਲਾ ਗਦਰੀ ਬਾਬਿਆਂ ਦਾ ਅਯੋਜਿਤ ਕੀਤਾ ਗਿਆ, ਜਿਸ ਵਿਚ ਪ੍ਰਮੁੱਖ ਤੌਰ 'ਤੇ ਇਕੱਤਰ ਸਿੰਘ ਵਲੋਂ 'ਇਹ ਲਹੂ ਕਿਸਦਾ ਹੈ', ਕੀਰਤੀ ਕਿਰਪਾਲ ਵਲੋਂ 'ਮਦਾਰੀ', ਅਨੀਤਾ ਸ਼ਬਦੀਸ਼ ਵਲੋਂ 'ਜੇ ਹੁਣ ਵੀ ਨਾ ਬੋਲੇ', ਡਾ: ਸਾਹਿਬ ਸਿੰਘ ਵਲੋਂ 'ਰੰਗਕਰਮੀ ਦਾ ਬੱਚਾ' ਅਤੇ ਮੰਚ-ਰੰਗਮੰਚ ਅੰਮ੍ਰਿਤਸਰ ਵਲੋਂ ਡਾ: ਸਵਰਾਜਬੀਰ ਦਾ 'ਅੱਗ ਦੀ ਜਾਈ ਦਾ ਗੀਤ' ਅਤੇ ਜੋਗਿੰਦਰ ਬਾਹਰਲੇ ਦਾ ...

ਪੂਰਾ ਲੇਖ ਪੜ੍ਹੋ »

ਪ੍ਰੇਰਕ ਪ੍ਰਸੰਗ

ਸਿਰਜਣਸ਼ੀਲਤਾ ਨੂੰ ਉਗਮਣ ਦਾ ਮੌਕਾ ਦਿਓ

ਇਕ ਦਿਨ ਪੰਡਿਤ ਜਵਾਹਰ ਲਾਲ ਨਹਿਰੂ (14 ਨਵੰਬਰ, 1889-27 ਮਈ, 1964) ਆਪਣੇ ਪੜ੍ਹਨ ਕਮਰੇ ਵਿਚ ਬੈਠੇ ਹੋਏ ਸਨ। ਕਦੇ-ਕਦੇ ਉਨ੍ਹਾਂ ਦੀ ਨਜ਼ਰ ਕਿਤਾਬ ਤੋਂ ਹਟ ਕੇ ਤੀਨ ਮੂਰਤੀ ਭਵਨ ਦੇ ਵਿਹੜੇ ਵੱਲ ਚਲੀ ਜਾਂਦੀ। ਗਰਮੀ ਦਾ ਮੌਸਮ ਸੀ। ਦੁਪਹਿਰ ਦਾ ਵੇਲਾ। ਲੂ ਚੱਲ ਰਹੀ ਸੀ। ਮਾਲੀ ਆਪਣੇ ਘਰਾਂ ਵਿਚ ਬੈਠੇ ਸਨ। ਇਸੇ ਦੁਪਹਿਰ ਵਿਚ ਇਕ ਛੋਟਾ ਜਿਹਾ ਬੱਚਾ ਅੰਬ ਦੇ ਰੁੱਖ ਹੇਠਾਂ ਖੜ੍ਹਾ ਟਾਹਣੀਆਂ ਤੋਂ ਲਟਕਦੇ ਅੰਬਾਂ ਵੱਲ ਇਕ ਟੱਕ ਵੇਖ ਰਿਹਾ ਸੀ। ਉਹ ਲਗਾਤਾਰ ਛਾਲਾਂ ਮਾਰ ਰਿਹਾ ਸੀ। ਉਛਲ-ਉਛਲ ਕੇ ਅੰਬਾਂ ਨੂੰ ਫੜਨਾ ਚਾਹੁੰਦਾ ਸੀ। ਪਰ ਅੰਬ ਉਸ ਦੀ ਪਹੁੰਚ ਤੋਂ ਦੂਰ ਸਨ। ਉਹਨੇ ਇਕ ਤਰਕੀਬ ਸੋਚੀ। ਕੁਝ ਦੂਰੀ 'ਤੇ ਵੱਡੇ-ਵੱਡੇ ਪੱਥਰ ਪਏ ਹੋਏ ਸਨ। ਪੱਥਰ ਦੇ ਉਨ੍ਹਾਂ ਟੁਕੜਿਆਂ ਨੂੰ ਉਹ ਹੌਲੀ-ਹੌਲੀ ਧੱਕਦਾ ਹੋਇਆ ਅੰਬ ਦੇ ਰੁੱਖ ਹੇਠਾਂ ਲੈ ਆਇਆ। ਸਖ਼ਤ ਮਿਹਨਤ ਪਿੱਛੋਂ ਇਕ ਪੱਥਰ ਉਤੇ ਦੂਜਾ ਪੱਥਰ ਰੱਖ ਕੇ ਉਹ ਅੰਬ ਨੂੰ ਆਪਣੇ ਹੱਥਾਂ ਨਾਲ ਫੜਨਾ ਚਾਹੁੰਦਾ ਸੀ ਪਰ ਸਿਰਫ਼ ਦੋ ਉਂਗਲ ਦਾ ਫਰਕ ਰਹਿ ਗਿਆ ਸੀ। ਵਿਚਾਰਾ ਅੰਬ ਫੜ ਨਹੀਂ ਸਕਿਆ। ਆਖ਼ਿਰਕਾਰ ਉਸ ਨੇ ਤੀਜਾ ਪੱਥਰ ਵੀ ਰੱਖਿਆ। ਹੁਣ ਉਹਦੀਆਂ ਅੱਖਾਂ ਉਮੀਦ ਨਾਲ ...

ਪੂਰਾ ਲੇਖ ਪੜ੍ਹੋ »

ਅਗਲੀ ਝਾਤ

ਰਿਸ਼ਤਿਆਂ ਦੀ ਬੇਕਦਰੀ

ਕੁਝ ਅਰਸਾ ਪਹਿਲਾਂ ਮੇਰਾ ਲੇਖ ਰਿਸ਼ਤਿਆਂ ਦੀ ਬੇਕਦਰੀ ਛਪਿਆ ਸੀ। ਹਰ ਉਮਰ ਦੇ ਬਹੁਤ ਸਾਰੇ ਪੰਜਾਬੀਆਂ ਨੇ ਰੱਜ ਕੇ ਹੁੰਗਾਰਾ ਭਰਿਆ ਅਤੇ ਸੁਝਾਅ ਵੀ ਦਿੱਤੇ। ਮੈਂ ਮਹਿਸੂਸ ਕੀਤਾ ਕਿ ਪੰਜਾਬ ਵਿਚ ਭੁੱਲੇ ਵਿਸਰੇ ਰਿਸ਼ਤਿਆਂ ਦਾ ਸੰਤਾਪ ਕਰੀਬ ਹਰ ਘਰ ਸਹਿ ਰਿਹਾ ਹੈ। ਵੱਡੀ ਪੀੜ੍ਹੀ ਵਧੇਰੇ ਤੜਪਦੀ ਹੈ ਪਰ ਛੋਟਿਆਂ ਵਿਚ ਵੀ ਬੇਬਸ ਜਿਹਾ ਅਹਿਸਾਸ ਉਸਲਵੱਟੇ ਲੈਂਦਾ ਜਾਪਦਾ ਹੈ। ਹਰ ਆਵਾਜ਼ ਵਿਚ ਰਿਸ਼ਤੇ-ਨਾਤਿਆਂ ਦੀ ਦੂਰੀ ਪੀੜਾ ਬਣ ਕੇ ਬੋਲੀ ਅਤੇ ਬੋਲਾਂ ਵਿਚ ਦੂਰ ਛੁੱਟ ਗਏ ਮੋਹ, ਪਿਆਰ ਅਤੇ ਸਾਂਝ ਦੀ ਤੜਪ ਅਤੇ ਹਉਕਾ ਵੀ ਮਹਿਸੂਸਿਆ। ਉਮੀਦ ਜਾਗੀ ਕਿਉਂਕਿ ਰੁਲੀਆਂ-ਖੁਲੀਆਂ ਯਾਦਾਂ ਅਤੇ ਮੋਹ ਦੀਆਂ ਖੁੱਸੀਆਂ ਗੰਢਾਂ ਦੀ ਨਬਜ਼ ਅਜੇ ਚਲਦੀ ਹੈ। ਅਜੇ ਵੀ ਮੁਹੱਬਤ ਤੇ ਸਨਮਾਨ ਦੇ ਫਹੇ ਰੱਖਣ ਦਾ ਵੇਲਾ ਹੈ। ਟੁੱਟੇ ਦਿਲ ਫਿਰ ਧੜਕ ਉਠਣਗੇ। ਆਪਣੇ ਵਿਚਾਰ ਲਿਖ ਕੇ ਮੈਂ ਵਕਤ ਦੀ ਵੱਡੀ ਤ੍ਰਾਸਦੀ ਦਾ ਅਕਸ ਦਿਖਾਉਣ ਦੀ ਕੋਸ਼ਿਸ਼ ਆਰੰਭੀ ਹੈ। ਮਕਸਦ ਕਿਤੇ ਅਖ਼ਬਾਰਾਂ ਦੀਆਂ ਤਹਿਆਂ ਵਿਚ ਦੱਬ ਕੇ ਨਾ ਰਹਿ ਜਾਵੇ। ਛੋਟੇ-ਛੋਟੇ ਕਦਮ ਪੁੱਟ ਕੇ ਵੱਡੀ ਬਾਜ਼ੀ ਜਿੱਤਣੀ ਹੈ। ਸਭ ਤੋਂ ਪਹਿਲਾਂ ਤਾਂ 'ਆਂਟੀ ਅੰਕਲ' ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX