ਤਾਜਾ ਖ਼ਬਰਾਂ


ਪ੍ਰਧਾਨ ਮੰਤਰੀ ਮੋਦੀ ਨੇ ਆਕਸੀਜਨ ਅਤੇ ਦਵਾਈਆਂ ਦੀ ਉਪਲਬਧਤਾ ਬਾਰੇ ਕੀਤੀ ਉੱਚ ਪੱਧਰੀ ਬੈਠਕ
. . .  1 day ago
ਨਵੀਂ ਦਿੱਲੀ, 12 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਕਸੀਜਨ ਅਤੇ ਦਵਾਈਆਂ ਦੀ ਉਪਲਬਧਤਾ ਅਤੇ ਸਪਲਾਈ ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।...
ਜ਼ਿਲ੍ਹੇ ਦੇ ਸਰਕਾਰੀ ਸਕੂਲ ਸਵੇਰੇ 8 ਵਜੇ ਤੋਂ ਸਵਾ 11 ਵਜੇ ਤੱਕ ਖੁੱਲ੍ਹਣਗੇ-ਦੀਪਤੀ ਉੱਪਲ
. . .  1 day ago
ਕਪੂਰਥਲਾ, 12 ਮਈ (ਅਮਰਜੀਤ ਕੋਮਲ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਬੀਤੀ 7 ਮਈ ਨੂੰ ਜਾਰੀ ਪੱਤਰ ਦੀ ਲਗਾਤਾਰਤਾ ਵਿਚ ਜ਼ਿਲ੍ਹਾ ਕਪੂਰਥਲਾ ਦੇ ਸਮੂਹ ਸਰਕਾਰੀ ਸਕੂਲਾਂ ਦੇ ਖੁੱਲ੍ਹਣ ...
ਕੁੱਦੋ ਪੱਤੀ (ਗੋਪੀ ਵਾਲੀ ਗਲੀ) ਜੈਤੋ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ : ਡਾ. ਮਨਦੀਪ ਕੌਰ
. . .  1 day ago
ਜੈਤੋ, 12 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਉਪ ਮੰਡਲ ਮੈਜਿਸਟਰੇਟ ਜੈਤੋ ਡਾ: ਮਨਦੀਪ ਕੌਰ ਨੇ ਦੱਸਿਆ ਕਿ ਕੋਵਿਡ-19 ( ਕੋਰੋਨਾ ਵਾਇਰਸ ) ਦਾ ਪਰਕੋਪ ਇਸ ਸਮੇਂ ਪੂਰੇ ਭਾਰਤ ਵਿਚ ਫੈਲਿਆ ਹੋਇਆ...
ਸਾਬਕਾ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਰਾਮਵਿਚਾਰ ਰਾਏ ਦਾ ਕੋਰੋਨਾ ਨਾਲ ਦਿਹਾਂਤ
. . .  1 day ago
ਪਟਨਾ, 12 ਮਈ - ਬਿਹਾਰ ਦੇ ਸਾਬਕਾ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਸੀਨੀਅਰ ਨੇਤਾ ਰਾਮਵਿਚਾਰ ਰਾਏ ਦਾ ਕੋਰੋਨਾ ਨਾਲ ਦਿਹਾਂਤ ਹੋ ਗਿਆ ।
ਪਠਾਨਕੋਟ ਵਿਚ ਕੋਰੋਨਾ ਦੇ 303 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 12 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦੇ 303 ਹੋਰ ਕੇਸ ਸਾਹਮਣੇ ਆਏ ਹਨ ਅਤੇ 3 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਸਿਵਲ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 7 ਮੌਤਾਂ, 378 ਨਵੇਂ ਕੇਸ ਆਏ ਸਾਹਮਣੇ
. . .  1 day ago
ਮਾਨਸਾ, 12 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ ’ਚ ਜਿੱਥੇ ਅੱਜ ਕੋਰੋਨਾ ਨਾਲ 7 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ ਹੀ 378 ਨਵੇਂ ਕੇਸਾਂ ਦੀ ਪੁਸ਼ਟੀ ਹੋਈ...
ਸੂਰੀ ਹਸਪਤਾਲ ਵਿਖੇ ਮਨਾਇਆ ਵਿਸ਼ਵ ਨਰਸਿੰਗ ਦਿਵਸ
. . .  1 day ago
ਬਲਾਚੌਰ, 12 ਮਈ (ਦੀਦਾਰ ਸਿੰਘ ਬਲਾਚੌਰੀਆ) - ਅੱਜ ਸ਼ਾਮੀ ਸੂਰੀ ਹਸਪਤਾਲ ਭੱਦੀ ਰੋਡ, ਬਲਾਚੌਰ ਵਿਖੇ ਵਿਸ਼ਵ ਨਰਸਿੰਗ ਦਿਵਸ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਨਾਲ 9 ਹੋਰ ਮੌਤਾਂ
. . .  1 day ago
ਸ੍ਰੀ ਮੁਕਤਸਰ ਸਾਹਿਬ, 12 ਮਈ (ਰਣਜੀਤ ਸਿੰਘ ਢਿੱਲੋਂ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅੱਜ ਕੋਰੋਨਾ ਨਾਲ 9 ਹੋਰ ਮੌਤਾਂ ਹੋ ਗਈਆਂ...
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 490 ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ , 12 ਮਈ ( ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 490 ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ ...
ਮੋਗਾ ਵਿਚ ਆਏ 50 ਹੋਰ ਕਰੋਨਾ ਪਾਜ਼ੀਟਿਵ ਮਰੀਜ਼
. . .  1 day ago
ਮੋਗਾ, 12 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦਾ ਪ੍ਰਕੋਪ ਥੋੜਾ ਘਟਿਆ ਹੈ ਅਤੇ ਇਸ ਦੇ ਬਾਵਜੂਦ ਵੀ 50 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ...
ਜ਼ਿਲ੍ਹੇ ’ਚ 370 ਨਵੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 8 ਦੀ ਮੌਤ
. . .  1 day ago
ਹੁਸ਼ਿਆਰਪੁਰ, 12 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 370 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 22447 ਅਤੇ 8 ਮਰੀਜ਼ਾਂ ਦੀ ਮੌਤ ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 55 ਨਵੇਂ ਕੇਸ, ਚਾਰ ਮੌਤਾਂ
. . .  1 day ago
ਬਰਨਾਲਾ, 12 ਮਈ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 55 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਚਾਰ ਹੋਰ ਮਰੀਜ਼ਾਂ...
ਅੱਜ ਅੰਤਰਰਾਸ਼ਟਰੀ ਨਰਸਿੰਗ ਦਿਵਸ ਮੌਕੇ ਨਰਸਾਂ ਦਾ ਵਧਾਇਆ ਮਨੋਬਲ
. . .  1 day ago
ਡਮਟਾਲ,12 ਮਈ (ਰਾਕੇਸ਼ ਕੁਮਾਰ) - ਸੁਨੀਤਾ ਦੇਵੀ ਪਠਾਨੀਆ, ਭਾਰਤੀ ਮਜ਼ਦੂਰ ਸੰਘ ਦੀ ਉਪ ਪ੍ਰਧਾਨ ਅਤੇ ਉਨ੍ਹਾਂ ਨਾਲ ਜ਼ਿਲ੍ਹਾ ਸੈਕਟਰੀ ਦਿਨੇਸ਼ ਗੌਤਮ ਨੇ ਅੱਜ ਨਰਸ ਦਿਵਸ ਮੌਕੇ...
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜ਼ਿਲ੍ਹਾ ਪਠਾਨਕੋਟ ਅੰਦਰ ਦੁਕਾਨਾਂ ਖੋਲ੍ਹਣ ਦੇ ਸਮੇਂ ਦੇ ਵਿਚ ਕੀਤੀ ਤਬਦੀਲੀ
. . .  1 day ago
ਪਠਾਨਕੋਟ, 12 ਮਈ (ਸੰਧੂ ) - ਉਨ੍ਹਾਂ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ ਵਲੋਂ ਅੱਜ ਫਿਰ ਦੁਕਾਨਾਂ ਨੂੰ ਖੋਲ੍ਹਣ...
ਕਾਰ ਦੀ ਲਪੇਟ 'ਚ ਆਉਣ ਕਾਰਨ ਸਕੂਟਰੀ ਸਵਾਰ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 12 ਮਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਅੱਜ ਦੁਪਹਿਰ ਸਮੇਂ ਸੁਨਾਮ ਮਾਨਸਾ ਸੜਕ 'ਤੇ ਸ਼ਹਿਰ ਦੀਆਂ ਸੀਤਾਸਰ ਕੈਂਚੀਆਂ 'ਚ ਇਕ ਕਾਰ ਵਲੋਂ ਆਪਣੀ ਲਪੇਟ...
ਏ.ਐੱਸ.ਆਈ ਜਬਰ - ਜ਼ਿਨਾਹ ਮਾਮਲੇ 'ਚ ਸਖ਼ਤ ਹੋਇਆ ਮਹਿਲਾ ਕਮਿਸ਼ਨ, ਮੰਗੀ ਸਟੇਟਸ ਰਿਪੋਰਟ
. . .  1 day ago
ਚੰਡੀਗੜ੍ਹ , 12 ਮਈ - ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਬਠਿੰਡਾ ਵਿਖੇ ਔਰਤ ਨਾਲ ਹੋਏ ਜਬਰ ਜ਼ਿਨਾਹ ਦੇ ...
ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਸਕੱਤਰ ਪੰਜਾਬ ਨੂੰ ਲਿਖਿਆ ਪੱਤਰ
. . .  1 day ago
ਚੰਡੀਗੜ੍ਹ,12 ਮਈ - ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਪੱਤਰ ਲਿਖਿਆ । ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਉਹ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ...
ਜਲੰਧਰ - ਅੰਮ੍ਰਿਤਸਰ ਹਾਈਵੇ ਉੱਤੇ ਵਾਪਰਿਆ ਭਿਆਨਕ ਸੜਕੀ ਹਾਦਸਾ
. . .  1 day ago
ਜਲੰਧਰ , 12 ਮਈ - ਜਲੰਧਰ - ਅੰਮ੍ਰਿਤਸਰ ਹਾਈਵੇ ਉੱਤੇ ਇਕ ਬੇਹੱਦ ਭਿਆਨਕ ਸੜਕੀ ਹਾਦਸਾ ਵਾਪਰਿਆ । ਸੁੱਚੀ ਪਿੰਡ ਦੇ ਨੇੜੇ ਹਾਈਵੇ ਉੱਤੇ ਖੜੀ ਇਕ ਕੰਟਰੋਲ ਗੱਡੀ ਦੇ ਨਾਲ...
ਕੋਰੋਨਾ ਪੀੜਿਤ ਸੀਨੀਅਰ ਟੀ.ਟੀ. ਧੀਰਜ ਚੱਢਾ ਦੀ ਮੌਤ
. . .  1 day ago
ਬਿਆਸ, 12 ਮਈ (ਰੱਖੜਾ) - ਭਾਰਤੀ ਰੇਲਵੇ ਵਿਚ 'ਚ ਬਤੌਰ ਡਿਪਟੀ ਚੀਫ਼ ਟਿਕਟ ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਧੀਰਜ ਚੱਢਾ ਦੀ ਅੱਜ ਸਵੇਰੇ ਕੋਰੋਨਾ ...
ਪੰਜਾਬ ਵਿਚ ਆਕਸੀਜਨ ਅਤੇ ਵੈਕਸੀਨੇਸ਼ਨ ਪੂਰੀ ਦੀ ਪੂਰੀ ਆ ਰਹੀ - ਓ. ਪੀ. ਸੋਨੀ
. . .  1 day ago
ਚੰਡੀਗੜ੍ਹ , 12 ਮਈ - ਪੰਜਾਬ ਦੇ ਮੈਡੀਕਲ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਕਿਹਾ ਹੈ ਕਿ ਪੰਜਾਬ ਵਿਚ ਆਕਸੀਜਨ ਅਤੇ ਵੈਕਸੀਨੇਸ਼ਨ ਪੂਰੀ ਦੀ ਪੂਰੀ...
ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
. . .  1 day ago
ਜ਼ੀਰਾ (ਖੋਸਾ ਦਲ ਸਿੰਘ) 12 ਮਈ (ਮਨਪ੍ਰੀਤ ਸਿੰਘ) - ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਸਤੀ ਬੂਟੇ ...
ਮਕਸੂਦਪੁਰ, ਸੂੰਢ ਮੰਡੀ 'ਚ ਮੀਂਹ ਨਾਲ ਕਣਕ ਦੀਆਂ ਬੋਰੀਆਂ ਭਿੱਜੀਆਂ
. . .  1 day ago
ਸੰਧਵਾਂ, 12 ਮਈ (ਪ੍ਰੇਮੀ ਸੰਧਵਾਂ ) - ਮਕਸੂਦਪੁਰ, ਸੂੰਢ ਮੰਡੀ ਵਿਚ ਭਾਵੇਂ ਕਿ ਕਣਕ ਦੀ ਖ਼ਰੀਦ ਖ਼ਤਮ ਹੋ ਚੁੱਕੀ ਹੈ, ਪਰ ਕਣਕ ਦੀ ਢਿੱਲੀ ਚੁਕਾਈ ਕਾਰਨ ਅੱਜ ਮੀਂਹ ਵਿਚ ਕਣਕ ਦੀਆਂ...
ਭੇਦਭਰੀ ਹਾਲਤ ਵਿਚ ਨੌਜਵਾਨ ਨੇ ਨਹਿਰ 'ਚ ਮਾਰੀ ਛਲਾਂਗ, ਲਾਸ਼ ਦੀ ਭਾਲ ਜਾਰੀ
. . .  1 day ago
ਮਾਛੀਵਾੜਾ ਸਾਹਿਬ, 12 ਮਈ (ਮਨੋਜ ਕੁਮਾਰ) - ਮੰਗਲਵਾਰ ਦੀ ਸ਼ਾਮ ਕਰੀਬ 7 ਵਜੇ ਕਿਸੇ ਨੌਜਵਾਨ ਨੇ ਭੇਦਭਰੀ ਹਾਲਤ ਵਿਚ ਪਿੰਡ ਗੜੀ ਲਾਗੇ ਗੁਜ਼ਰਦੀ ਸਰਹਿੰਦ ਨਹਿਰ ਵਿਚ ਛਲਾਂਗ ਮਾਰ...
ਭੁਲੱਥ (ਕਪੂਰਥਲਾ) ਵਿਖੇ ਤੀਸਰਾ ਮੈਡੀਕਲ ਵਾਰਡ ਸਥਾਪਿਤ
. . .  1 day ago
ਭੁਲੱਥ, 12 ਮਈ (ਸੁਖਜਿੰਦਰ ਸਿੰਘ ਮੁਲਤਾਨੀ,ਮਨਜੀਤ ਸਿੰਘ ਰਤਨ ) - ਅੱਜ ਸ਼੍ਰੋਮਣੀ ਕਮੇਟੀ ਵਲੋਂ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਕਪੂਰਥਲਾ ਦੇ ਕਸਬਾ ਭੁਲੱਥ ਵਿਖੇ ਤੀਸਰਾ ਮੈਡੀਕਲ ...
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਖਡੂਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ
. . .  1 day ago
ਖਡੂਰ ਸਾਹਿਬ, 12 ਮਈ ( ਰਸ਼ਪਾਲ ਸਿੰਘ ਕੁਲਾਰ ) - ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੇ ਹੀ ਸ਼ਰਧਾ ਭਾਵਨਾ...
ਹੋਰ ਖ਼ਬਰਾਂ..

ਦਿਲਚਸਪੀਆਂ

ਰੱਬ ਦੇ ਰੰਗ

ਪਿੰਡੋਂ ਵਿਆਜ 'ਤੇ ਫੜੇ ਦਸ ਹਜ਼ਾਰ ਲੈ ਉਹ ਬਲੱਡ ਬੈਂਕ ਜਾ ਰਿਹਾ ਸੀ। ਅਜੇ ਮੇਨ ਰੋਡ 'ਤੇ ਚੜ੍ਹਿਆ ਹੀ ਸੀ ਕਿ ਅੱਗੇ ਪੁਲਿਸ ਦਾ ਨਾਕਾ ਲੱਗਾ ਹੋਇਆ ਸੀ। ਨਾਕੇ 'ਤੇ ਖੜ੍ਹੇ ਸਿਪਾਹੀ ਨੇ ਰੁਕਣ ਦਾ ਇਸ਼ਾਰਾ ਕੀਤਾ। ਉਹ ਡਰਦਾ-ਡਰਦਾ ਰੁਕ ਗਿਆ। 'ਕੀ ਦੇਖ ਰਿਹਾਂ? ਕਾਗਜ਼ ਕੱਢ ਜਲਦੀ', ਨਾਕੇ 'ਤੇ ਖੜੇ ਹੌਲਦਾਰ ਨੇ ਰੋਅਬ ਨਾਲ ਕਿਹਾ । ਜੀਤੇ ਨੇ ਮੋਟਰ ਸਾਈਕਲ ਦੇ ਕਾਗਜ਼ ਦਿਖਾਏ। ਇੰਸ਼ੋਰੈਂਸ , ਆਰ. ਸੀ. ਤੇ ਪ੍ਰਦੂਸ਼ਣ ਸਰਟੀਫਿਕੇਟ ਪੁਲਿਸ ਵਾਲੇ ਨੂੰ ਦੇ ਦਿੱਤਾ। ਇੰਸ਼ੋਰੈਂਸ, ਆਰ. ਸੀ. ਸਹੀ ਨਿਕਲੇ ਪਰ ਪ੍ਰਦੂਸ਼ਣ ਦੀ ਤਰੀਕ ਦੋ ਦਿਨ ਪਹਿਲਾਂ ਖਤਮ ਹੋ ਚੁੱਕੀ ਸੀ। 'ਓਏ ਤੇਰੀ ਪ੍ਰਦੂਸ਼ਣ ਦੀ ਤਰੀਕ ਖ਼ਤਮ ਹੋ ਚੁੱਕੀ ਹੈ। ਤੈਨੂੰ ਪਤਾ ਉਪਰੋਂ ਸਰਕਾਰ ਦੇ ਕਿੰਨੇ ਆਰਡਰ ਸਖ਼ਤ ਨੇ?' 'ਜਨਾਬ ਮੇਰੀ ਮਾਂ ਪੰਦਰਾਂ ਦਿਨਾਂ ਤੋਂ ਹਸਪਤਾਲ ਦਾਖ਼ਲ ਏ ਟਾਈਮ ਨਹੀਂ ਮਿਲਿਆ।' ਜੀਤੇ ਨੇ ਹੱਥ ਜੋੜੇ, ਆਪਣੀ ਬੀਮਾਰ ਮਾਂ ਦਾ ਵਾਸਤਾ ਪਾਇਆ। ਪਰ ਉਹਦੀ ਫਰਿਆਦ ਦਾ ਨਾਕੇ 'ਤੇ ਖੜ੍ਹੇ ਮੁਜ਼ਾਲਮਾਂ ਉਤੇ ਭੋਰਾ ਵੀ ਅਸਰ ਨਾ ਹੋਇਆ। 'ਓਏ ਟਾਈਮ ਟੂਮ ਛੱਡ ਤੇ ਪੰਜ ਸੌ ਰੁਪਏ ਕੱਢ ਮੌਕੇ ਦਾ ਚਲਾਨ ਤਾਂ ਕੱਟਣਾ ਹੀ ਪਊ', ਨਾਕੇ 'ਤੇ ਖੜ੍ਹੇ ਮੁਲਾਜ਼ਮ ਨੇ ...

ਪੂਰਾ ਲੇਖ ਪੜ੍ਹੋ »

ਜਾਨਵਰ ਬਨਾਮ ਮਨੁੱਖ

ਮੈਂ ਕਿਸੇ ਨਿੱਜੀ ਕੰਮ ਲਈ ਗਲੀ ਦੇ ਮੋੜ ਤੋਂ ਕੁਝ ਅੱਗੇ ਗਿਆ ਹੀ ਸਾਂ ਕਿ ਮੁੱਖ ਸੜਕ ਦੇ ਇਕ ਪਾਸੇ ਵਿਚ ਅਮਰੀਕਨ ਵਹਿੜਕੇ ਨੂੰ ਮਰਿਆ ਪਿਆ ਵੇਖਿਆ। ਉਸ ਦੇ ਨਾਲ ਹੀ ਉਸੇ ਨਸਲ ਦੀ ਉਸ ਤੋਂ ਵਡੇਰੀ ਉਮਰ ਦੀ ਗਊ ਖੜ੍ਹੀ ਸੀ, ਜਿਵੇਂ ਉਸ ਦੀ ਮਾਂ ਹੋਵੇ। ਉਸ ਦੇ ਨੇੜੇ ਉਸਦੇ ਹਮ-ਉਮਰ, ਵਡੇਰੀ ਉਮਰ ਦੇ ਬਲਦ-ਵੱਛੇ ਖੜ੍ਹੇ ਸਨ, ਸਾਰੇ ਖ਼ਾਮੋਸ਼ ਸਨ ਅਤੇ ਸਭ ਦੀਆਂ ਅੱਖਾਂ ਵਿਚੋਂ ਪਾਣੀ ਦੇ ਤੁਪਕੇ ਡਿਗ ਰਹੇ ਸਨ, ਜਿਵੇਂ ਆਪਣੇ ਹਮਸਾਏ ਦੀ ਮੌਤ 'ਤੇ ਅਫ਼ਸੋਸ ਦੇ ਹੰਝੂ ਕੇਰ ਰਹੇ ਹੋਣ। ਸਪੱਸ਼ਟ ਸੀ ਕਿ ਉਹ ਕਿਸੇ ਤੇਜ਼ ਰਫ਼ਤਾਰ ਵਾਹਨ ਨਾਲ ਟਕਰਾਇਆ ਹੋਵੇਗਾ। ਕੁਝ ਕੁ ਅੱਗੇ ਦੂਰ ਮੈਂ ਦੇਖਿਆ ਕਿ ਇਕ ਸੁੰਦਰ ਨੌਜਵਾਨ ਸੜਕ ਦੇ ਦੂਜੇ ਪਾਸੇ ਡਿੱਗਿਆ ਪਿਆ ਸੀ, ਕੋਲ ਹੀ ਉਸ ਦਾ ਮੋਟਰਸਾਈਕਲ ਪਿਆ ਸੀ। ਮੈਨੂੰ ਸਮਝਣ ਵਿਚ ਦੇਰ ਨਾ ਲੱਗੀ ਕਿ ਇਹ ਨੌਜਵਾਨ ਨਾਲ ਪਿਛੇ ਪਿਆ ਵਹਿੜਕਾ ਟਕਰਾਇਆ ਹੋਵੇਗਾ। ਉਸ ਦੀ ਹਾਲਤ ਵੇਖੀ ਨਹੀਂ ਜਾਂਦੀ ਸੀ। ਬਹੁਤੇ ਲੋਕ ਉਸ ਕੋਲੋਂ ਆਪਣੇ ਵਾਹਨ ਤੇਜ਼ੀ ਨਾਲ ਭਜਾ ਕੇ ਲਿਜਾ ਰਹੇ ਸਨ। ਕੁਝ ਆਮ ਵਾਂਗ ਬਿਨਾਂ ਦੇਖੇ ਆਪਣੀ ਮੰਜ਼ਿਲ ਵੱਲ ਤੁਰੇ ਜਾ ਰਹੇ ਸਨ। ਕੁਝ ਕੁ ਉਸ ਨੌਜਵਾਨ ਕੋਲ ਰੁਕ ਕੇ ਆਪਣੇ ...

ਪੂਰਾ ਲੇਖ ਪੜ੍ਹੋ »

ਦੋ ਗ਼ਜ਼ਲਾਂ

* ਮਦਨ ਬੰਗੜ * ਯਾਰਾਂ ਤੋਂ ਦਿਲਦਾਰਾਂ ਤੋਂ ਡਰ ਲਗਦਾ ਹੈ, ਸਮੇਂ ਦੀਆਂ ਸਰਕਾਰਾਂ ਤੋਂ ਡਰ ਲਗਦਾ ਹੈ। ਬਰਛੇ ਟਕੂਏ ਹਥਿਆਰਾਂ ਦੀ ਗੱਲ ਕਰਦੇ, ਐਸੇ ਹੁਣ ਫ਼ਨਕਾਰਾਂ ਤੋਂ ਡਰ ਲਗਦਾ ਹੈ। ਮਤਲਬ ਲਈ ਗਿਰਗਟ ਵਾਂਗੂ ਰੰਗ ਬਦਲੇ, ਡਿਜੀਟਲ ਹੋਈਆਂ ਨਾਰਾਂ ਤੋਂ ਡਰ ਲਗਦਾ ਹੈ। ਜੇਰਾ ਰੱਖਦੈਂ ਸੱਤ ਸਮੁੰਦਰ ਤਰਨੇ ਦਾ, ਪਿਆਰ 'ਚ ਮਿਲੀਆਂ ਹਾਰਾਂ ਤੋਂ ਡਰ ਲਗਦਾ ਹੈ। -ਜਲੰਧਰ-144301. ਮੋਬਾਈਲ : 95015-75511. madanbanger@gmail.com * ਬਿਸ਼ੰਬਰ ਅਵਾਂਖੀਆ * ਪੈਰ ਅਗਾਂਹ ਨੂੰ ਧਰਿਆ ਜਾਵੇ। ਉਠ ਮਨਾਂ ਕੁਝ ਕਰਿਆ ਜਾਵੇ। ਰਾਹ ਦੇ ਕੰਕਰ, ਟੋਏ, ਟਿੱਬੇ, ਮੰਜ਼ਿਲ ਲਈ ਸਭ ਜਰਿਆ ਜਾਵੇ। ਆਪਣੇ ਦੇਸ਼ ਲਈ ਮਰਨੇ ਦਾ, ਦਿਲ ਵਿਚ ਜਜ਼ਬਾ ਭਰਿਆ ਜਾਵੇ। ਲਹਿਰਾਂ ਦੇ ਵਿਚ ਡੁੱਬਣ ਨਾਲੋਂ, ਹਿੰਮਤ ਕਰਕੇ ਤਰਿਆ ਜਾਵੇ। ਅੱਤ ਦੀ ਧੁੱਪ ਵਿਚ ਮਾਂ ਨੂੰ ਚੇਤੇ, ਕਰਕੇ ਥੋੜ੍ਹਾ ਠਰਿਆ ਜਾਵੇ। -ਗੁਰਦਾਸਪੁਰ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਕਾਵਿ-ਵਿਅੰਗ

ਤਿੜਕਿਆ ਘੜਾ

* ਨਵਰਾਹੀ ਘੁਗਿਆਣਵੀ *

ਕਿਸੇ ਨਾਲ ਵੀ ਨਹੀਂ ਲਿਹਾਜ਼ ਕਰਦਾ, ਘਟੀਆ ਆਦਮੀ ਜਦੋਂ ਹੰਕਾਰ ਜਾਵੇ। ਛੇਤੀ ਕੀਤਿਆਂ ਛੱਡਦਾ ਨਹੀਂ ਖਹਿੜਾ, ਜਦੋਂ ਸੱਪ ਕਰੰਗੜੀ ਮਾਰ ਜਾਵੇ। ਮਗਰਮੱਛ ਤੁਰੰਤ ਹੜੱਪ ਜਾਂਦਾ, ਫੋਰੇ ਵਿਚ ਸ਼ਿਕਾਰ ਡੱਕਾਰ ਜਾਵੇ। 'ਸੋਹਣੀ ਝਨਾਂ ਵਿਚ ਠਿੱਲ੍ਹ ਕੇ ਪਈ ਸੋਚੀਂ, ਘੜਾ ਤਿੜਕਿਆ, ਕਿਸ ਤਰ੍ਹਾਂ ਪਾਰ ਜਾਵੇ। -ਫਰੀਦਕੋਟ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਚੋਗਾ ਪਿੰਜਰੇ ਦਾ

* ਹਰਦੀਪ ਢਿੱਲੋਂ *

ਪੰਛੀ ਚੁਗੇ ਜਦ ਚੋਗਾ ਪਿੰਜਰੇ ਦਾ, ਚਾਰਾ ਬੰਦ-ਖਲਾਸੀ ਦਾ ਮਿਟ ਜਾਂਦਾ। ਪੱਥਰ ਚੱਟ ਕੇ ਜਦੋਂ ਵੀ ਮੁੜੇ ਮੱਛੀ, ਲਾਂਭਾ ਰੂਹ ਪਿਆਸੀ ਦਾ ਮਿਟ ਜਾਂਦਾ। ਕਾਕਾ ਜਦੋਂ ਅੰਗਰੇਜ਼ੀ ਨੂੰ ਮੂੰਹ ਮਾਰੇ, ਫਰਕ ਭੂਆ ਤੇ ਮਾਸੀ ਦਾ ਮਿਟ ਜਾਂਦਾ। 'ਮੁਰਾਦਵਾਲਿਆ' ਜਦੋਂ ਵੀ ਤਾਜ ਮਿਲਦਾ, ਨਾਉਂ ਹਰਮ 'ਚੋਂ ਦਾਸੀ ਦਾ ਮਿਟ ਜਾਂਦਾ। -ਅਬੋਹਰ। ਸੰਪਰਕ : ...

ਪੂਰਾ ਲੇਖ ਪੜ੍ਹੋ »

ਪਛਤਾਵਾ

ਆਪੇ ਖੋਲ੍ਹੀ ਆ... ਮੈਂ ਗੱਡੀ ਆਪੇ ਖੋਲ੍ਹੀ ਆ...ਲਫ਼ਜ਼ ਥੋੜ੍ਹੇ ਰੁੱਖੇਪਨ ਨਾਲ ਮੈਂ ਬੋਲ ਤਾਂ ਦਿੱਤੇ ਪਰ ਦੋ ਮਿੰਟ ਬਾਅਦ ਹੀ ਆਪਣੇ-ਆਪ 'ਚ ਘੁਟਣ ਮਹਿਸੂਸ ਹੋਣੀ ਸ਼ੁਰੂ ਹੋ ਗਈ। ਕਦੀ ਸੱਚੇ ਪਾਤਸ਼ਾਹ ਤੋਂ ਮੁਆਫ਼ੀ ਮੰਗੀ ਜਾ ਰਿਹਾ ਸੀ, ਕਦੀ ਤੌਬਾ-ਤੌਬਾ ਕਹਿ ਕੇ ਅੰਦਰੋਂ-ਅੰਦਰੀ ਸੜੀ ਜਾ ਰਿਹਾ ਸੀ। ਕਿੱਸਾ ਲਿਖਦੇ ਤੱਕ ਮੁਆਫ਼ੀ ਹੀ ਖ਼ੂਨ ਦੀ ਜਗ੍ਹਾ ਗਰਦਿਸ਼ ਕਰ ਰਹੀ ਸੀ। ਅਸਲ 'ਚ ਮੈਂ ਆਪਣੀ ਗੱਡੀ ਦੀ ਬਾਰੀ ਖੋਲ੍ਹ ਕੇ ਘਰ 'ਚੋਂ ਕੁਝ ਸਾਮਾਨ ਲੈਣ ਗਿਆ ਸੀ। ਮਗਰੋਂ ਪੰਛੀਆਂ ਵਾਂਗੂ ਕੁਝ ਬੱਚੇ ਚਹਿਕਦੇ-ਚਹਿਕਦੇ ਮੇਰੇ ਘਰ ਲਾਗੇ ਖੇਡਣ ਲੱਗ ਪਏ। ਮੇਰਾ ਮਨ ਕਿਸੇ ਗੱਲੋਂ ਪ੍ਰੇਸ਼ਾਨ ਘੱਟ ਪਰ ਕਲਪਦਾ ਜ਼ਿਆਦਾ ਪਿਆ ਸੀ। ਉਸੇ ਵਕਤ ਇਕ ਸੋਹਣੇ ਰੱਬ ਦੇ ਰੂਪ ਬੱਚੇ ਨੇ ਮੈਨੂੰ ਕਿਹਾ 'ਅੰਕਲ! ਤੁਹਾਡੀ ਕਾਰ ਦੀ ਬਾਰੀ ਖੁੱਲ੍ਹੀ ਹੈ।' ਮੈਂ ਉਹਨੂੰ ਬੜੇ ਗੁੱਸੇ 'ਚ ਤੇ ਰੁੱਖੇ ਸੁਭਾਅ ਨਾਲ ਕਿਹਾ 'ਆਪੇ ਖੋਲ੍ਹੀ ਆ... ਮੈਂ ਗੱਡੀ ਆਪੇ ਖੋਲ੍ਹੀ ਆ।' -ਸ੍ਰੀ ਅੰਮ੍ਰਿਤਸਰ ਸਾਹਿਬ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਦੂਸਰੇ ਦੀ ਖੁਸ਼ੀ

ਘਰ ਵਿਚ ਦੂਸਰੀ ਲੜਕੀ ਨੇ ਜਨਮ ਲਿਆ। ਸਾਰਾ ਪਰਿਵਾਰ ਫੇਰ ਵੀ ਖੁਸ਼ ਸੀ। ਆਂਢ-ਗੁਆਂਢ ਲੱਡੂ ਵੀ ਵੰਡੇ ਗਏ। ਹਰ ਕੋਈ ਇਸ ਪਰਿਵਾਰ ਦੀ ਸਿਫ਼ਤ ਕਰ ਰਿਹਾ ਸੀ। ਜੇ ਕੋਈ ਗੁਆਂਢੀ ਆ ਕੇ ਇਹ ਕਹਿ ਦਿੰਦਾਕਿ ਇਸ ਵਾਰ ਤਾਂ ਪਰਮਾਤਮਾ ਲੜਕਾ ਦੇ ਦਿੰਦਾ ਤਾਂ ਘਰ ਵਾਲੇ ਝੱਟ ਕਹਿ ਦਿੰਦੇ , ਛੱਡੋ ਜੀ, ਹੁਣ ਨਹੀਂ ਲੜਕੇ-ਲੜਕੀ ਵਿਚ ਫਰਕ। ਅੱਜ ਹਫ਼ਤੇ ਬਾਅਦ ਸਾਰੇ ਪਰਿਵਾਰ ਦੀ ਖੁਸ਼ੀ ਉਦਾਸੀ ਵਿਚ ਬਦਲ ਗਈ ਜਦ ਪਤਾਲੱਗਿਆ ਕਿ ਗੁਆਂਢੀਆਂ ਦੇ ਵੱਡੇ ਮੁੰਡੇ ਦੀ ਵਹੁਟੀ ਕੋਲ ਲੜਕਾ ਹੋਇਐ ਤੋਂ ਸਾਲ ਕੁ ਬਾਅਦ ਹੀ ਛੋਟੇ ਮੁੰਡੇ ਦੀਵਹੁਟੀ ਕੋਲ ਵੀ ਲੜਕਾ ਹੋਇਆ ਹੈ। -ਮੋਬਾਈਲ : ...

ਪੂਰਾ ਲੇਖ ਪੜ੍ਹੋ »

ਟਟੀਹਰੀ ਦੀ ਸੂਝ

ਇਕ ਪਿੰਡ ਵਿਚ ਇਕ ਮਿਹਨਤੀ ਕਿਸਾਨ ਰਹਿੰਦਾ ਸੀ। ਹਰ ਵਾਰ ਉਹ ਜਦੋਂ ਵੀ ਕੋਈ ਫ਼ਸਲ ਬੀਜਦਾ ਤਾਂ ਪਹਿਲਾਂ ਆਪਣੇ ਖ਼ੇਤ ਨੂੰ ਚੰਗੀ ਤਰਾਂ ਵਾਹ-ਸੁਆਰ ਕੇ ਇਕ ਸਾਰ ਪੱਧਰਾ ਕਰ ਲੈਂਦਾ ਤਾਂ ਕਿ ਪਿੱਛੋਂ ਪਾਣੀ ਲਾਉਂਦਿਆਂ ਕੋਈ ਪ੍ਰੇਸ਼ਾਨੀ ਨਾ ਹੋਵੇ। ਪਰ ਇਕ ਵਾਰ ਸਮਾਂ ਘੱਟ ਹੋਣ ਕਾਰਨ ਤੇ ਵੱਤਰ ਦੇ ਲਾਲਚ 'ਚ ਉਸ ਨੇ ਚਰ੍ਹੀ ਦੀ ਫ਼ਸਲ ਕੁਝ ਕਾਹਲੀ 'ਚ ਇਵੇਂ ਹੀ ਬੀਜ ਦਿੱਤੀ ਤੇ ਵੱਟਾਂ ਕੱਢ ਕਿਆਰੇ ਪਾ ਦਿੱਤੇ। ਕੁਝ ਦਿਨਾਂ ਬਾਅਦ ਚਰ੍ਹੀ ਜੰਮਣ ਲੱਗੀ ਤੇ ਦੇਖ਼ਦਿਆਂ-ਦੇਖ਼ਦਿਆਂ ਖ਼ੇਤ ਹਰਿਆਲੀ ਮਾਰਨ ਲੱਗਾ। ਗਿੱਲ ਥੋੜ੍ਹੀ ਖ਼ੁਸ਼ਕ ਹੋਣ ਕਾਰਨ ਚਰ੍ਹੀ ਦੀ ਫ਼ਸਲ ਛੇਤੀ ਹੀ ਪਾਣੀ ਮੰਗਣ ਲੱਗੀ ਤਾਂ ਕਿਸਾਨ ਨੇ ਆਡ ਪੱਧਰੀ ਕਰ ਪਾਣੀ ਉਸ ਖ਼ੇਤ ਨੂੰ ਮੋੜ ਲਿਆ। ਪਹਿਲਾ ਕਿਆਰਾ ਭਰ ਕਿਸਾਨ ਉੱਥੇ ਲਾਗੇ ਹੀ ਬੰਨੇ ਉੱਪਰ ਬੈਠ ਗਿਆ। ਬੈਠਿਆਂ ਬੈਠਿਆਂ ਕਿਸਾਨ ਨੇ ਧਿਆਨ ਦਿੱਤਾ ਕਿ ਟਟੀਹਰੀਆਂ ਦਾ ਇਕ ਜੋੜਾ, ਕਾਫ਼ੀ ਦੇਰ ਤੋਂ ਉੱਚੀ-ਉੱਚੀ ਟਰ-ਟਰ ਕਰਦਾ, ਉਸ ਦੇ ਸਿਰ ਉੱਪਰੋਂ ਇੱਧਰ-ਉੱਧਰ ਉੱਡ ਰਿਹਾ ਸੀ। ਕਿਸਾਨ ਜਾਣਦਾ ਸੀ ਕਿ ਇਸ ਰੁੱਤ 'ਚ ਟਟੀਹਰੀਆਂ ਆਂਡੇ ਦਿੰਦੀਆਂ ਹਨ। ਉਸ ਮਨੋਮਨੀ ਸੋਚਿਆ, 'ਜ਼ਰੂਰ ਹੀ ਇਨ੍ਹਾਂ ਵੀ ਇੱਥੇ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX