ਤਾਜਾ ਖ਼ਬਰਾਂ


ਸ੍ਰੀ ਮੁਕਤਸਰ ਸਾਹਿਬ ਵਿਖੇ ਗਰਜ ਤੇ ਚਮਕ ਨਾਲ ਬਾਰਸ਼ ਜਾਰੀ
. . .  3 minutes ago
ਸ੍ਰੀ ਮੁਕਤਸਰ ਸਾਹਿਬ, 13 ਮਈ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਇਸ ਸਮੇਂ ਭਾਰੀ ਗਰਜ ਤੇ ਚਮਕ ਨਾਲ ਬਾਰਸ਼ ਜਾਰੀ ਹੈ। ਆਸਮਾਨ ਵਿਚ ਕਾਲੇ ਬੱਦਲ ਛਾਏ ਹੋਏ ਹਨ। ਕੁਝ ਦਿਨਾਂ ਤੋਂ ਮੌਸਮ ਦੀ ਖ਼ਰਾਬੀ ਚਲ...
ਅੱਜ ਦਾ ਵਿਚਾਰ
. . .  14 minutes ago
ਪ੍ਰਧਾਨ ਮੰਤਰੀ ਮੋਦੀ ਨੇ ਆਕਸੀਜਨ ਅਤੇ ਦਵਾਈਆਂ ਦੀ ਉਪਲਬਧਤਾ ਬਾਰੇ ਕੀਤੀ ਉੱਚ ਪੱਧਰੀ ਬੈਠਕ
. . .  1 day ago
ਨਵੀਂ ਦਿੱਲੀ, 12 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਕਸੀਜਨ ਅਤੇ ਦਵਾਈਆਂ ਦੀ ਉਪਲਬਧਤਾ ਅਤੇ ਸਪਲਾਈ ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।...
ਜ਼ਿਲ੍ਹੇ ਦੇ ਸਰਕਾਰੀ ਸਕੂਲ ਸਵੇਰੇ 8 ਵਜੇ ਤੋਂ ਸਵਾ 11 ਵਜੇ ਤੱਕ ਖੁੱਲ੍ਹਣਗੇ-ਦੀਪਤੀ ਉੱਪਲ
. . .  1 day ago
ਕਪੂਰਥਲਾ, 12 ਮਈ (ਅਮਰਜੀਤ ਕੋਮਲ)-ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਬੀਤੀ 7 ਮਈ ਨੂੰ ਜਾਰੀ ਪੱਤਰ ਦੀ ਲਗਾਤਾਰਤਾ ਵਿਚ ਜ਼ਿਲ੍ਹਾ ਕਪੂਰਥਲਾ ਦੇ ਸਮੂਹ ਸਰਕਾਰੀ ਸਕੂਲਾਂ ਦੇ ਖੁੱਲ੍ਹਣ ...
ਕੁੱਦੋ ਪੱਤੀ (ਗੋਪੀ ਵਾਲੀ ਗਲੀ) ਜੈਤੋ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ : ਡਾ. ਮਨਦੀਪ ਕੌਰ
. . .  1 day ago
ਜੈਤੋ, 12 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਉਪ ਮੰਡਲ ਮੈਜਿਸਟਰੇਟ ਜੈਤੋ ਡਾ: ਮਨਦੀਪ ਕੌਰ ਨੇ ਦੱਸਿਆ ਕਿ ਕੋਵਿਡ-19 ( ਕੋਰੋਨਾ ਵਾਇਰਸ ) ਦਾ ਪਰਕੋਪ ਇਸ ਸਮੇਂ ਪੂਰੇ ਭਾਰਤ ਵਿਚ ਫੈਲਿਆ ਹੋਇਆ...
ਸਾਬਕਾ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਰਾਮਵਿਚਾਰ ਰਾਏ ਦਾ ਕੋਰੋਨਾ ਨਾਲ ਦਿਹਾਂਤ
. . .  1 day ago
ਪਟਨਾ, 12 ਮਈ - ਬਿਹਾਰ ਦੇ ਸਾਬਕਾ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਸੀਨੀਅਰ ਨੇਤਾ ਰਾਮਵਿਚਾਰ ਰਾਏ ਦਾ ਕੋਰੋਨਾ ਨਾਲ ਦਿਹਾਂਤ ਹੋ ਗਿਆ ।
ਪਠਾਨਕੋਟ ਵਿਚ ਕੋਰੋਨਾ ਦੇ 303 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 12 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦੇ 303 ਹੋਰ ਕੇਸ ਸਾਹਮਣੇ ਆਏ ਹਨ ਅਤੇ 3 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਸਿਵਲ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 7 ਮੌਤਾਂ, 378 ਨਵੇਂ ਕੇਸ ਆਏ ਸਾਹਮਣੇ
. . .  1 day ago
ਮਾਨਸਾ, 12 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ ’ਚ ਜਿੱਥੇ ਅੱਜ ਕੋਰੋਨਾ ਨਾਲ 7 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ ਹੀ 378 ਨਵੇਂ ਕੇਸਾਂ ਦੀ ਪੁਸ਼ਟੀ ਹੋਈ...
ਸੂਰੀ ਹਸਪਤਾਲ ਵਿਖੇ ਮਨਾਇਆ ਵਿਸ਼ਵ ਨਰਸਿੰਗ ਦਿਵਸ
. . .  1 day ago
ਬਲਾਚੌਰ, 12 ਮਈ (ਦੀਦਾਰ ਸਿੰਘ ਬਲਾਚੌਰੀਆ) - ਅੱਜ ਸ਼ਾਮੀ ਸੂਰੀ ਹਸਪਤਾਲ ਭੱਦੀ ਰੋਡ, ਬਲਾਚੌਰ ਵਿਖੇ ਵਿਸ਼ਵ ਨਰਸਿੰਗ ਦਿਵਸ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਨਾਲ 9 ਹੋਰ ਮੌਤਾਂ
. . .  1 day ago
ਸ੍ਰੀ ਮੁਕਤਸਰ ਸਾਹਿਬ, 12 ਮਈ (ਰਣਜੀਤ ਸਿੰਘ ਢਿੱਲੋਂ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅੱਜ ਕੋਰੋਨਾ ਨਾਲ 9 ਹੋਰ ਮੌਤਾਂ ਹੋ ਗਈਆਂ...
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 490 ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ , 12 ਮਈ ( ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 490 ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ ...
ਮੋਗਾ ਵਿਚ ਆਏ 50 ਹੋਰ ਕਰੋਨਾ ਪਾਜ਼ੀਟਿਵ ਮਰੀਜ਼
. . .  1 day ago
ਮੋਗਾ, 12 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦਾ ਪ੍ਰਕੋਪ ਥੋੜਾ ਘਟਿਆ ਹੈ ਅਤੇ ਇਸ ਦੇ ਬਾਵਜੂਦ ਵੀ 50 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਏ...
ਜ਼ਿਲ੍ਹੇ ’ਚ 370 ਨਵੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 8 ਦੀ ਮੌਤ
. . .  1 day ago
ਹੁਸ਼ਿਆਰਪੁਰ, 12 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 370 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 22447 ਅਤੇ 8 ਮਰੀਜ਼ਾਂ ਦੀ ਮੌਤ ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 55 ਨਵੇਂ ਕੇਸ, ਚਾਰ ਮੌਤਾਂ
. . .  1 day ago
ਬਰਨਾਲਾ, 12 ਮਈ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 55 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਚਾਰ ਹੋਰ ਮਰੀਜ਼ਾਂ...
ਅੱਜ ਅੰਤਰਰਾਸ਼ਟਰੀ ਨਰਸਿੰਗ ਦਿਵਸ ਮੌਕੇ ਨਰਸਾਂ ਦਾ ਵਧਾਇਆ ਮਨੋਬਲ
. . .  1 day ago
ਡਮਟਾਲ,12 ਮਈ (ਰਾਕੇਸ਼ ਕੁਮਾਰ) - ਸੁਨੀਤਾ ਦੇਵੀ ਪਠਾਨੀਆ, ਭਾਰਤੀ ਮਜ਼ਦੂਰ ਸੰਘ ਦੀ ਉਪ ਪ੍ਰਧਾਨ ਅਤੇ ਉਨ੍ਹਾਂ ਨਾਲ ਜ਼ਿਲ੍ਹਾ ਸੈਕਟਰੀ ਦਿਨੇਸ਼ ਗੌਤਮ ਨੇ ਅੱਜ ਨਰਸ ਦਿਵਸ ਮੌਕੇ...
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜ਼ਿਲ੍ਹਾ ਪਠਾਨਕੋਟ ਅੰਦਰ ਦੁਕਾਨਾਂ ਖੋਲ੍ਹਣ ਦੇ ਸਮੇਂ ਦੇ ਵਿਚ ਕੀਤੀ ਤਬਦੀਲੀ
. . .  1 day ago
ਪਠਾਨਕੋਟ, 12 ਮਈ (ਸੰਧੂ ) - ਉਨ੍ਹਾਂ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ ਵਲੋਂ ਅੱਜ ਫਿਰ ਦੁਕਾਨਾਂ ਨੂੰ ਖੋਲ੍ਹਣ...
ਕਾਰ ਦੀ ਲਪੇਟ 'ਚ ਆਉਣ ਕਾਰਨ ਸਕੂਟਰੀ ਸਵਾਰ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 12 ਮਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਅੱਜ ਦੁਪਹਿਰ ਸਮੇਂ ਸੁਨਾਮ ਮਾਨਸਾ ਸੜਕ 'ਤੇ ਸ਼ਹਿਰ ਦੀਆਂ ਸੀਤਾਸਰ ਕੈਂਚੀਆਂ 'ਚ ਇਕ ਕਾਰ ਵਲੋਂ ਆਪਣੀ ਲਪੇਟ...
ਏ.ਐੱਸ.ਆਈ ਜਬਰ - ਜ਼ਿਨਾਹ ਮਾਮਲੇ 'ਚ ਸਖ਼ਤ ਹੋਇਆ ਮਹਿਲਾ ਕਮਿਸ਼ਨ, ਮੰਗੀ ਸਟੇਟਸ ਰਿਪੋਰਟ
. . .  1 day ago
ਚੰਡੀਗੜ੍ਹ , 12 ਮਈ - ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਬਠਿੰਡਾ ਵਿਖੇ ਔਰਤ ਨਾਲ ਹੋਏ ਜਬਰ ਜ਼ਿਨਾਹ ਦੇ ...
ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਸਕੱਤਰ ਪੰਜਾਬ ਨੂੰ ਲਿਖਿਆ ਪੱਤਰ
. . .  1 day ago
ਚੰਡੀਗੜ੍ਹ,12 ਮਈ - ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਪੱਤਰ ਲਿਖਿਆ । ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਉਹ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ...
ਜਲੰਧਰ - ਅੰਮ੍ਰਿਤਸਰ ਹਾਈਵੇ ਉੱਤੇ ਵਾਪਰਿਆ ਭਿਆਨਕ ਸੜਕੀ ਹਾਦਸਾ
. . .  1 day ago
ਜਲੰਧਰ , 12 ਮਈ - ਜਲੰਧਰ - ਅੰਮ੍ਰਿਤਸਰ ਹਾਈਵੇ ਉੱਤੇ ਇਕ ਬੇਹੱਦ ਭਿਆਨਕ ਸੜਕੀ ਹਾਦਸਾ ਵਾਪਰਿਆ । ਸੁੱਚੀ ਪਿੰਡ ਦੇ ਨੇੜੇ ਹਾਈਵੇ ਉੱਤੇ ਖੜੀ ਇਕ ਕੰਟਰੋਲ ਗੱਡੀ ਦੇ ਨਾਲ...
ਕੋਰੋਨਾ ਪੀੜਿਤ ਸੀਨੀਅਰ ਟੀ.ਟੀ. ਧੀਰਜ ਚੱਢਾ ਦੀ ਮੌਤ
. . .  1 day ago
ਬਿਆਸ, 12 ਮਈ (ਰੱਖੜਾ) - ਭਾਰਤੀ ਰੇਲਵੇ ਵਿਚ 'ਚ ਬਤੌਰ ਡਿਪਟੀ ਚੀਫ਼ ਟਿਕਟ ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਧੀਰਜ ਚੱਢਾ ਦੀ ਅੱਜ ਸਵੇਰੇ ਕੋਰੋਨਾ ...
ਪੰਜਾਬ ਵਿਚ ਆਕਸੀਜਨ ਅਤੇ ਵੈਕਸੀਨੇਸ਼ਨ ਪੂਰੀ ਦੀ ਪੂਰੀ ਆ ਰਹੀ - ਓ. ਪੀ. ਸੋਨੀ
. . .  1 day ago
ਚੰਡੀਗੜ੍ਹ , 12 ਮਈ - ਪੰਜਾਬ ਦੇ ਮੈਡੀਕਲ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਕਿਹਾ ਹੈ ਕਿ ਪੰਜਾਬ ਵਿਚ ਆਕਸੀਜਨ ਅਤੇ ਵੈਕਸੀਨੇਸ਼ਨ ਪੂਰੀ ਦੀ ਪੂਰੀ...
ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
. . .  1 day ago
ਜ਼ੀਰਾ (ਖੋਸਾ ਦਲ ਸਿੰਘ) 12 ਮਈ (ਮਨਪ੍ਰੀਤ ਸਿੰਘ) - ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਸਤੀ ਬੂਟੇ ...
ਮਕਸੂਦਪੁਰ, ਸੂੰਢ ਮੰਡੀ 'ਚ ਮੀਂਹ ਨਾਲ ਕਣਕ ਦੀਆਂ ਬੋਰੀਆਂ ਭਿੱਜੀਆਂ
. . .  1 day ago
ਸੰਧਵਾਂ, 12 ਮਈ (ਪ੍ਰੇਮੀ ਸੰਧਵਾਂ ) - ਮਕਸੂਦਪੁਰ, ਸੂੰਢ ਮੰਡੀ ਵਿਚ ਭਾਵੇਂ ਕਿ ਕਣਕ ਦੀ ਖ਼ਰੀਦ ਖ਼ਤਮ ਹੋ ਚੁੱਕੀ ਹੈ, ਪਰ ਕਣਕ ਦੀ ਢਿੱਲੀ ਚੁਕਾਈ ਕਾਰਨ ਅੱਜ ਮੀਂਹ ਵਿਚ ਕਣਕ ਦੀਆਂ...
ਭੇਦਭਰੀ ਹਾਲਤ ਵਿਚ ਨੌਜਵਾਨ ਨੇ ਨਹਿਰ 'ਚ ਮਾਰੀ ਛਲਾਂਗ, ਲਾਸ਼ ਦੀ ਭਾਲ ਜਾਰੀ
. . .  1 day ago
ਮਾਛੀਵਾੜਾ ਸਾਹਿਬ, 12 ਮਈ (ਮਨੋਜ ਕੁਮਾਰ) - ਮੰਗਲਵਾਰ ਦੀ ਸ਼ਾਮ ਕਰੀਬ 7 ਵਜੇ ਕਿਸੇ ਨੌਜਵਾਨ ਨੇ ਭੇਦਭਰੀ ਹਾਲਤ ਵਿਚ ਪਿੰਡ ਗੜੀ ਲਾਗੇ ਗੁਜ਼ਰਦੀ ਸਰਹਿੰਦ ਨਹਿਰ ਵਿਚ ਛਲਾਂਗ ਮਾਰ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ

ਲਾਹੌਰੀ ਪਤਾਸਾ

ਅਸੀਂ 'ਪਤਾਸਿਆਂ ਆਲੇ ਸਰਦਾਰ' ਕਰਕੇ ਮਸ਼ਹੂਰ ਹੁੰਦੇ ਸਾਂ, ਇਸ ਸ਼ਹਿਰ ਵਿਚ ਕਦੀ, ਮੈਂ ਬਲਦੇਵ ਸਿੰਘ, ਜੋਗਿੰਦਰ ਪ੍ਰਧਾਨ ਦਾ ਪੁੱਤ ਆ, ਕਿਸੇ ਜ਼ਮਾਨੇ ਵਿਚ ਮੇਰੇ ਪਿਤਾ ਜੀ ਨੇ ਪੰਜਾਬ ਤੋਂ ਇਥੇ ਆ ਕੇ ਪਤਾਸੇ ਬਣਾਉਣ ਦਾ ਕੰਮ ਸ਼ੁਰੂ ਕਰਿਆ ਸੀ, ਉਸ ਕੰਮ ਵਿਚ ਅਸੀਂ ਬੜੀਆਂ ਤਰੱਕੀਆਂ ਕੀਤੀਆਂ, ਕਿਉਂਕਿ ਮੇਰਾ ਬਾਪੂ ਪਤਾਸੇ ਬਣਾਉਣ ਦਾ ਬੜਾ ਤਜ਼ਰਬੇਕਾਰ ਬੰਦਾ ਸੀ, ਦੇਸ਼ ਆਜ਼ਾਦ ਹੋਣ ਵੇਲੇ 'ਉਹ' ਪੰਜਾਬ ਦੇ ਲੁਧਿਆਣਾ ਸ਼ਹਿਰ ਵਿਚ ਕਿਸੇ ਦੁਕਾਨ ਉੱਤੇ ਪਤਾਸੇ ਬਣਾਉਣ ਦਾ ਕੰਮ ਸਿੱਖਣ ਲੱਗ ਪਿਆ ਸੀ, ਉਨ੍ਹਾਂ ਦਿਨਾਂ ਵਿਚ ਉਥੇ ਪਤਾਸਾ ਬੜਾ ਵਿਕਦਾ ਹੁੰਦਾ ਸੀ, ਬਾਪੂ ਆਪਣੇ ਵਿਆਹ ਹੋਣ ਤਾਈਂ ਤਕਰੀਬਨ ਪੰਦਰਾਂ ਸਾਲ ਤੱਕ ਇਕੋ ਦੁਕਾਨ ਉੱਤੇ, ਆਪਣੇ ਕੰਮ ਨੂੰ ਤਸੱਲੀ ਨਾਲ ਸਿੱਖ ਕੇ, ਉੱਥੇ ਉਸੇ ਲਾਲੇ ਦੇ ਨਾਲ ਹੀ ਦਿਨ ਰਾਤ ਇਕ ਕਰਕੇ ਕੰਮ ਕਰਾਉਣ ਲੱਗ ਪਿਆ, ਫੇਰ ਉਹ ਦੁਕਾਨਦਾਰ ਲਾਲਾ, ਸਾਰੇ ਦਾ ਸਾਰਾ ਹੀ ਮੇਰੇ ਬਾਪੂ 'ਤੇ ਨਿਰਭਰ ਹੋ ਗਿਆ, ਪਰ ਅਖੀਰਲੇ ਸਾਲਾਂ ਵਿਚ ਉਹ ਬਾਪੂ ਜੀ ਦੀ ਤਨਖਾਹ ਵਧਾਉਣ ਨੂੰ ਤਿਆਰ ਨਹੀਂ ਸੀ। ਉਸ ਲਾਲੇ ਦੀ ਦੁਕਾਨ ਤੋਂ ਏਥੋਂ ਦਾ ਇਕ ਟਰੱਕ ਡਰਾਈਵਰ ਪਤਾਸੇ ਖਰੀਦਣ ਆਉਂਦਾ ਹੁੰਦਾ ਸੀ, ...

ਪੂਰਾ ਲੇਖ ਪੜ੍ਹੋ »

ਕਾਵਿ-ਮਹਿਫ਼ਲ

* ਡਾ: ਸੁਰਿੰਦਰਪਾਲ ਚਾਵਲਾ *

ਪਿਆਰ ਕਰਕੇ ਫਿਰ ਨਿਭਾਉਣਾ ਕੰਮ ਨਹੀਂ ਆਸਾਨ ਇਹ, ਦਰਦ ਪਾ ਕੇ ਮੁਸਕਰਾਉਣਾ ਕੰਮ ਨਹੀਂ ਆਸਾਨ ਇਹ। ਪਿਆਰ ਕਰਨਾ ਜ਼ਿੰਦਗੀ ਦਾ ਇਕ ਹੁਸੀਂ ਜਜ਼ਬਾਤ ਹੈ, ਦੁਸ਼ਮਣਾਂ ਨੂੰ ਗਲ ਲਗਾਉਣਾ ਕੰਮ ਨਹੀਂ ਆਸਾਨ ਇਹ। ਲੈ ਜਾਏ ਸ਼ੁਹਰਤ ਉਡਾ ਕੇ ਇਸ ਜ਼ਮੀਂ ਤੋਂ ਅਰਸ਼ 'ਤੇ, ਪੈਰ ਧਰਤੀ 'ਤੇ ਜਮਾਉਣਾ ਕੰਮ ਨਹੀਂ ਆਸਾਨ ਇਹ। ਤੋੜ ਨਾਤੇ ਦੂਰ ਜਾਣਾ ਹੈ ਨਹੀਂ ਮੁਸ਼ਕਲ ਕੋਈ, ਦੂਰ ਜਾ ਕੇ ਫਿਰ ਨਾ ਆਉਣਾ ਕੰਮ ਨਹੀਂ ਆਸਾਨ ਇਹ। ਪਲ 'ਚ ਤੋਲਾ ਪਲ 'ਚ ਮਾਸਾ ਦਿਲ ਕਿਤੇ ਟਿਕਦਾ ਨਹੀਂ, ਦਿਲ ਦੀ ਬਸਤੀ ਫਿਰ ਵਸਾਉਣਾ ਕੰਮ ਨਹੀਂ ਆਸਾਨ ਇਹ। ਦਿਲ 'ਚ ਚਾਹਤ ਹੈ ਤੇਰੇ ਜੇ, ਉਸ ਖ਼ੁਦਾ ਨੂੰ ਪਾਉਣ ਦੀ, ਅਪਣੀ ਹਸਤੀ ਦਾ ਮਿਟਾਉਣਾ ਕੰਮ ਨਹੀਂ ਆਸਾਨ ਇਹ। ਬੇੜੀਆਂ ਵਿਚ ਵੱਟੇ ਪਾਉਣਾ ਜਾਣ ਦੇ ਨੇ ਲੋਕ ਸਭ, ਡੁੱਬਦੇ ਨੂੰ ਪਾਰ ਲਾਉਣਾ ਕੰਮ ਨਹੀਂ ਆਸਾਨ ਇਹ। ਹੱਸਦੇ ਹੱਸਦੇ ਦਰਦ ਸਹਿਣਾ ਹੋ ਗਈ ਆਦਤ ਮੇਰੀ, ਦਰਦ ਅਕਸਰ ਇਉਂ ਛਪਾਉਣਾ ਕੰਮ ਨਹੀਂ ਆਸਾਨ ਇਹ। -ਜਗਰਾਉਂ। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਕਾਵਿ-ਮਹਿਫ਼ਲ

* ਬਲਵਿੰਦਰ 'ਬਾਲਮ' ਗੁਰਦਾਸਪੁਰ *

ਅੰਬਰ ਛੂਹ ਕੇ ਪਰਤ ਰਹੀਆਂ ਤਦਬੀਰਾਂ ਦੇ, ਕਿਥੇ ਜਾ ਕੇ ਟੁੱਟੇ ਖੰਭ ਤਕਦੀਰਾਂ ਦੇ? ਪੈਰਾਂ ਦੇ ਵਿਚ ਲੱਖਾਂ ਚਿੰਨ੍ਹ ਨੇ ਜ਼ਖ਼ਮਾਂ ਦੇ, ਇਕ ਇਤਿਹਾਸ ਸੁਣਾਉਂਦੇ ਕਹਿਰ ਜ਼ੰਜੀਰਾਂ ਦੇ। ਅੱਜ ਵੀ ਜਿਸਮ 'ਚ ਕੰਬਣੀ, ਲੂੰਅ ਕੰਡੇ, ਡਰ ਹੈ, ਚੁੰਮ ਕੇ ਵੇਖੇ ਤਿੱਖੇਪਣ ਸ਼ਮਸ਼ੀਰਾਂ ਦੇ। ਘਰ ਦੀ ਚਾਰਦੀਵਾਰੀ ਦੀ ਵੰਡ ਕੀ ਹੋਈ? ਵੀਰਾਂ ਨੇ ਹੀ ਕਤਲ ਕਰਾ 'ਤੇ ਵੀਰਾਂ ਦੇ। ਛੱਤ ਤਾਂ ਫਿਰ ਵੀ ਢੱਠੀ ਨਾ ਬਰਸਾਤਾਂ ਵਿਚ, ਬੇਸ਼ੱਕ ਥੰਮ੍ਹੀਆਂ ਟੁੱਟੀਆਂ ਨਾਲ ਛਤੀਰਾਂ ਦੇ। ਤਰਕਸ਼ ਦੇ ਵਿਚ ਕੌਣ ਭਲਾ ਫਿਰ ਰੱਖਦਾ ਹੈ, ਨੁੱਕੇ ਖੁੰਢੇ ਹੋ ਜਾਂਦੇ ਜਦ ਤੀਰਾਂ ਦੇ। 'ਬਾਲਮ' ਦੇ ਘਰ ਆਓ, ਆਓ ਜੀ ਸਦਕੇ, ਦਰਵਾਜ਼ੇ ਤਾਂ, ਖੁੱਲ੍ਹੇ ਰਹਿਣ ਫਕੀਰਾਂ ਦੇ। -ਉਂਕਾਰ ਨਗਰ, ਗੁਰਦਾਸਪੁਰ (ਪੰਜਾਬ)। ਮੋਬਾਈਲ : ...

ਪੂਰਾ ਲੇਖ ਪੜ੍ਹੋ »

ਕਾਵਿ-ਮਹਿਫ਼ਲ

* ਤ੍ਰੈਲੋਚਨ ਲੋਚੀ *

ਮੁਹੱਬਤ ਹੀ ਦਿਲਾਂ 'ਚੋ ਗੁੰਮਸ਼ੁਦਾ ਹੈ। ਕੀ ਏਥੇ ਜੀਣ ਨੂੰ ਹੁਣ ਰਹਿ ਗਿਆ ਹੈ। ਚਲੋ ਇਨਸਾਫ਼ ਦੀ ਅਰਥੀ ਨੂੰ ਚੁੱਕੋ, ਅਦਾਲਤ ਨੇ ਸੁਣਾਇਆ ਫੈਸਲਾ ਹੈ। ਜ਼ਰਾ ਵਹਿੰਦੀ ਨਦੀ ਨੂੰ ਦੱਸ ਦੇਵੀਂ, ਸਮੁੰਦਰ ਕਿੰਨੇ ਦਰਿਆ ਪੀ ਗਿਆ ਹੈ। ਸੰਭਾਲਣ ਸ਼ਬਦ ਹੀ ਮੈਨੂੰ ਹਮੇਸ਼ਾ, ਇਨ੍ਹਾਂ ਦਾ ਰੱਬ ਜਿੱਡਾ ਆਸਰਾ ਹੈ। ਗੁਲਾਬੀ ਫੁੱਲ ਜਿਥੇ ਖਿੜ ਰਹੇ ਨੇ, ਮੁਹੱਬਤ ਦਾ ਹੀ ਉਥੇ ਮਕਬਰਾ ਹੈ। ਮੈਂ ਤੇਰੇ ਤੀਕ ਪੁੱਜਾਂ ਸਾਂਭ ਲੈ ਤੂੰ, ਸਫਰ ਅਗਲੇ ਦਾ ਮੈਨੂੰ ਕੀ ਪਤਾ ਹੈ। ਮੈਂ ਤੈਨੂੰ ਸੁਣਦਿਆਂ ਐਸਾ ਗੁਆਚਾਂ, ਕਹੀਂ ਤੂੰ ਫੇਰ ਮੈਨੂੰ, ਕੀ ਕਿਹਾ ਹੈ! ਕਿਸੇ ਦੀ ਪੀੜ ਨਾ ਖੁਸ਼ੀਆਂ 'ਚ ਸ਼ਾਮਿਲ, ਇਹ 'ਲੋਚੀ' ਕਿਸ ਤਰ੍ਹਾਂ ਦਾ ਹੋ ਗਿਆ ਹੈ। -ਮੋਬਾਈਲ : ...

ਪੂਰਾ ਲੇਖ ਪੜ੍ਹੋ »

ਨਹਿਲੇ 'ਤੇ ਦਹਿਲਾ

ਬਸ ਏਥੇ ਹੀ ਪੀੜ ਨਹੀਂ ਹੁੰਦੀ

ਮੇਰੇ ਦਾਦਾ ਜੀ ਬੜੇ ਮਿਹਨਤੀ ਸਨ। ਉਹ ਦਿਨ ਚੜ੍ਹਨ ਤੋਂ ਪਹਿਲਾਂ ਖੇਤਾਂ ਵਿਚ ਹਲ ਵਾਹੁਣ ਚਲੇ ਜਾਂਦੇ ਸਨ ਅਤੇ ਪੂਰੀ ਲਗਨ ਨਾਲ ਵਾਹੀ ਕਰਦੇ ਸਨ। ਫ਼ਸਲਾਂ ਪੱਕਣ 'ਤੇ ਉਹ ਵਾਢੀ ਵੀ ਆਪ ਕਰਦੇ ਸਨ ਅਤੇ ਤੂੜੀ ਦੇ ਕੁੱਪ ਬਣਾ ਕੇ ਤੂੜੀ ਉਨ੍ਹਾਂ ਵਿਚ ਭਰ ਕੇ ਆਪਣੇ ਡੰਗਰਾਂ ਲਈ ਖਾਣ ਦੇ ਪ੍ਰਬੰਧ ਦਾ ਪੱਕਾ ਪ੍ਰਬੰਧ ਕਰਿਆ ਕਰਦੇ ਸਨ। ਇਕ ਵਾਰੀ ਉਹ ਖੇਤ ਵਿਚ ਹਲ ਚਲਾ ਕੇ ਜਦੋਂ ਸੁਹਾਗੇ ਨਾਲ ਮਿੱਟ ਪੱਧਰੀ ਕਰ ਰਹੇ ਸਨ ਤਾਂ ਮੋੜ ਕੱਟਦੇ ਹੋਏ ਉਹ ਸੁਹਾਗੇ ਤੋਂ ਡਿੱਗ ਪਏ। ਉਨ੍ਹਾਂ ਨੂੰ ਲੱਤਾਂ ਅਤੇ ਪੱਟਾਂ 'ਤੇ ਸੱਟਾਂ ਲੱਗ ਗਈਆਂ। ਉਹ ਉਥੇ ਇਕੱਲੇ ਹੀ ਸਨ। ਲਾਗੇ ਦੇ ਖੇਤਾਂ ਵਿਚ ਕੰਮ ਕਰ ਰਹੇ ਦੋ ਬੰਦਿਆਂ ਨੇ ਉਨ੍ਹਾਂ ਨੂੰ ਚੁੱਕ ਕੇ ਗੱਡੇ 'ਤੇ ਪਾ ਕੇ ਪਿੰਡ ਲਿਆਂਦਾ। ਘਰ ਵਿਚ ਉਨ੍ਹਾਂ ਦੀਆਂ ਸੱਟਾਂ 'ਤੇ ਤੇਲ ਦੀ ਮਾਲਿਸ਼ ਕਰਕੇ ਤੱਤੇ ਰੇਤੇ ਦੀ ਗੰਢ ਬਣਾ ਕੇ ਸੇਕ ਕੀਤਾ ਗਿਆ ਅਤੇ ਇਕ ਮੰਜੇ 'ਤੇ ਪਾ ਦਿੱਤਾ ਗਿਆ। ਉਨ੍ਹਾਂ ਦੀ ਸੱਟ ਬਾਰੇ ਪਤਾ ਲੱਗਣ 'ਤੇ ਆਂਢ-ਗੁਆਂਢ ਦੇ ਬੰਦੇ ਅਤੇ ਬੀਬੀਆਂ ਵਾਰੀ ਵਾਰੀ ਹਾਲ ਪੁੱਛਣ ਆਉਣ ਲੱਗ ਪਏ। ਸ਼ਾਮ ਵੇਲੇ ਸ਼ਰੀਕੇ ਵਿਚੋਂ ਭਰਜਾਈ ਲਗਦੀ ਇਕ ਬੀਬੀ ਆਈ ਅਤੇ ਸਤਿ ਸ੍ਰੀ ...

ਪੂਰਾ ਲੇਖ ਪੜ੍ਹੋ »

ਬੋਲ ਸ਼ਰੀਕਾਂ ਦੇ

'ਊਂ ਤਾਂ ਕਹਿੰਦੇ ਗਵਾਂਢੀ ਵੀ ਅੱਧੇ ਸ਼ਰੀਕੇ ਹੁੰਦੇ ਨੇ, ਪਰ ਮੈਂ ਕਦੇ ਸੋਚਿਆ ਨਹੀਂ ਸੀ, ਆਪਣੇ ਮਾਂ ਜਾਏ ਵੀਰ ਮੇਰੇ ਸ਼ਰੀਕ ਬਣ ਜਾਣਗੇ...?' ਕੁਝ ਇਹੋ ਜਿਹੀਆਂ ਗੱਲਾਂ ਕਰਦੀ ਉਹ ਭਰ ਜੁਆਨ ਕੁੜੀ ਤੁਰੀ ਜਾ ਰਹੀ ਸੀ। ਦੇਖਣ ਵਾਲਾ ਦੇਖੇ ਕਿ ਇਸ ਕੁੜੀ ਦੇ ਦਿਮਾਗ਼ ਵਿਚ ਫ਼ਰਕ ਪਿਆ ਹੈ। ਇਹ ਇਕੱਲੀ ਹੀ ਬੋਲਦੀ ਤੁਰੀ ਜਾਂਦੀ ਹੈ। ਪਰ ਅਸਲ ਵਿਚ ਗੱਲ ਕੁਝ ਇਸ ਤਰ੍ਹਾਂ ਸੀ, ਜਿਵੇਂ ਉਹ ਆਪਣਾ ਦੁੱਖ ਕਿਸੇ ਕੋਲ ਫਰੋਲਦੀ ਹੋਵੇ। ਪਰ ਉਸ ਦੀ ਸੁਣਨ ਵਾਲਾ ਕੋਈ ਨਹੀਂ ਸੀ। ਉਸ ਨੌਜਵਾਨ ਕੁੜੀ ਨੂੰ ਇਉਂ ਮਹਿਸੂਸ ਹੋਇਆ ਕਿ ਉਸ ਦਾ ਸਾਰਾ ਸਰੀਰ ਥੱਕਿਆ-ਟੁੱਟਿਆ ਪਿਆ ਹੈ। ਉਸ ਵਿਚ ਅੱਗੇ ਤੁਰਨ ਦੀ ਹਿੰਮਤ ਬਾਕੀ ਨਹੀਂ ਰਹਿ ਗਈ। ਕੁੜੀ ਸੜਕ ਦੇ ਕਿਨਾਰੇ ਟਾਹਲੀ ਦੀ ਛਾਵੇਂ ਬੈਠ ਕੇ ਰੋਣ ਲੱਗ ਪਈ, ਜਿਵੇਂ ਅਚਾਨਕ ਕੁਝ ਯਾਦ ਆ ਗਿਆ ਹੋਵੇ। ਰੋਂਦੀ ਹੋਈ ਉਹ ਆਪਣੀ ਕਿਸਮਤ ਨੂੰ ਕੋਸਣ ਲੱਗੀ ਤੇ ਮਨ ਵਿਚ ਸੋਚਣ ਲੱਗੀ ਕਿ 'ਕਾਸ਼! ਮੈਂ ਵੀ ਆਪਣੇ ਭਰਾਵਾਂ ਵਾਂਗ ਪੜ੍ਹ-ਲਿਖ ਜਾਂਦੀ। ਕਿਤੇ ਛੋਟੀ ਮੋਟੀ ਨੌਕਰੀ ਕਰਕੇ ਆਪਣੇ ਬੱਚੇ ਤਾਂ ਪਾਲ ਲੈਂਦੀ।' ਇਹੋ ਜਿਹੀਆਂ ਗੱਲਾਂ ਸੋਚ ਕੇ ਉਹ ਉੱਚੀ-ਉੱਚੀ ਰੋਣ ਲੱਗ ਪਈ। ਏਨੇ ਨੂੰ ਇਕ ...

ਪੂਰਾ ਲੇਖ ਪੜ੍ਹੋ »

ਮੁਰਝਾਏ ਫੁੱਲ

'ਮੈਡਮ' ਕੋਈ ਜਵਾਬ ਨਾ। 'ਮੈਡਮ ਜੀ' ਸ਼ਾਇਦ ਡੂੰਘੀ ਉੱਤਰੀ ਹੋਈ ਸੀ ਸੋਚਾਂ ਦੇ ਦਰਿਆ ਅੰਦਰ। ਮਨੁੱਖ ਕੀ ਹੈ...ਦੇਹ ਜਾਂ ਮਨ? ਸ਼ਾਇਦ ਮਨ ਅਤੇ ਕੰਨ ਵੀ ਮਨ ਦੇ ਹੀ ਹੁੰਦੇ ਨੇ। ਜਦ ਮਨੁੱਖ ਸੋਚਦਾ ਹੈ.... ਬੋਲਾ ਹੋ ਜਾਂਦਾ। 'ਮੈਡਮ', ਹੁਣ ਕੰਡਕਟਰ ਨੇ ਮੋਢੇ ਬੈਗ ਲਗਾ ਕੇ ਕਿਹਾ। 'ਹਾਂ, ਹਾਂ.....', ਹੋਰ ਵੀ ਕੁਝ ਕਹਿਣ ਲੱਗੀ, ਪਰ ਸੁਰਤ ਪਰਤੀ। 'ਗੁਰਦੁਆਰਾ ਸਾਹਬ ਆ ਗਿਆ, ਜਲਦੀ ਉਤਰੋ, ਬੱਸ ਲੇਟ ਹੈ।' ਕੰਡਕਟਰ ਦੇ ਕਹਿਣ 'ਤੇ ਉਹ ਬੱਸੋਂ ਉਤਰ ਗਈ। ਹੌਲੀ-ਹੌਲੀ ਉਹ ਗੁਰਦੁਆਰੇ ਵੱਲ ਵਧੀ। ਉਸ ਦੀ ਚਾਲ ਇਕ ਲਾਸ਼ ਵਰਗੀ ਸੀ ਜਿਵੇਂ ਮੁਰਦਾ ਹਵਾ ਸਹਾਰੇ ਜਾ ਰਿਹਾ ਹੋਵੇ, ਉਹੋ ਇਹ ਕੀ ਕਹਿ ਗਿਆ ਮੈਂ, ਪੱਤਾ ਠੀਕ ਹੈ, ਜਿਵੇਂ ਪੱਤਾ ਟਾਹਣੀ ਤੋਂ ਟੁੱਟ ਹਵਾ ਸਹਾਰੇ ਉਡਿਆ ਤੇ ਹੁਣ ਉਹੀ ਹਵਾ ਕੰਡਿਆਂ ਉੱਤੇ ਘੜੀਸ ਰਹੀ ਹੈ। ਇਸ ਗੁਰਦੁਆਰੇ ਵਿਚ ਥੋੜ੍ਹੀ ਰੌਣਕ ਕਿਸੇ ਖਾਸ ਅਵਸਰ 'ਤੇ ਹੀ ਹੁੰਦੀ। ਜ਼ਿਆਦਾਤਰ ਇਥੇ ਚੁੱਪ ਛਾਈ ਰਹਿੰਦੀ। ਮੱਥਾ ਟੇਕ ਫੇਰ ਬਾਹਰ ਆ ਗਈ। 'ਲਗਦੀ ਤਾਂ ਪੰਜਾਬਣ ਏ, ਪਰ, ਪਹਿਰਾਵਾ ਭਈਆ ਰਾਣੀ ਵਰਗਾ, ਉਦਾਸ ਵੀ ਬਹੁਤ ਲੱਗ ਰਹੀ ਹੈ, ਪੁੱਛੀ ਖਾਂ' ਗੁਰਦੁਆਰੇ ਦੇ ਬਾਬਾ ਜੀ ਨੇ ਆਪਣੀ ਪਤਨੀ ਨੂੰ ਕਿਹਾ, ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX