ਤਾਜਾ ਖ਼ਬਰਾਂ


ਟੀ -20 ਵਿਸ਼ਵ ਕੱਪ :ਪਾਕਿਸਤਾਨ ਨੇ ਭਾਰਤ ਨੂੰ ਹਰਾਇਆ
. . .  1 day ago
ਭੋਪਾਲ ਵਿਚ "ਆਸ਼ਰਮ 3" ਵੈਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਹੰਗਾਮਾ, ਬਜਰੰਗ ਦਲ ਨੇ ਕੀਤੀ ਭੰਨਤੋੜ
. . .  1 day ago
ਟੀ -20 ਵਿਸ਼ਵ ਕੱਪ : ਪਾਕਿਸਤਾਨ ਨੇ 6 ਓਵਰਾਂ 'ਚ ਬਣਾਇਆ 43 ਦੌੜਾਂ
. . .  1 day ago
ਟੀ -20 ਵਿਸ਼ਵ ਕੱਪ : ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 152 ਦੌੜਾਂ ਦਾ ਟੀਚਾ
. . .  1 day ago
ਟੀ -20 ਵਿਸ਼ਵ ਕੱਪ : ਕਪਤਾਨ ਕੋਹਲੀ ਦੀ ਪਾਰੀ ਖਤਮ, 18 ਵੇਂ ਓਵਰ ਵਿਚ ਸ਼ਾਹੀਨ ਅਫਰੀਦੀ ਦਾ ਸ਼ਿਕਾਰ
. . .  1 day ago
ਟੀ -20 ਵਿਸ਼ਵ ਕੱਪ : ਭਾਰਤ ਨੇ 15 ਓਵਰਾਂ 'ਚ 100 ਦੌੜਾਂ ਬਣਾਈਆਂ
. . .  1 day ago
ਰਿਸ਼ਭ ਪੰਤ ਨੇ ਵੀ ਆਪਣੀ ਵਿਕਟ ਗੁਆਈ , ਭਾਰਤ ਨੂੰ ਚੌਥਾ ਝਟਕਾ
. . .  1 day ago
ਭਾਜਪਾ ਕਲ੍ਹ ਦੀ ਪੰਜਾਬ ਸਰਬ ਦਲ ਮੀਟਿੰਗ ਦਾ ਬਾਈਕਾਟ ਕਰੇਗੀ- ਅਸ਼ਵਨੀ ਸ਼ਰਮਾ
. . .  1 day ago
ਚੰਡੀਗੜ੍ਹ,24 ਅਕਤੂਬਰ - ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਕਾਂਗਰਸ ਬੇਰੁਜ਼ਗਾਰੀ ਅਤੇ ਨਸ਼ੇ ਨੂੰ ਠੱਲ੍ਹ ਪਾਉਣ ਦੇ ਲਈ ਸਰਬ ਦਲ ਮੀਟਿੰਗ ਕਿਉਂ ਨਹੀਂ ਬੁਲਾ ਰਹੀ ਹੈ ? ਜਿਹਨਾਂ ਕਾਰਨਾਂ ਕਰਕੇ ਪੰਜਾਬ ਤਬਾਹੀ ਦੀ ...
ਟੀ -20 ਵਿਸ਼ਵ ਕੱਪ : ਭਾਰਤ ਦੀ ਬਹੁਤ ਖਰਾਬ ਸ਼ੁਰੂਆਤ, 31 ਦੌੜਾਂ 'ਤੇ 3 ਵਿਕਟਾਂ ਡਿੱਗੀਆਂ, ਸੂਰਯ ਕੁਮਾਰ ਯਾਦਵ ਆਊਟ
. . .  1 day ago
ਟੀ-20 ਵਿਸ਼ਵ ਕੱਪ : ਭਾਰਤ ਦੇ 2 ਖਿਡਾਰੀ ਆਊਟ
. . .  1 day ago
ਸ਼ਾਰਜਾਹ ,24 ਅਕਤੂਬਰ : ਭਾਰਤ ਅਤੇ ਪਾਕਿਸਤਾਨ ਵਿਚਾਲੇ ਯੂ.ਏ.ਈ. ਅਤੇ ਓਮਾਨ ਵਿਚ ਖੇਡੇ ਜਾ ਰਹੇ ਟੀ -20 ਵਿਸ਼ਵ ਵਿਚ ਮੈਚ ਸ਼ੁਰੂ ਹੋ ਗਿਆ ਹੈ। ਇਸ ਮੈਚ ਵਿਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ...
ਰਾਜੂ ਰਾਮਗੜ੍ਹ ਸਰਦਾਰਾਂ ਨੂੰ ਬਣਾਇਆ ਟਰਾਂਸਪੋਰਟ ਵਿੰਗ ਦਾ ਕੌਮੀ ਸੀਨੀਅਰ ਮੀਤ ਪ੍ਰਧਾਨ
. . .  1 day ago
ਮਲੌਦ (ਲੁਧਿਆਣਾ), 24 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਹਲਕਾ ਪਾਇਲ ਦੇ ਯੂਥ ਕਾਂਗਰਸੀ ਆਗੂ ਰਾਜਿੰਦਰ ਸਿੰਘ ਰਾਜੂ ਰਾਮਗੜ੍ਹ ਸਰਦਾਰਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਮੂਲੀਅਤ...
ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਟੀ-20 ਵਿਸ਼ਵ ਕੱਪ : ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
ਕੁਝ ਸਮੇਂ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਨਦਾਰ ਮੈਚ, ਟੌਸ 'ਤੇ ਨਜ਼ਰ
. . .  1 day ago
ਲੌਂਗੋਵਾਲ ’ਚ ਨਹੀਂ ਰੁਕਿਆ ਡੇਂਗੂ ਦਾ ਕਹਿਰ, ਅੱਜ ਹੋਈ ਪੰਜਵੀਂ ਮੌਤ
. . .  1 day ago
ਲੌਂਗੋਵਾਲ, 24 ਅਕਤੂਬਰ (ਵਿਨੋਦ, ਖੰਨਾ) ਲੌਂਗੋਵਾਲ ਵਿਖੇ ਡੇਂਗੂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਇੱਥੇ ਇਕੋ ਪਰਿਵਾਰ ’ਚ 3 ਮੌਤਾਂ ਤੋਂ ਬਾਅਦ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਅੱਜ ਇੱਥੋਂ ਦੇ ਕਾਰੋਬਾਰੀ...
ਰੂਸ ਵਿਚ ਕੋਰੋਨਾ ਦੇ ਵਧੇ ਮਾਮਲੇ , ਸੇਂਟ ਪੀਟਰਸਬਰਗ ਵਿਚ 30 ਅਕਤੂਬਰ ਤੋਂ 7 ਨਵੰਬਰ ਤੱਕ ਤਾਲਾਬੰਦੀ
. . .  1 day ago
ਬੇਮੌਸਮੀ ਮੀਂਹ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ - ਉਪ ਮੁੱਖ ਮੰਤਰੀ ਸੋਨੀ
. . .  1 day ago
ਅੰਮ੍ਰਿਤਸਰ , 24 ਅਕਤੂਬਰ -ਉਪ ਮੁੱਖ ਮੰਤਰੀ ਸ੍ਰੀ ਓ. ਪੀ .ਸੋਨੀ ਨੇ ਕਿਹਾ ਹੈ ਕਿ ਪੰਜਾਬ ਵਿਚ ਕੱਲ੍ਹ ਅਤੇ ਅੱਜ ਪਏ ਬੇਮੌਸਮੀ ਮੀਂਹ ਕਾਰਨ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ, ਸਰਕਾਰ ਉਸ ਦਾ ਯੋਗ ਮੁਆਵਜ਼ਾ ਦੇਵੇਗੀ। ਅੱਜ ...
ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਮੋਦੀ ਦੇ ਇਸ਼ਾਰੇ 'ਤੇ ਚੱਲ ਰਹੀਆਂ - ਰਾਘਵ ਚੱਢਾ
. . .  1 day ago
ਨਵੀਂ ਦਿੱਲੀ, 24 ਅਕਤੂਬਰ - ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ 'ਚ ਸਾਰੀਆਂ ਰਾਜਨੀਤਿਕ ਪਾਰਟੀਆਂ ਕੇਜਰੀਵਾਲ ਖ਼ਿਲਾਫ਼ ਹੋਈਆਂ ਇੱਕਜੁੱਟ। ਕੇਜਰੀਵਾਲ ਦੇ ਵਧਦੇ ਕਦਮਾਂ....
ਭਾਰਤ ਦੀ ਜਿੱਤ ਲਈ ਲੁਧਿਆਣਾ 'ਚ ਹਵਨ ਯੱਗ
. . .  1 day ago
ਲੁਧਿਆਣਾ,24 ਅਕਤੂਬਰ (ਪਰਮਿੰਦਰ ਸਿੰਘ ਅਹੂਜਾ) ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ਾਮ ਨੂੰ ਹੋਣ ਵਾਲੇ ਕ੍ਰਿਕਟ ਮੈਚ ਵਿਚ ਭਾਰਤ ਦੀ ਜਿੱਤ ਲਈ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਲੋਕਾਂ ਵਲੋਂ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਹੈਬੋਵਾਲ ਦੇ ....
ਪੰਜਾਬ ਭਾਜਪਾ ਦਾ ਕਾਂਗਰਸ ਦੀ ਟਵਿੱਟਰ ਵਾਰ 'ਤੇ ਹਮਲਾ
. . .  1 day ago
ਚੰਡੀਗੜ੍ਹ, 24 ਅਕਤੂਬਰ - ਭਾਜਪਾ ਦੇ ਜਨਰਲ ਸਕੱਤਰ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਹ ਸਾਰਾ ਡਰਾਮਾ ਅਤੇ ਖਾਣਾ ਕਾਂਗਰਸ ਹਾਈ ਕਮਾਂਡ ਵਲੋਂ ਪੰਜਾਬ ਦੇ ਅਸਲ ਮੁੱਦਿਆਂ ਤੋਂ ਪੰਜਾਬੀਆਂ ਦਾ ਧਿਆਨ ਹਟਾਉਣ ਲਈ ਰਚਿਆ ਗਿਆ ਡਰਾਮਾ ਹੈ। ਸਿੱਧੂ ਅਤੇ ਮਨੀਸ਼ ਤਿਵਾੜੀ....
ਹਰਦੇਵ ਸਿੰਘ ਹੰਜਰਾ ਵਰਕਰਾਂ ਸਮੇਤ ਅਕਾਲੀ ਦਲ 'ਚ ਹੋਏ ਸ਼ਾਮਿਲ
. . .  1 day ago
ਚੰਡੀਗੜ੍ਹ,24 ਅਕਤੂਬਰ (ਸੁਰਿੰਦਰਪਾਲ) ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਹਲਕਾ ਸੁਨਾਮ ਤੋਂ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਮਾਨ, ਹਰਦੇਵ ਸਿੰਘ ਹੰਜਰਾ (ਸਾਬਕਾ ਚੇਅਰਮੈਨ ਨਗਰ ਨਿਗਮ ਸੁਨਾਮ) ਵਰਕਰਾਂ ਸਮੇਤ ਅਕਾਲੀ ਦਲ...
ਸਬ ਡਿਵੀਜ਼ਨ ਤਪਾ ਦੇ ਓਮ ਪ੍ਰਕਾਸ਼ ਹੋਣਗੇ ਐੱਸ.ਡੀ.ਐਮ.
. . .  1 day ago
ਤਪਾ ਮੰਡੀ 24 ਅਕਤੂਬਰ( ਵਿਜੇ ਸ਼ਰਮਾ ) ਪੰਜਾਬ ਸਰਕਾਰ ਵਲੋਂ ਵੱਡੇ ਪੱਧਰ 'ਤੇ ਕੀਤੀਆਂ ਤਾਜ਼ਾ ਬਦਲੀਆਂ ਮੁਤਾਬਿਕ ਤਪਾ ਸਬ ਡਵੀਜ਼ਨ ਦੇ ਐੱਸ.ਡੀ.ਐਮ. ਓਮ ਪ੍ਰਕਾਸ਼ ਹੋਣਗੇ। ਦੱਸਣਯੋਗ ਹੈ ਕਿ ਐੱਸ.ਡੀ.ਐਮ....
ਸੜਕ ਹਾਦਸੇ 'ਚ ਭਰਾ ਦੀ ਮੌਤ, ਦੋ ਭੈਣਾਂ ਜ਼ਖ਼ਮੀ
. . .  1 day ago
ਲਹਿਰਾਗਾਗਾ, 24 ਅਕਤੂਬਰ (ਅਸ਼ੋਕ ਗਰਗ) ਸਥਾਨਕ ਟਰੱਕ ਯੂਨੀਅਨ ਵਾਲੀ ਸਾਈਡ ਓਵਰ ਬ੍ਰਿਜ ਕੋਲ ਟਰੱਕ ਤੇ ਮੋਟਰ ਸਾਈਕਲ ਵਿਚਕਾਰ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਅਤੇ ਉਸ ਦੀਆਂ ਦੋ ਭੈਣਾਂ ਦੇ ਜ਼ਖਮੀ ਹੋ ਜਾਣ ਦੀ ਦੁਖਦਾਈ....
ਬੇਮੌਸਮੀ ਬਰਸਾਤ ਕਾਰਨ ਝੋਨੇ ਦੀ ਖ਼ਰੀਦ ਤੇ ਵਾਢੀ 'ਤੇ ਲੱਗੀ ਬਰੇਕ
. . .  1 day ago
ਲਹਿਰਾਗਾਗਾ, 24 ਅਕਤੂਬਰ (ਅਸ਼ੋਕ ਗਰਗ) ਅੱਜ ਤੜਕਸਾਰ ਹੋਈ ਤੇਜ਼ ਬਰਸਾਤ ਕਾਰਨ ਝੋਨੇ ਦੀ ਵਾਢੀ ਅਤੇ ਖ਼ਰੀਦ ਪ੍ਰਬੰਧਾਂ ਵਿਚ ਆਈ ਤੇਜ਼ੀ ਨੂੰ ਇਕਦਮ ਬਰੇਕਾਂ ਲੱਗ ਗਈਆਂ ਹਨ। ਬਰਸਾਤ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਕਿਸਾਨਾਂ ਵਲੋਂ ਮੰਡੀਆਂ ਵਿਚ ਝੋਨੇ ਦੀਆਂ ....
ਭਾਰੀ ਮੀਂਹ ਅਤੇ ਗੜੇਮਾਰੀ ਨੇ 1121 ਦੀ ਫ਼ਸਲ 'ਤੇ ਫੇਰਿਆ ਸੁਹਾਗਾ
. . .  1 day ago
ਬੱਚੀਵਿੰਡ, 24 ਅਕਤੂਬਰ (ਬਲਦੇਵ ਸਿੰਘ ਕੰਬੋ) -ਕੱਲ੍ਹ ਸ਼ਾਮ ਭਾਰੀ ਬਾਰਸ਼ ਅਤੇ ਗੜੇਮਾਰੀ ਨਾਲ ਬੱਚੀ ਵਿੰਡ ਅਤੇ ਇਸ ਦੇ ਆਸ-ਪਾਸ ਦੇ ਖੇਤਰ ਵਿਚ ਬਾਸਮਤੀ ਦੀ 1121 ਕਿਸਮ ਦੀ ਫ਼ਸਲ ਦੇ ਸੱਥਰ ਵਿਛ ਗਏ। ਕਿਸਾਨਾਂ ਨੇ ਦੱਸਿਆ ਕਿ ਇਸ ਬੇਮੌਸਮੀ....
ਹੋਰ ਖ਼ਬਰਾਂ..

ਬਹੁਰੰਗ

ਕ੍ਰਿਤੀ ਸੈਨਨ ਅਸੀਂ ਵੀ ਕਦੇ ਬੱਚੇ ਸੀ

ਬੇਬਾਕ ਕ੍ਰਿਤੀ ਸੈਨਨ ਨੇ ਆਪਣੇ ਖਾਸ ਬੇਲੀ ਵਰੁਣ ਧਵਨ ਦੀ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਲਾਹਪਾਹ ਕੀਤੀ। ਗੱਲ ਫਿਲਮ 'ਭੇੜੀਆ' ਦੇ ਸੈੱਟ ਦੀ ਹੈ ਜਿੱਥੇ ਵਰੁਣ ਨੇ ਇਕ ਸ਼ਖ਼ਸ ਦੇ ਜਨਮ ਦਿਨ 'ਤੇ ਕੇਕ ਕੱਟਿਆ ਪਰ ਵਿਚਾਰੀ ਇਕ ਬੱਚੀ ਦੇਖਦੀ ਰਹਿ ਗਈ, ਉਸ ਦਾ ਮੂੰਹ ਖੁੱਲ੍ਹਾ ਰਿਹਾ ਤੇ ਵਰੁਣ ਨੇ ਇਸ ਨੂੰ ਕੇਕ ਨਹੀਂ ਦਿੱਤਾ। ਫਿਰ ਕੀ ਸੀ ਕ੍ਰਿਤੀ ਟੁੱਟ ਕੇ ਪੈ ਗਈ ਕਿ ਅਸੀਂ ਵੀ ਬੱਚੇ ਸੀ, ਸਾਡਾ ਵੀ ਮਨ ਤਦ ਖਾਣ ਨੂੰ ਕਰਦਾ ਸੀ, ਬੱਚੇ ਨੂੰ ਕੇਕ ਨਾ ਦੇ ਕੇ ਚੰਗਾ ਨਹੀਂ ਕੀਤਾ ਵਰੁਣ ਜੀ। ਕ੍ਰਿਤੀ ਬੋਲੀ ਕਿ ਮਾਸੂਮ ਨਾਲ ਅਜਿਹਾ ਕਰਨ ਨਾਲ ਵਰੁਣ ਉਸ ਦੀ ਨਜ਼ਰ ਤੋਂ ਉੱਤਰ ਗਿਆ ਹੈ ਹਾਲਾਂ ਕਿ ਕ੍ਰਿਤੀ ਨੇ ਵਰੁਣ ਨਾਲ ਅਰੁਣਾਚਲ ਦੇ ਮੁੱਖ ਮੰਤਰੀ ਨਾਲ ਮੀਟਿੰਗ ਵੀ ਕੀਤੀ ਸੀ ਲਗਦਾ ਸੀ ਕਿ ਵਰੁਣ ਬਿਨਾਂ ਕ੍ਰਿਤੀ ਵਲੋਂ ਕਦਮ ਨਹੀਂ ਪੁੱਟੇ ਜਾਣ ਵਾਲੀ ਗੱਲ ਹੋਊ ਪਰ ਉਸ ਨੇ ਸਾਫ਼ ਕੀਤਾ ਕਿ ਅਸੂਲ ਤਾਂ ਅਸੂਲ ਨੇ। ਉਧਰ ਇਸ ਦੇ ਬਾਵਜੂਦ ਵਰੁਣ ਦੀ ਘਰ ਵਾਲੀ ਕ੍ਰਿਤੀ ਨਾਲ ਪੂਰੀ ਨਾਰਾਜ਼ ਹੈ। ਉਸ ਨੂੰ ਸ਼ੱਕ ਹੈ ਕਿ ਕ੍ਰਿਤੀ ਸਭ ਜਾਣ ਬੁੱਝ ਕਿ ਕਰ ਰਹੀ ਹੈ। ਅੱਜਕਲ੍ਹ ਵਿਹਲੀ ਕ੍ਰਿਤੀ ਅਰਧ ਨਗਨ ਫੋਟੋ ਇੰਸਟਾਗ੍ਰਾਮ ...

ਪੂਰਾ ਲੇਖ ਪੜ੍ਹੋ »

ਹੁਣ ਉੱਚੀ ਉਡਾਣ ਭਰਨਾ ਚਾਹੁੰਦੀ ਹਾਂ ਸ਼ਲੋਕਾ ਪੰਡਿਤ

ਲੰਡਨ ਵਿਚ ਜਨਮੀ ਸ਼ਲੋਕਾ ਪੰਡਿਤ ਨੇ ਫ਼ਿਲਮ 'ਹੈਲੋ ਚਾਰਲੀ' ਰਾਹੀਂ ਫ਼ਿਲਮ ਸਨਅਤ ਵਿਚ ਦਾਖਲਾ ਲਿਆ ਹੈ। ਇਹ ਉਸ ਦੀ ਪਹਿਲੀ ਹਿੰਦੀ ਫ਼ਿਲਮ ਹੈ ਪਰ ਇਸ ਤੋਂ ਪਹਿਲਾਂ ਉਹ ਈਰਾਨੀ ਫ਼ਿਲਮ 'ਦ ਪਰਸ਼ੀਅਨ' ਵਿਚ ਕੰਮ ਕਰ ਚੁੱਕੀ ਹੈ। ਸ਼ਲੋਕਾ ਦਾ ਸਬੰਧ ਪੰਡਿਤ ਜਸਰਾਜ ਦੇ ਪਰਿਵਾਰ ਨਾਲ ਹੈ ਪਰ ਬਚਪਨ ਤੋਂ ਹੀ ਉਸ ਦੀ ਪਰਵਰਿਸ਼ ਸੰਗੀਤ ਦੀ ਬਜਾਏ ਅਦਾਕਾਰੀ ਨਾਲ ਨਾਂਅ ਕਮਾਉਣ ਦੀ ਰਹੀ ਸੀ ਅਤੇ ਹੁਣ ਉਸ ਨੇ ਅਭਿਨੈ ਦੀ ਦੁਨੀਆ ਵਿਚ ਆਪਣੀ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ। ਅਭਿਨੈ ਬਾਰੇ ਉਹ ਕਹਿੰਦੀ ਹੈ, 'ਬਚਪਨ ਤੋਂ ਹੀ ਮੈਨੂੰ ਲੋਕਾਂ ਨੂੰ ਐਂਟਰਟੇਨ ਕਰਨਾ ਚੰਗਾ ਲਗਦਾ ਸੀ ਅਤੇ ਮੈਂ ਸੋਚ ਰੱਖਿਆ ਸੀ ਕਿ ਮੈਂ ਅਭਿਨੈ ਵਿਚ ਨਾਂਅ ਕਮਾਵਾਂਗੀ। ਜਦੋਂ ਮੈਂ ਛੇ ਸਾਲ ਦੀ ਸੀ ਅਤੇ ਮੇਰਾ ਪਰਿਵਾਰ ਲੰਡਨ ਤੋਂ ਮੁੰਬਈ ਸ਼ਿਫ਼ਟ ਹੋ ਗਿਆ ਤਾਂ ਲੱਗਿਆ ਕਿ ਕਿਸਮਤ ਵੀ ਮੇਰਾ ਸਾਥ ਦੇ ਰਹੀ ਹੈ। ਜਦੋਂ ਮੈਨੂੰ ਈਰਾਨੀ ਫ਼ਿਲਮ 'ਦ ਪਰਸ਼ੀਅਨ' ਮਿਲੀ ਤਾਂ ਮੈਂ ਇਹ ਸੋਚ ਕੇ ਹਾਂ ਕਹਿ ਦਿੱਤੀ ਕਿ ਮੈਨੂੰ ਅਭਿਨੈ ਦਾ ਅਨੁਭਵ ਮਿਲੇਗਾ। ਇਸ ਦੀ ਸ਼ੂਟਿੰਗ ਮੁੰਬਈ ਵਿਚ ਕੀਤੀ ਜਾਣੀ ਸੀ। ਸੋ, ਸ਼ਹਿਰ ਤੋਂ ਬਾਹਰ ਜਾਣ ਦਾ ਤਣਾਅ ਵੀ ਨਹੀਂ ਸੀ। ਮੈਂ ...

ਪੂਰਾ ਲੇਖ ਪੜ੍ਹੋ »

ਕਰਨ ਜੌਹਰ ਵਲੋਂ ਕਾਰਤਿਕ ਫ਼ਿਲਮ ਤੋਂ ਬਾਹਰ

ਬਿਨਾਂ ਸਿੱਖੇ ਕਲਾਕਾਰ ਨੂੰ ਵੱਡੇ ਨਿਰਮਾਤਾ ਨਾਲ ਪੰਗਾ ਲੈਣਾ ਅਕਸਰ ਭਾਰੀ ਪੈਂਦਾ ਹੈ। ਹੁਣ ਇਸ ਦਾ ਇਕ ਨਮੂਨਾ ਕਾਰਤਿਕ ਆਰਿਅਨ ਨੇ ਵੀ ਪੇਸ਼ ਕਰ ਦਿੱਤਾ ਹੈ। ਹੋਇਆ ਇਹ ਕਿ ਨਿਰਮਾਤਾ ਕਰਨ ਜੌਹਰ ਨੇ 'ਦੋਸਤਾਨਾ-2' ਬਣਾਉਣ ਦੀ ਯੋਜਨਾ ਬਣਾਈ ਅਤੇ ਇਸ ਲਈ ਕਾਰਤਿਕ ਆਰਿਅਨ ਤੇ ਜਾਹਨਵੀ ਕਪੂਰ ਨੂੰ ਸਾਈਨ ਕੀਤਾ ਗਿਆ ਅਤੇ ਇਸ ਦੇ ਨਿਰਦੇਸ਼ਨ ਦਾ ਜ਼ਿੰਮਾ ਕੋਲਿਨ ਡੀ-ਕੁਨਹਾ ਨੂੰ ਸੌਂਪਿਆ ਗਿਆ। ਫ਼ਿਲਮ ਤਕਰੀਬਨ ਚਾਲੀ ਫ਼ੀਸਦੀ ਬਣ ਗਈ ਅਤੇ ਉਸ ਤੋਂ ਬਾਅਦ ਇਕ ਦਿਨ ਕਾਰਤਿਕ ਨੇ ਇਹ ਮੰਗ ਰੱਖੀ ਕਿ ਫ਼ਿਲਮ ਦੇ ਦੂਜੇ ਭਾਗ ਵਿਚ ਬਦਲਾਅ ਕੀਤਾ ਜਾਵੇ ਕਿਉਂਕਿ ਉਹ ਅੱਧ ਤੋਂ ਬਾਅਦ ਦੀ ਕਹਾਣੀ ਤੋਂ ਸੰਤੁਸ਼ਟ ਨਹੀਂ ਹੈ। ਕਾਰਤਿਕ ਨੇ ਪੂਰੀ ਕਹਾਣੀ ਸੁਣਨ ਤੋਂ ਬਾਅਦ ਫ਼ਿਲਮ ਲਈ ਹਾਂ ਕੀਤੀ ਸੀ। ਉਨ੍ਹਾਂ ਦੀ ਇਹ ਮੰਗ ਸੁਣ ਕੇ ਕਰਨ ਨੂੰ ਬੁਰਾ ਲੱਗਣਾ ਸੁਭਾਵਿਕ ਹੀ ਸੀ। ਕਰਨ ਨੂੰ ਉਦੋਂ ਹੋਰ ਝਟਕਾ ਲੱਗਿਆ ਜਦੋਂ ਕਾਰਤਿਕ ਨੇ ਇਹ ਪੇਸ਼ਕਸ਼ ਕੀਤੀ ਕਿ ਉਹ ਇਹ ਫ਼ਿਲਮ ਛੱਡ ਰਹੇ ਹਨ ਅਤੇ ਇਸ ਦੇ ਬਦਲੇ ਵਿਚ ਉਹ ਕਰਨ ਦੀ ਕਿਸੇ ਹੋਰ ਫ਼ਿਲਮ ਵਿਚ ਕੰਮ ਕਰਨ ਨੂੰ ਤਿਆਰ ਹੈ। ਕਾਰਤਿਕ ਇਹ ਭੁੱਲ ਗਏ ਕਿ ਬਾਲੀਵੁੱਡ ਵਿਚ ਵੱਡੇ ਨਿਰਮਾਤਾ ...

ਪੂਰਾ ਲੇਖ ਪੜ੍ਹੋ »

ਸ਼ੂਟਿੰਗ ਦੇ ਪੰਜਾਹ ਦਿਨ ਬੜੇ ਤਣਾਅ 'ਚ ਲੰਘੇ : ਸੰਦੀਪਾ ਧਰ

'ਇਸੀ ਲਾਈਫ ਮੇਂ', 'ਗੋਲੂ ਔਰ ਪੱਪੂ', 'ਗਲੋਬਲ ਬਾਬਾ' ਆਦਿ ਫ਼ਿਲਮਾਂ ਵਿਚ ਅਭਿਨੈ ਕਰਨ ਵਾਲੀ ਸੰਦੀਪਾ ਧਰ ਨੇ ਹੁਣ ਵੈੱਬ ਸੀਰੀਜ਼ 'ਛੱਤੀਸ ਔਰ ਮੈਨਾ' ਵਿਚ ਡਾਂਸਰ ਦੀ ਭੂਮਿਕਾ ਨਿਭਾਈ ਹੈ। ਇਸ ਦੇ ਨਾਲ ਹੀ ਸੰਦੀਪਾ ਨੇ ਇਕ ਹੋਰ ਵੈੱਬ ਸੀਰੀਜ਼ 'ਬਿਸਾਤ' ਵਿਚ ਵੀ ਮੁੱਖ ਭੂਮਿਕਾ ਨਿਭਾਈ ਹੈ। 'ਬਿਸਾਤ' ਵਿਚ ਸੰਦੀਪਾ ਦੇ ਕਿਰਦਾਰ ਦਾ ਨਾਂਅ ਕਿਆਨਾ ਵਰਮਾ ਹੈ ਜੋ ਕਿ ਸਾਈਕੈਟ੍ਰਿਸਟ ਹੈ। ਇਸ ਭੂਮਿਕਾ ਲਈ ਸੰਦੀਪਾ ਨੂੰ ਵਿਸ਼ੇਸ਼ ਤੌਰ 'ਤੇ ਤਿਆਰੀਆਂ ਕਰਨੀਆਂ ਪਈਆਂ ਸਨ। ਉਹ ਕਹਿੰਦੀ ਹੈ, 'ਨਿਰਦੇਸ਼ਕ ਵਿਕਰਮ ਭੱਟ ਚਾਹੁੰਦੇ ਸਨ ਕਿ ਮੈਂ ਪਰਦੇ 'ਤੇ ਅਸਲੀ ਮਨੋਵਿਗਿਆਨੀ ਲੱਗਾਂ। ਇਸ ਵਜ੍ਹਾ ਕਰਕੇ ਮੈਂ ਕਈ ਮਨੋਵਿਗਿਆਨੀਆਂ ਨੂੰ ਮਿਲੀ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਬਾਰੇ ਜਾਣਿਆ। ਖ਼ਾਸ ਕਰਕੇ ਇਹ ਜਾਣਨਾ ਚਾਹਿਆ ਕਿ ਉਹ ਆਪਣੇ ਮਰੀਜ਼ ਨਾਲ ਕਿਸ ਅੰਦਾਜ਼ ਵਿਚ ਗੱਲ ਕਰਦੇ ਹਨ। ਇਹ ਗੰਭੀਰ ਭੂਮਿਕਾ ਸੀ। ਸੋ, ਸ਼ੂਟਿੰਗ ਦੇ ਪੰਜਾਹ ਦਿਨ ਮੈਨੂੰ ਗੰਭੀਰ ਮੂਡ ਵਿਚ ਰਹਿਣਾ ਪਿਆ। ਸੱਚ ਕਹਾਂ ਤਾਂ ਉਹ ਪੰਜਾਹ ਦਿਨ ਬੜੇ ਤਣਾਅ ਵਿਚ ਲੰਘੇ। ਇਹ ਭੂਮਿਕਾ ਨਿਭਾਅ ਕੇ ਜਾਣਿਆ ਕਿ ਕਿਸ ਕਿਸ ਤਰ੍ਹਾਂ ਦੀਆਂ ਮਾਨਸਿਕ ...

ਪੂਰਾ ਲੇਖ ਪੜ੍ਹੋ »

ਸ਼ਵੇਤਾ ਤ੍ਰਿਪਾਠੀ ਹੁਣ ਰੋਮਾਂਟਿਕ ਭੂਮਿਕਾ ਵਿਚ

ਤਕਰੀਬਨ ਪਿਛਲੇ ਤਿੰਨ ਸਾਲਾਂ ਤੋਂ ਸ਼ਵੇਤਾ ਤ੍ਰਿਪਾਠੀ ਨਾਟਕੀ ਅੰਦਾਜ਼ ਵਾਲੀਆਂ ਭੂਮਿਕਾਵਾਂ ਵਿਚ ਹੀ ਨਜ਼ਰ ਆਉਂਦੀ ਰਹੀ ਹੈ। 'ਮਿਰਜ਼ਾਪੁਰ-2', 'ਦ ਗੌਨ ਗੇਮ', 'ਰਾਤ ਅਕੇਲੀ ਹੈ' ਆਦਿ ਵੈੱਬ ਸੀਰੀਜ਼ ਵਿਚ ਉਹ ਉਨ੍ਹਾਂ ਕਿਰਦਾਰਾਂ ਵਿਚ ਪੇਸ਼ ਹੋਈ ਜੋ ਅਸਲੀਅਤ ਦੇ ਨੇੜੇ ਸਨ। ਖ਼ੁਦ ਸ਼ਵੇਤਾ ਵੀ ਹਾਰਡ ਹਿਟਿੰਗ ਭੂਮਿਕਾਵਾਂ ਨਿਭਾਅ ਕੇ ਅੱਕੀ ਹੋਈ ਮਹਿਸੂਸ ਕਰਨ ਲੱਗੀ ਸੀ। ਇਸ ਤਰ੍ਹਾਂ ਉਸ ਨੂੰ ਵੈੱਬ ਸੀਰੀਜ਼ 'ਯੇ ਕਾਲੀ ਕਾਲੀ ਆਂਖੇਂ' ਦੀ ਪੇਸ਼ਕਸ਼ ਹੋਈ ਅਤੇ ਇਥੇ ਉਸ ਦੇ ਹਿੱਸੇ ਰੋਮਾਂਟਿਕ ਭੂਮਿਕਾ ਨਿਭਾਉਣੀ ਆਈ। ਸੋ, ਉਸ ਨੇ ਤੁਰੰਤ ਹਾਂ ਕਹਿ ਦਿੱਤੀ। ਇਸ ਵਿਚ ਸ਼ਵੇਤਾ ਦੇ ਨਾਇਕ ਹਨ ਤਾਹਿਰ ਰਾਜ ਭਸੀਨ। ਸ਼ਵੇਤਾ ਅਨੁਸਾਰ ਇਕ ਹੀ ਤਰ੍ਹਾਂ ਦਾ ਕੰਮ ਕਰਕੇ ਉਹ ਅੱਕਣ ਲੱਗੀ ਸੀ ਅਤੇ ਪੂਰਾ ਸਮਾਂ ਤਣਾਅ ਭਰੀਆਂ ਭੂਮਿਕਾਵਾਂ ਨਿਭਾਅ ਕੇ ਉਹ ਖ਼ੁਦ ਵੀ ਚਿੜਚਿੜਾਪਨ ਮਹਿਸੂਸ ਕਰਨ ਲੱਗੀ ਸੀ। ਬਦਲਾਅ ਲਈ ਉਹ ਬ੍ਰੇਕ ਲੈਣਾ ਚਾਹੁੰਦੀ ਸੀ ਪਰ ਹੁਣ ਰੋਮਾਂਟਿਕ ਭੂਮਿਕਾ ਹਾਸਲ ਕਰਕੇ ਦਿਲ ਹਲਕਾ ਮਹਿਸੂਸ ਕਰ ਰਹੀ ...

ਪੂਰਾ ਲੇਖ ਪੜ੍ਹੋ »

ਬਰਸੀ 'ਤੇ ਵਿਸ਼ੇਸ਼

ਸੰਗੀਤ ਦਾ ਅਮੁੱਕ ਦਰਿਆ ਸੀ : ਨੌਸ਼ਾਦ

ਸੰਗੀਤ ਅਤੇ ਨੌਸ਼ਾਦ ਦੋਵੇਂ ਸਮਾਨ ਅਰਥਕ ਹੀ ਸਨ। ਨੌਸ਼ਾਦ 'ਚੋਂ ਸੰਗੀਤ ਮਨਫ਼ੀ ਕਰ ਦਿਉ ਤਾਂ ਪਿੱਛੇ ਕੁਝ ਨਹੀਂ ਬਚਦਾ ਹੈ। ਉਹ ਸੰਗੀਤ ਦਾ ਅਮੁੱਕ ਦਰਿਆ ਸੀ। ਉਸ ਨੇ 70 ਦੇ ਕਰੀਬ ਫ਼ਿਲਮਾਂ ਵਿਚ ਸੰਗੀਤ ਦਿੱਤਾ ਸੀ ਤੇ ਸੰਗੀਤ ਦੀ ਉੱਤਮਤਾ ਵੇਖੋ ਕਿ ਉਸ ਦੇ ਸੰਗੀਤ ਨਾਲ ਸਜੀਆਂ 4 ਫ਼ਿਲਮਾਂ ਡਾਇੰਮਡ ਜੁਬਲੀ, 6 ਫਿਲਮਾਂ ਗੋਲਡਨ ਜੁਬਲੀ ਅਤੇ 27 ਫ਼ਿਲਮਾਂ ਸਿਲਵਰ ਜੁਬਲੀ ਰਹੀਆਂ ਸਨ। ਵੱਡੇ-ਵੱਡੇ ਸਨਮਾਨ ਵੀ ਉਸ ਦੇ ਸੰਗੀਤ ਦੇ ਕੱਦ ਮੂਹਰੇ ਬੌਣੇ ਸਨ। ਬਚਪਨ ਤੋਂ ਹੀ ਸੰਗੀਤ ਵਿਚ ਰੁਚੀ ਰੱਖਣ ਵਾਲਾ ਨੌਸ਼ਾਦ ਅਲੀ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਮੁੰਬਈ ਆ ਗਿਆ ਸੀ ਤੇ ਇੱਥੇ ਉਸ ਨੇ ਉੱਚ-ਕੋਟੀ ਦੇ ਸੰਗੀਤਕਾਰਾਂ ਉਸਤਾਦ ਝੰਡੇ ਖ਼ਾਂ ਤੇ ਪੰਡਿਤ ਖੇਮਚੰਦ ਪ੍ਰਕਾਸ਼ ਦੇ ਸਹਾਇਕ ਵਜੋਂ ਕੰਮ ਕਰਦਿਆਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ ਤੇ ਸੰਨ 1940 ਵਿਚ ਫ਼ਿਲਮ 'ਪ੍ਰੇਮ ਨਗਰ' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰ ਦਿੱਤੀ ਸੀ। ਉਸ ਦੀ ਫ਼ਿਲਮ 'ਰਤਨ' ਦੇ ਗੀਤਾਂ ਨੇ ਪੂਰੇ ਹਿੰਦੁਸਤਾਨ ਵਿਚ ਤਹਿਲਕਾ ਮਚਾ ਦਿੱਤਾ ਸੀ ਤੇ ਇਸ ਤੋਂ ਬਾਅਦ ਸ਼ੁਰੂ ਹੋਇਆ ਉਸ ਦੀ ਕਾਮਯਾਬੀ ਦਾ ਸਫ਼ਰ, ਉਸ ਦੇ ਇੰਤਕਾਲ ਨਾਲ ਹੀ ਖ਼ਤਮ ਹੋਇਆ ...

ਪੂਰਾ ਲੇਖ ਪੜ੍ਹੋ »

ਸੇਵਾ ਦੇਖ ਕੇ ਪ੍ਰਭਾਵਿਤ ਹੋਏ ਅਰਮਾਨ ਮਲਿਕ

ਗਾਇਕ ਅਰਮਾਨ ਮਲਿਕ ਆਪਣੀ ਗਾਇਕੀ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੇ ਰਹੇ ਹਨ ਪਰ ਉਹ ਖ਼ੁਦ ਸਿੱਖ ਕੌਮ ਵਲੋਂ ਕੀਤੀ ਜਾ ਰਹੀ ਲੋਕ ਸੇਵਾ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਹਨ। ਖ਼ਾਸ ਕਰਕੇ ਕੋਰੋਨਾ ਕਾਲ ਦੌਰਾਨ ਗ਼ਰੀਬਾਂ ਲਈ ਲੰਗਰ ਦੀ ਸੇਵਾ ਦੇਖ ਕੇ ਉਹ ਬਹੁਤ ਪ੍ਰਭਾਵਿਤ ਹੋਏ ਹਨ। ਸਿੱਖ ਕੌਮ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਨੇ ਟਵੀਟਰ 'ਤੇ ਲਿਖਿਆ ਕਿ 'ਸਿੱਖ ਸਮਾਜ ਜਿਸ ਤਰ੍ਹਾਂ ਲੰਗਰ ਸੇਵਾ ਜ਼ਰੀਏ ਗ਼ਰੀਬਾਂ ਤੇ ਜ਼ਰੂਰਤਮੰਦਾਂ ਦਾ ਪੇਟ ਭਰ ਰਿਹਾ ਹੈ, ਇਹ ਵਾਕਈ ਕਾਬਲ-ਏ-ਤਾਰੀਫ਼ ਹੈ। ਭੋਜਨ ਦੇ ਨਾਲ-ਨਾਲ ਹੁਣ ਆਕਸੀਜਨ ਵੰਡ ਕੇ ਇਸ ਕੌਮ ਨੇ ਦਿਖਾ ਦਿੱਤਾ ਹੈ ਕਿ ਸੇਵਾ ਲਈ ਉਹ ਹਰ ਸਮੇਂ ਅੱਗੇ ਰਹਿੰਦੇ ਹਨ। ਇਸ ਦਰਿਆਦਿਲ ਕੌਮ ਦੀ ਦੇਸ਼ ਸੇਵਾ ਤੇ ਸਮਾਜ ਸੇਵਾ ਦੇਖ ਕੇ ਮੇਰੇ ਦਿਲ ਵਿਚ ਇਸ ਕੌਮ ਪ੍ਰਤੀ ਬਹੁਤ ਸਨਮਾਨ ...

ਪੂਰਾ ਲੇਖ ਪੜ੍ਹੋ »

ਸੰਜੀਵ ਕੁਮਾਰ ਦੀ ਸਚਾਈ ਆਏਗੀ ਸਾਹਮਣੇ

ਸਵਰਗੀ ਅਦਾਕਾਰ ਸੰਜੀਵ ਕੁਮਾਰ ਦੇ ਭਤੀਜੇ ਉਦੈ ਜਰੀਵਾਲਾ ਨੇ ਸੰਜੀਵ ਕੁਮਾਰ ਦੀ ਜ਼ਿੰਦਗੀ 'ਤੇ ਕਿਤਾਬ ਲਿਖੀ ਹੈ। ਇਹ ਉਨ੍ਹਾਂ ਨੇ ਰੀਟਾ ਗੁਪਤਾ ਦੇ ਨਾਲ ਮਿਲ ਕੇ ਲਿਖੀ ਹੈ। ਉਦੈ ਅਨੁਸਾਰ ਉਹ ਸੰਜੀਵ ਕੁਮਾਰ ਨੂੰ ਨੇੜੇ ਤੋਂ ਜਾਣਦੇ ਸਨ ਅਤੇ ਉਨ੍ਹਾਂ ਦੀ ਜ਼ਿੰਦਗੀ ਤੋਂ ਚੰਗੀ ਤਰ੍ਹਾਂ ਜਾਣੂ ਸਨ। ਇਸ ਤਰ੍ਹਾਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਸ ਅਦਾਕਾਰ ਦੀ ਜ਼ਿੰਦਗੀ ਦੀ ਸੱਚਾਈ ਦੁਨੀਆ ਸਾਹਮਣੇ ਆਉਣੀ ਚਾਹੀਦੀ ਹੈ ਅਤੇ ਇਸ ਕੰਮ ਨੂੰ ਅੰਜਾਮ ਦੇਣ ਲਈ ਉਨ੍ਹਾਂ ਨੇ ਕਲਮ ਚੁੱਕ ਲਈ। ਉਂਝ ਤਾਂ ਇਹ ਕਿਤਾਬ ਹੁਣ ਬਾਜ਼ਾਰ ਵਿਚ ਆ ਜਾਣੀ ਚਾਹੀਦੀ ਸੀ ਪਰ ਕੋਰੋਨਾ ਕਾਲ ਦੇ ਚਲਦਿਆਂ ਇਸ ਦੇ ਪ੍ਰਕਾਸ਼ਨ ਵਿਚ ਦੇਰੀ ਹੋ ਗਈ ਅਤੇ ਇਹ ਕਿਤਾਬ ਨਵੰਬਰ ਮਹੀਨੇ ਜਾਂ ਫਿਰ ਅਗਲੇ ਸਾਲ ਪ੍ਰਕਾਸ਼ਿਤ ਹੋਵੇਗੀ। ਕਿਤਾਬ ਦਾ ਟਾਈਟਲ ਅਜੇ ਰੱਖਣਾ ਹੈ ਪਰ ਫਿਲਹਾਲ ਇਸ ਦਾ ਨਾਂਅ 'ਵੈਰੀ ਲਵਡ ਮੈਨ' ਰੱਖਿਆ ਗਿਆ ਹੈ। ਪਹਿਲਾਂ ਇਹ ਕਿਤਾਬ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਹੋਵੇਗੀ ਫਿਰ ਅਨੁਵਾਦ ਕਰ ਕੇ ਗੁਜਰਾਤੀ ਤੇ ਹਿੰਦੀ ਵਿਚ ਵੀ ਆਵੇਗੀ ਅਤੇ ਇਸ ਦਾ ਪ੍ਰਕਾਸ਼ਨ ਹਾਪਰ ਕੋਲਿਨਸ ਵਲੋਂ ਕੀਤਾ ਜਾਵੇਗਾ। ਉਮੀਦ ਹੈ ਕਿ ਸੰਜੀਵ ਕੁਮਾਰ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX