ਤਾਜਾ ਖ਼ਬਰਾਂ


ਇਕ ਹੋਰ ਵਿਧਾਇਕ ਦਲ ਦੀ ਮੀਟਿੰਗ ਨਹੀਂ ਹੈ ਲੋੜ - ਪਰਗਟ ਸਿੰਘ
. . .  4 minutes ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਉੱਥੇ ਹੀ, ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ...
ਸੋਨੀਆ ਗਾਂਧੀ ਦੇ ਫ਼ੈਸਲੇ ਦਾ ਹੋ ਰਿਹਾ ਇੰਤਜ਼ਾਰ, ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਵਿਧਾਇਕ
. . .  12 minutes ago
ਚੰਡੀਗੜ੍ਹ, 19 ਸਤੰਬਰ - ਪੰਜਾਬ ਵਿਚ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਅੱਜ ਐਲਾਨ ਹੋਵੇਗਾ। ਜਿਸ ਲਈ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਦੇ ਫ਼ੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਬਹੁਤ ਸਾਰੇ ਵਿਧਾਇਕ ਸੁਨੀਲ ਜਾਖੜ ਦੀ ਰਿਹਾਇਸ਼ ਵਿਖੇ ਪਹੁੰਚ ਰਹੇ ਹਨ...
ਪੰਜਾਬ ਤੋਂ ਬਾਅਦ ਰਾਜਸਥਾਨ ਕਾਂਗਰਸ ਵਿਚ ਹਲਚਲ
. . .  19 minutes ago
ਜੈਪੁਰ, 19 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਰਾਜਸਥਾਨ ਦੀ ਅਸ਼ੋਕ ਗਹਿਲੋਤ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵਿਚਕਾਰ ਵੀ...
ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 30 ਹਜ਼ਾਰ ਤੋਂ ਵਧੇਰੇ ਆਏ ਕੋਰੋਨਾ ਕੇਸ
. . .  46 minutes ago
ਨਵੀਂ ਦਿੱਲੀ, 19 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 30 ਹਜ਼ਾਰ 773 ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੌਰਾਨ 309 ਮਰੀਜ਼ਾਂ ਦੀ ਮੌਤ ਹੋ ਗਈ ਹੈ...
ਪੁਲਾੜ ਦੀ ਸੈਰ ਕਰਕੇ ਵਾਪਸ ਧਰਤੀ 'ਤੇ ਪਰਤੇ 4 ਆਮ ਲੋਕ
. . .  about 1 hour ago
ਫਲੋਰੀਡਾ, 19 ਸਤੰਬਰ - ਧਰਤੀ ਦੇ ਤਿੰਨ ਦਿਨ ਤੱਕ ਚੱਕਰ ਲਗਾਉਣ ਵਾਲੇ ਚਾਰ ਲੋਕਾਂ ਨਾਲ ਰਵਾਨਾ ਹੋਇਆ ਸਪੇਸ ਐਕਸ ਧਰਤੀ ਦਾ ਚੱਕਰ ਲਗਾਉਣ ਤੋਂ ਬਾਅਦ ਸਫਲਤਾ ਨਾਲ ਉਤਰ ਗਿਆ। ਫਲੋਰੀਡਾ ਸਥਿਤ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰਨ ਵਾਲਾ ਸਪੇਸ ਐਕਸ ਦਾ ਕ੍ਰੂ ਡ੍ਰੈਗਨ ਰਾਕਟ ਵੀ ਸਫਲਤਾ...
ਅੱਜ ਪੰਜਾਬ ਨੂੰ ਮਿਲੇਗਾ ਨਵਾਂ ਮੁੱਖ ਮੰਤਰੀ, ਸੁਨੀਲ ਜਾਖੜ ਦਾ ਨਾਂਅ ਸਭ ਤੋਂ ਅੱਗੇ
. . .  about 2 hours ago
ਚੰਡੀਗੜ੍ਹ, 19 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਗਿਆ, ਜਿਸ ਤੋਂ ਬਾਅਦ ਪੰਜਾਬ ਵਿਧਾਇਕ ਦਲ ਦੀ ਮੀਟਿੰਗ ਹੋਈ, ਜਿਸ ਵਿਚ ਦੋ ਮਤੇ ਪਾਸ ਕੀਤੇ ਗਏ ਅਤੇ ਕਿਸ ਆਗੂ ਨੂੰ ਮੁੱਖ ਮੰਤਰੀ ਬਣਾਉਣਾ ਹੈ, ਇਹ ਸਾਰਾ ਫ਼ੈਸਲਾ ਆਲਾ ਹਾਈਕਮਾਨ 'ਤੇ ਛੱਡ ਦਿੱਤਾ...
⭐ਮਾਣਕ - ਮੋਤੀ⭐
. . .  about 2 hours ago
ਬੀ.ਆਰ.ਟੀ. ਬੱਸ ਨੇ ਨੌਜਵਾਨ ਕੁਚਲਿਆ
. . .  1 day ago
ਸੁਲਤਾਨਵਿੰਡ (ਅੰਮ੍ਰਿਤਸਰ) , 18 ਸਤੰਬਰ (ਗੁਰਨਾਮ ਸਿੰਘ ਬੁੱਟਰ) - ਅੰਮ੍ਰਿਤਸਰ-ਜਲੰਧਰ ਰੋਡ ਨੇੜੇ ਗੋਲਡਨ ਗੇਟ ਨਿਊ ਅੰਮ੍ਰਿਤਸਰ ਵਿਖੇ ਇਕ ਨੌਜਵਾਨ ਨੂੰ ਬੀ.ਆਰ.ਟੀ. ਬੱਸ ਵਲੋਂ ਕੁਚਲ ਦਿੱਤਾ ਗਿਆ। ਜਿਸ ਦੀ ਮੌਕੇ 'ਤੇ ਮੌਤ ਹੋ ਗਈ...
ਲੋਕ ਮੇਰੀ ਸਰਕਾਰ ਤੋਂ ਸਨ ਖ਼ੁਸ਼ - ਕੈਪਟਨ
. . .  1 day ago
ਚੰਡੀਗੜ੍ਹ, 18 ਸਤੰਬਰ - ਅਪਮਾਨਿਤ ਮਹਿਸੂਸ ਕਰ ਰਹੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਫ਼ੈਸਲੇ ਦੀ ਸਮਝ ਨਹੀਂ ਆਈ। ਉਨ੍ਹਾਂ ਨੇ ਕਿਹਾ ਕਿ ਲੋਕ ਉਨ੍ਹਾਂ ਦੀ ਸਰਕਾਰ ਤੋਂ ਖ਼ੁਸ਼ ਸਨ ਪ੍ਰੰਤੂ ਪਾਰਟੀ ਲੀਡਰਾਂ ਦੀ ਅਤਿ ਪ੍ਰਤੀਕਿਰਿਆ...
ਤਬਾਹੀ ਲੈ ਕੇ ਆਏਗਾ ਸਿੱਧੂ, ਪਾਕਿਸਤਾਨ ਨਾਲ ਹਨ ਨੇੜਲੇ ਸਬੰਧ, ਦੇਸ਼ ਦੀ ਸੁਰੱਖਿਆ ਲਈ ਖ਼ਤਰਾ - ਕੈਪਟਨ
. . .  1 day ago
ਚੰਡੀਗੜ੍ਹ, 18 ਸਤੰਬਰ - ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਕਾਬਲ ਵਿਅਕਤੀ ਹਨ। ਉਹ ਤਬਾਹਕੁਨ ਸਾਬਤ ਹੋਣਗੇ। ਕੈਪਟਨ ਨੇ ਕਿਹਾ ਕਿ...
ਅਗਲੇ ਪ੍ਰਬੰਧਾਂ ਤੱਕ ਅਜੇ ਕੈਪਟਨ ਸੰਭਾਲਣਗੇ ਮੁੱਖ ਮੰਤਰੀ ਦਫ਼ਤਰ ਦੀ ਜ਼ਿੰਮੇਵਾਰੀ
. . .  1 day ago
ਚੰਡੀਗੜ੍ਹ, 18 ਸਤੰਬਰ - ਪੰਜਾਬ ਦੇ ਰਾਜਪਾਲ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਵਜੋਂ ਤੇ ਉਨ੍ਹਾਂ ਦੀ ਵਜ਼ਾਰਤ ਵਲੋਂ ਦਿੱਤੇ ਗਏ ਅਸਤੀਫ਼ਿਆਂ ਨੂੰ ਪ੍ਰਵਾਨ ਕਰ ਲਿਆ ਹੈ ਪ੍ਰੰਤੂ ਇਸ ਦੇ ਨਾਲ ਹੀ ਉਨ੍ਹਾਂ ਨੂੰ ਉਸ ਵਕਤ ਤੱਕ ਵਿਭਾਗਾਂ ਵਿਚ ਵਿਚਰਨ ਲਈ ਕਿਹਾ ਗਿਆ ਹੈ, ਜਦੋਂ ਤੱਕ ਉਨ੍ਹਾਂ ਦੇ ਬਦਲ ਪ੍ਰਬੰਧ ਨਹੀਂ ਹੋ ਜਾਂਦਾ...
ਹਾਈਕਮਾਨ 'ਤੇ ਅਗਲਾ ਮੁੱਖ ਮੰਤਰੀ ਬਣਾਉਣ ਦਾ ਛੱਡਿਆ ਗਿਆ ਫ਼ੈਸਲਾ - ਹਰੀਸ਼ ਰਾਵਤ
. . .  1 day ago
ਹਾਈਕਮਾਨ 'ਤੇ ਅਗਲਾ ਮੁੱਖ ਮੰਤਰੀ ਬਣਾਉਣ ਦਾ ਛੱਡਿਆ ਗਿਆ ਫ਼ੈਸਲਾ - ਹਰੀਸ਼ ਰਾਵਤ...
ਪੰਜਾਬ ਵਿਧਾਇਕ ਦਲ ਦੀ ਮੀਟਿੰਗ 'ਚ ਦੋ ਮਤੇ ਸਰਬਸੰਮਤੀ ਨਾਲ ਹੋਏ ਪਾਸ - ਹਰੀਸ਼ ਰਾਵਤ
. . .  1 day ago
ਸੀ.ਐਲ.ਪੀ. ਦੀ ਮੀਟਿੰਗ ਵਿਚ ਨਵੇਂ ਮੁੱਖ ਮੰਤਰੀ ਦੇ ਚਿਹਰੇ ਲਈ ਮਤਾ ਹੋਇਆ ਪਾਸ
. . .  1 day ago
ਚੰਡੀਗੜ੍ਹ, 18 ਸਤੰਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਖ਼ਤਮ ਹੋ ਗਈ ਹੈ ਅਤੇ ਨਵੇਂ ਚਿਹਰੇ ਲਈ ਮਤਾ ਪਾਸ ਕੀਤਾ ਗਿਆ ਹੈ...
ਕੈਪਟਨ ਦੇ ਅਸਤੀਫ਼ੇ 'ਤੇ ਅਨਿਲ ਵਿਜ ਦਾ ਵੱਡਾ ਬਿਆਨ
. . .  1 day ago
ਚੰਡੀਗੜ੍ਹ, 18 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ 'ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਇਸ ਦੀ ਸਕ੍ਰਿਪਟ ਤਾਂ...
ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਕਰਨਗੇ ਭਾਰਤ ਦਾ ਦੌਰਾ, ਪ੍ਰਧਾਨ ਮੰਤਰੀ ਨਾਲ ਵੀ ਹੋਵੇਗੀ ਮੁਲਾਕਾਤ
. . .  1 day ago
ਨਵੀਂ ਦਿੱਲੀ, 18 ਸਤੰਬਰ - ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਪ੍ਰਿੰਸ ਫੈਸਲ ਬਿਨ ਫਰਹਾਨ ਅਲ ਸੌਦ ਭਾਰਤ ਆਉਣਗੇ। ਉਹ 19 ਸਤੰਬਰ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕਰਨਗੇ...
ਸਰਹੱਦ ਨੇੜੇ ਪੈਂਦੇ ਪਿੰਡ ਧਰਮੂਵਾਲਾ ਦੇ ਖੇਤਾਂ ਨੂੰ ਜਾਂਦੇ ਕੱਚੇ ਰਸਤੇ 'ਚ ਮਿਲੀ ਬੰਬਨੁਮਾ ਵਸਤੂ
. . .  1 day ago
ਜਲਾਲਾਬਾਦ, 18 ਸਤੰਬਰ (ਕਰਨ ਚੁਚਰਾ) - ਸਰਹੱਦ ਨੇੜੇ ਪੈਂਦੇ ਪਿੰਡ ਧਰਮੂਵਾਲਾ ਦੇ ਖੇਤਾਂ ਨੂੰ ਜਾਂਦੇ ਕੱਚੇ ਰਸਤੇ 'ਤੇ ਵਿਸਫੋਟਕ ਸਮਗਰੀ ਮਿਲਣ ਦਾ ਸਮਾਚਾਰ ਹੈ। ਹਾਲਾਂਕਿ ਇਸ ਸਬੰਧੀ ਅਧਿਕਾਰਕ ਤੌਰ 'ਤੇ ਕੋਈ ਪੁਸ਼ਟੀ ਤਾਂ ਨਹੀਂ ਕੀਤੀ ਗਈ ਹੈ...
ਵਿਧਾਇਕ ਦਲ ਦੀ ਮੀਟਿੰਗ ਹੋਈ ਸ਼ੁਰੂ
. . .  1 day ago
ਚੰਡੀਗੜ੍ਹ, 18 ਸਤੰਬਰ - ਵਿਧਾਇਕ ਦਲ ਦੀ ਮੀਟਿੰਗ (ਸੀ.ਐੱਲ.ਪੀ.) ਹੋਈ...
ਮੇਰਾ ਕੀਤਾ ਗਿਆ ਅਪਮਾਨ, ਜੋ ਹਾਈਕਮਾਨ ਨੂੰ ਪਸੰਦ ਹੈ, ਉਸ ਨੂੰ ਬਣਾ ਲੈਣ ਮੁੱਖ ਮੰਤਰੀ - ਕੈਪਟਨ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਵਨ ਵਿਚ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਆਪਣਾ ਅਤੇ ਮੰਤਰੀ ਮੰਡਲ ਦਾ ਅਸਤੀਫ਼ਾ ਸੌਂਪ ਦਿੱਤਾ। ਉਨ੍ਹਾਂ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਵਾਰ-ਵਾਰ ਅਪਮਾਨ ਹੋਇਆ ਹੈ...
ਕੈਪਟਨ ਵਲੋਂ ਮੀਡੀਆ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  1 day ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਵਨ ਵਿਚ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਆਪਣਾ ਅਤੇ ਮੰਤਰੀ ਮੰਡਲ ਦਾ ਅਸਤੀਫ਼ਾ ਸੌਂਪ ਦਿੱਤਾ ਹੈ...
ਕੈਪਟਨ ਤੇ ਉਨ੍ਹਾਂ ਦੇ ਮੰਤਰੀ ਮੰਡਲ ਵਲੋਂ ਪੰਜਾਬ ਦੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  1 day ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਵਨ ਵਿਚ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਆਪਣਾ ਅਤੇ ਮੰਤਰੀ ਮੰਡਲ ਦਾ ਅਸਤੀਫ਼ਾ ਸੌਂਪ ਦਿੱਤਾ ਹੈ...
ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫ਼ਾ
. . .  1 day ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਉਨ੍ਹਾਂ ਨੇ ਆਪਣਾ....
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਰਾਜ ਭਵਨ
. . .  1 day ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ ਭਵਨ ਪਹੁੰਚੇ ...
ਰਾਜ ਭਵਨ ਦੇ ਬਾਹਰ ਮੀਡੀਆ ਨਾਲ ਕੈਪਟਨ ਕਰਨਗੇ ਗੱਲ, ਮੇਰੇ ਪਿਤਾ ਕਰਨਗੇ ਨਵੀਂ ਸ਼ੁਰੂਆਤ - ਰਣਇੰਦਰ ਸਿੰਘ
. . .  1 day ago
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕੁਝ ਹੀ ਮਿੰਟਾਂ ਵਿਚ ਸਾਰੀ ਸਥਿਤੀ ਸਪਸ਼ਟ ਹੋ ਜਾਵੇਗੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ ਭਵਨ ਦੇ ਬਾਹਰ ਮੀਡੀਆ ਨਾਲ ਮੁਖ਼ਾਤਬ ਹੋ ਕੇ ਸਾਰੀ ਗੱਲ ਤੋਂ ਪਰਦਾ ਚੁੱਕਣਗੇ। ਇਸ ਦੇ ਨਾਲ ਹੀ ਰਣਇੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨਵੀਂ ਸ਼ੁਰੂਆਤ ਕਰਨਗੇ...
ਸਰਕਾਰੀ ਰਿਹਾਇਸ਼ ਤੋਂ ਰਾਜ ਭਵਨ ਲਈ ਰਵਾਨਾ ਹੋਏ ਕੈਪਟਨ
. . .  1 day ago
ਚੰਡੀਗੜ੍ਹ, 18 ਸਤੰਬਰ - ਸਰਕਾਰੀ ਰਿਹਾਇਸ਼ ਤੋਂ ਰਾਜ ਭਵਨ ਲਈ ਰਵਾਨਾ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ...
ਹੋਰ ਖ਼ਬਰਾਂ..

ਸਾਡੀ ਸਿਹਤ

ਦਿਨ ਦੀ ਸ਼ੁਰੂਆਤ ਕਰੋ ਇਕ ਖ਼ੂਬਸੂਰਤ ਸਵੇਰ ਨਾਲ

ਅੱਜ ਇਸ ਭੱਜ-ਦੌੜ ਦੀ ਜ਼ਿੰਦਗੀ ਵਿਚ ਬਹੁਤੇ ਲੋਕ ਥੱਕਿਆ-ਹਾਰਿਆ ਜਿਹਾ ਮਹਿਸੂਸ ਕਰਦੇ ਹਨ। ਸਵੇਰ ਹੋਵੇ ਜਾਂ ਸ਼ਾਮ, ਸਰੀਰਕ ਅਤੇ ਮਾਨਸਿਕ ਥਕਾਵਟ ਸਾਨੂੰ ਜ਼ਿੰਦਗੀ ਦਾ ਅਨੰਦ ਨਹੀਂ ਲੈਣ ਦਿੰਦੀ। ਅਜਿਹੇ ਹਾਲਾਤ 'ਚ ਸਾਨੂੰ ਆਪਣੇ ਰੋਜ਼ਮਰ੍ਹਾ ਦੇ ਕੰਮਾਂ ਵਿਚ ਬਦਲਾਅ ਲਿਆਉਣ ਦੀ ਲੋੜ ਹੁੰਦੀ ਹੈ। ਬਦਲਾਅ ਨਾਲ ਜਿਥੇ ਜ਼ਿੰਦਗੀ ਦੀ ਮਾਯੂਸੀ ਦੀ ਤੰਦ ਟੁਟਦੀ ਹੈ, ਉਥੇ ਸਾਕਾਰਾਤਮਿਕ ਬਦਲਾਅ ਸਾਡੇ ਜੀਵਨ ਵਿਚ ਚੁਸਤੀ ਅਤੇ ਫੁਰਤੀ ਭਰ ਸਕਦੇ ਹਨ। ਜਦ ਸਵੇਰ ਦੀ ਸ਼ੁਰੂਆਤ ਸਹੀ ਢੰਗ ਨਾਲ ਹੋ ਜਾਵੇ ਤਾਂ ਅਸੀਂ ਦਿਨ ਭਰ ਤਰੋਤਾਜ਼ਾ ਰਹਿ ਸਕਦੇ ਹਾਂ। ਫਿਰ ਲਿਆਈਏ ਆਪਣੀ ਸਵੇਰ ਵਿਚ ਸਾਕਾਰਾਤਮਿਕ ਬਦਲਾਅ ਜੋ ਸਾਨੂੰ ਸਾਰਾ ਦਿਨ ਤਰੋਤਾਜ਼ਾ ਰੱਖੇ। ਪ੍ਰਸੰਨਚਿੱਤ ਹੋ ਕੇ ਉਠੋ, ਇਸ ਤਰ੍ਹਾਂ ਸਾਰੀਆਂ ਚਿੰਤਾਵਾਂ 'ਤੇ ਆਸਾਨੀ ਨਾਲ ਕਾਬੂ ਪਾਇਆ ਜਾ ਸਕਦਾ ਹੈ। ਸਵੇਰੇ ਆਸ਼ਾਵਾਦੀ ਮੂਡ ਨਾਲ ਉੱਠਣ ਕਰਕੇ ਤੁਹਾਡੇ ਵਿਚ ਸਾਰਾ ਦਿਨ ਇਹ ਭਾਵਨਾ ਰਹੇਗੀ ਅਤੇ ਤੁਹਾਡਾ ਮਨ ਦਿਨ ਭਰ ਖਿੜਿਆ ਰਹੇਗਾ। ਸਵੇਰ ਦੀ ਸ਼ੁਰੂਆਤ ਨਿੰਬੂ ਪਾਣੀ ਪੀ ਕੇ ਕਰੋ। ਜੇਕਰ ਤੁਸੀਂ ਚਾਹੋ ਤਾਂ ਉਸ ਵਿਚ ਥੋੜ੍ਹਾ ਜਿਹਾ ਸ਼ਹਿਦ ਵੀ ਮਿਲਾ ਸਕਦੇ ...

ਪੂਰਾ ਲੇਖ ਪੜ੍ਹੋ »

ਗਰਮੀਆਂ ਵਿਚ ਰੱਖੋ ਅੱਖਾਂ ਦਾ ਖ਼ਾਸ ਖਿਆਲ

ਗਰਮੀ ਰੁੱਤ ਵਿਚ ਜਦੋਂ ਤੇਜ਼ ਧੁੱਪ ਅਤੇ ਧੂੜ ਦਾ ਸਾਹਮਣਾ ਲਗਾਤਾਰ ਅੱਖਾਂ ਨੂੰ ਕਰਨਾ ਪੈਂਦਾ ਹੈ, ਉਸ ਸਮੇਂ ਸਾਨੂੰ ਇਨ੍ਹਾਂ ਦੀ ਦੇਖਭਾਲ ਵਲ ਵਿਸ਼ੇਸ਼ ਧਿਆਨ ਦੇਣਾ ਜ਼ਰੂਰ ਹੁੰਦਾ ਹੈ। ਸਵੇਰੇ ਉਠਣ ਤੋਂ ਬਾਅਦ ਰਾਤ ਨੂੰ ਸੌਣ ਤੋਂ ਪਹਿਲਾਂ ਨਿਸ਼ਚਿਤ ਤੌਰ 'ਤੇ ਅੱਖਾਂ 'ਤੇ ਠੰਢੇ ਪਾਣੀ ਨਾਲ ਛਿੱਟੇ ਮਾਰਨੇ ਚਾਹੀਦੇ ਹਨ। ਦਿਨ ਵਿਚ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਅਤੇ ਵਾਪਸ ਆਉਣ ਤੋਂ ਬਾਅਦ ਵੀ ਠੰਢੇ ਪਾਣੀ ਨਾਲ ਅੱਖਾਂ ਨੂੰ ਧੋਂਦੇ ਰਹਿਣਾ ਚਾਹੀਦਾ ਹੈ। ਇਸ ਨਾਲ ਗੰਦਗੀ ਸਾਫ਼ ਹੋ ਜਾਂਦੀ ਹੈ। * ਅੱਖਾਂ 'ਤੇ ਕਾਲੀ ਐਨਕ ਲਗਾ ਕੇ ਤੇਜ਼ ਧੁੱਪ ਵਿਚ ਜਾਣਾ ਚਾਹੀਦਾ ਹੈ। ਸਿਰ ਉੱਪਰ ਭਿੱਜਿਆ ਰੁਮਾਲ, ਤੌਲੀਆ, ਟੋਪੀ, ਜਾਂ ਛੱਤਰੀ ਲੈ ਕੇ ਧੁੁੱਪ ਵਿਚ ਨਿਕਲਣ ਨਾਲ ਸਿਰ ਨੂੰ ਗਰਮੀ ਜ਼ਿਆਦਾ ਨਹੀਂ ਲਗਦੀ ਅਤੇ ਅੱਖਾਂ 'ਤੇ ਧੁੱਪ ਦੀ ਗਰਮੀ ਦਾ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ। * ਵਿਟਾਮਿਨ 'ਏ' ਅੱਖਾਂ ਲਈ ਇਕ ਬਹੁਤ ਹੀ ਜ਼ਰੂਰੀ ਤੱਤ ਹੈ। ਇਸ ਦੀ ਕਮੀ ਨਾਲ ਅੱਖਾਂ ਦੀ ਦੇਖਣ ਦੀ ਤਾਕਤ ਪ੍ਰਭਾਵਿਤ ਹੁੰਦੀ ਹੈ, ਜਿਸ ਨਾਲ ਰਤੌਂਧੀ ਤੇ ਅੱਖਾਂ ਤੇ ਸਿਰ ਵਿਚ ਦਰਦ ਹੋਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਗਾਜਰ, ਟਮਾਟਰ, ...

ਪੂਰਾ ਲੇਖ ਪੜ੍ਹੋ »

ਪੌੜੀਆਂ ਚੜ੍ਹੋ, ਤੰਦਰੁਸਤ ਰਹੋ

ਨਵੀਆਂ ਖੋਜਾਂ ਵਿਚ ਇਹ ਦੱਸਿਆ ਗਿਆ ਹੈ ਕਿ ਜੇ ਤੁਸੀਂ ਦਿਨ ਵਿਚ ਦੋ ਮਿੰਟ ਪੌੜੀਆਂ ਚੜ੍ਹਨਾ-ਉਤਰਨਾ ਕਈ ਵਾਰ ਕਰਦੇ ਹੋ ਤਾਂ ਤੁਹਾਡੇ ਸਰੀਰ ਵਿਚ ਐਲ.ਡੀ.ਐਲ. ਕੋਲੈਸਟ੍ਰੋਲ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਚੰਗੇ ਕੋਲੈਸਟ੍ਰੋਲ ਐਚ.ਡੀ.ਐਲ. ਦੀ ਮਾਤਰਾ ਵਧਦੀ ਹੈ। ਦਿਲ ਦੀ ਗਤੀ ਸਾਧਾਰਨ ਰਹਿੰਦੀ ਹੈ ਅਤੇ ਦਿਲ ਦੇ ਰੋਗਾਂ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ। ਇਸ ਦਾ ਇਕ ਹੋਰ ਲਾਭ ਇਹ ਹੈ ਕਿ ਇਸ ਨਾਲ ਤੁਸੀਂ ਪਤਲੇ ਅਤੇ ਚੁਸਤ ਬਣੇ ਰਹਿੰਦੇ ਹੋ। ਇਸ ਲਈ ਲਿਫਟ ਦੀ ਬਜਾਏ ਤੁਸੀਂ ਪੌੜੀਆਂ ਚੜ੍ਹੋ ਅਤੇ ਉਤਰੋ ਅਤੇ ਤੰਦਰੁਸਤ ...

ਪੂਰਾ ਲੇਖ ਪੜ੍ਹੋ »

ਧਿਆਨ ਨਾਲ ਖਾਓ ਕੈਲੋਰੀ ਵਾਲਾ ਭੋਜਨ

ਪੀਜ਼ਾ ਪੀਜਾ ਮੌਜੂਦਾ ਪੀੜ੍ਹੀ ਨੂੰ ਤਾਂ ਏਨਾ ਪਸੰਦ ਹੈ ਕਿ ਜਦੋਂ ਚਾਹੁਣ ਬਿਨਾਂ ਭੁੱਖ ਦੇ ਵੀ ਪੀਜ਼ਾ ਸਾਹਮਣੇ ਆ ਜਾਏ ਤਾਂ ਖਾਣ ਤੋਂ ਗੁਰੇਜ਼ ਨਹੀਂ ਕਰਨਗੇ, ਭਾਵੇਂ ਪੀਜ਼ਾ ਖਾਣ ਤੋਂ ਬਾਅਦ ਖੱਟੇ ਡਕਾਰ ਅਤੇ ਬੇਆਰਾਮੀ ਹੀ ਕਿਉਂ ਨਾ ਹੋਵੇ। ਪੀਜ਼ਾ ਕੋਈ ਹਲਕਾ ਭੋਜਨ ਨਹੀਂ ਸਗੋਂ ਕੈਲੋਰੀ ਨਾਲ ਭਰਪੂਰ ਹੁੰਦਾ ਹੈ ਕਿਉਂਕਿ ਇਸ ਵਿਚ ਪਨੀਰ ਦੀ ਮਾਤਰਾ ਕਾਫੀ ਹੁੰਦੀ ਹੈ ਅਤੇ ਪੀਜ਼ਾ ਵੀ ਮੈਦੇ ਦਾ ਹੁੰਦਾ ਹੈ। ਇਸ ਦੇ ਖਾਣ ਨਾਲ ਤੇਜ਼ਾਬ ਪੈਦਾ ਹੁੰਦਾ ਹੈ ਅਤੇ ਜਲਣ ਪੈਦਾ ਹੁੰਦੀ ਹੈ ਕਿਉਂਕਿ ਇਸ ਨੂੰ ਪਚਾਉਣ ਲਈ ਸਾਡੇ ਪਾਚਣ ਤੰਤਰ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ। ਦਿਨ ਵਿਚ ਵੀ ਜੇ ਖਾਣਾ ਹੋਵੇ ਤਾਂ ਦੋ-ਤਿੰਨ ਸਲਾਈਸ ਸਿਰਫ ਸਵਾਦ ਲਈ ਹੀ ਖਾਓ। ਸੋਚ-ਸਮਝ ਕੇ ਖਾਓ ਸਨੈਕਸ ਸਨੈਕਸ ਵੀ ਸੋਚ-ਸਮਝ ਕੇ ਖਾਣਾ ਚਾਹੀਦਾ ਹੈ। ਜ਼ਿਆਦਾਤਰ ਸਨੈਕਸ ਤਲੇ ਹੋਏ ਹੁੰਦੇ ਹਨ ਅਤੇ ਚਿਪਸ ਜਾਂ ਇਸ ਨਾਲ ਮਿਲਦੇ-ਜੁਲਦੇ ਸਨੈਕਸ ਵਿਚ ਮੋਨੋਸੋਡੀਅਮ ਗਲੁਟਾਮੇਟ ਨਾਮੀ ਤੱਤ ਹੁੰਦਾ ਹੈ, ਜਿਸ ਨਾਲ ਨੀਂਦ ਵਿਚ ਰੁਕਾਵਟ ਪੈਦਾ ਹੁੰਦੀ ਹੈ। ਨਮਕ ਅਤੇ ਮਸਾਲੇ ਵੀ ਜ਼ਿਆਦਾ ਹੋਣ ਕਾਰਨ ਬਲੱਡ ਪ੍ਰੈਸ਼ਰ ਦੇ ਵਧਣ ਦਾ ਖ਼ਤਰਾ ਰਹਿੰਦਾ ...

ਪੂਰਾ ਲੇਖ ਪੜ੍ਹੋ »

ਗਰਮੀ ਹੈ, ਸਿਹਤ ਦਾ ਰੱਖੋ ਖ਼ਾਸ ਖ਼ਿਆਲ

ਉਂਜ ਤਾਂ ਹਰ ਮੌਸਮ ਵਿਚ ਸਿਹਤਮੰਦ ਰਹਿਣਾ ਹਰ ਵਿਅਕਤੀ ਨੂੰ ਚੰਗਾ ਲਗਦਾ ਹੈ। ਇਕ ਕਹਾਵਤ ਹੈ, 'ਫਿੱਟ ਹੈ ਤਾਂ ਹਿੱਟ ਹੈ।' ਸੱਚ ਹੈ ਸਿਹਤ ਚੰਗੀ ਹੈ ਤਾਂ ਸਭ ਚੰਗਾ ਹੈ। ਗਰਮੀਆਂ ਵਿਚ ਪਸੀਨਾ, ਤੇਜ਼ ਧੁੱਪ, ਘੱਟਾ-ਮਿੱਟੀ, ਲੂ ਸਾਡੀ ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨ ਜੋ ਸਾਡੀ ਸਿਹਤ ਨੂੰ ਖਰਾਬ ਕਰਦੇ ਹਨ। ਮੌਸਮ ਨੂੰ ਤਾਂ ਨਹੀਂ ਬਦਲਿਆ ਜਾ ਸਕਦਾ ਕਿਉਂਕਿ ਇਹ ਕੁਦਰਤ ਦਾ ਨਿਯਮ ਹੈ ਪਰ ਅਸੀਂ ਕੁਝ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਮੌਸਮ ਨੂੰ ਖੁਸ਼ਗਵਾਰ ਬਣਾ ਸਕਦੇ ਹਾਂ ਅਤੇ ਆਪਣੀ ਸਿਹਤ ਸਬੰਧੀ ਪ੍ਰੇਸ਼ਾਨੀਆਂ ਨੂੰ ਵੀ ਦੂਰ ਕਰ ਸਕਦੇ ਹਾਂ। ਗਰਮੀਆਂ ਵਿਚ ਜਿਵੇਂ-ਜਿਵੇਂ ਗਰਮੀ ਦਾ ਪ੍ਰਭਾਵ ਵਧਦਾ ਹੈ, ਤਿਵੇਂ-ਤਿਵੇਂ ਸਰੀਰ ਨੂੰ ਥਕਾਵਟ, ਪਾਣੀ ਦੀ ਘਾਟ ਅਤੇ ਪੇਟ ਸਬੰਧੀ ਪ੍ਰੇਸ਼ਾਨੀਆਂ ਵਧਣ ਲਗਦੀਆਂ ਹਨ। ਆਓ, ਜਾਣੀਏ ਇਨ੍ਹਾਂ ਪ੍ਰੇਸ਼ਾਨੀਆਂ ਨੂੰ ਕਿਵੇਂ ਦੂਰ ਕਰੀਏ: ਪਾਣੀ ਦੀ ਘਾਟ ਨਾ ਆਉਣ ਦਿਓ ਸਾਡਾ ਸਰੀਰ 70 ਫ਼ੀਸਦੀ ਪਾਣੀ ਨਾਲ ਬਣਿਆ ਹੋਇਆ ਹੈ। ਜਦੋਂ ਵੀ ਸਰੀਰ ਵਿਚ ਪਾਣੀ ਦੀ ਘਾਟ ਹੋਵੇਗੀ ਤਾਂ ਸਾਡਾ ਸਰੀਰ ਬਿਮਾਰ ਹੋਣ ਲੱਗੇਗਾ। ਪਾਣੀ ਦੀ ਵਧੇਰੇ ਘਾਟ ਦਾ ਹੋਣਾ ਕਦੀ-ਕਦੀ ਗੰਭੀਰ ਸਮੱਸਿਆ ਵੀ ਬਣ ...

ਪੂਰਾ ਲੇਖ ਪੜ੍ਹੋ »

ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਂਦੇ ਹਨ ਪਿਆਜ਼ ਅਤੇ ਲਸਣ

ਪਿਆਜ਼ (ਗੰਢੇ) ਦੀ ਵਰਤੋਂ ਕਰਨ ਨਾਲ ਪਾਚਨ ਤੰਤਰ ਭਾਵ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਇਹ ਸਰੀਰ ਨੂੰ ਛੇਤੀ ਬਿਮਾਰ ਨਹੀਂ ਹੋਣ ਦਿੰਦਾ। ਇਸ ਵਿਚ ਸੈਲਾਂ ਨੂੰ ਬਚਾਈ ਰੱਖਣ ਦੇ ਗੁਣ ਹੁੰਦੇ ਹਨ। ਜੇਕਰ ਤੁਸੀਂ ਆਪਣੀ ਪਾਚਨ ਸ਼ਕਤੀ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਸਲਾਦ ਦੇ ਰੂਪ ਵਿਚ ਪਿਆਜ਼ ਦੀ ਵਰਤੋਂ ਕਰੋ। ਬਚਾਉਂਦਾ ਹੈ ਗਰਮੀ ਤੋਂ : ਬੀਤੇ ਕੁਝ ਦਿਨਾਂ ਤੋਂ ਮੌਸਮ ਦਾ ਤਾਪਮਾਨ ਵਧ ਰਿਹਾ ਹੈ। ਵਧਦੇ ਤਾਪਮਾਨ ਦੀ ਵਜ੍ਹਾ ਕਰਕੇ ਹੀਟ ਸਟਰੋਕ ਦਾ ਖ਼ਤਰਾ ਜ਼ਿਆਦਾ ਹੋ ਜਾਂਦਾ ਹੈ। ਪਿਆਜ਼ ਖਾਣ ਨਾਲ ਹੀਟ ਸਟਰੋਕ ਦੇ ਖਤਰੇ ਦੀ ਸੰਭਾਵਨਾ ਕਾਫ਼ੀ ਘਟ ਜਾਂਦੀ ਹੈ। ਇਹ ਸਰੀਰ ਵਿਚ ਪਾਣੀ ਦੀ ਘਾਟ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦਾ ਹੈ। ਖ਼ੂਨ ਪਤਲਾ ਕਰਦਾ ਹੈ : ਚਿੱਟੇ ਪਿਆਜ਼ ਵਿਚ ਕਈ ਗੁਣ ਹਨ। ਇਨ੍ਹਾਂ ਵਿਚੋਂ ਇਕ ਹੈ ਖ਼ੂਨ ਪਤਲਾ ਕਰਨਾ। ਇਸ ਵਿਚ ਕੁਝ ਅਜਿਹੇ ਤੱਤ ਅਤੇ ਸਲਫਰ ਪਾਏ ਜੰਦੇ ਹਨ ਜੋ ਖ਼ੂਨ ਨੂੰ ਪਤਲਾ ਕਰਨ ਵਿਚ ਮਦਦ ਕਰਦੇ ਹਨ। ਲਸਣ ਦੇ ਬੜੇ ਫ਼ਾਇਦੇ ਇਸ ਦੀ ਵਰਤੋਂ ਕਰਨ ਨਾਲ ਤੁਹਾਡੇ ਸਰੀਰ ਵਿਚ ਮੌਜੂਦ ਸਾਰੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ, ਜਿਸ ਕਾਰਨ ਸਰੀਰ ਵਿਚ ਮੌਜੂਦ ਵਾਧੂ ਚਰਬੀ ...

ਪੂਰਾ ਲੇਖ ਪੜ੍ਹੋ »

ਧੁੱਪ ਤੋਂ ਰਹੋ ਬਚ ਕੇ

ਗਰਮੀਆਂ ਵਿਚ ਕੁਝ ਬਿਮਾਰੀਆਂ ਥੋੜ੍ਹੀ ਜਿਹੀ ਲਾਪ੍ਰਵਾਹੀ ਦੇ ਕਾਰਨ ਇਕਦਮ ਪੈਦਾ ਹੋ ਜਾਂਦੀਆਂ ਹਨ, ਜਿਵੇਂ ਪਾਣੀ ਦੀ ਘਾਟ, ਫਿੰਨਸੀਆਂ, ਪੀਲੀਆ ਅਤੇ ਚਮੜੀ ਰੋਗ ਆਦਿ। ਲੂ ਲੱਗ ਜਾਣ 'ਤੇ ਅਕਸਰ ਚੱਕਰ ਆਉਣੇ, ਉਲਟੀਆਂ ਆਉਣੀਆਂ, ਥਕਾਵਟ, ਜਕੜਨ ਵਧਣਾ ਆਦਿ ਆਮ ਗੱਲ ਹੈ। ਅਜਿਹੇ 'ਚ ਧੁੱਪ ਵਿਚ ਬਾਹਰ ਨਾ ਨਿਕਲੋ। ਖਾਸ ਕਰਕੇ ਦੁਪਹਿਰ ਇਕ ਵਜੋਂ ਤੋਂ ਲੈ ਕੇ ਤਿੰਨ ਵਜੇ ਤੱਕ ਜ਼ਿਆਦਾ ਗਰਮੀ ਹੁੰਦੀ ਹੈ। ਪਿੱਤ ਹੋਣ 'ਤੇ ਮੈਡੀਕੇਟਿਡ ਪਾਊਡਰ ਪਾਓ। ਸਨਸਕਰੀਨ ਕਰੀਮ ਲਗਾਓ, ਪਾਣੀ ਸਾਫ਼ ਪੀਓ ਕਿਉਂਕਿ ਗੰਦੇ ਪਾਣੀ ਵਿਚ ਪੀਲੀਆ, ਟਾਈਫਾਈਡ, ਫੂਡ ਪੁਆਇਜ਼ਨਿੰਗ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਬਾਜ਼ਾਰ ਵਿਚੋਂ ਕੱਟੇ ਫਲ ਨਾ ਖਾਓ। ਰੇਹੜੀ ਆਦਿ ਤੋਂ ਮਿਲਣ ਵਾਲਾ ਪਾਣੀ ਮਜਬੂਰੀਵੱਸ ਹੀ ਪੀਓ ਨਹੀਂ ਤਾਂ ਆਪਣੇ ਨਾਲ ਪਾਣੀ ਦੀ ਬੋਤਲ ਜ਼ਰੂਰ ਰੱਖੋ। ਖਾਣਾ ਥੋੜ੍ਹੇ ਵਕਫੇ ਨਾਲ ਖਾਓ। ਜ਼ਿਆਦਾ ਸਮੇਂ ਤੱਕ ਭੁੱਖੇ ਨਾ ਰਹੋ ਕਿਉਂਕਿ ਜ਼ਿਆਦਾ ਭੁੱਖੇ ਪੇਟ ਰਹਿਣ ਨਾਲ ਪੇਟ ਵਿਚ ਗਰਮੀ ਪੈਦਾ ਹੁੰਦੀ ਹੈ। ਸਵੇਰੇ ਖਾਣਾ ਖਾ ਕੇ ਹੀ ਘਰੋਂ ਨਿਕਲੋ। ਸਵੇਰੇ ਨਾਸ਼ਤਾ ਪੌਸ਼ਟਿਕ ਖਾਓ। ਪਾਣੀ ਇਕੋ ਵਾਰ ਹੀ ਗਿਲਾਸ ਭਰ ਕੇ ਨਾ ...

ਪੂਰਾ ਲੇਖ ਪੜ੍ਹੋ »

ਬਿਨਾਂ ਕਿਸੇ ਕਾਰਨ ਮੂਡ ਖ਼ਰਾਬ ਹੋਵੇ ਤਾਂ ਹੋ ਜਾਓ ਸਾਵਧਾਨ

ਘਰ ਵਿਚ ਕੋਈ ਵੀ ਬਿਮਾਰ ਨਹੀਂ ਹੈ। ਤਨਖਾਹ ਵੀ ਇਸ ਵਾਰ ਸਮੇਂ ਸਿਰ ਮਿਲ ਗਈ ਹੈ। ਬਰਾਡ ਬੈਂਡ ਕੁਨੈਕਸ਼ਨ ਵੀ ਆ ਰਿਹਾ ਹੈ। ਫਿਰ ਕਿਉਂ ਮੂਡ ਖ਼ਰਾਬ ਹੈ? ਜੇ ਕੋਈ ਖ਼ਾਸ ਵਜ੍ਹਾ ਨਹੀਂ ਹੈ ਪ੍ਰੇਸ਼ਾਨ ਹੋਣ ਦੀ, ਫਿਰ ਵੀ ਤੁਹਾਡਾ ਮਨ ਪ੍ਰੇਸ਼ਾਨ ਹੈ ਤਾਂ ਸਮਝ ਲਓ ਕਿ ਮਾਮਲਾ ਜ਼ਿਆਦਾ ਹੀ ਗੜਬੜ ਹੈ। ਅਸਲ ਵਿਚ ਅੱਜ ਦੀ ਤਾਰੀਖ ਵਿਚ ਤਾਂ ਪੂਰੀ ਦੁਨੀਆ ਹੀ ਤਣਾਅ ਦੀ ਸ਼ਿਕਾਰ ਹੈ ਅਤੇ ਇਸ ਦਾ ਕਾਰਨ ਕੋਰੋਨਾ ਦੁਆਰਾ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਕਰਕੇ ਹੈ। ਪਰ ਜਦੋਂ ਕੋਰੋਨਾ ਦਾ ਕਹਿਰ ਨਹੀਂ ਸੀ, ਉਦੋਂ ਵੀ ਬਿਨਾਂ ਕਿਸੇ ਕਾਰਨ ਅਚਾਨਕ ਮੂਡ ਖ਼ਰਾਬ ਰਹਿਣ ਦੀਆਂ ਗੱਲਾਂ ਹੁੰਦੀਆਂ ਸਨ। ਸਵਾਲ ਇਹ ਹੈ ਕਿ ਇਸ ਦਾ ਕਾਰਨ ਕੀ ਹੈ? ਕਾਰਨ ਹੈਇੱਛਾਵਾਂ ਵੱਡੀਆਂ ਅਤੇ ਹਕੀਕਤਾਂ ਛੋਟੀਆਂ। ਅਸੀਂ ਜਜ਼ਬਾਤ 'ਤੇ ਚਾਹੁੰਦਿਆਂ ਹੋਇਆਂ ਵੀ ਕਾਬੂ ਨਹੀਂ ਰੱਖ ਸਕਦੇ। ਨਤੀਜਾ ਹੁੰਦਾ ਹੈ ਮੂੁਡ ਦਾ ਅਸਥਿਰ ਰਹਿਣਾ। ਅਸਲ ਵਿਚ ਮੂਡ ਬਦਲਣਾ ਇਕ ਅਜਿਹਾ ਕੀੜਾ ਹੈ, ਜਿਸ ਨੇ ਅੱਜ ਸਾਰਿਆਂ ਨੂੰ ਪੀੜਤ ਕੀਤਾ ਹੋਇਆ ਹੈ। ਇਸ ਦੇ ਸ਼ਿਕਾਰ ਬੱਚੇ ਵੀ ਹਨ, ਵੱਡੇ ਵੀ ਹਨ, ਸਮਝਦਾਰ ਵੀ ਹਨ, ਘੱਟ ਸਮਝਦਾਰ ਵੀ ਹਨ। ਵੱਡੇ-ਵੱਡੇ ਪੇਸ਼ੇਵਰ ਵੀ ਹਨ ਅਤੇ ...

ਪੂਰਾ ਲੇਖ ਪੜ੍ਹੋ »

ਇਕ ਘੰਟਾ ਪੈਦਲ ਚੱਲਣ ਨਾਲ ਦੋ ਘੰਟੇ ਵਧਦੀ ਹੈ ਉਮਰ

ਦਿਲ ਦੇ ਰੋਗਾਂ ਦੇ ਮਾਹਿਰ ਡਾ: ਕੇ.ਕੇ. ਅਗਰਵਾਲ ਅਨੁਸਾਰ ਪੈਦਲ ਤੁਰਨਾ ਦਿਲ ਦੇ ਰੋਗੀਆਂ ਲਈ ਕਾਫੀ ਲਾਭਦਾਇਕ ਹੁੰਦਾ ਹੈ। ਉਨ੍ਹਾਂ ਅਨੁਸਾਰ ਦੇਸ਼ ਵਿਚ ਹਰ ਸਾਲ 25 ਲੱਖ ਤੋਂ ਜ਼ਿਆਦਾ ਲੋਕ ਦਿਲ ਦੇ ਰੋਗ ਕਾਰਨ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਬਹੁਤ ਸਾਰੇ ਦਿਲ ਦੇ ਰੋਗੀ ਤਾਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੰਦੇ ਹਨ। ਡਾ: ਅਗਰਵਾਲ ਦਾ ਕਹਿਣਾ ਹੈ ਕਿ ਇਕ ਘੰਟਾ ਪੈਦਲ ਚੱਲਣ ਨਾਲ ਦੋ ਘੰਟੇ ਉਮਰ ਵਧ ਜਾਂਦੀ ਹੈ। ਆਪਣੇ ਦਿਲ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਪੈਦਲ ਚੱਲਣਾ ਬਹੁਤ ਜ਼ਰੂਰੀ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX