ਤਾਜਾ ਖ਼ਬਰਾਂ


ਅਮਰੀਕਾ 'ਚ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  10 minutes ago
ਵਾਸ਼ਿੰਗਟਨ, 24 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ 'ਚ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨਾਲ ਮੁਲਾਕਾਤ ਕੀਤੀ...
ਬੀ.ਐਸ.ਐਫ ਵਲੋਂ ਪਾਕਿਸਤਾਨੀ ਡਰੋਨ 'ਤੇ ਫਾਇਰਿੰਗ
. . .  49 minutes ago
ਖਾਲੜਾ, 24 ਸਤੰਬਰ (ਜੱਜ ਪਾਲ ਸਿੰਘ ਜੱਜ) - ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ ਦੀ ਸਰਹੱਦੀ ਚੌਕੀ ਧਰਮਾਂ ਦੇ ਅਧੀਨ ਆਉਂਦੇ ਇਲਾਕੇ ਅੰਦਰ ਅੱਜ ਤੜਕੇ ਕਰੀਬ ਸਾਢੇ 3:35 ਵਜੇ ਬੀ.ਐਸ.ਐਫ ਜਵਾਨਾਂ ਵਲੋਂ ਅੰਤਰਰਾਸ਼ਟਰੀ ਸਰਹੱਦ ਬੁਰਜੀ ਨੰਬਰ 137/20 ਦੇ ਸਾਹਮਣੇ ਪਾਕਿਸਤਾਨੀ ਡਰੋਨ...
ਕੁੱਟਮਾਰ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ, 13 ਖ਼ਿਲਾਫ਼ ਕਤਲ ਤੇ ਹੋਰ ਧਰਾਵਾਂ ਤਹਿਤ ਕੇਸ ਦਰਜ
. . .  55 minutes ago
ਫਗਵਾੜਾ, 24 ਸਤੰਬਰ (ਹਰਜੋਤ ਸਿੰਘ ਚਾਨਾ) - ਬੀਤੀ ਰਾਤ ਪਿੰਡ ਗੰਢਵਾ ਵਿਖੇ ਮੋਟਰਸਾਈਕਲ 'ਤੇ ਜਾ ਰਹੇ ਦੋ ਵਿਅਕਤੀਆਂ ਦੀ ਘੇਰ ਕੇ ਕੁੱਟਮਾਰ ਕਰਨ ਮਗਰੋਂ ਜ਼ਖਮੀ ਹੋਏ ਇਕ ਵਿਅਕਤੀ ਦੀ ਦੇਰ ਰਾਤ ਮੌਤ ਹੋ ਗਈ। ਐੱਸ.ਐੱਚ.ਓ ਸਤਨਾਮਪੁਰਾ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕੁੱਟਮਾਰ ਕਰਨ ਵਾਲੀ...
⭐ਮਾਣਕ - ਮੋਤੀ⭐
. . .  about 1 hour ago
ਆਈ. ਪੀ. ਐੱਲ. 2021-ਕੋਲਕਾਤਾ ਨਾਈਟ ਰਾਈਡਰਜ਼ ਨੇ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਬਲਵਿੰਦਰ ਸਿੰਘ ਧਾਲੀਵਾਲ ਨੂੰ ਮੰਤਰੀ ਪਦ ਮਿਲਣਾ ਤੈਅ ਲੱਗਦਾ -ਸੂਤਰ
. . .  1 day ago
ਫਗਵਾੜਾ, 23 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਰਿਟਾਇਰਡ ਆਈ. ਏ. ਐਸ. ਨੂੰ ਵੀ ਪੰਜਾਬ ਸਰਕਾਰ ਦੇ ਨਵੇਂ ਮੰਤਰੀ ਪਦ ਵਿਚ ਜਗ੍ਹਾਂ ਮਿਲ ਸਕਦੀ ਹੈ ...
ਚਰਨਜੀਤ ਸਿੰਘ ਚੰਨੀ ਦੀ ਰਾਹੁਲ ਗਾਂਧੀ ਦੀ ਮੀਟਿੰਗ ਜਾਰੀ
. . .  1 day ago
ਪੰਜਾਬ ਕੈਬਨਿਟ ਵਿਚ ਫੇਰਬਦਲ ਲਈ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਪਹੁੰਚੇ
. . .  1 day ago
ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇ. ਜਗਦੀਸ਼ ਸਿੰਘ ਝੀਂਡਾ ਨੂੰ ਡੇਰਾ ਕਾਰ ਸੇਵਾ ਅੰਦਰ ਜਾਣ ਤੋਂ ਰੋਕਿਆ
. . .  1 day ago
ਕਰਨਾਲ, 23 ਸਤੰਬਰ (ਗੁਰਮੀਤ ਸਿੰਘ ਸੱਗੂ )-ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇ. ਜਗਦੀਸ਼ ਸਿੰਘ ਝੀਂਡਾ ਨੂੰ ਅਜ ਡੇਰਾ ਕਾਰ ਸੇਵਾ ਕਲੰਦਰੀ ਗੇਟ ਅੰਦਰ ਦਾਖਲ ਨਹੀ ਹੋਣ ਦਿਤਾ ਗਿਆ। ਜਥੇ. ਝੀਂਡਾ ਨੇ ਕਿਸਾਨ ਅੰਦੋਲਨ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਸ਼ਿੰਗਟਨ ਡੀਸੀ ਵਿਚ ਅਡੋਬ ਚੇਅਰਮੈਨ ਸ਼ਾਂਤਨੂ ਨਾਰਾਇਣ ਨਾਲ ਕੀਤੀ ਮੀਟਿੰਗ
. . .  1 day ago
ਉਤਰਾਖੰਡ ਦੇ ਰਾਜਪਾਲ, ਲੈ. ਜ. ਗੁਰਮੀਤ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  1 day ago
ਅਸਾਮ ਵਿਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦਰਮਿਆਨ ਹੋਈ ਝੜਪ ਵਿਚ ਦੋ ਲੋਕਾਂ ਦੀ ਮੌਤ
. . .  1 day ago
ਤਰਨ ਤਾਰਨ ਪੁਲਿਸ ਵਲੋਂ ਹੱਥ ਗੋਲੇ ਅਤੇ ਹਥਿਆਰਾਂ ਸਮੇਤ ਤਿੰਨ ਖਾੜਕੂ ਗ੍ਰਿਫ਼ਤਾਰ
. . .  1 day ago
ਤਰਨ ਤਾਰਨ, 23 ਸਤੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਹੱਥ ਗੋਲੇ ਅਤੇ ਹਥਿਆਰਾਂ ਸਮੇਤ ਤਿੰਨ ਖਾੜਕੂਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ ਹੈ, ਜਿਨ੍ਹਾਂ...
ਫ਼ਿਰੋਜ਼ਪੁਰ 'ਚ ਬੰਦ ਪਏ ਕੋਲਡ ਸਟੋਰ 'ਚੋਂ ਗੈਸ ਲੀਕ ਹੋਣ ਨਾਲ ਮੱਚੀ ਹਫ਼ੜਾ ਦਫ਼ੜੀ
. . .  1 day ago
ਫ਼ਿਰੋਜ਼ਪੁਰ, 23 ਸਤੰਬਰ (ਗੁਰਿੰਦਰ ਸਿੰਘ) - ਫ਼ਿਰੋਜ਼ਪੁਰ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਕੋਲਡ ਸਟੋਰ ਵਿਚੋਂ ਅੱਜ ਸ਼ਾਮ ਅਮੋਨੀਆ ਗੈਸ ...
ਆਦਮਪੁਰ ਏਅਰਪੋਰਟ 'ਤੇ ਬਣ ਰਿਹਾ ਨਵਾਂ ਟਰਮੀਨਲ ਬਹੁਤ ਜਲਦ ਹੋਵੇਗਾ ਚਾਲੂ - ਸੋਮ ਪ੍ਰਕਾਸ਼
. . .  1 day ago
ਫਗਵਾੜਾ, 23 ਸਤੰਬਰ (ਹਰਜੋਤ ਸਿੰਘ ਚਾਨਾ) - ਆਦਮਪੁਰ ਏਅਰਪੋਰਟ 'ਤੇ ਨਵੇਂ ਟਰਮੀਨਲ ਬਿਲਡਿੰਗ ਦਾ ਨਿਰਮਾਣ, ਐਪਰਨ ਤੇ ਟੈਕਸੀ ਟਰੈਕ ਦਾ ਕੰਮ ਦਸੰਬਰ 2021 ਤੱਕ ਪੂਰਾ ਹੋ ਜਾਵੇਗਾ ਜਿਸ ਨਾਲ ਲੋਕਾਂ ਨੂੰ ਕਾਫ਼ੀ ਸਹੂਲਤ...
ਚਿੱਟ ਫੰਡ ਘੁਟਾਲੇ ਦੇ ਮਾਮਲੇ 11 ਅਚੱਲ ਸੰਪਤੀਆਂ ਕਬਜ਼ੇ ਵਿਚ
. . .  1 day ago
ਨਵੀਂ ਦਿੱਲੀ, 23 ਸਤੰਬਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਚਿੱਟ ਫੰਡ ਘੁਟਾਲੇ ਦੇ ਮਾਮਲੇ ਵਿਚ ਡੀ.ਜੇ.ਐਨ. ਜਵੈਲਰਜ਼ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ 1.01 ਕਰੋੜ ਰੁਪਏ ਦੀਆਂ 11 ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਹੈੱਡ ਗ੍ਰੰਥੀ ਅਤੇ ਮੈਨੇਜਰ ਨੇ ਚਾਰਜ ਸੰਭਾਲ ਸੇਵਾ ਕੀਤੀ ਸ਼ੁਰੂ
. . .  1 day ago
ਸ੍ਰੀ ਅਨੰਦਪੁਰ ਸਾਹਿਬ, 23 ਸਤੰਬਰ (ਨਿੱਕੂਵਾਲ ,ਕਰਨੈਲ ਸਿੰਘ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਆਏ ਹੈੱਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਅਤੇ ਮੈਨੇਜਰ ਭਗਵੰਤ ਸਿੰਘ ਨੇ ਆਪਣਾ ਚਾਰਜ ਸੰਭਾਲ ਕੇ...
ਸ਼੍ਰੋਮਣੀ ਕਮੇਟੀ ਦੇ ਮਾਮਲਿਆਂ ਸੰਬੰਧੀ ਇਕ ਉੱਚ ਪੱਧਰੀ ਵਫ਼ਦ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਲਈ ਭੇਜਿਆ ਜਾਵੇਗਾ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 23 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਇੱਥੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਸ਼੍ਰੋਮਣੀ ਕਮੇਟੀ ਦੇ ਨਾਲ...
ਰੰਜਸ਼ ਦੌਰਾਨ ਗੋਲੀ ਚੱਲੀ
. . .  1 day ago
ਮਮਦੋਟ, 23 ਸਤੰਬਰ (ਸੁਖਦੇਵ ਸਿੰਘ ਸੰਗਮ) - ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਲੱਖਾ ਹਾਜੀ ਵਿਖੇ ਦੋ ਧਿਰਾਂ ਵਿਚਕਾਰ ਪੁਰਾਣੀ ਰੰਜਸ਼ ਨੂੰ ਲੈ ਕੇ ਹੋਈ ਲੜਾਈ ਦੌਰਾਨ ਇਕ ਧਿਰ ਵਲੋਂ ਗੋਲੀ ਚਲਾਉਣ ਦਾ...
ਅਪਰੇਸ਼ਨ ਦੌਰਾਨ ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਬਰਾਮਦ
. . .  1 day ago
ਸ੍ਰੀਨਗਰ, 23 ਸਤੰਬਰ - ਜੰਮੂ -ਕਸ਼ਮੀਰ ਦੇ ਵਿਚ ਭਾਰਤੀ ਫ਼ੌਜ ਨੇ ਐਲ.ਓ.ਸੀ. 'ਤੇ ਉੜੀ ਨੇੜੇ ਰਾਮਪੁਰ ਸੈਕਟਰ 'ਚ 3 ਅੱਤਵਾਦੀਆਂ ਨੂੰ ਮਾਰਿਆ ਹੈ। ਜ਼ਿਕਰਯੋਗ ਹੈ ਕਿ ਉਹ ਹਾਲ ਹੀ ਵਿਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ...
ਸੋਨੀਪਤ ਦੇ ਜ਼ਿਲ੍ਹਾ ਗਨੌਰ ਵਿਚ ਸਕੂਲ ਦੀ ਡਿੱਗੀ ਛੱਤ, ਕਈ ਬੱਚੇ ਅਤੇ ਅਧਿਆਪਕ ਜ਼ਖ਼ਮੀ
. . .  1 day ago
ਸੋਨੀਪਤ, 23 ਸਤੰਬਰ - ਹਰਿਆਣਾ ਦੇ ਸੋਨੀਪਤ ਦੇ ਜ਼ਿਲ੍ਹਾ ਗਨੌਰ ਵਿਚ ਇਕ ਸਕੂਲ ਦੀ ਛੱਤ ਡਿੱਗ ਗਈ ਜਿਸ ਕਾਰਨ ਕਈ ਬੱਚੇ ਅਤੇ ਅਧਿਆਪਕ ...
ਵਰ੍ਹਦੇ ਮੀਂਹ ਵਿਚ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ
. . .  1 day ago
ਨਾਭਾ, 23 ਸਤੰਬਰ (ਅਮਨਦੀਪ ਸਿੰਘ ਲਵਲੀ) - ਆਮ ਆਦਮੀ ਪਾਰਟੀ ਵਿਧਾਨ ਸਭਾ ਨਾਭਾ ਵਲੋਂ ਨਾਭਾ ਸ਼ਹਿਰ ਵਿਚ ਵੱਖਰੇ ਤਰੀਕੇ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ | ਗੁਰਦੇਵ ਸਿੰਘ ਦੇਵ ਮਾਨ ਹਲਕਾ ਇੰਚਾਰਜ ਵਿਧਾਨ ਸਭਾ ਨਾਭਾ ਤੇ ਮੇਘ ਚੰਦ ਸ਼ੇਰ...
'ਔਕਸ' ਵਿਚ ਭਾਰਤ ਨੂੰ ਨਹੀਂ ਕੀਤਾ ਜਾਵੇਗਾ ਸ਼ਾਮਿਲ - ਅਮਰੀਕਾ
. . .  1 day ago
ਵਾਸ਼ਿੰਗਟਨ, 23 ਸਤੰਬਰ - ਅਮਰੀਕਾ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਚੀਨ ਦੀ ਘੇਰਾਬੰਦੀ ਲਈ ਆਸਟ੍ਰੇਲੀਆ ਅਤੇ ਬ੍ਰਿਟੇਨ ਦੇ ਨਾਲ ਇਕ ਨਵਾਂ ਗੱਠਜੋੜ ਬਣਾਇਆ ਹੈ, ਜਿਸਦਾ ਨਾਂਅ 'ਔਕਸ'' ਹੈ। ਅਮਰੀਕਾ ਨੇ ਇਸ ਗਠਜੋੜ ਵਿਚ ਭਾਰਤ ਜਾਂ ਜਾਪਾਨ ਨੂੰ ਸ਼ਾਮਿਲ...
ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਦੇ ਮਾਮਲੇ ਵਿਚ ਦਿੱਲੀ ਹਾਈਕੋਰਟ ਦਾ ਕੇਂਦਰ ਨੂੰ ਆਦੇਸ਼
. . .  1 day ago
ਨਵੀਂ ਦਿੱਲੀ,23 ਸਤੰਬਰ - ਦਿੱਲੀ ਹਾਈਕੋਰਟ ਨੇ ਟੇਬਲ ਟੈਨਿਸ ਫੈਡਰੇਸ਼ਨ ਆਫ਼ ਇੰਡੀਆ ਦੇ ਉਸ ਨਿਯਮ 'ਤੇ ਅੰਤਰਿਮ ਰੋਕ ਲਗਾ ਦਿੱਤੀ ਹੈ ਜਿਸ ਵਿਚ ਕੌਮਾਂਤਰੀ ਮੁਕਾਬਲਿਆਂ ਲਈ ਚੁਣੇ ਜਾਣ ਵਾਲੇ ਕੌਮੀ ਕੋਚਿੰਗ ਕੈਂਪਾਂ 'ਚ ...
ਲਸ਼ਕਰ-ਏ-ਤੋਇਬਾ ਦੇ ਮੋਡੀਊਲ ਦਾ ਪਰਦਾਫਾਸ਼, ਚਾਰ ਕਾਬੂ
. . .  1 day ago
ਸ੍ਰੀਨਗਰ, 23 ਸਤੰਬਰ - ਜੰਮੂ-ਕਸ਼ਮੀਰ ਪੁਲਿਸ ਨੇ ਹਾਜੀਨ, ਬਾਂਦੀਪੋਰਾ ਵਿਚ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ-ਕਮ-ਭਰਤੀ ਮੋਡੀਊਲ ਦਾ ਪਰਦਾਫਾਸ਼ ਕੀਤਾ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ...
ਹੋਰ ਖ਼ਬਰਾਂ..

ਬਾਲ ਸੰਸਾਰ

ਛੋਟੀ ਮੱਛੀ ਦੀ ਚਲਾਕੀ

ਇਕ ਦਿਨ ਛੋਟੀ ਮੱਛੀ ਨੇ ਵੇਖਿਆ ਕਿ ਨਦੀ ਦੇ ਕਿਨਾਰੇ ਇਕ ਸਫੇਦ ਬਗਲਾ ਇਕ ਟੰਗ 'ਤੇ ਖੜ੍ਹਾ ਸੀ। ਛੋਟੀ ਮੱਛੀ ਨੇ ਆਪਣਾ ਸਿਰ, ਪਾਣੀ ਤੋਂ ਥੋੜ੍ਹਾ ਕੁ ਉਪਰ ਕੱਢ ਪੁੱਛਿਆ, 'ਅੰਕਲ! ਤੁਸੀਂ ਇਕ ਟੰਗ 'ਤੇ ਖੜ੍ਹੇ ਹੋ ਕੇ ਕੀ ਕਰ ਰਹੇ ਹੋ?' ਮੱਛਲੀ ਰਾਣੀ! ਤੂੰ ਬੜੀ ਸਿਆਣੀ। ਮੈਂ ਭਗਤੀ ਕਰਾਂ, ਨਦੀ 'ਚ ਆਵੇ ਪਾਣੀ। ਪਰ ਛੋਟੀ ਮੱਛੀ ਨੇ ਆਪਣੀ ਦਾਦੀ ਨਾਨੀ ਦੀ ਸਿੱਖਿਆ ਮਨ 'ਚ ਵਸਾਈ ਹੋਣ ਕਰਕੇ ਉਹ ਪਹਿਲਾਂ ਹੀ ਚੌਕਸ ਸੀ ਅਤੇ ਬਗਲੇ ਭਗਤ ਦੀ ਨੀਅਤ ਵੀ ਸਮਝਦੀ ਸੀ। 'ਅੰਕਲ! ਨਦੀ 'ਚ ਪਾਣੀ ਭਗਤੀ ਨਾਲ ਨਹੀਂ, ਪਿੱਛੇ ਪਹਾੜਾਂ 'ਤੇ ਵਰਖਾ ਰਾਣੀ ਦੇ ਵੱਸਣ ਕਰਕੇ ਆਵੇਗਾ' ਛੋਟੀ ਮੱਛੀ ਨੇ ਮਾਂ ਮੱਛੀ ਤੋਂ ਹਾਸਿਲ ਸਿੱਖਿਆ ਦੀ ਵਰਤੋਂ ਕਰਦਿਆਂ ਦੱਸਿਆ। 'ਨਹੀਂ ਮੱਛਲੀ ਰਾਣੀ, ਤੂੰ ਬੜੀ ਸਿਆਣੀ। ਕਾਲੀ ਘਟਾ ਵੇਖ ਸੁਣ ਬੱਦਲਾਂ ਦੀ ਵਾਣੀ' ਛੋਟੀ ਮੱਛੀ ਨੂੰ ਇਸ ਆਪਣੇ ਵਰਖਾ ਦੇ ਗੀਤ 'ਚ ਉਲਝਾ ਅਚਾਨਕ ਗਾ ਰਹੇ ਬਗਲੇ ਨੇ ਪਾਣੀ ਵਿਚ ਚੁੰਝ ਚਲਾਈ ਪਰ ਚੌਕਸ ਤੇ ਚਲਾਕ ਛੋਟੀ ਮੱਛੀ ਉਸ ਦੀ ਚੁੰਝ ਵਿਚ ਨਾ ਫਸੀ। ਛੋਟੀ ਮੱਛੀ ਦੇ ਪਿੱਛੇ ਨਿੱਕੀਆਂ ਡੱਡੀਆਂ ਮੱਛੀਆਂ ਡੂੰਘੇ ਪਾਣੀ 'ਚ ਚਲੀਆਂ ਗਈਆਂ ਅਤੇ ਸ਼ਰਮਸਾਰ ਬਗਲਾ ਛੋਟੀ ਮੱਛੀ ...

ਪੂਰਾ ਲੇਖ ਪੜ੍ਹੋ »

ਫਰਾਂਸ ਦੀ ਰਸਾਇਣਕ ਕ੍ਰਾਂਤੀ ਦਾ ਮੋਹਰੀ ਐਨਟੋਨੇ ਲੌਰੈਂਟ ਲੇਵੋਜੀਅਰ

ਖੋਜਕਾਰ ਐਨਟੋਨੇ ਲੇਵੋਜੀਅਰ ਦਾ ਸਮਾਂ ਅਠਾਰਵੀਂ ਸਦੀ ਦੇ ਵਿਚਕਾਰ ਰਸਾਇਣਕ ਕ੍ਰਾਂਤੀ ਦਾ ਸਮਾਂ ਸੀ। ਉਸ ਨੇ ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਦੋਵਾਂ ਦੇ ਇਤਿਹਾਸ ਨੂੰ ਪ੍ਰਭਾਵਿਤ ਕੀਤਾ। ਉਸ ਨੂੰ ਆਧੁਨਿਕ ਰਸਾਇਣ ਵਿਗਿਆਨ ਦਾ ਪਿਤਾਮਾ ਵੀ ਮੰਨਿਆ ਜਾਂਦਾ ਹੈ। ਆਮ ਤੌਰ 'ਤੇ ਬਲਣ (3ombust}on) ਵਿਚ ਆਕਸੀਜਨ ਦੀ ਭੂਮਿਕਾ ਦੀ ਖੋਜ, ਹਾਈਡ੍ਰੋਜਨ ਦੀ ਲੱਭਤ ਅਤੇ ਏਨਾ ਦੇ ਨਾਮਕਰਨ ਕਰਨ ਕਰਕੇ ਲੇਵੋਜੀਅਰ ਦੀ ਗੂੜ੍ਹੀ ਪਹਿਚਾਣ ਬਣੀ। ਇਹ ਉਹ ਸਮਾਂ ਸੀ ਜਦੋਂ ਹਵਾ ਨੂੰ ਇਕ ਤੱਤ ਮੰਨਿਆ ਜਾਂਦਾ ਸੀ। ਅਜਿਹਾ ਤੱਤ, ਜਿਸ ਨੂੰ ਅੱਗੇ ਹੋਰ ਭਾਗਾਂ ਵਿਚ ਵੰਡੇ ਜਾ ਸਕਣਾ ਅਸੰਭਵ ਸੀ। ਪਰ ਲੇਵੋਜੀਅਰ ਨੇ ਇਸ ਧਾਰਨਾ ਨੂੰ ਗਲਤ ਸਾਬਤ ਕਰ ਦਿੱਤਾ ਸੀ। ਉਸ ਨੇ ਅੰਗਰੇਜ਼ ਰਸਾਇਣ ਵਿਗਿਆਨੀ ਜੌਸਫ਼ ਪ੍ਰਿਸਟਲੇ ਦੀਆਂ ਖੋਜਾਂ ਨੂੰ ਆਧਾਰ ਬਣਾ ਕੇ ਇਹ ਸਿੱਧ ਕੀਤਾ ਕਿ ਹਵਾ ਵਿਚ ਘੱਟੋ-ਘੱਟ ਦੋ ਤੱਤ, ਆਕਸੀਜਨ ਅਤੇ ਨਾਈਟਰੋਜਨ ਵੱਡੀ ਮਾਤਰਾ ਵਿਚ ਮੌਜੂਦ ਹੁੰਦੇ ਹਨ। ਉਸ ਨੇ ਇਹ ਵੀ ਸਿੱਧ ਕੀਤਾ ਕਿ ਪਾਣੀ ਇਕ ਤੱਤ ਨਹੀਂ। ਸਗੋਂ ਦੋ ਅਲੱਗ ਅਲੱਗ ਤੱਤਾਂ ਤੋਂ ਮਿਲ ਕੇ ਬਣਿਆ ਇਕ ਯੋਗਿਕ ਹੁੰਦਾ ਹੈ। ਉਸ ਸਮੇਂ ਫਲੋਜਿਸਟਨ ...

ਪੂਰਾ ਲੇਖ ਪੜ੍ਹੋ »

ਬਾਲ ਕਹਾਣੀ

ਹਰਿਆਵਲ ਦਾ ਮੁੱਲ

ਪਿੰਡ ਕਰਾਹਾ ਦਾ ਵਸਨੀਕ ਸੰਤਾ ਸਿੰਘ ਇਕ ਨੇਕੀ ਕਰਨ ਵਾਲਾ ਭਲਾ ਪੁਰਸ਼ ਸੀ। ਭਲਿਆਂ ਵੇਲਿਆਂ 'ਚ ਉਸ ਨੇ ਨਾਲ ਦੇ ਪਿੰਡ ਦੇ ਸਕੂਲ ਤੋਂ ਦਸਵੀਂ ਜਮਾਤ ਪਾਸ ਕੀਤੀ ਸੀ, ਜਿਸ ਦੇ ਆਧਾਰ 'ਤੇ ਉਸ ਨੂੰ ਪੰਜਾਬ ਸਰਕਾਰ ਦੇ ਨਹਿਰੀ ਵਿਭਾਗ ਵਿਚ ਬਤੌਰ ਬੇਲਦਾਰ ਨੌਕਰੀ ਮਿਲੀ ਸੀ ਅਤੇ ਉਹ ਕੁਝ ਵਰ੍ਹੇ ਪਹਿਲਾਂ ਇਸੇ ਨੌਕਰੀ ਤੋਂ ਸੇਵਾਮੁਕਤ ਹੋਇਆ ਸੀ। ਵਿੱਦਿਆ ਦੀ ਰੌਸ਼ਨੀ ਨੇ ਸੰਤਾ ਸਿੰਘ ਨੂੰ ਜਾਗਰੂਕ ਅਤੇ ਰੌਸ਼ਨ ਦਿਮਾਗ ਬਖਸ਼ਿਆ ਸੀ, ਜਿਸ ਕਰਕੇ ਉਹ ਪਰਮਾਤਮਾ ਵਲੋਂ ਦਿੱਤੇ ਮਨੁੱਖੀ ਜੀਵਨ ਦੀ ਕੀਮਤ ਨੂੰ ਸਮਝਦਾ ਸੀ। ਇਸ ਜੀਵਨ ਨੂੰ ਕਾਇਮ ਰੱਖਣ ਵਾਲੇ ਕੁਦਰਤ ਦੇ ਅਨਮੋਲ ਤੋਹਫ਼ੇ ਹਵਾ ਅਤੇ ਪਾਣੀ ਦੀ ਕੀਮਤ ਨੂੰ ਉਹ ਭਲੀ ਜਾਣਦਾ ਸੀ। ਇਹੋ ਗਿਆਨ ਉਸ ਨੇ ਆਪਣੇ ਦੋਵੇਂ ਪੁੱਤਰਾਂ ਅਤੇ ਧੀਆਂ ਨੂੰ ਦੇ ਕੇ ਆਪਣੀ ਸੋਚ ਦੇ ਹਾਣ ਦੇ ਬਣਾਇਆ। ਇਕ ਦਿਨ ਉਹ ਪਿੰਡ ਦੀ ਸੱਥ ਵਿਚ ਆਪਣੇ ਨੇੜਲੇ ਸਾਥੀਆਂ ਨਾਲ ਬੈਠਾ ਇਹ ਗਿਆਨ ਸਾਂਝਾ ਕਰ ਰਿਹਾ ਸੀ ਕਿ ਅਜੋਕੇ ਸਮੇਂ ਵਿਚ ਮਨੁੱਖ ਨੇ ਧਰਤੀ ਹੇਠਲੇ ਪਾਣੀ ਅਤੇ ਹਵਾ ਨੂੰ ਗੰਧਲਾ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਉਸ ਦੀ ਗੱਲ ਅਜੇ ਖ਼ਤਮ ਨਹੀਂ ਸੀ ਹੋਈ ਕਿ ਉਸ ਦਾ ਪੋਤਰਾ ...

ਪੂਰਾ ਲੇਖ ਪੜ੍ਹੋ »

ਲੜੀਵਾਰ ਬਾਲ ਨਾਵਲ-1

ਫੁੱਲ ਖਿੜ ਪਏ

ਮੇਰਾ ਨਾਂਅ ਘੋਨਾ ਹੈ। ਮੈਨੂੰ ਹੁਣ ਪਤਾ ਲੱਗਾ ਹੈ ਕਿ ਮੇਰੇ ਮਾਤਾ-ਪਿਤਾ ਕੋਈ ਹੋਰ ਸਨ। ਮੈਂ ਜਿਨ੍ਹਾਂ ਕੋਲ ਰਹਿੰਦਾ ਸਾਂ, ਉਨ੍ਹਾਂ ਨੇ ਹੀ ਮੈਨੂੰ ਪਾਲਿਆ ਸੀ। ਉਹੀ ਮੇਰੇ ਮੰਮੀ-ਪਾਪਾ ਸਨ। ਪਾਪਾ ਦੱਸਦੇ ਹਨ ਕਿ ਮੈਂ ਇਕ ਰਾਤ ਨੂੰ ਰੇਲਵੇ ਸਟੇਸ਼ਨ 'ਤੇ ਰੋਂਦਾ ਹੋਇਆ ਘੁੰਮ ਰਿਹਾ ਸਾਂ। ਮੈਨੂੰ ਏਨਾ ਕੁ ਈ ਯਾਦ ਹੈ ਕਿ ਮੈਂ ਇਕ ਵਾਰੀ ਰਾਤ ਨੂੰ ਆਪਣੇ ਮਾਤਾ-ਪਿਤਾ ਨਾਲ ਗੱਡੀ ਵਿਚ ਸਫ਼ਰ ਕਰ ਰਿਹਾ ਸਾਂ। ਮੇਰੇ ਮਾਤਾ-ਪਿਤਾ ਉਦੋਂ ਸੁੱਤੇ ਪਏ ਸਨ। ਗ਼ਲਤੀ ਨਾਲ ਇਕ ਵੱਡੇ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਉਤਰ ਗਿਆ ਸਾਂ। ਮੈਂ ਆਪਣੇ ਮਾਤਾ-ਪਿਤਾ ਨਾਲੋਂ ਵਿਛੜ ਕੇ ਭੀੜ ਵਿਚ ਗੁਆਚ ਗਿਆ ਸਾਂ। ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਮੇਰੇ ਮਾਤਾ-ਪਿਤਾ ਕਿੱਥੇ ਹਨ? ਉਦੋਂ ਮੇਰੀ ਉਮਰ ਪੰਜ ਕੁ ਸਾਲਾਂ ਦੀ ਸੀ। ਇਸ ਭੀੜ-ਭੜੱਕੇ ਵਿਚ ਮੈਨੂੰ ਰੋਂਦੇ-ਵਿਲਕਦੇ ਨੂੰ ਇਕ ਚੰਗਾ ਆਦਮੀ ਤੇ ਉਸ ਦੀ ਪਤਨੀ ਮੈਨੂੰ ਆਪਣੇ ਘਰ ਲੈ ਆਏ। ਉਹ ਵੀ ਸ਼ਾਇਦ ਉਸੇ ਗੱਡੀ ਵਿਚੋਂ ਉਤਰੇ ਸਨ, ਜਿਸ ਵਿਚੋਂ ਮੈਂ ਗ਼ਲਤੀ ਨਾਲ ਉਤਰ ਕੇ ਆਪਣੇ ਮਾਪਿਆਂ ਨਾਲੋਂ ਵਿਛੜ ਗਿਆ ਸਾਂ। ਉਨ੍ਹਾਂ ਨੇ ਕਾਫੀ ਕੋਸ਼ਿਸ਼ ਕੀਤੀ ਕਿ ਮੇੇਰੇ ਮਾਤਾ-ਪਿਤਾ ਦਾ ਕੋਈ ...

ਪੂਰਾ ਲੇਖ ਪੜ੍ਹੋ »

ਬਾਲ ਸਾਹਿਤ

ਤਾਰੇ ਅੰਬਰ ਦੇ

ਕਵੀ : ਹੀਰਾ ਸਿੰਘ ਤੂਤ ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਪ੍ਰਕਾਸ਼ਨ, ਸਾਦਿਕ (ਫ਼ਰੀਦਕੋਟ) ਮੁੱਲ : 60 ਰੁਪਏ, ਸਫ਼ੇ : 24 ਸੰਪਰਕ : 98724-55994. ਬਾਲ ਸਾਹਿਤ ਲੇਖਕ ਹੀਰਾ ਸਿੰਘ ਤੂਤ ਦੀ ਨਵੀਂ ਪੁਸਤਕ ਤਾਰੇ ਅੰਬਰ ਦੇ ਮੇਰੇ ਸਨਮੁੱਖ ਹੈ। ਕਵੀ ਦੀਆਂ ਇਸ ਪੁਸਤਕ ਵਿਚਲੀਆਂ ਕਵਿਤਾਵਾਂ ਦਾ ਬੁਨਿਆਦੀ ਆਸ਼ਾ ਨਵੀਂ ਪੀੜ੍ਹੀ ਨੂੰ ਆਪਣੇ ਪੰਜਾਬ ਦੇ ਮਾਣਮੱਤੇ ਇਤਿਹਾਸ, ਸਿੱਖ ਧਰਮ ਅਤੇ ਵਿਰਾਸਤ ਤੋਂ ਜਾਣੂੰ ਕਰਵਾਉਣਾ ਹੈ। ਕਵੀ ਜਿੱਥੇ ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਹਿੰਦ ਦੀ ਚਾਦਰ ਬਾਰੇ ਉਨ੍ਹਾਂ ਦੀਆਂ ਲਾਸਾਨੀ ਕੁਰਬਾਨੀਆਂ ਦਾ ਗੁਣਗਾਣ ਕਰਦਾ ਹੈ ਉਥੇ ਸ਼ਹੀਦ ਭਗਤ ਸਿੰਘ ਦੇ ਅਣਖੀਲੇ ਜਜ਼ਬੇ ਅਤੇ ਸ਼ਹੀਦੀ ਦਾ ਵੀ ਬਿਆਨ ਕਰਦਾ ਹੈ। ਕੁਝ ਪ੍ਰੇਰਨਾਤਮਕ ਕਵਿਤਾਵਾਂ ਵਿਚ 'ਆਓ ਖੇਡੀਏ' ਅਹਿਮ ਹੈ, ਜਿਸ ਵਿਚ ਕਵੀ ਬਾਲ ਹਾਣੀਆਂ ਨੂੰ ਇਉਂ ਚੇਤੰਨ ਕਰਦਾ ਹੈ: ਆ ਜਾਓ ਮੈਦਾਨ 'ਚ ਕਰਕੇ ਮਿਹਨਤ ਸਕੂਲ ਆਪਣੇ ਦਾ ਨਾਂਅ ਚਮਕਾਈਏ। ਚੰਗੀ ਸਿਹਤ ਬਣਾ ਕੇ ਰੱਖਣੀ ਤੇ ਨਸ਼ੇ ਦੇ ਕਦੀ ਨਾ ਨੇੜੇ ਜਾਈਏ। (ਪੰਨਾ 10) ਇਸ ਤੋਂ ਇਲਾਵਾ ਭੌਣ, ਪਤੰਗ, ਕਾਰ, ਨਿੱਕਰ, ਟੋਪੀ ਅਤੇ ਬਚਪਨ ਕਵਿਤਾਵਾਂ ਵਿਚੋਂ ਵੀ ਬਾਲ ਮਾਸੂਮੀਅਤ ...

ਪੂਰਾ ਲੇਖ ਪੜ੍ਹੋ »

ਬਾਲ ਕਵਿਤਾ

ਚਿੜੀ ਤੇ ਅੱਗ

ਗਿੱਦੜਾਂ ਅਤੇ ਬਾਂਦਰਾਂ ਰਲ, ਜੰਗਲ ਨੂੰ ਸੀ ਅੱਗ ਲਗਾਈ। ਚਿੜੀ ਨੂੰ ਜਦੋਂ ਪਤਾ ਲੱਗਿਆ, ਚਿੰਤਾ ਦੇ ਵਿਚ ਉੱਡੀ ਆਈ। ਆਸੇ ਪਾਸੇ ਨਜ਼ਰ ਦੌੜਾਈ, ਨਦੀ ਉਸ ਦੇ ਨਜ਼ਰੀਂ ਆਈ। ਅੱਗ ਬੁਝਾਵਣ ਖ਼ਾਤਰ ਚਿੜੀ, ਆਪਣੀ ਚੁੰਝ ਭਰ ਲਿਆਈ। ਲਗਾਤਾਰ ਜਦ ਪਾਣੀ ਲਿਆਈ, ਤਮਾਸ਼ਬੀਨਾਂ ਖਿੱਲੀ ਉਡਾਈ। ਐਨੀ ਅੱਗ ਕਿਵੇਂ ਇਹ ਬੁੱਝੂ, ਕਮਲੀ ਨੂੰ ਨਾ ਸਮਝ ਕਾਈ। ਗੁੱਸੇ ਦੇ ਵਿਚ ਚਿੜੀ ਸੀ ਬੋਲੀ, ਇਤਿਹਾਸ ਲਿਖਿਆ ਜਾਵੇਗਾ। ਤੁਹਾਨੂੰ ਲਾਹਣਤਾਂ ਪੈਣਗੀਆਂ, ਜੱਗ ਮੇਰੇ ਹੀ ਗੁਣ ਗਾਵੇਗਾ। ਚਿੜੀ ਵਾਂਗਰਾਂ ਤੁਸੀਂ ਬੱਚਿਓ, ਚੰਗੇ ਕੰਮੀਂ ਨਾਂਅ ਚਮਕਾਣਾ। 'ਤਲਵੰਡੀ' ਵਰਗੇ ਹੋਰਾਂ ਨੂੰ ਵੀ, ਤੁਸਾਂ ਆਪਣੇ ਨਾਲ ਰਲਾਣਾ। -ਅਮਰੀਕ ਸਿੰਘ ਤਲਵੰਡੀ ਕਲਾਂ, ਗਿੱਲ ਨਗਰ, ਗਲ਼ੀ ਨੰ-13. ਮੁੱਲਾਂਪੁਰ ਦਾਖ਼ਾ (ਲੁਧਿਆਣਾ) ਮੋਬਾਈਲ : ...

ਪੂਰਾ ਲੇਖ ਪੜ੍ਹੋ »

ਬਾਲ ਕਵਿਤਾ

ਹਾਏ ਵੇ ਕੋਰੋਨਿਆ

ਕਾਹਤੋਂ ਐਨਾ ਕਹਿਰ ਮਚਾਇਆ ਹਾਏ ਵੇ ਕੋਰੋਨਿਆ, ਕਾਹਤੋਂ ਸਾਨੂੰ ਚੱਕਰਾਂ 'ਚ ਪਾਇਆ ਹਾਏ ਵੇ ਕੋਰੋਨਿਆ। ਤੂੰ ਫਿਰ ਕਰਵਾ 'ਤੇ ਨੇ ਸਕੂਲ ਸਾਡੇ ਬੰਦ ਵੇ, ਤੂੰ ਨਿੱਤ ਕੋਈ ਨਵਾਂ ਚਾੜ੍ਹੀ ਜਾਨੈ ਚੰਦ ਵੇ, ਯਾਰ ਬੇਲੀਆਂ ਨੂੰ ਦੂਰ ਭਜਾਇਆ ਹਾਏ ਵੇ ਕੋਰੋਨਿਆ, ਕਾਹਤੋਂ ਐਨਾ ਕਹਿਰ ਮਚਾਇਆ ਹਾਏ ਵੇ ਕਰੋਨਿਆ। ਆਨਲਾਈਨ ਭਾਵੇਂ ਅਸੀਂ ਕਰੀਏ ਪੜ੍ਹਾਈ ਵੇ, ਅਧਿਆਪਕਾਂ ਤੋਂ ਜਾਵੇਂ ਪਰ ਸਾਂਝ ਘਟਾਈ ਵੇ, ਚੇਤੇ ਰਹਿੰਦਾ ਜੋ ਸਾਹਵੇਂ ਪੜ੍ਹ ਸਮਝਾਇਆ ਵੇ ਕੋਰੋਨਿਆ, ਕਾਹਤੋਂ ਐਨਾ ਕਹਿਰ ਮਚਾਇਆ ਹਾਏ ਵੇ ਕਰੋਨਿਆ। ਤੈਨੂੰ ਪੁੱਛੇ 'ਬਲਜੀਤ' ਕਦੋਂ ਜਾਣਾ ਖਹਿੜਾ ਸਾਡਾ ਛੱਡ ਵੇ, ਚਿੱਤ ਕਰੇ ਮਿਲ ਜਾਵੇਂ ਦੋਵਾਂ ਬਾਂਹ ਫੜ ਬਾਹਰ ਕੱਢ ਵੇ, ਹਰ ਕੋਈ ਫਿਰੇ ਤੈਥੋਂ ਘਬਰਾਇਆ ਹਾਏ ਵੇ ਕੋਰੋਨਿਆ, ਕਾਹਤੋਂ ਐਨਾ ਕਹਿਰ ਮਚਾਇਆ ਹਾਏ ਵੇ ਕਰੋਨਿਆ। -ਬਲਜੀਤ ਸਿੰਘ ਅਕਲੀਆ ਪੰਜਾਬੀ ਅਧਿਆਪਕ, ਸ. ਹ. ਸ. ਕੁਤਬਾ (ਬਰਨਾਲਾ)। ਮੋਬਾ : ...

ਪੂਰਾ ਲੇਖ ਪੜ੍ਹੋ »

ਕਿਤਾਬਾਂ

ਜ਼ਿੰਦਗੀ ਨੂੰ ਰੁਸ਼ਨਾਉਣ ਕਿਤਾਬਾਂ, ਭੁੱਲੇ ਭਟਕੇ ਰਾਹੀਆਂ ਤਾਈਂ, ਮੰਜ਼ਿਲ ਉੱਤੇ ਪਹੁੰਚਾਉਣ ਕਿਤਾਬਾਂ। ਜੋ ਇਨ੍ਹਾਂ ਨਾਲ ਕਰਨ ਮੁਹੱਬਤ, ਉਸ ਨਾਲ ਵਫ਼ਾ ਕਮਾਉਣ ਕਿਤਾਬਾਂ। ਮਾਨਵਤਾ ਦਾ ਹੋਕਾ ਦਿੰਦੀਆਂ, ਗੀਤ ਅਮਨ ਦੇ ਗਾਉਣ ਕਿਤਾਬਾਂ। ਜੀਵਨ ਕਿ ਸੰਗਰਾਮ ਜਿਹਾ ਏ, ਸਭ ਨੂੰ ਪਾਠ ਪੜ੍ਹਾਉਣ ਕਿਤਾਬਾਂ। ਜਿਸ ਘਰ ਵੀ ਨੇ ਵਾਸ ਕਰਦੀਆਂ, ਕੋਨਾ ਉਹ ਮਹਿਕਾਉਣ ਕਿਤਾਬਾਂ। 'ਗਿੰਦਰ' ਨਵੇਂ ਕਿਲ੍ਹੇ ਦਾ ਕਹਿੰਦਾ ਜੀਵਨ-ਜਾਚ ਸਿਖਾਉਣ ਕਿਤਾਬਾਂ -ਜੁਗਿੰਦਰ ਪਾਲ ਕਿਲ੍ਹਾ ਨੌਂ ਮੋਬਾਈਲ : ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX