ਤਾਜਾ ਖ਼ਬਰਾਂ


ਇੰਡੀਅਨ ਪ੍ਰੀਮੀਅਰ ਲੀਗ 2021- ਚੇਨਈ ਸੁਪਰ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ-ਰਾਸ਼ਟਰਪਤੀ ਜੋ ਬਾਈਡਨ ਦੀ ਮੁਲਾਕਾਤ 2 ਘੰਟਿਆਂ ਬਾਅਦ ਸਮਾਪਤ ਹੋਈ
. . .  1 day ago
ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਾਰਟੀ ਨੇਤਾ ਰਾਹੁਲ ਗਾਂਧੀ ਦੇ ਘਰ ਪਹੁੰਚੇ
. . .  1 day ago
ਭਾਰਤ ਅਤੇ ਅਮਰੀਕਾ ਵਿਚਕਾਰ ਅਤੇ ਬਹੁਤ ਮਜ਼ਬੂਤ ਦੋਸਤੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਨਵਦੀਪ ਸਿੰਘ ਬੱਬੂ ਬਰਾੜ ਪੀ.ਸੀ.ਸੀ. ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ’ਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਹੋਏ ਸ਼ਾਮਿਲ
. . .  1 day ago
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਵਿਚਾਲੇ ਵ੍ਹਾਈਟ ਹਾਊਸ 'ਚ ਮੀਟਿੰਗ ਜਾਰੀ
. . .  1 day ago
ਵਿਧਾਨ ਸਭਾ ਹਲਕਾ ਭੋਆ ਤੋਂ ਰਾਕੇਸ਼ ਕੁਮਾਰ ਮਾਜਰਾ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਐਲਾਨੇ
. . .  1 day ago
ਪਠਾਨਕੋਟ , 24 ਸਤੰਬਰ (ਸੰਧੂ)- ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਵਲੋਂ ਰਾਕੇਸ਼ ਕੁਮਾਰ ਨੂੰ ਉਮੀਦਵਾਰ ਐਲਾਨਿਆ ਹੈ । ਉਮੀਦਵਾਰ ਐਲਾਨਣ ਤੋਂ ਬਾਅਦ ਉਹ ਪਠਾਨਕੋਟ ...
ਲੇਹ, ਲੱਦਾਖ ‘ਚ ਆਯੋਜਿਤ ਕੀਤੇ ਜਾ ਰਹੇ ਪਹਿਲੇ ਹਿਮਾਲੀਅਨ ਫਿਲਮ ਫੈਸਟੀਵਲ ‘ਚ ਸਿਧਾਰਥ ਮਲਹੋਤਰਾ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਦੇ ਨਾਲ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 4 ਦਿਨਾਂ ਵਿਚ ਤੀਸਰੀ ਵਾਰ ਫਿਰ ਦਿੱਲੀ ਪਹੁੰਚੇ
. . .  1 day ago
ਡਾ: ਨਿਤੀਸ਼ ਗੁਪਤਾ ਨੇ ਆਲ ਇੰਡੀਆ ਸਿਵਲ ਸਰਵਿਸਿਜ਼ ਦੀ ਪ੍ਰਤੀਯੋਗਤਾ ਵਿਚੋਂ 287 ਵਾਂ ਸਥਾਨ ਪ੍ਰਾਪਤ ਕੀਤਾ
. . .  1 day ago
ਭਦੌੜ ,24 ਸਤੰਬਰ ( ਰਜਿੰਦਰ ਬੱਤਾ, ਵਿਨੋਦ ਕਲਸੀ )- ਕਸਬਾ ਭਦੌੜ ਵਿਖੇ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਵਿੱਦਿਅਕ ਸਖ਼ਸੀਅਤ ਮਾ: ਸੋਮ ਨਾਥ ਗੁਪਤਾ ਦੇ ਸਪੁੱਤਰ ਅਤੇ ਕੈਮਿਸਟ ਐਸੋਸੀਏਸ਼ਨ ਦੇ ਸੂਬਾ ਸਕੱਤਰ ਵਿਪਨ ਕੁਮਾਰ ...
ਸਾਬਕਾ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਕੁਲਵੰਤ ਬਾਠ ਤੇ ਉਨ੍ਹਾਂ ਦੀ ਧਰਮ ਪਤਨੀ ਗੁਰਜੀਤ ਕੌਰ ਆਪ ‘ ਚ ਹੋਏ ਸ਼ਾਮਿਲ
. . .  1 day ago
ਸ੍ਰੀ ਅਨੰਦਪੁਰ ਸਾਹਿਬ/ਢੇਰ ,24 ਸਤੰਬਰ (ਜੇ. ਐਸ .ਨਿੱਕੂਵਾਲ,ਕਾਲੀਆ)-ਇਲਾਕੇ ਦੇ ਪਿੰਡ ਮਜਾਰੀ ਦੇ ਜੰਮ-ਪਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਭਾਜਪਾ ਆਗੂ ਕੁਲਵੰਤ ਸਿੰਘ ਬਾਠ ਅਤੇ ਉਨ੍ਹਾਂ ਦੀ ...
ਆਈ. ਪੀ. ਐੱਲ. 2021: ਚੇਨਈ ਸੁਪਰ ਕਿੰਗਜ਼ ਨੇ ਜਿੱਤਿਆ ਟਾਸ, ਬੰਗਲੌਰ ਦੀ ਪਹਿਲਾਂ ਬੱਲੇਬਾਜ਼ੀ
. . .  1 day ago
ਯੂ.ਪੀ.ਐਸ.ਸੀ. ਸਿਵਲ ਸੇਵਾਵਾਂ 2020 ਦੇ ਐਲਾਨੇ ਗਏ ਨਤੀਜੇ, 761 ਉਮੀਦਵਾਰ ਪਾਸ, ਸ਼ੁਭਮ ਕੁਮਾਰ ਟਾਪ
. . .  1 day ago
ਲੁਧਿਆਣਾ ’ਚ ਸੋਨਾ ਕਾਰੋਬਾਰੀ ਪਾਸੋਂ ਹਥਿਆਰਬੰਦ ਲੁਟੇਰੇ 35 ਲੱਖ ਦੀ ਨਕਦੀ ਲੁੱਟ ਕੇ ਹੋਏ ਫ਼ਰਾਰ
. . .  1 day ago
ਲੁਧਿਆਣਾ ,24 ਸਤੰਬਰ (ਪਰਮਿੰਦਰ ਸਿੰਘ ਆਹੂਜਾ )-ਸਥਾਨਕ ਮਿਲਰਗੰਜ ਚੌਂਕੀ ਦੇ ਬਿਲਕੁਲ ਨੇੜੇ ਸਥਿਤ ਕਿਸਮਤ ਕੰਪਲੈਕਸ ਵਿਚ ਸੋਨੇ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਪਾਸੋਂ ਦੋ ਹਥਿਆਰਬੰਦ ਲੁਟੇਰੇ 35 ਲੱਖ ਰੁਪਏ ...
ਅਬੋਹਰ 'ਚ ਭਿਆਨਕ ਸੜਕ ਹਾਦਸਾ ,4 ਦੀ ਮੌਤ
. . .  1 day ago
ਅਬੋਹਰ, 24 ਸਤੰਬਰ ( ਕੁਲਦੀਪ ਸਿੰਘ ਸੰਧੂ)-ਸਥਾਨਕ ਬਾਈਪਾਸ ’ਤੇ ਸਥਿਤ ਇਕ ਪੈਲੇਸ ਦੇ ਸਾਹਮਣੇ ਦੋ ਵਾਹਨਾਂ ਦੀ ਹੋਈ ਆਹਮੋ ਸਾਹਮਣੀ ਟੱਕਰ ਵਿਚ ਚਾਰ ਜਣਿਆਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ...
ਸ੍ਰੀ ਮੁਕਤਸਰ ਸਾਹਿਬ : ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ: ਰਾਜ ਬਹਾਦਰ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਫ਼ਰੀਦਕੋਟ ਦੇ ਉੱਪ-ਕੁਲਪਤੀ ਡਾ: ਰਾਜ ਬਹਾਦਰ, ਡਾ: ਹਰਮੋਹਿੰਦਰ ਸਿੰਘ ਮੋਹਾਲੀ, ਡਾ: ਨਰਿੰਦਰ ਕੌਰ, ਡਾ: ਨਰੇਸ਼ ਵਰਮਾ ਹਿਮਾਚਲ ...
ਕਰੰਟ ਲੱਗਣ ਨਾਲ ਪਿੰਡ ਕੋਹਾਲੀ ਦੇ ਪਹਿਲਵਾਨ ਦੀ ਹੋਈ ਮੌਤ
. . .  1 day ago
ਰਾਮ ਤੀਰਥ , 24 ਸਤੰਬਰ ( ਧਰਵਿੰਦਰ ਸਿੰਘ ਔਲਖ )- ਬਿਜਲੀ ਦਾ ਜ਼ੋਰਦਾਰ ਕਰੰਟ ਲੱਗਣ ਨਾਲ ਪਿੰਡ ਕੋਹਾਲੀ ਦੇ ਇਕ ਪਹਿਲਵਾਨ ਨੌਜਵਾਨ ਨਿਸ਼ਾਨ ਸਿੰਘ (26 ) ਪੁੱਤਰ ਹਰਭਜਨ ਸਿੰਘ ਦੀ ਦਰਦਨਾਕ ਮੌਤ ਹੋ ਗਈ , ਜੋ ਦੋ ਭੈਣਾਂ ਦਾ ਇਕਲੌਤਾ ਲਾਡਲਾ ...
ਸਿੱਖਿਆ ਬੋਰਡ ਵਲੋਂ ਰੈਗੂਲਰ ਪਰੀਖਿਆਰਥੀਆਂ ਲਈ ਅਕਾਦਮਿਕ ਸੈਸ਼ਨ ਨੂੰ 2 ਟਰਮਜ਼ ਵਿਚ ਵੰਡਿਆ
. . .  1 day ago
ਐੱਸ. ਏ. ਐੱਸ. ਨਗਰ, 24 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2021-22 ਦੌਰਾਨ ਰੈਗੂਲਰ ਪਰੀਖਿਆਰਥੀਆਂ ਲਈ ਪਰੀਖਿਆਵਾਂ ਦੀ ਨੀਤੀ ਨੂੰ ਤਰਕਸੰਗਤ ਬਣਾਏ ...
ਨੈਸ਼ਨਲ ਡਿਫੈਂਸ ਅਕੈਡਮੀ ਅਤੇ ਨੇਵਲ ਅਕੈਡਮੀ ਪ੍ਰੀਖਿਆ ਲਈ ਮੰਗੀਆਂ ਗਈਆਂ ਮਹਿਲਾ ਉਮੀਦਵਾਰਾਂ ਤੋਂ ਅਰਜ਼ੀਆਂ
. . .  1 day ago
ਨਵੀਂ ਦਿੱਲੀ, 24 ਸਤੰਬਰ - ਪਹਿਲੀ ਵਾਰ ਯੂ.ਪੀ.ਐਸ.ਸੀ. ਨੇ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਨੇਵਲ ਅਕੈਡਮੀ ਪ੍ਰੀਖਿਆ ਲਈ ਦਾਖ਼ਲਾ ਪ੍ਰੀਖਿਆ ਲਈ ਮਹਿਲਾ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ...
ਆਰਥਿਕ ਤੰਗੀ ਕਾਰਨ ਮਜ਼ਦੂਰ ਨੇ ਕੀਤੀ ਖ਼ੁਦਕੁਸ਼ੀ
. . .  1 day ago
ਚਾਉਕੇ, 24 ਸਤੰਬਰ (ਮਨਜੀਤ ਸਿੰਘ ਘੜੈਲੀ) - ਪਿੰਡ ਪਿੱਥੋ ਵਿਖੇ ਆਰਥਿਕ ਤੰਗੀ ਕਾਰਨ ਇਕ ਮਜ਼ਦੂਰ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...
ਸਵੱਛ ਸਰਵੇਖਣ ਗ੍ਰਾਮੀਣ (ਐੱਸ.ਐੱਸ.ਜੀ.) 2021 ਦੀ ਸ਼ੁਰੂਆਤ
. . .  1 day ago
ਚੰਡੀਗੜ੍ਹ, 24 ਸਤੰਬਰ - ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਲੋਂ ਗਿਣਾਤਮਿਕ ਅਤੇ ਗੁਣਾਤਮਿਕ ਸੈਨੀਟੇਸ਼ਨ (ਸਵੱਛਤਾ) ਮਾਪਦੰਡਾਂ ਦੇ ਅਧਾਰ 'ਤੇ ਕੌਮੀ ਰੈਂਕਿੰਗ ਪ੍ਰਾਪਤ ਕਰਨ ਦੇ ਉਦੇਸ਼ ਨਾਲ ਸਵੱਛ ਸਰਵੇਖਣ...
ਆਈ. ਜੀ. ਪੀ. ਰੈਂਕ ਦੇ ਆਈ. ਪੀ. ਐਸ. ਅਫਸਰਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 24 ਸਤੰਬਰ - ਦੋ ਆਈ. ਜੀ. ਪੀ. ਰੈਂਕ ਦੇ ਆਈ. ਪੀ. ਐਸ. ਅਫਸਰਾਂ ਦੇ ਤਬਾਦਲੇ ਕੀਤੇ ਗਏ ...
ਮਹਾਰਾਸ਼ਟਰ ਵਿਚ 4 ਅਕਤੂਬਰ ਤੋਂ ਖੁੱਲਣਗੇ ਸਕੂਲ
. . .  1 day ago
ਮੁੰਬਈ, 24 ਸਤੰਬਰ - ਮਹਾਰਾਸ਼ਟਰ ਸਰਕਾਰ ਨੇ 4 ਅਕਤੂਬਰ ਤੋਂ ਸਕੂਲ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ ਹੈ | ਪੇਂਡੂ ਖੇਤਰਾਂ ਵਿਚ 5 ਵੀਂ ਤੋਂ 12 ਵੀਂ ਦੀਆਂ ਜਮਾਤਾਂ ...
ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ
. . .  1 day ago
ਚੰਡੀਗੜ੍ਹ 24 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਸਿਕੰਦਰ ਸਿੰਘ ਮਲੂਕਾ, ਮੁਲਾਜ਼ਮ ਵਿੰਗ
ਸਾਉਣੀ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਮੰਤਰੀ ਚੰਨੀ ਦੀ ਕੇਂਦਰ ਨੂੰ ਮਦਦ ਦੀ ਅਪੀਲ
. . .  1 day ago
ਚੰਡੀਗੜ੍ਹ, 24 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਉਣ ਵਾਲੇ ਸਾਉਣੀ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਖੁਰਾਕ ਅਤੇ ਜਨਤਕ ਵੰਡ ਦੇ ਕੇਂਦਰੀ ਸਕੱਤਰ ਨਾਲ ਵਿਸਥਾਰਤ ਵਿਚਾਰ ਵਟਾਂਦਰਾ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਅੱਜ ਮਾਂ ਦਿਵਸ 'ਤੇ ਵਿਸ਼ੇਸ਼

ਮਾਂ ਹੁੰਦੀ ਏ ਮਾਂ, ਓ ਦੁਨੀਆ ਵਾਲਿਓ

ਮਾਂ ਦਿਵਸ 1911 ਵਿਚ ਅਮਰੀਕਾ ਦੇ ਬਹੁਤ ਸਾਰੇ ਪ੍ਰਾਂਤਾਂ ਵਲੋਂ ਮਨਾਉਣਾ ਸ਼ੁਰੂ ਕੀਤਾ ਗਿਆ, ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਮਾਂ ਨੂੰ ਕੁਝ ਖ਼ਾਸ ਮਹਿਸੂਸ ਨਹੀਂ ਕਰਵਾ ਹੁੰਦਾ, ਇਸ ਕਰਕੇ ਇਕ ਦਿਨ ਮਿੱਥਿਆ ਗਿਆ, ਜਿਸ ਦਿਨ ਆਪਣਾ ਪਿਆਰ, ਇੱਜ਼ਤ, ਮਾਣ ਮਾਂ ਨੂੰ ਮਿਲ ਸਕੇ ਤੇ ਮਾਵਾਂ ਦੇ ਰੋਲ ਨੂੰ ਘਰ ਅਤੇ ਸਮਾਜ ਵਿਚ ਬਣਦਾ ਮਾਣ ਸਤਿਕਾਰ ਮਿਲ ਸਕੇ। ਜੋ ਕੁਝ ਵੀ ਮੈਂ ਅੱਜ ਹਾਂ ਜਾਂ ਬਣਨ ਦੀ ਉਮੀਦ ਕਰਦਾ ਹਾਂ, ਉਸ ਦਾ ਸਿਹਰਾ ਮੇਰੀ ਫਰਿਸ਼ਤਾ ਮਾਂ ਨੂੰ ਜਾਂਦਾ ਹੈਅਬਰਾਹਮ ਲਿੰਕਨ ਹਰ ਧਰਮ ਦੇ ਲੋਕ ਇਸ ਧਰਤੀ 'ਤੇ ਮਾਂ ਰੂਪੀ ਵਸਦੇ ਰੱਬ ਨੂੰ ਭਾਵੇਂ ਮਾਂ, ਮਾਤਾ, ਅੰਮਾ ਆਦਿ ਅਨੇਕਾਂ ਹੀ ਵੱਖਰੇ-ਵੱਖਰੇ ਨਾਵਾਂ ਨਾਲ ਪੁਕਾਰ ਲੈਣ ਪਰ ਵਿਸ਼ਵ ਦੀਆਂ ਸਾਰੀਆਂ ਮਾਵਾਂ ਲਗਪਗ ਇਕੋ ਜਿਹਾ ਹੀ ਰੋਲ ਅਦਾ ਕਰਦੀਆਂ ਹਨ। ਮਾਂ ਜਨਮਦਾਤੀ ਤੇ ਪਾਲਣਹਾਰੀ ਹੁੰਦੀ ਹੈ, ਪੂਰੀ ਜ਼ਿੰਦਗੀ ਇਕ ਸੁਰੱਖਿਆ ਕਵਚ ਵਾਂਗ ਉਹ ਇਨਸਾਨ ਦੇ ਬਾਲ ਤੋਂ ਵੱਡੇ ਹੋਣ ਤੱਕ ਉਸ ਦੀ ਹਿਫ਼ਾਜ਼ਤ ਕਰਦੀ ਹੈ। ਮਾਂ ਸ਼ਬਦ ਸੁਣਦੇ, ਬੋਲਦੇ, ਭਾਵੇਂ ਛੋਟੇ ਹੋਣ, ਭਾਵੇਂ ਵੱਡੇ, ਦਿਲ ਨੂੰ ਇਕ ਠੰਢਕ, ਇਕ ਊਰਜਾ ਮਿਲਦੀ ਹੈ ਤੇ ...

ਪੂਰਾ ਲੇਖ ਪੜ੍ਹੋ »

ਨੀਰੋ : ਬਾਦਸ਼ਾਹ ਤੋਂ ਮੁਜਰਮ ਬਣਨ ਤੱਕ

ਨੀਰੋ ਦੀ ਮਾਂ ਅਗਰਿੱਪਿਨ ਦ ਯੰਗਰ ਨੀਰੋ ਨੂੰ ਰੋਮ ਦਾ ਬਾਦਸ਼ਾਹ ਬਣਾਉਣ ਵਿਚ ਸਫਲ ਹੋ ਗਈ ਤਾਂ ਨੀਰੋ ਦੇ ਬਾਦਸ਼ਾਹ ਵਜੋਂ ਰੋਮ ਉੱਤੇ ਪਹਿਲੇ ਚੰਦ ਕੁ ਸਾਲ ਬਹੁਤ ਹੀ ਸਿਫ਼ਤਨੁਮਾ ਚਰਚਾਵਾਂ ਨਾਲ ਗੁਜ਼ਰੇ। ਨੀਰੋ ਦੇ ਬਾਦਸ਼ਾਹ ਬਣਨ ਉਪਰੰਤ ਅਗਰਿਮਨ ਦ ਯੰਗਰ ਨੇ ਆਪਣੇ ਪਤੀ ਕਲੌਡੀਅਸ ਦੀ ਜ਼ਹਿਰ ਦੇ ਕੇ ਹੱਤਿਆ ਕਰਵਾ ਦਿੱਤੀ। ਰੋਮ ਦਾ ਇਤਿਹਾਸ ਗਵਾਹੀ ਭਰਦਾ ਹੈ ਕਿ ਸ਼ਾਇਰੀ ਰੋਮ ਦੇ ਪੰਜਵੇਂ ਬਾਦਸ਼ਾਹ ਨੀਰੋ ਦੇ ਬੋਲਾਂ ਵਿਚ ਘੁਲੀ ਹੋਈ ਸੀ, ਰੰਗਮੰਚ ਉਸ ਨੂੰ ਆਪ-ਮੁਹਾਰੇ ਆਪਣੇ ਵੱਲ ਖਿੱਚ ਲੈਂਦਾ ਸੀ, ਖੇਡਣਾ ਉਸ ਦੇ ਚਾਵਾਂ 'ਚ ਸ਼ੁਮਾਰ ਸੀ, ਸੰਗੀਤ ਉਸ ਦੀ ਰੂਹ ਦੀ ਖ਼ੁਰਾਕ ਸੀ, ਰੱਥ ਚਲਾਉਣਾ ਉਸ ਦੇ ਸ਼ੌਕ ਦੀ ਸਿਖ਼ਰ ਸੀ। ਅਜਿਹਾ ਨੀਰੋ ਆਪਣੀ ਮਾਂ ਨੂੰ ਕਤਲ ਨਹੀਂ ਕਰ ਸਕਦਾ। ਇਹ ਨੀਰੋ ਆਪਣੀ ਜਾਨ ਤੋਂ ਪਿਆਰੀ ਗਰਭਵਤੀ ਮਹਿਬੂਬਾ ਦੀ ਆਪਣੇ ਅਣ-ਜਨਮੇ ਬੱਚੇ ਸਮੇਤ ਜਾਨ ਨਹੀਂ ਲੈ ਸਕਦਾ। ਇਹ ਕਿਵੇਂ ਹੋ ਸਕਦਾ ਹੈ ਕਿ ਰੋਮ ਦਾ ਬਾਦਸ਼ਾਹ ਹੀ ਰੋਮ ਨੂੰ ਅੱਗ ਦੇ ਹਵਾਲੇ ਕਰ ਦੇਵੇ। ਪਰ ਇਹ ਸਭ ਸੱਚ ਹੈ ਕਿ ਇਕ ਸ਼ਾਇਰ, ਅਦਾਕਾਰ, ਸੰਗੀਤਕਾਰ, ਖਿਡਾਰੀ ਅਤੇ ਇਕ ਰੱਥ-ਵਾਹਕ ਵਰਗੇ ਗੁਣਾਂ ਨਾਲ ਲਬਰੇਜ਼ ਬਾਦਸ਼ਾਹ ਨੀਰੋ ਮਹਿਜ਼ 31 ...

ਪੂਰਾ ਲੇਖ ਪੜ੍ਹੋ »

ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ...

ਆਦਤਾਂ ਨੂੰ ਅੰਗਰੇਜ਼ੀ ਭਾਸ਼ਾ ਵਿਚ 8ab}ts ਕਿਹਾ ਜਾਂਦਾ ਹੈ। ਇਹ ਚੰਗੀਆਂ ਜਾਂ ਮਾੜੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ। ਚੰਗੀਆਂ ਆਦਤਾਂ ਮਨੁੱਖ ਨੂੰ ਸਾਕਾਰਾਤਮਿਕ ਦ੍ਰਿਸ਼ਟੀਕੋਣ ਦਿੰਦੀਆਂ ਹਨ ਅਤੇ ਮਾੜੀਆਂ ਆਦਤਾਂ ਉਸ ਨੂੰ ਨਿਘਾਰ ਵੱਲ ਲੈ ਕੇ ਜਾਂਦੀਆਂ ਹਨ। ਮਨੁੱਖ ਵੱਡਾ ਹੋ ਕੇ ਜੋ ਬਣਦਾ ਹੈ ਉਹ ਉਸ ਦੁਆਰਾ ਅਪਣਾਈਆਂ ਚੰਗੀਆਂ ਅਤੇ ਮਾੜੀਆਂ ਆਦਤਾਂ ਸਦਕਾ ਹੁੰਦਾ ਹੈ। ਚਾਣਕਯ ਆਖਦਾ ਹੈ, 'ਜਿਸ ਤਰ੍ਹਾਂ ਕੱਟੇ ਜਾਣ 'ਤੇ ਵੀ ਚੰਦਨ ਦਾ ਰੁੱਖ ਆਪਣੀ ਖ਼ੁਸ਼ਬੂ ਨਹੀਂ ਛੱਡਦਾ, ਹਾਥੀ ਬੁੱਢਾ ਹੋਣ 'ਤੇ ਵੀ ਮਿੱਟੀ ਵਿਚ ਲਿਟਣਾ ਨਹੀਂ ਛੱਡਦਾ, ਗੰਨੇ ਘੁਲਾੜੀ ਵਿਚ ਪੀੜੇ ਜਾਣ 'ਤੇ ਵੀ ਆਪਣੀ ਮਿੱਠਤ ਨਹੀਂ ਛੱਡਦੇ, ਠੀਕ ਇਸੇ ਤਰ੍ਹਾਂ ਖਾਨਦਾਨੀ ਆਦਮੀ ਗ਼ਰੀਬ ਹੋਣ 'ਤੇ ਵੀ ਆਪਣਾ ਸੁਭਾਅ ਅਤੇ ਮਿੱਠਤ ਨਹੀਂ ਛੱਡਦੇ।' ਮਨੁੱਖ ਨੂੰ ਕਿਸੇ ਵੀ ਆਦਤ ਨੂੰ ਅਪਣਾਉਣ ਲਈ ਅਭਿਆਸ ਲੋੜੀਂਦਾ ਹੈ। ਅਭਿਆਸ ਸਦਕਾ ਜਦੋਂ ਇਹ ਪੱਕ ਜਾਂਦੀ ਹੈ ਤਾਂ ਇਹ ਗੱਲ ਜਾਂ ਕੰਮ ਉਸ ਦੀ ਆਦਤ ਬਣ ਜਾਂਦਾ ਹੈ। ਕਿਸੇ ਵੀ ਕੰਮ ਨੂੰ ਜਾਂ ਆਦਤ ਨੂੰ ਅਪਣਾਉਣ ਲਈ ਮਨ ਦੀ ਸਾਧਨਾ ਲੋੜੀਂਦੀ ਹੈ। ਹਮੇਸ਼ਾ ਚੰਗੀਆਂ ਆਦਤਾਂ ਹੀ ਮਨੁੱਖ ਨੂੰ ...

ਪੂਰਾ ਲੇਖ ਪੜ੍ਹੋ »

ਕਿਉਂ ਆਉਂਦੇ ਹਨ ਸੁਪਨੇ?

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਕਈ ਵਾਰੀ ਸੁਪਨੇ ਚੌਕੀਦਾਰੀ ਦਾ ਕੰਮ ਵੀ ਕਰਦੇ ਹਨ। ਅਧਿਐਨ ਦੱਸਦੇ ਹਨ ਕਿ ਦਮਾ ਅਤੇ ਮਾਈਗਰੇਨ ਦੇ ਮਰੀਜ਼ਾਂ ਨੂੰ ਅਟੈਕ ਆਉਣ ਤੋਂ ਪਹਿਲਾਂ ਕਈ ਵਾਰੀ ਇਸ ਨਾਲ ਸਬੰਧਿਤ ਸੁਪਨੇ ਆਉਂਦੇ ਹਨ। ਆਮ ਜ਼ਿੰਦਗੀ ਵਿਚ ਜਦੋਂ ਕੋਈ ਖ਼ੁਸ਼ਹਾਲ ਹੋਵੇ ਤਾਂ ਉਸ ਨੂੰ ਹਵਾ ਵਿਚ ਬਗ਼ੈਰ ਖੰਭਾਂ ਤੋਂ ਉੱਡਣ ਦੇ ਸੁਪਨੇ ਆਉਂਦੇ ਹਨ। ਉਡਦਾ ਹੋਇਆ ਉਹ ਸਾਰੇ ਸਾਗਰ ਤੇ ਧਰਤੀਆਂ ਗਾਹ ਆਉਂਦਾ ਹੈ। ਮਨੱਖ ਦੀ ਸੋਚ, ਆਰਥਿਕ ਹਾਲਤ, ਪਿਛੋਕੜ ਅਤੇ ਭੂਗੋਲਿਕ ਸਥਿਤੀਆਂ ਵੀ ਸੁਪਨਿਆਂ ਵਿਚ ਵਖਰੇਵੇਂ ਦਾ ਕਾਰਨ ਬਣਦੀਆਂ ਹਨ। ਰਾਤ ਨੂੰ ਸੁੱਤੇ ਹੋਏ ਤੁਰਨਾ (ਸਲੀਪ-ਵਾਕਿੰਗ) ਕਈ ਬੱਚਿਆਂ ਵਿਚ ਇਹ ਵੱਡੀ ਸਮੱਸਿਆ ਦੇਖਣ ਵਿਚ ਆਉਂਦੀ ਹੈ। ਇਹ ਵੀ ਇਕ ਤਰ੍ਹਾਂ ਸੁਪਨੇ ਦੀ ਅਵਸਥਾ ਹੁੰਦੀ ਹੈ। ਉਸ ਦਾ ਚੇਤਨ ਮਨ ਸੁੱਤਾ ਹੁੰਦਾ ਹੈ ਅਤੇ ਸਰੀਰ ਉਤੇ ਅਚੇਤਨ ਮਨ ਹਾਵੀ ਹੋ ਜਾਂਦਾ ਹੈ। ਕਈ ਵਾਰੀ ਉਹ ਗੰਭੀਰ ਘਟਨਾਵਾਂ ਇਸੇ ਹਾਲਤ ਵਿਚ ਕਰ ਆਉਂਦਾ ਹੈ ਪਰ ਸਵੇਰੇ ਉੱਠਣ ਵੇਲੇ ਉਸ ਨੂੰ ਕੁਝ ਵੀ ਯਾਦ ਨਹੀਂ ਹੁੰਦਾ। ਅਜਿਹੇ ਮਾਨਸਿਕ ਰੋਗੀ ਦੇ ਸੌਣ ਵੇਲੇ ਕੋਈ ਵੀ ਤੇਜ਼ ਧਾਰ ਹਥਿਆਰ ਨੇੜੇ ਨਹੀਂ ...

ਪੂਰਾ ਲੇਖ ਪੜ੍ਹੋ »

ਅਮਰੀਕਾ ਦੇ ਸਫਲ ਪੰਜਾਬੀ ਕਾਰੋਬਾਰੀ-3

ਜੌਹਲ ਤੇ ਭਾਰਦਵਾਜ ਨੇ ਦੋਸਤੀ ਦੇ ਪੰਧ 'ਤੇ ਚਲਦਿਆਂ ਸਿਰਜਿਆ ਨਿਊਯਾਰਕ 'ਚ ਸਫਲ ਕਾਰੋਬਾਰ ਦਾ ਇਤਿਹਾਸ

ਮਿਹਨਤ ਪੂਜਾ ਹੁੰਦੀ ਹੈ, ਹਠ ਜਿੰਦਰਾ ਤੇ ਲਗਨ ਕਾਮਯਾਬੀ ਦੀ ਚਾਬੀ। ਨਿਊਯਾਰਕ ਵਸਦੇ ਤੇ ਪੰਜਾਬੀਆਂ ਲਈ ਮਾਣ ਬਣੇ 'ਆਪਣਾ ਬਾਜ਼ਾਰ ਫਾਰਮਰਜ਼ ਮਾਰਕੀਟ' ਦੇ ਜਸਵਿੰਦਰ ਸਿੰਘ ਜੌਹਲ ਤੇ ਦੀਪਕ ਭਾਰਦਵਾਜ ਨੇ ਅੱਗੇ ਵਧਣ ਲਈ ਜ਼ਿੰਦਗੀ ਦਾ ਇਹੋ ਸਿਧਾਂਤ ਮੰਨਿਆ। ਉਹ ਅਮਰੀਕਾ ਦੇ ਅਮੀਰ ਤੇ ਸਫਲ ਕਾਰੋਬਾਰੀ ਹੀ ਨਹੀਂ ਸਗੋਂ ਇਸ ਸੋਚ ਦੇ ਧਾਰਨੀ ਹਨ ਕਿ ਅੰਬਰਾਂ 'ਚ ਉੱਡਣ ਦਾ ਅਰਥ ਧਰਤੀ ਤੋਂ ਪੈਰ ਚੁੱਕ ਲੈਣਾ ਨਹੀਂ ਹੁੰਦਾ। ਕਾਰੋਬਾਰ ਦੀਆਂ ਬੁਲੰਦੀਆਂ ਛੂਹ ਕੇ ਵੀ ਇਹ ਕਹਿਣਾ ਕਿ 'ਜਿਵੇਂ ਚਾਲੀ ਸਾਲ ਪਹਿਲਾਂ ਕਾਮੇ ਬਣ ਕੇ ਆਏ ਸਾਂ ਉਵੇਂ ਅੱਜ ਵੀ ਕਾਮੇ ਹੀ ਹਾਂ, ਜੋ ਕੁਝ ਵੀ ਹੈ ਉਹ ਉਸ ਮਾਲਕ ਦਾ ਹੈ ਜੋ ਸਾਰਿਆਂ ਨੂੰ ਦਿੰਦਾ ਹੈ' ਉਨ੍ਹਾਂ ਦੀ ਸ਼ਖ਼ਸੀਅਤ ਦੀ ਤਰਜਮਾਨੀ ਹੈ। ਅਸਲ 'ਚ ਇਨ੍ਹਾਂ ਦੋਵਾਂ ਤੋਂ ਇਹ ਵੀ ਸਿੱਖਿਆ ਜਾ ਸਕਦਾ ਹੈ ਕਿ ਜ਼ਿੰਦਗੀ 'ਚ ਅੱਗੇ ਵਧਣਾ ਤਾਂ ਜ਼ਰੂਰੀ ਹੁੰਦਾ ਹੈ ਪਰ ਇਨਸਾਨੀਅਤ ਦਾ ਪਾਠ ਭੁੱਲ ਜਾਣਾ ਤੇ ਪਿੱਛਾ ਯਾਦ ਨਾ ਰੱਖਣਾ ਕਦੇ ਵੀ ਕਾਮਯਾਬੀ ਦੇ ਰਾਹ ਪੱਧਰੇ ਨਹੀਂ ਕਰਦੇ। ਕੁਝ ਵਰ੍ਹੇ ਪਹਿਲਾਂ ਉਨ੍ਹਾਂ ਨੇ ਹਿਕਸਵਿੱਲ ਨਿਊਯਾਰਕ ਵਿਚ ਅਮਰੀਕਾ ਦਾ ਸਭ ਤੋਂ ਵੱਡਾ ਗਰੌਸਰੀ ਸਟੋਰ ...

ਪੂਰਾ ਲੇਖ ਪੜ੍ਹੋ »

ਅਮਰੀਕਾ ਵਿਚ ਮਾਝਾ ਮਾਲਵਾ ਦੁਆਬਾ ਵਿਰਾਸਤ-ਏ-ਐਸੋਸੀਏਸ਼ਨ ਵਲੋਂ 'ਦੇਸ ਪੰਜਾਬ' ਐਲਬਮ ਸਬੰਧੀ ਵਿਸ਼ੇਸ਼ ਸਮਾਰੋਹ ਆਯੋਜਿਤ

'ਅਜੀਤ ਪ੍ਰਕਾਸ਼ਨ ਸਮੂਹ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਹੁਰਾਂ ਜਿੱਥੇ ਆਧੁਨਿਕ ਪੰਜਾਬੀ ਪੱਤਰਕਾਰੀ ਲਈ ਨਵੇਂ ਰਾਹ ਸਿਰਜ ਕੇ ਇਤਿਹਾਸ ਰਚਿਆ ਹੈ ਤੇ 'ਅਜੀਤ' ਅਖ਼ਬਾਰ ਨੂੰ ਦੁਨੀਆ ਭਰ ਦੇ ਪੰਜਾਬੀਆਂ ਦੀ ਆਵਾਜ਼ ਬਣਾਇਆ ਹੈ, ਉੱਥੇ ਉਨ੍ਹਾਂ ਆਪਣੇ ਸੁਰੀਲੇ ਕੰਠ ਨਾਲ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਲੋਕ ਸ਼ਾਇਰਾਂ ਦੀਆਂ ਅਮੀਰ ਰਚਨਾਵਾਂ ਨੂੰ ਗਾ ਕੇ ਵਰਤਮਾਨ ਯੁੱਗ ਵਿਚ ਵਿਰਾਸਤੀ ਸੰਗੀਤ ਦੀ ਪੇਸ਼ਕਾਰੀ ਦਾ ਇਕ ਯੁੱਗ ਸੰਭਾਲਣ ਦਾ ਯਤਨ ਵੀ ਕੀਤਾ ਹੈ। ਇੱਥੋਂ ਦੀ ਸਿਲੀਕਾਨ ਵੈਲੀ ਦੇ ਕੁਪਰਟੀਨੋਂ, ਜਿਸ ਨੂੰ ਐਪਲ ਸਿਟੀ ਕਹਿ ਕੇ ਵੀ ਜਾਣਿਆ ਜਾਂਦਾ ਹੈ, ਵਿਖੇ ਡਾਂਸ ਕ੍ਰਿਸ਼ਮਾ ਅਕੈਡਮੀ ਦੇ ਓਪਨ ਆਰਟ ਥੀਏਟਰ ਵਿਚ ਉਨ੍ਹਾਂ ਦੀ ਐਲਬਮ 'ਦੇਸ ਪੰਜਾਬ' ਤੇ ਸਮੁੱਚੀ ਗਾਇਨ ਕਲਾ 'ਤੇ ਚਰਚਾ ਦੌਰਾਨ ਕੈਲੀਫੋਰਨੀਆ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮਾਰੋਹ ਦਾ ਆਯੋਜਨ ਬੀਤੇ ਦਿਨੀਂ 'ਮਾਝਾ ਮਾਲਵਾ ਦੁਆਬਾ ਵਿਰਾਸਤ-ਏ-ਐਸੋਸੀਏਸ਼ਨ' ਤੇ ਡਾਂਸ ਕ੍ਰਿਸ਼ਮਾ ਅਕੈਡਮੀ ਵਲੋਂ ਸਾਂਝੇ ਰੂਪ ਵਿਚ ਕੀਤਾ ਗਿਆ ਸੀ। ਸਮੂਹਿਕ ਚਰਚਾ ਤੋਂ ਪਹਿਲਾਂ ਐਲਬਮ 'ਦੇਸ ਪੰਜਾਬ' ਵਿਚਲੇ ...

ਪੂਰਾ ਲੇਖ ਪੜ੍ਹੋ »

ਸਦਾ ਦੰਦ ਕਥਾ ਬਣਿਆ ਰਿਹਾ

ਚਾਰਲੀ ਚੈਪਲਿਨ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਇਸ ਲਈ ਚਾਰਲੀ ਨੇ ਮੂਕ ਫ਼ਿਲਮਾਂ ਦੁਆਰਾ ਇਹ ਸਾਬਤ ਕਰ ਦਿੱਤਾ ਕਿ ਬੋਲਣ ਵਾਲੀਆਂ ਫ਼ਿਲਮਾਂ ਦੇ ਮੁਕਾਬਲੇ ਮੂਕ ਫ਼ਿਲਮਾਂ ਹੀ ਵਧੇਰੇ ਬੋਲਦੀਆਂ ਹਨ। ਖਾਮੋਸ਼ੀ ਦਾ ਮਹੱਤਵ ਮੂਕ ਫ਼ਿਲਮਾਂ ਨਾਲ ਸਥਾਪਤ ਕੀਤਾ ਜਾ ਸਕਦਾ ਹੈ। ਸ਼ਬਦਾਂ ਦੇ ਵਾਧੂ ਹੋਣ ਤੋਂ ਅੱਕ ਕੇ ਕਵੀ ਟੀ.ਐਸ. ਇਲੀਅਟ ਨੇ ਸ਼ਿਕਾਇਤ ਕਰਦੇ ਹੋਏ ਕਿਹਾ ਸੀ ਕਿ 'ਤੇਰੇ ਨਾਲ ਗੱਲ ਕਰਦੇ ਸਮੇਂ ਸ਼ਬਦਾਂ ਦਾ ਸਹਾਰਾ ਲੈਣਾ ਪੈਂਦਾ ਹੈ, ਸ਼ਬਦਾਂ ਦੀ ਵਰਤੋਂ ਕਰਨੀ ਪੈਂਦੀ ਹੈ...।' ਚਾਰਲੀ ਸ਼ਬਦਾਂ ਦੇ ਜੰਜਾਲ ਤੋਂ ਉੱਪਰ ਉਠ ਗਿਆ ਸੀ। ਸ਼ਬਦਾਂ ਤੋਂ ਆਸਾਨੀ ਨਾਲ ਕੰਮ ਚਲਾ ਸਕਦਾ ਸੀ। ਉਹ ਬਿਨਾਂ ਸ਼ਬਦਾਂ ਦੀ ਮਮਿੱਕਰੀ ਦੀ ਭਾਸ਼ਾ ਵਿਚ ਬੋਲਦਾ ਸੀ। ਮਮਿੱਕਰੀ ਦੀ ਭਾਸ਼ਾ ਬਿਨਾਂ ਵਿਆਕਰਨ ਦੀ ਭਾਸ਼ਾ ਹੈ। ਹਰ ਭਾਸ਼ਾ ਦਾ ਵਿਆਕਰਨ ਔਖਾ ਹੁੰਦਾ ਹੈ। ਜਿਵੇਂ ਤੋਤਲੀ ਭਾਸ਼ਾ ਵਿਚ ਬੋਲਣ ਵਾਲੇ ਬੱਚੇ ਨੂੰ ਵਿਆਕਰਨ ਦੀ ਚਿੰਤਾ ਨਹੀਂ ਹੁੰਦੀ, ਉਸੇ ਤਰ੍ਹਾਂ ਮੂਕ ਅਭਿਨੈ ਵਿਚ 'ਮਮਿੱਕਰੀ' ਸ਼ਬਦ ਕੋਸ਼ ਦੇ ਸ਼ਬਦਾਂ ਦੀ ਮਦਦ ਲਏ ਬਿਨਾਂ ਬੋਲਦੀ ਹੈ ਅਤੇ ਉਸ ਦੀ ਭਾਸ਼ਾ ਲੋਕੀਂ ਸੰਪੂਰਨ ਰੂਪ ਵਿਚ ਸਮਝ ਵੀ ਲੈਂਦੇ ਹਨ। ਜਨਤਾ ਜਿਸ ਨੂੰ ...

ਪੂਰਾ ਲੇਖ ਪੜ੍ਹੋ »

ਦਾਲਾਂ ਕਿੰਨੀਆਂ ਕੁ ਚੰਗੀਆਂ?

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) 6. ਇਸ ਖੋਜ ਤੋਂ ਬਾਅਦ 45 ਹੋਰ ਖੋਜਾਂ ਹੋਈਆਂ ਜਿਨ੍ਹਾਂ ਵਿਚ ਕਈਆਂ ਵਿਚ ਲੋਕਾਂ ਨੂੰ ਰੋਜ਼ ਇਕ ਵਾਰ ਦਾਲ ਫੁਲਕਾ ਖੁਆਇਆ ਗਿਆ। ਇਨ੍ਹਾਂ ਸਾਰਿਆਂ ਵਿਚ ਦਿਲ ਦੇ ਰੋਗਾਂ ਦਾ ਖ਼ਤਰਾ 19 ਫ਼ੀਸਦੀ ਘੱਟ ਹੋ ਗਿਆ ਤੇ ਪਾਸਾ ਮਾਰੇ ਜਾਣ ਦਾ ਖ਼ਤਰਾ ਵੀ 12 ਫ਼ੀਸਦੀ ਘਟ ਗਿਆ। ਇਨ੍ਹਾਂ ਵਿੱਚੋਂ ਬਹੁਤਿਆਂ ਦਾ ਕੋਲੈਸਟਰੋਲ ਵੀ ਘਟ ਗਿਆ ਤੇ ਬਲੱਡ ਪ੍ਰੈੱਸ਼ਰ ਵੀ। ਉੱਪਰ ਦੱਸੀਆਂ ਕੁਝ ਖੋਜਾਂ ਵਿਚ ਦਾਲਾਂ ਨੂੰ ਪੀਹ ਕੇ ਆਟਾ ਬਣਾ ਕੇ ਰੋਟੀ ਬਣਾ ਕੇ ਵਰਤਿਆ ਗਿਆ ਤੇ ਅਸਰ ਬਿਲਕੁਲ ਸਾਬਤ ਦਾਲਾਂ ਜਾਂ ਪੁੰਗਰੀਆਂ ਦਾਲਾਂ ਜਿੰਨਾ ਹੀ ਲੱਭਿਆ। ਪਰ, ਜਦੋਂ ਦਾਲਾਂ ਦੇ ਵਾਧੂ ਲੂਣ ਵਾਲੇ ਚਿੱਪਸ ਬਣਾ ਕੇ ਖਾਧੇ ਗਏ ਤਾਂ ਸਾਰੇ ਚੰਗੇ ਅਸਰ ਨਦਾਰਦ ਹੋ ਗਏ। 7. ਮਸਰ ਸਾਬਤ ਦਾਲ ਖਾਣ ਨਾਲ ਝੁਰੜੀਆਂ ਵਿਚ ਕਮੀ ਤੇ ਚਿਹਰੇ ਉੱਤੇ ਪਏ ਸੂਰਜੀ ਦਾਗ਼ ਘਟੇ ਹੋਏ ਲੱਭੇ। ਦਾਲ ਵਿਚ ਕਾਫੀ ਮਾਤਰਾ ਵਿਚ ਵਿਟਾਮਿਨ 'ਸੀ' ਹੋਣ ਸਦਕਾ ਇਹ ਗੁਣ ਹਨ। ਇਸੇ ਲਈ ਇਹ ਦਾਲ ਪੀਹ ਕੇ ਇਸ ਦੇ ਫੇਸ ਪੈਕ ਅਤੇ ਸਕਰੱਬ ਵੀ ਬਣਾਏ ਜਾ ਚੁੱਕੇ ਹਨ। 8. ਸੀਲੀਨੀਅਮ, ਕੌਪਰ (ਤਾਂਬਾ), ਪੋਟਾਸ਼ੀਅਮ, ਫਾਸਫੋਰਸ, ਮੈਂਗਨੀਜ਼, ...

ਪੂਰਾ ਲੇਖ ਪੜ੍ਹੋ »

ਸਾਡੇ ਮਹਿਮਾਨ ਪਰਿੰਦੇ

ਹਰਾ ਬਸੰਤਾ

ਹਰਾ ਬਸੰਤਾ (Brown headed barbet) ਭਾਰਤੀ ਉਪ-ਮਹਾਂਦੀਪ ਦੇ ਨਮੀ ਵਾਲੇ ਤੇ ਘਣੇ ਜੰਗਲਾਂ ਵਿਚ ਪਾਇਆ ਜਾਣ ਵਾਲਾ ਪੰਛੀ ਹੈ। ਸ਼ਹਿਰ ਜਾਂ ਬਾਹਰਲੇ ਇਲਾਕਿਆਂ 'ਚ ਇਸ ਪੰਛੀ ਦੀ ਆਵਾਜ਼ ਗਰਮੀਆਂ 'ਚ ਆਮ ਸੁਣਨ ਨੂੰ ਮਿਲ ਜਾਂਦੀ ਹੈ। ਹਰੇ ਰੰਗ ਦੇ ਇਸ ਪੰਛੀ ਦਾ ਸਿਰ ਵੱਡਾ, ਗਰਦਨ ਤੇ ਪੂਛ ਛੋਟੀ ਹੁੰਦੀ ਹੈ। ਸਿਰ, ਗਰਦਨ ਤੇ ਛਾਤੀ 'ਤੇ ਭੂਰੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ ਤੇ ਅੱਖ ਦੇ ਨੇੜੇ-ਤੇੜੇ ਪੀਲੇ ਰੰਗ ਦਾ ਘੇਰਾ ਹੁੰਦਾ ਹੈ। ਨਰ ਤੇ ਮਾਦਾ ਤਕਰੀਬਨ ਇਕੋ ਜਿਹੇ ਦਿਸਦੇ ਹਨ। ਇਹ ਅਕਸਰ ਰੁੱਖ ਦੀ ਸਿਖ਼ਰ ਉਤੇ ਬਹਿ ਕੇ ਉੱਚੀ ਤੇ ਸੁਰੀਲੀ ਆਵਾਜ਼ 'ਚ ਬੋਲਦਾ ਹੈ ਤੇ ਫਿਰ ਉਸ ਨੂੰ ਦੁਹਰਾਉਂਦਾ ਹੈ। ਇਕ ਪੰਛੀ ਦੇ ਬੋਲਣ ਪਿੱਛੋਂ ਹੋਰ ਪੰਛੀ ਵੀ ਇਕੱਠੇ ਬੋਲਣ ਲੱਗ ਜਾਂਦੇ ਹਨ। ਹਰਾ ਬਸੰਤਾ ਜ਼ਿਆਦਾਤਰ ਫਲਾਂ ਵਾਲੇ ਦਰੱਖਤਾਂ 'ਤੇ ਰਹਿੰਦਾ ਹੈ ਕਿਉਂਕਿ ਮੁੱਖ ਤੌਰ 'ਤੇ ਇਸ ਦੀ ਖੁਰਾਕ 'ਚ ਫਲ ਸ਼ਾਮਿਲ ਹਨ। ਫਲਾਂ ਤੋਂ ਇਲਾਵਾ ਇਹ ਟਿੱਡੀਆਂ, ਮੱਖੀਆਂ ਵਰਗੇ ਛੋਟੇ ਕੀੜੇ ਵੀ ਖਾਂਦਾ ਹੈ। ਇਹ ਜ਼ਿਆਦਾਤਰ ਜੋੜਿਆਂ ਦੇ ਰੂਪ 'ਚ ਹੀ ਮਿਲਦਾ ਹੈ ਤੇ ਸਾਰੀ ਜ਼ਿੰਦਗੀ ਵਾਸਤੇ ਜੋੜਾ ਬਣਾਉਂਦੇ ਹਨ। ਦੋਵੇਂ ਨਰ ਤੇ ਮਾਦਾ ਮਿਲ ਕੇ ਦਰੱਖਤ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX