ਸਵੇਰੇ ਰੋਜ਼ ਪਾਰਕ ਵਿਚ ਜਾਣਾ ਬੜਾ ਚੰਗਾ ਲਗਦਾ। ਦੋਸਤ ਨਾਲ ਸੈਰ ਕਰੀਦੀ ਤੇ ਨਾਲੇ ਗੜਮਾਲ ਮਾਰੀਦੇ। ਸੈਰ ਕਰਦੇ ਜਦੋਂ ਥੱਕ ਗਏ ਤਾਂ ਅਸੀਂ ਤਿੰਨ ਜਣਿਆਂ ਦੇ ਬੈਠਣ ਵਾਲੇ ਬੈਂਚ 'ਤੇ ਬੈਠ ਗਏ ਤੇ ਸਿਨਰੀਆਂ ਵੇਖਣ ਲੱਗ ਗਏ। ਇਨੇ ਚਿਰ ਵਿਚ ਇਕ 80-81 ਸਾਲ ਦਾ ਬਜ਼ੁਰਗ ਸਰਦਾਰ ਸੈਰ ਕਰਦੇ ਕਰਦੇ ਸਾਡੇ ਨਾਲ ਬੈਠਣ ਦੀ ਇਜਾਜ਼ਤ ਲੈ ਕੇ ਬੈਠ ਗਿਆ। ਕੁਝ ਚਿਰ ਅਸੀਂ ਸ਼ਾਂਤ ਰਹੇ। ਫਿਰ ਸਰਦਾਰ ਜੀ ਨੇ ਬੋਲਣਾ ਸ਼ੁਰੂ ਕਰ ਦਿੱਤਾ, 'ਬੱਚਿਓ! ਦਾਸ ਪੰਜਾਬੀ ਵਿਚ ਕਹਾਣੀਆਂ ਲਿਖਦਾ ਹੈ। ਇਕ ਕਹਾਣੀ 'ਪ੍ਰਦੂਸ਼ਤ ਹਵਾ' 2012 ਵਿਚ ਲਿਖੀ ਸੀ। ਤੁਹਾਨੂੰ ਸੁਣਾਉਂਦਾ ਹਾਂ। ਬਠਿੰਡਾ ਦਾ ਅਰਬਪਤੀ ਦਾ ਮੁੰਡਾ ਹੈ ਪੰਜ-ਛੇ ਸਾਲ ਦਾ। ਸਵੇਰੇ ਉਠਦਾ ਤੇ ਕਹਿੰਦਾ, ਪਾਪਾ ਸਾਹ ਨਹੀਂ ਆਉਂਦਾ। ਪਾਪਾ ਨੇ ਵਧੀਆ ਡਾਕਟਰ ਬੁਲਾ ਕੇ ਚੈੱਕ ਕਰਵਾਇਆ ਤੇ ਉਨ੍ਹਾਂ ਨੇ ਦੱਸਿਆ ਕਿ ਕਾਕੇ ਨੂੰ ਸਾਹ ਦੀ ਬਿਮਾਰੀ ਹੈ, ਇਥੇ ਇਹਦਾ ਇਲਾਜ ਨਹੀਂ ਹੈ, ਤੁਸੀਂ ਇਸ ਨੂੰ ਪੀ.ਜੀ.ਆਈ. ਲੈ ਜਾਓ। ਵੱਡੀ ਗੱਡੀ ਦਾ ਇੰਤਜ਼ਾਮ ਕਰਕੇ ਚੰਡੀਗੜ੍ਹ ਵੱਲ ਚਾਲੇ ਪਾ ਤੇ। ਰਸਤੇ ਵਿਚ ਟ੍ਰੈਫਿਕ ਜਾਮ, ਪਟਿਆਲਾ ਪਹੁੰਚਣ 'ਤੇ ਪੰਜ ਘੰਟੇ ਲੱਗ ਗਏ। ਨਾਲ ਆਏ ਡਾਕਟਰ ਬੋਲੇ ਕਿ ...
ਪਿੰਡ ਵਿਚ ਗੋਰੇ ਬਾਬੇ ਦੀ ਬੜੀ ਧੁੰਮ ਪਈ ਹੋਈ ਸੀ ਕਿ ਬਾਬਾ ਹਰ ਕਿਸੇ ਦੀ ਮੁਰਾਦ ਪੂਰੀ ਕਰ ਦਿੰਦਾ ਹੈ। ਰੱਜੂ ਦੇ ਕੰਨ ਵਿਚ ਜਦ ਇਹ ਗੱਲ ਪਈ ਤਾਂ ਉਸ ਤੋਂ ਰਿਹਾ ਨਾ ਗਿਆ ਅਤੇ ਉਸ ਨੇ ਗੋਰੇ ਬਾਬੇ ਨੂੰ ਮਿਲਣ ਲਈ ਆਪਣੀ ਸੱਸ ਨੂੰ ਤਿਆਰ ਕਰ ਲਿਆ। ਦਰਅਸਲ ਰੱਜੂ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਸਨ ਅਤੇ ਉਸ ਦੇ ਕੋਈ ਔਲਾਦ ਨਹੀਂ ਸੀ, ਇਸ ਕਾਰਨ ਪਿੰਡ ਵਾਲਿਆਂ ਤੇ ਰਿਸ਼ਤੇਦਾਰਾਂ ਨੇ ਵੀ ਉਸ ਨੂੰ ਪੁੱਛ-ਪੁੱਛ ਕੇ ਤੰਗ ਕਰ ਦਿੱਤਾ ਸੀ। ਕਈਆਂ ਦੇ ਮਿਹਣੇ ਉਸ ਨੂੰ ਸੂਈਆਂ ਵਾਂਗ ਚੁੱਭਦੇ ਸਨ। ਉਸ ਨੂੰ ਕਈ ਤਰ੍ਹਾਂ ਦੇ ਅਪਸ਼ਬਦ ਬੋਲੇ ਜਾਂਦੇ ਸਨ ਤੇ ਉਸ ਦਾ ਮਜ਼ਾਕ ਉਡਾਇਆ ਜਾਂਦਾ ਸੀ। ਉਸ ਨੇ ਗੋਰੇ ਬਾਬੇ ਦੇ ਦਰਸ਼ਨ ਕਰਨ ਦਾ ਮਨ ਬਣਾ ਲਿਆ। ਉਸ ਨੂੰ ਲੱਗਾ ਕਿ ਉਸ ਦੀ ਮੁਰਾਦ ਵੀ ਪੂਰੀ ਹੋ ਜਾਵੇਗੀ।
ਜਦ ਰੱਜੂ ਗੋਰੇ ਬਾਬਾ ਦੇ ਦਰਸ਼ਨਾਂ ਨੂੰ ਗਈ ਤਾਂ ਆਪਣੀ ਸਾਰੀ ਤਕਲੀਫ਼ ਸੁਣਾਈ। ਬਾਬੇ ਨੇ ਕਿਹਾ, 'ਉਸ ਨੂੰ ਦਾਨ-ਪੁੰਨ ਤੇ ਕੁਝ ਉਪਾਅ ਕਰਨੇ ਪੈਣਗੇ। ਰੱਜੂ ਤੇ ਉਸ ਦੀ ਸੱਸ ਝੱਟ ਮੰਨ ਗਈਆਂ। ਬਾਬੇ ਨੇ ਕਿਹਾ, 'ਉਨ੍ਹਾਂ ਦੇ ਘਰ ਵਿਚ ਜਿੰਨਾ ਸੋਨਾ ਹੈ, ਦਾਨ ਕਰਨਾ ਪਵੇਗਾ। ਮੈਂ ਇਕ ਹਵਨ ਕਰਾਂਗਾ ਜਿਸ ਵਿਚ 5 ਜਾਂ 10 ਹਜ਼ਾਰ ਦਾ ...
ਤੜਕੇ ਉਠ ਕੇ ਅਜੇ ਚਾਹ-ਪਾਣੀ ਪੀਤਾ ਹੀ ਸੀ ਕਿ ਤਾਈ ਗੁਰਦਿੱਤ ਕੌਰ ਦੇ ਪੂਰੇ ਹੋਣ ਦੀ ਮੰਦਭਾਗੀ ਖ਼ਬਰ ਮਿਲ ਗਈ। ਉਸੇ ਵੇਲੇ ਹੀ ਮੈਂ ਤਾਈ ਦੇ ਘਰ ਚਾਲੇ ਪਾ ਦਿੱਤੇ। ਕਾਫੀ ਸਾਕ-ਸਬੰਧੀ ਆ ਚੁੱਕੇ ਸਨ ਅਤੇ ਕੁਝ ਆ ਰਹੇ ਸਨ। ਬਹੁਤ ਦੁੱਖ ਭਰਿਆ ਮਾਹੌਲ ਸੀ। ਤਾਈ ਜੀ ਪਿਛਲੇ ਇਕ ਸਾਲ ਤੋਂ ਮੰਜੇ 'ਤੇ ਸਨ। ਅਖੀਰਲੀ ਉਮਰੇ ਕਈ ਵਾਰ ਡਾਕਟਰੀ ਇਲਾਜ ਵੀ ਇਨਸਾਨ ਲਈ ਵਿਅਰਥ ਹੋ ਜਾਂਦੇ ਹਨ। ਘਰਦਿਆਂ ਕਾਫੀ ਇਲਾਜ ਕਰਵਾਇਆ ਸੀ। ਠੀਕ ਤਾਂ ਹੋ ਗਏ ਪਰ ਉਠਣੋਂ-ਬੈਠਣੋਂ ਜਾਂਦੇ ਰਹੇ। ਪਰ ਕਹਿੰਦੇ ਹਨ ਕਿ ਨੇਕ ਦਿਲ ਇਨਸਾਨ ਸਦਾ ਯਾਦ ਰਹਿੰਦੇ ਹਨ। ਸਾਰੇ ਤਾਈ ਜੀ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਸਨ। ਤਾਈ ਜੀ ਇਕ ਜ਼ਿੰਦਾਦਿਲ ਇਨਸਾਨ ਸਨ। ਜਵਾਨੀ ਵੇਲੇ ਜਿਥੇ ਉਨ੍ਹਾਂ ਨੇ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਪਾਲਿਆ, ਉਸੇ ਪੈਸੇ ਧੇਲੇ ਪੱਖੋਂ ਪਿੰਡ ਵਾਲਿਆਂ ਦੀ ਮਦਦ ਵੀ ਕੀਤੀ। ਭਰੀ ਜਵਾਨੀ ਵਿਚ ਤਾਇਆ ਜੀ ਦੇ ਪੂਰੇ ਹੋਣ ਤੋਂ ਬਾਅਦ ਆਪਣੇ ਦੋਵਾਂ ਪੁੱਤਰਾਂ ਨੂੰ ਕਮੀ ਮਹਿਸੂਸ ਨਾ ਹੋਣ ਦਿੱਤੀ।
ਏਨੇ ਨੂੰ ਸਭ ਰਿਸ਼ਤੇਦਾਰ ਇਕੱਠੇ ਹੋ ਗਏ ਅਤੇ ਅੰਤਿਮ ਸੰਸਕਾਰ ਦੀ ਤਿਆਰੀ ਕਰ ਲਈ ਗਈ। ਇਸ਼ਨਾਨ ਤੋਂ ਬਾਅਦ ਤਾਈ ਜੀ ਦੇ ...
(ਲੜੀ ਜੋੜਣ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮੇਰਾ ਸ਼ੁਰੂ ਤੋਂ ਹੀ ਸਭ ਤੋਂ ਛੋਟੇ ਵਾਲੇ ਨਾਲ ਲਗਾਅ ਸੀ ਬਾਕੀ ਤਾਂ ਉਪਰੋ-ਉਪਰੀ ਕਰਦੇ ਪਰ ਉਹ ਮੇਰਾ ਦਿਲ ਤੋਂ ਕਰਦਾ ਹੁੰਦਾ ਸੀ। ਮੈਨੂੰ ਸਭ ਤੋਂ ਛੋਟੇ ਵਾਲਾ ਹੀ ਫੋਨ ਕਰਦਾ ਹੁੰਦਾ ਸੀ ਤੇ ਐਤਕੀਂ ਲੋਹੜੀ ਉਤੇ ਸੰਧਾਰਾ ਵੀ ਉਹ ਆਪ ਲੈ ਕੇ ਆਇਆ ਸੀ ਪਹਿਲਾਂ ਤਾਂ ਬੇਬੇ-ਬਾਪੂ ਦੋਵੇਂ ਜਣੇ ਆਉਂਦੇ ਹੁੰਦੇ ਸਨ ਪਰ ਐਤਕੀਂ ਬਾਪੂ ਢਿੱਲਾ ਹੋਣ ਕਰਕੇ ਉਹ ਆਪ ਆਇਆ ਸੀ
ਬਾਪੂ ਨੂੰ ਮੇਰੇ ਆਉਣ ਦਾ ਚਾਅ ਤਾਂ ਬਹੁਤ ਹੁੰਦਾ ਸੀ ਪਰ ਪੁੱਤਾਂ ਦੀ ਬੇਰੁਖ਼ੀ ਕਾਰਨ ਉਸ ਦਾ ਵੱਸ ਨਹੀਂ ਸੀ ਚਲਦਾ। ਜਦੋਂ ਵੀ ਮੈਂ ਬਾਪੂ ਨੂੰ ਮਿਲ ਕੇ ਤੁਰਨ ਲੱਗਦੀ ਤਾਂ ਉਹ ਮੱਲੋ-ਮੱਲੀ ਮੈਨੂੰ ਪੈਸੇ ਦੇ ਦਿੰਦਾ। ਮੇਰੇ ਮਨ੍ਹਾਂ ਕਰਨ ਦੇ ਬਾਵਜੂਦ ਉਹ ਕਹਿ ਦਿੰਦਾ 'ਧੀਆਂ ਨੂੰ ਤਾਂ ਦਿਆ ਹੀ ਕਰਦੇ ਹੁੰਦੇ ਆ'। ਮੈਂ ਕਈ ਵਾਰੀ ਬਾਪੂ ਨੂੰ ਸ਼ਹਿਰ ਚੱਲਣ ਨੂੰ ਕਹਿਣਾ ਤੇ ਉਹ ਅੱਗੋਂ ਹੱਸ ਕੇ ਕਹਿ ਦਿੰਦਾ 'ਲੋਕ ਤਾਂ ਧੀਆਂ ਦੇ ਘਰੇ ਪਾਣੀ ਵੀ ਨਹੀਂ ਪੀਂਦੇ ਤੂੰ ਮੈਨੂੰ ਆਪਣੇ ਘਰ ਰਹਿਣ ਲਈ ਕਹਿੰਦੀ ਹੈ'। ਉਹ ਜਾਣਾ ਤਾਂ ਚਾਹੁੰਦਾ ਸੀ ਪਰ ਸ਼ਹਿਰ ਵਿਚ ਸਾਡਾ ਮਕਾਨ ਛੋਟਾ ਸੀ ਤੇ ਉਹ ਵੀ ਬਾਜ਼ਾਰ ਵਿਚ, ...
ਜਦੋਂ ਪੰਜ ਸੱਤ ਪੜ੍ਹਿਆ ਭਾਗ ਸਿੰਘ ਪੰਚਾਇਤੀ ਚੋਣਾਂ ਹੋਣ ਤੋਂ ਬਾਅਦ ਆਪਣੇ ਵਿਦੇਸ਼ ਰਹਿੰਦੇ ਪੁੱਤ ਕੁਲਦੀਪ ਕੋਲ ਗਿਆ ਤਾਂ ਉਸ ਦਾ ਪੁੱਤਰ ਕੁਝ ਦਿਨਾਂ ਬਾਅਦ ਭਾਗ ਸਿੰਘ ਨੂੰ ਆਪਣੇ ਦੋਸਤ ਕੋਲ ਮਿਲਣ ਲਈ ਲੈ ਕੇ ਗਿਆ। ਕੁਲਦੀਪ ਦੇ ਦੋਸਤ ਨੇ ਅੱਧੀ ਅੰਗਰੇਜ਼ੀ ਤੇ ਅੱਧੀ ਪੰਜਾਬੀ ਬੋਲਦੇ ਹੋਏ ਕਿਹਾ, 'ਦੋਸਤ ਸਭ ਤੋਂ ਪਹਿਲਾਂ ਫਸਟ ਚੁਆਇਸ ਦੱਸੋ?' ਭਾਗ ਸਿੰਘ ਆਪਣੇ ਪੁੱਤਰ ਦੇ ਬੋਲਣ ਤੋਂ ਪਹਿਲਾਂ ਹੀ ਬੋਲ ਪਿਆ, 'ਵੇਖੋ ਜੀ ਫਸਟ ਚੁਆਇਸ ਨਾਲੋਂ ਤਾਂ ਮੋਟਾ ਸੰਤਰਾ ਚੰਗੀ ਆ, ਫਸਟ ਚੁਆਇਸ ਤਾਂ ਦੂਜੇ ਦਿਨ ਵੀ ਸਿਰ ਫੜੀ ਰੱਖਦੀ ਆ। ਹੁਣ ਵਿਦੇਸ਼ੀਂ ਗਿਆ ਭਾਗ ਸਿੰਘ ਦਾ ਪੁੱਤਰ ਕੁਲਦੀਪ ਸੋਚੀ ਜਾ ਰਿਹਾ ਸੀ ਕਿ ਪੰਚਾਇਤੀ ਚੋਣਾਂ ਵਿਚ ਸ਼ਰਾਬ 'ਤੇ ਲੱਗੇ ਬਾਪੂ ਦੀ ਮਾਂ-ਬੋਲੀ ਆਪਣੇ ਦੋਸਤ ਨੂੰ ਕਿਵੇਂ ਸਮਝਾਵਾਂ।'
-ਪ੍ਰਗਟ ਢਿੱਲੋਂ
ਸਮਾਧ ਭਾਈ। ਮੋਬਾਈਲ : ...
ਸਿਆਸੀ ਚੇਲੇ ਨੂੰ ਮੰਝਿਆ ਗੁਰੂ ਕਹਿੰਦਾ,
ਮਿਠਾਸ ਜੀਭਾਂ ਦੀ ਹੋਰ ਵਧਾਅ ਕਾਕਾ।
ਕਿਰਕ ਦੰਦਾਂ ਨੂੰ ਜਦੋਂ ਮਹਿਸੂਸ ਹੋਵੇ,
ਬਿਨਾਂ ਚੱਬਿਆਂ ਗ਼ਨੀਮਤਾਂ ਖਾਅ ਕਾਕਾ।
ਮੂਹਰੇ ਨਿਕਲਦੇ ਸ਼ਰੀਕ ਦੇ ਠੋਕ ਠਿੱਬੀ,
ਸਿਫ਼ਤੀ ਮਰਸੀਆ ਸੱਥਰ 'ਤੇ ਗਾਅ ਕਾਕਾ।
'ਮੁਰਾਦਵਾਲਿਆ' ਜਿਹੜਾ ਵੀ ਸਿਰ ਚੱਕੇ,
ਦੇਵੀਂ ਓਸੇ ਦਾ ਭੋਗ ਪਵਾਅ ਕਾਕਾ।
-ਅਬੋਹਰ। ਸੰਪਰਕ : ...
* ਨਵਰਾਹੀ ਘੁਗਿਆਣਵੀ *
ਕਹਿਣੀ ਕਰਨੀ ਦਾ ਫ਼ਰਕ ਅਜੀਬ ਜਾਪੇ,
ਵੇਖ ਵੇਖ ਕੇ ਲੋਕ ਵੀਚਾਰ ਕਰਦੇ।
ਕਿਸ ਤੱਤ ਦੇ ਬਣੇ ਨੇ ਜਬਰਵੰਤੇ,
ਬਾਹਰੋਂ ਨਿਮਰ ਪਰ ਦਿਲੋਂ ਹੰਕਾਰ ਕਰਦੇ।
ਬੁਜ਼ਦਿਲ ਕੁਟਦੇ ਡਿੱਗਿਆਂ ਢੱਠਿਆਂ ਨੂੰ,
ਯੋਧੇ ਨਹੀਂ ਕਮਜ਼ੋਰੇ ਤੇ ਵਾਰ ਕਰਦੇ।
ਸਿਦਕ ਸੋਹਣੀ ਦਾ ਡੁੱਬ ਗਿਆ ਰਾਹ ਅੰਦਰ,
ਟੁੱਟੇ ਘੜੇ ਨਾ ਝਨਾਂ ਨੂੰ ਪਾਰ ਕਰਦੇ।
-ਫਰੀਦਕੋਟ। ਮੋਬਾਈਲ : ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX