ਤਾਜਾ ਖ਼ਬਰਾਂ


ਜੀ.ਐਸ.ਟੀ. ਉਗਰਾਹੀ ਜੁਲਾਈ ਵਿਚ 1.16 ਲੱਖ ਕਰੋੜ ਰੁਪਏ ਤੋਂ ਪਾਰ
. . .  9 minutes ago
ਨਵੀਂ ਦਿੱਲੀ, 1 ਅਗਸਤ - ਵਿੱਤ ਮੰਤਰਾਲਾ ਅਨੁਸਾਰ ਭਾਰਤ ਵਿਚ ਜੀ.ਐਸ.ਟੀ. ਉਗਰਾਹੀ ਜੁਲਾਈ ਮਹੀਨੇ ਵਿਚ 1.16 ਲੱਖ ਕਰੋੜ ਤੋਂ ਪਾਰ ਰਹੀ ਹੈ। ਪਿਛਲੇ ਮਹੀਨੇ ਤੋਂ ਜੋ 33 ਫ਼ੀਸਦੀ ਵੱਧ ਦੀ ਵਸੂਲੀ ਹੈ...
'ਸਿੱਖ ਪੰਥ ਦੀਆਂ ਵਿਰਾਸਤਾਂ ਬਚਾਓ' ਲਈ ਪੰਥਕ ਇਕੱਠ
. . .  27 minutes ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਿੱਖ ਸਦਭਾਵਨਾ ਦਲ ਵਲੋਂ 'ਸਿੱਖ ਪੰਥ ਦੀਆਂ ਵਿਰਾਸਤਾਂ ਬਚਾਓ' ਪੰਥਕ ਇਕੱਠ ਕੀਤਾ ਜਾ ਰਿਹਾ ਹੈ...
ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਵਲੋਂ ਜਥੇਬੰਦਕ ਢਾਂਚੇ ਦਾ ਐਲਾਨ
. . .  35 minutes ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਨੇ ਅੱਜ ਫੈਡਰੇਸ਼ਨ ਮਹਿਤਾ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਢੋਟ ਨੇ ਸੀਨੀਅਰ ਆਗੂ ਭਾਈ ਲਖਬੀਰ ਸਿੰਘ ਸੇਖੋਂ ਨੂੰ ਸਕੱਤਰ ਜਨਰਲ ਨਿਯੁਕਤ ਕੀਤਾ ਹੈ। ਜਿਸ ਵਿਚ...
ਕਾਂਗਰਸ ਪਾਰਟੀ ਨੂੰ ਲੱਗਾ ਝਟਕਾ, ਅਹਿਮ ਆਗੂ ਭਾਜਪਾ 'ਚ ਹੋਇਆ ਸ਼ਾਮਲ
. . .  about 1 hour ago
ਨਵੀਂ ਦਿੱਲੀ, 1 ਅਗਸਤ - ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਭਾਜਪਾ ਇਕ ਵਾਰ ਫਿਰ ਸਰਗਰਮ ਹੋ ਗਈ ਹੈ। ਮਨੀਪੁਰ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਤੋਂ ਪਹਿਲਾ ਮਨੀਪੁਰ ਵਿਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਮਨੀਪੁਰ ਕਾਂਗਰਸ ਦੇ...
ਜੰਮੂ ਕਸ਼ਮੀਰ 'ਚ ਪੱਥਰਬਾਜ਼ਾਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ ਤੇ ਨਾ ਹੀ ਪਾਸਪੋਰਟ
. . .  about 1 hour ago
ਸ੍ਰੀਨਗਰ, 1 ਅਗਸਤ - ਜੰਮੂ ਕਸ਼ਮੀਰ 'ਚ ਹੁਣ ਦੇਸ਼ ਧਰੋਹੀਆਂ ਤੇ ਪੱਥਰਬਾਜ਼ਾਂ 'ਤੇ ਨਕੇਲ ਕੱਸਣ ਲਈ ਨਵਾਂ ਆਦੇਸ਼ ਜਾਰੀ ਕੀਤਾ ਹੈ। ਜਿਸ ਤਹਿਤ ਦੇਸ਼ ਖ਼ਿਲਾਫ਼ ਨਾਅਰੇਬਾਜ਼ੀ ਕਰਨ ਵਾਲੇ ਤੇ ਪੱਥਰਬਾਜ਼ੀ ਕਰਨ ਵਾਲਿਆਂ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ...
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅੱਜ ਤੋਂ ਪ੍ਰਧਾਨਗੀ ਕਰੇਗਾ ਭਾਰਤ
. . .  about 1 hour ago
ਨਵੀਂ ਦਿੱਲੀ, 1 ਅਗਸਤ - ਭਾਰਤ ਦੇ ਲਈ ਅੱਜ ਐਤਵਾਰ ਦਾ ਦਿਨ ਕਾਫੀ ਅਹਿਮ ਹੈ। ਦਰਅਸਲ ਅੱਜ ਇਕ ਅਗਸਤ ਤੋਂ ਭਾਰਤ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸੰਭਾਲਣ ਜਾ ਰਿਹਾ ਹੈ। ਹਾਲਾਂਕਿ ਸੁਰੱਖਿਆ ਪ੍ਰੀਸ਼ਦ ਦਾ ਪਹਿਲਾ ਕਾਰਜਕਾਰੀ ਦਿਵਸ ਭਲਕੇ ਸੋਮਵਾਰ ਤੋਂ ਹੋਵੇਗਾ। ਸੁਰੱਖਿਆ...
ਘੱਗਰ ਦਾ ਪਾਣੀ ਵਧਣ ਕਾਰਨ ਲੋਕ ਸਹਿਮੇ
. . .  about 2 hours ago
ਸਰਦੂਲਗੜ੍ਹ, 1 ਅਗਸਤ (ਜੀ. ਐਮ. ਅਰੋੜਾ) - ਸਥਾਨਕ ਸ਼ਹਿਰ ਦੀ ਹਿੱਕ ਨਾਲ ਖਹਿ ਕੇ ਲੰਘਦੀ ਘੱਗਰ ਨਦੀ ਵਿਚ ਪਾਣੀ ਦਾ ਪੱਧਰ 19 ਫੁੱਟ 'ਤੇ ਹੋ ਜਾਣ ਕਾਰਨ ਲੋਕ ਸਹਿਮੇ ਹੋਏ ਹਨ। ਉੱਥੇ ਹੀ, ਘੱਗਰ ਦੇ ਪੁਲ ਵਿਚ ਬੂਟੀ ਫਸਣ ਕਾਰਨ ਘੱਗਰ ਨਦੀ ਦੇ ਬੰਨ੍ਹ ਟੁੱਟਣ ਦੇ ਡਰੋਂ ਪ੍ਰਸ਼ਾਸਨ ਨੇ ਤੜਕੇ ਤਿੰਨ ਵਜੇ ਤੋਂ...
ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹੜ੍ਹ ਪ੍ਰਭਾਵਿਤ ਖੇਤਰ ਦਾ ਕੀਤਾ ਹਵਾਈ ਸਰਵੇਖਣ
. . .  about 2 hours ago
ਸ਼ਿਮਲਾ, 1 ਅਗਸਤ - ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹੜ੍ਹ ਪ੍ਰਭਾਵਿਤ ਖੇਤਰ ਲਾਹੌਲ-ਸਪਿਤੀ ਦਾ ਹਵਾਈ ਸਰਵੇਖਣ ਕੀਤਾ ਹੈ। ਇਸ ਖੇਤਰ ਵਿਚ ਅਚਾਨਕ ਆਏ ਹੜ੍ਹ ਕਾਰਨ ਭਾਰੀ ਤਬਾਹੀ ਸਮੇਤ ਕੁਝ ਮੌਤਾਂ ਹੋਈਆਂ ਹਨ...
ਦਿੱਲੀ 'ਚ ਮੀਂਹ ਕਾਰਨ ਕਈ ਇਲਾਕਿਆਂ 'ਚ ਭਰਿਆ ਪਾਣੀ
. . .  about 2 hours ago
ਨਵੀਂ ਦਿੱਲੀ, 1 ਅਗਸਤ - ਰਾਜਧਾਨੀ ਦਿੱਲੀ ਵਿਚ ਅੱਜ ਜ਼ੋਰਦਾਰ ਮੀਂਹ ਪਿਆ ਹੈ। ਤੇਜ਼ ਮੀਂਹ ਕਾਰਨ ਮੌਸਮ ਬੇਸ਼ੱਕ ਸੁਹਾਵਣਾ ਹੋ ਗਿਆ ਪ੍ਰੰਤੂ ਇਸ ਕਾਰਨ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਭਾਰੀ ਪਾਣੀ ਜਮਾਂ ਹੋ ਗਿਆ ਹੈ। ਸੜਕਾਂ ਪਾਣੀ 'ਚ ਡੁੱਬ ਗਈਆਂ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ...
ਉਤਰ ਪ੍ਰਦੇਸ਼ ਦੇ ਦੌਰੇ 'ਤੇ ਪੁੱਜੇ ਅਮਿਤ ਸ਼ਾਹ
. . .  about 2 hours ago
ਲਖਨਊ, 1 ਅਗਸਤ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਉਤਰ ਪ੍ਰਦੇਸ਼ ਦੇ ਦੌਰੇ 'ਤੇ ਪੁੱਜੇ ਹਨ। ਇਸ ਦੌਰਾਨ ਹਵਾਈ ਅੱਡੇ 'ਤੇ ਰਾਜ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਉਨ੍ਹਾਂ ਦਾ ਸਵਾਗਤ ਕੀਤਾ...
ਸਤੀਸ਼ ਕੁਮਾਰ ਕੁਆਟਰ ਫਾਈਨਲ ਵਿਚ ਹਾਰੇ, ਭਾਰਤੀ ਉਮੀਦਾਂ ਨੂੰ ਵੱਡਾ ਝਟਕਾ
. . .  about 2 hours ago
ਟੋਕੀਓ, 1 ਅਗਸਤ - ਭਾਰਤੀ ਉਮੀਦਾਂ ਨੂੰ ਟੋਕੀਓ ਉਲੰਪਿਕ ਵਿਚ ਉਸ ਵਕਤ ਵੱਡਾ ਝਟਕਾ ਲੱਗਾ ਜਦੋਂ ਬਾਕਸਿੰਗ ਦੇ ਸੁਪਰ ਹੈਵੀ ਵੇਟ ਕੁਆਟਰ ਫਾਈਨਲ ਮੈਚ ਵਿਚ ਭਾਰਤ ਦੇ ਸਤੀਸ਼ ਕੁਮਾਰ ਨੂੰ ਹਾਰ ਮਿਲੀ...
ਭਾਰਤ ਵਿਚ ਕੋਰੋਨਾ ਦੇ ਪਿਛਲੇ 24 ਘੰਟਿਆਂ ਦੌਰਾਨ 41 ਹਜ਼ਾਰ ਤੋਂ ਵਧੇਰੇ ਪ੍ਰਾਪਤ ਹੋਏ ਕੇਸ
. . .  about 4 hours ago
ਨਵੀਂ ਦਿੱਲੀ, 1 ਅਗਸਤ - ਭਾਰਤ ਵਿਚ ਕੋਰੋਨਾ ਦੇ 41 ਹਜ਼ਾਰ 831 ਨਵੇਂ ਕੇਸ ਪਿਛਲੇ 24 ਘੰਟਿਆਂ ਦੌਰਾਨ ਪ੍ਰਾਪਤ ਹੋਏ ਹਨ ਅਤੇ 541 ਮਰੀਜ਼ਾਂ ਦੀ ਮੌਤਾਂ ਹੋਈਆਂ ਹਨ...
ਅਫ਼ਗ਼ਾਨਿਸਤਾਨ ਦੇ ਕੰਧਾਰ ਹਵਾਈ ਅੱਡੇ 'ਤੇ ਹਮਲਾ
. . .  about 4 hours ago
ਕਾਬੁਲ, 1 ਅਗਸਤ - ਅਮਰੀਕੀ ਫ਼ੌਜੀਆਂ ਦੇ ਦੋ ਦਹਾਕਿਆਂ ਬਾਅਦ ਅਫ਼ਗ਼ਾਨਿਸਤਾਨ ਛੱਡਣ ਦੀ ਪ੍ਰਕਿਰਿਆ ਵਿਚਕਾਰ ਤਾਲਿਬਾਨ ਮੁਲਕ ਅੰਦਰ ਆਪਣਿਆਂ ਲੜਾਕਿਆਂ ਦੀ ਮਦਦ ਨਾਲ ਮੁੜ ਤੋਂ ਸੁਰਜੀਤ ਹੋ ਰਿਹਾ ਹੈ। ਅਫ਼ਗ਼ਾਨ ਸਰਕਾਰ ਵੀ ਤਾਲਿਬਾਨ ਨਾਲ ਟਾਕਰਾ ਲੈਂਦੀ ਪ੍ਰਤੀਤ ਹੋ ਰਹੀ ਹੈ। ਇਸ ਵਿਚਕਾਰ...
ਐਨ.ਆਈ.ਏ. ਵਲੋਂ ਜੰਮੂ ਕਸ਼ਮੀਰ ਵਿਚ ਛਾਪੇਮਾਰੀ, ਇਕ ਅੱਤਵਾਦੀ ਗ੍ਰਿਫ਼ਤਾਰ
. . .  about 5 hours ago
ਸ੍ਰੀਨਗਰ, 1 ਅਗਸਤ - ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਜੰਮੂ ਕਸ਼ਮੀਰ ਵਿਚ 15 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ ਅਤੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ...
ਦਿੱਲੀ ਵਿਚ ਭਾਰੀ ਮੀਂਹ
. . .  about 5 hours ago
ਨਵੀਂ ਦਿੱਲੀ, 1 ਅਗਸਤ - ਕੌਮੀ ਰਾਜਧਾਨੀ ਦਿੱਲੀ ਵਿਚ ਸੰਘਣੇ ਬੱਦਲ ਛਾਅ ਜਾਣ ਮਗਰੋਂ ਭਾਰੀ ਮੀਂਹ ਪਿਆ ਹੈ ਤੇ ਮੌਸਮ ਸੁਹਾਵਣਾ ਹੋ ਗਿਆ ਹੈ...
ਅੱਜ ਦਾ ਵਿਚਾਰ
. . .  about 6 hours ago
ਉਲੰਪਿਕ 'ਚ ਭਾਰਤੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, ਪਹਿਲੀ ਵਾਰ ਕੁਆਟਰ ਫਾਈਨਲ ਤੱਕ ਪਹੁੰਚੀ
. . .  1 day ago
ਟੋਕੀਓ, 31 ਜੁਲਾਈ - ਜਾਪਾਨ ਵਿਚ ਚੱਲ ਰਹੀਆਂ ਉਲੰਪਿਕ ਖੇਡਾਂ ਵਿਚ ਭਾਰਤੀ ਮਹਿਲਾਵਾਂ ਦੀ ਹਾਕੀ ਟੀਮ ਨੇ ਇਤਿਹਾਸ ਰਚਦੇ ਹੋਏ ਕੁਆਟਰ ਫਾਈਨਲ ਵਿਚ ਪ੍ਰਵੇਸ਼ ਪਾ ਲਿਆ ਹੈ। ਉਲੰਪਿਕ ਦੇ ਇਤਿਹਾਸ ਵਿਚ ਪਹਿਲੀ ਵਾਰ ਭਾਰਤੀ ਮਹਿਲਾਵਾਂ ਦੀ ਹਾਕੀ ਟੀਮ ਕੁਆਟਰ ਫਾਈਨਲ ਤੱਕ ਪਹੁੰਚ ਸਕੀ ਹੈ। ਜਿਵੇਂ ਹੀ...
ਕਿਸਾਨਾਂ ਵਲੋਂ ਸਾਬਕਾ ਕੈਬਨਿਟ ਮੰਤਰੀ ਮਿੱਤਲ ਦਾ ਕੀਤਾ ਘਿਰਾਓ
. . .  1 day ago
ਸ੍ਰੀ ਅਨੰਦਪੁਰ ਸਾਹਿਬ, 31 ਜੁਲਾਈ (ਨਿੱਕੂਵਾਲ, ਕਰਨੈਲ ਸਿੰਘ) - ਬੀਤੇ ਦਿਨੀਂ ਪਿੰਡ ਬੀਕਾਪੁਰ ਵਿਖੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦਾ ਘਿਰਾਓ ਕਰਨ ਤੋਂ ਬਾਅਦ ਕਿਸਾਨਾਂ ਵਲੋਂ ਅੱਜ ਦੂਜੇ ਦਿਨ ਵੀ ਨਜ਼ਦੀਕੀ ਪਿੰਡ ਰਾਮਪੁਰ ਜੱਜਰ ਵਿਖੇ ਮਿੱਤਲ ਦਾ ਘਿਰਾਓ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਾਬਕਾ...
ਪੰਜਾਬ ਦੇ ਜ਼ਿਲ੍ਹਾ ਮਾਲ ਅਫ਼ਸਰਾਂ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ
. . .  1 day ago
ਅਜਨਾਲਾ/ਫਗਵਾੜਾ, 31 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ/ਤਰਨਜੀਤ ਸਿੰਘ ਕਿੰਨੜਾ) - ਪੰਜਾਬ ਸਰਕਾਰ ਵਲੋਂ ਅੱਜ ਅਹਿਮ ਫ਼ੈਸਲਾ ਲੈਂਦਿਆਂ ਪੰਜਾਬ ਦੇ 9 ਜ਼ਿਲ੍ਹਾ ਮਾਲ ਅਫ਼ਸਰਾਂ 3 ਤਹਿਸੀਲਦਾਰਾਂ ਅਤੇ 20 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ...
ਦੋ ਰੋਜ਼ਾ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਸ਼ੁਰੂ
. . .  1 day ago
ਬੁਢਲਾਡਾ, 31 ਜੁਲਾਈ (ਸਵਰਨ ਸਿੰਘ ਰਾਹੀ) - ਗਤਕਾ ਫੈਡਰੇਸ਼ਨ ਪੰਜਾਬ ਵਲੋਂ ਬੋੜਾਵਾਲ (ਮਾਨਸਾ) ਵਿਖੇ ਅੱਜ ਤੋਂ ਕਰਵਾਈ ਜਾ ਰਹੀ ਦੋ ਰੋਜ਼ਾ 6ਵੀਂ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਦੀ ਸ਼ੁਰੂਆਤ ਕਰਦਿਆਂ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਆਈ. ਪੀ. ਐਸ. ਨੇ ਕਿਹਾ...
ਤਲਵੰਡੀ ਸਾਬੋ ਤਾਪ ਘਰ ਦਾ 3 ਨੰਬਰ ਯੂਨਿਟ ਮੁੜ ਚਾਲੂ
. . .  1 day ago
ਮਾਨਸਾ, 31 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ) - ਤਲਵੰਡੀ ਸਾਬੋ ਤਾਪ ਘਰ ਦਾ 3 ਨੰਬਰ ਯੂਨਿਟ ਮੁੜ ਚਾਲੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਤਾਪ ਘਰ ਦਾ ਇਹ ਯੂਨਿਟ ਮਾਰਚ ਮਹੀਨੇ ਤੋਂ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਿਆ ਸੀ। 2 ਨੰਬਰ ਯੂਨਿਟ ਪਹਿਲਾਂ ਹੀ ਚੱਲ ਰਿਹਾ ਹੈ। ਜਦਕਿ 1 ਨੰਬਰ ਯੂਨਿਟ...
ਪੰਜਾਬ ਸਰਕਾਰ ਵਲੋਂ ਜੇਲ੍ਹ ਪ੍ਰਸ਼ਾਸਨ ਨਾਲ ਜੁੜੇ 33 ਅਧਿਕਾਰੀਆਂ ਦੇ ਤਬਾਦਲੇ
. . .  1 day ago
ਫਗਵਾੜਾ, 31 ਜੁਲਾਈ (ਤਰਨਜੀਤ ਸਿੰਘ ਕਿੰਨੜਾ) - ਪੰਜਾਬ ਸਰਕਾਰ ਵਲੋਂ ਜੇਲ੍ਹ ਪ੍ਰਸ਼ਾਸਨ ਨਾਲ 33 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ...
ਦੇਸ਼ ਦੇ ਸਭ ਤੋਂ ਲੋੜੀਂਦੇ ਗੈਂਗਸਟਰ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੀਤਾ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 31 ਜੁਲਾਈ - ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੇਸ਼ ਦੇ ਸਭ ਤੋਂ ਲੋੜੀਂਦੇ ਗੈਂਗਸਟਰ ਕਾਲਾ ...
ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਯੋ ਨੇ ਛੱਡੀ ਰਾਜਨੀਤੀ
. . .  1 day ago
ਕੋਲਕਾਤਾ, 31 ਜੁਲਾਈ - ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਯੋ ਨੇ ਰਾਜਨੀਤੀ ਛੱਡ ਦਿੱਤੀ ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ ,31 ਜੁਲਾਈ - (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ...
ਹੋਰ ਖ਼ਬਰਾਂ..

ਬਹੁਰੰਗ

ਅਨੰਨਿਆ ਪਾਂਡ

ਨੂੰ ਗਾਇਕੀ ਦਾ ਸ਼ੌਕ ਜਾਗਿਆ

ਦੋ ਸਾਲ ਪਹਿਲਾਂ ਟਾਈਗਰ ਸ਼ਰਾਫ਼ ਨਾਲ ਅਨੰਨਿਆ ਪਾਂਡੇ ਦੀ ਫ਼ਿਲਮ 'ਸਟੂਡੈਂਟ ਆਫ਼ ਦਾ ਯੀਅਰ-2' ਆਈ ਸੀ। ਇਧਰ ਦੱਖਣ ਦੇ ਸੁਪਰ ਸਟਾਰ ਵਿਜਯ ਦੇਵਰਕੋਂਡਾ ਨਾਲ ਅਨੰਨਿਆ ਦੀ ਫ਼ਿਲਮ 'ਲਾਈਗਰ' ਦਾ ਪ੍ਰਸੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਪਹਿਲਾਂ ਹੋਰ ਮੁਸ਼ਕਿਲਾਂ ਸਨ ਤੇ ਹੁਣ ਕੋਰੋਨਾ ਨੇ ਇਸ ਦੀ ਰਿਲੀਜ਼ ਲੇਟ ਕਰਵਾਈ ਹੈ। ਅਨੰਨਿਆ ਚਾਹੁੰਦੀ ਹੈ ਕਿ ਇਹ 'ਲਾਈਗਰ' ਓ.ਟੀ.ਟੀ. 'ਤੇ ਨਹੀਂ ਬਲਕਿ ਥੀਏਟਰਾਂ ਵਿਚ ਰਿਲੀਜ਼ ਹੋਵੇ। ਇਹ ਸਹੀ ਹੈ ਕਿ ਦੋ ਵਰ੍ਹਿਆਂ 'ਚ ਉਸ ਨੇ ਨਾਂਅ ਬਹੁਤ ਕਮਾਇਆ ਹੈ ਪਰ ਸੋਸ਼ਲ ਮੀਡੀਆ 'ਤੇ ਪਹਿਰਾਵੇ ਨੂੰ ਲੈ ਕੇ ਉਸ ਦੀ ਖਿਚਾਈ ਵੀ ਬਹੁਤ ਹੁੰਦੀ ਹੈ। ਇਕ ਨਵੀਂ ਗੱਲ ਹੋਰ ਕਿ ਮਿਸ ਪਾਂਡੇ ਗਾਇਕੀ ਦਾ ਸ਼ੌਕ ਵੀ ਰੱਖਦੀ ਹੈ ਪਰ ਸੁਰ ਉਸ ਕੋਲ ਹੈ ਨਹੀਂ। ਉਹ ਘਰ ਗਾ ਰਹੀ ਸੀ ਕਿ ਵੱਡੀ ਭੈਣ ਨੇ ਕਿਹਾ ਕਿ ਬਸ ਕਰ ਮੇਰੇ ਕੰਨਾਂ 'ਚੋਂ ਤੇਰਾ ਗੀਤ ਸੁਣ ਕੇ ਖ਼ੂਨ ਨਿਕਲ ਆਇਆ ਹੈ। ਪਿੰਡ ਹਾਲੇ ਵੱਸਿਆ ਨਹੀਂ ਪਰ ਚੋਰ ਲੁਟੇਰੇ ਪਹਿਲਾਂ ਹੀ, ਵਾਲੀ ਗੱਲ ਹੈ ਕਿ ਵਿਆਹ ਦੀ ਹਾਲੇ ਕੋਈ ਗੱਲ ਹੀ ਨਹੀਂ ਪਰ ਅਨੰਨਿਆ ਕਹਿ ਰਹੀ ਹੈ ਕਿ ਆਪਣੇ ਵਿਆਹ 'ਤੇ ਉਹ ਮਨੀਸ਼ ਮਲਹੋਤਰਾ ਦਾ ਡਿਜ਼ਾਈਨ ਕੀਤਾ ਲਹਿੰਗਾ ਪਹਿਨੇਗੀ। ...

ਪੂਰਾ ਲੇਖ ਪੜ੍ਹੋ »

ਖ਼ਤਰਾ ਮੁੱਲ ਲੈਣ ਨੂੰ ਤਿਆਰ

ਦਿਵਿਆਂਕਾ

'ਬਨੂੰ ਮੈਂ ਤੇਰੀ ਦੁਲਹਨ', 'ਕਸਮ ਸੇ', 'ਯੇ ਹੈਂ ਮੁਹੱਬਤੇਂ' ਆਦਿ ਲੜੀਵਾਰਾਂ 'ਚ ਕੰਮ ਕਰਕੇ ਪ੍ਰਸਿੱਧੀ ਖੱਟਣ ਵਾਲੀ ਦਿਵਿਆਂਕਾ ਤ੍ਰਿਪਾਠੀ ਹੁਣ ਖ਼ਤਰਾ ਮੁੱਲ ਲੈਣ ਲਈ ਤਿਆਰ ਹੈ। ਉਂਝ ਤਾਂ ਇਸ ਕੋਰੋਨਾ ਕਾਲ ਵਿਚ ਮਾਸਕ ਪਾਏ ਬਗ਼ੈਰ ਘਰ ਤੋਂ ਨਿਕਲਣਾ ਹੀ ਆਪਣੇ-ਆਪ ਵਿਚ ਵੱਡਾ ਖ਼ਤਰਾ ਹੈ। ਇਸ ਤਰ੍ਹਾਂ ਦੇ ਮਾਹੌਲ ਵਿਚ ਦਿਵਿਆਂਕਾ ਕਿਸ ਗੱਲ ਦਾ ਖ਼ਤਰਾ ਮੁੱਲ ਲੈ ਰਹੀ ਹੈ, ਇਹੀ ਉਤਸੁਕਤਾ ਵਾਲਾ ਵਿਸ਼ਾ ਹੈ। ਅਸਲ ਵਿਚ ਦਿਵਿਆਂਕਾ ਰਿਆਲਿਟੀ ਸ਼ੋਅ 'ਖ਼ਤਰੋਂ ਕੇ ਖਿਲਾੜੀ' ਵਿਚ ਹਿੱਸਾ ਲੈਣ ਜਾ ਰਹੀ ਹੈ। ਇਸ ਸ਼ੋਅ ਦੇ 11ਵੇਂ ਸੀਜ਼ਨ ਵਿਚ ਆਸਥਾ ਗਿੱਲ, ਅਭਿਨਵ ਸ਼ੁਕਲਾ, ਵਰੁਣ ਸੂਦ, ਅਰਜੁਨ ਬਿਜਲਾਨੀ, ਨਿੱਕੀ ਤੰਬੋਲੀ, ਰਾਹੁਲ ਵੈਧ ਆਦਿ ਪ੍ਰਤੀਯੋਗੀ ਹਨ। ਉਂਝ ਇਸ ਤੋਂ ਪਹਿਲਾਂ ਵੀ ਦਿਵਿਆਂਕਾ ਨੂੰ ਇਸ ਸ਼ੋਅ ਦੀ ਪੇਸ਼ਕਸ਼ ਹੋਈ ਸੀ ਪਰ ਉਹ ਮਨ੍ਹਾਂ ਕਰਦੀ ਰਹੀ ਸੀ। ਹੁਣ ਇਸ ਸ਼ੋਅ ਲਈ ਹਾਂ ਕਹਿਣ ਬਾਰੇ ਦਿਵਿਆਂਕਾ ਦਾ ਕਹਿਣਾ ਹੈ ਕਿ ਪਹਿਲਾਂ ਉਹ ਸਲਿੱਪ ਡਿਸਕ ਤੋਂ ਪ੍ਰੇਸ਼ਾਨ ਰਹਿੰਦੀ ਸੀ, ਜਿਸ ਕਰਕੇ ਉਸ ਨੂੰ ਤੁਰਨਾ ਵੀ ਔਖਾ ਲਗਦਾ ਸੀ ਇਸ ਕਰਕੇ ਉਹ ਸ਼ੋਅ ਨਕਾਰਦੀ ਰਹੀ ਪਰ ਹੁਣ ਉਹ ਸਿਹਤਮੰਦ ਹੈ ਅਤੇ ਦਿਲ ਚੋਂ ਪਾਣੀ ਦਾ ...

ਪੂਰਾ ਲੇਖ ਪੜ੍ਹੋ »

ਤ੍ਰਿਪਤ ਡਿਮਰੀ ਦੇ ਕਰੀਅਰ ਨੂੰ ਸੰਵਾਰਨਗੇ

ਕਰਨ ਜੌਹਰ

ਕਰਨ ਜੌਹਰ ਫ਼ਿਲਮ ਨਿਰਮਾਣ ਅਤੇ ਨਿਰਦੇਸ਼ਨ ਵਿਚ ਤਾਂ ਰੁੱਝੇ ਰਹਿੰਦੇ ਹੀ ਹਨ, ਨਾਲ ਹੀ ਉਹ ਟੀ. ਵੀ. ਲਈ 'ਟਾਕ ਸ਼ੋਅ' ਦਾ ਨਿਰਮਾਣ ਅਤੇ ਸੰਚਾਲਨ ਵੀ ਕਰਦੇ ਰਹਿੰਦੇ ਹਨ। ਲੱਗੇ ਹੱਥ ਰਿਆਇਲਟੀ ਸ਼ੋਅ ਵਿਚ ਜੱਜ ਦੀ ਕੁਰਸੀ 'ਤੇ ਵੀ ਬਿਰਾਜਮਾਨ ਹੁੰਦੇ ਹਨ। ਹੁਣ ਆਪਣੇ ਕੰਮਕਾਰ ਦਾ ਦਾਇਰਾ ਵਧਾਉਂਦੇ ਹੋਏ ਕਰਨ ਨੇ ਧਰਮਾ ਕਾਰਨਰਸਟੋਨ ਏਜੰਸੀ ਦੇ ਨਾਂਅ ਨਾਲ ਨਵੀਂ ਕੰਪਨੀ ਖੋਲ੍ਹ ਲਈ ਹੈ ਅਤੇ ਇਸ ਹੇਠ ਉਹ ਕਲਾਕਾਰਾਂ ਦਾ ਕਰੀਅਰ ਸੰਵਾਰਨਗੇ। ਆਪਣੀ ਇਸੇ ਕੰਪਨੀ ਦੀ ਸ਼ੁਰੂਆਤ ਕਰਨ ਨੇ ਤ੍ਰਿਪਤ ਡਿਮਰੀ ਦੇ ਨਾਲ ਕੀਤੀ ਹੈ ਅਤੇ ਉਸ ਦੇ ਫ਼ਿਲਮੀ ਕਰੀਅਰ ਦੀ ਲਗਾਮ ਆਪਣੇ ਹੱਥਾਂ ਵਿਚ ਲੈ ਲਈ ਹੈ। ਤ੍ਰਿਪਤ ਲਈ ਵੀ ਇਹ ਵੱਡਾ ਮੌਕਾ ਹੈ ਕਿਉਂਕਿ ਉਹ ਹੱਥ-ਪੈਰ ਤਾਂ ਕਾਫ਼ੀ ਮਾਰ ਰਹੀ ਸੀ ਪਰ ਬਾਲੀਵੁੱਡ ਵਿਚ ਆਪਣੀ ਥਾਂ ਪੱਕੀ ਨਹੀਂ ਕਰ ਸਕੀ ਸੀ ਪਰ ਬਾਲੀਵੁੱਡ ਵਿਚ ਆਪਣੀ ਜਗ੍ਹਾ ਪੱਕੀ ਨਹੀਂ ਕਰ ਰਹੀ ਸੀ। ਤ੍ਰਿਪਤ ਨੇ 'ਪੋਸਟਰ ਬੁਆਏਜ਼', 'ਲੈਲਾ ਮਜਨੂੰ', 'ਬੁਲਬੁਲ' ਆਦਿ ਫ਼ਿਲਮਾਂ ਕੀਤੀਆਂ ਪਰ ਦਰਸ਼ਕਾਂ ਵਿਚ ਉਹ ਠੋਸ ਪਛਾਣ ਨਹੀਂ ਬਣਾ ਸਕੀ। ਕਰਨ ਨੂੰ ਤ੍ਰਿਪਤ ਵਿਚ ਸਟਾਰ ਅਪੀਲ ਵਾਲੀ ਗੱਲ ਨਜ਼ਰ ਆਈ ਅਤੇ ਉਨ੍ਹਾਂ ਦੀ ਪਾਰਖੂ ...

ਪੂਰਾ ਲੇਖ ਪੜ੍ਹੋ »

'ਆਈ.ਪੀ.ਐਲ.' ਨੇ ਦੁਖੀ ਕਰ ਦਿੱਤਾ

ਕ੍ਰਿਸ਼ਮਾ ਕੋਟਕ

ਅੰਤਰਰਾਸ਼ਟਰੀ ਤੇ ਰਾਸ਼ਟਰੀ ਮਾਡਲਿੰਗ ਖੇਤਰ ਤੋਂ ਫ਼ਿਲਮਾਂ ਵਿਚ ਆਈ ਕ੍ਰਿਸ਼ਮਾ ਕੋਟਕ ਨੇ 'ਮਿ. ਜੋ ਬੀ ਕਾਰਵਾਲੋਹ', 'ਲਵ ਅਫੇਅਰ', 'ਫ੍ਰੀਕੀ ਅਲੀ' ਆਦਿ ਹਿੰਦੀ ਫ਼ਿਲਮਾਂ ਦੇ ਨਾਲ-ਨਾਲ ਪੰਜਾਬੀ ਫ਼ਿਲਮ 'ਕਪਤਾਨ' ਵਿਚ ਵੀ ਕੰਮ ਕੀਤਾ ਹੈ। ਕ੍ਰਿਸ਼ਮਾ ਦੀ ਖੇਡ ਪ੍ਰਤੀ ਵੀ ਵਿਸ਼ੇਸ਼ ਰੁਚੀ ਰਹੀ ਹੈ ਅਤੇ ਉਹ ਆਈ. ਪੀ. ਐਲ., ਏਸ਼ੀਅਨ ਪ੍ਰੀਮੀਅਰ ਲੀਗ, 2019 ਕ੍ਰਿਕਟ ਵਿਸ਼ਵ ਕੱਪ ਆਦਿ ਖੇਡ ਸਮਾਰੋਹਾਂ ਨੂੰ ਟੀ.ਵੀ. 'ਤੇ ਪੇਸ਼ ਵੀ ਕਰ ਚੁੱਕੀ ਹੈ। ਹੁਣ ਜਦੋਂ ਕੋਰੋਨਾ ਦੇ ਚਲਦਿਆਂ ਹਾਲੀਆ ਆਈ.ਪੀ.ਐਲ. ਦੇ ਮੈਚ ਰੱਦ ਹੋ ਗਏ ਹਨ ਤਾਂ ਇਸ ਨੂੰ ਲੈ ਕੇ ਕ੍ਰਿਸ਼ਮਾ ਉਦਾਸ ਹੋ ਗਈ ਹੈ। ਉਹ ਕਹਿੰਦੀ ਹੈ, 'ਆਈ. ਪੀ. ਐਲ. ਨੇ ਦੁਖੀ ਕਰ ਦਿੱਤਾ। ਕ੍ਰਿਕਟ ਤੇ ਫੁੱਟਬਾਲ ਮੇਰੇ ਪਸੰਦੀਦਾ ਖੇਡ ਹਨ ਅਤੇ ਮੈਂ ਪਿਛਲੇ ਦਿਨੀਂ ਰੋਜ਼ ਸ਼ਾਮ ਨੂੰ ਟੀ.ਵੀ. ਸਾਹਮਣੇ ਬੈਠ ਜਾਇਆ ਕਰਦੀ ਸੀ, ਜਿਸ ਦਿਨ ਆਈ. ਪੀ. ਐਲ. ਦੇ ਦੋ ਮੈਚ ਹੁੰਦੇ ਸਨ, ਉਸ ਦਿਨ ਮੀਟਿੰਗ ਲੰਮੀ ਚੱਲਦੀ ਸੀ। ਪਰ ਹੁਣ ਅਚਾਨਕ ਹੀ ਟੂਰਨਾਮੈਂਟ ਰੱਦ ਹੋ ਜਾਣ ਤੋਂ ਦੁਖੀ ਹੋ ਗਈ ਹਾਂ। ਇਕ ਦੁੱਖ ਇਸ ਗੱਲ ਦਾ ਵੀ ਹੈ ਕਿ ਕੁਝ ਖਿਡਾਰੀ ਕੋਰੋਨਾ ਪਾਜ਼ੀਟਿਵ ਵੀ ਹੋ ਗਏ ਹਨ। ਮੈਂ ਰੋਜ਼ ਉਨ੍ਹਾਂ ਦੇ ...

ਪੂਰਾ ਲੇਖ ਪੜ੍ਹੋ »

ਸਾਡੀ ਫ਼ਿਲਮ ਲੋਕਾਂ ਦਾ ਸ਼ੱਕ ਦੂਰ ਕਰ ਦੇਵੇਗੀ

ਜਸਲੀਨ ਮਠਾਰੂ

ਨਿਰਮਾਤਾ-ਨਿਰਦੇਸ਼ਕ ਕੇਸਰ ਮਠਾਰੂ ਦੀ ਗਾਇਕਾ-ਅਦਾਕਾਰਾ ਬੇਟੀ ਜਸਲੀਨ ਮਠਾਰੂ ਉਦੋਂ ਅਚਾਨਕ ਚਰਚਾ ਵਿਚ ਆ ਗਈ ਸੀ ਜਦੋਂ ਉਸ ਨੇ ਭਜਨ ਗਾਇਕ ਅਨੂਪ ਜਲੋਟਾ ਨਾਲ ਬਿੱਗ ਬੌਸ ਦੇ ਘਰ ਵਿਚ ਦਾਖ਼ਲਾ ਲਿਆ ਸੀ। ਉਦੋਂ ਇਨ੍ਹਾਂ ਦੋਵਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚੁਟਕਲੇ ਵੀ ਬਹੁਤ ਬਣੇ ਸਨ। ਬਿੱਗ ਬੌਸ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਦੋਵਾਂ ਨੇ ਆਪਣੇ ਸਬੰਧਾਂ ਨੂੰ ਲੈ ਕੇ ਬਹੁਤ ਸਫ਼ਾਈ ਦਿੱਤੀ ਪਰ ਫਿਰ ਵੀ ਲੋਕਾਂ ਦੇ ਮੂੰਹ ਨੂੰ ਜੰਦਰਾ ਨਹੀਂ ਸੀ ਲੱਗ ਸਕਿਆ। ਹੁਣ ਅਨੂਪ ਅਤੇ ਜਸਲੀਨ ਨੂੰ ਮੁੱਖ ਭੂਮਿਕਾ ਵਿਚ ਚਮਕਾਉਂਦੀ ਫ਼ਿਲਮ 'ਵੋ ਮੇਰੀ ਸਟੂਡੈਂਟ ਹੈ' ਓ.ਟੀ.ਟੀ. ਪਲੇਟਫਾਰਮ 'ਤੇ ਪ੍ਰਦਰਸ਼ਿਤ ਹੋਈ ਹੈ। ਨਵੇਂ ਹੀਰੋ ਵਿਨੇ ਡੁੰਗਰਪੁਰ ਨੂੰ ਵੀ ਇਸ ਵਿਚ ਮੌਕਾ ਦਿੱਤਾ ਗਿਆ ਹੈ। ਫ਼ਿਲਮ ਦੇ ਨਾਂਅ ਤੋਂ ਹੀ ਇਹ ਸਾਫ਼ ਹੈ ਕਿ ਇਸ ਵਿਚ ਗੁਰੂ-ਚੇਲੀ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਫ਼ਿਲਮ ਬਾਰੇ ਜਸਲੀਨ ਕਹਿੰਦੀ ਹੈ, 'ਇਸ ਫ਼ਿਲਮ ਦਾ ਵਿਚਾਰ ਅਨੂਪ ਜੀ ਦਾ ਹੀ ਸੀ। ਉਨ੍ਹਾਂ ਦੇ ਸੁਝਾਅ 'ਤੇ ਪਾਪਾ ਨੇ ਕਹਾਣੀ ਲਿਖੀ ਅਤੇ ਫ਼ਿਲਮ ਬਣਾ ਦਿੱਤੀ। ਮੈਂ ਖ਼ੁਸ਼ ਹਾਂ ਕਿ ਇਹ ਲੋਕਾਂ ਤੱਕ ਪਹੁੰਚ ਗਈ ਹੈ। ਓ.ਟੀ.ਟੀ. ਦੇ ਰਾਹੀਂ ...

ਪੂਰਾ ਲੇਖ ਪੜ੍ਹੋ »

ਪੰਜਾਬੀ ਗਾਇਕੀ 'ਚ ਖ਼ੂਬਸੂਰਤ ਆਗ਼ਾਜ਼

ਯੁਵਰਾਜ ਕਾਹਲੋਂ

ਪੰਜਾਬੀ ਗਾਇਕੀ ਦਾ ਖੇਤਰ ਬਹੁਤ ਵਿਸ਼ਾਲ ਹੈ। ਇਸ ਖੇਤਰ ਵਿਚ ਕਈ ਗਾਇਕ ਅਜਿਹੇ ਹਨ ਜੋ ਕਿਸੇ ਸੁਰੀਲੇ ਗਾਇਕ ਨੂੰ ਆਪਣਾ ਅਦਰਸ਼ ਮੰਨ ਕੇ ਅਤੇ ਆਪਣੇ ਆਪ ਨੂੰ ਗਾਇਕੀ ਪ੍ਰਤੀ ਸਮਰਪਿਤ ਹੁੰਦੇ ਹੋਏ ਰਿਆਜ਼ ਕਰਕੇ ਇਸ ਖੇਤਰ ਵਿਚ ਪ੍ਰਵੇਸ਼ ਹੁੰਦੇ ਹਨ। ਅਜਿਹੇ ਹੀ ਇਕ ਗਾਇਕ ਦਾ ਨਾਂਅ ਹੈ ਯੁਵਰਾਜ ਕਾਹਲੋਂ। ਪਿਤਾ ਰਮਿੰਦਰ ਸਿੰਘ ਅਤੇ ਮਾਤਾ ਗੁਰਮੀਤ ਕੌਰ ਦੇ ਘਰ ਪਿੰਡ ਭਾਗੋਵਾਲ ਜ਼ਿਲ੍ਹਾ ਗੁਰਦਾਸਪੁਰ ਦੇ ਜੰਮਪਲ ਯੁਵਰਾਜ ਕਾਹਲੋਂ ਆਪਣੀ ਗਾਉਣ ਦੀ ਕਲਾ ਨੂੰ ਰੱਬੀ ਦੇਣ ਮੰਨਦਾ ਹੈ। ਉਹ ਗਾਇਕੀ ਦੇ ਖੇਤਰ 'ਚ ਪੈਰਾਸ਼ੂਟ ਰਾਹੀਂ ਦਾਖਲ ਨਹੀਂ ਹੋਇਆ। ਗਾਇਕ ਬਣਨ ਦੇ ਜਾਨੂੰਨ ਨਾਲ ਉਸ ਨੇ ਬਤੌਰ ਉੱਘੇ ਸੰਗੀਤਕਾਰ ਲਾਲੀ ਧਾਲੀਵਾਲ ਅਤੇ ਤਰਸੇਮ ਵਾਲੀਆ ਤੋਂ ਗੀਤ, ਸੰਗੀਤ ਦੀਆਂ ਬਰੀਕੀਆਂ ਸਿੱਖਿਆਂ ਹਨ। ਉਸਤਾਦਾਂ ਦੀ ਸਿੱਖਿਆ ਅਤੇ ਲਗਾਤਾਰ ਕੀਤੇ ਰਿਆਜ਼ ਨਾਲ ਯੁਵਰਾਜ ਕਾਹਲੋਂ ਪ੍ਰੋਡਿਊਸਰ ਜਸਵੀਰਪਾਲ ਸਿੰਘ ਦੀ ਨਾਮਵਰ ਸੰਗੀਤਕ ਕੰਪਨੀ ਜਸ ਰਿਕਾਰਡਜ਼ 'ਚ ਤਿੰਨ ਸ਼ਿੰਗਲ ਟਰੈਕ ਲੈ ਕੇ ਆਇਆ ਹੈ। ਇਸ ਗੱਲ ਦਾ ਉਸ ਨੂੰ ਬੇਹੱਦ ਮਾਣ ਹੈ। ਉਸ ਨੇ ਸੰਗੀਤ ਦੇ ਖੇਤਰ 'ਚ ਪਲੇਠੇ ਸਿੰਗਲ ਟਰੈਕ 'ਐਫਰਟ' ਨਾਲ ਐਂਟਰੀ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX