ਤਾਜਾ ਖ਼ਬਰਾਂ


ਸਕੂਲ ਬੱਸ ਅਤੇ ਮੋਟਰਸਾਈਕਲ ਹਾਦਸੇ 'ਚ ਸਿੱਧੂਪੁਰ ਦੇ ਨੌਜਵਾਨ ਦੀ ਮੌਤ
. . .  about 3 hours ago
ਲੋਹੀਆਂ ਖ਼ਾਸ, 16 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) -ਲੋਹੀਆਂ ਤੋਂ ਸਿੱਧੂਪੁਰ ਸੜਕ 'ਤੇ ਇੱਕ ਸਕੂਲ ਬੱਸ ਅਤੇ ਮੋਟਰਸਾਈਕਲ ਹਾਦਸੇ 'ਚ ਪਿੰਡ ਸਿੱਧੂਪੁਰ ਦੇ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ...
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
. . .  about 3 hours ago
ਭਾਰਤ ਦੀ ਟੀ -20 ਦੀ ਕਪਤਾਨੀ ਛੱਡ ਦੇਣਗੇ ਵਿਰਾਟ ਕੋਹਲੀ
. . .  about 3 hours ago
ਨਵੀਂ ਦਿੱਲੀ, 16 ਸਤੰਬਰ - ਵਿਰਾਟ ਕੋਹਲੀ ਨੇ ਘੋਸ਼ਣਾ ਕੀਤੀ ਕਿ ਉਹ ਯੂ.ਏ.ਈ. ਵਿਚ ਟੀ -20 ਵਿਸ਼ਵ ਕੱਪ ਤੋਂ ਬਾਅਦ ਭਾਰਤ ਦੇ ਟੀ -20 ਕਪਤਾਨ ਦੇ ਅਹੁਦੇ ਤੋਂ ਅਸਤੀਫਾ ਦੇ...
ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਕੋਰੋਨਾ ਪਾਬੰਦੀਆਂ ਹੁਣ 30 ਸਤੰਬਰ ਤੱਕ ਲਾਗੂ
. . .  1 minute ago
ਚੰਡੀਗੜ੍ਹ, 16 ਸਤੰਬਰ - ਪੰਜਾਬ ਸਰਕਾਰ ਵਲੋਂ ਲਗਾਈਆਂ ਗਈਆਂ ਕੋਰੋਨਾ ਪਾਬੰਦੀਆਂ ਹੁਣ 30 ਸਤੰਬਰ ਤੱਕ ਲਾਗੂ ਰਹਿਣਗੀਆਂ...
ਸਰਪੰਚ ਤੇ ਉਸ ਦਾ ਪਤੀ ਹੈਰੋਇਨ ਤੇ ਡਰੱਗ ਮਨੀ ਸਮੇਤ ਕਾਬੂ
. . .  about 4 hours ago
ਗੜਸ਼ੰਕਰ,16 ਸਤੰਬਰ (ਧਾਲੀਵਾਲ) - ਗੜ੍ਹਸ਼ੰਕਰ ਪੁਲਿਸ ਨੇ ਪਿੰਡ ਚੱਕ ਰੌਤਾਂ ਦੀ ਸਰਪੰਚ ਤੇ ਉਸ ਦੇ ਪਤੀ ਨੂੰ ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਐੱਸ.ਐੱਚ.ਓ. ਇਕਬਾਲ ਸਿੰਘ ਨੇ ਦੱਸਿਆ ਕਿ...
ਨੈਸ਼ਨਲ ਐਸੇਟ ਰਿਕੰਸਟ੍ਰਕਸ਼ਨ ਕੰਪਨੀ ਲਿਮਟਿਡ ਲਈ 30,600 ਕਰੋੜ ਰੁਪਏ ਦੀ ਸਰਕਾਰੀ ਗਰੰਟੀ ਦੀ ਘੋਸ਼ਣਾ
. . .  about 4 hours ago
ਨਵੀਂ ਦਿੱਲੀ,16 ਸਤੰਬਰ - ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਦੱਸਿਆ ਗਿਆ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ ਕੱਲ੍ਹ ਰਾਸ਼ਟਰੀ ਸੰਪਤੀ ਪੁਨਰ ਨਿਰਮਾਣ ਕੰਪਨੀ ਲਿਮਟਿਡ ਦੁਆਰਾ ਜਾਰੀ ਕੀਤੀ ਜਾਣ ਵਾਲੀ ...
ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ ਲਗਾਤਾਰ ਪੈ ਰਿਹਾ ਮੀਂਹ, ਯੂ.ਪੀ. ਦੇ 30 ਜ਼ਿਲ੍ਹਿਆਂ ਲਈ ਅਲਰਟ ਜਾਰੀ
. . .  about 5 hours ago
ਨਵੀਂ ਦਿੱਲੀ,16 ਸਤੰਬਰ - ਉੱਤਰ ਪ੍ਰਦੇਸ਼ ਅਤੇ ਦਿੱਲੀ ਵਿਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਨੂੰ ਮੁਸ਼ਕਿਲ ਦੱਸਿਆ ਹੈ, ਨਾਲ ਹੀ ਯੂ.ਪੀ. ਦੇ 30 ਜ਼ਿਲ੍ਹਿਆਂ...
ਕਣਕ ਘੁਟਾਲਾ : ਪੰਜਾਬ ਰਾਜ ਖ਼ੁਰਾਕ ਕਮਿਸ਼ਨ ਨੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਤੋਂ 15 ਦਿਨਾਂ ਅੰਦਰ ਵਿਸਥਾਰਤ ਰਿਪੋਰਟ ਮੰਗੀ
. . .  about 5 hours ago
ਚੰਡੀਗੜ੍ਹ,16 ਸਤੰਬਰ - ਪੰਜਾਬ ਰਾਜ ਖ਼ੁਰਾਕ ਕਮਿਸ਼ਨ ਵਲੋਂ ਕਣਕ ਘੁਟਾਲੇ ਵਿਚ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਤੋਂ 15 ਦਿਨਾਂ ਅੰਦਰ ਵਿਸਥਾਰਤ ਰਿਪੋਰਟ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਰਾਜ ਖ਼ੁਰਾਕ ...
ਸ੍ਰੀ ਮੁਕਤਸਰ ਸਾਹਿਬ ਤੋਂ ਦਿੱਲੀ ਲਈ ਅਕਾਲੀ ਦਲ ਦਾ ਜਥਾ ਰਵਾਨਾ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਵਿਚ ਸ੍ਰੀ ...
17 ਸਤੰਬਰ ਦਾ ਰੋਸ ਮਾਰਚ ਕੋਈ ਸਿਆਸੀ ਨਹੀਂ, ਬਲਕਿ ਨਿਰੋਲ ਕਿਸਾਨ ਪੱਖੀ - ਸੁਖਬੀਰ ਸਿੰਘ ਬਾਦਲ
. . .  about 5 hours ago
ਚੰਡੀਗੜ੍ਹ, 16 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ 17 ਸਤੰਬਰ ਦਾ ਰੋਸ ਮਾਰਚ ਕੋਈ ਸਿਆਸੀ ਨਹੀਂ, ਬਲਕਿ ਨਿਰੋਲ ਕਿਸਾਨ ਪੱਖੀ...
ਅਜਨਾਲਾ ਟਿਫ਼ਨ ਬੰਬ ਬਲਾਸਟ ਮਾਮਲੇ 'ਚ ਗ੍ਰਿਫ਼ਤਾਰ 3 ਦਹਿਸ਼ਤਗਰਦਾਂ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 6 hours ago
ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਗਸਤ ਮਹੀਨੇ ਵਿਚ ਅਜਨਾਲਾ ਦੇ ਸ਼ਰਮਾ ਪੈਟਰੋਲ ਪੰਪ 'ਤੇ ਹੋਏ ਟਿਫ਼ਨ ਬੰਬ ਬਲਾਸਟ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਦਹਿਸ਼ਤਗਰਦਾਂ ਵਿੱਕੀ ਭੱਟੀ ...
ਪੱਟੀ 100 ਫ਼ੀਸਦੀ ਕੋਰੋਨਾ ਟੀਕਾਕਰਨ ਕਰਵਾਉਣ ਵਾਲਾ ਪੰਜਾਬ ਦਾ ਪਹਿਲਾ ਸ਼ਹਿਰ ਬਣਿਆ
. . .  about 6 hours ago
ਤਰਨਤਾਰਨ, 16 ਸਤੰਬਰ - ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਖ਼ਾਤਮੇ ਲਈ ਵਿੱਢੀ ਟੀਕਾਕਰਨ ਮੁਹਿੰਮ ਵਿਚ ਤਰਨਤਾਰਨ ਜ਼ਿਲ੍ਹੇ ਨੂੰ ਵੱਡੀ ਪ੍ਰਾਪਤੀ ਮਿਲੀ ਹੈ...
'ਆਪ' ਦਾ ਯੂ.ਪੀ. ਦੇ ਲੋਕਾਂ ਨਾਲ ਵਾਅਦਾ, ਸੱਤਾ ਵਿਚ ਆਉਣ ਤੋਂ ਬਾਅਦ ਦਿੱਤੀ ਜਾਵੇਗੀ 24 ਘੰਟੇ ਬਿਜਲੀ, ਹੋਣਗੇ ਬਕਾਏ ਮੁਆਫ਼
. . .  about 6 hours ago
ਨਵੀਂ ਦਿੱਲੀ,16 ਸਤੰਬਰ - 'ਆਪ' ਨੇ ਵਾਅਦਾ ਕੀਤਾ ਹੈ ਕਿ ਜੇ ਕਰ ਉਹ ਯੂ.ਪੀ. ਵਿਚ ਸੱਤਾ ਵਿਚ ਆਉਂਦੀ ਹੈ ਤਾਂ ਉਨ੍ਹਾਂ ਦੀ ਸਰਕਾਰ ਸਾਰੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਬਿਜਲੀ ਮੁਫ਼ਤ...
ਬੀਬੀ ਜਗੀਰ ਕੌਰ ਨੇ ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ 'ਤੇ ਦਿੱਤੀ ਵਧਾਈ
. . .  about 6 hours ago
ਅੰਮ੍ਰਿਤਸਰ, 16 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ. ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪਾਕਿਸਤਾਨ ਅੰਦਰ ਸਿੱਖਾਂ ਦੇ ਇਤਿਹਾਸਕ ਮਹੱਤਵ ਵਾਲੇ...
ਸੋਨੂੰ ਸੂਦ ਦੀ ਰਿਹਾਇਸ਼ 'ਤੇ ਇਨਕਮ ਟੈਕਸ ਦਾ ਸਰਵੇਖਣ ਜਾਰੀ
. . .  about 6 hours ago
ਮੁੰਬਈ,16 ਸਤੰਬਰ - ਅਦਾਕਾਰ ਸੋਨੂੰ ਸੂਦ ਦੀ ਰਿਹਾਇਸ਼ 'ਤੇ ਇਨਕਮ ਟੈਕਸ ਦਾ ਸਰਵੇਖਣ ਚੱਲ ਰਿਹਾ ਹੈ। ਮੁੰਬਈ ਵਿਚ ਸੋਨੂੰ ਸੂਦ ਦੀ ਇਮਾਰਤ ਦੇ ਕੁਝ ਦ੍ਰਿਸ਼ ਸਾਹਮਣੇ...
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ
. . .  about 6 hours ago
ਤਪਾ ਮੰਡੀ, 16 ਸਤੰਬਰ (ਪ੍ਰਵੀਨ ਗਰਗ) - ਸ਼ਹਿਰ ਦੇ ਰਾਮ ਬਾਗ ਨਜ਼ਦੀਕ ਇਕ ਟਰਾਲੇ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਜਾਣ ...
ਸ੍ਰੀ ਮੁਕਤਸਰ ਸਾਹਿਬ ਵਿਖੇ ਰੁਜ਼ਗਾਰ ਮੇਲੇ ਵਿਚ ਰੋਸ ਪ੍ਰਦਰਸ਼ਨ
. . .  about 6 hours ago
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਲਾਏ ਰੁਜ਼ਗਾਰ ਮੇਲੇ ਵਿਚ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਬੀ.ਐਡ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ...
ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ ਨੂੰ ਲੈ ਕੇ ਗਲਾਡਾ ਅਤੇ ਕਲੋਨਾਈਜ਼ਰ ਹੋਏ ਆਹਮਣੇ ਸਾਹਮਣੇ, ਸਥਿਤੀ ਤਣਾਅ ਪੂਰਨ
. . .  about 7 hours ago
ਲੁਧਿਆਣਾ, (ਅਮਰੀਕ ਸਿੰਘ ਬੱਤਰਾ, ਰੂਪੇਸ਼ ਕੁਮਾਰ ),16 ਸਤੰਬਰ - ਨਾਜਾਇਜ਼ ਕਾਲੋਨੀਆਂ 'ਤੇ ਕਾਰਵਾਈ ਨੂੰ ਲੈ ਕੇ ਲੁਧਿਆਣਾ ਵਿਚ ਗਲਾਡਾ ਅਤੇ ਕਲੋਨਾਈਜ਼ਰ ਆਹਮੋ ਸਾਹਮਣੇ ਹੋ ਗਏ...
ਦਿੱਲੀ ਰੋਸ ਮਾਰਚ 'ਚ ਸ਼ਮੂਲੀਅਤ ਲਈ ਤਲਵੰਡੀ ਸਾਬੋ ਤੋਂ ਅਕਾਲੀਆਂ ਦੇ ਜਥੇ ਰਵਾਨਾ
. . .  about 7 hours ago
ਤਲਵੰਡੀ ਸਾਬੋ,16 ਸਤੰਬਰ (ਰਣਜੀਤ ਸਿੰਘ ਰਾਜੂ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਦੇ ਇਕ ਸਾਲ ਪੂਰਾ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ 17 ਸਤੰਬਰ ਨੂੰ ਦਿੱਲੀ...
ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਵਲੋਂ ਨਾਭਾ ਦਾ ਦੌਰਾ, ਸਫ਼ਾਈ ਕਰਮਚਾਰੀਆਂ ਤੇ ਸੀਵਰਮੈਨਾਂ ਦੀਆਂ ਸੁਣੀਆਂ ਮੁਸ਼ਕਿਲਾਂ
. . .  about 7 hours ago
ਨਾਭਾ, 16 ਸਤੰਬਰ ( ਕਰਮਜੀਤ ਸਿੰਘ) - ਪੰਜਾਬ ਰਾਜ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਨੇ ਅੱਜ ਨਾਭਾ ਦਾ ਦੌਰਾ ਕਰ ਕੇ ਇੱਥੇ ਨਗਰ ਕੌਂਸਲ ਵਿਖੇ ਨਗਰ ਕੌਂਸਲ ਨਾਭਾ ਅਤੇ ਨਗਰ ਪੰਚਾਇਤ ....
ਕਿਸਾਨ ਰੈਲੀ ਵਿਚ ਹੋਇਆ ਹਜ਼ਾਰਾਂ ਦਾ ਇਕੱਠ
. . .  about 6 hours ago
ਅਮਰਕੋਟ,16 ਸਤੰਬਰ( ਗੁਰਚਰਨ ਸਿੰਘ ਭੱਟੀ) - ਸਰਹੱਦੀ ਖੇਤਰ ਦੇ ਕਸਬਾ ਅਮਰਕੋਟ ਦੀ ਦਾਣਾ ਮੰਡੀ 'ਚ ਨੌਜਵਾਨ ਕਿਸਾਨ ਏਕਤਾ ਵਲਟੋਹਾ ਦੇ ਨੌਜਵਾਨਾਂ ਵਲੋਂ ਕਿਸਾਨ ਰੈਲੀ ਕਰਵਾਈ ਗਈ ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਮਾਮਲੇ ਦੇ ਦੋਸ਼ੀ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਮੰਗ 'ਤੇ ਯੂ.ਏ.ਪੀ.ਏ. ਲਾ ਕੇ ਧਾਰਾਵਾਂ 'ਚ ਵਾਧਾ, 21 ਤੱਕ ਵਧਿਆ ਪੁਲਿਸ ਰਿਮਾਂਡ
. . .  about 8 hours ago
ਸ੍ਰੀ ਅਨੰਦਪੁਰ ਸਾਹਿਬ, 16 ਸਤੰਬਰ (ਜੇ.ਐੱਸ. ਨਿੱਕੂਵਾਲ, ਕਰਨੈਲ ਸਿੰਘ ਸੈਣੀ) ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀ ....
ਸ਼ਿਮਲਾ ਪਹੁੰਚੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ
. . .  about 6 hours ago
ਨਵੀਂ ਦਿੱਲੀ ,16 ਸਤੰਬਰ - ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹਿਮਾਚਲ ਪ੍ਰਦੇਸ਼ ਦੇ ਚਾਰ ਦਿਨਾਂ ਦੌਰੇ 'ਤੇ ਸ਼ਿਮਲਾ ...
ਨਾਭਾ ਵਿਚ ਦੇਰ ਰਾਤ ਚੱਲੀ ਗੋਲੀ
. . .  about 8 hours ago
ਨਾਭਾ, 16 ਸਤੰਬਰ (ਅਮਨਦੀਪ ਸਿੰਘ ਲਵਲੀ) - ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਥੂਹੀ ਅਤੇ ਪਿੰਡ ਅਗੇਤੀ ਦੇ ਵਿਚਕਾਰ ਪੈਂਦੇ ਸ਼ਰਾਬ ਦੇ ਠੇਕੇ 'ਤੇ ਦੇਰ ਰਾਤ 10.30 ਵਜੇ ਦੇ ਕਰੀਬ ਗੋਲੀ ਚੱਲਣ ਨਾਲ...
ਸਿਮਰਨਜੀਤ ਸਿੰਘ ਮਾਨ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਤੁਰੰਤ ਕਰਵਾਏ ਜਾਣ ਦੀ ਮੰਗ
. . .  about 8 hours ago
ਅੰਮ੍ਰਿਤਸਰ, 16 ਸਤੰਬਰ (ਜਸਵੰਤ ਸਿੰਘ ਜੱਸ) - ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਕਮੇਟੀ ਚੋਣਾਂ ਤੁਰੰਤ ਕਰਵਾਏ ਜਾਣ ਦੀ ਮੰਗ ਕੀਤੀ ਹੈ। ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਾਵਿ-ਮਹਿਫ਼ਲ

* ਪ੍ਰੋ: ਕੁਲਵੰਤ ਸਿੰਘ ਔਜਲਾ *

ਸਤਲੁਜ, ਬਿਆਸ, ਰਾਵੀਆਂ ਅਤੇ ਝਨਾਵਾਂ ਦੇ ਅੱਥਰੂ, ਸੁੱਕ ਹੀ ਨਾ ਜਾਣ ਕਿਤੇ ਮਿੱਟੀਆਂ ਪਾਣੀਆਂ ਹਵਾਵਾਂ ਦੇ ਅੱਥਰੂ। ਵਹਿਣ ਜਦੋਂ ਆਵੇਸ਼ ਵਿਚ ਤਾਂ ਅੰਦੋਲਨਾਂ ਦਾ ਰੁਖ਼ ਮੋੜ ਦਿੰਦੇ, ਮੁਰਦਿਆਂ ਵਿਚ ਜਾਨ ਪਾ ਦਿੰਦੇ ਭਾਵੁਕ ਭਾਵਨਾਵਾਂ ਦੇ ਅੱਥਰੂ। ਪੁੱਛਣਾ ਜੇ ਹੈ ਤਾਂ ਚੌਰਾਸੀਆਂ ਸੰਤਾਲੀਆਂ ਦੇ ਪੀੜਤਾਂ ਨੂੰ ਪੁੱਛੋ, ਕਿਸ ਪ੍ਰਕਾਰ ਦੀ ਰੜਕ ਪਾਉਂਦੇ ਨੇ ਟੁੱਕੀਆਂ ਹੋਈਆਂ ਬਾਹਵਾਂ ਦੇ ਅੱਥਰੂ। ਬਹੁਮਾਰਗੀ ਜ਼ਮਾਨੇ ਦੇ ਲੋਕ ਕਦੇ ਵੀ ਸਮਝ ਨਹੀਂ ਸਕਦੇ, ਕਿੰਨੇ ਪਾਕ ਤੇ ਪੱਕੇ ਹੁੰਦੇ ਸਨ ਕੱਚੇ ਜਿਹੇ ਰਾਹਵਾਂ ਦੇ ਅੱਥਰੂ। ਰਹੇ ਬੇਖ਼ਬਰ ਤਾਂ ਹਰ ਹਾਲਤ ਉਜੜੇਗਾ ਪੂਰਨ ਦਾ ਬਾਗ਼, ਅਜੇ ਵੀ ਵਕਤ ਹੈ ਸਾਂਭ ਲਈਏ ਇੱਛਰਾਂ ਜੇਹੀਆਂ ਮਾਵਾਂ ਦੇ ਅੱਥਰੂ। ਕਿੰਨੇ ਵੀ ਬਦਲ ਜਾਣ ਦਿਨ ਅਤੇ ਕਿੰਨੇ ਵੀ ਹੋ ਜਾਈਏ ਸੌਖੇ, ਬਣ ਬਣ ਚੀਸਾਂ ਰਹਿਣ ਸਿੰਮਦੇ ਬੀਤੀਆਂ ਪਰ ਘਟਨਾਵਾਂ ਦੇ ਅੱਥਰੂ। ਕਦੇ ਕਦੇ ਬਹੁਤ ਤੜਪਾਉਂਦੀ ਹੈ ਸਿਰਫ਼ ਇਕ ਨਿੱਕੀ ਜੇਹੀ ਚਾਹਤ, ਕਦੇ ਕਦੇ ਬਹੁਤ ਤਰਸਾਉਂਦੇ ਨਿੱਕੇ-ਨਿੱਕੇ ਚਾਵਾਂ ਦੇ ਅੱਥਰੂ। ਮੁੱਕੇ ਕਦੇ ਨਾ ਮੋਲਾ ਜਿਊਣ ਦੀ ਹਸਰਤ ਦਿਲਾਂ ਵਿਚੋਂ, ਹੋਣ ਕਦੇ ਨਾ ਪਿੱਤਰੇ ...

ਪੂਰਾ ਲੇਖ ਪੜ੍ਹੋ »

* ਡਾ. ਹਰਨੇਕ ਸਿੰਘ ਕੋਮਲ *

ਧਰਤੀ ਸੋਹਣੀ ਲਗਦੀ ਹੈ ਤੇ ਅੰਬਰ ਚੰਗਾ ਲਗਦਾ ਹੈ। ਜੇ ਮਨ ਹੋਵੇ ਖਿੜਿਆ ਆਪਣਾ ਤਾਂ ਘਰ ਚੰਗਾ ਲਗਦਾ ਹੈ। ਲਹਿਰਾਂ ਉਤੇ ਜਾਪੇ ਕੋਈ ਗੀਤ ਇਲਾਹੀ ਲਿਖਿਆ ਹੈ, ਭਰਿਆ ਭਰਿਆ ਜ਼ਿੰਦਗੀ ਵਰਗਾ ਸਰਵਰ ਚੰਗਾ ਲਗਦਾ ਹੈ। ਘੁੱਪ ਹਨੇਰੇ ਵਿਚ ਆ ਕੇ ਦਿੱਤਾ ਛਿੱਟਾ ਚਾਨਣ ਦਾ, ਬਾਬੇ ਨਾਨਕ ਵਰਗਾ ਸਭ ਨੂੰ ਰਹਿਬਰ ਚੰਗਾ ਲਗਦਾ ਹੈ। ਸਿੱਧਾ-ਸਾਦਾ ਭੋਲਾ-ਭਾਲਾ ਪਰ ਉਹ ਅੰਦਰੋਂ ਸੁੱਚਾ ਹੈ, ਅੰਦਰੋਂ ਸੁੱਚਾ ਬੰਦਾ ਮੈਨੂੰ ਅਕਸਰ ਚੰਗਾ ਲਗਦਾ ਹੈ। ਰੱਬ ਦੇ ਘਰ ਨੂੰ ਜਾਂਦੇ ਰਸਤੇ ਦੇਖ ਕੇ ਭੁੱਲੇ-ਭਟਕੇ ਨਾ, ਉਸ ਨੂੰ ਆਪਣੇ ਅੰਦਰ ਵਸਦਾ ਦਿਲਬਰ ਚੰਗਾ ਲਗਦਾ ਹੈ। ਸੀਰਤ ਤੋਂ ਵੱਧ ਹੁਣ ਤਾਂ ਯਾਰੋ ਮੁੱਲ ਪੈਂਦਾ ਹੈ ਸੂਰਤ ਦਾ, ਬੰਦੇ ਨੂੰ ਹੁਣ ਬੰਦੇ ਨਾਲੋਂ ਵਸਤਰ ਚੰਗਾ ਲਗਦਾ ਹੈ। -ਮੋਬਾਈਲ : ...

ਪੂਰਾ ਲੇਖ ਪੜ੍ਹੋ »

* ਡਾ. ਸਰਬਜੀਤ ਕੌਰ ਸੰਧਾਵਾਲੀਆ *

ਇਸ਼ਕ ਬਰਸਾਤ ਹੈ ਕੋਈ, ਇਸ਼ਕ ਸੌਗਾਤ ਹੈ ਕੋਈ। ਇਸ਼ਕ ਇਕ ਤਾਰਿਆਂ ਭਿੰਨੀ, ਸੁਹਾਗਣ ਰਾਤ ਹੈ ਕੋਈ। ਸੰਧੂਰੀ ਸਰਘੀਆਂ ਵਰਗੀ, ਇਸ਼ਕ ਪਰਭਾਤ ਹੈ ਕੋਈ। ਇਹ ਕੁਦਰਤ ਹੈ ਇਹ ਜਲਵਾ ਹੈ, ਇਸ਼ਕ ਕਰਾਮਾਤ ਹੈ ਕੋਈ। ਇਸ਼ਕ ਰੂਹਾਂ ਦੀ ਥਿਰਕਣ ਹੈ, ਇਹ ਰੱਬ ਦੀ ਜਾਤ ਹੈ ਕੋਈ। ਇਹ ਵਿਸਮਾਦਾਂ ਭਰੀ ਬਰਕਤ, ਇਲਾਹੀ ਦਾਤ ਹੈ ਕੋਈ। ਇਹ ਹੱਸ ਕੇ ਸੂਲੀਆਂ ਚੁੰਮਦੀ, ਇਹ ਅਰਸ਼ੀ ਝਾਤ ਹੈ ਕੋਈ। ਇਸ਼ਕ ਪਰਮਾਤਮਾ ਹੀ ਹੈ, ਅਨੋਖੀ ਬਾਤ ਹੈ ਕੋਈ। ਨਸੀਬਾਂ ਨਾਲ ਮਿਲਦੀ ਹੈ, ਨਹੀਂ ਖ਼ੈਰਾਤ ਇਹ ...

ਪੂਰਾ ਲੇਖ ਪੜ੍ਹੋ »

* ਬਲਵਿੰਦਰ 'ਬਾਲਮ' ਗੁਰਦਾਸਪੁਰ *

ਬੁਝਦੇ ਦੀਪ ਜਗਾ ਸਕਦੇ ਨੇ ਦੋ ਹੰਝੂ, ਨ੍ਹੇਰੇ ਨੂੰ ਰੁਸ਼ਨਾ ਸਕਦੇ ਨੇ ਦੋ ਹੰਝੂ। ਸੂਰਜ ਚੰਨ ਸਿਤਾਰੇ ਬਣ ਕੇ ਚਮਕਣਗੇ, ਇਕ ਇਤਿਹਾਸ ਬਣਾ ਸਕਦੇ ਨੇ ਦੋ ਹੰਝੂ। ਲੰਬੀ ਚੌੜੀ ਇਕ ਚਿੰਗਾਰੀ ਬਣ ਜਾਂਦੇ, ਜੰਗਲ ਨੂੰ ਅੱਗ ਲਾ ਸਕਦੇ ਨੇ ਦੋ ਹੰਝੂ। ਅਗਰ ਕਰਾਂਤੀ ਵਿਚ ਹਥੌੜਾ ਬਣ ਜਾਵਣ, ਪੱਥਰਾਂ ਨੂੰ ਤੜਪਾ ਸਕਦੇ ਨੇ ਦੋ ਹੰਝੂ। ਸੁਸਤ ਜ਼ਮੀਰਾਂ ਤੇ ਸੁੱਤੀਆਂ ਤਦਬੀਰਾਂ ਨੂੰ, ਅੰਦੋਲਨ ਫੇਰ ਬਣਾ ਸਕਦੇ ਨੇ ਦੋ ਹੰਝੂ। ਸਜੀ ਪਾਕ ਮੁਹੱਬਤ ਦਿਲ ਵਿਚ ਜੇ ਹੋਵੇ, ਪਿਆਰ ਦੀ ਮੰਜ਼ਿਲ ਪਾ ਸਕਦੇ ਨੇ ਦੋ ਹੰਝੂ। ਲੱਖ ਕਰੋੜਾਂ ਲੋਕਾਂ ਦੀ ਆਵਾਜ਼ ਬਣਨ, ਸਾਰਾ ਤਖ਼ਤ ਹਿਲਾ ਸਕਦੇ ਨੇ ਦੋ ਹੰਝੂ। ਸੀਨੇ ਨਾਲ ਲਗਾ ਕੇ ਕੋਈ ਵੇਖੇ ਤਾਂ, 'ਬਾਲਮ' ਵਾਪਸ ਜਾ ਸਕਦੇ ਨੇ ਦੋ ਹੰਝੂ। -ਮੋਬਾਈਲ : ...

ਪੂਰਾ ਲੇਖ ਪੜ੍ਹੋ »

ਕਹਾਣੀ

ਸੰਧੂਰ

'ਮਾਂ! ਵਰਿਆਮ ਮਾਸਟਰ ਕੇ ਘਰੋਂ ਸੈਦਾ ਆਇਆ ਸੀ, ਅੱਜ ਉਨ੍ਹਾਂ ਦੀ ਕੁੜੀ ਦੇ ਵਟਣਾ ਲੱਗਣੈ, ਤੂੰ ਜਾਣਾ ਨ੍ਹੀਂ ਉਨ੍ਹਾਂ ਦੇ?' ਰੂਪੀ ਨੇ ਮੂੰਹ ਸਿਰ ਲਪੇਟੀ ਪਈ ਮਾਂ ਨੂੰ ਹਲੂਣ ਕੇ ਪੁੱਛਿਆ। 'ਪੁੱਤ! ਤੈਨੂੰ ਚੰਗਾ ਭਲਾ ਪਤੈ, ਮੈਂ ਤਾਂ ਕੱਲ੍ਹ ਦੀ ਬੁਖਾਰ ਨਾਲ ਤਪੀ ਜਾਨੀ ਆਂ, ਜਾਹ ਤੂੰ ਈ ਜਾਇਆ ਭੱਜ ਕੇ, ਕਿਹੜਾ ਉਥੇ ਬਹੁਤਾ ਚਿਰ ਲੱਗਣੈਂ।' 'ਲੈ ਮਾਂ! ਮੈਂ ਕਿਥੇ ਜਾਂਦੀ ਫਿਰੂੰਗੀ, ਮੈਂ ਤਾਂ ਕਦੇ ਗਈ ਨ੍ਹੀਂ, ਇਹੋ ਜੇ ਕੰਮਾਂ 'ਤੇ, ਆਪਾਂ ਇਉਂ ਕਰਦੇ ਆਂ, ਰਹਿਣ ਹੀ ਦਿੰਦੇ ਆਂ ਜਾਣ ਨੂੰ, ਉਥੇ ਕਿਹੜਾ ਬੁੜੀਆਂ ਕੁੜੀਆਂ ਦੀ ਹਾਜ਼ਰੀ ਲੱਗਣੀ ਏ', ਕੁੜੀ ਨੇ ਜਾਣ ਤੋਂ ਸਿਰ ਫੇਰ ਦਿੱਤਾ ਸੀ। 'ਨਾ ਪੁੱਤ! ਬੁੜੀਆਂ ਦੇ ਤਾਂ 'ਕੱਲਾ-'ਕੱਲਾ ਘਰ ਨਿਗ੍ਹਾ 'ਚ ਹੁੰਦਾ ਬਈ ਕੌਣ ਆਇਆ, ਕੌਣ ਨਹੀਂ ਆਇਆ, ਸ਼ਰੀਕੇ ਦਾ ਕੰਮ ਐ, ਜੇ ਆਪਾਂ ਕਿਸੇ ਦੇ ਜਾਵਾਂਗੇ ਤਾਂ ਈ ਅਗਲਾ ਆਪਣੇ ਆਊ', ਮਾਂ ਨੇ ਆਪਣੇ ਵਲੋਂ ਦਲੀਲ ਦਿੱਤੀ। ਮਾਂ ਦੇ ਸੁਭਾਵਿਕ ਕਹੇ ਸ਼ਬਦ ਕੁੜੀ ਦੇ ਸੀਨੇ ਵਿਚ ਆਰ ਵਾਂਗ ਵੱਜੇ। ਉਹ ਆਪਣੇ ਮਨ ਹੀ ਮਨ ਵਿਚ ਮਾਂ ਦੇ ਕਹੇ ਸ਼ਬਦ ਦੁਹਰਾਉਣ ਲੱਗੀ 'ਤਾਂ ਹੀ, ਅਗਲੇ ਆਪਣੇ ਆਉਣਗੇ?' ਕਦੋਂ ਆਉਣਗੇ? ਮੇਰੇ ਨਾਲ ਦੀਆਂ ਕੁੜੀਆਂ ਤਾਂ ...

ਪੂਰਾ ਲੇਖ ਪੜ੍ਹੋ »

ਵਿਅੰਗ ਦੀ ਦੂਜੀ ਤੇ ਆਖ਼ਰੀ ਕਿਸ਼ਤ

ਨਾਂਅ 'ਚ ਕੀ ਰੱਖਿਐ?

ਨਾਵਾਂ ਨਾਲ ਕਈ ਮੁਹਾਵਰੇ/ਅਖਾਣ ਵੀ ਜੁੜੇ ਹਨ-ਨਾਂ ਵਡਾ ਦੇਹ ਸੁੰਜ। ਨਾਉਂ ਮੇਰਾ ਚੁਆਤੀ ਨੀ। ਕੋਈ ਘਰ ਸੜਾਓ। ਨਾਉਂ ਵੱਡੇ ਤੇ ਦਰਸ਼ਨ ਛੋਟੇ। ਨਾਉਂ ਉਜਲਾ ਕਰਨਾ-ਉਜਲ ਜਾਏ ਕੇ ਬਾਪ ਦਾ ਨਾਉਂ ਕੀਤੋ। ਸਾਰੇ ਜਗਤ ਤੋਂ ਚਾਕ ਸਦਾਏ ਕੇ ਜੀ (ਹੀਰ-ਹਾਮਦ)। ਨਾਮ ਹੀ ਨਾ ਲੈਣਾ। ਨਾਮ ਨੂੰ ਵੱਟਾ ਲਾਉਣਾ। ਨਾਮ ਪੈਦਾ ਕਰਨਾ। ਨਾਂਅ ਕੱਢਣਾ। ਨਾਂਵ ਮਾਤਰ। ਨਾਂਅ ਕਰਾਣਾ। ਨਾਂਅ ਸਦਾਉਣਾ। ਨਾਂਅ ਗਾਉਣਾ। ਨਾਂਅ ਗਿਨੌਣਾ। ਨਾਂਅ ਦੀ ਸਹੁੰ ਖਾਣਾ। ਨਾਂਅ ਨਮੂਜ਼ ਡੋਬ ਦੇਣਾ। ਨਾਂਅ ਰੌਸ਼ਨ ਹੋਣਾ/ਕਰਨਾਂ। ਨਾਂਅ ਲਗਣਾ। ਨਾਂਅ ਵੱਟਾ ਛਡਣਾ। ਨਾਂਅ ਪਿਛੇ ਮਰਨਾ। ਨਾਮੀ-ਕਰਾਮੀ। ਨਾਮ-ਧਰੀਕ-'ਨਾਮ ਧਾਰੀਕ ਝੂਠੇ ਸਭ ਸਾਕ' (ਗੁਰਬਾਣੀ) ਆਦਿ। ਨਾਂ-ਕੁਨਾਂ ਵੀ ਹੋ ਜਾਂਦੇ ਹਨ। ਕਈ ਨਾਵਾਂ ਦੀਆਂ ਅੱਲਾਂ ਪੈ ਜਾਂਦੀਆਂ ਹਨ ਜੋ ਕਈ ਪੀੜ੍ਹੀਆਂ ਪਿੱਛਾ ਨਹੀਂ ਛੱਡਦੀਆਂ। ਛੇੜਾਂ ਵਾਲੇ ਨਾਮ ਦੂਸਰੇ ਨੂੰ ਚਿੜਾਉਣ ਲਈ ਵਰਤੇ ਜਾਂਦੇ ਹਨ। ਕਈ ਨਾਮ ਛੋਟੇ ਰੂਪ 'ਚ ਪ੍ਰਚਲਿਤ ਹੋ ਜਾਂਦੇ ਹਨ ਜੋ ਵੱਡੇ ਹੋਣ ਉਪਰੰਤ ਭੈੜੇ ਲਗਦੇ ਹਨ। ਲੜਕੀਆਂ ਨੂੰ ਇਹ ਸਮੱਸਿਆ ਵਿਆਹ ਬਾਅਦ ਬਹੁਤ ਆਉਂਦੀ ਹੈ ਜਦ ਉਨ੍ਹਾਂ ਦੇ ਪੇਕੇ ਪਿੰਡ ਪਹਿਲਾਂ ...

ਪੂਰਾ ਲੇਖ ਪੜ੍ਹੋ »

ਦਬੰਗ ਤੇ ਬੇਬਾਕ ਸਾਹਿਤਕਾਰ ਸਆਦਤ ਹਸਨ ਮੰਟੋ

'ਆਦਮੀ ਔਰਤ ਨਾਲ ਪਿਆਰ ਕਰਦਾ ਹੈ ਤਾਂ ਹੀਰ ਰਾਂਝੇ ਦੀ ਕਹਾਣੀ ਬਣ ਜਾਂਦੀ ਹੈ, ਰੋਟੀ ਨੂੰ ਪਿਆਰ ਕਰਦਾ ਹੈ ਤਾਂ ਐਪੀਕਿਊਰਸ ਦਾ ਫ਼ਲਸਫ਼ਾ ਪੈਦਾ ਹੋ ਜਾਂਦਾ ਹੈ, ਤਖ਼ਤ ਨੂੰ ਪਿਆਰ ਕਰਦਾ ਹੈ ਤਾਂ ਸਿਕੰਦਰ, ਚੰਗੇਜ਼, ਤੈਮੂਰ ਜਾਂ ਹਿਟਲਰ ਬਣ ਜਾਂਦਾ ਹੈ ਅਤੇ ਜਦ ਰੱਬ ਨਾਲ ਲਿਵ ਲਾਉਂਦਾ ਹੈ ਤਾਂ ਮਹਾਤਮਾ ਬੁੱਧ ਦਾ ਰੂਪ ਧਾਰਨ ਕਰ ਲੈਂਦਾ ਹੈ।' ਉਕਤ ਸ਼ਬਦ ਸਆਦਤ ਹਸਨ ਮੰਟੋ ਦੀ ਇਕ ਰਚਨਾ ਕਸੌਟੀ ਵਿਚ ਦਰਜ ਹਨ। ਸਾਹਿਤ 'ਚ ਜਦ ਵੀ ਕਹਾਣੀ ਜਾਂ ਅਫ਼ਸਾਨੇ ਦੀ ਗੱਲ ਤੁਰਦੀ ਹੈ ਤਾਂ ਸਆਦਤ ਹਸਨ ਮੰਟੋ ਦਾ ਨਾਮ ਆਪ ਮੁਹਾਰੇ ਸਾਹਮਣੇ ਆ ਜਾਂਦਾ ਹੈ। ਉਹ ਉਰਦੂ ਦੇ ਅਜਿਹੇ ਸੰਸਾਰ ਪ੍ਰਸਿੱਧ ਅਫ਼ਸਾਨਾ ਨਿਗਾਰ (ਕਹਾਣੀਕਾਰ) ਸਨ ਜਿਨ੍ਹਾਂ ਦੇ ਬਗ਼ੈਰ ਅਫ਼ਸਾਨੇ ਜਾਂ ਕਹਾਣੀ ਦੀ ਗੱਲ ਕਰਨਾ ਅਧੂਰੀ ਹੈ। ਮੰਟੋ ਦਾ ਜਨਮ 11 ਮਈ 1912 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪਪੜੌਦੀ, ਸਮਰਾਲਾ ਨੇੜੇ ਹੋਇਆ। ਮੰਟੋ ਦੇ ਪਿਤਾ ਗ਼ੁਲਾਮ ਹਸਨ ਮੰਟੋ ਕਸ਼ਮੀਰੀ ਸਨ। ਮੰਟੋ ਦੇ ਜਨਮ ਤੋਂ ਬਾਅਦ ਉਹ ਅੰਮ੍ਰਿਤਸਰ ਚਲੇ ਗਏ ਅਤੇ ਉਥੋਂ ਦੇ ਇਕ ਮੁਹੱਲੇ ਕੂਚਾ ਵਕੀਲਾਂ ਵਿਖੇ ਰਹਿਣ ਲੱਗੇ। ਸਆਦਤ ਹਸਨ ਮੰਟੋ ਉਹ ਕਹਾਣੀਕਾਰ ਹੈ ਜਿਸ ਦੀਆਂ ਕਹਾਣੀਆਂ ਅੱਜ ...

ਪੂਰਾ ਲੇਖ ਪੜ੍ਹੋ »

ਵਿਅੰਗ

ਬਿਸ਼ਨੀ ਦਾ ਮੁਫ਼ਤ ਯਾਤਰਾ ਪ੍ਰੋਗਰਾਮ

ਅਨਪੜ੍ਹ ਬਿਸ਼ਨੀ ਨੂੰ ਭਾਵੇਂ ਕੌਮਾਂਤਰੀ ਮਹਿਲਾ ਦਿਵਸ ਜਾਂ ਮਹਿਲਾ ਸਸ਼ਕਤੀਕਰਨ ਬਾਰੇ ਉੱਕਾ ਹੀ ਪਤਾ ਨਹੀਂ ਸੀ ਪਰ ਦੀਨ ਦੁਨੀਆ ਦੀ ਉਹ ਪੂਰੀ ਖ਼ਬਰ ਰੱਖਦੀ ਸੀ। ਜਦੋਂ ਤੋਂ ਉਸ ਨੂੰ ਸਰਕਾਰ ਦੀ ਸਭ ਔਰਤਾਂ ਲਈ ਮੁਫ਼ਤ ਬੱਸ ਯਾਤਰਾ ਸਕੀਮ ਦਾ ਪਤਾ ਲੱਗਾ ਸੀ, ਖ਼ੁਸ਼ੀ ਕਾਰਨ ਉਸ ਦੇ ਪੈਰ ਭੁੰਜੇ ਨਹੀਂ ਸਨ ਲੱਗ ਰਹੇ। ਉਹ ਸਰਕਾਰ ਦੇ ਵਾਰੇ-ਵਾਰੇ ਜਾ ਰਹੀ ਸੀ। ਜਿਥੇ ਚਾਰ ਬੁੜ੍ਹੀਆਂ ਵੇਖ ਲੈਂਦੀ, ਉਥੇ ਹੀ ਆਪਣਾ ਰਾਗ ਅਲਾਪਣਾ ਸ਼ੁਰੂ ਕਰ ਦਿੰਦੀ। ਸਰਕਾਰਾਂ ਹੋਣ ਤਾਂ ਬਾਈ ਇਹੋ ਜਿਹੀਆਂ। ਜੋਤਸ਼ੀਆਂ ਵਾਂਗੂੰ ਲੋਕਾਂ ਦੇ ਮਨਾਂ ਦੀਆਂ ਬੁੱਝਣ ਵਾਲੀਆਂ, ਅੰਤਰਜਾਮੀ, ਬਿਨਾਂ ਕਹੇ ਰਹਿਮਤਾਂ ਬਖ਼ਸ਼ਣ ਵਾਲੀਆਂ। ਭਾਈ ਹਾਕਮ ਹੋਣ ਤਾਂ ਇਹੋ ਜਿਹੇ। ਬਿਨਾਂ ਮੰਗੇ ਗੱਫੇ ਦੇਣ ਵਾਲੇ। ਭਾਈ ਆਪਣਾ ਰਾਜਾ ਤਾਂ ਊਂ ਵੀ ਫ਼ੌਜੀ ਅਫ਼ਸਰ ਰਿਹੈ। ਬਾਰਡਰਾਂ 'ਤੇ ਦੁੱਖ-ਤਕਲੀਫਾਂ ਝੱਲੀਆਂ, ਤਾਹੀਓਂ ਉਨ੍ਹਾਂ ਨੂੰ ਆਪਣੇ ਦੁੱਖਾਂ, ਤਕਲੀਫ਼ਾਂ ਤੇ ਹੇਰਵਿਆਂ ਦਾ ਵੀ ਪਤੈ। ਜਿਊਂਦਾ ਰਹਿ ਫ਼ੌਜੀਆ, ਰੱਬ ਕਰੇ 100 ਸਾਲ ਰਾਜ ਕਰੇਂ। ਰੱਖ-ਰੱਖ ਭੁੱਲੇਂ। ਉਹ ਸਰਕਾਰ ਨੂੰ ਅਸੀਸਾਂ ਦਿੰਦੀ ਨਹੀਂ ਸੀ ਥੱਕਦੀ। ਬਿਸ਼ਨੀ ਅਸੀਸਾਂ ਦੇ ਦੇ ਐਵੇਂ ਹੀ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX