ਤਾਜਾ ਖ਼ਬਰਾਂ


ਐਨ.ਸੀ.ਬੀ. ਅਧਿਕਾਰੀ ਸਮੀਰ ਵਾਨਖੇੜੇ ਦਿੱਲੀ ਪਹੁੰਚੇ, ਭਲਕੇ ਮਿਲ ਸਕਦੇ ਹਨ ਏਜੰਸੀ ਦੇ ਡੀ.ਜੀ. ਨੂੰ
. . .  1 day ago
ਮੰਤਰੀ ਨਰਿੰਦਰ ਮੋਦੀ 28 ਅਕਤੂਬਰ ਨੂੰ 18ਵੇਂ ਆਸੀਆਨ-ਭਾਰਤ ਸੰਮੇਲਨ ਵਿਚ ਲੈਣਗੇ ਹਿੱਸਾ
. . .  1 day ago
ਨਵੀਂ ਦਿੱਲੀ, 25 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰੂਨੇਈ ਦੇ ਸੁਲਤਾਨ ਦੇ ਸੱਦੇ 'ਤੇ 28 ਅਕਤੂਬਰ ਨੂੰ ਹੋਣ ਵਾਲੇ 18ਵੇਂ ਆਸੀਆਨ -ਭਾਰਤ ਸੰਮੇਲਨ ਵਿਚ ਹਿੱਸਾ ਲੈਣਗੇ। ਇਸ ਸੰਮੇਲਨ ਦੌਰਾਨ ਆਸੀਆਨ ਦੇਸ਼ਾਂ ਦੇ ਰਾਜ ...
ਬੇਅਦਬੀ ਮਾਮਲੇ ’ਚ ਸੱਚਾ ਸੌਦਾ ਡੇਰਾ ਮੁਖੀ ਦੇ ਪ੍ਰੋਡਕਸ਼ਨ ਵਰੰਟ ਜਾਰੀ
. . .  1 day ago
ਫ਼ਰੀਦਕੋਟ, 25 ਅਕਤੂਬਰ (ਜਸਵੰਤ ਸਿੰਘ ਪੁਰਬਾ, ਸਰਜਬੀਤ ਸਿੰਘ) -ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ ਸਰੂਪ ਅਤੇ ਬੇਅਦਬੀ ਕਰਨ ਦੇ ਦੋਸ਼ਾਂ ਤਹਿਤ ਦਰਜ ਹੋਏ ...
ਮੁੰਬਈ ਐਨ.ਡੀ.ਪੀ.ਐਸ. ਅਦਾਲਤ ਨੇ ਕਰੂਜ਼ ਡਰੱਗਜ਼ ਕੇਸ ‘ਚ ਦਖਲਅੰਦਾਜ਼ੀ ਵਿਰੁੱਧ ਐਨ.ਸੀ.ਬੀ. ਦੀ ਪਟੀਸ਼ਨ 'ਤੇ ਹਾਈ ਕੋਰਟ ਜਾਣ ਲਈ ਕਿਹਾ
. . .  1 day ago
ਜੰਮੂ-ਕਸ਼ਮੀਰ: ਪੁਲਵਾਮਾ ਦੇ ਕਾਕਪੋਰਾ ਇਲਾਕੇ 'ਚ ਅੱਤਵਾਦੀਆਂ ਨੇ ਪੁਲਿਸ ਚੌਕੀ 'ਤੇ ਗ੍ਰੇਨੇਡ ਨਾਲ ਕੀਤਾ ਹਮਲਾ
. . .  1 day ago
ਚੰਡੀਗੜ੍ਹ : 8 ਉੱਚ ਪੁਲਿਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਜੰਮੂ –ਕਸ਼ਮੀਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼੍ਰੀਨਗਰ ਦੀ ਡਲ ਝੀਲ ਵਿਖੇ ਸ਼ਿਕਾਰਾ ਉਤਸਵ 'ਚ ਲਿਆ ਹਿੱਸਾ
. . .  1 day ago
ਮਨੋਜ ਬਾਜਪਾਈ ਨੇ ਭੋਂਸਲੇ ਲਈ ਆਪਣਾ ਤੀਜਾ ਰਾਸ਼ਟਰੀ ਪੁਰਸਕਾਰ ਜਿੱਤਿਆ
. . .  1 day ago
ਨਵੀਂ ਦਿੱਲੀ , 25 ਅਕਤੂਬਰ-ਪਦਮ ਸ਼੍ਰੀ ਵਿਜੇਤਾ ਅਤੇ ਭਾਰਤੀ ਸਿਨੇਮਾ ਦੇ ਉੱਤਮ ਅਭਿਨੇਤਾ ਮਨੋਜ ਵਾਜਪਾਈ ਨੇ 67ਵੇਂ ਰਾਸ਼ਟਰੀ ਫਿਲਮ ਅਵਾਰਡਾਂ ਵਿਚ ਆਪਣਾ ਤੀਜਾ ਰਾਸ਼ਟਰੀ ਪੁਰਸਕਾਰ ਜਿੱਤਿਆ।ਅਭਿਨੇਤਾ ਮਨੋਜ ਬਾਜਪਾਈ ਨੂੰ ...
ਕਿਸਾਨ ਜਥੇਬੰਦੀਆਂ ਨੇ ਫ਼ਸਲਾਂ ਦੇ ਹੋਏ ਖ਼ਰਾਬੇ ਦਾ ਕੀਤਾ ਦੌਰਾ
. . .  1 day ago
ਮੰਡੀ ਲਾਧੂਕਾ, 25 ਅਕਤੂਬਰ ( ਮਨਪ੍ਰੀਤ ਸਿੰਘ ਸੈਣੀ) - ਕਿਸਾਨ ਜਥੇਬੰਦੀਆਂ ਵਲੋਂ ਅੱਜ ਵੱਖ-ਵੱਖ ਪਿੰਡਾਂ 'ਚ ਮੀਂਹ ਤੇ ਗੜੇਮਾਰੀ ਕਾਰਨ ਹੋਏ ਝੋਨੇ ਦੀ ਫ਼ਸਲ ਦੇ ਖ਼ਰਾਬੇ ਨੂੰ ਲੈ ਕੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਗਈ...
ਹੰਸ ਰਾਜ ਜੋਸਨ ਵਲੋਂ ਮੀਂਹ ਅਤੇ ਗੜੇਮਾਰੀ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  1 day ago
ਮੰਡੀ ਲਾਧੂਕਾ, 25 ਅਕਤੂਬਰ (ਮਨਪ੍ਰੀਤ ਸਿੰਘ ਸੈਣੀ) - ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਹੰਸ ਰਾਜ ਜੋਸਨ ਵਲੋਂ ਮੰਡੀ ਲਾਧੂਕਾ ਦੇ ਨਾਲ ਲਗਦੇ ਪਿੰਡ ਜਮਾਲਕੇ, ਲੱਖੇ ਕੜਾਹੀਆ, ਧੁਨਕੀਆਂ, ਲਾਧੂਕਾ...
ਮਿਲਕ ਪਲਾਂਟ ਲੁਧਿਆਣਾ ਦੀ ਚੋਣ ਵਿਚ ਕਾਗਜ਼ ਰੱਦ ਹੋਣ ਦੇ ਕਾਰਨ ਅਕਾਲੀਆਂ ਨੇ ਲਗਾਇਆ ਧਰਨਾ
. . .  1 day ago
ਲੁਧਿਆਣਾ, 25 ਅਕਤੂਬਰ (ਪੁਨੀਤ ਬਾਵਾ) - ਵੇਰਕਾ ਮਿਲਕ ਪਲਾਂਟ ਲੁਧਿਆਣਾ ਦੀ ਚੋਣ ਲਈ ਅੱਜ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ, ਜਿਸ ਦੌਰਾਨ 6 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਹੋਣ ਤੋਂ ਬਾਅਦ ਅਕਾਲੀਆਂ ਨੇ ਰੋਸ ਵਜੋਂ ਉਮੀਦਵਾਰਾਂ ਨਾਲ ਧਰਨਾ ਲਗਾ ਕੇ ਰੋਸ...
ਮਮਤਾ ਦੀ ਮੌਜੂਦਗੀ ਵਿਚ ਯੂ.ਪੀ. ਦੇ ਦੋ ਕਾਂਗਰਸੀ ਆਗੂ ਟੀ.ਐਮ.ਸੀ. ਵਿਚ ਹੋਏ ਸ਼ਾਮਿਲ
. . .  1 day ago
ਸਿਲੀਗੁੜੀ, 25 ਅਕਤੂਬਰ - ਉੱਤਰ ਪ੍ਰਦੇਸ਼ ਦੇ ਦੋ ਸੀਨੀਅਰ ਕਾਂਗਰਸੀ ਆਗੂ ਸੋਮਵਾਰ ਨੂੰ ਉੱਤਰੀ ਬੰਗਾਲ ਦੇ ਸਿਲੀਗੁੜੀ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੌਜੂਦਗੀ ਵਿਚ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਿਲ ਹੋ ਗਏ...
ਉੱਤਰਾਖੰਡ : ਮੀਂਹ ਦੌਰਾਨ ਰਾਜ ਵਿਚ ਸੈਲਾਨੀਆਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ - ਮੁੱਖ ਮੰਤਰੀ ਧਾਮੀ
. . .  1 day ago
ਦੇਹਰਾਦੂਨ, 25 ਅਕਤੂਬਰ - ਉੱਤਰਾਖੰਡ ਵਿਚ ਪਏ ਭਾਰੀ ਮੀਂਹ ਕਾਰਨ ਕਾਫੀ ਨੁਕਸਾਨ ਹੋਇਆ ਹੈ | ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਸਾਡੀਆਂ ਤੁਰੰਤ ਕਾਰਵਾਈਆਂ ਕਾਰਨ ਮੀਂਹ ਦੌਰਾਨ ਰਾਜ ਵਿਚ ਸੈਲਾਨੀਆਂ ਦਾ ...
ਸਪੈਸ਼ਲ ਸੈਸ਼ਨ ਬੁਲਾ ਕੇ ਦੋਬਾਰਾ ਖੇਤੀ ਕਾਨੂੰਨ ਰੱਦ ਕਰਾਂਗੇ - ਚੰਨੀ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਚੰਨੀ ਦਾ ਕਹਿਣਾ ਸੀ ਕਿ ਸਪੈਸ਼ਲ ਸੈਸ਼ਨ ਬੁਲਾ ਕੇ ਦੋਬਾਰਾ ਖੇਤੀ ...
ਪੰਜਾਬ ਦੇ ਹਿੱਤਾਂ ਲਈ ਸਾਰੇ ਅਹੁਦੇ ਕੁਰਬਾਨ - ਚੰਨੀ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਮੁੱਖ ਮੰਤਰੀ ਚੰਨੀ ਦਾ ਕਹਿਣਾ ਸੀ ਕਿ ਪੰਜਾਬ ਦੇ ਹਿੱਤਾਂ ਲਈ ਸਾਰੇ ...
ਕੇਂਦਰ ਦੇ ਬੀ.ਐੱਸ.ਐੱਫ. ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵੀ ਜਾਵਾਂਗੇ - ਚੰਨੀ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਮੁੱਖ ਮੰਤਰੀ ਚੰਨੀ ਦਾ ਕਹਿਣਾ ਸੀ ਕਿ ਕੈਬਨਿਟ ਦੀ ਬੈਠਕ ਬੁਲਾ ਕੇ ਸਪੈਸ਼ਲ ਸੈਸ਼ਨ...
ਸੂਬੇ ਦੇ ਅੰਦਰ ਸੂਬਾ ਬਣਾਇਆ ਜਾ ਰਿਹਾ - ਸਿੱਧੂ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ...
ਕੌਣ ਕਹਿੰਦਾ ਹੈ ਰਾਸ਼ਟਰਪਤੀ ਸ਼ਾਸਨ ਨਹੀਂ ਲੱਗਿਆ - ਸਿੱਧੂ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕੌਣ ਕਹਿੰਦਾ ਹੈ ਕਿ ਰਾਸ਼ਟਰਪਤੀ ਸ਼ਾਸਨ ਨਹੀਂ...
ਬੀ.ਐੱਸ.ਐੱਫ. ਦੀ ਪਰਿਭਾਸ਼ਾ ਬਦਲੀ ਜਾ ਰਹੀ - ਸਿੱਧੂ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਬੀ. ਐੱਸ. ਐੱਫ ਦੀ ਪਰਿਭਾਸ਼ਾ ਬਦਲੀ ਜਾ ਰਹੀ ਹੈ ...
ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਵੇਗਾ - ਚੰਨੀ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਮੁੱਖ ਮੰਤਰੀ ਚੰਨੀ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੂੰ ਇਹ ਨੋਟੀਫਿਕੇਸ਼ਨ ਵਾਪਸ ...
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ
. . .  1 day ago
ਫ਼ਾਜ਼ਿਲਕਾ, 25 ਅਕਤੂਬਰ (ਪ੍ਰਦੀਪ ਕੁਮਾਰ) - ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਵਲੋਂ ਸੜਕੀ ਆਵਾਜਾਈ ਰੋਕਦਿਆਂ ਧਰਨਾ ਸ਼ੁਰੂ ਕਰ...
ਪੰਜਾਬ ਦੀ ਤਰ੍ਹਾਂ ਅਸੀਂ ਵੀ ਬੀ.ਐਸ.ਐਫ.ਦੇ ਅਧਿਕਾਰ ਖੇਤਰ ਦਾ ਕਰ ਰਹੇ ਹਾਂ ਵਿਰੋਧ - ਮਮਤਾ ਬੈਨਰਜੀ
. . .  1 day ago
ਸਿਲੀਗੁੜੀ, 25 ਅਕਤੂਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਪੰਜਾਬ ਦੀ ਤਰ੍ਹਾਂ, ਅਸੀਂ ਵੀ ਬੀ.ਐਸ.ਐਫ. ਦੇ ਅਧਿਕਾਰ ਖੇਤਰ ਦਾ ਵਿਰੋਧ ਕਰ ਰਹੇ ਹਾਂ ਜੋ ਹਾਲ ਹੀ ਵਿਚ ਵਧਾਇਆ ਗਿਆ ਹੈ ...
ਸਰਬ ਪਾਰਟੀ ਮੀਟਿੰਗ ਖ਼ਤਮ
. . .  1 day ago
ਚੰਡੀਗੜ੍ਹ, 25 ਅਕਤੂਬਰ - ਚੰਡੀਗੜ੍ਹ ਵਿਚ ਚੱਲ ਰਹੀ ਸਰਬ ਪਾਰਟੀ ਮੀਟਿੰਗ ਖ਼ਤਮ...
ਸ਼੍ਰੋਮਣੀ ਕਮੇਟੀ ਵਲੋਂ ਨਵੰਬਰ ਮਹੀਨੇ ਚਲਾਈ ਜਾਏਗੀ ਅੰਮ੍ਰਿਤ ਸੰਚਾਰ ਲਹਿਰ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 25 ਅਕਤੂਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ, ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਵੰਬਰ ਮਹੀਨੇ ਅੰਮ੍ਰਿਤ ਸੰਚਾਰ ਲਹਿਰ ਚਲਾਈ ਜਾ ਰਹੀ ਹੈ, ਜਿਸ ਦੌਰਾਨ ਵੱਖ - ਵੱਖ ਥਾਵਾਂ 'ਤੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਏ ਜਾਣਗੇ ਤੇ ਸਿੰਘ ਸਾਹਿਬਾਨ ਵਲੋਂ ਹਜ਼ਾਰਾਂ ਅੰਮ੍ਰਿਤ ...
ਕੱਲ੍ਹ ਦੇ ਮੈਚ ਤੋਂ ਬਾਅਦ ਮੁਹੰਮਦ ਸ਼ ਮੀ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ - ਓਵੈਸੀ
. . .  1 day ago
ਹੈਦਰਾਬਾਦ, 25 ਅਕਤੂਬਰ - ਏ.ਆਈ.ਐਮ.ਆਈ.ਐਮ. ਦੇ ਮੁਖੀ ਅਸਦੁਦੀਨ ਓਵੈਸੀ ਦਾ ਕਹਿਣਾ ਹੈ ਕਿ ਕੱਲ੍ਹ ਦੇ ਭਾਰਤ ਅਤੇ ਪਾਕਿਸਤਾਨ ਦੇ ਹੋਏ ਮੈਚ ਤੋਂ ਬਾਅਦ ਮੁਹੰਮਦ ਸ਼ੰਮੀ ਨੂੰ ਸੋਸ਼ਲ ਮੀਡੀਆ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਮੁਸਲਮਾਨਾਂ ਵਿਰੁੱਧ ....
ਹੋਰ ਖ਼ਬਰਾਂ..

ਸਾਡੀ ਸਿਹਤ

ਪਾਣੀ 'ਚ ਹਨ ਦਵਾਈਆਂ ਵਾਲੇ ਗੁਣ

ਜੇ ਅਸੀਂ ਇੰਜ ਕਹਿ ਲਈਏ ਕਿ ਸਾਡਾ ਸੰਪੂਰਨ ਜੀਵਨ ਹੀ ਪਾਣੀ 'ਤੇ ਨਿਰਭਰ ਹੈ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਕਿਹਾ ਵੀ ਜਾਂਦਾ ਹੈ ਕਿ 'ਜਲ ਹੀ ਜੀਵਨ ਹੈ'। ਆਓ ਇਸ ਦੇ ਵਿਗਿਆਨਕ ਅਤੇ ਔਸ਼ਧੀ ਵਾਲੇ ਗੁਣਾਂ ਬਾਰੇ ਵੀ ਵਿਚਾਰ ਕਰੀਏ। * ਸਰੀਰ ਦੇ ਤਾਪਮਾਨ ਨੂੰ ਕਾਬੂ ਕਰਨ ਲਈ ਪਾਣੀ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਲਈ ਤੇਜ਼ ਬੁਖਾਰ ਵਿਚ ਕੋਈ ਦਵਾ ਨਾ ਦੇ ਕੇ ਰੋਗੀ ਨੂੰ ਇਸ਼ਨਾਨ ਕਰਵਾਇਆ ਜਾਂਦਾ ਹੈ। ਤੇਜ਼ ਬੁਖਾਰ ਦੀ ਹਾਲਤ ਵਿਚ ਕਦੀ ਵੀ ਦਵਾ ਨਾ ਦਿਓ। ਪਹਿਲਾਂ ਇਸ਼ਨਾਨ ਕਰਵਾਓ ਜਾਂ ਸਿਰ 'ਤੇ ਠੰਢੇ ਪਾਣੀ ਦੀਆਂ ਪੱਟੀਆਂ ਰੱਖ ਕੇ ਬੁਖਾਰ ਨੂੰ ਕੁਝ ਘਟਾਓ ਫਿਰ ਇਲਾਜ ਕਰੋ। ਗਰਮ ਪਾਣੀ ਪੀਣ ਨਾਲ ਬੁਖਾਰ ਉੱਤਰ ਜਾਂਦਾ ਹੈ। * ਸਰੀਰ ਦੇ ਪਾਣੀ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਤੁਸੀਂ 5-6 ਲੀਟਰ ਪਾਣੀ ਹਰ ਰੋਜ਼ ਪੀਓ। ਦੇਖਿਆ ਗਿਆ ਹੈ ਕਿ ਸਰੀਰ 'ਚ ਪਾਣੀ ਦੀ ਘਾਟ ਹੋਣ ਦੀ ਹਾਲਤ ਵਿਚ ਡਾਕਟਰਾਂ ਵਲੋਂ ਨਮਕ ਅਤੇ ਗੁਲੂਕੋਜ਼ ਵਾਲਾ ਪਾਣੀ ਹੀ ਰੋਗੀ ਦੇ ਸਰੀਰ ਨੂੰ ਨਾੜੀਆਂ ਰਾਹੀਂ ਦਿੱਤਾ ਜਾਂਦਾ ਹੈ। * ਦਸਤਾਂ ਦੀ ਸ਼ਿਕਾਇਤ ਹੋਣ 'ਤੇ ਠੰਢੇ ਪਾਣੀ ਦੇ ਇਕ-ਦੋ ਗਿਲਾਸ ਪੀਣ ਨਾਲ ਲਾਭ ਮਿਲ ਜਾਂਦਾ ...

ਪੂਰਾ ਲੇਖ ਪੜ੍ਹੋ »

ਸਾਹ ਦੀ ਕਿਰਿਆ ਨਾਲ ਜੁੜਿਆ ਹੈ ਲੋਹ ਤੱਤ

ਸਰੀਰ ਦੇ ਲਈ ਜ਼ਰੂਰੀ ਤੱਤਾਂ ਪ੍ਰੋਟੀਨ, ਚਰਬੀ, ਕਾਰਬੋਜ਼, ਵਿਟਾਮਿਨ, ਖਣਿਜ, ਲਵਣ, ਪਾਣੀ ਆਦਿ ਵਿਚ ਲੋਹੇ ਦੀ ਪ੍ਰਮੁੱਖ ਥਾਂ ਹੈ। ਇਕ ਤੰਦਰੁਸਤ ਵਿਅਕਤੀ ਦੇ ਸਰੀਰ 'ਚ ਤਿੰਨ ਤੋਂ ਪੰਜ ਗ੍ਰਾਮ ਤੱਕ ਲੋਹਾ ਪਾਇਆ ਜਾਂਦਾ ਹੈ। ਇਹ ਲੋਹਾ ਖ਼ੂਨ, ਹੱਡੀਆਂ ਵਿਚਲੀ ਚਰਬੀ, ਜਿਗਰ, ਗੁਰਦੇ, ਪਲੀਹਾ, ਮਾਸਪੇਸ਼ੀਆਂ ਦੇ ਮਾਈਓਗਲੋਬਿਨ, ਖੂਨ ਦੇ ਤਰਲ ਭਾਗ ਅਤੇ ਨਾੜੀਆਂ ਦੇ ਐਨਜਾਈਮ ਵਿਚ ਵਿਆਪਕ ਤੌਰ 'ਤੇ ਮੌਜੂਦ ਰਹਿੰਦਾ ਹੈ। ਲਾਲ ਖ਼ੂਨ ਕਣਾਂ ਦੇ ਹੀਮੋਗਲੋਬਿਨ ਵਿਚ ਮੌਜੂਦ ਲੋਹਾ ਮਾਸਪੇਸ਼ੀਆਂ ਦੀ ਗਤੀ ਦੇ ਲਈ ਆਕਸੀਜਨ ਇਕੱਠੀ ਕਰਦਾ ਹੈ। ਨਾੜੀਆਂ 'ਚ ਐਨਜਾਈਮਾਂ 'ਚ ਪਾਇਆ ਜਾਣ ਵਾਲਾ ਲੋਹਾ ਅਨੇਕ ਪੋਸ਼ਕ ਤੱਤਾਂ ਕਾਰਬੋਰੇਜ਼, ਪ੍ਰੋਟੀਨ ਅਤੇ ਚਰਬੀ ਆਦਿ 'ਚ ਸਹਾਇਤਾ ਕਰਦਾ ਹੈ। ਸਰੀਰ ਵਿਚ ਲੋਹੇ ਦੀ ਘਾਟ ਦਾ ਸਿੱਧਾ ਸਬੰਧ ਖ਼ੂਨ ਦੀ ਕਮੀ ਨਾਲ ਹੁੰਦਾ ਹੈ। ਖ਼ੂਨ ਨਾੜੀਆਂ ਲੋਹੇ ਦੀ ਕਮੀ ਦੇ ਕਾਰਨ ਪੀਲੀਆਂ ਅਤੇ ਕਮਜ਼ੋਰ ਹੋ ਜਾਂਦੀਆਂ ਹਨ। ਅਜਿਹੀਆਂ ਨਾੜੀਆਂ ਸਰੀਰਕ ਕਿਰਿਆਵਾਂ ਦੇ ਸਿੱਟੇ ਵਜੋਂ ਉਪਜੀ ਕਾਰਬਨ ਡਾਈਆਕਸਾਈਡ ਨੂੰ ਫੇਫੜਿਆਂ ਤੱਕ ਪਹੁੰਚਾ ਕੇ ਸ਼ੁੱਧ ਆਕਸੀਜਨ ਵਿਚ ਨਹੀਂ ਬਦਲ ਸਕਦੀਆਂ। ਅਜਿਹੀ ਸਥਿਤੀ ...

ਪੂਰਾ ਲੇਖ ਪੜ੍ਹੋ »

ਚਾਹ ਅਤੇ ਕੌਫ਼ੀ : ਮਿੱਠਾ ਜ਼ਹਿਰ

ਚਾਹ ਅਤੇ ਕੌਫ਼ੀ ਭਾਵੇਂ ਸਰੀਰ ਲਈ ਬਹੁਤ ਹੀ ਹਾਨੀਕਾਰਕ ਹਨ ਫਿਰ ਵੀ ਸਾਰੀ ਦੁਨੀਆ ਵਿਚ ਇਹ ਬੜੇ ਹੀ ਹਰਮਨ ਪਿਆਰੇ ਹੋ ਗਏ ਹਨ। ਚਾਹ ਜਾਂ ਕੌਫ਼ੀ ਪੀਣ ਵਾਲੇ ਨੂੰ ਸਮਾਂ ਪਾ ਕੇ ਉਨੀਂਦਰਾ, ਸ਼ੂਗਰ, ਬੀ: ਪੀ: ਜਿਹੇ ਭਿਆਨਕ ਅਤੇ ਲਾ-ਇਲਾਜ ਰੋਗ ਲੱਗ ਜਾਂਦੇ ਹਨ ਅਤੇ ਗੋਡੇ ਵੀ ਪੀੜ ਕਰਦੇ ਹਨ। ਚਾਹ ਨਾਲ ਪੀਤੀ ਕੈਫ਼ੀਨ ਅਤੇ ਹੋਰ ਜ਼ਹਿਰੀਲੇ ਤੱਤ ਖ਼ੂਨ ਵਿਚ ਰਲ ਕੇ ਸਰੀਰ ਦੇ ਸਾਰੇ ਅੰਗ, ਦਿਲ, ਗੁਰਦੇ, ਤਿੱਲੀ, ਲਿਵਰ (ਕਲੇਜੀ), ਅਤੇ ਦਿਮਾਗ ਵਿਚ ਚਲੇ ਜਾਂਦੇ ਹਨ। ਸਮਾਂ ਪਾ ਕੇ ਇਨ੍ਹਾਂ ਅੰਗਾਂ ਵਿਚ ਕੈਫ਼ੀਨ ਅਤੇ ਹੋਰ ਜ਼ਹਿਰੀਲੇ ਤੱਤਾਂ ਦੀ ਮਾਤਰਾ ਵਧਦੀ ਜਾਂਦੀ ਹੈ, ਖ਼ੂਨ ਦੂਸ਼ਤ ਅਤੇ ਗਾੜ੍ਹਾ ਹੋ ਜਾਂਦਾ ਹੈ। ਖ਼ੂਨ ਦੀਆਂ ਨਾੜਾਂ ਵਿਚ ਵੀ ਕੈਫ਼ੀਨ ਅਤੇ ਹੋਰ ਜ਼ਹਿਰ ਜੰਮ ਜਾਂਦੇ ਹਨ, ਜਿਸ ਕਾਰਨ ਖ਼ੂਨ ਦੀਆਂ ਨਾੜਾਂ ਸਖ਼ਤ ਅਤੇ ਤੰਗ ਹੋ ਜਾਂਦੀਆਂ ਹਨ। ਸਖ਼ਤ ਅਤੇ ਤੰਗ ਨਾੜਾਂ ਵਿਚ ਗਾੜ੍ਹੇ ਖ਼ੂਨ ਦਾ ਸੰਚਾਰ ਕਰਨ ਲਈ ਦਿਲ ਦਾ ਵੱਧ ਜ਼ੋਰ ਲਗਦਾ ਹੈ, ਦਿਲ ਦਾ ਵੱਧ ਜ਼ੋਰ ਲੱਗਣ ਦੇ ਕਾਰਨ ਦਿਲ ਦੀਆਂ ਮਾਸਪੇਸ਼ੀਆਂ ਸਖ਼ਤ ਹੋ ਜਾਂਦੀਆਂ ਹਨ। ਦਿਲ ਦੀਆਂ ਮਾਸਪੇਸ਼ੀਆਂ ਨੂੰ ਖ਼ੂਨ ਦਾ ਸੰਚਾਰ ਕਰਨ ਵਾਲੀਆਂ ਨਾੜਾਂ ਦਿਲ ਦੀਆਂ ਸਖ਼ਤ ਮਾਸ ...

ਪੂਰਾ ਲੇਖ ਪੜ੍ਹੋ »

ਬੁਢਾਪੇ ਨੂੰ ਸਿਹਤਮੰਦ ਅਤੇ ਮਾਣ ਵਾਲਾ ਬਣਾਓ

ਜੇ ਬੁਢਾਪੇ ਵਿਚ ਮਨੁੱਖ ਦੇ ਸਾਰੇ ਅੰਗ ਠੀਕ-ਠਾਕ ਬਣੇ ਰਹਿਣ ਅਤੇ ਜੀਵਨ ਸ਼ੈਲੀ ਢਿੱਲੀ ਨਾ ਪਵੇ, ਹੱਥ-ਪੈਰ ਠੀਕ ਤਰੀਕੇ ਨਾਲ ਕੰਮ ਕਰਦੇ ਰਹਿਣ, ਅੱਖਾਂ ਤੋਂ ਠੀਕ ਤਰ੍ਹਾਂ ਦਿਖਾਈ ਦੇਵੇ ਅਤੇ ਕੰਨਾਂ ਤੋਂ ਸੁਣਾਈ ਪੈਂਦਾ ਰਹੇ ਤਾਂ ਬੁਢਾਪਾ ਸਰਾਪ ਨਹੀਂ, ਕੁਦਰਤ ਦਾ ਵਰਦਾਨ ਮੰਨਣਾ ਚਾਹੀਦਾ ਹੈ। ਬੁਢਾਪਾ ਮਨੁੱਖ ਲਈ ਸਰਾਪ ਉਦੋਂ ਬਣਦਾ ਹੈ, ਜਦੋਂ ਉਸ ਨੇ ਆਪਣੇ ਜੀਵਨ ਕਾਲ ਵਿਚ ਕੁਦਰਤ ਦੀ ਪਾਲਣਾ ਨਾ ਕਰਦਿਆਂ ਆਪਣੇ ਸਰੀਰ ਨੂੰ ਰੋਗਾਂ ਦਾ ਘਰ ਬਣਾ ਲਿਆ ਹੋਵੇ। ਬੁਢਾਪਾ ਨਾ ਤਾਂ ਕੋਈ ਰੋਗ ਹੈ ਅਤੇ ਨਾ ਹੀ ਸਰਾਪ, ਸਗੋਂ ਇਹ ਮਾਨਸਿਕ ਕਿਰਿਆਵਾਂ, ਭਾਵਨਾਵਾਂ ਅਤੇ ਵਿਚਾਰਾਂ ਦੇ ਨਾਲ ਸਰੀਰ ਵਿਚ ਹੋਣ ਵਾਲੀ ਵਿਸ਼ੇਸ਼ ਤਰ੍ਹਾਂ ਦੀ ਪ੍ਰਕਿਰਿਆ ਹੈ। ਬੁਢਾਪੇ ਦੇ ਆਉਣ ਤੇ ਪਾਚਨ ਤੰਤਰ ਅਤੇ ਖੂਨ ਦੀ ਗਤੀ ਵਿਚ ਗੜਬੜੀ ਪੈਦਾ ਹੋਣ ਲਗਦੀ ਹੈ। ਚਮੜੀ, ਪੈਰ, ਅੱਖ, ਕੰਨ ਆਦਿ ਇੰਦਰੀਆਂ ਦੀ ਸਮਰੱਥਾ ਘਟਣ ਲਗਦੀ ਹੈ। ਜੀਵਨ-ਸ਼ਕਤੀ ਦੀ ਘਾਟ ਹੋਣ ਲਗਦੀ ਹੈ। ਚੁਸਤੀ ਅਤੇ ਸਰਗਰਮੀ ਘਟਣ ਲਗਦੀ ਹੈ। ਇਹੀ ਬੁਢਾਪੇ ਦੇ ਲੱਛਣ ਹਨ। ਮਨੁੱਖ ਵਿਚ ਛੇਤੀ ਬੁਢਾਪਾ ਆਉਣ ਦਾ ਕਾਰਨ ਉਸ ਦੀ ਮਾਨਸਿਕ ਸਥਿਤੀ ਨਾਲ ਵੀ ਜੁੜਿਆ ਹੋਇਆ ...

ਪੂਰਾ ਲੇਖ ਪੜ੍ਹੋ »

ਤੰਦਰੁਸਤੀ ਦਾ ਚਮਤਕਾਰੀ ਸਰੋਤ ਹੈ ਔਲਾ

ਜੇ ਔਲੇ ਬਾਰੇ ਸਿਆਣਿਆਂ ਦਾ ਕਿਹਾ ਵਿਚਾਰ ਲਈਏ ਤਾਂ ਸੋਨੇ 'ਤੇ ਸੁਹਾਗਾ ਹੋ ਨਿੱਬੜਦਾ ਹੈ। ਵਿਟਾਮਿਨ ਸੀ ਬਾਰੇ ਨਿੰਬੂ ਜਾਤੀ ਦੇ ਫਲਾਂ ਨਿੰਬੂ, ਮੁਸੰਮੀ, ਸੰਤਰਾ, ਕਿੰਨੂੰ ਤੇ ਅਮਰੂਦ ਬਾਰੇ ਸੋਸ਼ਲ ਮੀਡੀਆ 'ਤੇ ਸੁਣਿਆ ਤਾਂ ਜਿਗਿਆਸਾ ਬਣੀ ਕਿ ਸੋਸ਼ਲ ਮੀਡੀਆ 'ਤੇ ਭਰੋਸਾ ਕਰਨ ਦੀ ਥਾਂ ਕਿਸੇ ਭਰੋਸੇਯੋਗ ਸਰੋਤ ਤੋਂ ਜਾਣਕਾਰੀ ਹਾਸਿਲ ਕੀਤੀ ਜਾਵੇ ਤਾਂ ਨੈਸ਼ਨਲ ਇੰਸਟੀਚਿਊਟ ਆਫ਼ ਨਿਊਟ੍ਰੀਸ਼ਨ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ, ਹੈਦਰਾਬਾਦ ਲਿਟਰੇਚਰ ਘੋਖਿਆ ਤਾਂ ਪਤਾ ਚੱਲਿਆ ਕਿ ਮਨੁੱਖੀ ਸਰੀਰ ਨਾ ਹੀ ਆਪਣੇ-ਆਪ ਵਿਟਾਮਿਨ ਸੀ ਬਣਾ ਸਕਦਾ ਹੈ ਅਤੇ ਨਾ ਹੀ ਜਮ੍ਹਾਂ ਕਰਕੇ ਰੱਖ ਸਕਦਾ ਹੈ, ਇਸ ਲਈ ਇਸ ਨੂੰ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਉਣਾ ਜ਼ਰੂਰੀ ਹੈ। ਇਸ ਵਿਟਾਮਿਨ ਦੀ ਘਾਟ ਨਾਲ ਹੱਡੀਆਂ ਦਾ ਟੇਢੇ-ਮੇਢੇ ਹੋਣਾ ਤੇ ਮਸੂੜਿਆਂ ਵਿਚੋਂ ਖ਼ੂਨ ਆਉਣਾ, ਮਸੂੜਿਆਂ ਦਾ ਸੁੱਜ ਜਾਣਾ, ਦੰਦਾਂ ਦਾ ਨਿਕਲ ਜਾਣਾ, ਚਮੜੀ ਦਾ ਪੀਲਾ ਪੈ ਜਾਣਾ ਆਦਿ ਸਮੱਸਿਆਵਾਂ ਆਉਂਦੀਆਂ ਹਨ। ਇਸ ਵਿਟਾਮਿਨ ਦੀ ਕਮੀ ਨਾਲ ਸਾਡੇ ਭੋਜਨ ਵਿਚ ਆਇਰਨ ਤੇ ਹੋਰ ਕਈ ਤੱਤ ਹੋਣ ਦੇ ਬਾਵਜੂਦ ਸਾਡਾ ਸਰੀਰ ਇਸ ਨੂੰ ਸੋਖ ਨੀ ਸਕਦਾ ਜੋ ਕਿ ...

ਪੂਰਾ ਲੇਖ ਪੜ੍ਹੋ »

ਸਾਰਿਆਂ ਲਈ ਬੜਾ ਅਹਿਮ ਹੈ ਵਿਟਾਮਿਨ-ਡੀ

ਸੂਰਜ ਦੀਆਂ ਕਿਰਨਾਂ ਮਨੁੱਖ ਲਈ ਵਿਟਾਮਿਨ-ਡੀ ਦਾ ਮੁੱਖ ਸਰੋਤ ਹਨ। ਸਾਡੀ ਚਮੜੀ ਇਨ੍ਹਾਂ ਕਿਰਨਾਂ ਦੀ ਮਦਦ ਨਾਲ ਕੁਦਰਤੀ ਤੌਰ 'ਤੇ ਵਿਟਾਮਿਨ-ਡੀ ਤਿਆਰ ਕਰ ਲੈਂਦੀ ਹੈ। ਇਕ ਨਿਰੋਗ ਸਾਧਾਰਨ ਆਦਮੀ 15 ਤੋਂ 20 ਮਿੰਟਾਂ ਤੱਕ ਹਲਕੀ ਧੁੱਪ (ਤਪਸ਼ ਰਹਿਤ ਧੁੱਪ) ਦਾ ਅਨੰਦ ਲੈਣ ਨਾਲ ਲੋੜੀਂਦਾ ਵਿਟਾਮਿਨ ਡੀ ਪ੍ਰਾਪਤ ਕਰ ਸਕਦਾ ਹੈ। ਪਰ ਕੁਝ ਵਿਸ਼ੇਸ਼ ਹਾਲਤਾਂ ਜਿਵੇਂ ਮੋਟਾਪੇ ਤੋਂ ਪੀੜਤ ਲੋਕਾਂ, ਜਿਗਰ ਅਤੇ ਗੁਰਦੇ ਦੇ ਰੋਗੀਆਂ, ਸਟੀਰਾਇਡ ਵਰਗੀਆਂ ਦਵਾਈਆਂ ਦੀ ਵਰਤੋਂ ਕਰਨ ਵਾਲੇ ਲੋਕਾਂ, ਸਿਆਹ ਚਮੜੀ ਵਾਲੇ ਲੋਕਾਂ, ਕੁਪੋਸ਼ਣ ਦਾ ਸ਼ਿਕਾਰ ਬੱਚਿਆਂ, ਘਰ ਦੇ ਅੰਦਰ ਜ਼ਿਆਦਾਤਰ ਰਹਿਣ ਵਾਲੇ ਲੋਕਾਂ, ਸਨਸਕਰੀਨ ਦੀ ਜ਼ਿਆਦਾ ਵਰਤੋਂ ਕਰਨ ਵਾਲੀਆਂ ਔਰਤਾਂ ਅਤੇ ਬਜ਼ੁਰਗਾਂ ਆਦਿ ਵਿਚ ਵਿਟਾਮਿਨ ਡੀ ਦੀ ਕਮੀ ਆਮ ਵੇਖੀ ਜਾਂਦੀ ਹੈ । ਵਿਟਾਮਿਨ ਡੀ ਸਾਡੇ ਸਰੀਰ ਵਿਚ ਕੈਲਸ਼ੀਅਮ ਅਤੇ ਫਾਸਫੋਰਸ ਵਰਗੇ ਅਹਿਮ ਭੂਮਿਕਾ ਨਿਭਾਉਣ ਵਾਲੇ ਤੱਤਾਂ ਨੂੰ ਹਜ਼ਮ ਕਰਨ ਅਤੇ ਉਨ੍ਹਾਂ ਦੀ ਮਾਤਰਾ ਨੂੰ ਸਹੀ ਪੱਧਰ ਤੱਕ ਬਣਾਈ ਰੱਖਣ ਵਿਚ ਮਦਦਗਾਰ ਹੁੰਦਾ ਹੈ। ਕੈਲਸ਼ੀਅਮ ਦੀ ਦੰਦ ਅਤੇ ਹੱਡੀਆਂ ਬਣਾਉਣ, ਮਾਸ ਪੇਸ਼ੀਆਂ (ਪੱਠਿਆਂ) ਦੀ ਗਤੀ ...

ਪੂਰਾ ਲੇਖ ਪੜ੍ਹੋ »

ਸਿਹਤ ਖ਼ਬਰਨਾਮਾ

ਦਿਲ ਦੇ ਰੋਗਾਂ ਤੋਂ ਬਚਾਉਂਦੀ ਹੈ ਹਾਂ-ਪੱਖੀ ਸੋਚ ਇਕ ਖੋਜ ਰਿਪੋਰਟ ਅਨੁਸਾਰ ਲੰਮੀ ਉਮਰ ਜਿਊਣ ਲਈ ਖ਼ੁਦ ਦੀ ਸੋਚ ਨੂੰ ਹਾਂ-ਪੱਖੀ ਬਣਾਉਣਾ ਹੋਵੇਗਾ। ਹਾਂ-ਪੱਖੀ ਸੋਚ ਨਾਲ ਦਿਲ ਦੇ ਰੋਗਾਂ ਦਾ ਖ਼ਤਰਾ ਘੱਟ ਜਾਂਦਾ ਹੈ। ਖੋਜ ਰਿਪੋਰਟ ਮੁਤਾਬਿਕ ਦਿਲ ਦੇ ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਹਾਂ-ਪੱਖੀ ਸੋਚ ਰੱਖਣ ਨਾਲ ਕਾਫੀ ਲਾਭ ਪਹੁੰਚਦਾ ਹੈ। ਇਕ ਹੋਰ ਖੋਜ ਮੁਤਾਬਿਕ ਹਾਂ-ਪੱਖੀ ਸੋਚ ਸਰੀਰ ਦੀ ਸਮੁੱਚੀ ਸਿਹਤ ਨੂੰ ਵਧਾਉਂਦੀ ਹੈ ਅਤੇ ਹਰੇਕ ਤਰ੍ਹਾਂ ਦੇ ਕਾਰਨਾਂ ਕਰਕੇ ਹੋਣ ਵਾਲੀ ਮੌਤ ਦੇ ਖ਼ਤਰੇ ਨੂੰ ਵੀ ਘੱਟ ਕਰਦੀ ਹੈ। ਇਸ ਖੋਜ ਵਿਚ ਡੈਨਮਾਰਕ ਵਿਚ 64 ਸਾਲ ਤੋਂ 84 ਸਾਲ ਦੇ 545 ਵਿਅਕਤੀਆਂ ਦਾ ਅਧਿਐਨ ਕੀਤਾ ਗਿਆ। ਹਾਂ-ਪੱਖੀ ਸੋਚ ਵਾਲੇ ਲੋਕਾਂ ਵਿਚ ਦਿਲ ਦੇ ਰੋਗ ਨਾਲ ਹੋਣ ਵਾਲੀ ਮੌਤ ਦਾ ਖ਼ਤਰਾ 50 ਫ਼ੀਸਦੀ ਤੱਕ ਘੱਟ ਹੁੰਦਾ ਹੈ। ਜ਼ਿੰਕ ਦੀ ਕਮੀ ਨਾਲ ਪੈਦਾ ਹੁੰਦੀਆਂ ਹਨ ਸਿਹਤ ਸਮੱਸਿਆਵਾਂ ਫਰੈਂਕਫਰਟ ਵਿਚ ਜਰਮਨ ਹੈਲਥ ਐਸੋਸੀਏਸ਼ਨ ਵਲੋਂ ਕੀਤੇ ਗਏ ਇਕ ਸਰਵੇਖਣ ਅਨੁਸਾਰ ਅੱਧੇ ਤੋਂ ਵਧੇਰੇ ਜਰਮਨ ਲੋਕ ਜ਼ਿੰਕ ਦੀ ਕਮੀ ਦੇ ਸ਼ਿਕਾਰ ਹਨ। ਜ਼ਿੰਕ ਦੀ ਕਮੀ ਨਾਲ ਜ਼ੁਕਾਮ, ਥਕਾਵਟ, ਭੁੱਖ ਨਾ ਲਗਣਾ, ਜ਼ਖ਼ਮਾਂ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX