ਤਾਜਾ ਖ਼ਬਰਾਂ


ਉਲੰਪਿਕ 'ਚ ਭਾਰਤੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, ਪਹਿਲੀ ਵਾਰ ਕੁਆਟਰ ਫਾਈਨਲ ਤੱਕ ਪਹੁੰਚੀ
. . .  1 day ago
ਟੋਕੀਓ, 31 ਜੁਲਾਈ - ਜਾਪਾਨ ਵਿਚ ਚੱਲ ਰਹੀਆਂ ਉਲੰਪਿਕ ਖੇਡਾਂ ਵਿਚ ਭਾਰਤੀ ਮਹਿਲਾਵਾਂ ਦੀ ਹਾਕੀ ਟੀਮ ਨੇ ਇਤਿਹਾਸ ਰਚਦੇ ਹੋਏ ਕੁਆਟਰ ਫਾਈਨਲ ਵਿਚ ਪ੍ਰਵੇਸ਼ ਪਾ ਲਿਆ ਹੈ। ਉਲੰਪਿਕ ਦੇ ਇਤਿਹਾਸ ਵਿਚ ਪਹਿਲੀ ਵਾਰ ਭਾਰਤੀ ਮਹਿਲਾਵਾਂ ਦੀ ਹਾਕੀ ਟੀਮ ਕੁਆਟਰ ਫਾਈਨਲ ਤੱਕ ਪਹੁੰਚ ਸਕੀ ਹੈ। ਜਿਵੇਂ ਹੀ...
ਕਿਸਾਨਾਂ ਵਲੋਂ ਸਾਬਕਾ ਕੈਬਨਿਟ ਮੰਤਰੀ ਮਿੱਤਲ ਦਾ ਕੀਤਾ ਘਿਰਾਓ
. . .  1 day ago
ਸ੍ਰੀ ਅਨੰਦਪੁਰ ਸਾਹਿਬ, 31 ਜੁਲਾਈ (ਨਿੱਕੂਵਾਲ, ਕਰਨੈਲ ਸਿੰਘ) - ਬੀਤੇ ਦਿਨੀਂ ਪਿੰਡ ਬੀਕਾਪੁਰ ਵਿਖੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦਾ ਘਿਰਾਓ ਕਰਨ ਤੋਂ ਬਾਅਦ ਕਿਸਾਨਾਂ ਵਲੋਂ ਅੱਜ ਦੂਜੇ ਦਿਨ ਵੀ ਨਜ਼ਦੀਕੀ ਪਿੰਡ ਰਾਮਪੁਰ ਜੱਜਰ ਵਿਖੇ ਮਿੱਤਲ ਦਾ ਘਿਰਾਓ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਾਬਕਾ...
ਪੰਜਾਬ ਦੇ ਜ਼ਿਲ੍ਹਾ ਮਾਲ ਅਫ਼ਸਰਾਂ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ
. . .  1 day ago
ਅਜਨਾਲਾ/ਫਗਵਾੜਾ, 31 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ/ਤਰਨਜੀਤ ਸਿੰਘ ਕਿੰਨੜਾ) - ਪੰਜਾਬ ਸਰਕਾਰ ਵਲੋਂ ਅੱਜ ਅਹਿਮ ਫ਼ੈਸਲਾ ਲੈਂਦਿਆਂ ਪੰਜਾਬ ਦੇ 9 ਜ਼ਿਲ੍ਹਾ ਮਾਲ ਅਫ਼ਸਰਾਂ 3 ਤਹਿਸੀਲਦਾਰਾਂ ਅਤੇ 20 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ...
ਦੋ ਰੋਜ਼ਾ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਸ਼ੁਰੂ
. . .  1 day ago
ਬੁਢਲਾਡਾ, 31 ਜੁਲਾਈ (ਸਵਰਨ ਸਿੰਘ ਰਾਹੀ) - ਗਤਕਾ ਫੈਡਰੇਸ਼ਨ ਪੰਜਾਬ ਵਲੋਂ ਬੋੜਾਵਾਲ (ਮਾਨਸਾ) ਵਿਖੇ ਅੱਜ ਤੋਂ ਕਰਵਾਈ ਜਾ ਰਹੀ ਦੋ ਰੋਜ਼ਾ 6ਵੀਂ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਦੀ ਸ਼ੁਰੂਆਤ ਕਰਦਿਆਂ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਆਈ. ਪੀ. ਐਸ. ਨੇ ਕਿਹਾ...
ਤਲਵੰਡੀ ਸਾਬੋ ਤਾਪ ਘਰ ਦਾ 3 ਨੰਬਰ ਯੂਨਿਟ ਮੁੜ ਚਾਲੂ
. . .  1 day ago
ਮਾਨਸਾ, 31 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ) - ਤਲਵੰਡੀ ਸਾਬੋ ਤਾਪ ਘਰ ਦਾ 3 ਨੰਬਰ ਯੂਨਿਟ ਮੁੜ ਚਾਲੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਤਾਪ ਘਰ ਦਾ ਇਹ ਯੂਨਿਟ ਮਾਰਚ ਮਹੀਨੇ ਤੋਂ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਿਆ ਸੀ। 2 ਨੰਬਰ ਯੂਨਿਟ ਪਹਿਲਾਂ ਹੀ ਚੱਲ ਰਿਹਾ ਹੈ। ਜਦਕਿ 1 ਨੰਬਰ ਯੂਨਿਟ...
ਪੰਜਾਬ ਸਰਕਾਰ ਵਲੋਂ ਜੇਲ੍ਹ ਪ੍ਰਸ਼ਾਸਨ ਨਾਲ ਜੁੜੇ 33 ਅਧਿਕਾਰੀਆਂ ਦੇ ਤਬਾਦਲੇ
. . .  1 day ago
ਫਗਵਾੜਾ, 31 ਜੁਲਾਈ (ਤਰਨਜੀਤ ਸਿੰਘ ਕਿੰਨੜਾ) - ਪੰਜਾਬ ਸਰਕਾਰ ਵਲੋਂ ਜੇਲ੍ਹ ਪ੍ਰਸ਼ਾਸਨ ਨਾਲ 33 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ...
ਦੇਸ਼ ਦੇ ਸਭ ਤੋਂ ਲੋੜੀਂਦੇ ਗੈਂਗਸਟਰ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੀਤਾ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 31 ਜੁਲਾਈ - ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੇਸ਼ ਦੇ ਸਭ ਤੋਂ ਲੋੜੀਂਦੇ ਗੈਂਗਸਟਰ ਕਾਲਾ ...
ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਯੋ ਨੇ ਛੱਡੀ ਰਾਜਨੀਤੀ
. . .  1 day ago
ਕੋਲਕਾਤਾ, 31 ਜੁਲਾਈ - ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਯੋ ਨੇ ਰਾਜਨੀਤੀ ਛੱਡ ਦਿੱਤੀ ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ ,31 ਜੁਲਾਈ - (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ...
ਕੋਲੰਬੀਆ ਅਤੇ ਅਲ ਸਲਵਾਡੋਰ ਦੇ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 31 ਜੁਲਾਈ (ਜਸਵੰਤ ਸਿੰਘ ਜੱਸ) - ਭਾਰਤ ਵਿਚ ਕੋਲੰਬੀਆ ਦੇ ਰਾਜਦੂਤ ਮੈਰੀਆਨਾ ਪਾਚੇਕੋ ਮੋਨਟੇਸ ਅਤੇ ਅਲ ਸਲਵਾਡੋਰ ਦੇ ਰਾਜਦੂਤ ਗੁਇਲੇਰਮੋ ਰੂਬੀਓ ਫਿਊਨੇਸ...
ਸੈਮੀਫਾਈਨਲ ਵਿਚ ਭਾਰਤੀ ਸ਼ਟਲਰ ਪੀ.ਵੀ. ਸਿੰਧੂ ਨੂੰ ਮਿਲੀ ਹਾਰ
. . .  1 day ago
ਟੋਕੀਓ, 31 ਜੁਲਾਈ - ਭਾਰਤੀ ਸ਼ਟਲਰ ਪੀ.ਵੀ. ਸਿੰਧੂ ਚੀਨੀ ਤਾਈਪੇ ਦੀ ਤਾਈ ਤਜ਼ੁ-ਯਿੰਗ ਤੋਂ 18-21, 12-21 ਨਾਲ ਹਾਰ...
ਭਾਰਤੀ ਮੁੱਕੇਬਾਜ਼ ਪੂਜਾ ਰਾਣੀ ਦੀ ਹਾਰ, ਕੁਆਰਟਰ ਫਾਈਨਲ ਤੋਂ ਬਾਹਰ
. . .  1 day ago
ਟੋਕੀਓ, 31 ਜੁਲਾਈ - ਭਾਰਤੀ ਮੁੱਕੇਬਾਜ਼ ਪੂਜਾ ਰਾਣੀ ਮਹਿਲਾ ਮਿਡਲਵੇਟ (69-75 ਕਿਲੋਗ੍ਰਾਮ) ਦੇ ਕੁਆਰਟਰ ...
ਮੀਂਹ ਪੈਣ ਨਾਲ ਡਿੱਗੀ ਛੱਤ, ਪਰਿਵਾਰ ਦੇ ਮੈਂਬਰ ਜ਼ਖ਼ਮੀ
. . .  1 day ago
ਮੂਨਕ, 31 ਜੁਲਾਈ - (ਰਾਜਪਾਲ ਸਿੰਗਲਾ) - ਮੂਨਕ ਨਜ਼ਦੀਕ ਪੈਂਦੇ ਪਿੰਡ ਗੋਬਿੰਦਪੁਰਾ ਚੱਠਾ ਦੇ ਅੰਦਰ ਸੁੱਤੇ ਪਏ ਇਕ ਗਰੀਬ ਪਰਿਵਾਰ 'ਤੇ ਬੀਤੀ ਰਾਤ ਕਰੀਬ ਇਕ...
ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਜਪਾਨ ਸਰਕਾਰ ਦਾ ਵੱਡਾ ਫ਼ੈਸਲਾ
. . .  1 day ago
ਟੋਕੀਓ (ਜਪਾਨ), 31 ਜੁਲਾਈ - ਜਪਾਨ ਸਰਕਾਰ ਨੇ 31 ਅਗਸਤ ਤੱਕ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ | ਟੋਕੀਓ, ਸੈਤਾਮਾ, ਚਿਬਾ, ਕਾਨਾਗਾਵਾ ...
ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਦੇ ਬਾਹਰ ਕਿਸਾਨ ਜਥੇਬੰਦੀਆਂ ਹੋਈਆਂ ਇਕੱਠੀਆਂ
. . .  1 day ago
ਚੰਡੀਗੜ੍ਹ, 31 ਜੁਲਾਈ (ਅਜੀਤ ਬਿਊਰੋ) - ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਦੇ ਬਾਹਰ ਕਿਸਾਨ ਸੰਗਠਨਾਂ ਦੇ ਕਾਰਕੁੰਨ ਇਕੱਠੇ ...
ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਗਈ 500 ਕਿਸਾਨਾਂ ਦੀ ਜਾਨ - ਹਰਸਿਮਰਤ ਕੌਰ ਬਾਦਲ
. . .  1 day ago
ਨਵੀਂ ਦਿੱਲੀ, 31 ਜੁਲਾਈ - ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ...
ਪੰਜਾਬ ਵਿਚ ਵੀ ਮਿਸ਼ਨ 2022 ਹੋਵੇਗਾ - ਚੜੂਨੀ
. . .  1 day ago
ਦਿੜ੍ਹਬਾ ਮੰਡੀ (ਸੰਗਰੂਰ), 31 ਜੁਲਾਈ (ਹਰਬੰਸ ਸਿੰਘ ਛਾਜਲੀ) - ਭਾਰਤੀ ਕਿਸਾਨ ਯੂਨੀਅਨ ਏਕਤਾ (ਚੜੂਨੀ) ਹਰਿਆਣਾ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ...
105 ਸਾਲਾ ਐਥਲੀਟ ਬੀਬੀ ਮਾਨ ਕੌਰ ਨਹੀਂ ਰਹੇ
. . .  1 day ago
ਡੇਰਾਬੱਸੀ, 31 ਜੁਲਾਈ (ਗੁਰਮੀਤ ਸਿੰਘ) ਡੇਰਾਬੱਸੀ ਦੇ ਸ਼ੁੱਧੀ ਆਯੁਰਵੈਦਿਕ ਹਸਪਤਾਲ ....
ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿਚ ਵਫ਼ਦ ਨੇ ਕੀਤੀ ਰਾਸ਼ਟਰਪਤੀ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 31 ਜੁਲਾਈ - ਬਹੁਜਨ ਸਮਾਜ ਪਾਰਟੀ (ਬਸਪਾ), ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਅਤੇ ਜੰਮੂ -ਕਸ਼ਮੀਰ ਨੈਸ਼ਨਲ ...
ਸੈਂਟਰਲ ਖ਼ਾਲਸਾ ਯਤੀਮਖ਼ਾਨਾ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀਆਂ ਭੇਟ
. . .  1 day ago
ਅੰਮ੍ਰਿਤਸਰ, 31 ਜੁਲਾਈ (ਜਸਵੰਤ ਸਿੰਘ ਜੱਸ) - ਸੈਂਟਰਲ ਖ਼ਾਲਸਾ ਯਤੀਮਖ਼ਾਨਾ ਪੁਤਲੀਘਰ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜਾ ਮਨਾਉਂਦੇ ਹੋਏ ਸਮਾਗਮ ਦਾ...
ਸ਼ਹੀਦ ਊਧਮ ਸਿੰਘ ਦੇ ਸਹੀਦੀ ਦਿਹਾੜੇ ਮੌਕੇ ਬਲਾਕ ਪੱਧਰੀ ਸਮਾਗਮ 'ਚ ਪਹੁੰਚੇ ਕੈਬਿਨਟ ਮੰਤਰੀ ਰਾਣਾ ਸੋਢੀ ਵਲੋਂ ਸ਼ਰਧਾਂਜਲੀ
. . .  1 day ago
ਗੁਰੂ ਹਰ ਸਹਾਏ, 31 ਜੁਲਾਈ (ਹਰਚਰਨ ਸਿੰਘ ਸੰਧੂ) - ਗੁਰੁ ਹਰ ਸਹਾਏ ਦੇ ਨੇੜੇ ਪੈਂਦੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਮੋਹਨ ਕੇ ਹਿਠਾੜ 'ਚ ਬਲਾਕ...
ਵਿਜੇ ਸਾਂਪਲਾ ਮਿਲਣ ਪਹੁੰਚੇ ਦਾਦੂਵਾਲ ਨੂੰ, ਹਰਿਆਣਾ ਪੁਲਿਸ ਨੇ ਰਸਤੇ ਵਿਚ ਰੋਕਿਆ
. . .  1 day ago
ਚੰਡੀਗੜ੍ਹ, 31 ਜੁਲਾਈ (ਅਜੀਤ ਬਿਊਰੋ) - ਰਾਸ਼ਟਰੀ ਐੱਸ.ਸੀ. ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਇਸ ਸਮੇਂ ਹਰਿਆਣਾ ਸਿੱਖ...
ਜੰਮੂ -ਕਸ਼ਮੀਰ : ਮੁਕਾਬਲੇ ਵਿਚ ਦੋ ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 31 ਜੁਲਾਈ - ਆਈ.ਜੀ.ਪੀ. ਕਸ਼ਮੀਰ ਵਿਜੇ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ...
ਕੋਰੋਨਾ ਪਾਬੰਦੀਆਂ 10 ਅਗਸਤ ਤੱਕ ਵਧੀਆਂ, 2 ਅਗਸਤ ਤੋਂ ਖੁੱਲ੍ਹਣਗੇ ਸਾਰੇ ਸਕੂਲ
. . .  1 day ago
ਚੰਡੀਗੜ੍ਹ, 31 ਜੁਲਾਈ (ਅਜੀਤ ਬਿਊਰੋ) - ਪੰਜਾਬ ਸਰਕਾਰ ਵਲੋਂ ਕੋਰੋਨਾ ...
ਫਿਰੌਤੀ ਲਈ ਅਗਵਾ ਕੀਤਾ ਬੱਚਾ ਬਰਾਮਦ
. . .  1 day ago
ਲੁਧਿਆਣਾ, 31 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਥਾਣਾ ਮੇਹਰਬਾਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਰੋਡ ਵਿਚ ਫਿਰੌਤੀ...
ਹੋਰ ਖ਼ਬਰਾਂ..

ਬਹੁਰੰਗ

ਨੋਰਾ ਫਤੇਹੀ ਸ਼ਾਵਾ...ਬੱਲੇ ਬੱਲੇ

ਸੋਸ਼ਲ ਮੀਡੀਆ 'ਤੇ ਮਜ਼ੇਦਾਰ ਪੋਸਟਾਂ ਨਾਲ ਲੋਕਾਂ ਦਾ ਪਿਆਰ ਪ੍ਰਾਪਤ ਕਰਦੀ ਰਹਿਣ ਵਾਲੀ ਨੋਰਾ ਫਤੇਹੀ ਨੂੰ ਦੁਨੀਆਦਾਰੀ ਨਾਲ ਵੀ ਪੂਰਾ ਲਗਾਓ ਹੈ ਤੇ ਦੁਨੀਆ ਦੇ ਵਿਗੜਦੇ ਹਾਲਾਤ ਦੇਖ ਕੇ ਉਹ ਮਾਯੂਸ ਵੀ ਹੋ ਜਾਂਦੀ ਹੈ। 'ਦਿਲਬਰ' ਕੁੜੀ ਤੇ ਬੀ-ਟਾਊਨ ਦੀ ਮਸ਼ਹੂਰ ਡਾਂਸਰ ਨੋਰਾ ਨੇ ਸਾੜ੍ਹੀ ਪਹਿਨ ਕੇ 'ਜਲੇਬੀ' ਗੀਤ 'ਤੇ ਨਾਚ ਦੀ ਕਹਾਣੀ ਇੰਸਟਾਗ੍ਰਾਮ 'ਤੇ ਪਾਈ ਤਾਂ ਲੋਕਾਂ ਨੇ ਉਸ ਦਾ ਨਾਂਅ ਹੀ 'ਜਲੇਬੀ ਬੇਬੀ' ਰੱਖ ਦਿੱਤਾ। 98 ਲੱਖ ਦੇ ਕਰੀਬ ਵਿਊਜ਼ 'ਪ੍ਰਤੀਕਿਰਿਆਵਾਂ' ਹਾਂ-ਪੱਖੀ ਨੋਰਾ ਨੂੰ ਇਸ ਪੋਸਟ ਦੀਆਂ ਮਿਲੀਆਂ ਹਨ। ਸ਼ੋਅ' ਡਾਂਸ ਦੀਵਾਨੇ ਦੇ ਸੈੱਟ 'ਤੇ ਨੋਰਾ ਨੇ ਸਭ ਨੂੰ ਮੋਹ ਲਿਆ। ਅਜੇ ਤੱਕ ਮੁੱਖ ਕਿਰਦਾਰ ਨਾ ਕਰਨ ਦੇ ਬਾਵਜੂਦ ਨੋਰਾ ਦੀ ਪ੍ਰਸੰਸਕ ਸੰਖਿਆ ਕਿਸੇ ਸਟਾਰ ਤੋਂ ਘੱਟ ਨਹੀਂ ਹੈ। ਕਦੇ ਸੰਘਰਸ਼ ਸਮੇਂ ਲੋਕ ਉਸ ਦੀ ਹਿੰਦੀ ਦਾ ਮਖੌਲ ਉਡਾਉਂਦੇ ਸਨ ਪਰ ਅੱਜ ਮਾਧੁਰੀ ਦੀਕਸ਼ਤ ਦੀ ਥਾਂ ਸੋਨੂੰ ਸੂਦ ਨਾਲ ਸ਼ੋਅ ਕਰਕੇ ਨੋਰਾ ਨੇ ਸਭ ਨੂੰ ਪਿਛਾਂਹ ਕਰ ਦਿੱਤਾ ਹੈ। ਕਿਸੇ ਸਮੇਂ ਉਸ ਨੂੰ ਡੁਬਈ ਤੋਂ ਭਾਰਤ ਆ ਕੇ 9 ਕੁੜੀਆਂ ਨਾਲ ਟੀ.ਵੀ. ਸ਼ੋਅ ਵਾਲਿਆਂ ਨਾਲ ਠਹਿਰਾਇਆ ਸੀ ਤੇ ਉਸ ਦਾ ਪਾਸਪੋਰਟ ਵੀ ...

ਪੂਰਾ ਲੇਖ ਪੜ੍ਹੋ »

ਸੁਨਿਧੀ ਨੂੰ ਰਿਆਲਿਟੀ ਸ਼ੋਅ ਵਿਚ ਜੱਜ ਬਣਨਾ ਪਸੰਦ ਨਹੀਂ

ਰਿਆਲਿਟੀ ਸ਼ੋਅ 'ਇੰਡੀਅਨ ਆਈਡਲ' ਦੇ ਹਾਲੀਆ ਸੀਜ਼ਨ ਵਿਚ ਪਿਛਲੇ ਦਿਨੀਂ ਸਵਰਗੀ ਗਾਇਕ ਕਿਸ਼ੋਰ ਕੁਮਾਰ ਦੇ ਗਾਇਕ ਬੇਟੇ ਅਮਿਤ ਕੁਮਾਰ ਮਹਿਮਾਨ ਜੱਜ ਦੇ ਰੂਪ ਵਿਚ ਪਹੁੰਚੇ ਸਨ। ਵਿਵਾਦ ਉਦੋਂ ਖੜ੍ਹਾ ਹੋਇਆ ਜਦੋਂ ਕੁਝ ਦਿਨ ਬਾਅਦ ਅਮਿਤ ਕੁਮਾਰ ਨੇ ਇਹ ਕਿਹਾ ਕਿ ਸ਼ੋਅ ਦੇ ਆਯੋਜਕਾਂ ਵਲੋਂ ਉਨ੍ਹਾਂ ਨੂੰ ਪ੍ਰਤੀਯੋਗੀਆਂ ਦੀ ਤਾਰੀਫ਼ ਕਰਨ ਨੂੰ ਕਿਹਾ ਗਿਆ ਸੀ। ਬਾਅਦ ਵਿਚ ਰਿਆਲਿਟੀ ਸ਼ੋਅ ਦੇ ਡਿਗਦੇ ਪੱਧਰ ਨੂੰ ਲੈ ਕੇ ਗਾਇਕ ਅਭਿਜੀਤ ਸਾਵੰਤ ਅਤੇ ਅਨੁਰਾਧਾ ਪੌਡਵਾਲ ਨੇ ਵੀ ਅਮਿਤ ਕੁਮਾਰ ਦੀਆਂ ਗੱਲਾਂ ਦਾ ਸਮਰਥਨ ਕੀਤਾ ਅਤੇ ਹੁਣ ਅਮਿਤ ਕੁਮਾਰ ਦਾ ਪੱਖ ਲੈ ਕੇ ਗਾਇਕਾ ਸੁਨਿਧੀ ਚੌਹਾਨ ਵੀ ਅੱਗੇ ਆਈ ਹੈ। 'ਇੰਡੀਅਨ ਆਈਡਲ' ਦੇ ਸੀਜ਼ਨ 5 ਤੇ 6 ਵਿਚ ਸੁਨਿਧੀ ਨੇ ਜੱਜ ਦੇ ਤੌਰ 'ਤੇ ਹਿੱਸਾ ਲਿਆ ਸੀ ਅਤੇ ਫਿਰ ਉਸ ਨੇ ਰਿਆਲਿਟੀ ਸ਼ੋਅ ਤੋਂ ਦੂਰੀ ਬਣਾ ਲਈ ਸੀ। ਦੂਰੀ ਬਣਾ ਲੈਣ ਦੀ ਵਜ੍ਹਾ ਬਾਰੇ ਉਹ ਕਹਿੰਦੀ ਹੈ, 'ਪਹਿਲਾਂ ਮੈਂ ਗਾਇਕਾਂ ਦੀ ਗਾਇਕੀ ਬਾਰੇ ਆਪਣੀ ਗੱਲ ਸਪੱਸ਼ਟ ਰੂਪ ਨਾਲ ਕਹਿ ਦਿੰਦੀ ਸੀ। ਉਨ੍ਹਾਂ ਦੀ ਖ਼ੂਬੀ ਤੇ ਖਾਮੀ ਬਾਰੇ ਬੇਝਿਜਕ ਆਪਣੀ ਰਾਏ ਪ੍ਰਗਟ ਕਰ ਦਿੰਦੀ ਸੀ। ਬਾਅਦ ਵਿਚ ਮੈਨੂੰ ਕਿਹਾ ਗਿਆ ...

ਪੂਰਾ ਲੇਖ ਪੜ੍ਹੋ »

'ਟਾਈਗਰ-3' ਦੀਆਂ ਤਿਆਰੀਆਂ ਵਿਚ ਰੁੱਝੀ ਕੈਟਰੀਨਾ

ਕੈਟਰੀਨਾ ਕੈਫ਼ ਦੀਆਂ ਦੋ ਫ਼ਿਲਮਾਂ ਇਨ੍ਹੀਂ ਦਿਨੀਂ ਦਰਸ਼ਕਾਂ ਦੀ ਅਦਾਲਤ ਵਿਚ ਆਉਣ ਲਈ ਤਿਆਰ ਹਨ। ਇਕ ਹੈ ਰੋਹਿਤ ਸ਼ੈਟੀ ਦੀ 'ਸੂਰਿਆਵੰਸ਼ੀ' ਜੋ ਬਣ ਕੇ ਤਿਆਰ ਹੈ ਅਤੇ ਸਿਨੇਮਾਘਰਾਂ ਦੇ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਦੂਜੀ ਹੈ 'ਫੋਨ ਭੂਤ' ਜੋ ਡਰਾਉਣੇ-ਕਾਮੇਡੀ ਵਿਸ਼ੇ 'ਤੇ ਆਧਾਰਿਤ ਹੈ। ਹੁਣ ਕੈਟਰੀਨਾ 'ਟਾਈਗਰ-3' ਦੀ ਸ਼ੂਟਿੰਗ ਦੀਆਂ ਤਿਆਰੀਆਂ ਵਿਚ ਲੱਗ ਗਈ ਹੈ। 'ਏਕ ਥਾ ਟਾਈਗਰ' ਅਤੇ 'ਟਾਈਗਰ ਜ਼ਿੰਦਾ ਹੈ' ਤੋਂ ਬਾਅਦ 'ਟਾਈਗਰ' ਲੜੀ ਦੀ ਤੀਜੀ ਫ਼ਿਲਮ ਵਿਚ ਵੀ ਉਹ ਹੈ ਅਤੇ ਇਥੇ ਵੀ ਉਸ ਦੇ ਹਿੱਸੇ ਐਕਸ਼ਨ ਦ੍ਰਿਸ਼ ਆਏ ਹਨ। 'ਟਾਈਗਰ' ਲੜੀ ਦੀਆਂ ਫ਼ਿਲਮਾਂ ਵਿਚ ਐਕਸ਼ਨ ਦ੍ਰਿਸ਼ਾਂ ਦੇ ਮਾਮਲੇ ਵਿਚ ਨਵੇਂ-ਨਵੇਂ ਕਰਤਬ ਪੇਸ਼ ਕੀਤੇ ਜਾਂਦੇ ਰਹੇ ਹਨ। ਸੋ, ਤੀਜੀ ਫ਼ਿਲਮ ਵਿਚ ਵੀ ਕੁਝ ਵੱਖਰਾ ਪੇਸ਼ ਕੀਤਾ ਜਾਵੇਗਾ ਅਤੇ ਇਨ੍ਹਾਂ ਦ੍ਰਿਸ਼ਾਂ ਵਿਚ ਆਪਣੇ ਵਲੋਂ ਕਿਤੇ ਕੋਈ ਘਾਟ ਨਾ ਰਹਿ ਜਾਵੇ, ਇਸ ਕਰਕੇ ਕੈਟਰੀਨਾ ਐਕਸ਼ਨ ਦੇ ਨਵੇਂ-ਨਵੇਂ ਦਾਅ ਸਿੱਖ ਰਹੀ ਹੈ। ਕੈਟਰੀਨਾ ਅਨੁਸਾਰ ਤਾਲਾਬੰਦੀ ਦੀ ਵਜ੍ਹਾ ਕਰਕੇ ਉਹ ਲੰਮੇ ਸਮੇਂ ਤੱਕ ਘਰ ਵਿਚ ਬੈਠ ਕੇ ਅੱਕ ਚੁੱਕੀ ਸੀ ਅਤੇ ਉਹ ਦੁਬਾਰਾ ਕੈਮਰੇ ਸਾਹਮਣੇ ਆਉਣ ਦਾ ਇੰਤਜ਼ਾਰ ...

ਪੂਰਾ ਲੇਖ ਪੜ੍ਹੋ »

ਟੀ.ਵੀ. 'ਤੇ ਪੁਨੀਤ ਇੱਸਰ ਦੀ ਵਾਪਸੀ

ਲੜੀਵਾਰ 'ਮਹਾਂਭਾਰਤ' ਵਿਚ ਦੁਰਯੋਧਨ ਦੀ ਭੂਮਿਕਾ ਨਿਭਾ ਕੇ ਨਾਂਅ ਕਮਾਉਣ ਵਾਲੇ ਪੁਨੀਤ ਇੱਸਰ ਨੇ ਹੋਰ ਕਈ ਲੜੀਵਾਰਾਂ ਵਿਚ ਵੀ ਅਭਿਨੈ ਕੀਤਾ ਹੈ। ਛੋਟੇ ਪਰਦੇ 'ਤੇ ਉਹ 'ਜੁਨੂੰਨ', 'ਭਾਰਤ-ਏਕ ਖੋਜ', 'ਲੈਫਟ ਰਾਈਟ ਲੈਫਟ' ਆਦਿ ਲੜੀਵਾਰਾਂ ਦੇ ਨਾਲ-ਨਾਲ 'ਬਿੱਗ ਬੌਸ' ਦੇ ਅੱਠਵੇਂ ਸੀਜ਼ਨ ਵਿਚ ਬਤੌਰ ਪ੍ਰਤੀਯੋਗੀ ਨਜ਼ਰ ਆਏ ਸਨ। ਪਿਛਲੇ ਕੁਝ ਸਮੇਂ ਤੋਂ ਛੋਟੇ ਪਰਦੇ ਤੋਂ ਦੂਰੀ ਬਣਾਈ ਰੱਖਣ ਵਾਲੇ ਪੁਨੀਤ ਇੱਸਰ ਨੇ ਹੁਣ ਟੀ.ਵੀ. 'ਤੇ ਆਪਣੀ ਵਾਪਸੀ ਕੀਤੀ ਹੈ। ਕਲਰਜ਼ ਚੈਨਲ 'ਤੇ ਪ੍ਰਸਾਰਿਤ ਹੋ ਰਹੇ ਲੜੀਵਾਰ 'ਛੋਟੀ ਸਰਦਾਰਨੀ' ਰਾਹੀਂ ਪੁਨੀਤ ਦੀ ਵਾਪਸੀ ਹੋਈ ਹੈ। ਇਸ ਵਿਚ ਉਹ ਅਵਨੀਸ਼ ਰੇਖੀ ਭਾਵ ਸਰਬਜੀਤ ਦੇ ਦਾਦਾ ਜੀ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਦੀ ਭੂਮਿਕਾ ਵਿਚ ਹੈ ਵਿਭਾ ਛਿੱਬਰ। ਪੁਨੀਤ ਦਾ ਕਹਿਣਾ ਹੈ ਕਿ ਉਹ ਟੀ.ਵੀ. 'ਤੇ ਮਜ਼ਬੂਤ ਕਿਰਦਾਰ ਨਿਭਾਉਣਾ ਪਸੰਦ ਕਰਦੇ ਹਨ ਅਤੇ ਕਿਉਂਕਿ ਇਥੇ ਉਨ੍ਹਾਂ ਨੂੰ ਘਰ ਦੇ ਬਜ਼ੁਰਗ ਦੀ ਦਮਦਾਰ ਭੂਮਿਕਾ ਦੀ ਪੇਸ਼ਕਸ਼ ਹੋਈ, ਸੋ ਉਨ੍ਹਾਂ ਨੇ ਹਾਂ ਕਹਿ ਦਿੱਤੀ। ਇੰਦਰਮੋਹਨ ...

ਪੂਰਾ ਲੇਖ ਪੜ੍ਹੋ »

ਰੂਸ ਵਿਚ ਸ਼ੂਟ ਹੋਵੇਗੀ 'ਹੀਰੋਪੰਤੀ-2'

ਟਾਈਗਰ ਸ਼ਰਾਫ ਨੇ ਫ਼ਿਲਮ 'ਹੀਰੋਪੰਤੀ' ਰਾਹੀਂ ਅਭਿਨੈ ਦੀ ਦੁਨੀਆ ਵਿਚ ਆਗਮਨ ਕੀਤਾ ਸੀ। ਇਹ ਸਾਜਿਦ ਨਡਿਆਡਵਾਲਾ ਵਲੋਂ ਬਣਾਈ ਗਈ ਸੀ। ਹੁਣ ਸਾਜਿਦ ਆਪਣੇ ਚਹੇਤੇ ਹੀਰੋ ਟਾਈਗਰ ਸ਼ਰਾਫ ਨੂੰ ਲੈ ਕੇ 'ਹੀਰੋਪੰਤੀ-2' ਬਣਾ ਰਹੇ ਹਨ ਅਤੇ ਇਸ ਦੇ ਨਿਰਦੇਸ਼ਕ ਹਨ ਅਹਿਮਦ ਖਾਨ। ਮਾਰਚ ਮਹੀਨੇ ਵਿਚ ਫ਼ਿਲਮ ਦੇ ਕੁਝ ਦ੍ਰਿਸ਼ਾਂ ਦੀ ਸ਼ੂਟਿੰਗ ਮੁੰਬਈ ਵਿਚ ਕੀਤੀ ਗਈ ਸੀ ਅਤੇ ਹੁਣ ਇਸ ਦੀ ਸ਼ੂਟਿੰਗ ਰੂਸ ਵਿਚ ਕਰਨ ਦੀ ਯੋਜਨਾ ਬਣਾਈ ਗਈ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਅਗਲੇ ਮਹੀਨੇ ਯੂਨਿਟ ਰੂਸ ਜਾਵੇਗਾ ਅਤੇ ਉਥੇ ਸੇਂਟ ਪੀਟਰਸਬਰਗ ਵਿਚ ਇਕ ਗੀਤ ਤੇ ਐਕਸ਼ਨ ਦ੍ਰਿਸ਼ਾਂ ਦੀ ਸ਼ੂਟਿੰਗ ਕੀਤੀ ਜਾਵੇਗੀ। ਫ਼ਿਲਮ ਵਿਚ ਤਾਰਾ ਸੂਤਰੀਆ ਅਤੇ ਨਵਾਜ਼ੂਦੀਨ ਸਦੀਕੀ ਵੀ ਹਨ। ਕਿਉਂਕਿ ਟਾਈਗਰ ਦੀ ਦਿੱਖ ਐਕਸ਼ਨ ਹੀਰੋ ਦੀ ਵੀ ਹੈ। ਸੋ, ਫ਼ਿਲਮ ਵਿਚ ਹੈਰਤਅੰਗੇਜ਼ ਐਕਸ਼ਨ ਦ੍ਰਿਸ਼ ਪੇਸ਼ ਕਰਨ ਲਈ ਹਾਲੀਵੁੱਡ ਦੇ ਨਾਮੀ ਐਕਸ਼ਨ ਨਿਰਦੇਸ਼ਕ ਮਾਰਟਿਨ ਇਵਾਨੋ ਨਾਲ ਗੱਲਬਾਤ ਚੱਲ ਰਹੀ ਹੈ। ਮਾਰਟਿਨ ਆਪਣੇ ਐਕਸ਼ਨ ਦ੍ਰਿਸ਼ਾਂ ਦਾ ਕਮਾਲ 'ਸਕਾਈ ਫਾਲ', 'ਦ ਬੌਰਨ ਅਲਟੀਮੇਟਮ', 'ਦ ਬੋਰਨ ਸੁਪ੍ਰੀਮੇਸੀ' ਆਦਿ ਫ਼ਿਲਮਾਂ ਵਿਚ ਦਿਖਾ ਚੁੱਕੇ ਹਨ। -ਮੁੰਬਈ ...

ਪੂਰਾ ਲੇਖ ਪੜ੍ਹੋ »

ਨਵੀਆਂ ਪੈੜਾਂ ਪਾਵੇਗਾ ਅੰਬਰਸਰੀਆ ਮੁੰਡਾ 'ਮਨਜੋਤ'

ਫ਼ਿਲਮ ਕਲਾ ਨਾਲ ਜੁੜਿਆ ਨਵੀਂ ਉਮਰ ਦਾ ਮੁੰਡਾ ਮਨਜੋਤ ਸਿੰਘ ਉਹ ਪ੍ਰਤਿਭਾਸ਼ਾਲੀ ਚਿਹਰਾ ਹੈ ਜਿਸਨੇ ਮੁੰਬਈ ਫ਼ਿਲਮ ਨਗਰੀ ਦੇ ਅਨੇਕਾਂ ਨਾਮੀਂ ਫ਼ਿਲਮਕਾਰਾਂ ਨਾਲ ਕੰਮ ਕਰਦਿਆਂ ਨਿਰਦੇਸ਼ਨ ਦੇ ਨਾਲ-ਨਾਲ ਅਦਾਕਾਰੀ ਵਿਚ ਵੀ ਚੰਗੀ ਮੁਹਾਰਤ ਹਾਸਲ ਕੀਤੀ ਹੈ। ਫ਼ਿਲਮ ਮੈਗਜ਼ੀਨ ਚਲਾਉਣ ਵਾਲੇ ਦਲਜੀਤ ਸਿੰਘ ਅਰੋੜਾ ਦੇ ਘਰ ਅੰਮ੍ਰਿਤਸਰ 'ਚ ਜਨਮੇ ਮਨਜੋਤ ਨੂੰ ਕਲਾ ਦੀ ਗੁੜ੍ਹਤੀ ਪਰਿਵਾਰ 'ਚੋਂ ਹੀ ਮਿਲੀ। ਆਪਣੇ ਪਿਤਾ ਦਲਜੀਤ ਸਿੰਘ ਅਰੋੜਾ ਅਤੇ ਭੈਣ ਜੋਤ ਅਰੋੜਾ ਵਾਂਗ ਇਹ ਵੀ ਫ਼ਿਲਮ ਕਲਾ ਦੇ ਰਾਹ 'ਤੇ ਨਵੀਆਂ ਪੈੜ੍ਹਾਂ ਪਾਉਣ ਵਾਲਾ ਕਲਾਕਾਰ ਹੈ। ਉਸ ਨੇ ਆਪਣੇ ਕੰਮ ਦੀ ਸ਼ੁਰੂਆਤ ਵੀਡੀਓ ਐਡੀਟਿੰਗ ਤੋਂ ਕੀਤੀ ਜੋ ਉਸ ਨੂੰ ਫ਼ਿਲਮਾਂ ਵੱਲ ਲੈ ਤੁਰੀ। ਆਪਣੇ ਕੰਮ ਵਿਚ ਹੋਰ ਨਿਪੁੰਨਤਾ ਲਿਆਉਣ ਲਈ ਉਹ 2009 ਵਿੱਚ ਮੁੰਬਈ ਚਲਾ ਗਿਆ, ਜਿੱਥੇ ਉਸ ਨੇ ਵੱਖ-ਵੱਖ ਸੀਰੀਅਲਾਂ ਅਤੇ ਫ਼ਿਲਮਾਂ 'ਚ ਬਤੌਰ ਅਸਿਸਟੈਂਟ ਕੰਮ ਕੀਤਾ। ਉਸ ਨੇ ਦੱਸਿਆ ਕਿ ਉਹ ਫ਼ਰੀਦਾ ਜਲਾਲ ਦੇ ਲੜੀਵਾਰ 'ਅੰਮਾ ਜੀ ਕੀ ਗਲੀ, ਮਨੀਬੈਨ ਡਾਟਕਾਮ, ਦਿਲ ਪਰਦੇਸੀ ਹੋ ਗਿਆ, ਹਰ ਮਰਦ ਕਾ ਦਰਦ, ਪੱਗੜੀ ਸਿੰਘ ਦਾ ਤਾਜ, ਪ੍ਰੇਸ਼ਾਨਪੁਰ, ਸੰਤਾ ਬੰਤਾ ਪ੍ਰਾਈਵੇਟ ...

ਪੂਰਾ ਲੇਖ ਪੜ੍ਹੋ »

ਸੇਵਾ ਕਰਨ ਦਾ ਇਹੀ ਸਹੀ ਸਮਾਂ ਹੈ : ਮੋਨਿਕਾ ਖੰਨਾ

'ਦੰਗਲ' ਚੈਨਲ 'ਤੇ ਪ੍ਰਸਾਰਿਤ ਹੋ ਰਹੇ ਲੜੀਵਾਰ 'ਪ੍ਰੇਮ ਬੰਧਨ' ਵਿਚ ਵੰਦਨਾ ਦਾ ਕਿਰਦਾਰ ਨਿਭਾਉਣ ਵਾਲੀ ਮੋਨਿਕਾ ਖੰਨਾ ਤਕਰੀਬਨ ਇਕ ਦਹਾਕੇ ਤੋਂ ਟੀ.ਵੀ. ਸਨਅਤ ਵਿਚ ਰੁੱਝੀ ਹੋਈ ਹੈ। 'ਮਾਹੀ ਵੇ', 'ਅਫ਼ਸਰ ਬਿਟੀਆ', 'ਆਸਮਾਨ ਸੇ ਆਗੇ', 'ਥਪਕੀ ਪਿਆਰ ਕੀ' ਆਦਿ ਲੜੀਵਾਰਾਂ ਦੀ ਬਦੌਲਤ ਨਾਂਅ ਕਮਾਉਣ ਵਾਲੀ ਮੋਨਿਕਾ ਹੁਣ ਸਮਾਜ ਸੇਵਾ ਵਿਚ ਵੀ ਆਪਣਾ ਯੋਗਦਾਨ ਦੇ ਰਹੀ ਹੈ। ਉਹ ਦੱਸਦੀ ਹੈ ਕਿ ਅੱਜ ਜਦੋਂ ਕੋਰੋਨਾ ਕਾਲ ਦੀ ਵਜ੍ਹਾ ਕਰਕੇ ਹਰ ਥਾਂ ਤ੍ਰਾਹ-ਤ੍ਰਾਹ ਮਚੀ ਹੋਈ ਹੈ ਤਾਂ ਇਹ ਦੇਖ ਕੇ ਲੱਗਿਆ ਕਿ ਸੇਵਾ ਕਰਨ ਦਾ ਇਹੀ ਸਹੀ ਸਮਾਂ ਹੈ। ਮੈਨੂੰ ਆਪਣੇ ਨੇਕ ਕੰਮ ਦਾ ਢੋਲ ਵਜਾਉਣ ਦਾ ਸ਼ੌਕ ਨਹੀਂ ਹੈ। ਸੋ, ਮੈਂ ਆਪਣੀ ਸੇਵਾ ਬਾਰੇ ਜ਼ਿਆਦਾ ਦੱਸਣਾ ਨਹੀਂ ਚਾਹੁੰਦੀ। ਹਾਂ, ਹੁਣ ਸੈੱਟ 'ਤੇ ਵੀ ਮੈਂ ਇਹ ਨੇਕ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। -ਮੁੰਬਈ ...

ਪੂਰਾ ਲੇਖ ਪੜ੍ਹੋ »

ਆਪਣੇ ਕੰਮ ਤੋਂ ਖ਼ੁਸ਼ ਨਹੀਂ ਪ੍ਰਣੀਤੀ ਚੋਪੜਾ

ਕਲਾਕਾਰ ਜਦੋਂ ਆਪਣੀ ਕਿਸੇ ਫ਼ਿਲਮ ਦਾ ਪ੍ਰਚਾਰ ਕਰ ਰਿਹਾ ਹੁੰਦਾ ਹੈ ਤਾਂ ਫ਼ਿਲਮ ਨੂੰ ਲੈ ਕੇ ਤਾਰੀਫ਼ਾਂ ਦੇ ਪੁਲ ਬੰਨ੍ਹ ਦਿੰਦਾ ਹੈ ਪਰ ਅਸਲ ਵਿਚ ਉਹ ਜਾਣਦਾ ਹੁੰਦਾ ਹੈ ਕਿ ਫ਼ਿਲਮ ਕਿਸ ਤਰ੍ਹਾਂ ਦੀ ਬਣੀ ਹੈ। ਹੁਣ ਕੁਝ ਇਸ ਤਰ੍ਹਾਂ ਦੀ ਗੱਲ ਪ੍ਰਣੀਤੀ ਚੋਪੜਾ ਨੇ ਦੋਹਰਾ ਦਿੱਤੀ ਹੈ। ਜਦੋਂ ਉਸ ਦੀ 'ਸਾਈਨਾ', 'ਸੰਦੀਪ ਔਰ ਪਿੰਕੀ ਫਰਾਰ' ਤੇ 'ਦ ਗਰਲ ਆਨ ਦ ਟ੍ਰੇਨ' ਪ੍ਰਦਰਸ਼ਿਤ ਹੋਣ ਵਾਲੀਆਂ ਸਨ ਤਾਂ ਉਦੋਂ ਇਨ੍ਹਾਂ ਦੇ ਪ੍ਰਚਾਰ ਨੂੰ ਲੈ ਕੇ ਉਸ ਨੇ ਵੱਡੀਆਂ ਵੱਡੀਆਂ ਗੱਲਾਂ ਕਹੀਆਂ ਸਨ। ਇਨ੍ਹਾਂ ਫ਼ਿਲਮਾਂ ਦਾ ਹਸ਼ਰ ਕੀ ਹੋਇਆ, ਇਹ ਪੂਰੀ ਦੁਨੀਆ ਜਾਣਦੀ ਹੈ। ਹੁਣ ਆਪਣੇ ਦਿਲ ਦੀ ਗੱਲ ਜ਼ਬਾਨ 'ਤੇ ਲਿਆਉਂਦੇ ਹੋਏ ਪ੍ਰਣੀਤੀ ਨੇ ਕਿਹਾ ਹੈ ਕਿ ਜਦੋਂ ਉਹ ਇਨ੍ਹਾਂ ਪ੍ਰਾਜੈਕਟਾਂ 'ਤੇ ਕੰਮ ਕਰ ਰਹੀ ਸੀ, ਉਦੋਂ ਹੀ ਮਹਿਸੂਸ ਕਰ ਰਹੀ ਸੀ ਕਿ ਇਨ੍ਹਾਂ ਵਿਚ ਕੁਝ ਕਮੀ ਹੈ। ਇਨ੍ਹਾਂ ਫ਼ਿਲਮਾਂ ਵਿਚ ਕੰਮ ਕਰਦੇ ਸਮੇਂ ਉਹ ਖੁਸ਼ ਨਹੀਂ ਸੀ ਅਤੇ ਡਰ ਸੀ ਕਿ ਦਰਸ਼ਕ ਇਨ੍ਹਾਂ ਨੂੰ ਨਕਾਰ ਦੇਣਗੇ। ਪ੍ਰਣੀਤੀ ਨੇ ਇਹ ਵੀ ਕਿਹਾ ਕਿ ਆਪਣੀ ਇੱਛਾ ਵਿਰੁੱਧ ਉਸ ਨੇ ਇਹ ਫ਼ਿਲਮਾਂ ਸਾਈਨ ਕੀਤੀਆਂ ਸਨ ਅਤੇ ਆਪਣੇ ਕੰਮ ਤੋਂ ਉਹ ਖ਼ੁਸ਼ ਨਹੀਂ ਸੀ। ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX