ਤਾਜਾ ਖ਼ਬਰਾਂ


ਟੀ -20 ਵਿਸ਼ਵ ਕੱਪ :ਪਾਕਿਸਤਾਨ ਨੇ ਭਾਰਤ ਨੂੰ ਹਰਾਇਆ
. . .  1 day ago
ਭੋਪਾਲ ਵਿਚ "ਆਸ਼ਰਮ 3" ਵੈਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਹੰਗਾਮਾ, ਬਜਰੰਗ ਦਲ ਨੇ ਕੀਤੀ ਭੰਨਤੋੜ
. . .  1 day ago
ਟੀ -20 ਵਿਸ਼ਵ ਕੱਪ : ਪਾਕਿਸਤਾਨ ਨੇ 6 ਓਵਰਾਂ 'ਚ ਬਣਾਇਆ 43 ਦੌੜਾਂ
. . .  1 day ago
ਟੀ -20 ਵਿਸ਼ਵ ਕੱਪ : ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 152 ਦੌੜਾਂ ਦਾ ਟੀਚਾ
. . .  1 day ago
ਟੀ -20 ਵਿਸ਼ਵ ਕੱਪ : ਕਪਤਾਨ ਕੋਹਲੀ ਦੀ ਪਾਰੀ ਖਤਮ, 18 ਵੇਂ ਓਵਰ ਵਿਚ ਸ਼ਾਹੀਨ ਅਫਰੀਦੀ ਦਾ ਸ਼ਿਕਾਰ
. . .  1 day ago
ਟੀ -20 ਵਿਸ਼ਵ ਕੱਪ : ਭਾਰਤ ਨੇ 15 ਓਵਰਾਂ 'ਚ 100 ਦੌੜਾਂ ਬਣਾਈਆਂ
. . .  1 day ago
ਰਿਸ਼ਭ ਪੰਤ ਨੇ ਵੀ ਆਪਣੀ ਵਿਕਟ ਗੁਆਈ , ਭਾਰਤ ਨੂੰ ਚੌਥਾ ਝਟਕਾ
. . .  1 day ago
ਭਾਜਪਾ ਕਲ੍ਹ ਦੀ ਪੰਜਾਬ ਸਰਬ ਦਲ ਮੀਟਿੰਗ ਦਾ ਬਾਈਕਾਟ ਕਰੇਗੀ- ਅਸ਼ਵਨੀ ਸ਼ਰਮਾ
. . .  1 day ago
ਚੰਡੀਗੜ੍ਹ,24 ਅਕਤੂਬਰ - ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਕਾਂਗਰਸ ਬੇਰੁਜ਼ਗਾਰੀ ਅਤੇ ਨਸ਼ੇ ਨੂੰ ਠੱਲ੍ਹ ਪਾਉਣ ਦੇ ਲਈ ਸਰਬ ਦਲ ਮੀਟਿੰਗ ਕਿਉਂ ਨਹੀਂ ਬੁਲਾ ਰਹੀ ਹੈ ? ਜਿਹਨਾਂ ਕਾਰਨਾਂ ਕਰਕੇ ਪੰਜਾਬ ਤਬਾਹੀ ਦੀ ...
ਟੀ -20 ਵਿਸ਼ਵ ਕੱਪ : ਭਾਰਤ ਦੀ ਬਹੁਤ ਖਰਾਬ ਸ਼ੁਰੂਆਤ, 31 ਦੌੜਾਂ 'ਤੇ 3 ਵਿਕਟਾਂ ਡਿੱਗੀਆਂ, ਸੂਰਯ ਕੁਮਾਰ ਯਾਦਵ ਆਊਟ
. . .  1 day ago
ਟੀ-20 ਵਿਸ਼ਵ ਕੱਪ : ਭਾਰਤ ਦੇ 2 ਖਿਡਾਰੀ ਆਊਟ
. . .  1 day ago
ਸ਼ਾਰਜਾਹ ,24 ਅਕਤੂਬਰ : ਭਾਰਤ ਅਤੇ ਪਾਕਿਸਤਾਨ ਵਿਚਾਲੇ ਯੂ.ਏ.ਈ. ਅਤੇ ਓਮਾਨ ਵਿਚ ਖੇਡੇ ਜਾ ਰਹੇ ਟੀ -20 ਵਿਸ਼ਵ ਵਿਚ ਮੈਚ ਸ਼ੁਰੂ ਹੋ ਗਿਆ ਹੈ। ਇਸ ਮੈਚ ਵਿਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ...
ਰਾਜੂ ਰਾਮਗੜ੍ਹ ਸਰਦਾਰਾਂ ਨੂੰ ਬਣਾਇਆ ਟਰਾਂਸਪੋਰਟ ਵਿੰਗ ਦਾ ਕੌਮੀ ਸੀਨੀਅਰ ਮੀਤ ਪ੍ਰਧਾਨ
. . .  1 day ago
ਮਲੌਦ (ਲੁਧਿਆਣਾ), 24 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਹਲਕਾ ਪਾਇਲ ਦੇ ਯੂਥ ਕਾਂਗਰਸੀ ਆਗੂ ਰਾਜਿੰਦਰ ਸਿੰਘ ਰਾਜੂ ਰਾਮਗੜ੍ਹ ਸਰਦਾਰਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਮੂਲੀਅਤ...
ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਟੀ-20 ਵਿਸ਼ਵ ਕੱਪ : ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
ਕੁਝ ਸਮੇਂ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਨਦਾਰ ਮੈਚ, ਟੌਸ 'ਤੇ ਨਜ਼ਰ
. . .  1 day ago
ਲੌਂਗੋਵਾਲ ’ਚ ਨਹੀਂ ਰੁਕਿਆ ਡੇਂਗੂ ਦਾ ਕਹਿਰ, ਅੱਜ ਹੋਈ ਪੰਜਵੀਂ ਮੌਤ
. . .  1 day ago
ਲੌਂਗੋਵਾਲ, 24 ਅਕਤੂਬਰ (ਵਿਨੋਦ, ਖੰਨਾ) ਲੌਂਗੋਵਾਲ ਵਿਖੇ ਡੇਂਗੂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਇੱਥੇ ਇਕੋ ਪਰਿਵਾਰ ’ਚ 3 ਮੌਤਾਂ ਤੋਂ ਬਾਅਦ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਅੱਜ ਇੱਥੋਂ ਦੇ ਕਾਰੋਬਾਰੀ...
ਰੂਸ ਵਿਚ ਕੋਰੋਨਾ ਦੇ ਵਧੇ ਮਾਮਲੇ , ਸੇਂਟ ਪੀਟਰਸਬਰਗ ਵਿਚ 30 ਅਕਤੂਬਰ ਤੋਂ 7 ਨਵੰਬਰ ਤੱਕ ਤਾਲਾਬੰਦੀ
. . .  1 day ago
ਬੇਮੌਸਮੀ ਮੀਂਹ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ - ਉਪ ਮੁੱਖ ਮੰਤਰੀ ਸੋਨੀ
. . .  1 day ago
ਅੰਮ੍ਰਿਤਸਰ , 24 ਅਕਤੂਬਰ -ਉਪ ਮੁੱਖ ਮੰਤਰੀ ਸ੍ਰੀ ਓ. ਪੀ .ਸੋਨੀ ਨੇ ਕਿਹਾ ਹੈ ਕਿ ਪੰਜਾਬ ਵਿਚ ਕੱਲ੍ਹ ਅਤੇ ਅੱਜ ਪਏ ਬੇਮੌਸਮੀ ਮੀਂਹ ਕਾਰਨ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ, ਸਰਕਾਰ ਉਸ ਦਾ ਯੋਗ ਮੁਆਵਜ਼ਾ ਦੇਵੇਗੀ। ਅੱਜ ...
ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਮੋਦੀ ਦੇ ਇਸ਼ਾਰੇ 'ਤੇ ਚੱਲ ਰਹੀਆਂ - ਰਾਘਵ ਚੱਢਾ
. . .  1 day ago
ਨਵੀਂ ਦਿੱਲੀ, 24 ਅਕਤੂਬਰ - ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ 'ਚ ਸਾਰੀਆਂ ਰਾਜਨੀਤਿਕ ਪਾਰਟੀਆਂ ਕੇਜਰੀਵਾਲ ਖ਼ਿਲਾਫ਼ ਹੋਈਆਂ ਇੱਕਜੁੱਟ। ਕੇਜਰੀਵਾਲ ਦੇ ਵਧਦੇ ਕਦਮਾਂ....
ਭਾਰਤ ਦੀ ਜਿੱਤ ਲਈ ਲੁਧਿਆਣਾ 'ਚ ਹਵਨ ਯੱਗ
. . .  1 day ago
ਲੁਧਿਆਣਾ,24 ਅਕਤੂਬਰ (ਪਰਮਿੰਦਰ ਸਿੰਘ ਅਹੂਜਾ) ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ਾਮ ਨੂੰ ਹੋਣ ਵਾਲੇ ਕ੍ਰਿਕਟ ਮੈਚ ਵਿਚ ਭਾਰਤ ਦੀ ਜਿੱਤ ਲਈ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਲੋਕਾਂ ਵਲੋਂ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਹੈਬੋਵਾਲ ਦੇ ....
ਪੰਜਾਬ ਭਾਜਪਾ ਦਾ ਕਾਂਗਰਸ ਦੀ ਟਵਿੱਟਰ ਵਾਰ 'ਤੇ ਹਮਲਾ
. . .  1 day ago
ਚੰਡੀਗੜ੍ਹ, 24 ਅਕਤੂਬਰ - ਭਾਜਪਾ ਦੇ ਜਨਰਲ ਸਕੱਤਰ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਹ ਸਾਰਾ ਡਰਾਮਾ ਅਤੇ ਖਾਣਾ ਕਾਂਗਰਸ ਹਾਈ ਕਮਾਂਡ ਵਲੋਂ ਪੰਜਾਬ ਦੇ ਅਸਲ ਮੁੱਦਿਆਂ ਤੋਂ ਪੰਜਾਬੀਆਂ ਦਾ ਧਿਆਨ ਹਟਾਉਣ ਲਈ ਰਚਿਆ ਗਿਆ ਡਰਾਮਾ ਹੈ। ਸਿੱਧੂ ਅਤੇ ਮਨੀਸ਼ ਤਿਵਾੜੀ....
ਹਰਦੇਵ ਸਿੰਘ ਹੰਜਰਾ ਵਰਕਰਾਂ ਸਮੇਤ ਅਕਾਲੀ ਦਲ 'ਚ ਹੋਏ ਸ਼ਾਮਿਲ
. . .  1 day ago
ਚੰਡੀਗੜ੍ਹ,24 ਅਕਤੂਬਰ (ਸੁਰਿੰਦਰਪਾਲ) ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਹਲਕਾ ਸੁਨਾਮ ਤੋਂ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਮਾਨ, ਹਰਦੇਵ ਸਿੰਘ ਹੰਜਰਾ (ਸਾਬਕਾ ਚੇਅਰਮੈਨ ਨਗਰ ਨਿਗਮ ਸੁਨਾਮ) ਵਰਕਰਾਂ ਸਮੇਤ ਅਕਾਲੀ ਦਲ...
ਸਬ ਡਿਵੀਜ਼ਨ ਤਪਾ ਦੇ ਓਮ ਪ੍ਰਕਾਸ਼ ਹੋਣਗੇ ਐੱਸ.ਡੀ.ਐਮ.
. . .  1 day ago
ਤਪਾ ਮੰਡੀ 24 ਅਕਤੂਬਰ( ਵਿਜੇ ਸ਼ਰਮਾ ) ਪੰਜਾਬ ਸਰਕਾਰ ਵਲੋਂ ਵੱਡੇ ਪੱਧਰ 'ਤੇ ਕੀਤੀਆਂ ਤਾਜ਼ਾ ਬਦਲੀਆਂ ਮੁਤਾਬਿਕ ਤਪਾ ਸਬ ਡਵੀਜ਼ਨ ਦੇ ਐੱਸ.ਡੀ.ਐਮ. ਓਮ ਪ੍ਰਕਾਸ਼ ਹੋਣਗੇ। ਦੱਸਣਯੋਗ ਹੈ ਕਿ ਐੱਸ.ਡੀ.ਐਮ....
ਸੜਕ ਹਾਦਸੇ 'ਚ ਭਰਾ ਦੀ ਮੌਤ, ਦੋ ਭੈਣਾਂ ਜ਼ਖ਼ਮੀ
. . .  1 day ago
ਲਹਿਰਾਗਾਗਾ, 24 ਅਕਤੂਬਰ (ਅਸ਼ੋਕ ਗਰਗ) ਸਥਾਨਕ ਟਰੱਕ ਯੂਨੀਅਨ ਵਾਲੀ ਸਾਈਡ ਓਵਰ ਬ੍ਰਿਜ ਕੋਲ ਟਰੱਕ ਤੇ ਮੋਟਰ ਸਾਈਕਲ ਵਿਚਕਾਰ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਅਤੇ ਉਸ ਦੀਆਂ ਦੋ ਭੈਣਾਂ ਦੇ ਜ਼ਖਮੀ ਹੋ ਜਾਣ ਦੀ ਦੁਖਦਾਈ....
ਬੇਮੌਸਮੀ ਬਰਸਾਤ ਕਾਰਨ ਝੋਨੇ ਦੀ ਖ਼ਰੀਦ ਤੇ ਵਾਢੀ 'ਤੇ ਲੱਗੀ ਬਰੇਕ
. . .  1 day ago
ਲਹਿਰਾਗਾਗਾ, 24 ਅਕਤੂਬਰ (ਅਸ਼ੋਕ ਗਰਗ) ਅੱਜ ਤੜਕਸਾਰ ਹੋਈ ਤੇਜ਼ ਬਰਸਾਤ ਕਾਰਨ ਝੋਨੇ ਦੀ ਵਾਢੀ ਅਤੇ ਖ਼ਰੀਦ ਪ੍ਰਬੰਧਾਂ ਵਿਚ ਆਈ ਤੇਜ਼ੀ ਨੂੰ ਇਕਦਮ ਬਰੇਕਾਂ ਲੱਗ ਗਈਆਂ ਹਨ। ਬਰਸਾਤ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਕਿਸਾਨਾਂ ਵਲੋਂ ਮੰਡੀਆਂ ਵਿਚ ਝੋਨੇ ਦੀਆਂ ....
ਭਾਰੀ ਮੀਂਹ ਅਤੇ ਗੜੇਮਾਰੀ ਨੇ 1121 ਦੀ ਫ਼ਸਲ 'ਤੇ ਫੇਰਿਆ ਸੁਹਾਗਾ
. . .  1 day ago
ਬੱਚੀਵਿੰਡ, 24 ਅਕਤੂਬਰ (ਬਲਦੇਵ ਸਿੰਘ ਕੰਬੋ) -ਕੱਲ੍ਹ ਸ਼ਾਮ ਭਾਰੀ ਬਾਰਸ਼ ਅਤੇ ਗੜੇਮਾਰੀ ਨਾਲ ਬੱਚੀ ਵਿੰਡ ਅਤੇ ਇਸ ਦੇ ਆਸ-ਪਾਸ ਦੇ ਖੇਤਰ ਵਿਚ ਬਾਸਮਤੀ ਦੀ 1121 ਕਿਸਮ ਦੀ ਫ਼ਸਲ ਦੇ ਸੱਥਰ ਵਿਛ ਗਏ। ਕਿਸਾਨਾਂ ਨੇ ਦੱਸਿਆ ਕਿ ਇਸ ਬੇਮੌਸਮੀ....
ਹੋਰ ਖ਼ਬਰਾਂ..

ਨਾਰੀ ਸੰਸਾਰ

ਆਨਲਾਈਨ ਕਲਾਸਾਂ : ਬੱਚੇ ਤੇ ਮਾਪੇ ਹੋ ਰਹੇ ਮਾਨਸਿਕ ਬੋਝ ਦਾ ਸ਼ਿਕਾਰ

ਜਿਵੇਂ ਕਿ ਅਸੀਂ ਸਾਰੇ ਹੀ ਇਸ ਗੱਲ ਤੋਂ ਭਲੀਭਾਂਤ ਜਾਣੂ ਹਾਂ ਕਿ ਅਸੀਂ ਸੰਕਟ ਦੀ ਸਥਿਤੀ ਵਿਚੋਂ ਗੁਜ਼ਰ ਰਹੇ ਹਾਂ। ਕੋਵਿਡ-19 ਦੇ ਚਲਦਿਆਂ ਸਭ ਘਰਾਂ ਅੰਦਰ ਬੰਦ ਹੋ ਕੇ ਰਹਿ ਗਏ ਹਨ। ਇਸ ਨਾਲ ਸਾਰੇ ਦਿਨੋ-ਦਿਨ ਮਾਨਸਿਕ ਰੂਪ ਵਿਚ ਕਮਜ਼ੋਰ ਹੁੰਦੇ ਜਾ ਰਹੇ ਹਨ। ਇਸ ਭਿਆਨਕ ਮਹਾਂਮਾਰੀ ਦੇ ਚਲਦਿਆਂ ਹੋਰ ਅਨੇਕਾਂ ਹੀ ਅਲਾਮਤਾਂ ਅਤੇ ਬਿਮਾਰੀਆਂ ਨੇ ਮਨੁੱਖਤਾ ਨੂੰ ਘੇਰਾ ਪਾਇਆ ਹੋਇਆ ਹੈ। ਨਿੱਤ ਦਿਨ ਹੁੰਦੀਆਂ ਮੌਤਾਂ ਅਤੇ ਲੋਕਾਂ ਦੀ ਨਾਜ਼ੁਕ ਹਾਲਤ ਦੀਆਂ ਖ਼ਬਰਾਂ ਅਤੇ ਤਸਵੀਰਾਂ ਨੇ ਸਭ ਨੂੰ ਡਰਾ ਕੇ ਰੱਖ ਦਿੱਤਾ ਹੈ। ਅਜਿਹੀ ਸਥਿਤੀ ਵਿਚੋਂ ਗੁਜ਼ਰਦਿਆਂ ਇਕ ਸਾਲ ਤੋਂ ਵੀ ਵਧੇਰੇ ਸਮਾਂ ਹੋ ਗਿਆ ਹੈ। ਇਸ ਸਮੇਂ ਦੌਰਾਨ ਸਿੱਖਿਆ ਦਾ ਮਾਧਿਅਮ ਆਨਲਾਈਨ ਚਲ ਰਿਹਾ ਹੈ। ਜਿਸ ਦੇ ਤਹਿਤ ਵੱਖ-ਵੱਖ ਐਪਸ ਰਾਹੀਂ ਪੜ੍ਹਾਈ ਕਰਵਾਈ ਜਾ ਰਹੀ ਹੈ। ਇਸ ਵਿਚ ਮੁੱਖ ਤੌਰ 'ਤੇ ਜ਼ੂਮ, ਗੂਗਲ ਮੀਟ, ਗੂਗਲ ਕਲਾਸਰੂਮ, ਡੀਓ ਆਦਿ ਵੱਖ-ਵੱਖ ਐਪਸ ਵਰਤੀਆਂ ਜਾ ਰਹੀਆਂ ਹਨ। ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਬੱਚਾ ਆਨਲਾਈਨ ਪੜ੍ਹਾਈ ਕਰ ਰਿਹਾ ਹੈ। ਬੱਚਿਆਂ ਦਾ ਪੂਰੇ ਦਿਨ ਦਾ ਵਧੇਰੇ ਸਮੇਂ ਮੋਬਾਈਲ ਫੋਨ, ਕੰਪਿਊਟਰ ਅਤੇ ਲੈਪਟਾਪ ...

ਪੂਰਾ ਲੇਖ ਪੜ੍ਹੋ »

ਪੇਕੇ ਮਾਂਵਾਂ ਨਾਲ, ਮਾਣ ਭਰਾਵਾਂ ਨਾਲ

ਇਕੋ ਮਾਂ ਦੇ ਪੇਟ ਵਿਚੋਂ ਜਨਮ ਲੈਣ ਵਾਲੇ ਭੈਣ-ਭਰਾਵਾਂ ਦਾ ਰਿਸ਼ਤਾ ਵੀ ਬਹੁਤ ਪਵਿੱਤਰ ਹੁੰਦਾ ਹੈ। ਅੱਜ ਵੀ ਜਦੋਂ ਵਿਆਹ-ਸ਼ਾਦੀ ਦੇ ਸਮੇਂ 'ਤੇ ਭਰਾ ਭੈਣ ਦੇ ਘਰ ਖੁਸ਼ੀ ਨਾਲ ਪਹੁੰਚਦਾ ਹੈ ਤਾਂ ਗੀਤ ਗਾਏ ਜਾਂਦੇ ਹਨ, 'ਵੇਲੇ ਦੇ ਵੇਲੇ ਹਾਜ਼ਰ ਹੋਏ ਨੀ ਮੇਰੀ ਅੰਮਾ ਦੇ ਜਾਏ।' ਕੁਝ ਸਮਾਂ ਪਹਿਲਾਂ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਹੀ ਮਾਵਾਂ-ਧੀਆਂ ਨੂੰ ਉਡੀਕਣਾਂ ਸ਼ੁਰੂ ਕਰ ਦਿੰਦੀਆਂ ਸਨ ਕਿ ਕਦੋਂ ਬੱਚਿਆਂ ਨੂੰ ਲੈ ਕੇ ਨਾਨਕੇ ਆਉਣਗੀਆਂ। ਦੂਜੇ ਪਾਸੇ ਬੱਚੇ ਵੀ ਦਿਨ ਗਿਣਦੇ ਸਨ ਕਿ ਕਦੋਂ ਨਾਨਕੇ ਜਾਵਾਂਗੇ। ਉਹ ਤਾਂ ਉਨ੍ਹਾਂ ਲਈ ਗਰਮੀਆਂ ਦਾ ਸਭ ਤੋਂ ਵੱਡਾ ਪਹਾੜੀ ਸਥਾਨ ਸੀ, ਜਿਥੇ ਹਰ ਤਰ੍ਹਾਂ ਦਾ ਮਨਪਸੰਦ ਖਾਣਾ-ਪੀਣਾ, ਮੌਜ-ਮਸਤੀ, ਘੁੰਮਣ-ਫਿਰਨ ਦੇ ਨਾਲ ਨਾਨੀ ਵਲੋਂ ਸਾਲ ਭਰ ਦੇ ਸਾਰੇ ਵਾਅਦੇ ਪੂਰੇ ਕੀਤੇ ਜਾਂਦੇ ਸਨ। ਧੀਆਂ ਵੀ ਪੇਕੇ ਜਾ ਕੇ ਆਪਣੇ ਬਚਪਨ ਦੀਆਂ ਯਾਦਾਂ ਵਿਚ ਖੋ ਜਾਂਦੀਆਂ ਸਨ ਅਤੇ ਬੱਚਿਆਂ ਨਾਲ ਸਾਂਝੀਆਂ ਕਰਦੀਆਂ ਸਨ। ਭਾਵੇਂ ਧੀ ਦੇ ਵਿਆਹ ਤੋਂ ਬਾਅਦ ਮਾਂ ਦੇ ਘਰ ਵਿਚ ਬਹੁਤ ਕੁਝ ਬਦਲ ਚੁੱਕਾ ਹੁੰਦਾ ਹੈ ਪਰ ਫਿਰ ਵੀ ਉਸ ਨੂੰ ਆਪਣਾ ਬਚਪਨ ਇਥੇ ਹੀ ਨਜ਼ਰ ਆਉਂਦਾ ਹੈ, ਜਿਥੇ ਉਹ ...

ਪੂਰਾ ਲੇਖ ਪੜ੍ਹੋ »

ਮੈਂਗੋ ਮਸਤਾਨੀ ਬਣਾਈਏ

* ਕੁਝ ਸੁੱਕੇ ਮੇਵਿਆਂ ਦੇ ਟੁਕੜਿਆਂ ਜਿਵੇਂ ਪਿਸਤਾ, ਬਦਾਮ ਅਤੇ ਕਾਜੂ ਲਵੋ। ਇਨ੍ਹਾਂ ਨੂੰ ਚਾਰ-ਪੰਜ ਚਮਕਦਾਰ ਚੈਰੀਆਂ ਦੇ ਨਾਲ ਪਾਸੇ ਰੱਖ ਦਿਓ। * ਤਿੰਨ ਕੱਟੇ ਹੋਏ ਵੱਡੇ ਅੰਬ ਵਿਚ ਇਨ੍ਹਾਂ ਨੂੰ ਬਲੈਂਡਰ ਜਾਂ ਮਿਕਚਰ ਨਾਲ ਜਾਰ ਵਿਚ ਮਿਲਾ ਲਓ। ਅੰਬ ਬਿਲਕੁਲ ਤਾਜ਼ੇ ਹੋਣੇ ਚਾਹੀਦੇ ਹਨ। ਤੁਸੀਂ 3 ਤੋਂ 3.50 ਕੱਪ ਅੰਬਾਂ ਦਾ ਗੁੱਦਾ ਵਰਤ ਸਕਦੇ ਹੋ। ਬਾਅਦ ਵਿਚ ਅੰਬਾਂ ਦੇ ਗੁੱਦੇ ਦੀ ਮਿਕਦਾਰ ਅਨੁਸਾਰ ਦੁੱਧ ਰਲਾ ਸਕਦੇ ਹੋ। * 2 ਤੋਂ 3 ਚਮਚ ਕੱਟੇ ਹੋਏ ਅੰਬ ਮਸਤਾਨੀ ਪਾਈ ਦੇ ਉੱਪਰ ਪਾਉਣ ਲਈ ਇਕ ਪਾਸੇ ਰਾਖਵੇਂ ਰੱਖ ਦਿਓ। * 2 ਤੋਂ 3 ਚਮਚ ਖੰਡ ਜਾਰ ਵਿਚ ਰਲਾ ਦਿਓ। * ਪੂਰਾ ਡੇਢ ਕੱਪ ਮੱਖਣ ਵਾਲਾ ਦੁੱਧ ਰਲਾ ਦਿਓ। * ਇਹ ਗਾੜ੍ਹੇ ਮਿਲਕਸ਼ੇਕ ਵਿਚ ਮਿਲਾ ਦਿਓ। ਸੁਆਦ ਅਨੁਸਾਰ ਜੇਕਰ ਮਿੱਠਾ ਘੱਟ ਹੈ ਤਾਂ ਤੁਸੀਂ ਹੋਰ ਰਲਾ ਸਕਦੇ ਹੋ। ਅੰਬ ਅਤੇ ਦੁੱਧ ਠੰਢਾ ਹੋਵੇ ਤਾਂ ਬਰਫ਼ ਦੀਆਂ ਡਲੀਆਂ ਪਾਉਣ ਦੀ ਜ਼ਰੂਰਤ ਨਹੀਂ। ਤੁਸੀਂ ਕੁਝ ਬਰਫ਼ ਦੀਆਂ ਡਲੀਆਂ ਮਿਸ਼ਰਣ ਬਣਾਉਣ ਵੇਲੇ ਰਲਾ ਸਕਦੇ ਹੋ। ਮਸਤਾਨੀ ਮੈਂਗੋ ਬਣਾਉਣਾ : ਇਸ ਗਾੜ੍ਹੇ ਮੈਂਗੋ ਮਿਲਕ ਸ਼ੇਕ ਨੂੰ ਉਸ ਹੱਦ ਤੱਕ ਗਲਾਸਾਂ ਵਿਚ ਭਰ ਲਓ ਜਿਥੋਂ ਤੱਕ ਤੁਸੀਂ ...

ਪੂਰਾ ਲੇਖ ਪੜ੍ਹੋ »

ਗਰਮੀਆਂ ਵਿਚ ਨਾਰੀਅਲ ਤੇਲ ਨਾਲ ਸੁੰਦਰਤਾ

ਗਰਮੀਆਂ ਆਉਂਦਿਆਂ ਹੀ ਅਸੀਂ ਖੁੱਲ੍ਹੇ ਅਸਮਾਨ ਵਿਚ ਜ਼ਿਆਦਾ ਸਮਾਂ ਬਿਤਾਉਣ ਲਈ ਉਤਸੁਕ ਰਹਿੰਦੇ ਹਾਂ। ਤਾਪਮਾਨ ਵਿਚ ਵਾਧੇ ਨਾਲ ਵਾਤਾਵਰਨ ਵਿਚ ਗਰਮੀ ਵਧ ਜਾਂਦੀ ਹੈ, ਜਿਸ ਨਾਲ ਸਰੀਰ ਦੇ ਕੁਦਰਤੀ ਤੇਲ ਖ਼ੁਸ਼ਕ ਹੋ ਜਾਂਦੇ ਹਨ ਅਤੇ ਸਰੀਰ ਵਿਚ ਨਮੀ ਦੀ ਕਮੀ ਹੋ ਜਾਂਦੀ ਹੈ। ਇਸ ਤਰ੍ਹਾਂ ਆਪਣੀ ਚਮੜੀ ਨੂੰ ਮੁਲਾਇਮ, ਕੋਮਲ ਅਤੇ ਤਾਜ਼ਾ ਬਣਾਈ ਰੱਖਣ ਲਈ ਨਾਰੀਅਲ ਤੇਲ ਕੁਦਰਤੀ, ਸਸਤਾ ਤੇ ਚੰਗਾ ਬਦਲ ਮੰਨਿਆ ਜਾਂਦਾ ਹੈ। ਨਾਰੀਅਲ ਤੇਲ ਦੀ ਲਗਾਤਾਰ ਵਰਤੋਂ ਨਾਲ ਤੁਹਾਡੀ ਚਮੜੀ ਵਿਚ ਨਮੀ ਬਰਕਰਾਰ ਰਹਿੰਦੀ ਹੈ। ਵਾਲਾਂ ਵਿਚ ਚਮਕ ਰਹਿੰਦੀ ਹੈ ਅਤੇ ਚਿਹਰੇ 'ਤੇ ਝੁਰੜੀਆਂ ਨੂੰ ਰੋਕਣ ਵਿਚ ਮਦਦ ਮਿਲਦੀ ਹੈ। ਨਾਰੀਅਲ ਤੇਲ ਵਿਚ ਮੌਜੂਦ ਐਂਟੀ ਐਸਿਡ ਚਮੜੀ ਵਿਚ ਨਮੀ ਅਤੇ ਤਾਜ਼ਗੀ ਦੇਣ ਵਿਚ ਮਦਦਗਾਰ ਸਾਬਤ ਹੁੰਦੇ ਹਨ ਅਤੇ ਗਰਮੀਆਂ ਵਿਚ ਸੂਰਜ ਦੀ ਅਲਟਰਾ ਵਾਇਲਟ ਭਾਵ ਪਰਾਬੈਂਗਣੀ ਕਿਰਨਾਂ ਤੋਂ ਚਮੜੀ ਨੂੰ ਸੁਰਖਿਅਤ ਰੱਖਦੇ ਹਨ। ਹਾਲਾਂਕਿ ਨਾਰੀਅਲ ਤੇਲ ਨੂੰ ਮੁੱਖ ਤੌਰ 'ਤੇ ਖਾਣਾ ਬਣਾਉਣ ਲਈ ਹੀ ਵਰਤਿਆ ਜਾਂਦਾ ਹੈ ਪਰ ਗਰਮੀਆਂ ਵਿਚ ਚਮੜੀ ਦੀ ਦੇਖਭਾਲ ਲਈ ਵੀ ਵੱਡੇ ਪੱਧਰ 'ਤੇ ਵਰਤਿਆ ਜਾਂਦਾ ਹੈ। ਦੋ ...

ਪੂਰਾ ਲੇਖ ਪੜ੍ਹੋ »

ਫਰਨੀਚਰ ਨੂੰ ਸੁਰੱਖਿਅਤ ਕਿਸ ਤਰ੍ਹਾਂ ਰੱਖੀਏ

ਆਓ, ਤੁਹਾਨੂੰ ਦੱਸੀਏ ਕਿ ਤੁਸੀਂ ਆਪਣੇ ਫਰਨੀਚਰ ਨੂੰ ਕਿਸ ਤਰ੍ਹਾਂ ਸਾਫ਼-ਸੁਥਰਾ ਤੇ ਸੁਰੱਖਿਅਤ ਰੱਖ ਸਕਦੇ ਹੋ। * ਤਿੰਨ ਹਿੱਸੇ ਪਾਣੀ ਤੇ ਇਕ ਹਿੱਸਾ ਸਰ੍ਹੋਂ ਦੇ ਤੇਲ ਨੂੰ ਮਿਲਾ ਕੇ ਲੱਕੜੀ ਦੇ ਫਰਨੀਚਰ 'ਤੇ ਰਗੜਨ ਨਾਲ ਉਸ ਵਿਚ ਚਮਕ ਆ ਜਾਂਦੀ ਹੈ। * ਸਾਬਣ, ਪਾਣੀ ਤੇ ਤਾਰਪੀਨ ਦੇ ਤੇਲ ਦਾ ਘੋਲ ਫਰਨੀਚਰ 'ਤੇ ਲਗਾਓ ਤੇ ਫਿਰ ਸੁੱਕ ਜਾਣ ਤੋਂ ਬਾਅਦ ਕਿਸੇ ਕੱਪੜੇ ਨਾਲ ਰਗੜਨ 'ਤੇ ਉਸ ਵਿਚ ਚਮਕ ਆਉਂਦੀ ਹੈ। * ਲੱਕੜੀ ਦੇ ਸਾਮਾਨ 'ਤੇ ਪੇਂਟ ਕਰਨ ਤੋਂ ਬਾਅਦ ਉਂਗਲੀਆਂ ਦੇ ਨਿਸ਼ਾਨ ਰਹਿ ਜਾਣ ਤਾਂ ਕੈਰੋਸਿਨ ਵਿਚ ਕੱਪੜੇ ਨੂੰ ਭਿਉਂ ਕੇ ਉਸ 'ਤੇ ਰਗੜ ਦਿਓ। * ਲੱਕੜੀ ਦੇ ਸਾਮਾਨ 'ਤੇ ਚਮਕ ਲਿਆਉਣ ਲਈ ਸਰ੍ਹੋਂ ਤੇ ਮਿੱਟੀ ਦੇ ਤੇਲ ਨਾਲ ਸਾਮਾਨ ਦੀ ਸਫ਼ਾਈ ਕਰੋ। * ਹਲਕੇ ਰੰਗ ਦੇ ਫਰਨੀਚਰ 'ਤੇ ਖਰੋਚ ਦੇ ਨਿਸ਼ਾਨ ਪੈ ਜਾਣ ਤਾਂ ਅਖਰੋਟ ਦਾ ਗੁੱਦਾ ਲਗਾ ਦਿਓ। ਗੂੜ੍ਹੇ ਰੰਗ ਦੇ ਫਰਨੀਚਰ ਲਈ ਆਇਓਡੀਨ ਲਗਾਉਣਾ ਲਾਭਕਾਰੀ ਹੁੰਦਾ ਹੈ। * ਇਕ ਚਮਚ ਸਿਰਕਾ, 2 ਵੱਡੇ ਚਮਚ ਆਲਿਵ ਤੇਲ ਨੂੰ ਗਰਮ ਪਾਣੀ ਵਿਚ ਮਿਲਾ ਕੇ ਫਰਨੀਚਰ 'ਤੇ ਲਗਾਉਣ ਨਾਲ ਉਸ ਵਿਚ ਚਮਕ ਆ ਜਾਂਦੀ ਹੈ। ਧਿਆਨ ਰਹੇ ਕਿ ਇਸ ਘੋਲ ਨੂੰ ਲਗਾਉਣ ਤੋਂ ਪਹਿਲਾਂ ...

ਪੂਰਾ ਲੇਖ ਪੜ੍ਹੋ »

ਰਹਿਣਾ ਹੋਵੇ ਅਪਾਰਟਮੈਂਟ ਵਿਚ ਤਾਂ...

ਮਹਾਂਨਗਰਾਂ ਵਿਚ ਅਪਾਰਟਮੈਂਟ ਜਾਂ ਫਲੈਟਸ ਬਣਦੇ ਜਾ ਰਹੇ ਹਨ। ਇਨ੍ਹਾਂ ਅਪਾਰਟਮੈਂਟਾਂ ਵਿਚ ਰਹਿਣ ਦੇ ਤੌਰ-ਤਰੀਕੇ ਆਮ ਤੌਰ ਤਰੀਕਿਆਂ ਤੋਂ ਇਕਦਮ ਹਟ ਕੇ ਹੁੰਦੇ ਹਨ। ਧਿਆਨ ਦਿਓ ਕੁਝ ਵਿਸ਼ੇਸ਼ ਗੱਲਾਂ 'ਤੇ ਤਾਂ ਕਿ ਤੁਸੀਂ ਸਭ ਤੋਂ ਪਿੱਛੇ ਜਾਂ ਪਛੜੇ ਬਣ ਕੇ ਨਾ ਰਹਿ ਜਾਓ। * ਅਪਾਰਟਮੈਂਟ ਵਿਚ ਰਹਿਣ ਵਾਲੇ ਗੁਆਂਢੀਆਂ ਦੇ ਨਿੱਜੀ ਜੀਵਨ ਵਿਚ ਨਾ ਝਾਕੋ। * ਅਪਾਰਟਮੈਂਟ ਜਾਂ ਸੁਸਾਇਟੀ ਦੇ ਮੁੱਖ ਤਿਉਹਾਰਾਂ ਤੇ ਪ੍ਰੋਗਰਾਮਾਂ ਵਿਚ ਹਿੱਸਾ ਜ਼ਰੂਰ ਲਵੋ। * ਗੁਆਂਢ ਵਿਚ ਕਦੀ ਪਾਣੀ, ਬਿਜਲੀ ਦੀ ਕੋਈ ਸਮੱਸਿਆ ਹੋਣ 'ਤੇ ਉਨ੍ਹਾਂ ਦਾ ਸਹਿਯੋਗ ਕਰੋ। * ਆਪਣੀ ਸੁਰੱਖਿਆ ਦੇ ਨਾਲ-ਨਾਲ ਗੁਆਂਢ ਦੀ ਸੁਰੱਖਿਆ ਬਾਰੇ ਵੀ ਚੌਕੰਨੇ ਰਹੋ। * ਜੇਕਰ ਤੁਸੀਂ ਪਾਲਤੂ ਜਾਨਵਰ ਪਾਲਣ ਦੇ ਸ਼ੌਕੀਨ ਹੋ ਤਾਂ ਆਪਣੇ ਜਾਨਵਰ ਨੂੰ ਸੰਭਾਲ ਕੇ ਰੱਖੋ ਤਾਂ ਕਿ ਨਾਲ ਰਹਿਣ ਵਾਲੇ ਫਲੈਟਸ ਵਿਚ ਕਿਸੇ ਨੂੰ ਪ੍ਰੇਸ਼ਾਨੀ ਨਾ ਹੋਵੇ। * ਸੁਸਾਇਟੀ ਅਤੇ ਅਪਾਰਟਮੈਂਟ ਦੇ ਬਣੇ ਨਿਯਮਾਂ ਦੇ ਪਾਲਣ ਵਿਚ ਸਹਿਯੋਗ ਦਿਉ। ਉਨ੍ਹਾਂ ਨੂੰ ਤੋੜੋ ਨਾ। * ਜੇਕਰ ਤੁਹਾਡੇ ਗੁਆਂਢ ਵਾਲੇ ਫਲੈਟ ਵਿਚ ਬਜ਼ੁਰਗ ਵਿਅਕਤੀ ਹਨ ਜਾਂ ਕੋਈ ਇਕੱਲਾ ਰਹਿੰਦਾ ਹੈ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX