ਤਾਜਾ ਖ਼ਬਰਾਂ


ਆਈ.ਪੀ.ਐਲ. 2021 - ਸਨਰਾਈਜ਼ਰਸ ਹੈਦਰਾਬਾਦ ਨੇ ਦਿੱਲੀ ਕੈਪੀਟਲਸ ਦੇ ਖਿਲਾਫ ਜਿੱਤਿਆ ਟਾਸ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  5 minutes ago
ਮੁੱਖ ਮੰਤਰੀ, ਹਰਿਆਣਾ ਨੂੰ ਮਿਲੇ ਮੁੱਖ ਮੰਤਰੀ ਚੰਨੀ ਕਿਹਾ, ਦੋਸਤੀ ਤੇ ਸਹਿਯੋਗ ਨਾਲ ਕਰਾਂਗੇ ਕੰਮ
. . .  23 minutes ago
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਤੇ ਮੈਨੇਜਰ ਦਾ ਹੋਇਆ ਤਬਾਦਲਾ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਨਿੱਕੂਵਾਲ , ਕਰਨੈਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਅਤੇ ਮੈਨੇਜਰ ਮਲਕੀਤ ਸਿੰਘ ਦਾ ਅੱਜ ਤਬਾਦਲਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੀ 13 ...
ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ ਕੈਪਟਨ
. . .  about 2 hours ago
ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰੀਆ, ਹਵਾਈ ਸੈਨਾ ਮੁਖੀ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  about 2 hours ago
ਅਮਰੀਕਾ ਦੁਨੀਆ ਨੂੰ 50 ਕਰੋੜ ਟੀਕਾ ਕਰੇਗਾ ਦਾਨ
. . .  about 2 hours ago
ਚਰਨਜੀਤ ਚੰਨੀ ਦੇ ਘਰ ਪਹੁੰਚਣ 'ਤੇ ਬ੍ਰਹਮ ਮਹਿੰਦਰਾ ਨੇ ਕੀਤਾ ਸਵਾਗਤ
. . .  about 2 hours ago
ਪ੍ਰਿਯੰਕਾ-ਰਾਹੁਲ ਮੇਰੇ ਬੱਚਿਆਂ ਵਰਗੇ, ਸਾਡਾ ਰਿਸ਼ਤਾ ਇਸ ਤਰ੍ਹਾਂ ਖਤਮ ਨਹੀਂ ਹੋਣਾ ਚਾਹੀਦਾ ਸੀ, ਮੈਨੂੰ ਸੱਟ ਲੱਗੀ -ਕੈਪਟਨ ਅਮਰਿੰਦਰ ਸਿੰਘ
. . .  about 1 hour ago
ਅਸੀਂ ਕਿਸੇ ਨੂੰ ਵੀ ਭਾਰਤ ਨੂੰ ਵੰਡਣ ਨਹੀਂ ਦੇਵਾਂਗੇ - ਮਮਤਾ ਬੈਨਰਜੀ
. . .  about 3 hours ago
ਭਵਾਨੀਪੁਰ, 22 ਸਤੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਭਵਾਨੀਪੁਰ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੌਰਾਨ ਉਨ੍ਹਾਂ ਨੇ ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਭਾਜਪਾ ਇਕ 'ਜੁਮਲਾ' ਪਾਰਟੀ...
ਕੈਨੇਡਾ ਸੰਸਦੀ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਪੰਜਾਬੀਆਂ ਤੇ ਜਸਟਿਨ ਟਰੂਡੋ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ
. . .  about 3 hours ago
ਅੰਮ੍ਰਿਤਸਰ, 22 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ 16 ਪੰਜਾਬੀਆਂ ਦੇ ਜਿੱਤ ਹਾਸਲ ਕਰਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ...
ਜੰਮੂ -ਕਸ਼ਮੀਰ ਸਰਕਾਰ ਨੇ 6 ਕਰਮਚਾਰੀਆਂ ਨੂੰ 'ਅੱਤਵਾਦੀ ਸੰਬੰਧਾਂ' ਦੇ ਕਾਰਨ ਕੀਤਾ ਬਰਖ਼ਾਸਤ
. . .  about 3 hours ago
ਸ੍ਰੀਨਗਰ, 22 ਸਤੰਬਰ - ਜੰਮੂ -ਕਸ਼ਮੀਰ ਸਰਕਾਰ ਨੇ ਬੁੱਧਵਾਰ ਨੂੰ ਆਪਣੇ ਛੇ ਕਰਮਚਾਰੀਆਂ ਨੂੰ ਕਥਿਤ ਤੌਰ 'ਤੇ ਅੱਤਵਾਦੀ ਸੰਬੰਧ ਰੱਖਣ ਅਤੇ ਜ਼ਮੀਨੀ ਕਰਮਚਾਰੀਆਂ ਦੇ ਤੌਰ' ਤੇ ਕੰਮ ਕਰਨ ਦੇ...
ਅਫ਼ਗਾਨਿਸਤਾਨ : ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿਚ ਤਿੰਨ ਦੀ ਮੌਤ
. . .  about 3 hours ago
ਕਾਬੁਲ, 22 ਸਤੰਬਰ - ਅਫ਼ਗਾਨਿਸਤਾਨ ਦੇ ਜਲਾਲਾਬਾਦ ਵਿਚ ਅੱਜ ਸਵੇਰੇ ਹੋਏ ਹਮਲੇ ਵਿਚ ਤਿੰਨ ਲੋਕ ਮਾਰੇ ਗਏ ਹਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਮਾਰੇ ਗਏ ਲੋਕਾਂ ਵਿਚੋਂ ਦੋ ਤਾਲਿਬਾਨ ਫ਼ੌਜ ਦੇ ...
ਪਾਕਿਸਤਾਨੀ ਏਅਰ ਫੋਰਸ ਦਾ ਜਹਾਜ਼ ਹਾਦਸਾਗ੍ਰਸਤ
. . .  about 3 hours ago
ਇਸਲਾਮਾਬਾਦ, 22 ਸਤੰਬਰ - ਪਾਕਿਸਤਾਨੀ ਮੀਡੀਆ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਏਅਰ ਫੋਰਸ (ਪੀ.ਏ.ਐਫ.) ਦਾ ਇਕ ਛੋਟਾ ਟ੍ਰੇਨਰ ਜਹਾਜ਼ ਅੱਜ ਇਕ...
ਰਾਜੀਵ ਬਾਂਸਲ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਸਕੱਤਰ ਨਿਯੁਕਤ
. . .  about 3 hours ago
ਨਵੀਂ ਦਿੱਲੀ , 22 ਸਤੰਬਰ - ਏਅਰ ਇੰਡੀਆ ਦੇ ਚੇਅਰਮੈਨ ਰਾਜੀਵ ਬਾਂਸਲ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਸਕੱਤਰ ਨਿਯੁਕਤ...
3 ਮਹੀਨਿਆਂ ਵਿਚ ਕੀਤਾ ਜਾਵੇਗਾ 6 ਮਹੀਨਿਆਂ ਦਾ ਕੰਮ - ਕੁਲਦੀਪ ਸਿੰਘ ਵੈਦ
. . .  about 3 hours ago
ਲੁਧਿਆਣਾ, 22 ਸਤੰਬਰ - ਵਿਧਾਇਕ ਕੁਲਦੀਪ ਸਿੰਘ ਵੈਦ ਦਾ ਕਹਿਣਾ ਹੈ ਕਿ ਅਸੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਕੰਮ ਕਰ ਰਹੀ ਪੁਰਾਣੀ ਨੌਕਰਸ਼ਾਹੀ ਨੂੰ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ...
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅਟਾਰੀ ਬਿਜਲੀ ਘਰ ਵਿਖੇ ਧਰਨਾ
. . .  about 4 hours ago
ਅਟਾਰੀ, 22 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਟਾਰੀ ਵਲੋਂ ਬਿਜਲੀ ਘਰ ਅਟਾਰੀ (ਸਬਡਵੀਜ਼ਨ) ਵਿਖੇ ਧਰਨਾ ਲਗਾਇਆ ਗਿਆ...
ਪਾਣੀ ਦੀ ਵਾਰੀ ਨੂੰ ਲੈ ਕੇ ਹੋਏ ਝਗੜੇ 'ਚ ਬਜ਼ੁਰਗ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ
. . .  about 4 hours ago
ਅਬੋਹਰ, 22 ਸਤੰਬਰ (ਕੁਲਦੀਪ ਸਿੰਘ ਸੰਧੂ) - ਉਪਮੰਡਲ ਦੇ ਪਿੰਡ ਅਮਰਪੁਰਾ ਵਿਖੇ ਪਾਣੀ ਦੀ ਵਾਰੀ ਨੂੰ ਲੈ ਕੇ ਦੋ ਗੁੱਟਾਂ ਦਰਮਿਆਨ ਹੋਏ ਝਗੜੇ ਵਿਚ ਇਕ ਬਜ਼ੁਰਗ ਦੀ ਮੌਤ ਹੋ ਗਈ...
ਐੱਸ. ਡੀ. ਐਮ. ਯਸ਼ਪਾਲ ਸ਼ਰਮਾ ਨੇ ਗ਼ੈਰ ਹਾਜ਼ਰ ਮਿਲ਼ੇ ਮੁਲਾਜ਼ਮਾਂ ਤੋਂ ਮੰਗਿਆ ਸਪਸ਼ਟੀਕਰਨ
. . .  about 5 hours ago
ਬੱਸੀ ਪਠਾਣਾਂ, 22 ਸਤੰਬਰ (ਰਵਿੰਦਰ ਮੌਦਗਿਲ, ਐੱਚ ਐੱਸ ਗੌਤਮ) - ਬੁੱਧਵਾਰ ਨੂੰ ਐੱਸ.ਡੀ.ਐਮ. ਬੱਸੀ ਪਠਾਣਾ ਅਤੇ ਨਾਇਬ ਤਹਿਸੀਲਦਾਰ ਏ.ਪੀ.ਐੱਸ. ਸੋਮਲ ਵਲੋਂ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਤੇ ਦਫ਼ਤਰਾਂ...
ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ ਟੀ. ਨਟਰਾਜਨ ਕੋਰੋਨਾ ਪਾਜ਼ੀਟਿਵ
. . .  about 5 hours ago
ਨਵੀਂ ਦਿੱਲੀ, 22 ਸਤੰਬਰ - ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ ਟੀ. ਨਟਰਾਜਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਆਈ. ਪੀ. ਐਲ. ਵਿਚ ਕੋਰੋਨਾ ਦੀ ਐਂਟਰੀ ਤੋਂ ਬਾਅਦ ਨਟਰਾਜਨ ਦੇ ਸੰਪਰਕ ਵਿਚ ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਘਟਨਾ ਸੰਬੰਧੀ ਸ਼੍ਰੋਮਣੀ ਕਮੇਟੀ ਨੇ ਕਰਵਾਇਆ ਪਸ਼ਚਾਤਾਪ ਸਮਾਗਮ
. . .  about 5 hours ago
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਤੇ ਦਿਨੀਂ ਵਾਪਰੀ ਬੇਅਦਬੀ ਦੀ ਘਟਨਾ 'ਤੇ ਅੱਜ ਤਖ਼ਤ ਸਾਹਿਬ ਵਿਖੇ...
ਯੂ.ਕੇ. ਨੇ ਕੋਵਿਡਸ਼ੀਲਡ ਨੂੰ ਦਿੱਤੀ ਮਾਨਤਾ
. . .  about 5 hours ago
ਨਵੀਂ ਦਿੱਲੀ, 22 ਸਤੰਬਰ - ਬ੍ਰਿਟੇਨ ਨੇ ਆਖ਼ਰਕਾਰ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੁਆਰਾ ਬਣਾਈ ਗਈ ਕੋਰੋਨਾ ਵੈਕਸੀਨ 'ਕੋਵੀਸ਼ਲਿਡ' ਨੂੰ ਆਪਣੇ ਨਵੇਂ ਯਾਤਰਾ ਨਿਯਮਾਂ ਵਿਚ ਮਨਜ਼ੂਰੀ ਦੇ ਦਿੱਤੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋ ਖਟਕੜ ਕਲਾਂ 'ਚ ਸ਼ਹੀਦਾਂ ਨੂੰ ਸਿਜਦਾ
. . .  about 5 hours ago
ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾਂ ਵਿਖੇ ‍ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਵਲੋਂ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ | ਉਨ੍ਹਾਂ ਆਖਿਆ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ...
ਲੋਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣਗੀਆਂ - ਕਮਿਸ਼ਨਰ ਭੁੱਲਰ
. . .  about 6 hours ago
ਲੁਧਿਆਣਾ, 22 ਸਤੰਬਰ (ਪਰਮਿੰਦਰ ਸਿੰਘ ਆਹੂਜਾ ) - ਲੁਧਿਆਣਾ ਦੇ ਨਵ ਨਿਯੁਕਤ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ...
ਸ੍ਰੀ ਮੁਕਤਸਰ ਸਾਹਿਬ ਵਿਖੇ ਨਰਮੇ ਦੀ ਖ਼ਰੀਦ 'ਚ ਲੁੱਟ ਨੂੰ ਲੈ ਕੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ
. . .  about 6 hours ago
ਸ੍ਰੀ ਮੁਕਤਸਰ ਸਾਹਿਬ, 22 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੀ ਮੁੱਖ ਅਨਾਜ ਮੰਡੀ ਵਿਚ ਨਰਮੇ ਦੀ ਹੋ ਰਹੀ ਬੇਕਦਰੀ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲਿਆ...
ਥਾਣਾ ਸੰਗਤ ਦੀ ਪੁਲਿਸ ਨੇ 5400 ਨਸ਼ੀਲੀਆਂ ਗੋਲੀਆਂ ਸਮੇਤ ਮਾਸੀ ਭਾਣਜੀ ਨੂੰ ਕੀਤਾ ਕਾਬੂ
. . .  about 6 hours ago
ਸੰਗਤ ਮੰਡੀ, 22 ਸਤੰਬਰ (ਦੀਪਕ ਸ਼ਰਮਾ) - ਥਾਣਾ ਸੰਗਤ ਮੰਡੀ ਦੀ ਪੁਲਿਸ ਨੇ ਇਕ ਗਸ਼ਤ ਦੌਰਾਨ ਦੋ ਔਰਤਾਂ ਕੋਲੋਂ 5400 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਵਣ-ਮਹਾਂਉਤਸਵ 'ਤੇ ਵਿਸ਼ੇਸ਼

ਕੁਦਰਤੀ ਹਰਿਆਲੀ ਸ਼ੁੱਧ ਮਨ ਦੀ ਸਿਰਜਣਾ

'ਕੁਦਰਤੀ ਹਰਿਆਲੀ-ਸ਼ੁੱਧ ਮਨ ਦੀ ਸਿਰਜਣਾ' ਅਜੋਕੇ ਸਮਾਂ-ਵਿਸ਼ੇਸ਼ ਦੀ ਅਲੌਕਿਕ ਅਤੇ ਪਾਰਲੌਕਿਕ ਸੋਚ-ਦ੍ਰਿਸ਼ਟੀ ਤੋਂ ਪੈਦਾ ਹੋਈ ਅਖੁੱਟ ਸਚਾਈ ਹੈ। ਇਸ ਵਿਚੋਂ ਵਿਸ਼ਵ-ਵਿਆਪੀ ਮਨੁੱਖ ਦੀਆਂ ਤਹਿ-ਦਰ-ਤਹਿ ਕਾਰਗੁਜ਼ਾਰੀਆਂ ਦਾ ਪ੍ਰਤੱਖ ਪ੍ਰਗਟਾਵਾ ਹੁੰਦਾ ਹੈ। ਸਮੂਹਿਕ ਬ੍ਰਹਿਮੰਡ ਵਿਚ ਮਨੁੱਖ ਜਾਤੀ ਦੀ ਸਿਰਜਣਾ ਵਿਲੱਖਣ ਹੈ। ਕੁਦਰਤੀ ਤੌਰ 'ਤੇ ਪੈਦਾ ਹੋਏ ਪੰਜ ਮਹੱਤਵਪੂਰਨ ਤੱਤਾਂ-ਹਵਾ, ਪਾਣੀ, ਮਿੱਟੀ, ਅੱਗ ਅਤੇ ਆਕਾਸ਼ ਨੇ ਮਾਨਵ ਜਾਤੀ ਦੀ ਸਿਰਜਣਾ ਕੀਤੀ। ਇਹ ਵਿਕਾਸ ਪੜਾਅ ਚੌਗਿਰਦੇ ਦੀਆਂ ਨਿਹਮਤਾਂ ਦੁਆਰਾ ਅਰਬਾਂ ਸਾਲਾਂ ਦੀ ਲਗਾਤਾਰ ਵਿਕਾਸ ਪ੍ਰਕਿਰਿਆ ਦੇ ਫਲਸਰੂਪ ਸੰਭਵ ਹੋਇਆ। ਇਸ ਸਮੁੱਚੇ ਰਚਨਾ-ਵਿਧਾਨ ਵਿਚ ਕੁਦਰਤ ਭਾਵ ਅਥਵਾ ਚੌਗਿਰਦੇ ਨੇ, ਜੋ ਕਿ ਅਕਾਲ ਪੁਰਖ ਦੀ ਰਚਨਾ ਅਤੇ ਸਾਖ਼ਸ਼ਾਤ ਸਰੂਪ ਹੈ, ਦਾ ਵਿਸ਼ੇਸ਼ ਯੋਗਦਾਨ ਰਿਹਾ। ਚੌਗਿਰਦੇ ਭਾਵ ਕੁਦਰਤ ਦੇ ਪਸਾਰੇ ਦੇ ਨਿੱਜੀ ਤਲਬ ਨੇ ਮਨੁੱਖ ਨੂੰ ਭਿੰਨ ਦੁਖ਼ਦ ਹਾਲਤਾਂ ਵਿਚੋਂ ਕੱਢਣ ਹਿਤ, ਸਹਿਜ ਪ੍ਰਕਿਰਿਆ ਤਹਿਤ, ਲੋੜੀਂਦੀ ਜੀਵਨ-ਜੁਗਤ ਲਈ ਗਿਆਨ-ਬੋਧ ਪ੍ਰਦਾਨ ਕੀਤਾ ਅਤੇ ਸਦੀਆਂ ਦੀ ਸੰਘਰਸ਼ਨੁਮਾ ਘਾਲਣਾ ਬੌਧਿਕ ਬੁੱਧੀ ਦੇ ...

ਪੂਰਾ ਲੇਖ ਪੜ੍ਹੋ »

ਜਿਨ ਪ੍ਰੇਮ ਕਿਓ : 1

ਪ੍ਰੇਮ ਦਿਵਾਨੀ ਮੀਰਾ ਬਾਈ

ਪ੍ਰੇਮ ਕਾਇਨਾਤ ਦੀ ਸਭ ਤੋਂ ਸੋਹਣੀ, ਸੁਹਾਵਣੀ ਅਤੇ ਵਿਸਮਾਦੀ ਤਾਕਤ ਹੈ। ਪ੍ਰੇਮ ਦੀ ਦੌਲਤ ਅੱਗੇ ਦੁਨੀਆ ਦੀ ਸਾਰੀ ਦੌਲਤ ਬੇਮਤਲਬ ਹੈ। ਪ੍ਰੇਮ ਕਰਨ ਵਾਲੇ ਆਪਣੇ ਪ੍ਰੀਤਮ ਤੋਂ ਤਨ, ਮਨ, ਧਨ ਅਤੇ ਜ਼ਿੰਦਗੀ ਵਾਰ ਦਿੰਦੇ ਹਨ। ਪ੍ਰੇਮ ਇਕ ਆਜ਼ਾਦ ਹਸਤੀ ਹੈ, ਜੋ ਨੇਮ ਦੇ ਬੰਧਨ ਵਿਚ ਵੀ ਨਹੀਂ ਆਉਂਦੀ। ਪ੍ਰੇਮ ਕਰਨ ਵਾਲੇ ਪਰਮਾਤਮਾ ਨੂੰ ਵੀ ਪਾ ਲੈਂਦੇ ਹਨ। ਪ੍ਰੇਮੀ ਦੇ ਹਿਰਦੇ ਵਿਚੋਂ ਸੰਗੀਤ ਲਹਿਰੀਆਂ, ਕਾਵਿ ਝਰਨੇ ਅਤੇ ਗੀਤ ਫੁਟਦੇ ਹਨ। ਇਹੋ ਜਿਹੀ ਇਕ ਪ੍ਰੇਮ ਦੀਵਾਨੀ ਸ਼ਖ਼ਸੀਅਤ ਮੀਰਾ ਬਾਈ ਹੋਈ ਹੈ, ਜਿਸ ਦੇ ਗਾਏ ਪ੍ਰੇਮ ਤਰਾਨੇ ਅੱਜ ਵੀ ਦਿਲਾਂ ਵਿਚ ਕੰਬਣੀ ਛੇੜ ਦਿੰਦੇ ਹਨ। ਮੀਰਾ ਬਾਈ ਰਾਜਸਥਾਨ ਦੇ ਮਾਰੂਥਲੀ ਇਲਾਕੇ ਵਿਚ ਗੰਗਾ ਬਣ ਕੇ ਉੱਤਰੀ। ਉਸ ਦਾ ਜਨਮ ਸੋਲ੍ਹਵੀਂ ਸਦੀ ਵਿਚ ਇਕ ਰਾਜ ਘਰਾਣੇ ਵਿਚ ਹੋਇਆ। ਰਾਠੌਰ ਪਰਿਵਾਰ ਦੀ ਇਹ ਕੰਨਿਆ ਬਹੁਤ ਲਾਡ-ਪਿਆਰ, ਦੁਲਾਰ ਅਤੇ ਚਾਵਾਂ ਨਾਲ ਪਾਲੀ ਗਈ। ਘਰੇਲੂ ਵਾਤਾਵਰਨ ਭਗਤੀ ਭਾਵ ਵਾਲਾ ਸੀ। ਸੰਤਾਂ-ਸਾਧੂਆਂ ਦੀ ਆਮਦ ਹੁੰਦੀ ਰਹਿੰਦੀ ਸੀ। ਇਸ ਬੱਚੀ 'ਤੇ ਰੂਹਾਨੀਅਤ ਦਾ ਡੂੰਘਾ ਪ੍ਰਭਾਵ ਪਿਆ। ਬਚਪਨ ਤੋਂ ਹੀ ਮੀਰਾ ਭਗਤੀ ਭਾਵ ਵਿਚ ਲੀਨ ਰਹਿੰਦੀ ...

ਪੂਰਾ ਲੇਖ ਪੜ੍ਹੋ »

ਵਣ-ਮਹਾਂਉਤਸਵ 'ਤੇ ਵਿਸ਼ੇਸ਼

ਕਮਲਾ ਅਖਵਾਉਣ ਤੋਂ ਲੈ ਕੇ ਪਦਮਸ੍ਰੀ ਪਾਉਣ ਤੱਕ ਦਰੀਪੱਲੀ ਰਮੱਈਆ

ਆਪਣੀ ਜ਼ਿੰਦਗੀ ਦੇ 84ਵੇਂ ਵਰ੍ਹੇ ਤੱਕ ਪਹੁੰਚਦਿਆਂ ਲੋਕ ਉਸ ਨੂੰ ਦਰੀਪੱਲੀ ਰਮੱਈਆ (Daripalli Ramaiah) ਦੇ ਨਾਂਅ ਘੱਟ ਸਗੋਂ ਚੇਤਲਾ ਰਮੱਈਆ (Chetla Ramaiah) ਭਾਵ 'ਦਰੱਖਤਾਂ ਲਈ ਜਨਮਿਆ' ਜਾਂ ਵਣਜੀਵੀ ਰਮੱਈਆ (Vanajeevi Ramaiah) ਭਾਵ 'ਜੰਗਲ ਲਈ ਜਿਊਣ ਵਾਲਾ' ਦੇ ਨਾਵਾਂ ਨਾਲ ਜ਼ਿਆਦਾ ਜਾਣਦੇ ਹਨ। ਦਰੀਪੱਲੀ ਨਾਂਅ ਉਸ ਦੇ ਜਨਮ ਸਮੇਂ ਮਾਪਿਆਂ ਦੁਆਰਾ ਰੱਖਿਆ ਗਿਆ ਨਾਂਅ ਸੀ ਪਰ ਦੂਸਰੇ ਨਾਂਅ ਉਸ ਨੇ ਸਖ਼ਤ ਮਿਹਨਤ ਕਰ ਕੇ ਆਪ ਕਮਾਏ ਹਨ, ਕਿਉਂ ਜੋ 'ਰੁੱਖ ਲਗਾਓ, ਜੀਵਨ ਬਚਾਓ' ਉਸ ਲਈ ਨਿਰਾ ਨਾਅਰਾ ਨਹੀਂ ਹੈ, ਸਗੋਂ ਉਸ ਦੇ ਜਿਉਣ ਦਾ ਮਕਸਦ ਹੈ। ਦਰੀਪੱਲੀ ਰਮੱਈਆ ਦੇ ਇਹ ਬੋਲ ਜੀਵਨ-ਜਾਚ ਵਿਚ ਹਮੇਸ਼ਾ ਮਨੁੱਖ ਦਾ ਮਾਰਗ ਦਰਸ਼ਨ ਕਰਦੇ ਰਹਿਣਗੇ ਕਿ ਉਨ੍ਹਾਂ ਸਭ ਜੀਵਾਂ ਵਿਚੋਂ ਮਨੁੱਖ ਕੁਦਰਤ ਦੀ ਸਰਬਉੱਤਮ ਰਚਨਾ ਹੈ ਜੋ ਧਰਤੀ ਨੂੰ ਆਪਣਾ ਰੈਣ-ਬਸੇਰਾ ਮੰਨਦੇ ਹਨ। ਮਨੁੱਖ ਸਰਬਉੱਤਮ ਹੈ, ਕਿਉਂ ਜੋ ਮਨੁੱਖ ਵਿਚਾਰ ਕਰ ਸਕਦਾ ਹੈ। ਉਹ ਕੰਮ ਦੇ ਸਹੀ ਗ਼ਲਤ ਹੋਣ ਵਿਚ ਅੰਤਰ ਕਰ ਸਕਦਾ ਹੈ। ਉਹ ਆਪਣੀ ਪਹਾੜ ਵਰਗੀ ਇੱਛਾ ਸ਼ਕਤੀ ਨਾਲ ਕਿਸੇ ਵੀ ਕੰਮ ਨੂੰ ਮੂਰਤ ਵਿਚ ਢਾਲ ਸਕਦਾ ਹੈ। ਕੁਦਰਤ ਨੇ ਮਨੁੱਖ ਨੂੰ ਪੇੜ-ਪੌਦਿਆਂ ਦੀ ਸ਼ਕਲ ਵਿਚ ਬਹੁਕੀਮਤੀ ...

ਪੂਰਾ ਲੇਖ ਪੜ੍ਹੋ »

ਛੋਟੇ ਕੱਦ ਦਾ ਵੱਡਾ ਉਲੰਪੀਅਨ

ਪਹਿਲਵਾਨ ਖਾਸ਼ਾਬਾ ਜਾਧਵ

ਦੇਸ਼ ਆਜ਼ਾਦ ਹੋ ਚੁੱਕਾ ਸੀ। ਆਜ਼ਾਦ ਹੋਏ ਨੂੰ ਪੰਜ ਸਾਲ ਵੀ ਹੋ ਚੁੱਕੇ ਸਨ। ਆਜ਼ਾਦ ਭਾਰਤ ਦੀ ਪਹਿਲੀ ਚੁਣੀ ਹੋਈ ਕੇਂਦਰ ਸਰਕਾਰ ਵੀ ਬਣ ਚੁੱਕੀ ਸੀ। ਹਰ ਪਾਸੇ ਨਵ-ਨਿਰਮਾਣ ਦਾ ਦੌਰ ਸ਼ੁਰੂ ਹੋ ਚੁੱਕਾ ਸੀ। ਪਰ ਖੇਡਾਂ ਪ੍ਰਤੀ ਸਾਡਾ ਰਵੱਈਆ ਇਕ ਹਾਕੀ ਨੂੰ ਛੱਡ ਕੇ ਉਦਾਸੀਨ ਹੀ ਸੀ। ਸ਼ਾਇਦ ਸਾਨੂੰ ਇਸ ਗੱਲ ਦਾ ਭਰੋਸਾ ਹੀ ਨਹੀਂ ਸੀ ਕਿ ਅਸੀਂ ਹੋਰ ਵੀ ਕਿਸੇ ਖੇਡ ਵਿਚ ਕੁਝ ਕਮਾਲ ਦਿਖਾ ਸਕਦੇ ਹਾਂ। ਦੂਜੇ ਪਾਸੇ 1948 ਦੀਆਂ ਲੰਡਨ ਉਲੰਪਿਕ ਖੇਡਾਂ ਵਿਚ ਨਿਯਮਾਂ ਦੀ ਘੱਟ ਜਾਣਕਾਰੀ ਅਤੇ ਦੁਨਿਆਵੀ ਐਕਸਪੋਜ਼ਰ ਨਾ ਹੋਣ ਦੇ ਕਾਰਨ, ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਗੋਲੇਸ਼ਵਰ ਦੇ ਇਕ ਛੋਟੇ ਕੱਦ ਦੇ ਵੱਡੇ ਭਾਰਤੀ ਪਹਿਲਵਾਨ ਖਾਸ਼ਾਬਾ ਜਾਧਵ ਜੋ ਨੁਕਸਾਨ ਭੁਗਤ ਚੁੱਕੇ ਸਨ, ਉਸ ਨੂੰ ਉਹ ਦੁਹਰਾਉਣਾ ਨਹੀਂ ਸਨ ਚਾਹੁੰਦੇ। ਇਸ ਲਈ 1952 ਦੀਆਂ 14ਵੀਆਂ ਹੈਲਸਿੰਕੀ ਉਲੰਪਿਕ ਲਈ ਉਹ ਆਪਣੇ ਵਿਰੁੱਧ ਕੀਤੀਆਂ ਗਈਆਂ ਸਭ ਸਾਜ਼ਸ਼ਾਂ ਨਾਲ ਲੜਦੇ ਹੋਏ ਉਲੰਪਿਕ ਟਿਕਟ ਹਾਸਲ ਕਰਨ ਵਿਚ ਕਾਮਯਾਬ ਰਹੇ। ਪਰ ਸਵਾਲ ਸੀ ਕਿ ਉਲੰਪਿਕ ਵਿਚ ਹਿੱਸਾ ਲੈਣ ਜਾਇਆ ਕਿਵੇਂ ਜਾਵੇ? ਕਿਉਂਕਿ ਪਿੰਡ ਵਿਚ ਰਹਿਣ ਵਾਲੇ ਇਕ ...

ਪੂਰਾ ਲੇਖ ਪੜ੍ਹੋ »

ਅਮਰੀਕਾ ਦੇ ਸਫਲ ਪੰਜਾਬੀ ਕਾਰੋਬਾਰੀ-13

ਅਮਰੀਕਾ 'ਚ ਸਮੋਸਿਆਂ ਦੇ ਵੱਡੇ ਕਾਰੋਬਾਰ ਦਾ ਮਾਲਕ ਹੈ ਰਣਜੀਤ ਸਿੰਘ ਨਿੱਕਾ

ਇਸ ਗੱਲ ਨੂੰ ਮੰਨ ਲੈਣਾ ਪਵੇਗਾ ਕਿ ਦੁਨੀਆਂ ਵਿਚ ਕੁਝ ਵੀ ਪਹਿਲੀ ਵਾਰ ਨਹੀਂ ਵਾਪਰਦਾ ਤੇ ਕੁਝ ਵੀ ਅਜਿਹਾ ਨਹੀਂ ਹੁੰਦਾ ਜੋ ਆਖਰੀ ਵਾਰ ਹੋ ਰਿਹਾ ਹੋਵੇ। ਪਰ ਜਦੋਂ ਵੀ ਕੁਝ ਵੱਖਰੇ ਢੰਗ ਨਾਲ ਹੁੰਦਾ ਹੈ ਤਾਂ ਅਸੀਂ ਉਸ ਵੱਲ ਖਿੱਚੇ ਜਾਂਦੇ ਹਾਂ। ਇਸੇ ਕਰਕੇ ਜਿਸ ਵਿਅਕਤੀ ਵਿਸ਼ੇਸ਼ ਬਾਰੇ ਮੈਂ ਗੱਲ ਕਰਨ ਲੱਗਾ ਉਸ ਦੀ ਗੱਲ ਕਰਨ ਤੋਂ ਪਹਿਲਾਂ ਉਹਦੇ ਨਾਲ ਜੁੜੇ ਵਿਸ਼ਾ ਵਸਤੂ ਦੀ ਅਹਿਮੀਅਤ ਬਾਰੇ ਪਾਠਕਾਂ ਨੂੰ ਇਤਿਹਾਸਕ ਤੱਥਾਂ ਨਾਲ ਕੁਝ ਦੱਸਣਾ ਚਾਹੁੰਦਾ ਹਾਂ। ਸਮੋਸੇ ਦੀ ਯਾਤਰਾ ਦੀਆਂ ਪੈੜਾਂ ਦੁਨੀਆਂ ਭਰ 'ਚ ਹਨ ਤੇ ਇਸ ਤਿਕੋਣੇ ਸਨੈਕਸ ਦੇ ਲੋਕ ਦੀਵਾਨੇ ਹਨ। ਕੇਂਦਰੀ ਏਸ਼ੀਆ 'ਚ ਇਤਿਹਾਸਕ ਬ੍ਰਿਤਾਂਤ ਸਮੋਸੇ ਨੂੰ 'ਸਨਬੂਸਕ' ਜਾਂ 'ਸੈਨਬਸਾਜ' ਆਖਦਾ ਹੈ ਪਰ ਅਸਲ 'ਚ ਇਹ ਫਾਰਸੀ ਸ਼ਬਦ 'ਸਾਨਬੋਗਾਸ' ਦਾ ਵਿਕਸਤ ਰੂਪ ਹੈ ਜੋ ਹੌਲੀ ਹੌਲੀ 'ਸਮੋਸਾ' ਬਣ ਗਿਆ। ਪਹਿਲਾਂ ਇਹ ਸੁਲਤਾਨੀ ਬਾਦਸ਼ਾਹਾਂ ਨੂੰ ਪਰੋਸਿਆ ਜਾਂਦਾ ਸੀ। ਕਵੀਆਂ ਤੇ ਵਿਦਵਾਨਾਂ ਨੇ ਵੀ ਆਪਣੀਆਂ ਲਿਖਤਾਂ ਵਿਚ ਸਮੋਸੇ ਦਾ ਜ਼ਿਕਰ ਕੀਤਾ ਹੈ। ਅਮੀਰ ਖੁਸਰੋ ਦੀ ਕਾਵਿ ਸ਼ੈਲੀ 'ਚੋਂ ਸਮੋਸਾ, ਘਿਓ, ਪਿਆਜ਼ ਤੇ ਮੀਟ ਦੇ ਸਵਾਦ ਵਾਲਾ ਪਕਵਾਨ ਲੱਭਦਾ ...

ਪੂਰਾ ਲੇਖ ਪੜ੍ਹੋ »

ਆਡੇ ਮਹਿਮਾਨ ਪਰਿੰਦੇ

ਕਾਲਾ ਗਲ ਬਿਜੜਾ

ਕਾਲੇ ਗਲ ਵਾਲਾ ਬਿਜੜਾ ਜਿਹਨੂੰ ਬੰਗਾਲ ਬਿਜੜਾ ਵੀ ਕਿਹਾ ਜਾਂਦਾ ਹੈ, ਭਾਰਤੀ ਉਪ-ਮਹਾਂਦੀਪ ਵਿਚ ਪਾਏ ਜਾਣ ਵਾਲੇ ਬਿਜੜੇ ਪਰਿਵਾਰ ਦਾ ਪੰਛੀ ਹੈ। ਜ਼ਿਆਦਾਤਰ ਇਹ ਮੈਦਾਨੀ ਇਲਾਕਿਆਂ 'ਚ ਪਾਇਆ ਜਾਂਦਾ ਹੈ। ਦਾ ਰੰਗ ਸੁਨਹਿਰੀ ਪੀਲਾ ਤੇ ਗਲੇ ਅਤੇ ਛਾਤੀ ਦਾ ਰੰਗ ਗੂੜ੍ਹਾ ਕਾਲਾ ਹੁੰਦਾ ਹੈ। ਗਲੇ ਦੇ ਆਲੇ-ਦੁਆਲੇ ਕਾਲੇ ਰੰਗ ਦਾ ਪਟਾ ਬਣ ਜਾਂਦਾ ਹੈ। ਮਾਦਾ ਦਾ ਰੰਗ ਫਿੱਕਾ ਭੂਰਾ ਹੁੰਦਾ ਹੈ। ਇਹ ਪੰਛੀ ਵੀ ਵੱਡੀਆਂ ਬਸਤੀਆਂ ਬਣਾ ਕੇ ਇਕੱਠੇ ਰਹਿੰਦੇ ਹਨ। ਇਹ ਆਪਣੇ ਆਲ੍ਹਣੇ ਜ਼ਿਆਦਾਤਰ ਕਿਸੇ ਪਾਣੀ ਦੇ ਸ੍ਰੋਤ ਦੇ ਕੋਲ ਪਾਉਂਦੇ ਹਨ ਜੋ ਕਿ ਇਕ ਥਾਂ 'ਤੇ ਕਾਫੀ ਸਾਰੇ ਇਕੱਠੇ ਹੁੰਦੇ ਹਨ। ਇਹ ਪੱਕੀਆਂ ਫਸਲਾਂ ਦੇ ਦਾਣੇ ਜਾਂ ਛੋਟੇ ਕੀੜੇ-ਮਕੌੜੇ ਤੇ ਸੁੰਡੀਆਂ ਖਾਂਦੇ ਹਨ। ਬੱਚਿਆਂ ਨੂੰ ਜ਼ਿਆਦਾ ਕੀੜੇ ਹੀ ਖਵਾਏ ਜਾਂਦੇ ਹਨ। ਦੂਜੇ ਬਿਜੜੇ ਪੰਛੀਆਂ ਵਾਂਗ ਇਹ ਨਰ ਪੰਛੀ ਵੀ ਘਾਹ ਤੇ ਪੱਤੀਆਂ ਦੇ ਧਾਗਿਆਂ ਤੇ ਮਿੱਟੀ ਨਾਲ ਬੜੀ ਹੀ ਕੁਸ਼ਲਤਾ ਨਾਲ ਬੰਦ ਤੇ ਸੋਹਣਾ ਜਿਹਾ ਆਲ੍ਹਣਾ ਬਣਾਉਂਦੇ ਹਨ। ਸੋਹਣੇ ਆਲ੍ਹਣੇ ਨੂੰ ਵੇਖ ਕੇ ਮਾਦਾ ਨਰ ਸਾਥੀ ਦੀ ਚੋਣ ਕਰਦੀ ਹੈ। ਆਲ੍ਹਣਾ ਵੱਡੀਆਂ ਝਾੜੀਆਂ ਜਾਂ ...

ਪੂਰਾ ਲੇਖ ਪੜ੍ਹੋ »

ਇੱਕੀਵੀਂ ਸਦੀ ਦੀ ਵਿਗਿਆ ਨਕ ਕ੍ਰਾਂਤੀ ਨੈਨੋ ਤਕਨਾਲੋਜੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਅਜੋਕੇ ਸਮੇਂ ਨੈਨੋ ਪਦਾਰਥਾਂ ਨੂੰ ਖਾਧ ਪਦਾਰਥਾਂ, ਰੰਗ- ਰੋਗਨ, ਦਵਾਈਆਂ, ਕੱਪੜਿਆਂ, ਕਾਸਮੈਟਿਕਸ ਆਦਿ ਵਿਚ ਕਾਫ਼ੀ ਵਰਤਿਆ ਜਾਣ ਲੱਗ ਪਿਆ ਹੈ। ਨੈਨੋ ਕਣਾਂ ਦੀ ਪਰਤ ਚੜ੍ਹੀਸਤ੍ਹਾਉੱਤੇ ਮਿੱਟੀ-ਘੱਟਾ ਨਹੀਂ ਜੰਮਦਾ ਜਿਸ ਕਰਕੇ ਵਿਕਸਿਤ ਦੇਸ਼ਾਂ ਵਿਚ ਰੇਲ ਗੱਡੀਆਂ, ਇਮਾਰਤਾਂ, ਕੱਪੜਿਆਂ ਆਦਿ ਉੱਤੇ ਇਨ੍ਹਾਂ ਕਣਾਂ ਨੂੰ ਰੰਗਿਆ ਜਾਣ ਲੱਗ ਪਿਆ ਹੈ। ਨੈਨੋ ਕਣਾਂ ਦੀਆਂ ਪਰਤਾਂ ਨਾਲ ਪਲਾਸਟਿਕ ਦੇ ਲੈਂਜ਼ ਬਣਨ ਲੱਗ ਪਏ ਹਨ, ਜਿਨ੍ਹਾਂ 'ਤੇ ਘਸਣ ਨਾਲ ਨਿਸ਼ਾਨ ਨਹੀਂ ਪੈਂਦੇ। ਸਿਹਤ ਵਿਗਿਆਨ ਦੇ ਖੇਤਰ ਵਿਚ ਨੈਨੋ ਪਦਾਰਥਾਂ ਨੇ ਬਿਮਾਰੀ ਨੂੰ ਪਰਖਣ ਅਤੇ ਇਲਾਜ ਵਿਚ ਕਾਫੀ ਸੌਖ ਲਿਆਂਦੀ ਹੈ। ਅੱਜ-ਕੱਲ੍ਹ ਇਹੋ ਜਿਹੇ ਕੈਪਸੂਲ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿਚ ਨੈਨੋ ਰੋਬੋਟ ਪਾਏ ਹੋਣਗੇ, ਜਿਹੜੇ ਦਵਾਈ ਲੈ ਕੇ ਸਰੀਰ ਦੇ ਵੱਖ-ਵੱਖ ਅੰਗਾਂ ਵਿਚ ਘੁੰਮ ਕੇ ਪਹਿਲਾਂ ਬਿਮਾਰੀ ਵਾਲਾ ਹਿੱਸਾ ਲੱਭਣਗੇ, ਫਿਰ ਉੱਥੇ ਦਵਾਈ ਲਗਾ ਦਿਆ ਕਰਨਗੇ। ਭਵਿੱਖ ਵਿਚ ਬਹੁਤੀਆਂ ਅਤੇ ਲਗਾਤਾਰ ਦਵਾਈਆਂ ਲੈਣ ਦੀ ਜ਼ਰੂਰਤ ਨਹੀਂ ਰਹੇਗੀ, ਨੈਨੋ ਡਰੱਗ ਡਲਿਵਰੀ ਦੇ ਔਜ਼ਾਰ ਬਣਾਏ ਜਾ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX