ਤਾਜਾ ਖ਼ਬਰਾਂ


ਦਿੱਲੀ - ਐਨ.ਸੀ.ਆਰ. ਵਿਚ ਹਵਾ ਪ੍ਰਦੂਸ਼ਣ : ਸੁਪਰੀਮ ਕੋਰਟ ਨੇ ਸਕੂਲ ਖੋਲ੍ਹਣ ਲਈ ਦਿੱਲੀ ਸਰਕਾਰ ਨੂੰ ਲਾਈ ਫਿਟਕਾਰ
. . .  7 minutes ago
ਨਵੀਂ ਦਿੱਲੀ, 2 ਦਸੰਬਰ - ਦਿੱਲੀ - ਐਨ.ਸੀ.ਆਰ. ਵਿਚ ਹਵਾ ਪ੍ਰਦੂਸ਼ਣ 'ਤੇ ਸੁਪਰੀਮ ਕੋਰਟ ਨੇ ਸ਼ਹਿਰ ਵਿਚ ਵੱਧ ਰਹੇ ਹਵਾ ਪ੍ਰਦੂਸ਼ਣ ਦੇ ਪੱਧਰ ਦੇ ਵਿਚਕਾਰ ਸਕੂਲ ਖੋਲ੍ਹਣ ਲਈ ਦਿੱਲੀ ਸਰਕਾਰ ਦੀ ਖਿਚਾਈ ਕੀਤੀ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ...
ਚੰਨੀ 'ਤੇ ਕੇਜਰੀਵਾਲ ਦਾ ਨਿਸ਼ਾਨਾ, ਕਿਹਾ - ਮੇਰਾ ਰੰਗ ਕਾਲਾ ਹੋ ਸਕਦਾ ਹੈ ਪਰ ਮੇਰੀ ਨੀਯਤ ਸਾਫ਼
. . .  14 minutes ago
ਅੰਮ੍ਰਿਤਸਰ, 2 ਦਸੰਬਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਹਨ, ਜਿੱਥੋਂ ਦੀ ਉਹ ਅੱਗੇ ਪਠਾਨਕੋਟ ਲਈ ਰਵਾਨਾ ਹੋਣਗੇ | ਜ਼ਿਕਰਯੋਗ ਹੈ ਕਿ ਇਸ ਮੌਕੇ ਉਨ੍ਹਾਂ ਨੇ ਮੁੱਖ ਮੰਤਰੀ ਚੰਨੀ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਮੇਰਾ ਰੰਗ ਕਾਲਾ ਹੋ...
ਅਥਲੀਟ ਸੇਵਾਮੁਕਤ ਅਧਿਆਪਕ ਦੇ ਤਪਾ ਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ
. . .  36 minutes ago
ਤਪਾ ਮੰਡੀ, 2 ਦਸੰਬਰ (ਪ੍ਰਵੀਨ ਗਰਗ) - ਵਾਰਾਣਸੀ (ਯੂ.ਪੀ) ਵਿਖੇ 28 ਸੂਬਿਆਂ ਦੀ ਹੋਈ ਅਥਲੈਟਿਕਸ ਮੀਟ ਦੌਰਾਨ ਕਾਂਸੀ ਦਾ ਤਗਮਾ ਜੇਤੂ ਸੇਵਾਮੁਕਤ ਅਧਿਆਪਕ ਸੁਰਿੰਦਰ ਕੁਮਾਰ (78) ਪੁੱਤਰ ਮੋਤੀ ਰਾਮ ਵਾਸੀ ਤਪਾ ਦੇ ਤਪਾ ਪਹੁੰਚਣ 'ਤੇ ਸ਼ਹਿਰ ਦੇ ਸਮੂਹ ਕਲੱਬਾਂ ...
ਰਾਜ ਸਭਾ ਦੇ ਮੈਂਬਰਾਂ ਦੀ ਮੁਅੱਤਲੀ ਵਿਰੁੱਧ ਵਿਰੋਧੀ ਧਿਰਾਂ ਦਾ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ
. . .  35 minutes ago
ਨਵੀਂ ਦਿੱਲੀ, 2 ਦਸੰਬਰ - ਰਾਜ ਸਭਾ ਦੇ 12 ਵਿਰੋਧੀ ਮੈਂਬਰਾਂ ਦੀ ਮੁਅੱਤਲੀ ਵਿਰੁੱਧ ਵਿਰੋਧੀ ਧਿਰ ਦੇ ਨੇਤਾ ਕਾਲੀਆਂ ਪੱਟੀਆਂ ਬੰਨ੍ਹ ਕੇ ...
ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਬੂਸਟਰ ਖ਼ੁਰਾਕ ਦੇ ਤੌਰ 'ਤੇ ਕੋਵਿਸ਼ੀਲਡ ਲਈ ਡੀ.ਸੀ.ਜੀ.ਆਈ. ਦੀ ਮੰਗੀ ਮਨਜ਼ੂਰੀ
. . .  58 minutes ago
ਨਵੀਂ ਦਿੱਲੀ, 2 ਦਸੰਬਰ - ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਦੇਸ਼ ਵਿਚ ਵੈਕਸੀਨ ਦੇ ਢੁਕਵੇਂ ਸਟਾਕ ਦਾ ਹਵਾਲਾ ਦਿੰਦੇ ਹੋਏ ਕੋਵਿਸ਼ੀਲਡ ਲਈ ਭਾਰਤ ਦੇ ਡਰੱਗ ਰੈਗੂਲੇਟਰ ਤੋਂ ਮਨਜ਼ੂਰੀ ਮੰਗੀ ਹੈ ਅਤੇ ਨਵੇਂ ...
ਵਰਲਡ ਅਥਲੈਟਿਕਸ ਨੇ ਅੰਜੂ ਬੌਬੀ ਜਾਰਜ ਨੂੰ ਵੁਮੈਨ ਆਫ਼ ਦਿ ਈਅਰ ਐਵਾਰਡ ਨਾਲ ਕੀਤਾ ਸਨਮਾਨਿਤ
. . .  28 minutes ago
ਨਵੀਂ ਦਿੱਲੀ, 2 ਦਸੰਬਰ - ਵਰਲਡ ਅਥਲੈਟਿਕਸ ਨੇ ਭਾਰਤ ਦੀ ਦੌੜਾਕ ਅੰਜੂ ਬੌਬੀ ਜਾਰਜ ਨੂੰ ਵੁਮੈਨ ਆਫ਼ ਦਿ ਈਅਰ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਵਿਸ਼ਵ ਅਥਲੈਟਿਕਸ ਨੇ ਉਸ ਨੂੰ ਇਹ ਪੁਰਸਕਾਰ ਭਾਰਤ ਵਿਚ ਖੇਡ ਨੂੰ ਉਤਸ਼ਾਹਿਤ ਕਰਨ ਅਤੇ ਵੱਡੀ ਗਿਣਤੀ ਵਿਚ ...
ਕੇਂਦਰੀ ਸਿਹਤ ਮੰਤਰੀ ਦੀ ਅੱਜ ਫਿਰ ਬੈਠਕ
. . .  about 1 hour ago
ਨਵੀਂ ਦਿੱਲੀ, 2 ਦਸੰਬਰ - ਕੇਂਦਰੀ ਸਿਹਤ ਮੰਤਰੀ ਡਾ: ਮਨਸੁਖ ਮਾਂਡਵੀਆ ਅੱਜ ਰਾਜਾਂ ਨਾਲ ਏਅਰਪੋਰਟ ਸਕਰੀਨਿੰਗ ਅਤੇ ਨਿਗਰਾਨੀ 'ਤੇ ਏਅਰਪੋਰਟ ਪਬਲਿਕ ਹੈਲਥ ਅਧਿਕਾਰੀਆਂ (ਏ.ਪੀ.ਐਚ.ਓਜ਼.) ਅਤੇ ਪੋਰਟ ਹੈਲਥ ਅਧਿਕਾਰੀਆਂ ...
2024 ਦੀਆਂ ਲੋਕ ਸਭਾ ਚੋਣਾਂ 'ਤੇ ਬੋਲੇ ਗੁਲਾਮ ਨਬੀ ਆਜ਼ਾਦ, ਕਿਹਾ - ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਦੇ 300 ਸਾਂਸਦ ਆਉਣਗੇ
. . .  about 2 hours ago
ਪੁੰਛ,2 ਦਸੰਬਰ - ਜੰਮੂ-ਕਸ਼ਮੀਰ ਦੇ ਪੁੰਛ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ, ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਪਾਰਟੀ ਅਗਲੀਆਂ ਆਮ ਚੋਣਾਂ...
ਪਾਕਿਸਤਾਨ ਅਤੇ ਰੂਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨੇ ਰੱਖਿਆ, ਸਾਈਬਰ ਸੁਰੱਖਿਆ ਸਹਿਯੋਗ 'ਤੇ ਕੀਤੀ ਚਰਚਾ
. . .  about 3 hours ago
ਇਸਲਾਮਾਬਾਦ, 2 ਦਸੰਬਰ - ਪਾਕਿਸਤਾਨ ਅਤੇ ਰੂਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨੇ ਬੁੱਧਵਾਰ ਨੂੰ ਮਾਸਕੋ 'ਚ ਵਿਆਪਕ ਪੱਧਰ 'ਤੇ ਗੱਲਬਾਤ ਕੀਤੀ, ਜਿਸ ਨੂੰ ਬਹੁਤ ਸਾਰੇ ਲੋਕ ਸੁਰੱਖਿਆ ਨੂੰ ਮਜ਼ਬੂਤ ​​ਕਰਨ ਦੀ ਦਿਸ਼ਾ 'ਚ ਵੱਡੀ ਛਲਾਂਗ ਵਜੋਂ ਦੇਖ ਰਹੇ ਹਨ...
ਅਫ਼ਗਾਨਿਸਤਾਨ ਤੋਂ ਕੱਢੇ ਗਏ ਲੋਕਾਂ ਨਾਲ ਰੂਸੀ ਜਹਾਜ਼ ਉਤਰਿਆ ਮਾਸਕੋ ਖੇਤਰ ਵਿਚ
. . .  about 3 hours ago
ਮਾਸਕੋ, 2 ਦਸੰਬਰ - ਰੂਸ ਅਤੇ ਅਫ਼ਗਾਨਿਸਤਾਨ ਦੇ ਨਾਗਰਿਕਾਂ ਨੂੰ ਲੈ ਕੇ ਕਾਬੁਲ ਤੋਂ ਤੀਜਾ ਜਹਾਜ਼ ਮਾਸਕੋ ਨੇੜੇ ਚੱਕਾਲੋਵਸਕੀ ਹਵਾਈ ਅੱਡੇ 'ਤੇ ਉਤਰਿਆ ਹੈ, ਰੂਸੀ ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ | ਜ਼ਿਕਰਯੋਗ ਹੈ ਕਿ...
ਦੱਖਣੀ ਅਫਰੀਕਾ 'ਚ ਕੋਵਿਡ ਨਾਲ ਸੰਕਰਮਣ ਦੇ ਮਾਮਲਿਆਂ 'ਚ ਹੋਇਆ ਵਾਧਾ
. . .  about 3 hours ago
ਜੋਹਾਨਸਬਰਗ, 2 ਦਸੰਬਰ - ਕੋਵਿਡ ਦੇ ਨਵੇਂ ਵੇਰੀਐਂਟ ਓਮੀਕਰੋਨ ਦੀ ਪਛਾਣ ਹੋਣ ਤੋਂ ਬਾਅਦ ਦੱਖਣੀ ਅਫਰੀਕਾ 'ਚ ਕੋਵਿਡ ਨਾਲ ਸੰਕਰਮਣ ਦੇ ਮਾਮਲਿਆਂ 'ਚ 403 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਇਨਫੈਕਸ਼ਨ ਦੀ ਦਰ ਵੀ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਮੁੱਖ ਮੰਤਰੀ ਚੰਨੀ ਅਤੇ ਸਿੱਧੂ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 1 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਾਰਟੀ ਆਗੂ ਰਾਹੁਲ ਗਾਂਧੀ ਨਾਲ ਮੀਟਿੰਗ ਕਰਨ ਤੋਂ ਬਾਅਦ ਆਪਣੀ ਰਿਹਾਇਸ਼ ਤੋਂ ...
ਐੱਸ. ਓ. ਆਈ. ਛੱਡ ਕਾਂਗਰਸ 'ਚ ਗਏ ਪਰਮਿੰਦਰ ਭਾਜਪਾ 'ਚ ਹੋਏ ਸ਼ਾਮਿਲ
. . .  1 day ago
23 ਦੇਸ਼ਾਂ 'ਚ ਮਿਲੇ ਓਮੀਕਰੋਨ ਵੇਰੀਐਂਟ ਦੀ ਪੁਸ਼ਟੀ, ਸੰਖਿਆ ਵਧਣ ਦੀ ਸੰਭਾਵਨਾ- ਡਬਲਯੂ. ਐਚ. ਓ.
. . .  1 day ago
ਨਵੀਂ ਦਿੱਲੀ : ਅਮਿਤ ਸ਼ਾਹ ਨੇ ਮਨਜਿੰਦਰ ਸਿੰਘ ਸਿਰਸਾ ਦਾ ਕੀਤਾ ਸਵਾਗਤ
. . .  1 day ago
ਗੁਰੂਗ੍ਰਾਮ: ਪੈਸੇ ਲਈ ਆਪਣੇ ਪਿਤਾ ਦੀ ਹੱਤਿਆ ਦੇ ਮਾਮਲੇ 'ਚ ਨੌਜਵਾਨ ਗ੍ਰਿਫ਼ਤਾਰ
. . .  1 day ago
ਗੁਰੂਗ੍ਰਾਮ, 1ਦਸੰਬਰ-ਹਰਿਆਣਾ ਦੇ ਗੁਰੂਗ੍ਰਾਮ ਕ੍ਰਾਈਮ ਬਰਾਂਚ ਦੇ ਐੱਸ.ਪੀ. ਪ੍ਰੀਤਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਤਾ ਵਲੋਂ ਆਪਣੇ ਪੁੱਤਰ ਨੂੰ ਪੈਸੇ ਨਾ ਦੇਣ 'ਤੇ ਪੁੱਤਰ ਨੇ ਆਪਣੇ ਪਿਤਾ ਦੀ ਕੈਂਚੀ ਮਾਰ ਕੇ ਹੱਤਿਆ...
ਜਦੋਂ ਤੱਕ ਐੱਮ.ਐੱਸ.ਪੀ. ਦੀਆਂ ਮੰਗਾਂ ਅਤੇ ਦੂਜੇ ਮੁੱਦੇ ਪੂਰੇ ਨਹੀਂ ਹੋ ਜਾਂਦੇ, ਉਦੋਂ ਤੱਕ ਅਸੀਂ ਇੱਥੋਂ ਨਹੀਂ ਜਾਣ ਵਾਲੇ: ਬਲਕਰਨ ਸਿੰਘ ਬਰਾੜ
. . .  1 day ago
ਸਿੰਘੂ ਬਾਰਡਰ, 1 ਦਸੰਬਰ-ਪੰਜਾਬ ਕਿਸਾਨ ਸੰਗਠਨ ਦੇ ਕਿਸਾਨ ਆਗੂ ਬਲਕਰਨ ਸਿੰਘ ਬਰਾੜ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਕਿਸਾਨ ਹੁਣ ਵਾਪਸ ਜਾਣ ਵਾਲੇ ਹਨ। ਅਜਿਹੀ ਕੋਈ ਗੱਲ ਨਹੀਂ ਹੈ। ਅਜਿਹੀਆਂ ਅਫ਼ਵਾਹਾਂ 'ਤੇ ਯਕੀਨ..
ਸਿਰਸਾ ਨੇ ਦੱਸੀ ਭਾਜਪਾ ’ਚ ਸ਼ਾਮਿਲ ਹੋਣ ਦੀ ਵਜ੍ਹਾ
. . .  1 day ago
ਨਵੀਂ ਦਿੱਲੀ, 1 ਦਸੰਬਰ-ਭਾਜਪਾ ’ਚ ਸ਼ਾਮਿਲ ਹੋਣ ਦੇ ਬਾਅਦ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਸਿੱਖਾਂ ਦੇ ਜਿੰਨੇ ਵੀ ਮੁੱਦੇ ਹਨ ਕਿ ਉਹ ਹੱਲ ਹੋਣੇ ਚਾਹੀਦੇ ਹਨ ਪਰ ਉਹ ਰਾਜਨੀਤੀ...
ਅਰਵਿੰਦ ਕੇਜਰੀਵਾਲ ਨੂੰ 'ਕਾਲਾ ਅੰਗਰੇਜ਼' ਕਹਿਣ 'ਤੇ ਭਖ਼ੀ ਸਿਆਸਤ
. . .  1 day ago
ਨਵੀਂ ਦਿੱਲੀ, 1 ਦਸੰਬਰ-ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 'ਕਾਲਾ ਅੰਗਰੇਜ਼' ਕਹਿਣ 'ਤੇ ਸਿਆਸਤ ਭੱਖ ਗਈ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਤੋਂ..
ਅਕਾਲੀ ਦਲ ਸੰਯੁਕਤ ਨੂੰ ਝਟਕਾ: ਸੰਗਰੂਰ ਦੇ ਪ੍ਰਮੁੱਖ ਅਹੁਦੇਦਾਰ ਕਾਡਰ ਸਣੇ ਅਕਾਲੀ ਦਲ 'ਚ ਸ਼ਾਮਿਲ
. . .  1 day ago
ਮੰਡੀ ਕਿੱਲ੍ਹਿਆਂਵਾਲੀ, 1 ਦਸੰਬਰ (ਇਕਬਾਲ ਸਿੰਘ ਸ਼ਾਂਤ)- ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਗੜ੍ਹ ਜ਼ਿਲ੍ਹੇ ਸੰਗਰੂਰ 'ਚੋਂ ਪਾਰਟੀ ਦੇ ਪ੍ਰਮੁੱਖ ਅਹੁਦੇਦਾਰ ਆਪਣੇ ਦਰਜਨਾਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਸ਼ਾਮਿਲ ਹੋ ਗਏ। ਪਿੰਡ ਬਾਦਲ...
ਲੋਹੀਆਂ ਦੁਕਾਨ ਦੀ ਮਾਊਂਟੀ ਦਾ ਦਰਵਾਜ਼ਾ ਤੋੜ ਕੇ ਚੋਰੀ, ਹੋਇਆ 4 ਲੱਖ ਦਾ ਨੁਕਸਾਨ
. . .  1 day ago
ਲੋਹੀਆਂ ਖਾਸ, 1 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੰਘੀ ਰਾਤ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਇੱਕ ਦੁਕਾਨ ਦੀ ਮਾਊਂਟੀ ਦਾ ਦਰਵਾਜ਼ਾ ਤੋੜ ਕੇ ਚੋਰਾਂ ਵਲੋਂ ਅੰਦਰ ਪਏ ਨਕਦ 3,60,000 ਰੁਪਏ ਅਤੇ ਇੱਕ ਸੋਨੇ ਦੀ ਚੇਨ ਸਮੇਤ 4 ਲੱਖ ਦੇ ਕਰੀਬ ਚੋਰੀ ਹੋਣ ਦਾ ਸਨਸਨੀਖੇਜ਼ ਸਮਾਚਾਰ...
ਸੜਕ ਹਾਦਸੇ 'ਚ ਮਹਿਲ ਕਲਾਂ ਦੇ ਨੌਜਵਾਨ ਦੀ ਮੌਤ
. . .  1 day ago
ਮਹਿਲ ਕਲਾਂ, 1 ਦਸੰਬਰ (ਅਵਤਾਰ ਸਿੰਘ ਅਣਖੀ)-ਪਿੰਡ ਮਹਿਲ ਕਲਾਂ ਨਾਲ ਸੰਬੰਧਿਤ ਇਕ ਨੌਜਵਾਨ ਦੀ ਕਾਰ ਦੀ ਲਪੇਟ 'ਚ ਆਉਣ ਕਾਰਨ ਮੌਤ ਹੋਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਪਰਿਵਾਰ ਨਾਲ ਸੰਬੰਧਿਤ...
ਉੱਚ ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਚੰਡੀਗੜ੍ਹ, 1ਦਸੰਬਰ-ਉੱਚ ਅਧਿਕਾਰੀਆਂ ਦੇ ਹੋਏ ਤਬਾਦਲੇ...
ਭਾਜਪਾ ’ਚ ਸ਼ਾਮਿਲ ਹੋਏ ਮਨਜਿੰਦਰ ਸਿੰਘ ਸਿਰਸਾ
. . .  1 day ago
ਨਵੀਂ ਦਿੱਲੀ, 1 ਦਸੰਬਰ- ਭਾਜਪਾ ’ਚ ਸ਼ਾਮਿਲ ਹੋਏ ਮਨਜਿੰਦਰ ਸਿੰਘ ਸਿਰਸਾ..
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਕਿੱਥੋਂ ਤੱਕ ਸਹੀ ਹੈ ਇਤਿਹਾਸਕ ਧਰੋਹਰ ਜਲ੍ਹਿਆਂਵਾਲਾ ਬਾਗ਼ ਨਾਲ ਛੇੜਛਾੜ

ਜਲ੍ਹਿਆਂਵਾਲਾ ਬਾਗ਼ ਮਹਿਜ਼ ਸੈਰਗਾਹ ਨਹੀਂ, ਜਿਵੇਂ ਇਹ ਹੁਣ ਜਾਪਣ ਲੱਗ ਪਈ ਹੈ। ਇਹ ਉਹ ਜਗ੍ਹਾ ਹੈ ਜਿਸ ਨੂੰ ਬਰਤਾਨਵੀਂ ਸਾਮਰਾਜ ਨੇ ਕਤਲਗਾਹ ਵਿਚ ਤਬਦੀਲ ਕਰ ਦਿੱਤਾ ਸੀ। ਇਹ ਸਾਡੀ ਜ਼ਿਆਰਤ ਹੈ। ਇਥੇ ਲੋਕ ਦੇਸ਼ ਭਗਤਾਂ ਅਤੇ ਕੌਮੀ ਸ਼ਹੀਦਾਂ ਨੂੰ ਸਿਜਦਾ ਕਰਨ ਆਉਂਦੇ ਹਨ। ਹੁਣ; ਬਹੁਤੇ, ਮਨੋਰੰਜਨੀ ਵੀ ਆਇਆ ਕਰਨਗੇ, ਕਿਉਂਕਿ ਸਰਕਾਰਾਂ ਨੇ ਭਾਰੂ ਦਿੱਖ ਹੀ ਅਜਿਹੀ ਬਣਾ ਦਿੱਤੀ ਹੈ। ਇਸ ਤੋਂ ਵੱਡਾ ਦੁਖਾਂਤ ਕੀ ਹੋ ਸਕਦਾ ਹੈ ਕਿ ਜੰਗੇ-ਆਜ਼ਾਦੀ ਨਾਲ ਸੰਬੰਧਿਤ ਜਿਹੜੀ ਇਤਿਹਾਸਕ ਧਰੋਹਰ ਨਿਰੋਲ ਲੋਕਾਂ ਦੇ ਧਨ ਨਾਲ ਖੜ੍ਹੀ ਕੀਤੀ ਗਈ ਸੀ, ਉਸ ਨਾਲ ਸਰਕਾਰਾਂ ਵਲੋਂ ਆਧੁਨਿਕੀਕਰਨ ਦੇ ਨਾਂਅ 'ਤੇ ਗਾਹੇ-ਬਗਾਹੇ ਆਪਣੇ-ਮੇਚਵੀਂ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਅਤੇ ਹੁਣ ਲੋਕਾਂ ਅਤੇ ਇਤਿਹਾਸਕਾਰਾਂ ਤੋਂ ਮੁਕੰਮਲ ਓਹਲਾ ਰੱਖ ਕੇ ਕਰ ਦਿੱਤੀ ਗਈ ਹੈ। ਜਿਸ ਸਰਕਾਰ ਦਾ ਫ਼ਰਜ਼ ਸ਼ਹੀਦਾਂ ਦੀ ਵਿਰਾਸਤ ਨੂੰ ਸੰਭਾਲਣਾ ਹੈ, ਉਹ ਹੀ ਆਪਣੇ ਹੱਥੀਂ ਇਸ ਨੂੰ ਮੇਟਣ ਤੁਰ ਪਈ ਹੈ। ਭਾਵ ਸਾਂਭ-ਸੰਭਾਲ, ਸੁੰਦਰਤਾ ਅਤੇ ਨਵੀਨੀਕਰਨ ਦੇ ਨਾਂਅ 'ਤੇ ਲੁਕਵੇਂ ਰੂਪ 'ਚ ਜਾਂ ਟੇਢੇ ਢੰਗ ਨਾਲ ਇਤਿਹਾਸ ਨੂੰ ਆਪਣੇ ...

ਪੂਰਾ ਲੇਖ ਪੜ੍ਹੋ »

ਰਿਸ਼ਤਿਆਂ ਦਾ ਨਿੱਘ ਤੇ ਚੀਸ

ਸੰਬੰਧ, ਸੁਪਨਿਆਂ, ਸੰਭਾਵਨਾਵਾਂ, ਸਫ਼ਲਤਾਵਾਂ, ਸਰੋਕਾਰਾਂ, ਸਿਖਿਆਵਾਂ, ਸਾਧਨਾਂ, ਸਮਰਪਿਤਾਵਾਂ ਅਤੇ ਸਾਹ-ਸੁਰੰਗੀਆਂ ਦੇ ਹੁੰਦੇ ਹਨ। ਸੰਬੰਧ, ਸੰਪੂਰਨਤਾ, ਸੁੰਨਤਾ, ਸੂਖ਼ਮਤਾ, ਸਦਾਕਤ, ਸੁੱਚਮਤਾ, ਸਾਦਗੀ, ਸੁੰਦਰਤਾ, ਸਹਿਯੋਗਤਾ ਅਤੇ ਸਮਰਪਣ ਦੇ ਹੁੰਦੇ ਹਨ। ਸੰਬੰਧ, ਕਰੂਪਤਾ, ਕੁੜੱਤਣ, ਕੁਸੰਗਤਾ, ਕੁਸੈਲਾਪਣ, ਕਮੀਨਗੀ, ਕਰੂਰਤਾ, ਕੰਜੂਸੀ ਅਤੇ ਕੁਕਰਮਾਂ ਦੇ ਵੀ ਹੁੰਦੇ ਹਨ। ਸੰਬੰਧ, ਸਮਾਜ, ਸਰਕਾਰ, ਸੰਸਥਾਈ, ਸਹਿਕਾਰਤਾ, ਸਾਥਪੁਣਾ, ਸਫ਼ਰ, ਸਮਝੌਤਿਆਂ ਅਤੇ ਸਦਭਾਵਨਾ ਦੇ ਵੀ ਹੁੰਦੇ ਹਨ। ਸੰਬੰਧ, ਕੁਰੁੱਤੇ, ਕੁਆਸੇ, ਕੁਲਹਿਣੇ, ਕੁਰੰਗਤ, ਕਮੀਨੇ, ਕੁਪੋਸ਼ਣੇ ਅਤੇ ਕੁਰੱਖਤਾ ਭਰਪੂਰ ਵੀ ਹੁੰਦੇ ਹਨ। ਸੰਬੰਧ, ਸਹਿਚਾਰਤਾ, ਸੁੰਦਰਤਾ, ਸੁਹਜਮਈ, ਸਹਿਜਭਾਵੀ, ਸਕੂਨਮਈ ਅਤੇ ਸੁਖਨ-ਸਬੂਰੀ ਨਾਲ ਲਬਰੇਜ਼ ਹੁੰਦੇ ਹਨ। ਸੰਬੰਧ, ਸਾਹਾਂ 'ਚ ਘੁਲੀ ਮਹਿਕ, ਲਹਿਰਾਂ ਸੰਗ ਲਹਿਰਾਂ ਦਾ ਮਿਲਾਪ, ਪਾਣੀ ਵਿਚ ਘੁਲਿਆ ਦੁੱਧ, ਹਵਾ ਵਿਚ ਸਮਾਈ ਸੁਗੰਧੀ ਅਤੇ ਇਕ ਦੇ ਬੋਲਾਂ ਨੂੰ ਮਿਲਿਆ ਦੂਸਰੇ ਦਾ ਹੁੰਗਾਰਾ ਵੀ ਹੁੰਦੇ ਹਨ। ਸੰਬੰਧ, ਨੈਣਾਂ ਵਿਚ ਉੱਗੀਆਂ ਬਹਾਰਾਂ, ਕਲਮਾਂ ਵਿਚ ਸ਼ਬਦ-ਗੁਲਜ਼ਾਰਾਂ, ਵਰਕਿਆਂ 'ਤੇ ...

ਪੂਰਾ ਲੇਖ ਪੜ੍ਹੋ »

ਜਿਨ ਪ੍ਰੇਮ ਕੀਓ-12

ਭਾਈ ਮਰਦਾਨਾ

ਸਿੱਖ ਇਤਿਹਾਸ ਦੇ ਪਹਿਲੇ ਕੀਰਤਨੀਏ, ਰਬਾਬੀ, ਪਹਿਲੇ ਪਾਤਸ਼ਾਹ ਜੀ ਦੇ ਨਿਕਟਵਰਤੀ ਭਾਈ ਮਰਦਾਨਾ ਜੀ ਉਹ ਸੁਭਾਗੀ ਰੂਹ ਸਨ, ਜਿਨ੍ਹਾਂ ਨੇ 54 ਸਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਿੱਘ ਨੇੜਤਾ ਮਾਣੀ। ਆਪ ਜੀ ਦਾ ਜਨਮ ਫੱਗਣ ਦੇ ਮਹੀਨੇ ਸੰਨ 1459 ਈ. ਨੂੰ ਰਾਇ ਭੋਇ ਦੀ ਤਲਵੰਡੀ ਵਿਖੇ ਮਾਤਾ ਲੱਖੋ ਅਤੇ ਪਿਤਾ ਮੀਰ ਬਦਰ ਦੇ ਘਰ ਹੋਇਆ। ਆਪ ਆਪਣੇ ਮਾਤਾ-ਪਿਤਾ ਦੀ ਸੱਤਵੀਂ ਸੰਤਾਨ ਸਨ। ਇਨ੍ਹਾਂ ਦੇ ਜਨਮ ਤੋਂ ਪਹਿਲਾਂ ਪੈਦਾ ਹੋਏ ਛੇ ਬੱਚੇ ਮਰ ਚੁੱਕੇ ਸਨ। ਇਨ੍ਹਾਂ ਦੀ ਮਾਤਾ ਇਨ੍ਹਾਂ ਨੂੰ ਮਰਜਾਣਾ ਕਹਿ ਕੇ ਹੀ ਬੁਲਾਉਂਦੀ ਸੀ ਕਿ ਇਹਨੇ ਵੀ ਆਖਿਰ ਮਰ ਹੀ ਜਾਣਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਦੀ ਮਾਤਾ ਨੂੰ ਕਿਹਾ ਕਿ ਇਹਦਾ ਨਾਂਅ ਤਾਂ ਅਮਰ ਹੋ ਜਾਣਾ ਹੈ, ਸੋ ਇਸ ਨੂੰ ਮਰਦਾਨਾ ਕਹਿ ਕੇ ਬੁਲਾਇਆ ਕਰੋ। ਇਕੋ ਪਿੰਡ ਦੇ ਹੋਣ ਕਰਕੇ ਪਹਿਲੇ ਪਾਤਸ਼ਾਹ ਜੀ ਅਤੇ ਭਾਈ ਮਰਦਾਨਾ ਜੀ ਦੀ ਬਚਪਨ ਦੀ ਦੋਸਤੀ ਸੀ ਜੋ ਅੰਤ ਕਾਲ ਤੱਕ ਨਿਭੀ। ਉਦਾਸੀਆਂ 'ਤੇ ਜਾਣ ਤੋਂ ਪਹਿਲਾਂ ਮਹਾਰਾਜ ਜੀ ਨੇ ਮਰਦਾਨਾ ਜੀ ਨੂੰ ਤਾਰ ਦਾ ਗੁਣ ਦੇ ਕੇ ਰਬਾਬੀ ਥਾਪਿਆ ਅਤੇ ਆਪਣਾ ਸਾਥੀ ਚੁਣ ਲਿਆ। ਭਾਈ ਗੁਰਦਾਸ ਜੀ ...

ਪੂਰਾ ਲੇਖ ਪੜ੍ਹੋ »

ਲਗਾਤਾਰ ਛੋਟੇ ਯਤਨਾਂ ਦੀਆਂ ਵੱਡੀਆਂ ਜਿੱਤਾਂ

ਪ੍ਰਸਿੱਧ ਚੀਨੀ ਕਹਾਵਤ ਅਨੁਸਾਰ ਹਜ਼ਾਰਾਂ ਮੀਲ ਦੀ ਯਾਤਰਾ ਵੀ ਛੋਟੇ ਕਦਮ ਨਾਲ ਸ਼ੁਰੂ ਹੁੰਦੀ ਹੈ। ਇਸ ਲਈ ਜੋ ਲੋਕ ਮੰਜ਼ਿਲ ਵੱਲ ਨਹੀਂ ਤੁਰਦੇ ਉਹ ਕਦੇ ਵੀ ਨਿਸ਼ਾਨੇ 'ਤੇ ਨਹੀਂ ਪਹੁੰਚਦੇ। ਅਜਿਹੇ ਲੋਕ ਮਿਸ਼ਨ ਪ੍ਰਾਪਤੀ ਦੇ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ ਤੇ ਮੁਸ਼ਕਿਲਾਂ ਤੋਂ ਪਹਿਲਾਂ ਹੀ ਡਰ ਜਾਂਦੇ ਹਨ, ਜਿਸ ਕਰਕੇ ਉਹ ਕੋਈ ਵੀ ਕਾਰਜ ਸ਼ੁਰੂ ਨਹੀਂ ਕਰ ਸਕਦੇ। ਪਹਿਲਾ ਯਤਨ ਕਈ ਵਾਰ ਕਾਮਯਾਬ ਨਹੀਂ ਹੁੰਦਾ। ਹਾਰਾਂ ਸਾਨੂੰ ਨਿਰਾਸ਼ ਹੀ ਨਹੀਂ ਕਰਦੀਆਂ ਸਗੋਂ ਮੰਜ਼ਿਲ ਵੱਲ ਵਧਣ ਤੋਂ ਰੋਕ ਵੀ ਦਿੰਦੀਆਂ ਹਨ। ਹਾਰ ਜਾਣ 'ਤੇ ਅਸੀਂ ਖ਼ੁਦ ਨੂੰ ਅਪਮਾਨਿਤ ਹੋਇਆ ਮਹਿਸੂਸ ਕਰਦੇ ਹਾਂ ਤੇ ਇਸ ਅਪਮਾਨ ਦੀ ਪੀੜ ਨਾਲ ਸਾਡੇ ਮਨ ਦੇ ਧਰਾਤਲ 'ਤੇ ਨਿਰਾਸ਼ਾਵਾਦੀ ਕੰਡਿਆਲੀ ਥੋਹਰ ਉੱਗ ਪੈਂਦੀ ਹੈ ਜਿਸ ਨਾਲ ਸਾਡੀ ਚੇਤਨਾ ਜ਼ਖ਼ਮੀ ਹੋ ਜਾਂਦੀ ਹੈ ਤੇ ਸਾਡਾ ਅੰਦਰ ਵਲੂੰਧਰਿਆ ਜਾਂਦਾ ਹੈ। ਅਸੀਂ ਹਾਰ ਕੇ ਘਰ ਬੈਠ ਜਾਂਦੇ ਹਾਂ ਤੇ ਭੁੱਲ ਜਾਂਦੇ ਹਾਂ ਕਿ ਨੈਪੋਲੀਅਨ ਬੋਨਾਪਾਰਟ ਦੀ ਉਦਾਹਰਨ ਨੂੰ, ਜਿਸ ਨੇ ਮਕੜੀ ਤੋਂ ਪ੍ਰੇਰਿਤ ਹੋ ਕੇ ਦੁਬਾਰਾ ਤਲਵਾਰ ਦੇ ਮੁੱਠੇ ਨੂੰ ਹੱਥ ਪਾ ਕੇ ਵੱਡੀਆਂ ਜਿੱਤਾਂ ਹਾਸਲ ਕੀਤੀਆਂ। ...

ਪੂਰਾ ਲੇਖ ਪੜ੍ਹੋ »

ਰਸਾਇਣ ਵਿਗਿਆਨ ਦਾ ਨੋਬਲ ਪੁਰਸਕਾਰ-2021

ਸਾਲ 2021 ਦਾ ਨੋਬਲ ਪੁਰਸਕਾਰ ਦੋ ਰਸਾਇਣ ਵਿਗਿਆਨੀਆਂ ਬੈਂਜਾਮਿਨ ਲਿਸਟ ਅਤੇ ਡੇਵਿਡ ਡਬਲਿਊ.ਸੀ. ਮੈਕਮਿਲਨ ਨੂੰ ਉਨ੍ਹਾਂ ਦੀ ਖੋਜ- ਅਸਿੱਮੀਟਰਿਕ ਓਰਗੈਨੋ ਕੈਟਾਲਿਸਿਸ (Asymmetric Organo Catalysis) ਨੂੰ ਵਿਕਸਿਤ ਕਰਨ ਲਈ, ਸਾਂਝੇ ਤੌਰ 'ਤੇ ਦਿੱਤਾ ਗਿਆ ਹੈ। ਬੈਂਜਾਮਿਨ ਲਿਸਟ ਅਤੇ ਡੇਵਿਡ ਮੈਕਮਿਲਨ ਨੇ ਉਤਪ੍ਰੇਰਨ (Catalysis) ਦਾ ਇਹ ਨਵਾਂ ਢੰਗ ਪਹਿਲਾਂ ਹੀ ਸੰਨ 2000 ਵਿਚ ਹੀ ਸੁਤੰਤਰ ਤੌਰ 'ਤੇ ਵਿਕਸਿਤ ਕਰ ਲਿਆ ਸੀ। ਇਸ ਸਮੇਂ ਤਾਂ ਲੋਕ ਇਸ ਨੂੰ ਵਰਤੋਂ ਵਿਚ ਵੀ ਲਿਆਉਣ ਲੱਗੇ ਹਨ। ਆਓ, ਇਨ੍ਹਾਂ ਨੋਬਲ ਪੁਰਸਕਾਰ ਜੇਤੂਆਂ ਨਾਲ ਤੁਹਾਡੀ ਜਾਣ-ਪਛਾਣ ਕਰਾਈਏ ਅਤੇ ਉਨ੍ਹਾਂ ਦੀ ਖੋਜ 'ਤੇ ਸੰਖੇਪ ਜਿਹੀ ਝਾਤ ਮਾਰੀਏ। ਬੈਂਜਾਮਿਨ ਲਿਸਟ ਮੈਕਸ ਤੇ ਡੇਵਿਡ ਡਬਲਿਊ.ਸੀ. ਮੈਕਮਿਲਨ ਬੈਂਜਾਮਿਨ ਲਿਸਟ ਮੈਕਸ ਪਲਾਂਕ ਇੰਸਟੀਚਿਊਟ ਜਰਮਨੀ ਦਾ ਡਾਇਰੈਕਟਰ ਹੈ। ਉਹ ਫਰੈਂਕਫਰਟ ਜਰਮਨੀ ਵਿਚ ਸੰਨ 1968 ਵਿਚ ਜਨਮਿਆਂ। ਉਸ ਨੇ ਗੋਇਟੇ ਯੂਨੀਵਰਸਿਟੀ ਫਰੈਂਕਫਰਟ ਤੋਂ ਸੰਨ 1997 ਵਿਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਸੀ। ਡੇਵਿਡ ਡਬਲਿਊ. ਸੀ. ਮੈਕਮਿਲਨ 'ਪ੍ਰਿੰਸਟਨ ਯੂਨੀਵਰਸਿਟੀ' ਸੰਯੁਕਤ ਰਾਜ ਅਮਰੀਕਾ ਵਿਚ ਪ੍ਰੋਫੈਸਰ ਹੈ। ...

ਪੂਰਾ ਲੇਖ ਪੜ੍ਹੋ »

ਖਾਲੀ ਹੱਥ ਗਿਆ ਸਿਕੰਦਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਸਿਕੰਦਰ ਦੇ ਮਨ ਵਿਚ ਭਾਰਤ ਦੀ ਬੇਮਿਸਾਲ ਦੌਲਤ ਅਤੇ ਸ਼ਾਨ ਪ੍ਰਤੀ ਖਿੱਚ ਅਤੇ ਲਾਲਚ ਦੀ ਭਾਵਨਾ ਸੀ। ਇਸ ਲਈ, 327 ਬੀ.ਸੀ. ਵਿਚ ਕਾਬੁਲ ਨੂੰ ਜਿੱਤਣ ਤੋਂ ਬਾਅਦ ਉਸ ਨੇ ਭਾਰਤ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ। ਆਪਣੇ ਦੋ ਮੁੱਖ ਜਰਨੈਲਾਂ ਦੀ ਅਗਵਾਈ ਵਿਚ ਫ਼ੌਜ ਨੂੰ ਉਸ ਨੇ ਪੂਰਬ ਵੱਲ ਸਿੰਧ ਨਦੀ ਨੂੰ ਜਿੱਤਣ ਲਈ ਭੇਜਿਆ ਅਤੇ ਖ਼ੁਦ ਕਾਬੁਲ ਦੇ ਉੱਤਰੀ ਪਹਾੜੀ ਰਾਜ ਵੱਲ ਚਲਾ ਗਿਆ। ਆਸਾਮ ਦੇ ਰਾਜ ਉੱਤੇ ਜਿੱਤ ਪ੍ਰਾਪਤ ਕਰਦਿਆਂ, ਉਸ ਨੇ 40 ਹਜ਼ਾਰ ਬੰਦਿਆਂ ਨੂੰ ਬੰਦੀ ਬਣਾ ਲਿਆ ਅਤੇ ਉਨ੍ਹਾਂ ਦੇ 2 ਲੱਖ 30 ਹਜ਼ਾਰ ਬਲਦਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਉਸ ਨੇ ਹੋਰ ਪਹਾੜੀ ਰਾਜਾਂ ਜਿਵੇਂ ਨਿਸਾ ਅਤੇ ਅਸ਼ਵਾਕਯਾਂ ਨੂੰ ਵੀ ਜਿੱਤਿਆ। ਜਦੋਂ ਉਹ 326 ਬੀ.ਸੀ. ਵਿਚ ਸਿੰਧ ਨਦੀ ਪਾਰ ਕਰਕੇ ਤਕਸ਼ਿਲਾ ਪਹੁੰਚਿਆ ਤਾਂ ਰਾਜਾ ਅੰਭੀ ਨੇ ਉਸ ਦਾ ਨਿੱਘਾ ਸਵਾਗਤ ਕੀਤਾ ਅਤੇ ਬਿਨਾਂ ਮੁਕਾਬਲਾ ਉਸ ਦੀ ਅਧੀਨਗੀ ਨੂੰ ਸਵੀਕਾਰ ਕਰ ਲਿਆ। ਜਦੋਂ ਸਿਕੰਦਰ ਨੇ ਰਾਜਾ ਪੋਰਸ ਦੇ ਰਾਜ ਉੱਤੇ ਹਮਲਾ ਕੀਤਾ ਤਾਂ ਪੋਰਸ ਨੇ ਉਸ ਦਾ ਬਹਾਦਰੀ ਨਾਲ ਸਾਹਮਣਾ ਕੀਤਾ। ਪੋਰਸ ਨਾਲ ਦੋਸਤੀ ਦੀ ਸੰਧੀ ਕਰ ...

ਪੂਰਾ ਲੇਖ ਪੜ੍ਹੋ »

ਕਦੇ ਸੱਭਿਆਚਾਰ ਦਾ ਅਹਿਮ ਹਿੱਸਾ ਹੁੰਦਾ ਸੀ ਗੱਡਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਜੂਲੇ ਦੀਆਂ ਅਰਲੀਆਂ ਨਾਲ ਦੋ ਪਟੇਦਾਰ ਰੱਸੀਆਂ ਬੰਨ੍ਹੀਆਂ ਹੁੰਦੀਆਂ ਸਨ, ਉਨ੍ਹਾਂ ਨੂੰ ਜੋਤਾਂ ਆਖਦੇ ਸਨ। ਜੋ ਪਸ਼ੂਆਂ ਦੀਆਂ ਧੌਣਾਂ ਦੇ ਥੱਲਿਉਂ ਦੀ ਲੰਘਾ ਕੇ ਅਰਲੀਆਂ ਦੀਆਂ ਚਿੜੀਆਂ ਨਾਲ ਬੰਨ੍ਹੀਆਂ ਜਾਂਦੀਆਂ, ਇਹ ਪਸ਼ੂਆਂ ਨੂੰ ਬਾਹਰ ਨਿਕਲਣ ਤੋਂ ਬਚਾਉਂਦੀਆਂ ਸਨ। ਜੂਲੇ ਦੇ ਵਿਚਕਾਰ ਥੱਲੜੇ ਪਾਸੇ ਇਕ ਲੱਕੜ ਦੀ ਮੁੜੀ ਹੋਈ ਥੰਮ੍ਹੀ/ਠੁੰਮ੍ਹਣਾ ਬਣਾ ਕੇ ਜੋੜਿਆ ਜਾਂਦਾ ਸੀ, ਜਿਸ ਨੂੰ ਊਠਣਾ ਆਖਦੇ ਸਨ। ਇਸ ਦੀ ਲੰਬਾਈ ਢਾਈ ਫੁੱਟ ਹੁੰਦੀ ਸੀ। ਗੱਡੇ 'ਤੇ ਚੜ੍ਹਨ ਲਈ ਊਠਣੇ ਦੇ ਹੇਠਲੇ ਪਾਸੇ ਥੋੜ੍ਹਾ ਘੱਟ ਕਰ ਕੇ ਪੈਰ ਰੱਖ ਕੇ ਗੱਡੇ 'ਤੇ ਚੜ੍ਹਨ ਲਈ ਕੱਟੇ ਹੋਏ ਹਿੱਸੇ ਨੂੰ ਠੋਡ ਆਖਦੇ ਸਨ। ਗੱਡੇ ਦੀ ਛੱਤ ਦੇ ਚਾਰ ਸੱਜੇ ਅਤੇ ਚਾਰ ਖੱਬੇ ਪਾਸੇ ਤਿੰਨ ਤਿੰਨ ਫੁੱਟ ਦੀ ਵਿੱਥ/ਵਿਰਲ ਨਾਲ ਢਾਈ-ਢਾਈ ਫੁੱਟ ਦੇ ਡੰਡੇ ਅੜਾਏ ਹੁੰਦੇ ਹਨ, ਜਿਨ੍ਹਾਂ ਨੂੰ ਮੋਹਲੀਆਂ/ਮੁੰਨੀਆਂ/ਹੌਰੇ ਕਹਿੰਦੇ ਸਨ। ਜੋ ਕਿ ਗੱਡੇ ਦੀ ਛੱਤ 'ਚ ਮੋਰੀਆਂ/ਸੁਰਾਖ ਕੱਢ ਕੇ ਫਸਾਈਆਂ ਜਾਂਦੀਆਂ ਸਨ। ਇਹ ਗੱਡੇ 'ਤੇ ਲੱਦੇ ਸਮਾਨ ਨੂੰ ਡਿਗਣ ਤੋਂ ਬਚਾਉਣ ਲਈ ਢਾਲ ਹੁੰਦੀਆਂ ਸਨ। ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX