ਤਾਜਾ ਖ਼ਬਰਾਂ


ਨਿਊਜ਼ੀਲੈਂਡ ਨੇ ਭਾਰਤ ਨੂੰ 21 ਦੌੜਾਂ ਨਾਲ ਹਰਾਇਆ
. . .  1 day ago
ਅੰਮ੍ਰਿਤਸਰ 'ਚ ਪ੍ਰੇਮੀ ਨੇ ਚਲਾਈ ਆਪਣੀ ਪ੍ਰੇਮਿਕਾ 'ਤੇ ਗੋਲੀ , ਦੋਸ਼ੀ ਫ਼ਰਾਰ
. . .  1 day ago
ਮੁੰਬਈ : ਐੱਸ.ਸੀ.ਓ.ਫਿਲਮ ਫੈਸਟੀਵਲ ਦਾ ਅਨੁਰਾਗ ਠਾਕੁਰ ਅਤੇ ਮੀਨਾਕਸ਼ੀ ਲੇਖੀ ਨੇ ਕੀਤਾ ਉਦਘਾਟਨ
. . .  1 day ago
ਕਰਨਾਲ ਦੀ ਇਕ ਗਊਸ਼ਾਲਾ ਵਿਚ ਭੇਤਭਰੀ ਹਾਲਤ ਵਿਚ 45 ਗਾਵਾਂ ਦੀ ਮੌਤ
. . .  1 day ago
ਕਰਨਾਲ, 27 ਜਨਵਰੀ (ਗੁਰਮੀਤ ਸਿੰਘ ਸੱਗੂ)-ਕਰਨਾਲ ਦੀ ਇਕ ਗਊਸ਼ਾਲਾ ਵਿਚ ਭੇਤਭਰੀ ਹਾਲਤ ਵਿਚ 45 ਗਾਵਾਂ ਦੀ ਅਚਾਨਕ ਮੌਤ ਹੋ ਜਾਣ ਕਾਰਨ ਗਊ ਪ੍ਰੇਮੀਆਂ ਨੂੰ ਭਾਰੀ ਨਮੋਸ਼ੀ ਹੋਈ। ਦੱਸਿਆ ਜਾ ਰਿਹਾ ਕਿ ਫੂਸਗੜ੍ਹ ਮਾਰਗ ਸਥਿਤ ਬਾਬਾ ਬੰਸੀ ਵਾਲਾ ਗਊਸ਼ਾਲਾ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਗਾਵਾਂ...
ਜਲੰਧਰ ਲੋਕ ਸਭਾ ਜ਼ਿਮਨੀ ਚੋਣ ’ਤੇ ਖੁੱਲ੍ਹ ਕੇ ਬੋਲੇ ਪਵਨ ਟੀਨੂੰ -ਕਿਹਾ, 'ਆਪ' ਤੇ ਭਾਜਪਾ 'ਚ ਜਾਣ ਦਾ ਸਵਾਲ ਹੀ ਨਹੀਂ
. . .  1 day ago
ਰਾਹੁਲ ਗਾਂਧੀ ਦੀ ਸੁਰੱਖਿਆ ਵਿਚ ਕਮੀ ਨਿਰਾਸ਼ਾਜਨਕ- ਕਾਂਗਰਸ ਪ੍ਰਧਾਨ
. . .  1 day ago
ਨਵੀਂ ਦਿੱਲੀ, 27 ਜਨਵਰੀ- ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਦੇ ਮੁੱਦੇ ’ਤੇ ਬੋਲਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਟਵੀਟ ਕਰਕੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਜੰਮੂ-ਕਸ਼ਮੀਰ ਵਿਚ ਰਾਹੁਲ ਗਾਂਧੀ ਦੀ ਸੁਰੱਖਿਆ ਦੇ ਵੇਰਵਿਆਂ ਵਿਚ ਕਮੀ ਘੱਟ ਤੋਂ ਘੱਟ ਕਹਿਣ ਲਈ ਨਿਰਾਸ਼ਾਜਨਕ ਹੈ। ਭਾਰਤ...
ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਆਏ ਦੋ ਨੌਜਵਾਨ ਜਾਅਲੀ ਕਰੰਸੀ ਸਣੇ ਗਿ੍ਫ਼ਤਾਰ
. . .  1 day ago
ਫ਼ਾਜ਼ਿਲਕਾ, 27 ਜਨਵਰੀ (ਪ੍ਰਦੀਪ ਕੁਮਾਰ)- ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਆਏ ਦੋ ਨੌਜਵਾਨਾਂ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੇਲ ਨੇ ਜਾਲੀ ਭਾਰਤੀ ਕਰੰਸੀ ਸਣੇ ਗਿ੍ਫ਼ਤਾਰ ਕੀਤਾ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੇਲ ਵਲੋਂ ਇਨ੍ਹਾਂ ਨੌਜਵਾਨਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ...
ਮਾਮਲਾ ਯਾਤਰੀਆਂ ਨੂੰ ਛੱਡਣ ਦਾ: ਡੀ.ਜੀ.ਸੀ.ਏ. ਨੇ gofirst ਏਅਰਲਾਈਨਜ਼ ’ਤੇ ਲਗਾਇਆ ਵੱਡਾ ਜ਼ੁਰਮਾਨਾ
. . .  1 day ago
ਨਵੀਂ ਦਿੱਲੀ, 27 ਜਨਵਰੀ- ਹਵਾਬਾਜ਼ੀ ਰੈਗੂਲੇਟਰੀ ਬਾਡੀ ਡੀ.ਜੀ.ਸੀ.ਏ. ਨੇ 55 ਯਾਤਰੀਆਂ ਨੂੰ ਹਵਾਈ ਅੱਡੇ ’ਤੇ ਛੱਡ ਕੇ gofirst ਏਅਰਲਾਈਨਜ਼ ਦੀ ਉਡਾਣ ਲਈ ਕੰਪਨੀ ਦੇ ਖ਼ਿਲਾਫ਼ ਕਾਰਵਾਈ ਕੀਤੀ ਹੈ। ਡੀ.ਜੀ.ਸੀ.ਏ. ਨੇ ਕੰਪਨੀ ’ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਸ ਤੋਂ ਪਹਿਲਾਂ ਏਵੀਏਸ਼ਨ ਰੈਗੂਲੇਟਰ ਡੀ.ਜੀ.ਸੀ.ਏ. ਨੇ...
ਭਾਰਤੀ ਮਹਿਲਾ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਦੇ ਫ਼ਾਈਨਲ ਵਿਚ
. . .  1 day ago
ਨਵੀਂ ਦਿੱਲੀ, 27 ਜਨਵਰੀ- ਭਾਰਤੀ ਮਹਿਲਾ ਟੀਮ ਅੰਡਰ-19 ਟੀ-20 ਵਿਸ਼ਵ ਕੱਪ ਦੇ ਫ਼ਾਈਨਲ ’ਚ ਪਹੁੰਚ ਗਈ ਹੈ। ਮਹਿਲਾ ਅੰਡਰ-19 ਟੀਮ ਸੈਮੀਫ਼ਾਈਨਲ ’ਚ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਫ਼ਾਈਨਲ ’ਚ...
ਦਿੱਲੀ ਯੂਨੀਵਰਸਿਟੀ ਦੇ ਆਰਟਸ ਫ਼ੈਕਲਟੀ ’ਤੇ ਧਾਰਾ 144 ਲਾਗੂ
. . .  1 day ago
ਨਵੀਂ ਦਿੱਲੀ, 27 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਬੀ.ਬੀ.ਸੀ. ਡਾਕੂਮੈਂਟਰੀ ਦੀ ਸਕ੍ਰੀਨਿੰਗ ਲਈ NS”9-KS” ਦੇ ਸੱਦੇ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਦਿੱਲੀ ਯੂਨੀਵਰਸਿਟੀ ਦੇ ਆਰਟਸ ਫ਼ੈਕਲਟੀ ’ਤੇ ਧਾਰਾ 144 (ਵੱਡੇ ਇਕੱਠਾਂ ’ਤੇ ਪਾਬੰਦੀ) ਲਾਗੂ ਕਰ ਦਿੱਤੀ। ਆਰਟਸ ਫੈਕਲਟੀ ਦੇ ਬਾਹਰ ਵੀ...
ਪਤੰਗ ਉਡਾਉਂਦੇ ਸਮੇਂ ਤਾਰਾਂ ਦੀ ਲਪੇਟ ਵਿਚ ਆਏ ਬੱਚੇ ਦੀ ਮੌਤ
. . .  1 day ago
ਮੋਗਾ, 27 ਜਨਵਰੀ- ਮੋਗਾ ਦੇ ਮੁਹੱਲਾ ਬੇਦੀ ਨਗਰ ’ਚ ਛੱਤ ’ਤੇ ਚਾਈਨਾ ਡੋਰ ਨਾਲ ਪਤੰਗ ਉਡਾਉਂਦੇ ਸਮੇਂ ਹਾਈ ਟੈਂਸ਼ਨ ਤਾਰਾਂ ਦੀ ਲਪੇਟ ’ਚ ਆਏ 11 ਸਾਲਾ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ।
ਪੰਜਾਬ ਡਰੱਗ ਮਾਮਲੇ ਵਿਚ ਜਾਂਚ ਏਜੰਸੀਆਂ ਵਲੋਂ ਪੇਸ਼ ਜਾਂਚ ਰਿਪੋਰਟ ਨੂੰ ਪੰਜ ਸਾਲ ਬਾਅਦ ਹਾਈਕੋਰਟ ਵਿਚ ਖੋਲ੍ਹਿਆ ਗਿਆ
. . .  1 day ago
ਪੰਜਾਬ ਡਰੱਗ ਮਾਮਲੇ ਵਿਚ ਜਾਂਚ ਏਜੰਸੀਆਂ ਵਲੋਂ ਪੇਸ਼ ਜਾਂਚ ਰਿਪੋਰਟ ਨੂੰ ਪੰਜ ਸਾਲ ਬਾਅਦ ਹਾਈਕੋਰਟ ਵਿਚ ਖੋਲ੍ਹਿਆ ਗਿਆ
ਅਰਬਨ ਪ੍ਰਾਇਮਰੀ ਹੈਲਥ ਸੈਂਟਰ ਬਣਿਆ ਹੁਣ ਮੁਹੱਲਾ ਕਲੀਨਿਕ, ਕਾਂਗਰਸ ਨੇ ਚੁੱਕੇ ਸਵਾਲ
. . .  1 day ago
ਸੁਨਾਮ ਊਧਮ ਸਿੰਘ ਵਾਲਾ, 27 ਜਨਵਰੀ (ਰੁਪਿੰਦਰ ਸਿੰਘ ਸੱਗੂ)- ਮਹਾਨ ਸ਼ਹੀਦ ਊਧਮ ਸਿੰਘ ਦੇ ਜੱਦੀ ਸ਼ਹਿਰ ਵਿਚ ਕਰੀਬ ਇਕ ਦਹਾਕਾ ਪਹਿਲਾਂ ਸਥਾਪਿਤ ਹੋਏ ਅਰਬਨ ਪ੍ਰਾਇਮਰੀ ਹੈਲਥ ਸੈਂਟਰ, ਜੋ ਇਸ ਵੇਲੇ ਚਾਲੂ ਹੈ, ਸ਼ੁੱਕਰਵਾਰ ਨੂੰ ਮੁਹੱਲਾ ਕਲੀਨਿਕ ਵਿਚ ਤਬਦੀਲ ਹੋ ਗਿਆ ਹੈ। ਇਸ ਦਾ ਉਦਘਾਟਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤਾ। ਇਸ ਸੰਚਾਲਿਤ ਸਿਹਤ...
ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ- ਕਸ਼ਮੀਰ ਪੁਲਿਸ
. . .  1 day ago
ਸ੍ਰੀਨਗਰ, 27 ਜਨਵਰੀ- ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਸੁਰੱਖਿਆ ਸੰਬੰਧੀ ਹੋਈ ਅਣਗਹਿਲੀ ਸੰਬੰਧੀ ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਕਿ ਭਾਰਤ ਜੋੜੋ ਯਾਤਰਾ ਦੇ ਰੂਟ ’ਤੇ ਪ੍ਰਬੰਧਕਾਂ ਵਲੋਂ ਅਧਿਕਾਰਤ ਵਿਅਕਤੀਆਂ ਨੂੰ ਹੀ ਅੰਦਰ ਜਾਣ ਦਿੱਤਾ ਗਿਆ ਸੀ। ਭਾਰਤ ਜੋੜੋ ਯਾਤਰਾ ਦੇ ਪ੍ਰਬੰਧਕਾਂ...
ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਸਨਮਾਨ ਭੱਤਾ - ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 27 ਜਨਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪੰਜ ਪਿਆਰੇ ਸਾਹਿਬਾਨ ਦੇ ਨਾਂ ’ਤੇ ਅੰਮ੍ਰਿਤਸਰ ਵਿਚ ਕਰੀਬ 25 ਵਰਿ੍ਹਆਂ ਤੋਂ ਚੱਲ ਰਹੇ ਸੈਟੇਲਾਈਟ ਹਸਪਤਾਲਾਂ ਦਾ ਨਾਂ ਤਬਦੀਲ ਕਰਕੇ ਆਮ ਆਦਮੀ ਕਲੀਨਿਕ ਕਰ ਦਿੱਤੇ ਜਾਣ ਦੀ ਨਿੰਦਾ ਕਰਦਿਆਂ ਇਸ ਨੂੰ ਮਾਨ ਸਰਕਾਰ...
ਭੀੜ ਨੂੰ ਕਾਬੂ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ- ਰਾਹੁਲ ਗਾਂਧੀ
. . .  1 day ago
ਸ੍ਰੀਨਗਰ, 27 ਜਨਵਰੀ- ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਯਾਤਰਾ ਦੌਰਾਨ ਪੁਲਿਸ ਦੇ ਸੁਰੱਖਿਆ ਪ੍ਰਬੰਧ ਢਹਿ-ਢੇਰੀ ਹੋ ਗਏ। ਸੁਰੰਗ ’ਚੋਂ ਨਿਕਲਣ ਤੋਂ ਬਾਅਦ ਪੁਲਿਸ ਵਾਲੇ ਦਿਖਾਈ ਨਹੀਂ ਦਿੱਤੇ। ਮੇਰੇ ਸੁਰੱਖਿਆ ਕਰਮਚਾਰੀਆਂ ਨੇ ਕਿਹਾ ਕਿ ਅਸੀਂ ਹੋਰ ਅੱਗੇ ਨਹੀਂ ਜਾ ਸਕਦੇ...
ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਸ਼ੁਰੂ
. . .  1 day ago
ਨਵੀਂ ਦਿੱਲੀ, 27 ਜਨਵਰੀ- ਭਾਜਪਾ ਦੀ ਕੇਂਦਰੀ ਚੋਣ ਕਮੇਟੀ (ਸੀ.ਈ.ਸੀ.) ਦੀ ਬੈਠਕ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਵਿਚ ਸ਼ੁਰੂ ਹੋ ਗਈ। ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ...
ਸਟਾਰ ਇੰਪੈਕਟ ਦਾ ਜਨਰਲ ਮੈਨੇਜਰ ਬਣ ਡੀਲਰਾਂ ਨਾਲ ਠੱਗੀਆਂ ਮਾਰਨ ਵਾਲਾ ਕਾਬੂ
. . .  1 day ago
ਸੰਦੌੜ, 27 ਜਨਵਰੀ ( ਜਸਵੀਰ ਸਿੰਘ ਜੱਸੀ)- ਮਲੇਰਕੋਟਲਾ ਦੇ ਲੁਧਿਆਣਾ ਰੋਡ ’ਤੇ ਸਥਿਤ ਸਟਾਰ ਇੰਪੈਕਟ ਦੇ ਜਨਰਲ ਮੈਨੇਜਰ ਮੁਹੰਮਦ ਯੂਨਸ ਵਲੋਂ ਥਾਣਾ ਸਿਟੀ - 1 ’ਚ ਇਕ ਦਰਖ਼ਾਸਤ ਦੇ ਕੇ ਸ਼ਿਕਾਇਤ ਕੀਤੀ ਗਈ ਕਿ ਵਿਨੈ ਕੁਮਾਰ ਮਿਸ਼ਰਾ ਵਾਸੀ ਬਿਹਾਰ ਆਪਣੇ ਸਾਥੀਆਂ ਮੁਰਲੀਧਰ ਮਿਸ਼ਰਾ, ਅਜੈ ਕੁਮਾਰ, ਸ਼ਿਵਚੰਦਰਾ ਸਿੰਘ,...
ਭਾਰਤ ਵਿਚ ਚੀਤਾ ਦੀ ਮੁੜ-ਪਛਾਣ ਵਿਚ ਸਹਿਯੋਗ ਲਈ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਸਮਝੌਤੇ 'ਤੇ ਹਸਤਾਖਰ
. . .  1 day ago
ਨਵੀਂ ਦਿੱਲੀ, 27 ਜਨਵਰੀ-ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਨੁਸਾਰ ਦੱਖਣੀ ਅਫ਼ਰੀਕਾ ਅਤੇ ਭਾਰਤ ਨੇ ਭਾਰਤ ਵਿਚ ਚੀਤਾ ਦੀ ਮੁੜ-ਪਛਾਣ ਵਿਚ ਸਹਿਯੋਗ ਲਈ ਇੱਕ ਸਮਝੌਤਾ 'ਤੇ ਹਸਤਾਖਰ ਕੀਤੇ ਹਨ। ਸਮਝੌਤੇ ਦੇ ਤਹਿਤ ਫਰਵਰੀ 2023 ਵਿਚ ਦੱਖਣੀ ਅਫਰੀਕਾ ਤੋਂ ਭਾਰਤ ਲਈ...
ਜਨਤਕ ਇਕੱਠ ਵਿਚ ਆਪ ਵਿਧਾਇਕ ਹੋਇਆ ਆਪੇ ਤੋਂ ਬਾਹਰ
. . .  1 day ago
ਬਰਨਾਲਾ, 27 ਜਨਵਰੀ (ਨਰਿੰਦਰ ਅਰੋੜਾ/ਸੁਰੇਸ਼ ਗੋਗੀ)- ਇੱਥੇ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ ਵਿਧਾਇਕ ਲਾਭ ਸਿੰਘ ਉੱਗੋਕੇ ਆਪੇ ਤੋਂ ਬਾਹਰ ਹੋ ਗਏ। ਇੱਥੇ ਹੋਏ ਜਨਤਕ ਇਕੱਠ ਵਿਚ ਉਨ੍ਹਾਂ ਉਦੋਂ ਸਰਪੰਚ ਦੇ ਬੇਟੇ ਨੂੰ ਥੱਪੜ ਮਾਰਨ ਦੀ ਧਮਕੀ ਦੇ ਦਿੱਤੀ ਜਦੋਂ ਸ਼ਹਿਣਾ ਪਿੰਡ ਵਾਸੀ...
ਫ਼ਿਲਮਾਂ ਦਾ ਬਾਈਕਾਟ ਕਰਨ ਦੀਆਂ ਗੱਲਾਂ ਨਾਲ ਵਾਤਾਵਰਨ ’ਤੇ ਅਸਰ ਪੈਂਦਾ ਹੈ-ਅਨੁਰਾਗ ਠਾਕੁਰ
. . .  1 day ago
ਮਹਾਰਾਸ਼ਟਰ, 27 ਜਨਵਰੀ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਾਡੀਆਂ ਫ਼ਿਲਮਾਂ ਅੱਜ ਦੁਨੀਆ ਵਿਚ ਆਪਣਾ ਨਾਮ ਕਮਾ ਰਹੀਆਂ ਹਨ। ਫ਼ਿਰ ਇਸ ਕਿਸਮ ਦੀਆਂ ਗੱਲਾਂ ਦਾ ਵਾਤਾਵਰਨ ’ਤੇ ਅਸਰ ਪੈਂਦਾ ਹੈ। ਵਾਤਾਵਰਣ ਨੂੰ ਖ਼ਰਾਬ ਕਰਨ ਲਈ ਕਈ ਵਾਰ ਲੋਕ ਪੂਰੀ ਜਾਣਕਾਰੀ ਤੋਂ ਬਿਨਾਂ ਟਿੱਪਣੀ ਕਰਦੇ ਹਨ ਤਾਂ ਇਸ ਨਾਲ...
ਹਿੰਦ ਪਾਕਿ ਸੀਮਾ ਨੇੜਿਓਂ ਕਰੀਬ 15 ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  1 day ago
ਫਿਰੋਜ਼ਪੁਰ, 27 ਜਨਵਰੀ (ਕੁਲਬੀਰ ਸਿੰਘ ਸੋਢੀ)- ਹਿੰਦ ਪਾਕਿ ਅੰਤਰਰਾਸ਼ਟਰੀ ਸਰਹੱਦ ਨੇੜੇ ਪੈਂਦੇ ਪਿੰਡ ਟੇਡੀ ਵਾਲਾ ਤੋਂ ਬੀ. ਐੱਸ. ਐਫ਼ ਦੇ ਜਵਾਨਾਂ ਵਲੋ ਕਰੀਬ 15 ਕਰੋੜ ਦੀ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ ਕੀਤੀ ਗਈ ਹੈ, ਜਿਨ੍ਹਾਂ ਨੂੰ ਪੀਲੀ ਟੇਪ ਵਿਚ...
ਮੱਧ ਪ੍ਰਦੇਸ਼: ਕੋਲੇ ਦੀ ਖਾਨ ਵਿਚ ਦਮ ਘੁੱਟਣ ਕਾਰਨ 4 ਲੋਕਾਂ ਦੀ ਮੌਤ
. . .  1 day ago
ਭੋਪਾਲ, 27 ਜਨਵਰੀ- ਮੱਧ ਪ੍ਰਦੇਸ਼ ਦੇ ਸ਼ਾਹਡੋਲ ’ਚ ਕੋਲੇ ਦੀ ਖਾਣ ’ਚ ਦਮ ਘੁੱਟਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਐਸ.ਪੀ. ਕੁਮਾਰ ਪ੍ਰਤੀਕ ਨੇ ਦੱਸਿਆ ਕਿ ਇਹ ਚਾਰੇ ਲੋਹੇ ਦਾ ਸਾਮਾਨ ਚੋਰੀ ਕਰਨ ਦੇ ਇਰਾਦੇ ਨਾਲ ਪੁਰਾਣੀ ਬੰਦ ਪਈ ਖਦਾਨ ਵਿਚ ਦਾਖ਼ਲ ਹੋਏ ਸਨ। ਪਹਿਲੀ ਨਜ਼ਰੇ...
ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਨਾ ਦੇਣਾ ਵੱਡੀ ਅਣਗਹਿਲੀ- ਕਾਂਗਰਸ
. . .  1 day ago
ਸ੍ਰੀਨਗਰ, 26 ਜਨਵਰੀ- ਜੰਮੂ ਵਿਚ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸ ਨੇ ਸੁਰੱਖਿਆ ਵਿਚ ਹੋਈ ਵੱਡੀ ਅਣਗਹਿਲੀ ਦਾ ਦੋਸ਼ ਲਗਾਇਆ ਹੈ। ਜੰਮੂ ਕਸ਼ਮੀਰ ਤੇ ਲੱਦਾਖ ਤੋਂ ਕਾਂਗਰਸ ਇੰਚਾਰਜ ਰਜਨੀ ਪਾਟਿਲ ਨੇ ਟਵੀਟ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਯੂ.ਟੀ. ਪ੍ਰਸ਼ਾਸਨ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ...
ਰਿਸ਼ਵਤ ਲੈਂਦਾ ਸਾਬਕਾ ਪਟਵਾਰੀ ਤੇ ਉਸ ਦਾ ਕਰਿੰਦਾ ਕਾਬੂ
. . .  1 day ago
ਫ਼ਗਵਾੜਾ, 27 ਜਨਵਰੀ (ਹਰਜੋਤ ਸਿੰਘ ਚਾਨਾ)— ਵਿਜੀਲੈਂਸ ਵਿਭਾਗ ਨੇ ਅੱਜ ਇੱਥੋਂ ਦੇ ਤਹਿਸੀਲ ਕੰਪਲੈਕਸ ’ਚੋਂ ਇਕ ਸਾਬਕਾ ਪਟਵਾਰੀ ਤੇ ਉਸ ਦੇ ਕਰਿੰਦੇ ਨੂੰ ਹਜ਼ਾਰਾਂ ਰੁਪਏ ਦੀ ਰਿਸ਼ਵਤ ਲੈਂਦਿਆ ਕਾਬੂ ਕੀਤਾ ਹੈ। ਭਾਵੇਂ ਕਿ ਵਿਜੀਲੈਂਸ ਅਧਿਕਾਰੀਆਂ ਨੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਹੈ ਪਰ ਉਹ ਇਨ੍ਹਾਂ ਨੂੰ ਫੜ੍ਹਨ ਤੋਂ ਬਾਅਦ...
ਹੋਰ ਖ਼ਬਰਾਂ..

ਬਹੁਰੰਗ

ਦੋਹਰੀ ਭੂਮਿਕਾ 'ਚ

ਸ਼ਰਧਾ ਕਪੂਰ

ਮਸ਼ਹੂਰ ਯੂ-ਟਿਊਬਰ ਭੁਵਨ ਦੇ ਨਾਲ ਨਵੇਂ ਗਾਣੇ 'ਦਿਲ ਚੋਰੀ' 'ਤੇ ਨੱਚਦੀ ਸ਼ਰਧਾ ਕਪੂਰ ਸੋਸ਼ਲ ਮੀਡੀਆ 'ਤੇ ਦਰਸ਼ਕਾਂ ਦਾ ਭਰਵਾਂ ਪਿਆਰ ਪ੍ਰਾਪਤ ਕਰ ਰਹੀ ਹੈ। ਰੋਹਨ ਸ਼੍ਰੇਸਠ ਨਾਲ ਵਿਆਹ ਦੀਆਂ ਖ਼ਬਰਾਂ 'ਤੇ ਉਸ ਦੀ ਟਿੱਪਣੀ ਫਿਲਹਾਲ ਵਿਆਹ ਅਜੇ ਦੂਰ ਦੀ ਗੱਲ ਦੱਸ ਰਹੀ ਹੈ। ਇਸ ਸਮੇਂ ਰਾਜਧਾਨੀ ਦਿੱਲੀ ਵਿਖੇ ਸ਼ਰਧਾ ਨਿਰਦੇਸ਼ਕ ਲਵ ਰੰਜਨ ਦੀ ਨਵੀਂ ਫ਼ਿਲਮ ਦਾ ਸਾਰਾ ਸਿਸਟਮ ਆਪ ਸੰਭਾਲ ਰਹੀ ਹੈ। ਹੁਣੇ ਹੀ ਸਮਾਪਤ ਹੋਏ ਆਈ.ਸੀ.ਸੀ. ਵਲੋਂ ਕਰਵਾਏ ਟੀ-20 ਵਿਸ਼ਵ ਕ੍ਰਿਕਟ ਕੱਪ ਦੌਰਾਨ ਉਸ ਨੇ ਉਚੇਚਾ ਭਾਰਤ-ਪਾਕਿਸਤਾਨ ਦਾ ਕ੍ਰਿਕਟ ਮੈਚ ਦੇਖਿਆ। 'ਦਿਲ ਚੋਰੀ' 'ਤੇ ਸ਼ਰਧਾ ਨੇ ਕਿਹਾ ਕਿ ਅੰਗਰੇਜ਼ੀ ਦੇ ਸ਼ਬਦ ਦੋ ਵਾਰ ਇਕ ਹੀ ਵਾਕ ਨੂੰ ਉਪਜਦੇ ਹਨ। ਕਈ 'ਦਿਲ ਚੋਰੀ' ਸਮਝਦੇ ਹਨ ਤੇ ਕਈ 'ਦਿਲ ਵੋਹਰੀ'। ਕੁਝ ਵੀ ਹੈ, ਇਹ ਗਾਣਾ ਨੌਜਵਾਨਾਂ ਦਾ ਪਾਰਟੀ ਗਾਣਾ ਬਣ ਗਿਆ ਹੈ। ਹਾਂ, ਦਿੱਲੀ ਰੇਲਵੇ ਸਟੇਸ਼ਨ 'ਤੇ ਇਕ ਬਜ਼ੁਰਗ ਵਿਚਾਰਾ ਰੋਟੀ ਲਈ ਭੀਖ ਮੰਗ ਰਿਹਾ ਸੀ, ਸ਼ਰਧਾ ਉਥੇ ਹੋਰ ਕਲਾਕਾਰਾਂ ਨਾਲ ਮੌਜੂਦ ਸੀ। ਇਹ ਵੀਡੀਓ ਬਣਿਆ ਪਰ ਜਦ ਬਜ਼ੁਰਗ ਨੇ ਹੱਥ ਅੱਡ ਕੇ ਭੀਖ ਸ਼ਰਧਾ ਤੋਂ ਮੰਗੀ ਤਾਂ ਉਸ ਨੇ ਨਾਂਹ ਕੀਤੀ। ਇਸ 'ਤੇ ਲੋਕ ਕਹਿ ਰਹੇ ਨੇ ...

ਪੂਰਾ ਲੇਖ ਪੜ੍ਹੋ »

ਸ਼ਰਵਰੀ

ਸਫਲਤਾ ਲਈ ਹੁਨਰਮੰਦ ਹੋਣਾ ਜ਼ਰੂਰੀ

ਯਸ਼ਰਾਜ ਬੈਨਰ ਵਲੋਂ ਸਮੇਂ-ਸਮੇਂ 'ਤੇ ਨਵੀਆਂ ਪ੍ਰਤਿਭਾਵਾਂ ਨੂੰ ਪੇਸ਼ ਕੀਤਾ ਜਾਂਦਾ ਰਿਹਾ ਹੈ। ਇਸੇ ਲੜੀ ਨੂੰ ਜਾਰੀ ਰੱਖਦੇ ਹੋਏ ਹੁਣ ਫ਼ਿਲਮ 'ਬੰਟੀ ਔਰ ਬਬਲੀ-2' ਰਾਹੀਂ ਸ਼ਰਵਰੀ ਵਾਘ ਨੂੰ ਵੱਡੇ ਪਰਦੇ 'ਤੇ ਪੇਸ਼ ਕੀਤਾ ਜਾ ਰਿਹਾ ਹੈ। ਸ਼ਰਵਰੀ ਕਾਫ਼ੀ ਸਮੇਂ ਤੋਂ ਫ਼ਿਲਮਾਂ ਵਿਚ ਆਉਣ ਲਈ ਹੱਥ-ਪੈਰ ਮਾਰ ਰਹੀ ਸੀ ਪਰ ਕਿਤੇ ਗੱਲ ਨਹੀਂ ਸੀ ਬਣ ਰਹੀ। ਸੋ, ਫ਼ਿਲਮਾਂ ਵਿਚ ਦਾਖ਼ਲਾ ਲੈਣ ਲਈ ਉਸ ਨੇ ਫ਼ਿਲਮ ਨਿਰਦੇਸ਼ਨ ਦਾ ਰਸਤਾ ਅਪਣਾਇਆ। ਉਹ ਕਹਿੰਦੀ ਹੈ, 'ਹਿੰਦੀ ਫ਼ਿਲਮ ਇੰਡਸਟਰੀ ਵਿਚ ਮੇਰੀ ਜਾਣ-ਪਛਾਣ ਕਿਸੇ ਨਾਲ ਨਹੀਂ ਸੀ। ਸੋ, ਪਤਾ ਸੀ ਕਿ ਇਥੇ ਖ਼ੁਦ ਹੀ ਮਿਹਨਤ ਕਰ ਕੇ ਆਪਣਾ ਮੁਕਾਮ ਬਣਾਉਣਾ ਪਵੇਗਾ। ਇਸ ਵਜ੍ਹਾ ਕਰਕੇ ਸੋਚਿਆ ਕਿ ਕਿਉਂ ਨਾ ਨਿਰਦੇਸ਼ਨ ਜ਼ਰੀਏ ਫ਼ਿਲਮ ਸਨਅਤ ਵਿਚ ਆਉਣ ਦਾ ਰਸਤਾ ਅਪਣਾਇਆ ਜਾਵੇ ਅਤੇ ਜੁਗਾੜ ਲਗਾ ਕੇ ਮੈਂ ਨਿਰਦੇਸ਼ਕ ਲਵ ਰੰਜਨ ਦੀ ਸਹਾਇਕ ਬਣ ਗਈ। ਉਨ੍ਹਾਂ ਨਾਲ ਬਤੌਰ ਸਹਾਇਕ ਮੈਂ 'ਪਿਆਰ ਕਾ ਪੰਚਨਾਮਾ-2' ਤੇ 'ਸੋਨੂੰ ਕੇ ਟੀਟੂ ਕੀ ਸਵੀਟੀ' ਵਿਚ ਕੰਮ ਕੀਤਾ। ਫਿਰ ਸੰਜੈ ਲੀਲਾ ਭੰਸਾਲੀ ਕੋਲ ਚਲੀ ਗਈ ਅਤੇ 'ਬਾਜੀਰਾਓ ਮਸਤਾਨੀ' ਦੇ ਨਿਰਦੇਸ਼ਨ ਵਿਚ ਹੱਥ ਵਟਾਇਆ। ਸੱਚ ਕਹਾਂ ਤਾਂ ਫ਼ਿਲਮ ...

ਪੂਰਾ ਲੇਖ ਪੜ੍ਹੋ »

ਸਲਿਲ ਅੰਕੋਲਾ

ਮਲਿਕਾ ਸ਼ੇਰਾਵਤ ਨਾਲ

ਕ੍ਰਿਕਟਰ ਤੋਂ ਅਭਿਨੇਤਾ ਬਣ ਸਲਿਲ ਅੰਕੋਲਾ ਨੇ 'ਕੋਰਾ ਕਾਗਜ਼', 'ਕਰਮ ਫਲ ਦਾਤਾ ਸ਼ਨੀ' ਸਮੇਤ ਵੀਹ ਦੇ ਕਰੀਬ ਲੜੀਵਾਰਾਂ ਵਿਚ ਕੰਮ ਕੀਤਾ ਤੇ ਨਾਲ ਹੀ 'ਕੁਰੂਕਸ਼ੇਤਰ', 'ਪਿਤਾ' ਆਦਿ ਫ਼ਿਲਮਾਂ ਕੀਤੀਆਂ। ਹੁਣ ਸਲਿਲ ਨੂੰ ਫ਼ਿਲਮ 'ਨਾਗਮਨੀ' ਵਿਚ ਕਾਸਟ ਕੀਤਾ ਗਿਆ ਹੈ। ਫ਼ਿਲਮ ਵਿਚ ਮਲਿਕਾ ਸ਼ੇਰਾਵਤ ਦੋਹਰੀ ਭੂਮਿਕਾ ਵਿਚ ਹੈ। ਫ਼ਿਲਮ ਵਿਚ ਆਪਣੇ ਕਿਰਦਾਰ ਬਾਰੇ ਉਹ ਕਹਿੰਦੇ ਹਨ, 'ਇਸ ਵਿਚ ਮੇਰੇ ਕਿਰਦਾਰ ਦਾ ਨਾਂਅ ਸੋਮੂ ਹੈ। ਉਹ ਰਾਣੀ ਦਾ ਖ਼ਾਸ ਆਦਮੀ ਹੈ ਅਤੇ ਰਾਣੀ ਦੀ ਸੁਰੱਖਿਆ ਵੀ ਉਸ ਦੇ ਜ਼ਿੰਮੇ ਹੈ। ਇਹ ਕਿਰਦਾਰ ਕੁਝ ਹੱਦ ਤੱਕ 'ਬਾਹੂਬਲੀ' ਫ਼ਿਲਮ ਦੇ ਕਟੱਪਾ ਦੇ ਰੋਲ ਵਰਗਾ ਹੈ। 'ਬਾਹੂਬਲੀ' ਮੇਰੀ ਪਸੰਦੀਦਾ ਫ਼ਿਲਮ ਹੈ। ਦਸ ਤੋਂ ਜ਼ਿਆਦਾ ਵਾਰ ਮੈਂ ਇਹ ਫ਼ਿਲਮ ਦੇਖੀ ਹੈ। ਪਿਛਲੇ ਦੋ ਸਾਲ ਤੋਂ ਮੈਂ ਖਾਲੀ ਹੱਥ ਘਰ ਬੈਠਿਆ ਸੀ। 'ਸ਼ਨੀ' ਮੇਰਾ ਆਖਰੀ ਲੜੀਵਾਰ ਸੀ। ਇਸ ਦੌਰਾਨ ਮੈਨੂੰ ਕੁਝ ਵੈੱਬ ਸੀਰੀਜ਼ ਦੀ ਪੇਸ਼ਕਸ਼ ਹੋਈ ਪਰ ਬੋਲਡ ਕੰਟੈਂਟ ਦੀ ਵਜ੍ਹਾ ਕਰਕੇ ਨਾਂਹ ਕਹਿ ਦਿੱਤੀ। ਹੁਣ ਇਸ ਫ਼ਿਲਮ ਤੋਂ ਨਵੀਂ ਸ਼ੁਰੂਆਤ ਹੋ ਰਹੀ ਹੈ। ਇਹ ਹਿੰਦੀ ਦੇ ਨਾਲ-ਨਾਲ ਤਮਿਲ ਵਿਚ ਵੀ ਬਣ ਰਹੀ ਹੈ। ਸੋ, ਉਮੀਦ ਹੈ ਕਿ ਤਾਮਿਲ ਫ਼ਿਲਮ ...

ਪੂਰਾ ਲੇਖ ਪੜ੍ਹੋ »

ਫ਼ਿਲਮੀ ਸ਼ਾਇਰ ਸ਼ਮੀ ਜਲੰਧਰੀ ਦੀ ਹਕੀਕੀ ਉਲਫ਼ਤ ਦਾ ਦੀਵਾਨ 'ਇਸ਼ਕ ਮੇਰਾ ਸੁਲਤਾਨ'

ਪੰਜਾਬ ਤੋਂ ਕੋਹਾਂ ਦੂਰ ਵਸਦੇ ਫ਼ਿਲਮੀ ਸ਼ਾਇਰ ਸ਼ਮੀ ਜਲੰਧਰੀ ਨੇ 'ਇਸ਼ਕ ਮੇਰਾ ਸੁਲਤਾਨ' ਨਾਂਅ ਹੇਠ ਗੁਰਮੁਖੀ ਨੂੰ ਭਾਰਤ ਅਤੇ ਸ਼ਾਹਮੁਖੀ ਨੂੰ ਪਾਕਿਸਤਾਨ ਵਿਚ ਪਬਲਿਸ਼ ਕਰਵਾਇਆ ਹੈ, ਇਥੋਂ ਤੱਕ ਕਿ ਇਸ ਕਿਤਾਬ ਵਿਚ ਕੁਝ ਨਜ਼ਮਾਂ ਦਾ ਅੰਗਰੇਜ਼ੀ ਅਨੁਵਾਦ ਵੀ ਸ਼ਾਮਿਲ ਕੀਤਾ ਹੈ ਤਾਂ ਕਿ ਗ਼ੈਰ-ਪੰਜਾਬੀ ਵੀ ਉਸ ਦੀ ਕਵਿਤਾ ਦੇ ਰਾਹੀਂ ਪੰਜਾਬ ਦੀ ਮਿੱਟੀ ਦੀ ਖ਼ੁਸ਼ਬੂ ਨੂੰ ਮਹਿਸੂਸ ਕਰ ਸਕਣ। ਇਥੇ ਹੀ ਬੱਸ ਨਹੀਂ ਸ਼ਮੀ ਨੇ 'ਇਸ਼ਕ ਮੇਰਾ ਸੁਲਤਾਨ' ਨੂੰ ਉਨ੍ਹਾਂ ਪਲੇਟਫਾਰਮਾਂ ਤੱਕ ਪਹੁੰਚਾਇਆ ਜਿਥੇ ਬਾਲੀਵੁੱਡ ਫ਼ਿਲਮਾਂ ਦਾ ਸੰਗੀਤ ਚਲਦਾ ਹੈ। ਇਹ ਕਵਿਤਾ ਦੀ ਆਡੀਓ ਐਲਬਮ ਹੈ, ਜਿਸ ਦਾ ਸੰਗੀਤ ਪ੍ਰਸਿੱਧ ਫ਼ਿਲਮੀ ਸੰਗੀਤਕਾਰ ਮੁਖ਼ਤਾਰ ਸਹੋਤਾ ਨੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸ਼ਮੀ ਜਲੰਧਰੀ ਨੇ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੇ ਗੀਤ ਲਿਖੇ ਹਨ, ਜਿਨ੍ਹਾਂ ਨੂੰ ਨੂਰਾਂ ਭੈਣਾਂ ਤੋਂ ਇਲਾਵਾ ਪਾਕਿਸਤਾਨ ਦੇ ਕਈ ਮਕਬੂਲ ਗਾਇਕ ਵੀ ਗਾ ਚੁੱਕੇ ਹਨ। ਕਵਿਤਾ ਹੋਵੇ ਜਾਂ ਫਿਲਮੀ ਗੀਤ ਸ਼ਮੀ ਦੇ ਸੂਫ਼ੀਆਨਾ ਅੰਦਾਜ਼ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਹੈ। 'ਇਸ਼ਕ ਮੇਰਾ ਸੁਲਤਾਨ' ਸ਼ਮੀ ਜਲੰਧਰੀ ਦੇ ਸ਼ਬਦਾਂ ਅਤੇ ਜਾਦੂਮਈ ਆਵਾਜ਼ ...

ਪੂਰਾ ਲੇਖ ਪੜ੍ਹੋ »

ਮੈਂ ਦੇਸ਼ ਦੀ ਬੇਟੀ ਹਾਂ - ਸੋਫ਼ੀਆ ਖ਼ਾਨ

ਹਾਲੀਆ ਪ੍ਰਦਰਸ਼ਿਤ ਫ਼ਿਲਮ 'ਸੂਰਿਆਵੰਸ਼ੀ' ਵਿਚ ਐਕਸ਼ਨ ਦ੍ਰਿਸ਼ ਤਾਂ ਬਹੁਤ ਹਨ ਪਰ ਨਾਲ ਹੀ ਕਾਮੇਡੀ ਦਾ ਤੜਕਾ ਲਗਾ ਕੇ ਫ਼ਿਲਮ ਨੂੰ ਹੋਰ ਵੀ ਮਨੋਰੰਜਕ ਬਣਾ ਦਿੱਤਾ ਗਿਆ ਹੈ। ਇਥੇ ਅਕਸ਼ੈ ਕੁਮਾਰ ਨੇ ਤਾਂ ਕਾਮੇਡੀ ਕੀਤੀ ਹੀ ਹੈ, ਨਾਲ ਹੀ ਨਵੀਂ ਹੀਰੋਇਨ ਸੋਫ਼ੀਆ ਖ਼ਾਨ ਵੀ ਦਰਸ਼ਕਾਂ ਨੂੰ ਹਸਾਉਣ ਵਿਚ ਕਾਮਯਾਬ ਰਹੀ ਹੈ। ਸੋਫ਼ੀਆ ਵਲੋਂ ਫ਼ਿਲਮ ਵਿਚ ਲਿਲੀ ਦਾ ਕਿਰਦਾਰ ਨਿਭਾਇਆ ਗਿਆ ਹੈ ਜੋ ਕਿ ਜੋਨ ਮਸਕਰੇਨਹਸ (ਸਿਕੰਦਰ-ਖੇਰ) ਦੀ ਪ੍ਰੇਮਿਕਾ ਹੈ। ਫ਼ਿਲਮ ਵਿਚ ਸੋਫ਼ੀਆ ਦੇ ਅਕਸ਼ੈ ਕੁਮਾਰ ਦੇ ਨਾਲ ਕੁਝ ਦ੍ਰਿਸ਼ ਹਨ ਅਤੇ ਇਨ੍ਹਾਂ ਦ੍ਰਿਸ਼ਾਂ ਵਿਚ ਜਦੋਂ ਉਹ ਕਹਿੰਦੀ ਹੈ ਕਿ ਮੈਂ ਦੇਸ਼ ਦੀ ਬੇਟੀ ਹਾਂ ਉਦੋਂ ਸਿਨੇਮਾਘਰਾਂ ਵਿਚ ਠਹਾਕੇ ਗੂੰਜਦੇ ਸੁਣਾਈ ਦਿੰਦੇ ਹਨ। ਕਹਿਣਾ ਨਾ ਹੋਵੇਗਾ ਕਿ ਇਸ ਫ਼ਿਲਮ ਦੀ ਵਜ੍ਹਾ ਨਾਲ ਬਾਲੀਵੁੱਡ ਵਿਚ ਸੋਫ਼ੀਆ ਦੀ ਪੁੱਛਗਿੱਛ ਵਧ ਗਈ ਹੈ। ਖ਼ੁਦ ਸੋਫ਼ੀਆ ਵੀ ਲਿਲੀ ਦੇ ਕਿਰਦਾਰ ਨੂੰ ਮਿਲੇ ਹੁੰਗਾਰੇ ਤੋਂ ਪ੍ਰਭਾਵਿਤ ਹੈ। ਉਹ ਕਹਿੰਦੀ ਹੈ, 'ਮੈਂ ਤਾਂ ਇਹ ਫ਼ਿਲਮ ਇਹ ਸੋਚ ਕੇ ਸਾਈਨ ਕੀਤੀ ਸੀ ਕਿ ਇਹ ਰੋਹਿਤ ਸ਼ੈਟੀ ਦੀ ਫ਼ਿਲਮ ਹੈ। ਇਸ ਵਿਚ ਅਕਸ਼ੈ ਦੇ ਨਾਲ-ਨਾਲ ਅਜੈ ਦੇਵਗਨ, ਰਣਵੀਰ ਸਿੰਘ, ...

ਪੂਰਾ ਲੇਖ ਪੜ੍ਹੋ »

ਸਿਤਾਰਾਦੇਵੀ 'ਤੇ ਬਣੇਗੀ ਫ਼ਿਲਮ

ਮਸ਼ਹੂਰ ਕੱਥਕ ਡਾਂਸਰ ਸਿਤਾਰਾਦੇਵੀ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣ ਦਾ ਐਲਾਨ ਨਿਰਮਾਤਾ ਰਾਜ ਸੀ. ਆਨੰਦ ਵਲੋਂ ਕੀਤਾ ਗਿਆ ਹੈ। ਪਿਛਲੀ 8 ਨਵੰਬਰ ਨੂੰ ਸਿਤਾਰਾਦੇਵੀ ਦੀ 101ਵੀਂ ਜਨਮ ਵਰ੍ਹੇਗੰਢ ਸੀ ਅਤੇ ਇਸ ਮੌਕੇ 'ਤੇ ਉਨ੍ਹਾਂ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਗਿਆ। ਇਸ ਫ਼ਿਲਮ ਦੀ ਕਹਾਣੀ ਦੇ ਸਿਲਸਿਲੇ ਵਿਚ ਸਿਤਾਰਾਦੇਵੀ ਦੀ ਜ਼ਿੰਦਗੀ 'ਤੇ ਖੋਜ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਸੰਗੀਤਕਾਰ ਬੇਟੇ ਰਣਜੀਤ ਬਾਰੋਟ ਇਸ ਕੰਮ ਵਿਚ ਮਦਦ ਕਰ ਰਹੇ ਹਨ। ਫ਼ਿਲਮ 'ਡਾਨ' ਦੇ ਨਿਰਦੇਸ਼ਕ ਚੰਦਰਾ ਬਾਰੋਟ ਵੀ ਸਿਤਾਰਾਦੇਵੀ ਦੇ ਨੇੜਲੇ ਰਿਸ਼ਤੇਦਾਰ ਹਨ ਅਤੇ ਉਹ ਵੀ ਖੋਜ ਦੇ ਕੰਮ ਵਿਚ ਮਦਦ ਕਰ ਰਹੇ ਹਨ। ਫਿਲਹਾਲ ਇਹ ਤੈਅ ਨਹੀਂ ਹੈ ਕਿ ਫ਼ਿਲਮ ਦੇ ਨਿਰਦੇਸ਼ਕ ਕੌਣ ਹੋਣਗੇ ਅਤੇ ਕਲਾਕਾਰ ਕੌਣ ਹੋਵੇਗਾ ਪਰ ਨਿਰਮਾਤਾ ਦਾ ਦਾਅਵਾ ਹੈ ਕਿ ਸਿਤਾਰਾਦੇਵੀ ਦੀ ਜ਼ਿੰਦਗੀ ਦੀ ਤਰ੍ਹਾਂ ਇਹ ਫ਼ਿਲਮ ਵੀ ਅਨੋਖੀ ਬਣ ...

ਪੂਰਾ ਲੇਖ ਪੜ੍ਹੋ »

ਦੀਪ ਅਮਨ ਦੀ ਨਵੀਂ ਪੁਲਾਂਘ

ਪੰਜਾਬੀ ਗਾਇਕ ਦੀਪ ਅਮਨ ਦਾ ਨਵਾਂ ਰਿਲੀਜ਼ ਹੋਇਆ ਗੀਤ 'ਰੈਵਲੋਨ' ਅੱਜਕਲ੍ਹ ਖੂਬ ਚਰਚਾ ਵਿਚ ਹੈ। ਇਸ ਦੋਗਾਣਾ ਗੀਤ ਨੂੰ ਦੀਪ ਅਮਨ ਦੇ ਨਾਲ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਪੰਜਾਬ ਦੀ ਮਸ਼ਹੂਰ ਗਾਇਕਾ ਗੁਰਲੇਜ ਅਖ਼ਤਰ ਨੇ। ਇਸ ਗੀਤ ਨੂੰ ਜੱਸ ਰਿਕਾਰਡਜ਼ ਵਲੋਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਸੋਸ਼ਲ ਮੀਡੀਆ 'ਤੇ ਭਰਪੂਰ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਕਲਮਬੱਧ ਜੱਸੀ ਕਿਹਾਰਕੋਟ ਵਲੋਂ ਕੀਤਾ ਗਿਆ ਹੈ ਅਤੇ ਸੰਗੀਤ ਨਿਰਦੇਸ਼ਨ ਆਰ. ਗੁਰੂ ਵਲੋਂ ਦਿੱਤਾ ਗਿਆ ਹੈ। ਗੀਤ ਦਾ ਫ਼ਿਲਮਾਂਕਣ ਦਵਿੰਦਰ ਮਗਰਾਲਾ ਵਲੋਂ ਕੀਤਾ ਗਿਆ ਹੈ ਅਤੇ ਦੀਪ ਅਮਨ ਨਾਲ ਮਸ਼ਹੂਰ ਪੰਜਾਬੀ ਮਾਡਲ ਮਾਹੀ ਸ਼ਰਮਾ ਨੇ ਅਦਾਕਾਰੀ ਕੀਤੀ ਹੈ। ਇਸ ਗੀਤ ਨੂੰ ਸਰੋਤਿਆਂ ਵਲੋਂ ਬਹੁਤ ਹੀ ਪਿਆਰ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਦੀਪ ਅਮਨ ਦੇ ਗੀਤ 'ਜੇ ਰੋਇਆਂ ਸਭ ਕੁਝ ਮਿਲਦਾ', 'ਮਦਾਰੀ', 'ਨੌਟੀ ਨੌਟੀ' ਅਤੇ 'ਰੱਬ ਬਣ ਬਹਿ ਗਿਆ' ਨੂੰ ਵੀ ਸਰੋਤਿਆਂ ਨੇ ਖੂਬ ਮਾਣ ਬਖ਼ਸ਼ਿਆ ਸੀ। ਇੰਜੀਨੀਅਰ ਦੀਪ ਅਮਨ ਸਰਕਾਰੀ ਸੇਵਾ ਦੇ ਨਾਲ-ਨਾਲ ਆਪਣਾ ਗੀਤ ਲਿਖਣ ਤੇ ਗਾਇਕੀ ਦਾ ਸ਼ੌਕ ਪਾਲ ਰਿਹਾ ਹੈ। ਇਸ ਤੋਂ ਪਹਿਲਾਂ ਉਸ ਦੀਆਂ ਐਲਬਮਾਂ ਮੇਲਣ, ...

ਪੂਰਾ ਲੇਖ ਪੜ੍ਹੋ »

ਨਾਂਹ-ਪੱਖੀ ਭੂਮਿਕਾ ਵਿਚ ਜਯਾ ਬੱਚਨ

ਰਾਜਨੀਤੀ ਵਿਚ ਰੁੱਝੇ ਹੋਣ ਦੀ ਵਜ੍ਹਾ ਨਾਲ ਜਯਾ ਬੱਚਨ ਪਿਛਲੇ ਕਾਫ਼ੀ ਸਮੇਂ ਤੋਂ ਕਦੀ-ਕਦਾਈਂ ਹੀ ਫ਼ਿਲਮਾਂ ਵਿਚ ਦਿਖਾਈ ਦਿੱਤੀ ਹੈ। ਹੁਣ ਰਾਜਨੀਤੀ 'ਚੋਂ ਸਮਾਂ ਕੱਢ ਕੇ ਉਹ ਇਕ ਫ਼ਿਲਮ ਵਿਚ ਕੰਮ ਕਰਨ ਜਾ ਰਹੀ ਹੈ ਅਤੇ ਫ਼ਿਲਮ ਦਾ ਨਾਂਅ ਹੈ 'ਰਾਕੀ ਔਰ ਰਾਨੀ ਕੀ ਪ੍ਰੇਮ ਕਹਾਨੀ'। ਇਸ ਦੇ ਨਿਰਦੇਸ਼ਕ ਹਨ ਕਰਨ ਜੌਹਰ ਅਤੇ ਫ਼ਿਲਮ ਦੀ ਖ਼ਾਸ ਗੱਲ ਇਹ ਹੈ ਕਿ ਜਯਾ ਬੱਚਨ ਨੂੰ ਇਸ ਵਿਚ ਨਾਂਹ-ਪੱਖੀ ਭੂਮਿਕਾ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਮੁੱਖ ਕਲਾਕਾਰ ਹਨ ਧਰਮਿੰਦਰ, ਰਣਵੀਰ ਸਿੰਘ, ਆਲੀਆ ਭੱਟ, ਪ੍ਰੀਟੀ ਜ਼ਿੰਟਾ ਅਤੇ ਸ਼ਬਾਨਾ ਆਜ਼ਮੀ। ਜਦੋਂ ਜਯਾ ਬੱਚਨ ਨੂੰ ਇਸ ਫ਼ਿਲਮ ਦੀ ਪੇਸ਼ਕਸ਼ ਕੀਤੀ ਗਈ ਅਤੇ ਕਿਹਾ ਗਿਆ ਕਿ ਇਸ ਵਿਚ ਨਾਂਹ-ਪੱਖੀ ਭੂਮਿਕਾ ਹੈ ਤਾਂ ਉਨ੍ਹਾਂ ਨੇ ਸਿਰੇ ਤੋਂ ਫ਼ਿਲਮ ਨਕਾਰ ਦਿੱਤੀ। ਪਰ ਜਦੋਂ ਕਿਹਾ ਗਿਆ ਕਿ ਉਹ ਇਸ ਵਿਚ ਰਣਵੀਰ ਸਿੰਘ ਦੀ ਸਖ਼ਤ ਮਿਜਾਜ਼ੀ ਤੇ ਅਸੂਲ ਪਸੰਦ ਦਾਦੀ ਮਾਂ ਦੀ ਭੂਮਿਕਾ ਨਿਭਾਏਗੀ ਤੇ ਉਹ ਮੰਨ ਗਈ। ਇਸ ਭੂਮਿਕਾ ਦੀ ਤਿਆਰੀ ਦੇ ਸਿਲਸਿਲੇ ਵਿਚ ਜਯਾ ਬੱਚਨ ਨੇ ਫ਼ਿਲਮ 'ਸਾਗਰ' ਦੇਖੀ ਜਿਸ ਵਿਚ ਮਧੁਰ ਜਾਫਰੀ ਵਲੋਂ ਰਿਸ਼ੀ ਕਪੂਰ ਦੀ ਸਖ਼ਤ ਮਿਜਾਜ਼ ਦਾਦੀ ਦੀ ਭੂਮਿਕਾ ਨਿਭਾਈ ਗਈ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX