ਭਾਰਤੀ ਬੈਡਮਿੰਟਨ ਦਾ ਇਤਿਹਾਸ ਕੋਈ ਬਹੁਤਾ ਪੁਰਾਣਾ ਨਹੀਂ। ਜਦੋਂ ਪਹਿਲੀ ਵਾਰੀ ਪ੍ਰਕਾਸ਼ ਪਾਦੂਕੋਨ ਨੇ ਬੈਡਮਿੰਟਨ ਵਿਚ ਜੂਨੀਅਰ ਤੇ ਸੀਨੀਅਰ ਦੇ ਦੋਵੇਂ ਤਗਮੇ ਇਕ ਸਾਲ ਵਿਚ ਹੀ ਆਪਣੀ ਝੋਲੀ ਵਿਚ ਪਾਏ ਤਾਂ ਇਸ ਨੂੰ ਇਸ ਖੇਡ ਦੇ ਜਨਮ ਦਾ ਸ਼ੁਭ ਆਗਮਨ ਸਮਝਿਆ ਗਿਆ। ਉਸ ਸਮੇਂ ਇਹ ਮਹਿਸੂਸ ਕੀਤਾ ਗਿਆ ਕਿ ਇਸ ਜਰਖੇਜ਼ ਜ਼ਮੀਨ 'ਤੇ ਹੋਰ ਵੀ ਮੈਡਲ ਪ੍ਰਾਪਤ ਕੀਤੇ ਜਾ ਸਕਦੇ ਹਨ।
ਇਹ ਬੜੀ ਸੰਤੋਸ਼ ਭਰੀ ਗੱਲ ਹੈ ਕਿ ਇਸ ਥੋੜ੍ਹੇ ਜਿਹੇ ਸਮੇਂ ਵਿਚ ਹੀ ਭਾਰਤ ਨੇ ਹੁਣ ਤੱਕ ਤਿੰਨ ਉਲੰਪਿਕ ਦੇ ਮੈਡਲ, ਸਾਡੇ ਦੋ ਖਿਡਾਰੀ ਵਿਸ਼ਵ ਰੈਂਕ ਵਿਚ ਨੰਬਰ ਇਕ 'ਤੇ ਰਹੇ ਹਨ ਅਤੇ ਭਾਰਤ ਨੇ ਦੋ ਵਾਰੀ ਇਕ ਬਹੁਤ ਹੀ ਗੌਰਵਸ਼ੀਲ ਆਲ ਇੰਗਲੈਂਡ ਕੱਪ ਵੀ ਜਿੱਤੇ ਹਨ। ਇਸ ਖੇਡ ਦੀ ਖ਼ੁਸ਼ਬੂ ਸਾਰੇ ਵਿਸ਼ਵ ਵਿਚ ਪਹੁੰਚਾਈ ਹੈ ਅਤੇ ਹੋਰ ਏਸ਼ੀਅਨ ਦੇਸ਼ਾਂ ਜਿਵੇਂ ਚੀਨ, ਇੰਡੋਨੇਸ਼ੀਆ, ਸਿੰਗਾਪੁਰ, ਜਾਪਾਨ ਦੀ ਤਰ੍ਹਾਂ ਭਾਰਤ ਨੂੰ ਵੀ ਏਸ਼ੀਆ ਦੀ ਇਕ ਵੱਡੀ ਬੈਡਮਿੰਟਨ ਵਿਚ ਵੱਡੀ ਤਾਕਤ ਸਮਝਿਆ ਜਾਣ ਲੱਗ ਪਿਆ। ਇਸ ਤੋਂ ਬਿਨਾਂ ਭਾਰਤ ਦੋ ਵਾਰੀ ਕਾਮਨ ਵੈਲਥ ਗੇਮਜ਼ 'ਚ ਸੋਨੇ ਦਾ ਮੈਡਲ ਵੀ ਪ੍ਰਾਪਤ ਕਰ ਚੁੱਕਾ ਹੈ। ਇਸ ਖੇਡ ਦਾ ਮੋਢੀ ਬਣਿਆ ਪ੍ਰਕਾਸ਼ ...
ਬਰਤਾਨੀਆ ਦੀ ਨਾਮਵਰ ਅਖ਼ਬਾਰ 'ਦ ਗਾਰਡੀਅਨ' ਵਲੋਂ ਵਿਸ਼ਵ ਦਾ ਸ਼੍ਰੇਸਠ ਫੁੱਟਬਾਲਰ (2020) ਐਲਾਨਿਆ ਜਾ ਚੁੱਕਾ ਪੋਲੈਂਡ ਦੀ ਕੌਮੀ ਫੁੱਟਬਾਲ ਟੀਮ ਦਾ ਕਪਤਾਨ ਰਾਬਰਟ ਲੈਵਨਡਾਸਕੀ ਅਜੋਕੇ ਸਮੇਂ ਦੇ ਸਭ ਤੋਂ ਸ਼ਾਨਦਾਰ ਹਮਲਾਵਰ (Str}ker) ਖਿਡਾਰੀਆਂ ਦੀ ਸ਼੍ਰੇਣੀ ਵਿਚ ਸ਼ਾਮਿਲ ਹੈ। ਬਤੌਰ ਸੀਨੀਅਰ ਖਿਡਾਰੀ ਵੱਖ-ਵੱਖ ਪੇਸ਼ੇਵਰ ਕਲੱਬਾਂ ਅਤੇ ਆਪਣੇ ਦੇਸ਼ ਪੋਲੈਂਡ ਦੀ ਕੌਮੀ ਟੀਮ ਵਲੋਂ ਕੁੱਲ ਮਿਲਾ ਕੇ ਪੰਜ ਸੌ ਤੋਂ ਵੱਧ ਗੋਲ ਕਰ ਚੁੱਕਾ ਰਾਬਰਟ ਤਕਨੀਕੀ ਤੌਰ 'ਤੇ ਬੇਹੱਦ ਮਜ਼ਬੂਤ ਖਿਡਾਰੀ ਹੈ। ਰਾਬਰਟ ਦਾ ਜਨਮ 21 ਅਗਸਤ, 1988 ਨੂੰ ਪੋਲੈਂਡ ਦੇ ਸ਼ਹਿਰ ਵਾਰਸਾ ਵਿਖੇ ਪਿਤਾ ਕਰਿਸਟੋਫ ਦੇ ਘਰ ਮਾਤਾ ਇਵੋਨਾ ਦੀ ਕੁੱਖੋਂ ਹੋਇਆ ਸੀ। 1996 ਤੋਂ 2004 ਤੱਕ ਸਥਾਨਕ ਕਲੱਬਾਂ ਵਿਚ ਖੇਡ ਦੇ ਗੁਰ ਸਿੱਖ ਕੇ ਕਿਸ਼ੋਰ ਖਿਡਾਰੀ ਦੇ ਤੌਰ 'ਤੇ ਪੋਲੈਂਡ ਦੀਆਂ ਕਲੱਬਾਂ ਪਰਟੀਜੈਂਟ ਲੈਸਨੋ ਅਤੇ ਐਮ. ਕੇ. ਐਸ. ਵਰਸੋਵੀਆ ਵਾਰਸਾ ਵਿਚ ਉਸ ਨੇ ਆਪਦੀ ਖੇਡ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਸੰਨ 2005 ਵਿਚ ਡੈਲਟਾ ਵਾਰਸਾ ਕਲੱਬ ਵਲੋਂ 17 ਮੈਚ ਖੇਡ ਕੇ ਉਸ ਨੇ 4 ਗੋਲ ਕੀਤੇ ਸਨ । 2005-2006 ਦੌਰਾਨ ਉਸ ਨੇ ਲੈਗੀਆ ਵਾਰਸਾ-99 ਕਲੱਬ ਵਿਚ 12 ਮੈਚ ਖੇਡ ਕੇ 2 ...
ਕੋਈ ਵੀ ਖਿਡਾਰਨ ਜਾਂ ਖਿਡਾਰੀ ਜਦੋਂ ਖੇਡ ਜਗਤ 'ਚ ਜੱਦੋ-ਜਹਿਦ ਕਰ ਰਿਹਾ ਹੁੰਦਾ ਹੈ, ਮਨ 'ਚ ਸਭ ਤੋਂ ਵੱਡੀ ਮਨਸ਼ਾ ਇਹੀ ਹੁੰਦੀ ਹੈ ਕਿ ਇਕ ਦਿਨ ਉਹ ਦੇਸ਼ ਦੀ ਕੌਮੀ ਖੇਡ 'ਚ ਆਪਣੀ ਸ਼ਮੂੁਲੀਅਤ ਬਣਾਵੇ, ਮੀਡੀਆ 'ਚ ਉਸ ਦੀ ਚਰਚਾ ਛਿੜੇ ਕਿ ਉਹ ਭਾਰਤ ਦੀ ਟੀਮ 'ਚ ਆਪਣੀ ਥਾਂ ਬਣਾ ਕੇ ਇਕ ਵੱਡੀ ਪ੍ਰਾਪਤੀ ਕਰ ਚੁੱਕਾ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਠੀਕ ਹੈ ਕਿ ਰਾਸ਼ਟਰੀ ਟੀਮ 'ਚ ਕਿਸੇ ਲੰਮੇ ਸੰਘਰਸ਼ ਤੋਂ ਬਾਅਦ ਪਹੁੰਚਣਾ ਉਸ ਖੇਡ ਹਸਤੀ ਦੀ ਅਹਿਮ ਪ੍ਰਾਪਤੀ ਹੈ। ਪਰ ਉਸ ਨੂੰ ਇਹ ਵੀ ਯਾਦ ਆਉਣਾ ਚਾਹੀਦਾ ਹੈ ਕਿ ਖੇਡ ਇਕ ਸਿਹਤਮੰਦ ਮਾਧਿਅਮ ਹੈ, ਰਾਸ਼ਟਰ ਪ੍ਰੇਮ ਦੇ ਸੰਚਾਰ ਦਾ, ਦੇਸ਼ ਭਗਤੀ ਦੇ ਇਜ਼ਹਾਰ ਦਾ। ਆਪਣੇ-ਆਪ ਲਈ ਬਥੇਰੀਆਂ ਜੰਗਾਂ ਉਸ ਨੇ ਲੜੀਆਂ ਹੁੰਦੀਆਂ ਹਨ, ਪਰ ਦੇਸ਼ ਲਈ, ਵਤਨ ਦੀ ਖ਼ਾਤਰ ਉਸ ਦੀ ਖੇਡ ਸ਼ਖ਼ਸੀਅਤ ਦੀ ਅਸਲੀ ਜੰਗ ਤਾਂ ਉਦੋਂ ਤੋਂ ਸ਼ੁਰੂ ਹੁੰਦੀ ਹੈ, ਜਦੋਂ ਉਹ ਖਿਡਾਰਨ ਜਾਂ ਖਿਡਾਰੀ ਦੇਸ਼ ਦੀ ਕੌਮੀ ਟੀਮ 'ਚ ਪ੍ਰਵੇਸ਼ ਕਰਦੈ। ਇੰਡੀਆ ਸ਼ਬਦ ਨਾਲ ਸਜੀ ਹੋਈ ਕਿੱਟ ਤਾਂ ਉਹ ਪਾਉਂਦੈ ਪਰ ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਉਸ 'ਚ ਨਹੀਂ ਹੁੰਦਾ।
ਜਨਾਬ! ਦੇਸ਼ ਪ੍ਰੇਮ ਦਾ ਜਜ਼ਬਾ ਪੈਦਾ ਕਰਨ ਲਈ ਉਸ ਖੇਡ ਹਸਤੀ ...
ਮਾਹਿਲਪੁਰ, ਹੁਸ਼ਿਆਰਪੁਰ ਜ਼ਿਲ੍ਹੇ ਦਾ ਨਿੱਕਾ ਜਿਹਾ ਸ਼ਹਿਰ ਹੈ ਪਰ ਇਸ ਇਲਾਕੇ ਨੂੰ 'ਅੰਬੀਆਂ ਦਾ ਦੇਸ' ਤੇ 'ਫੁੱਟਬਾਲ ਦੀ ਨਰਸਰੀ' ਵੀ ਕਿਹਾ ਜਾਂਦਾ ਹੈ। ਕਦੇ ਜੋਗਿੰਦਰ ਬਾਹਰਲਾ ਦੇ ਨਾਟਕਾਂ ਕਰਕੇ ਇਹ ਨਾਟ-ਕਲਾ ਦਾ ਕੇਂਦਰ ਸੀ, ਪ੍ਰੋਫ਼ੈਸਰ ਅਜੀਤ ਨੇ ਇਸ ਨੂੰ ਸ਼ਾਇਰੀ ਦਾ ਧੁਰਾ ਬਣਾਇਆ, ਸ਼ੌਂਕੀ ਮੇਲੇ ਨੇ ਸੱਭਿਆਚਾਰਕ ਪਿੜ ਸਿਰਜਿਆ ਤੇ ਫੁੱਟਬਾਲ ਦੀ ਖੇਡ ਪੰਜਾਬ 'ਚ ਇੱਥੋਂ ਹੀ ਵਧੀ-ਫੁੱਲੀ। ਪ੍ਰਿੰਸੀਪਲ ਹਰਭਜਨ ਸਿੰਘ ਮੈਮੋਰੀਅਲ ਰਾਜ ਪੱਧਰੀ ਟੂਰਨਾਮੈਂਟ ਹਾਲੇ ਵੀ ਆਪਣੀ ਅਮੀਰ ਵਿਰਾਸਤ ਸੰਭਾਲੀ ਬੈਠਾ ਹੈ। ਕਰੀਬ 40 ਵਰ੍ਹੇ ਮਾਹਿਲਪੁਰ ਖੇਡ ਵਿੰਗ ਅਤੇ ਫੁੱਟਬਾਲ ਦਾ ਸਿਖਰ ਮਾਹਿਲਪੁਰ ਨੂੰ ਬਣਾਉਣ ਵਾਲਾ ਕੋਚ ਅਲੀ ਹਸਨ ਜਦੋਂ ਬੀਤੀ 20 ਨਵੰਬਰ ਦੇ ਪਹਿਲੇ ਪਹਿਰ ਨੂੰ ਅੱਖਾਂ ਮੀਚ ਗਿਆ ਤਾਂ ਹਰ ਫੁੱਟਬਾਲ ਪ੍ਰੇਮੀ ਦੇ ਦਿਲ 'ਤੇ ਝਰੀਟ ਪਈ, ਹੌਲ ਉੱਠਿਆ ਕਿ ਮਾਹਿਲਪੁਰ ਨੂੰ ਹੀ ਨਹੀਂ ਅਰਜਨਾ ਐਵਾਰਡੀ ਜਰਨੈਲ ਸਿੰਘ ਪਨਾਮ ਅਤੇ ਗੁਰਦੇਵ ਸਿੰਘ ਗਿੱਲ ਦਾ ਇਹ ਸ਼ਹਿਰ ਸੋਗ 'ਚ ਪੈਰਾਂ ਤੱਕ ਹਿੱਲ ਗਿਆ।
ਅਸਲ 'ਚ ਮਾਹਿਲਪੁਰ 'ਚ ਜਦੋਂ 1975 'ਚ 14, 17 ਅਤੇ 19 ਸਾਲ ਦੇ ਉਮਰ ਵਰਗ ਦੇ ਬੱਚਿਆਂ ਨੂੰ ਫੁੱਟਬਾਲ ਨਾਲ ...
ਰਜਨੀ ਝਾਅ ਆਪਣੀ ਖੇਡ ਕਲਾ ਵਿਚ ਵੱਡੀਆਂ ਪ੍ਰਾਪਤੀਆਂ ਦੀ ਮਾਲਕ ਹੈ ਅਤੇ ਉਸ ਨੂੰ ਪੋਲੀਓ ਹੋਣ ਦੇ ਬਾਵਜੂਦ ਉਸ ਨੇ ਆਪਣੀ ਮਿਹਨਤ ਨਾਲ ਇਕ ਰਿਕਾਰਡ ਤੋੜ ਸੋਨ ਤਗਮੇ ਆਪਣੇ ਨਾਂਅ ਕੀਤੇ ਹਨ। ਰਜਨੀ ਝਾਅ ਦਾ ਜਨਮ 19 ਦਸੰਬਰ, 1990 ਨੂੰ ਮੱਧ ਪ੍ਰਦੇਸ਼ ਦੇ ਇਤਿਹਾਸਕ ਸ਼ਹਿਰ ਗਵਾਲੀਅਰ ਵਿਚ ਪਿਤਾ ਬੈਹਰਵ ਕੁਮਾਰ ਝਾਅ ਦੇ ਘਰ ਮਾਤਾ ਰੇਖਾ ਝਾਅ ਦੀ ਕੁੱਖੋਂ ਹੋਇਆ। ਰਜਨੀ ਝਾਅ ਜਦ ਇਕ ਸਾਲ ਦੀ ਸੀ ਤਾਂ ਉਹ ਪੋਲੀਓ ਦਾ ਸ਼ਿਕਾਰ ਹੋ ਗਈ ਮਾਂ-ਬਾਪ ਨੇ ਬਥੇਰਾ ਇਲਾਜ ਕਰਵਾਇਆ ਪਰ ਉਹ ਠੀਕ ਨਾ ਹੋ ਸਕੀ ਪਰ ਇਸ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਬਚਪਨ ਦੀ ਡਗਰ 'ਤੇ ਪੈਰ ਰੱਖ ਅੱਗੇ ਵਧਣ ਲੱਗੀ। ਰਜਨੀ ਝਾਅ ਨੂੰ ਤੈਰਨ ਦਾ ਬਹੁਤ ਸ਼ੌਕ ਸੀ ਅਤੇ ਮਹਿਜ਼ ਉਹ ਸਿਰਫ਼ 6 ਸਾਲ ਦੀ ਸੀ ਕਿ ਉਸ ਨੇ ਤੈਰਨਾ ਸ਼ੁਰੂ ਕਰ ਦਿੱਤਾ ਅਤੇ ਜਿੱਥੇ ਉਸ ਨੇ ਉੱਚ-ਵਿਦਿਆ ਹਾਸਲ ਕਰ ਲਈ ਉਥੇ ਉਹ ਸਵਿਮਿੰਗ ਦੇ ਮੁਕਾਬਲਿਆਂ ਵਿਚ ਭਾਗ ਹੀ ਨਹੀਂ ਲੈਣ ਲੱਗੀ ਸਗੋਂ ਹਰ ਮੁਕਾਬਲੇ ਵਿਚ ਜਿੱਤ ਦੇ ਝੰਡੇ ਵੀ ਪ੍ਰਚੰਡ ਕਰਨ ਲੱਗੀ ਅਤੇ ਰਜਨੀ ਝਾਅ ਹੁਣ ਤੱਕ ਤੈਰਾਕੀ ਵਿਚ ਸਟੇਟ ਅਤੇ ਨੈਸ਼ਨਲ ਪੱਧਰ ਵਿਚ ਦੋ ਦਰਜਨ ਦੇ ਕਰੀਬ ਸੋਨ ਤਗਮੇ, ਕਾਂਸੀ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX