ਤਾਜਾ ਖ਼ਬਰਾਂ


ਨਿਊਜ਼ੀਲੈਂਡ ਨੇ ਭਾਰਤ ਨੂੰ 21 ਦੌੜਾਂ ਨਾਲ ਹਰਾਇਆ
. . .  1 day ago
ਅੰਮ੍ਰਿਤਸਰ 'ਚ ਪ੍ਰੇਮੀ ਨੇ ਚਲਾਈ ਆਪਣੀ ਪ੍ਰੇਮਿਕਾ 'ਤੇ ਗੋਲੀ , ਦੋਸ਼ੀ ਫ਼ਰਾਰ
. . .  1 day ago
ਮੁੰਬਈ : ਐੱਸ.ਸੀ.ਓ.ਫਿਲਮ ਫੈਸਟੀਵਲ ਦਾ ਅਨੁਰਾਗ ਠਾਕੁਰ ਅਤੇ ਮੀਨਾਕਸ਼ੀ ਲੇਖੀ ਨੇ ਕੀਤਾ ਉਦਘਾਟਨ
. . .  1 day ago
ਕਰਨਾਲ ਦੀ ਇਕ ਗਊਸ਼ਾਲਾ ਵਿਚ ਭੇਤਭਰੀ ਹਾਲਤ ਵਿਚ 45 ਗਾਵਾਂ ਦੀ ਮੌਤ
. . .  1 day ago
ਕਰਨਾਲ, 27 ਜਨਵਰੀ (ਗੁਰਮੀਤ ਸਿੰਘ ਸੱਗੂ)-ਕਰਨਾਲ ਦੀ ਇਕ ਗਊਸ਼ਾਲਾ ਵਿਚ ਭੇਤਭਰੀ ਹਾਲਤ ਵਿਚ 45 ਗਾਵਾਂ ਦੀ ਅਚਾਨਕ ਮੌਤ ਹੋ ਜਾਣ ਕਾਰਨ ਗਊ ਪ੍ਰੇਮੀਆਂ ਨੂੰ ਭਾਰੀ ਨਮੋਸ਼ੀ ਹੋਈ। ਦੱਸਿਆ ਜਾ ਰਿਹਾ ਕਿ ਫੂਸਗੜ੍ਹ ਮਾਰਗ ਸਥਿਤ ਬਾਬਾ ਬੰਸੀ ਵਾਲਾ ਗਊਸ਼ਾਲਾ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਗਾਵਾਂ...
ਜਲੰਧਰ ਲੋਕ ਸਭਾ ਜ਼ਿਮਨੀ ਚੋਣ ’ਤੇ ਖੁੱਲ੍ਹ ਕੇ ਬੋਲੇ ਪਵਨ ਟੀਨੂੰ -ਕਿਹਾ, 'ਆਪ' ਤੇ ਭਾਜਪਾ 'ਚ ਜਾਣ ਦਾ ਸਵਾਲ ਹੀ ਨਹੀਂ
. . .  1 day ago
ਰਾਹੁਲ ਗਾਂਧੀ ਦੀ ਸੁਰੱਖਿਆ ਵਿਚ ਕਮੀ ਨਿਰਾਸ਼ਾਜਨਕ- ਕਾਂਗਰਸ ਪ੍ਰਧਾਨ
. . .  1 day ago
ਨਵੀਂ ਦਿੱਲੀ, 27 ਜਨਵਰੀ- ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਦੇ ਮੁੱਦੇ ’ਤੇ ਬੋਲਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਟਵੀਟ ਕਰਕੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਜੰਮੂ-ਕਸ਼ਮੀਰ ਵਿਚ ਰਾਹੁਲ ਗਾਂਧੀ ਦੀ ਸੁਰੱਖਿਆ ਦੇ ਵੇਰਵਿਆਂ ਵਿਚ ਕਮੀ ਘੱਟ ਤੋਂ ਘੱਟ ਕਹਿਣ ਲਈ ਨਿਰਾਸ਼ਾਜਨਕ ਹੈ। ਭਾਰਤ...
ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਆਏ ਦੋ ਨੌਜਵਾਨ ਜਾਅਲੀ ਕਰੰਸੀ ਸਣੇ ਗਿ੍ਫ਼ਤਾਰ
. . .  1 day ago
ਫ਼ਾਜ਼ਿਲਕਾ, 27 ਜਨਵਰੀ (ਪ੍ਰਦੀਪ ਕੁਮਾਰ)- ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਆਏ ਦੋ ਨੌਜਵਾਨਾਂ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੇਲ ਨੇ ਜਾਲੀ ਭਾਰਤੀ ਕਰੰਸੀ ਸਣੇ ਗਿ੍ਫ਼ਤਾਰ ਕੀਤਾ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੇਲ ਵਲੋਂ ਇਨ੍ਹਾਂ ਨੌਜਵਾਨਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ...
ਮਾਮਲਾ ਯਾਤਰੀਆਂ ਨੂੰ ਛੱਡਣ ਦਾ: ਡੀ.ਜੀ.ਸੀ.ਏ. ਨੇ gofirst ਏਅਰਲਾਈਨਜ਼ ’ਤੇ ਲਗਾਇਆ ਵੱਡਾ ਜ਼ੁਰਮਾਨਾ
. . .  1 day ago
ਨਵੀਂ ਦਿੱਲੀ, 27 ਜਨਵਰੀ- ਹਵਾਬਾਜ਼ੀ ਰੈਗੂਲੇਟਰੀ ਬਾਡੀ ਡੀ.ਜੀ.ਸੀ.ਏ. ਨੇ 55 ਯਾਤਰੀਆਂ ਨੂੰ ਹਵਾਈ ਅੱਡੇ ’ਤੇ ਛੱਡ ਕੇ gofirst ਏਅਰਲਾਈਨਜ਼ ਦੀ ਉਡਾਣ ਲਈ ਕੰਪਨੀ ਦੇ ਖ਼ਿਲਾਫ਼ ਕਾਰਵਾਈ ਕੀਤੀ ਹੈ। ਡੀ.ਜੀ.ਸੀ.ਏ. ਨੇ ਕੰਪਨੀ ’ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਸ ਤੋਂ ਪਹਿਲਾਂ ਏਵੀਏਸ਼ਨ ਰੈਗੂਲੇਟਰ ਡੀ.ਜੀ.ਸੀ.ਏ. ਨੇ...
ਭਾਰਤੀ ਮਹਿਲਾ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਦੇ ਫ਼ਾਈਨਲ ਵਿਚ
. . .  1 day ago
ਨਵੀਂ ਦਿੱਲੀ, 27 ਜਨਵਰੀ- ਭਾਰਤੀ ਮਹਿਲਾ ਟੀਮ ਅੰਡਰ-19 ਟੀ-20 ਵਿਸ਼ਵ ਕੱਪ ਦੇ ਫ਼ਾਈਨਲ ’ਚ ਪਹੁੰਚ ਗਈ ਹੈ। ਮਹਿਲਾ ਅੰਡਰ-19 ਟੀਮ ਸੈਮੀਫ਼ਾਈਨਲ ’ਚ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਫ਼ਾਈਨਲ ’ਚ...
ਦਿੱਲੀ ਯੂਨੀਵਰਸਿਟੀ ਦੇ ਆਰਟਸ ਫ਼ੈਕਲਟੀ ’ਤੇ ਧਾਰਾ 144 ਲਾਗੂ
. . .  1 day ago
ਨਵੀਂ ਦਿੱਲੀ, 27 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਬੀ.ਬੀ.ਸੀ. ਡਾਕੂਮੈਂਟਰੀ ਦੀ ਸਕ੍ਰੀਨਿੰਗ ਲਈ NS”9-KS” ਦੇ ਸੱਦੇ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਦਿੱਲੀ ਯੂਨੀਵਰਸਿਟੀ ਦੇ ਆਰਟਸ ਫ਼ੈਕਲਟੀ ’ਤੇ ਧਾਰਾ 144 (ਵੱਡੇ ਇਕੱਠਾਂ ’ਤੇ ਪਾਬੰਦੀ) ਲਾਗੂ ਕਰ ਦਿੱਤੀ। ਆਰਟਸ ਫੈਕਲਟੀ ਦੇ ਬਾਹਰ ਵੀ...
ਪਤੰਗ ਉਡਾਉਂਦੇ ਸਮੇਂ ਤਾਰਾਂ ਦੀ ਲਪੇਟ ਵਿਚ ਆਏ ਬੱਚੇ ਦੀ ਮੌਤ
. . .  1 day ago
ਮੋਗਾ, 27 ਜਨਵਰੀ- ਮੋਗਾ ਦੇ ਮੁਹੱਲਾ ਬੇਦੀ ਨਗਰ ’ਚ ਛੱਤ ’ਤੇ ਚਾਈਨਾ ਡੋਰ ਨਾਲ ਪਤੰਗ ਉਡਾਉਂਦੇ ਸਮੇਂ ਹਾਈ ਟੈਂਸ਼ਨ ਤਾਰਾਂ ਦੀ ਲਪੇਟ ’ਚ ਆਏ 11 ਸਾਲਾ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ।
ਪੰਜਾਬ ਡਰੱਗ ਮਾਮਲੇ ਵਿਚ ਜਾਂਚ ਏਜੰਸੀਆਂ ਵਲੋਂ ਪੇਸ਼ ਜਾਂਚ ਰਿਪੋਰਟ ਨੂੰ ਪੰਜ ਸਾਲ ਬਾਅਦ ਹਾਈਕੋਰਟ ਵਿਚ ਖੋਲ੍ਹਿਆ ਗਿਆ
. . .  1 day ago
ਪੰਜਾਬ ਡਰੱਗ ਮਾਮਲੇ ਵਿਚ ਜਾਂਚ ਏਜੰਸੀਆਂ ਵਲੋਂ ਪੇਸ਼ ਜਾਂਚ ਰਿਪੋਰਟ ਨੂੰ ਪੰਜ ਸਾਲ ਬਾਅਦ ਹਾਈਕੋਰਟ ਵਿਚ ਖੋਲ੍ਹਿਆ ਗਿਆ
ਅਰਬਨ ਪ੍ਰਾਇਮਰੀ ਹੈਲਥ ਸੈਂਟਰ ਬਣਿਆ ਹੁਣ ਮੁਹੱਲਾ ਕਲੀਨਿਕ, ਕਾਂਗਰਸ ਨੇ ਚੁੱਕੇ ਸਵਾਲ
. . .  1 day ago
ਸੁਨਾਮ ਊਧਮ ਸਿੰਘ ਵਾਲਾ, 27 ਜਨਵਰੀ (ਰੁਪਿੰਦਰ ਸਿੰਘ ਸੱਗੂ)- ਮਹਾਨ ਸ਼ਹੀਦ ਊਧਮ ਸਿੰਘ ਦੇ ਜੱਦੀ ਸ਼ਹਿਰ ਵਿਚ ਕਰੀਬ ਇਕ ਦਹਾਕਾ ਪਹਿਲਾਂ ਸਥਾਪਿਤ ਹੋਏ ਅਰਬਨ ਪ੍ਰਾਇਮਰੀ ਹੈਲਥ ਸੈਂਟਰ, ਜੋ ਇਸ ਵੇਲੇ ਚਾਲੂ ਹੈ, ਸ਼ੁੱਕਰਵਾਰ ਨੂੰ ਮੁਹੱਲਾ ਕਲੀਨਿਕ ਵਿਚ ਤਬਦੀਲ ਹੋ ਗਿਆ ਹੈ। ਇਸ ਦਾ ਉਦਘਾਟਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤਾ। ਇਸ ਸੰਚਾਲਿਤ ਸਿਹਤ...
ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ- ਕਸ਼ਮੀਰ ਪੁਲਿਸ
. . .  1 day ago
ਸ੍ਰੀਨਗਰ, 27 ਜਨਵਰੀ- ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਸੁਰੱਖਿਆ ਸੰਬੰਧੀ ਹੋਈ ਅਣਗਹਿਲੀ ਸੰਬੰਧੀ ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਕਿ ਭਾਰਤ ਜੋੜੋ ਯਾਤਰਾ ਦੇ ਰੂਟ ’ਤੇ ਪ੍ਰਬੰਧਕਾਂ ਵਲੋਂ ਅਧਿਕਾਰਤ ਵਿਅਕਤੀਆਂ ਨੂੰ ਹੀ ਅੰਦਰ ਜਾਣ ਦਿੱਤਾ ਗਿਆ ਸੀ। ਭਾਰਤ ਜੋੜੋ ਯਾਤਰਾ ਦੇ ਪ੍ਰਬੰਧਕਾਂ...
ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਸਨਮਾਨ ਭੱਤਾ - ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 27 ਜਨਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪੰਜ ਪਿਆਰੇ ਸਾਹਿਬਾਨ ਦੇ ਨਾਂ ’ਤੇ ਅੰਮ੍ਰਿਤਸਰ ਵਿਚ ਕਰੀਬ 25 ਵਰਿ੍ਹਆਂ ਤੋਂ ਚੱਲ ਰਹੇ ਸੈਟੇਲਾਈਟ ਹਸਪਤਾਲਾਂ ਦਾ ਨਾਂ ਤਬਦੀਲ ਕਰਕੇ ਆਮ ਆਦਮੀ ਕਲੀਨਿਕ ਕਰ ਦਿੱਤੇ ਜਾਣ ਦੀ ਨਿੰਦਾ ਕਰਦਿਆਂ ਇਸ ਨੂੰ ਮਾਨ ਸਰਕਾਰ...
ਭੀੜ ਨੂੰ ਕਾਬੂ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ- ਰਾਹੁਲ ਗਾਂਧੀ
. . .  1 day ago
ਸ੍ਰੀਨਗਰ, 27 ਜਨਵਰੀ- ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਯਾਤਰਾ ਦੌਰਾਨ ਪੁਲਿਸ ਦੇ ਸੁਰੱਖਿਆ ਪ੍ਰਬੰਧ ਢਹਿ-ਢੇਰੀ ਹੋ ਗਏ। ਸੁਰੰਗ ’ਚੋਂ ਨਿਕਲਣ ਤੋਂ ਬਾਅਦ ਪੁਲਿਸ ਵਾਲੇ ਦਿਖਾਈ ਨਹੀਂ ਦਿੱਤੇ। ਮੇਰੇ ਸੁਰੱਖਿਆ ਕਰਮਚਾਰੀਆਂ ਨੇ ਕਿਹਾ ਕਿ ਅਸੀਂ ਹੋਰ ਅੱਗੇ ਨਹੀਂ ਜਾ ਸਕਦੇ...
ਭਾਜਪਾ ਦੀ ਕੇਂਦਰ ਚੋਣ ਕਮੇਟੀ ਦੀ ਬੈਠਕ ਸ਼ੁਰੂ
. . .  1 day ago
ਨਵੀਂ ਦਿੱਲੀ, 27 ਜਨਵਰੀ- ਭਾਜਪਾ ਦੀ ਕੇਂਦਰੀ ਚੋਣ ਕਮੇਟੀ (ਸੀ.ਈ.ਸੀ.) ਦੀ ਬੈਠਕ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਵਿਚ ਸ਼ੁਰੂ ਹੋ ਗਈ। ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ...
ਸਟਾਰ ਇੰਪੈਕਟ ਦਾ ਜਨਰਲ ਮੈਨੇਜਰ ਬਣ ਡੀਲਰਾਂ ਨਾਲ ਠੱਗੀਆਂ ਮਾਰਨ ਵਾਲਾ ਕਾਬੂ
. . .  1 day ago
ਸੰਦੌੜ, 27 ਜਨਵਰੀ ( ਜਸਵੀਰ ਸਿੰਘ ਜੱਸੀ)- ਮਲੇਰਕੋਟਲਾ ਦੇ ਲੁਧਿਆਣਾ ਰੋਡ ’ਤੇ ਸਥਿਤ ਸਟਾਰ ਇੰਪੈਕਟ ਦੇ ਜਨਰਲ ਮੈਨੇਜਰ ਮੁਹੰਮਦ ਯੂਨਸ ਵਲੋਂ ਥਾਣਾ ਸਿਟੀ - 1 ’ਚ ਇਕ ਦਰਖ਼ਾਸਤ ਦੇ ਕੇ ਸ਼ਿਕਾਇਤ ਕੀਤੀ ਗਈ ਕਿ ਵਿਨੈ ਕੁਮਾਰ ਮਿਸ਼ਰਾ ਵਾਸੀ ਬਿਹਾਰ ਆਪਣੇ ਸਾਥੀਆਂ ਮੁਰਲੀਧਰ ਮਿਸ਼ਰਾ, ਅਜੈ ਕੁਮਾਰ, ਸ਼ਿਵਚੰਦਰਾ ਸਿੰਘ,...
ਭਾਰਤ ਵਿਚ ਚੀਤਾ ਦੀ ਮੁੜ-ਪਛਾਣ ਵਿਚ ਸਹਿਯੋਗ ਲਈ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਸਮਝੌਤੇ 'ਤੇ ਹਸਤਾਖਰ
. . .  1 day ago
ਨਵੀਂ ਦਿੱਲੀ, 27 ਜਨਵਰੀ-ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਨੁਸਾਰ ਦੱਖਣੀ ਅਫ਼ਰੀਕਾ ਅਤੇ ਭਾਰਤ ਨੇ ਭਾਰਤ ਵਿਚ ਚੀਤਾ ਦੀ ਮੁੜ-ਪਛਾਣ ਵਿਚ ਸਹਿਯੋਗ ਲਈ ਇੱਕ ਸਮਝੌਤਾ 'ਤੇ ਹਸਤਾਖਰ ਕੀਤੇ ਹਨ। ਸਮਝੌਤੇ ਦੇ ਤਹਿਤ ਫਰਵਰੀ 2023 ਵਿਚ ਦੱਖਣੀ ਅਫਰੀਕਾ ਤੋਂ ਭਾਰਤ ਲਈ...
ਜਨਤਕ ਇਕੱਠ ਵਿਚ ਆਪ ਵਿਧਾਇਕ ਹੋਇਆ ਆਪੇ ਤੋਂ ਬਾਹਰ
. . .  1 day ago
ਬਰਨਾਲਾ, 27 ਜਨਵਰੀ (ਨਰਿੰਦਰ ਅਰੋੜਾ/ਸੁਰੇਸ਼ ਗੋਗੀ)- ਇੱਥੇ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ ਵਿਧਾਇਕ ਲਾਭ ਸਿੰਘ ਉੱਗੋਕੇ ਆਪੇ ਤੋਂ ਬਾਹਰ ਹੋ ਗਏ। ਇੱਥੇ ਹੋਏ ਜਨਤਕ ਇਕੱਠ ਵਿਚ ਉਨ੍ਹਾਂ ਉਦੋਂ ਸਰਪੰਚ ਦੇ ਬੇਟੇ ਨੂੰ ਥੱਪੜ ਮਾਰਨ ਦੀ ਧਮਕੀ ਦੇ ਦਿੱਤੀ ਜਦੋਂ ਸ਼ਹਿਣਾ ਪਿੰਡ ਵਾਸੀ...
ਫ਼ਿਲਮਾਂ ਦਾ ਬਾਈਕਾਟ ਕਰਨ ਦੀਆਂ ਗੱਲਾਂ ਨਾਲ ਵਾਤਾਵਰਨ ’ਤੇ ਅਸਰ ਪੈਂਦਾ ਹੈ-ਅਨੁਰਾਗ ਠਾਕੁਰ
. . .  1 day ago
ਮਹਾਰਾਸ਼ਟਰ, 27 ਜਨਵਰੀ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਾਡੀਆਂ ਫ਼ਿਲਮਾਂ ਅੱਜ ਦੁਨੀਆ ਵਿਚ ਆਪਣਾ ਨਾਮ ਕਮਾ ਰਹੀਆਂ ਹਨ। ਫ਼ਿਰ ਇਸ ਕਿਸਮ ਦੀਆਂ ਗੱਲਾਂ ਦਾ ਵਾਤਾਵਰਨ ’ਤੇ ਅਸਰ ਪੈਂਦਾ ਹੈ। ਵਾਤਾਵਰਣ ਨੂੰ ਖ਼ਰਾਬ ਕਰਨ ਲਈ ਕਈ ਵਾਰ ਲੋਕ ਪੂਰੀ ਜਾਣਕਾਰੀ ਤੋਂ ਬਿਨਾਂ ਟਿੱਪਣੀ ਕਰਦੇ ਹਨ ਤਾਂ ਇਸ ਨਾਲ...
ਹਿੰਦ ਪਾਕਿ ਸੀਮਾ ਨੇੜਿਓਂ ਕਰੀਬ 15 ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  1 day ago
ਫਿਰੋਜ਼ਪੁਰ, 27 ਜਨਵਰੀ (ਕੁਲਬੀਰ ਸਿੰਘ ਸੋਢੀ)- ਹਿੰਦ ਪਾਕਿ ਅੰਤਰਰਾਸ਼ਟਰੀ ਸਰਹੱਦ ਨੇੜੇ ਪੈਂਦੇ ਪਿੰਡ ਟੇਡੀ ਵਾਲਾ ਤੋਂ ਬੀ. ਐੱਸ. ਐਫ਼ ਦੇ ਜਵਾਨਾਂ ਵਲੋ ਕਰੀਬ 15 ਕਰੋੜ ਦੀ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ ਕੀਤੀ ਗਈ ਹੈ, ਜਿਨ੍ਹਾਂ ਨੂੰ ਪੀਲੀ ਟੇਪ ਵਿਚ...
ਮੱਧ ਪ੍ਰਦੇਸ਼: ਕੋਲੇ ਦੀ ਖਾਨ ਵਿਚ ਦਮ ਘੁੱਟਣ ਕਾਰਨ 4 ਲੋਕਾਂ ਦੀ ਮੌਤ
. . .  1 day ago
ਭੋਪਾਲ, 27 ਜਨਵਰੀ- ਮੱਧ ਪ੍ਰਦੇਸ਼ ਦੇ ਸ਼ਾਹਡੋਲ ’ਚ ਕੋਲੇ ਦੀ ਖਾਣ ’ਚ ਦਮ ਘੁੱਟਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਐਸ.ਪੀ. ਕੁਮਾਰ ਪ੍ਰਤੀਕ ਨੇ ਦੱਸਿਆ ਕਿ ਇਹ ਚਾਰੇ ਲੋਹੇ ਦਾ ਸਾਮਾਨ ਚੋਰੀ ਕਰਨ ਦੇ ਇਰਾਦੇ ਨਾਲ ਪੁਰਾਣੀ ਬੰਦ ਪਈ ਖਦਾਨ ਵਿਚ ਦਾਖ਼ਲ ਹੋਏ ਸਨ। ਪਹਿਲੀ ਨਜ਼ਰੇ...
ਭਾਰਤ ਜੋੜੋ ਯਾਤਰਾ ਵਿਚ ਸੁਰੱਖਿਆ ਨਾ ਦੇਣਾ ਵੱਡੀ ਅਣਗਹਿਲੀ- ਕਾਂਗਰਸ
. . .  1 day ago
ਸ੍ਰੀਨਗਰ, 26 ਜਨਵਰੀ- ਜੰਮੂ ਵਿਚ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸ ਨੇ ਸੁਰੱਖਿਆ ਵਿਚ ਹੋਈ ਵੱਡੀ ਅਣਗਹਿਲੀ ਦਾ ਦੋਸ਼ ਲਗਾਇਆ ਹੈ। ਜੰਮੂ ਕਸ਼ਮੀਰ ਤੇ ਲੱਦਾਖ ਤੋਂ ਕਾਂਗਰਸ ਇੰਚਾਰਜ ਰਜਨੀ ਪਾਟਿਲ ਨੇ ਟਵੀਟ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਯੂ.ਟੀ. ਪ੍ਰਸ਼ਾਸਨ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ...
ਰਿਸ਼ਵਤ ਲੈਂਦਾ ਸਾਬਕਾ ਪਟਵਾਰੀ ਤੇ ਉਸ ਦਾ ਕਰਿੰਦਾ ਕਾਬੂ
. . .  1 day ago
ਫ਼ਗਵਾੜਾ, 27 ਜਨਵਰੀ (ਹਰਜੋਤ ਸਿੰਘ ਚਾਨਾ)— ਵਿਜੀਲੈਂਸ ਵਿਭਾਗ ਨੇ ਅੱਜ ਇੱਥੋਂ ਦੇ ਤਹਿਸੀਲ ਕੰਪਲੈਕਸ ’ਚੋਂ ਇਕ ਸਾਬਕਾ ਪਟਵਾਰੀ ਤੇ ਉਸ ਦੇ ਕਰਿੰਦੇ ਨੂੰ ਹਜ਼ਾਰਾਂ ਰੁਪਏ ਦੀ ਰਿਸ਼ਵਤ ਲੈਂਦਿਆ ਕਾਬੂ ਕੀਤਾ ਹੈ। ਭਾਵੇਂ ਕਿ ਵਿਜੀਲੈਂਸ ਅਧਿਕਾਰੀਆਂ ਨੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਹੈ ਪਰ ਉਹ ਇਨ੍ਹਾਂ ਨੂੰ ਫੜ੍ਹਨ ਤੋਂ ਬਾਅਦ...
ਹੋਰ ਖ਼ਬਰਾਂ..

ਨਾਰੀ ਸੰਸਾਰ

25 ਨਵੰਬਰ ਨੂੰ ਔਰਤਾਂ ਖਿਲਾਫ਼ ਹਿੰਸਾ ਦੇ ਖ਼ਾਤਮੇ ਸੰਬੰਧੀ ਕੌਮਾਂਤਰੀ ਦਿਵਸ 'ਤੇ ਵਿਸ਼ੇਸ਼

ਗਿਆਨ ਹੀ ਬਦਲ ਸਕਦਾ ਹੈ ਔਰਤ-ਹਿੰਸਾ ਖਿਲਾਫ਼ ਸਮਾਜ ਦਾ ਨਜ਼ਰੀਆ

ਸਾਡੇ ਸਮਾਜ ਵਿਚ ਔਰਤਾਂ ਖਿਲਾਫ਼ ਹੁੰਦੀ ਹਿੰਸਾ ਬਾਰੇ ਸਾਨੂੰ ਤਕਰੀਬਨ ਹਰ ਰੋਜ਼ ਕਈ ਤਰ੍ਹਾਂ ਦੀਆਂ ਖ਼ਬਰਾਂ ਪੜ੍ਹਨ-ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਹਰ ਸੰਵੇਦਨਸ਼ੀਲ ਨਾਗਰਿਕ ਦਾ ਅਜਿਹੀਆਂ ਖ਼ਬਰਾਂ ਤੋਂ ਪ੍ਰੇਸ਼ਾਨ ਹੋਣਾ ਕੁਦਰਤੀ ਹੈ। ਪਰ ਇਹ ਦੇਖ ਕੇ ਹੋਰ ਵੀ ਦੁੱਖ ਹੁੰਦਾ ਹੈ ਕਿ ਕੁਝ ਲੋਕ ਉਲਟਾ ਔਰਤਾਂ ਵਿਚ ਹੀ ਨੁਕਸ ਕੱਢਦੇ ਹਨ। ਅਜਿਹੇ ਲੋਕਾਂ ਵਲੋਂ ਦੂਜਿਆਂ ਦੀ ਜ਼ਿੰਦਗੀ ਬਾਰੇ ਇਕਪਾਸੜ ਫ਼ੈਸਲਾ ਸੁਣਾ ਦਿੱਤਾ ਜਾਂਦਾ ਹੈ। ਕਿਸੇ ਲੜਕੀ ਨਾਲ ਕੁਝ ਗ਼ਲਤ ਵਾਪਰੇ ਤੇ ਇਹ ਕਿਹਾ ਜਾਂਦਾ ਹੈ ਕੱਪੜੇ ਠੀਕ ਨਹੀਂ ਪਾਉਂਦੀ ਜਾਂ ਦੇਰ ਤੱਕ ਬਾਹਰ ਰਹਿੰਦੀ ਹੈ, ਆਦਿ ਆਦਿ। ਕਿਸੇ ਵਿਆਹੁਤਾ ਦੇ ਨਾਲ ਘਰ ਜਾਂ ਪਤੀ ਵਲੋਂ ਮਾਰ-ਕੁਟਾਈ ਕੀਤੀ ਜਾਂਦੀ ਹੈ ਤਾਂ ਕਹਿ ਦਿੱਤਾ ਜਾਂਦਾ ਹੈ ਕਿ ਉਸ ਦਾ ਚਾਲ-ਚਲਣ ਠੀਕ ਨਹੀਂ ਜਾਂ ਘਰ ਦੇ ਵੱਡਿਆਂ ਦੀ ਇੱਜ਼ਤ ਨਹੀਂ ਕਰਦੀ ਹੋਵੇਗੀ। ਪਤਾ ਨਹੀਂ ਕਿੰਨੀਆਂ ਮਨਘੜਤ ਗੱਲਾਂ ਲੋਕਾਂ ਦੀ ਜ਼ਬਾਨ ਤੋਂ ਸੁਣਨ ਨੂੰ ਮਿਲਦੀਆਂ ਹਨ। ਇਹ ਸਿਲਸਿਲਾ ਇਕ ਲੰਮੇ ਅਰਸੇ ਤੋਂ ਜਾਰੀ ਹੈ। ਇਸ ਘਟੀਆ ਵਰਤਾਰੇ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਸੰਯੁਕਤ ਰਾਸ਼ਟਰ ਸੰਘ ਵਲੋਂ ਹਰ ...

ਪੂਰਾ ਲੇਖ ਪੜ੍ਹੋ »

ਸਰਦੀਆਂ 'ਚ ਮਹਿਕਦੀ-ਚਹਿਕਦੀ ਬਾਲਕੋਨੀ

ਅੱਜਕਲ੍ਹ ਬਹੁਤ ਸੌਖਿਆਂ ਹੀ ਰੰਗ-ਬਰੰਗੇ ਦ੍ਰਿਸ਼ ਪੇਸ਼ ਕਰਦੀਆਂ ਬਾਲਕੋਨੀਆਂ ਛੋਟੇ-ਛੋਟੇ ਫਲੈਟਾਂ ਵਿਚ ਵੀ ਦੇਖੀਆਂ ਜਾ ਸਕਦੀਆਂ ਹਨ, ਕਿਉਂਕਿ ਦਿਨੋ-ਦਿਨ ਵਿਗੜੇ ਵਾਤਾਵਰਨ, ਵਧਦੀ ਵਿਸ਼ਵ ਤਪਸ਼ ਨੇ ਸਾਨੂੰ ਹਰੀਆਂ-ਭਰੀਆਂ ਬਾਲਕੋਨੀਆਂ ਦੇ ਮਹੱਤਵ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ। ਸ਼ਹਿਰਾਂ ਵਿਚ ਆਬਾਦੀ ਵਧਣ ਕਾਰਨ ਹੁਣ ਗਿਣੇ-ਚੁਣੇ ਲੋਕਾਂ ਕੋਲ ਹੀ ਜ਼ਮੀਨ ਵਾਲੇ ਵੱਡੇ ਘਰ ਰਹਿ ਗਏ ਹਨ। ਜ਼ਿਆਦਾਤਰ ਲੋਕ ਹੁਣ ਫਲੈਟਾਂ ਵਿਚ ਆ ਚੁੱਕੇ ਹਨ। ਚਾਹੇ ਸ਼ਹਿਰ ਦਿੱਲੀ, ਮੁੰਬਈ, ਬੰਗਲੁਰੂ ਜਾਂ ਹੈਦਰਾਬਾਦ ਹੋਵੇ ਜਾਂ ਫਿਰ ਲਖਨਊ, ਲੁਧਿਆਣਾ ਜਾਂ ਭੋਪਾਲ ਹਰ ਥਾਂ ਫਲੈਟਾਂ ਵਿਚ ਰਹਿਣ ਵਾਲਿਆਂ ਦੀ ਗਿਣਤੀ ਕਾਫ਼ੀ ਹੈ। ਇਸ ਲਈ ਅੱਜ ਦੀ ਤਰੀਕ ਵਿਚ ਰਸੋਈ ਬਗ਼ੀਚੀ ਦਾ ਮਤਲਬ ਆਮ ਤੌਰ 'ਤੇ ਬਾਲਕੋਨੀ ਬਗ਼ੀਚੀ ਵੀ ਹੋ ਗਿਆ ਹੈ। ਇਹੀ ਵਜ੍ਹਾ ਹੈ ਕਿ ਇਨ੍ਹੀਂ ਦਿਨੀਂ ਲੋਕ ਆਪਣੀਆਂ ਬਾਲਕੋਨੀਆਂ ਨੂੰ ਬਹੁਤ ਚੰਗੀ ਤਰ੍ਹਾਂ ਸਜਾਉਂਦੇ ਸੰਵਾਰਦੇ ਹਨ। ਸਰਦੀਆਂ ਦੇ ਸ਼ੁਰੂ ਹੁੰਦਿਆਂ ਹੀ ਸਾਨੂੰ ਆਪਣੀਆਂ ਬਾਲਕੋਨੀਆਂ ਵਿਚ ਨਾ ਸਿਰਫ਼ ਇਸ ਤਰ੍ਹਾਂ ਦੇ ਬੂਟੇ ਲਗਾਉਣੇ ਚਾਹੀਦੇ ਹਨ, ਜਿਨ੍ਹਾਂ ਦੇ ਫੁੱਲ ਸਰਦੀਆਂ ਵਿਚ ...

ਪੂਰਾ ਲੇਖ ਪੜ੍ਹੋ »

ਮਸਾਲੇਦਾਰ ਚੌਲਾਂ ਦੇ ਆਟੇ ਦਾ ਸਮੋਸਾ

ਸਮੱਗਰੀ : ਚੌਥਾ ਹਿੱਸਾ ਕੱਪ ਸਾਦਾ ਮੈਦਾ, ਇਕ ਚਮਚ ਪਿਘਲਿਆ ਘਿਓ, ਲੂਣ ਸਵਾਦ ਅਨੁਸਾਰ? ਮਸਾਲੇਦਾਰ ਚੌਲਾਂ ਦੇ ਆਟੇ ਦੇ ਬਣੇ ਸਮੋਸੇ ਨੂੰ ਭਰਨ ਲਈ : ਇਕ ਕੱਪ ਪਕਾਏ ਚੌਲਾਂ ਦਾ, ਅੱਧਾ ਚਮਚ ਮੱਖਣ, ਚੌਥਾ ਹਿੱਸਾ ਕੱਪ ਪੂਰੀ ਤਰ੍ਹਾਂ ਕੱਟਿਆ ਰੁੱਤੀ ਪਿਆਜ਼, ਢਾਈ ਚਮਚ ਸੌਸ, ਲੂਣ ਸਵਾਦ ਅਨੁਸਾਰ। ਹੋਰ ਸਮੱਗਰੀ : ਤੇਲ ਤਲਣ ਲਈ। ਬਣਾਉਣ ਦਾ ਤਰੀਕਾ : (1) ਸਾਰੀ ਸਮੱਗਰੀ ਨੂੰ ਇਕ ਵੱਡੇ ਕੌਲੇ ਵਿਚ ਪਾ ਲਵੋ ਤਾਂ ਕਿ ਆਟਾ ਗੁੰਨ੍ਹਣ ਲਈ ਪਾਣੀ ਪਾਇਆ ਜਾ ਸਕੇ। (2) ਇਸ ਨੂੰ ਢੱਕਣ ਨਾਲ ਢਕ ਦਿਓ ਅਤੇ ਇਕ ਪਾਸੇ 15 ਮਿੰਟ ਲਈ ਰੱਖ ਦਿਓ। ਮਸਾਲੇਦਾਰ ਸਮੋਸੇ ਨੂੰ ਭਰਨ ਲਈ : (1) ਨੌਨਸਟਿਕ ਵੱਡੇ ਪੈਨ ਵਿਚ ਮੱਖਣ ਨੂੰ ਗਰਮ ਕਰੋ ਅਤੇ ਪਿਆਜ਼ ਨੂੰ ਮਿਲਾਓ ਅਤੇ ਮੱਠੀ-ਮੱਠੀ ਅੱਗ 'ਤੇ ਪਕਾਓ। (2) ਇਸ ਵਿਚ ਸੌਸ, ਚੌਲ ਤੇ ਲੂਣ ਨੂੰ ਚੰਗੀ ਤਰ੍ਹਾਂ ਮਿਲਾਓ। (3) ਭਰਾਈ ਵਾਲੇ ਸਾਮਾਨ ਨੂੰ 8 ਸਮਾਨ ਭਾਗਾਂ ਅਤੇ ਵੰਡ ਲਓ ਅਤੇ ਇਨ੍ਹਾਂ ਨੂੰ ਠੰਢੇ ਹੋਣ ਲਈ ਪਾਸੇ ਰੱਖ ਦਿਓ। ਮਸਾਲੇਦਾਰ ਚੌਲਾਂ ਦੇ ਆਟੇ ਦਾ ਸਮੋਸਾ ਕਿਸ ਤਰ੍ਹਾਂ ਬਣਾਉਣਾ ਹੈ? (1) ਆਟੇ ਨੂੰ ਚੰਗੀ ਤਰ੍ਹਾਂ ਗੁੰਨ੍ਹ ਕੇ ਜਦੋਂ ਤੱਕ ਨਰਮ ਲਚਕਦਾਰ ਨਾ ਹੋ ਜਾਵੇ ਅਤੇ ਫਿਰ 4 ਬਰਾਬਰ ...

ਪੂਰਾ ਲੇਖ ਪੜ੍ਹੋ »

ਸੁਰੱਖਿਅਤ ਕੱਲ੍ਹ ਲਈ ਅੱਜ ਦੀ ਬੱਚਤ ਬਹੁਤ ਜ਼ਰੂਰੀ

ਤੁਸੀਂ ਚਾਹੇ ਜਿੰਨਾ ਮਰਜ਼ੀ ਕਮਾਉਂਦੇ ਹੋਵੋ, ਪਰ ਜੇਕਰ ਤੁਸੀਂ ਇਹ ਸੋਚੋਗੇ ਕਿ ਮਹੀਨੇ ਦੇ ਅਖ਼ੀਰ ਵਿਚ ਜੋ ਬਚੇਗਾ, ਉਸ ਨੂੰ ਬੱਚਤ ਖ਼ਾਤੇ ਵਿਚ ਪਾ ਦੇਵਾਂਗੇ ਤਾਂ ਤੁਸੀਂ ਕਦੀ ਬੱਚਤ ਨਹੀਂ ਕਰ ਸਕਦੇ, ਕਿਉਂਕਿ ਕੁਝ ਬਚੇਗਾ ਹੀ ਨਹੀਂ। ਜੇਕਰ ਥੋੜ੍ਹਾ ਬਹੁਤ ਕੁਝ ਬਚਿਆ ਉਹ ਏਨਾ ਘੱਟ ਹੋਵੇਗਾ ਕਿ ਤੁਸੀਂ ਖ਼ੁਦ ਹੀ ਨਹੀਂ ਚਾਹੋਗੇ ਕਿ ਉਸ ਨੂੰ ਬੱਚਤ ਖਾਤੇ ਵਿਚ ਪਾਈਏ। ਇਸ ਲਈ ਬੱਚਤ ਕਰਨ ਦੀ ਕਲਾ ਸਿੱਖਣ ਦਾ ਪਹਿਲਾ ਪਾਠ ਹੈ ਕਿ ਤਨਖ਼ਾਹ ਮਿਲਦਿਆਂ ਹੀ ਸਭ ਤੋਂ ਪਹਿਲਾਂ ਜਿੰਨਾ ਕਰ ਸਕਦੇ ਹੋ, ਓਨਾ ਘੱਟੋ-ਘੱਟ ਪੈਸਾ ਆਪਣੇ ਬੱਚਤ ਖ਼ਾਤੇ ਵਿਚ ਪਾ ਦਈਏ। ਤਦ ਹੀ ਲਗਾਤਾਰ ਅਤੇ ਯਕੀਨੀ ਬੱਚਤ ਸੰਭਵ ਹੈ। ਬੱਚਤ ਕਰਨ ਦੀ ਕਲਾ ਦਾ ਦੂਜਾ ਮਹੱਤਵਪੂਰਨ ਪਾਠ ਇਹ ਹੈ ਕਿ ਬੱਚਤ ਕਰਨ ਨੂੰ ਬਦਲ ਦੇ ਰੂਪ ਵਿਚ ਨਾ ਰੱਖੋ। ਬੱਚਤ ਕਰਨ ਨੂੰ ਜ਼ਰੂਰੀ ਬਣਾਓ ਅਤੇ ਇਹ ਜ਼ਰੂਰੀ ਸਿਰਫ਼ ਮਾਨਸਿਕ ਦ੍ਰਿੜ੍ਹਤਾ ਤੱਕ ਸੀਮਿਤ ਨਾ ਹੋਵੇ, ਸਗੋਂ ਆਪਣੀ ਬੱਚਤ ਨੂੰ ਇਕ ਆਟੋਮੈਟਿਕ ਢੰਗ ਨਾਲ ਜੋੜ ਦਿਓ। ਕਹਿਣ ਦਾ ਭਾਵ ਇਹ ਹੈ ਕਿ ਬੱਚਤ ਨੂੰ 'ਆਟੋ' ਕਰ ਦਿਓ, ਜਿਵੇਂ ਇਕ 'ਰੈਕਰਿੰਗ ਡਿਪੋਜ਼ਿਟ' ਦਾ ਖ਼ਾਤਾ ਖੋਲ੍ਹੋ ਅਤੇ ਉਸ ਨੂੰ ਆਪਣੇ ਬੈਂਕ ਦੇ ...

ਪੂਰਾ ਲੇਖ ਪੜ੍ਹੋ »

ਸਮਾਜ ਵਿਚ ਅਣਚਾਹਿਆ ਇਨਸਾਨ ਬਣਨ ਤੋਂ ਕਿਵੇਂ ਬਚਿਆ ਜਾਵੇ

ਮਨੁੱਖ ਇਕ ਸਮਾਜਿਕ ਜੀਵ ਹੈ। ਜਨਮ ਤੋਂ ਲੈ ਕੇ ਮਰਨ ਤੱਕ ਸਮਾਜ ਵਿਚ ਵਿਚਰਦਾ ਹੈ। ਸਮਾਜ ਵਿਚੋਂ ਹੀ ਸਭ ਕੁਝ ਪ੍ਰਾਪਤ ਕਰਦਾ ਹੈ ਤੇ ਆਪਣੀ ਯੋਗਤਾ ਤੇ ਸਮਰੱਥਾ ਮੁਤਾਬਿਕ ਸਮਾਜ ਨੂੰ ਕੁਝ ਦਿੰਦਾ ਵੀ ਹੈ। ਸਮਾਜ ਦੇ ਵਿਕਾਸ ਵਿਚ ਯੋਗਦਾਨ ਵੀ ਪਾਉਂਦਾ ਹੈ ਤੇ ਇਕ ਬਿਹਤਰ ਇਨਸਾਨ, ਨਰੋਈਆਂ ਕਦਰਾਂ-ਕੀਮਤਾਂ ਦਾ ਸਿਰਜਕ ਬਣ ਕੇ ਆਪਣੀਆਂ ਪੈੜਾਂ ਵੀ ਛੱਡ ਜਾਂਦਾ ਹੈ। ਸਮਾਜ ਵਿਚ ਅਣਚਾਹਿਆ ਇਨਸਾਨ ਬਣਨ ਤੋਂ ਬਚਿਆ ਜਾ ਸਕਦਾ ਹੈ। ਹਰ ਮਨੁੱਖ ਸਮਾਜ ਵਿਚ ਸਤਿਕਾਰ ਚਾਹੁੰਦਾ ਹੈ ਪਰ ਦੂਜਿਆਂ ਪਾਸੋਂ ਤਾਂ ਹੀ ਸਤਿਕਾਰ ਪ੍ਰਾਪਤ ਕੀਤਾ ਜਾ ਸਕਦਾ ਹੈ ਜੇਕਰ ਉਹ ਆਪ ਵੀ ਲੋਕਾਂ ਦਾ ਸਤਿਕਾਰ ਕਰਦਾ ਹੈ। ਜੀਵਨ ਕੇਵਲ ਫੁੱਲਾਂ ਦੀ ਹੀ ਸੇਜ ਨਹੀਂ, ਜੀਵਨ ਵਿਚ ਫੁੱਲ ਵੀ ਹਨ ਤੇ ਕੰਡੇ ਵੀ। ਹਮੇਸ਼ਾ ਦੂਜਿਆਂ ਦੇ ਦੁੱਖ-ਸੁੱਖ ਵਿਚ ਭਾਈਵਾਲ ਬਣਨਾ ਚਾਹੀਦਾ ਹੈ। ਦੂਜਿਆਂ ਦੇ ਕੰਮਾਂ ਵਿਚ ਬੇਲੋੜੀ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਹਰੇਕ ਇਨਸਾਨ ਦਾ ਜੀਵਨ ਵਿਚ ਵਿਚਰਨ ਦਾ ਆਪੋ-ਆਪਣਾ ਢੰਗ-ਤਰੀਕਾ ਹੈ। ਆਪਣੇ ਸੁਹਿਰਦ ਸਾਥੀਆਂ ਨੂੰ ਸਲਾਹ ਤੇ ਸੁਝਾਅ ਜ਼ਰੂਰ ਦਿਓ ਪਰ ਜੇਕਰ ਤੁਹਾਡੇ ਮਸ਼ਵਰੇ 'ਤੇ ਦੂਸਰਾ ਉਸ ਦਾ ...

ਪੂਰਾ ਲੇਖ ਪੜ੍ਹੋ »

ਚੰਗੀ ਸਿਹਤ ਲਈ ਬੱਚਿਆਂ ਨੂੰ ਪਾਈਏ ਘਰ ਦੇ ਖਾਣੇ ਦੀ ਆਦਤ

ਅਜੋਕੇ ਸਮੇਂ ਦੇ ਬੱਚਿਆਂ ਨੂੰ ਬਾਜ਼ਾਰ ਦਾ ਖਾਣਾ ਜਿਵੇਂ ਸਮੋਸੇ, ਪੀਜ਼ਾ, ਬਰਗਰ ਅਤੇ ਭਠੂਰੇ ਆਦਿ ਸੁਆਦ ਲਗਦੇ ਹਨ। ਇਹ ਭੋਜਨ ਆਮ ਤੌਰ 'ਤੇ ਮੈਦੇ ਅਤੇ ਵੱਧ ਘਿਉ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਨਾਲ ਸਰੀਰ ਵਿਚ ਮੋਟਾਪਾ ਤਾਂ ਆਉਂਦਾ ਹੈ ਪਰ ਪੌਸ਼ਟਿਕ ਤੱਤਾਂ ਦੀ ਘਾਟ ਵੀ ਰਹਿ ਜਾਂਦੀ ਹੈ। ਇਸ ਦੇ ਉਲਟ ਘਰ ਦਾ ਭੋਜਨ ਸਾਫ਼-ਸੁਥਰਾ ਵੀ ਹੁੰਦਾ ਹੈ ਅਤੇ ਬਾਜ਼ਾਰ ਦੇ ਭੋਜਨ ਤੋਂ ਕਈ ਗੁਣਾ ਵੱਧ ਪੌਸ਼ਟਿਕ ਵੀ ਹੁੰਦਾ ਹੈ। ਸਿਹਤ ਮਾਹਰ ਦੱਸਦੇ ਹਨ ਕਿ ਘਰੇਲੂ ਖਾਣੇ ਨਾਲ ਹੀ ਬੱਚਿਆਂ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ। ਆਉ ਜਾਣੀਏ ਇਸ ਸੰਬੰਧੀ ਕੁਝ ਗੱਲਾਂ : * ਘਰ ਦਾ ਖਾਣਾ ਸਾਬਤ ਕਣਕ ਦੇ ਆਟੇ ਤੋਂ ਬਣਦਾ ਹੈ ਜਿਸ ਵਿਚ ਵਿਟਾਮਿਨ-ਬੀ, ਲੋਹ ਤੱਤ, ਜ਼ਿੰਕ ਅਤੇ ਮੈਗਨੀਸ਼ੀਅਮ ਆਦਿ ਤੱਤ ਮੌਜੂਦ ਹੁੰਦੇ ਹਨ ਜੋ ਬੱਚਿਆਂ ਲਈ ਲਾਹੇਵੰਦ ਹੁੰਦੇ ਹਨ। * ਘਰ ਦਾ ਬਣਿਆ ਖਾਣਾ ਤਿਆਰ ਕਰਦਿਆਂ ਸਾਫ਼-ਸਫ਼ਾਈ ਦਾ ਧਿਆਨ ਰੱਖਿਆ ਜਾਂਦਾ ਹੈ। * ਘਰ ਦੇ ਖਾਣੇ ਦੀ ਵੰਨ-ਸੁਵੰਨਤਾ ਸਾਨੂੰ ਸੰਤੁਲਿਤ ਖ਼ੁਰਾਕ ਪ੍ਰਦਾਨ ਕਰਦੀ ਹੈ ਜੋ ਸਾਡੀ ਸਿਹਤ ਲਈ ਬਹੁਤ ਲਾਹੇਵੰਦ ਹੁੰਦੀ ਹੈ। * ਘਰੇਲੂ ਭੋਜਨ ਤਿਆਰ ਕਰਦੇ ਸਮੇਂ ਆਮ ਤੌਰ 'ਤੇ ਤਾਜ਼ੀਆਂ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX