ਕਈ ਵਾਰੀ ਕਿਸਾਨ ਵੀਰਾਂ ਵਲੋਂ ਝੋਨੇ ਵਾਲੇ ਰਕਬੇ ਹੇਠ ਬੀਜੀ ਕਣਕ ਵਿਚ ਲੋੜ ਨਾਲੋਂ ਵੱਧ ਪਾਣੀ ਲੱਗ ਜਾਂਦਾ ਹੈ ਜਾਂ ਫਿਰ ਪਾਣੀ ਲੱਗਣ ਤੋਂ ਬਾਅਦ ਭਾਰੀ ਬਰਸਾਤ ਹੋ ਜਾਂਦੀ ਹੈ ਤਾਂ ਅਜਿਹੀ ਹਾਲਤ ਵਿਚ ਫ਼ਸਲ ਦੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ। ਜਿਹੜੇ ਖੇਤਾਂ ਵਿਚ ਵੱਖ-ਵੱਖ ਢੰਗ-ਤਰੀਕਿਆਂ ਨਾਲ ਪਰਾਲ ਦੀ ਸੰਭਾਲ ਤੋਂ ਬਾਅਦ ਕਣਕ ਦੀ ਬਿਜਾਈ ਕੀਤੀ ਗਈ ਉੱਥੇ ਮੌਸਮ ਦੀ ਨਜ਼ਾਕਤ ਨੂੰ ਦੇਖਦਿਆਂ ਹੋਇਆਂ ਵੱਧ ਕਿਆਰੇ ਪਾ ਕੇ ਹਲਕੇ ਪਾਣੀ ਲਗਾਉਣੇ ਚਾਹੀਦੇ ਹਨ ਤਾਂ ਜੋ ਖੇਤ ਵਿਚ ਪਾਣੀ ਜ਼ਿਆਦਾ ਚਿਰ ਨਾ ਖੜ੍ਹੇ। ਜਿਹੜੇ ਖੇਤਾਂ ਵਿਚ ਖਾਸ ਤੌਰ 'ਤੇ ਭਾਰੀਆਂ ਜ਼ਮੀਨਾਂ ਵਿਚ ਵੱਡੇ ਕਿਆਰੇ ਬਣਾ ਕੇ ਪਾਣੀ ਲਗਦਾ ਹੈ ਉਨ੍ਹਾਂ ਖੇਤਾਂ ਵਿਚ ਇਹ ਸਮੱਸਿਆ ਹੋਰ ਵੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਅਜਿਹੇ ਹਾਲਾਤਾਂ ਦੌਰਾਨ ਬੂਟਿਆਂ ਦੀਆਂ ਜੜ੍ਹਾਂ ਵਿਚ ਪਾਣੀ ਜ਼ਿਆਦਾ ਦੇਰ ਖੜ੍ਹਨ ਕਰਕੇ ਫ਼ਸਲ ਦੀਆਂ ਜੜ੍ਹਾਂ ਨੂੰ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਜਿਸ ਨਾਲ ਫ਼ਸਲ 'ਤੇ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਨਵੰਬਰ-ਦਸੰਬਰ ਮਹੀਨਿਆਂ ਵਿਚ ਮੀਂਹ ਪੈਣ ਅਤੇ ਲੰਮੇ ਸਮੇਂ ਤੱਕ ਬੱਦਲਵਾਈ ਰਹਿਣ ਦੌਰਾਨ ...
ਜ਼ਮੀਨ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਅਤੇ ਫ਼ਸਲਾਂ ਦੇ ਵਧੀਆ ਝਾੜ ਲੈਣ ਲਈ ਰਸਾਇਣਕ ਖਾਦਾਂ ਦੀ ਵਰਤੋਂ 'ਤੇ ਨਿਯੰਤਰਣ ਕਰਨਾ ਬਹੁਤ ਜ਼ਰੂਰੀ ਹੈ। ਜੈਵਿਕ, ਜੀਵਾਣੂ ਅਤੇ ਰਸਾਇਣਿਕ ਖਾਦਾਂ ਦੇ ਸੁਮੇਲ ਦੀ ਵਰਤੋਂ ਨਾਲ ਅਸੀਂ ਰਸਾਇਣਿਕ ਖਾਦਾਂ ਦੀ ਵਰਤੋਂ ਨੂੰ ਨਿਯੰਤਰਣ ਕਰ ਸਕਦੇ ਹਾਂ।
ਜੀਵਾਣੂ ਖਾਦਾਂ: ਜੀਵਾਣੂ ਖਾਦ, ਉਹ ਖਾਦ ਹੁੰਦੀ ਹੈ, ਜਿਸ ਵਿਚ ਲਾਭਦਾਇਕ ਸੂਖਮ ਜੀਵ ਹੁੰਦੇ ਹਨ ਜੋ ਪੌਦਿਆਂ ਨੂੰ ਪੋਸ਼ਟਿਕ ਤੱਤ ਮੁਹੱਈਆ ਕਰਵਾਉਣ ਵਿਚ ਮਦਦ ਕਰਦੇ ਹਨ। ਜਦੋਂ ਅਸੀਂ ਜੀਵਾਣੂ ਖਾਦਾਂ ਨੂੰ ਬੀਜ, ਪਨੀਰੀ ਜਾਂ ਮਿੱਟੀ ਵਿਚ ਲਗਾਉਂਦੇ ਹਾਂ ਤਾਂ ਇਹ ਜੀਵਾਣੂ, ਪੌਦਿਆਂ ਦੇ ਖ਼ੁਰਾਕੀ ਤੱਤ (ਨਾਈਟ੍ਰੋਜਨ, ਫਾਸਫੋਰਸ ਆਦਿ) ਦੀ ਪੂਰਤੀ ਕਰਦੇ ਹਨ ਅਤੇ ਪੌਦੇ ਦੇ ਵਿਕਾਸ ਵਿਚ ਵੀ ਸਹਾਇਤਾ ਕਰਦੇ ਹਨ। ਇਨ੍ਹਾਂ ਦੀਆਂ ਪ੍ਰਕਿਰਿਆਵਾਂ ਨਾਲ ਮਿੱਟੀ ਦੀ ਸਿਹਤ ਵਿਚ ਸੁਧਾਰ ਦੇ ਨਾਲ-ਨਾਲ, ਫ਼ਸਲਾਂ ਦੇ ਝਾੜ ਵਿਚ ਵੀ ਵਾਧਾ ਹੁੰਦਾ ਹੈ। ਜੀਵਾਣੂ ਖਾਦਾਂ ਵੱਖ-ਵੱਖ ਕਿਸਮਾਂ ਦੀਆਂ ਹੁੰਦੀਆਂ ਹਨ ਜੋ ਕਿ ਜੀਵਾਣੂ ਦੁਆਰਾ ਕੀਤੇ ਜਾਣ ਵਾਲੇ ਕੰਮ ਦੇ ਆਧਾਰ 'ਤੇ ਬਣਾਈਆਂ ਜਾਂਦੀਆਂ ਹਨ।
ਕੰਸੌਰਸ਼ੀਅਮ ਜੀਵਾਣੂ ਖਾਦ: ...
ਨਵੰਬਰ ਮਹੀਨੇ ਦੇ ਅੱਧ ਤੋਂ ਲੈ ਕੇ ਪੰਜਾਬ ਦੀ ਧਰਤੀ 'ਤੇ ਸਾਲ ਦੀ ਸਭ ਤੋਂ ਸੋਹਣੀ ਰੁੱਤ ਸ਼ੁਰੂ ਹੁੰਦੀ ਹੈ। ਨਾ ਠੰਢ ਨਾ ਗਰਮੀ। ਸਭ ਤੋਂ ਘੱਟ ਬਿਮਾਰੀਆਂ ਇਸ ਰੁੱਤ ਵਿਚ ਲਗਦੀਆਂ ਹਨ। ਡਾਕਟਰਾਂ ਦਾ ਘੱਟ ਆਮਦਨ ਵਾਲਾ ਮੌਸਮ। ਇਨ੍ਹਾਂ ਦਿਨਾਂ ਵਿਚ ਹੀ ਸਾਗ ਸ਼ੁਰੂ ਹੁੰਦਾ ਹੈ। ਹਰੀਆਂ ਸਬਜ਼ੀਆਂ ਦੀ ਭਰਪੂਰਤਾ ਹੁੰਦੀ ਹੈ। ਕਣਕਾਂ ਦੀ ਖੁਸ਼ਬੂ ਚੌਗਿਰਦਾ ਮਹਿਕਾ ਦਿੰਦੀ ਹੈ। ਦਰੱਖਤਾਂ ਦੇ ਪੱਤੇ ਸੁੱਕਦੇ ਤੇ ਹਵਾ ਵਿਚ ਲਹਿਰਾ ਕੇ ਧਰਤੀ ਲਈ ਖਾਦ ਬਣਦੇ ਹਨ। ਸੁੱਕੇ ਪੱਤੇ ਫੋਟੋਆਂ ਵਿਚ ਬਹੁਤ ਖ਼ੂਬਸੂਰਤ ਹੋ ਨਿਬੜਦੇ ਹਨ। ਖੇਤਾਂ ਦੀ ਹਰਿਆਲੀ ਅੱਖਾਂ ਵਿਚ ਤਾਜ਼ਗੀ ਦੇ ਛਿੱਟੇ ਮਾਰਦੀ ਹੈ। ਇਸੇ ਰੁੱਤ ਦਾ ਕਮਾਲ ਹੀ ਹੈ ਕਿ ਇਹ ਵਿੱਛੜਿਆਂ ਦੇ ਮੇਲ ਕਰਾਉਂਦੀ ਹੈ। ਦਿਨ ਛੋਟੇ ਤੇ ਰਾਤਾ ਲੰਮੀਆਂ, ਸੰਗੀਤ ਪੈਦਾ ਹੁੰਦਾ ਹੈ। ਪਰ ਪੰਜਾਬ ਦਾ ਇਹ ਖ਼ੂਬਸੂਰਤ ਮੌਸਮ ਓਹੀ ਮਾਣ ਸਕਦਾ ਹੈ ਜਿਸ ਨੂੰ ਖੇਤਾਂ ਨਾਲ ਪਿਆਰ ਹੋਵੇ।
ਮੋਬਾਈਲ : 98158-85018
ਈ-ਮੇਲ : ...
ਤੇਲ ਬੀਜ ਫ਼ਸਲਾਂ (ਤੋਰੀਆਂ, ਤਾਰਾਮੀਰਾ ਅਤੇ ਸਰ੍ਹੋਂ) ਦਾ ਵੱਡਾ ਹਿੱਸਾ ਹਾੜ੍ਹੀ ਸੀਜ਼ਨ ਵਿਚ ਹੀ ਬੀਜਿਆ ਜਾਂਦਾ ਹੈ। ਤੇਲ ਬੀਜ ਫ਼ਸਲਾਂ ਨੂੰ ਕਈ ਤਰ੍ਹਾਂ ਦੇ ਕੀੜੇ ਅਤੇ ਬਿਮਾਰੀਆਂ ਦੀ ਮਾਰ ਝੱਲਣੀ ਪੈਂਦੀ ਹੈ, ਜਿਸ ਕਾਰਨ ਫ਼ਸਲ ਦੀ ਉਪਜ ਅਤੇ ਗੁਣਵੱਤਾ (ਤੇਲ ਦੀ ਮਾਤਰਾ) ਬਹੁਤ ਹੀ ਪ੍ਰਭਾਵਿਤ ਹੁੰਦੀ ਹੈੈ। ਇਸ ਫ਼ਸਲ ਤੋਂ ਪੂਰਾ ਝਾੜ ਲੈਣ ਲਈ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ, ਸਹੀ ਸਮੇਂ ਅਤੇ ਸਹੀ ਢੰਗ ਨਾਲ ਕਰਨੀ ਬਹੁਤ ਜ਼ਰੂਰੀ ਹੈ।
ਮੁੱਖ ਕੀੜੇ - ਚਿਤਕਬਰੀ ਭੂੰਡੀ:ਇਸ ਦੇ ਸਰੀਰ 'ਤੇ ਕਾਲੇ, ਪੀਲੇ ਅਤੇ ਸੰਗਤਰੀ ਰੰਗ ਦੇ ਟਿਮਕਣੇ ਹੁੰਦੇ ਹਨ। ਇਹ ਬਹੁਰੰਗੀ ਭੂੰਡੀ ਉੱਗਦੀ ਫ਼ਸਲ ਦਾ ਸਤੰਬਰ-ਅਕਤੂਬਰ ਅਤੇ ਪੱਕੀ ਫ਼ਸਲ ਦਾ ਮਾਰਚ-ਅਪ੍ਰੈਲ ਵਿਚ ਬਹੁਤ ਨੁਕਸਾਨ ਕਰਦੀ ਹੈ। ਬੱਚੇ ਅਤੇ ਜਵਾਨ ਪਤੰਗੇ, ਪੱਤਿਆਂ ਅਤੇ ਫ਼ਲੀਆਂ ਦਾ ਰਸ ਚੁੂਸਦੇ ਹਨ। ਜਿਸ ਕਰਕੇ ਫ਼ਲੀਆਂ ਛੋਟੀਆਂ ਰਹਿ ਜਾਂਦੀਆਂ ਹਨ ਅਤੇ ਝਾੜ ਘਟ ਜਾਂਦਾ ਹੈ। ਜਵਾਨ ਪਤੰਗੇ ਅਤੇ ਬੱਚੇ ਦੋਵੇਂ ਹੀ ਫ਼ਸਲ ਗਾਹੁਣ ਸਮੇਂ ਬਹੁ-ਗਿਣਤੀ ਵਿਚ ਫ਼ਸਲ ਵਿਚ ਫਿਰਦੇ ਦਿਖਾਈ ਦਿੰਦੇ ਹਨ।
ਸਲੇਟੀ ਸੁੰਡੀ/ਆਰਾ ਮੱਖੀ:ਇਸ ਦੇ ਪੇਟ 'ਤੇ ਇਕ ਆਰੇ ਵਰਗਾ ਅੰਗ ...
ਸਦੀਆਂ ਪੁਰਾਣਾ ਮੇਲਾ 'ਛਿੰਝ ਛਰਾਹਾਂ ਦੀ' ਭਾਵੇਂ ਇਸੇ ਪੱਧਰ ਦਾ ਹੈ ਪ੍ਰੰਤੂ ਪੰਜਾਬ ਦੇ ਪਛੜੇ ਨੀਮ ਪਹਾੜੀ ਇਲਾਕੇ ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਨਾਲ ਲਗਦਾ ਹੋਣ ਕਰਕੇ ਇਸ ਮੇਲੇ ਦਾ ਓਨਾ ਪ੍ਰਚਾਰ ਅਤੇ ਪ੍ਰਸਾਰ ਨਹੀਂ ਹੋ ਸਕਿਆ ਜਿੰਨਾ ਹੋਣਾ ਚਾਹੀਦਾ ਸੀ। ਇਹ ਮੇਲਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਤੋਂ ਚੜ੍ਹਦੇ ਪਾਸੇ ਸ਼ਿਵਾਲਕ ਪਹਾੜੀਆਂ ਦੀ ਗੋਦ 'ਚ ਵਸੇ 'ਬੀਤ' ਇਲਾਕੇ ਦੇ ਪਿੰਡ ਅਚਲਪੁਰ (ਛਰਾਹਾਂ) ਵਿਖੇ ਹਰ ਵਰ੍ਹੇ ਮੱਘਰ ਮਹੀਨੇ ਦੇ ਜੇਠੇ ਐਤਵਾਰ ਤੋਂ ਲੈ ਕੇ ਲਗਾਤਾਰ ਚਾਰ ਦਿਨ ਚਲਦਾ ਹੈ। ਦੂਰ-ਦੂਰ ਤੱਕ ਇਹ ਮੇਲਾ ਏਨਾ ਮਸ਼ਹੂਰ ਹੈ ਕਿ ਇਹ ਟੋਟਕਾ ਆਪ ਮੁਹਾਰੇ ਹੀ ਲੋਕਾਂ ਦੀ ਜ਼ੁਬਾਨ ਵਿਚੋਂ ਫੁੱਟ ਪੈਂਦਾ ਹੈ:
ਦਾਲ ਮਾਹਾਂ ਦੀ, ਛਿੰਝ ਛਰਾਹਾਂ ਦੀ
'ਛਿੰਝ ਛਰਾਹਾਂ ਦੀ'' ਨਾਂਅ ਨਾਲ ਮਸ਼ਹੂਰ ਸਾਰੇ ਵਰਗਾਂ ਦਾ ਸਾਂਝਾ ਇਹ ਮੇਲਾ ਜਿੱਥੇ ਇਲਾਕੇ ਦੀ ਵਿਰਾਸਤੀ ਨਿਸ਼ਾਨੀ ਹੈ ਉੱਥੇ ਧਾਰਮਿਕ, ਸੱਭਿਆਚਾਰਕ ਅਤੇ ਇਤਿਹਾਸਕ ਪਰਿਪੇਖ ਤੋਂ ਵੀ ਇਸ ਦਾ ਖਾਸ ਮਹੱਤਵ ਹੈ। ਮੇਲੇ ਵਾਲੇ ਸਥਾਨ ਅਚਲਪੁਰ ਨੂੰ ਵੱਖ-ਵੱਖ ਇਲਾਕਿਆਂ ਤੋਂ 6 ਪਗਡੰਡੀਆਂ ਆ ਕੇ ਮਿਲਦੀਆਂ ਸਨ। ਲੋਕ ...
ਰੁੱਖ ਵੰਡਦੇ ਨੇ ਠੰਢੀਆਂ ਛਾਵਾਂ
ਰੁੱਖ ਸਾਡੇ ਕੀ ਲਗਦੇ
ਸਾਡੇ ਸਾਹਵਾਂ ਦਾ ਬਣਨ ਸਿਰਨਾਵਾਂ
ਰੁੱਖ ਸਾਡੇ ਕੀ ਲਗਦੇ
ਸੁੰਨੀ ਧਰਤੀ ਨੂੰ ਰੁੱਖ ਸ਼ਿੰਗਾਰਨ
ਰੁੱਖ ਬੱਦਲਾਂ ਨੂੰ ਵਾਜਾਂ ਮਾਰਨ
ਕੋਇਲਾਂ ਮੋਰ ਰੁੱਖਾਂ 'ਤੇ ਰਹਿੰਦੇ
ਰੁੱਖਾਂ ਤੋਂ ਗਾਉਣਾ ਨੱਚਣਾ ਸਿੱਖ ਲੈਂਦੇ
ਰੁੱਖ ਆਲ੍ਹਣੇ ਜਨੌਰਾਂ ਦੀਆਂ ਥਾਵਾਂ
ਫੁੱਲ ਫਲ ਰੁੱਖ ਅਥਾਹ ਦਿੰਦੇ
ਜੀਣ ਲਈ ਸਾਨੂੰ ਸਾਹ ਦਿੰਦੇ
ਰੁੱਖ ਸਾਡੇ ਲਈ ਮੰਗਦੇ ਦੁਆਵਾਂ
ਹੇਠ ਬਰੋਟੇ ਪਿੱਪਲ ਲੱਗਣ ਤੀਆਂ
ਪੀਂਘ ਚੜ੍ਹਾਉਣ ਪਿੰਡ ਦੀਆਂ ਧੀਆਂ
ਮਾਵਾਂ ਵਰਗੀਆਂ ਰੁੱਖਾਂ ਦੀਆਂ ਛਾਵਾਂ
ਲੋਕ ਜੋ ਚੁੱਕੀ ਫਿਰਦੇ ਆਰੇ
ਤੂਤ ਟਾਹਲੀਆਂ ਵੱਢਣ ਆਏ ਹਤਿਆਰੇ
ਇਨ੍ਹਾਂ ਆਪਣਿਆਂ ਨੂੰ ਕਾਹਦੀਆਂ ਸਜ਼ਾਵਾਂ
ਰੁੱਖ ਸੁਣੀਂਦੇ ਵੈਦ ਹਕੀਮ ਪੁਰਾਣੇ
ਦੇਣ ਦਵਾਈਆਂ ਦਾਦੀ ਨੁਸਖੇ ਜਾਣੇ
ਕਹਿੰਦੀ ਰੁੱਖਾਂ ਦੀ ਕਸਮ ਨਾ ਖਾਵਾਂ
ਰੁੱਖ ਉਦਯੋਗ ਹਵਾ ਸ਼ੁੱਧ ਕਰਦੇ
ਕਾਹਤੋਂ ਮੌਤ ਦੀਆਂ ਗੁੰਦਦੇ ਸਲਾਹਵਾਂ।
-ਹਰੀ ਕ੍ਰਿਸ਼ਨ ਮਾਇਰ
ਮੋਬਾਈਲ : ...
ਹੁਣ ਕਾਗ ਨਾ ਬਨੇਰੇ ਉਤੇ ਬੋਲਦੇ ਤੇ ਕੋਇਲਾਂ ਦੀ ਕੂਕ ਨਾ ਸੁਣੇ ਆਧੁਨਿਕਤਾ ਦੇ ਨਾਂਅ ਉਤੇ ਸੱਜਣਾਂ ਤੂੰ ਕੈਸੇ ਇਹ ਜਾਲ ਵੇ ਬੁਣੇ। ਆਧੁਨਿਕਤਾ ਦੇ ਨਾਂਅ ਉਤੇ ਸੱਜਣਾ, ਤੂੰ ਕੇਸੇ ਇਹ ਜਾਲ ਵੇ ਬੁਣੇ। ਇਥੇ ਲੱਖਾਂ ਹੀ ਪਰਿੰਦਿਆਂ ਨੂੰ ਖਾ ਗਈਆਂ ਜੋ ਛੱਡੀਆਂ ਤਰੰਗਾਂ ਭੈੜੀਆਂ ਤੂੰ ਤਾਂ ਖੁਦ ਹੀ ਗੁਲਾਮ ਬਣ ਬਹਿ ਗਿਆ ਵੇ ਹੱਥੀਂ ਪਾ ਕੇ ਆਪ ਬੇੜੀਆਂ ਜਿਹੜੇ ਨੀਰਾਂ ਵਿਚ ਜ਼ਹਿਰਾਂ ਅੱਜ ਘੋਲਦੈਂ ਸੌਖੇ ਉਹ ਜਾਣੇ ਨਹੀਂ ਪੁਣੇ। ਆਧੁਨਿਕਤਾ ਦੇ ਨਾਂਅ ਉਤੇ ਸੱਜਣਾ ਤੂੰ ਕੇਸੇ ਇਹ ਜਾਲ ਵੇ ਬੁਣੇ। ਤੇਰੇ ਅੰਕਲਾਂ ਤੇ ਆਂਟੀਆਂ ਦੇ ਦੌਰ 'ਚ ਵੇ ਗੁੰਮਨਾਮ ਕਿੰਨੇ ਰਿਸ਼ਤੇ ਕੁਝ ਲਾਲਚਾਂ, ਸਵਾਰਥਾਂ ਨੇ ਪੱਟ 'ਤੇ ਕਰੀਏ ਯਕੀਨ ਕਿਸ 'ਤੇ ਤੈਨੂੰ ਆਪਣਿਆਂ ਤੋਂ ਦੂਰ ਰਹਿਣ ਕਰਦੇ ਜੋ ਫੇਸਬੁੱਕੀ ਰਿਸ਼ਤੇ ਚੁਣੇ। ਆਧੁਨਿਕਤਾ ਦੇ ਨਾਂਅ ਉਤੇ ਸੱਜਣਾ ਤੂੰ ਕੈਸੇ ਇਹ ਜਾਲ ਵੇ ਬੁਣੇ। ਬਹਿ ਕੇ ਏ.ਸੀਆਂ ਦੀ ਠੰਢੀ ਜਿਹੀ ਹਵਾ 'ਚ, ਪੁਰੇ ਦੀ ਹਵਾ ਭੁੱਲ ਗਿਆ ਬੰਦ ਕਮਰਿਆਂ ਵਿਚ ਕੈਦ ਹੋ ਕੇ ਬਹਿ ਗਿਆ ਵੇ ਬੋਹੜਾਂ ਵਾਲੀ ਛਾਂ ਭੁੱਲ ਗਿਆ ਲੰਘੇ ਵੇਲੇ ਤੋਂ ਕੀ ਫਾਇਦਾ ਪਛਤਾਉਣ ਦਾ 'ਬੰਗੇ' ਜੇ ਨਾ ਸੋਚਿਆ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX