ਤਾਜਾ ਖ਼ਬਰਾਂ


ਭਿਆਨਕ ਸੜਕ ਹਾਦਸੇ ’ਚ ਬੱਸ ਡਰਾਈਵਰ ਦੀ ਮੌਤ ਕਈ ਗੰਭੀਰ ਜ਼ਖ਼ਮੀ
. . .  1 day ago
ਕਰਤਾਰਪੁਰ , 30 ਨਵੰਬਰ ( ਭਜਨ ਸਿੰਘ )- ਰਾਸ਼ਟਰੀ ਰਾਜ ਮਾਰਗ ਕਰਤਾਰਪੁਰ ਜਲੰਧਰ ਹਾਈਵੇਅ ਉੱਪਰ ਜੰਗ -ਏ - ਆਜ਼ਾਦੀ ਯਾਦਗਾਰ ਦੇ ਸਾਹਮਣੇ ਬੱਸ ਤੇ ਗਲਤ ਸਾਈਡ ਆ ਰਹੇ ਟਰੱਕ ਦੀ ਭਿਆਨਕ ਟੱਕਰ ਵਿਚ ਬੱਸ...
ਸਰਕਾਰ ਨੇ ਅਜੇ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ- ਬੀ.ਕੇ.ਯੂ. ਆਗੂ ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ , 30 ਨਵੰਬਰ - ਬੀ.ਕੇ.ਯੂ. ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਭਾਰਤ ਸਰਕਾਰ 4 ਦਸੰਬਰ ਨੂੰ ਸਾਡੀ ਮੀਟਿੰਗ ਤੋਂ ਪਹਿਲਾਂ ਗਾਰੰਟੀਸ਼ੁਦਾ ਐਮ. ਐੱਸ. ਪੀ. ਅਤੇ ਮਰਨ ਵਾਲੇ ਕਿਸਾਨਾਂ ਦੇ ਬਾਰੇ ਸਾਡੇ ਨਾਲ ...
ਰਾਜਾਤਾਲ ਏਰੀਆ 'ਚ ਘੁੰਮਦੇ ਵਿਅਕਤੀ ਨੂੰ ਘਰਿੰਡਾ ਪੁਲਿਸ ਨੇ ਕੀਤਾ ਮਾਪਿਆਂ ਹਵਾਲੇ
. . .  1 day ago
ਅਟਾਰੀ, 30 ਨਵੰਬਰ (ਗੁਰਦੀਪ ਸਿੰਘ ਅਟਾਰੀ)-ਪੁਲਿਸ ਥਾਣਾ ਘਰਿੰਡਾ ਨੇ ਰਾਜਾਤਾਲ ਅੱਡਾ ਬੀ.ਐੱਸ.ਐੱਫ. ਦੀ ਚੌਕੀ ਕੋਲ ਘੁੰਮਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਚੰਡੀਗੜ੍ਹ ਦੇ ਜਗਤਾਰ ਸਿੰਘ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਉਹ ਪਰਿਵਾਰ ਦੇ ਨਾਲ..
ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਨੂੰ ਲੈ ਕੇ ਮੁੱਖ ਮੰਤਰੀ ਵਲੋਂ ਲਿਖੇ ਪੱਤਰ 'ਤੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਨੇ ਸਾਧਿਆ ਨਿਸ਼ਾਨਾ
. . .  1 day ago
ਚੰਡੀਗੜ੍ਹ, 30 ਨਵੰਬਰ (ਸੁਰਿੰਦਰਪਾਲ)-ਪੰਜਾਬ ਭਾਜਪਾ ਦੇ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਵਲੋਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਨੂੰ ਲੈ ਕੇ ਪ੍ਰਧਾਨ ਮੰਤਰੀ ਲਿਖੇ ਪੱਤਰ 'ਤੇ ਤਿੱਖਾ ਹਮਲਾ ਕੀਤਾ ਹੈ...
ਥਾਣਾ ਕੁੱਲਗੜ੍ਹੀ ਦਾ ਮੁਲਾਜ਼ਮ ਨਸ਼ਿਆਂ ਸਮੇਤ ਮੋਗਾ ਪੁਲਿਸ ਵਲੋਂ ਕਾਬੂ
. . .  1 day ago
ਕੁੱਲਗੜ੍ਹੀ 30 ਨਵੰਬਰ (ਸੁਖਜਿੰਦਰ ਸਿੰਘ ਸੰਧੂ)-ਜ਼ਿਲ੍ਹਾ ਮੋਗਾ ਦੇ ਸੀ.ਆਈ.ਏ. ਸਟਾਫ਼ ਬਾਘਾਪੁਰਾਣਾ ਵਲੋਂ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਸੀ.ਆਈ.ਏ. ਇੰਚਾਰਜ ਤਰਲੋਚਨ ਸਿੰਘ ਭੁੱਲਰ ਨੇ ਨਾਕੇਬੰਦੀ ਦੌਰਾਨ ਡੱਕਰੂ ਫਾਟਕ ਕੋਲੋਂ ਇਕ ...
ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਰੜ ਚੰਡੀਗੜ੍ਹ ਹਾਈਵੇਅ ਜਾਮ
. . .  1 day ago
ਖਰੜ 30 ਨਵੰਬਰ (ਗੁਰਮੁੱਖ ਸਿੰਘ ਮਾਨ)- ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੀਆਂ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਰੜ ਚੰਡੀਗੜ੍ਹ ਹਾਈਵੇਅ ਜਾਮ ਕਰਨ ਤੋਂ ਬਾਅਦ ਖਰੜ ਸ਼ਹਿਰ ਦੀਆਂ ਸੜਕਾਂ ਜਾਮ ਹੋ ਗਈਆਂ। ਸ਼ਹਿਰ ਦੇ ...
ਅਟਾਰੀ ਵਾਹਗਾ ਸਰਹੱਦ ਰਸਤੇ 55 ਹਿੰਦੂ ਪਾਕਿਸਤਾਨ ਹੋਏ ਰਵਾਨਾ
. . .  1 day ago
ਅਟਾਰੀ, 30ਨਵੰਬਰ (ਗੁਰਦੀਪ ਸਿੰਘ ਅਟਾਰੀ)-ਅੰਤਰਰਾਸ਼ਟਰੀ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ 55 ਹਿੰਦੂ ਸਿੰਧੀ ਯਾਤਰੀ ਵਤਨ ਰਵਾਨਾ ਹੋ ਗਏ। ਪਰਿਵਾਰਾਂ ਦੇ ਮੁਖੀ ਕਾਹਨ ਜੀ ਨੇ ਗੱਲਬਾਤ ਕਰਦੇ ਦੱਸਿਆ ਕਿ ਉਹ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਰਹਿਣ ਵਾਲੇ...
ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਜਸਵੰਤ ਸਿੰਘ ਜੌਹਲ ਦਾ ਦਿਹਾਂਤ
. . .  1 day ago
ਮਹਿਲ ਕਲਾਂ, 30 ਨਵੰਬਰ (ਅਵਤਾਰ ਸਿੰਘ ਅਣਖੀ)-ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਅਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਜਸਵੰਤ ਸਿੰਘ ਜੌਹਲ (62) ਸਰਪੰਚ ਪੰਡੋਰੀ ਦਾ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਹੋਣ ਕਾਰਨ ਦਇਆਨੰਦ...
ਸੜਕ ਹਾਦਸੇ 'ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਵਲੋਂ ਇਨਸਾਫ਼ ਨਾ ਮਿਲਣ ਤੇ ਲਗਾਇਆ ਗਿਆ ਧਰਨਾ
. . .  1 day ago
ਫ਼ਿਰੋਜ਼ਸ਼ਾਹ,30ਨਵੰਬਰ (ਸਰਬਜੀਤ ਸਿੰਘ)-ਬੀਤੇ ਦਿਨ ਫਿਰੋਜ਼ਪੁਰ ਮੋਗਾ ਰੋਡ ਤੇ ਘੱਲ ਖ਼ੁਰਦ ਨਹਿਰਾਂ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਮਾਰੇ ਗਏ ਤਿੰਨ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਵਲੋਂ ਇਨੋਵਾ ਗੱਡੀ ਦੇ ਚਾਲਕ ਵਿਰੁੱਧ ਮਾਮਲਾ...
ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਵਲੋਂ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  1 day ago
ਜ਼ੀਰਾ, 30 ਨਵੰਬਰ (ਜੋਗਿੰਦਰ ਸਿੰਘ ਕੰਡਿਆਲ/ਮਨਜੀਤ ਸਿੰਘ ਢਿੱਲੋਂ)- ਜ਼ੀਰਾ ਨਾਲ ਲੱਗਦੇ ਪਿੰਡ ਗਾਦੜੀਵਾਲਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦ ਰਿਸ਼ਤੇਦਾਰੀ ਵਿਚ ਰਹਿਣ ਆਏ ਇੱਕ ਨੌਜਵਾਨ ਵਲੋਂ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਪਿੰਡ ਦੇ ਸ਼ਮਸ਼ਾਨਘਾਟ ਵਿਚ...
78 ਸਾਲਾਂ ਸੇਵਾਮੁਕਤ ਅਧਿਆਪਕ ਨੇ ਕਾਂਸੀ ਦਾ ਜਿੱਤਿਆ ਮੈਡਲ, ਤਪਾ ਵਾਸੀਆਂ 'ਚ ਖ਼ੁਸ਼ੀ ਦੀ ਲਹਿਰ
. . .  1 day ago
ਤਪਾ ਮੰਡੀ, 30 ਨਵੰਬਰ (ਪ੍ਰਵੀਨ ਗਰਗ)- 78 ਸਾਲਾਂ ਸੇਵਾਮੁਕਤ ਅਧਿਆਪਕ ਸੁਰਿੰਦਰ ਕੁਮਾਰ ਪੁੱਤਰ ਮੋਤੀ ਰਾਮ ਵਾਸੀ ਤਪਾ ਜੋ ਪਹਿਲਾਂ ਵੀ ਅਨੇਕਾਂ ਹੀ ਦੌੜਾਂ 'ਚ ਕਾਫ਼ੀ ਮੈਡਲ ਜਿੱਤ ਚੁੱਕੇ ਹਨ ਨੇ ਵਾਰਾਨਸੀ (ਯੂ.ਪੀ) ਵਿਚ 28 ਸੂਬਿਆਂ ਦੀ ਹੋਈ ਅਥਲੈਟਿਕਸ ਮੀਟ 10 ਕਿਲੋਮੀਟਰ...
ਗੁਰਦੁਆਰਾ ਕਰਤਾਰਪੁਰ ਸਾਹਿਬ 'ਚ ਫੋਟੋਸ਼ੂਟ ਕਰਨ ਵਾਲੀ ਮਾਡਲ ਸੌਲੇਹਾ ਨੇ ਮੰਗੀ ਮੁਆਫ਼ੀ
. . .  1 day ago
ਅੰਮ੍ਰਿਤਸਰ, 30 ਨਵੰਬਰ (ਸੁਰਿੰਦਰ ਕੋਛੜ)-ਲਾਹੌਰ ਦੇ ਮੰਨਤ ਕਲਾਥਿੰਗ ਬ੍ਰਾਂਡ ਦੇ ਕੱਪੜਿਆਂ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਫੋਟੋਸ਼ੂਟ ਕਰਾਉਣ ਵਾਲੀ ਮਹਿਲਾ ਮਾਡਲ ਸੌਲੇਹਾ ਨੇ ਵਿਵਾਦ ਉੱਠਣ ਤੋਂ ਬਾਅਦ ਆਪਣੇ ਇੰਸਟਾਗ੍ਰਾਮ ਪੇਜ 'ਤੇ ਸਬੰਧਿਤ...
ਲੁਧਿਆਣਾ ਪਹੁੰਚੇ ਨਵਜੋਤ ਸਿੰਘ ਵਲੋਂ ਕੌਂਸਲਰਾਂ ਨਾਲ ਕੀਤਾ ਗਿਆ ਸਲਾਹ-ਮਸ਼ਵਰਾ
. . .  1 day ago
ਲੁਧਿਆਣਾ, 30 ਨਵੰਬਰ-ਲੁਧਿਆਣਾ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਲੁਧਿਆਣਾ ਦੇ ਕੌਂਸਲਰਾਂ ਦੇ ਨਾਲ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਰਾਕੇਸ਼ ਪਾਂਡੇ, ਸੁਰਿੰਦਰ ਡਾਵਰ, ਸੰਜੀਵ ਤਲਵਾਰ ਨਾਲ ਅਤੇ...
ਮੁੜ 2 ਦਸੰਬਰ ਨੂੰ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ
. . .  1 day ago
ਨਵੀਂ ਦਿੱਲੀ, 30 ਨਵੰਬਰ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਸੰਬਰ ਨੂੰ ਮੁੜ ਪੰਜਾਬ ਦਾ ਆਉਣਗੇ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕੇਜਰੀਵਾਲ ਪੰਜਾਬ ਦੌਰੇ 'ਤੇ ਆਏ ਸਨ ਅਤੇ ਅਧਿਆਪਕਾਂ ਦੇ ਧਰਨੇ 'ਚ ਹਿੱਸਾ ਲਿਆ ਸੀ ਅਤੇ ਉਨ੍ਹਾਂ ਨੂੰ 8 ਗਰੰਟੀਆਂ...
ਜਿਹੜੇ ਵਾਰਡ ਪਹਿਲਾਂ ਬਣੇ ਹਨ ਉਨ੍ਹਾਂ ਨੂੰ ਤਿਆਰ ਰੱਖਿਆ ਗਿਆ ਹੈ:ਓ.ਪੀ. ਸੋਨੀ
. . .  1 day ago
ਚੰਡੀਗੜ੍ਹ, 30 ਨਵੰਬਰ- ਜਿਹੜੇ ਵਾਰਡ ਪਹਿਲਾਂ ਬਣੇ ਹਨ ਉਨ੍ਹਾਂ ਨੂੰ ਤਿਆਰ ਰੱਖਿਆ ਗਿਆ ਹੈ:ਓ.ਪੀ. ਸੋਨੀ..
ਅਜੇ ਤੱਕ ਪੰਜਾਬ ’ਚ ਨਵੇਂ ਵਾਇਰਸ ਨੂੰ ਰਿਪੋਰਟ ਨਹੀਂ ਕੀਤਾ ਗਿਆ: ਓ.ਪੀ. ਸੋਨੀ
. . .  1 day ago
ਚੰਡੀਗੜ੍ਹ, 30 ਨਵੰਬਰ- ਅਜੇ ਤੱਕ ਪੰਜਾਬ ’ਚ ਨਵੇਂ ਵਾਇਰਸ ਨੂੰ ਰਿਪੋਰਟ ਨਹੀਂ ਕੀਤਾ ਗਿਆ: ਓ.ਪੀ. ਸੋਨੀ..
ਪਹਿਲਾਂ ਵੀ ਕੋਰੋਨਾ ਨਾਲ ਲੜ ਚੁੱਕੇ: ਓ.ਪੀ. ਸੋਨੀ
. . .  1 day ago
ਚੰਡੀਗੜ੍ਹ, 30 ਨਵੰਬਰ- ਪਹਿਲਾਂ ਵੀ ਕੋਰੋਨਾ ਨਾਲ ਲੜ ਚੁੱਕੇ: ਓ.ਪੀ. ਸੋਨੀ
ਓਮੀਕਰੋਨ ਨੂੰ ਲੈ ਕੇ ਅਸੀਂ ਤਿਆਰ ਹਾਂ: ਓ.ਪੀ. ਸੋਨੀ
. . .  1 day ago
ਚੰਡੀਗੜ੍ਹ, 30 ਨਵੰਬਰ- ਓਮੀਕਰੋਨ ਨੂੰ ਲੈ ਕੇ ਅਸੀਂ ਤਿਆਰ ਹਾਂ: ਓ.ਪੀ. ਸੋਨੀ..
ਬਲਾਕ ਸੰਮਤੀ ਚੇਅਰਮੈਨ ਚੋਗਾਵਾਂ ਦੇ ਚੇਅਰਮੈਨ ਹਰਭੇਜ ਸਿੰਘ ਵਣੀਏਕੇ ਵਲੋਂ ਅਸਤੀਫ਼ਾ
. . .  1 day ago
ਚੋਗਾਵਾਂ, 30 ਨਵੰਬਰ (ਗੁਰਬਿੰਦਰ ਸਿੰਘ ਬਾਗੀ)-ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਬਲਾਕ ਚੋਗਾਵਾਂ ਦੇ ਚੇਅਰਮੈਨ ਹਰਭੇਜ ਸਿੰਘ ਵਣੀਏਕੇ ਨੇ ਅੱਜ ਆਪਣਾ ਅਸਤੀਫ਼ਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਭੇਜ ਦਿੱਤਾ। ਇਸ ਸਬੰਧੀ ਕਾਹਲੀ ਨਾਲ ਬੁਲਾਈ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਚੇਅਰਮੈਨ ਹਰਭੇਜ ਸਿੰਘ ...
ਓਮੀਕਰੋਨ ਨੂੰ ਲੈ ਕੇ ਕੇਜਰੀਵਾਲ ਦਾ ਬਿਆਨ,ਕੋਰੋਨਾ ਦੇ ਨਵੇਂ ਵੈਰੀਏਂਟ ਨੇ ਵਧਾਈ ਟੈਨਸ਼ਨ
. . .  1 day ago
ਨਵੀਂ ਦਿੱਲੀ, 30 ਨਵੰਬਰ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਦੇ ਨਵੇਂ ਵੈਰੀਏਂਟ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਨਵੇਂ ਵੈਰੀਏਂਟ ਨੇ ਵਧਾਈ ਟੈਨਸ਼ਨ ਵਧਾ ਦਿੱਤੀ ਹੈ। ਇਸ ਵਾਇਰਸ 'ਤੇ ਉਨ੍ਹਾਂ ਨੇ ਕਿਹਾ ਕਿ....
ਸੂਬਾ ਸਰਕਾਰ ਵਲੋਂ ਕੀਤੇ ਜਾ ਰਹੇ ਅਥਾਹ ਵਿਕਾਸ ਕਾਰਜਾਂ ਕਾਰਨ ਵਿਰੋਧੀ ਪਾਰਟੀਆਂ ਬੌਖਲਾਹਟ 'ਚ - ਸੁਰੇਸ਼ ਕੁਮਾਰ
. . .  1 day ago
ਤਪਾ ਮੰਡੀ, 30 ਨਵੰਬਰ (ਪ੍ਰਵੀਨ ਗਰਗ) - ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੁਝ ਹੀ ਦਿਨਾਂ 'ਚ ਪੰਜਾਬੀਆਂ ਦੀਆਂ ਸਾਰੀਆਂ ਹੱਕੀ ਮੰਗਾਂ ਮੰਨ ਕੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ ਅਤੇ ਨਾਲ ਹੀ ਸਰਕਾਰ ਵਲੋਂ ਕੀਤੇ ਜਾ ਰਹੇ ਅਥਾਹ ਵਿਕਾਸ ਕਾਰਜਾਂ ਨੂੰ ਦੇਖਦਿਆਂ ਵਿਰੋਧੀ...
ਜੇਕਰ ਕੇਂਦਰ ਸਰਕਾਰ ਐੱਮ.ਐੱਸ.ਪੀ.ਦਿੰਦੀ ਹੈ ਤਾਂ ਪੰਜਾਬ ਸਰਕਾਰ 113 ਫ਼ਸਲਾਂ 'ਤੇ ਦੇਵੇਗੀ ਐੱਮ.ਐੱਸ.ਪੀ.
. . .  1 day ago
ਜਲੰਧਰ, 30ਨਵੰਬਰ (ਚਿਰਾਗ)-ਅੱਜ ਜਲੰਧਰ ਵਿਖੇ ਸਰਕਟ ਹਾਊਸ ਵਿਖੇ ਖ਼ੇਤੀਬਾੜੀ ਮੰਤਰੀ ਪੰਜਾਬ ਰਣਦੀਪ ਸਿੰਘ ਨਾਭਾ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਐੱਮ.ਐੱਸ.ਪੀ. ਦਿੰਦੀ ਹੈ ਤਾਂ ਪੰਜਾਬ ਸਰਕਾਰ
ਕੋਰੋਨਾ ਦਾ ਨਵਾਂ ਵਾਇਰਸ ਓਮੀਕਰੋਨ ਚਿੰਤਾ ਦਾ ਵਿਸ਼ਾ ਪਰ ਘਬਰਾਉਣ ਦੀ ਲੋੜ ਨਹੀਂ-ਬਾਈਡਨ
. . .  1 day ago
ਸੈਕਰਾਮੈਂਟੋ 30ਨਵੰਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਵਾਈਟ ਹਾਊਸ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਦਾ ਨਵਾਂ ਰੂਪ ਓਮੀਕਰੋਨ ਚਿੰਤਾ ਦਾ ਕਾਰਨ ਜ਼ਰੂਰ ਹੈ ਪਰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ...
ਆਪਣੀਆਂ ਮੰਗਾਂ ਨੂੰ ਲੈ ਕੇ ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਹਾਈਵੇਅ ਕੀਤਾ ਜਾਮ
. . .  1 day ago
ਖਰੜ 30ਨਵੰਬਰ (ਗੁਰਮੁੱਖ ਸਿੰਘ ਮਾਨ)- ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਆਗੂ ਆਪਣੀਆਂ ਮੰਗਾਂ ਨੂੰ ਲੈ ਕੇ ਖਰੜ ਚੰਡੀਗੜ੍ਹ ਹਾਈਵੇਅ 'ਤੇ ਪਿੰਡ ਦੇਸੁ ਮਾਜਰਾ ਵਿਖੇ ਹਾਈਵੇਅ ਜਾਮ ਕਰ ਦਿੱਤਾ। ਇਸ ਤੋਂ ਪਹਿਲਾਂ ਪਾਣੀ ਦੀ ਟੈਂਕੀ
ਟਰੱਕ ਦੀ ਬ੍ਰੇਕ ਫੇਲ ਹੋਣ ਕਾਰਨ ਟਰੱਕ ਡਿਵਾਈਡਰ 'ਤੇ ਚੜ੍ਹ ਕੇ ਪਲਟਿਆ, ਜਾਨੀ ਨੁਕਸਾਨ ਤੋਂ ਬਚਾਅ
. . .  1 day ago
ਡਮਟਾਲ, 30 ਨਵੰਬਰ (ਰਾਕੇਸ਼ ਕੁਮਾਰ)- ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇਅ ਦੇ ਤਲਵਾੜਾ ਜਟਾ ਦੇ ਨੇੜੇ ਪਾਣੀਪਤ ਕਰਨਾਲ ਤੋਂ ਜੰਮੂ ਵੱਲ ਜਾ ਰਿਹਾ ਇਕ ਟਰੱਕ ਜਿਵੇਂ ਹੀ ਦੇਰ ਰਾਤ ਪਿੰਡ ਤਲਵਾੜਾ ਜਟਾ ਨੇੜੇ ਪਹੁੰਚਿਆ ਤਾਂ ਟਰੱਕ ਦੀ ਬ੍ਰੇਕ ਫੇਲ ਹੋਣ ਕਾਰਨ ਟਰੱਕ...
ਹੋਰ ਖ਼ਬਰਾਂ..

ਸਾਡੀ ਸਿਹਤ

ਯੋਗ ਅਭਿਆਸ ਰਾਹੀਂ ਦਮੇ 'ਤੇ ਪਾਓ ਕਾਬੂ

ਦਮਾ ਸਾਹ ਦੀ ਇਕ ਤਕਲੀਫ਼ਦੇਹ ਬਿਮਾਰੀ ਹੈ ਜੋ ਹਵਾ ਦੇ ਪ੍ਰਭਾਵ ਰਾਹੀਂ ਹੁੰਦੀ ਹੈ। ਸਰਦੀ ਵਿਚ ਹਮੇਸ਼ਾ ਦਮੇ ਦਾ ਰੋਗ ਜ਼ਿਆਦਾ ਵਧ ਜਾਂਦਾ ਹੈ। ਦਮੇ ਦਾ ਪ੍ਰਭਾਵ ਅਕਸਰ ਰਾਤ ਨੂੰ ਜ਼ਿਆਦਾ ਹੁੰਦਾ ਹੈ ਤੇ ਉਹ ਵੀ ਰਾਤ ਦੇ ਦੂਜੇ ਜਾਂ ਤੀਜੇ ਪਹਿਰ 'ਚ। ਯੋਗ ਕਿਰਿਆ ਤੋਂ ਪਹਿਲਾਂ : ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਉੱਠ ਕੇ ਘੱਟ ਤੋਂ ਘੱਟ ਇਕ ਘੰਟੇ ਤੱਕ ਘੁੰਮੋ। ਘੁੰਮਦੇ ਸਮੇਂ ਲਗਾਤਾਰ ਨੱਕ ਰਾਹੀਂ ਸਾਹ ਲੈਣ ਦੀ ਕੋਸ਼ਿਸ਼ ਕਰੋ। ਸੈਰ ਕਰਨ ਤੋਂ ਪਹਿਲਾਂ ਪਖਾਨੇ ਤੋਂ ਨਿਜ਼ਾਤ ਪਾ ਲਓ। ਸੈਰ ਕਰਨ ਉਪਰੰਤ ਆਸਣ, ਪ੍ਰਾਣਾਯਾਮ ਦਾ ਅਭਿਆਸ ਕਰੋ। ਯੋਗ ਕਿਰਿਆ : ਸੂਰਿਆ ਨਮਸਕਾਰ ਆਸਣ ਚਾਰ ਵਾਰ, ਪਵਨ ਮੁਕਤ ਆਸਣ ਚਾਰ ਵਾਰ, ਏਕਪਾਦ ਆਸਣ ਚਾਰ ਵਾਰ, ਤਾੜ ਆਸਣ ਚਾਰ ਵਾਰ, ਭੁਜੰਗ ਆਸਣ ਚਾਰ ਵਾਰ, ਪਸ਼ਚਮੋਤਾਨ ਆਸਣ ਚਾਰ ਵਾਰ, ਪਦਮਨ ਆਸਣ 2 ਮਿੰਟ, ਸ਼ਵ ਆਸਣ 4 ਮਿੰਟ ਕਰੋ। ਉਪਰੋਕਤ ਆਸਣਾਂ ਨੂੰ ਲਗਾਤਾਰ ਲੜੀਵਾਰ ਕਰਦੇ ਰਹਿਣ ਨਾਲ ਸਰਦੀ, ਖੰਘ ਅਤੇ ਦਮੇ ਦੀ ਸ਼ਿਕਾਇਤ ਵਾਲੇ ਰੋਗੀਆਂ ਨੂੰ ਬੜਾ ਲਾਭ ਹੁੰਦਾ ਹੈ। ਜੇਕਰ ਲਗਾਤਾਰ ਉਪਰੋਕਤ ਯੋਗਾ ਅਭਿਆਸ ਪਰਹੇਜ਼ ਨਾਲ ਕੀਤੇ ਜਾਣ ਤਾਂ ਦਮੇ ਵਰਗੇ ਲਾ-ਇਲਾਜ ਰੋਗ ਦਾ ਖ਼ੁਦ ਇਲਾਜ ਹੋ ...

ਪੂਰਾ ਲੇਖ ਪੜ੍ਹੋ »

ਸੰਤਰੇ ਨਾਲ ਸਿਹਤ ਦੀ ਦੇਖਭਾਲ

ਤਾਜ਼ੇ ਸੰਤਰੇ ਦੇ ਛਿਲਕਿਆਂ ਨੂੰ ਚਿਹਰੇ 'ਤੇ ਰਗੜਨ ਨਾਲ ਸੁੰਦਰਤਾ 'ਚ ਵਾਧਾ ਹੁੰਦਾ ਹੈ ਅਤੇ ਚਮੜੀ 'ਚ ਨਿਖਾਰ ਆਉਂਦਾ ਹੈ। ਭਾਰਤ ਵਿਚ ਸੰਤਰੇ ਦੀ ਵਧੇਰੇ ਪੈਦਾਵਾਰ ਨਾਗਪੁਰ ਅਤੇ ਦਾਰਜੀਲਿੰਗ ਵਿਚ ਹੁੰਦੀ ਹੈ। ਸਿਹਤ ਲਈ ਤਾਕਤ ਭਰਪੂਰ ਸੰਤਰੇ ਸਖ਼ਤ ਅਤੇ ਨਰਮ ਛਿਲਕੇ ਵਾਲੇ ਭਾਵ ਦੋਵਾਂ ਕਿਸਮਾਂ ਦੇ ਹੁੰਦੇ ਹਨ। ਸੰਤਰਾ ਖਾਣ ਨਾਲ ਜਿਥੇ ਸਰੀਰ ਵਿਚ ਚੁਸਤੀ-ਫੁਰਤੀ ਵਧਦੀ ਹੈ, ਉਥੇ ਕਈ ਰੋਗਾਂ, ਬਿਮਾਰੀਆਂ ਤੋਂ ਛੁਟਕਾਰਾ ਵੀ ਮਿਲਦਾ ਹੈ। ਸੰਤਰੇ ਦੀ ਵਰਤੋਂ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ ਅਤੇ ਸੁੰਦਰਤਾ 'ਚ ਵਾਧਾ ਹੁੰਦਾ ਹੈ। ਸੰਤਰੇ 'ਚ ਵਿਟਾਮਿਨ 'ਸੀ' ਦੀ ਭਰਪੂਰ ਮਾਤਰਾ ਹੁੰਦੀ ਹੈ। ਵਿਟਾਮਿਨ 'ਏ', ਸੋਡੀਅਮ, ਕੈਲਸ਼ੀਅਮ, ਲੋਹਾ, ਪ੍ਰੋਟੀਨ, ਕਾਰਬੋਹਾਈਡ੍ਰੇਟ ਆਦਿ ਦੀ ਵੀ ਭਰਪੂਰ ਮਾਤਰਾ ਸੰਤਰੇ 'ਚ ਪਾਈ ਜਾਂਦੀ ਹੈ। ਸੰਤਰੇ ਦੇ ਲਾਭ * ਬਦਹਜ਼ਮੀ ਹੋਣ 'ਤੇ ਸੰਤਰੇ ਦੇ ਰਸ ਵਿਚ ਭੁੰਨਿਆ ਜ਼ੀਰਾ ਮਿਲਾ ਕੇ ਪੀਓ। * ਜ਼ਿਆਦਾ ਪਿਆਸ ਲਗਦੀ ਹੋਵੇ ਤਾਂ ਸੰਤਰੇ ਦਾ ਇਕ ਗਿਲਾਸ ਰਸ ਜ਼ਰੂਰ ਪੀਓ। ਇਸ ਨਾਲ ਪਿਆਸ ਵੀ ਜ਼ਿਆਦਾ ਨਹੀਂ ਲੱਗੇਗੀ ਅਤੇ ਤਨ, ਮਨ ਤਰੋਤਾਜ਼ਾ ਵੀ ਰਹੇਗਾ। ਨਾਲ ਹੀ ਨਾਲ ਥਕਾਵਟ ਅਤੇ ਤਣਾਅ ਵੀ ...

ਪੂਰਾ ਲੇਖ ਪੜ੍ਹੋ »

ਸਾਹ ਦੀ ਬਦਬੂ ਕਿਉਂ ਕਰੇ ਪ੍ਰੇਸ਼ਾਨ?

ਖਾਣਾ ਖਾਂਦੇ ਸਮੇਂ ਜ਼ਿਆਦਾ ਹਿੱਸਾ ਚਬਾਉਣ ਦੀ ਪ੍ਰਕਿਰਿਆ ਕਾਰਨ ਪੇਟ ਵਿਚ ਚਲਾ ਜਾਂਦਾ ਹੈ ਪਰ ਇਸ ਦੀ ਹਲਕੀ ਜਿਹੀ ਪਰਤ ਜੀਭ 'ਤੇ ਚਿਪਕੀ ਰਹਿ ਜਾਂਦੀ ਹੈ। ਇਸੇ ਵਜ੍ਹਾ ਕਰਕੇ ਜੀਭ ਦਾ ਰੰਗ ਦੂਧੀਆ ਦਿਖਾਈ ਦਿੰਦਾ ਹੈ। ਇਸ ਨੂੰ ਰੋਜ਼ਾਨਾ ਸਾਫ਼ ਕਰਨਾ ਜ਼ਰੂਰੀ ਹੈ। ਕੀ ਤੁਹਾਡੇ ਮਿੱਤਰ, ਤੁਹਾਡੇ ਕੋਲ ਬੈਠਣ ਤੋਂ ਕਤਰਾਉਂਦੇ ਹਨ? ਸਫ਼ਰ ਕਰਦੇ ਸਮੇਂ ਆਸੇ-ਪਾਸੇ ਬੈਠੇ ਲੋਕ ਨੱਕ 'ਤੇ ਰੁਮਾਲ ਰੱਖ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਹਨ? ਲੋਕਾਂ ਦੇ ਇਸ ਵਿਹਾਰ ਨੂੰ ਚਿਤਾਵਨੀ ਸਮਝੋ। ਜ਼ਰੂਰ ਇਹ ਸਭ ਕੁਝ ਤੁਹਾਡੇ ਮੂੰਹ ਵਿਚੋਂ ਬਦਬੂ ਆਉਣ ਦੀ ਵਜ੍ਹਾ ਕਰਕੇ ਹੈ। ਤੁਸੀਂ ਚਾਹੋ ਤਾਂ ਇਸ ਤੋਂ ਛੁਟਕਾਰਾ ਪਾ ਸਕਦੇ ਹੋ। ਆਪਣੀ ਜੀਭ ਰੋਜ਼ ਸਾਫ਼ ਕਰੋ : ਖਾਣਾ ਖਾਂਦੇ ਸਮੇਂ ਜ਼ਿਆਦਾ ਹਿੱਸਾ ਚਬਾਉਣ ਦੀ ਪ੍ਰਕਿਰਿਆ ਕਾਰਨ ਪੇਟ ਵਿਚ ਚਲਾ ਜਾਂਦਾ ਹੈ ਪਰ ਇਸ ਦੀ ਹਲਕੀ ਜਿਹੀ ਪਰਤ ਜੀਭ 'ਤੇ ਚਿਪਕੀ ਰਹਿ ਜਾਂਦੀ ਹੈ। ਇਸੇ ਵਜ੍ਹਾ ਕਰਕੇ ਜੀਭ ਦਾ ਰੰਗ ਦੂਧੀਆ ਦਿਖਾਈ ਦਿੰਦਾ ਹੈ। ਇਸ ਨੂੰ ਰੋਜ਼ਾਨਾ ਸਾਫ਼ ਕਰਨਾ ਜ਼ਰੂਰੀ ਹੈ। ਮੂੰਹ ਦੀ ਬਾਹਰੀ ਅਤੇ ਅੰਦਰਲੀ ਸਫ਼ਾਈ ਵੱਲ ਧਿਆਨ ਦਿਓ : ਸਵੇਰ ਦੀ ਚਾਹ, ਨਾਸ਼ਤਾ, ਦੁਪਹਿਰ ਅਤੇ ਰਾਤ ਦੇ ...

ਪੂਰਾ ਲੇਖ ਪੜ੍ਹੋ »

ਬੱਚਿਆਂ ਨੂੰ ਕੁਪੋਸ਼ਣ ਤੋਂ ਬਚਾਉਂਦਾ ਹੈ ਦੁੱਧ

ਭਵਿੱਖ 'ਚ ਮਾਂ ਦਾ ਦੁੱਧ ਹੀ ਇਕ ਅਜਿਹਾ ਹਥਿਆਰ ਹੈ, ਜਿਸ ਨਾਲ ਬੱਚਿਆਂ 'ਚ ਵਧਦੇ ਕੁਪੋਸ਼ਣ ਨੂੰ ਦੂਰ ਕਰਨਾ ਸੰਭਵ ਹੈ। ਮਾਂ ਦੇ ਦੁੱਧ ਨਾਲ ਬੱਚਿਆਂ 'ਚ ਰੋਗ ਰੋਕੂ ਸਮਰੱਥਾ ਦਾ ਵਿਕਾਸ ਹੁੰਦਾ ਹੈ। ਇਸ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਚਾਹੇ ਪੜ੍ਹਿਆ-ਲਿਖਿਆ ਵਿਅਕਤੀ ਹੋਵੇ ਜਾਂ ਅਨਪੜ੍ਹ, ਉਸ ਦੇ ਘਰ ਵਿਚ ਬੱਚਾ ਪੈਦਾ ਹੁੰਦਾ ਹੈ ਤਾਂ ਉਹ ਲੋਕ ਆਪਣੇ ਬੱਚੇ ਦੇ ਮੂੰਹ 'ਚ ਮਾਂ ਦਾ ਦੁੱਧ ਨਾ ਦੇ ਕੇ ਆਪਣੇ ਸੱਭਿਆਚਾਰਕ ਰੀਤੀ-ਰਿਵਾਜਾਂ ਦੇ ਮੁਤਾਬਿਕ ਜਿਵੇਂ ਰਾਜਸਥਾਨ ਵਿਚ ਪਾਣੀ 'ਚ ਸ਼ਹਿਦ ਮਿਲਾ ਕੇ ਵੱਡੇ ਬਜ਼ੁਰਗਾਂ ਦੇ ਹੱਥੋਂ ਬੱਚੇ ਦੇ ਮੂੰਹ 'ਚ ਪਹਿਲੀ ਖੁਰਾਕ ਦਿੰਦੇ ਹਨ, ਇਸੇ ਤਰ੍ਹਾਂ ਬਿਹਾਰ ਵਿਚ ਬੱਚੇ ਨੂੰ ਬੱਕਰੀ ਦਾ ਦੁੱਧ ਜਾਂ ਗਾਂ ਦਾ ਦੁੱਧ ਪਿਲਾਇਆ ਜਾਂਦਾ ਹੈ। ਜੇਕਰ ਇਸ ਦੇ ਬਦਲੇ ਬੱਚੇ ਦੇ ਪੈਦਾ ਹੋਣ ਤੋਂ ਕੁਝ ਘੰਟੇ ਦੇ ਅੰਦਰ-ਅੰਦਰ ਮਾਂ ਦਾ ਗਾੜ੍ਹਾ ਅਤੇ ਪੀਲਾ ਦੁੱਧ ਪਿਲਾਇਆ ਜਾਵੇ ਤਾਂ ਬੱਚਿਆਂ 'ਚ ਵਧਦੇ ਕੁਪੋਸ਼ਣ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਦੇਸ਼ ਵਿਚ ਬਹੁਤ ਸਾਰੇ ਭਾਈਚਾਰੇ ਅਜਿਹੇ ਹਨ ਜਿਹੜੇ ਲੋਕ ਮਾਂ ਦੇ ਪਹਿਲੇ ਦੁੱਧ ਨੂੰ ਅਸ਼ੁੱਧ ਮੰਨ ਕੇ ਬੱਚੇ ਨੂੰ ਨਹੀਂ ਪਿਲਾਉਂਦੇ ...

ਪੂਰਾ ਲੇਖ ਪੜ੍ਹੋ »

ਕੀ ਕਰੀਏ ਜੇ ਅੱਡੀਆਂ ਫਟ ਜਾਣ?

ਸਰੀਰ ਦੀ ਚਮੜੀ ਲਈ ਕੈਲਸ਼ੀਅਮ ਅਤੇ ਚਿਕਨਾਈ ਦੀ ਜ਼ਰੂਰਤ ਹੁੰਦੀ ਹੈ। ਪਰ ਸਰਦੀਆਂ ਵਿਚ ਅਕਸਰ ਇਨ੍ਹਾਂ ਦੀ ਕਮੀ ਹੋ ਜਾਂਦੀ ਹੈ, ਨਤੀਜੇ ਵਜੋਂ ਚਮੜੀ ਖੁਰਦਰੀ ਹੋ ਕੇ ਫਟਣ ਲਗਦੀ ਹੈ। ਕੈਲਸ਼ੀਅਮ ਤੇ ਚਿਕਨਾਈ ਵਾਲੇ ਭੋਜਨ ਕਰਨਾ ਅਤੇ ਝਾਵੇਂ ਨਾਲ ਪੈਰਾਂ ਨੂੰ ਸਾਫ਼ ਕਰਨਾ ਸਿਹਤ ਲਈ ਲਾਭਕਾਰੀ ਹੁੰਦਾ ਹੈ। ਰਾਤ ਨੂੰ ਸੌਂਦੇ ਸਮੇਂ ਜੇਕਰ ਘਰੇਲੂ ਕ੍ਰੀਮ ਦੀ ਵਰਤੋਂ ਕੀਤੀ ਜਾਵੇ ਤਾਂ ਚੰਗਾ ਹੁੰਦਾ ਹੈ। ਅੱਡੀਆਂ ਦੇ ਫਟਣ ਤੋਂ ਪਹਿਲਾਂ : ਸਰਦੀ ਦਾ ਮੌਸਮ ਆਉਂਦਿਆਂ ਹੀ ਜਿਨ੍ਹਾਂ ਦੀਆਂ ਅੱਡੀਆਂ ਫਟਣੀਆਂ ਸ਼ੁਰੂ ਹੋ ਜਾਂਦੀਆਂ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਮਧੂਮੱਖੀ ਦੇ ਛੱਤੇ ਵਾਲੀ ਮੋਮ ਨੂੰ ਪਿਘਲਾ ਕੇ ਉਸ ਵਿਚ ਵੈਸਲੀਨ ਮਿਲਾ ਲੈਣ ਅਤੇ ਉਸ ਵਿਚ ਥੋੜ੍ਹਾ ਜਿਹਾ ਟੈਲਕਮ ਪਾਊਡਰ ਵੀ ਮਿਲਾ ਕੇ ਇਕ ਮੱਲ੍ਹਮ ਤਿਆਰ ਕਰ ਕੇ ਰੱਖ ਲੈਣ। ਇਸ ਮੱਲ੍ਹਮ ਨੂੰ ਰਾਤ ਨੂੰ ਸੌਂਦੇ ਸਮੇਂ ਅੱਡੀਆਂ 'ਤੇ ਚੰਗੀ ਤਰ੍ਹਾਂ ਮਲੋ। ਇਸ ਨਾਲ ਬਿਆਈਆਂ ਦੇ ਫਟਣ ਦਾ ਡਰ ਨਹੀਂ ਰਹਿੰਦਾ। ਅੱਡੀਆਂ ਦੇ ਫਟਣ 'ਤੇ ਇਲਾਜ : ਸਾਰੀ ਦੇਖਭਾਲ ਕਰਨ ਤੋਂ ਬਾਅਦ ਵੀ ਜੇਕਰ ਅੱਡੀਆਂ ਫਟ ਗਈਆਂ ਹੋਣ ਤਾਂ ਹੇਠ ਲਿਖੇ ਉਪਾਅ ਕਰਨ ਨਾਲ ...

ਪੂਰਾ ਲੇਖ ਪੜ੍ਹੋ »

ਹੋਮਿਓਪੈਥੀ ਦੇ ਝਰੋਖੇ 'ਚੋਂ ਸਰਦੀ ਦੇ ਮੌਸਮ ਵਿਚ ਦਿਲ ਦੀ ਸੰਭਾਲ

ਬਦਲਦੇ ਮੌਸਮ ਵਿਚ ਖ਼ਾਸ ਕਰ ਸਰਦੀਆਂ ਵਿਚ ਦਿਲ ਦੀਆਂ ਨਾੜੀਆਂ ਵਿਚ ਰੁਕਾਵਟ ਵਧਣ ਦਾ ਖ਼ਤਰਾ ਵੀ ਵਧ ਜਾਂਦਾ ਹੈ। ਦੇਸੀ ਘਿਓ, ਸਾਗ, ਪਨੀਰ, ਤਲੀਆਂ ਚੀਜ਼ਾਂ, ਫਾਸਟ ਫੂਡਜ਼, ਕੇਕ, ਪੇਸਟਰੀ, ਆਈਸਕ੍ਰੀਮ, ਜੰਕ ਫੂਡਜ਼ ਆਦਿ ਦੀ ਵਰਤੋਂ ਨਾਲ ਖ਼ੂਨ ਵਿਚ ਕੋਲੈਸਟਰੋਲ ਦੀ ਮਾਤਰਾ ਵਧ ਜਾਂਦੀ ਹੈ ਅਤੇ ਖ਼ੂਨ ਗਾੜ੍ਹਾ ਹੋ ਜਾਂਦਾ ਹੈ। ਗਾੜ੍ਹੇ ਖ਼ੂਨ ਦਾ ਨਾੜਾਂ ਵਿਚ ਪ੍ਰਵਾਹ ਵੀ ਮੁਸ਼ਕਿਲ ਹੋ ਜਾਂਦਾ ਹੈ ਅਤੇ ਦਿਲ (ਹਾਰਟ) ਜੋ ਕਿ ਇਕ ਪੰਪ ਦੀ ਤਰ੍ਹਾਂ ਕੰਮ ਕਰਦਾ ਹੈ, ਨੂੰ ਵਧੇਰੇ ਜ਼ੋਰ ਲਗਾਉਣਾ ਪੈਂਦਾ ਹੈ ਤੇ ਹਾਰਟ ਮਸਲ 'ਤੇ ਸੋਜ਼ ਆ ਜਾਂਦੀ ਹੈ ਅਤੇ ਨਾੜੀਆਂ ਵੀ ਬੰਦ ਹੋ ਜਾਂਦੀਆਂ ਹਨ। ਹਾਰਟ ਮਸਲ ਵਿਚ ਸੋਜ਼ ਆ ਜਾਂਦੀ ਹੈ, ਦਿਲ ਦਾ ਕੰਮ ਕਰਨ ਦੀ ਸਮਰੱਥਾ ਜਾਂ ਐਲ.ਈ.ਈ.ਐਫ. ਘਟ ਜਾਂਦੀ ਹੈ ਪਰ ਹੋਮਿਓਪੈਥਿਕ ਦਵਾਈਆਂ ਦੀ ਵਰਤੋਂ ਕਰਕੇ ਅਤੇ ਖੁਰਾਕ ਨੂੰ ਕੰਟਰੋਲ ਕਰਕੇ ਕੋਲੈਸਟਰੋਲ ਦਾ ਪੱਕੇ ਤੌਰ 'ਤੇ ਇਲਾਜ ਕਰਨ ਨਾਲ ਦਿਲ ਦੀ ਕੰਮ ਕਰਨ ਦੀ ਸਮਰੱਥਾ ਜਾਂ ਐਲ.ਵੀ.ਈ.ਐਫ. ਨੂੰ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੰਕ ਫੂਡਜ਼ ਦਾ ਇਸਤੇਮਾਲ ਕਰਨ ਨਾਲ ਜਾਂ ਉਮਰ ਦੇ ਹਿਸਾਬ ਨਾਲ ਵੀ ਨਾੜਾਂ ਵਿਚ ਰੁਕਾਵਟ ਆ ਜਾਂਦੀ ਹੈ, ਜਿਸ ...

ਪੂਰਾ ਲੇਖ ਪੜ੍ਹੋ »

ਸਿਹਤ ਖ਼ਬਰਨਾਮਾ

ਖ਼ਤਰਨਾਕ ਹੈ ਠੰਢੇ ਪਦਾਰਥ ਪੀਣ ਦੀ ਆਦਤ ਨੌਜਵਾਨ ਪੀੜ੍ਹੀ ਨੂੰ ਸਭ ਤੋਂ ਜ਼ਿਆਦਾ ਪਸੰਦ ਕੋਲਡ ਡਰਿੰਕ (ਠੰਢੇ ਪਦਾਰਥ) ਹਨ ਪਰ ਇਨ੍ਹਾਂ 'ਚ ਮੌਜੂਦ ਕੈਫੀਨ ਦੀ ਮਾਤਰਾ ਹੌਲੀ-ਹੌਲੀ ਨੌਜਵਾਨਾਂ ਨੂੰ ਇਸ ਦਾ ਆਦੀ ਬਣਾ ਦਿੰਦੀ ਹੈ। ਇਸ ਲਈ ਨੌਜਵਾਨ ਪੀੜ੍ਹੀ ਕੁਝ ਖਾਵੇ ਜਾਂ ਨਾ ਖਾਵੇ, ਪਰ ਕੋਲਡ ਡਰਿੰਕ ਨੂੰ ਛੱਡਣ ਲਈ ਰਾਜ਼ੀ ਨਹੀਂ ਹੁੰਦੀ। ਮੈਡੀਕਲ ਖੇਤਰ ਦੇ ਸੂਤਰਾਂ ਅਨੁਸਾਰ ਕੋਲਡ ਡਰਿੰਕਸ ਦੀ ਵਰਤੋਂ ਨਾਲ ਉਨੀਂਦਰਾ, ਚਿੜਚਿੜਾਪਨ ਅਤੇ ਉਦਾਸੀ ਵਰਗੇ ਮਾਨਸਿਕ ਰੋਗਾਂ ਨਾਲ ਗ੍ਰਸੇ ਨੌਜਵਾਨ ਰੋਗੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਮੌਜੂਦਾ ਸਮੇਂ ਕੋਲਡ ਡਰਿੰਕ 'ਚ 3.2 ਮਿਲੀਗ੍ਰਾਮ ਤੋਂ 45 ਮਿਲੀਗ੍ਰਾਮ ਕੈਫੀਨ ਹੁੰਦੀ ਹੈ। ਇਸ ਲਈ ਕੈਫੀਨ ਦੇ ਕਾਰਨ ਹੀ ਕੋਲਡ ਡਰਿੰਕਸ ਦੀ ਆਦਤ ਪੈਂਦੀ ਹੈ। ਧਿਆਨ ਰਹੇ ਕਿ ਕੈਫੀਨ ਦੁਨੀਆ 'ਚ ਸਭ ਤੋਂ ਜ਼ਿਆਦਾ ਵਰਤੋਂ 'ਚ ਆਉਣ ਵਾਲਾ ਨਸ਼ਾ ਹੈ ਜੋ ਕੇਂਦਰੀ ਨਾੜੀ ਤੰਤਰ ਨੂੰ ਵਧੇਰੇ ਉਤੇਜਿਤ ਕਰਦਾ ਹੈ। ਕੈਫੀਨ ਨਾਲ ਪਹਿਲਾਂ ਨਾੜੀ ਤੰਤਰ 'ਚ ਚੁਸਤੀ ਮਹਿਸੂਸ ਹੁੰਦੀ ਹੈ ਜੋ ਬਾਅਦ ਵਿਚ ਉਤੇਜਨਾ ਅਤੇ ਉਦਾਸੀ ਵਿਚ ਬਦਲ ਜਾਂਦੀ ਹੈ। ਵਿਦੇਸ਼ਾਂ ਵਿਚ ਤਾਂ ਕੋਲਡ ਡਰਿੰਕ ਬਹੁਤ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX