ਮਾਪੇ ਜਨਮਦਾਤੇ ਹੋਣ ਦੇ ਨਾਲ-ਨਾਲ ਬੱਚੇ ਦੇ ਪਹਿਲੇ ਅਧਿਆਪਕ ਵੀ ਹੁੰਦੇ ਹਨ। ਬੱਚੇ ਅਕਸਰ ਆਪਣੇ ਮਾਪਿਆਂ ਵੱਲ ਦੇਖਦੇ ਹਨ ਕਿ ਉਹ ਉਨ੍ਹਾਂ ਲਈ ਪਿਆਰੇ ਹਨ ਜਾਂ ਨਹੀਂ। ਮਾਪਿਆਂ ਦੇ ਮੋਹ ਦੀ ਨੀਂਹ 'ਤੇ ਰਿਸ਼ਤਿਆਂ ਦੇ ਉੱਚੇ ਚੁਬਾਰੇ ਉਸਰਦੇ ਹਨ। ਅਜਿਹਾ ਮਾਹੌਲ ਬੱਚਿਆਂ ਨੂੰ ਸਰਬ-ਗੁਣੀ ਬਣਾ ਦਿੰਦਾ ਹੈ। ਅੱਜਕਲ੍ਹ ਘਰਾਂ ਦੇ ਤਣਾਅ, ਡਿਜੀਟਲ ਸਾਧਨਾਂ ਦੀ ਬਹੁਤਾਤ ਅਤੇ ਭੌਤਿਕ ਸਾਧਨ ਇਕੱਠੇ ਕਰਨ ਦੀ ਦੌੜ ਨੇ ਮਾਪਿਆਂ ਤੇ ਬੱਚਿਆਂ ਦੀਆਂ ਸਾਂਝਾ 'ਤੇ ਅਸਰ ਪਾਇਆ ਹੈ ਭਾਵ ਆਪਸੀ ਸੰਪਰਕ ਕਮਜ਼ੋਰ ਹੋਇਆ ਹੈ। ਬੱਚਿਆਂ ਨੂੰ ਆਪਣਾ ਪਲ-ਪਲ ਦੇਣ ਵਾਲੇ ਮਾਪਿਆਂ ਦੇ ਬੱਚੇ ਖੋਜੀ ਤੇ ਕਲਾਕਾਰ ਨਿਕਲਦੇ ਹਨ। ਔਲਾਦ ਨਾਲ ਜੁੜੇ ਰਹਿਣ ਬਾਰੇ ਕਿਤਾਬਾਂ 'ਚੋਂ ਨਹੀਂ ਸਗੋਂ ਜੀਵਨ ਅਨੁਭਵ ਦੇ ਸਾਗਰ 'ਚ ਡੁਬਕੀਆਂ ਲਾਉਣ ਨਾਲ ਗਿਆਨ ਮਿਲਦਾ ਹੈ। ਮਹਿਸੂਸ ਕਰਨ ਦੀ ਤੀਬਰਤਾ ਜਿੰਨੀ ਜ਼ਿਆਦਾ ਹੋਵੇਗੀ ਰਿਸ਼ਤੇ ਓਨੇ ਹੀ ਮਜ਼ਬੂਤ ਹੋਣਗੇ। ਜੀਵਨ ਦੇ ਹਰ ਪੜਾਅ 'ਤੇ ਮਨੁੱਖੀ ਛੋਹ ਅਤੇ ਪਿਆਰ ਭਰੇ ਸੰਬੰਧਾਂ ਦੀ ਲੋੜ ਹੁੰਦੀ ਹੈ। ਬੱਚੇ ਨੂੰ ਹਰ ਰੋਜ਼ ਮਾਪਿਆਂ ਦੇ ਕੋਮਲ ਤੇ ਮੁਹੱਬਤੀ ਸਪਰਸ਼ ਦੀ ਲੋੜ ਹੁੰਦੀ ਹੈ। ...
ਸਮਾਜ ਵਿਚ ਬਹੁਤ ਸਾਰੇ ਉਹ ਵਿਅਕਤੀ ਮਿਲ ਜਾਂਦੇ ਹਨ, ਜਿਹੜੇ ਕਿਸੇ ਦੀ ਮਾੜੀ/ਚੰਗੀ ਕਰਨ ਦੀ ਥਾਂ, ਆਪਣੀ ਮਸਤੀ ਵਿਚ ਰਹਿਣਾ ਪਸੰਦ ਕਰਦੇ ਹਨ। ਲੋਕ ਉਨ੍ਹਾਂ ਨਾਲ ਇਸ ਕਰਕੇ ਈਰਖਾ ਕਰੀ ਜਾਂਦੇ ਹਨ ਕਿ ਇਹ ਬੜੀ ਆਕੜ ਵਿਚ ਰਹਿੰਦਾ ਹੈ। ਕਿਸੇ ਨੂੰ ਬੁਲਾਉਂਦਾ ਤੱਕ ਨਹੀਂ।
ਹਰੇਕ ਮਨੁੱਖ ਵਿਚ ਕੁਦਰਤੀ ਤੌਰ 'ਤੇ ਗੁਣ ਅਤੇ ਔਗੁਣ ਮੌਜੂਦ ਹੁੰਦੇ ਹਨ। ਹਰੇਕ ਵਿਅਕਤੀ ਦੇ ਔਗੁਣਾਂ (ਕਮੀਆਂ) ਬਾਰੇ ਉਸ ਦੇ ਨਾਲੋਂ ਉਸ ਦੇ ਸੰਪਰਕ ਵਿਚ ਆ ਰਹੇ ਵਿਅਕਤੀਆਂ ਨੂੰ ਜ਼ਿਆਦਾ ਪਤਾ ਹੁੰਦਾ ਹੈ।
ਜੇਕਰ ਕੋਈ ਵਿਅਕਤੀ ਸਖ਼ਤ ਮਿਹਨਤ ਕਰਕੇ ਕਿਸੇ ਉੱਚੇ ਅਹੁਦੇ 'ਤੇ ਪਹੁੰਚ ਜਾਵੇ, ਤਰੱਕੀ ਕਰ ਲਵੇ ਤਾਂ ਉਸ ਨਾਲ ਉਸ ਦੇ ਆਂਢ-ਗੁਆਂਢ ਦੇ ਲੋਕ ਕੁਝ ਦੋਸਤ-ਮਿੱਤਰ ਈਰਖਾ ਕਰਨ ਲੱਗ ਪੈਣਗੇ। ਸਮਾਜ ਵਿਚ ਬਹੁਤ ਸਾਰੇ ਉਹ ਵਿਅਕਤੀ ਮਿਲ ਜਾਂਦੇ ਹਨ, ਜਿਹੜੇ ਕਿਸੇ ਦੀ ਮਾੜੀ/ਚੰਗੀ ਕਰਨ ਦੀ ਥਾਂ, ਆਪਣੀ ਮਸਤੀ ਵਿਚ ਰਹਿਣਾ ਪਸੰਦ ਕਰਦੇ ਹਨ। ਲੋਕ ਉਨ੍ਹਾਂ ਨਾਲ ਇਸ ਕਰਕੇ ਈਰਖਾ ਕਰੀ ਜਾਂਦੇ ਹਨ ਕਿ ਇਹ ਬੜੀ ਆਕੜ ਵਿਚ ਰਹਿੰਦਾ ਹੈ। ਕਿਸੇ ਨੂੰ ਬੁਲਾਉਂਦਾ ਤੱਕ ਨਹੀਂ। ਨਵਾਂ ਘਰ ਬਣਾਉਣ, ਕੋਈ ਮਹਿੰਗੀ ਵਸਤੂ, ਕਾਰ ਆਦਿ ਖ਼ਰੀਦਣ 'ਤੇ ਜੇਕਰ ...
ਆਦਿਕਾਲ ਤੋਂ ਹੀ ਗਹਿਣਿਆਂ ਵਲ ਨਾਰੀ ਦੀ ਚਾਹਤ ਰਹੀ ਹੈ। ਸੁੰਦਰ ਅਤੇ ਆਕਰਸ਼ਕ ਗਹਿਣੇ ਨਾਰੀ ਦੀ ਸੁੰਦਰਤਾ ਅਤੇ ਸ਼ਖ਼ਸੀਅਤ ਵਿਚ ਚਾਰ ਚੰਨ ਲਗਾ ਦਿੰਦੇ ਹਨ। ਗਹਿਣੇ ਚਾਹੇ ਸੋਨੇ, ਚਾਂਦੀ, ਪਿੱਤਲ ਅਤੇ ਮੋਤੀ ਆਦਿ ਜਿਸ ਵੀ ਕਿਸੇ ਧਾਤੂ ਦੇ ਬਣੇ ਹੋਣ, ਜੇਕਰ ਉਨ੍ਹਾਂ ਦੀ ਸਹੀ ਦੇਖਭਾਲ, ਸਫ਼ਾਈ, ਰੱਖ-ਰਖਾਅ ਦਾ ਧਿਆਨ ਰੱਖਿਆ ਜਾਵੇ ਤਾਂ ਸਾਲੋ-ਸਾਲ ਚਲਣ ਤੋਂ ਬਾਅਦ ਵੀ ਇਹ ਨਵੇਂ ਦਿਸਣਗੇ। ਇਸ ਲਈ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦਿਓ।
ਜੇਕਰ ਤੁਹਾਡੇ ਕੋਲ ਗਹਿਣੇ ਜ਼ਿਆਦਾ ਹੋਣ ਤਾਂ ਉਨ੍ਹਾਂ ਨੂੰ ਬੈਂਕ ਵਿਚ ਰੱਖੋ।
ਘਰ 'ਚ ਵੀ ਵੱਖ-ਵੱਖ ਤਰ੍ਹਾਂ ਦੇ ਗਹਿਣਿਆਂ ਨੂੰ ਮਖਮਲੀ ਕੱਪੜੇ ਵਿਚ ਲਪੇਟ ਕੇ ਵੱਖ-ਵੱਖ ਡੱਬਿਆਂ ਵਿਚ ਰੱਖੋ।
ਗਹਿਣੇ ਪਾ ਕੇ ਕਦੀ ਨਾ ਸੌਂਵੋ ਕਿਉਂਕਿ ਇਸ ਨਾਲ ਗਹਿਣੇ ਟੁੱਟ ਜਾਣ ਦਾ ਡਰ ਰਹਿੰਦਾ ਹੈ।
ਸਿਨੇਮਾ, ਪਿਕਨਿਕ ਅਤੇ ਘੁੰਮਣ ਲਈ ਜਾਂਦੇ ਸਮੇਂ ਘੱਟ ਗਹਿਣੇ ਪਾਵੋ। ਜਿਥੋਂ ਤੱਕ ਹੋ ਸਕੇ ਇਸ ਤਰ੍ਹਾਂ ਦੀ ਥਾਂ 'ਤੇ ਜਾਣ ਸਮੇਂ ਨਕਲੀ ਜਾਂ ਮੋਤੀਆਂ ਦਾ ਸੈੱਟ ਪਾ ਕੇ ਜਾਓ।
ਅਣਜਾਣਾਂ ਨਾਲ ਆਪਣੇ ਗਹਿਣਿਆਂ ਦੀ ਚਰਚਾ ਬਿਲਕੁਲ ਨਾ ਕਰੋ।
ਗਹਿਣੇ ਹਮੇਸ਼ਾ ਜਾਣ-ਪਛਾਣ ਵਾਲੇ ਸੁਨਿਆਰੇ ...
ਇਸ ਮਾਡਰਨ ਤਕਨਾਲੋਜੀ ਯੁੱਗ ਦੇ ਚਲਦਿਆਂ ਸਾਡੇ ਬਜ਼ਾਰਾਂ 'ਚ ਦੇਸੀ-ਵਿਦੇਸ਼ੀ ਕੰਪਨੀਆਂ ਵਲੋਂ ਸਾਡੀਆਂ ਸੁੱਖ-ਸਹੂਲਤਾਂ ਖ਼ਾਤਰ ਅਨੇਕਾਂ ਹੀ ਉਪਕਰਨ ਉਤਾਰੇ ਹੋਏ ਹਨ, ਜੋ ਕਿ ਵਪਾਰੀਆਂ, ਦੁਕਾਨਦਾਰਾਂ ਵਲੋਂ ਬੜੇ ਹੀ ਮਨਮੋਹਕ ਢੰਗ ਨਾਲ ਸਜਾ ਕੇ ਰੱਖੇ ਹੁੰਦੇ ਹਨ। ਜਦ ਗਾਹਕ ਇਨ੍ਹਾਂ ਨੂੰ ਵੇਖਣ, ਖ਼ਰੀਦਣ ਦੀ ਭਾਵਨਾਵੱਸ ਜਾਂਦੇ ਹਨ ਤਾਂ ਦੁਕਾਨਦਾਰ ਆਪਣੀ ਵਸਤੂ ਨੂੰ ਵੇਚਣ ਲਈ ਅਕਸਰ ਹੀ ਸਿਫ਼ਤਾਂ ਦੇ ਪੁਲ ਬੰਨ੍ਹਦਿਆਂ ਬਹੁਤ ਸਾਰੀਆਂ ਆਕਰਸ਼ਿਤ ਸਕੀਮਾਂ ਜਿਵੇਂ ਡਿਸਕਾਊਂਟ ਦੇਣ, ਹੋਮ ਡਿਲੀਵਰੀ ਕਰਨ, ਇਨਾਮੀ ਕੂਪਨ ਦੇਣ, ਕਿਸੇ ਵੱਡੀ ਚੀਜ਼ ਨਾਲ ਛੋਟੀ ਚੀਜ਼ ਮੁਫ਼ਤ ਦੇਣ, ਆਸਾਨ ਕਿਸ਼ਤਾਂ ਜਾਂ ਕੋਈ ਹੋਰ ਤੋਹਫ਼ਾ ਦੇਣ ਆਦਿ ਦਾ ਲਾਲਚ ਵੀ ਦਿੰਦੇ ਹਨ। ਪਰ ਉਕਤ ਉਪਕਰਨਾਂ ਨੂੰ ਖ਼ਰੀਦਣ ਸਮੇਂ ਅਸੀਂ ਜੋ ਗ਼ਲਤੀ ਕਰਦੇ ਹਾਂ ਕਿ ਖ਼ਰੀਦੀ ਵਸਤੂ ਦਾ ਬਿੱਲ, ਕੰਪਨੀ ਵਲੋਂ ਦਿੱਤੇ ਗਾਰੰਟੀ ਜਾਂ ਵਾਰੰਟੀ ਕਾਰਡ ਲੈਣਾ ਮੁਨਾਸਿਬ ਨਹੀਂ ਸਮਝਿਆ ਜਾਂਦਾ। ਉਪਕਰਨ ਖ਼ਰੀਦਣ ਸਮੇਂ ਧਿਆਨ ਨਾਲ ਗਾਰੰਟੀ ਜਾਂ ਵਾਰੰਟੀ ਕਾਰਡ ਨੂੰ ਪੜ੍ਹ ਕੇ ਉਸ ਉੱਪਰ ਦੁਕਾਨਦਾਰ ਦੇ ਦਸਤਖ਼ਤ, ਮੋਹਰ, ਖ਼ਰੀਦ ਮਿਤੀ ਜ਼ਰੂਰ ਹੀ ਲਿਖਵਾ ਲਏ ਜਾਣ। ...
ਸਮੱਗਰੀ : 500 ਗ੍ਰਾਮ ਹਰੇ ਅੰਬ, ਅੱਧਾ ਕੱਪ ਚੀਨੀ, 2 ਚਮਚ ਨਮਕ, 2 ਚਮਚ ਕਾਲਾ ਨਮਕ, 2 ਚਮਚ ਜ਼ੀਰੇ ਦਾ ਪਾਊਡਰ, 2 ਵੱਡੇ ਚਮਚ ਪੂਰੀ ਤਰ੍ਹਾਂ ਕੱਟਿਆ ਧਨੀਆ, 2 ਕੱਪ ਪਾਣੀ।
ਢੰਗ : 1. ਅੰਬਾਂ ਨੂੰ ਉਸ ਸਮੇਂ ਤੱਕ ਉਬਾਲੋ ਜਦੋਂ ਤੱਕ ਉਹ ਨਰਮ ਨਾ ਹੋ ਜਾਣ ਤੇ ਉਨ੍ਹਾਂ ਦੀ ਬਾਹਰ ਦੀ ਛਿੱਲੜ ਬੇਰੰਗੀ ਨਾ ਹੋ ਜਾਵੇ।
2. ਜਦੋਂ ਪੂਰੀ ਤਰ੍ਹਾਂ ਠੰਢੇ ਹੋ ਜਾਣ ਤਾਂ ਇਨ੍ਹਾਂ ਦੀ ਛਿੱਲੜ ਅਤੇ ਗੁੱਦੇ ਨੂੰ ਵੱਖ ਕਰ ਲਓ।
3. ਸਾਰੀ ਸਮੱਗਰੀ ਨੂੰ ਇਕੱਠੇ ਮਿਲਾ ਲਵੋ, ਇਸ 'ਚ 2 ਕੱਪ ਪਾਣੀ ਮਿਲਾ ਕੇ ਬਲੈਂਡ ਕਰ ਲਵੋ।
4. ਕੁਝ ਬਰਫ਼ ਗਿਲਾਸਾਂ ਵਿਚ ਪਾਓ ਤੇ ਇਸ ਉੱਪਰ ਅੰਬ ਦਾ ਪੰਨਾ ਪਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX