ਕਈ ਵਾਰ ਯਾਦ ਕੀਤੀ ਹੋਈ ਕੋਈ ਵੀ ਚੀਜ਼ ਯਾਦ ਨਹੀਂ ਰਹਿੰਦੀ। ਇਸ ਲਈ ਇਕ ਹੀ ਚੀਜ਼ ਨੂੰ ਵਾਰ-ਵਾਰ ਪੜ੍ਹਨਾ ਪੈਂਦਾ ਹੈ। ਇਸ ਨਾਲ ਸਮਾਂ ਬਰਬਾਦ ਹੁੰਦਾ ਹੈ। ਇਸ ਲੇਖ ਵਿਚ ਯਾਦਦਾਸ਼ਤ ਵਧਾਉਣ ਦੇ ਕੁਝ ਨੁਸਖਿਆਂ ਨੂੰ ਦੱਸਿਆ ਜਾ ਰਿਹਾ ਹੈ।
ਅੱਜ ਸਿਨੇਮਾ ਤੋਂ ਜ਼ਿਆਦਾ ਨੁਕਸਾਨ ਟੈਲੀਵਿਜ਼ਨ ਤੋਂ ਹੋ ਰਿਹਾ ਹੈ, ਜੋ ਸਾਡੇ ਘਰਾਂ ਵਿਚ ਪਹੁੰਚ ਕੇ ਸਾਡੇ 'ਤੇ 'ਐਕਸ-ਰੇ' ਦੀ ਲਗਾਤਾਰ ਵਰਖਾ ਕਰ ਰਿਹਾ ਹੈ। ਇਹ ਕਿਰਨਾਂ ਅੱਖਾਂ ਦੇ ਨਾਲ-ਨਾਲ ਦਿਲ ਦੀ ਧੜਕਨ ਅਤੇ ਦਿਮਾਗ਼ ਦੇ ਸੁੰਗੜਨ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਤੰਤ੍ਰਿਕਾ-ਤੰਤਰ ਬਿਲਕੁਲ ਬੇਜਾਨ ਜਿਹਾ ਹੋ ਕੇ ਸੰਪੂਰਨ ਚੇਤਨਾ ਨੂੰ ਟੈਲੀਵਿਜ਼ਨ ਦੇ ਪਰਦੇ 'ਤੇ ਕੇਂਦਰਿਤ ਕਰ ਦਿੰਦਾ ਹੈ। ਨਤੀਜਾ ਤੰਤ੍ਰਿਕਾ-ਤੰਤਰ ਦੇ 'ਨਿਊਰੋਨਜ਼' ਦੇ ਅਸੰਤੁਲਿਤ ਹੋ ਜਾਣ ਦਾ ਡਰ ਬਣਿਆ ਰਹਿੰਦਾ ਹੈ। ਇਸ ਨਾਲ ਡੂੰਘਾ ਅਧਿਐਨ ਕਰਨਾ ਸੰਭਵ ਨਹੀਂ ਹੁੰਦਾ ਅਤੇ ਜੇਕਰ ਸੰਭਵ ਹੋ ਵੀ ਜਾਵੇ ਤਾਂ ਇਹ ਤੱਥ ਯਾਦ ਨਹੀਂ ਰਹਿੰਦੇ।
ਅਸੀਂ ਜਾਣਦੇ ਹਾਂ ਕਿ ਦਿਮਾਗ਼ ਸਰੀਰ ਦਾ ਕੰਟਰੋਲ ਕਰਤਾ ਤੇ ਸੰਚਾਲਕ ਹੈ। ਸਾਰੇ ਅੰਗਾਂ ਦਾ ਕੰਮ ਸੁਚਾਰੂ ਢੰਗ ਨਾਲ ਹੋਵੇ, ਇਸ ਲਈ ਦਿਲ ਸਾਰੇ ਅੰਗਾਂ ਤੱਕ ...
ਮੌਨਸੂਨ ਦੀ ਰੁੱਤ ਇਕ ਪਾਸੇ ਤਪਾਉਣ ਵਾਲੀ ਗਰਮੀ ਤੋਂ ਰਾਹਤ ਦਿਵਾਉਣ ਦਾ ਸਬੱਬ ਬਣਦੀ ਹੈ, ਦੂਜੇ ਪਾਸੇ ਇਹ ਰੁੱਤ ਆਪਣੇ ਨਾਲ ਅਨੇਕਾਂ ਬਿਮਾਰੀਆਂ ਵੀ ਲੈ ਕੇ ਆਉਂਦੀ ਹੈ। ਲੋਕਾਂ ਨੂੰ ਹਰ ਸਾਲ ਇਸ ਨਮੀ ਅਤੇ ਗਰਮੀ ਵਾਲੇ ਮੌਸਮ ਵਿਚ ਕਈ ਤਰ੍ਹਾਂ ਦੀ ਐਲਰਜੀ ਅਤੇ ਲਾਗਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਦਸਤ ਲੱਗਣੇ ਆਦਿ ਇਸ ਮੌਸਮ ਵਿਚ ਆਮ ਵੇਖੇ ਜਾਂਦੇ ਹਨ। ਇਹ ਗੰਦਾ ਪਾਣੀ ਪੀਣ ਅਤੇ ਬੇਹਾ ਭੋਜਨ ਖਾਣ ਨਾਲ ਲੱਗ ਸਕਦੇ ਹਨ। ਇਸ ਦੌਰਾਨ ਰੋਗੀ ਨੂੰ ਵਾਰ-ਵਾਰ ਪਤਲੇ ਦਸਤ ਆਉਣਾ, ਬੁਖ਼ਾਰ ਚੜ੍ਹਨਾ, ਪੇਟ ਦਰਦ ਹੋਣਾ, ਜੀਅ ਕੱਚਾ ਹੋਣਾ ਆਦਿ ਲੱਛਣ ਵੇਖਣ ਨੂੰ ਮਿਲਦੇ ਹਨ। ਇਸ ਤੋਂ ਬਚਣ ਲਈ ਸਾਨੂੰ ਸੰਤੁਲਿਤ ਖੁਰਾਕ ਅਤੇ ਸਾਫ਼-ਸੁਥਰਾ ਪਾਣੀ ਪੀਣਾ ਚਾਹੀਦਾ ਹੈ। ਬਰਸਾਤੀ ਮੌਸਮ ਦੀ ਇਕ ਹੋਰ ਆਮ ਬਿਮਾਰੀ ਜ਼ੁਕਾਮ ਵੇਖਣ ਨੂੰ ਮਿਲਦਾ ਹੈ। ਇਸ ਦੇ ਲੱਛਣ ਨੱਕ ਵਗਣਾ ਜਾਂ ਨੱਕ ਬੰਦ ਹੋਣਾ, ਛਿੱਕਾਂ ਆਉਣੀਆਂ, ਬੁਖ਼ਾਰ, ਸਰੀਰ ਦੁਖਣਾ ਆਦਿ ਹਨ। ਸਰੀਰ ਦੀ ਰੋਗ ਰੱਖਿਅਕ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸੰਤੁਲਿਤ ਖ਼ੁਰਾਕ ਲੈ ਕੇ ਅਤੇ ਸਾਫ਼-ਸਫ਼ਾਈ ਦਾ ਧਿਆਨ ਰੱਖ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਭੀੜ-ਭੜੱਕੇ ...
ਸਰੀਰ ਵਿਚ ਪਸੀਨਾ ਆਉਣਾ ਕੁਦਰਤੀ ਹੈ। ਜੇ ਤੁਸੀਂ ਮਾਈਕਰੋਸਕੋਪ ਜਾਂ ਪੜ੍ਹਨ ਵਾਲੇ ਲੈਨਜ਼ ਨਾਲ ਦੇਖੋਗੇ ਤਾਂ ਤੁਹਾਨੂੰ ਸਰੀਰ 'ਤੇ ਬਾਰੀਕ ਸੁਰਾਖ ਦਿਖਾਈ ਦੇਣਗੇ ਜਿਥੋਂ ਪਸੀਨਾ ਬਾਹਰ ਨਿਕਲਦਾ ਹੈ।
ਜ਼ਿਆਦਾ ਗਰਮੀ ਅਤੇ ਸਰੀਰਕ ਮਿਹਨਤ ਜਾਂ ਮਾਨਸਿਕ ਤਣਾਅ ਜਾਂ ਪ੍ਰੇਸ਼ਾਨੀ ਅਤੇ ਘਬਰਾਹਟ ਦੀ ਹਾਲਤ ਵਿਚ ਗ੍ਰੰਥੀਆਂ ਪਸੀਨਾ ਛੱਡਦੀਆਂ ਹਨ।
ਸਾਡੇ ਸਰੀਰ ਵਿਚੋਂ ਨਿਕਲਣ ਵਾਲਾ ਪਸੀਨਾ ਚਮੜੀ 'ਤੇ ਫੈਲ ਕੇ ਇਸ ਨੂੰ ਠੰਢਾ ਰੱਖਣ ਵਿਚ ਮਦਦ ਕਰਦਾ ਹੈ। ਸਰੀਰ ਵਿਚ ਔਸਤਨ 20,00,000 ਗ੍ਰੰਥੀਆਂ ਹੁੰਦੀਆਂ ਹਨ ਜੋ ਖੂਨ ਨੂੰ ਸਾਫ਼ ਰੱਖਣ ਵਿਚ ਮਦਦ ਕਰਦੀਆਂ ਹਨ। ਪਸੀਨੇ ਵਿਚ ਅਕਸਰ 98 ਫ਼ੀਸਦੀ ਪਾਣੀ ਅਤੇ ਉਸ ਵਿਚ ਘੁਲਿਆ ਅਮੋਨੀਆ, ਪ੍ਰੋਟੀਨ, ਲੂਣ ਅਤੇ ਚਿਕਨਾਈ ਮੌਜੂਦ ਹੁੰਦੀ ਹੈ।
ਪਸੀਨਾ ਜੇਕਰ ਬਹੁਤ ਖਾਰਾ ਹੈ ਤਾਂ ਪਸੀਨੇ ਵਿਚੋਂ ਦੁਰਗੰਧ ਆਉਂਦੀ ਹੈ ਅਤੇ ਬਗਲ ਵਿਚੋਂ ਨਿਕਲਣ ਵਾਲੇ ਪਸੀਨੇ ਨਾਲ ਕੱਪੜੇ ਪੀਲੇ ਪੈ ਜਾਂਦੇ ਹਨ ਜੋ ਧੋਣ ਨਾਲ ਵੀ ਸਾਫ਼ ਨਹੀਂ ਹੁੰਦੇ। ਕਦੇ-ਕਦੇ ਤਾਂ ਇਹ ਦੁਰਗੰਧ ਏਨੀ ਤੇਜ਼ ਅਤੇ ਬਦਬੂਦਾਰ ਹੁੰਦੀ ਹੈ ਕਿ ਵਿਅਕਤੀ ਦੇ ਕਮਰੇ ਵਿਚ ਦਾਖ਼ਲ ਹੁੰਦਿਆਂ ਹੀ ਕਮਰਾ ਦੁਰਗੰਧ ਨਾਲ ਭਰ ...
ਗਰਮੀਆਂ ਦੇ ਮੌਸਮ 'ਚ ਮੱਛਰਾਂ ਦੀ ਭਰਮਾਰ ਵਧਣ ਨਾਲ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ਵੀ ਖੁੰਬਾਂ ਵਾਂਗ ਵਧਣੀ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ। ਪੰਜਾਬ ਸੂਬੇ ਨੂੰ 2024 ਤੱਕ ਮਲੇਰੀਆ ਮੁਕਤ ਸੂਬਾ ਕਰਨ ਦਾ ਟੀਚਾ ਰੱਖਿਆ ਗਿਆ ਹੈ ਪਰ ਮਲੇਰੀਆ 'ਤੇ ਕਾਬੂ ਪਾਉਣਾ ਇਕੱਲੇ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਨਹੀਂ ਸਗੋਂ ਮਲੇਰੀਆ ਤੋਂ ਬਚਾਅ ਅਤੇ ਸਾਵਧਾਨੀਆਂ ਦਾ ਪਾਠ ਘਰ-ਘਰ ਪੜ੍ਹਾਉਣ ਲਈ ਮਿਹਨਤ ਕਰ ਰਹੇ ਸਿਹਤ ਫੀਲਡ ਸਟਾਫ਼ ਦੀ ਗੱਲ ਸੁਣ ਕੇ ਜਲਦ ਅਮਲ ਕਰੀਏ ਅਤੇ ਇਕ ਚੰਗੇ ਨਾਗਰਿਕ ਹੋਣ ਦਾ ਫ਼ਰਜ਼ ਨਿਭਾਈਏ। ਮੱਛਰਾਂ ਦੇ ਤੇਜ਼ੀ ਨਾਲ ਪਨਪਣ ਦਾ ਸਮਾਂ ਸ਼ੁਰੂ ਹੋ ਗਿਆ ਹੈ। ਇਸ ਵਾਰ ਤਾਂ ਮੱਛਰ ਦੀ ਪੈਦਾਇਸ਼ ਪਹਿਲਾਂ ਨਾਲੋਂ ਜ਼ਿਆਦਾ ਹੁੰਦੀ ਪ੍ਰਤੀਤ ਹੋ ਰਹੀ ਹੈ ਅਤੇ ਇਸ ਵਾਰ ਮੱਛਰ ਡਾਢਾ ਢੀਠ ਵੀ ਲੱਗ ਰਿਹਾ ਹੈ। ਮੱਛਰ 'ਤੇ ਮਾਰੂ ਕਰੀਮਾਂ, ਸਪਰੇਅ ਅਤੇ ਹੋਰ ਉਤਪਾਦਾਂ ਦਾ ਅਸਰ ਵੀ ਮੱਠਾ ਹੀ ਦਿਖਾਈ ਦੇ ਰਿਹਾ ਹੈ। ਇਸ ਨਾਲ ਮਲੇਰੀਆ, ਡੇਂਗੂ, ਚਿਕਨਗੁਨੀਆ, ਜੀਕਾ ਵਾਇਰਸ ਆਦਿ ਬੁਖਾਰਾਂ ਦੇ ਫੈਲਣ ਦਾ ਖ਼ਦਸ਼ਾ ਹੋਰ ਵੀ ਵਧ ਜਾਂਦਾ ਹੈ। ਸੋ, ਆਪਾਂ ਆਪਣੇ ਘਰਾਂ ਵਿਚ ਪਾਣੀ ਵਾਲੇ ਬਰਤਨਾਂ ਨੂੰ ਢਕ ਕੇ ਰੱਖੀਏ। ਹਰ ਹਫ਼ਤੇ ...
(ਲੜੀ ਜੋੜਨ ਲਈ ਪਿਛਲੇ ਵੀਰਵਾਰ ਦਾ ਅੰਕ ਦੇਖੋ)
ਮਾਸਾਹਾਰੀ ਲੋਕ ਮੁਰਗਾ ਜਾਂ ਮੱਛੀ ਰੋਟੀ ਅਤੇ ਚੌਲ ਦੇ ਨਾਲ ਲੈਣੀ ਪਰ ਲੰਚ ਭਾਰੀ ਨਾ ਖਾਣ, ਨਹੀਂ ਤਾਂ ਦਫਤਰ ਵਿਚ ਨੀਂਦ ਆਵੇਗੀ।
ਅੱਧੀ ਰਾਤ ਨੂੰ ਹਲਕਾ ਜਿਹਾ ਸੈਂਡਵਿਚ, ਇਕ ਕੱਪ ਚਾਹ ਜਾਂ ਕੌਫ਼ੀ ਨਾਲ ਭਿੱਜੇ ਹੋਏ ਬਾਦਾਮ, ਸਲਾਦ ਆਦਿ ਹੀ ਖਾਓ ਤਾਂ ਕਿ ਨੀਂਦ ਵੀ ਨਾ ਆਵੇ ਅਤੇ ਥਕਾਵਟ ਵੀ ਮਹਿਸੂਸ ਨਾ ਹੋਵੇ। ਚਾਹੋ ਤਾਂ ਜੂਸ, ਲੱਸੀ ਵੀ ਲੈ ਸਕਦੇ ਹੋ।
ਆਪਣੇ ਭੋਜਨ ਵਿਚ ਫਾਈਬਰ 'ਤੇ ਵਿਸ਼ੇਸ਼ ਧਿਆਨ ਦਿਓ ਕਿਉਂਕਿ ਰਾਤ ਦੀ ਸ਼ਿਫਟ ਵਾਲਿਆਂ ਨੂੰ ਕਬਜ਼ ਦੀ ਅਕਸਰ ਸ਼ਿਕਾਇਤ ਰਹਿੰਦੀ ਹੈ। ਉਹ ਖਾਣੇ ਵਿਚ ਦਲੀਆ ਜਾਂ ਅਨਾਜ ਤੋਂ ਬਣੇ ਬ੍ਰੈੱਡ, ਕਾਰਨਫਲੈਕਸ ਤੇ ਸੂਜ਼ੀ ਆਦਿ ਲੈ ਸਕਦੇ ਹਨ।
ਕੀ ਨਾ ਖਾਈਏ : ਚਾਹ-ਕੌਫ਼ੀ ਜ਼ਿਆਦਾ ਨਾ ਪੀਓ। ਅਲਕੋਹਲ ਨਾ ਵਰਤੋ।
ਜ਼ਿਆਦਾ ਮਸਾਲੇਦਾਰ ਭੋਜਨ ਦਾ ਸੇਵਨ ਨਾ ਕਰੋ। ਤਲਿਆ ਹੋਇਆ ਭੋਜਨ ਵੀ ਜ਼ਿਆਦਾ ਨਾ ਖਾਓ।
ਰਾਤ ਨੂੰ ਮਾਸਾਹਾਰੀ, ਰਾਜਮਾਂਹ, ਛੋਲੇ, ਦਲੇ ਮਾਂਹ ਦੀ ਦਾਲ ਅਤੇ ਚੌਲਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ।
ਸਕੂਲ 'ਚ ਪੜ੍ਹਨ ਵਾਲਿਆਂ ਲਈ : ਸਕੂਲ ਅਧਿਆਪਕ ਨੂੰ ਦੋਹਰੀ ਥਕਾਨ ਹੁੰਦੀ ਹੈ, ਸਰੀਰਕ ਅਤੇ ਮਾਨਸਿਕ। ਇਨ੍ਹਾਂ ...
ਪਾਣੀ ਘੱਟ ਪੀਣ ਅਤੇ ਜੀਵਨ-ਸ਼ੈਲੀ ਵਿਚ ਵਿਗਾੜ ਕਾਰਨ ਸਰੀਰ ਵਿਚ ਕੁਝ ਅਜਿਹੇ ਪਦਾਰਥ ਬਚ ਜਾਂਦੇ ਹਨ, ਜੋ ਪਿਸ਼ਾਬ ਰਾਹੀਂ ਪੂੁਰੀ ਤਰ੍ਹਾਂ ਬਾਹਰ ਨਹੀਂ ਨਿਕਲਦੇ, ਉਦੋਂ ਉਹ ਕਿਡਨੀ ਭਾਵ ਗੁਰਦੇ ਵਿਚ ਹੀ ਇਕੱਠੇ ਹੋ ਜਾਂਦੇ ਹਨ ਅਤੇ ਪੱਥਰੀ ਦਾ ਰੂਪ ਲੈ ਲੈਂਦੇ ਹਨ।
ਪੱਥਰੀ ਵੀ ਕਈ ਤਰ੍ਹਾਂ ਦੀ ਹੁੰਦੀ ਹੈ। ਕੈਲਸ਼ੀਅਮ ਆਕਸਲੇਟ, ਕੈਲਸ਼ੀਅਮ ਫਾਸਫੇਟ, ਯੂਰਿਕ ਐਸਿਡ ਅਤੇ ਸਿਸਟੇਨ। ਕੈਲਸ਼ੀਅਮ ਆਕਸਲੇਟ ਦੇ ਟੁਕੜੇ ਵਧੇਰੇ ਹੁੰਦੇ ਹਨ। ਕਈ ਲੋਕਾਂ ਨੂੰ ਯੂਰਿਨ ਇਨਫੈਕਸ਼ਨ ਦੀ ਜਾਂ ਪਿਸ਼ਾਬ ਨਾਲੀ ਬੰਦ ਹੋਣ ਦੀ ਸ਼ਿਕਾਇਤ ਵਧੇਰੇ ਰਹਿੰਦੀ ਹੈ। ਅਜਿਹੇ ਲੋਕਾਂ ਨੂੰ ਪੱਥਰੀ ਦਾ ਖਦਸ਼ਾ ਵਧੇਰੇ ਹੁੰਦਾ ਹੈ। ਕੁਝ ਗੱਲਾਂ ਨੂੰ ਸਮਝ ਕੇ ਜੇ ਅਸੀਂ ਆਪਣੀ ਜੀਵਨ-ਸ਼ੈਲੀ ਵਿਚ ਸੁਧਾਰ ਲਿਆਈਏ ਤਾਂ ਅਸੀਂ ਪੱਥਰੀ ਤੋਂ ਆਪਣਾ ਬਚਾਅ ਕਰ ਸਕਦੇ ਹਾਂ।
* ਜੋ ਲੋਕ ਲੂਣ ਸੋਡੀਅਮ ਦੀ ਵਧੇਰੇ ਵਰਤੋਂ ਕਰਦੇ ਹਨ, ਉਨ੍ਹਾਂ ਦੀ ਕਿਡਨੀ ਕੈਲਸ਼ੀਅਮ ਨੂੰ ਵਧੇਰੇ ਜਜ਼ਬ ਕਰਦੀ ਹੈ, ਜਿਸ ਨਾਲ ਪਿਸ਼ਾਬ ਵਿਚ ਕੈਲਸ਼ੀਅਮ ਦੀ ਮਾਤਰਾ ਵਧ ਜਾਂਦੀ ਹੈ। ਭੋਜਨ ਵਿਚ ਲੂਣ ਦੀ ਵਰਤੋਂ ਘੱਟ ਕਰੋ ਅਤੇ ਜੰਕ ਫੂਡ, ਚਾਈਨੀਜ਼ ਫੂਡ ਅਤੇ ਡੱਬਾਬੰਦ ਭੋਜਨ ਤੋਂ ...
ਹਲਦੀ ਕਈ ਰੋਗਾਂ ਦੇ ਇਲਾਜ 'ਚ ਬੜੀ ਕਾਰਗਰ ਹੈ। ਇਹ ਭਾਰਤੀ ਖਾਣਿਆਂ 'ਚ ਹਰ ਰੋਜ਼ ਵਰਤੀ ਜਾਂਦੀ ਹੈ। ਮਾਹਰਾਂ ਅਨੁਸਾਰ ਇਸ ਦੀਆਂ ਕਈ ਵਿਸ਼ੇਸ਼ਤਾਵਾਂ ਸਾਹਮਣੇ ਆ ਰਹੀਆਂ ਹਨ। ਜਿਵੇਂ ਇਸ 'ਚ ਕੋਲੈਸਟ੍ਰੋਲ ਨੂੰ ਕਾਬੂ 'ਚ ਰੱਖਣ ਦੀ ਸਮਰੱਥਾ ਹੈ। ਇਹ ਦਿਲ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦੀ ਹੈ।
ਇਹ ਖ਼ੂਨ ਸਾਫ਼ ਰੱਖਦੀ ਹੈ। ਹਲਦੀ ਐਂਟੀਬੈਕਟੀਰੀਅਲ ਅਤੇ ਐਂਟੀਬਾਇਓਟਿਕ ਹੈ ਜੋ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਂਦੀ ਹੈ। ਇਹ ਸਰੀਰ 'ਚ ਟਿਊਮਰ ਨਹੀਂ ਬਣਨ ਦਿੰਦੀ।
ਦੁੱਧ 'ਚ ਮਿਲਾ ਕੇ ਹਲਦੀ ਪੀਣ ਨਾਲ ਸਰਦੀ ਜ਼ੁਕਾਮ ਤੋਂ ਬਚਾਅ ਰਹਿੰਦਾ ਹੈ। ਹਲਦੀ ਪਾਊਡਰ ਸਾਫ਼-ਸੁਥਰਾ ਹੋਵੇ ਤਾਂ ਹੀ ਲਾਭ ਮਿਲਦਾ ਹੈ। ਸਵੇਰੇ ਅੱਧਾ ਚਮਚ ਪਾਣੀ ਨਾਲ ਪੀ ਲਓ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਚਮਚ ਹਲਦੀ ਇਕ ਗਿਲਾਸ ਦੁੱਧ 'ਚ ਮਿਲਾ ਕੇ ਪੀ ਲਓ। ਕਸੈਲਾਪਨ ਦੂਰ ਕਰਨ ਲਈ ਇਸ 'ਚ ਸਵਾਦ ਅਨੁਸਾਰ ਸ਼ੱਕਰ ਮਿਲਾ ਲਓ। ਸ਼ਹਿਦ ਅਤੇ ਹਲਦੀ ਬਰਾਬਰ ਮਾਤਰਾ 'ਚ ਲਓ।
ਕੋਲੈਸਟ੍ਰੋਲ ਅਤੇ ਸ਼ੂਗਰ ਨੂੰ ਕਾਬੂ 'ਚ ਰੱਖਣ ਲਈ ਇਕ ਚਮਚ ਪੀਸੀ ਹੋਈ ਹਲਦੀ ਸਵੇਰੇ ਪਾਣੀ ਨਾਲ ਫੱਕ ਲਓ। ਜੋ ਕੰਮ ਮੇਥੀ ਦਾਣਾ ਜਾਂ ਮੇਥੀ ਚੂਰਨ ਕਰਦਾ ਹੈ, ਉਹ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX