ਤਾਜਾ ਖ਼ਬਰਾਂ


ਜੰਮੂ-ਕਸ਼ਮੀਰ 'ਚ ਆਤਮਘਾਤੀ ਹਮਲੇ 'ਚ 6 ਦੀ ਮੌਤ, ਜ਼ਖਮੀ ਫੌਜੀ ਦੀ ਮੌਤ
. . .  17 minutes ago
ਐਨ.ਡੀ.ਆਰ.ਐਫ. ਦੀ ਟੀਮ ਵਲੋਂ ਨਾਲੇ 'ਚ ਡਿੱਗੇ ਦੋ ਸਾਲਾ ਬੱਚੇ ਦੀ ਤਲਾਸ਼ ਲਈ ਸਰਚ ਅਪ੍ਰੇਸ਼ਨ ਤੀਜੇ ਦਿਨ ਵੀ ਜਾਰੀ ਰਿਹਾ
. . .  about 1 hour ago
ਕਪੂਰਥਲਾ, 11 ਅਗਸਤ (ਅਮਰਜੀਤ ਕੋਮਲ)-ਐਨ.ਡੀ.ਆਰ.ਐਫ. ਦੀ ਟੀਮ ਵਲੋਂ ਸ਼ਾਲਾਮਾਰ ਬਾਗ ਨੇੜੇ ਇਕ ਨਿੱਜੀ ਹੋਟਲ ਦੇ ਸਾਹਮਣੇ ਗੰਦੇ ਨਾਲੇ ਵਿਚ ਡਿੱਗੇ ਪ੍ਰਵਾਸੀ ਮਜ਼ਦੂਰ ਦੇ ਦੋ ਸਾਲਾ ਬੱਚੇ ...
ਵਾਲਮੀਕ ਸਮਾਜ ਨੇ 12 ਅਗਸਤ ਲਈ ਦਿੱਤਾ ਪੰਜਾਬ ਬੰਦ ਦਾ ਸੱਦਾ ਮੁੱਖ ਮੰਤਰੀ ਦੇ ਭਰੋਸੇ ਮਗਰੋਂ ਵਾਪਸ ਲਿਆ
. . .  about 2 hours ago
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ )-ਵਾਲਮੀਕ ਸਮਾਜ ਅਤੇ ਭਗਵਾਨ ਵਾਲਮੀਕ ਤੀਰਥ ਪ੍ਰਬੰਧ ਕਮੇਟੀ ਵਲੋਂ 12 ਅਗਸਤ ਨੂੰ ਦਿੱਤਾ ਗਿਆ ਪੰਜਾਬ ਬੰਦ ਦਾ ਸੱਦਾ ਸਮਾਜ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ...
ਅੰਮ੍ਰਿਤਸਰ ਨਜ਼ਦੀਕ ਟਰੱਕ ਡਰਾਈਵਰ ਨੇ ਸੰਧਵਾਂ ਦੀ ਕਾਰ ਨੂੰ ਮਾਰੀ ਟੱਕਰ, ਬਚਾਅ ਹੋਇਆ
. . .  about 3 hours ago
ਅੰਮ੍ਰਿਤਸਰ, 11 ਅਗਸਤ (ਰੇਸ਼ਮ ਸਿੰਘ )-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕਾਰ ਨੂੰ ਅੰਮ੍ਰਿਤਸਰ ਸਾਹਿਬ ਨਜ਼ਦੀਕ ਅੱਜ ਇਕ ਟਰੱਕ ਡਰਾਈਵਰ ਨੇ ਟੱਕਰ ਮਾਰ ਦਿੱਤੀ । ਸੰਧਵਾਂ ਇਸੇ ਕਾਰ 'ਚ ਬੈਠੇ...
ਪੰਜਾਬ ਸਰਕਾਰ ਵਲੋਂ ਸਿਖਿਆ ਸੰਸਥਾਵਾਂ ਲਈ 55.98 ਕਰੋੜ ਰੁਪਏ ਦੀ ਰਾਸ਼ੀ ਜਾਰੀ
. . .  about 4 hours ago
ਪੀ.ਐੱਨ.ਬੀ. ਦੇਤਵਾਲ ਬ੍ਰਾਂਚ ’ਚ ਗੰਨ ਪੁਆਇੰਟ ’ਤੇ 7.44 ਲੱਖ ਦੀ ਡਕੈਤੀ
. . .  about 4 hours ago
ਮੁੱਲਾਂਪੁਰ-ਦਾਖਾ,( ਲੁਧਿਆਣਾ)-, 11 ਅਗਸਤ (ਨਿਰਮਲ ਸਿੰਘ ਧਾਲੀਵਾਲ)- ਮੁੱਲਾਂਪੁਰ ਤਹਿਸੀਲ ਦੇ ਪਿੰਡ ਦੇਤਵਾਲ ਵਿਖੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੀ ਦੇਤਵਾਲ ਸ਼ਾਖਾ ’ਚ ...
ਮਾਨ ਸਰਕਾਰ ਦੀ ਵੱਡੀ ਸੌਗ਼ਾਤ , ਮਲੇਰਕੋਟਲਾ ਵਿਖੇ ਮੈਡੀਕਲ ਕਾਲਜ ਜਲਦ ਤਿਆਰ ਕਰਨ ਦੇ ਹੁਕਮ
. . .  about 4 hours ago
ਯੂਕੋ ਬੈਂਕ ਲੁੱਟ ਮਾਮਲੇ 'ਚ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਦੋਸ਼ੀ
. . .  about 4 hours ago
ਜਲੰਧਰ , 11 ਅਗਸਤ -ਕੁਝ ਦਿਨ ਪਹਿਲਾਂ ਯੂਕੋ ਬੈਂਕ 'ਚ 13 ਲੱਖ 84 ਹਜ਼ਾਰ ਦੀ ਲੁੱਟ ਹੋਈ ਸੀ , ਇਸ ਮਾਮਲੇ 'ਚ ਪੁਲਿਸ ਨੇ ਵਿਨੈ ਦੋਸ਼ੀ, ਤਰੁਨ ਨਾਹਰ ਤੇ ਅਜੇ ਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ ।ਇਨ੍ਹਾਂ ਤੋਂ 7 ਲੱਖ 50 ਹਜ਼ਾਰ ਦੀ ਨਕਦੀ ਤੇ ਹਥਿਆਰ ਵੀ ਬਰਾਮਦ ਕੀਤੇ ਹਨ ।
ਡਾ. ਰਾਜ ਬਹਾਦਰ ਦਾ ਅਸਤੀਫ਼ਾ ਮੁੱਖ ਮੰਤਰੀ ਮਾਨ ਵਲੋਂ ਮਨਜ਼ੂਰ
. . .  about 5 hours ago
ਚੰਡੀਗੜ੍ਹ, 11 ਅਗਸਤ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ। ਪਿਛਲੇ ਦਿਨੀਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ...
ਕੱਲ੍ਹ ਦਾ ਪੰਜਾਬ ਬੰਦ ਮੁਲਤਵੀ ਹੋਣ ਦੇ ਆਸਾਰ ਬਣੇ
. . .  about 6 hours ago
ਅੰਮ੍ਰਿਤਸਰ ,11 ਅਗਸਤ (ਰੇਸ਼ਮ ਸਿੰਘ) - ਵਾਲਮੀਕ ਸੰਗਠਨਾਂ ਵਲੋਂ ਕੱਲ੍ਹ ਦੇ ਪੰਜਾਬ ਬੰਦ ਦਾ ਸੱਦਾ ਮੁਲਤਵੀ ਹੋਣ ਦੇ ਆਸਾਰ ਬਣ ਗਏ ਹਨ । ਪੰਜਾਬ ਸਰਕਾਰ ਵਲੋਂ ਵਾਲਮੀਕ ਭਾਈਚਾਰੇ ਦੀਆਂ ਮੰਗਾਂ ’ਤੇ ਸੁਹਿਰਦਤਾ ਨਾਲ ਵਿਚਾਰ...
ਐੱਸ. ਸੀ. ਵਿਦਿਆਰਥੀਆਂ ਲਈ ਮਾਨ ਸਰਕਾਰ ਦਾ ਵੱਡਾ ਫ਼ੈਸਲਾ
. . .  about 5 hours ago
ਜੰਮੂ-ਕਸ਼ਮੀਰ : ਪੈਟਰੋਲ ਪੰਪ, ਰਾਮਬਨ ਨੇੜੇ ਢਿਗਾਂ ਡਿੱਗਣ ਕਾਰਨ ਐਨ. ਐੱਚ. 44 ਨੂੰ ਰੋਕਿਆ ਗਿਆ
. . .  about 7 hours ago
ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  about 7 hours ago
ਭੀਖੀ, 11 ਅਗਸਤ (ਬਲਦੇਵ ਸਿੰਘ ਸਿੱਧੂ)- ਜ਼ਿਲ੍ਹਾ ਮਾਨਸਾ ਦੇ ਪਿੰਡ ਸਮਾਓ ਵਿਖੇ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਸ਼ੈਂਟੀ ਸਿੰਘ ਪੁੱਤਰ ਕਾਲਾ ਸਿੰਘ ਲਗਭਗ (18) ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਭੀਖੀ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਪ੍ਰਨੀਤ ਕੌਰ ਕੈਰੋਂ ਨੇ ਆਪਣੇ ਭਰਾ ਸੁਖਬੀਰ ਸਿੰਘ ਬਾਦਲ ਦੇ ਬੰਨ੍ਹੀ ਰੱਖੜੀ
. . .  1 minute ago
ਚੰਡੀਗੜ੍ਹ, 11 ਅਗਸਤ-ਪ੍ਰਨੀਤ ਕੌਰ ਕੈਰੋਂ ਨੇ ਆਪਣੇ ਭਰਾ ਸੁਖਬੀਰ ਸਿੰਘ ਬਾਦਲ ਦੇ ਬੰਨ੍ਹੀ ਰੱਖੜੀ
15 ਅਗਸਤ ਨੂੰ 23 ਕੈਦੀ ਰਿਹਾਅ ਕੀਤੇ ਜਾਣਗੇ-ਹਰਜੋਤ ਸਿੰਘ ਬੈਂਸ
. . .  about 8 hours ago
ਚੰਡੀਗੜ੍ਹ, 11 ਅਗਸਤ-15 ਅਗਸਤ ਨੂੰ 23 ਕੈਦੀ ਰਿਹਾਅ ਕੀਤੇ ਜਾਣਗੇ-ਹਰਜੋਤ ਸਿੰਘ ਬੈਂਸ
ਹਿਮਾਚਲ ਪ੍ਰਦੇਸ਼: ਕੁੱਲੂ 'ਚ ਮੋਹਲੇਧਾਰ ਮੀਂਹ ਕਾਰਨ ਵਹਿ ਗਈਆਂ ਕਈ ਦੁਕਾਨਾਂ ਤੇ ਵਾਹਨ, 2 ਲੋਕਾਂ ਦੀ ਮੌਤ
. . .  about 8 hours ago
ਸ਼ਿਮਲਾ, 11 ਅਗਸਤ-ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਕੁਝ ਹਿੱਸਿਆਂ 'ਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਕੁੱਲੂ ਜ਼ਿਲ੍ਹੇ 'ਚ ਅਚਾਨਕ ਆਏ ਭਾਰੀ ਮੀਂਹ ਕਾਰਨ 2 ਔਰਤਾਂ ਮਲਬੇ ਹੇਠ ਜ਼ਿੰਦਾ ਦੱਬ ਗਈਆਂ, ਜਦਕਿ ਦੁਕਾਨਾਂ ਅਤੇ ਵਾਹਨ ਵਹਿ ਗਏ ਅਤੇ ਹੋਰ ਥਾਵਾਂ 'ਤੇ ਹੜ੍ਹਾਂ ਕਾਰਨ ਹਾਈਵੇਅ ਬੰਦ ਹੋ ਗਏ ਹਨ।
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪਾਰਟੀ ਵਲੰਟੀਅਰਾਂ ਦੇ ਬੰਨ੍ਹੀ ਰੱਖੜੀ
. . .  about 8 hours ago
ਸੰਗਰੂਰ, 11ਅਗਸਤ (ਧੀਰਜ ਪਸ਼ੋਰੀਆ)-ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੇ ਤਿਉਹਾਰ ਰੱਖੜੀ ਮੌਕੇ ਸਥਾਨਕ ਰੈਸਟ ਹਾਊਸ ਵਿਖੇ ਪੁੱਜੇ 100 ਦੇ ਕਰੀਬ ਪਾਰਟੀ ਵਲੰਟੀਅਰਾਂ ਦੇ ਰੱਖੜੀ ਬੰਨ੍ਹੀ...
ਜੰਮੂ-ਕਸ਼ਮੀਰ: ਪੁਲਵਾਮਾ ਦੇ ਤਰਾਲ 'ਚ ਹਰ ਘਰ ਤਿਰੰਗਾ ਰੈਲੀ ਕੀਤੀ ਗਈ ਆਯੋਜਿਤ
. . .  about 8 hours ago
ਸ਼੍ਰੀਨਗਰ, 11 ਅਗਸਤ-ਜੰਮੂ-ਕਸ਼ਮੀਰ 'ਚ ਪੁਲਵਾਮਾ ਦੇ ਤਰਾਲ 'ਚ ਹਰ ਘਰ ਤਿਰੰਗਾ ਰੈਲੀ ਆਯੋਜਿਤ ਕੀਤੀ ਗਈ। ਰੈਲੀ 'ਚ 8,000 ਤੋਂ ਵਧ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਭਾਗ ਲਿਆ।
ਪ੍ਰਧਾਨ ਮੰਤਰੀ ਮੋਦੀ ਨੇ ਪੀ.ਐੱਮ.ਓ. ਕਰਮਚਾਰੀਆਂ ਦੀਆਂ ਧੀਆਂ ਕੋਲੋਂ ਬੰਨ੍ਹਵਾਈ ਰੱਖੜੀ
. . .  about 8 hours ago
ਨਵੀਂ ਦਿੱਲੀ, 11 ਅਗਸਤ-ਪ੍ਰਧਾਨ ਮੰਤਰੀ ਮੋਦੀ ਨੇ ਪੀ.ਐੱਮ.ਓ. ਕਰਮਚਾਰੀਆਂ ਦੀਆਂ ਧੀਆਂ ਕੋਲੋਂ ਬੰਨ੍ਹਵਾਈ ਰੱਖੜੀ
ਮਾਮਲਾ: ਕਤਲ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦਾ, ਖੇਤ ਮਜ਼ਦੂਰ ਯੂਨੀਅਨ ਵਲੋਂ ਥਾਣਾ ਲੋਪੋਕੇ ਦਾ ਕੀਤਾ ਗਿਆ ਘਿਰਾਓ
. . .  about 9 hours ago
ਲੋਪੋਕੇ, 11 ਅਗਸਤ (ਗੁਰਵਿੰਦਰ ਸਿੰਘ ਕਲਸੀ)- ਤਹਿਸੀਲ ਲੋਪੋਕੇ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਬੀਤੀ ਰਾਤ ਕੁਝ ਲੋਕਾਂ ਵਲੋਂ ਮਾਮੂਲੀ ਵਿਵਾਦ ਨੂੰ ਲੈ ਕੇ ਪਿੰਡ ਦੇ ਨੌਜਵਾਨ ਵਿਅਕਤੀ ਦਾ ਇਕ ਵਿਅਕਤੀ ਵਲੋਂ ਗੋਲੀ ਮਾਰ...
ਬਿਕਰਮ ਸਿੰਘ ਮਜੀਠੀਆ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਨ ਪਹੁੰਚੇ ਕਈ ਆਗੂ
. . .  about 9 hours ago
ਚੰਡੀਗੜ੍ਹ, 11 ਅਗਸਤ-ਜੇਲ੍ਹ 'ਚੋਂ ਰਿਹਾਅ ਹੋਣ ਉਪਰੰਤ ਅੱਜ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਬੀਬੀ ਜਗੀਰ ਕੌਰ, ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ...
ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
. . .  about 9 hours ago
ਨਵੀਂ ਦਿੱਲੀ, 11 ਅਗਸਤ-ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
. . .  about 9 hours ago
ਚੰਡੀਗੜ੍ਹ, 11 ਅਗਸਤ-ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
. . .  about 10 hours ago
ਨਵੀਂ ਦਿੱਲੀ, 11 ਅਗਸਤ-ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਸਾਬਕਾ ਸਿਹਤ ਮੰਤਰੀ ਪ੍ਰੋ ਲਕਸ਼ਮੀ ਕਾਂਤਾ ਚਾਵਲਾ ਨੇ ਬੰਨ੍ਹੀਆਂ ਰੱਖੜੀਆਂ
. . .  about 10 hours ago
ਅਟਾਰੀ, 11 ਅਗਸਤ (ਗੁਰਦੀਪ ਸਿੰਘ ਅਟਾਰੀ ਬਾਰਡਰ)-ਅਟਾਰੀ ਸਰਹੱਦ 'ਤੇ ਰੱਖੜੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸ਼ੁੱਭ ਦਿਹਾੜੇ ਮੌਕੇ ਸਾਬਕਾ ਸਿਹਤ ਮੰਤਰੀ ਅਤੇ ਸਮਾਜ ਸੇਵਕਾ ਪ੍ਰੋ ਲਕਸ਼ਮੀ ਕਾਂਤਾ ਚਾਵਲਾ ਨੇ ਭਾਰਤ-ਪਾਕਿਸਤਾਨ...
ਹੋਰ ਖ਼ਬਰਾਂ..

ਬਾਲ ਸੰਸਾਰ

ਵਿਗਿਆਨੀਆਂ ਦਾ ਬਚਪਨ

ਜਾਪਾਨ ਦਾ ਪਹਿਲਾ ਨੋਬਲ ਪੁਰਸਕਾਰ ਜੇਤੂ-ਹਿਦੇਕੀ ਯੁਕਾਵਾ

ਬੱਚਿਓ, ਪਰਮਾਣੂ ਦੇ ਮੂਲ ਕਣ-ਇਲੈਕਟ੍ਰਾਨ, ਪ੍ਰੋਟਾਨ ਅਤੇ ਨਿਊਟ੍ਰਾਨ ਬਾਰੇ ਤਾਂ ਪਹਿਲਾਂ ਹੀ ਜਾਣਦੇ ਹੋਵੋਗੇ। ਪ੍ਰਮਾਣੂ ਦੇ ਕੇਂਦਰ ਵਿਚ ਨਿਊਕਲੀਅਸ ਅੰਦਰ ਪ੍ਰੋਟਾਨ ਅਤੇ ਨਿਊਟ੍ਰਾਨ ਮੌਜੂਦ ਹੁੰਦੇ ਹਨ ਅਤੇ ਇਲੈਕਟ੍ਰਾਨ ਨਿਊਕਲੀਅਸ ਤੋਂ ਬਾਹਰ ਵੱਖ-ਵੱਖ ਚੱਕਰਾਂ ਵਿਚ ਗੇੜੇ ਲਾਉਂਦੇ ਹਨ। ਇਸ ਸੰਦਰਭ ਵਿਚ ਅਸੀਂ ਇਕ ਜਾਪਾਨੀ ਭੌਤਿਕ ਵਿਗਿਆਨੀ, ਹਿਦੇਕੀ ਯੁਕਾਵਾ ਦੇ ਬਚਪਨ ਅਤੇ ਖੋਜ ਬਾਰੇ ਗੱਲਾਂ ਕਰਾਂਗੇ। ਉਸ ਨੇ ਖੋਜ ਕੀਤੀ ਕਿ ਪ੍ਰੋਟਾਨ ਅਤੇ ਨਿਊਟ੍ਰਾਨ, ਕਿਹੜੇ ਬਲ ਕਰਕੇ ਨਿਊਕਲੀਅਸ ਅੰਦਰ ਆਪਸ ਵਿਚ ਜੁੜੇ ਰਹਿੰਦੇ ਹਨ। ਯੁਕਾਵਾ ਨੇ ਇਕ ਨਿੱਕੇ ਕਣ, ਪਾਈ ਮੀਸੋਨ (p}on) ਦੀ ਖੋਜ ਵੀ ਕੀਤੀ। ਹਿਦੇਕੀ ਦਾ ਜਨਮ 23 ਜਨਵਰੀ, 1907 ਨੂੰ ਅਜ਼ਾਬੂ ਟੋਕੀਓ ਵਿਚ ਹੋਇਆ। ਉਸ ਦੇ ਸੱਤ ਭੈਣ ਭਰਾ ਸਨ। ਟੋਕੀਓ ਵਿਚ ਹੀ ਉਹ ਪਲਿਆ ਅਤੇ ਵੱਡਾ ਹੋਇਆ। ਉਸ ਦਾ ਪਿਤਾ ਟਾਕੂਜੋ ਓਗਾਵਾ, ਭੂਗੋਲ ਦਾ ਪ੍ਰੋਫ਼ੈਸਰ ਸੀ। ਪਹਿਲਾਂ ਉਸ ਦਾ ਨਾਂਅ ਹਿਦੇਕੀ ਓਗਾਵਾ ਸੀ। ਪਰ ਇਕ ਜਾਪਾਨੀ ਡਾਂਸਰ ਸੁਮੀ ਯੁਕਾਵਾ ਨਾਲ ਵਿਆਹ ਕਰਵਾਉਣ ਤੋਂ ਬਾਅਦ, ਉਸ ਨੇ 'ਓਗਾਵਾ' ਹਟਾ ਕੇ ਆਪਣੇ ਨਾਂਅ ਨਾਲ 'ਯੁਕਾਵਾ' ਜੋੜ ਲਿਆ ਸੀ। ਬਚਪਨ ਵਿਚ ...

ਪੂਰਾ ਲੇਖ ਪੜ੍ਹੋ »

ਫਲਾਂ ਦਾ ਰਾਜਾ ਅੰਬ

ਪਿਆਰੇ ਬੱਚਿਓ, ਹੁਣ ਗਰਮੀ ਦੀ ਰੁੱਤ ਚੱਲ ਰਹੀ ਹੈ। ਇਸ ਰੁੱਤ ਵਿਚ ਤੁਸੀਂ ਅਕਸਰ ਬਜ਼ਾਰਾਂ ਵਿਚ ਦੁਕਾਨਾਂ ਅਤੇ ਰੇਹੜੀਆਂ ਤੇ ਕੇਲੇ, ਲੀਚੀਆਂ, ਆੜੂ, ਅੰਬ, ਪਪੀਤਾ, ਆਲੂ ਬੁਖਾਰਾ, ਅਨਾਰ ਅਤੇ ਖੁਰਮਾਨੀਆਂ ਆਦਿ ਫਲ ਵਿਕਦੇ ਜ਼ਰੂਰ ਦੇਖੇ ਹੋਣਗੇ। ਅੰਬ ਇਕ ਅਜਿਹਾ ਫਲ ਹੈ, ਜਿਸ ਨੂੰ ਬੱਚੇ, ਨੌਜਵਾਨ ਅਤੇ ਬਜ਼ੁਰਗ ਸਭ ਤੋਂ ਵੱਧ ਪਸੰਦ ਕਰਦੇ ਹਨ। ਪਸੰਦੀਦਾ ਫਲ ਹੋਣ ਕਰਕੇ ਇਸ ਨੂੰ 'ਫਲਾਂ ਦਾ ਰਾਜਾ' ਵੀ ਕਹਿੰਦੇ ਹਨ। ਬੱਚਿਓ, ਅੰਬ ਦੀ ਬਾਗਬਾਨੀ ਦਾ ਕੰਮ ਭਾਰਤ ਵਿਚ 4000 ਸਾਲ ਪਹਿਲਾਂ ਸ਼ੁਰੂ ਹੋ ਚੁੱਕਾ ਸੀ। ਪੂਰੇ ਭਾਰਤ ਵਿਚ ਤਕਰੀਬਨ 25 ਲੱਖ ਹੈਕਟੇਅਰ ਤੋਂ ਵੱਧ ਰਕਬੇ 'ਤੇ ਅੰਬ ਦੀ ਕਾਸ਼ਤ ਕੀਤੀ ਜਾਂਦੀ ਹੈ। ਬੱਚਿਓ, ਅੰਬ ਦਾ ਵਿਗਿਆਨਕ ਨਾਂਅ 'ਮੈਂਗੀਫੇਰਾ ਇੰਡੀਕਾ' ਹੈ। ਭਾਰਤ ਵਿਚ ਅੰਬਾਂ ਦੀਆਂ 500 ਕਿਸਮਾਂ ਮਿਲਦੀਆਂ ਹਨ ਤੇ ਇਸ ਦੀ ਉਮਰ ਲਗਭਗ 300 ਸਾਲ ਮੰਨੀ ਗਈ ਹੈ। ਅੰਬਾਂ ਦੀ ਕਾਸ਼ਤ ਉੱਤਰ ਪ੍ਰਦੇਸ਼ ਰਾਜ ਵਿਚ ਕੀਤੀ ਜਾਂਦੀ ਹੈ, ਇਸ ਤੋਂ ਇਲਾਵਾ ਬੰਗਾਲ ਦੇ ਮੁਰਸ਼ਿਦਾਬਾਦ, ਬਿਹਾਰ ਦਾ ਭਾਗਲਪੁਰ, ਉੱਤਰ ਪ੍ਰਦੇਸ਼ ਦਾ ਸਹਾਰਨਪੁਰ ਇਲਾਕਾ ਅੰਬਾਂ ਦੀ ਕਾਸ਼ਤ ਲਈ ਪ੍ਰਸਿੱਧ ਸਥਾਨ ਹਨ। ਬੱਚਿਓ, 'ਅਲਫਾਂਸੋ' ਅੰਬਾਂ ...

ਪੂਰਾ ਲੇਖ ਪੜ੍ਹੋ »

ਬਾਲ ਕਹਾਣੀ

ਸਮੇਂ ਦੀ ਮਹੱਤਤਾ

ਜਗਪ੍ਰੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਨੌਵੀਂ ਜਮਾਤ ਵਿਚ ਪੜ੍ਹਦਾ ਸੀ। ਉਹ ਪੜ੍ਹਾਈ ਵਿਚ ਤਾਂ ਬਹੁਤ ਹੁਸ਼ਿਆਰ ਸੀ। ਪਰ ਉਸ ਵਿਚ ਇਕ ਬੜੀ ਵੱਡੀ ਕਮੀ ਸੀ। ਉਹ ਕੋਈ ਕੰਮ ਸਮੇਂ ਸਿਰ ਨਾ ਕਰਦਾ। ਉਹ ਸਮੇਂ ਦੀ ਮਹੱਤਤਾ ਨਹੀਂ ਸੀ ਸਮਝਦਾ। ਉਹ ਸਵੇਰੇ ਜਲਦੀ ਨਾ ਉੱਠਦਾ। ਉਸ ਦੀ ਮੰਮੀ ਉਸ ਨੂੰ ਕਈ-ਕਈ ਵਾਰੀ ਜਗਾਉਂਦੀ। ਉਹ ਦੂਜੇ ਪਾਸੇ ਪਾਸਾ ਮਾਰ ਕੇ ਫਿਰ ਸੌਂ ਜਾਂਦਾ। 'ਬੱਸ ਮੰਮੀ ਇਕ ਮਿੰਟ ਹੋਰ' ਕਹਿ ਕੇ ਫਿਰ ਸੌਂ ਜਾਂਦਾ। ਇਸੇ ਕਰਕੇ ਉਹ ਅਕਸਰ ਹੀ ਸਕੂਲ ਦੇਰ ਨਾਲ ਪਹੁੰਚਦਾ। ਜਗਪ੍ਰੀਤ ਦੇ ਇਸੇ ਔਗੁਣ ਕਾਰਨ ਨਾਲ ਵਾਲੇ ਸਾਥੀਆਂ ਨੇ ਉਸ ਵਾਲਾ ਆਟੋ ਛੱਡ ਦਿੱਤਾ। ਹੁਣ ਉਹ ਇਕੱਲਾ ਹੀ ਆਟੋ ਵਿਚ ਜਾਂਦਾ। ਇਸ ਦਾ ਨਤੀਜਾ ਇਹ ਵੀ ਹੋਇਆ ਕਿ ਹੁਣ ਉਸ ਨੂੰ ਜ਼ਿਆਦਾ ਪੈਸੇ ਆਟੋ ਵਾਲੇ ਨੂੰ ਦੇਣੇ ਪੈਂਦੇ। ਇਕ ਦਿਨ ਮੌਸਮ ਕਾਫ਼ੀ ਖ਼ਰਾਬ ਸੀ। ਜਗਪ੍ਰੀਤ ਦਾ ਸਮਾਜਿਕ ਸਿੱਖਿਆ ਦਾ ਪੱਕਾ ਪੇਪਰ ਸੀ, ਉਹ ਛੁੱਟੀ ਵੀ ਨਹੀਂ ਸੀ ਲੈ ਸਕਦਾ। ਪਰ ਆਦਤ ਅਨੁਸਾਰ ਉਹ ਸਵੇਰੇ ਦੇਰ ਨਾਲ ਜਾਗਿਆ। ਭੱਜ-ਨੱਠ 'ਚ ਉਸ ਨੇ ਰੋਟੀ ਵੀ ਨਹੀਂ ਖਾਧੀ। ਉੱਪਰੋਂ ਪੈੱਨ-ਪੈਨਸਿਲ ਵੀ ਘਰ ਭੁੱਲ ਗਿਆ। ਉੱਪਰੋਂ ਆਟੋ ਵਾਲਾ ਵੀ ...

ਪੂਰਾ ਲੇਖ ਪੜ੍ਹੋ »

ਲੜੀਵਾਰ ਬਾਲ ਨਾਵਲ-53

ਫੁੱਲ ਖਿੜ ਪਏ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ) ਸਾਨੂੰ ਇਉਂ ਮਹਿਸੂਸ ਹੁੰਦਾ ਹੈ ਕਿ ਅਸਲੀ ਸਵਰਗ ਤਾਂ ਇਹੀ ਹੈ। ਸਾਨੂੰ ਮਹਿਸੂਸ ਹੋਣ ਲਗਦਾ ਹੈ ਕਿ ਅਜਿਹੇ ਨਜ਼ਾਰੇ, ਅਜਿਹੀ ਦੁਨੀਆ ਤਾਂ ਅਸੀਂ ਪਹਿਲਾਂ ਕਿਤੇ ਦੇਖੀ ਹੀ ਨਹੀਂ ਪਰੰਤੂ ਪਤਾ ਉਦੋਂ ਲਗਦਾ ਹੈ ਜਦੋਂ ਸਾਡਾ ਮਾਨਸਿਕ, ਸਰੀਰਕ ਅਤੇ ਬੌਧਿਕ ਵਿਕਾਸ ਰੁਕਣ ਲਗਦਾ ਹੈ ਅਤੇ ਅਸੀਂ ਸਮਾਜ ਨਾਲੋਂ ਕੱਟੇ ਜਾਣ ਲਗਦੇ ਹਾਂ। ਆਪਣੇ ਘਰਦਿਆਂ ਨਾਲ ਸਾਡਾ ਵਤੀਰਾ ਬਦਲਣ ਲਗਦਾ ਹੈ। ਨਤੀਜਾ ਇਹ ਨਿਕਲਦਾ ਹੈ ਕਿ ਸਮਾਜ ਸਾਨੂੰ ਹੋਰ ਕਿਸਮ ਦੀਆਂ ਨਜ਼ਰਾਂ ਨਾਲ ਵੇਖਣ ਲਗਦਾ ਹੈ। ਅਸਲ ਵਿਚ ਇਹ ਰਾਹ ਸਵਰਗ ਨੂੰ ਨਹੀਂ ਨਰਕ ਨੂੰ ਜਾਂਦਾ ਹੈ। ਜੇ ਅਸੀਂ ਚਾਹੀਏ ਤਾਂ ਅਜਿਹੀ ਸੰਗਤ ਤੋਂ ਛੁਟਕਾਰਾ ਪਾ ਸਕਦੇ ਹਾਂ ਅਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਪ੍ਰੇਰ ਸਕਦੇ ਹਾਂ ਬਸ਼ਰਤੇ ਸਾਡੇ ਮਨ ਵਿਚ ਅਜਿਹੇ ਮਾਹੌਲ ਤੋਂ ਬਾਹਰ ਨਿਕਲਣ ਦਾ ਪੱਕਾ ਨਿਸਚਾ ਹੋਵੇ। ਫਿਰ ਵਾਰਡਨ ਸਾਹਿਬ ਨੇ ਆਪਣੇ ਨਾਲ ਕੁਰਸੀ 'ਤੇ ਬੈਠੇ ਹਨੀ ਵੱਲ ਵੇਖਿਆ ਤੇ ਕਹਿਣ ਲੱਗੇ, 'ਪਿਆਰੇ ਬੱਚਿਓ ! ਅੱਜ ਮੈਂ ਤੁਹਾਡੇ ਸਾਹਮਣੇ ਇਕ ਅਜਿਹੇ ਕਿਸ਼ੋਰ ਲੜਕੇ ਹਨੀ ਨੂੰ ਮਿਲਾਉਣ ਲਈ ਲਿਆਇਆ ਹਾਂ ਜੋ ...

ਪੂਰਾ ਲੇਖ ਪੜ੍ਹੋ »

ਹਨੇਰੀ ਆਈ

ਹਨੇਰੀ ਆਈ ਹਨੇਰੀ ਆਈ ਮਿੱਟੀ ਘੱਟਾ ਨਾਲ ਲਿਆਈ ਚਾਰੇ ਪਾਸੇ ਹਨੇਰਾ ਛਾਇਆ ਕੋਈ ਵੀ ਚੀਜ਼ ਨਾ ਦੇਵੇ ਦਿਖਾਈ ਹਨੇਰੀ ਆਈ ਹਨੇਰੀ ਆਈ ਮਿੱਟੀ ਘੱਟਾ ਨਾਲ...। ਹਰ ਪਾਸੇ ਮਿੱਟੀ ਹੀ ਮਿੱਟੀ ਬਰੀਕ ਕਾਲੀ ਤੇ ਭੂਰੀ ਚਿੱਟੀ ਵਿਚ ਅਸਮਾਨੀ ਪਈ ਚੜ੍ਹਾਈ ਹਨੇਰੀ ਆਈ ਹਨੇਰੀ ਆਈ ਮਿੱਟੀ ਘੱਟਾ ਨਾਲ...। ਉੱਚੇ ਉੱਚੇ ਦਰੱਖਤ ਸੀ ਭੰਨੇ ਕਾਣਾ ਦਿਓ ਕੋਈ ਆਇਆ ਮੰਨੇ, ਤਬਾਹੀ ਉਸ ਨੇ ਬਹੁਤ ਮਚਾਈ ਹਨੇਰੀ ਆਈ ਹਨੇਰੀ ਆਈ ਮਿੱਟੀ ਘੱਟਾ ਨਾਲ...। ਕਈ ਤਰ੍ਹਾਂ ਦੇ ਸਾਜ਼ ਵਜਾਉਂਦੀ ਡਰ ਵਾਲੀਆਂ ਗੂੰਜਾਂ ਪਾਉਂਦੀ ਆਪਣੇ ਨਾਲ ਸਭ ਜਾਵੇ ਉਡਾਈ ਹਨੇਰੀ ਆਈ ਹਨੇਰੀ ਆਈ ਮਿੱਟੀ ਘੱਟਾ ਨਾਲ...। ਬੱਚਿਓ ਇਹ ਗੱਲ ਕੰਨ 'ਚ ਪਾਇਓ, ਹਨੇਰੀ ਵਗੇ ਤਾਂ ਬਾਹਰ ਨਾ ਜਾਇਓ, 'ਪੱਤੋ' ਸਭ ਨੂੰ ਗੱਲ ਸਮਝਾਈ ਹਨੇਰੀ ਆਈ ਹਨੇਰੀ ਆਈ। ਮਿੱਟੀ ਘੱਟਾ ਨਾਲ ਲਿਆਈ। -ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ, ਮੋਗਾ। ਮੋਬਾ : ...

ਪੂਰਾ ਲੇਖ ਪੜ੍ਹੋ »

ਦ੍ਰਿਸ਼ ਬੜਾ ਹੀ ਸੋਹਣਾ ਲੱਗੇ

ਦ੍ਰਿਸ਼ ਬੜਾ ਹੀ ਸੋਹਣਾ ਲੱਗੇ, ਵਤਨ ਪਿਆਰੇ ਦਾ। ਹਰ ਕੋਈ ਜਸ ਗਾਵੇ ਇਥੇ, ਅਜਬ ਨਜ਼ਾਰੇ ਦਾ...। ਝੂਮ ਝੂਮ ਕੇ ਵਿਚ ਖੇਤਾਂ ਦੇ, ਫਸਲਾਂ ਲੈਣ ਹੁਲਾਰੇ ਕਣ ਕਣ ਭੋਂਦਾ ਚਮਕਾਂ ਮਾਰੇ ਜਿਉਂ ਅੰਬਰ ਦੇ ਤਾਰੇ ਦਾ, ਪੁਰਾਣਾ ਭਾਰਤ ਰਿਹਾ ਨਹੀਂ ਹੁਣ, ਦਾਦੇ ਬਾਰੇ ਦਾ...। ਵਿਚ ਖ਼ੁਸ਼ੀ ਦੇ ਭੰਗੜੇ ਪੈਂਦੇ, ਖਿੜੀਆਂ ਦਿਸਣ ਬਹਾਰਾਂ, ਹਰ ਚਿਹਰੇ 'ਤੇ ਹਾਸਾ ਟਪਕੇ ਜਿਧਰ ਝਾਤੀਆਂ ਮਾਰਾਂ। ਇਥੇ ਦਾ ਹਰ ਗੱਭਰੂ ਲੱਗੇ ਤਖ਼ਤ ਹਜ਼ਾਰੇ ਦਾ...। ਦੁਨੀਆ ਦੇ ਨਕਸ਼ੇ ਵਿਚ 'ਭੱਟੀ', ਭਾਰਤ ਬੜਾ ਪਿਆਰਾ। ਉਤਰ ਦੇ ਵਿਚ ਖੜ੍ਹਾ ਸ਼ਿਮਲਾ ਲੱਗਦਾ ਬੜਾ ਨਿਆਰਾ। ਸਵੱਛ ਭਾਰਤ ਹੁਣ ਬੜਾ ਦਸੂਹੀਏ, ਜ਼ਿਕਰ ਨਾ ਗਾਰੇ ਦਾ। -ਕੁੰਦਨ ਲਾਲ ਭੱਟੀ ਮੋਬਾਈਲ : ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX