ਹਰ ਸਾਲ ਜਦੋਂ 15 ਅਗਸਤ ਦਾ ਦਿਨ ਆਉਂਦਾ ਹੈ ਤਾਂ ਸਾਰਾ ਦੇਸ਼ ਇਸ ਨੂੰ ਆਜ਼ਾਦੀ ਮਿਲਣ ਦੇ ਜਸ਼ਨ ਵਜੋਂ ਮਨਾਉਂਦਾ ਹੈ। ਮੌਜੂਦਾ ਪੀੜ੍ਹੀ ਨੂੰ ਇਹ ਪਤਾ ਵੀ ਨਹੀਂ ਹੈ ਕਿ ਆਜ਼ਾਦੀ ਲੈਣ ਸਮੇਂ ਭਾਰਤ ਕਿਵੇਂ ਵੰਡਿਆ ਗਿਆ ਸੀ ਤੇ ਇਸ ਵੰਡ ਕਾਰਨ 10 ਲੱਖ ਤੋਂ ਵੱਧ ਲੋਕ ਮਾਰੇ ਗਏ ਸਨ। ਏਨਾ ਵੱਡਾ ਖ਼ੂਨੀ ਸਾਕਾ ਸ਼ਾਇਦ ਹੀ ਦੁਨੀਆ ਵਿਚ ਕਿਧਰੇ ਹੋਰ ਵਾਪਰਿਆ ਹੋਵੇ। ਭਾਰਤ ਦੇ ਸਭ ਤੋਂ ਵਧ ਖ਼ੁਸ਼ਹਾਲ ਸੂਬੇ ਪੰਜਾਬ ਵਿਚ ਮੈਂ ਅੱਖੀਂ ਖ਼ੂਨ ਦੀਆਂ ਨਦੀਆਂ ਵਹਿੰਦੀਆਂ ਵੇਖੀਆਂ ਹਨ। ਕਈ ਇਤਿਹਾਸਕਾਰਾਂ ਨੇ ਉਸ ਸਮੇਂ ਜੋ ਵਾਪਰਿਆ ਉਸ ਬਾਰੇ ਕਿਤਾਬਾਂ ਲਿਖੀਆਂ ਹਨ। ਸ. ਖ਼ੁਸ਼ਵੰਤ ਸਿੰਘ ਦੀ ਕਿਤਾਬ Train to Pakistan ਇਸ ਸਾਕੇ ਦਾ ਇਕ ਦਸਤਾਵੇਜ਼ ਹੈ। ਭੀਸ਼ਮ ਸਾਹਨੀ ਦਾ ਲੜੀਵਾਰ 'ਤਮਸ' ਨੂੰ ਵੇਖ ਕੇ ਰੋਣਾ ਆਉਂਦਾ ਹੈ। ਅੰਮ੍ਰਿਤਾ ਪ੍ਰੀਤਮ ਦੀ ਕਵਿਤਾ 'ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ-ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ।' ਸਆਦਤ ਹਸਨ ਮੰਟੋ ਦੀ ਕਹਾਣੀ 'ਟੋਭਾ ਟੇਕ ਸਿੰਘ' ਹੋਏ ...
ਇਸ ਸਾਲ ਭਾਰਤ ਅਤੇ ਪਾਕਿਸਤਾਨ ਦੋਵੇਂ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਨ। ਪਰ ਉਸ ਸਮੇਂ ਜਿਨ੍ਹਾਂ ਕਰੋੜਾਂ ਲੋਕਾਂ ਨੇ ਆਜ਼ਾਦੀ ਦੇ ਨਾਲ-ਨਾਲ ਵੰਡ ਦੇ ਦੁਖਾਂਤ ਦਾ ਸੰਤਾਪ ਆਪਣੇ ਹੱਡਾਂ 'ਤੇ ਹੰਢਾਇਆ, ਉਹ ਇਸ ਨੂੰ ਕਦੇ ਭੁੱਲ ਨਹੀਂ ਸਕੇ। ਥੋੜ੍ਹੇ ਬਹੁਤ ਜੋ ਅਜੇ ਜਿਊਂਦੇ ਹਨ, ਉਹ ਆਪਣੇ ਪਹਿਲੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਨੂੰ ਯਾਦ ਕਰਕੇ ਅੱਜ ਵੀ ਭੁੱਬਾਂ ਮਾਰ ਕੇ ਰੋਂਦੇ ਹਨ। ਉਹ ਮੁੜ ਆਪਣੇ ਗੁਆਚੇ ਹੋਏ ਵਤਨ ਨੂੰ ਦੇਖਣ ਲਈ ਤਰਸਦੇ ਹਨ।
ਜੋ ਕੀਮਤ ਮਾਸੂਮ ਬੱਚਿਆਂ, ਔਰਤਾਂ ਅਤੇ ਨੌਜਵਾਨਾਂ, ਬਜ਼ੁਰਗਾਂ ਨੇ ਦਿੱਤੀ, ਕੀ ਉਸ ਤੋਂ ਬਿਨਾਂ ਆਜ਼ਾਦੀ ਨਹੀਂ ਮਿਲ ਸਕਦੀ ਸੀ? ਕੀ ਉਸ ਵੇਲੇ ਦੇ ਸਿਆਸੀ ਆਗੂਆਂ ਨੂੰ ਗੱਦੀਆਂ ਤੇ ਸ਼ਕਤੀ ਹਾਸਿਲ ਕਰਨ ਦੀ ਕਾਹਲੀ ਸੀ? ਕੀ ਵੰਡ ਟਾਲੀ ਜਾ ਸਕਦੀ ਸੀ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣੇ ਜ਼ਰੂਰੀ ਹਨ। ਭਾਰਤੀ ਆਮ ਤੌਰ 'ਤੇ ਮੁਹੰਮਦ ਅਲੀ ਜਿਨਾਹ ਨੂੰ ਦੇਸ਼ ਦੀ ਵੰਡ ਲਈ ਜ਼ਿੰਮੇਵਾਰ ਸਮਝਦੇ ਹਨ। ਕੀ ਜਿਨਾਹ ਪਹਿਲਾਂ ਤੋਂ ਹੀ ਵੱਖਵਾਦੀ ਸੀ? 1937 ਤੱੱਕ ਜਿਨਾਹ ਨੇ ਕਦੇ ਦੇਸ਼ ਦੇ ਬਟਵਾਰੇ ਦੀ ਮੰਗ ਨਹੀਂ ਰੱਖੀ ਸੀ। ਅਸਲ ਵਿਚ ਉਹ ਲੰਮੇ ਸਮੇਂ ਤੱੱਕ ...
1947 ਵਿਚ ਦੇਸ਼ ਨੂੰ ਅੰਗਰੇਜ਼ੀ ਸਾਮਰਾਜ ਦੀ ਗੁਲਾਮੀ ਤੋਂ ਮਿਲੀ ਮੁਕਤੀ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਇਸ ਮਨੋਰਥ ਦੀ ਪ੍ਰਾਪਤੀ ਲਈ ਜੂਝ ਰਹੇ ਦੇਸ਼ ਭਗਤਾਂ ਅਤੇ ਆਮ ਦੇਸ਼-ਵਾਸੀਆਂ ਲਈ ਖੁਸ਼ੀ ਦਾ ਕਾਰਨ ਬਣੀ, ਉੱਥੇ ਇਸ ਪ੍ਰਾਪਤੀ ਲਈ ਹੋਏ ਸੰਘਰਸ਼ ਵਿਚ ਮੋਢੀ ਰਹੇ ਦੋ ਪ੍ਰਾਂਤਾਂ ਬੰਗਾਲ ਅਤੇ ਪੰਜਾਬ ਲਈ ਇਹ ਘਟਨਾ ਸਦਾ ਵਾਸਤੇ ਨਾਸੂਰ ਬਣੀਆਂ ਦੁਖਦਾਈ ਯਾਦਾਂ ਛੱਡ ਗਈ। ਇਨ੍ਹਾਂ ਦੋਵਾਂ ਪ੍ਰਾਂਤਾਂ ਦੀ ਧਰਤੀ ਹੀ ਦੋ ਵੱਖਰੇ-ਵੱਖਰੇ ਮੁਲਕਾਂ ਦੇ ਦੋ-ਦੋ ਸੂਬਿਆਂ ਵਿਚ ਨਹੀਂ ਵੰਡੀ ਗਈ, ਲੋਕ ਵੀ ਵੰਡੇ ਗਏ ਜਿਸ ਦੇ ਨਤੀਜੇ ਵਜੋਂ ਜਿਸ ਪੱਧਰ ਉੱਤੇ ਲੋਕਾਂ ਦਾ ਉਜਾੜਾ ਹੋਇਆ, ਉਸ ਦੀ ਦੁਨੀਆ ਦੇ ਇਤਿਹਾਸ ਵਿਚ ਪਹਿਲਾਂ ਕੋਈ ਮਿਸਾਲ ਨਹੀਂ ਮਿਲਦੀ। ਪੰਜਾਬ ਦੀ ਗੱਲ ਕਰੀਏ ਤਾਂ ਇਕ ਕਰੋੜ ਦੇ ਲਗਭਗ ਲੋਕਾਂ ਨੂੰ ਘਰੋਂ ਬੇਘਰ ਹੋਣਾ ਪਿਆ, ਅੱਧੇ ਤੋਂ ਕੁਝ ਵੱਧ ਮੁਸਲਮਾਨ ਭਾਰਤੀ ਪੰਜਾਬ ਤੋਂ ਪਾਕਿਸਤਾਨੀ ਪੰਜਾਬ ਵਿਚ ਗਏ ਅਤੇ ਏਦੂੰ ਕੁਝ ਕੁ ਘੱਟ ਓਧਰੋਂ ਏਧਰ ਆਏ। ਪਰ ਇਸ ਸਭ ਕੁਝ ਦੇ ਪਿੱਛੇ ਦਿਲ ਕੰਬਾਊ ਅੰਕੜੇ ਮਜ਼੍ਹਬੀ ਜੋਸ਼ ਵਿਚ ਲਗਭਗ ਦਸ ਲੱਖ ਨਿਰਦੋਸ਼ ਵਿਅਕਤੀਆਂ ਨੂੰ ਅਣਆਈ ਮੰੌਤੇ ਮਾਰ ਦਿੱਤੇ ਜਾਣ ਅਤੇ ...
ਮੇਰੀ ਮਾਂ ਜਦ ਕਦੇ ਵੀ ਸੰਨ ਸੰਤਾਲੀ ਨੂੰ ਚੇਤੇ ਕਰਦੀ ਤਾਂ ਕੰਬ ਉੱਠਦੀ। ਮਰਦੇ ਦਮ ਤੱਕ ਮੈਂ ਉਸ ਦੇ ਮੂੰਹੋਂ ਆਜ਼ਾਦੀ ਸ਼ਬਦ ਨਹੀਂ ਸੀ ਸੁਣਿਆ। ਉਹ ਇਸ ਸਾਲ ਨੂੰ ਚੇਤੇ ਕਰਦਿਆਂ ਅਕਸਰ ਆਖਦੀ, ਜਦੋਂ ਭਾਜੜਾਂ ਪਈਆਂ ਸਨ। ਇਹ ਗੱਲ ਰੌਲਿਆਂ ਵੇਲੇ ਦੀ ਹੈ। ਹੱਲੇ ਗੁੱਲਿਆਂ ਵੇਲੇ ਬੰਦਾ ਬੰਦੇ ਨੂੰ ਖਾਣ ਤੱਕ ਜਾਂਦਾ ਸੀ। ਇਸੇ ਨੂੰ ਹੀ ਕਹਾਣੀਕਾਰ ਮਹਿੰਦਰ ਸਿੰਘ ਸਰਨਾ ਨੇ ਛਵ੍ਹੀਆਂ ਦੀ ਰੁੱਤ ਕਿਹਾ ਸੀ।
ਅਹਿਮਦ ਰਾਹੀ ਦੇ ਲਿਖੇ ਤੇ ਬਚਪਨ ਵੇਲੇ ਤੋਂ ਅਮਰਜੀਤ ਗੁਰਦਾਸਪੁਰੀ ਦੇ ਗਾਏ ਬੋਲ ਅੱਜ ਵੀ ਸੰਤਾਲੀ ਚੇਤੇ ਕੀਤਿਆਂ ਮੱਥੇ ਵਿਚ ਵਜਦੇ ਹਨ
ਚੁੰਨੀ ਮੇਰੀ ਲੀਰਾਂ ਕਤੀਰਾਂ ਭੈਣਾਂ ਦਿਓ ਵੀਰੋ!
ਵੇ ਚੁੰਨੀ ਮੇਰੀ ਲੀਰਾਂ ਕਤੀਰਾਂ
ਬੁਝੀਆਂ ਖਿੱਤੀਆਂ ਡੁੱਬ ਗਏ ਤਾਰੇ
ਰਾਤ ਹਨੇਰੀ ਖਿੱਲੀਆਂ ਮਾਰੇ
ਸਹਿਕ ਰਹੀਆਂ ਤਕਦੀਰਾਂ, ਭੈਣਾਂ ਦਿਓ ਵੀਰੋ!
ਵੇ ਚੁੰਨੀ ਮੇਰੀ ਲੀਰਾਂ ਕਤੀਰਾਂ
ਟੁੱਟੀਆਂ ਸਾਰੀਆਂ ਹੱਦਾਂ ਬੰਨੇ
ਇਥੇ ਸਾਰੇ ਹੋ ਗਏ ਅੰਨ੍ਹੇ
ਭੈਣਾਂ ਲੁੱਟੀਆਂ ਵੀਰਾਂ, ਭੈਣਾਂ ਦਿਓ ਵੀਰੋ!
ਵੇ ਚੁੰਨੀ ਮੇਰੀ ਲੀਰਾਂ ਕਤੀਰਾਂ
ਆਮ ਲੋਕਾਂ ਨੂੰ ਇਹ ਤਾਂ ਪਤਾ ਸੀ ਕਿ ਵੱਡੀਆਂ ਕੁਰਬਾਨੀਆਂ ਤੇ ...
ਗੱਲ ਕਰਨਾ ਤਾਂ ਔਖਾ ਨਹੀਂ ਹੁੰਦਾ, ਔਖਾ ਇਹ ਹੁੰਦਾ ਹੈ ਕਿ ਗੱਲ ਚੱਜ ਦੀ ਕੀਤੀ ਕਿਵੇਂ ਜਾਵੇ? ਕਿਉਂਕਿ ਸਿਆਣਪ ਲੀੜਿਆਂ 'ਚੋਂ ਨਹੀਂ, ਤੁਹਾਡੀ ਬੋਲਬਾਣੀ 'ਚੋਂ ਝਲਕਦੀ ਹੈ। ਸਿਆਣੇ ਮਾਂ ਬਾਪ ਆਪਣੇ ਬੱਚਿਆਂ ਨੂੰ ਪੈਸਾ ਕਮਾਉਣ ਤੋਂ ਵੀ ਪਹਿਲਾਂ ਦੁਨੀਆ 'ਚ ਜੱਸ ਕਮਾਉਣ ਦੇ ਗੁਰ ਦੱਸਦੇ ਹਨ। ਅਮਰੀਕਾ ਦਾ ਸੂਬਾ ਇੰਡੀਆਨਾ ਅਤੇ ਇਸਦੀ ਰਾਜਧਾਨੀ ਇੰਡੀਅਨਆਪੋਲਿਸ ਕਦੇ ਜਾਣ ਦਾ ਮੌਕਾ ਮਿਲਿਆ ਤਾਂ ਨਵਾਂਸ਼ਹਿਰ ਹਲਕੇ ਨਾਲ ਸੰਬੰਧਿਤ ਸ਼ਿੰਗਾਰਾ ਸ਼ੇਰਮਾਰ ਦੇ ਘਰ ਜਾ ਕੇ ਵੇਖਿਓ, ਪ੍ਰਾਹੁਣਾਚਾਰੀ ਦੇ ਅਰਥ ਫਿਰ ਸਮਝ ਆਉਣਗੇ। ਉਸ ਦੇ ਦੋਵੇਂ ਬੇਟੇ ਪਾਲਾ ਤੇ ਸੋਨੂੰ ਹੱਥੀਂ ਛਾਵਾਂ ਹੀ ਨਹੀਂ ਕਰਨਗੇ ਸਗੋਂ ਹੱਥਾਂ ਦੀਆਂ ਤਲੀਆਂ 'ਤੇ ਭੋਜਨ ਛਕਾਉਣ ਤੱਕ ਜਾਣਗੇ। ਤੁਹਾਨੂੰ ਲੱਗੇਗਾ ਤਾਂ ਏਦਾਂ ਕਿ ਜਿਵੇਂ ਇਨ੍ਹਾਂ ਮੁੰਡਿਆਂ ਦੀ ਮੁੱਛ ਹੀ ਫੁੱਟ ਰਹੀ ਹੁੰਦੀ ਹੈ ਪਰ ਸੱਚ ਇਹ ਹੈ ਕਿ ਇਨ੍ਹਾਂ ਦੋਵਾਂ ਭਰਾਵਾਂ ਨੇ ਛੋਟੀ ਉਮਰ 'ਚ ਕਾਰੋਬਾਰ 'ਚ ਸਿਖਰ ਕਰ ਕੇ ਵਿਖਾਉਂਦੇ ਹੋਏ ਪੰਜਾਬੀਆਂ 'ਚ ਇਹ ਚਰਚਾ ਕਰਵਾ ਦਿੱਤੀ ਕਿ ਪੁੱਤ ਹੋਣ ਤਾਂ ਸ਼ਿੰਗਾਰੇ ਦੇ ਪੁੱਤਰਾਂ ਵਰਗੇ। ਜਿਨ੍ਹਾਂ ਦੇ ਅਮਰੀਕਾ 'ਚ ਬੁੱਢੇ ਬਾਰੇ ...
ਅੱਜ ਆਖਾਂ ਵਾਰਿਸ ਸ਼ਾਹ ਨੂੰ, ਕਿਤੋਂ ਕਬਰਾਂ ਵਿਚੋਂ ਬੋਲ!
ਤੇ ਅੱਜ ਕਿਤਾਬੇ-ਇਸ਼ਕ ਦਾ, ਕੋਈ ਅਗਲਾ ਵਰਕਾ ਫੋਲ!
ਇਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਿਸ ਸ਼ਾਹ ਨੂੰ ਕਹਿਣ।
ਵੇ ਦਰਦਮੰਦਾਂ ਦਿਆ ਦਰਦੀਆ! ਉਠ ਤੱਕ ਆਪਣਾ ਪੰਜਾਬ
ਅਜ ਬੇਲੇ ਲਾਸ਼ਾਂ ਵਿਛੀਆਂ, ਤੇ ਲਹੂ ਦੀ ਭਰੀ ਚਨਾਬ
ਕਿਸੇ ਨੇ ਪੰਜਾਂ ਪਾਣੀਆਂ ਵਿਚ, ਦਿੱਤੀ ਜ਼ਹਿਰ ਰਲਾ
ਤੇ ਉਨ੍ਹਾਂ ਪਾਣੀਆਂ ਧਰਤ ਨੂੰ, ਦਿੱਤਾ ਪਾਣੀ ਲਾ।
ਇਸ ਜ਼ਰਖੇਜ਼ ਜ਼ਮੀਨ ਦੇ, ਲੂੰ ਲੂੰ ਫੁਟਿਆ ਜ਼ਹਿਰ
ਗਿੱਠ ਗਿੱਠ ਚੜ੍ਹੀਆਂ ਲਾਲੀਆਂ, ਫੁਟ ਫੁਟ ਚੜ੍ਹਿਆ ਕਹਿਰ
ਵਿਹੁ-ਵਲਿੱਸੀ ਵਾ ਫਿਰ, ਵਣ ਵਣ ਵੱਗੀ ਜਾ
ਓਹਨੇ ਹਰ ਇਕ ਵਾਂਸ ਦੀ ਵੰਝਲੀ, ਦਿੱਤੀ ਨਾਗ ਬਣਾ।
ਪਹਿਲਾ ਡੰਗ ਮਦਾਰੀਆਂ, ਮੰਤਰ ਗਏ ਗੁਆਚ
ਦੂਜੇ ਡੰਗ ਦੀ ਲੱਗ ਗਈ, ਜਣੇ ਖਣੇ ਨੂੰ ਲਾਗ
ਨਾਗਾਂ ਕੀਲੇ ਲੋਕ-ਮੂੰਹ, ਬੱਸ ਫਿਰ ਡੰਗ ਹੀ ਡੰਗ
ਪਲੋ ਪਲੀ ਪੰਜਾਬ ਦੇ, ਨੀਲੇ ਪੈ ਗਏ ਅੰਗ।
ਗਲਿਓਂ ਟੁੱਟੇ ਗੀਤ ਫਿਰ ਤ੍ਰਕਲਿਓਂ ਟੁੱਟੀ ਤੰਦ
ਤ੍ਰਿੰਜਣੋਂ ਟੁੱਟੀਆਂ ਸਹੇਲੀਆਂ, ਚਰਖੜੇ ਘੂਕਰ ਬੰਦ
ਸਣੇ ਸੇਜ ਦੇ ਬੇੜੀਆਂ, ਲੁੱਡਣ ਦਿੱਤੀਆਂ ਰੋੜ੍ਹ
ਸਣੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX