ਤਿਉਹਾਰ ਸਾਡੇ ਸੱਭਿਆਚਾਰ ਦਾ ਹਿੱਸਾ ਹਨ। ਤੀਆਂ ਦਾ ਤਿਉਹਾਰ ਵੀ ਪੰਜਾਬੀਆਂ ਦੇ ਜੀਵਨ ਵਿਚ ਅਹਿਮ ਸਥਾਨ ਰੱਖਦਾ ਹੈ।
ਇਹ ਮਹੀਨਾ ਬਰਸਾਤ ਦਾ ਮਹੀਨਾ ਹੈ। ਇਸ ਮਹੀਨੇ ਕਈ ਥਾਵਾਂ 'ਤੇ ਨਿੱਕੀ-ਨਿੱਕੀ ਕਣੀ ਦਾ ਮੀਂਹ ਪੈਂਦਾ ਤੇ ਕਈ ਥਾਵਾਂ 'ਤੇ ਮੋਹਲੇਧਾਰ ਵਰਖਾ ਹੁੰਦੀ ਹੈ। ਜੇਠ ਹਾੜ੍ਹ ਦੀਆਂ ਧੁੱਪਾਂ ਦੇ ਨਾਲ ਸੜੀ ਧਰਤੀ ਦੇ ਸੀਨੇ ਨੂੰ ਠੰਢਕ ਮਿਲਦੀ, ਮੀਂਹ ਪੈਣ ਨਾਲ ਫ਼ਸਲਾਂ, ਚਰ੍ਹੀਆਂ, ਬਾਜਰੇ, ਘਾਹ-ਫ਼ੂਸ ਹਰਾ ਹੋ ਜਾਂਦਾ ਹੈ। ਚਾਰੇ ਪਾਸੇ ਹਰਿਆਵਲ ਦਿਖਾਈ ਦਿੰਦੀ ਹੈ, ਬਾਗ਼ਾਂ ਵਿਚ ਮੋਰ ਖ਼ੁਸ਼ੀ ਵਿਚ ਪੈਲਾਂ ਪਾਉਂਦੇ ਹਨ ਜਿਵੇਂ ਲੋਕ ਬੋਲੀ ਹੈ:
ਨਿੱਕੀ ਨਿੱਕੀ ਕਣੀ ਦਾ ਮੀਂਹ ਪਿਆ ਪੈਂਦਾ,
ਗੋਡੇ-ਗੋਡੇ ਘਾਹ ਕੋਠੇ ਲਾ ਵੇ ਪੌੜੀਆਂ,
ਲੈ ਦੁਨੀਆ ਦੀ ਵਾਅ।
ਸਾਉਣ ਮਹੀਨਾ ਕੁੜੀਆਂ ਅਤੇ ਔਰਤਾਂ ਦਾ ਤਿਉਹਾਰ ਹੈ। ਇਹ ਐਤਵਾਰ ਵਾਲੇ ਦਿਨ ਖੁੱਲ੍ਹੀ ਥਾਂ 'ਤੇ ਬੋਹੜਾਂ ਤੇ ਪਿੱਪਲਾਂ ਦੀ ਗੂੜ੍ਹੀ ਛਾਂ ਹੇਠ ਲਗਦੀਆਂ ਹਨ। ਆਧੁਨਿਕ ਸਮੇਂ ਵਿਚ ਤੀਆਂ ਦਾ ਤਿਉਹਾਰ ਏਨਾ ਹੁੰਮ-ਹੁਮਾ ਕੇ ਨਹੀਂ ਮਨਾਇਆ ਜਾਂਦਾ, ਜਿੰਨਾ ਕਿ ਪੁਰਾਣੇ ਸਮੇਂ ਵਿਚ ਮਨਾਇਆ ਜਾਂਦਾ ਸੀ। ਜਿਨ੍ਹਾਂ ਕੁੜੀਆਂ ਦੀ ਕੁੜਮਾਈ ਹੁੰਦੀ ...
ਉਸ ਵਕਤ ਮਾਪਿਆਂ ਦਾ ਕੁਝ ਨਹੀਂ ਬਚਦਾ, ਜਦ ਬੱਚੇ ਮਾਪਿਆਂ ਦੇ ਮੂੰਹ 'ਤੇ ਇਹ ਸ਼ਬਦ ਬੋਲਦੇ ਹਨ, 'ਕਿ ਤੁਸੀਂ ਸਾਡੇ ਲਈ ਕੀ ਕੀਤਾ ਏ?' ਉਸ ਸਮੇਂ ਮਾਪਿਆਂ ਨੂੰ ਕਿਸੇ ਪਾਸੇ ਢੋਈ ਨਹੀਂ ਮਿਲਦੀ। ਅੱਜ ਸੰਤੇ ਦੇ ਘਰ ਇਹੀ ਘਟਨਾ ਵਾਪਰੀ, ਉਸ ਨੇ ਤੇ ਉਸ ਦੀ ਘਰਵਾਲੀ ਨੇ ਬਹੁਤ ਮਿਹਨਤ ਕਰ-ਕਰ ਕੇ ਆਪਣੇ ਤਿੰਨਾਂ ਪੁੱਤਾਂ ਵਾਸਤੇ ਬਹੁਤ ਕੁਝ ਬਣਾ ਦਿੱਤਾ। ਉਨ੍ਹਾਂ ਦੋਵਾਂ ਦੇ ਗਿੱਟੇ ਵਿੰਗੇ ਹੋ ਗਏ, ਇਕ ਕੱਚੇ ਘਰ ਨੂੰ ਪੱਕਾ ਕਰਨ ਵਿਚ ਪਰ ਅੱਜ ਉਨ੍ਹਾਂ ਦੋਵਾਂ ਜੀਆਂ ਨਾਲ ਬਹੁਤ ਧੱਕਾ ਹੋਇਆ। ਜਦ ਉਨ੍ਹਾਂ ਦੇ ਤਿੰਨਾਂ ਪੁੱਤਰਾਂ 'ਚੋਂ ਇਕ ਨੇ ਆਪਣੇ ਪਿਓ ਨੂੰ ਧੱਕਾ ਮਾਰਦੇ ਹੋਏ ਕਿਹਾ, 'ਬੁੜ੍ਹਿਆ ਤੂੰ ਸਾਡੇ ਲਈ ਕੀ ਕੀਤਾ ਏ? ਏਨਾ ਕੁ ਤਾਂ ਮਾੜੇ ਤੋਂ ਮਾੜਾ ਵੀ ਕਰਦਾ ਏ, ਤਾਂ ਉਸ ਦਾ ਦੂਜਾ ਪੁੱਤ ਉਸ ਨੂੰ ਧੱਕਾ ਮਾਰਨ ਲੱਗਾ ਤਾਂ ਉਸੇ ਸਮੇਂ ਸੰਤੇ ਦੀ ਘਰਵਾਲੀ ਨੇ ਅੱਗੋਂ ਰੋਕਦੀ ਹੋਈ ਨੇ ਕਿਹਾ, 'ਸ਼ਾਬਾਸ਼ ਪੁੱਤੋ, ਇਹ ਸਿਲਾ ਦਿੱਤਾ ਏ ਸਾਡੀ ਪਰਵਰਿਸ਼ ਦਾ, ਉਸ ਨੇ ਰੋਂਦੀ ਹੋਈ ਨੇ ਕਿਹਾ, 'ਪੁੱਤੋ ਅਸੀਂ ਦੋਵਾਂ ਨੇ ਕਦੇ ਸੋਹਣਾ ਕੱਪੜਾ ਨੀ ਪਾ ਕੇ ਦੇਖਿਆ, ਲੋਕਾਂ ਦੇ ਮੰਗਵੇਂ ਕੱਪੜੇ ਪਾ ਕੇ ਗੁਜ਼ਾਰੇ ਕਰਦੇ ਰਹੇ, ਕਦੇ ਰੱਜ ...
ਕੁਝ ਦਿਨ ਪਹਿਲਾਂ ਮੈਂ ਆਪਣੀ ਸਹੇਲੀ ਦੇ ਘਰ ਗਈ ਜਿਸ ਨੇ ਇਕ ਬੇਟੇ ਨੂੰ ਜਨਮ ਦਿੱਤਾ ਸੀ। ਇਸ ਤੋਂ ਪਹਿਲਾਂ ਉਹਦੀ ਇਕ 9 ਸਾਲ ਦੀ ਬੇਟੀ ਹੈ। ਛੋਟੇ ਭਰਾ ਨੂੰ ਗੋਦੀ ਵਿਚ ਬਿਠਾ ਕੇ ਉਹ ਬਹੁਤ ਖ਼ੁਸ਼ ਦਿਖਾਈ ਦੇ ਰਹੀ ਸੀ। ਪਰਿਵਾਰ ਦੇ ਸਾਰੇ ਮੈਂਬਰ ਹੀ ਬਹੁਤ ਖ਼ੁਸ਼ ਸਨ। ਬਹੁਤ ਵਧੀਆ ਦਾਅਵਤ ਦਾ ਬੰਦੋਬਸਤ ਕੀਤਾ ਹੋਇਆ ਸੀ। ਮੇਰੀ ਸਹੇਲੀ ਦੇ ਦੇਵਰ ਦੇ ਘਰ ਇਕ ਬੇਟਾ ਸੀ। ਵਾਰ ਵਾਰ ਉਸ ਦੀ ਸੱਸ ਇਹੀ ਕਹਿ ਰਹੀ ਸੀ ਕਿ ਛੋਟੇ ਮੁੰਡੇ ਦਾ ਪਰਿਵਾਰ ਤਾਂ ਪਹਿਲਾਂ ਹੀ ਪੂਰਾ ਸੀ, ਚਲੋ ਪਰਮਾਤਮਾ ਨੇ ਇਸ ਦਾ ਵੀ ਘਰ ਪਰਿਵਾਰ ਪੂਰਾ ਕਰ ਦਿੱਤਾ। ਇਹ ਸੁਣ ਕੇ ਮੇਰਾ ਕੁਝ ਕਹਿਣ ਨੂੰ ਦਿਲ ਕੀਤਾ ਪਰ ਮੈਂ ਕੋਈ ਵੀ ਪ੍ਰਤੀਕਿਰਿਆ ਨਾ ਦਿੱਤੀ। ਅਸੀਂ ਵੀ ਸਮਾਜਿਕ ਰੀਤ ਮੁਤਾਬਿਕ ਜੋ ਤੋਹਫ਼ੇ ਲੈ ਕੇ ਗਏ ਸੀ ਉਸ ਨੂੰ ਦਿੱਤੇ ਅਤੇ ਵਾਪਸੀ ਦੀ ਤਿਆਰੀ ਕਰਨ ਲੱਗੇ। ਓਦੋਂ ਹੀ ਬਾਹਰੋਂ ਕੁਝ ਗਾਉਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਬਾਹਰ ਆ ਕੇ ਦੇਖਦੇ ਹਾਂ ਕਿ ਨੱਚਣ ਵਾਲੇ ਆਏ ਸੀ। ਸਭ ਨੂੰ ਹੋਰ ਵੀ ਵਧੀਆ ਲੱਗਿਆ। ਉਨ੍ਹਾਂ ਨੇ ਬਹੁਤ ਸਾਰੇ ਗੀਤ ਗਾਏ, ਮੁੰਡੇ ਨੂੰ ਚੁੱਕ ਕੇ ਵੀ ਨੱਚੇ ਅਤੇ ਸਾਰੇ ਪਰਿਵਾਰ ਨੂੰ ਬਹੁਤ ਸਾਰੀਆਂ ਦੁਆਵਾਂ ...
ਦਿਨ-ਬ-ਦਿਨ ਵਧ ਰਹੀ ਗਰਮੀ ਨੂੰ ਦੇਖਦਿਆਂ ਵਟਸਐਪ ਗੁਰੱਪਾਂ ਵਿਚ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਚਰਚਾ ਛਿੜ ਗਈ ਸੀ। ਇਸੇ ਦੇ ਚਲਦਿਆਂ ਆਕਾਸ਼ ਵਲੋਂ ਵੀ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਆਪਣੇ ਹਮ-ਜਮਾਤੀਆਂ ਨਾਲ ਸਲਾਹ ਕਰ ਕੇ ਇਕ ਵਟਸਐਪ ਗੁਰੱਪ ਬਣਾਇਆ ਗਿਆ, ਜਿਸ ਨੂੰ ਹਰਿਆਵਲ ਲਹਿਰ ਦਾ ਨਾ ਦਿੱਤਾ ਗਿਆ। ਗੁਰੱਪ ਵਿਚ ਰੋਜ਼ਾਨਾ ਸਵੇਰੇ-ਸ਼ਾਮ ਗੁਰੱਪ ਮੈਂਬਰਾਂ ਵਲੋਂ ਧਰਤੀ ਦੀ ਵਧ ਰਹੀ ਤਪਸ਼ ਅਤੇ ਘੱਟ ਹੋ ਰਹੇ ਦਰੱਖਤਾਂ ਦੀ ਗਿਣਤੀ ਵਧਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਬੇਨਤੀ ਵਾਲੇ ਸੰਦੇਸ਼ ਹੋਰ ਗਰੁੱਪਾਂ ਵਿਚ ਤੋਰਨ ਦੀ ਗੱਲ ਕੀਤੀ ਗਈ। ਆਕਾਸ਼ ਰੋਜ਼ ਦੇਰ ਰਾਤ ਤੱਕ ਮੋਬਾਈਲ 'ਤੇ ਅਜਿਹੇ ਸੰਦੇਸ਼ ਹੋਰ ਗਰੁੱਪਾਂ ਵਿਚ ਭੇਜਦਾ ਰਿਹਾ। ਉਸ ਦੀ ਮਾਂ ਨੇ ਉਸ ਨੂੰ ਕਈ ਵਾਰ ਕਿਹਾ ਕਿ ਉਹ ਜਲਦੀ ਸੌਂ ਜਾਇਆ ਕਰੇ। ਉਸ ਨੇ ਆਪਣੀ ਮਾਂ ਨੂੰ ਵਟਸਐਪ ਗਰੁੱਪ ਅਤੇ ਆਪਣੇ ਮਿਸ਼ਨ ਹਰਿਆਵਲ ਲਹਿਰ ਬਾਰੇ ਦੱਸਿਆ ਤਾਂ ਉਹ ਬਹੁਤ ਖ਼ੁਸ਼ ਹੋਈ। ਆਕਾਸ਼ ਅਤੇ ਉਸ ਦੇ ਦੋਸਤਾਂ ਵਲੋਂ ਰੁੱਖ ਲਗਾਉਣ ਦੇ ਸੰਦੇਸ਼ ਭੇਜਣ ਦਾ ਇਹ ਸਿਲਸਿਲਾ ਲੰਬੇ ਸਮੇਂ ਤੱਕ ਇੰਝ ਹੀ ਚੱਲਦਾ ਰਿਹਾ। ਇਕ ਦਿਨ ਸਹਿਜ ...
ਜ਼ਿਲ੍ਹਾ ਗੁਰਦਾਸਪੁਰ ਦੇ ਇਕ ਪਿੰਡ 'ਚੋਂ ਚਾਰ ਸਹੇਲੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪਹੁੰਚੀਆਂ। ਸਭ ਨੇ ਐਮ.ਏ. ਕਰਨ ਦਾ ਵਿਚਾਰ ਬਣਾਇਆ ਸੀ। ਯੂਨੀਵਰਸਿਟੀ ਆਉਣ 'ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਐਮ.ਏ. ਹਿਸਟਰੀ ਵਿਚ ਦਾਖਲਾ ਮਿਲ ਸਕਦਾ ਹੈ ਪਰ ਸਮੱਸਿਆ ਇਹ ਪੇਸ਼ ਆ ਰਹੀ ਸੀ ਕਿ ਦਾਖ਼ਲਾ ਲੈਣ ਦਾ ਆਖ਼ਰੀ ਦਿਨ ਸੀ ਤੇ ਉਹ ਲੋੜੀਂਦੀ ਫ਼ੀਸ ਜਮ੍ਹਾਂ ਕਰਵਾਉਣ ਜੋਗੇ ਪੈਸੇ ਨਾਲ ਲੈ ਕੇ ਨਹੀਂ ਸਨ ਆਈਆਂ ਪਰ ਪੈਸੇ ਅੱਜ ਹੀ ਜਮ੍ਹਾਂ ਕਰਵਾਉਣੇ ਜ਼ਰੂਰੀ ਸਨ।
ਉਨ੍ਹਾਂ ਨੂੰ ਖਿਆਲ ਆਇਆ ਕਿ ਉਹ ਹੈੱਡ ਆਫ਼ ਦੀ ਡਿਪਾਰਟਮੈਂਟ ਸਾਹਿਬ ਨੂੰ ਮਿਲਣ ਤੇ ਆਪਣੀ ਸਮੱਸਿਆ ਦੱਸਣ ਕਿਉਂਕਿ ਉਨ੍ਹਾਂ ਕੋਲ ਘਰੋਂ ਪੈਸੇ ਲਿਆ ਕੇ ਦੇਣ ਦਾ ਟਾਈਮ ਨਹੀਂ ਸੀ।
ਉਹ ਵੀਹ ਕੁ ਮਿੰਟਾਂ ਪਿਛੋਂ ਹੈੱਡ ਸਾਹਿਬ ਨੂੰ ਜਾ ਮਿਲੀਆਂ, ਉਦੋਂ 12.30 ਦਾ ਸਮਾਂ ਹੋ ਚੁੱਕਾ ਸੀ। ਕੁੜੀਆਂ ਰੋਣ ਹਾਕੀਆਂ ਹੋਈਆਂ ਪਈਆਂ ਸਨ।
ਹੈੱਡ ਸਾਹਿਬ ਨੇ ਜ਼ਰਾ ਕੁ ਸੋਚਿਆ ਤੇ ਆਪਣੇ ਸਹਾਇਕ ਨੂੰ ਇਕ ਲੱਖ ਰੁਪਿਆ ਕਢਵਾਉਣ ਲਈ ਚੈੱਕ ਦੇ ਭੇਜਿਆ ਤੇ ਨਾਲ ਹੀ ਚਾਹ ਵਾਲੇ ਤੋਂ ਪੰਜ ਕੱਪ ਚਾਹ ਲੈ ਕੇ ਆਉਣ ਲਈ ਵੀ ਕਹਿ ਦਿੱਤਾ।
ਚਾਹ ਆ ਗਈ। ਸਭ ...
ਜੀਵਨ ਪੰਧ ਵਿਚ ਮੁਸ਼ਕਿਲਾਂ ਆਉਂਦੀਆਂ ਨੇ,
ਧੀਰਜ ਰੱਖੀਏ ਹੱਲ ਥਿਆ ਜਾਂਦੇ।
ਟੁਰੀਏ ਨਾਲ ਵਿਸ਼ਵਾਸ ਦੇ ਡਗਰ ਉਤੇ,
ਸੰਗੀ ਸਾਥੀ, ਹਮਦਰਦ ਵੀ ਆ ਜਾਂਦੇ।
ਬਹੁਤੇ ਸ਼ੋਰ ਦੇ ਵਿਚ ਮਸਰੂਫ਼ ਰਹਿੰਦੇ,
ਕੋਈ ਕੋਈ ਜੋ ਰਮਜ਼ ਨੂੰ ਪਾ ਜਾਂਦੇ।
ਐਵੇਂ ਵਕਤ ਗਵਾਂਵਦੇ ਸੂਝ-ਹੀਣੇ,
ਸੂਝਵਾਨ ਜੋ ਲਾਭ ਉਠਾ ਜਾਂਦੇ।
-ਫ਼ਰੀਦਕੋਟ। ਮੋਬਾਈਲ : ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX