'ਅਮਿਤ, ਬਾਬੂ ਜੀ ਉੱਠੇ ਨਹੀਂ ਅਜੇ ਤੱਕ? ਸਮੇਂ ਸਿਰ ਦਵਾਈ ਨਾ ਲੈਣ ਨਾਲ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਜਾਂਦੀ ਹੈ। ਅਮਿਤ ਜ਼ਰਾ ਵੇਖਣਾ, ਉਨ੍ਹਾਂ ਦੇ ਕਮਰੇ ਵਿਚ ਜਾ ਕੇ? ਮੈਂ ਰੋਟੀ ਬਣਾ ਰਹੀ ਹਾਂ, ਸਬਜ਼ੀ ਵੀ ਗੈਸ 'ਤੇ ਧਰੀ ਹੋਈ ਹੈ, ਤੁਹਾਡਾ ਟਿਫਨ ਵੀ ਤਿਆਰ ਕਰਨਾ ਹੈ ਅਜੇ। ਜਾਗਣ 'ਤੇ ਸਭ ਤੋਂ ਪਹਿਲਾਂ ਚਾਹ ਚਾਹੀਦੀ ਹੈ ਉਨ੍ਹਾਂ ਨੂੰ। ਉਹ ਵੀ ਸਵੇਰੇ ਸੱਤ ਵਜੇ। ਹੁਣ ਤਾਂ ਪੌਣੇ ਅੱਠ ਵੱਜ ਰਹੇ ਨੇ। ਅੱਜ 'ਚਾਹ-ਚਾਹ' ਕਰਦੇ ਕਿਚਨ ਤੱਕ ਵੀ ਨਹੀਂ ਆਏ!'
ਅਦਿਤੀ ਦੀਆਂ ਗੱਲਾਂ ਸੁਣਦਿਆਂ ਹੀ ਅਮਿਤ ਨੂੰ ਵੀ ਹੈਰਾਨੀ ਹੋਈ। ਬਾਬੂ ਜੀ ਅੱਜ ਅਜੇ ਤੱਕ ਉੱਠੇ ਕਿਉਂ ਨਹੀਂ? ਉਹ ਤੁਰੰਤ ਉਨ੍ਹਾਂ ਦੇ ਕਮਰੇ ਵਿਚ ਗਿਆ। ਬਾਬੂ ਜੀ ਅਜੇ ਬਿਸਤਰੇ ਵਿਚ ਹੀ ਸਨ, ਡੂੰਘੀ ਨੀਂਦ ਵਿਚ।
ਅਮਿਤ ਨੇ ਉਨ੍ਹਾਂ ਨੂੰ ਆਵਾਜ਼ ਮਾਰੀ, 'ਬਾਬੂ ਜੀ ਉੱਠੋ, ਅੱਠ ਵੱਜਣ ਵਾਲੇ ਨੇ। ਅੱਜ ਤੁਸੀਂ ਚਾਹ ਨਹੀਂ ਪੀਣੀ?'
ਕੋਈ ਜਵਾਬ ਨਾ ਮਿਲਣ 'ਤੇ ਅਮਿਤ ਨੇ ਉਨ੍ਹਾਂ ਨੂੰ ਹਿਲਾਇਆ ਅਤੇ ਜਗਾਉਣ ਦੀ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਦੇ ਬਿਲਕੁਲ ਠੰਢੇ ਪੈ ਚੁੱਕੇ ਸਰੀਰ ਨੂੰ ਛੂਹਣ ਨਾਲ ਉਹ ਇਕਦਮ ਡਰ ਗਿਆ ਅਤੇ ਚੀਕਿਆ, 'ਅਦਿਤੀ... ਅਦਿਤੀ... ਏਧਰ ਆਈਂ ਜ਼ਰਾ, ...
ਵੇਖ ਲਵੋ ਹੁਣ ਮਰ ਮਰ ਕਰਨਾ ਛੱਡਿਆ ਮੈਂ।
ਗ਼ਮ ਦੇ ਡੂੰਘੇ ਸਾਗਰ ਤਰਨਾ ਛੱਡਿਆ ਮੈਂ।
ਹਿੰਡ ਪੁਗਾ ਜਾਂ ਨਜ਼ਰ ਬਦਲ ਲੈ ਮਰਜ਼ੀ ਕਰ,
ਤੈਨੂੰ ਤੱਕ ਕੇ ਹੌਕੇ ਭਰਨਾ ਛੱਡਿਆ ਮੈਂ।
ਆਖ ਰਿਹਾਂ ਕੀ ਤੇਰੀ ਖ਼ਾਤਿਰ ਮਰਜ਼ਾਂ 'ਗਾ,
ਬੇਕਦਰਾਂ ਲਈ ਅੱਜ ਤੋਂ ਮਰਨਾ ਛੱਡਿਆ ਮੈਂ।
ਦੁੱਖ ਗਿਆ ਤਾਂ ਦੁੱਖ ਹੀ ਆਇਆ ਮੇਰੇ ਲਈ,
ਸੁੱਖ ਦੀ ਭਾਲ 'ਚ ਮੁੜ ਮੁੜ ਹਰਨਾ ਛੱਡਿਆ ਮੈਂ।
ਜਾਨ ਕੁੜਿੱਕੀ ਵਿਚ ਫਸਾ ਕੇ ਕੀ ਖੱਟਿਆ?
ਤੋਬਾ! ਜਾਨ ਤਲੀ ਤੇ ਧਰਨਾ ਛੱਡਿਆ ਮੈਂ।
ਇਕ ਇਕ ਜੀਅ ਦੀ ਪੀੜ ਵੰਡਾ ਕੇ ਵੇਖ ਲਈ,
ਦਰਦ ਪਰਾਇਆ ਸਹਿਣਾ ਜਰਨਾ ਛੱਡਿਆ ਮੈਂ।
ਠੋਕਰ ਖਾ ਖਾ ਏਨਾ ਪੱਥਰ ਹੋਇਆ ਹਾਂ,
ਕੱਚਿਆਂ ਘੜਿਆਂ ਵਾਂਗਰ ਖਰਨਾ ਛੱਡਿਆ ਮੈਂ।
ਤੇਰੇ ਚੱਕਰਾਂ ਹੀ ਉਲਝਾ ਕੇ ਰੱਖਿਆ ਬਸ,
'ਟੋਨੀ' ਆਖੇ ਰੂਪ ਸੰਵਰਨਾ ਛੱਡਿਆ ਮੈਂ।
-ਮੋਬਾਈਲ : ...
ਛੰਦਾਂ ਰਾਗਾਂ ਨਾਲ ਸ਼ਿੰਗਾਰੀ, ਮਾਂ ਬੋਲੀ ਪੰਜਾਬੀ।
ਸਾਨੂੰ ਸਾਹਾਂ ਤੋਂ ਵੀ ਪਿਆਰੀ, ਮਾਂ ਬੋਲੀ ਪੰਜਾਬੀ।
ਪੌਣਾਂ ਵਿਚ ਸੁਗੰਧਾਂ ਘੋਲੇ, ਮਿਸ਼ਰੀ ਤੋਂ ਵੱਧ ਮਿੱਠੀ,
ਰਣਭੂਮੀ ਵਿਚ ਖੂਬ ਕਰਾਰੀ, ਮਾਂ ਬੋਲੀ ਪੰਜਾਬੀ।
ਰੱਬੀ ਬਾਣੀ ਬਣ ਕੇ ਕਰਦੀ ਦੂਰ ਮਨਾਂ ਦੇ ਨ੍ਹੇਰੇ,
ਨਾਨਕ, ਬੁੱਲ੍ਹੇ ਨੇ ਸਤਿਕਾਰੀ, ਮਾਂ ਬੋਲੀ ਪੰਜਾਬੀ।
ਹਰ ਬੋਲੀ ਹੀ ਸਿੱਖੋ, ਕੋਈ ਮਾੜੀ ਗੱਲ ਨਹੀਂ ਹੈ,
ਜੇ ਨਾ ਹੋਵੇ ਮਨੋ ਵਿਸਾਰੀ, ਮਾਂ ਬੋਲੀ ਪੰਜਾਬੀ।
ਚਾਰ ਜਮਾਤਾਂ ਪੜ੍ਹ ਜਾਵੇ, ਜੋ ਬੋਲਣ ਤੋਂ ਹੀ ਸੰਗੇ,
ਏਸ ਬਿਮਾਰੀ ਨੇ ਹੀ ਮਾਰੀ, ਮਾਂ ਬੋਲੀ ਪੰਜਾਬੀ।
ਚੁੱਪ ਚੁਪੀਤੇ ਹੀ ਬਣ ਬੈਠੀ ਅੰਗਰੇਜ਼ੀ ਪਟਰਾਣੀ,
ਭੋਗੇ ਹਾਕਮ ਦੀ ਹੁਸ਼ਿਆਰੀ, ਮਾਂ ਬੋਲੀ ਪੰਜਾਬੀ।
ਪੈਰਾਂ ਵਿਚ ਰੁਲੇ ਨਾ ਏਦਾਂ ਸਿਰ ਦਾ ਤਾਜ ਬਣਾਓ,
'ਜ਼ਖ਼ਮੀ' ਫੇਰ ਕਰੇ ਸਰਦਾਰੀ, ਮਾਂ ਬੋਲੀ ਪੰਜਾਬੀ।
-ਗੁਰੂ ਤੇਗ ਬਹਾਦਰ ਨਗਰ, ਹਰੋੜੀ ਰੋਡ, ਸੰਗਰੂਰ-148001.
ਮੋਬਾਈਲ : ...
ਅੰਮ੍ਰਿਤਸਰ ਤੋਂ ਸੁਰਮੇ ਰੰਗਾ ਸੂਟ ਨਵਾਂ ਸਿਲਵਾਇਆ,
ਕੀਤੀ ਖ਼ੂਬ ਤਿਆਰੀ ਕਹਿੰਦੇ ਬੁੱਕ ਨੋਟਾਂ ਦਾ ਲਾਇਆ।
ਪੰਛੀ ਡਿੱਗਣੇ ਗਸ਼ ਖਾ ਕੇ, ਜਦ ਚੁੰਨੀ ਨੇ ਲਹਿਰਾਉਣਾ,
ਅੱਜ ਲੱਗਣਾ ਮੇਲਾ ਤੀਆਂ ਦਾ, ਗੋਰੀ ਨੇ ਗਿੱਧਾ ਪਾਉਣਾ।
ਪਿੜ ਦੇ ਚਾਰ-ਚੁਫੇਰੇ ਖੜ੍ਹ ਜਾਊ, ਕੁੜੀਆਂ ਦੀ ਇਕ ਢਾਣੀ,
ਵਿਚ-ਵਿਚਾਲੇ ਗੋਰੀ ਜਾਪੂ ਪਰੀਆਂ ਦੀ ਕੋਈ ਰਾਣੀ।
ਦੇਖ ਪੰਜਾਬੀ ਗਿੱਧਾ ਇੰਗਲਿਸ਼ ਡਿਸਕੋ ਨੇ ਸ਼ਰਮਾਉਣਾ,
ਅੱਜ ਲੱਗਣਾ ਮੇਲਾ ਤੀਆਂ ਦਾ, ਗੋਰੀ ਨੇ ਗਿੱਧਾ ਪਾਉਣਾ।
ਰੰਗ-ਰੰਗੀਲਾ ਚੂੜਾ ਛਣਕੂ, ਜਦ ਉਸ ਕਿੱਕਲੀ ਪਾਉਣੀ,
ਪੱਬਾਂ ਉਤੇ ਨੱਚਦੀ ਨੇ ਕੋਈ ਬੋਲੀ ਨਵੀਂ ਸੁਣਾਉਣੀ।
ਲੱਕ ਦੁਆਲੇ ਲਾਲ ਪਰਾਂਦੇ ਨੇ ਵੀ ਚੱਕਰ ਲਾਉਣਾ,
ਅੱਜ ਲੱਗਣਾ ਮੇਲਾ ਤੀਆਂ ਦਾ, ਗੋਰੀ ਨੇ ਗਿੱਧਾ ਪਾਉਣਾ।
ਸੱਤੀ, ਸੁੱਖੀ ਸਜ-ਸੰਵਰ ਕੇ, ਆਈਆਂ ਸਕੀਆਂ ਭੈਣਾਂ,
ਕੰਤੋ ਦੇ ਅੱਜ ਕੋਕੇ ਨੇ ਤਾਂ ਮੇਲਾ ਹੀ ਲੁੱਟ ਲੈਣਾ।
ਗਿੱਧਾ ਪਾਉਂਦੀ ਗਗਨਦੀਪ ਨੇ ਗੀਤ ਨਵਾਂ ਕੋਈ ਗਾਉਣਾ,
ਅੱਜ ਲੱਗਣਾ ਮੇਲਾ ਤੀਆਂ ਦਾ, ਗੋਰੀ ਨੇ ਗਿੱਧਾ ਪਾਉਣਾ।
ਜਿਉਂ ਜਿਉਂ ਪੀਂਘ ਹੁਲਾਰੇ ਚੜ੍ਹਨੀ, ਉੱਡਣੀ ਏ ਫੁਲਕਾਰੀ,
ਹੋਣੀ ਏਂ ਅੱਜ ਧਰਤੀ ਉਤੇ ਹੁਸਨਾਂ ਦੀ ...
ਜਦ ਤੋਂ ਸਰਦਾਰਨੀ ਗੁਰਮੀਤ ਕੌਰ ਦੇ ਪਤੀ ਵੱਡੇ ਸਰਦਾਰ ਜੀ ਦਾ ਦਿਹਾਂਤ ਹੋਇਆ ਹੈ, ਉਹ ਵਾਰੋ-ਵਾਰੀ ਆਪਣੇ ਦੋਵਾਂ ਪੁੱਤਰਾਂ ਕੋਲ ਚਲੀ ਜਾਂਦੀ ਹੈ। ਇਕ ਮੁੰਬਈ ਤੇ ਦੂਜਾ ਪੂਨੇ ਰਹਿੰਦਾ ਹੈ। ਦੋਵੇਂ ਉਸ ਨੂੰ ਬਹੁਤ ਪਿਆਰ ਕਰਦੇ ਹਨ ਤੇ ਦੋਵਾਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮਾਂ ਵੱਧ ਤੋਂ ਵੱਧ ਸਮਾਂ ਉਨ੍ਹਾਂ ਕੋਲ ਰਹੇ ਪਰ ਉਹ ਇਸ ਮਾਮਲੇ ਵਿਚ ਬੜੀ ਸਿਆਣੀ ਹੈ ਉਹ ਚਾਰ-ਚਾਰ ਮਹੀਨੇ ਬੇਟਿਆਂ ਕੋਲ ਰਹਿੰਦੀ ਹੈ ਤੇ ਬਾਕੀ ਦੇ ਬਚਦੇ ਚਾਰ ਮਹੀਨੇ ਉਹ ਆਪਣੇ ਘਰ ਪੰਜਾਬ ਵਿਚ ਰਹਿੰਦੀ ਹੈ, ਤਾਂ ਕਿ ਉਹ ਆਪਣੀ ਜ਼ਮੀਨ-ਜਾਇਦਾਦ ਦੀ ਸੰਭਾਲ ਕਰ ਸਕੇ ਤੇ ਆਪਣੇ ਰਿਸ਼ਤੇਦਾਰਾਂ ਦੇ ਦੁੱਖ-ਸੁਖ ਵਿਚ ਸ਼ਰੀਕ ਹੋ ਸਕੇ। ਪਰ ਇਸ ਵਾਰ ਜਦ ਉਹ ਆਪਣੇ ਛੋਟੇ ਬੇਟੇ ਮਨਵੀਰ ਕੋਲ ਪੂਨਾ ਆਈ ਤਾਂ ਅਗਲੇ ਮਹੀਨੇ ਹੀ ਕੋਰੋਨਾ ਮਹਾਂਮਾਰੀ ਦੀ ਵਜ੍ਹਾ ਤੋਂ ਸਾਰੇ ਦੇਸ਼ ਵਿਚ ਲਾਕਡਾਊਨ (ਤਾਲਾਬੰਦੀ) ਲੱਗ ਗਿਆ ਤੇ ਉਹ ਪੂਰਾ ਸਾਲ ਉਥੇ ਹੀ ਰਹਿ ਗਈ। ਬੇਟੇ ਦਾ ਪਰਿਵਾਰ ਤਾਂ ਬਹੁਤ ਖੁਸ਼ ਸੀ ਕਿ ਇਸ ਬਹਾਨੇ ਮਾਂ ਜ਼ਿਆਦਾ ਸਮਾਂ ਉਨ੍ਹਾਂ ਕੋਲ ਰਹੇਗੀ ਪਰ ਗੁਰਮੀਤ ਕੌਰ ਲਈ ਜ਼ਿਆਦਾ ਸਮਾਂ ਇਕ ਥਾਂ 'ਤੇ ਟਿਕ ਕੇ ਬੈਠਣਾ ਕੈਦ ਵਰਗਾ ਸੀ। ਫਿਰ ...
ਵਾਤਾਵਰਨ ਜਾਗਰੂਕਤਾ ਸੈਮੀਨਾਰ 'ਤੇ ਗਿਆ ਸਾਂ। ਇਸ ਦੌਰਾਨ ਦਿਨ-ਬ-ਦਿਨ ਗੰਧਲੇ ਹੋਏ ਹਵਾ, ਪਾਣੀ, ਜ਼ਮੀਨ ਅਤੇ ਕਈ ਹੋਰ ਭਖਵੇਂ ਵਿਸ਼ਿਆਂ 'ਤੇ ਭਾਵਪੂਰਤ ਚਰਚਾ ਹੋਈ। ਸਮਾਪਤੀ 'ਤੇ ਇਕ ਸਮਾਜ ਸੇਵੀ ਨੇ ਪੰਛੀਆਂ ਵਾਸਤੇ ਲੱਕੜ ਦੇ ਬਣੇ ਹੋਏ ਆਲ੍ਹਣੇ ਵੰਡੇ। ਮੈਂ ਵੀ ਚਾਰ-ਪੰਜ ਘਰੇ ਲਿਆ ਕੇ ਟੰਗ ਦਿੱਤੇ। ਕਈ ਦਿਨਾਂ ਤੱਕ ਉਨ੍ਹਾਂ ਨੂੰ ਕਿਸੇ ਪੰਛੀ ਨੇ ਆਪਣਾ ਰੈਣ-ਬਸੇਰਾ ਨਾ ਬਣਾਇਆ। ਇਕ ਦਿਨ ਨਰ ਤੇ ਮਾਦਾ ਚਿੜੀਆਂ ਦੀ ਚੀਂ-ਚੀਂ ਸੁਣਾਈ ਦਿੱਤੀ। ਇਹ ਜੋੜਾ ਕਈ ਦਿਨ ਇਸ ਦੇ ਆਲੇ-ਦੁਆਲੇ ਮੰਡਰਾਉਂਦਾ ਰਿਹਾ। ਫ਼ਿਰ ਮੈਨੂੰ ਲੱਗਾ ਕਿ ਆਲ੍ਹਣਾ ਉਨ੍ਹਾਂ ਦੀ ਨਜ਼ਰ ਪੈ ਗਿਆ ਹੈ। ਫ਼ਿਰ ਜੂਨ ਮਹੀਨੇ ਦੀ ਸਖ਼ਤ ਗਰਮੀ ਦੇ ਮੌਸਮ 'ਚ ਮੈਂ ਉਨ੍ਹਾਂ ਨੂੰ ਇਸ ਆਲ੍ਹਣੇ 'ਚ ਤੀਲਾ-ਤੀਲਾ ਬਾਹਰੋਂ ਭਾਲ ਕੇ ਲਿਆਉਂਦੇ ਅਤੇ ਟਿਕਾਉਂਦੇ ਤੱਕਿਆ। ਉਹ ਦੋਵੇਂ ਚਿੜੀਆਂ (ਨਰ-ਮਾਦਾ) ਤੀਲਾ-ਤੀਲਾ ਲਿਆ ਕੇ ਲੱਕੜ ਦੇ ਬਕਸੇ ਨੂੰ ਆਲ੍ਹਣੇ ਦਾ ਰੂਪ ਦਿੰਦੀਆਂ, ਨਾ ਅੱਕਦੀਆਂ ਨਾ ਥੱਕਦੀਆਂ, ਸਿਖ਼ਰ ਦੁਪਹਿਰੇ ਵੀ ਇਸ ਆਹਰ 'ਚ ਮਸਤ ਹੋ ਕੇ ਲੱਗੀਆਂ ਰਹਿੰਦੀਆਂ। ਮੈਨੂੰ ਉਨ੍ਹਾਂ ਦਾ ਇਹ ਕੰਮ ਕਾਫ਼ੀ ਮਿਹਨਤ, ਲਗਨ ਅਤੇ ਸਿਰੜ ਵਾਲਾ ਜਾਪਦਾ। ...
ਉਹਦੇ ਵਿਆਹ ਤੋਂ ਪਹਿਲਾਂ ਹੀ ਉਸ ਦਾ ਫੱਕਰਨੁਮਾ ਭਾਈ ਪੀਲੀਏ ਦੀ ਬਿਮਾਰੀ ਤੋਂ ਪੀੜਤ ਸੀ, ਜਿਸ ਦਾ ਬਰਾਬਰ ਇਲਾਜ ਚੱਲ ਰਿਹਾ ਸੀ। ਜਦ ਉਹ ਲਾਗਲੇ ਸ਼ਹਿਰ ਆਪਣੇ ਵਿਆਹ ਦੀ ਜੰਝ ਚੜ੍ਹਣ ਤੋਂ ਪਹਿਲਾਂ ਅਪਣੇ ਬਿਮਾਰ ਭਰਾ ਪਾਸ ਬੈਠਾ ਉਸ ਤੋਂ ਬਿਨਾਂ ਭਾਈ ਦੇ ਆਪਣੇ ਵਿਆਹ ਵਿਚ ਨਾ ਸ਼ਾਮਿਲ ਹੋਣ ਦੀ ਮਜਬੂਰੀ ਵਿਚ ਅਹਿਸਾਸ ਕਰਦਾ ਕੁਝ ਅਣਕਹੇ ਸ਼ਬਦਾਂ ਵਿਚ ਉਸ ਨੂੰ ਧੀਰਜ ਦਿੰਦਾ ਕਹਿ ਰਿਹਾ ਸੀ, 'ਤੇਰੇ ਕੋਲ ਬੇਬੇ, ਮਾਸੀ, ਭੈਣ ਮਨਜੀਤ ਹੁਰੀਂ ਹੈਗੇ ਐ, ਬਸ ਅਸੀਂ ਆਨੰਦ ਕਾਰਜ ਹੋਣ ਪਿੱਛੋਂ ਤੁਰੰਤ ਪਿੰਡ ਪਰਤ ਆਵਾਂਗੇ।' ਵਿਆਂਦੜ ਭਰਾ ਆਗਿਆ ਲੈ ਭਰੇ ਮਨ ਨਾਲ ਕਾਰ ਵਿਚ ਆ ਬੈਠਾ ਪਰ ਉਹਦਾ ਮਨ ਤੇ ਦਿਲ ਭਰਾ ਵੱਲ ਕੇਂਦਰਿਤ ਸੀ ਕਿ ਮੈਂ ਕਿੰਨਾ ਅਭਾਗਾ ਅੱਜ ਆਪਣੇ ਇਕ ਭਰਾ ਦੇ ਵਾਂਝੋ ਜੰਝ ਚੜ੍ਹ ਰਿਹਾ ਹਾਂ।
ਉਹਦੇ ਵਿਆਹ ਤੋਂ ਬਿਆਲੀ ਦਿਨਾਂ ਪਿੱਛੋਂ ਬਿਮਾਰ ਭਰਾ ਦੀ ਮੌਤ ਹੋ ਗਈ! ਘਰ ਦਾ ਸਮੁੱਚਾ ਮਹੌਲ ਗ਼ਮਗੀਨ ਵਾਤਾਵਰਨ ਵਿਚ ਬਦਲ ਗਿਆ। ਉਸ ਪੀਲੀਆ ਪੀੜਤ ਭਰਾ ਨੂੰ ਉਸ ਦੀ ਪਤਨੀ ਨੇ ਭਰਾ ਦੇ ਮਰਨ ਤੋਂ ਕੁਝ ਦਿਨ ਪਹਿਲਾਂ ਧੁੱਪ 'ਚ ਬਿਠਾਏ ਭਰਾ ਨੂੰ ਆਪਣੇ ਹੱਥੀਂ ਕਿੰਨੂ ਦੀਆਂ ਫਾੜੀਆਂ ਨੂੰ ਕਾਲਾ ਨਮਕ ਲਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX