ਬਾਹਰਲੇ ਮੁਲਕਾਂ ਵਿਚ ਮਿਲਾਵਟ ਬਿਲਕੁਲ ਵੀ ਨਹੀਂ ਹੈ। ਇਸ ਕਰਕੇ ਉਨ੍ਹਾਂ ਮੁਲਕਾਂ ਦੇ ਲੋਕ ਇਨ੍ਹਾਂ ਨੂੰ ਆਪਣੇ ਖਾਣੇ ਵਿਚ ਤਰਜੀਹ ਦਿੰਦੇ ਹਨ। ਉਹ ਲੋਕ ਬਿਮਾਰੀਆਂ ਦੇ ਸ਼ਿਕਾਰ ਬਹੁਤ ਘੱਟ ਹੁੰਦੇ ਹਨ। ਸਾਡੇ ਦੇਸ਼ ਵਿਚ ਮਿਲਾਵਟ ਦਾ ਬਹੁਤ ਬੋਲਬਾਲਾ ਹੈ।
ਅੱਜਕਲ੍ਹ ਅਸੀਂ ਦੇਖਦੇ ਹੀ ਹਾਂ ਕਿ ਜੰਕ ਫੂਡ ਖਾਣ ਦਾ ਰੁਝਾਨ ਦਿਨੋ-ਦਿਨ ਵਧ ਗਿਆ ਹੈ। ਬੱਚੇ ਅਕਸਰ ਘਰ ਦੇ ਖਾਣੇ ਨੂੰ ਬਹੁਤ ਘੱਟ ਤਰਜੀਹ ਦੇਣ ਲੱਗ ਪਏ ਹਨ। ਉਨ੍ਹਾਂ ਨੂੰ ਬਾਹਰ ਦੇ ਖਾਣੇ ਦੀ ਬਹੁਤ ਜ਼ਿਆਦਾ ਆਦਤ ਪੈ ਚੁੱਕੀ ਹੈ, ਜਿਸ ਕਰਕੇ ਉਹ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਹਨ। ਮੋਟਾਪੇ ਦੀ ਜਕੜ ਵਿਚ ਆ ਚੁੱਕੇ ਹਨ। ਛੋਟੇ ਬੱਚਿਆਂ ਦਾ ਸਰੀਰ ਭਾਰੀ ਹੋ ਚੁੱਕਿਆ ਹੈ। ਅੱਜ ਦਾ ਇਨਸਾਨ ਕੰਮਾਂਕਾਰਾਂ ਵਿਚ ਬਹੁਤ ਜ਼ਿਆਦਾ ਰੁੱਝ ਚੁੱਕਿਆ ਹੈ। ਸਾਰੇ ਨੌਕਰੀ ਪੇਸ਼ੇ ਵਾਲੇ ਹਨ। ਜਦੋਂ ਮਾਂ-ਬਾਪ ਹੀ ਜੰਕ ਫੂਡ ਖਾਣ ਲੱਗ ਗਏ ਹਨ ਤਾਂ ਬੱਚੇ ਫਿਰ ਪਿੱਛੇ ਕਿਉਂ ਹਟਣ। ਹਰ ਸ਼ਹਿਰ ਵਿਚ ਸ਼ਾਮ ਨੂੰ ਕਿਸੇ ਖੁੱਲ੍ਹੀ ਜਗ੍ਹਾ 'ਤੇ ਤਰ੍ਹਾਂ-ਤਰ੍ਹਾਂ ਦੇ ਜੰਕ ਫੂਡ ਦੀਆਂ ਰੇਹੜੀਆਂ ਲਗਦੀਆਂ ਹਨ। ਇਹ ਰੇਹੜੀ ਵਾਲੇ ਬਰਗਰ, ਨੂਡਲਜ਼, ...
ਅੰਮ੍ਰਿਤਧਾਰੀ ਖਾਲਸਾ, ਸਿੱਧੀ ਜਿਹੀ ਬੰਨ੍ਹੀ ਨੀਲੀ ਦਸਤਾਰ, ਗਲ ਕੇਸਰੀ ਕੁੜਤਾ, ਚਿੱਟਾ ਪਜਾਮਾ, ਮੋਢੇ 'ਤੇ ਪਾਇਆ ਕਾਲਾ ਬੈਗ, ਬੜੀ ਚੁਸਤੀ-ਫੁਰਤੀ ਨਾਲ ਸਾਈਕਲ ਤੇ ਸਵਾਰ ਅਜਿਹਾ ਬੰਦਾ ਤੁਹਾਨੂੰ ਕਿਤੇ ਮਿਲੇ ਤਾਂ ਪੂਰੀ ਤਰ੍ਹਾਂ ਸੰਭਵ ਹੈ ਕਿ ਉਹ ਸਮਾਜ ਦੀ ਸੇਵਾ ਵਿਚ ਜੁਟਿਆ ਬਰਿੰਦਰ ਸਿੰਘ ਮਸੀਤੀ ਹੀ ਹੋਵੇਗਾ। ਨੇਤਰ ਦਾਨ, ਖੂਨ-ਦਾਨ ਤੇ ਸਰੀਰ-ਦਾਨ ਪ੍ਰਤੀ ਸਮਾਜ ਵਿਚ ਚੇਤਨਾ ਲਹਿਰ ਪੈਦਾ ਕਰਨਾ ਇਸ ਗੁਰੂ ਦੇ ਖਾਲਸੇ ਨੇ ਆਪਣੀ ਜ਼ਿੰਦਗੀ ਦਾ ਮਿਸ਼ਨ ਬਣਾਇਆ ਹੋਇਆ ਹੈ। 62 ਸਾਲਾਂ ਦੀ ਉਮਰ ਨੂੰ ਢੁੱਕੇ ਮਸੀਤੀ ਨੂੰ ਲੋਕ-ਸੇਵਾ ਦੇ ਰਾਹ ਤੁਰਿਆਂ 18 ਸਾਲ ਹੋ ਗਏ ਹਨ। ਮੈਂ 2013 ਤੋਂ ਉਸ ਦੇ ਸੰਪਰਕ ਵਿਚ ਹਾਂ। ਮੇਰੇ ਪਿਤਾ ਸ.ਅਮਰ ਸਿੰਘ ਨੇ ਵੀ ਮੌਤ ਉਪਰੰਤ ਆਪਣਾ ਸਰੀਰ ਦਾਨ ਕੀਤਾ ਹੋਇਆ ਸੀ, ਜੋ ਇਸ ਟੀਮ ਦੇ ਯੋਗਦਾਨ ਨਾਲ ਹੀ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਪਹੁੰਚਾਇਆ ਗਿਆ। ਅੱਜ ਵੀ ਮਾਨਵਤਾ ਦੇ ਰਾਹ ਤੁਰੇ ਭਾਈ ਮਸੀਤੀ ਦੀ ਚਾਲ-ਢਾਲ ਤੇ ਆਪਣੇ ਫ਼ਰਜ਼ਾਂ ਪ੍ਰਤੀ ਇਮਾਨਦਾਰੀ ਪਹਿਲਾਂ ਵਰਗੀ ਹੀ ਹੈ।
ਅਜਿਹੀ ਲੋਕ ਸੇਵਾ ਦੇ ਰਾਹ ਤੁਰਨ ਦੀ ਪ੍ਰੇਰਨਾ ਭਾਈ ਮਸੀਤੀ ਨੂੰ, ਸ. ਉੱਜਲ ਸਿੰਘ ਜੋ ਉਸ ਸਮੇਂ ...
ਭਾਰਤ ਵਿਚ ਪਲਾਸਟਿਕ ਵਸਤਾਂ ਦੀ ਮੰਗ ਦਿਨ-ਬਦਿਨ ਵਧਦੀ ਜਾ ਰਹੀ ਹੈ। ਪਲਾਸਟਿਕ ਇਕ ਅਜਿਹਾ ਉਤਪਾਦ ਹੈ, ਜਿਸ ਦੀ ਵਰਤੋਂ ਸੰਸਾਰ ਭਰ ਵਿਚ ਹੋ ਰਹੀ ਹੈ। ਪਲਾਸਟਿਕ ਦਾ ਮੁਢਲਾ ਪਦਾਰਥ ਪੌਲੀਮਰ ਹੈ। ਪੋਲੀਸਟਰਾਈਲੀਨ ਤੋਂ ਥਰਮਾਕੋਲ ਦੀਆਂ ਵਸਤਾਂ ਤਿਆਰ ਕੀਤੀਆਂ ਜਾਂਦੀਆਂ ਹਨ। ਪਲਾਸਟਿਕ ਪਲੇਟਾਂ ਫੋਮ ਦੇ ਗਿਲਾਸ ਆਦਿ ਇਸ ਤੋਂ ਬਣਦੇ ਹਨ। ਜਦੋਂ ਅਸੀਂ ਖਾਣ ਲਈ ਇਨ੍ਹਾਂ ਦਾ ਪ੍ਰਯੋਗ ਕਰਦੇ ਹਾਂ ਤਾਂ ਸਿਟਰਿਕ ਗੈਸ ਇਨ੍ਹਾਂ ਵਿਚੋਂ ਨਿਕਲ ਕੇ ਸਾਡੀਆਂ ਖਾਣ ਵਾਲੀਆਂ ਚੀਜ਼ਾਂ ਵਿਚ ਰਲ ਜਾਂਦੀ ਹੈ, ਜਿਸਨਾਲ ਕੈਂਸਰ ਦਾ ਖ਼ਤਰਾ ਹੋ ਜਾਂਦਾ ਹੈ। ਸਭ ਤੋਂ ਜ਼ਿਆਦਾ ਪੌਲੀਥੀਨ ਦਾ ਪ੍ਰਯੋਗ ਕਰਿਆਨੇ ਦੀਆਂ ਦੁਕਾਨਾਂ, ਫਲ, ਸਬਜ਼ੀਆਂ ਵੇਚਣ ਵਾਲੇ ਦੁਕਾਨਦਾਰਾਂ ਵਲੋਂ ਕੀਤਾ ਜਾਂਦਾ ਹੈ। ਬਾਜ਼ਾਰ ਵਿਚ ਬੜੀ ਆਸਾਨੀ ਨਾਲ ਪਲਾਸਟਿਕ ਉਪਲੱਬਧ ਹੋ ਜਾਂਦਾ ਹੈ। ਸਭ ਤੋਂ ਜ਼ਿਆਦਾ ਪਲਾਸਟਿਕ ਦੀ ਵਰਤੋਂ ਪੌਲੀਥੀਨ ਦੇ ਲਿਫ਼ਾਫ਼ਿਆਂ, ਪਾਣੀ ਅਤੇ ਕੋਲਡ ਡਰਿੰਕ ਦੀਆਂ ਬੋਤਲਾਂ ਬਣਾਉਣ ਲਈ ਕਰਦੇ ਹਾਂ। ਬੋਤਲਾਂ ਬਣਾਉਣ ਲਈ ਪੌਲੀਥਾਇਲੀਨ ਟੈਰੇਪਥਾਲੇਟਸ ਵਰਤਿਆ ਜਾਂਦਾ ਹੈ, ਜੋ ਚਮੜੀ ਦੀਆਂ ਬਿਮਾਰੀਆਂ ਲਗਾਉਂਦਾ ਹੈ। ...
ਅੱਜ ਦੇ ਸਮੇਂ ਵਿਚ ਹਰ ਇਕ ਇਨਸਾਨ ਦਾ ਪੜ੍ਹਿਆ-ਲਿਖਿਆ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਆਪਣੇ ਬੱਚੇ ਨੂੰ ਪੜ੍ਹਾਈ ਸਿਰਫ਼ ਇਸ ਲਈ ਨਾ ਕਰਵਾਈਏ ਕਿ ਉਹ ਵੱਡਾ ਹੋ ਕੇ ਨੌਕਰੀ ਲੱਗੇਗਾ ਬਲਕਿ ਪੜ੍ਹਾਈ ਇਸ ਲਈ ਵੀ ਜ਼ਰੂਰੀ ਹੈ ਕਿ ਸਾਡਾ ਬੱਚਾ ਚੰਗੀ ਪੜ੍ਹਾਈ ਕਰਕੇ ਇਕ ਚੰਗਾ ਇਨਸਾਨ ਬਣ ਕੇ ਦੁਨੀਆ ਵਿਚ ਵਿਚਰ ਸਕੇ। ਹੋ ਸਕਦਾ ਹੈ ਅੱਜ ਦੇ ਸਮਾਜ ਵਿਚ ਕਿਸੇ ਨੂੰ ਨੌਕਰੀ ਦੀ ਜ਼ਰੂਰਤ ਨਾ ਹੋਵੇ ਪਰ ਚੰਗੇ ਇਨਸਾਨ ਬਣਨ ਦੀ ਜ਼ਰੂਰਤ ਤਾਂ ਹਰੇਕ ਨੂੰ ਹੀ ਹੈ। ਸਾਡੇ ਬੱਚੇ ਸਕੂਲਾਂ ਵਿਚ ਪੜ੍ਹਾਈ ਕਰਕੇ ਹੀ ਸਿੱਖਣਗੇ ਕਿ ਅਸੀਂ ਅੱਜ ਦੇ ਸਮਾਜ ਵਿਚ ਕਿਵੇਂ ਵਿਚਰਨਾ ਹੈ, ਕਿਵੇਂ ਗੱਲਬਾਤ ਕਰਨੀ ਹੈ , ਵੱਡਿਆਂ-ਛੋਟਿਆਂ ਦਾ ਆਦਰ ਕਿਵੇਂ ਕਰਨਾ ਹੈ। ਬੱਚਿਆਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਦੁਨੀਆਦਾਰੀ ਦਾ ਗਿਆਨ ਵੀ ਕਰਵਾਉਣਾ ਚਾਹੀਦਾ ਹੈ। ਬੱਚਿਆਂ ਨੂੰ ਅੱਜ ਦੇ ਸਮੇਂ ਵਿਚ ਹਰ ਚੀਜ਼ ਦਾ ਪ੍ਰੈਕਟੀਕਲ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਅੱਜ ਤੱਕ ਸਾਨੂੰ ਸਿਰਫ ਇਹ ਹੀ ਕਿਹਾ ਜਾਂਦਾ ਰਿਹਾ ਹੈ ਕਿ ਤੁਸੀਂ ਇਸ ਲਈ ਪੜ੍ਹੋ ਤਾਂ ਜੋਂ ਤੁਹਾਨੂੰ ਬਹੁਤ ਵਧੀਆ ਨੌਕਰੀ ਮਿਲ ਸਕੇ ਪਰ ਦੂਸਰੇ ਪਾਸੇ ਅੱਜ ਕੱਲ੍ਹ ਪੜ੍ਹਾਈ ਦੀ ...
ਪੰਜਾਬ ਸਰਕਾਰ ਨੇ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਹੈ। ਇਸ ਦਾ ਉਹ ਔਰਤਾਂ ਫ਼ਾਇਦਾ ਲੈ ਰਹੀਆਂ ਹਨ ਜੋ ਨੌਕਰੀ ਕਰਦੀਆਂ ਹਨ। ਅਰਾਮ ਨਾਲ ਆਪਣੀ ਤਨਖ਼ਾਹ ਵਿਚੋਂ ਕਿਰਾਇਆ ਖਰਚ ਸਕਦੀਆਂ ਹਨ। ਘਰੇਲੂ ਔਰਤ ਨੂੰ ਤਾਂ ਘਰੋਂ ਕੰਮ-ਕਾਜ ਵਿਚੋਂ ਹੀ ਫੁਰਸਤ ਨਹੀਂ ਮਿਲਦੀ। ਜੇ ਕਿਤੇ ਮਜਬੂਰੀ ਵਿਚ ਦੁੱਖ-ਸੁੱਖ ਦੀ ਘੜੀ ਵਿਚ ਜਾਣਾ ਵੀ ਪਵੇ ਤੇ ਡਰਾਈਵਰ ਔਰਤ ਸਵਾਰੀ ਦੇਖ ਬੱਸ ਖੜ੍ਹੀ ਹੀ ਨਹੀਂ ਕਰਦੇ। ਉਨ੍ਹਾਂ ਨੂੰ ਅਖੀਰ ਪ੍ਰਾਈਵੇਟ ਬੱਸ 'ਤੇ ਹੀ ਚੜ੍ਹਨਾ ਪੈਂਦਾ ਹੈ। ਪੰਜਾਬ ਰੋਡਵੇਜ਼ ਘਾਟੇ ਵਿਚ ਜਾ ਰਹੀ ਹੈ। ਪੰਜਾਬ ਦਾ ਕਰਜ਼ਾ ਹੋਰ ਵੱਧਦਾ ਜਾ ਰਿਹਾ ਹੈ। ਸਰਕਾਰ ਨੂੰ ਮੁਫ਼ਤ ਸਹੂਲਤਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਇਹ ਲੋਕਾਂ ਨੂੰ ਮੰਗਤਾ 'ਤੇ ਨਕਾਰਾ ਬਣਾ ਰਹੀਆਂ ਹਨ। ਹੁਣ ਬੀਬੀਆਂ ਦੇ ਕਿਰਾਏ ਤੋਂ ਬਾਅਦ ਹਰ ਔਰਤ ਨੂੰ ਸਰਕਾਰ 1000 ਰੁਪਏ ਦੇਣੇ ਜਾ ਰਹੀ ਹੈ, ਸੋਚੋ ਦੇਸ਼ ਚਲਾਉਣ ਲਈ ਆਮਦਨ ਦੇ ਵਸੀਲੇ ਕਿਵੇਂ ਪੈਦਾ ਕਰਨੇ ਹਨ। ਜੇ ਸਰਕਾਰ ਨੇ ਕੁਝ ਮੁਫ਼ਤ ਦੇਣਾ ਹੈ ਤਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ ਜੋ 10+2 ਕਰ ਕੇ ਬਾਹਰ ਜਾ ਰਹੇ ਹਨ। ਪੰਜਾਬ ਦਾ ਪੈਸਾ ਬਾਹਰ ਜਾ ਰਿਹਾ ਹੈ, ...
ਸਿਹਤ ਕਰਮੀ ਭਾਵੇਂ ਔਰਤ ਹੈ ਜਾਂ ਮਰਦ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਹਨ। ਇਨ੍ਹਾਂ ਤੋਂ ਬਿਨਾਂ ਸਿਹਤਮੰਦ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕੋਰੋਨਾ ਮਹਾਂਮਾਰੀ ਦੌਰਾਨ ਸਾਡੇ ਸਮਾਜ ਅਤੇ ਸਰਕਾਰਾਂ ਨੇ ਇਨ੍ਹਾਂ ਨੂੰ ਕੋਰੋਨਾ ਯੋਧੇ ਨਾਂਅ ਦਾ ਖਿਤਾਬ ਦਿੱਤਾ। ਉਸ ਭਿਆਨਕ ਦੌਰ ਵਿਚ ਇਨ੍ਹਾਂ ਸਿਹਤ ਕਰਮੀਆਂ ਨੇ ਢਾਲ ਦੇ ਰੂਪ ਵਿਚ ਇਕ ਬੈਰੀਅਰ ਦਾ ਕੰਮ ਕੀਤਾ। ਦਿਨ-ਰਾਤ ਦੀ ਪ੍ਰਵਾਹ ਕੀਤੇ ਬਿਨਾਂ ਇਨ੍ਹਾਂ ਨੇ ਦਿਨ-ਰਾਤ ਕੰਮ ਕੀਤਾ। ਇਨ੍ਹਾਂ ਨੇ ਉਸ ਸਮੇਂ ਆਪਣੀ ਜਾਨ ਨੂੰ ਜੋਖ਼ਮ ਵਿਚ ਪਾਇਆ ਪਰ ਸੋਚਣ ਲਈ ਮਜਬੂਰ ਹੋ ਜਾਈਦਾ ਹੈ ਕਿ ਇਕ ਸਕੀਮ ਚਲਦੀ ਹੈ, ਜਿਸ ਨੂੰ ਨੈਸ਼ਨਲ ਹੈਲਥ ਮਿਸ਼ਨ (ਐਨ.ਐਚ.ਐਮ.) ਦਾ ਨਾਂਅ ਦਿੱਤਾ ਹੋਇਆ ਹੈ। ਇਹ ਪੂਰੇ ਭਾਰਤ ਵਿਚ ਚੱਲ ਰਹੀ ਹੈ। ਸਾਡੇ ਪੰਜਾਬ ਵਿਚ ਇਸ ਸਕੀਮ ਦੇ ਅੰਦਰ ਮੇਰੇ ਬਹੁਤ ਭੈਣ-ਭਰਾ ਕੰਮ ਕਰਦੇ ਹਨ। ਪਰ ਨਿਗੂਣੀਆਂ ਤਨਖਾਹਾਂ। ਅਫ਼ਸੋਸ ਅਤੇ ਚਿੰਤਾਜਨਕ ਵਿਸ਼ਾ ਹੈ। ਕੋਰੋਨਾ ਕਾਲ ਦੌਰਾਨ ਇਨ੍ਹਾਂ ਯੋਧਿਆਂ ਨੇ ਲੋਕਾਂ ਨੂੰ ਘਰੋ-ਘਰ ਜਾ ਕੇ ਫਤਹਿ ਕਿੱਟਾਂ ਪ੍ਰਦਾਨ ਕੀਤੀਆਂ, ਲੋਕਾਂ ਨੂੰ ਵੈਕਸੀਨੇਸ਼ਨ ਲਈ ਪ੍ਰੇਰਿਤ ਕੀਤਾ। ਇਨ੍ਹਾਂ ਨੂੰ ਕਈ ...
ਹਰ ਚੀਜ਼ ਦੀ ਸ਼ੁਰੂਆਤ ਨਜ਼ਰੀਏ ਤੋਂ ਹੁੰਦੀ ਹੈ। ਨਜ਼ਰੀਏ ਦਾ ਮਤਲਬ ਦਿਮਾਗ਼ ਦੀ ਉਹ ਆਦਤ ਹੈ ਜੋ ਸਮੇਂ-ਸਮੇਂ ਨਾਲ ਸਾਡੇ ਅੰਦਰ ਵਿਕਸਿਤ ਹੁੰਦੀ ਰਹਿੰਦੀ ਹੈ। ਸਾਡੇ ਵਿਚੋਂ ਕੋਈ ਵੀ ਰੈਡੀਮੇਡ ਨਜ਼ਰੀਏ ਦਾ ਪੂਰਾ ਸੈੱਟ ਲੈ ਕੇ ਪੈਦਾ ਨਹੀਂ ਹੁੰਦਾ। ਹਾਂ, ਏੇਨਾ ਜ਼ਰੂਰ ਹੈ ਕਿ ਕੁਝ ਲੋਕ ਬਚਪਨ ਤੋਂ ਹੀ ਆਪਣੇ-ਆਪ ਤੋਂ ਕੁਝ ਸ਼ੁਰੂ ਕਰਨ ਅਤੇ ਆਪਣੇ-ਆਪ ਨੂੰ ਵਿਕਸਿਤ ਕਰਦੇ ਰਹਿਣ ਦਾ ਮਾਦਾ ਰੱਖਦੇ ਹਨ। ਦੂਜੇ ਪਾਸੇ ਇਹੋ ਜਿਹੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਨੂੰ ਕੋਈ ਹੋਰ ਯਕੀਨ ਕਰਵਾਉਂਦਾ ਹੈ ਕਿ ਤੁਹਾਡੇ ਅੰਦਰ ਫਲਾਣੀ ਵਿਸ਼ੇਸ਼ਤਾ ਹੈ। ਜੇਕਰ ਇਸ ਤਰ੍ਹਾਂ ਦੀ ਆਦਤ ਵਿਕਸਿਤ ਕਰ ਲਓ ਤਾਂ ਤੁਹਾਨੂੰ ਕਾਮਯਾਬੀ ਮਿਲ ਸਕਦੀ ਹੈ ਜਾਂ ਫਿਰ ਜੇਕਰ ਉਹ ਆਪਣੀਆਂ ਕੁਝ ਆਦਤਾਂ ਵਿਚ ਸੁਧਾਰ ਲੈਣ ਤਾਂ ਲੀਡਰ ਬਣ ਸਕਦੇ ਹਨ। ਛੋਟੀ ਉਮਰ ਵਿਚ ਲੋਕ ਆਪਣੇ ਆਸ-ਪਾਸ ਦੇ ਮਾਹੌਲ ਤੋਂ ਕਈ ਤਰ੍ਹਾਂ ਦੀਆਂ ਆਦਤਾਂ ਅਤੇ ਨਜ਼ਰੀਆ ਪ੍ਰਾਪਤ ਕਰਦੇ ਹਨ। ਜਿਵੇਂ ਸਫਲਤਾ ਪ੍ਰਤੀ ਨਜ਼ਰੀਆ, ਕੰਮ ਪ੍ਰਤੀ ਦ੍ਰਿਸ਼ਟੀਕੋਣ ਅਤੇ ਰਾਜਨੀਤੀ ਜਾਂ ਹੋਰ ਇਹੋ ਜਿਹੀਆਂ ਚੀਜ਼ਾਂ ਪ੍ਰਤੀ ਸੋਚਣ ਦਾ ਢੰਗ। ਕਾਫ਼ੀ ਸਮੇਂ ਤੋਂ ਪਈਆਂ ਆਦਤਾਂ ਨੂੰ ਛੱਡਣਾ ਅਤੇ ...
ਮੈਨੂੰ ਬੜੀ ਹੈਰਾਨੀ ਹੋਈ ਜਦ ਮੇਰੇ ਕਾਕੇ ਨੇ ਘਰ ਆ ਕੇ ਕਿਹਾ ਕਿ ਉਸਦੀ ਚੋਣ ਬੈਡਮਿੰਟਨ ਖੇਡ ਵਿਚ ਹੋ ਗਈ ਹੈ। ਮੈਂ ਮੁਕਾਬਲੇ ਲਈ ਅਗਲੇ ਮਹੀਨੇ ਜਾਣਾ ਹੈ ਤੇ ਮੈਨੂੰ ਅਕੈਡਮੀ 'ਚ ਦਾਖਲ ਕਰਾ ਦਿਓ। ਮੈਂ ਕਿਹਾ ਕਿ ਨਾਂਅ ਤਾਂ ਸਕੂਲ ਦਾ ਹੋਣਾ, ਪਰ ਬਾਹਰ ਕਿਉਂ ਦਾਖਲਾ ਲੈਣਾ। ਸਕੂਲ ਵਾਲੇ ਖੁਦ ਕੋਚਿੰਗ ਦੇਣ। ਮੈਂ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਇਕੋ ਤੱਕੜੀ ਵਿਚ ਨਹੀਂ ਤੋਲਦੀ, ਪਰ ਬਹੁਤਾਤ ਵਿਚ ਖੇਡਾਂ ਅਤੇ ਪੜ੍ਹਾਈ ਦਾ ਵਪਾਰੀਕਰਨ ਹੋ ਰਿਹਾ ਹੈ। ਇਨ੍ਹਾਂ ਸਕੂਲਾਂ ਵਿਚ ਲਗਭਗ ਸਾਰੇ ਪੜ੍ਹੇ-ਲਿਖੇ ਮਾਪਿਆਂ ਦੇ ਬੱਚੇ ਹਨ। ਪੜ੍ਹਾਈ ਵਿਚ ਉਹ ਪੂਰਾ ਸਹਿਯੋਗ ਕਰਦੇ ਹਨ। ਸਾਨੂੰ ਸਭ ਨੂੰ ਪਤਾ ਕਿ ਪ੍ਰਾਈਵੇਟ ਸਕੂਲਾਂ (ਸਾਰੇ ਨਹੀਂ) ਵਿਚ ਸਿਰਫ਼ ਸਿਲੇਬਸ ਕਰਾਇਆ ਜਾਂਦਾ। ਤੋਤਾ ਰਟਨ ਮਾਪਿਆਂ ਵਲੋਂ ਟਿਊਸ਼ਨਾਂ ਰਖਾ ਕੇ ਜਾਂ ਆਪ ਕਰਾਇਆ ਜਾਂਦਾ। ਇਸ ਤਰ੍ਹਾਂ ਹੀ ਖੇਡਾਂ ਵਿਚ ਸਕੂਲ ਦਾ ਸਿਰਫ ਨਾਂਅ ਹੁੰਦਾ। ਬੱਚੇ ਨਿੱਜੀ ਤੌਰ 'ਤੇ ਕੋਚ ਰੱਖ ਕੇ ਖੇਡਦੇ ਹਨ। ਜਦ ਏਨੀਆਂ-ਏਨੀਆਂ ਫੀਸਾਂ ਲਈਆਂ ਜਾਂਦੀਆਂ ਹਨ ਤਾਂ ਫਿਰ ਟਿਊਸ਼ਨਾਂ ਜਾਂ ਕੋਚਿੰਗਾਂ ਬਾਹਰੋਂ ਕਿਉਂ। ਟਿਊਸ਼ਨਾਂ ਵਾਲੇ ਕਿਹੜਾ ਦਿਮਾਗ 'ਚ ...
ਭਾਰਤ ਦੇਸ਼ 'ਚ ਕਿਸੇ ਵੀ ਚੀਜ਼ ਦੀ ਘਾਟ ਨਹੀਂ। ਇਸ ਦੀ ਮਿੱਟੀ ਜਰਖੇਜ਼ ਹੈ, ਵਾਤਾਵਰਨ 'ਚ ਵਿਭਿੰਨਤਾ ਹੈ, ਜਿਸ ਕਾਰਨ ਦੇਸ਼ 'ਚ ਵੱਖ-ਵੱਖ ਖੇਤਰਾਂ 'ਚ ਵੱਖ-ਵੱਖ ਕਿਸਮ ਦੀਆਂ ਫ਼ਸਲਾਂ ਪੈਦਾ ਹੁੰਦੀਆਂ ਹਨ। ਕੁਦਰਤੀ ਸਾਧਨਾਂ ਦੀ ਕੋਈ ਘਾਟ ਨਹੀਂ ਹੈ। ਖਣਿਜ ਪਦਾਰਥਾਂ 'ਚ ਵੀ ਦੇਸ਼ ਮਾਲਾਮਾਲ ਹੈ।
ਹਾਂ, ਜੇ ਕਮੀ ਹੈ ਤਾਂ ਇਸ ਮੁਲਕ 'ਚ ਚੰਗੇ ਚਰਿੱਤਰ ਦੀ ਕਮੀ ਹੈ, ਕਦਰਾਂ ਕੀਮਤਾਂ ਦੀ ਘਾਟ ਹੈ। ਨੈਤਿਕਤਾ 'ਚ ਨਿਘਾਰ ਆ ਗਿਆ ਹੈ। ਇਮਾਨਦਾਰੀ ਉੱਡ-ਪੁੱਡ ਗਈ ਹੈ। ਝੂਠ ਦਾ ਹਰ ਥਾਂ ਬੋਲਬਾਲਾ ਹੈ। ਠਰ੍ਹੰਮਾ ਤਾਂ ਉੱਕਾ ਹੀ ਨਹੀਂ ਹੈ ਲੋਕਾਂ 'ਚ। ਹਰ ਖੇਤਰ 'ਚ ਭ੍ਰਿਸ਼ਟਾਚਾਰ ਭਾਰੂ ਹੈ। ਸਰਕਾਰੀ ਤੰਤਰ ਨਾਕਾਮ ਸਿੱਧ ਹੋ ਗਿਆ ਹੈ। ਦਫ਼ਤਰਾਂ, ਤੇ ਨਿਆਂ ਵਾਲੇ ਦਫ਼ਤਰਾਂ ਦੇ ਪੱਤੇ ਟਾਹਣੇ ਵੀ ਨਹੀਂ ਬਚ ਸਕੇ। ਆਮ ਆਦਮੀ ਦਾ ਤਾਂ ਜਿਊਣਾ ਹੀ ਦੁੱਭਰ ਹੋ ਗਿਆ ਹੈ। ਪੇਟ ਦੀ ਭੁੱਖ ਮਿਟਾਉਣ ਲਈ ਲੋਕ ਬੱਚੇ ਵੇਚਣ ਲਈ ਮਜਬੂਰ ਹੋ ਜਾਂਦੇ ਹਨ।
ਜਿਸ ਦੇਸ਼ 'ਚ ਚਰਿੱਤਰ ਦੀ ਕਮੀ ਹੈ, ਉਹ ਦੇਸ਼ ਸਾਧਨਾਂ ਦੇ ਹੁੰਦੇ ਹੋਇਆਂ ਵੀ ਵਿਕਾਸ ਨਹੀਂ ਕਰ ਸਕਦਾ। ਇਕ ਚਰਿੱਤਰ ਵਾਲਾ ਆਦਮੀ ਖੁਦ ਬਾਰੇ ਨਹੀਂ ਸਗੋਂ ਗੁਆਂਢੀ, ਸਮਾਜ ਅਤੇ ਸਮੁੱਚੇ ਦੇਸ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX