ਤਾਜਾ ਖ਼ਬਰਾਂ


ਨਵੀਂ ਦਿੱਲੀ : ਜ਼ਾਂਬੀਆ ਦੇ ਸੰਸਦੀ ਵਫ਼ਦ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ
. . .  about 1 hour ago
ਸੀ.ਆਈ.ਐਸ.ਐਫ਼. ਵਲੋਂ ਦਿੱਲੀ ਹਵਾਈ ਅੱਡੇ ਤੋਂ ਵਿਦੇਸ਼ੀ ਨਾਗਰਿਕਾਂ ਕੋਲੋਂ ਲੱਖਾਂ ਦੀਆਂ ਦਵਾਈਆਂ ਬਰਾਮਦ
. . .  about 2 hours ago
ਨਵੀਂ ਦਿੱਲੀ, 2 ਫਰਵਰੀ- ਸੀ.ਆਈ.ਐਸ.ਐਫ਼. ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦੋ ਕੰਬੋਡੀਆ ਦੇ ਨਾਗਰਿਕਾਂ ਦੀਆਂ ਸ਼ੱਕੀ ਗਤੀਵਿਧੀਆਂ ਦੇਖ ਕੇ ਉਨ੍ਹਾਂ ਤੋਂ ਤਲਾਸ਼ੀ ਦੌਰਾਨ 86.40 ਲੱਖ ਰੁਪਏ ਦੀਆਂ ਦਵਾਈਆਂ ਜ਼ਬਤ...
ਦਿੱਲੀ ਦੇ ਉਪ ਰਾਜਪਾਲ ਨੇ ਆਗਾਮੀ ਜੀ-20 ਸਿਖ਼ਰ ਸੰਮੇਲਨ ਸੰਬੰਧੀ ਕੀਤੀ ਉੱਚ ਪੱਧਰੀ ਮੀਟਿੰਗ
. . .  about 2 hours ago
ਨਵੀਂ ਦਿੱਲੀ, 2 ਫਰਵਰੀ- ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਸਮਾਜ ਕਲਿਆਣ ਮੰਤਰੀ ਰਾਜ ਕੁਮਾਰ ਆਨੰਦ ਦੇ ਨਾਲ ਅੱਜ ਆਗਾਮੀ ਜੀ-20 ਸਿਖ਼ਰ ਸੰਮੇਲਨ ਅਤੇ ਇਸ ਦੇ ਸਹਿਯੋਗੀ ਪ੍ਰੋਗਰਾਮਾਂ ਦੀ ਸਮੀਖਿਆ ਕਰਨ ਲਈ ਇਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜੋ ਜੀ-20 ਦੇ ਵਿਦੇਸ਼ ਮੰਤਰੀਆਂ...
ਨੌਜਵਾਨ ਦੀ ਖ਼ੇਤ ’ਚੋਂ ਮਿਲੀ ਲਾਸ਼
. . .  about 2 hours ago
ਸੁਨਾਮ ਊਧਮ ਸਿੰਘ ਵਾਲਾ/ਚੀਮਾ ਮੰਡੀ, 2 ਫਰਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ,ਦਲਜੀਤ ਸਿੰਘ ਮੱਕੜ)- ਬੀਤੀ ਰਾਤ ਹਲਕਾ ਸੁਨਾਮ ਦੇ ਪਿੰਡ ਤੋਲਾਵਾਲ ਵਿਖੇ ਇਕ ਨੌਜਵਾਨ ਦਾ ਕਤਲ ਹੋਣ ਦੀ ਖ਼ਬਰ ਹੈ। ਪੁਲਿਸ ਵਲੋਂ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਥਾਣਾ ਚੀਮਾ...
ਇਸਲਾਮਾਬਾਦ ਹਾਈਕੋਰਟ ਵਲੋਂ ਪੀ.ਟੀ.ਆਈ ਦੀ ਪਾਕਿਸਤਾਨ ਚੋਣ ਕਮਿਸ਼ਨ ਦੇ ਖ਼ਿਲਾਫ਼ ਪਾਈ ਪਟੀਸ਼ਨ ਖ਼ਾਰਜ
. . .  about 2 hours ago
ਇਸਲਾਮਾਬਾਦ, 2 ਫਰਵਰੀ- ਇਸਲਾਮਾਬਾਦ ਹਾਈ ਕੋਰਟ ਨੇ ਅੱਜ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੀ ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਦੇ ਫ਼ੈਸਲੇ ਦੇ ਖ਼ਿਲਾਫ਼ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਵਿਦੇਸ਼ੀ ਫ਼ੰਡਿੰਗ ਮਾਮਲੇ ਦੇ ਸੰਬੰਧ ਵਿਚ...
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਸਪਾ ਸੁਪਰੀਮੋ ਮਾਇਆਵਤੀ ਨਾਲ ਕੀਤੀ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 2 ਫਰਵਰੀ- ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਸਪਾ ਸੁਪਰੀਮੋ ਮਾਇਆਵਤੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨਾਲ ਗੱਲਬਾਤ ਕਰਕੇ ਖੁਸ਼ੀ ਹੋਈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿਚ ਪੰਜਾਬ ’ਚ ਅਕਾਲੀ-ਬਸਪਾ ਗਠਜੋੜ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਕੀਤੀ...
ਮੈਂ ਪ੍ਰਧਾਨ ਮੰਤਰੀ ਦੇ ਅਧਿਕਾਰ ਖ਼ੇਤਰ ਵਿਚ ਹਾਂ- ਕੈਪਨਟ ਅਮਰਿੰਦਰ ਸਿੰਘ
. . .  about 2 hours ago
ਚੰਡੀਗੜ੍ਹ, 2 ਫਰਵਰੀ- ਭਾਜਪਾ ਨੇਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਸ਼ਟਰ ਦਾ ਰਾਜਪਾਲ ਬਣਾਏ ਜਾਣ ਦੀਆਂ ਅਟਕਲਾਂ ’ਤੇ ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਅੰਦਾਜ਼ਾ ਹੈ। ਕਿਸੇ ਨੇ ਮੇਰੇ ਨਾਲ ਸੰਪਰਕ ਨਹੀਂ ਕੀਤਾ। ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਕਿਸੇ ਨੇ ਵੀ ਕੋਈ ਜ਼ਿਕਰ ਨਹੀਂ ਕੀਤਾ...
ਕੋਲਕਾਤਾ ਹਾਈ ਕੋਰਟ ਵਲੋਂ ਅਭਿਨੇਤਾ ਪਰੇਸ਼ ਰਾਵਲ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਤੋਂ ਰੋਕ
. . .  about 3 hours ago
ਕੋਲਕਾਤਾ, 2 ਫਰਵਰੀ- ਕੋਲਕਾਤਾ ਹਾਈ ਕੋਰਟ ਨੇ ਤਾਲਤਾਲਾ ਪੁਲਿਸ ਨੂੰ ਹੁਕਮ ਦਿੱਤਾ ਹੈ ਕਿ ਉਹ ਭਾਜਪਾ ਨੇਤਾ ਅਤੇ ਅਭਿਨੇਤਾ ਪਰੇਸ਼ ਰਾਵਲ ਦੀ ਟਿੱਪਣੀ ‘ਬੰਗਾਲੀਆਂ ਲਈ ਮੱਛੀ ਪਕਾਉਣਾ’ ਲਈ ਕੋਈ ਸਖ਼ਤ ਕਾਰਵਾਈ ਨਾ ਕਰੇ, ਕਿਉਂਕਿ ਉਸ ਨੇ ਟਿੱਪਣੀ ਲਈ...
ਨਸ਼ੀਲੇ ਪਦਾਰਥਾਂ ਸਮੇਤ ਦੋ ਵਿਦੇਸ਼ ਨਸ਼ਾ ਤਸਕਰ ਕਾਬੂ
. . .  about 3 hours ago
ਮਹਾਰਾਸ਼ਟਰ, 2 ਫਰਵਰੀ- ਬਾਂਦਰਾ ਯੂਨਿਟ ਦੇ ਐਂਟੀ ਨਾਰਕੋਟਿਕਸ ਸੈੱਲ ਨੇ ਅੰਧੇਰੀ ਤੋਂ ਦੋ ਵਿਦੇਸ਼ੀ ਨਸ਼ਾ ਤਸਕਰਾਂ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿਚ 11 ਲੱਖ ਰੁਪਏ ਦੀ ਕੀਮਤ ਦੇ ਐਮ.ਡੀ. ਤੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ...
ਪ੍ਰਧਾਨ ਮੰਤਰੀ ਦੇ ਅਮਰੀਕੀ ਦੌਰੇ ਦਾ ਸਹੀ ਸਮੇਂ ’ਤੇ ਐਲਾਨ ਕਰਾਂਗੇਂ- ਭਾਰਤੀ ਵਿਦੇਸ਼ ਮੰਤਰਾਲਾ
. . .  about 3 hours ago
ਨਵੀਂ ਦਿੱਲੀ, 2 ਫਰਵਰੀ- ਵਾਈਟ ਹਾਊਸ ’ਚ ਅਮਰੀਕੀ ਰਾਸ਼ਟਰਪਤੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਜ਼ਬਾਨੀ ਦੀਆਂ ਰਿਪੋਰਟਾਂ ’ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅਸੀਂ ਉਚਿਤ ਸਮੇਂ...
ਦਿੱਲੀ ਮਾਡਲ ਇਕ ਧੋਖਾ ਸੀ- ਡਾ. ਦਲਜੀਤ ਸਿੰਘ ਚੀਮਾ
. . .  about 3 hours ago
ਚੰਡੀਗੜ੍ਹ, 2 ਫਰਵਰੀ- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖ਼ੁਦ ਮੰਨਿਆ ਹੈ ਕਿ ਦਿੱਲੀ ਮਾਡਲ ਇਕ ਧੋਖਾ ਸੀ। ਇਸ ਲਈ ਉਹ ਦਿੱਲੀ ਦੀ ਬਜਾਏ ਪ੍ਰਿੰਸੀਪਲਾਂ ਨੂੰ ਸਿੰਗਾਪੁਰ...
ਧਰਮ ਪ੍ਰਚਾਰ ਕਮੇਟੀ ਵਲੋਂ ਹੁਣ 7 ਅਤੇ 8 ਫ਼ਰਵਰੀ ਨੂੰ ਲਈ ਜਾਵੇਗੀ ਧਾਰਮਿਕ ਪ੍ਰੀਖਿਆ
. . .  about 4 hours ago
ਅੰਮ੍ਰਿਤਸਰ, 2 ਫ਼ਰਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਜੋ ਧਾਰਮਿਕ ਪ੍ਰੀਖਿਆ ਪਿਛਲੇ ਦਿਨੀਂ ਮੁਲਤਵੀ ਕੀਤੀ ਗਈ ਸੀ, ਹੁਣ 7 ਅਤੇ 8 ਫ਼ਰਵਰੀ ਨੂੰ ਹੋਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਪ੍ਰੋ. ਸੁਖਦੇਵ ਸਿੰਘ ਨੇ ਦੱਸਿਆ ਕਿ ਧਾਰਮਿਕ....
ਕੀ ਅਡਾਨੀ ਦੇ ਖ਼ਿਲਾਫ਼ ਬੋਲਣਾ ਭਾਰਤ ਦੇ ਵਿਰੁੱਧ ਬੋਲਣਾ ਹੈ?- ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ
. . .  about 4 hours ago
ਰਾਏਪੁਰ, 2 ਫਰਵਰੀ- ਅਡਾਨੀ ਗਰੁੱਪ ’ਤੇ ਹਿੰਡਨਬਰਗ ਦੀ ਰਿਪੋਰਟ ’ਤੇ ਛੱਤੀਸਗੜ੍ਹ ਦੇ ਮੁਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਪਹਿਲਾਂ ਜਦੋਂ ਅਸੀਂ ਭਾਜਪਾ ਦੇ ਖ਼ਿਲਾਫ਼ ਬੋਲਦੇ ਸੀ ਤਾਂ ਅਸੀਂ ਹਿੰਦੂ ਵਿਰੋਧੀ ਹੁੰਦੇ ਸੀ, ਜਦੋਂ ਅਸੀਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਖ਼ਿਲਾਫ਼ ਬੋਲਦੇ ਸੀ ਤਾਂ ਅਸੀਂ ਦੇਸ਼ ਵਿਰੋਧੀ ਹੋ ਜਾਂਦੇ ਸੀ, ਹੁਣ ਜਦੋਂ ਅਸੀਂ ਇਸ ਰਿਪੋਰਟ...
ਖ਼ੇਡ ਵਪਾਰੀਆਂ ਨੇ ਲਗਾਇਆ ਧਰਨਾ
. . .  about 4 hours ago
ਜਲੰਧਰ, 2 ਫਰਵਰੀ (ਸ਼ਿਵ)- ਜੀ.ਐਸ.ਟੀ. ਵਿਭਾਗ ਵਲੋਂ ਖ਼ੇਡ ਮਾਰਕੀਟ ਵਿਚ ਛਾਪਾ ਮਾਰਨ ਦੇ ਰੋਸ ਵਜੋਂ ਵਪਾਰੀਆਂ ਨੇ ਧਰਨਾ ਲਗਾ ਦਿੱਤਾ। ਇਸ ਮੌਕੇ ਉਨ੍ਹਾਂ ਵਲੋਂ ਪੰਜਾਬ ਦੀ ਆਪ ਸਰਕਾਰ ਖ਼ਿਲਾਫ਼...
ਬੰਬੀਹਾ ਗੈਂਗ ਦੇ 2 ਗੁਰਗੇ ਗਿ੍ਫ਼ਤਾਰ
. . .  about 4 hours ago
ਨਵੀਂ ਦਿੱਲੀ, 2 ਫਰਵਰੀ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬ ਦੇ ਬੰਬੀਹਾ ਗੈਂਗ ਦੇ ਸਰਗਰਮ ਮੈਂਬਰ ਗਗਨਦੀਪ ਸਿੰਘ ਅਤੇ ਬਲਜੀਤ ਸਿੰਘ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਪਿਸਟਲ ਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਵਿਸ਼ਵ ਹਿੰਦੂ ਪ੍ਰੀਸ਼ਦ ਨੇ ਮੁਖ ਚੋਣ ਕਮਿਸ਼ਨਰ ਨੂੰ ਮਿਲਣ ਦੀ ਮੰਗੀ ਇਜਾਜ਼ਤ
. . .  about 5 hours ago
ਨਵੀਂ ਦਿੱਲੀ, 2 ਫਰਵਰੀ- ਵਿਸ਼ਵ ਹਿੰਦੂ ਪ੍ਰੀਸ਼ਦ ਨੇ ਸਮਾਜਵਾਦੀ ਪਾਰਟੀ ਅਤੇ ਰਾਸ਼ਟਰੀ ਜਨਤਾ ਦਲ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੀ ਬੇਨਤੀ ਕਰਨ ਲਈ ਅਤੇ ਰਾਮਚਰਿਤਮਾਨਸ ’ਤੇ ਆਪਣੇ ਨੇਤਾਵਾਂ ਦੀਆਂ ਟਿੱਪਣੀਆਂ ਨੂੰ ਲੈ ਕੇ ਮੁਖ ਚੋਣ ਕਮਿਸ਼ਨਰ ਨੂੰ ਮਿਲਣ ਦੀ ਇਜਾਜ਼ਤ...
ਸੰਸਦ ਦੀ ਕਾਰਵਾਈ ਕੱਲ੍ਹ 11 ਵਜੇ ਤੱਕ ਮੁਲਤਵੀ
. . .  about 5 hours ago
ਨਵੀਂ ਦਿੱਲੀ, 2 ਫਰਵਰੀ- ਸੰਸਦ ’ਚ ਹੰਗਾਮੇ ਦੌਰਾਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਪਹਿਲਾਂ ਅੱਜ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ, ਨੂੰ ਹੁਣ ਕੱਲ੍ਹ ਯਾਨੀ 3 ਫਰਵਰੀ ਨੂੰ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ
ਤ੍ਰਿਪੁਰਾ ਚੋਣਾਂ:ਨੱਢਾ ਸ਼ੁੱਕਰਵਾਰ ਨੂੰ ਕਰਨਗੇ ਚੋਣ ਮੁਹਿੰਮ ਸ਼ੁਰੂ
. . .  about 5 hours ago
ਨਵੀਂ ਦਿੱਲੀ, 2 ਫਰਵਰੀ-ਤ੍ਰਿਪੁਰਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਸ਼ੁੱਕਰਵਾਰ ਨੂੰ ਚੋਣ ਮੁਹਿੰਮ ਸ਼ੁਰੂ...
ਮੱਧ ਪ੍ਰਦੇਸ਼:ਇਸਲਾਮ ਨਗਰ ਪਿੰਡ ਦਾ ਨਾਂਅ ਬਦਲ ਕੇ ਕੀਤਾ ਗਿਆ ਜਗਦੀਸ਼ਪੁਰ
. . .  about 5 hours ago
ਭੋਪਾਲ, 2 ਫਰਵਰੀ-ਮੱਧ ਪ੍ਰਦੇਸ਼ ਦੇ ਭੋਪਾਲ ਜ਼ਿਲ੍ਹੇ ਦੇ ਇਸਲਾਮ ਨਗਰ ਪਿੰਡ ਦਾ ਨਾਂਅ ਤੁਰੰਤ ਪ੍ਰਭਾਵ ਨਾਲ ਬਦਲ ਕੇ ਜਗਦੀਸ਼ਪੁਰ ਕਰ ਦਿੱਤਾ ਗਿਆ...
ਦੱਖਣੀ ਅਫਰੀਕਾ ਦੀ ਚੋਟੀ ਫ਼ਤਹਿ ਕਰਨ ਵਾਲੇ ਰਾਮ ਚੰਦਰ ਦਾ ਅਬੋਹਰ ਪਹੁੰਚਣ ਭਰਵਾ ਸਵਾਗਤ
. . .  about 5 hours ago
ਅਬੋਹਰ, 2 ਫਰਵਰੀ (ਸੰਦੀਪ ਸੋਖਲ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਧਰਾਂਗਵਾਲਾ ਦੇ ਨੌਜਵਾਨ ਰਾਮਚੰਦਰ ਨੇ ਦੱਖਣੀ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਕਿਲੀਮੰਜਾਰੋ ਸਰ ਕਰਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈ.ਏ.ਐਸ. ਨੇ ਰਾਮਚੰਦਰ...
ਪਾਕਿਸਤਾਨੀ ਅੱਤਵਾਦੀਆਂ ਨੇ ਆਰਿਫ਼ ਤੋਂ ਕਰਵਾਏ ਸਨ ਧਮਾਕੇ, ਪਹਿਲੀ ਵਾਰ ਪਰਫ਼ਿਊਮ ਆਈ.ਈ.ਡੀ. ਬਰਾਮਦ-ਡੀ.ਜੀ.ਪੀ. ਜੰਮੂ ਪੁਲਿਸ
. . .  about 6 hours ago
ਸ੍ਰੀਨਗਰ, 2 ਫਰਵਰੀ- ਪੁਲਿਸ ਨੇ ਜੰਮੂ ਦੇ ਨਰਵਾਲ ਇਲਾਕੇ ਵਿਚ ਹੋਏ ਆਈ.ਈ.ਡੀ. ਧਮਾਕੇ ਦੀ ਗੁੱਤੀ ਸੁਲਝਾ ਲਈ ਹੈ। ਇਸ ਮਾਮਲੇ ਦੇ ਮੁੱਖ ਸਾਜ਼ਿਸ਼ਕਰਤਾ ਰਿਆਸੀ ਵਾਸੀ ਆਰਿਫ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀ.ਜੀ.ਪੀ. ਨੇ ਕਿਹਾ ਕਿ ਉਸ ਨੇ ਇਹ ਧਮਾਕੇ ਪਾਕਿਸਤਾਨੀ ਅੱਤਵਾਦੀਆਂ ਦੇ ਇਸ਼ਾਰੇ ’ਤੇ ਕਰਵਾਏ ਸਨ। ਆਰਿਫ਼ ਇਕ ਸਰਕਾਰੀ ਸਕੂਲ ਵਿਚ...
ਯੂ.ਜੀ.ਸੀ. ਨੇ ਟਿੱਪਣੀਆਂ/ਸੁਝਾਵਾਂ/ਫ਼ੀਡਬੈਕ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ ਵਧਾਈ
. . .  about 7 hours ago
ਨਵੀਂ ਦਿੱਲੀ, 2 ਫਰਵਰੀ- ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ (ਭਾਰਤ ਵਿਚ ਵਿਦੇਸ਼ੀ ਉੱਚ ਵਿਦਿਅਕ ਸੰਸਥਾਵਾਂ ਦੇ ਕੈਂਪਸਾਂ ਦੀ ਸਥਾਪਨਾ ਅਤੇ ਸੰਚਾਲਨ) ਨਿਯਮ, 2023 ਲਈ ਟਿੱਪਣੀਆਂ/ਸੁਝਾਵਾਂ/ਫ਼ੀਡਬੈਕ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ 2 ਫਰਵਰੀ ਤੋਂ ਵਧਾ ਕੇ 20 ਫਰਵਰੀ ਕਰ ਦਿੱਤੀ ਹੈ। ਇਸ ਸੰਬੰਧੀ ਯੂ.ਜੀ.ਸੀ. ਨੇ ਕਿਹਾ ਕਿ...
ਸਰਕਾਰੀ ਅਦਾਰਿਆਂ ਵਿਚ ਲੋਕਾਂ ਦੇ ਪੈਸੇ ਦੀ ਜਾਂਚ ਹੋਣੀ ਚਾਹੀਦੀ ਹੈ- ਕਾਂਗਰਸ ਪ੍ਰਧਾਨ
. . .  about 7 hours ago
ਨਵੀਂ ਦਿੱਲੀ, 2 ਫਰਵਰੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਐਲ.ਆਈ.ਸੀ., ਐਸ.ਬੀ.ਆਈ. ਅਤੇ ਹੋਰ ਸਰਕਾਰੀ ਅਦਾਰਿਆਂ ਵਿਚ ਲੋਕਾਂ ਦੇ ਪੈਸੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਦੀ ਰੋਜ਼ਾਨਾ ਰਿਪੋਰਟ ਜਨਤਾ ਦੇ ਸਾਹਮਣੇ ਰੱਖੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਫ਼ੈਸਲਾ ਕੀਤਾ ਹੈ ਕਿ ਅਸੀਂ ਸਦਨ ਵਿਚ ਚਰਚਾ ਕਰਾਂਗੇ ਕਿ ਜਿਨ੍ਹਾਂ....
ਚੋਰਾਂ ਨੇ ਪਾਇਪ ਫ਼ੈਕਟਰੀ ਨੂੰ ਬਣਾਇਆ ਨਿਸ਼ਾਨਾ
. . .  about 7 hours ago
ਚੌਗਾਵਾਂ, 2 ਫਰਵਰੀ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਅਟਾਰੀ ਚੌਗਾਵਾ ਰੋਡ ਬਹਿੜਵਾਲ ਵਿਖੇ ਬੀਤੀ ਰਾਤ ਚੋਰਾਂ ਵਲੋਂ ਪਾਇਪ ਤੇ ਟਾਇਲ ਫ਼ੈਕਟਰੀ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਲੈ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫ਼ੈਕਟਰੀ ਦੇ...
ਇਕ ਤੋਂ ਵੱਧ ਥਾਂਵਾਂ ਤੋਂ ਚੋਣ ਲੜਨ ਵਾਲੇ ਨੇਤਾਵਾਂ ’ਤੇ ਪਾਬੰਦੀ ਦੀ ਪਟੀਸ਼ਨ ਸੁਪਰੀਮ ਕੋਰਟ ਨੇ ਕੀਤੀ ਰੱਦ
. . .  about 7 hours ago
ਨਵੀਂ ਦਿੱਲੀ, 2 ਫਰਵਰੀ- ਸੁਪਰੀਮ ਕੋਰਟ ਨੇ ਅੱਜ ਉਸ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ, ਜਿਸ ਵਿਚ ਸਿਆਸਤਦਾਨਾਂ ਦੇ ਕਿਸੇ ਇਕ ਅਹੁਦੇ ਲਈ ਇਕ ਤੋਂ ਵੱਧ ਸੀਟਾਂ ਤੋਂ ਚੋਣ ਲੜਨ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਇਕ ਉਮੀਦਵਾਰ ਨੂੰ ਇਕ ਤੋਂ ਵੱਧ ਸੀਟਾਂ ’ਤੇ ਚੋਣ ਲੜਨ ਦੀ ਇਜਾਜ਼ਤ ਦੇਣਾ ਵਿਧਾਨਕ...
ਹੋਰ ਖ਼ਬਰਾਂ..

ਬਹੁਰੰਗ

ਅਨੰਨਿਆ ਪਾਂਡੇ ਸਭ ਪਾਸੇ ਬੱਲੇ ਬੱਲੇ

ਦੱਖਣ ਸਟਾਰ ਵਿਜੈ ਦੇਵਰਕੌਂਡਾ ਨਾਲ ਨਵੀਂ ਫ਼ਿਲਮ 'ਲਾਈਗਰ' ਲਈ ਪੰਜਾਬ ਦੇ ਖ਼ੂਬਸੂਰਤ ਵਾਤਾਵਰਨ ਨੂੰ ਮਹਿਸੂਸ ਕਰਨ ਚੰਡੀਗੜ੍ਹ ਆਈ ਅਨੰਨਿਆ ਪਾਂਡੇ ਨੂੰ ਪੱਤਰਕਾਰਾਂ ਨੇ ਫ਼ਿਲਮ ਦੇ ਨਾਲ-ਨਾਲ ਉਸ ਦੀ ਪ੍ਰੇਮ ਕਹਾਣੀ ਸੰਬੰਧੀ ਸਵਾਲਾਂ ਦੀ ਝੜੀ ਲਾ ਦਿੱਤੀ। ਅਦਿਤਿਆ ਰਾਏ ਕਪੂਰ ਨਾਲ ਚੰਕੀ ਪਾਂਡੇ ਦੀ ਦੁਲਾਰੀ ਅਨੰਨਿਆ ਨੇ ਗੱਲਾਂ ਹੱਸ ਕੇ ਟਾਲ ਦਿੱਤੀਆਂ ਤੇ ਕਿਹਾ ਕਿ ਉਹ ਪੰਜਾਬ ਦੇ ਖੇਤਾਂ 'ਚ ਟਰੈਕਟਰ 'ਤੇ ਬੈਠ ਕੇ ਮਜ਼ਾ ਲੈ ਰਹੀ ਸੀ ਕਿ ਡਿਗਣ ਤੋਂ ਮਸਾਂ ਹੀ ਬਚੀ ਪਰ ਟਰੈਕਟਰ ਦਾ ਨਜ਼ਾਰਾ ਹਵਾਈ ਯਾਤਰਾ ਤੋਂ ਵੀ ਕਿਤੇ ਚੰਗਾ ਮਹਿਸੂਸ ਹੋਇਆ। ਅਨੰਨਿਆ ਦੀ 'ਲਾਈਗਰ' 25 ਨੂੰ ਆ ਰਹੀ ਹੈ। ਤਿੰਨ ਸਾਲ ਤੱਕ ਉਸ ਦਾ ਦਿਲ ਈਸ਼ਾਨ ਖੱਟਰ ਲਈ ਧੜਕਦਾ ਰਿਹਾ। ਅਕਸਰ ਸ਼ਾਹਿਦ ਕਪੂਰ ਤੇ ਉਸ ਦੀ ਬੇਗਮ ਮੀਰਾ ਰਾਜਪੂਤ ਨੂੰ ਉਹ ਮਿਲਦੀ ਸੀ ਪਰ ਈਸ਼ਾਨ ਦੇ ਜ਼ਖ਼ਮਾਂ 'ਤੇ ਨਮਕ ਪਾ ਕੇ ਅਨੰਨਿਆ ਨੇ ਅਦਿਤਿਆ ਰਾਏ ਕਪੂਰ ਨਾਲ ਦਿਲ ਲਾ ਲਿਆ। 'ਲਾਈਗਰ' ਲਈ ਸੋਸ਼ਲ ਮੰਚ 'ਤੇ ਅਨੰਨਿਆ ਨੂੰ ਵਿਜੈ ਨਾਲ ਕਾਫ਼ੀ ਲੋਕ ਪਸੰਦ ਕਰ ਰਹੇ ਹਨ। 'ਲਾਈਗਰ' ਕਰਕੇ ਪੂਰਾ ਭਾਰਤ ਉਹ ਘੁੰਮ ਰਹੀ ਹੈ। ਜਾਮਣੀ ਰੰਗਾ ਪਹਿਰਾਵਾ ਪਹਿਨ ਕੇ ਉਸ ਨੇ ਪਟਨਾ ਤੇ ...

ਪੂਰਾ ਲੇਖ ਪੜ੍ਹੋ »

ਮੈਂ ਬੇਟੇ ਦੀ ਨਕਲ ਕੀਤੀ ਹੈ : ਆਮਿਰ ਖਾਨ

ਆਮਿਰ ਕਹਿੰਦੇ ਹਨ, 'ਜਦੋਂ 'ਲਾਲ ਸਿੰਘ ਚੱਢਾ' ਦੇ ਨਿਰਮਾਣ ਦੀ ਯੋਜਨਾ 'ਤੇ ਕੰਮ ਚੱਲ ਰਿਹਾ ਸੀ ਤਾਂ ਉਨ੍ਹੀਂ ਦਿਨੀਂ ਮੇਰਾ ਬੇਟਾ ਜੁਨੈਦ ਅਮਰੀਕਾ ਤੋਂ ਆਇਆ ਸੀ। ਉਹ ਉਥੇ ਅਭਿਨੈ ਦਾ ਕੋਰਸ ਕਰਨ ਗਿਆ ਸੀ। ਅਦਵੈਤ ਦਾ ਟੈਸਟ ਲੈਣ ਲਈ ਮੈਂ ਉਸ ਨੂੰ ਫ਼ਿਲਮ ਦੇ ਕੁਝ ਦ੍ਰਿਸ਼ ਦਿੱਤੇ ਅਤੇ ਕਿਹਾ ਕਿ ਉਹ ਇਹ ਦ੍ਰਿਸ਼ ਜੁਨੈਦ 'ਤੇ ਫ਼ਿਲਮਾਏ ਅਤੇ ਇਸ ਦਾ ਨਤੀਜਾ ਦੇਖ ਕੇ ਨਿਰਣਾ ਲਿਆ ਜਾਵੇਗਾ। ਮੈਂ ਇਕ ਤੀਰ ਨਾਲ ਦੋ ਨਿਸ਼ਾਨੇ ਲਗਾਉਣਾ ਚਾਹੁੰਦਾ ਸੀ। ਇਕ ਤਾਂ ਅਦਵੈਤ ਦਾ ਕੰਮ ਦੇਖ ਲਿਆ ਜਾਵੇਗਾ ਅਤੇ ਦੂਜਾ ਇਹ ਵੀ ਪਤਾ ਲੱਗ ਜਾਵੇਗਾ ਕਿ ਜੁਨੈਦ ਅਮਰੀਕਾ ਤੋਂ ਅਭਿਨੈ ਬਾਰੇ ਕੀ ਕੁਝ ਸਿੱਖ ਕੇ ਆਇਆ ਹੈ। ਕੁਝ ਦਿਨ ਬਾਅਦ ਜਦੋਂ ਅਦਵੈਤ ਨੇ ਸ਼ੂਟ ਕੀਤੇ ਗਏ ਦ੍ਰਿਸ਼ ਦਿਖਾਏ ਤਾਂ ਮੈਨੂੰ ਲੱਗਿਆ ਕਿ ਹਾਂ, ਉਹ ਕਹਾਣੀ ਨਾਲ ਨਿਆਂ ਕਰੇਗਾ। ਨਾਲ ਹੀ ਮੈਂ ਜੁਨੈਦ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਹੋਇਆ। ਮੈਨੂੰ ਪਰਦੇ 'ਤੇ ਉਹ ਲਾਲ ਸਿੰਘ ਹੀ ਨਜ਼ਰ ਆ ਰਿਹਾ ਸੀ। ਮੈਂ ਇਹ ਨਿਰਣਾ ਲਿਆ ਕਿ ਜੁਨੈਦ ਹੀ ਲਾਲ ਸਿੰਘ ਦਾ ਕਿਰਦਾਰ ਨਿਭਾਏਗਾ। ਮੇਰੇ ਨਾਲ ਹੋਰ ਕਈਆਂ ਨੇ ਵੀ ਮੇਰਾ ਸਮਰਥਨ ਕੀਤਾ। ਹਾਂ, ਮੇਰੇ ਮਿੱਤਰ ਆਦਿਤਿਆ ਚੋਪੜਾ ...

ਪੂਰਾ ਲੇਖ ਪੜ੍ਹੋ »

ਫ਼ਿਲਮ ਦੇਖ ਕੇ ਜਦੋਂ ਕਈ ਸੰਸਦ ਮੈਂਬਰ ਰੋ ਪਏ ਸੀ ਆਰ. ਮਾਧਵਨ

ਕਲਾਕਾਰ ਤੋਂ ਬਾਅਦ ਹੁਣ ਨਿਰਮਾਤਾ-ਨਿਰਦੇਸ਼ਕ ਦਾ ਚੋਲਾ ਪਾ ਕੇ ਆਰ. ਮਾਧਵਨ ਨੇ 'ਰਾਕੇਟ੍ਰੀ - ਦ ਨੰਬੀ ਇਫੈਕਟ' ਫ਼ਿਲਮ ਬਣਾਈ ਹੈ। ਫ਼ਿਲਮ ਓ.ਟੀ.ਟੀ. 'ਤੇ ਪ੍ਰਦਰਸ਼ਿਤ ਹੋਈ ਅਤੇ ਬਹੁਤ ਪਸੰਦ ਕੀਤੀ ਗਈ। ਫ਼ਿਲਮ ਦੀ ਕਹਾਣੀ ਭਾਰਤੀ ਪੁਲਾੜ ਸੰਸਥਾ ਇਸਰੋ ਦੇ ਵਿਗਿਆਨੀ ਨੰਬੀ ਨਾਰਾਇਣਨ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਇਸ ਵਿਗਿਆਨੀ 'ਤੇ ਜਾਸੂਸੀ ਕਰਨ ਤੇ ਇਸਰੋ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੂਜੇ ਦੇਸ਼ ਨੂੰ ਵੇਚਣ ਦਾ ਇਲਜ਼ਾਮ ਲਗਾਇਆ ਗਿਆ ਅਤੇ ਜੇਲ੍ਹ ਵਿਚ ਪਾ ਕੇ ਬਹੁਤ ਪ੍ਰਤਾੜਿਤ ਕੀਤਾ ਗਿਆ। ਉਹ ਡਰੇ ਨਹੀਂ ਅਤੇ ਨਾ ਹੀ ਝੂਠਾ ਇਲਾਜ਼ਾਮ ਆਪਣੇ ਸਿਰ ਲਿਆ। ਅਖੀਰ ਸੱਚ ਦੀ ਜਿੱਤ ਹੋਈ ਅਤੇ ਇਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਹਾਲ ਹੀ ਵਿਚ ਦੇਸ਼ ਦੀ ਸੰਸਦ ਵਿਚ ਫ਼ਿਲਮ ਦਾ ਵਿਸ਼ੇਸ਼ ਸ਼ੋਅ ਰੱਖਿਆ ਗਿਆ ਸੀ। ਇਸ ਸ਼ੋਅ ਬਾਰੇ ਮਾਧਵਨ ਕਹਿੰਦੇ ਹਨ, 'ਉਥੇ ਸ਼ੋਅ ਵਿਚ ਮੇਰੇ ਨਾਲ ਨੰਬੀ ਸਰ ਵੀ ਸਨ। ਸਾਰੇ ਸੰਸਦ ਮੈਂਬਰ ਉਨ੍ਹਾਂ ਨਾਲ ਬੜੇ ਆਦਰ ਨਾਲ ਪੇਸ਼ ਆਏ। ਫ਼ਿਲਮ ਵਿਚ ਪੇਸ਼ ਕੀਤੀ ਗਈ ਸਚਾਈ ਦੇਖ ਕੇ ਕਈ ਸੰਸਦ ਮੈਂਬਰ ਰੋ ਪਏ ਸਨ। ਸ਼ੋਅ ਤੋਂ ਬਾਅਦ ਨੰਬੀ ਹੁਰਾਂ ਨੂੰ ਸ਼ਾਲ ਪਾ ਕੇ ਸਨਮਾਨਿਤ ...

ਪੂਰਾ ਲੇਖ ਪੜ੍ਹੋ »

ਸ਼ੀਜ਼ਾਨ ਬਨਾਮ ਅਲੀਬਾਬਾ

ਲੜੀਵਾਰ 'ਜੋਧਾ ਅਕਬਰ' ਵਿਚ ਅਕਬਰ ਦੇ ਬਚਪਨ ਦੀ ਭੂਮਿਕਾ ਨਿਭਾਉਣ ਵਾਲੇ ਸ਼ੀਜ਼ਾਨ ਖਾਨ ਨੇ ਬਾਅਦ ਵਿਚ 'ਪ੍ਰਿਥਵੀ ਵਲੱਭ', ਫਿਰ ਸਿਲਸਿਲਾ ਪਿਆਰ ਕਾ' ਆਦਿ ਲੜੀਵਾਰਾਂ ਵਿਚ ਕੰਮ ਕੀਤਾ ਅਤੇ ਹੁਣ ਉਹ 'ਅਲੀ ਬਾਬਾ : ਦਾਸਤਾਨ-ਏ- ਕਾਬੁਲ' ਵਿਚ ਅਲੀ ਬਾਬਾ ਦੀ ਭੂਮਿਕਾ ਵਿਚ ਪੇਸ਼ ਹੋ ਰਹੇ ਹਨ। ਇਸ ਲੜੀਵਾਰ ਦਾ ਪ੍ਰਸਾਰਨ ਸੋਨੀ ਸਬ ਚੈਨਲ 'ਤੇ 22 ਅਗਸਤ ਤੋਂ ਸ਼ੁਰੂ ਹੋਵੇਗਾ। ਅਰੇਬੀਅਨ ਨਾਈਟਸ ਦੀਆਂ ਲੋਕ ਕਥਾਵਾਂ ਤੋਂ ਪ੍ਰੇਰਿਤ ਇਸ ਲੜੀਵਾਰ ਵਿਚ ਅਲੀ ਬਾਬਾ ਬਣਨ ਬਾਰੇ ਸ਼ੀਜ਼ਾਨ ਕਹਿੰਦੇ ਹਨ, ਕੁਝ ਸਮੇਂ ਪਹਿਲਾਂ ਤੱਕ ਮੈਨੂੰ ਜੋ ਲੜੀਵਾਰਾਂ ਦੀ ਪੇਸ਼ਕਸ਼ ਹੋ ਰਹੀ ਸੀ, ਉਹ ਆਮ ਕਿਸਮ ਦੇ ਸਨ। ਉਨ੍ਹਾਂ ਵਿਚ ਕੁਝ ਨਵਾਂ ਪੇਸ਼ ਕਰਨ ਦੀ ਚੁਣੌਤੀ ਨਹੀਂ ਸੀ। ਕੰਮ ਨਾ ਹੋਣ ਕਰਕੇ ਖਾਲੀ ਹੱਥ ਘਰ ਬੈਠਣਾ ਪਿਆ ਅਤੇ ਚੰਗੀ ਪੇਸ਼ਕਸ਼ ਦੀ ਉਡੀਕ ਕਰਨ ਲੱਗਿਆ। ਜਦੋਂ ਇਸ ਲੜੀਵਾਰ ਬਾਰੇ ਪਤਾ ਲੱਗਿਆ ਤਾਂ ਆਡੀਸ਼ਨ ਦੇਣ ਪਹੁੰਚ ਗਿਆ। ਉਥੇ ਪਹੁੰਚਣ 'ਤੇ ਪਤਾ ਲੱਗਾ ਕਿ ਅਲੀ ਬਾਬਾ ਦੇ ਕਿਰਦਾਰ ਲਈ ਡੇਢ ਸੌ ਤੋਂ ਜ਼ਿਆਦਾ ਕਲਾਕਾਰਾਂ ਦਾ ਆਡੀਸ਼ਨ ਲਿਆ ਜਾ ਰਿਹਾ ਹੈ। ਇਹ ਸੁਣਦਿਆਂ ਹੀ ਮੈਨੂੰ ਲੱਗਿਆ ਕਿ ਇਥੇ ਮੇਰਾ ਨੰਬਰ ਲੱਗਣਾ ਮੁਸ਼ਕਿਲ ...

ਪੂਰਾ ਲੇਖ ਪੜ੍ਹੋ »

ਦੋਹਰੀ ਭੂਮਿਕਾ ਨਾਲ ਦੋਹਰੀ ਖ਼ੁਸ਼ੀ ਮਿਲੀ ਯੁਕਤੀ ਕਪੂਰ

ਸੋਨੀ ਸਬ ਚੈਨਲ 'ਤੇ ਪ੍ਰਸਾਰਿਤ ਹੋ ਰਹੇ ਲੜੀਵਾਰ 'ਮੈਡਮ ਸਰ' ਵਿਚ ਯੁਕਤੀ ਕਪੂਰ ਵਲੋਂ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾਈ ਗਈ ਹੈ। ਇਥੇ ਉਸ ਦੇ ਕਿਰਦਾਰ ਦਾ ਨਾਂਅ ਕ੍ਰਿਸ਼ਮਾ ਹੈ। ਹੁਣ ਲੜੀਵਾਰ ਦੀ ਕਹਾਣੀ ਵਿਚ ਰੌਚਕ ਮੋੜ ਲਿਆਉਣ ਲਈ ਕ੍ਰਿਸ਼ਮਾ ਦੀ ਹਮਸ਼ਕਲ ਭੈਣ ਕਰੀਨਾ ਨੂੰ ਲਿਆਂਦਾ ਗਿਆ ਹੈ। ਯੁਕਤੀ ਹੀ ਕਰੀਨਾ ਦਾ ਕਿਰਦਾਰ ਨਿਭਾਅ ਰਹੀ ਹੈ। ਦੋਹਰੀ ਭੂਮਿਕਾ ਨਿਭਾਉਣ ਬਾਰੇ ਯੁਕਤੀ ਕਹਿੰਦੀ ਹੈ, 'ਜਦੋਂ ਇਹ ਲੜੀਵਾਰ ਮਿਲਿਆ ਸੀ, ਉਦੋਂ ਕਿਹਾ ਗਿਆ ਸੀ ਕਿ ਇਸ ਵਿਚ ਮੇਰੀ ਭੂਮਿਕਾ ਲੇਡੀ ਸਬ ਇੰਸਪੈਕਟਰ ਦੀ ਹੋਵੇਗੀ। ਪੁਲਿਸ ਦੀ ਵਰਦੀ ਪਾਉਣ ਨਾਲ ਹੀ ਮੈਂ ਰੋਮਾਂਚਿਤ ਹੋ ਉੱਠੀ ਸੀ। ਹੁਣ ਇਥੇ ਦੋਹਰੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਹੈ। ਭਾਵ ਇਹ ਭੂਮਿਕਾ ਮੇਰੇ ਲਈ ਬੋਨਸ ਵਾਂਗ ਹੈ। ਇਥੇ ਦੋਹਰੀ ਭੂਮਿਕਾ ਭਾਵ ਦੋਹਰੇ ਮਜ਼ੇ ਵਾਲਾ ਮਾਮਲਾ ਹੈ। ਖ਼ਾਸ ਗੱਲ ਇਹ ਹੈ ਕਿ ਕ੍ਰਿਸ਼ਮਾ ਤੇ ਕਰੀਨਾ ਦੋਵੇਂ ਜੁੜਵਾਂ ਭੈਣਾਂ ਹਨ ਪਰ ਦੋਵਾਂ ਦੇ ਸੁਭਾਅ ਵਿਚ ਬਹੁਤ ਫ਼ਰਕ ਹੈ। ਕ੍ਰਿਸ਼ਮਾ ਅਨੁਸ਼ਾਸਨ ਪਸੰਦ ਹੈ, ਜਦ ਕਿ ਕਰੀਨਾ ਆਪਣੇ ਢੰਗ ਨਾਲ ਜ਼ਿੰਦਗੀ ਜਿਊਣਾ ਪਸੰਦ ਕਰਦੀ ਹੈ। ਉਹ ਡਾਂਸਰ ਹੈ ਅਤੇ ਹੀਰੋਇਨ ...

ਪੂਰਾ ਲੇਖ ਪੜ੍ਹੋ »

ਛੇ ਸਾਲ ਬਾਅਦ ਮੋਨਾ ਸਿੰਘ ਫਿਰ ਲੜੀਵਾਰਾਂ ਵਿਚ

ਮੋਨਾ ਨੇ ਸੋਨੀ ਸਬ ਚੈਨਲ ਦੇ ਲੜੀਵਾਰ 'ਪੁਸ਼ਪਾ ਇੰਪੋਸੀਬਲ' ਤੋਂ ਛੋਟੇ ਪਰਦੇ 'ਤੇ ਆਪਣਾ ਦੁਬਾਰਾ ਆਗਮਨ ਕੀਤਾ ਹੈ। ਇਸ ਵਿਚ ਮੋਨਾ ਦਾ ਦਾਖ਼ਲਾ ਵਕੀਲ ਦੇ ਤੌਰ 'ਤੇ ਹੋਇਆ ਹੈ ਅਤੇ ਉਸ ਦੇ ਕਿਰਦਾਰ ਦਾ ਨਾਂਅ ਹੈ ਦਾਮਿਨੀ ਮਹਿਰਾ। ਲੜੀਵਾਰ ਵਿਚ ਆਪਣੀ ਭੂਮਿਕਾ ਬਾਰੇ ਮੋਨਾ ਕਹਿੰਦੀ ਹੈ, 'ਕਹਾਣੀ ਅਨੁਸਾਰ ਪੁਸ਼ਪਾ ਦਾ ਆਪਣੇ ਮਕਾਨ ਮਾਲਕ ਨਾਲ ਪੰਗਾ ਪੈ ਜਾਂਦਾ ਹੈ ਅਤੇ ਉਹ ਆਪਣੇ ਘਰ ਤੋਂ ਪੁਸ਼ਪਾ ਨੂੰ ਕੱਢਣਾ ਚਾਹੁੰਦਾ ਹੈ। ਪੁਸ਼ਪਾ ਅਦਾਲਤ ਦੀ ਸ਼ਰਨ ਵਿਚ ਜਾਂਦੀ ਹੈ ਅਤੇ ਪੁਸ਼ਪਾ ਦਾ ਕੇਸ ਲੜਨ ਲਈ ਦਾਮਿਨੀ ਅੱਗੇ ਆਉਂਦੀ ਹੈ। ਐਡਵੋਕੇਟ ਦਾਮਿਨੀ ਘਰ-ਜਾਇਦਾਦ ਸੰਬੰਧੀ ਕੇਸ ਲੜਨ ਲਈ ਜਾਣੀ ਜਾਂਦੀ ਹੈ। ਇਕ ਸਮੇਂ ਪੁਸ਼ਪਾ ਨੇ ਇਸ ਐਡਵੋਕੇਟ ਦੀ ਮਦਦ ਕੀਤੀ ਹੁੰਦੀ ਹੈ। ਸੋ, ਉਸ ਦੇ ਬਦਲੇ ਉਹ ਉਸ ਦਾ ਕੇਸ ਮੁਫ਼ਤ ਲੜਨ ਨੂੰ ਤਿਆਰ ਹੋ ਜਾਂਦੀ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX