ਤਾਜਾ ਖ਼ਬਰਾਂ


ਅੰਮ੍ਰਿਤਸਰ: ਭਾਰਤੀ ਜਨਤਾ ਪਾਰਟੀ ਵਲੋਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ
. . .  12 minutes ago
ਅੰਮ੍ਰਿਤਸਰ, 9 ਫਰਵਰੀ (ਹਰਮਿੰਦਰ ਸਿੰਘ)- ਭਾਰਤੀ ਜਨਤਾ ਪਾਰਟੀ ਵਲੋਂ ਜ਼ਿਲ੍ਹਾ ਆਗਾਮੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿਸ ਦੇ ਤਹਿਤ ਪਾਰਟੀ ਵਲੋਂ ਲਗਾਤਾਰ...
ਨਵੀਂ ਦਿੱਲੀ: ਬੇਰੁਜ਼ਗਾਰੀ, ਮਹਿੰਗਾਈ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਕੀਤਾ ਗਿਆ ਪ੍ਰਦਰਸ਼ਨ
. . .  28 minutes ago
ਨਵੀਂ ਦਿੱਲੀ, 9 ਫਰਵਰੀ- ਮਹਿਲਾ ਕਾਂਗਰਸ ਮੈਂਬਰਾਂ ਨੇ ਬੇਰੁਜ਼ਗਾਰੀ, ਮਹਿੰਗਾਈ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕੀਤਾ।
ਬਾਬਾ ਟੇਕ ਸਿੰਘ ਧਨੌਲਾ ਬਣੇ ਸੰਪ੍ਰਦਾਇ ਮਸਤੂਆਣਾ ਦੇ ਨਵੇਂ ਮੁਖੀ
. . .  about 1 hour ago
ਤਲਵੰਡੀ ਸਾਬੋ, 9 ਫਰਵਰੀ (ਰਣਜੀਤ ਸਿੰਘ ਰਾਜੂ)- ਬੀਤੇ ਦਿਨੀਂ ਗੁਰਪੁਰੀ ਗਮਨ ਕਰ ਗਏ ਸੰਪ੍ਰਦਾਇ ਮਸਤੂਆਣਾ ਦੇ ਮੁਖੀ ਸੰਤ ਗੁਰਚਰਨ ਸਿੰਘ ਦੀ ਅੰਤਿਮ ਅਰਦਾਸ ਤੋਂ ਪਹਿਲਾਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਪ੍ਰਦਾਇ...
ਦਿੱਲੀ ਸ਼ਰਾਬ ਘਪਲੇ 'ਚ ਈ.ਡੀ. ਨੇ ਰਾਜੇਸ਼ ਜੋਸ਼ੀ ਨੂੰ ਕੀਤਾ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 9 ਫਰਵਰੀ- ਦਿੱਲੀ ਸ਼ਰਾਬ ਘਪਲੇ 'ਚ ਈ.ਡੀ. ਨੇ ਇਸ਼ਤਿਹਾਰੀ ਕੰਪਨੀ ਦੇ ਰਾਜੇਸ਼ ਜੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਗੁਰਦਾਸਪੁਰ: ਬੀ.ਐੱਸ.ਐੱਫ. ਦੀ ਆਦੀਆ ਪੋਸਟ ਦੇ ਕੋਲ ਇਕ ਵਾਰ ਫਿਰ ਨਜ਼ਰ ਆਇਆ ਡਰੋਨ
. . .  about 2 hours ago
ਗੁਰਦਾਸਪੁਰ, 9 ਫਰਵਰੀ-ਪੰਜਾਬ ਦੇ ਗੁਰਦਾਸਪੁਰ ਸੈਕਟਰ 'ਚ ਬੀ.ਐੱਸ.ਐੱਫ. ਦੀ ਆਦੀਆ ਪੋਸਟ ਦੇ ਕੋਲ ਬੀਤੀ ਰਾਤ ਇਕ ਪਾਕਿਸਤਾਨੀ ਡਰੋਨ ਦੇਖਿਆ ਗਿਆ। ਬੀ.ਐੱਸ.ਐੱਫ. ਦੇ ਜਵਾਨਾਂ ਨੇ ਡਰੋਨ ਵੱਲ...
Ind Vs Aus:ਆਸਟ੍ਰੇਲੀਆ ਨੇ ਭਾਰਤ ਦੇ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਕੀਤਾ ਫ਼ੈਸਲਾ
. . .  about 2 hours ago
ਨਾਗਪੁਰ, 9 ਫਰਵਰੀ- ਆਸਟ੍ਰੇਲੀਆ ਨੇ ਭਾਰਤ ਦੇ ਖ਼ਿਲਾਫ਼ ਵੀਰਵਾਰ ਨੂੰ ਇੱਥੇ ਪਹਿਲਾਂ ਕਿ੍ਰਕਟ ਟੈਸਟ ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਜੇ.ਪੀ. ਨੱਡਾ ਅੱਜ ਜਾਰੀ ਕਰਨਗੇ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ
. . .  about 3 hours ago
ਨਵੀਂ ਦਿੱਲੀ, 9 ਫਰਵਰੀ- ਭਾਜਪਾ ਪ੍ਰਧਾਨ ਜੇ.ਪੀ. ਨੱਡਾ ਅੱਜ ਅਗਰਤਲਾ 'ਚ ਮਾਤਾ ਤ੍ਰਿਪੁਰਾ ਸੁੰਦਰੀ ਮੰਦਰ 'ਚ ਪੂਜਾ ਕਰਨ ਤੋਂ ਬਾਅਦ ਤ੍ਰਿਪੁਰਾ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਨਗੇ।
ਟਵਿੱਟਰ ਦਾ ਸਰਵਰ ਹੋਇਆ ਡਾਊਨ, ਲੋਕ ਪ੍ਰੇਸ਼ਾਨ
. . .  about 3 hours ago
ਨਵੀਂ ਦਿੱਲੀ, 9 ਫਰਵਰੀ- ਟਵਿੱਟਰ ਸਰਵਰ ਡਾਊਨ ਹੈ। ਬਹੁਤ ਸਾਰੇ ਉਪਭੋਗਤਾਵਾਂ ਨੂੰ ਆਪਣੇ ਖਾਤੇ ਨੂੰ ਲੌਗਇਨ ਕਰਨ 'ਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਕਈ ਯੂਜ਼ਰਸ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ...
ਤੁਰਕੀ-ਸੀਰੀਆ 'ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 15 ਹਜ਼ਾਰ ਤੋਂ ਪਾਰ
. . .  about 3 hours ago
ਅੰਕਾਰਾ, 9 ਫਰਵਰੀ-ਤੁਰਕੀ ਅਤੇ ਸੀਰੀਆ 'ਚ ਆਏ ਭੂਚਾਲ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਤਰਾਂ ਮੁਤਾਬਿਕ ਭੂਚਾਲ ਦੇ ਕਾਰਨ ਹੁਣ ਤੱਕ 15,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਜ਼ਖ਼ਮੀ ਹਨ।
⭐ਮਾਣਕ-ਮੋਤੀ⭐
. . .  1 minute ago
⭐ਮਾਣਕ-ਮੋਤੀ⭐
ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਲਾਲ ਡਰੈੱਸ ਚ ਖ਼ੂਬ ਜਚੇ
. . .  1 day ago
ਗੈਂਗਸਟਰ ਵਿਕੀ ਗੌਂਡਰ ਦੇ ਪਿਤਾ ਦੀ ਲਾਸ਼ ਰੇਲਵੇ ਫਾਟਕ ਨੇੜਿਉਂ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ , 8 ਫਰਵਰੀ (ਬਲਕਰਨ ਸਿੰਘ ਖਾਰਾ) - ਗੈਂਗਸਟਰ ਵਿਕੀ ਗੌਂਡਰ ਦੇ ਪਿਤਾ ਦੀ ਲਾਸ਼ ਕਬਰਵਾਲਾ (ਮਲੋਟ) ਦੇ ਫਾਟਕ ਨੇੜਿਉਂ ਮਿਲੀ ਹੈ । ਵਿਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਦੀ ਲਾਸ਼ ਮੋਰਚਰੀ ...
ਇਜ਼ਰਾਈਲ ਤੇ ਭਾਰਤ ਵਿਚਕਾਰ ਨਜ਼ਦੀਕੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਬੈਂਜਾਮਿਨ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਗੱਲ
. . .  1 day ago
ਖੱਟਰ ਦੇ ਹੈਲੀਕਾਪਟਰ ਲਈ ਨਵੀਂ ਦਾਣਾ ਮੰਡੀ ’ਚ ਗ਼ਰੀਬਾਂ ਦੇ ਤੋੜੇ ਗਏ ਖੋਖੇ
. . .  1 day ago
ਕਰਨਾਲ, 8 ਫਰਵਰੀ ( ਗੁਰਮੀਤ ਸਿੰਘ ਸੱਗੂ )- ਹੈਲੀਕਾਪਟਰ ਰਾਹੀਂ ਕਰਨਾਲ ਪਹੁੰਚੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹੈਲੀਕਾਪਟਰ ਨੂੰ ਉਤਰਨ ਵਿਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਬਣਾਏ ਗਏ ਹੈਲੀਪੈਡ ...
ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਕੌਮੀ ਇਨਸਾਫ ਮੋਰਚੇ ਦੇ ਸ਼ਾਂਤਮਈ ਪ੍ਰਦਰਸ਼ਨ ’ਤੇ ਪੁਲਿਸ ਵਲੋਂ ਕੀਤੇ ਲਾਠੀਚਾਰਜ ਦੀ ਸ਼ਖਤ ਨਿਖੇਧੀ
. . .  1 day ago
ਜੰਡਿਆਲਾ ਗੁਰੂ, 8 ਫਰਵਰੀ-(ਰਣਜੀਤ ਸਿੰਘ ਜੋਸਨ)- ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਚੰਡੀਗ੍ਹੜ ਵਿਚ ਕੌਮੀ ਇਨਸਾਫ ਮੋਰਚੇ ਦੇ ਸ਼ਾਂਤਮਈ ...
ਪਤੀ ਪਤਨੀ ਦੇ ਰੂਪ ਵਿਚ ਕਿਆਰਾ ਤੇ ਸਿਧਾਰਥ ਦੀਆਂ ਤਸਵੀਰਾਂ ਆਈਆਂ ਸਾਹਮਣੇ
. . .  1 day ago
ਪਤੀ ਪਤਨੀ ਦੇ ਰੂਪ ਵਿਚ ਕਿਆਰਾ ਤੇ ਸਿਧਾਰਥ ਦੀਆਂ ਤਸਵੀਰਾਂ ਆਈਆਂ ਸਾਹਮਣੇ
ਤੁਰਕੀ ਵਿਚ ਫ਼ਸੇ ਭਾਰਤੀ ਸੁਰੱਖ਼ਿਅਤ ਹਨ- ਭਾਰਤੀ ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 8 ਫਰਵਰੀ- ਭਾਰਤੀ ਵਿਦੇਸ਼ ਮੰਤਰਾਲੇ ਦੇ ਸੈਕਟਰੀ ਸੰਜੇ ਵਰਮਾ ਨੇ ਕਿਹਾ ਕਿ ਅਸੀਂ ਤੁਰਕੀ ਦੇ ਅਡਾਨਾ ਵਿਚ ਇਕ ਕੰਟਰੋਲ ਰੂਮ ਸਥਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ 10 ਭਾਰਤੀ ਪ੍ਰਭਾਵਿਤ ਖ਼ੇਤਰਾਂ ਦੇ ਦੂਰ-ਦੁਰਾਡੇ ਹਿੱਸਿਆਂ ਵਿਚ ਫ਼ਸੇ ਹੋਏ ਹਨ, ਪਰ ਉਹ ਸੁਰੱਖਿਅਤ ਹਨ। ਇਕ ਭਾਰਤੀ ਨਾਗਰਿਕ ਜੋ ਵਪਾਰਕ ਦੌਰੇ ’ਤੇ ਸੀ.....
ਪ੍ਰਧਾਨ ਮੰਤਰੀ ਗੌਤਮ ਅਡਾਨੀ ਦੀ ਰੱਖਿਆ ਕਰ ਰਹੇ ਹਨ- ਰਾਹੁਲ ਗਾਂਧੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਵਲੋਂ ਦਿੱਤੇ ਗਏ ਭਾਸ਼ਣ ਸੰਬੰਧੀ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਸੰਤੁਸ਼ਟ ਨਹੀਂ ਹਾਂ। ਇਸ ਵਿਚ ਪੁੱਛਗਿੱਛ ਬਾਰੇ ਕੋਈ ਗੱਲ ਨਹੀਂ ਹੋਈ। ਜੇਕਰ ਉਹ ਗੌਤਮ ਅਡਾਨੀ ਦੋਸਤ ਨਹੀਂ ਹਨ ਤਾਂ ਉਨ੍ਹਾਂ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਜਾਂਚ ਹੋਣੀ ਚਾਹੀਦੀ ਹੈ। ਇਹ.......
ਜੇਕਰ ਮਾਂ ਮਜ਼ਬੂਤ ​​ਹੈ ਤਾਂ ਪੂਰਾ ਪਰਿਵਾਰ ਮਜ਼ਬੂਤ ​​ਹੈ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੇਕਰ ਮਾਂ ਮਜ਼ਬੂਤ ​​ਹੈ ਤਾਂ ਪੂਰਾ ਪਰਿਵਾਰ ਮਜ਼ਬੂਤ ​​ਹੁੰਦਾ ਹੈ ਅਤੇ ਜੇਕਰ ਪਰਿਵਾਰ ਮਜ਼ਬੂਤ ​​ਹੈ ਤਾਂ ਪੂਰਾ ਸਮਾਜ ਮਜ਼ਬੂਤ ​​ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਮਾਵਾਂ-ਭੈਣਾਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅੱਜ ਅਸੀਂ.....
ਪਲਾਸਟਿਕ ਦੀ ਰੀਸਾਈਕਲਿੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਵਲੋਂ ਵੱਡਾ ਸੰਦੇਸ਼- ਆਈ.ਓ.ਸੀ.ਐਲ ਚੇਅਰਮੈਨ
. . .  1 day ago
ਨਵੀਂ ਦਿੱਲੀ, 8 ਫਰਵਰੀ- ਆਈ.ਓ.ਸੀ.ਐਲ ਦੇ ਚੇਅਰਮੈਨ ਐਸ. ਐਮ ਵੈਦਿਆਇਸ ਕਿਹਾ ਕਿ ਇਸ ਤੋਂ ਵੱਡਾ ਸੰਦੇਸ਼ ਹੋਰ ਨਹੀਂ ਹੋ ਸਕਦਾ ਕਿ ਪ੍ਰਧਾਨ ਮੰਤਰੀ ਅੱਜ ਪਲਾਸਟਿਕ ਬੋਤਲਾਂ ਦੀ ਰੀਸਾਈਕਲਿੰਗ ਤੋਂ ਬਣੀ ਜੈਕਟ ਪਾ ਕੇ ਸੰਸਦ ਵਿਚ ਗਏ। ਮੈਂ ਪ੍ਰਧਾਨ ਮੰਤਰੀ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਪਲਾਸਟਿਕ ਦੀ ਰੀਸਾਈਕਲਿੰਗ ਨੂੰ ਲੈ ਕੇ ਇੰਨਾ ਵੱਡਾ.......
ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਭਾਰਤ ਵਿਚ ਚਲਾਈ ਗਈ- ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਭਾਰਤ ਵਿਚ ਚਲਾਈ ਗਈ। ਸਾਡੇ ਕਰੋੜਾਂ ਨਾਗਰਿਕਾਂ ਨੂੰ ਵੈਕਸੀਨ ਦੇ ਮੁਫ਼ਤ ਟੀਕੇ ਦਿੱਤੇ ਗਏ। ਸੰਕਟ ਦੇ ਇਸ ਸਮੇਂ ਵਿਚ ਅਸੀਂ 150 ਤੋਂ ਵੱਧ ਦੇਸ਼ਾਂ ਵਿਚ ਦਵਾਈਆਂ ਅਤੇ ਟੀਕੇ ਪਹੁੰਚਾਏ, ਜਿੱਥੇ ਉਨ੍ਹਾਂ ਦੀ ਲੋੜ ਸੀ। ਅੱਜ ਦੁਨੀਆ ਦੇ.....
ਪੁਲਿਸ ਵਲੋਂ ਲੁੱਟਾਂ ਖ਼ੋਹਾਂ ਤੇ ਫਗਵਾੜਾ ’ਚ ਗੋਲੀ ਚਲਾਉਣ ਵਾਲੇ ਗਰੋਹ ਦੇ 3 ਮੈਂਬਰ ਗ੍ਰਿਫ਼ਤਾਰ
. . .  1 day ago
ਕਪੂਰਥਲਾ, 8 ਫਰਵਰੀ (ਅਮਰਜੀਤ ਕੋਮਲ)- ਫਗਵਾੜਾ ਪੁਲਿਸ ਨੇ ਬੀਤੀ 26 ਜਨਵਰੀ ਨੂੰ ਰਾਤ 11 ਵਜੇ ਇਕ ਕਰਿਆਨੇ ਦੀ ਦੁਕਾਨ ਦੇ ਮਾਲਕ ਸੰਜੇ ਸਚਦੇਵਾ ਨੂੰ ਕਥਿਤ ਤੌਰ ’ਤੇ ਮਾਰ ਦੇਣ ਦੀ ਨੀਅਤ ਨਾਲ ਗੋਲੀ ਮਾਰ ਕੇ ਫ਼ਰਾਰ ਹੋਏ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਪਿਸਟਲ, 10 ਰੌਂਦ, 2 ਮੈਗਜ਼ੀਨ.........
ਰਾਹੁਲ ਗਾਂਧੀ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਹਮਲਾ
. . .  1 day ago
ਨਵੀਂ ਦਿੱਲੀ, 8 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ’ਚ ਹੀ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਉਨ੍ਹਾਂ ’ਤੇ ਸ਼ਾਇਰਾਨਾ ਅੰਦਾਜ਼ ’ਚ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਮੈਂ ਕੱਲ੍ਹ ਦੇਖ ਰਿਹਾ ਸੀ ਕਿ ਕੁਝ ਲੋਕਾਂ ਦੇ ਭਾਸ਼ਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਉੱਛਲ ਰਹੇ ਸਨ। ਉਨ੍ਹਾਂ ਨੂੰ....
ਰਾਸ਼ਟਰਪਤੀ ਨੇ ਸਾਡਾ ਅਤੇ ਕਰੋੜਾਂ ਭਾਰਤੀਆਂ ਦਾ ਮਾਰਗਦਰਸ਼ਨ ਕੀਤਾ- ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 8 ਫਰਵਰੀ- ਲੋਕ ਸਭਾ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਮੈਂ ਰਾਸ਼ਟਰਪਤੀ ਦੇ ਸੰਬੋਧਨ ਲਈ ਧੰਨਵਾਦ ਕਰਦਾ ਹਾਂ ਅਤੇ ਇਹ ਮੇਰੀ ਚੰਗੀ ਕਿਸਮਤ ਰਹੀ ਹੈ ਕਿ ਮੈਨੂੰ ਪਹਿਲਾਂ ਵੀ ਕਈ ਵਾਰ ਉਨ੍ਹਾਂ ਦਾ......
ਈ.ਡੀ. ਨੇ ਗੌਤਮ ਮਲਹੋਤਰਾ ਦਾ ਮੰਗਿਆ 14 ਦਿਨਾਂ ਰਿਮਾਂਡ
. . .  1 day ago
ਨਵੀਂ ਦਿੱਲੀ, 8 ਫਰਵਰੀ- ਈ.ਡੀ. ਨੇ ਐਕਸਾਈਜ਼ ਪੁਲਿਸ ਕੇਸ ਵਿਚ ਗ੍ਰਿਫ਼ਤਾਰ ਗੌਤਮ ਮਲਹੋਤਰਾ ਦਾ 14 ਦਿਨ ਦਾ ਰਿਮਾਂਡ ਮੰਗਿਆ ਹੈ। ਰਾਉਸ ਐਵੇਨਿਊ ਕੋਰਟ ਨੇ ਮਲਹੋਤਰਾ ਦੇ ਈ.ਡੀ. ਹਿਰਾਸਤੀ ਰਿਮਾਂਡ ਦੇ ਦਿਨਾਂ ’ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ, ਜਿਸ ਸੰਬੰਧੀ ਜਲਦੀ ਹੀ ਹੁਕਮ ਕੀਤਾ.......
ਹੋਰ ਖ਼ਬਰਾਂ..

ਨਾਰੀ ਸੰਸਾਰ

ਸਾਦਗੀ ਵਿਚ ਵੀ ਹੈ ਸੁੰਦਰਤਾ

ਬੇਹੱਦ ਆਧੁਨਿਕ ਕਹਾਉਣ ਵਾਲੇ ਲੋਕ ਕਿਤੇ ਨਾ ਕਿਤੇ ਹਉਮੈ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਸਾਨੂੰ ਆਪਣੇ ਬਜ਼ੁਰਗਾਂ ਤੋਂ ਸਾਦਗੀ ਦੇ ਮਾਅਨੇ ਪੁੱਛ ਲੈਣੇ ਚਾਹੀਦੇ ਹਨ। ਸਰੀਰ ਨੂੰ ਸੰਵਾਰਨ ਤੋਂ ਜ਼ਿਆਦਾ ਤੋਂ ਅੰਦਰੂਨੀ ਗੁਣ ਪੈਦਾ ਕਰਨੇ ਬਹੁਤ ਜ਼ਰੂਰੀ ਹਨ। ਸਾਦਗੀ ਮਨੁੱਖੀ ਜ਼ਿੰਦਗੀ ਦੀ ਮੂਲ ਜੜ੍ਹ ਹੈ। ਜੋ ਮਨੁੱਖ ਅੰਦਰ ਸੁੱਚਮਤਾ, ਪਵਿੱਤਰਤਾ ਅਤੇ ਮਨ ਨੂੰ ਸਹਿਜ ਅਵਸਥਾ ਵਿਚ ਵਿਚਰਨ ਅਤੇ ਵਿਰਾਸਨ, ਮੌਲਣ ਦਾ ਅਵਸਰ ਪ੍ਰਦਾਨ ਕਰਦੀ ਹੈ। ਅੱਜ ਦੇ ਸੂਚਨਾ ਅਤੇ ਤਕਨੀਕ ਦੇ ਯੁੱਗ ਨੇ ਮਨੁੱਖ ਅੰਦਰਲੀ ਸਾਦਗੀ ਖੋਹ ਕੇ ਆਦਮੀ ਨੂੰ ਇਕ ਮਸ਼ੀਨ ਦੀ ਤਰ੍ਹਾਂ ਅਮਾਨਵੀ ਕਿਰਿਆਵਾਂ ਕਰਨ ਹਿੱਤ ਰੁਚਿਤ ਕਰ ਦਿੱਤਾ ਹੈ। ਸਾਡਾ ਸਮਾਜ ਆਪਣੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਲਾਂਭੇ ਕਰਕੇ ਪੱਛਮੀ ਪ੍ਰਭਾਵ ਹੇਠ ਜਕੜਦਾ ਜਾ ਰਿਹਾ ਹੈ। ਚਮਕੀਲਾ, ਭੜਕੀਲਾ ਪਹਿਰਾਵਾ, ਮਹਿੰਗੇ ਮੈਰਿਜ ਪੈਲੇਸਾਂ ਵਿਚ ਵਿਆਹ, ਫ਼ਜ਼ੂਲ ਖਰਚੀ, ਦੂਜਿਆਂ ਤੋਂ ਹਮੇਸ਼ਾ ਅੱਗੇ ਨਿਕਲਣ ਦੀ ਕੋਸ਼ਿਸ਼ ਨੇ ਇਨਸਾਨ ਨੂੰ ਸਾਦਗੀ ਤੋਂ ਕੋਹਾਂ ਦੂਰ ਕਰ ਦਿੱਤਾ ਹੈ। ਅਸੀਂ ਮਿਹਨਤ ਕਰਨ ਦੀ ਬਜਾਏ ਰਾਤੋ-ਰਾਤ ਸਫਲ ਹੋਣਾ ਚਾਹੁੰਦੇ ਹਾਂ। ਉਸਾਰੂ ...

ਪੂਰਾ ਲੇਖ ਪੜ੍ਹੋ »

ਸਦਾਬਹਾਰ ਸਿਹਤ ਲਈ ਪੌਸ਼ਟਿਕ ਭੋਜਨ

ਪੌਸ਼ਟਿਕ ਭੋਜਨ ਸਾਡੇ ਸਰੀਰ ਦਾ ਸੁਰੱਖਿਆ ਕਵਚ ਹੁੰਦਾ ਹੈ, ਜੋ ਸਰੀਰ ਦੇ ਅੰਗਾਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ। ਬਚਪਨ ਤੋਂ ਜੇਕਰ ਪੌਸ਼ਟਿਕ ਭੋਜਨ ਨਾ ਲਿਆ ਜਾਵੇ ਤਾਂ ਸ਼ੂਗਰ, ਰਤੌਂਧੀ ਅਤੇ ਚਮੜੀ ਸੰਬੰਧੀ ਬਿਮਾਰੀਆਂ ਛੇਤੀ ਘੇਰ ਲੈਂਦੀਆਂ ਹਨ। ਵੱਡਿਆਂ ਨੂੰ ਪੌਸ਼ਟਿਕ ਭੋਜਨ ਦੀ ਕਮੀ ਨਾਲ ਦਿਲ ਦੇ ਦੌਰੇ, ਗਠੀਆ, ਸ਼ੂਗਰ ਅਤੇ ਜੀਵਨ ਸ਼ੈਲੀ ਸੰਬੰਧੀ ਹੋਰ ਕਈ ਬਿਮਾਰੀਆਂ ਹੋ ਸਕਦੀਆਂ ਹਨ। ਬੁਢਾਪੇ ਵਿਚ ਜੇਕਰ ਸਹੀ ਪੌਸ਼ਟਿਕ ਭੋਜਨ ਨਾ ਲਿਆ ਜਾਵੇ ਤਾਂ ਸਰੀਰ ਕਮਜ਼ੋਰ ਪੈ ਜਾਂਦਾ ਹੈ ਅਤੇ ਹੌਲੀ-ਹੌਲੀ ਕਮਜ਼ੋਰੀ ਕਾਰਨ ਬਹੁਤ ਸਾਰੇ ਰੋਗ ਘੇਰ ਲੈਂਦੇ ਹਨ। ਪ੍ਰੋਟੀਨ ਦੀ ਕਮੀ ਨਾਲ ਸਰੀਰ ਦਾ ਸਹੀ ਵਿਕਾਸ ਨਹੀਂ ਹੁੰਦਾ ਹੈ। ਸਰੀਰ ਨੂੰ ਕੁਝ ਫੈਟਸ ਦੀ ਜ਼ਰੂਰਤ ਹੁੰਦੀ ਹੈ। ਕੰਟਰੋਲ ਮਾਤਰਾ ਵਿਚ ਕੁਝ ਫੈਟਸ ਸਰੀਰ ਲਈ ਲਾਭਕਾਰੀ ਹੁੰਦੇ ਹਨ। ਇਨ੍ਹਾਂ ਦਾ ਰੋਜ਼ਾਨਾ ਸੇਵਨ ਜ਼ਰੂਰੀ ਹੈ। ਵਿਟਾਮਿਨ ਦੀ ਕਮੀ ਅੱਖਾਂ ਦੀ ਰੌਸ਼ਨੀ ਨੂੰ ਪ੍ਰਭਾਵਿਤ ਕਰਦੀ ਹੈ। ਗਰਭਵਤੀ ਔਰਤਾਂ ਜੇਕਰ ਪੌਸ਼ਟਿਕ ਭੋਜਨ ਨਹੀਂ ਖਾਂਦੀਆਂ ਤਾਂ ਉਸ ਦਾ ਬੱਚਾ ਪਤਲਾ ਅਤੇ ਬਿਮਾਰੀਆਂ ਵਾਲਾ ਪੈਦਾ ਸਕਦਾ ਹੈ। ਇਸ ਲਈ ਗਰਭਵਤੀ ਔਰਤ ਨੂੰ ...

ਪੂਰਾ ਲੇਖ ਪੜ੍ਹੋ »

ਮਰਦ ਸਹਿਕਰਮੀਆਂ ਪ੍ਰਤੀ ਤੁਹਾਡਾ ਵਤੀਰਾ ਕੀ ਹੋਵੇ?

ਕੰਮਕਾਜੀ ਔਰਤਾਂ ਨੂੰ ਆਪਣੇ ਦਫ਼ਤਰ ਜਾਂ ਕਿਸੇ ਵੀ ਕੰਮ ਦੇ ਸਥਾਨ 'ਤੇ ਕਈ ਤਰ੍ਹਾਂ ਦੇ ਮਰਦਾਂ ਨਾਲ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵਿਚ ਕਈ ਮਰਦ ਤਾਂ ਬਹੁਤ ਚੰਗੇ ਸਹਿਯੋਗੀ ਹੁੰਦੇ ਹਨ ਤੇ ਕਈ ਸਹਿਕਰਮੀਆਂ ਨਾਲ ਤਾਲਮੇਲ ਬਿਠਾਉਣਾ ਮੁਸ਼ਕਿਲ ਹੁੰਦਾ ਹੈ। ਅੱਜ ਹਰ ਖੇਤਰ ਵਿਚ ਔਰਤਾਂ ਮਰਦ ਦੇ ਬਰਾਬਰ ਖੜ੍ਹੀਆਂ ਹਨ ਪਰ ਕੁਝ ਮਰਦ ਅੱਜ ਵੀ ਔਰਤਾਂ ਦੀ ਇਸ ਬਰਾਬਰੀ ਨੂੰ ਸਵੀਕਾਰ ਕਰਨ ਤੋਂ ਝਿਜਕਦੇ ਹਨ। ਇਸੇ ਕਰਕੇ ਹੀ ਕਈ ਔਰਤਾਂ ਦੇ ਸਹਿਕਰਮੀ ਮਰਦਾਂ ਨਾਲ ਤਣਾਓ ਉੱਭਰ ਆਉਂਦੇ ਹਨ। ਦਫ਼ਤਰ ਜਾਂ ਕਿਸੇ ਵੀ ਕੰਮ ਦੇ ਸਥਾਨ 'ਤੇ ਜਾਣ ਵਾਲੀਆਂ ਔਰਤਾਂ ਦਾ ਜਿਨ੍ਹਾਂ ਮਰਦਾਂ ਨਾਲ ਵਾਹ ਪੈਂਦਾ ਹੈ, ਉਨ੍ਹਾਂ ਵਿਚ ਕਈ ਕਮੀਆਂ ਅਤੇ ਕਈ ਖ਼ੂਬੀਆਂ ਹੋ ਸਕਦੀਆਂ ਹਨ ਪਰ ਔਰਤਾਂ ਨੇ ਕਿਸ ਤਰ੍ਹਾਂ ਸੰਤੁਲਨ ਰੱਖਣਾ ਹੈ, ਇਹ ਉਨ੍ਹਾਂ ਦੇ ਆਪਣੇ ਵਿਹਾਰ ਉੱਪਰ ਨਿਰਭਰ ਕਰਦਾ ਹੈ। * ਕੁਝ ਮਰਦ ਸਹਿਕਰਮੀ ਅਜਿਹੇ ਵੀ ਮਿਲਣਗੇ, ਜੋ ਖ਼ੁਦ ਹੀਣ ਭਾਵਨਾ ਦਾ ਸ਼ਿਕਾਰ ਹੁੰਦੇ ਹਨ। ਜੇਕਰ ਔਰਤ ਉੱਚ ਰੁਤਬੇ ਉੱਪਰ ਹੈ ਤਾਂ ਅਜਿਹੇ ਸਹਿਕਰਮੀਆਂ ਨੂੰ ਔਰਤ ਦੇ ਅਧੀਨ ਕੰਮ ਕਰਨਾ ਆਪਣੀ ਸ਼ਾਨ ਦੇ ਖਿਲਾਫ਼ ਜਾਪਦਾ ਹੈ। * ਕੁਝ ਮਰਦ ...

ਪੂਰਾ ਲੇਖ ਪੜ੍ਹੋ »

ਪਰਿਵਾਰ ਨੂੰ ਖ਼ੁਸ਼ ਕਿਵੇਂ ਰੱਖੀਏ?

ਦਾਦਾ-ਦਾਦੀ, ਮਾਤਾ-ਪਿਤਾ, ਲੜਕਾ-ਲੜਕੀ, ਭਰਾ-ਭੈਣ ਮਿਲ ਕੇ ਇਕ ਪਰਿਵਾਰ ਬਣਦਾ ਹੈ। ਪਰਿਵਾਰ ਦਾ ਦੂਜਾ ਨਾਂਅ ਹੈ ਤਾਕਤ। ਸਮਝ ਲਵੋ ਕਿ ਉਂਗਲੀਆਂ ਅਤੇ ਹੱਥ ਮਿਲ ਕੇ ਇਕ ਪਰਿਵਾਰ ਹੈ, ਜਿਸ ਵਿਚ ਕਿ ਸ਼ਕਤੀ ਹੁੰਦੀ ਹੈ। ਪਰਿਵਾਰ ਦੇ ਬਿਨਾਂ ਸਾਡਾ ਜੀਵਨ ਬਿਲਕੁਲ ਅਧੂਰਾ ਹੈ। ਪਰਿਵਾਰ ਸਾਡੇ ਜੀਵਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਾਨੂੰ ਪਰਿਵਾਰ ਨੂੰ ਖ਼ੁਸ਼ ਰੱਖਣਾ ਆਉਣਾ ਚਾਹੀਦਾ ਹੈ। ਪਰਿਵਾਰ ਨੂੰ ਖ਼ੁਸ਼ ਰੱਖਣ ਵਿਚ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਅਹਿਮ ਰੋਲ ਹੁੰਦਾ ਹੈ। ਪਤੀ-ਪਤਨੀ, ਮਾਤਾ-ਪਿਤਾ, ਦਾਦਾ-ਦਾਦੀ ਨੂੰ ਆਪਣੇ ਰਿਸ਼ਤੇ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਦੇ ਉਲਟ ਅੱਜ ਅਸੀਂ ਸਾਰੇ ਆਪਣੇ ਬੱਚਿਆਂ ਨੂੰ ਪਹਿਲ ਦਿੰਦੇ ਹਾਂ। ਬੱਚਿਆਂ ਨੂੰ ਪਹਿਲ ਦੇਣ ਨਾਲ ਪਤੀ-ਪਤਨੀ ਦੇ ਆਪਸੀ ਸੰਬੰਧ ਖਰਾਬ ਹੋ ਜਾਂਦੇ ਹਨ। ਪਹਿਲੇ ਸਮੇਂ ਵਿਚ ਪਤੀ-ਪਤਨੀ ਇਕ ਦੂਜੇ ਨੂੰ ਪਹਿਲ ਦਿੰਦੇ ਸਨ। ਘਰ ਵਿਚ ਲੜਾਈ ਝਗੜਾ ਰਹਿਣ ਨਾਲ ਇਕ ਦੂਜੇ ਨੂੰ ਗੁੱਸੇ ਵਿਚ ਬੋਲਣ ਨਾਲ ਘਰ ਦਾ ਮਾਹੌਲ ਖਰਾਬ ਹੋ ਜਾਂਦਾ ਹੈ। ਇਸ ਦਾ ਪ੍ਰਭਾਵ ਪੂਰੇ ਪਰਿਵਾਰ ਉੱਤੇ ਪੈਂਦਾ ਹੈ। ਵਰਤਮਾਨ ਸਮੇਂ ਵਿਚ ਪਤੀ-ਪਤਨੀ ਨੂੰ ...

ਪੂਰਾ ਲੇਖ ਪੜ੍ਹੋ »

ਆਓ ਕਣਕ ਦੇ ਆਟੇ ਦਾ ਕੇਕ ਬਣਾਈਏ

ਤਿਆਰੀ : * ਵਰਗਾਕਾਰ ਪੈਨ (ਜਾਂ 5 ਤੋਂ 6 ਇੰਚ ਗੋਲਾਕਾਰ ਪੈਨ) ਦੇ ਅੰਦਰ ਮੱਖਣ ਲਗਾ ਲਓ। ਓਵਨ ਨੂੰ 350 ਡਿਗਰੀ ਫਾਰਨਹਾਈਟ ਜਾਂ 180 ਡਿਗਰੀ ਸੈਲਸੀਅਸ 'ਤੇ 20 ਮਿੰਟਾਂ ਲਈ ਪਹਿਲਾਂ ਤੋਂ ਗਰਮ ਹੋਣ ਦਿਓ ਓਨਾ ਚਿਰ ਤੁਸੀਂ ਕੇਕ ਲਈ ਸਮੱਗਰੀ ਤਿਆਰ ਕਰ ਲਓ। * ਇਕ ਕੌਲੇ ਜਾਂ ਪੈਨ ਵਿਚ 1 ਕੱਪ ਕਣਕ ਦਾ ਆਟਾ (120 ਗ੍ਰਾਮ) ਅਤੇ ਅੱਧਾ ਚਮਚ ਬੇਕਿੰਗ ਪਾਊਡਰ ਪਾਓ। * ਆਟਾ ਅਤੇ ਬੇਕਿੰਗ ਪਾਊਡਰ ਨੂੰ ਚੰਗੀ ਤਰ੍ਹਾਂ ਮਿਲਾ ਲਓ। * ਹੁਣ ਅੱਧਾ ਕੱਪ ਮਿੱਠਾ ਸੰਘਣਾ ਦੁੱਧ (125 ਮਿਲੀਲੀਟਰ ਜਾਂ 4 ਔਂਸ) ਪਾਓ। * 1 ਚਮਚ ਵਨੀਲਾ ਐਬਸਟਰੈਕਟ ਜਾਂ ਅੱਧਾ ਚਮਚ ਵਨੀਲਾ ਐਸੈਂਸ ਪਾਓ। ਚੰਗੀ ਤਰ੍ਹਾਂ ਇਸ ਨੂੰ ਮਿਲਾ ਲਓ। ਮੱਖਣ ਦਾ ਘੋਲ ਬਣਾਉਣਾ : * ਇਕ ਹੋਰ ਛੋਟੇ ਜਿਹੇ ਭਾਂਡੇ ਵਿਚ, 6 ਚਮਚ (80 ਗ੍ਰਾਮ) ਮੱਖਣ ਅਤੇ ਅੱਧਾ ਕੱਪ ਪਾਣੀ (125 ਮਿ.ਲੀ.) ਪਾਓ। * ਫਿਰ 4 ਚਮਚ ਚੀਨੀ ਪਾਓ। * ਘੱਟ ਸੇਕ 'ਤੇ ਮੱਖਣ ਨੂੰ ਪਿਘਲਾ ਦਿਓ। ਖੰਡ ਤੇ ਮੱਖਣ ਨੂੰ ਚੰਗੀ ਤਰ੍ਹਾਂ ਮਿਸ਼ਰਿਤ ਕਰਨ ਲਈ ਹਿਲਾਉਂਦੇ ਰਹੋ। * ਸੇਕ ਨੂੰ ਥੋੜ੍ਹਾ ਵਧਾਓ ਤਾਂ ਕਿ ਮਿਸ਼ਰਣ 'ਚ ਉਬਾਲ ਆ ਜਾਵੇ। * ਉਬਾਲ ਤੋਂ ਬਾਅਦ ਗਰਮ ਮੱਖਣ ਅਤੇ ਖੰਡ ਦੇ ਮਿਸ਼ਰਣ ਨੂੰ ਚੁੱਲ੍ਹੇ ਤੋਂ ਤੁਰੰਤ ਚੁੱਕ ਲਓ ...

ਪੂਰਾ ਲੇਖ ਪੜ੍ਹੋ »

ਪੇਟ ਦੀਆਂ ਬਿਮਾਰੀਆਂ ਨੂੰ ਅਣਦੇਖਿਆ ਨਾ ਕਰੋ

ਅੱਜ ਦੇ ਸਮੇਂ 'ਚ ਹਰ ਵਿਅਕਤੀ ਦੇ ਪੇਟ ਵਿਚ ਦਰਦ ਹੋਣਾ ਆਮ ਗੱਲ ਹੋ ਗਈ ਹੈ। ਹਰ ਰੋਜ਼ ਜ਼ਰੂਰਤ ਤੋਂ ਜ਼ਿਆਦਾ ਖਾਣਾ ਖਾ ਕੇ ਕੋਈ ਕੰਮ ਨਾ ਕਰਨਾ ਅਤੇ ਪੂਰਾ-ਪੂਰਾ ਦਿਨ ਆਲਸ ਵਿਚ ਸਮਾਂ ਬਤੀਤ ਕਰਨਾ ਬਿਨਾਂ ਸ਼ੱਕ ਇਕ ਪਾਸੇ ਜਿਥੇ ਵਿਅਕਤੀ ਨੂੰ ਕਸ਼ਟ ਦਿੰਦਾ ਹੈ, ਉਥੇ ਦੂਜੇ ਪਾਸੇ ਪੇਟ ਵਿਚ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ। ਨਤੀਜੇ ਵਜੋਂ ਜਦੋਂ ਗੈਸ ਵਿਅਕਤੀ ਦੇ ਦਿਮਾਗ਼ ਤੱਕ ਅਸਰ ਕਰਦੀ ਹੈ ਤਾਂ ਉਹ ਬੁਰੀ ਤਰ੍ਹਾਂ ਨਾਲ ਤੜਫ਼ ਉੱਠਦਾ ਹੈ ਅਤੇ ਉਸ ਦਾ ਦਿਮਾਗ਼ ਝੁਨਝਨਾਉਣ ਲਗਦਾ ਹੈ। ਪੇਟ ਦੀ ਬਿਮਾਰੀ, ਸਰੀਰ ਦੀਆਂ ਹਜ਼ਾਰ ਬਿਮਾਰੀਆਂ ਦੀ ਜਣਨੀ ਹੈ। ਇਸ ਲਈ ਹਮੇਸ਼ਾ ਯਾਦ ਰੱਖੋ ਕਿ ਹਾਜ਼ਮਾ ਤੰਤਰ ਵਿਚ ਕਿਸੇ ਵੀ ਹੋਣ ਵਾਲੀ ਬਿਮਾਰੀ ਨੂੰ ਸਾਧਾਰਨ ਸਮਝਣ ਦੀ ਭੁੱਲ ਨਾ ਕਰੋ, ਨਹੀਂ ਤਾਂ ਇਹ ਭਵਿੱਖ ਵਿਚ ਬਹੁਤ ਵੱਡੀ ਸਮੱਸਿਆ ਬਣ ਕੇ ਖ਼ਤਰਾ ਪੈਦਾ ਕਰ ਸਕਦੀ ਹੈ। ਰੋਜ਼ਾਨਾ ਸਵੇਰੇ ਉੱਠ ਕੇ ਇਕ ਕਿੱਲੋਮੀਟਰ ਪੈਦਲ ਚੱਲੋ ਕਿਉਂਕਿ ਪੈਦਲ ਚੱਲਣ ਨਾਲ ਗੈਸ ਘੱਟ ਬਣਦੀ ਹੈ ਅਤੇ ਵਿਅਕਤੀ 'ਤੇ ਗੈਸ ਦਾ ਹਮਲਾ ਹੌਲੀ-ਹੌਲੀ ਘੱਟ ਹੋ ਜਾਂਦਾ ਹੈ। ਪੈਦਲ ਚੱਲਣਾ ਇਸ ਬਿਮਾਰੀ ਲਈ ਸਭ ਤੋਂ ਜ਼ਿਆਦਾ ਲਾਭਕਾਰੀ ਸਾਬਤ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX