ਉਹ ਮਾਂ-ਬਾਪ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਘਰ ਧੀ ਜਨਮ ਲੈਂਦੀ ਹੈ। ਜਦ ਧੀਆਂ ਜਨਮ ਲੈਂਦੀਆਂ ਹਨ ਤਾਂ ਮਾਂ-ਬਾਪ ਦੇ ਭਾਗ ਹੀ ਖੁੱਲ੍ਹ ਜਾਂਦੇ ਹਨ। ਇਕ ਧੀ ਆਪਣੇ ਮਾਂ-ਬਾਪ ਦੀ ਜ਼ਿੰਦਗੀ ਵਿਚ ਬਚਪਨ ਤੋਂ ਲੈ ਕੇ ਵੱਡੇ ਹੋਣ ਤਕ ਬਹੁਤ ਪਿਆਰ ਤੇ ਖੁਸ਼ੀਆਂ ਘੋਲਦੀ ਹੈ। ਮਾਂ-ਬਾਪ ਨਾਲ ਇਕ ਦੋਸਤੀ ਵਾਲਾ ਰਿਸ਼ਤਾ ਕਾਇਮ ਕਰਦੀ ਹੈ ਤੇ ਉਨ੍ਹਾਂ ਦੀ ਵਡੇਰੀ ਉਮਰ ਵਿਚ ਭਾਵਨਾਤਮਿਕ ਸਹਾਰਾ ਪ੍ਰਦਾਨ ਕਰਦੀ ਹੈ। ਧੀ ਦਾ ਪਿਆਰ ਮਾਂ-ਬਾਪ ਨੂੰ ਰੀੜ੍ਹ ਦੀ ਹੱਡੀ ਵਾਂਗ ਵਡੇਰੀ ਉਮਰ ਵਿਚ ਮਦਦ ਪ੍ਰਦਾਨ ਕਰਦਾ ਹੈ। ਦੂਸਰਿਆਂ ਦੇ ਕੰਮ ਆਉਣ ਵਾਲੀ ਤੇ ਉਮੀਦਾਂ ਨਾ ਰੱਖਣ ਵਾਲੀ ਨੂੰ ਹੀ ਤਾਂ ਧੀ ਕਹਿੰਦੇ ਹਨ।
ਧੀ ਦਿਵਸ ਮਨਾਉਣਾ ਕਿਉਂ ਸ਼ੁਰੂ ਹੋਇਆ : ਇਸ ਗੱਲ ਤੋਂ ਅਸੀਂ ਸਾਰੇ ਹੀ ਵਾਕਫ਼ ਹਾਂ ਕਿ ਸਮਾਜ ਦੇ ਬਹੁਤ ਸਾਰੇ ਵਰਗ, ਬਹੁਤ ਸਾਰੀਆਂ ਸੰਸਥਾਵਾਂ ਧੀ ਨੂੰ ਲੈ ਕੇ ਹੁੰਦੇ ਪੱਖਪਾਤ ਨੂੰ ਖ਼ਤਮ ਕਰਨ ਲਈ ਲੋਕਾਂ ਵਿਚ ਧੀ ਪ੍ਰਤੀ ਜਾਗਰੂਕਤਾ ਵਧਾਉਣ ਲਈ ਅਤੇ ਧੀ-ਬੇਟੇ ਦੀ ਬਰਾਬਰੀ 'ਤੇ ਜ਼ੋਰ ਪਾਉਣ ਲਈ ਯਤਨਸ਼ੀਲ ਹਨ ਤਾਂ ਕਿ ਲੋਕਾਂ ਦਾ ਧੀਆਂ ਪ੍ਰਤੀ ਦਿਲੋਂ ਪਿਆਰ ਜਾਗੇ। ਅਜਿਹੇ ਉਦੇਸ਼ਾਂ ਨੂੰ ਮੁੱਖ ਰੱਖਦਿਆਂ ਹੀ ਇਹ ਦਿਨ ...
ਪੰਜਾਬੀ ਸੂਬੇ ਦੀ ਸਥਾਪਨਾ ਅਤੇ ਹਰੇ ਇਨਕਲਾਬ ਦੀ ਸ਼ੁਰੂਆਤ ਦੇ ਸਾਲਾਂ ਵਿਚ ਭਾਵੇਂ ਵਿਗਿਆਨਕ ਤਕਨਾਲੋਜੀ ਨੇ ਦਿਹਾਤੀ ਪੰਜਾਬ ਵਿਚ ਪੂਰੀ ਤਰ੍ਹਾਂ ਦਸਤਕ ਨਹੀਂ ਸੀ ਦਿੱਤੀ, ਪਰ ਪੇਂਡੂ ਖੇਤਰ ਕਾਰੋਬਾਰੀ ਪੱਖ ਤੋਂ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਬਹੁਤਾ ਪਿੱਛੇ ਨਹੀਂ ਸਨ। ਅੱਧੀ ਸਦੀ ਪਹਿਲਾਂ ਪੁਰਾਣੇ ਪਿੰਡਾਂ ਦੀ ਰਿਹਾਇਸ਼ੀ, ਕਾਰੋਬਾਰੀ ਅਤੇ ਵਪਾਰਕ ਦਿੱਖ ਜੇਕਰ ਹੁਣ ਨਾਲੋਂ ਉੱਨਤ ਨਹੀਂ ਸੀ ਤਾਂ ਫਿਰ ਹੁਣ ਨਾਲੋਂ ਪਿੱਛੇ ਵੀ ਨਹੀਂ ਸੀ।
ਹਰੇ ਇਨਕਲਾਬ ਦੀ ਸ਼ੁਰੂਆਤ ਦੌਰਾਨ ਦਿਹਾਤੀ ਪੰਜਾਬ ਦੀ ਬਹੁਤੀ ਖੇਤੀ ਪਸ਼ੂਆਂ ਦੇ ਹਲਾਂ 'ਤੇ ਨਿਰਭਰ ਸੀ। ਪਿੰਡਾਂ ਵਿਚ ਕੁਝ ਸਰਦੇ-ਪੁੱਜਦੇ ਕਿਸਾਨਾਂ ਨੇ ਟਰੈਕਟਰ ਖ਼ਰੀਦ ਲਏ ਸਨ। ਉਸ ਸਮੇਂ ਕਣਕ ਅਤੇ ਝੋਨੇ ਦਾ ਇਕੋ ਫ਼ਸਲੀ ਚੱਕਰ ਨਹੀਂ ਸੀ, ਸਗੋਂ ਖੇਤਾਂ ਵਿਚ ਕਮਾਦ, ਸਰ੍ਹੋਂ, ਛੋਲੇ, ਜੌਂ, ਮੂੰਗੀ, ਮੂੰਗਫਲੀ, ਮੱਕੀ, ਬਾਜਰਾ ਅਤੇ ਹੋਰ ਵੱਖ-ਵੱਖ ਫ਼ਸਲਾਂ ਨਜ਼ਰ ਆਉਂਦੀਆਂ ਸਨ। ਤਕਰੀਬਨ ਹਰ ਪਿੰਡ ਵਿਚ ਗੁੜ ਵਾਲੇ ਘੁਲਾੜੇ, ਖੁਰਾਕੀ ਤੇਲ ਵਾਲੇ ਕੋਹਲੂ, ਰੂੰ ਪਿੰਜਣ ਵਾਲੇ ਵੇਲਣੇ, ਪੇਂਜੇ, ਆਟਾ-ਬੇਸਣ ਪੀਸਣ ਵਾਲੇ ਖਰਾਸ, ਸੇਵੀਆਂ ਵੱਟਣ ਵਾਲੀਆਂ ਮਸ਼ੀਨਾਂ ...
ਮੁੱਢ ਜਗਤ ਵਿਚ ਧਰਤੀ 'ਤੇ ਇਨਸਾਨ ਦੀ ਹੋਂਦ ਆਉਂਦੇ ਸਾਰ ਹੀ ਜੂੰਅ ਵਾਂਗੂ ਫਿਸ ਗਈ ਹੁੰਦੀ, ਜੇਕਰ ਉਸ ਦੀ ਆਮਦ ਤੋਂ ਪਹਿਲਾਂ ਧਰਤੀ 'ਤੇ ਪਾਣੀ, ਜੀਵ-ਜੰਤੂ, ਬਨਸਪਤੀ, ਜੰਗਲੀ ਪਸ਼ੂ, ਜਾਨਵਰ ਆਦਿ ਨਾ ਹੁੰਦੇ। ਆਦਿਕਾਲ ਦੀ ਅਵਸਥਾ ਵਿਚੋਂ ਇਨਸਾਨ ਦੀ ਹੋਂਦ ਨੂੰ ਚੁੱਕ ਕੇ ਅੱਜ ਦੀਆਂ ਬੁਲੰਦੀਆਂ ਤੱਕ ਪਹੁੰਚਾਉਣ ਵਿਚ ਕੁਝ ਪਸ਼ੂਆਂ ਅਤੇ ਜਾਨਵਰਾਂ ਦੀ ਭੂਮਿਕਾ ਬੜੀ ਅਹਿਮ ਰਹੀ ਹੈ। ਖਾਣ ਲਈ ਪਸ਼ੂਆਂ ਦਾ ਮਾਸ, ਪਹਿਨਣ ਲਈ ਪਸ਼ੂਆਂ ਦੀ ਚਮੜੀ, ਥੋੜ੍ਹੀ ਸੁਰਤ ਆਉਣ ਤੋਂ ਬਾਅਦ ਧਰਤੀ 'ਤੇ ਹਲ ਖਿਚਣ ਲਈ ਪਸ਼ੂ, ਇਸ ਤੋਂ ਹੋਰ ਅੱਗੇ ਖੂਹਾਂ 'ਚੋਂ ਪਾਣੀ ਖਿੱਚਣ ਲਈ ਪਸ਼ੂ, ਢੋਆ-ਢੁਆਈ ਤੇ ਗੱਡੇ ਟਾਂਗੇ ਖਿੱਚਣ ਲਈ ਪਸ਼ੂ ਤੇ ਅੱਗੇ ਤੋਂ ਅੱਗੇ ਜੰਗ ਦੇ ਮੈਦਾਨ ਵਿਚ ਤੇ ਇਸ ਤੋਂ ਹੋਰ ਅੱਗੇ ਸਰਹੱਦਾਂ ਦੀ ਰਾਖੀ ਵਿਚ ਘੋੜੇ, ਊਠ, ਹਾਥੀ, ਖੱਚਰ, ਖੋਤੇ, ਕੁੱਤੇ ਵਰਗੇ ਪਸ਼ੂ ਤੇ ਜਾਨਵਰ, ਜਾਣੀ ਕਿ ਹਰ ਖੇਤਰ ਵਿਚ ਪਸ਼ੂ ਤੇ ਪਸ਼ੂਆਂ ਦੀ ਪੇਸ਼ਕਾਰੀ। ਪਸ਼ੂਆਂ ਦੀਆਂ ਇਨਸਾਨ ਪ੍ਰਤੀ ਸੇਵਾਵਾਂ, ਵਫ਼ਾਦਾਰੀਆਂ, ਕੁਰਬਾਨੀਆਂ ਦੇ ਸਾਕੇ ਇਨਸਾਨ ਦੀ ਹੋਂਦ ਦੇ ਇਤਿਹਾਸ ਤੋਂ ਵੱਖਰੇ ਨਹੀਂ ਕੀਤੇ ਜਾ ਸਕਦੇ। ਯੁੱਧ ਦੇ ਮੈਦਾਨ ਨਾਲ ਸੰਬੰਧਿਤ ...
ਕਿਹਾ ਜਾਂਦਾ ਹੈ ਕਿ 'ਅੱਖਾਂ ਗਈਆਂ ਤਾਂ ਜਹਾਨ ਗਿਆ' ਪਰ ਜੇ ਕਿਸੇ ਇਨਸਾਨ ਕੋਲ ਵੇਖਣ ਸ਼ਕਤੀ ਦੇ ਨਾਲ-ਨਾਲ ਬੋਲਣ ਅਤੇ ਸੁਣਨ-ਸ਼ਕਤੀ ਵੀ ਖੁਸ ਜਾਵੇ ਤਾਂ ਉਸ ਦਾ ਜੀਵਨ ਕਿੰਨਾ ਦੁਖਦਾਈ ਅਤੇ ਹਨੇਰਾ ਹੋਵੇਗਾ। ਹੈਲਨ ਕੈਲਰ ਨੇ ਅੰਨ੍ਹੀ, ਗੂੰਗੀ ਅਤੇ ਬੋਲੀ ਹੁੰਦਿਆਂ ਹੋਇਆਂ ਵੀ ਨਾ ਕੇਵਲ ਆਪਣੇ ਜੀਵਨ ਨੂੰ ਸਾਰਥਿਕ ਬਣਾਇਆ ਸਗੋਂ ਸਮਾਜ ਨੂੰ ਵੀ ਲੋਅ ਵੰਡੀ। ਉਸ ਦਾ ਜੀਵਨ ਅਤਿਅੰਤ ਹੀ ਪ੍ਰੇਰਨਾਦਾਇਕ ਹੈ। ਹੈਲਨ ਦਾ ਜਨਮ 27 ਜੂਨ, 1880 ਈ. ਨੂੰ ਅਮਰੀਕਾ ਦੇ ਟਸਕੰਬੀਆ (ਐਲਾਬਾਮਾ) ਸ਼ਹਿਰ ਵਿਖੇ ਹੋਇਆ। ਉਸ ਦੀ ਮਾਂ ਕੇਟ ਅਡਾਮਿਸ ਇਕ ਪੜ੍ਹੀ-ਲਿਖੀ ਸੂਝਵਾਨ ਮਹਿਲਾ ਸੀ ਅਤੇ ਪਿਤਾ ਆਰਥਰ ਕੈਲਰ ਫ਼ੌਜ ਵਿਚ ਕਰਨਲ ਸੀ। ਕੇਵਲ 19 ਮਹੀਨਿਆਂ ਦੀ ਉਮਰ ਵਿਚ ਇਸ ਹੱਸਦੀ-ਖੇਡਦੀ, ਸੁੰਦਰ, ਸਿਹਤਮੰਦ ਬੱਚੀ ਨੂੰ ਅਜਿਹਾ ਦਿਮਾਗੀ ਬੁਖਾਰ ਹੋਇਆ, ਜਿਸ ਨੇ ਉਸ ਨੂੰ ਅਪਾਹਜ਼ ਬਣਾ ਦਿੱਤਾ। ਉਹ ਠੋਕਰਾਂ ਖਾ-ਖਾ ਕੇ ਡਿਗਦੀ ਅਤੇ ਚੀਕਾਂ ਮਾਰਦੀ। ਆਪਣੇ ਜਜ਼ਬਾਤ ਪ੍ਰਗਟ ਕਰਨ ਲਈ ਨਾ ਉਸ ਕੋਲ ਬੋਲ ਸਨ, ਨਾ ਰੰਗ-ਬਰੰਗੀ ਦੁਨੀਆ ਵੇਖਣ ਲਈ ਨਜ਼ਰ ਸੀ ਅਤੇ ਨਾ ਹੀ ਕਿਸੇ ਦੀ ਗੱਲ ਸੁਣਨ ਦੀ ਸ਼ਕਤੀ ਸੀ। ਉਸ ਦੀ ਤਰਸਯੋਗ ਹਾਲਤ ਵੇਖ ਕੇ ਉਸ ਦੀ ਮਾਂ ...
ਕੁੜੀਆਂ ਨੂੰ ਚਿੜੀਆਂ ਨਾ ਆਖੋ ਬਾਜ ਕਹੋ। ਧੀ ਨੂੰ ਮਾਪਿਆਂ ਦੇ ਮੱਥੇ ਦਾ ਤਾਜ ਕਹੋ। ਮੰਨਿਆ ਘਰ ਦੀ ਮਾਲਕ ਨੂੰਹ ਹੀ ਹੁੰਦੀ ਏ, ਫਿਰ ਵੀ ਧੀ ਨੂੰ ਦੁੱਖ-ਸੁੱਖ ਦੀ ਹਮਰਾਜ਼ ਕਹੋ। ਕਹਿ ਕੇ ਧਨ ਬੇਗਾਨਾ ਫਾਰਿਗ ਹੋਵੋ ਨਾ, ਧੀ ਨੂੰ ਪੱਥਰ ਨਾ ਆਖੋ, ਪੁਖਰਾਜ ਕਹੋ। ਮਾਈ ਭਾਗੋ ਨੂੰ ਵੇਖੋ ਧੀ ਦੇ ਚਿਹਰੇ 'ਚੋਂ, ਅਬਲਾ ਨਾਰੀ ਨਾ ਆਖੋ ਜਾਂਬਾਜ਼ ਕਹੋ। ਪੇਕਿਓਂ, ਸਹੁਰਿਆਂ ਤੱਕ ਹੀ ਧੀ ਦੀ ਮੰਜ਼ਿਲ ਨਹੀਂ, ਅੰਬਰਾਂ ਤੋਂ ਵੀ ਅੱਗੇ ਦੀ ਪਰਵਾਜ਼ ਕਹੋ। ਧੀਰਜ, ਲੱਜਾ, ਪਿਆਰ, ਵਫ਼ਾ, ਅਪਣੱਤ ਜਿਹੇ, ਸੰਸਕਾਰਾਂ ਨੂੰ ਧੀ ਰਾਣੀ ਦਾ ਦਾਜ ਕਹੋ। ਪੇਕੇ, ਸਹੁਰੇ ਘਰ ਨੂੰ ਜੋੜ ਕੇ ਰੱਖਦੀ ਹੈ, ਧੀ ਨੂੰ ਦੋਹਾਂ ਪਰਿਵਾਰਾਂ ਦੀ ਲਾਜ ਕਹੋ। ਪੈਲੀ ਵੰਡਣ ਲਈ ਤਾਂ ਪੁੱਤਰ ਪੁੱਛਦੇ ਨੇ, ਧੀ ਨੂੰ ਦੁੱਖ ਸੁੱਖ ਪੁੱਛਣ ਵਾਲੀ 'ਵਾਜ ਕਹੋ। ਵਿਹੜਾ ਸੁੰਨਾ ਰਹੇ ਸੇਖਵਾਂ ਧੀ ਬਾਝੋਂ, ਧੀ ਨੂੰ ਰੰਗਲੇ ਜੀਵਨ ਦੀ ਰੰਗਸਾਜ਼ ਕਹੋ। -ਮੋਬਾਈਲ : ...
ਜਿਨ੍ਹਾਂ ਨੂੰ ਜ਼ਿੰਦਗੀ ਦੇ ਅਰਥ ਸਮਝ ਆ ਜਾਣ ਉਨ੍ਹਾਂ ਨੂੰ ਪਤਾ ਹੁੰਦੈ ਕਿ ਕਿਸੇ ਦੇ ਕੰਮ ਆਉਣਾ ਹੀ ਜ਼ਿੰਦਗੀ ਦਾ ਪਹਿਲਾ ਮਕਸਦ ਹੈ। ਆਪਣੇ ਆਲੇ ਦੁਆਲੇ ਨਜ਼ਰ ਮਾਰ ਕੇ ਵੇਖ ਲਿਓ ਅਜਿਹਾ ਕਰਨ ਵਾਲੇ ਲੋਕ ਤਰੱਕੀ ਤੇ ਖੁਸ਼ਹਾਲੀ ਦੀਆਂ ਪੌੜੀਆਂ 'ਕੱਠੇ ਚੜ੍ਹ ਰਹੇ ਹੁੰਦੇ ਹਨ। ਮੈਂ ਜਿਸ ਸ਼ਖ਼ਸੀਅਤ ਦੀ ਗੱਲ ਕਰਨ ਲੱਗਾ ਹਾਂ, ਉਹ ਹੈ ਨਿਰਮਲ ਸਿੰਘ ਚੰਦੀ। ਉਮਰ ਸਿਰਫ 52 ਸਾਲ ਤੇ ਜੇ ਕੰਮ 'ਤੇ ਮਿਹਨਤ ਦੇ ਰੰਗ ਵੇਖੋਗੇ ਤਾਂ ਸਾਧਾਰਨ ਬੰਦਾ ਵੀ ਹੱਥ ਜੋੜ ਕੇ ਕਹੇਗਾ 'ਸੱਚਿਆ ਪਾਤਸ਼ਾਹਾ ਅਜਿਹੇ ਉੱਦਮੀ ਲੋਕਾਂ ਦੀਆਂ ਉਮਰਾਂ ਲੰਮੀਆਂ ਕਰੀਂ'। ਕੱਦ ਦਰਮਿਆਨਾ, ਪੱਗ ਪੋਚਵੀਂ, ਬੱਧੀ ਦਾੜ੍ਹੀ, ਨਿੱਗਰ ਸਰੀਰ, ਚਿਹਰੇ 'ਤੇ ਲਾਲੀ, ਹਰ ਪਲ ਬੁੱਲ੍ਹਾਂ 'ਤੇ ਮੁਸਕਰਾਹਟ ਤੇ ਹਰ ਇਕ ਨੂੰ ਨਿਮਰਤਾ 'ਚ ਜੀ ਜੀ ਕਹਿਣ ਵਾਲੇ ਚੰਦੀ ਨੂੰ ਮਿਲੋਗੇ ਤਾਂ ਮੱਲੋਜ਼ੋਰੀ ਮੂੰਹੋਂ ਨਿਕਲੇਗਾ, 'ਅੱਖ ਵੇਖਣ ਵਾਲੀ ਹੋਵੇ ਤਾਂ ਰੱਬ ਦੂਰ ਨਹੀਂ, ਅਜਿਹੇ ਲੋਕਾਂ ਦੇ ਨਾਲ ਹੀ ਰਹਿ ਰਿਹਾ ਹੁੰਦਾ ਹੈ।' ਸਾਦਗੀ ਤੇ ਹਲੀਮੀ ਨਾਲ ਭਰੇ ਤਿੰਨੇ ਭਰਾ ਸਭ ਤੋਂ ਵੱਡਾ ਹਰਵਿੰਦਰ ਸਿੰਘ ਚੰਦੀ, ਵਿਚਕਾਰਲਾ ਨਿਰਮਲ ਸਿੰਘ ਚੰਦੀ ਤੇ ਸਭ ਤੋਂ ਛੋਟਾ ਨਛੱਤਰ ...
(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਜਲ੍ਹਿਆਂਵਾਲੇ ਬਾਗ ਦੇ ਸਾਕੇ ਦਾ ਬਦਲਾ ਲੈਣ ਵਾਲੇ ਊਧਮ ਸਿੰਘ ਦਾ ਜਨਮ 26 ਦਸੰਬਰ, 1899 ਈ. ਨੂੰ ਪਿਤਾ ਟਹਿਲ ਸਿੰਘ ਤੇ ਮਾਤਾ ਹਰਨਾਮ ਕੌਰ ਦੇ ਗ੍ਰਹਿ ਸੁਨਾਮ ਵਿਖੇ ਹੋਇਆ। ਆਪ ਦੇ ਪਿਤਾ ਰੇਲਵੇ ਵਿਭਾਗ ਵਿਚ ਪਿੰਡ ਉੱਪਲੀ ਵਿਖੇ ਰੇਲਵੇ ਫਾਟਕ 'ਤੇ ਚੌਕੀਦਾਰੀ ਦਾ ਕੰਮ ਕਰਦੇ ਸਨ। ਆਪ ਦੇ ਮਾਤਾ-ਪਿਤਾ 1907 ਈ. ਵਿਚ ਅਕਾਲ ਚਲਾਣਾ ਕਰ ਗਏ। ਦੋਵੇਂ ਭਰਾ ਸਾਧੂ ਸਿੰਘ ਤੇ ਊਧਮ ਸਿੰਘ ਨੇ ਆਪਣਾ ਜੀਵਨ ਕੇਂਦਰੀ ਯਤੀਮਖਾਨਾ, ਪੁਤਲੀਘਰ ਚੌਕ ਅੰਮ੍ਰਿਤਸਰ ਵਿਖੇ ਰਹਿ ਕੇ ਸ਼ੁਰੂ ਕੀਤਾ। ਊਧਮ ਸਿੰਘ ਨੇ ਯਤੀਮਖਾਨੇ ਰਹਿੰਦਿਆਂ 1917 ਈ. ਵਿਚ ਦਸਵੀਂ ਜਮਾਤ ਪਾਸ ਕੀਤੀ, ਪਰ ਉਸ ਸਮੇਂ 1917 ਈ.ਨੂੰ ਊਧਮ ਸਿੰਘ ਦਾ ਭਰਾ ਸਾਧੂ ਸਿੰਘ ਅਕਾਲ ਚਲਾਣਾ ਕਰ ਗਿਆ।
ਊਧਮ ਸਿੰਘ ਨੇ ਜਲ੍ਹਿਆਂਵਾਲੇ ਬਾਗ਼ ਦੀ ਸਾਰੀ ਘਟਨਾ ਨੂੰ ਆਪਣੇ ਅੱਖੀਂ ਵੇਖਿਆ, ਜਦੋਂ ਉਹ ਆਪਣੇ ਸਾਥੀਆਂ ਨਾਲ ਬਾਗ਼ ਵਿਚੋਂ ਲੋਕਾਂ ਨੂੰ ਪਾਣੀ ਪਿਆਉਣ ਦੀ ਸੇਵਾ ਕਰ ਰਿਹਾ ਸੀ। ਇਸ ਘਟਨਾ ਦਾ ਉਸ ਦੇ ਮਨ 'ਤੇ ਅਸਰ ਏਨਾ ਹੋਇਆ ਕਿ ਉਸ ਨੇ ਜ਼ਾਲਮਾਂ ਤੋਂ ਬਦਲਾ ਲੈਣ ਦਾ ਮਨ ਬਣਾ ਲਿਆ। ਊਧਮ ਸਿੰਘ ਦੇ ਮਨ ਅੰਦਰ ਤੜਫ ਸੀ ਕਿ ਕਦੋਂ ...
ਮੈਂ ਰਿਸ਼ਤੇਦਾਰਾਂ ਦੇ ਘਰ ਵਿਚ ਸਵੇਰ ਵੇਲੇ ਨਾਸ਼ਤਾ ਕਰਨ ਲਈ ਟੇਬਲ 'ਤੇ ਬੈਠਿਆ। ਘਰਵਾਲਿਆਂ ਵਲੋਂ ਖਾਣਾ ਪਰੋਸਣਾ ਸ਼ੁਰੂ ਕਰ ਦਿੱਤਾ ਗਿਆ। ਮੇਰੇ ਲਈ ਨਾਸ਼ਤਾ ਅਤੇ ਬੈਠਣ ਵਾਲਾ ਟੇਬਲ ਵੱਖਰੇ ਜਿਹੇ ਸਨ। ਮੇਰੇ ਲਈ ਤਾਂ ਨਾਸ਼ਤਾ ਸਵੇਰ ਦੀ ਰੋਟੀ ਅਤੇ ਟੇਬਲ ਦੀ ਜਗ੍ਹਾ ਬਾਣ ਵਾਲਾ ਮੰਜਾ ਹੁੰਦੇ ਹਨ। ਜਦੋਂ ਰਿਸ਼ਤੇਦਾਰਾਂ ਨੇ ਰੋਟੀ ਫੜਾਉਣ ਲਈ ਟੇਬਲ ਵੱਲ ਹੱਥ ਵਧਾਇਆ ਤਾਂ ਮੈਂ ਆਪਣੇ ਲੜਕੇ ਨੂੰ ਕਿਹਾ 'ਕਾਕਾ, ਮੋਘੇ ਵਿਚੋਂ ਰੋਟੀ ਫੜ' ਮੇਰਾ ਸ਼ਬਦ ਸੁਣ ਕੇ ਲੜਕਾ ਖਾਮੋਸ਼ ਹੋ ਗਿਆ। ਉਸ ਨੇ ਕੰਨ ਵਿਚ ਕਿਹਾ, ਮੋਘਾ ਨਹੀਂ ਇਹ ਸਰਵਿਸ ਵਿੰਡੋ ਹੈ। ਇਸ ਨਾਲ ਮੈਨੂੰ ਪਛੜੇਪਨ ਦਾ ਅਹਿਸਾਸ ਤਾਂ ਹੋਇਆ ਪਰ ਉਸ ਨੂੰ ਦੱਸਣ ਲਈ ਮਜਬੂਰ ਵੀ ਹੋਇਆ ਕਿ ਕਾਕਾ ਸਾਡੇ ਵੇਲੇ ਟੇਬਲ ਦੀ ਜਗ੍ਹਾ ਬਾਣ ਵਾਲਾ ਮੰਜਾ ਅਤੇ ਨਾਸ਼ਤੇ ਦੀ ਜਗ੍ਹਾ 'ਹਾਜ਼ਰੀ' ਹੁੰਦੀ ਸੀ। ਇਸ ਗੱਲ ਨਾਲ ਲੜਕੇ ਨੂੰ ਪੁਰਾਣੇ ਸੱਭਿਆਚਾਰ ਦਾ ਅਹਿਸਾਸ ਹੋਇਆ। ਖੁਦ ਮੈਨੂੰ ਵੀ ਅਹਿਸਾਸ ਹੋਇਆ ਕਿ ਸਾਡੀਆਂ ਨਸਲਾਂ ਜ਼ਮਾਨੇ ਅਨੁਸਾਰ ਅਗਾਂਹਵਧੂ ਹਨ।
-ਪਿੰਡ ਅਬਿਆਣਾ ਕਲਾਂ, ਮੋਬਾਈਲ : ...
ਮੈਂ ਰਾਤੀਂ ਮਹਿਸੂਸ ਕੀਤਾ!
ਤਾਰੇ ਚੰਨ ਨੂੰ ਪੁੱਛ ਰਹੇ ਸੀ ਕਿ, 'ਕਿੱਧਰ ਗਏ ਉਹ ਲੋਕ ਜਿਹੜੇ ਆਪਣੇ ਵੱਲ ਮੂੰਹ ਕਰਕੇ ਸੌਂਦੇ ਹੁੰਦੇ ਸੀ, ਸਾਰੀ-ਸਾਰੀ ਰਾਤ ਸਾਡੇ ਨਾਲ ਗੱਲਾਂ ਕਰਦੇ ਨਾ ਥੱਕਦੇ ਖੁਸ਼ੀ ਹੋਵੇ ਭਾਵੇਂ ਗ਼ਮੀ ਨਿੱਤ ਸਾਡੇ ਨਾਲ ਵੰਡਦੇ। ਖੌਰੇ ਕਿੱਧਰ ਗਏ ਓਹ, ਸਭ ਖ਼ੈਰ ਤਾਂ ਹੈ, ਹੁਣ ਗੱਲਾਂ ਤਾਂ ਕੀ ਸਾਡੇ ਵੱਲ ਕੋਈ ਮੂੰਹ ਵੀ ਨਹੀਂ ਕਰਦਾ।'
ਇਕ ਪਿੰਡ 'ਚੋਂ ਲੰਘਦੀ ਨਹਿਰ ਲਾਗੇ ਦੇ ਛੱਪੜ ਨੂੰ ਕਹਿੰਦੀ ਹੈ 'ਲੱਗਦੈ, ਓਹ ਜਵਾਕ ਹੁਣ ਸਿਆਣੇ ਹੋਗੇ ਜਿਹੜੇ ਕਦੇ ਆਪਣੇ ਵਿਚ ਆ ਕੇ ਨਹਾਉਂਦੇ ਹੁੰਦੇ ਸੀ, ਤੇਰੇ 'ਚ ਤਾਂ ਮੱਝਾਂ ਦੀਆਂ ਪੂਛਾਂ ਫੜ ਕੇ ਤੈਰਦੇ ਰਹਿੰਦੇ ਸੀ, ਆਪਣੇ ਇਕ ਪਾਸੇ ਟੁੱਭੀ ਲਾ ਕੇ ਦੂਜੇ ਪਾਸੇ ਜਾ ਨਿਕਲਦੇ।'
ਨਾਲ ਹੀ ਇਕ ਖੂਹ ਸਭ ਕੁਝ ਸੁਣ ਰਿਹਾ ਸੀ, ਉਹ ਬੋਲਿਆ 'ਮੈਨੂੰ ਵੀ ਤਾਂ ਕੂੜਾ ਸੁੱਟ-ਸੁੱਟ ਕੇ ਪੂਰੀ ਜਾਂਦੇ ਆ, ਕਦੇ ਮੇਰੇ 'ਚੋਂ ਗਾਉਣ ਗਾਉਂਦੇ ਗਾਉਂਦੇ ਪਾਣੀ ਭਰਦੇ ਹੁੰਦੇ ਸੀ, ਮੇਰੇ ਆਲੇ-ਦੁਆਲੇ ਮੇਲੇ ਲੱਗਦੇ ਹੁੰਦੇ ਸੀ ਪਰ ਹੁਣ ਸੱਚ ਕਹੀਏ ਤਾਂ ਸੁੱਕ ਗਏ ਆਂ, ਪੁਰਾਣਾ ਵੇਲਾ ਉਡੀਕਦੇ-ਉਡੀਕਦੇ।'
ਇਕ ਦਿਨ ਮੈਂ ਬਾਬਾ ਬੋਹੜ ਪਿੱਪਲ ਸਿਓਂ ਨੂੰ ਕਹਿੰਦਾ ਸੁਣਿਆ! ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX