'ਚੋਰ' ਆਮ ਤੌਰ 'ਤੇ ਇਕ ਨਫ਼ਰਤ ਭਰਿਆ ਤੇ ਅਪਮਾਨਜਨਕ ਲਫ਼ਜ਼ ਮੰਨਿਆ ਤੇ ਬੋਲਿਆ ਜਾਂਦਾ ਹੈ। ਕੋਈ 'ਪੈਸੇ ਰਾਉਣ' ਵਾਲਾ, ਕੋਈ ਗਹਿਣੇ ਚੁਰਾਉਣ ਵਾਲਾ ਜਾਂ ਕੋਈ ਟੀ.ਵੀ., ਮੋਬਾਈਲ ਜਾਂ ਕਾਰ ਤੇ ਸਕੂਟਰ ਚਰਾਉਣ ਵਾਲਾ ਜਾਂ ਫਿਰ ਕੋਈ ਭੁੱਖਾ ਬੱਚਾ ਡਬਲ ਰੋਟੀ ਚੁਰਾਉਣ ਵਾਲਾ, ਸਾਰੇ ਇਕੋ ਸ਼੍ਰੇਣੀ ਵਿਚ ਆ ਜਾਂਦੇ ਹਨ ਤੇ ਬਹੁਤ ਘਟੀਆ ਤੇ ਸਜ਼ਾ ਦੇ ਕਾਬਲ ਸਮਝੇ ਜਾਂਦੇ ਹਨ। ਕਈਆਂ ਨੂੰ ਤਾਂ ਆਪਣੇ-ਆਪ ਨੂੰ ਸਮਾਜ ਦੇ ਰਖਵਾਲੇ ਕਹਿਣ ਵਾਲੇ, ਕੁੱਟ-ਮਾਰ ਕਰਕੇ ਮੌਤ ਤੱਕ ਦੀ ਸਜ਼ਾ ਦੇ ਦਿੰਦੇ ਹਨ। ਪਰ ਕਦੇ ਸੋਚਿਆ ਹੈ ਇਹੀ 'ਚੋਰ' ਸ਼ਬਦ ਕਿਸੇ ਹੋਰ ਤਰ੍ਹਾਂ ਵੀ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਕ੍ਰਿਸ਼ਨ ਮਹਾਰਾਜ ਨੂੰ ਪਿਆਰ ਤੇ ਸਤਿਕਾਰ ਨਾਲ 'ਮੱਖਣ ਚੋਰ' ਤੇ 'ਗੋਪੀਆਂ ਦਾ ਚਿੱਤ ਚੋਰ' ਵੀ ਕਿਹਾ ਜਾਂਦਾ ਹੈ। ਕਈ ਫ਼ਿਲਮੀ ਗਾਣਿਆਂ ਵਿਚ ਇਹ ਲਫ਼ਜ਼ ਬਿਲਕੁਲ ਹੀ ਵੱਖਰੇ ਤਰੀਕੇ ਨਾਲ ਵਰਤਿਆ ਜਾਂਦਾ ਹੈ, ਜਿਵੇਂ ਕਿ 'ਚੋਰੀ ਚੋਰੀ' ਫ਼ਿਲਮ ਦਾ ਇਹ ਗਾਣਾ:
ਜਹਾਂ ਮੈਂ ਜਾਤੀ ਹੂੰ ਵਹੀਂ ਚਲੇ ਆਤੇ ਹੋ,
ਚੋਰੀ ਚੋਰੀ ਮੇਰੇ ਦਿਲ ਮੇਂ ਸਮਾਤੇ ਹੋ,
ਯਹ ਤੋ ਬਤਾਓ ਜੀ ਤੁਮ ਮੇਰੇ ਕੋਨ ਹੋ।
ਜਾਂ ਫਿਰ ਫ਼ਿਲਮ 'ਮੁਗ਼ਲ-ਏ-ਆਜ਼ਮ' ਦਾ ਗਾਣਾ:
ਪਿਆਰ ...
ਰਾਤ ਦਾ ਸੰਨਾਟਾ ਮਨ ਨੂੰ ਚੁੱਭਣ ਲੱਗਾ ਸੀ। ਲੰਬੀਆਂ ਰਾਤਾਂ ਤੇ ਉਤੋਂ ਪਚਾਸੀ ਸਾਲ ਦੀ ਉਮਰ। ਹੁਣ ਬੁੱਢੀ ਉਮਰੇ ਨੀਂਦ ਆਉਂਦੀ ਹੀ ਕਿੱਥੇ ਹੈ। ਸਵੇਰ ਹੁੰਦੇ-ਹੁੰਦੇ ਤਾਂ ਇੰਜ ਲੱਗਣ ਲਗਦਾ ਹੈ ਕਿ ਇਕ ਰਾਤ ਵਿਚ ਪੂਰੀ ਸਦੀ ਹੀ ਬੀਤ ਗਈ ਹੋਵੇ। ਲੇਟੇ-ਲੇਟੇ ਬਚਨ ਸਿੰਘ ਦੀ ਨਜ਼ਰ ਫਿਰ ਉੱਪਰ ਰੌਸ਼ਨਦਾਨ ਵੱਲ ਚਲੀ ਗਈ। ਉਥੇ ਕੋਈ ਹਲਚਲ ਨਹੀਂ ਸੀ। ਆਲ੍ਹਣੇ ਦੇ ਕੁਝ ਤਿਣਕੇ ਜ਼ਰੂਰ ਨਜ਼ਰ ਆ ਰਹੇ ਸਨ ਪਰ ਚਿੜੀ ਨਹੀਂ ਸੀ ਦਿਖਾਈ ਦੇ ਰਹੀ। ਦੋ-ਚਾਰ ਦਿਨਾਂ ਤੋਂ ਹੀ ਉਸ ਨੂੰ ਇੰਜ ਪ੍ਰਤੀਤ ਹੋ ਰਿਹਾ ਸੀ ਕਿ ਰੌਸ਼ਨਦਾਨ ਵਿਚ ਚਿੜੀ ਨਹੀਂ ਹੈ। ਉਹਨੂੰ ਡਰ ਲੱਗ ਰਿਹਾ ਸੀ ਕਿ ਚਿੜੀ ਕਿਧਰੇ ਹਮੇਸ਼ਾ ਲਈ ਤਾਂ ਨਹੀਂ ਚਲੀ ਗਈ ਜਾਂ ਕਿਸੇ ਜਾਨਵਰ ਦਾ ਸ਼ਿਕਾਰ ਨਾ ਬਣ ਗਈ ਹੋਵੇ। ਕਿਤੇ ਹੁਣ ਉਹ 'ਕੱਲਾ ਤਾਂ ਨਹੀਂ ਰਹਿ ਜਾਵੇਗਾ। ਚਿੜੀ ਦੀ ਚੀਂ...ਚੀਂ... ਨੇ ਸਾਲਾਂ ਬਾਅਦ ਉਸ ਦੇ ਜੀਵਨ ਦਾ ਸੁੰਨਾਪਨ ਥੋੜ੍ਹਾ ਦੂਰ ਕਰ ਦਿੱਤਾ ਸੀ। ਉਸ ਨੇ ਪਾਸਾ ਬਦਲਿਆ ਤਾਂ ਨਜ਼ਰ ਸਾਹਮਣੇ ਟੰਗੀ ਬੰਸੋ ਦੀ ਫੋਟੋ 'ਤੇ ਜਾ ਪਈ। ਦਸ ਸਾਲ ਹੋ ਗਏ ਬੰਸੋ ਨੂੰ ਦੁਨੀਆ ਤੋਂ ਗਏ। ਕਿਵੇਂ ਚੁਪਕੇ ਜਿਹੇ ਹੀ ਨਕਲ ਗਈ, ਬਿਲਕੁਲ ਹੀ ਕੱਲਿਆਂ ਕਰ ਗਈ। ਅੱਜ ...
ਇਕ ਪਿੰਡ ਵਿਚ ਇਕ 'ਬਸੰਤੀ' ਨਾਂਅ ਦੀ ਔਰਤ ਰਹਿੰਦੀ ਸੀ। ਉਹ ਪਿੰਡ ਵਿਚ ਚਲਾਕ ਤੇ ਚੁਗਲਖੋਰ ਗਿਣੀ ਹੋਈ ਸੀ। ਉਸ ਦਾ ਕੰਮ ਸੀ ਲੜਾਉਣਾ। ਉਹ ਹਰ ਘਰ ਵਿਚ ਲੜਾਈ ਪੁਆਈ ਰੱਖਦੀ ਸੀ।
ਇਕ ਦਿਨ ਬਸੰਤੀ ਨਸੀਬੋ ਦੇ ਘਰ ਗਈ ਤੇ ਜਾ ਕੇ ਕਹਿਣ ਲੱਗੀ, 'ਅੱਜ ਦੋਵੇਂ ਜੀਅ ਸਾਜਰੇ ਆ ਗਏ।'
'ਨਹੀਂ, ਇਹ ਤਾਂ ਕੰਮ 'ਤੇ ਗਏ ਹੋਏ ਆ। ਆਉਣ ਵਾਲੇ ਹੀ ਆ। ਮੈਂ ਕੁਝ ਢਿੱਲੀ ਜਿਹੀ ਕਰਕੇ ਕੰਮ 'ਤੇ ਨਹੀਂ ਗਈ।' ਨਸੀਬੋ ਨੇ ਕਿਹਾ।
'ਕਿਉਂ ਝੂਠ ਮਾਰੀ ਜਾਨੀ ਏਂ, ਮੈਂ ਟੈਂਪੂ 'ਤੇ ਬੈਠੀ ਸ਼ਹਿਰ ਨੂੰ ਜਾ ਰਹੀ ਸੀ, ਤੁਹਾਨੂੰ ਦੋਵਾਂ ਨੂੰ ਕੁਲਫ਼ੀ ਖਾਂਦੇ ਦੇਖਿਆ', ਬਸੰਤੀ ਨੇ ਕਿਹਾ।
'ਨਹੀਂ ਬਸੰਤੀਏ, ਤੈਨੂੰ ਭੁਲੇਖਾ ਪੈ ਗਿਆ ਹੋਣਾ', ਨਸੀਬੋ ਨੇ ਕਿਹਾ।
'ਨਹੀਂ ਨਸੀਬੋ, ਬਸੰਤੀ ਭੁਲੇਖਾ ਨਹੀਂ ਖਾ ਸਕਦੀ। ਉਹ ਦੋਵਾਂ ਨੂੰ ਤਾਂ ਭੁਲੇਖੇ ਵਿਚ ਪਾ ਸਕਦੀ ਆ ਪਰ ਆਪ ਭੁਲੇਖਾ ਨਹੀਂ ਖਾ ਸਕਦੀ। ਦੇਖੀ ਕਿਤੇ ਹੋਰ ਨਸੀਬੋ ਨਾਲ ਤਾਂ ਆੜੀ ਨਹੀਂ ਪਾਈ ਫਿਰਦਾ', ਬਸੰਤੀ ਨੇ ਕਿਹਾ।
ਇਹ ਸੁਣ ਕੇ ਨਸੀਬੋ ਨੂੰ ਅੱਗ ਲੱਗ ਗਈ। ਉਹ ਆਪਣੇ ਘਰ ਵਾਲੇ ਨੂੰ ਬਾਹਰ ਦੇਖਣ ਚਲੀ ਗਈ। ਕੁਦਰਤੀ ਉਧਰੋਂ ਬਚਨਾ ਵੀ ਆ ਰਿਹਾ ਸੀ। ਬਸੰਤੀ ਨੂੰ ਹੁਣ ਪਤਾ ਲੱਗ ਗਿਆ ਕਿ ...
ਮਾਂ ਨੂੰ ਬਿਮਾਰ ਮੰਜੇ 'ਤੇ ਪਿਆਂ ਨੂੰ ਅੱਜ ਵਾਹਵਾ ਦਿਨ ਹੋ ਗਏ ਸਨ। ਛੋਟੇ ਭਰਾ ਦੇ ਬੂਹੇ ਰਹਿੰਦੀ ਹੋਈ ਮਾਂ ਦਿਨੋ-ਦਿਨ ਠੀਕ ਹੋਣ ਦੀ ਬਜਾਏ ਸਗੋਂ ਅੱਗੇ ਨਾਲੋਂ ਵੀ ਜ਼ਿਆਦਾ ਈ ਰਹਿੰਦੀ ਜਾਂਦੀ ਸੀ। ਕਿਸੇ ਨੇ ਵੱਡੇ ਪੁੱਤ ਨੂੰ ਕਿਹਾ, ਵੇਹ ਜਾਹ ਆਪਣੀ ਮਾਂ ਦਾ ਪਤਾ ਲੈ, ਤੇਰੀ ਮਾਂ ਤਾਂ ਲਗਦਾ ਕੁਝ ਦਿਨਾਂ ਦੀ ਪ੍ਰਾਹੁਣੀ ਆ। ਵੱਡੇ ਪੁੱਤ ਨੂੰ ਜਦੋਂ ਪਤਾ ਲੱਗਾ ਤਾਂ ਝੱਟ ਹੀ ਆਪਣੀ ਮਾਂ ਦਾ ਪਤਾ ਲੈਣ ਲਈ ਛੋਟੇ ਭਰਾ ਦੇ ਵਿਹੜੇ ਜਾ ਵੜਿਆ। ਮਾਂ ਨੂੰ ਬਿਮਾਰ ਵੇਖ ਕੇ ਵੱਡੇ ਪੁੱਤ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ। ਨਿੱਕਾ ਵੀਰ ਥਾਲੀ ਵਿਚ ਰੋਟੀ ਪਾ ਕੇ ਲੈ ਆਇਆ ਤੇ ਮਾਂ ਨੂੰ ਆਖਣ ਲੱਗਾ, 'ਲੈ ਮਾਂ ਉਠ ਰੋਟੀ ਖਾ ਲੈ', ਰੋਜ਼ ਵਾਂਗ ਮਾਂ ਨੇ ਅੱਜ ਵੀ ਬਾਂਹ ਖੜ੍ਹੀ ਕਰ ਕੇ ਇਸ਼ਾਰਾ ਕੀਤਾ ਕਿ 'ਪੁੱਤ ਮੇਰਾ ਜੀਅ ਨਹੀਂ ਕਰਦਾ ਤੂੰ ਖਾ ਲੈ।'
ਪਰ ਅਚਾਨਕ ਉਸੇ ਹੀ ਟਾਈਮ ਮਾਂ ਨੇ ਕੋਸ਼ਿਸ਼ ਕੀਤੀ ਕਿ ਥੋੜ੍ਹੀ ਜਿਹੀ ਉਠ ਬੈਠੀ, ਅੱਜ ਮਾਂ ਨੇ ਦੋਵਾਂ ਪੁੱਤ ਵੱਲ ਇਸ਼ਾਰਾ ਕਰਕੇ ਇਹ ਕਿਹਾ ਕਿ ਤੁਸੀਂ ਦੋਵੇਂ ਭਾਰ ਇਕੋ ਕੌਲੀ ਵਿਚ ਮੇਰੇ ਸਾਹਮਣੇ ਰੋਟੀ ਖਾਓ, ਦੋਵੇਂ ਭਰਾ ਮਾਂ ਦੀ ਗੱਲ ਮੰਨ ਕੇ ਇਕੋ ਥਾਲੀ ਵਿਚ ਰੋਟੀ ਖਾਣ ਲੱਗ ...
'ਬੇਬੇ ਜੀ ਤੁਸੀਂ ਦਰਵਾਜ਼ੇ 'ਤੇ ਕਿਉਂ ਬੈਠੇ ਹੋ?', ਨਵੀਂ ਵਿਆਹੀ ਆਈ ਬਹੂ ਨੇ ਪੁੱਛਿਆ।
'ਰਾਜਾ ਦਫ਼ਤਰ ਤੋਂ ਮੁੜ ਰਿਹਾ ਹੋਣਾ ਪੁੱਤ, ਕੀ ਦੱਸਾਂ ਜਦੋਂ ਉਹ ਛੋਟਾ ਸੀ ਤਾਂ ਬੜੀ ਬੇਸਬਰੀ ਨਾਲ ਮੇਰੇ ਸਕੂਲ ਤੋਂ ਮੁੜਨ ਦਾ ਇੰਤਜ਼ਾਰ ਕਰਦਾ ਹੁੰਦਾ ਸੀ। ਹੁਣ ਮੈਂ ਸਕੂਲ ਤੋਂ ਰਿਟਾਇਰ ਹੋ ਗਈ ਹਾਂ ਤਾਂ ਮੈਂ ਉਸ ਦਾ ਇੰਤਜ਼ਾਰ ਕਰਦੀ ਹਾਂ', ਬੇਬੇ ਨੇ ਮੁਸਕਰਾਹਟ 'ਚ ਜਵਾਬ ਦਿੱਤਾ। ਬਹੂ ਫਿਰ ਬੋਲੀ, 'ਬੇਬੇ ਜੀ ਹੁਣ ਮੈਂ ਆ ਗਈ ਹਾਂ, ਉਸ ਦਾ ਇੰਤਜ਼ਾਰ ਕਰਨ ਵਾਲੀ, ਤੁਸੀਂ ਉਸ ਦਾ ਇੰਤਜ਼ਾਰ ਕਰਨਾ ਛੱਡ ਦਿਓ।'
ਬੇਬੇ ਜੀ ਡਾਇਨਿੰਗ ਟੇਬਲ 'ਤੇ ਚੁੱਪ-ਚਾਪ ਬੈਠੀ ਸੀ। ਸਾਹਮਣੇ ਮੇਜ਼ 'ਤੇ ਥਾਲੀ ਪਰੋਸੀ ਪਈ ਸੀ, ਬਹੂ ਨੇ ਫਿਰ ਪੁੱਛਿਆ 'ਬੇਬੇ ਜੀ ਤੁਸੀਂ ਰੋਟੀ ਕਿਉਂ ਨਹੀਂ ਖਾ ਰਹੇ।' 'ਰਾਜੇ ਨੂੰ ਵੀ ਆ ਜਾਣ ਦੇ, ਆਪਾਂ ਸਾਰੇ ਮਿਲ ਕੇ ਖਾਵਾਂਗੇ, ਤੇਰੇ ਬਾਪੂ ਜੀ ਦੇ ਸਵਰਗਵਾਸ ਹੋ ਜਾਣ ਤੋਂ ਬਾਅਦ ਮੈਂ ਰਾਜ ਨਾਲ ਹੀ ਤਾਂ ਰੋਟੀ ਖਾਂਦੀ ਹਾਂ। ਉਸ ਨੂੰ ਆ ਜਾਣ ਦੇ, ਮੈਂ ਥੋੜ੍ਹਾ ਇੰਤਜ਼ਾਰ ਕਰ ਲੈਂਦੀ ਹਾਂ', ਬੇਬੇ ਨੇ ਕਿਹਾ।
'ਓ ਹੋ ਬੇਬੇ ਜੀ ਤੁਸੀਂ ਬੇਕਾਰ ਹੀ ਭੁੱਖੇ ਬੈਠੇ ਹੋ, ਨਾਲੇ ਬੇਬੇ ਜੀ ਤੁਸੀਂ ਦਿਨ ਭਰ ਘਰ 'ਚ ਕਿਤਾਬਾਂ ...
ਕਮਲ ਆਪਣੇ ਪਿਤਾ ਜੀ ਤੇ ਬੱਚਿਆਂ ਨਾਲ ਰਾਤ ਦੇ ਇਕ ਵਿਆਹ 'ਚ ਸ਼ਾਮਿਲ ਹੋਣ ਲਈ ਜਾ ਰਿਹਾ ਸੀ। ਰਸਤੇ ਵਿਚ ਇਕ ਥਾਂ 'ਤੇ ਜਿਥੇ ਮੀਟ ਦੀਆਂ ਕਈ ਦੁਕਾਨਾਂ ਸਨ, ਉਥੇ ਕੁੱਤੇ ਬਹੁਤ ਬੁਰੀ ਤਰ੍ਹਾਂ ਇਕ ਗਾਂ ਨੂੰ ਭੌਂਕ ਰਹੇ ਸਨ ਤੇ ਗਾਂ ਭੱਜਦੀ-ਭੱਜਦੀ ਉਨ੍ਹਾਂ ਦੀ ਕਾਰ ਅੱਗੇ ਆ ਜਾਂਦੀ, ਜੇਕਰ ਕਮਲ ਮੌਕੇ 'ਤੇ ਕਾਰ ਦੀ ਬਰੇਕ ਨਾ ਲਾਉਂਦਾ। ਉਨ੍ਹਾਂ ਦੀ ਬੇਟੀ ਨੇ ਕਿਹਾ, 'ਦਾਦਾ ਜੀ ਇਹ ਕੁੱਤੇ ਵਿਚਾਰੀ ਗਾਂ ਨੂੰ ਇਸ ਤਰ੍ਹਾਂ ਕਿਉਂ ਭੌਂਕ ਰਹੇ ਹਨ।' ਤਾਂ ਦਾਦਾ ਜੀ ਨੇ ਕਿਹਾ ਕਿ 'ਇਹ ਗਾਂ ਨੂੰ ਇਸ ਜਗ੍ਹਾ ਤੋਂ ਦੂਰ ਹੋਣ ਲਈ ਕਹਿੰਦੇ ਹਨ, ਕਿਉਂਕਿ ਇਹ ਜਗ੍ਹਾ ਮਾਸ ਖਾਣ ਵਾਲਿਆਂ ਲਈ ਹੈ, ਕੁੱਤੇ ਉਸ ਨੂੰ ਕਹਿੰਦੇ ਹਨ ਕਿ ਤੂੰ ਸ਼ਾਕਾਹਾਰੀ ਹੈਂ ਲੋਕ ਤੇਰੀ ਪੂਜਾ ਕਰਦੇ ਹਨ... ਪਰਮਾਤਮਾ ਨੇ ਸਾਡੇ ਕਰਮਾਂ ਵਿਚ ਹੱਡ ਖਾਣੇ ਤੇ ਤੇਰੇ ਕਰਮਾਂ 'ਚ ਹਰਾ ਖਾਣਾ ਲਿਖਿਆ ਹੈ, ਇਸ ਲਈ ਇਹ ਜਗ੍ਹਾ ਤੇਰੇ ਲਈ ਸਹੀ ਨਹੀਂ ਹੈ।'
ਵਿਆਹ 'ਚ ਪਹੁੰਚ ਗਏ, ਬੱਚੇ ਪੂਰਾ ਆਨੰਦ ਮਾਣ ਰਹੇ ਸੀ ਵਿਆਹ ਦਾ। ਅਚਾਨਕ ਬੇਟੀ ਦੀ ਨਿਗ੍ਹਾ ਲੜਕੀਆਂ ਨੂੰ ਇਕ ਗਰੁੱਪ ਵੱਲ ਲੈ ਗਈ, ਜਿਨ੍ਹਾਂ ਨੇ ਛੋਟੇ-ਛੋਟੇ ਕੱਪੜੇ ਪਾਏ ਸਨ, ਗੂੜਾ ਮੇਕਅੱਪ ਕੀਤਾ ਸੀ ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX