ਚਰਨਜੀਤ ਸਿੰਘ ਆਪਣੇ ਵੱਡੇ ਭਰਾ ਨਾਲ ਮਿਲ ਕੇ 35 ਕਿੱਲਿਆਂ ਵਿਚ ਖੇਤੀ ਕਰਦਾ ਹੈ, ਜਿਸ ਵਿਚ ਉਹ ਮੁੱਖ ਤੌਰ 'ਤੇ ਆਲੂ, ਝੋਨਾ ਅਤੇ ਕਣਕ ਦੇ ਨਾਲ-ਨਾਲ ਮੱਕੀ, ਮੂੰਗੀ ਤੇ ਸੂਰਜਮੁਖੀ ਦੀ ਕਾਸ਼ਤ ਕਰਕੇ ਫ਼ਸਲੀ ਵਿਭਿੰਨਤਾ ਨੂੰ ਤਰਜੀਹ ਦਿੰਦਾ ਹੈ। ਪਿਛਲੇ 6 ਸਾਲਾਂ ਤੋਂ ਉਹ ਆਪਣੇ ਖੇਤਾਂ ਦੀ ਪਰਾਲੀ ਦਾ ਪ੍ਰਬੰਧਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਸਿਫ਼ਾਰਸ਼ ਕੀਤੀਆਂ ਗਈਆਂ ਤਕਨੀਕਾਂ ਅਪਣਾ ਕੇ ਕਰ ਰਿਹਾ ਹੈ। ਹਰ ਸਾਲ ਉਹ ਆਲੂਆਂ ਦੀ ਬਿਜਾਈ ਲਈ ਖੇਤ ਵਿਚ ਉਲਟਾਂਵੇ ਹਲ ਮਾਰ ਕੇ ਖੇਤ ਤਿਆਰ ਕਰਦਾ ਹੈ ਅਤੇ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰਦਾ ਹੈ। ਪਿਛਲੇ ਸਾਲ ਪਿੰਡ ਵਿਚ ਬੇਲਰ ਨਾਲ ਬਣ ਰਹੀਆਂ ਗੰਢਾਂ ਦੇਖ ਕੇ ਉਸ ਨੇ ਆਪਣੇ 10 ਕਿੱਲਿਆਂ ਵਿਚ ਗੰਢਾਂ ਬੰਨ੍ਹ ਕੇ ਪਰਾਲੀ ਚੁਕਾ ਕੇ ਖੇਤ ਤਿਆਰ ਕੀਤਾ, ਜਿਸ ਲਈ ਦੋ ਵਾਰ ਤਵੀਆਂ, ਦੋ ਵਾਰ ਹਲ, ਦੋ ਵਾਰ ਰੋਟਾਵੇਟਰ ਅਤੇ ਇਕ ਵਾਰ ਸੁਹਾਗਾ ਮਾਰਨਾ ਪਿਆ। ਇਸ ਤੋਂ ਉਲਟ, ਸ. ਚਰਨਜੀਤ ਸਿੰਘ ਦੱਸਦਾ ਹੈ ਕਿ ਖੇਤਾਂ ਦੀ ਪਰਾਲੀ ਖੇਤਾਂ ਵਿਚ ਵਾਹੁਣ ਲਈ ਇਕ ਵਾਰ ਮਲਚਰ, ਇਕ ਵਾਰ ਉਲਟਾਂਵਾ ਹਲ, ਇਕ ਵਾਰ ਰੋਟਾਵੇਟਰ ਅਤੇ ਦੋ ਵਾਰ ਸੁਹਾਗਾ ਮਾਰਨਾ ...
ਪੰਜਾਬੀਆਂ ਦਾ ਸੁਭਾਅ ਹੈ ਕਿ ਉਹ ਕੋਈ ਕੰਮ ਕਰਨ ਲੱਗੇ, ਬਾਹਲੀਆਂ ਗਿਣਤੀਆਂ-ਮਿਣਤੀਆਂ ਵਿਚ ਆਪਣਾ ਵਕਤ ਨਹੀਂ ਖਰਾਬ ਕਰਦੇ। 'ਝੱਟ ਰੋਟੀਆਂ ਪਟੱਕ ਦਾਲ' ਵਾਲਾ ਅੰਦਾਜ਼ ਵਰਤਦੇ ਹਨ। ਵੱਡੇ ਤੋਂ ਵੱਡੇ ਕੰਮ ਨੂੰ ਟਿੱਚ ਜਾਣਦੇ ਹਨ, ਜਿਵੇਂ ਕੈਨੇਡਾ ਵਸਣ ਜਾਣਾ। ਛੋਟੀ ਪ੍ਰਾਪਤੀ ਨੂੰ ਵੱਡੀ ਗੱਲ ਸਮਝਣਾ, ਜਿਵੇਂ ਆਈਲੈਟਸ ਨੂੰ ਹੀ ਡਿਗਰੀ ਤੋਂ ਵੱਡੀ ਮੰਨੀ ਜਾਣਾ। ਅੱਜ ਆਮ ਪੰਜਾਬੀ ਛੇ ਬੈਂਡ ਦੇ ਮੁਕਾਬਲੇ, ਵੀਹ ਕਿੱਲਿਆਂ ਦੀ ਕੁਰਬਾਨੀ ਦਾ ਦੁੱਖ ਨਹੀਂ ਮੰਨਦਾ। ਇਹੀ ਕਾਰਨ ਹੈ ਕਿ ਪਿੰਡਾਂ ਦੇ ਪਿੰਡ ਜੁਆਨ ਆਬਾਦੀ ਤੋਂ ਸੱਖਣੇ ਹੋਈ ਜਾਂਦੇ ਹਨ। ਸਕੂਲਾਂ ਕਾਲਜਾਂ 'ਚ ਵਿਦਿਆਰਥੀ ਘਟ ਰਹੇ ਹਨ। ਜਿਹੜੇ ਇਥੇ ਹਨ, ਦਾਅ ਲੱਗਦੇ ਹੀ ਜਹਾਜ਼ੇ ਚੜ੍ਹ ਜਾਣੇ ਹਨ। ਜੰਮਣਾ ਪੰਜਾਬ 'ਚ ਤੇ ਵਸਣਾ ਕੈਨੇਡਾ, ਸਾਡੇ ਡੀ. ਐਨ. ਏ. ਦਾ ਹਿੱਸਾ ਬਣ ਗਿਆ ਲਗਦਾ ਹੈ। ਹੁਣ ਇਸ ਨਿਕਾਸ ਨੂੰ ਰੋਕਣਾ ਮੁਸ਼ਕਿਲ ਨਹੀਂ, ਸਗੋਂ ਅਸੰਭਵ ਹੈ ਤੇ ਇਹ ਸਚਾਈ ਸਾਨੂੰ ਮੰਨ ਲੈਣੀ ਚਾਹੀਦੀ ਹੈ।
ਮੋਬਾਈਲ : +91-98159-45018
ਈ-ਮੇਲ : ...
ਕਿਸਾਨਾਂ ਤੱਕ ਨਵਾਂ ਖੇਤੀ ਗਿਆਨ ਤੇ ਵਿਗਿਆਨ ਅਤੇ ਹਾੜ੍ਹੀ ਦੇ ਵਿਸ਼ੇਸ਼ ਕਰ ਕੇ ਕਣਕ ਤੇ ਸਬਜ਼ੀਆਂ ਦੇ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦੇ ਬੀਜ ਅਤੇ ਫ਼ਲਾਂ ਦੇ ਬੂਟੇ ਆਦਿ ਕਿਸਾਨਾਂ ਨੂੰ ਉਪਲਬਧ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ. ਏ. ਯੂ.) ਅਤੇ ਆਈ. ਸੀ. ਏ. ਆਰ. - ਭਾਰਤੀ ਖੇਤੀ ਖੋਜ ਸੰਸਥਾਨ ਵਲੋਂ ਕਿਸਾਨ ਮੇਲੇ ਲਾਏ ਜਾਂਦੇ ਹਨ। ਹਾੜ੍ਹੀ ਸਬੰਧੀ ਪੀ. ਏ. ਯੂ. ਨੇ ਗੁਰਦਾਸਪੁਰ, ਅੰਮ੍ਰਿਤਸਰ, ਬੱਲੋਵਾਲ ਸੌਂਖੜੀ, ਫ਼ਰੀਦਕੋਟ ਅਤੇ ਰੌਣੀ ਵਿਖੇ ਮੇਲੇ ਲਾਏ ਅਤੇ ਮੁੱਖ ਕਿਸਾਨ ਮੇਲਾ ਲੁਧਿਆਣਾ ਕੈਂਪਸ 'ਚ 23-24 ਸਤੰਬਰ ਨੂੰ ਲਗਾਇਆ ਗਿਆ। ਇਸੇ ਤਰ੍ਹਾਂ ਆਈ. ਸੀ. ਏ. ਆਰ. - ਆਈ. ਏ. ਆਰ. ਆਈ. ਦੇ ਸਹਿਯੋਗ ਨਾਲ ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਨੇ ਰੱਖੜਾ ਕਿਸਾਨ ਕੈਂਪ ਲਗਾਇਆ। ਇਨ੍ਹਾਂ ਮੇਲਿਆਂ ਤੇ ਕੈਂਪਾਂ 'ਚ ਬੁੱਧੀਜੀਵੀ, ਅਗਾਂਹਵਧੂ ਕਿਸਾਨਾਂ ਤੇ ਵਿਗਿਆਨੀਆਂ ਵਿਚਾਲੇ ਹੋਈ ਵਿਚਾਰ-ਚਰਚਾ ਅਤੇ ਆਪੋ ਵਿਚ ਵਿਚਾਰ ਵਟਾਂਦਰਾ ਕਰ ਰਹੇ ਕਿਸਾਨਾਂ ਵਜੋਂ ਕੁਝ ਕਿਰਸਾਨੀ ਸਮੱਸਿਆਵਾਂ ਉੱਭਰ ਕੇ ਸਾਹਮਣੇ ਆਈਆਂ, ਜੋ ਖੇਤੀ ਮਾਹਿਰਾਂ ਤੇ ਵਿਗਿਆਨੀਆਂ ਨੂੰ ਵੀ ਫੀਡਬੈਕ ਮੁਹੱਈਆ ਕਰਨ ਦਾ ਸੋਮਾ ਹਨ। ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX