ਸਾਦਗੀ ਨਾਲ ਵਿਅਕਤੀ ਦਾ ਜੀਵਨ ਸ਼ਾਂਤਮਈ ਢੰਗ ਨਾਲ ਬਤੀਤ ਹੁੰਦਾ ਹੈ। ਸਾਨੂੰ ਆਪਣੇ ਬਜ਼ੁਰਗਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਸਮਿਆਂ ਵਿਚ ਜਦੋਂ ਸੀਮਿਤ ਸਾਧਨ ਸਨ, ਕਿਸ ਤਰ੍ਹਾਂ ਉਹ ਸਾਦਗੀ ਵਿਚ ਜ਼ਿੰਦਗੀ ਬਤੀਤ ਕਰਦੇ ਸਨ। ਖਾਣ-ਪੀਣ, ਰਹਿਣ-ਸਹਿਣ, ਬੋਲ ਬਾਣੀ ਵਿਚ ਕਿੰਨੀ ਹੀ ਸਾਦਗੀ ਹੁੰਦੀ ਸੀ।
ਜੇਕਰ ਖਾਣ-ਪੀਣ ਦੀ ਗੱਲ ਕਰੀਏ ਤਾਂ ਸਾਡੇ ਬਜ਼ੁਰਗ ਕਈ ਵਾਰ ਪੁਦੀਨੇ ਦੀ ਚਟਨੀ ਤੇ ਗੰਢੇ ਨਾਲ ਵੀ ਰੋਟੀ ਖਾ ਲੈਂਦੇ ਸਨ। ਸਿਹਤ ਵੀ ਬਿਲਕੁਲ ਤੰਦਰੁਸਤ ਰਹਿੰਦੀ ਸੀ। ਕਿਸੇ ਨੂੰ ਵੀ ਮੋਟਾਪਾ ਨਹੀਂ ਹੁੰਦਾ, ਕਿਉਂਕਿ ਖੇਤਾਂ ਵਿਚ ਆਪਣੇ ਹੱਥੀਂ ਕੰਮ ਕੀਤਾ ਜਾਂਦਾ ਸੀ। ਅੱਜ ਜ਼ੰਕ ਫੂਡ ਖਾਣ ਨੂੰ ਬਹੁਤ ਤਰਜੀਹ ਦਿੱਤੀ ਜਾਂਦੀ ਹੈ। ਕਈ ਪਰਿਵਾਰ ਤਾਂ ਅਜਿਹੇ ਹਨ ਜੋ ਘਰ ਵਿਚ ਖਾਣਾ ਬਿਲਕੁਲ ਵੀ ਨਹੀਂ ਬਣਾਉਂਦੇ। ਉਹ ਬਾਹਰ ਦੇ ਖਾਣੇ ਨੂੰ ਹੀ ਤਰਜੀਹ ਦਿੰਦੇ ਹਨ, ਜਿਸ ਕਾਰਨ ਅੱਜ ਜੋ ਬੱਚੇ ਹਨ, ਉਹ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਜੇ ਰਹਿਣ-ਸਹਿਣ ਦੀ ਗੱਲ ਕਰੀਏ ਤਾਂ ਬਹੁਤ ਹੀ ਸਾਦੇ ਢੰਗ ਨਾਲ ਜੀਵਨ ਬਤੀਤ ਕੀਤਾ ਜਾਂਦਾ ਸੀ। ਬਹੁਤ ਹੀ ਸਾਦੇ ਸਿੱਧੇ ਕੱਪੜੇ ...
ਮੌਨਸੂਨ ਜਾਂਦੇ ਹੀ ਦੇਸ਼ ਭਰ ਵਿਚ ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਦੇ ਨਾਲ ਸ਼ੁਰੂ ਹੋ ਜਾਂਦੀ ਹੈ ਇਹ ਚਿੰਤਾ ਕਿ ਹੁਣ ਤਿਉਹਾਰੀ ਮੌਸਮ ਵਿਚ ਅਸੀਂ ਆਪਣੇ-ਆਪ ਨੂੰ ਕਿਵੇਂ ਸਮਾਰਟ ਅਤੇ ਸਟਾਈਲਿਸ਼ ਬਣਾਈਏ। ਇਥੇ ਕੁਝ ਇਸ ਤਰ੍ਹਾਂ ਦੇ ਪਹਿਰਾਵਿਆਂ 'ਤੇ ਅਸੀਂ ਨਜ਼ਰ ਮਾਰਾਂਗੇ, ਜੋ ਆਉਣ ਵਾਲੇ ਤਿਉਹਾਰੀ ਮੌਸਮ ਵਿਚ ਸਾਡੀ ਦਿੱਖ ਨੂੰ ਚਾਰ ਚੰਨ ਲਗਾ ਸਕਦੇ ਹਨ। ਕੁੜਤੀ ਨਾਲ ਬੰਧਨੀ ਦੁਪੱਟਾ ਹਾਲਾਂਕਿ ਨਵਾਂ ਤਜਰਬਾ ਨਹੀਂ ਹੈ, ਪਰ ਇਨ੍ਹੀਂ ਦਿਨੀਂ ਇਹ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨੂੰ ਕਿਤੇ ਵੀ ਅਤੇ ਕਦੀ ਵੀ ਪਹਿਨਿਆ ਜਾ ਸਕਦਾ ਹੈ। ਇਸ ਨੂੰ ਪਾਉਂਦਿਆਂ ਹੀ ਕੁਝ ਵੱਖਰਾ, ਕੁਝ ਹਟ ਕੇ ਦਿਸਣ ਲਗਦਾ ਹੈ। ਲਗਦਾ ਹੈ ਕਿ ਕੋਈ ਖ਼ਾਸ ਮੌਕਾ ਹੈ, ਵਿਸ਼ੇਸ਼ ਕਰਕੇ ਤਿਉਹਾਰੀ ਸੀਜ਼ਨ ਦਾ। ਉਂਝ ਤਾਂ ਚੈੱਕ ਅਤੇ ਪਲੇਨ ਦੋਵੇਂ ਹੀ ਤਰ੍ਹਾਂ ਦੇ ਸੂਟਾਂ 'ਤੇ ਚਲਦਾ ਹੈ, ਪਰ ਪਲੇਨ ਵਿਚ ਹੋਰ ਵੀ ਖ਼ਾਸ ਲਗਦਾ ਹੈ। ਦਰਅਸਲ ਬੰਧਨੀ ਫੈਸ਼ਨ ਗੁਜਰਾਤ ਅਤੇ ਰਾਜਸਥਾਨ ਦੀਆਂ ਰਵਾਇਤੀ ਸਾੜ੍ਹੀਆਂ ਦਾ ਫੈਸ਼ਨ ਹੈ, ਜੋ ਇਕ ਜ਼ਮਾਨੇ ਵਿਚ ਬਹੁਤ ਹਿੱਟ ਰਿਹਾ ਹੈ। ਸਾੜ੍ਹੀਆਂ ਨਾਲ ਹੀ ...
ਕਹਿੰਦੇ ਨੇ ਇਨਸਾਨ ਦਾ ਪਹਿਲਾ ਗੁਰੂ ਉਸ ਦੀ ਜਨਨੀ (ਮਾਂ) ਹੁੰਦੀ ਹੈ ਤੇ ਇਹ ਵੀ ਵੇਖਣ ਵਿਚ ਆਉਂਦਾ ਹੈ ਕਿ ਬੱਚਿਆਂ ਦੇ ਸੁਭਾਅ ਵਿਚ ਬਹੁਤ ਜ਼ਿਆਦਾ ਅਸਰ ਵੇਖਣ ਨੂੰ ਮਿਲਦਾ ਹੈ ਉਨ੍ਹਾਂ ਦੀ ਮਾਂ ਦਾ। ਕਈ ਵਾਰ ਵੇਖਦੇ ਹਾਂ ਕਿ ਕਈ ਔਰਤਾਂ ਬੱਚਿਆਂ ਨੂੰ ਖ਼ਾਸ ਤੌਰ 'ਤੇ 14-15 ਸਾਲ ਉਮਰ ਦੇ ਬੱਚਿਆਂ ਨੂੰ ਵੀ ਬੈਠੇ ਬਿਠਾਏ ਸਭ ਕੁਝ ਦਿੰਦੀਆਂ ਹਨ, ਉਹ ਬੱਚੇ ਉੱਠ ਕੇ ਪਾਣੀ ਦਾ ਗਲਾਸ ਵੀ ਨਹੀਂ ਪੀਂਦੇ ਬਲਕਿ ਬੈਠੇ ਬਿਠਾਏ ਆਵਾਜ਼ (ਹੁਕਮ) ਮਾਰਦੇ ਹਨ ਤੇ ਹਾਂ ਸਿਰਫ਼ ਪੜ੍ਹਾਈ ਸਮੇਂ ਹੀ ਨਹੀਂ ਬਲਕਿ ਕਈ ਵਾਰ ਤਾਂ ਉਹ ਟੀ.ਵੀ. ਜਾਂ ਆਪਣੇ ਫੋਨ 'ਤੇ ਰੁੱਝੇ ਹੁੰਦੇ ਹਨ। ਔਰਤਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਲੜਕੇ ਅਤੇ ਲੜਕੀਆਂ ਦੋਵਾਂ ਨੂੰ ਥੋੜ੍ਹਾ-ਥੋੜ੍ਹਾ ਰਸੋਈ ਦਾ ਕੰਮ ਕਰਨਾ, ਆਪਣੇ ਕਮਰੇ ਦੀ ਸਫ਼ਾਈ, ਕੱਪੜੇ ਆਦਿ ਦੀ ਸਫ਼ਾਈ ਕਰਨਾ ਜ਼ਰੂਰ ਸਿਖਾਉਣ ਕਿਉਂਕਿ ਬੱਚਿਆਂ ਨੂੰ ਕੰਮ, ਘਰ ਦੇ ਕੰਮ ਕਰਨੇ ਆਉਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਨੂੰ ਹੋਸਟਲ ਵਿਚ ਜਾਂ ਕਈ ਵਾਰ ਪੜ੍ਹਨ ਵਿਦੇਸ਼ ਜਾਣਾ ਪਵੇ ਤਾਂ ਵੀ ਇਹ ਕੰਮ ਆਉਣੇ ਬਹੁਤ ਜ਼ਰੂਰੀ ਹਨ। ਅਗਰ ਔਰਤਾਂ ਸਮੇਂ ਰਹਿੰਦੇ ਹੀ ਬੱਚਿਆਂ ਨੂੰ ਆਪਣੇ ਨਾਲ ਕੰਮ ...
ਚਿਹਰੇ ਦੀ ਸੁੰਦਰਤਾ 'ਚ ਚਾਰ ਚੰਨ ਲਗਾਉਂਦੀਆਂ ਅੱਖਾਂ ਅਤੇ ਅੱਖਾਂ ਦੀ ਸੁੰਦਰਤਾ ਵਧਾਉਂਦੀਆਂ ਹਨ ਪਲਕਾਂ।
* ਪਲਕਾਂ ਸਿਰਫ਼ ਸਾਡੀਆਂ ਅੱਖਾਂ ਦੀ ਸੁੰਦਰਤਾ ਹੀ ਨਹੀਂ ਵਧਾਉਂਦੀਆਂ ਸਗੋਂ ਧੂੜ-ਮਿੱਟੀ ਤੋਂ ਵੀ ਸਾਡੀਆਂ ਅੱਖਾਂ ਦੀ ਰੱਖਿਆ ਕਰਦੀਆਂ ਹਨ। ਇਨ੍ਹਾਂ ਦੀ ਦੇਖਭਾਲ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਬਦਾਮ ਦੇ ਤੇਲ ਨਾਲ ਹਲਕੇ ਹੱਥਾਂ ਨਾਲ ਪਲਕਾਂ ਦੀ ਮਸਾਜ ਕਰੋ।
* ਸਿਰ ਦੇ ਵਾਲਾਂ 'ਚ ਸਿੱਕਰੀ ਹੋਣ ਕਰਕੇ ਵੀ ਪਲਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਪਲਕਾਂ ਦੇ ਵਾਲ ਝੜਨ ਲਗਦੇ ਹਨ। ਇਸ ਲਈ ਪਲਕਾਂ ਨੂੰ ਸਿਹਤਮੰਦ ਰੱਖਣ ਲਈ ਸਭ ਤੋਂ ਪਹਿਲਾਂ ਵਾਲਾਂ ਦੀ ਸਿੱਕਰੀ ਦੂਰ ਕਰੋ।
* ਪਲਕਾਂ ਤੇ ਭਰਵੱਟਿਆਂ ਨੂੰ ਸੰਘਣੀ ਅਤੇ ਘੁੰਗਰਾਲੀ ਦਿੱਖ ਦੇਣ ਲਈ ਪਲਕਾਂ 'ਤੇ ਮਸਕਾਰਾ ਜੜ੍ਹਾਂ ਤੋਂ ਸਿਰੇ ਵੱਲ ਲਗਾਓ। ਧਿਆਨ ਰੱਖੋ ਕਿ ਪਹਿਲਾ ਕੋਟ ਸੁੱਕਣ 'ਤੇ ਹੀ ਦੂਜਾ ਕੋਟ ਲਗਾਓ।
* ਪਲਕਾਂ ਨੂੰ ਕਰਲੀ ਕਰਨ ਲਈ ਰੰਗ ਦੀ ਵਰਤੋਂ ਕਰੋ। ਇਸ ਲਈ ਪਹਿਲਾਂ ਮਸਕਾਰੇ ਨੂੰ ਮੇਕਅਪ ਰਿਮੂਵਰ ਨਾਲ ਸਾਫ਼ ਕਰੋ, ਫਿਰ ਰੰਗ ਲਗਾਓ ਨਹੀਂ ਤਾਂ ਪਲਕਾਂ ਟੁੱਟਣ ਦਾ ਡਰ ਰਹਿੰਦਾ ਹੈ।
* ਜੇਕਰ ਪਲਕਾਂ ਛੋਟੀਆਂ ਹਨ ...
ਇੰਟਰਨੈੱਟ ਕੀ ਹੈ ਇਸ ਬਾਰੇ ਆਪਾਂ ਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਇੰਟਰਨੈੱਟ ਨੇ ਦੁਨੀਆ ਨੂੰ ਆਪਣੀ ਮੁੱਠੀ ਵਿਚ ਕੀਤਾ ਹੋਇਆ ਹੈ ਹਾਂ ਕਿਉਂਕਿ ਕਿਸੇ ਕੋਲ ਮੋਬਾਈਲ ਹੈ ਤਾਂ ਉਸ ਵਿਚ ਇੰਟਰਨੈੱਟ ਹੋਣਾ ਬਹੁਤ ਜ਼ਰੂਰੀ ਹੈ ਤੇ ਆਪਣੀ ਨਵੀਂ ਪੀੜ੍ਹੀ ਵਧੀਆ ਹੀ ਨਹੀਂ, ਇਸ ਦਾ ਬਹੁਤ ਵਧੀਆ ਇਸਤੇਮਾਲ ਕਰ ਰਹੀ ਹੈ।
ਜਿਵੇਂ ਕਿ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ ਤਾਂ ਇਸ ਵਿਚ ਕੁੜੀਆਂ ਦੀ ਗੱਲ ਆਉਂਦੀ ਹੈ। ਆਪਣਾ ਦੇਸ਼ ਡਿਜੀਟਲ ਦੇਸ਼ ਬਣ ਰਿਹਾ ਹੈ ਪਰ ਇਸ ਵਿਚ ਨਵੀਂ ਪੀੜ੍ਹੀ ਦੀਆਂ ਕੁੜੀਆਂ ਜਾਂ ਇਸ ਤਰ੍ਹਾਂ ਕਹੀਏ ਕਿ ਹਰ ਤਰ੍ਹਾਂ ਦਾ ਨੌਜਵਾਨ ਇਸ ਦੇ ਅਧੀਨ ਹੋ ਗਿਆ ਹੈ।
ਇੰਸਟਾਗ੍ਰਾਮ 'ਤੇ ਰੀਲਜ਼ ਬਣਾਉਣਾ ਕੁੜੀਆਂ ਦਾ ਨਵਾਂ ਫੈਸ਼ਨ ਬਣ ਗਿਆ ਹੈ ਇਹ ਗੱਲ ਨਹੀਂ ਕਿ ਕੁੜੀਆਂ ਹੀ ਇਹ ਸਭ ਕਰਦੀਆਂ ਨੇ ਹਰ ਤਰ੍ਹਾਂ ਦਾ ਇਨਸਾਨ ਇਹ ਕਰ ਰਿਹਾ ਹੈ ਹਰ ਤਰ੍ਹਾਂ ਦੀ ਅਤਰੰਗੀ ਵੀਡੀਓ ਇੰਟਰਨੈੱਟ 'ਤੇ ਸ਼ੇਅਰ ਕਰਦੀਆਂ ਹਨ। ਅਸ਼ਲੀਲਤਾ ਵੀ ਵੇਖੀ ਜਾ ਰਹੀ ਹੈ ਜਿਸ ਵਿਚ ਇਹ ਵੀ ਨਹੀਂ ਪਤਾ ਲਗਦਾ ਕਿ ਜਿਸ ਨਾਲ ਇਹ ਵੀਡੀਓ ਬਣਾਈ ਜਾ ਰਹੀ ਹੈ ਉਸ ਇਨਸਾਨ ਨਾਲ ਰਿਸ਼ਤਾ ਕੀ ਹੈ ਸੈਲਫੀ ਤੋਂ ਸ਼ੁਰੂ ਹੋਈ ਇਹ ਕਹਾਣੀ ਅਤਰੰਗੀ ...
ਆਪਣੇ ਕੀਮਤੀ ਫਰਨੀਚਰ ਦੀ ਸਹੀ ਦੇਖਭਾਲ ਕਰਕੇ ਤੁਸੀਂ ਲੰਮੇ ਸਮੇਂ ਤੱਕ ਚਮਕਦਾਰ ਅਤੇ ਟਿਕਾਊ ਫਰਨੀਚਰ ਬਣਾਈ ਰੱਖ ਸਕਦੇ ਹੋ। ਚਮਕਦਾਰ ਫਰਨੀਚਰ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਲੈਂਦਾ ਹੈ। ਪਰ ਫਰਨੀਚਰ ਨੂੰ ਕਿਸ ਤਰ੍ਹਾਂ ਚਮਕਦਾ ਹੋਇਆ ਬਣਾਈ ਰੱਖੀਏ, ਇਹ ਹਰ ਕੋਈ ਨਹੀਂ ਜਾਣਦਾ।
ਦਰਅਸਲ ਫਰਨੀਚਰ ਨੂੰ ਸਾਫ਼ ਕਰਦੇ ਸਮੇਂ ਕੱਪੜੇ ਨੂੰ ਪਾਲਿਸ਼ ਵਿਚ ਡੁਬੋ ਕੇ ਹੀ ਸਾਫ਼ ਕਰਨਾ ਚਾਹੀਦਾ ਹੈ। ਪਰ ਫਰਨੀਚਰ 'ਤੇ ਜੰਮੀ ਧੂੜ-ਮਿੱਟੀ ਨੂੰ ਪਹਿਲਾਂ ਕਿਸੇ ਸੁੱਕੇ ਕੱਪੜੇ ਨਾਲ ਝਾੜ ਲੈਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਧੂੜ-ਮਿੱਟੀ ਨਾਲ ਫਰਨੀਚਰ 'ਤੇ ਰਗੜਾਂ ਲੱਗ ਸਕਦੀਆਂ ਹਨ। ਇਸ ਲਈ ਇਨ੍ਹਾਂ ਨੂੰ ਫਰਨੀਚਰ 'ਤੇ ਜੰਮਣ ਨਹੀਂ ਦੇਣਾ ਚਾਹੀਦਾ। ਜਦੋਂ ਵੀ ਫਰਨੀਚਰ ਨੂੰ ਸਾਫ਼ ਕਰੋ, ਹਮੇਸ਼ਾ ਸਾਫ਼ ਅਤੇ ਮੁਲਾਇਮ ਕੱਪੜੇ ਨਾਲ ਸਾਫ਼ ਕਰਨਾ ਚਾਹੀਦਾ ਹੈ। ਫਰਨੀਚਰ ਸਾਫ਼ ਕਰਨ ਲਈ ਕਦੀ ਵੀ ਸਾਬਣ ਦੇ ਪਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਫਰਨੀਚਰ ਦੀ ਚਮਕ ਫਿੱਕੀ ਪੈ ਜਾਂਦੀ ਹੈ ਅਤੇ ਪਾਣੀ ਨਾਲ ਉਸ 'ਤੇ ਦਾਗ਼ ਧੱਬੇ ਵੀ ਲੱਗ ਜਾਂਦੇ ਹਨ।
ਫਰਨੀਚਰ ਨੂੰ ਸਾਨੂੰ ਆਪਣੇ ਚਿਹਰੇ ਦੀ ਤਰ੍ਹਾਂ ਹੀ ਸੂਰਜ ਦੀਆਂ ...
ਅੱਜ ਦੀ ਬਦਲਦੀ ਜੀਵਨ-ਸ਼ੈਲੀ ਨੇ ਸਾਡੇ ਸਾਰਿਆਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ, ਕਾਰਨ ਬਹੁਤ ਸਾਰੇ ਹੋ ਸਕਦੇ ਹਨ। ਇਕ ਸਭ ਤੋਂ ਵੱਡਾ 'ਫ੍ਰੀ' ਦਾ ਰੋਗ ਅਸੀਂ ਲਗਾ ਲਿਆ ਹੈ। ਸਾਡੀ ਰੋਜ਼ਮਰ੍ਹਾ ਜ਼ਿੰਦਗੀ ਵਿਚ ਤਣਾਅ ਨੇ ਸਾਡੀ ਜ਼ਿੰਦਗੀ ਵਿਚ ਬਹੁਤ ਵੱਡੀ ਥਾਂ ਬਣਾ ਲਈ ਹੈ।
ਤਣਾਅ ਦੇ ਬਹੁਤ ਸਾਰੇ ਕਾਰਨ ਹਨ, ਅਸੀਂ ਖ਼ੁਦ ਲਈ ਸਮਾਂ ਨਹੀਂ ਕੱਢਦੇ। ਆਪਣੇ ਦੋਸਤਾਂ, ਆਪਣਿਆਂ ਲਈ ਸਮਾਂ ਨਹੀਂ, ਮਨਪਸੰਦ ਪੁਸਤਕ ਪੜ੍ਹਨ ਜਾਂ ਗੀਤ ਸੰਗੀਤ ਸੁਣਨ ਲਈ ਸਾਡੇ ਕੋਲ ਸਮੇਂ ਦੀ ਘਾਟ, ਇਹੋ ਘਾਟ ਹਰ ਰੋਜ਼ ਸਾਡੇ ਲਈ ਇਕ ਨਵੀਂ ਬਿਮਾਰੀ ਅਤੇ ਵੱਖਰੇ ਜਿਹੇ ਤਣਾਅ ਦਾ ਕਾਰਨ ਬਣੀ ਹੋਈ ਹੈ।
ਆਓ ਇਸ ਨੂੰ ਘਟਾਈਏ। ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਇਹ ਜ਼ਿੰਦਗੀ ਜਿਊਣ ਲਈ ਜਾਂ ਵਧੀਆ ਬਿਤਾਉਣ ਲਈ ਪੈਸੇ ਦੀ ਲੋੜ ਪੈਂਦੀ ਹੈ। ਕਿਸੇ ਨੇ ਸੱਚ ਹੀ ਕਿਹਾ ਕਿ ਹਰੇਕ ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਉਸ ਦੀ ਲੋੜ ਹੁੰਦੀ ਹੈ। ਹੁਣ ਉਹ ਲੋੜ ਚਾਹੇ ਪੈਸੇ ਦੀ ਹੋਵੇ ਜਾਂ ਫਿਰ ਕੋਈ ਹੋਰ ਗੱਲ ਤਾਂ ਲੋੜ ਦੀ ਹੈ। ਪਰ ਜੇਕਰ ਪੈਸਾ ਲੋੜ ਹੈ ਤਾਂ ਸਾਡੇ ਲਈ ਕੰਮ ਕਰਨਾ ਵੀ ਬਹੁਤ ਜ਼ਰੂਰੀ ਹੈ।
ਕੀ ਤੁਸੀਂ ਜਾਣਦੇ ਹੋ ਹਰੇਕ ਕੰਮ ਦੇ ...
ਬਰਾਬਰੀ ਤੇ ਸਨਮਾਨਜਨਕ ਜੀਵਨ ਲਈ ਦੁਨੀਆ ਭਰ ਵਿਚ ਔਰਤਾਂ ਦਾ ਸੰਘਰਸ਼ ਜਾਰੀ ਹੈ। ਇਸ ਦੇ ਸਿੱਟੇ ਵਜੋਂ ਜ਼ਿੰਦਗੀ ਦੇ ਹਰ ਖੇਤਰ ਵਿਚ ਉਨ੍ਹਾਂ ਨੇ ਨਵੀਆਂ ਬੁਲੰਦੀਆਂ ਨੂੰ ਛੂਹਿਆ ਹੈ। ਭਾਰਤ ਵਿਚ ਵੀ ਔਰਤਾਂ ਨੇ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਪਰ ਅਜੇ ਵੀ ਘਰਾਂ ਦੇ ਅੰਦਰ ਤੇ ਬਾਹਰ, ਕੰਮ ਵਾਲੀਆਂ ਥਾਵਾਂ 'ਤੇ ਜਾਂ ਸਫ਼ਰ ਦੌਰਾਨ ਉਨ੍ਹਾਂ ਨੂੰ ਔਰਤਾਂ ਹੋਣ ਦੇ ਨਾਤੇ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਤੁਹਾਨੂੰ ਵੀ ਅਜਿਹੀ ਹੀ ਕਿਸੇ ਅਣਸੁਖਾਵੀਂ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੋਵੇ ਤੇ ਤੁਸੀਂ ਉਸ ਦਾ ਦਲੇਰੀ ਤੇ ਦੂਰਅੰਦੇਸ਼ੀ ਨਾਲ ਸਾਹਮਣਾ ਕਰਕੇ ਸਫ਼ਲਤਾ ਹਾਸਲ ਕੀਤੀ ਹੋਵੇ ਅਤੇ ਹੁਣ ਤੁਸੀਂ ਆਪਣਾ ਤਜਰਬਾ ਬਾਕੀ ਔਰਤਾਂ ਨੂੰ ਪ੍ਰੇਰਨਾ ਦੇਣ ਲਈ ਪਾਠਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋਵੋ, ਤਾਂ 500 ਸ਼ਬਦਾਂ ਵਿਚ ਆਪਣੀ ਤਸਵੀਰ ਸਮੇਤ ਸਾਨੂੰ ਲਿਖ ਭੇਜੋ। ਤੁਹਾਡੀ ਵਾਰਤਾ 'ਸਮੇਂ ਦੇ ਨਾਲ-ਨਾਲ' ਕਾਲਮ ਵਿਚ ਛਾਪ ਕੇ ਸਾਨੂੰ ਬੇਹੱਦ ਖ਼ੁਸ਼ੀ ਹੋਵੇਗੀ। e-mail : ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX