ਤਾਜਾ ਖ਼ਬਰਾਂ


ਕੋਵਿਡ-19: 10-11 ਅ੍ਰਪੈਲ ਨੂੰ ਦੇਸ਼ ਭਰ ’ਚ ਕੀਤੀ ਜਾਵੇਗੀ ਮੌਕ ਡਰਿੱਲ
. . .  4 minutes ago
ਨਵੀਂ ਦਿੱਲੀ, 27 ਮਾਰਚ- ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਅੱਜ ਸ਼ਾਮ ਕੋਵਿਡ-19 ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਰਾਜਾਂ ਦੇ ਸਿਹਤ ਸਕੱਤਰਾਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਮੀਟਿੰਗ ਕਰਨਗੇ। ਦੱਸ ਦਈਏ ਕਿ 10-11 ਅਪ੍ਰੈਲ ਨੂੰ ਦੇਸ਼ ਵਿਆਪੀ ਮੌਕ ਡਰਿੱਲ.....
ਸੁਪਰੀਮ ਕੋਰਟ ਦੇ ਵਕੀਲ ਨੇ ਪੁਲਿਸ ਕੋਲ ਦਰਜ ਕਰਵਾਈ ਖ਼ਾਲਿਸਤਾਨੀ ਸਮਰਥਕਾਂ ਵਿਰੁੱਧ ਐਫ਼.ਆਰ.ਆਈ.
. . .  8 minutes ago
ਨਵੀਂ ਦਿੱਲੀ, 27 ਮਾਰਚ- ਸੁਪਰੀਮ ਕੋਰਟ ਦੇ ਇਕ ਵਕੀਲ ਨੇ ਵਾਸ਼ਿੰਗਟਨ, ਅਮਰੀਕਾ ਵਿਚ ਭਾਰਤੀ ਦੂਤਾਵਾਸ ਵਿਚ ਪ੍ਰਦਰਸ਼ਨ ਕਰ ਰਹੇ ਖ਼ਾਲਿਸਤਾਨੀ ਸਮਰਥਕਾਂ ਵਿਰੁੱਧ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਵਕੀਲ ਨੇ ਦਿੱਲੀ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਉਹ.....
ਮੁੰਬਈ: ਸਟੋਰ ਵਿਚ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ
. . .  22 minutes ago
ਮਹਾਰਾਸ਼ਟਰ, 27 ਮਾਰਚ- ਮੁੰਬਈ ਦੇ ਅੰਧੇਰੀ (ਪੂਰਬੀ) ਵਿਚ ਸਾਕੀ ਨਾਕਾ ਮੈਟਰੋ ਸਟੇਸ਼ਨ ਨੇੜੇ ਇਕ ਇਲੈਕਟ੍ਰੋਨਿਕ ਅਤੇ ਹਾਰਡਵੇਅਰ ਸਟੋਰ ਵਿਚ ਭਿਆਨਕ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ.....
ਸਾਰੇ ਕਾਂਗਰਸੀ ਸੰਸਦ ਮੈਂਬਰ ਅੱਜ ਕਰਨਗੇ ਮੀਟਿੰਗ
. . .  30 minutes ago
ਨਵੀਂ ਦਿੱਲੀ, 27 ਮਾਰਚ- ਲੋਕ ਸਭਾ ਅਤੇ ਰਾਜ ਸਭਾ ਦੋਵਾਂ ਦੇ ਕਾਂਗਰਸੀ ਸੰਸਦ ਮੈਂਬਰ ਵਲੋਂ ਅੱਜ ਸਵੇਰੇ 10.30 ਵਜੇ ਸੰਸਦ ਵਿਖੇ ਕਾਂਗਰਸ ਸੰਸਦੀ ਦਲ ਦੇ ਦਫ਼ਤਰ ’ਚ ਮੀਟਿੰਗ...
ਉਮੇਸ਼ ਪਾਲ ਕਤਲਕਾਂਡ: ਮਾਫ਼ੀਆ ਅਤੀਕ ਅਹਿਮਦ ਨੂੰ ਲੈ ਰਵਾਨਾ ਹੋਈ ਪ੍ਰਯਾਗਰਾਜ ਪੁਲਿਸ
. . .  55 minutes ago
ਸੂਰਤ, 27 ਮਾਰਚ- ਉਮੇਸ਼ ਪਾਲ ਕਤਲ ਕਾਂਡ ਵਿਚ ਨਾਮਜ਼ਦ ਮਾਫ਼ੀਆ ਅਤੀਕ ਅਹਿਮਦ ਨੂੰ ਪ੍ਰਯਾਗਰਾਜ ਪੁਲਿਸ ਗੁਜਰਾਤ ਦੀ ਸਾਬਰਮਤੀ ਜੇਲ੍ਹ ਤੋਂ ਲੈ ਕੇ ਰਵਾਨਾ ਹੋ ਚੁੱਕੀ ਹੈ। ਅਤੀਕ ਨੂੰ ਸੜਕ ਰਾਹੀਂ ਪ੍ਰਯਾਗਰਾਜ ਲਿਆਂਦਾ ਜਾ......
ਅਮਰੀਕਾ: ਦੋ ਵਿਅਕਤੀਆਂ ਵਿਚਕਾਰ ਹੋਈ ਗੋਲੀਬਾਰੀ
. . .  about 1 hour ago
ਕੈਲੀਫ਼ੋਰਨੀਆ, 27 ਮਾਰਚ- ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਥੋਂ ਦੇ ਇਕ ਗੁਰਦੁਆਰੇ ਵਿਚ ਦੋ ਵਿਅਕਤੀਆਂ ਨੂੰ ਗੋਲੀ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਦੋਵਾਂ ਪੀੜਤਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਗੋਲੀਬਾਰੀ.....
⭐ਮਾਣਕ-ਮੋਤੀ⭐
. . .  about 1 hour ago
⭐ਮਾਣਕ-ਮੋਤੀ⭐
ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੀ ਬੇਟੀ ਬੰਸੁਰੀ ਸਵਰਾਜ ਨੂੰ ਭਾਜਪਾ ਦਿੱਲੀ ਸਟੇਟ ਲੀਗਲ ਸੈੱਲ ਦਾ ਸੂਬਾ ਸਹਿ-ਕਨਵੀਨਰ ਕੀਤਾ ਨਿਯੁਕਤ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਲਵਲੀਨਾ ਅਤੇ ਨਿਖਤ ਜ਼ਰੀਨ ਨੂੰ ਸੋਨ ਤਗਮਾ ਜਿੱਤਣ 'ਤੇ ਦਿੱਤੀ ਵਧਾਈ
. . .  1 day ago
ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਆਸਟ੍ਰੇਲੀਆ ਦੀ ਕੈਟਲਿਨ ਪਾਰਕਰ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣੀ
. . .  1 day ago
ਨਵੀਂ ਦਿੱਲੀ, 26 ਮਾਰਚ - ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (75 ਕਿਲੋ) ਆਸਟ੍ਰੇਲੀਆ ਦੀ ਕੈਟਲਿਨ ਪਾਰਕਰ ਨੂੰ 5-2 ਨਾਲ ਹਰਾ ਕੇ ਵਿਸ਼ਵ ਚੈਂਪੀਅਨ ਬਣੀ । ਲਵਲੀਨਾ ਬੋਰਗੋਹੇਨ ਨੇ ਆਸਟ੍ਰੇਲੀਆ ਦੀ ਕੈਟਲਿਨ ...
ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨ ਨੇ ਆਜ਼ਾਦੀ ਦੀ 52ਵੀਂ ਵਰ੍ਹੇਗੰਢ ਅਤੇ ਬੰਗਲਾਦੇਸ਼ ਦਾ ਰਾਸ਼ਟਰੀ ਦਿਵਸ ਮਨਾਇਆ
. . .  1 day ago
ਕੋਚੀ ਹਵਾਈ ਅੱਡੇ 'ਤੇ 52.5 ਲੱਖ ਰੁਪਏ ਦਾ ਸੋਨਾ ਕੀਤਾ ਜ਼ਬਤ
. . .  1 day ago
ਕੋਚੀ, 26 ਮਾਰਚ - ਏਅਰ ਇੰਟੈਲੀਜੈਂਸ ਯੂਨਿਟ (ਏ.ਆਈ.ਯੂ.) ਨੇ ਐਤਵਾਰ ਨੂੰ ਕੋਚੀ ਹਵਾਈ ਅੱਡੇ 'ਤੇ 52.5 ਲੱਖ ਰੁਪਏ ਮੁੱਲ ਦਾ 1139 ਗ੍ਰਾਮ ਜ਼ਬਤ ਕੀਤਾ ਸੋਨਾ ।
ਸਰਹਿੰਦ ਨਹਿਰ ’ਚ ਪਿਆ ਪਾੜ, ਪਾਣੀ ਰਾਜਸਥਾਨ ਨਹਿਰ ’ਚ ਰਲਿਆ
. . .  1 day ago
ਫ਼ਰੀਦਕੋਟ, 26 ਮਾਰਚ (ਜਸਵੰਤ ਸਿੰਘ ਪੁਰਬਾ)-ਸ਼ਾਮ ਤਕਰੀਬਨ 6 ਵਜੇ ਚਹਿਲ ਪੁਲ ਤੋਂ ਕੁਝ ਹੀ ਦੂਰੀ ’ਤੇ ਸਰਹਿੰਦ ਤੇ ਰਾਜਸਥਾਨ ਨਹਿਰਾਂ ਦੇ ਵਿਚਕਾਰ ਸਰਹਿੰਦ ਨਹਿਰ ਵਿਚ ਪਾੜ ਪੈਣ ਨਾਲ ਪਾਣੀ ਦਾ ਵਹਾਅ ਰਾਜਸਥਾਨ ਨਹਿਰ ਵੱਲ ...
ਨਿਖਤ ਜ਼ਰੀਨ ਬਣੀ ਵਿਸ਼ਵ ਚੈਂਪੀਅਨ, ਦੋ ਵਾਰ ਦੀ ਏਸ਼ੀਅਨ ਚੈਂਪੀਅਨ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ
. . .  1 day ago
ਨਵੀਂ ਦਿੱਲੀ, 26 ਮਾਰਚ - ਭਾਰਤ ਦੀ ਨਿਖਤ ਜ਼ਰੀਨ ਨੇ ਆਈ.ਬੀ.ਏ .ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2023 'ਚ 50 ਕਿਲੋਗ੍ਰਾਮ ਲਾਈਟ ਫਲਾਈਵੇਟ ਵਰਗ ਦੇ ਫਾਈਨਲ 'ਚ ਵੀਅਤਨਾਮ ਦੀ ਦੋ ਵਾਰ ਦੀ ਏਸ਼ਿਆਈ ...
ਅਕਾਲੀ ਆਗੂ ਹਰਜੀਤ ਸਿੰਘ ਨੀਲਾ ਮਾਨ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਖ਼ਾਰਜ
. . .  1 day ago
ਸ੍ਰੀ ਮੁਕਤਸਰ ਸਾਹਿਬ ,26 ਮਾਰਚ (ਰਣਜੀਤ ਸਿੰਘ ਢਿੱਲੋਂ)-ਅਕਾਲੀ ਆਗੂ ਹਰਜੀਤ ਸਿੰਘ ਨੀਲਾ ਮਾਨ ਪੁੱਤਰ ਸਵ: ਸੁਰਜੀਤ ਸਿੰਘ ਮਾਨ ਚੱਕ ਗਿਲਜੇਵਾਲਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਗਿੱਦੜਬਾਹਾ ਨੂੰ ਸ਼੍ਰੋਮਣੀ ਅਕਾਲੀ ...
ਨੌਜਵਾਨ ਦੀ ਦਰਦਨਾਕ ਹਾਦਸੇ ’ਚ ਮੌਤ
. . .  1 day ago
ਸੰਧਵਾਂ ,26 ਮਾਰਚ ( ਪ੍ਰੇਮੀ ਸੰਧਵਾਂ )- ਨਵਾਂਸ਼ਹਿਰ ਦੇ ਪਿੰਡ ਚੇਤਾ ਤੇ ਕੰਗਰੌੜ ਵਿਚਕਾਰ ਇਕ ਮੋਟਰਸਾਈਕਲ ਸਵਾਰ ਦੀ ਬੀਤੀ ਰਾਤ ਦਰਖਤ ਨਾਲ ਅਚਾਨਕ ਟਕਰਾਉਣ ਕਾਰਨ ਮੌਤ ਹੋ ਗਈ ...
ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖਤਮ ਕਰਨ ਤੋਂ ਭੜਕੇ ਕਾਂਗਰਸੀਆਂ ਵਲੋਂ 'ਸੱਤਿਆਗ੍ਰਹਿ'
. . .  1 day ago
ਬਠਿੰਡਾ, 26 ਮਾਰਚ (ਅੰਮਿ੍ਤਪਾਲ ਸਿੰਘ ਵਲਾਣ) - ਅੱਜ ਕਾਂਗਰਸ ਪਾਰਟੀ ਵਲੋਂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੇ ਰੋਸ ਵਜੋਂ ਸਥਾਨਕ ਮਿੰਨੀ ਸਕੱਤਰੇਤ ਕੋਲ ਅੰਬੇਡਕਰ ਪਾਰਕ ਵਿਚ ਜ਼ਿਲ੍ਹਾ ...
ਅੰਮ੍ਰਿਤਪਾਲ ਸਿੰਘ ਦਾ ਸਾਥੀ ਈਸ਼ਵਰ ਸਿੰਘ 29 ਮਾਰਚ ਤੱਕ ਪੁਲਿਸ ਰਿਮਾਂਡ 'ਤੇ
. . .  1 day ago
ਅਜਨਾਲਾ, 26 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਨੂੰ ਲੁਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਅਜਨਾਲਾ ਦੀ ਅਦਾਲਤ ਵਿਚ ਪੇਸ਼...
"ਮੁਸਲਮਾਨਾਂ ਨੂੰ ਦਿੱਤਾ ਗਿਆ ਰਾਖਵਾਂਕਰਨ ਸੰਵਿਧਾਨ ਅਨੁਸਾਰ ਨਹੀਂ"-ਅਮਿਤ ਸ਼ਾਹ
. . .  1 day ago
ਬਿਦਰ (ਕਰਨਾਟਕ) , 26 ਮਾਰਚ -ਕਰਨਾਟਕ ਵਿਚ ਮੁਸਲਮਾਨਾਂ ਲਈ ਚਾਰ ਫ਼ੀਸਦੀ ਓ.ਬੀ.ਸੀ. ਰਾਖਵੇਂਕਰਨ ਨੂੰ ਹਟਾਉਣ ਤੋਂ ਬਾਅਦ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ ਕਿ ਸੰਵਿਧਾਨ ਵਿਚ ਅਜਿਹਾ ਕੋਈ ਪ੍ਰਬੰਧ ਨਹੀਂ ਹੈ ਕਿ ਧਰਮ ਦੇ ਆਧਾਰ 'ਤੇ ਰਾਖਵਾਂਕਰਨ...
ਭੋਜਪੁਰੀ ਅਦਾਕਾਰਾ ਆਕਾਂਕਸ਼ਾ ਦੂਬੇ ਵਲੋਂ ਖੁਦਕੁਸ਼ੀ
. . .  1 day ago
ਵਾਰਾਣਸੀ, 26 ਮਾਰਚ-ਭੋਜਪੁਰੀ ਅਦਾਕਾਰਾ ਆਕਾਂਕਸ਼ਾ ਦੂਬੇ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਇਕ ਹੋਟਲ ਵਿਚ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ...
ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਅਜਨਾਲਾ, 26 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇਕ ਸਾਥੀ ਨੂੰ ਲੁਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਅਜਨਾਲਾ ਦੀ ਅਦਾਲਤ...
ਮੇਰੇ ਪਰਿਵਾਰ ਦਾ ਕਈ ਵਾਰ ਕੀਤਾ ਗਿਆ ਅਪਮਾਨ, ਪਰ ਅਸੀਂ ਚੁੱਪ ਰਹੇ-ਪ੍ਰਿਅੰਕਾ ਗਾਂਧੀ
. . .  1 day ago
ਨਵੀਂ ਦਿੱਲੀ, 26 ਮਾਰਚ-ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਤੁਸੀਂ (ਭਾਜਪਾ) 'ਪਰਿਵਾਰਵਾਦ' ਦੀ ਗੱਲ ਕਰਦੇ ਹੋ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਭਗਵਾਨ ਰਾਮ ਕੌਣ ਸਨ? ਕੀ ਉਹ 'ਪਰਿਵਾਰਵਾਦੀ' ਸਨ, ਜਾਂ ਪਾਂਡਵ 'ਪਰਿਵਾਰਵਾਦੀ' ਸਨ...
ਫ਼ਿਲਮ 'ਫ਼ਤਿਹ' ਦੀ ਸ਼ੂਟਿੰਗ ਲਈ ਸੋਨੂੰ ਸੂਦ ਤੇ ਜੈਕਲੀਨ ਫਰਨਾਂਡਿਜ਼ ਅੰਮ੍ਰਿਤਸਰ 'ਚ
. . .  1 day ago
ਅੰਮ੍ਰਿਤਸਰ 26 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਫ਼ਿਲਮ 'ਫ਼ਤਿਹ' ਦੀ ਸ਼ੂਟਿੰਗ ਲਈ ਅਦਾਕਾਰ ਸੋਨੂੰ ਸੂਦ ਤੇ ਅਦਾਕਾਰਾ ਜੈਕਲੀਨ ਫਰਨਾਂਡਿਜ਼ ਅੰਮ੍ਰਿਤਸਰ ਪਹੁੰਚੇ ਹਨ। ਸਭ ਤੋਂ ਪਹਿਲਾਂ ਉਹ...
ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ 'ਆਪ' 'ਚ ਸ਼ਾਮਿਲ
. . .  1 day ago
ਜਲੰਧਰ, 26 ਮਾਰਚ-ਜਲੰਧਰ ਕੈਂਟ ਤੋਂ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ 'ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਤੋਂ ਪਹਿਲਾਂ ਉਹ ਅਕਾਲੀ ਦਲ ਅਤੇ ਕਾਂਗਰਸ 'ਚ ਰਹਿ...
ਕਾਂਗਰਸ ਪਾਰਟੀ ਵਲੋਂ ਕਾਂਗਰਸ ਭਵਨ ਪਠਾਨਕੋਟ ਵਿਖੇ ਸੱਤਿਆਗ੍ਰਹਿ ਸੁਰੂ
. . .  1 day ago
ਪਠਾਨਕੋਟ 26 ਮਾਰਚ (ਸੰਧੂ)-ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਅਯੋਗ ਠਹਿਰਾਏ ਜਾਣ ਦੇ ਵਿਰੋਧ 'ਚ ਕਾਂਗਰਸ ਭਵਨ ਪਠਾਨਕੋਟ ਵਿਖੇ ਵੀ ਕਾਂਗਰਸ ਵਲੋਂ ਸੱਤਿਆਗ੍ਰਹਿ ਚਾਲੂ ਕੀਤਾ ਗਿਆ। ਰੋਸ ਧਰਨੇ ਨੂੰ ਜੋਗਿੰਦਰ ਪਾਲ ਸਾਬਕਾ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਹੋਣੀ ਨਾਲ ਆਢਾ ਲਾਉਣ ਦੀ ਲੋੜ

ਪ੍ਰੋ. ਮੋਹਨ ਸਿੰਘ ਦੀ ਇਕ ਕਵਿਤਾ ਮੈਨੂੰ ਵਿਸ਼ੇਸ਼ ਰੂਪ ਵਿਚ ਪਸੰਦ ਰਹੀ ਹੈ, 'ਦੋ ਜੀਵਨ ਮੈਂ ਜੀਵਾਂ' ਇਸ ਵਿਚ ਕਵੀ ਆਪਣੇ ਦੋਹਰੇ ਜੀਵਨ ਬਾਰੇ ਟਿੱਪਣੀ ਕਰਦਾ ਹੈ। ਪਹਿਲੀ ਤਰ੍ਹਾਂ ਦੀ ਜੀਵਨ-ਸ਼ੈਲੀ ਵਿਚ ਉਹ ਹੋਣੀਆਂ ਨਾਲ ਆਢਾ ਲਾਉਣ ਦੀ ਗੱਲ ਕਰਦਾ ਹੈ। ਔਕੜਾਂ ਅਤੇ ਮੁਸੀਬਤਾਂ ਨੂੰ ਵੰਗਾਰਦਾ ਹੈ ਅਤੇ ਦੂਜੀ ਜੀਵਨ ਸ਼ੈਲੀ ਵਿਚ ਉਹ ਮਜਬੂਰ ਅਤੇ ਨਿਰਾਸ਼ ਦਿਖਾਈ ਦਿੰਦਾ ਹੈ। ਇਸ ਸਥਿਤੀ ਵਿਚ 'ਕੰਮ ਉਹਦਾ ਬੱਸ ਰੋਣ, ਕਦੇ ਨਾ ਚੁੱਕੇ ਧੌਣ।' ਮਾਰਕਸਵਾਦੀ ਵਿਚਾਰਧਾਰਾ ਦੇ ਆਲੋਚਕ, ਪ੍ਰੋ. ਮੋਹਨ ਸਿੰਘ ਦੀ ਇਸ ਕਵਿਤਾ ਨਾਲ ਸੰਤੁਸ਼ਟ ਨਹੀਂ ਸਨ। ਉਨ੍ਹਾਂ ਦੀ ਧਾਰਨਾ ਸੀ ਕਿ ਪ੍ਰਗਤੀਸ਼ੀਲ ਕਵੀ ਨੂੰ ਇਕ ਹੀ ਵੰਨਗੀ ਦਾ ਸੰਘਰਸ਼ਸ਼ੀਲ ਜੀਵਨ ਜਿਊਣਾ ਚਾਹੀਦਾ ਹੈ, ਰੋਣ-ਧੋਣ ਜਾਂ ਮਜਬੂਰੀ ਦੀ ਗੱਲ ਨਹੀਂ ਕਰਨੀ ਚਾਹੀਦੀ। ਅਸਲ ਵਿਚ ਉਹ ਭਲੇ ਵੇਲੇ ਸਨ। ਵਿਅਕਤੀ ਉੱਪਰ ਬੁਹਤੇ ਦਬਾਓ ਨਹੀਂ ਸਨ ਪੈਂਦੇ। ਬੱਸ ਇਕ ਰੋਜ਼ੀ-ਰੋਟੀ ਕਮਾਉਣ ਦਾ ਹੀ ਦਬਾਓ ਹੁੰਦਾ ਸੀ ਅਤੇ ਹਰ ਮਿਹਨਤੀ ਮਨੁੱਖ ਚੰਗੀ-ਮਾੜੀ ਰੋਜ਼ੀ-ਰੋਟੀ ਕਮਾ ਹੀ ਲੈਂਦਾ ਸੀ। ਅਜੇ ਪਰਸਪਰ ਮੁਕਾਬਲੇਬਾਜ਼ੀ ਸ਼ੁਰੂ ਨਹੀਂ ਸੀ ਹੋਈ, ਬਹੁਤੀ ਮਹਤਵਾਕਾਂਖਿਆ ਵੀ ਨਹੀਂ ...

ਪੂਰਾ ਲੇਖ ਪੜ੍ਹੋ »

ਕਹਾਣੀ-ਧੋਖਾ

ਖ਼ੂਬਸੂਰਤ ਕੁੜੀ ਦਾ ਹਰ ਕੋਈ ਦੀਵਾਨਾ ਹੁੰਦਾ ਹੈ। ਸੰਗੀਤਾ ਜਦੋਂ ਘਰ ਤੋਂ ਨਿਕਲਦੀ ਸੀ ਤਾਂ ਉਸ ਨਾਲ ਇਕ ਅੱਠ ਸਾਲਾਂ ਦਾ ਮੁੰਡਾ ਵੀ ਹੁੰਦਾ ਸੀ। ਉਸ ਦੀ ਆਪਣੀ ਉਮਰ ਅਜੇ 19-20 ਸਾਲਾਂ ਦੀ ਸੀ। ਵੇਖਣ ਵਾਲਿਆਂ ਲਈ ਇਕ ਬੁਝਾਰਤ ਬਣੀ ਹੋਈ ਸੀ। ਮੁੰਡਾ ਕਿਸਦਾ ਹੈ? ਉਹ ਆਪ ਕਿਥੇ ਜਾਂਦੀ ਹੈ। ਹੋਰਨਾਂ ਰਾਹ ਜਾਂਦਿਆਂ ਰਾਹੀਆਂ ਵਾਂਗ ਇਕ ਮੁੰਡਾ ਸਤੀਸ਼ ਵੀ ਉਸ ਨੂੰ ਰੋਜ਼ ਵੇਖਦਾ ਸੀ। ਉਹ ਵੀ ਸੰਗੀਤਾ ਦਾ ਦੀਵਾਨਾ ਸੀ। ਉਸ ਦੀ ਆਪਣੀ ਉਮਰ 23-24 ਸਾਲ ਦੇ ਕਰੀਬ ਸੀ। ਉਹ ਆਪ ਵੀ ਘੱਟ ਸੋਹਣਾ ਨਹੀਂ ਸੀ। ਹਜ਼ਾਰਾਂ ਵਿਚੋਂ ਇਕ। ਉਹ ਜਦੋਂ ਵੀ ਸੰਗੀਤਾ ਨੂੰ ਵੇਖਦਾ, ਉਸ ਦਾ ਮਨ ਕਰਦਾ ਕਿ ਅੱਗੇ ਵਧ ਕੇ ਉਸ ਨਾਲ ਗੱਲਬਾਤ ਕਰੇ। ਪਰ ਇਸ ਸਮਾਜ ਵਿਚ ਮੁੰਡੇ ਦਾ ਇਕ ਅਜਨਬੀ ਕੁੜੀ ਨਾਲ ਗੱਲਬਾਤ ਕਰਨਾ ਸੌਖਾ ਕੰਮ ਨਹੀਂ ਹੁੰਦਾ। ਉਹ ਰੋਜ਼ ਕੋਈ ਬਹਾਨਾ ਢੂੰਡਦਾ ਸੀ। ਆਖਰ ਉਸ ਨੂੰ ਇਕ ਤਰਕੀਬ ਸੁੱਝੀ, ਇਸ ਕੰਮ ਲਈ ਉਸ ਨੇ ਆਪਣੇ ਦੋਸਤ ਰਮਨ ਦੀ ਮਦਦ ਲਈ। ਉਸ ਦੀ ਭੈਣ ਡੇਜ਼ੀ ਨਾਲ ਉਸ ਨੇ ਮੁਲਾਕਾਤ ਕੀਤੀ। ਉਹ ਸਿਆਣੀ ਤੇ ਸਮਝਦਾਰ ਸੀ। ਉਸ ਨੇ ਉਸ ਨੂੰ ਗੱਲ ਸਮਝਾ ਦਿੱਤੀ ਕਿ ਉਹ ਸੰਗੀਤਾ ਨਾਲ ਮੇਲ-ਜੋਲ ਵਧਾਉਣਾ ਚਾਹੁੰਦਾ ਹੈ। ਜੇ ਉਹ ...

ਪੂਰਾ ਲੇਖ ਪੜ੍ਹੋ »

ਛੋਟੀ ਕਹਾਣੀ-ਜੜ੍ਹਾਂ ਫਿਰ ਫੁੱਟਦੀਆਂ

ਸਾਰਾ ਪਿੰਡ ਮੂੰਹ ਵਿਚ ਉਂਗਲਾਂ ਲੈ ਤ੍ਰਾਹ-ਤ੍ਰਾਹ ਕਰ ਰਿਹਾ ਸੀ, ਇਹ ਕੀ ਭਾਣਾ ਵਰਤ ਗਿਆ? ਉਹ ਤਾਂ ਭਲਾ ਹੋਵੇ ਗੰਗੀ ਦਾ, ਜੋ ਮੋਟਰ 'ਤੇ ਪਾਣੀ ਪੀਣ ਗਿਆ ਸੀ ਤੇ ਵੇਖ ਕੇ ਰੌਲਾ ਪਾਇਆ। ਭੱਜ ਨੱਠ ਕਰ ਨਮਕੀਨ ਵਾਲਾ ਪਾਣੀ ਪਿਲਾ ਕੇ ਉਲਟੀਆਂ ਕਰਵਾਈਆਂ। ਦੋ ਜਣਿਆਂ ਮੋਟਰਸਾਈਕਲ 'ਤੇ ਬਿਠਾ ਪਿੰਡ ਲਿਆਂਦਾ ਤੇ ਇੱਥੋਂ ਸ਼ਹਿਰ ਹਸਪਤਾਲ ਪਹੁੰਚਾਇਆ। ਜੇ ਕਿਤੇ ਗੰਗੀ ਨਾ ਵੇਖਦਾ ਤਾਂ... ਸੋਚ ਕੇ ਧੁੜਧੜੀ ਆਉਂਦੀ। ਧੀ ਪੁੱਤ ਵੇਖ ਕੇ ਠਠੰਬਰ ਗਏ ਤੇ ਘਰਵਾਲੀ ਤਾਂ ਗਸ਼ ਖਾ ਡਿਗ ਪਈ ਸੀ। ਬਜ਼ੁਰਗ ਪਿਉ ਪੱਥਰ ਦੀ ਮੂਰਤ ਵਾਂਗ ਬਿਟਰ-ਬਿਟਰ ਝਾਕੀ ਜਾਂਦਾ ਸੀ। ਆਸ-ਪਾਸ ਨੇ ਹਿੰਮਤ ਕਰ ਹਸਪਤਾਲ ਪਹੁੰਚਾ ਦਿੱਤਾ ਸੀ ਅਤੇ ਸਮੇਂ ਸਿਰ ਇਲਾਜ ਸ਼ੁਰੂ ਹੋ ਗਿਆ ਸੀ। ਅੱਜ ਦੋ ਦਿਨ ਬਾਅਦ ਜੋਗਿੰਦਰ ਨੂੰ ਸੁਰਤ ਆਈ ਤਾਂ ਉਸ ਦੀਆਂ ਅੱਖਾਂ ਵਿਚੋਂ ਪਾਣੀ ਵਹਿ ਤੁਰਿਆ। ਇਕ ਪਾਸੇ ਘਰਵਾਲੀ ਬੈਠੀ ਲੱਤਾਂ ਬਾਹਾਂ ਘੁੱਟੀ ਜਾਂਦੀ ਸੀ ਅਤੇ ਸਾਹਮਣੇ ਬੈਠਾ ਪਿਉ ਮੂਕ ਅਰਦਾਸਾਂ ਕਰੀ ਜਾ ਰਿਹਾ ਸੀ। ਜਦੋਂ ਅੱਜ ਉਸ ਨੇ ਅੱਖ ਪੱਟੀ ਅਤੇ ਜ਼ੁਬਾਨ ਖੋਲ੍ਹੀ ਸੀ ਤਾਂ ਜਾ ਕੇ ਸਭ ਨੂੰ ਸੁੱਖ ਦਾ ਸਾਹ ਆਇਆ ਸੀ। 'ਪੁੱਤ ਗਿੰਦਰਾ, ਤੂੰ ਇਹ ਕੀ ਕਮਲ ...

ਪੂਰਾ ਲੇਖ ਪੜ੍ਹੋ »

ਨਹਿਲੇ 'ਤੇ ਦਹਿਲਾ-ਤੁਸੀਂ ਸੂਰਜ ਦੇ ਨੇੜੇ ਹੋ

ਜਨਾਬ ਰਾਜਿੰਦਰ ਸਿੰਘ ਬੇਦੀ ਦਾ ਕੱਦ ਬਹੁਤ ਛੋਟਾ ਸੀ। ਇਸ ਦਾ ਕੋਈ ਅਫ਼ਸੋਸ ਉਨ੍ਹਾਂ ਨੂੰ ਨਹੀਂ ਸੀ। ਉਹ ਸਵੇਰ ਦੀ ਕਸਰਤ ਬਾਕਾਇਦਾ ਕਰਦੇ ਸਨ ਜਿਸ ਨਾਲ ਉਨ੍ਹਾਂ ਦੀ ਸਿਹਤ ਠੀਕ ਰਹਿੰਦੀ ਸੀ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੀ ਖੁਰਾਕ ਉਨ੍ਹਾਂ ਦੀ ਆਪਣੀ ਪਸੰਦ ਸੀ ਅਤੇ ਉਹ ਇਸ ਖੁਰਾਕ ਕਰਕੇ ਹਮੇਸ਼ਾ ਤੰਦਰੁਸਤ ਰਹਿੰਦੇ ਸਨ। ਉਨ੍ਹਾਂ ਦੀ ਸਾਹਿਤਕ ਦਿਲਚਸਪੀ ਉਨ੍ਹਾਂ ਨੂੰ ਦਿਮਾਗੀ ਤੌਰ 'ਤੇ ਤੰਦਰੁਸਤ ਰੱਖਣ ਵਿਚ ਮਦਦਗਾਰ ਸਾਬਿਤ ਹੁੰਦੀ ਸੀ। ਉਨ੍ਹਾਂ ਦਾ ਇਕ ਦੋਸਤ ਸੀ, ਜੋ ਉਨ੍ਹਾਂ ਤੋਂ ਕਾਫੀ ਲੰਮੇ ਕੱਦ ਦਾ ਸੀ। ਉਹ ਵੀ ਇਨ੍ਹਾਂ ਦੇ ਨਾਲ ਹੀ ਸੈਰ ਕਰਿਆ ਕਰਦਾ ਸੀ। ਇਕ ਦਿਨ ਦੋਵੇਂ ਜਣੇ ਸੈਰ ਕਰ ਰਹੇ ਸਨ ਅਤੇ ਲੰਮੇ-ਲੰਮੇ ਕਦਮ ਪੁੱਟਦੇ ਹੋਏ ਤੁਰੀ ਜਾਂਦੇ ਸਨ। ਉਨ੍ਹਾਂ ਦਾ ਦੋਸਤ ਤਾਂ ਪਸੀਨਾ-ਪਸੀਨਾ ਹੋਇਆ ਪਿਆ ਸੀ ਪਰ ਬੇਦੀ ਸਾਹਿਬ ਦੇ ਮੱਥੇ 'ਤੇ ਇਕ ਬੂੰਦ ਵੀ ਪਸੀਨਾ ਨਹੀਂ ਸੀ। ਉਸ ਨੇ ਰਾਜਿੰਦਰ ਸਿੰਘ ਬੇਦੀ ਨੂੰ ਪੁੱਛਿਆ, 'ਬੇਦੀ ਸਾਹਿਬ, ਮੈਨੂੰ ਏਨਾ ਪਸੀਨਾ ਆਇਆ ਪਿਆ ਹੈ, ਕੀ ਤੁਹਾਨੂੰ ਜ਼ਰਾ ਗਰਮੀ ਨਹੀਂ ਲਗਦੀ?' ਇਸ ਦੇ ਜਵਾਬ ਵਿਚ ਬੇਦੀ ਸਾਹਿਬ ਨੇ ਕਿਹਾ, 'ਤੁਹਾਨੂੰ ਪਸੀਨਾ ਇਸ ਲਈ ਆਇਆ ਹੈ ...

ਪੂਰਾ ਲੇਖ ਪੜ੍ਹੋ »

ਕੰਬਣੀ

ਮੈਂ ਅੱਜ ਜਮਾਤ ਵਿਚ ਆਉਂਦਿਆਂ ਹੀ ਵਿਦਿਆਰਥੀਆਂ ਨੂੰ ਨਾਟਕ ਪੜ੍ਹਨ ਲਈ ਕਹਿ ਕੇ ਪੁੱਛਣ ਲੱਗਾ 'ਹਾਂ ਬਈ ਕਿੰਨੇ ਜਣਿਆਂ ਕੋਲ ਕਿਤਾਬ ਹੈਨੀ? ਚਾਰ ਕੁ ਵਿਦਿਆਰਥੀਆਂ ਨੂੰ ਛੱਡ ਕੇ ਬਾਕੀ ਸਾਰੇ ਵਿਦਿਆਰਥੀਆਂ ਨੇ ਹੱਥ ਖੜ੍ਹੇ ਕਰ ਦਿੱਤੇ। ਹੱਥ ਖੜ੍ਹੇ ਦਾ ਮਤਲਬ ਉਨ੍ਹਾਂ ਕੋਲ ਕਿਤਾਬਾਂ ਨਹੀਂ ਸਨ। ਮੈਨੂੰ ਕੋਈ ਹੈਰਾਨੀ ਨਹੀਂ ਸੀ ਕਿ ਵੱਡੀ ਗਿਣਤੀ ਵਿਦਿਆਰਥੀ ਬਿਨਾਂ ਕਿਤਾਬ ਤੋਂ ਜਮਾਤ ਵਿਚ ਬੈਠੇ ਸਨ ਕਿਉਂਕਿ ਹੁਣ ਮੈਂ ਬਿਨਾਂ ਕਿਤਾਬਾਂ ਤੋਂ ਜਮਾਤ ਵਿਚ ਆਏ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਆਦੀ ਜੋ ਹੋ ਚੁੱਕਿਆ ਸੀ। ਮੇਰੀ ਇਹ ਧਾਰਨਾ ਦਿਨ-ਬਦਿਨ ਪੱਕੀ ਹੁੰਦੀ ਜਾ ਰਹੀ ਸੀ ਕਿ ਵਿਦਿਆਰਥੀ ਮਹਿਜ਼ ਟਾਇਮ ਪਾਸ ਕਰਨ ਤੇ ਗੇੜੀਆਂ ਲਾਉਣ ਯੂਨੀਵਰਸਿਟੀ ਆਉਂਦੇ ਨੇ। ਮੈਂ ਵਿਅੰਗ ਕਰਦਿਆਂ ਕਿਹਾ 'ਮਤਲਬ ਥੋਡੇ ਹੁਣ ਪੜ੍ਹਾਈ ਕੰਨੀਓਂ ਹੱਥ ਖੜ੍ਹੇ ਐ।' ਇਹ ਗੱਲ ਸੁਣਦਿਆਂ ਹੀ ਸਾਰੇ ਵਿਦਿਆਰਥੀ ਉੱਚੀ-ਉੱਚੀ ਹੱਸਣ ਲੱਗ ਪਏ। ਅਚਾਨਕ ਮੇਰੀ ਨਜ਼ਰ ਬਾਹਰਵਾਰ ਤਾਕੀ ਦੇ ਸ਼ੀਸ਼ੇ ਨਾਲ ਬੈਠੀ ਗਟਾਰ 'ਤੇ ਪਈ ਜਿਹੜੀ ਟਿਕਟਿਕੀ ਲਗਾ ਕੇ ਸਾਨੂੰ ਸਾਰਿਆਂ ਨੂੰ ਬੜੀ ਨੀਝ ਨਾਲ ਦੇਖ ਰਹੀ ਸੀ। ਮੈਂ ਵਿਦਿਆਰਥੀਆਂ ਨੂੰ ...

ਪੂਰਾ ਲੇਖ ਪੜ੍ਹੋ »

ਮਿੰਨੀ ਕਹਾਣੀਆਂ-ਮੁਆਫ਼ੀ

ਨਵਜੋਤ, ਜਗਸੀਰ ਅਤੇ ਜੈਲਾ ਦਸਵੀਂ ਤੱਕ ਇਕੱਠੇ ਪੜ੍ਹੇ। ਇਨ੍ਹਾਂ ਤਿੰਨਾਂ ਦੀ ਦੋਸਤੀ ਐਨੀ ਪੱਕੀ ਸੀ ਕਿ ਉਹ ਇਕ-ਦੂਜੇ ਨੂੰ ਪੱਗ ਵੱਟ ਭਰਾ ਹੀ ਸਮਝਦੇ। ਨਵਜੋਤ ਐਮ.ਬੀ.ਬੀ.ਐਸ. ਕਰਕੇ ਆਰਮੀ ਮੈਡੀਕਲ ਕੋਰਪਸ ਵਿਚ ਕੈਪਟਨ ਦੇ ਰੈਂਕ ਵਿਚ ਭਰਤੀ ਹੋ ਗਿਆ। ਜਗਸੀਰ ਤੇ ਜੈਲਾ ਪੜ੍ਹਾਈ ਛੱਡ ਕੇ ਘਰ ਬੈਠ ਗਏ। ਉਹ ਦੋਵੇਂ ਹੀ ਮਾਪਿਆਂ ਦੀ ਇਕਲੌਤੀ ਔਲਾਦ ਹੋਣ ਕਰਕੇ, ਉਨ੍ਹਾਂ ਨੇ ਜ਼ਿੰਦਗੀ ਦੀ ਸਹੀ ਸੇਧ ਦੇਣ ਤੇ ਘਰ ਦੇ ਕੰਮਾਂ ਵਿਚ ਲਾਉਣ ਦੀ ਥਾਂ ਹੱਦੋਂ ਵੱਧ ਲਾਡ-ਪਿਆਰ ਕਰਕੇ ਉਨ੍ਹਾਂ ਨੂੰ ਵਿਹਲੜ ਬਣਾ ਦਿੱਤਾ, ਜਿਸ ਕਰਕੇ ਉਹ ਪਿੰਡ ਦੇ ਨਸ਼ੇੜੀਆਂ ਦੀ ਢਾਣੀ ਵਿਚ ਰਲ ਕੇ ਨਸ਼ੇ ਦੇ ਆਦੀ ਬਣ ਗਏ ਤੇ ਨਸ਼ੇ ਦਾ ਝੱਸ ਪੂਰਾ ਕਰਨ ਲਈ ਹਰ ਰੋਜ਼ ਚੋਰੀਆਂ ਤੇ ਲੁੱਟਾਂ-ਖੋਹਾਂ ਵੀ ਕਰਨ ਲੱਗ ਪਏ। ਇਕ ਦਿਨ ਨਵਜੋਤ ਦਾ ਪਿਤਾ ਗੁਰਦੇਵ ਸਿੰਘ ਨਵਾਂ ਟਰੈਕਟਰ ਖਰੀਦਣ ਲਈ ਬੈਂਕ 'ਚੋਂ ਪੰਜ ਲੱਖ ਰੁਪਏ ਕਢਵਾ ਕੇ ਲਿਆਇਆ, ਜਿਸ ਦੀ ਭਿਣਕ ਜਗਸੀਰ ਹੋਰਾਂ ਨੂੰ ਲੱਗ ਗਈ ਤੇ ਉਸੇ ਦਿਨ ਉਨ੍ਹਾਂ ਨੇ ਘਰ ਵਿਚ ਗੁਰਦੇਵ ਸਿੰਘ ਇਕੱਲਾ ਸਮਝ ਕੇ ਇਨ੍ਹਾਂ ਪੈਸਿਆਂ ਦੀ ਲੁੱਟ ਕਰਨ ਦੀ ਸਕੀਮ ਬਣਾ ਲਈ। ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਲੱਗਾ ਕਿ ...

ਪੂਰਾ ਲੇਖ ਪੜ੍ਹੋ »

ਬਦਲੀ

ਨਰਿੰਦਰ ਨੇ ਆਪਣੇ ਦੋਸਤ ਮੇਜਰ ਸਿੰਘ ਕੋਲ ਬਦਲੀ ਕਰਵਾਉਣ ਦੀ ਗੱਲ ਕੀਤੀ ਸੀ। ਅਗਲੇ ਦਿਨ ਬਣਾਏ ਪ੍ਰੋਗਰਾਮ ਅਨੁਸਾਰ ਆਪਣੇ ਰਿਸ਼ਤੇਦਾਰ ਮੱਘਰ ਸਿੰਘ ਦੇ ਘਰ ਮੇਜਰ ਸਿੰਘ ਨਰਿੰਦਰ ਨੂੰ ਲੈ ਕੇ ਗਿਆ ਸੀ। ਸੁੱਖ-ਸਾਂਦ ਪੁੱਛਣ ਤੋਂ ਬਾਅਦ ਮੇਜਰ ਸਿੰਘ ਨੇ ਜਦ ਬਦਲੀ ਦੀ ਗੱਲ ਕੀਤੀ ਤਾਂ ਬਦਲੀ ਦੇ ਰੇਟ ਬਾਰੇ ਮੱਘਰ ਸਿੰਘ ਨੇ ਸਰਸਰੀ ਜਾਣਕਾਰੀ ਦਿੱਤੀ। 'ਮੇਜਰ ਨਾਲ ਰਿਸ਼ਤੇਦਾਰੀ ਹੋਣ ਕਰਕੇ ਘੱਟੋ-ਘੱਟ ਕੀਮਤ ਦੱਸੀ ਐ। ਮਹਿੰਗਾਈ ਦੀ ਮਾਰ ਨੇ ਬਦਲੀ ਰੇਟਾਂ 'ਤੇ ਵੀ ਅਸਰ ਪਾਇਐ। ਵੈਸੇ ਅੱਜਕਲ੍ਹ ਪੱਚੀ-ਤੀਹ ਹਜ਼ਾਰ ਤੋਂ ਘੱਟ ਬਦਲੀ ਦਾ ਬੇੜਾ ਪਾਰ ਨੀ ਹੁੰਦਾ', ਮੱਘਰ ਸਿੰਘ ਨੇ ਸਪੱਸ਼ਟ ਸ਼ਬਦਾਂ ਵਿਚ ਚਾਨਣਾ ਕਰਾ ਦਿੱਤਾ ਸੀ। 'ਦੋ ਸਾਲ ਪਹਿਲਾਂ ਮੇਰੀ ਮਾਸੀ ਦੇ ਬੇਟੇ ਨੇ ਦਸ ਹਜ਼ਾਰ 'ਚ ਲੋਕਲ ਸਕੂਲ ਬਦਲੀ ਕਰਾਉਣ ਵਿਚ ਮੋਰਚਾ ਮਾਰ ਲਿਆ ਸੀ', ਪੈਸੇ ਘੱਟ ਕਰਾਉਣ ਖ਼ਾਤਰ ਨਰਿੰਦਰ ਨੇ ਠੋਸ ਮਿਸਾਲ ਦਿੱਤੀ। 'ਉਦੋਂ ਸਰਕਾਰ ਹੋਰ ਪਾਰਟੀ ਦੀ ਸੀ। ਤੁਹਾਨੂੰ ਨ੍ਹੀਂ ਪਤਾ, ਬਦਲੀ ਕਰਾਉਣ ਵਿਚ ਕਿੰਨੀ ਭਕਾਈ ਕਰਨੀ ਪੈਂਦੀ ਐ। ਅਰਜ਼ੀ ਮਾਰਕ ਕਰਾਉਣ ਲਈ ਆਪਣੀ ਪਾਰਟੀ ਦੇ ਐਮ.ਐਲ.ਏ. ਦੀ ਸ਼ਰਨ ਵਿਚ ਜਾਣਾ ਪੈਂਦੈ। ਮਿਲਣ ਲਈ ...

ਪੂਰਾ ਲੇਖ ਪੜ੍ਹੋ »

ਸਵਰਗ ਦਾ ਝੂਟਾ...

'ਆਜਾ ਸੀਮਾ, ਕੀ ਸੋਚਣ ਲੱਗ ਪਈ ਏਂ?' ਸੀਮਾ ਦੀ ਸਹੇਲੀ ਕੋਮਲ ਨੇ ਉਸ ਨੂੰ ਦਰਵਾਜ਼ੇ 'ਤੇ ਹੀ ਗੁੰਮ-ਸੁੰਮ ਖੜ੍ਹੀ ਦੇਖ ਕੇ ਕਿਹਾ। 'ਨਹੀਂ, ਨਹੀਂ, ਕੁਝ ਨਹੀਂ। ਮੈਂ ਤਾਂ ਇਹ ਦੇਖ ਰਹੀ ਸੀ ਕਿ ਤੁਹਾਡਾ ਘਰ ਕਿੰਨਾ ਸੋਹਣਾ ਹੈ। ਹਰ ਚੀਜ਼ ਕਿੰਨੀ ਸਾਫ਼-ਸੁਥਰੀ ਅਤੇ ਆਪੋ-ਆਪਣੀ ਜਗ੍ਹਾ 'ਤੇ ਹੈ', ਸੀਮਾ ਨੇ ਹੈਰਾਨੀ ਨਾਲ ਚਾਰੋਂ ਪਾਸੇ ਆਪਣੀ ਨਜ਼ਰ ਘੁਮਾਉਂਦਿਆਂ ਕਿਹਾ। 'ਹਾਂ ਤੇ ਇਹਦੇ ਵਿਚ ਕਿਹੜੀ ਵੱਡੀ ਗੱਲ ਹੈ? ਰਲ਼-ਮਿਲ਼ ਕੇ ਕੰਮ ਕਰੋ ਤਾਂ ਕੰਮ ਵਧੀਆ ਤੇ ਫਟਾਫਟ ਖ਼ਤਮ। ਵੈਸੇ ਤਾਰੀਫ਼ ਲਈ ਬਹੁਤ-ਬਹੁਤ ਧੰਨਵਾਦ', ਕੋਮਲ ਨੇ ਗਦ-ਗਦ ਹੁੰਦਿਆਂ ਕਿਹਾ। ਗੱਲਾਂ ਕਰਦੀਆਂ ਹੋਈਆਂ ਉਹ ਦੋਵੇਂ ਬੈਠਕ (ਡਰਾਇੰਗ ਰੂਮ) ਵਿਚ ਆ ਕੇ ਬੈਠ ਗਈਆਂ। ਏਨੇ ਨੂੰ ਕੋਮਲ ਦੀ ਜੇਠਾਣੀ ਨੇ ਗਰਮਾ ਗਰਮ ਚਾਹ-ਨਾਸ਼ਤਾ ਲਿਆ ਕੇ ਮੇਜ਼ 'ਤੇ ਸਜਾ ਦਿੱਤਾ। ਹੁਣ ਤਾਂ ਸੀਮਾ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਦਰਅਸਲ ਸੀਮਾ ਅਤੇ ਕੋਮਲ ਬਚਪਨ ਦੀਆਂ ਸਹੇਲੀਆਂ ਸਨ। ਉਹ ਭਾਵੇਂ ਇਕੋ ਸ਼ਹਿਰ ਵਿਚ ਵਿਆਹੀਆਂ ਹੋਈਆਂ ਸਨ ਪਰ ਕਦੇ ਇਕ-ਦੂਜੇ ਨੂੰ ਮਿਲਣ ਦਾ ਸਮਾਂ ਨਹੀਂ ਸੀ ਮਿਲਿਆ। ਅੱਜ ਕੋਮਲ ਦੇ ਬਹੁਤ ਜ਼ਿਦ ਕਰਨ 'ਤੇ ਸੀਮਾ ਪਹਿਲੀ ਵਾਰ ਉਸ ਦੇ ਸਹੁਰੇ ਘਰ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX