ਇਕ ਰੁੱਖ 'ਤੇ ਬਣੇ ਆਲ੍ਹਣੇ ਵਿਚ ਚਿੜਾ-ਚਿੜੀ ਅਤੇ ਉਨ੍ਹਾਂ ਦੇ ਦੋ ਬੱਚੇ ਰਹਿੰਦੇ ਸਨ। ਉਸ ਰੁੱਖ ਹੇਠਾਂ ਇਕ ਵੱਡਾ ਤਲਾਅ ਸੀ। ਚਿੜਾ-ਚਿੜੀ ਹਰ ਰੋਜ਼ ਸਵੇਰੇ ਚੋਗੇ ਦੀ ਭਾਲ ਵਿਚ ਆਪਣੇ ਬੱਚਿਆਂ ਨੂੰ ਆਲ੍ਹਣੇ ਵਿਚ ਛੱਡ ਕੇ ਚਲੇ ਜਾਂਦੇ। ਚਿੜੀ ਆਪਣੇ ਦੋਵਾਂ ਬੱਚਿਆਂ ਨੂੰ ਸਮਝਾ ਕੇ ਜਾਂਦੀ ਸੀ ਕਿ ਘਰੋਂ ਬਾਹਰ ਨਾ ਨਿਕਲਣ। ਪਰ ਦੋਵੇਂ ਬੱਚੇ ਬੜੇ ਸ਼ਰਾਰਤੀ ਸਨ। ਉਹ ਆਪਣੇ ਮਾਪਿਆਂ ਦੇ ਜਾਂਦਿਆਂ-ਸਾਰ ਬਾਹਰ ਖੇਡਣ ਚਲੇ ਜਾਂਦੇ।
ਇਕ ਦਿਨ ਜਦੋਂ ਚਿੜਾ-ਚਿੜੀ ਚੋਗੇ ਦੀ ਭਾਲ ਵਿਚ ਗਏ ਹੋਏ ਸਨ ਤਾਂ ਉਨ੍ਹਾਂ ਦੇ ਬੱਚੇ ਜਿਉਂ ਹੀ ਖੇਡਣ ਲਈ ਬਾਹਰ ਜਾਣ ਲੱਗੇ ਤਾਂ ਅਚਾਨਕ ਉਨ੍ਹਾਂ 'ਚੋਂ ਇਕ ਬੱਚੇ ਦਾ ਪੈਰ ਤਿਲਕ ਗਿਆ ਅਤੇ ਉਹਨੂੰ ਬਚਾਉਣ ਦੇ ਚੱਕਰ ਵਿਚ ਦੂਜੇ ਬੱਚੇ ਦਾ ਪੈਰ ਵੀ ਤਿਲਕ ਗਿਆ ਅਤੇ ਦੋਵੇਂ ਉਸ ਤਲਾਅ ਵਿਚ ਜਾ ਡਿੱਗੇ। ਤਲਾਅ ਵਿਚ ਡਿਗਦਿਆਂ ਹੀ ਦੋਵੇਂ ਬੱਚੇ ਬਚਾਓ ਲਈ ਉੱਚੀ-ਉੱਚੀ 'ਚੀਂ-ਚੀਂ' ਕਰਨ ਲੱਗੇ। ਉਨ੍ਹਾਂ ਦੀ ਆਵਾਜ਼ ਸੁਣ ਕੇ ਉਥੇ ਬਿੱਲੀ ਆ ਗਈ ਅਤੇ ਉਹ ਇਹ ਸੋਚ ਕੇ ਮਨੋਂ-ਮਨੀਂ ਖ਼ੁਸ਼ ਹੋਣ ਲੱਗੀ ਕਿ ਅੱਜ ਤਾਂ ਬੜਾ ਸੁਆਦੀ ਅਤੇ ਨਰਮ ਭੋਜਨ ਖਾਣ ਨੂੰ ਮਿਲੇਗਾ। ਉਹ ਬੱਚਿਆਂ ਨੂੰ ਕਹਿਣ ...
ਬੱਚਿਓ, ਗੱਲ ਸੁਣਨ ਵਿਚ ਬੜੀ ਅਜੀਬ ਲਗਦੀ ਹੈ ਕਿ ਪਾਣੀ ਹਲਕਾ ਤੇ ਭਾਰਾ ਵੀ ਹੁੰਦਾ ਹੈ ਪਰ ਇਹ ਸੱਚ ਹੈ। ਅਸੀਂ ਜਾਣਦੇ ਹਾਂ ਕਿ ਪਾਣੀ ਦੇ ਇਕ ਅਣੂ ਦੀ ਰਚਨਾ ਹਾਈਡ੍ਰੋਜਨ ਦੇ ਦੋ ਪ੍ਰਮਾਣੂ ਤੇ ਆਕਸੀਜਨ ਦੇ ਇਕ ਪ੍ਰਮਾਣੂ ਦੇ ਮਿਲਣ ਨਾਲ ਬਣਦੀ ਹੈ। ਇਥੇ ਵਰਨਣਯੋਗ ਹੈ ਕਿ ਹਾਈਡ੍ਰੋਜਨ ਦੇ ਹੋਰ ਵੀ ਕਈ ਰੂਪ ਹੁੰਦੇ ਹਨ ਜੋ ਸਮਸਥਾਨਿਕ ਅਖਵਾਉਂਦੇ ਹਨ। ਇਨ੍ਹਾਂ ਦਾ ਪ੍ਰਮਾਣੂ ਅੰਕ ਤਾਂ ਇਕ ਹੀ ਹੁੰਦਾ ਹੈ ਪਰ ਪ੍ਰਮਾਣੂ ਪੁੰਜ ਅਲੱਗ-ਅਲੱਗ ਹੁੰਦਾ ਹੈ। ਇਨ੍ਹਾਂ ਦੇ ਨਾਂਅ ਪ੍ਰੋਟੀਅਮ, ਡਿਊਟੀਰੀਅਮ ਅਤੇ ਟਰੀਟੀਅਮ ਹੁੰਦੇ ਹਨ। ਪ੍ਰੋਟੀਅਮ ਤਾਂ ਸਧਾਰਨ ਹਾਇਡ੍ਰੋਜਨ ਹੀ ਹੈ ਪਰ ਡਿਊਟੀਰੀਅਮ ਭਾਰੀ ਹਾਈਡ੍ਰੋਜਨ ਅਖਵਾਉਂਦੀ ਹੈ ਜੋ ਆਕਸੀਜਨ ਨਾਲ ਮਿਲ ਕੇ ਭਾਰਾ ਪਾਣੀ ਬਣਾਉਂਦੀ ਹੈ। ਇਸ ਦੀ ਬਣਤਰ ਸਰੰਚਨਾ 4੨® ਹੈ। ਇਹ ਬਹੁਤ ਕੀਮਤੀ ਪਾਣੀ ਹੁੰਦਾ ਹੈ। ਕੁਦਰਤੀ ਰੂਪ ਵਿਚ ਮਿਲਣ ਵਾਲੇ ਸਧਾਰਨ ਪਾਣੀ ਦੇ 6000 ਭਾਗਾਂ ਵਿਚੋਂ ਇਕ ਭਾਗ ਭਾਰਾ ਪਾਣੀ ਹੁੰਦਾ ਹੈ। ਭਾਰੇ ਪਾਣੀ ਦਾ ਉਬਾਲ ਦਰਜਾ 101.4 ਡਿਗਰੀ ਸੈਂਟੀਗ੍ਰੇਡ ਅਤੇ ਘਣਤਾ 1.1050 ਹੁੰਦੀ ਹੈ। ਭਾਰੇ ਪਾਣੀ ਦੀ ਖੋਜ 1936 ਵਿਚ ਅਮਰੀਕੀ ਰਸਾਇਣ ਵਿਗਿਆਨੀ ...
1. ਡਾਕਟਰ ਗੋਪੀ ਚੰਦ ਭਾਰਗਵਾ (ਕਾਂਗਰਸ) 15 ਅਗਸਤ 1947 ਤੋਂ 13 ਅਪਰੈਲ, 1949
2. ਭੀਮ ਸੈਨ ਸੱਚਰ (ਕਾਂਗਰਸ) 13 ਅਪ੍ਰੈਲ 1949 ਤੋਂ 18 ਅਕਤੂਬਰ, 1949
3. ਡਾ. ਗੋਪੀ ਚੰਦ ਭਾਰਗਵ (ਕਾਂਗਰਸ) 18 ਅਕਤੂਬਰ 1949 ਤੋਂ 20 ਜੂਨ, 1951
4. ਰਾਸ਼ਟਰਪਤੀ ਰਾਜ 20 ਜੂਨ, 1951 ਤੋਂ 17 ਅਪ੍ਰੈਲ, 1952
5. ਭੀਮ ਸੈਨ ਸੱਚਰ (ਕਾਂਗਰਸ) 17 ਅਪ੍ਰੈਲ 1952 ਤੋਂ23 ਜਨਵਰੀ, 1956
6. ਪ੍ਰਤਾਪ ਸਿੰਘ ਕੈਰੋਂ (ਕਾਂਗਰਸ) 23 ਜਨਵਰੀ, 1956 ਤੋਂ 21 ਜੂਨ, 1964
7. ਡਾਕਟਰ ਗੋਪੀ ਚੰਦ ਭਾਰਗਵ (ਕਾਂਗਰਸ ) 21ਜੂਨ 1964 ਤੋਂ 6 ਜੁਲਾਈ, 1964
8. ਰਾਮ ਕਿਸ਼ਨ (ਕਾਂਗਰਸ) 7 ਜੁਲਾਈ, 1964 ਤੋਂ5 ਜੁਲਾਈ, 1966
9. ਰਾਸ਼ਟਰਪਤੀ ਰਾਜ 5 ਜੁਲਾਈ, 1966 ਤੋਂ1 ਨਵੰਬਰ, 1966
10. ਗਿਆਨੀ ਗੁਰਮੁਖ ਸਿੰਘ (ਕਾਂਗਰਸ) 1 ਨਵੰਬਰ, 1966 ਤੋਂ 8 ਮਾਰਚ, 1967
11. ਜਸਟਿਸ ਗੁਰਨਾਮ ਸਿੰਘ (ਅਕਾਲੀ ਦਲ) 8 ਮਾਰਚ, 1967 ਤੋਂ 25 ਨਵੰਬਰ, 1967
12. ਲਛਮਣ ਸਿੰਘ ਗਿੱਲ (ਸ਼੍ਰੋਮਣੀ ਅਕਾਲੀ ਦਲ) 25 ਨਵੰਬਰ, 1967 ਤੋਂ 23 ਅਗਸਤ, 1968
13. ਰਾਸ਼ਟਰਪਤੀ ਰਾਜ 23 ਅਗਸਤ 1968 ਤੋਂ 17 ਫਰਵਰੀ, 1969
14. ਜਸਟਿਸ ਗੁਰਨਾਮ ਸਿੰਘ (ਸ਼੍ਰੋਮਣੀ ਅਕਾਲੀ ਦਲ) 17 ਫਰਵਰੀ 1969 ਤੋਂ 27 ਮਾਰਚ, 1970
15. ਪ੍ਰਕਾਸ਼ ਸਿੰਘ ਬਾਦਲ (ਸ਼੍ਰੋਮਣੀ ਅਕਾਲੀ ਦਲ) 27 ਮਾਰਚ, 1970 ਤੋਂ 14 ਜੂਨ, 1971
16. ਰਾਸ਼ਟਰਪਤੀ ਰਾਜ 14 ਜੂਨ, 1971 ਤੋਂ 17 ਮਾਰਚ, 1972
17. ਗਿਆਨੀ ਜ਼ੈਲ ...
ਬਹੁਤ ਸਮਾਂ ਪਹਿਲਾਂ ਦੀ ਗੱਲ ਹੈ। ਉਦੋਂ ਜਾਨਵਰ, ਦਰੱਖਤ ਅਤੇ ਲੋਕ ਆਪਸ ਵਿਚ ਗੱਲਬਾਤ ਕਰ ਸਕਦੇ ਸਨ। ਉਸ ਸਮੇਂ ਇਕ ਛੋਟਾ ਜਿਹਾ ਪਿੰਡ ਸੀ। ਉਸ ਦੇ ਆਲੇ-ਦੁਆਲੇ ਹਰੇ-ਭਰੇ ਮੈਦਾਨ ਵਿਚ ਇਕ ਬਰਗਦ (ਬੋਹੜ) ਦਾ ਦਰੱਖਤ ਸੀ। ਉਹ ਇਕ ਵਿਸ਼ਾਲ ਤੇ ਮਜ਼ਬੂਤ ਦਰੱਖਤ ਸੀ। ਉਸ ਦੇ ਪੱਤੇ ਏਨੇ ਮੋਟੇ ਅਤੇ ਸੰਘਣੇ ਸਨ ਕਿ ਉਨ੍ਹਾਂ ਵਿਚੋਂ ਸੂਰਜ ਦੀ ਇਕ ਵੀ ਕਿਰਨ ਨਜ਼ਰ ਨਹੀਂ ਸੀ ਆਉਂਦੀ। ਗਰਮੀਆਂ ਦੀ ਕੜਕਵੀਂ ਧੁੱਪ ਵਿਚ ਲੋਕ ਅਕਸਰ ਇਸ ਦਰੱਖਤ ਦੀ ਛਾਵੇਂ ਬੈਠਦੇ, ਆਰਾਮ ਕਰਦੇ ਅਤੇ ਉਸ ਨਾਲ ਥੋੜ੍ਹੀ ਦੇਰ ਗੱਲਬਾਤ ਕਰਦੇ। ਲੋਕਾਂ ਨੂੰ ਪਤਾ ਸੀ ਕਿ ਉਹ ਬੁੱਢਾ ਬਰਗਦ ਇਕ ਬੜਾ ਹੀ ਸਮਝਦਾਰ ਪੌਦਾ ਹੈ। ਲੰਬੀ ਉਮਰ ਅਤੇ ਅਨੁਭਵ ਨੇ ਉਸ ਨੂੰ ਸਮਝਦਾਰ ਬਣਾਇਆ ਸੀ।
ਇਕ ਦਿਨ ਇਕ ਗਡਰੀਆ ਬੱਚਾ ਉਸ ਦਰੱਖਤ ਦੇ ਹੇਠਾਂ ਆਰਾਮ ਕਰਨ ਲਈ ਬੈਠਾ। ਸਾਰਾ ਦਿਨ ਧੁੱਪ ਵਿਚ ਘੁੰਮਣ ਨਾਲ ਉਹ ਥੱਕ ਕੇ ਚੂਰ ਹੋ ਗਿਆ ਸੀ। ਹਵਾ ਦੇ ਹਲਕੇ-ਹਲਕੇ ਬੁੱਲੇ ਉਸ ਦੇ ਥੱਕੇ ਸਰੀਰ ਨੂੰ ਆਰਾਮ ਪਹੁੰਚਾ ਰਹੇ ਸਨ। ਉਸ ਨੂੰ ਨੀਂਦ ਆਉਣ ਲੱਗੀ। ਉਹ ਸੌਣ ਵਾਸਤੇ ਲੇਟਿਆ ਹੀ ਸੀ ਕਿ ਅਚਾਨਕ ਉਸ ਦੀ ਨਿਗ੍ਹਾ ਦਰੱਖਤ ਦੀਆਂ ਟਾਹਣੀਆਂ 'ਤੇ ਪਈ।
ਉਹ ਲੜਕਾ ...
ਆਓ ਆਪਾਂ ਗਿਆਨ ਵਧਾਈਏ।
ਨਾਲ ਕਿਤਾਬਾਂ ਆੜੀ ਪਾਈਏ।
ਕਿਤਾਬਾਂ ਪੜ੍ਹ ਕੇ ਵਿਦਵਾਨ ਬਣਾਂਗੇ,
ਵੱਖਰੀ ਇਕ ਪਹਿਚਾਣ ਬਣਾਂਗੇ।
ਵਹਿਮ ਭਰਮ ਸਭ ਦੂਰ ਜਾਣਗੇ,
ਤਰਕਮਈ ਇਨਸਾਨ ਬਣਾਂਗੇ।
ਗਿਆਨ ਦਾ ਨੇ ਭੰਡਾਰ ਕਿਤਾਬਾਂ,
ਸਭ ਨੂੰ ਇਹ ਗੱਲ ਸਮਝਾਈਏ।
ਆਓ ਆਪਾਂ ਗਿਆਨ ਵਧਾਈਏ,
ਨਾਲ ਕਿਤਾਬਾਂ ਆੜੀ ਪਾਈਏ।
ਮੈਗਜ਼ੀਨ, ਰਸਾਲੇ, ਕਿਤਾਬਚੇ ਪੜ੍ਹੀਏ,
ਥੋੜ੍ਹੇ ਸਮੇਂ ਵਿਚ ਅੱਗੇ ਵਧੀਏ।
ਕਿਤਾਬਾਂ ਨਾਲ ਨੀ ਆੜੀ ਮਾੜੀ,
ਜਿਹੜੀ ਨਿਭਦੀ ਉਮਰ ਹੈ ਸਾਰੀ।
ਸਾਹਿਤ ਦੀ ਫੁਲਵਾੜੀ ਨੇ ਕਿਤਾਬਾਂ,
ਲਾਇਬ੍ਰੇਰੀ ਵਿਚ ਵੀ ਬੈਠ ਕਿਤਾਬਾਂ ਪੜ੍ਹੀਏ।
ਆਓ ਆਪਾਂ ਗਿਆਨ ਵਧਾਈਏ,
ਨਾਲ ਕਿਤਾਬਾਂ ਆੜੀ ਪਾਈਏ।
ਕਿਤਾਬਾਂ ਪੜ੍ਹਨ ਦੀ ਜਦੋਂ ਆਦਤ ਬਣ ਗਈ,
ਸਮਝੋ ਫਿਰ ਜ਼ਿੰਦਗੀ ਸਵਰ ਗਈ।
ਰਾਹ ਦਸੇਰਾ ਬਣਨ ਕਿਤਾਬਾਂ,
ਮੰਜ਼ਲ ਵੀ ਸਮਝ ਨੇੜੇ ਢੁਕ ਗਈ।
ਮੋਬਾਈਲ ਦੀ ਵਰਤੋਂ ਕੁਝ ਘਟਾ ਕੇ,
'ਰਣਜੀਤ' ਵਾਂਗ ਚੰਗੇ ਪਾਠਕ ਬਣ ਸਭ ਨੂੰ ਸਮਝਾਈਏ,
ਆਓ ਆਪਾਂ ਗਿਆਨ ਵਧਾਈਏ
ਨਾਲ ਕਿਤਾਬਾਂ ਆੜੀ ਪਾਈਏ।
-ਰਣਜੀਤ ਸਿੰਘ ਟੱਲੇਵਾਲ
ਪਿੰਡ ਤੇ ਡਾਕ: ਟੱਲੇਵਾਲ (ਰੰਧਾਵਾ ਪੱਤੀ)
ਤਹਿਸੀਲ ਤਪਾ ਬਰਨਾਲਾ-148100.
ਮੋਬਾਈਲ : ...
1. ਮਾਂ ਪਤਲੀ ਪਤੰਗ ਪੁੱਤ ਗੁਬ ਜਿਹਾ, ਮਾਂ ਲੱਗੀ ਨਹਾਉਣ ਪੁੱਤ ਡੁੱਬ ਗਿਆ। 2. ਨਿੱਕਾ ਜਿਹਾ ਜੱਟ ਟੱਪਣ ਨਾ ਦੇਵੇ ਵੱਟ। 3. ਇਕ ਰੜਾ ਮੈਦਾਨ ਦੋ ਹੂਰ ਹਰੀਆਂ ਇਕ ਹਊ ਹੱਫਾ। 4. ਬਾਰਾਂ ਬੰਦੇ ਇਕ ਰਜਾਈ। 5. ਕਾਲੇ ਕਿਆ ਦੇ ਚੋਰ ਲੱਗੇ ਅੱਖੂ ਕਿਆ ਨੇ ਵੇਖੇ ਫੁਲੂਕਿਆਂ ਨੇ ਫੜ ਕੇ ਲਿਆਂਦੇ, ਨੋਂਹਦਿਆਂ ਕਿਆਂ ਨੇ ਮਾਰੇ। 6. ਧੁੱਪ ਵੇਖਕੇ ਪੈਦਾ ਹੋਇਆ, ਛਾਂ ਵੇਖ ਕੇ ਮੁਰਝਾ ਗਿਆ। 7. ਆਲਾ ਭਰਿਆ ਕੌਡੀਆਂ ਦਾ, ਵਿਚ ਤੋਤਕੜੀ ਨੱਚੇ। 8. ਨਿੱਕੀ ਜਿਹੀ ਹਿਰਨੀ, ਮੁੱਠ ਮੁੱਠ ਚਰਨੀ, ਮੀਂਗਨ ਨਹੀਂ ਕਰਨੀ। ਉੱਤਰ : 1. ਲਾਅ ਬੋਕਾ ਲੱਜ ਡੋਲ, 2. ਭੱਖੜਾ, 3. ਮੂੰਹ, 4. ਸੰਤਰਾ, 5. ਜੂੰਆਂ, 6. ਪਰਛਾਵਾਂ, 7. ਜੀਭ ਤੇ ਦੰਦ, 8. ਦਾਤੀ। -ਜਗਤਾਰ ਗਿੱਲ ਫਾਜ਼ਿਲਕਾ ਰੋਡ ਮਲੋਟ, ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। ਮੋ: ...
ਸੁਬ੍ਹਾ ਸਵੇਰੇ ਉੱਠਿਓ ਬੱਚਿਓ, ਰੋਜ਼ ਸੈਰ ਨੂੰ ਜਾਓ। ਅੱਜ ਅਸੀਂ ਕੀ ਕੀ ਕਰਨਾ, ਟਾਇਮ ਟੇਬਲ ਬਣਾਓ। ਜੋ ਸਮੇਂ ਦੀ ਕਦਰ ਹੈ ਕਰਦੇ, ਉਹ ਮੰਜ਼ਲਾਂ ਨੇ ਪਾਉਂਦੇ। ਜੋ ਕਰਦੇ ਨੇ ਲਾਪ੍ਰਵਾਹੀਆਂ, ਮਗਰੋਂ ਫੇਰ ਪਛਤਾਉਂਦੇ। ਸਮਾਂ ਲੰਘ ਜਾਵੇ ਜੇ ਇਕ ਵਾਰੀ, ਮੁੜ ਹੱਥ ਨੀਂ ਆਉਂਦਾ। ਨਾਲੇ ਹੋਵੇ ਨੁਕਸਾਨ ਬੱਚਿਓ, ਹਰ ਕੋਈ ਮਖੌਲ ਉਡਾਉਂਦਾ, ਅਨੁਸ਼ਾਸਨ ਹੀ ਹੈ ਜੀਵਨ ਸਾਡਾ। ਇਹ ਗੱਲ ਭੁੱਲ ਨਾ ਜਾਇਓ। ਇਸ ਬਿਨਾਂ ਅਧੂਰੀ ਜ਼ਿੰਦਗੀ, ਨਾ ਤੁਸੀਂ ਭੁਲੇਖਾ ਖਾਇਓ। ਉਹ ਬੱਚੇ ਨੇ ਸਿਆਣੇ ਹੁੰਦੇ, ਜੋ ਚੰਗੀ ਗੱਲ ਅਪਨਾਉਂਦੇ। ਹਰ ਥਾਂ 'ਤੇ ਸਤਿਕਾਰ ਹੈ ਮਿਲਦਾ, ਉੱਚਾ ਰੁਤਬਾ ਪਾਉਂਦੇ। ਤੁਸੀਂ ਭਵਿੱਖ ਹੋ ਦੇਸ਼ ਆਪਣੇ ਦਾ, ਇਸ ਨੂੰ ਸਵਰਗ ਬਣਾਉਣਾ। 'ਪੱਤੋ' ਆਖੇ ਭਾਰਤ ਮਾਂ ਦਾ, ਬੱਚਿਓ, ਨਾਂਅ ਚਮਕਾਉਣਾ। -ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ। ਮੋਬ: ...
ਅਸੀਂ ਹਾਂ ਨਿੱਕੇ ਨਿੱਕੇ ਤਾਰੇ। ਸਭ ਨੂੰ ਲੱਗਦੇ ਬੜੇ ਪਿਆਰੇ। ਤੜਕੇ ਉਠ ਕੇ ਰੋਜ਼ ਨਹਾਉਂਦੇ, ਚਾਈਂ ਚਾਈਂ ਸਕੂਲ ਨੂੰ ਆਉਂਦੇ। ਵੱਡਿਆਂ ਦੇ ਪੈਰੀਂ ਹੱਥ ਲਾਉਂਦੇ, ਕੰਮਾਂ ਦੇ ਵਿਚ ਹੱਥ ਵਟਾਉਂਦੇ। ਤਾਹੀਓਂ ਸਾਨੂੰ ਸਲ੍ਹਾਉਂਦੇ ਸਾਰੇ, ਅਸੀਂ ਹਾਂ ਨਿੱਕੇ ਨਿੱਕੇ ਤਾਰੇ। ਮਨ ਲਾ ਕੇ ਕਰੀਏ ਖ਼ੂਬ ਪੜ੍ਹਾਈ, ਕਦੇ ਨਾ ਕਰਦੇ ਅਸੀਂ ਲੜਾਈ। ਰਲ-ਮਿਲ ਵੰਡ ਖਾਈਏ ਮਠਿਆਈ, ਕੱਠਿਆਂ ਹੋ ਬਾਲ ਸਭਾ ਲਗਾਈ। ਵਾਰੋ ਵਾਰੀ ਕਵਿਤਾ ਸੁਣਾਈ, ਸਭ ਨੇ ਤਾੜੀ ਖੂਬ ਵਜਾਈ। 'ਕਮਲਦੀਪ' ਸਰ ਜੀ ਨੇ ਪਿੱਠ ਥਾਪੜ ਕੇ, ਸਭ ਦੇ ਸੀਨੇ ਠਾਰੇ। ਅਸੀਂ ਹਾਂ ਨਿੱਕੇ ਨਿੱਕੇ ਤਾਰੇ, ਸਭ ਨੂੰ ਲੱਗਦੇ ਬੜੇ ਪਿਆਰੇ। -ਕਮਲਦੀਪ ਸਿੰਘ ਈ.ਟੀ.ਟੀ. ਅਧਿਆਪਕ, ਪਿੰਡ ਜਰਗ, ਲੁਧਿਆਣਾ। ਮੋਬਾਈਲ : ...
ਕੁਦਰਤ ਕੇਹੀ ਰੁੱਤ ਬਣਾਈ
ਸਰਦੀ ਆਈ, ਸਰਦੀ ਆਈ।
ਹਵਾ ਚੱਲੇ ਜਦ ਠੰਢੀ ਠਾਰ,
ਠੰਢ ਵਧਦੀ ਮਾਰੋ ਮਾਰ।
ਮੰਮੀ ਸਾਨੂੰ ਗੱਲ ਸਮਝਾਈ,
ਸਰਦੀ ਆਈ, ਸਰਦੀ ਆਈ।
ਸਭ ਨੂੰ ਲੱਗੇ ਧੁੱਪ ਪਿਆਰੀ,
ਰਾਤ ਨੂੰ ਕੋਰਾ ਪੈਂਦਾ ਭਾਰੀ
ਕੱਢੇ ਕੰਬਲ ਲੇਫ਼ ਤਲਾਈ
ਸਰਦੀ ਆਈ, ਸਰਦੀ ਆਈ।
ਪਾਲ਼ਾ ਪਾਲ਼ਾ ਹਰ ਕੋਈ ਕਰਦਾ,
ਖੰਘ, ਰੇਸ਼ੇ ਤੋਂ ਹਰੇਕ ਹੀ ਡਰਦਾ
ਕਿੱਦਾਂ ਕਰੀਏ ਅਸੀਂ ਪੜ੍ਹਾਈ?
ਸਰਦੀ ਆਈ, ਸਰਦੀ ਆਈ।
ਠੁਰ ਠੁਰ ਕਰਦੇ ਸਕੂਲ ਨੂੰ ਜਾਂਦੇ
ਮੂੰਗਫਲੀ, ਖਜੂਰਾਂ ਬੱਚੇ ਖਾਂਦੇ
ਚਾਰੇ ਪਾਸੇ ਧੁੰਦ ਹੈ ਛਾਈ
ਸਰਦੀ ਆਈ, ਸਰਦੀ ਆਈ।
ਸਵੈਟਰ, ਕੋਟੀਆਂ, ਜਰਸੀਆਂ ਪਾਈਏ।
ਠੰਢ ਤੋਂ ਆਪਣਾ ਆਪ ਬਚਾਈਏ।
ਸਭ ਦੀ ਤੋਬਾ ਇਹਨੇ ਕਰਾਈ।
ਸਰਦੀ ਆਈ, ਸਰਦੀ ਆਈ।
-ਆਤਮਾ ਸਿੰਘ ਚਿੱਟੀ
ਪਿੰਡ ਤੇ ਡਾਕ: ਚਿੱਟੀ, ਜ਼ਿਲ੍ਹਾ ਜਲੰਧਰ।
ਮੋਬਾਈਲ : ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX