ਤਾਜਾ ਖ਼ਬਰਾਂ


ਘਰ ਨੂੰ ਅੱਗ ਲੱਗਣ 'ਤੇ ਗੈਸ ਸਿਲੰਡਰ ਫਟਣ ਨਾਲ ਅੱਗ ਬੁਝਾਊ ਦਸਤੇ ਦੇ ਚਾਰ ਮੁਲਾਜ਼ਮ ਗੰਭੀਰ ਜ਼ਖ਼ਮੀ
. . .  1 day ago
ਛੇਹਰਟਾ, 9 ਦਸੰਬਰ (ਵਡਾਲੀ)-ਪੁਲਿਸ ਥਾਣਾ ਇਸਲਾਮਾਬਾਦ ਦੇ ਨੇੜੇ ਇਕ ਘਰ ਨੂੰ ਅੱਗ ਲੱਗ ਗਈ। ਘਰ ਨੂੰ ਲੱਗੀ ਅੱਗ 'ਤੇ ਅੱਗ ਬੁਝਾਊ ਦਸਤੇ ਵਲੋਂ ਕਾਬੂ ਪਾਉਣ ਦਾ ਯਤਨ ਕੀਤਾ ਜਾ ਰਿਹਾ ਸੀ ਤਾਂ ਘਰ ਵਿਚ ਪਏ ਚਾਰ ਗੈਸ ਸਿਲੰਡਰਾਂ ਵਿਚੋਂ 2 ਗੈਸ ਸਿਲੰਡਰ ਅਚਾਨਕ ਫਟ ਗਏ, ਜਿਸ ਨਾਲ...
ਹਿਮਾਚਲ ਪ੍ਰਦੇਸ਼: ਸਾਰੇ ਕਾਂਗਰਸੀ ਵਿਧਾਇਕਾਂ ਨੇ ਪਾਰਟੀ ਹਾਈਕਮਾਨ 'ਤੇ ਛੱਡਿਆ ਮੁੱਖ ਮੰਤਰੀ ਦੀ ਚੋਣ ਦਾ ਫ਼ੈਸਲਾ-ਰਾਜੀਵ ਸ਼ੁਕਲਾ
. . .  1 day ago
ਸ਼ਿਮਲਾ, 9 ਦਸੰਬਰ-ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜੀਵ ਸ਼ੁਕਲਾ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਅੱਜ ਸੀ.ਐਲ.ਪੀ. ਮੀਟਿੰਗ ਵਿਚ ਸਾਰੇ 40 ਵਿਧਾਇਕਾਂ ਨੇ ਹਿੱਸਾ ਲਿਆ ਅਤੇ ਸਾਰਿਆਂ ਨੇ ਰਾਜ ਦੇ ਮੁੱਖ ਮੰਤਰੀ ਦੀ ਚੋਣ ਦਾ ਫ਼ੈਸਲਾ ਪਾਰਟੀ ਹਾਈਕਮਾਨ 'ਤੇ ਛੱਡਣ ਦਾ ਪ੍ਰਸਤਾਵ ਸਰਬਸੰਮਤੀ ਨਾਲ ਪਾਸ...
11 ਦਸੰਬਰ ਨੂੰ ਮਹਾਰਾਸ਼ਟਰ ਅਤੇ ਗੋਆ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 9 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਦਸੰਬਰ ਨੂੰ ਮਹਾਰਾਸ਼ਟਰ ਅਤੇ ਗੋਆ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਵਿਚ, ਪ੍ਰਧਾਨ ਮੰਤਰੀ 75,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ...
ਰੌਬਨਜੀਤ ਕੌਰ ਗਿੱਲ ਨੂੰ ਤਹਿਸੀਲ ਅਜਨਾਲਾ ‘ਚ ਤਹਿਸੀਲਦਾਰ ਨਿਯੁਕਤ ਕਰਨ ਦੇ ਨਾਲ-ਨਾਲ ਬਾਬਾ ਬਕਾਲਾ ਦਾ ਦਿੱਤਾ ਗਿਆ ਵਾਧੂ ਚਾਰਜ
. . .  1 day ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਮਾਲ ਵਿਭਾਗ ਵਲੋਂ ਪਿਛਲੇ ਦਿਨੀਂ ਨਾਇਬ ਤਹਿਸੀਲਦਾਰਾਂ ਤੋਂ ਪਦਉੱਨਤ ਕੀਤੇ ਤਹਿਸੀਲਦਾਰ ਨੂੰ ਅੱਜ ਵੱਖ-ਵੱਖ ਤਹਿਸੀਲਾਂ ਵਿਚ ਨਿਯੁਕਤ ਕਰ ਦਿੱਤਾ ਗਿਆ ਹੈ। ਤਹਿਸੀਲਦਾਰ ਰੌਬਨਜੀਤ ਕੌਰ ਗਿੱਲ ਨੂੰ ਤਹਿਸੀਲ...
ਨਾਇਬ ਤਹਿਸੀਲਦਾਰ ਤੋਂ ਤਹਿਸੀਲਦਾਰ ਪਦਉੱਨਤ ਹੋਏ ਤਹਿਸੀਲਦਾਰ ਤਹਿਸੀਲਾਂ 'ਚ ਕੀਤੇ ਗਏ ਨਿਯੁਕਤ
. . .  1 day ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਮਾਲ ਵਿਭਾਗ ਵਲੋਂ ਪਿਛਲੇ ਦਿਨੀਂ ਨਾਇਬ ਤਹਿਸੀਲਦਾਰਾਂ ਤੋਂ ਪਦਉੱਨਤ ਕੀਤੇ ਤਹਿਸੀਲਦਾਰ ਨੂੰ ਅੱਜ ਵੱਖ-ਵੱਖ ਤਹਿਸੀਲਾਂ ਵਿਚ ਨਿਯੁਕਤ ਕਰ ਦਿੱਤਾ ਗਿਆ...
ਸ਼ਿਮਲਾ:ਮੈਂ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ, ਹਾਈਕਮਾਨ ਦਾ ਫ਼ੈਸਲਾ ਹੋਵੇਗਾ ਅੰਤਿਮ-ਸੁਖਵਿੰਦਰ ਸਿੰਘ ਸੁੱਖੂ
. . .  1 day ago
ਸ਼ਿਮਲਾ, 9 ਦਸੰਬਰ-ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਹਾਂ। ਮੈਂ ਕਾਂਗਰਸ ਪਾਰਟੀ ਦਾ ਅਨੁਸ਼ਾਸਿਤ ਸਿਪਾਹੀ, ਵਰਕਰ ਅਤੇ ਵਿਧਾਇਕ ਹਾਂ। ਪਾਰਟੀ ਹਾਈਕਮਾਨ ਦਾ ਫ਼ੈਸਲਾ...
ਹਿਮਾਚਲ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੀ ਸੋਚ ’ਤੇ ਮੋਹਰ ਲਗਾਈ-ਰਾਜਾ ਵੜਿੰਗ
. . .  1 day ago
ਮੁਹਾਲੀ, 9 ਦਸੰਬਰ (ਦਵਿੰਦਰ ਸਿੰਘ)- ਹਿਮਾਚਲ ਚੋਣਾਂ ਵਿਚ ਕਾਂਗਰਸ ਦੀ ਹੋਈ ਜਿੱਤ ’ਤੇ ਬੋਲਦਿਆਂ ਰਾਜਾ ਵੜਿੰਗ ਨੇ ਹਿਮਾਚਲ ਪ੍ਰਦੇਸ਼ ਦੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੀ ...
ਬਾਰ ਐਸੋਸੀਏਸ਼ਨ ਅਮਲੋਹ ਦੀ ਚੋਣ ਵਿੱਚ ਐਡਵੋਕੇਟ ਅਮਰੀਕ ਸਿੰਘ ਔਲਖ ਜਿੱਤ ਦਰਜ ਕਰਕੇ ਪ੍ਰਧਾਨ ਬਣੇ
. . .  1 day ago
ਅਮਲੋਹ, 9 ਦਸੰਬਰ (ਕੇਵਲ ਸਿੰਘ)- ਅੱਜ ਬਾਰ ਐਸੋਸੀਏਸ਼ਨ ਦੇ ਪ੍ਰਧਾਨ, ਉਪ-ਪ੍ਰਧਾਨ ਅਤੇ ਸੈਕਟਰੀ ਦੀ ਚੋਣ ਲਈ ਵੋਟਿੰਗ ਹੋਈ, ਜਿਸ ਵਿਚ ਐਡਵੋਕੇਟ ਅਮਰੀਕ ਸਿੰਘ ਔਲਖ ਪ੍ਰਧਾਨ ਦੀ ਚੋਣ ਜਿੱਤੇ। ਇਮਰਾਨ ਤੱਗੜ ਮੀਤ ਪ੍ਰਧਾਨ ਬਣੇ, ਉਥੇ ਹੀ ਦੂਸਰੇ ਗਰੁੱਪ ਦੇ ਐਡਵੋਕੇਟ ਪ੍ਰਣਵ ਗੁਪਤਾ ਚੋਣ...
ਇਤਿਹਾਸਕ ਪਿੰਡ ਸੰਧਵਾਂ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ 11 ਹਜ਼ਾਰ ਬੂਟੇ ਲਗਾਉਣ ਦੀ ਸ਼ੁਰੂਆਤ
. . .  1 day ago
ਸੰਧਵਾਂ, 9 ਦਸੰਬਰ (ਪ੍ਰੇਮੀ ਸੰਧਵਾਂ)- ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਪਿੰਡ ਸੰਧਵਾਂ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਸਰਪੰਚ ਪਰਮਜੀਤ ਸਿੰਘ ਮਾਨ, ਪ੍ਰਧਾਨ ਅਮਰੀਕ ਸਿੰਘ ਸੰਧੂ, ਪ੍ਰਿੰਸੀਪਲ ਤਜਿੰਦਰ ਸ਼ਰਮਾ, ਲੈਕਚਰਾਰ ...
ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ 28 ਦੀ ਥਾਂ 27 ਦਸੰਬਰ ਨੂੰ ਸਜਾਇਆ ਜਾਵੇ ਨਗਰ ਕੀਰਤਨ
. . .  1 day ago
ਅੰਮ੍ਰਿਤਸਰ, 9 ਦਸੰਬਰ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 29 ਦਸੰਬਰ ਨੂੰ ਆ ਰਹੇ ਪ੍ਰਕਾਸ਼ ਗੁਰਪੁਰਬ ਸੰਬੰਧੀ ਸਜਾਇਆ ਜਾਣ ਵਾਲਾ ਨਗਰ ਕੀਰਤਨ 27 ਦਸੰਬਰ ਨੂੰ ਸਜਾਉਣ ਦਾ ਆਦੇਸ਼ ਕੀਤਾ ਹੈ। ਸ਼੍ਰੋਮਣੀ ਕਮੇਟੀ...
ਰਾਸ਼ਟਰੀ ਮਹਿਲਾ ਕਮਿਸ਼ਨ ਵਲੋਂ ਦਾਇਰ ਕੀਤੀ ਪਟੀਸ਼ਨ ’ਤੇ ਸੁਪਰੀਮ ਕੋਰਟ ਵਲੋਂ ਕੇਂਦਰ ਨੂੰ ਨੋਟਿਸ ਜਾਰੀ
. . .  1 day ago
ਨਵੀਂ ਦਿੱਲੀ, 9 ਦਸੰਬਰ- ਸੁਪਰੀਮ ਕੋਰਟ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਵਲੋਂ ਦਾਇਰ ਕੀਤੀ ਔਰਤਾਂ ਲਈ ਵਿਆਹ ਦੀ ਇਕਸਾਰ ਉਮਰ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਕੇਂਦਰ ਨੂੰ ਨੋਟਿਸ ਜਾਰੀ...
ਡੇਰਾ ਪ੍ਰੇਮੀ ਕਤਲ ਮਾਮਲੇ ’ਚ ਗ੍ਰਿਫ਼ਤਾਰ ਸ਼ੂਟਰ ਜਤਿੰਦਰ ਜੀਤੂ ਨੂੰ ਫ਼ਰੀਦਕੋਟ ਅਦਾਲਤ ਵਿਚ ਕੀਤਾ ਪੇਸ਼
. . .  1 day ago
ਫ਼ਰੀਦਕੋਟ, 9 ਦਸੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਕੋਟਕਪੂਰਾ ਵਿਖੇ ਹੋਏ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਮਾਮਲੇ ਵਿਚ ਦਿੱਲੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਛੇਵੇਂ ਸ਼ੂਟਰ ਜਤਿੰਦਰ ਜੀਤੂ ਨੂੰ ਅੱਜ ਇੱਥੇ ਇਲਾਕਾ ਮੈਜਿਸਟਰੇਟ...
ਬੀਬਾ ਬਾਦਲ ਵਲੋਂ ਬੁਲੇਟ ਦੀ ਸਵਾਰੀ, ਪਿੱਛੇ ਬੈਠੇ ਜਗਰੂਪ ਸਿੰਘ ਗਿੱਲ
. . .  1 day ago
ਬਠਿੰਡਾ, 9 ਦਸੰਬਰ (ਨਾਇਬ ਸਿੰਘ ਸਿੱਧੂ)- ਬਠਿੰਡਾ ਵਿਖੇ ਅੱਜ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫੈਡਰੇਸ਼ਨ ਵਲੋਂ 16ਵਾਂ ਵਿਰਾਸਤੀ ਮੇਲਾ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਜਗਰੂਪ ਸਿੰਘ ਗਿੱਲ ਪਹੁੰਚੇ...
ਪੰਜਾਬ ਨੂੰ ਰੰਗਲਾ ਬਣਾਉਣ ਦੀ ਗੱਲ ਕਰਨ ਵਾਲਿਆਂ ਵਲੋਂ ਪੰਜਾਬ ਨੂੰ ਖ਼ੂਨ ਦੇ ਰੰਗ ਵਿਚ ਰੰਗਿਆ ਜਾ ਰਿਹਾ-ਹਰਪ੍ਰਤਾਪ ਸਿੰਘ ਅਜਨਾਲਾ
. . .  1 day ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਪਾਰਟੀ ਦੀ ਹੋਈ ਵੱਡੀ ਜਿੱਤ ਦੀ ਖ਼ੁਸ਼ੀ ਵਿਚ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਤੇ ਕਾਂਗਰਸ ਕਮੇਟੀ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ‘ਚ ਕਾਂਗਰਸੀ ਕਾਰਕੁੰਨਾਂ...
ਕਾਰਜਪਾਲਿਕਾ ਤੇ ਨਿਆਂਪਾਲਿਕਾ ਦੇ ਸੰਬੰਧ ਹੋਣ ਸ਼ਾਂਤੀਪੂਰਨ-ਮਨੀਸ਼ ਤਿਵਾੜੀ
. . .  1 day ago
ਨਵੀਂ ਦਿੱਲੀ, 9 ਦਸੰਬਰ- ਲੋਕ ਸਭਾ ਵਿਚ ਮੁਲਤਵੀ ਪ੍ਰਸਤਾਵ ਨੋਟਿਸ ਲਿਆਉਣ ਸੰਬੰਧੀ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਬੋਲਦਿਆਂ ਕਿਹਾ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਿਚ ਸ਼ਾਂਤੀਪੂਰਨ...
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਮੁੱਖ ਮੰਤਰੀ ਭਗਵੰਤ ਮਾਨ
. . .  1 day ago
ਨਵੀਂ ਦਿੱਲੀ, 9 ਦਸੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸੂਬੇ ਦੇ ਮੁੱਦਿਆਂ ਨੂੰ ਲੈ ਕੇ ਮੁਲਾਕਾਤ ਕੀਤੀ ਗਈ, ਕਿਉਂਕਿ ਪੰਜਾਬ ਸਰਹੱਦੀ ਸੂਬਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਈ ਮੁੱਦਿਆਂ...
ਪੰਜਾਬ 'ਚ ਜਲਦ ਹੀ ਲਿਆਂਦੀ ਜਾਵੇਗੀ ਇਲੈਕਟ੍ਰਿਕ ਵਾਹਨ ਪਾਲਿਸੀ: ਮੁੱਖ ਮੰਤਰੀ ਭਗਵੰਤ ਮਾਨ
. . .  1 day ago
ਚੰਡੀਗੜ੍ਹ, 9 ਦਸੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਦੌਰੇ 'ਤੇ ਹਨ। ਇਸ ਦੌਰੇ ਦੌਰਾਨ ਭਗਵੰਤ ਮਾਨ ਨੇ ਦਿੱਲੀ ਵਿਖੇ ਆਯੋਜਿਤ ਸੀ.ਆਈ.ਆਈ ਉੱਤਰੀ ਖੇਤਰ ਕਾਊਂਸਲ ਦੀ ਸਲਾਨਾ ਪੰਜਵੀਂ ਮੀਟਿੰਗ 'ਚ ਹਿੱਸਾ ਲਿਆ...
ਸ਼ਰਧਾ ਕਤਲ ਕੇਸ: ਆਫ਼ਤਾਬ ਦੇ ਪਰਿਵਾਰਕ ਮੈਂਬਰਾਂ ਨੂੰ ਸਭ ਪਤਾ ਸੀ-ਵਿਕਾਸ ਵਾਕਰ
. . .  1 day ago
ਮੁੰਬਈ, 9 ਦਸੰਬਰ-ਸ਼ਰਧਾ ਕਤਲ ਕੇਸ ਸੰਬੰਧੀ ਉਸ ਦੇ ਪਿਤਾ ਵਿਕਾਸ ਵਾਕਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਸ਼ਰਧਾ ਅਤੇ ਆਫ਼ਤਾਬ ਪੂਨਾਵਾਲਾ ਦੇ ਰਿਸ਼ਤੇ ਦੇ ਖ਼ਿਲਾਫ਼ ਸੀ। ਮੈਂ ਇਸ ਗੱਲ ਤੋਂ ਅਣਜਾਣ ਸੀ ਕਿ ਸ਼ਰਧਾ ਨੂੰ ਆਫ਼ਤਾਬ ਵਲੋਂ ਘਰੇਲੂ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ ਸੀ। ਉਨ੍ਹਾਂ...
ਅੱਜ ਜੀ-20 ਨੂੰ ਲੈ ਕੇ ਅਹਿਮ ਮੀਟਿੰਗ,ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਹੋਵੇਗੀ ਮੀਟਿੰਗ
. . .  1 day ago
ਨਵੀਂ ਦਿੱਲੀ, 9 ਦਸੰਬਰ-ਅੱਜ ਜੀ-20 ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਅਹਿਮ ਮੀਟਿੰਗ ਹੋਵੇਗੀ। ਇਸ ਮੀਟਿੰਗ 'ਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਿਲ ਹੋਣਗੇ। ਜਾਣਕਾਰੀ ਮੁਤਾਬਿਕ ਇਹ ਮੀਟਿੰਗ ਵੀਡੀਓ....
ਅਰੁਣਾ ਅਰੋੜਾ ਨੂੰ ਪੁਲਿਸ ਨੇ ਘਰ 'ਚ ਕੀਤਾ ਨਜ਼ਰਬੰਦ
. . .  1 day ago
ਜਲੰਧਰ, 9 ਦਸੰਬਰ-ਲਤੀਫਪੁਰਾ 'ਚ ਨਾਜਾਇਜ਼ ਕਬਜ਼ੇ ਤੋੜਨ ਤੋਂ ਪਹਿਲਾਂ ਕੌਂਸਲਰ ਅਰੁਣਾ ਅਰੋੜਾ ਨੂੰ ਪੁਲਿਸ ਨੇ ਘਰ 'ਚ ਨਜ਼ਰਬੰਦ ਕਰ ਲਿਆ ਹੈ। ਦਸ ਦੇਈਏ ਕਿ...
ਸੋਨੀਆ ਗਾਂਧੀ ਦਾ 76ਵਾਂ ਜਨਮਦਿਨ ਅੱਜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ
. . .  1 day ago
ਨਵੀਂ ਦਿੱਲੀ, 9 ਦਸੰਬਰ-ਕਾਂਗਰਸ ਦੀ ਸਾਬਕਾ ਪ੍ਰਧਾਨ ਤੇ ਯੂ.ਪੀ.ਏ. ਦੀ ਚੇਅਰਮੈਨ ਸੋਨੀਆ ਗਾਂਧੀ ਦਾ ਅੱਜ ਜਨਮਦਿਨ ਹੈ। ਕਾਂਗਰਸ ਦੀ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਰਹੀ ਸੋਨੀਆ ਗਾਂਧੀ ਅੱਜ 76 ਸਾਲ ਦੀ ਹੋ ਗਈ...
ਰਾਘਵ ਚੱਢਾ ਨੇ ਸੰਸਦ 'ਚ ਚੁੱਕਿਆ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਮੁੱਦਾ
. . .  1 day ago
ਨਵੀਂ ਦਿੱਲੀ, 9 ਦਸੰਬਰ-ਆਮ ਆਦਮੀ ਪਾਰਟੀ ਸਾਂਸਦ ਰਾਘਵ ਚੱਢਾ ਨੇ ਸੰਸਦ 'ਚ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਜਾਣ ਵਾਲੇ ਸ਼ਰਧਾਲੂਆਂ ਨੂੰ ਆਉਣ ਜਾਣ ਵਾਲੀ ਸਮੱਸਿਆ ਦਾ ਮੁੱਦਾ ਚੁੱਕਿਆ ਹੈ।
ਜਲੰਧਰ: ਨਾਜਾਇਜ਼ ਕਬਜ਼ੇ ਹਟਾਉਣ ਪਹੁੰਚੀ ਪੁਲਿਸ, ਲੋਕਾਂ 'ਚ ਮਚੀ ਹਫੜਾ-ਦਫ਼ੜੀ
. . .  1 day ago
ਜਲੰਧਰ, 9 ਦਸੰਬਰ (ਅੰਮ੍ਰਿਤਪਾਲ)-ਜਲੰਧਰ ਦੇ ਲਤੀਫ਼ਪੁਰਾ 'ਚ ਸ਼ੁੱਕਰਵਾਰ ਸਵੇਰੇ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਪੁਲਿਸ ਅਤੇ ਲੋਕ ਆਹਮੋ-ਸਾਹਮਣੇ ਹੋ ਗਏ...
ਸ਼ਰਧਾ ਕਤਲ ਕੇਸ: ਆਫ਼ਤਾਬ ਵੀਡੀਓ ਕਾਨਫ਼ਰਸਿੰਗ ਰਾਹੀਂ ਦਿੱਲੀ ਅਦਾਲਤ ’ਚ ਹੋਵੇਗਾ ਪੇਸ਼
. . .  1 day ago
ਨਵੀਂ ਦਿੱਲੀ, 9 ਦਸੰਬਰ-ਸ਼ਰਧਾ ਕਤਲ ਕੇਸ: ਆਫ਼ਤਾਬ ਵੀਡੀਓ ਕਾਨਫ਼ਰਸਿੰਗ ਰਾਹੀਂ ਦਿੱਲੀ ਅਦਾਲਤ ’ਚ ਹੋਵੇਗਾ ਪੇਸ਼
ਸਰਕਾਰੀ ਸਕੂਲ ਰੂੜੇਕੇ ਕਲਾਂ ਦੇ ਵਿਦਿਆਰਥੀਆਂ ਨੂੰ ਨੌਜਵਾਨਾਂ ਵਲੋਂ ਚਿੱਟਾ ਤੇ ਮੈਡੀਕਲ ਨਸ਼ਿਆਂ ਸਮੇਤ ਫੜਨ ਦੀ ਵੀਡੀਓ ਵਾਇਰਲ
. . .  1 day ago
ਬਰਨਾਲਾ/ਰੂੜੇਕੇ ਕਲਾਂ, 9 ਦਸੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੇ ਕਸਬਾ ਰੂੜੇਕੇ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਪਿੰਡ ਦੇ ਨੌਜਵਾਨਾਂ ਨੇ ਚਿੱਟਾ ਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ ਫੜ੍ਹ ਕੇ ਸਕੂਲ ਦੇ ਅਧਿਆਪਕਾਂ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 29 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। ਅਚਾਰੀਆ ਨਰਿੰਦਰ ਦੇਵ

ਕਿਤਾਬਾਂ

13-08-2022

 ਸੰਦਲੀ ਬਾਗ਼
ਲੇਖਕ : ਪ੍ਰਭਜੋਤ ਸਿੰਘ ਸੋਹੀ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98761-34028.

ਪ੍ਰਭਜੋਤ ਸਿੰਘ ਸੋਹੀ ਪੰਜਾਬੀ ਕਾਵਿ-ਜਗਤ 'ਚ ਜਾਣਿਆ-ਪਛਾਣਿਆਂ ਨਾਂਅ ਹੈ। 'ਸੰਦਲੀ ਬਾਗ਼' ਉਸ ਦਾ ਪਲੇਠਾ ਗੀਤ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ 'ਕਿਵੇਂ ਕਹਾ' (ਕਾਵਿ-ਸੰਗ੍ਰਹਿ) 2005, ਰੂਹ-ਰਾਗ (ਕਾਵਿ ਸੰਗ੍ਰਹਿ) 2014 ਪਹਿਲਾਂ ਹੀ ਪ੍ਰਕਾਸ਼ਿਤ ਕਰਵਾ ਚੁੱਕਾ ਅਤੇ ਪੰਜਾਬੀ ਕਵਿਤਾ ਸੰਸਾਰ ਵਿਚ ਆਪਣੀ ਪੈਂਠ ਅਤੇ ਪਛਾਣ ਬਣਾ ਚੁੱਕਾ ਹੈ। ਇਹ ਗੀਤ-ਸੰਗ੍ਰਹਿ ਉਸ ਨੇ ਸ਼ਾਇਰ ਮਿੱਤਰਾਂ, ਰਾਜਦੀਪ ਸਿੰਘ ਤੂਰ ਅਤੇ ਮੀਤ-ਅਨਮੋਲ ਦੇ ਨਾਂਅ ਕਰਦਿਆਂ ਇਹ ਸੰਕੇਤ ਦਿੱਤਾ ਕਿ ਸ਼ਬਦਾਂ ਦੀ ਸਾਂਝ ਅਜ਼ਲੀ ਵੀ ਹੈ ਅਤੇ ਰੂਹਾਨੀ ਵੀ। ਇਹ ਸਾਂਝ ਪੱਕੀਆਂ-ਪੀਢੀਆਂ ਗੰਢਾਂ 'ਚ ਬੱਝਦੀ ਹੋਈ ਉਦਾਸੇ ਦਿਲਾਂ ਨੂੰ ਢਾਰਸ ਬੰਨ੍ਹਾਉਣ ਦਾ ਸਬੱਬ ਵੀ ਬਣਦੀ ਹੈ। ਇਸ ਗੀਤ-ਸੰਗ੍ਰਹਿ ਵਿਚ ਉਸ ਨੇ 'ਪਲਕਾਂ ਦੀਆਂ ਨੋਕਾਂ' ਤੋਂ ਲੈ ਕੇ 'ਪਿੰਡ ਚੁੱਪ ਹੋ ਗਿਆ' ਤੱਕ 48 ਗੀਤਾਂ ਨੂੰ ਸੰਕਲਿਤ ਕਰਦਿਆਂ ਸੰਦਲ ਦੇ ਬੂੁਟਿਆਂ ਦੀ ਖੁਸ਼ਬੂ ਨੂੰ ਮਾਨਵੀ ਚਿੱਤਰਣ 'ਚ ਪਰੋਂਦਿਆਂ ਸਮਾਜਿਕ ਰਿਸ਼ਤਿਆਂ ਦੀ ਸਾਰਥਕਤਾ ਦੀ ਬਾਤ ਛੂਹੀ ਹੈ। ਪੰਜਾਬੀਆਂ ਦਾ ਗੀਤਾਂ ਨਾਲ ਅਜ਼ਲੀ ਰਿਸ਼ਤਾ ਰਿਹਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਸਾਹਿਤਕ ਕਲਮਾਂ ਵਲੋਂ ਇਸ ਕਾਵਿ-ਰੂਪ ਨੂੰ ਅਣਡਿੱਠ ਕਰਨ ਸਦਕਾ ਹੀ ਘਟੀਆ ਮਾਨਸਿਕਤਾ ਦੇ ਲਖਾਇਕ ਅਖੌਤੀ ਗੀਤਕਾਰਾਂ ਵਲੋਂ ਪਿੜ ਮੱਲ੍ਹਣ ਸਦਕਾ, ਗੀਤਾਂ ਵਿਚ ਨੰਗੇਜ਼, ਰਿਸ਼ਤਿਆਂ ਦੀ ਪਾਕੀਜ਼ਗੀ 'ਤੇ ਸੰਦੇਹ, ਹਿੰਸਾ ਦਾ ਬੋਲਬਾਲਾ ਭਾਰੂ ਰਿਹਾ ਹੈ। ਖ਼ੈਰ 'ਸੋਹੀ' ਵਲੋਂ ਇਸ ਪਿੜ 'ਚ ਨਿਤਰਨਾ, ਸਾਹਸਿਕ ਕਦਮ ਕਿਹਾ ਜਾ ਸਕਦਾ ਹੈ। ਗੀਤ 'ਚ ਇਕਹਿਰੀ ਅਤੇ ਤੀਬਰਤਾ ਵਾਲੀ ਬਿਰਤੀ ਹੋਣ ਕਰਕੇ ਮਨੁੱਖੀ ਭਾਵਾਂ ਦੀ ਪੇਸ਼ਕਾਰੀ ਗੰਭੀਰਤਾ ਦੀ ਥਾਵੇਂ ਹਲਕੇ-ਫੁਲਕੇ ਮਨੋਰੰਜਨ ਦੀ ਰਹੀ ਹੈ। ਪਰ ਸੋਹੀ ਦੇ ਗੀਤਾਂ ਦੇ ਵਿਸ਼ਿਆਂ : ਪਰਿਵਾਰ, ਸਮਾਜ, ਅਰਥ, ਧਰਮ-ਕਰਮ ਨਾਲ ਸੰਬੰਧਿਤ ਹੋਣ ਸਦਕਾ ਮਨੋਰੰਜਨ ਦੇ ਨਾਲ ਸੋਚਾਂ ਦੇ ਸਫ਼ਰ 'ਤੇ ਵੀ ਤੋਰਦੀ ਹੈ। ਪੰਜਾਬੀ ਜਨਜੀਵਨ ਜ਼ਿਆਦਾਤਰ ਕਿਰਸਾਣੀ-ਕਸਬ ਨਾਲ ਜੁੜਿਆ ਹੋਣ ਕਰਕੇ ਕੁਦਰਤੀ ਕਰੋਪੀ ਅਤੇ ਸ਼ਾਹਾਂ ਦੀ ਕਰੋਪੀ ਦਾ ਸ਼ਿਕਾਰ ਰਿਹਾ ਹੈ। ਇਸ ਕਰਕੇ ਉਸ ਦੀ ਆਰਥਿਕਤਾ ਕਦੇ ਵੀ ਸਥਿਰ ਨਹੀਂ ਰਹਿੰਦੀ। ਇਨ੍ਹਾਂ ਗੀਤਾਂ 'ਚ ਇਨ੍ਹਾਂ ਮਸਲਿਆਂ ਦਾ ਬਾਖੂਬੀ ਚਿਤਰਨ ਕਰਦਾ ਹੈ ਅਤੇ ਜ਼ਿੰਮੇਵਾਰ ਧਿਰਾਂ ਦੀ ਨਿਸ਼ਾਨਦੇਹੀ ਵੀ ਕਰਦਾ ਹੈ :
ਪੰਡ ਕਰਜ਼ੇ ਦੀ ਭਾਰੀ
ਐਵੇਂ ਫੋਕੀ ਸਰਦਾਰੀ
ਕਦੇ ਇਹਦੇ ਲਈ ਨਾ ਬਹੁੜੀ
ਕੋਈ ਨੀਤੀ ਸਰਕਾਰੀ
ਅੰਨਦਾਤੇ ਦੀ ਰੱਖਣ ਲਾਈ ਰੱਟ ਮਿਤਰੋ!
ਫੋਕੇ ਰਸਮ ਰਿਵਾਜ ਡੋਡੇ, ਬੋਤਲਾਂ
ਨੇ ਇਹ ਦਿੱਤਾ ਪਟ ਮਿੱਤਰੋ!
ਸਰਲ, ਸਪੱਸ਼ਟ, ਵੇਗਮਈ, ਸਾਦਗੀ ਭਰੀ ਬੋਲੀ, ਅਲੰਕਾਰ ਅਤੇ ਸੰਗੀਤਾਤਮਕਾ ਇਨ੍ਹਾਂ ਗੀਤਾਂ ਨੂੰ 'ਗਾਣਾ' ਬਣਨ ਦੀ ਤੌਫ਼ੀਕ ਦਿੰਦੇ ਹਨ। ਆਸ ਕਰਦੇ ਹਾਂ ਸੰਗੀਤ ਜਗਤ ਨਾਲ ਜੁੜੇ ਲੋਕ ਆਪਣਾ ਸਾਰਥਕ ਹੁੰਗਾਰਾ ਭਰਨਗੇ। ਆਮੀਨ!

ਸੰਧੂ ਵਰਿਆਣਵੀ (ਪ੍ਰੋ.)
ਮੋ: 098786-14096

1971 : ਕਹਾਣੀ ਇਕ ਜੰਗ ਦੀ
ਲੇਖਕ : ਕਰਨਲ ਬਲਬੀਰ ਸਿੰਘ ਸਰਾਂ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਪੰਜਾਬ
ਮੁੱਲ : 250 ਰੁਪਏ, ਸਫ਼ੇ : 272
ਸੰਪਰਕ : 92165-50612.

ਇਹ ਪੁਸਤਕ ਭਾਰਤ ਅਤੇ ਪਾਕਿਸਤਾਨ ਦਰਮਿਆਨ 1971 ਵਿਚ ਲੜੀ ਗਈ ਜੰਗ ਦੇ ਇਤਿਹਾਸਿਕ ਵੇਰਵੇ ਪੇਸ਼ ਕਰਦੀ ਹੈ ਅਤੇ ਇਸ ਦੀ ਵੱਡੀ ਖੂਬੀ ਇਹ ਹੈ ਕਿ ਇਸ ਜੰਗ ਵਿਚ ਕਰਨਲ ਸਰਾਂ ਅਤੇ ਉਸ ਦਾ ਭਰਾ ਕਰਨਲ ਬਸੰਤ ਸਿੰਘ ਦੋਵੇਂ ਖ਼ੁਦ ਲੜੇ ਸਨ। ਲੇਖਕ ਉਸ ਵਕਤ 6-ਸਿੱਖ ਲਾਈਟ ਇਨਫੈਂਟਰੀ ਦਾ ਐਡਜੂਟੈਂਟ ਸੀ। ਉਹ ਪੂਰਬੀ ਮੁਹਾਜ਼ 'ਤੇ ਲੜਿਆ ਅਤੇ ਕਰਨਲ ਬਸੰਤ ਸਿੰਘ 10-ਸਿੱਖ ਲਾਈਟ ਇਨਫੈਂਟਰੀ ਦੀ ਕਮਾਂਡ ਕਰ ਰਿਹਾ ਸੀ ਜੋ ਪੱਛਮੀ ਮੁਹਾਜ਼ 'ਤੇ ਲੜਦੀ ਹੋਈ ਪਾਕਿਸਤਾਨੀ ਸਰਹੱਦ ਪਾਰ ਕਰਕੇ 75 ਕਿਲੋਮੀਟਰ ਅੰਦਰ ਜਾ ਕੇ ਸਿੰਧ-ਹੈਦਰਾਬਾਦ ਤੱਕ ਦੇ ਖੇਤਰ ਉੱਪਰ ਕਬਜ਼ਾ ਕਰਕੇ ਰੁਕੀ ਸੀ। ਭਾਰਤੀ ਯੋਧਿਆਂ ਨੇ ਪੂਰਬੀ ਪਾਕਿਸਤਾਨੀ ਫ਼ੌਜ ਨੂੰ ਹਾਰ ਮੰਨ ਕੇ ਆਤਮ-ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ ਸੀ ਅਤੇ ਏਨੀ ਗਹਿਰੀ ਨਮੋਸ਼ੀ ਭਰੀ ਸੱਟ ਨੂੰ ਪਾਕਿਸਤਾਨ ਅਜੇ ਤੱਕ ਵੀ ਬਰਦਾਸ਼ਤ ਨਹੀਂ ਕਰ ਪਾਇਆ। ਲੇਖਕ ਅਨੁਸਾਰ ਇਹ ਜਿੱਤ ਵੀਹਵੀਂ ਸਦੀ ਵਿਚ ਹੋਈਆਂ ਜੰਗਾਂ ਵਿਚੋਂ ਇਕ ਮਾਣਮੱਤੀ ਅਤੇ ਗੌਰਵਮਈ ਜਿੱਤ ਸੀ।
ਯੁੱਧ ਦੇ ਸਮਾਚਾਰ ਪੇਸ਼ ਕਰਨ ਸਮੇਂ ਲੇਖਕ ਉਪ-ਭਾਵੁਕ ਨਹੀਂ ਹੁੰਦਾ। ਉਹ ਜਾਣਦਾ ਹੈ ਕਿ ਲੜਨ ਵਾਲੀਆਂ ਫ਼ੌਜਾਂ ਦੇ ਦੋਵੇਂ ਪਾਸੇ ਬਹਾਦਰ ਅਤੇ ਨਿਪੁੰਨ ਜਰਨੈਲ ਹੁੰਦੇ ਹਨ। ਇਸ ਕਾਰਨ ਕਿਸੇ ਇਕ ਧਿਰ ਨੂੰ ਵਡਿਆਉਣਾ ਅਤੇ ਦੂਜੀ ਨੂੰ ਛੁਟਿਆਉਣਾ ਵਾਜਬ ਨਹੀਂ ਹੁੰਦਾ। ਉਸ ਨੇ ਦੋਵੇਂ ਫਰੰਟ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਪੁਸਤਕ ਦੇ ਪਹਿਲੇ ਭਾਗ ਵਿਚ ਭਾਰਤ ਅਤੇ ਪਾਕਿਸਤਾਨ ਵਿਚ ਹੋਈਆਂ ਲੜਾਈਆਂ ਦੇ ਸੰਖੇਪ ਵੇਰਵੇ ਦਿੱਤੇ ਗਏ ਹਨ। ਦੂਜੇ ਭਾਗ ਵਿਚ ਪੂਰਬੀ ਫਰੰਟ ਦੀਆਂ ਲੜਾਈਆਂ ਅਤੇ ਤੀਜੇ ਭਾਗ ਵਿਚ ਪੱਛਮੀ ਮੁਹਾਜ਼ ਦੇ ਵੇਰਵੇ ਪੇਸ਼ ਹੋਏ ਹਨ। ਚੌਥੇ ਭਾਗ ਵਿਚ ਜੰਮੂ-ਕਸ਼ਮੀਰ, ਪੰਜਵੇਂ ਵਿਚ ਪੰਜਾਬ ਅਤੇ ਰਾਜਸਥਾਨ ਵਿਚ ਕੀਤੇ ਜਾਣ ਵਾਲੇ ਹਮਲਿਆਂ ਦਾ ਵਰਨਣ ਕੀਤਾ ਗਿਆ ਹੈ। ਅੰਤ ਵਿਚ ਨਿਸ਼ਕਰਸ਼ ਪੇਸ਼ ਕੀਤਾ ਗਿਆ ਹੈ।
ਫ਼ੌਜੀ ਸੇਵਾਵਾਂ ਤੋਂ ਮੁਕਤ ਹੋ ਕੇ ਕਰਨਲ ਸਰਾਂ ਇਤਿਹਾਸਕਾਰੀ ਦੇ ਖੇਤਰ ਵਿਚ ਬੜਾ ਪ੍ਰਮਾਣਿਕ ਕੰਮ ਕਰ ਰਿਹਾ ਹੈ। ਉਸ ਦੇ ਮਨ ਵਿਚ ਫ਼ੌਜੀ ਅਫ਼ਸਰਾਂ ਵਾਲਾ ਜੋਸ਼ੋ-ਜਨੂੰਨ ਪੂਰੀ ਤਰ੍ਹਾਂ ਕਾਇਮ ਹੈ। ਇਹੀ ਕਾਰਨ ਹੈ ਕਿ ਉਹ ਹਰ ਦਸਤਾਵੇਜ਼ ਜਾਂ ਸਰੋਤ ਤੱਕ ਪਹੁੰਚ ਕੇ ਹੀ ਦਮ ਲੈਂਦਾ ਹੈ। ਉਸ ਦੇ ਮਨ ਵਿਚ ਕਿਸੇ ਵੀ ਧਿਰ ਲਈ ਰੰਜ ਜਾਂ ਮਲਾਲ ਨਹੀਂ ਹੈ। ਇਹੀ ਕਾਰਨ ਹੈ ਕਿ ਇਤਿਹਾਸਕਾਰੀ ਦੇ ਖੇਤਰ ਵਿਚ ਉਸ ਦੀ ਇਕ ਵੱਖਰੀ ਪਛਾਣ ਬਣ ਗਈ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਪੁੱਠੇ ਪੈਰੀਂ ਪੈਂਡਾ
ਲੇਖਕ : ਡਾ. ਜਸਬੀਰ ਸਿੰਘ ਚਾਵਲਾ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 159
ਸੰਪਰਕ : 88476-51213.

ਸ਼ਾਇਰ ਡਾ. ਜਸਬੀਰ ਸਿੰਘ ਚਾਵਲਾ ਹਥਲੀ ਕਾਵਿ-ਕਿਤਾਬ 'ਪੁੱਠੇ ਪੈਰੀਂ ਪੈਂਡਾ' ਤੋਂ ਪਹਿਲਾਂ ਇਕ ਕਿਤਾਬ 'ਧੁੱਪ ਨਿਕਲੇਗੀ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਕਿਸੇ ਰਸਮੀ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ ਤੇ ਮੂਲ ਰੂਪ ਵਿਚ ਉਹ ਹਿੰਦੀ ਦਾ ਪ੍ਰਬੁੱਧ ਲੇਖਕ ਹੈ। ਹਿੰਦੀ ਸਾਹਿਤ ਜਗਤ ਵਿਚ ਸ਼ਾਇਰ ਦੀਆਂ ਪ੍ਰਕਾਸ਼ਿਤ ਪੁਸਤਕਾਂ, ਵੱਖ-ਵੱਖ ਅਹੁਦਿਆਂ 'ਤੇ ਨਿਭਾਈਆਂ ਸੇਵਾਵਾਂ ਅਤੇ ਪ੍ਰਾਪਤ ਕੀਤੇ ਸਨਮਾਨਾਂ ਅਤੇ ਪੁਰਸਕਾਰਾਂ ਦੀ ਲੰਮੀ ਫਹਿਰਿਸਤ 158 ਤੇ 159 ਸਫ਼ਿਆਂ 'ਤੇ ਵਿਸਤ੍ਰਿਤ ਜਾਣਕਾਰੀ ਛਪੀ ਹੋਈ ਹੈ, ਜਿਸ ਤੋਂ ਉਸ ਦੇ ਸਾਹਿਤਕ ਆਭਾ ਮੰਡਲ ਦੇ ਚਿਤਰਪਟ ਅਸਾਡੇ ਸਾਹਮਣੇ ਆ ਜਾਂਦੇ ਹਨ। ਸ਼ਾਇਰ ਨੇ ਆਪਣੇ ਅਦਬੀ ਦੋਸਤਾਂ ਦੇ ਕਹਿਣ 'ਤੇ ਆਪਣੀ ਮਾਤ ਭਾਸ਼ਾ ਵਿਚ ਲਿਖਣ ਦੀ ਰੀਝ ਪੂਰੀ ਕੀਤੀ ਹੈ ਤੇ ਪੰਜਾਬੀ ਵਿਚ ਮੋੜ ਕੱਟਣ ਨੂੰ ਪੁੱਠੇ ਪੈਰੀਂ ਤੁਰਨਾ ਕਿਹਾ ਹੈ। ਉਸ ਨੇ ਆਪਣੇ ਸਵੈ: ਕਥਨ ਵਿਚ ਇਸ ਸੱਚ ਨੂੰ ਕਬੂਲਿਆ ਹੈ ਕਿ ਪੰਜਾਬੀ ਵਿਚ ਉਸ ਦਾ ਹੱਥ ਤੰਗ ਹੈ ਤੇ ਲਿਖਣ ਦੀ ਮੁਹਾਰਤ ਨਹੀਂ ਹੈ। ਕਿਤਾਬ ਵਿਚ ਥਾਂ-ਥਾਂ ਸ਼ਬਦ ਜੋੜਾਂ ਦੀ ਗ਼ਲਤੀ ਅਟਕਣ ਦੇ ਨਾਲ-ਨਾਲ ਸੰਚਾਰ ਵਿਚ ਵੀ ਰੁਕਾਵਟ ਬਣਦੀ ਹੈ ਪਰ ਸਾਹਿਤ ਨਾਲ ਜੁੜਿਆ ਪਾਠਕ ਸਮਝ ਜਾਂਦਾ ਹੈ ਕਿ ਉਸ ਦੇ ਸਹੀ ਸ਼ਬਦ ਜੋੜ ਕੀ ਹਨ ਤੇ ਸ਼ਾਇਰ ਦਾ ਕੀ ਭਾਵ ਹੈ। ਸ਼ਾਇਰ ਦਾ ਆਧੁਨਿਕ ਭਾਵ ਬੋਧ ਦਾ ਕਾਵਿ-ਪ੍ਰਵਚਨ ਸਿਖਰ ਦਾ ਹੈ ਤੇ ਇਸੇ ਕਾਵਿ-ਬੋਧ ਪ੍ਰਵਚਨ ਨੂੰ 143 ਨਜ਼ਮਾਂ ਵਿਚ ਕਵਿਤਾਇਆ ਹੈ। ਬਹੁਤੀਆਂ ਨਜ਼ਮਾਂ ਉਸ ਨੇ ਆਪਣੀਆਂ ਹਿੰਦੀ ਨਜ਼ਮਾਂ ਨੂੰ ਖ਼ੁਦ ਹੀ ਪੰਜਾਬੀ ਵਿਚ ਉਲਥਾਇਆ ਹੈ। ਸ਼ਾਇਰ ਦੀ ਸ਼ਾਇਰੀ ਦੇ ਤੱਥ-ਵੱਥ ਦੀ ਤੰਦ ਸੂਤਰ ਫੜਨ ਲਈ ਨਾਰੀਅਲ ਨੂੰ ਛਿਲ ਕੇ ਉਸ ਵਿਚੋਂ ਖੋਪੇ ਦੀ ਗੁੱਟੀ ਪ੍ਰਾਪਤ ਕਰਨੀ ਤੇ ਉਸ ਗੁੱਟੀ ਵਿਚ ਤਰਲ ਪਦਾਰਥ ਪ੍ਰਾਪਤ ਕਰਨ ਵਰਗੇ ਤਰੱਦਦ ਵਿਚੋਂ ਗੁਜ਼ਰਨਾ ਪੈਂਦਾ ਹੈ। ਜਿਵੇਂ ਬੋਹੜ ਦੇ ਨਿੱਕੇ ਜਿੰਨੇ ਬੀਜ ਵਿਚ ਖੁਰਦਬੀਨੀ ਅੱਖ ਨਾਲ ਘਣਛਾਵਾਂ ਬੋਹੜ ਨਜ਼ਰ ਆਉਂਦਾ ਹੈ। ਉਸੇ ਤਰ੍ਹਾਂ ਚਿਹਨ ਦੀ ਭਾਸ਼ਾ ਵਿਚ ਲਿਖੀਆਂ ਨਜ਼ਮਾਂ ਦੇ ਵੱਡੇ ਅਰਥ ਸਮਝ ਆ ਜਾਂਦੇ ਹਨ। ਸ਼ਾਇਰ ਨੇ ਇਤਿਹਾਸ ਮਿਥਿਹਾਸ ਨੂੰ ਪੁਣ ਕੇ ਸਮਕਾਲੀ ਪ੍ਰਸਥਿਤੀਆਂ ਲਈ ਮਿੱਥ ਦਾ ਪੁਨਰ ਸਿਰਜਣ ਕੀਤਾ ਹੈ। ਸ਼ਾਇਰ ਨੇ ਵਿਭਿੰਨ ਸਰੋਕਾਰਾਂ ਨਾਲ ਤਾਰਕਿਕ ਦਸਤਪੰਜਾ ਲਿਆ ਹੈ ਤੇ ਵਿਸ਼ੇਸ਼ ਕਰਕੇ ਨਵਉਦਾਰਵਾਦੀ ਨੀਤੀਆਂ ਨਾਲ ਬਾਜ਼ਾਰ ਵਲੋਂ ਆਵਾਜ਼ਾਰ ਕੀਤੇ ਮਨੁੱਖ ਦੀ ਹੋਣੀ, ਦਰਬਾਰੀ ਕਵੀਆਂ ਵਲੋਂ ਸੱਤਾ ਦੇ ਗਲਿਆਰਿਆਂ ਵੱਲ ਕੀਤੀ ਝਾਕ, ਸ਼ਾਇਰ ਵਲੋਂ ਪੋਤਿਆਂ ਦੇ ਦੋਵਾਂ ਪਾਸਿਆਂ ਵਾਲੀ ਅਉਧ ਹੰਢਾਉਣੀ, ਗੋਦੀ ਮੀਡੀਆ ਦਾ ਹੀਜ ਪਿਆਜ਼, ਸਿੱਖ ਜਗਤ ਦੀਆਂ ਕੁਰਬਾਨੀਆਂ ਨੂੰ ਭੁਲਾ ਕੇ ਸ਼ੱਕ ਦੀ ਨਜ਼ਰ ਨਾਲ ਵੇਖਣਾ ਤੇ 56 ਇੰਚੀ ਛਾਤੀ ਵਾਲੇ ਚੌਕੀਦਾਰ ਦੇ ਮਖੌਟੇ ਉਤਾਰਨੇ ਸ਼ਾਇਰ ਦੀ ਸ਼ਾਇਰੀ ਦੇ ਘੇਰੇ ਵਿਚ ਆਉਂਦੇ ਹਨ। ਸ਼ਾਇਰ ਦੀਆਂ ਹਿੰਦੀ ਵਿਚ ਲਿਖੀਆਂ ਕਿਤਾਬਾਂ ਪੜ੍ਹਨ ਦੀ ਉਤਸੁਕਤਾ ਵੀ ਜਾਗਦੀ ਹੈ। ਸ਼ਾਇਰ ਦੇ ਪੰਜਾਬੀ ਵੱਲ ਮੋੜ ਕੱਟਣ ਦੇ ਉਤਸ਼ਾਹ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ।

ਭਗਵਾਨ ਢਿੱਲੋਂ
ਮੋ: 98143-78254

c c c

ਅਹਿਸਾਸ
ਲੇਖਕ : ਗੁਲਾਬ ਸਿੰਘ ਗਿੱਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 118
ਸੰਪਰਕ : 99151-33333.

'ਅਹਿਸਾਸ' ਨਾਮੀ ਕਾਵਿ-ਸੰਗ੍ਰਹਿ ਦੇ ਲੇਖਕ ਗੁਲਾਬ ਸਿੰਘ ਗਿੱਲ ਹਨ, ਜਿਨ੍ਹਾਂ ਨੇ ਇਹ ਪੁਸਤਕ ਆਪਣੀ ਸਵਰਗਵਾਸੀ ਮਾਤਾ ਸ੍ਰੀਮਤੀ ਕਰਤਾਰ ਕੌਰ ਗਿੱਲ ਨੂੰ ਸਮਰਪਣ ਕੀਤੀ ਹੈ, ਜਿਸ ਵਿਚ 90 ਕਵਿਤਾਵਾਂ ਹਨ ਜੋ ਕਿ ਵੱਖ-ਵੱਖ ਵਿਸ਼ਿਆਂ ਨੂੰ ਛੂੰਹਦੀਆਂ ਹਨ। ਇਨ੍ਹਾਂ ਕਵਿਤਾਵਾਂ ਦੀ ਵਿਲੱਖਣਤਾ ਕਾਬਲੇ-ਤਾਰੀਫ਼ ਹੈ ਅਤੇ ਜਿਸ ਵਿਸ਼ੇ ਨੂੰ ਲੇਖਕ ਨੇ ਲਿਆ ਹੈ, ਉਸ ਦੀਆਂ ਅੰਦਰੂਨੀ ਜੜ੍ਹਾਂ ਤੱਕ ਪੁੱਜਿਆ ਹੈ। ਲੇਖਕ ਉਹੀ ਚੰਗਾ ਹੁੰਦਾ ਹੈ, ਜਿਸ ਦੀਆਂ ਅੱਖਾਂ, ਕੰਨ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ ਅਤੇ ਉਹ ਵੱਖ-ਵੱਖ ਘਟਨਾਵਾਂ, ਦ੍ਰਿਸ਼ਾਂ ਅਤੇ ਹੋਰ ਗੱਲਾਂ ਨੂੰ ਦਿਲ ਦੀਆਂ ਗਹਿਰਾਈਆਂ ਤੱਕ ਲਿਜਾ ਕੇ ਆਪਣੀ ਕਲਪਨਾ ਦੇ ਕੇ ਵਿਉਂਤਬੰਦੀ ਨਾਲ ਪੇਸ਼ ਕਰਦਾ ਹੈ। ਇਨ੍ਹਾਂ ਗੱਲਾਂ 'ਤੇ ਲੇਖਕ ਆਪਣੀਆਂ ਕਵਿਤਾਵਾਂ ਰਾਹੀਂ ਪੂਰੀ ਤਰ੍ਹਾਂ ਉਤਰਦਾ ਹੈ। ਇਹ ਵੀ ਜ਼ਰੂਰ ਹੈ ਕਿ ਲੇਖਕ ਆਪਣੀ ਕਲਮ ਨੂੰ ਰਚਨਾਵਾਂ ਪ੍ਰਤੀ ਆਪਮੁਹਾਰੀ ਨਹੀਂ ਹੋਣ ਦਿੰਦਾ ਸਗੋਂ ਸਟੇਰਿੰਗ ਆਪਣੇ ਕਬਜ਼ੇ ਵਿਚ ਰੱਖਦਾ ਹੈ। ਵਿਸ਼ੇ ਤੋਂ ਬਾਹਰ ਹੋਰ ਕੋਸ਼ਿਸ਼ ਨਹੀਂ ਕੀਤੀ, ਸਗੋਂ ਉਸ ਨੂੰ ਉਸ ਦੇ ਰੰਗ ਵਿਚ ਰੰਗ ਕੇ ਵਧੀਆ ਸ਼ਬਦਾਵਲੀ 'ਚ ਪੇਸ਼ ਕੀਤਾ ਹੈ। ਵੱਖ-ਵੱਖ ਅਨੇਕਾਂ ਵਿਸ਼ਿਆਂ ਦੇ ਹੱਥ ਅਜ਼ਮਾਉਣਾ ਉਂਜ ਬਹੁਤ ਔਖਾ ਕੰਮ ਹੁੰਦਾ ਹੈ। ਇਸ ਕਾਰਜ ਪ੍ਰਤੀ ਲੇਖਕ ਨੂੰ ਹੱਲਾਸ਼ੇਰੀ ਦੇਣੀ ਵੀ ਬਣਦੀ ਹੈ। ਲੇਖਕ ਆਪ ਵੀ ਚੰਗੇ ਅਹੁਦੇ ਤੋਂ ਸੇਵਾ-ਮੁਕਤ ਹੋਇਆ ਹੈ ਅਤੇ ਇਸ ਨੇ ਦੁਨੀਆ ਨੂੰ ਆਪਣੇ ਢੰਗ ਨਾਲ ਵੇਖਿਆ ਹੈ। ਕਵਿਤਾਵਾਂ ਵਿਚ ਵੀ ਆਪਣੀ ਝਲਕ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਪੁਸਤਕ ਵਿਚ ਈਰਖਾ, ਸੋਚ, ਪਰਖ, ਦੀਨ ਈਮਾਨ, ਪਰਖਣ ਵਾਲੀ ਅੱਖ, ਦਰਦ ਵਿਛੋੜਾ ਦਾ, ਰਿਸ਼ਤੇ ਨਾਤੇ, ਇਖਲਾਕ, ਤਾਣਾ-ਬਾਣਾ, ਰੰਗ, ਵਿਛੋੜਾ ਪੜ੍ਹਨਯੋਗ ਹਨ। ਉਂਜ ਤਾਂ ਸਾਰੀਆਂ ਕਵਿਤਾਵਾਂ ਵੀ ਪੜ੍ਹਨਯੋਗ ਹਨ ਪਰ ਪੁਸਤਕ ਵਿਚਲੀਆਂ ਕਈ ਕਵਿਤਾਵਾਂ ਦਿਲ ਨੂੰ ਵਧੇਰੇ ਹੀ ਟੁੰਬਦੀਆਂ ਹਨ। ਪੁਸਤਕ ਵਿਚ ਕਈ ਅਜਿਹੀਆਂ ਕਵਿਤਾਵਾਂ ਵੀ ਦਰਜ ਹਨ ਜੋ ਸਾਨੂੰ ਆਪਣੇ ਪਿਛੋਕੜ ਬਾਰੇ ਵੀ ਚਾਨਣਾ ਪਾਉਂਦੀਆਂ ਹਨ। ਸਮੁੱਚੇ ਤੌਰ 'ਤੇ ਲੇਖਕ ਦਾ ਯਤਨ ਸ਼ਲਾਘਾਯੋਗ ਕਿਹਾ ਜਾ ਸਕਦਾ ਹੈ। ਪੁਸਤਕ ਦਾ ਨਾਂਅ ਵੀ ਇਸ ਦੀਆਂ ਕਵਿਤਾਵਾਂ ਅਨੁਸਾਰ ਢੁਕਦਾ ਹੈ।

ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋ: 092105-88990

ਕਹੋ ਰੁਕਮਣੀ
ਲੇਖਕ : ਮਨਮੋਹਨ ਬਾਵਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 395 ਰੁਪਏ, ਸਫ਼ੇ : 256
ਸੰਪਰਕ : 081307-82551.

ਮਨਮੋਹਨ ਬਾਵਾ ਦਾ ਲੰਮੀਆਂ ਕਹਾਣੀਆਂ ਦਾ ਇਹ ਸੰਗ੍ਰਹਿ 7 ਨਾਵਲੈਟਾਂ ਦਾ ਸੰਗ੍ਰਹਿ ਪ੍ਰਤੀਤ ਹੁੰਦਾ ਹੈ। ਇਹ ਸੰਗ੍ਰਹਿ ਯਾਤਰੀਆਂ ਦੇ ਨਾਂਅ ਸ਼ਾਇਦ ਇਸ ਲਈ ਸਮਰਪਿਤ ਕੀਤਾ ਹੈ, ਕਿਉਂਕਿ ਲੇਖਕ ਖ਼ੁਦ ਵੀ ਘੁਮੱਕੜ ਹੈ। ਉਹ ਅਨੋਖੀਆਂ ਥਾਵਾਂ ਅਤੇ ਔਕੜ ਭਰੇ ਰਾਹਾਂ 'ਤੇ ਯਾਤਰਾਵਾਂ ਕਰਨ ਦਾ ਸ਼ੌਕੀਨ ਹੈ। ਅਜਿਹੀਆਂ ਯਾਤਰਾਵਾਂ ਵਿਚੋਂ ਪ੍ਰਾਪਤ ਕੀਤੇ ਅਨੁਭਵ ਅਕਸਰ ਹੀ ਉਸ ਦੀਆਂ ਗਲਪ ਰਚਨਾਵਾਂ ਨੂੰ ਸਮੱਗਰੀ ਪ੍ਰਦਾਨ ਕਰਦੇ ਨੋਟ ਕੀਤੇ ਜਾ ਸਕਦੇ ਹਨ। ਉਹ ਦੂਰ-ਦੁਰੇਡੇ ਸਰੀਰਕ ਸਫ਼ਰ ਵੀ ਕਰਦਾ ਹੈ ਅਤੇ ਮਾਨਸਿਕ ਤੌਰ 'ਤੇ ਇਤਿਹਾਸਿਕ ਯਾਤਰਾਵਾਂ ਵੀ ਕਰਦਾ ਹੈ ਅਤੇ ਉਂਗਲ ਨਾਲ ਪਾਠਕ ਨੂੰ ਪਾਤਰਾਂ ਸਮੇਤ ਕਦੀ ਕਿਧਰੇ ਕਦੀ ਕਿਧਰੇ ਲਈ ਫਿਰਦਾ ਹੈ। ਇਨ੍ਹਾਂ 7 ਕਹਾਣੀਆਂ ਵਿਚ ਕਦੇ ਅਲੋਰਾ ਦੀਆਂ ਗੁਫ਼ਾਵਾਂ ਵੱਲ ਲੈ ਜਾਂਦਾ ਹੈ (ਅਲੋਰਾ ਦੀ ਮਹਾਂਮੇਧਾ), ਕਦੇ ਮੁਗ਼ਲ ਕਾਲ ਵਿਚ (ਬੇਗ਼ਮ ਸਮਰੂ), ਕਦੇ ਤੁਗ਼ਲਕ ਦੇ ਸਮੇਂ ਵਿਚ (ਕਹੋ ਰੁਕਮਣੀ), ਕਦੇ ਸ਼ਾਂਤੀ ਨਿਕੇਤਨ, ਕਦੇ ਛੱਤੀਸਗੜ੍ਹ ਦੇ ਜੰਗਲਾਂ ਵੱਲ (ਇਕ ਵੱਖਰਾ ਸ਼ਾਂਤੀ ਨਿਕੇਤਨ), ਕਦੇ ਹਿਮਾਲਾ ਦੀ ਦੁਰਗਮ ਵਾਦੀ ਵਾਲੇ ਸ਼ੂਦਰਾਂ ਦੇ ਜਨਪਦਾਂ ਵੱਲ (ਬੇਅਕਲਾਂ ਦਾ ਜਨਪਦ), ਕਦੇ ਪੱਛਮੀ ਮੁਲਕਾਂ ਵੱਲ, ਕਦੇ ਪੰਜਾਬ ਵੱਲ (ਉਹ ਲੋਕ ਜੋ ਹਵਾ 'ਚ ਗੁੰਮ ਹੋ ਗਏ) ਤੇ ਕਦੇ ਭਾਰਤੀ ਰਾਜਿਆਂ, ਮਹਾਰਾਜਿਆਂ, ਨਵਾਬਾਂ, ਫਰੰਗੀਆਂ ਵੱਲ (ਲੁਟੇਰੇ ਉਰਫ਼ ਅਮੀਰ ਅਲੀ) ਇਤਿਆਦਿ। ਉਸ ਦੇ ਇਨ੍ਹਾਂ ਕਹਾਣੀਆਂ ਦੇ ਕਥਾਨਕਾਂ ਨਾਲ ਜੂਝਦੇ ਪਾਤਰ ਕਠਪੁਤਲੀ ਨਹੀਂ ਹਨ। ਅਚਨਚੇਤ ਹੀ ਕਹਾਣੀਆਂ ਨੂੰ ਕਿੱਧਰੋਂ ਕਿੱਧਰ ਲੈ ਜਾਣ ਦੀ ਪੂਰਵ ਜਾਣਕਾਰੀ ਨਹੀਂ ਹੁੰਦੀ। ਇਸੇ ਲਈ ਉਸ ਦਾ ਬਿਰਤਾਂਤਕ ਫੋਕਸੀਕਰਨ ਮੋੜ ਕੱਟਦਾ ਰਹਿੰਦਾ ਹੈ। ਇਨ੍ਹਾਂ ਕਹਾਣੀਆਂ ਵਿਚੋਂ ਕੁਝ ਕੁ ਕੇਂਦਰੀ ਸੂਤਰ ਪਛਾਣੇ ਜਾ ਸਕਦੇ ਹਨ। ਮਸਲਨ : 'ਜੇ ਮੈਂ ਤੇਰੇ ਸਥਾਨ 'ਤੇ ਹੁੰਦਾ ਤਾਂ ਮੈਂ ਵੀ ਇਹੀ ਕੁਝ ਕਰਦਾ' ਪੰ. 31 'ਬਸ ਮਹਾਂਮੇਧਾ, ਮੈਂ ਇਹੀ ਕਹਿਨਾ ਸੀ। ਹੁਣ ਤਾਂ ਆਪ ਹੀ...।' ਪੰ. 32, 'ਆਦਮੀ ਲਈ ਕਿਸੇ ਔਰਤ ਦੀ ਹਕੂਮਤ ਨੂੰ ਬਰਦਾਸ਼ਤ ਕਰਨਾ ਮੁਸ਼ਕਿਲ ਹੁੰਦਾ ਹੈ।' ਪੰ. 51, 'ਜੀਵਨ 'ਚ ਕਿਵੇਂ ਛੋਟੀ ਜਿਹੀ ਘਟਨਾ ਵੱਡੀ ਘਟਨਾ ਦਾ ਆਧਾਰ ਬਣ ਜਾਂਦੀ ਹੈ ਪੰ. 65), 'ਇਹ ਦੱਸ ਕੇਤਕੀ ਡੀਅਰ ਐਨੇਂ ਦਿਨਾਂ ਤੱਕ ਤਾਂ ਤੂੰ ਦਲੀਜ੍ਹਾਂ ਨਹੀਂ ਟੱਪੀਆਂ ਅਤੇ ਅੱਜ?' ਹਰ ਘਟਨਾ ਦੇ ਵਾਪਰਨ ਦਾ ਇਕ ਸਮਾਂ ਹੁੰਦਾ ਹੈ' ਪੰ. 130. ਜੇ ਮਨ 'ਚ ਧਾਰ ਲਿਆ ਜਾਵੇ ਤਾਂ ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ। ਪੰ. 151, 'ਕੰਮ ਕਰਦੇ ਰਹਿਣ ਦਾ ਨਸ਼ਾ ਆਦਮੀ ਨੂੰ ਸ਼ਰਾਬ ਤੋਂ ਜ਼ਿਆਦਾ ਨਸ਼ਾ ਪਹੁੰਚਾਉਂਦਾ ਹੈ... ਖ਼ਾਸ ਕਰਕੇ ਪੈਸੇ ਕਮਾਉਣ ਲਈ ਕੰਮ ਕਰਦੇ ਰਹਿਣਾ' ਪੰ. 196. ਅਜਿਹੇ ਕੇਂਦਰੀ ਸੂਤਰਾਂ ਦੀ ਪੇਸ਼ਕਾਰੀ ਕਰਦਿਆਂ ਲੇਖਕ ਚਿੰਤਕ ਅਤੇ ਦਾਰਸ਼ਨਿਕ ਵਜੋਂ ਆਪਣਾ ਵਿਅਕਤਿਤਵ ਪੇਸ਼ ਕਰਦਾ ਜਾਪਦਾ ਹੈ। ਕੁੱਲ ਮਿਲ ਕੇ ਇਹ ਕਹਾਣੀ ਸੰਗ੍ਰਹਿ ਪੁਰਾਤਨ, ਮੱਧ ਕਾਲੀਨ ਅਤੇ ਵਰਤਮਾਨ ਦੀਆਂ ਸਮੱਸਿਆਵਾਂ ਨੂੰ ਰੂਪਮਾਨ ਕਰਨ ਵਾਲਾ ਦਸਤਾਵੇਜ਼ ਹੋ ਨਿੱਬੜਿਆ ਹੈ।

ਡਾ. ਧਰਮ ਚੰਦ ਵਾਤਿਸ਼
vat}sh.dharamchand0{ma}&.com

c c c

ਅਜਮੇਰ ਕੈਂਥ ਦੇ ਸਾਹਿਤਕ ਸਰੋਕਾਰ
ਲੇਖਿਕਾ : ਨਵਦੀਪ ਕੌਰ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 78376-04481

ਹਥਲੀ ਪੁਸਤਕ ਪੰਜਾਬੀ ਸਾਹਿਤ ਜਗਤ ਵਿਚ ਉੱਘਾ ਯੋਗਦਾਨ ਪਾਉਣ ਵਾਲੇ ਲੇਖਕ ਦੀ ਰਚਨਾਤਮਿਕ ਸਮਰੱਥਾ ਦੇ ਸਰੂਪ ਨੂੰ ਪ੍ਰਗਟ ਕਰਦੀ ਹੈ। ਅਜਮੇਰ ਕੈਂਥ ਨੇ ਸਾਹਿਤਕ ਸੇਵਾ ਦੌਰਾਨ ਉੱਚ ਪੱਧਰੀ ਕਵਿਤਾ ਲਿਖੀ, ਗ਼ਜ਼ਲਾਂ ਵੀ ਲਿਖੀਆਂ, ਗੀਤ ਵੀ ਲਿਖੇ ਅਤੇ ਗਲਪ ਸਿਰਜਣਾ ਵਿਚ ਵੀ ਯੋਗਦਾਨ ਪਾਇਆ। ਲੇਖਿਕਾ ਨਵਦੀਪ ਕੌਰ ਨੇ ਇਸ ਅਣਗੌਲੇ ਸਾਹਿਤਕਾਰ ਦੀ ਪ੍ਰਤਿਭਾ ਨੂੰ ਪਛਾਣਦਿਆਂ ਹੋਇਆਂ ਖੋਜ ਕਾਰਜ ਕੀਤਾ ਅਤੇ ਇਸ ਪੁਸਤਕ ਵਿਚ ਗਿਆਰਾਂ ਅਧਿਆਇ ਬਣਾ ਕੇ ਅੰਕਿਤ ਕੀਤਾ ਹੈ। ਇਸ ਅਨੁਸਾਰ ਅਜਮੇਰ ਕੈਂਥ ਯੋਜਨਾਬੰਦੀ ਦਾ ਨਹੀਂ ਅਹਿਸਾਸਾਂ ਦਾ ਸ਼ਾਇਰ ਹੈ। ਉਸ ਦੀ ਬਹੁਪਰਤੀ ਸਿਰਜਣਾ ਵਿਲੱਖਣ ਹੈ। ਲੇਖਿਕਾ ਨੇ ਕੈਂਥ ਦੀਆਂ ਪੁਸਤਕਾਂ ਦਾ ਨਿਕਟ ਵਿਸ਼ਲੇਸ਼ਣ ਵੀ ਕੀਤਾ ਹੈ। 'ਸਮੁੰਦਰ ਸ਼ਾਂਤ ਕਦੋਂ ਸੀ', 'ਅਗੰਮ ਅਗੋਚਰ', 'ਅਨਹਦ ਨਾਦ' ਕਾਵਿ-ਸੰਗ੍ਰਹਿ, ਗ਼ਜ਼ਲ ਸੰਗ੍ਰਹਿ ਅਤੇ ਗੀਤ ਸੰਗ੍ਰਹਿ ਦਾ ਖੂਬ ਵਿਰੇਚਣ ਹੈ। ਇਸ ਤੋਂ ਇਲਾਵਾ 'ਇਬਾਦਤ' ਸੰਗ੍ਰਹਿ ਨੂੰ ਲੇਖਿਕਾ ਨੇ ਆਤਮ ਤੋਂ ਅਨਾਤਮ ਦਾ ਸਫ਼ਰ ਦਰਸਾਇਆ ਹੈ। ਅਜਮੇਰ ਕੈਂਥ ਦੀ ਕਹਾਣੀ ਕਲਾ ਬਾਰੇ ਲੇਖਿਕਾ ਦਾ ਬੜਾ ਸਪੱਸ਼ਟ ਨਿਰਣਾ ਹੈ ਕਿ ਉਹ ਨਿੱਜ ਤੋਂ ਸ਼ੁਰੂ ਹੋ ਕੇ ਸਮੂਹ ਦੀ ਲਾਚਾਰੀ ਦੀ ਗੱਲ ਕਰਦਿਆਂ ਯਥਾਰਥਵਾਦੀ ਹੋ ਨਿੱਬੜਦਾ ਹੈ ਅਤੇ ਜਦੋਂ ਉਹ ਪਰਵਾਸੀ ਕਹਾਣੀ ਦੀ ਸੰਪਾਦਨਾ ਕਰਦਾ ਹੋਇਆ 'ਦੂਰ ਦਿਸਦੇ ਤਾਰੇ' ਪੁਸਤਕ ਪਾਠਕਾਂ ਦੇ ਸਾਹਮਣੇ ਲਿਆਉਂਦਾ ਹੈ ਤਾਂ ਉਹ ਜਿਥੇ ਬਹੁਤ ਸਾਰੀਆਂ ਜੀਵਨ ਪਰਤਾਂ ਨੂੰ ਫਰੋਲਦਾ ਹੈ, ਉਥੇ ਆਪਣੀ ਸੂਝ-ਸਮਝ ਦਾ ਵੀ ਯਥਾਰਥਕ ਪ੍ਰਗਟਾਵਾ ਕਰ ਜਾਂਦਾ ਹੈ। ਲੇਖਿਕਾ ਨੇ ਪੁਸਤਕ 'ਜਿਨ ਕੇ ਚੋਲੇ ਰੱਤੜੇ' ਦਾ ਵੀ ਨੇੜਿਉਂ ਅਧਿਐਨ ਪੇਸ਼ ਕੀਤਾ ਹੈ। ਪੁਸਤਕ ਦੇ ਅੰਤਿਮ ਅਧਿਆਇ ਵਿਚ ਅਜਮੇਰ ਕੈਂਥ ਨਾਲ ਕੀਤੀ ਮੁਲਾਕਾਤ ਅੰਕਿਤ ਹੈ, ਜਿਸ ਵਿਚ ਕੈਂਥ ਦੇ ਜੀਵਨ ਵਿਚ ਆਏ ਉਤਰਾਵਾਂ-ਚੜ੍ਹਾਵਾਂ ਤੋਂ ਇਲਾਵਾ ਉਸ ਦੇ ਸਾਹਿਤ ਰਚਣ ਦੀਆਂ ਸੀਮਾਂ-ਸੰਭਾਵਨਾਵਾਂ ਦਾ ਵੀ ਭਾਵਪੂਰਤ ਉਲੇਖ ਪਾਠਕਾਂ ਦੇ ਸਨਮੁਖ ਕੀਤਾ ਹੈ।

ਡਾ. ਜਗੀਰ ਸਿੰਘ ਨੂਰ
ਮੋ: 98142-09732

07-08-2022

ਸਿੱਖ ਧਰਮ : ਮੁਢਲੀ ਜਾਣਕਾਰੀ
ਲੇਖਕ : ਡਾ. ਕਰਮਜੀਤ ਸਿੰਘ
ਪ੍ਰਕਾਸ਼ਕ : ਜਗਤ ਗੁਰੂ ਨਾਨਕ ਦੇਵ ਪੰਜਾਬ, ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ
ਮੁੱਲ : 290, ਸਫ਼ੇ : 208
ਸੰਪਰਕ : 98761-07837.


ਹਥਲੀ ਕਿਤਾਬ ਸਿੱਖ ਧਰਮ, ਮਰਯਾਦਾ, ਗੁਰੂ ਸਾਹਿਬਾਨ ਅਤੇ ਗੁਰੂ ਰੰਗ ਰੰਗੀਆਂ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਮੁਹੱਈਆ ਕਰਦੀ ਹੈ। ਸੰਬੰਧਿਤ ਪੁਸਤਕ ਵਿਚ ਸਮੁੱਚੇ ਤੌਰ 'ਤੇ ਸਿੱਖ ਧਰਮ ਦੇ ਬਾਨੀਆਂ, ਸ਼ਹੀਦਾਂ, ਮੁਰੀਦਾਂ ਦਾ ਇਤਿਹਾਸਿਕ ਬਖਿਆਨ ਸਮੋਇਆ ਹੋਇਆ ਹੈ। ਇਹ ਨਿਵੇਕਲਾ ਵੀ ਹੈ ਤੇ ਨਿਰਾਲਾ ਵੀ। ਧਰਮ ਸਮਾਜ ਨੂੰ ਵਿਧੀਵਤ ਢੰਗ ਨਾਲ ਚਲਾਉਣ ਲਈ ਅਤੇ ਸੱਭਿਅਕ ਬਣਾਉਣ ਲਈ ਕੇਂਦਰੀ ਭੂਮਿਕਾ ਨਿਭਾਉਂਦਾ ਹੈ। ਭਾਵੇਂ ਅਜੋਕੇ ਯੁੱਗ ਵਿਚ ਵਿਗਿਆਨ ਅਤੇ ਤਕਨੀਕ ਨੇ ਬਹੁਤ ਤਰੱਕੀ ਕੀਤੀ ਹੈ ਪਰ ਅੱਜ ਵੀ ਕੁੱਲ ਸੰਸਾਰ ਵਿਚ ਧਰਮ ਦਾ ਕੇਂਦਰੀ ਸਥਾਨ ਹੈ ਤੇ ਰਹੇਗਾ। ਦੁਨੀਆ ਵਿਚ ਜਿਹੜੇ ਅੱਠ ਵੱਡੇ ਧਰਮ ਪੈਦਾ ਹੋਏ, ਉਨ੍ਹਾਂ ਦੀ ਪ੍ਰਕਾਸ਼ ਭੂਮੀ ਏਸ਼ੀਆ ਹੈ। ਜਿਨ੍ਹਾਂ ਨੂੰ ਪੂਰਬੀ ਤੇ ਪੱਛਮੀ ਧਰਮਾਂ ਦਾ ਨਾਂਅ ਦਿੱਤਾ ਹੈ। ਪੂਰਬੀ ਧਰਮ ਲੜੀ ਵਿਚ ਹਿੰਦੂ ਧਰਮ, ਜੈਨ ਧਰਮ, ਬੁੱਧ ਧਰਮ ਤੇ ਸਿੱਖ ਧਰਮ ਆਉਂਦੇ ਹਨ, ਜਦਕਿ ਪੱਛਮੀ ਧਰਮਾਂ ਦੀ ਲੜੀ ਵਿਚ ਯਹੂਦੀ, ਯੁਰਾਸਾਟਰ, ਈਸਾਈ ਅਤੇ ਇਸਲਾਮ ਧਰਮ ਦੀ ਗਿਣਤੀ ਕੀਤੀ ਜਾਂਦੀ ਹੈ। ਇਨ੍ਹਾਂ ਤੋਂ ਬਿਨਾਂ ਤਾਓਵਾਦ, ਕਨਫਿਊਸਿਸ ਅਤੇ ਚਾਰਵਾਕ ਦੀ ਗਿਣਤੀ ਦੁਨੀਆ ਦੇ ਵੱਡੇ ਦਰਸ਼ਨ ਦੇ ਤੌਰ 'ਤੇ ਕੀਤੀ ਜਾਂਦੀ ਹੈ।
ਇਨ੍ਹਾਂ ਸਾਰੇ ਧਰਮਾਂ ਦਾ ਆਪੋ-ਆਪਣਾ ਇਕ ਵੱਡਾ ਤੇ ਨਿਵੇਕਲਾ ਪ੍ਰਸੰਗ ਹੈ। ਇਨ੍ਹਾਂ ਧਰਮਾਂ ਦੇ ਧਰਮ ਗ੍ਰੰਥਾਂ ਵਿਚ ਅੰਕਿਤ ਸਿਧਾਂਤਕ ਪ੍ਰਸੰਗਾਂ ਦੇ ਆਧਾਰ 'ਤੇ ਵੱਡੀਆਂ-ਵੱਡੀਆਂ ਕੌਮੀਅਤਾਂ ਦੀ ਸਿਰਜਣਾ ਹੋਈ ਜੋ ਇਨ੍ਹਾਂ ਦੇ ਪ੍ਰਕਾਸ਼ ਵਰ੍ਹੇ ਤੋਂ ਲੈ ਕੇ ਅੱਜ ਤੱਕ ਆਪਣੇ ਧਰਮ ਬਾਨੀਆਂ ਅਤੇ ਪਵਿੱਤਰ ਗ੍ਰੰਥਾਂ ਨੂੰ ਨਤਮਸਤਕ ਹੋ ਜਿਉਂ ਦਾ ਤਿਉਂ ਨਵਾਂ ਨਰੋਆ ਰੱਖ ਰਹੀਆਂ ਹਨ। ਧਰਮ ਦੀ ਇਸ ਤਵਾਰੀਖ ਵਿਚ ਪੂਰਬੀ ਧਰਮ ਲੜੀ ਵਿਚ ਪੈਦਾ ਹੋਇਆ ਸਿੱਖ ਧਰਮ ਇਕ ਅਜਿਹਾ ਧਰਮ ਹੈ ਜੋ ਸੰਸਾਰ ਦੇ ਮਹੱਤਵਪੂਰਨ ਧਰਮਾਂ ਵਿਚੋਂ ਨਵਾਂ ਵੀ ਹੈ ਤੇ ਨਿਵੇਕਲਾ ਵੀ। ਨਵਾਂ ਇਸ ਕਰਕੇ ਕਿ ਕੁੱਲ ਧਰਮਾਂ ਵਿਚੋਂ ਬਾਅਦ ਵਿਚ ਪੈਦਾ ਹੋਇਆ ਹੈ ਅਤੇ ਨਿਵੇਕਲਾ ਇਸ ਕਰਕੇ ਕਿ ਆਪਣੇ ਵਿਲੱਖਣ ਅਲੌਕਿਕ ਅਤੇ ਸਰਬੱਤ ਦੇ ਭਲੇ ਦੇ ਲੋਕ ਹਿਤਕਾਰੀ ਸਿਧਾਂਤਾਂ ਕਰਕੇ ਇਹ ਆਪਣੀ ਵੱਖਰੀ ਪਛਾਣ ਰੱਖਦਾ ਹੈ। ਕਿਤਾਬ ਦੇ ਪਹਿਲੇ ਅਧਿਆਇ ਵਿਚ ਦਸ ਸਿੱਖ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ: ਸੰਖੇਪ ਜਾਣ-ਪਛਾਣ। ਦੂਜੇ ਅਧਿਆਇ ਵਿਚ ਪੰਜ ਪਿਆਰੇ, ਚਾਰ ਸਾਹਿਬਜ਼ਾਦੇ ਅਤੇ ਚਾਲੀ ਮੁਕਤੇ, ਤੀਜੇ ਅਧਿਆਇ ਵਿਚ ਪ੍ਰਮੱਖ ਸਿੱਖ ਸ਼ਹੀਦ ਭਾਈ ਮਤੀ ਦਾਸ, ਭਾਈ ਦਿਆਲਾ, ਭਾਈ ਸਤੀ ਦਾਸ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਸੁਬੇਗ ਸਿੰਘ, ਸ਼ਾਹਬਾਜ ਸਿੰਘ, ਬਾਬਾ ਦੀਪ ਸਿੰਘ, ਚੌਥੇ ਅਧਿਆਇ ਵਿਚ ਪ੍ਰਮੁੱਖ ਸਿੱਖ ਬੀਬੀਆਂ : ਬੇਬੇ ਨਾਨਕੀ ਜੀ, ਮਾਤਾ ਖੀਵੀ ਜੀ, ਬੀਬੀ ਭਾਨੀ ਜੀ, ਮਾਤਾ ਗੁਜਰੀ ਜੀ, ਮਾਤਾ ਸਾਹਿਬ ਕੌਰ ਜੀ, ਪੰਜਵੇਂ ਅਧਿਆਇ ਵਿਚ ਸਿੱਖ ਧਰਮ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ: ਭਾਈ ਮਰਦਾਨਾ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ, ਭਾਈ ਘਨੱਈਆ ਜੀ ਅਤੇ ਛੇਵੇਂ-ਅਧਿਆਇ ਵਿਚ ਸਿੱਖ ਦਾ ਰੋਜ਼ਾਨਾ/ਨਿੱਤਨੇਮ, ਸਿਧਾਂਤ ਅਤੇ ਅਰਦਾਸ ਆਦਿ ਦਾ ਬਹੁਤ ਸੁੰਦਰ ਵਿਖਿਆਨ ਹੈ। ਪੁਸਤਕ ਵਿਚਲੀ ਸਮੱਗਰੀ ਖੋਜਾਰਥੀਆਂ, ਵਿਦਿਆਰਥੀਆਂ ਅਤੇ ਸਿੱਖ ਧਰਮ ਦੇ ਚੇਤਨ ਪਾਠਕਾਂ ਲਈ ਲਾਹੇਵੰਦੀ ਹੈ।


-ਦਿਲਜੀਤ ਸਿੰਘ ਬੇਦੀ
ਮੋ: 98148-98570
c c c


ਸਵਰਗ ਤੇ ਉਸ ਦੇ ਵਾਰਸ

ਲੇਖਕ : ਨਾਨਕ ਸਿੰਘ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 98889-24664.


ਇਸ ਕਹਾਣੀ ਸੰਗ੍ਰਹਿ ਵਿਚ 14 ਕਹਾਣੀਆਂ ਹਨ, ਜਿਨ੍ਹਾਂ ਦੇ ਲੇਖਕ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ। ਇਨ੍ਹਾਂ ਨੂੰ ਪੰਜਾਬੀ ਨਾਵਲ ਦੇ ਪਿਤਾਮਾ ਜਾਣਿਆ ਜਾਂਦਾ ਹੈ। ਇਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਬਹੁਤ ਅੱਗੇ ਤੱਕ ਪੁੱਜਦਾ ਕਰਕੇ ਇਕ ਬਹੁਤ ਹੀ ਵੱਡਾ ਆਪਣਾ ਯੋਗਦਾਨ ਪਾਇਆ ਹੈ, ਜਿਸ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ। ਇਨ੍ਹਾਂ ਦੇ ਲਿਖੇ ਨਾਵਲਾਂ ਨੇ ਸੰਸਾਰ ਵਿਚ ਪ੍ਰਸਿੱਧੀ ਹਾਸਲ ਕੀਤੀ ਅਤੇ ਇਨ੍ਹਾਂ ਦੇ ਨਾਵਲ 'ਤੇ ਫ਼ਿਲਮਾਂ ਵੀ ਬਣੀਆਂ ਜੋ ਕਿ ਹਿੱਟ ਵੀ ਹੋਈਆਂ। ਲੇਖਕ ਜਿਥੇ ਨਾਵਲ ਲਿਖਣ ਵਿਚ ਮੁਹਾਰਤ ਰੱਖਦਾ ਹੈ, ਉਸੇ ਹੀ ਤਰ੍ਹਾਂ ਕਹਾਣੀ, ਨਾਟਕ, ਇਕਾਂਗੀ, ਕਵਿਤਾ ਤੇ ਲੇਖ ਲਿਖਣ ਪ੍ਰਤੀ ਵੀ ਅੱਗੇ ਹੈ।
ਪਾਠਕਾਂ 'ਤੇ ਨਾਨਕ ਸਿੰਘ ਦੀ ਅਜਿਹੀ ਛਾਪ ਲੱਗੀ ਹੋਈ ਹੈ ਕਿ ਇਨ੍ਹਾਂ ਦੀ ਹਰ ਰਚਨਾ ਪਾਠਕ ਬੜੇ ਗਹੁ ਨਾਲ ਪੜ੍ਹਦਾ ਤੇ ਵਿਚਾਰਦਾ ਹੈ। ਲੇਖਕ ਦੇ ਲਿਖਣ ਆਪਣਾ ਹੀ ਨਿਵੇਕਲਾ ਢੰਗ ਹੈ ਅਤੇ ਸ਼ਬਦਾਵਲੀ ਦਾ ਵੀ ਪੂਰੀ ਤਰ੍ਹਾਂ ਨਿਪੁੰਨ ਹੈ। ਢੁਕਵੀਂ ਸ਼ਬਦਾਵਲੀ ਇਨ੍ਹਾਂ ਦੀਆਂ ਰਚਨਾਵਾਂ ਹੋਰ ਚਾਰ-ਚੰਨ ਲਗਾ ਦਿੰਦੀ ਹੈ।
ਲੇਖਕ ਨੇ ਸਮਾਜ ਵਿਚ ਹੋ ਰਹੀਆਂ ਜ਼ਿਆਦਤੀਆਂ, ਅਨਿਆਂ, ਲੁੱਟ-ਖਸੁੱਟ ਨੂੰ ਆਪਣੇ ਅੱਖੀਂ ਵੇਖਿਆ ਅਤੇ ਉਨ੍ਹਾਂ ਨੂੰ ਆਪਣੀਆਂ ਰਚਨਾਵਾਂ ਵਿਚ ਦਰਸਾ ਕੇ ਆਪਣੇ ਅੰਦਰਲੀ ਪੀੜ ਨੂੰ ਜ਼ਾਹਰ ਕੀਤਾ। ਕਹਾਣੀ 'ਸਿਊਂਕ' ਵਿਚ ਲੇਖਕ ਨੇ ਆਪਣੇ ਦੋਸਤ ਅਨੰਦ ਸਰੂਪ ਸੇਠੀ ਦੀ ਦਾਸਤਾਨ ਨੂੰ ਜਿਸ ਤਰ੍ਹਾਂ ਬਿਆਨਿਆ ਹੈ, ਉਸ ਤੋਂ ਪਤਾ ਲਗਦਾ ਹੈ ਕਿ ਇਨਸਾਨ ਨੂੰ ਆਪਣਾ ਅੰਦਰਲਾ ਡਰ ਸਿਊਂਕ ਦੀ ਤਰ੍ਹਾਂ ਖਾ ਜਾਂਦਾ ਹੈ, ਜਿਸ ਨੂੰ ਉਹ ਹੋਰਾਂ ਨੂੰ ਦੱਸ ਵੀ ਨਹੀਂ ਸਕਦਾ। ਇਸੇ ਤਰ੍ਹਾਂ ਹੀ ਸਵਰਗ ਤੇ ਉਸ ਦੇ ਵਾਰਸ, ਮੋਹ ਮਾਈ, ਗੁਪਤ ਦਾਨੀ, ਜ਼ਿੰਦਗੀ ਦੀ ਕਮਾਈ, ਨਾਮੁਰਾਦ ਆਦਿ ਕਹਾਣੀਆਂ ਵੀ ਸਾਡੇ 'ਤੇ ਇਕ ਵੱਖਰੀ ਛਾਪ ਛੱਡਦੀਆਂ ਹਨ। ਹਰ ਕਹਾਣੀ ਵਿਚਲੀ ਘਟਨਾ ਪਾਠਕ ਦੇ ਦਿਲ ਨੂੰ ਟੁੰਬਦੀ ਹੈ ਅਤੇ ਆਪਣੀ ਛਾਪ ਵੀ ਛੱਡਦੀ ਹੈ। ਹਰ ਕਹਾਣੀ ਨੂੰ ਪੜ੍ਹਦੇ-ਪੜ੍ਹਦੇ ਪੂਰੀ ਤਰ੍ਹਾਂ ਨਾਲ ਦਿਲਚਸਪੀ ਬਣੀ ਰਹਿੰਦੀ ਹੈ ਅਤੇ ਜਿੰਨੀ ਦੇਰ ਉਹ ਖ਼ਤਮ ਨਹੀਂ ਹੋ ਜਾਂਦੀ, ਓਨੀ ਦੇਰ ਉਤਸੁਕਤਾ ਬਣੀ ਰਹਿੰਦੀ ਹੈ।


ਬਲਵਿੰਦਰ ਸਿੰਘ ਸੋਢੀ (ਮੀਰਹੇੜ੍ਹੀ)
ਮੋ: 092105-88990


ਕਲਾਕਾਰੀਆਂ
ਲੇਖਕ : ਰਾਣਾ ਰਣਬੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 395 ਰੁਪਏ, ਸਫ਼ੇ : 358
ਸੰਪਰਕ : 95011-45039.


ਰਾਣਾ ਰਣਬੀਰ ਇਕ ਬਹੁਪੱਖੀ ਵਿਅਕਤੀਤਵ ਦਾ ਨਾਂਅ ਹੈ। ਉਹ ਕਲਾਕਾਰ ਹੈ, ਅਦਾਕਾਰ ਹੈ, ਸੋਚਸ਼ੀਲ ਇਨਸਾਨ ਹੈ ਅਤੇ ਇਕ ਲੇਖਕ ਵੀ ਹੈ। ਹਥਲੀ ਪੁਸਤਕ 'ਕਲਾਕਾਰੀਆਂ' ਤੋਂ ਪਹਿਲਾਂ ਉਸ ਦੀਆਂ ਤਿੰਨ ਪੁਸਤਕਾਂ ਪਾਠਕਾਂ ਦੇ ਰੂ-ਬਰੂ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚੋਂ 'ਜ਼ਿੰਦਗੀ ਜ਼ਿੰਦਾਬਾਦ' ਪੁਸਤਕ ਪੰਜਾਬੀ ਭਾਸ਼ਾ ਤੋਂ ਹਿੰਦੀ ਅਤੇ ਅੰਗਰੇਜ਼ੀ ਵਿਚ ਅਨੁਵਾਦ ਵੀ ਹੋ ਚੁੱਕੀ ਹੈ। ਜਦੋਂ ਅਸੀਂ 'ਕਲਾਕਾਰੀਆਂ' ਪੁਸਤਕ ਦੀ ਗੱਲ ਕਰਦੇ ਹਾਂ ਤਾਂ ਇਹ ਪੁਸਤਕ ਇਕ ਵੱਖਰੀ ਸ਼ੈਲੀ ਵਿਚ ਲਿਖੀ ਪੁਸਤਕ ਹੈ। ਭਾਵੇਂ ਕਿ ਇਹ ਪੁਸਤਕ ਰਣਬੀਰ ਰਾਣਾ ਦੇ ਨਿੱਜੀ ਅਨੁਭਵ ਵਿਚੋਂ ਨਿਕਲੀ ਡਾਇਰੀ ਸ਼ੈਲੀ ਵਿਚੋਂ ਲਿਖੀ ਹੋਈ ਪੁਸਤਕ ਹੈ ਪਰ ਇਸ ਪੁਸਤਕ ਨੂੰ ਪੜ੍ਹਦਿਆਂ ਜ਼ਿੰਦਗੀ ਨਾਲ ਜੁੜੇ ਬਹੁਤ ਸਾਰੇ ਸੰਕਲਪਾਂ ਅਤੇ ਮਸਲਿਆਂ ਦੇ ਰੂ-ਬਰੂ ਹੋਣਾ ਪੈਂਦਾ ਹੈ।
ਕਈ ਵਾਰ ਇਹ ਪੁਸਤਕ 'ਮੇਰਾ ਦਾਗਿਸਤਾਨ' ਪੁਸਤਕ ਵਰਗਾ ਪ੍ਰਭਾਵ ਵੀ ਸਿਰਜਦੀ ਹੈ। ਰਾਣਾ ਰਣਬੀਰ ਨੇ ਆਪਣੀ ਗੱਲ ਕਹਿਣ ਲਈ ਦੋ ਕਾਲਪਨਿਕ ਅਤੇ ਚਿੰਨ੍ਹਾਤਮਕ ਪਾਤਰ ਸੁਰਤੀ ਅਤੇ ਆਲਮ ਵੀ ਸਿਰਜੇ ਹਨ ਜੋ ਆਪਸੀ ਗੱਲਬਾਤ ਰਾਹੀਂ ਨਾਟਕੀ ਪ੍ਰਭਾਵ ਤਾਂ ਸਿਰਜਦੇ ਹੀ ਹਨ ਪਰ ਸੰਵਾਦੀ ਬਹਿਸ ਨਾਲ ਇਕ ਦਾਰਸ਼ਨਿਕ ਵਾਤਾਵਰਨ ਵੀ ਪੇਸ਼ ਕਰਦੇ ਹਨ। ਰਾਣਾ ਰਣਬੀਰ ਨੇ ਕਿਉਂਕਿ ਇਹ ਪੁਸਤਕ ਡਾਇਰੀ ਸ਼ੈਲੀ ਵਿਚ ਲਿਖੀ ਹੈ, ਇਸ ਕਰਕੇ ਆਪਣੀ ਲਿਖਤ ਲਿਖਣ ਦਾ ਸਮਾਂ ਅਤੇ ਸਥਾਨ ਵੀ ਪੇਸ਼ ਕੀਤਾ ਹੈ। ਕਿਧਰੇ-ਕਿਧਰੇ ਤੁਲਸੀ ਵਰਗੇ ਪਾਤਰਾਂ ਰਾਹੀਂ ਜ਼ਿੰਦਗੀ ਦੇ ਵੱਡੇ ਸੱਚ ਨੂੰ ਵੀ ਸਹਿਜਮਈ ਸ਼ੈਲੀ ਵਿਚ ਪਾਠਕਾਂ ਦੇ ਸਾਹਮਣੇ ਪ੍ਰਸਤੁਤ ਕਰ ਦਿੱਤਾ। ਇਸ ਪੁਸਤਕ ਨੂੰ ਪੜ੍ਹਦਿਆਂ ਪਾਠਕ ਨੂੰ ਇੰਜ ਜਾਪਦਾ ਹੈ ਜਿਵੇਂ ਰਾਣਾ ਰਣਬੀਰ ਉਸ ਨਾਲ ਆਹਮਣੇ-ਸਾਹਮਣੇ ਬੈਠ ਕੇ ਸੰਵਾਦ ਰਚਾ ਰਿਹਾ ਹੋਵੇ। ਕਿਉਂਕਿ ਜ਼ਿਆਦਾਤਰ ਘਟਨਾਕ੍ਰਮ ਵਰਤਮਾਨ ਕਾਲ ਵਿਚ ਹੀ ਵਾਪਰਦਾ ਹੈ, ਪਰ, ਕਲਾ, ਠਰ੍ਹੰਮੇ, ਨੈਤਿਕਤਾ ਮੋਹ, ਆਪਸੀ ਮੇਲਜੋਲ, ਉਡੀਕ, ਪਿਆਰ, ਖੁਸ਼ੀ ਅਤੇ ਹੋਰ ਕਿੰਨੇ ਭਾਵਵਾਦੀ ਸੰਕਲਪ ਜੋ ਜ਼ਿੰਦਗੀ ਨੂੰ ਧੜਕਦੀ ਰੱਖਣ ਲਈ ਜ਼ਰੂਰੀ ਹਨ, ਦੇ ਬਾਰੇ ਰਾਣਾ ਰਣਬੀਰ ਨੇ ਰੌਚਿਕ ਸ਼ੈਲੀ ਵਿਚ ਸੰਵਾਦ ਰਚਾਇਆ ਹੈ। ਪੁਸਤਕ ਕਾਵਿਕ ਰੰਗ ਵੀ ਇਸ ਦੀ ਬਹੁਰੰਗਤਾ ਅਤੇ ਬਹੁਪੱਖਤਾ ਵਿਚ ਵਾਧਾ ਕਰਦਾ ਹੈ। ਇਸ ਵਾਰਤਕ ਪੁਸਤਕ ਦਾ ਸਵਾਗਤ ਹੈ।


ਡਾ. ਸਰਦੂਲ ਸਿੰਘ ਔਜਲਾ
ਮੋ: 98141-68611


ਤਰੀ ਵਾਲੇ ਕਰੇਲੇ
ਲੇਖਕ : ਤ੍ਰਿਲੋਕ ਢਿੱਲੋਂ
ਪ੍ਰਕਾਸ਼ਕ : ਗੁਸਾਈਂ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 165 ਰੁਪਏ, ਸਫ਼ੇ : 104
ਸੰਪਰਕ : 98772-04006.


ਤ੍ਰਿਲੋਕ ਢਿੱਲੋਂ ਮੂਲ ਰੂਪ ਵਿਚ ਕਵੀ ਤੇ ਨਾਟਕਕਾਰ ਹੈ ਤੇ ਹੁਣ ਇਸ ਪੁਸਤਕ 'ਤਰੀ ਵਾਲੇ ਕਰੇਲੇ' ਰਾਹੀਂ ਵਿਅੰਗ ਦੇ ਮੈਦਾਨ ਵਿਚ ਵੀ ਅਚਾਨਕ ਆ ਕੁੱਦਿਆ ਹੈ। ਇਸ ਵਿਧਾ ਦੇ ਖਾਲੀ ਮੈਦਾਨ ਵਿਚ ਤਲਵਾਰ ਘੁਮਾਉਣੀ ਸੌਖੀ ਹੈ ਭਾਵੇਂ ਕਿ ਹਾਸ-ਵਿਅੰਗ ਦੀ ਪਗਡੰਡੀ ਡਾਢੀ ਔਖੀ ਹੈ। ਇਸ ਸੰਗ੍ਰਹਿ ਵਿਚ ਉਸ ਨੇ ਕੁੱਲ 20 ਹਾਸ-ਵਿਅੰਗ ਲੇਖ ਸ਼ਾਮਿਲ ਕੀਤੇ ਹਨ। ਤ੍ਰਿਲੋਕ ਭਾਵ ਤ੍ਰਿਲੋਕੀ ਦਾ ਗਿਆਤਾ। ਉਹ ਬ੍ਰਹਮਾ ਵਾਂਗ ਹਰ ਪਾਸੇ ਝਾਕ ਸਕਦਾ ਹੈ। ਤਿੰਨਾਂ ਲੋਕਾਂ ਦੀ ਖ਼ਬਰ-ਸਾਰ ਰੱਖ ਸਕਦਾ ਹੈ। ਆਮ ਲੋਕ ਬੰਦੇ ਨੂੰ ਬਾਹਰੋਂ-ਬਾਹਰੋਂ ਦੇਖ ਕੇ ਹੀ ਪਰਖਦੇ ਹਨ, ਪਰ ਵਿਅੰਗਕਾਰ ਬੰਦੇ ਅੰਦਰ ਲੁਕੇ ਬੰਦੇ ਤੇ ਉਸ ਦੇ ਧੁਰ ਅੰਦਰ ਲੁਕੇ ਇਕ ਹੋਰ ਬੰਦੇ ਦੀ ਸ਼ਨਾਖ਼ਤ ਵੀ ਕਰ ਸਕਦਾ ਹੈ। ਬੰਦੇ ਅੰਦਰਲਾ ਬੰਦਾ ਲੱਭਣਾ ਹੀ ਉੱਤਮ ਵਿਅੰਗਕਾਰੀ ਹੈ। ਅਸੀਂ ਅੱਜਕਲ੍ਹ ਮਖੌਟਿਆਂ ਓਹਲੇ ਜਿਊਂਦੇ ਹਾਂ। ਨਕਾਬ ਪਾ ਕੇ ਆਪਣੇ ਅਸਲ ਨੂੰ ਛੁਪਾ ਲੈਂਦੇ ਹਾਂ। ਜੀਵਨ ਵਿਸੰਗਤੀਆਂ ਨਾਲ ਭਰਿਆ ਪਿਆ ਹੈ। ਬੰਦਾ ਕਹਿੰਦਾ ਕੁਝ ਹੈ ਤੇ ਕਰਦਾ ਕੁਝ ਹੋਰ ਹੈ। ਜਾਂਦਾ ਪਟਿਆਲੇ ਤੇ ਦੱਸਦਾ ਸਮਰਾਲੇ ਹੈ। ਝੂਠ ਦਾ ਲਬਾਦਾ ਪਹਿਨ ਕੇ ਸਤਿਸੰਗ ਕਰਦਾ ਹੈ। ਨੇਤਾ ਲੋਕ ਤੇ ਸਾਡੇ ਰਹਿਬਰ ਸਾਨੂੰ ਤਰੀ ਵਾਲੇ ਕਰੇਲੇ ਖੁਆਉਣ 'ਚ ਹੀ ਰੁੱਝੇ ਹੋਏ ਹਨ। ਲਾਰਿਆਂ ਦੇ ਕਰੇਲਿਆਂ ਨਾਲ ਜਨਤਾ ਨੂੰ ਭਰਮਾਉਣ ਤੇ ਪਰਚਾਉਣ 'ਚ ਲੱਗੇ ਹੋਏ ਹਨ। ਨਵੀਆਂ ਕਾਢਾਂ ਮਨੁੱਖ ਨੂੰ ਸੁੱਖ ਦੇਣ ਦੀ ਥਾਂ ਬਿਮਾਰੀ ਬਣ ਗਈਆਂ ਹਨ, ਵੱਡੀ ਖੁਆਰੀ ਬਣ ਗਈਆਂ ਹਨ। ਤ੍ਰਿਲੋਕ ਢਿੱਲੋਂ ਆਪਣੇ ਲੇਖਾਂ ਰਾਹੀਂ ਅਜਿਹੇ ਸਮਾਜ ਅਤੇ ਬੰਦਿਆਂ ਦੇ ਪਾਜ ਉਘਾੜਦਾ ਹੈ, ਜਿਨ੍ਹਾਂ ਦੇ ਕਿਰਦਾਰ ਦੋਗਲੇ ਹਨ। ਉਹ ਮਨੁੱਖ ਦੇ ਚਿਹਰਿਆਂ 'ਤੇ ਚੜ੍ਹੇ ਮਖੌਟੇ ਤੇ ਨਕਾਬ ਆਪਣੇ ਵਿਅੰਗ ਲੇਖਾਂ ਰਾਹੀਂ ਲਾਹੁਣ ਦਾ ਯਤਨ ਕਰਦਾ ਹੈ। ਦਫ਼ਤਰੀ ਭ੍ਰਿਸ਼ਟਾਚਾਰ ਦੇ ਨਮੂਨੇ ਪੇਸ਼ ਕਰਦਾ ਹੈ। ਇਹ ਸਭ ਕਰਦਿਆਂ ਵੀ ਉਹ ਸਹਿਜ ਰਹਿੰਦਾ ਹੈ। ਵਿਅੰਗ ਲੇਖਕ ਲਈ ਸਹਿਜ ਰਹਿਣਾ ਔਖਾ ਕਾਰਜ ਹੈ, ਜੋ ਰਹਿ ਜਾਵੇ ਉਹ 'ਕਿੱਸਾ-ਏ-ਅਕਬਰ ਤੇ ਬੀਰਬਲ' ਹੋ ਜਾਂਦਾ ਹੈ। ਤਰੀ ਵਾਲੇ ਕਰੇਲੇ ਨਾ ਕਦੀ ਕਿਸੇ ਨੇ ਬਣਾਏ ਤੇ ਨਾ ਕਦੀ ਕਿਸੇ ਨੇ ਖਾਧੇ ਨੇ ਪਰ ਸਾਡੇ ਨੇਤਾਵਾਂ ਕੋਲ ਪਤਾ ਨਹੀਂ ਕਿਹੜੀ ਗਿੱਦੜਸਿੰਙੀ ਹੁੰਦੀ ਹੈ ਕਿ ਉਹ ਤਰੀ ਵਾਲੇ ਕਰੇਲੇ ਬਣਾ ਵੀ ਲੈਂਦੇ ਹਨ ਤੇ ਭੁਲੱਕੜ ਜਨਤਾ ਨੂੰ ਛਕਾ ਵੀ ਦਿੰਦੇ ਹਨ। ਤ੍ਰਿਲੋਕ ਢਿੱਲੋਂ ਤੁਹਾਨੂੰ ਇਹੋ ਜਿਹੇ ਫਰੇਬ ਨੇਤਾਵਾਂ ਤੋਂ ਸਾਵਧਾਨ ਕਰਦਾ ਹੈ। ਸਮਝ ਜਾਉਗੇ ਤਾਂ ਸੁਖੀ ਰਹੋਗੇ ਨਹੀਂ ਤਾਂ 'ਦੁਖੀਆ ਸਭ ਸੰਸਾਰ ਹੈ' ਦੀ ਸੂਚੀ ਵਿਚ ਦਰਜ ਹੋ ਜਾਉਗੇ। ਤਰੀ ਵਾਲੇ ਕਰੇਲੇ ਹਾਜ਼ਰ ਨੇ। ਆਪ ਵੀ ਛਕੋ ਤੇ ਆਪਣੇ ਚੰਦਰੇ ਗੁਆਂਢੀਆਂ ਨੂੰ ਵੀ ਛਕਾਉ, ਜੋ ਤੁਹਾਡੇ 'ਤੇ ਹਮੇਸ਼ਾ ਕਾਂ ਵਰਗੀ ਨਿਗ੍ਹਾ ਰੱਖਦੇ ਹਨ।


ਕੇ.ਐਲ. ਗਰਗ
ਮੋ: 94635-37050


ਪ੍ਰਨਵ ਮਧੁਰ

ਲੇਖਕ : ਪੂਰਨ ਚੰਦ ਜੋਸ਼ੀ (ਡਾ.)
ਪ੍ਰਕਾਸ਼ਕ: ਗੁਰਮਿਹਰ ਪਬਲੀਕੇਸ਼ਨ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 98141-47405.


ਸਹਿਕਾਰਤਾ ਵਿਭਾਗ ਪੰਜਾਬ ਵਿਚੋਂ ਉੱਚ ਅਧਿਕਾਰੀ ਵਜੋਂ ਸੇਵਾ-ਮੁਕਤ ਹੋਏ ਪੂਰਨ ਚੰਦ ਜੋਸ਼ੀ ਸਾਹਿਤ ਦੀਆਂ ਕਈ ਵਿਧਾਵਾਂ ਵਿਚ ਲਿਖਦੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਇਕ ਦਰਜਨ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਤਸੱਲੀ ਵਾਲੀ ਗੱਲ ਹੈ ਕਿ ਉਹ ਜੋ ਕੁਝ ਵੀ ਕਹਿੰਦੇ ਹਨ, ਸਾਫ਼ ਅਤੇ ਸਪੱਸ਼ਟ ਸ਼ਬਦਾਵਲੀ ਵਿਚ ਠੋਕ-ਵਜਾ ਕੇ ਕਹਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜਿੱਥੇ ਕਾਣੀ ਵੰਡ ਹੁੰਦੀ ਹੈ, ਉੱਥੇ ਕਦੇ ਵੀ ਇੱਕਜੁਟਤਾ ਨਹੀਂ ਰਹਿ ਸਕਦੀ :
ਇਕ ਤੌੜੀ ਦੇ ਦੋ ਢਿੱਡ ਨਾਹੀਂ
ਇਹ ਮਸਲੇ ਹੁੰਦੇ ਨੇ ਮਾੜੇ।
ਟੱਬਰਾਂ ਦੇ ਵਿਚ ਕਾਣੀ ਵੰਡ ਨਾਲ
ਪੈ ਜਾਂਦੇ ਨੇ ਪਾੜੇ।
ਪੂਰਨ ਚੰਦ ਜੋਸ਼ੀ ਇਕ ਆਸ਼ਾਵਾਦੀ ਇਨਸਾਨ ਹਨ। ਉਨ੍ਹਾਂ ਨੂੰ ਪਤਾ ਹੈ ਕਿ ਕਿਸੇ ਵੀ ਕਾਰਜ ਦੀ ਸਫਲਤਾ ਲਈ ਆਪਸੀ ਸਹਿਯੋਗ ਦਾ ਹੋਣਾ ਲਾਜ਼ਮੀ ਹੁੰਦਾ ਹੈ। ਮਹਾਂਮਾਨਵ ਦੇ ਮਹਾਂਬਲੀ ਹੋਣ ਦੇ ਬ੍ਰਹਿਮੰਡੀ ਬਿਰਤਾਂਤ ਤੋਂ ਵੀ ਉਹ ਭਲੀ-ਭਾਂਤ ਜਾਣੂ ਹਨ ਕਿ ਜੇਕਰ ਮਨੁੱਖ ਆਪਣੇ ਮਨ ਵਿਚ ਠਾਣ ਲਵੇ ਤਾਂ ਉਸ ਦੇ ਲਈ ਕੁਝ ਵੀ ਅਸੰਭਵ ਨਹੀਂ। ਆਪਣੀ ਇਕ ਗ਼ਜ਼ਲ ਦੇ ਇਸ ਸ਼ਿਅਰ ਵਿਚ ਉਹ ਆਪਣੀ ਇਸ ਧਾਰਨਾ ਦਾ ਪ੍ਰਗਟਾਵਾ ਇਸ ਤਰ੍ਹਾਂ ਕਰਦੇ ਹਨ:
ਕਹਿੰਦੇ, ਇਕ ਇਕੱਲਾ ਤੇ ਦੋ ਗਿਆਰਾਂ ਹੁੰਦੇ ਨੇ।
ਇਹ ਵੀ ਹੋ ਸਕਦਾ ਹੈ, ਇਕੱਲਾ ਹੀ ਗਿਆਰਾਂ ਬਣ ਜਾਵਾਂ।
ਪੁਸਤਕ ਦਾ ਪਾਠ ਕਰਦਿਆਂ ਪਤਾ ਲਗਦਾ ਹੈ ਕਿ ਉਨ੍ਹਾਂ ਦਾ ਵਿਸ਼ਾ ਪੱਖ ਤਾਂ ਬੜਾ ਮਜ਼ਬੂਤ ਹੈ ਪਰ ਉਨ੍ਹਾਂ ਦੀ ਪਿੰਗਲ ਜਾਂ ਅਰੂਜ਼ ਸੰਬੰਧੀ ਜਾਣਕਾਰੀ ਨਾਮਾਤਰ ਹੀ ਹੈ। ਕਾਫ਼ੀਆ-ਰਦੀਫ਼ ਜਾਂ ਬਹਿਰ-ਵਜ਼ਨ ਦੇ ਮਾਮਲੇ ਵਿਚ ਕਾਫ਼ੀ ਊਣਤਾਈਆਂ ਰੜਕਦੀਆਂ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਅੰਤਰ-ਝਾਤ ਮਾਰਨ ਦੀ ਕੋਸ਼ਿਸ਼ ਕਰਨ ਕਿ ਉਹ ਕਿਹੜੀ ਵਿਧਾ ਨੂੰ ਵਧੀਆ ਢੰਗ ਨਾਲ ਨਿਭਾਅ ਸਕਦੇ ਹਨ, ਕਿਉਂਕਿ ਹਰ ਵਿਅਕਤੀ ਆਪਣੇ ਆਪ ਵਿਚ ਕੁਝ ਨਾ ਕੁਝ ਤਾਂ ਜ਼ਰੂਰ ਹੁੰਦਾ ਹੈ।


ਕਰਮ ਸਿੰਘ ਜ਼ਖ਼ਮੀ
ਸੰਪਰਕ: 98146-28027


ਜਾਗਦੀ ਜ਼ਮੀਰ
ਕਵੀ : ਕੇਵਲ ਸਿੰਘ ਰੱਤੜਾ
ਪ੍ਰਕਾਸ਼ਕ : ਅਲਖ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 82838-30599.


'ਜਾਗਦੀ ਜ਼ਮੀਰ' ਕਵੀ ਕੇਵਲ ਸਿੰਘ ਰੱਤੜਾ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਕਵੀ ਨੇ ਸਮਾਜਿਕ ਸਮੱਸਿਆਵਾਂ ਅਤੇ ਨਿੱਜੀ ਵਲਵਲਿਆਂ ਨੂੰ ਇਸ ਕਾਵਿ ਸੰਗ੍ਰਹਿ ਰਾਹੀਂ ਉਭਾਰਿਆ ਹੈ। 63 ਕੁ ਕਵਿਤਾਵਾਂ ਦਾ ਇਹ ਸੰਗ੍ਰਹਿ ਕਵੀ ਦੀ ਸਮਾਜ ਅਤੇ ਰਿਸ਼ਤਿਆਂ ਪ੍ਰਤੀ ਸੋਚ ਦਾ ਪ੍ਰਤੀਕਰਮ ਹੈ। ਕੋਰੋਨਾ ਕਾਲ ਵਿਚ ਕਵੀ ਨੇ ਮਾਨਵੀ ਜੀਵਨ ਦੀਆਂ ਭੁੱਲਾਂ ਬਾਰੇ ਜੋ ਸੁਣਿਆ, ਉਹ ਲਿਖਿਆ।
ਰੁੱਖ ਕੱਟ ਕੇ ਪੱਥਰੀਂ ਘਰਾਂ 'ਚ ਪੱਥਰ ਬਣ ਗਏ ਆਂ
ਛਾਵਾ ਉੱਡੀਆਂ ਗਿਣਤੀਆਂ ਸਾਹਵਾਂ ਦੀ ਰਫ਼ਤਾਰ ਦੀਆਂ। (ਪੰਨਾ 65)
ਕਵੀ ਨੇ ਪਤੀ ਦੇ ਦੋਵਾਂ ਰਿਸ਼ਤਿਆਂ ਮਾਂ ਅਤੇ ਪਤਨੀ ਵਿਚੋਂ ਭਾਵਨਾਵਾਂ ਦੇ ਪ੍ਰਗਟਾਵੇ ਦਾ ਜ਼ਿਕਰ 'ਸੈਂਡਵਿਚ' ਕਵਿਤਾ ਵਿਚ ਬਾਖੂਬੀ ਕੀਤਾ ਹੈ। ਸੰਬੋਧਨੀ ਸੁਰ ਵਿਚ ਲਿਖੀ ਕਵਿਤਾ ਦੇ ਰਿਸ਼ਤਿਆਂ ਵਿਚ ਸੰਤੁਲਨ ਬਣਾਉਣ ਦੀ ਭਾਵਨਾ ਨਾਲ ਲਿਖੀ ਹੋਈ ਹੈ। ਕਵੀ ਆਪਣੀ ਮਾਤ ਭੂਮੀ ਪ੍ਰਤੀ ਵੀ ਆਪਣੇ ਫ਼ਰਜ਼ ਅਤੇ ਸੰਵੇਦਨਾ ਦਾ ਡੂੰਘਾ ਪ੍ਰਗਟਾਵਾ ਕਰ ਜਾਂਦਾ ਹੈ :
ਮੇਰੇ ਪਿੰਡ ਦੀ ਮਿੱਟੀ ਮੇਰੀ ਮਾਂ ਵਰਗੀ
ਬਾਬੇ ਬੁੱਢੜੇ ਜਿਹੇ ਬੋਹੜਾਂ ਵਾਲੀ ਛਾਂ ਵਰਗੀ (ਪੰਨਾ 48)
ਕਵੀ ਨੇ ਕੁਝ ਅਜਿਹੇ ਗੀਤ ਵੀ ਲਿਖੇ ਹਨ, ਜੋ ਇਸਤਰੀ ਮਨ ਦੀ ਵੇਦਨਾ ਪ੍ਰਗਟਾਉਂਦੇ ਹਨ ਜੋ ਆਪਣੇ ਪਤੀ ਤੋਂ ਦੂਰ ਹਿਜਰ ਵਿਚ ਦਿਨ ਕੱਟਦੀ ਹੈ:
ਆ ਜਾ ਸੋਹਣੇ ਪ੍ਰਦੇਸੀਆਂ ਯਾਰਾ
ਰਹਿੰਦੀਆਂ ਉਡੀਕਾਂ ਤੇਰੀਆਂ,
ਰੋਣ ਤੇਰੇ ਬਿਨਾਂ ਸਦਾ ਦਿਲਦਾਰਾ,
ਸੁੰਨੀਆਂ ਪ੍ਰੀਤਾਂ ਮੇਰੀਆਂ। (ਪੰਨਾ 50)
ਕਵੀ ਨੇ ਧਾਰਮਿਕ ਵਿਸ਼ਿਆਂ ਬਾਰੇ ਵੀ ਕਾਵਿ ਰਚਨਾ ਕੀਤੀ ਹੈ। ਉਹ ਸਿੱਖੀ ਦਾ ਸਤਿਕਾਰ ਕਰਦਾ ਇਸ ਵਿਚਲੀਆਂ ਚੰਗਿਆਈਆਂ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਦਾ ਹੈ।
ਗੁਰੂ ਨਾਨਕ ਨੇ ਹੱਥੀਂ ਇਹਦਾ ਬੀਜ ਬੀਜਿਆ
ਪਾਣੀ ਨਾਮ ਦੀ ਕਮਾਈ ਵਾਲੇ ਇਹਨੂੰ ਸੰਜਿਆ।
(ਪੰਨਾ 55)
ਮੇਰੀ ਮਾਂ ਫਰਿਸ਼ਤਾ, ਤਹਿਜ਼ੀਬ, ਸਾਡੀ ਤਾਂ ਸਬਰ ਨੀਤੀ, ਦਹਿਸ਼ਤ, ਜ਼ਿੰਦਗੀ ਦੇ ਰੰਗ, ਦਿਲ ਤੇ ਰੋਟੀ, ਉੱਡ ਵੇ ਕਾਵਾਂ, ਯਾਰੀ ਦੀ ਖੁਸ਼ਬੂ, ਪੱਖ ਅਤੇ ਵਾਦ, ਸਮਾਂ ਅਤੇ ਨਫ਼ਾ, ਲੋਆਂ ਦੀ ਉਡੀਕ, ਰੂਬਰੂ ਰਚਨਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ।
ਕਵੀ ਕੇਵਲ ਸਿੰਘ ਰੱਤੜਾ ਵਾਤਾਵਰਨ ਪ੍ਰਤੀ ਵੀ ਬਹੁਤ ਸੁਚੇਤ ਹੈ। ਇਸ ਲਈ ਰੁੱਖ ਅਤੇ ਮਨੁੱਖ ਰਾਹੀਂ ਉਹ ਪ੍ਰਕਿਰਤੀ ਨਾਲ ਮਨੁੱਖ ਦੀ ਸਾਂਝ ਦ੍ਰਿੜ੍ਹ ਕਰਦਾ ਹੈ :
ਕਦੇ ਕਦੇ ਮੈਨੂੰ ਰੁੱਖ ਮਨੁੱਖ ਇਕੋ ਜਿਹੇ ਲਗਦੇ ਨੇ
ਟਾਹਣੀਆਂ ਲਗਦੀਆਂ ਬਾਹਵਾਂ ਫੁੱਲ ਅੱਖਾਂ ਜਹੇ ਲਗਦੇ ਨੇ (ਪੰਨਾ 29)
ਉਹ ਪੰਜਾਬੀਅਤ ਦਾ ਕਦਰਦਾਨ ਹੈ। ਉਸ ਅਨੁਸਾਰ ਪੰਜਾਬੀ ਦੁਨੀਆ ਤੋਂ ਵੱਖਰੇ ਹਨ।
ਸਭ ਦੁਨੀਆ ਤੋਂ ਵੱਖਰੇ ਹਾਂ
ਅਖਵਾਉਣ ਪੰਜਾਬੀ ਬਈ
ਬੋਲੀ ਇਕੋ ਕਈ ਰੱਬਾਂ ਨੂੰ
ਧਿਆਉਣ ਪੰਜਾਬੀ ਬਈ। (ਪੰਨਾ 33)
ਬਚਪਨ ਦੀਆਂ ਮਿੱਠੀਆਂ ਯਾਦਾਂ ਬਾਰੇ ਵੀ ਕਵੀ ਭਾਵੁਕਤਾ ਨਾਲ ਮਹਿਸੂਸ ਕਰਦਾ ਹੈ। ਸਾਉਣ ਮਹੀਨੇ ਦੇ ਵੀ ਗੁਣਗਾਨ ਕਵੀ ਨੇ ਕੀਤੇ ਹਨ। 'ਔਰਤ ਨੂੰ ਸਮਝੋ' ਕਵਿਤਾ ਰਾਹੀਂ ਉਹ ਔਰਤ ਦਾ ਸਤਿਕਾਰ ਕਰਦਾ ਹੈ :
ਔਰਤ, ਸਿਰਜਣਹਾਰੀ, ਪਾਲਣਹਾਰੀ
ਜ਼ਿੰਦਗੀ ਦੀ ਫੁੱਲਾਂ ਨਾਲ ਲੱਦੀ ਚੰਗੇਰ
ਘਰ ਦੀ ਸੁਗੰਧਿਤ ਕਿਆਰੀ (ਪੰਨਾ 68)
ਇਸ ਤਰ੍ਹਾਂ ਇਹ ਕਵਿਤਾ ਪਾਠਕਾਂ ਦੇ ਸਮਝ ਆਉਣ ਵਾਲੀ ਤੇ ਰੌਚਕ ਹੈ।


ਪ੍ਰੋ. ਕੁਲਜੀਤ ਕੌਰ


ਅੰਗੂਠੇ ਦਾ ਨਿਸ਼ਾਨ

ਲੇਖਿਕਾ : ਬਲਵਿੰਦਰ ਕੌਰ ਬਰਾੜ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 275 ਰੁਪਏ, ਸਫ਼ੇ : 199
ਸੰਪਰਕ : 98158-78652.


ਡਾ. ਬਲਵਿੰਦਰ ਕੌਰ ਬਰਾੜ ਸੰਵੇਦਨਾਸ਼ੀਲ ਲੇਖਿਕਾ ਹੈ। ਕਿਸੇ ਰਚਨਾ ਦੀ ਉਹ ਸੰਰਚਨਾ ਕਰ ਰਹੀ ਹੋਵੇ, ਉਸ ਦੇ ਨਵੇਂ-ਨਵੇਂ ਪੰਜਾਬੀ ਦੇ ਸ਼ਬਦ-ਸਮਾਸ, ਮੁਹਾਵਰੇ ਲੋਕੋਕਤੀਆਂ, ਉਸ ਦੀ ਲਿਖਤ ਦੀ ਮੂਲ ਆਕਰਸ਼ਕ-ਸ਼ਕਤੀ ਹੁੰਦੇ ਹਨ। ਆਪ ਨੇ 2008 ਈ. ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬ ਵਿਭਾਗ ਤੋਂ ਸੇਵਾ ਮੁਕਤ ਹੋ ਕੇ ਕੈਨੇਡਾ ਦੇ ਸ਼ਹਿਰ ਕੈਲਗਰੀ ਜਾਣ ਦਾ ਫ਼ੈਸਲਾ ਕੀਤਾ, ਜਿਥੇ ਜਾ ਕੇ ਉਸ ਨੇ ਪਟਿਆਲਾ, ਪੰਜਾਬ ਪੰਜਾਬੀ ਸੰਸਕ੍ਰਿਤੀ ਅਤੇ ਹੋਰ ਮਾਹੌਲ ਵਿਚ ਚਿਤਵਿਆ 'ਅੰਗੂਠੇ ਦੇ ਨਿਸ਼ਾਨ' ਨਾਵਲ ਦਾ ਪਲਾਟ ਨਵੇਂ ਦੇਸ਼ ਵਿਚ ਨਵੇਂ ਮਾਹੌਲ ਵਿਚ ਗੁੰਮ ਹੋ ਗਿਆ। ਕਾਰਨ ਭਾਵੇਂ ਅਨੇਕਾਂ ਸਨ, ਫਿਰ ਵੀ ਉਸ ਦੇ ਚੇਤੇ ਵਿਚ ਪਨਪਨਦਾ, ਮਚਲਦਾ ਅਤੇ ਮਹਿਕਦਾ ਨਾਵਲ ਉਸ ਨੂੰ ਪੰਜਾਬੀ ਵਿਚ ਲਿਖਣ ਦੀ ਤੜਪਨਾ ਵਿਆਕਲਤਾ ਨੂੰ ਉਹ ਭੁਲਾ ਨਾ ਸਕੀ, ਆਖ਼ਰ ਇਸ ਨਾਵਲ ਦਾ ਪਲਾਟ ਪਾਤਰ, ਵਾਤਾਵਰਨ ਉਸ ਅੰਦਰ ਜਦ ਹੋਰ ਮਚਲਣ ਲੱਗੇ ਤਾਂ ਉਸ ਨੂੰ ਆਪਣੇ ਪੁਨਰ ਜਨਮ ਲੈ ਚੁੱਕੇ ਹੌਸਲੇ ਦਾ ਪੱਲੂ ਫੜਿਆ ਇਸ ਨਾਵਲ ਦੀ 2008 ਈ. ਵਿਚ ਸ਼ੁਰੂਆਤ ਤਾਂ ਹੋ ਗਈ ਪਰ ਲਿਖਤ ਰੂਪ ਵਿਚ ਇਹ ਨਾਵਲ 2015 ਈ. ਵਿਚ ਸੰਪੂਰਨ ਰੂਪ ਵਿਚ ਲਿਖ ਕੇ ਲੇਖਕ ਨੇ ਮਨ ਵਿਚ ਪਿਆ ਬੋਝ ਹਲਕਾ ਕਰ ਦਿੱਤਾ ਹੈ।
ਇਸ ਨਾਵਲ ਦਾ ਕਥਾਨਕ, ਵਾਤਾਵਰਨ, ਘਟਨਾਕ੍ਰਮ, ਪਾਤਰ ਦੀ ਮਨੋ ਅਵਸਥਾ ਅਤੇ ਹੋਰ ਵਸਤੂ, ਹੌਕਿਕ ਨਾਰੀਮਨ ਦੀ ਸੰਵੇਦਨਾਤਮਿਕ ਵੇਦਨਾਵਾਂ, ਏਨੀਆਂ ਰੌਚਿਕ ਹਨ ਕਿ ਪਾਠ ਅੰਦਰ ਅੱਗੋਂ ਕੀ ਹੋਇਆ ਦੀ ਰੌਚਿਕਤਾ ਨਿਰੰਤਰ ਸਥਾਪਤ ਰਹਿੰਦੀ ਹੈ। ਦੇਸ਼ ਦੀ ਧਰਤੀ ਤੋਂ ਦੂਰ ਬੈਠੇ ਇਕ ਆਪਣੇ ਦੇਸ਼ ਦੇ ਪ੍ਰਸਿੱਧ ਪ੍ਰਾਂਤ ਪੰਜਾਬ ਪ੍ਰਾਂਤ ਦੀ ਮਾਂ ਬੋਲੀ ਵਿਚ ਇਹ ਲਿਖਿਆ ਨਾਵਲ ਪੰਜਾਬੀ ਗਲਪ ਖੇਤਰ ਦੇ ਆਧੁਨਿਕ ਕਾਲ ਦੀ ਵੱਡੀ ਪ੍ਰਾਪਤੀ ਹੈ।


ਡਾ. ਅਮਰ ਕੋਮਲ
ਮੋ: 084378-73565

6-08-2022

 157 ਸ਼ਾਇਰਾਂ ਦਾ ਕਾਵਿ ਸਮੁੰਦਰ
ਸੰਪਾਦਕ : ਕੁਲਬੀਰ ਸਿੰਘ 'ਕੰਵਲ'
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 275 ਰੁਪਏ, ਸਫ਼ੇ : 210
ਸੰਪਰਕ : 98151-43028.

'157 ਸ਼ਾਇਰਾਂ ਦਾ ਕਾਵਿ-ਸਮੁੰਦਰ' ਕਾਵਿ-ਸੰਗ੍ਰਹਿ 'ਸਾਂਝਾਂ ਪਿਆਰ ਦੀਆਂ' ਅੰਤਰਰਾਸ਼ਟਰੀ ਸਾਹਿਤਕ ਮੰਚ ਦੀ ਦੂਸਰੀ ਪ੍ਰਕਾਸ਼ਨਾ ਹੈ ਜਿਸ ਨੂੰ ਕੁਲਬੀਰ ਸਿੰਘ 'ਕੰਵਲ' ਵਲੋਂ ਸੰਪਾਦਿਤ ਕੀਤਾ ਗਿਆ ਹੈ। 'ਵਰਗਮੂਲ ਹੋਇਆ ਹੈ ਆਦਮੀ' ਅਤੇ 'ਹਜ਼ਾਰਾਂ ਧਰਤੀਆਂ ਨੇ ਹੋਰ' ਗ਼ਜ਼ਲ ਸੰਗ੍ਰਹਿ ਵੀ ਸੰਪਾਦਕ ਵਲੋਂ ਪਹਿਲਾਂ ਹੀ ਪੰਜਾਬੀ ਕਾਵਿ-ਜਗਤ ਦੀ ਝੋਲੀ ਪਾਏ ਜਾ ਚੁੱਕੇ ਹਨ। ਇਹ ਕਾਵਿ-ਸੰਗ੍ਰਹਿ ਉਨ੍ਹਾਂ ਤਮਾਮ ਸ਼ਖ਼ਸੀਅਤਾਂ ਨੂੰ ਸਮਰਪਿਤ ਕੀਤਾ ਗਿਆ ਹੈ ਜਿਨ੍ਹਾਂ ਸਾਰੀ-ਸਾਰੀ ਉਮਰ ਮਾਂ-ਬੋਲੀ ਪੰਜਾਬੀ ਦੀ ਬਿਹਤਰੀ ਅਤੇ ਉਸ ਦਾ ਬਣਦਾ ਮਾਣ-ਤਾਣ ਬਹਾਲ ਕਰਨ ਲਈ ਨਿਛਾਵਰ ਕਰ ਦਿੱਤੀ ਹੈ।
'ਸਾਂਝਾਂ ਪਿਆਰ ਦੀਆਂ' ਫੇਸਬੁੱਕ ਗਰੁੱਪ ਨਿਰੋਲ ਸਾਹਿਤਕ ਕਿਰਤਾਂ ਨੂੰ ਸਮਰਪਿਤ ਹੈ। ਸੰਨ 2018 ਈ. ਵਿਚ ਵੀ ਇਸ ਗਰੁੱਪ ਵਲੋਂ 'ਸਾਂਝਾਂ ਪਿਆਰ ਦੀਆਂ' ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕਰਵਾਇਆ ਗਿਆ ਸੀ ਜਿਸ ਵਿਚ 52 ਕਵੀਆਂ ਦੀਆਂ ਕਾਵਿ-ਕਿਰਤਾਂ ਸ਼ਾਮਿਲ ਕੀਤੀਆਂ ਗਈਆਂ ਸਨ। ਇਸ ਕਾਵਿ-ਸੰਗ੍ਰਹਿ ਵਿਚ ਜਿਥੇ ਅਮਰ ਸੂਫ਼ੀ, ਅਮਰੀਕ ਡੋਗਰਾ, ਅਰਤਿੰਦਰ ਸੰਧੂ, ਆਤਮਾ ਰਾਮ ਰੰਜਨ, ਕਮਲ ਦੇਵ ਪਾਲ, ਕਮਲਜੀਤ ਕੰਵਰ, ਕੁਲਬੀਰ ਸਿੰਘ 'ਕੰਵਲ', ਕੁਲਵਿੰਦਰ ਕੰਵਲ, ਕ੍ਰਿਸ਼ਨ ਭਨੋਟ, ਗੁਰਸ਼ਰਨ ਸਿੰਘ ਅਜੀਬ, ਗੁਰਦਿਆਲ ਰੌਸ਼ਨ, ਜਮਾਲ ਜਲੰਧਰੀ, ਜਗਦੀਸ਼ ਰਾਣਾ, ਭਜਨ ਆਦੀ, ਭਜਨ ਵਿਰਕ, ਭੁਪਿੰਦਰ ਸਿੰਘ, ਭੁਪਿੰਦਰ ਸੱਗੂ, ਰਣਬੀਰ ਰਾਣਾ, ਰਾਜਦੀਪ ਤੂਰ ਆਦਿ ਪ੍ਰੋੜ੍ਹ ਗ਼ਜ਼ਲਕਾਰਾਂ, ਕਵੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਉਥੇ ਅਵਤਾਰ ਜੰਡੂ, ਸੁਰਿੰਦਰ ਕੌਰ ਸੈਣੀ, ਹਰਸ਼ਰਨ ਕੌਰ, ਹਰਜੀਤ ਸਿੰਘ, ਹਰਦੀਪ ਬਿਰਦੀ, ਹਰਿੰਦਰ ਕੌਰ ਸ਼ੇਖੂਪੁਰਾ, ਹਰਪ੍ਰੀਤ ਸਿੰਮੀ, ਗੁਰਦੀਪ ਲੋਪੋਂ, ਜਸਬੀਰ ਫੀਰ, ਜੀਵਨ ਸਿੰਘ ਹਾਣੀ, ਦਵਿੰਦਰ ਝਿੱਕਾ, ਦੀਪ ਰੱਤੀ ਅਤੇ ਹੋਰ ਅਨੇਕਾਂ ਸ਼ਾਇਰਾਂ ਦੇ ਕਲਾਮ ਨੂੰ ਯੋਗ ਥਾਂ ਦੇ ਕੇ ਨਿਵਾਜਿਆ ਗਿਆ ਹੈ। ਇਸ ਗਰੁੱਪ ਦੇ ਉਪਰਾਲੇ ਨੂੰ ਸਾਹਿਤ ਮਾਫ਼ੀਆ ਖਿਲਾਫ਼ ਵਿੱਢੇ ਸਮੂਹਿਕ ਸੰਘਰਸ਼ ਵਲੋਂ ਵੀ ਵਿਚਾਰਿਆ ਜਾ ਸਕਦਾ ਹੈ। ਇਨ੍ਹਾਂ ਸ਼ਾਇਰਾਂ ਦੀਆਂ ਰਚਨਾਵਾਂ ਜਿਥੇ ਮੋਹ, ਮੁਹੱਬਤ, ਪਿਆਰ, ਸਾਂਝ, ਭਾਈਚਾਰੇ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ 'ਤੇ ਬਲ ਦਿੰਦੀਆਂ ਹਨ, ਉਥੇ ਨਕਾਰਾਤਮਿਕ ਰੁਚੀਆਂ ਅਧੀਨ ਊਚ-ਨੀਚ, ਅਮੀਰ-ਗ਼ਰੀਬ, ਨਾ-ਬਰਾਬਰੀ, ਮਨੁੱਖ ਨੂੰ ਮਨੁੱਖ ਨਾ ਸਮਝਣਾ ਆਦਿ ਕੁਰੀਤੀਆਂ ਵਿਰੁੱਧ ਆਵਾਜ਼ ਉਠਾਉਂਦੀਆਂ ਹਨ। ਦੂਸਰੀ ਵੱਡੀ ਗੱਲ ਇਹ ਕਿ ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਅਸਲੋਂ ਨਵੇਂ ਸ਼ਾਇਰ, ਪ੍ਰੌੜ ਸ਼ਾਇਰਾਂ ਨਾਲ ਪ੍ਰਕਾਸ਼ਿਤ ਹੋ ਕੇ ਜਿਥੇ ਮਾਣ ਮਹਿਸੂਸ ਕਰਨਗੇ, ਉਥੇ ਉਹ ਉਨ੍ਹਾਂ ਸ਼ਾਇਰਾਂ ਦੀ ਸ਼ਾਇਰੀ ਪੜ੍ਹਦਿਆਂ ਨਵੀਆਂ ਜੁਗਤਾਂ, ਨਵੇਂ ਵਿਚਾਰਾਂ ਨੂੰ ਵੀ ਗ੍ਰਹਿਣ ਕਰਨਗੇ। ਕੁਲਬੀਰ ਸਿੰਘ ਕੰਵਲ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਇਹ ਕਾਵਿ-ਸੰਗ੍ਰਹਿ 'ਗਰੁੱਪ' ਲਈ ਅਤੇ ਨਵੇਂ ਖੋਜਾਰਥੀਆਂ ਲਈ ਵੀ ਲਾਹੇਵੰਦ ਰਹੇਗਾ। ਉਮੀਦ ਕਰਦਾ ਹਾਂ ਕਿ ਕਾਵਿ-ਪਾਠਕ ਇਸ ਕਾਵਿ-ਸੰਗ੍ਰਹਿ ਨੂੰ ਜ਼ਰੂਰ ਖੁਸ਼-ਆਮਦੀਦ ਕਹਿਣਗੇ। ਆਮੀਨ!

ਸੰਧੂ ਵਰਿਆਣਵੀ (ਪ੍ਰੋ.)
ਮੋ: 98786-14096

ਖੇਤਾਂ ਤੋਂ ਦਿੱਲੀ ਤੱਕ
(ਕਿਸਾਨੀ ਸੰਘਰਸ਼ ਦਾ ਕਾਵਿਕ ਦਸਤਾਵੇਜ਼)
ਲੇਖਕ : ਗੁਰਦਿਆਲ ਰੌਸ਼ਨ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 190 ਰੁਪਏ, ਸਫ਼ੇ : 224
ਸੰਪਰਕ : 99884-44002.

ਜਨਾਬ ਗੁਰਦਿਆਲ ਰੌਸ਼ਨ ਇਕ ਹੱਸਾਸ ਕਵੀ, ਉਸਤਾਦ ਗ਼ਜ਼ਲਗੋਅ ਅਤੇ ਇਕ ਸੁਹਿਰਦ ਮਿੱਤਰ ਹੋਣ ਦੇ ਨਾਲ-ਨਾਲ ਇਕ ਚੇਤੰਨ ਅਤੇ ਇਨਕਲਾਬੀ ਚਿੰਤਕ ਵੀ ਹੈ। ਨਵੰਬਰ 2020 ਤੋਂ ਦਸੰਬਰ 2021 ਈ. ਤੱਕ ਚੱਲੇ ਕਿਸਾਨ ਅੰਦੋਲਨ ਨੂੰ ਉਸ ਦੀ ਭਰਵੀਂ ਹਮਾਇਤ ਰਹੀ ਹੈ। ਇਹੀ ਕਾਰਨ ਹੈ ਕਿ ਉਹ ਇਸ ਅੰਦੋਲਨ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਇਕ ਡਾਇਰੀ ਵਾਂਗ ਨਿਤਾਪ੍ਰਤੀ ਦਰਜ ਕਰਦਾ ਰਿਹਾ ਹੈ। ਸਮਾਜ ਵਿਚ ਵਾਪਰਨ ਵਾਲੀ ਹਰ ਮਹੱਤਵਪੂਰਨ ਘਟਨਾ ਲਿਖਾਰੀਆਂ ਅਤੇ ਕਲਾਕਾਰਾਂ ਨੂੰ ਅੰਦੋਲਿਤ ਕਰਦੀ ਹੈ। 'ਖੇਤਾਂ ਤੋਂ ਦਿੱਲੀ ਤੱਕ' ਦੇ ਖੰਡ-ਕਾਵਿ ਵਿਚ ਸ੍ਰੀ ਗੁਰਦਿਆਲ ਰੌਸ਼ਨ ਨੇ ਨਾ ਕੇਵਲ ਇਹ ਸਿੱਧ ਕਰ ਦਿੱਤਾ ਹੈ ਸਗੋਂ ਇਹ ਵੀ ਦਰਸਾ ਦਿੱਤਾ ਹੈ ਕਿ ਪ੍ਰਮਾਣਿਕ ਲੇਖਕਾਂ ਨੂੰ ਕਦੇ ਵੀ ਵਿਸ਼ੇ-ਵਸਤੂ ਦੀ ਘਾਟ ਨਹੀਂ ਹੁੰਦੀ।
ਇਸ ਦਸਤਾਵੇਜ਼ ਦਾ ਆਰੰਭ 10 ਅਕਤੂਬਰ, 2020 ਤੋਂ ਹੁੰਦਾ ਹੈ, ਜਿਸ ਦੇ ਇੰਦਰਾਜ ਵਿਚ ਕਵੀ ਸਾਥੀ-ਲੇਖਕਾਂ ਨੂੰ ਹਿਲੂਣਾ ਦਿੰਦਾ ਹੋਇਆ ਲਿਖਦਾ ਹੈ : ਹਰ ਕਹਾਣੀਕਾਰ ਤੋਂ ਉੱਤਰ ਲਵੇਗਾ ਵਕਤ ਕੱਲ੍ਹ, ਕਿਉਂ ਕਲਮ ਆਲੇ 'ਚ ਸੀ, ਜਦ ਚਾਨਣੀ ਮਾਰੀ ਗਈ/ਗੀਤਕਾਰੋ, ਗਾਇਕੋ, ਸੰਗੀਤਕਾਰੋ ਵੱਡਿਓ, ਜਦ ਜ਼ਰੂਰਤ ਸੀ, ਤੁਹਾਥੋਂ ਚੀਕ ਨਾ ਮਾਰੀ ਗਈ/ਕੋਰਸਾਂ ਵਿਚ ਲੱਗਿਆਂ ਕਈਆਂ ਤੋਂ ਪੁੱਛੇਗਾ ਸਮਾਂ, ਲੋੜ ਸੀ ਜਦ ਬੋਲਣੇ ਦੀ ਚੁੱਪ ਕਿਉਂ ਧਾਰੀ ਗਈ? ...ਇਨ੍ਹਾਂ ਕਾਵਿ-ਪੰਕਤੀਆਂ ਵਿਚ ਬਹੁਤ ਸਾਰੇ ਵਕਫ਼ੇ ਅਤੇ ਚੁੱਪਾਂ ਛਿਪੀਆਂ ਹੋਈਆਂ ਹਨ, ਜਿਨ੍ਹਾਂ ਦੇ ਜਵਾਬ ਦੇਣੇ ਬਹੁਤ ਜ਼ਰੂਰੀ ਹਨ।
ਇਕ ਪ੍ਰਮਾਣਿਕ ਕਵੀ ਹੋਣ ਦੀ ਸੂਰਤ ਵਿਚ ਉਹ ਵਾਪਰੀਆਂ ਘਟਨਾਵਾਂ ਦਾ ਸਿੱਧ-ਪੱਧਰਾ ਵਰਨਣ ਨਹੀਂ ਕਰਦਾ। ਉਹ ਅਨੁਕਰਣਮੂਲਕ ਕਵੀ ਨਹੀਂ ਹੈ। ਇਸ ਲਈ ਉਹ ਘਟਨਾਵਾਂ ਵਿਚੋਂ ਪ੍ਰਾਪਤ ਹੋਣ ਵਾਲੇ ਭਾਵਾਂ, ਅਹਿਸਾਸਾਂ ਦੀ ਅਭਿਵਿਅਕਤੀ ਕਰਦਾ ਹੈ। ਇਸ ਸੂਰਤ ਵਿਚ ਉਸ ਦੀਆਂ ਇਹ ਗ਼ਜ਼ਲਾਂ (ਲਗਭਗ ਸਵਾ ਦੋ ਸੌ) ਉੱਤਮ ਕਾਵਿ ਦੀ ਸ਼੍ਰੇਣੀ ਵਿਚ ਪ੍ਰਵੇਸ਼ ਕਰ ਜਾਂਦੀਆਂ ਹਨ। ਮੈਂ ਇਸ ਅਲਬੇਲੇ ਕਵੀ ਦੇ ਅਨੂਠੇ ਕਾਵਿ ਸੰਗ੍ਰਹਿ ਦਾ ਹਾਰਦਿਕ ਅਭਿਨੰਦਨ ਕਰਦਾ ਹਾਂ। ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਪੰਜਾਬੀ ਕਾਵਿ ਵਿਚ ਨਾਬਰੀ ਦੀ ਰਵਾਇਤ ਜ਼ਿੰਦਾ-ਜਾਵੇਦ ਹੈ ਅਤੇ ਰਹੇਗੀ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਨਾ ਵਜ਼ਨ ਨਾ ਬਹਿਰ
ਇਹ ਤਾਂ ਮਨ ਦੀ ਲਹਿਰ...
ਲੇਖਕ : ਜੰਗ ਐਸ. ਵਰਮਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 119
ਸੰਪਰਕ : 094192-10834.

ਹਥਲੀ ਪੁਸਤਕ ਵਿਚ ਵਰਮਨ ਦੀਆਂ 50 ਸ਼ਾਨਦਾਰ ਅਤੇ ਆਦਰਸ਼ਕ ਕਵਿਤਾਵਾਂ ਹਨ। ਇਨ੍ਹਾਂ ਕਵਿਤਾਵਾਂ ਵਿਚ ਉਹ ਇਕ ਆਦਰਸ਼ਕ ਸਮਾਜ ਦੀ ਸਿਰਜਣਾ ਵੱਲ ਤੁਰਦਾ ਹੈ। ਜ਼ਿੰਦਗੀ ਪ੍ਰਤੀ ਜੀਵਨ ਸ਼ੈਲੀ ਨੂੰ ਘੜਨ ਵਾਲੀਆਂ ਸਮਾਜਿਕ, ਰਾਜਨੀਤਕ, ਧਾਰਮਿਕ ਤੇ ਸੱਭਿਆਚਾਰਕ ਸੰਸਥਾਵਾਂ ਪ੍ਰਤੀ ਉਹ ਚੇਤੰਨ ਹੈ ਤੇ ਉਨ੍ਹਾਂ ਵਿਚ ਆ ਰਹੇ ਨਿਘਾਰਾਂ ਪ੍ਰਤੀ ਚਿੰਤਤ ਹੈ।
ਇਨ੍ਹਾਂ ਭਾਵਪੂਰਤ ਕਵਿਤਾਵਾਂ ਵਿਚ ਵਰਮਨ ਆਪੇ ਨੂੰ ਸੰਬੋਧਿਤ ਹੈ ਅਤੇ ਆਪੇ ਦੀ ਭਾਲ ਵਿਚ ਵੀ ਹੈ। ਉਸ ਦੀ ਆਪੇ ਪ੍ਰਤੀ ਖੋਜ ਮਨੁੱਖੀ ਇਤਿਹਾਸ ਦੇ ਨਾਲ-ਨਾਲ ਤੁਰਦਿਆਂ ਆਧੁਨਿਕ ਸ਼ਹਿਰੀਕਰਨ ਵਿਚ ਉਹ ਹਿੰਦੁਸਤਾਨ ਨੂੰ ਮੁੜ ਪ੍ਰਦਰਸ਼ਿਤ ਕਰਦਾ ਨਜ਼ਰ ਆਉਂਦਾ ਹੈ। ਕੀ ਹਾਂ ਮੈਂ? ਤੋਂ ਲੈ ਕੇ 'ਕਲੀ' ਤੱਕ ਦਾ ਸਫ਼ਰ ਆਪਣੇ-ਆਪ ਨੂੰ ਅਤੇ ਆਪਣੇ ਅੰਦਰ ਬਾਹਰ ਨੂੰ ਸਮਝਣ ਤੇ ਸਮਝਾਉਣ ਵਾਸਤੇ ਇਹ ਕਾਵਿਕਾਰੀ ਹੈ। ਵਰਮਨ ਦੀਆਂ ਕਵਿਤਾਵਾਂ ਵਿਚ ਕਲਪਨਾ ਅਤੇ ਯਥਾਰਥ ਕਰਿੰਗੜੀ ਯੁਕਤ ਹਨ। ਤਰਕ ਅਤੇ ਸੁਝਾਉ ਇਨ੍ਹਾਂ ਕਵਿਤਾਵਾਂ ਦਾ ਮੂਲ ਮੰਤਰ ਹੈ :
-ਕੰਕਰ, ਪੱਥਰ, ਪਹਾੜ ਨਿਰਜੀਵ ਕਰਾਰੇ ਇਨ੍ਹਾਂ
ਕੋਈ ਆ ਇਨਸਾਨਾਂ ਨੂੰ ਜ਼ਿੰਦਗੀ ਦਾ ਸਬਕ ਪੜ੍ਹਾਵੇ....
ਦੇਵੇ ਜਨਮ ਅੰਨ-ਅਨਾਜ ਜੀਵ ਜੰਤ ਨੂੰ ਇਹ ਮਿੱਟੀ
ਮਿੱਟੀ ਦਾ ਮਾਧੋ ਕਹਾਵਤ ਮੈਨੂੰ ਆ ਆ ਸਤਾਉਂਦੀ ਹੈ...।
-'ਰੱਬ ਕੋਲੋਂ ਡਰ ਬੰਦਿਆ'
ਇਹ ਲੋਕੀਂ ਕਹਿੰਦੇ ਨੇ
ਕੀ ਪੇੜ ਪਰਿੰਦੇ ਵੀ
ਇਸ ਭੰਬਲਭੂਸੇ ਵਿਚ ਰਹਿੰਦੇ ਨੇ?
ਕੀ ਰੱਬ ਕੋਈ ਸ਼ੈ ਹੈ
ਜੋ ਦਹਿਸ਼ਤ ਫੈਲਾਉਂਦੀ ਹੈ?
ਜਾਂ ਮਾਨਸਿਕਤਾ ਬੰਦੇ ਦੀ,
ਬੰਦੇ ਨੂੰ ਡਰਾਉਂਦੀ ਹੈ।
ਵਰਮਨ ਦੀਆਂ ਕਵਿਤਾਵਾਂ ਸੈਲਾਨੀ ਛੰਦ ਵਿਚ ਵੀ ਹਨ ਪਰ ਉਸ ਨੇ ਅੱਧਿਉਂ ਵੱਧ ਕਵਿਤਾਵਾਂ ਤੇ ਗ਼ਜ਼ਲਾਂ ਬਾਕਾਇਦਾ ਛੰਦਾਂ ਵਿਚ ਰਚੀਆਂ ਹਨ। ਜੇ ਇਹ ਪੁਸਤਕ ਦੇ ਨਾਂਅ ਨਾਲੋਂ 'ਨਾ ਛੰਦ ਨਾ ਬਹਿਰ' ਵਾਕੰਸ਼ ਨਾ ਲਿਖਦਾ ਤਾਂ ਪੁਸਤਕ ਦਾ ਭਾਵਬੋਧ ਵਧੀਆ ਬਣਨਾ ਸੀ। ਪਰ ਇਹ ਤਾਂ ਕਵੀ ਦੀ ਮਾਨਸਿਕਤਾ ਹੈ। ਕੁਝ ਵੀ ਕਹੇ।

ਸੁਲੱਖਣ ਸਰਹੱਦੀ
ਮੋ: 94174-84337

ਗਿਆਨ ਦੇ ਪਾਂਧੀ
ਲੇਖਿਕਾ : ਸਰੋਜ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫੇ : 96
ਸੰਪਰਕ : 94642-36953.

ਸਰੋਜ ਨੇ ਬਾਲਾਂ ਲਈ 'ਗਿਆਨ ਦੇ ਪਾਂਧੀ' ਬਹੁਤ ਹੀ ਪਿਆਰਾ ਅਤੇ ਨਿਆਰਾ ਨਾਵਲ ਲਿਖਿਆ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੀਆਂ ਤਿੰਨ ਕਿਤਾਬਾਂ ਆ ਚੁੱਕੀਆਂ ਹਨ। ਲੇਖਿਕਾ ਖ਼ੁਦ ਅਧਿਆਪਕਾ ਹੋਣ ਦੇ ਕਾਰਨ ਅਜਿਹੇ ਵਿਸ਼ੇ 'ਤੇ ਨਾਵਲ ਲਿਖਣ ਵਿਚ ਸਫਲ ਹੋ ਗਈ ਹੈ। ਗਿਆਨ ਦੇ ਪਾਂਧੀ ਸ਼ਬਦ ਇਨ੍ਹਾਂ ਨੇ ਸਕੂਲ ਸਿੱਖਿਆ ਲੈਣ ਲਈ ਆਉਣ ਵਾਲ ਬੱਚਿਆਂ ਲਈ ਚੁਣਿਆ ਹੈ ਜੋ ਕਿ ਬਹੁਤ ਹੀ ਢੁੱਕਦਾ ਹੈ। ਇਸ ਨਾਵਲ ਦੇ ਪਾਤਰ ਵੀ ਸਕੂਲੀ ਬੱਚੇ ਹੀ ਹਨ ਜਿਵੇਂ ਸੁਨੀਤਾ, ਬਸ਼ੀਰਾ, ਰੋਹਿਤ, ਸੰਦੀਪ, ਵੰਸ਼, ਅਮਨ, ਰਵੀ ਅਤੇ ਨੂਰਾ ਆਦਿ।
ਨਾਵਾਂ ਤੋਂ ਸਾਫ਼ ਪਤਾ ਲਗਦਾ ਹੈ ਕਿ ਇਹ ਬੱਚੇ ਪੰਜਾਬ ਤੋਂ ਬਾਹਰ ਦੇ ਗ਼ਰੀਬ ਪਰਿਵਾਰਾਂ ਦੇ ਗ਼ਰੀਬ ਬੱਚੇ ਹਨ। ਸਕੂਲ ਦੇ ਵਾਤਾਵਰਨ ਦਾ ਦ੍ਰਿਸ਼ ਚਿਤਰਣ ਅਤੇ ਪਾਤਰ ਉਸਾਰੀ ਕਮਾਲ ਦੀ ਕੀਤੀ ਹੈ। ਲੇਖਿਕਾ ਨੂੰ ਮਨੋਵਿਗਿਆਨ ਦਾ ਖੂਬ ਗਿਆਨ ਹੈ ਇਹ ਗ਼ਰੀਬ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਮਜਬੂਰੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਇਹ ਵੀ ਦੱਸਿਆ ਕਿ ਮਜ਼ਦੂਰਾਂ ਅਤੇ ਗ਼ਰੀਬ ਗੁੱਜਰਾਂ ਦੇ ਬੱਚੇ ਜੋ ਮੋਟਰਾਂ ਅਤੇ ਝੁੱਗੀਆਂ ਝੌਂਪੜੀਆਂ ਵਿਚ ਰਹਿੰਦੇ ਹਨ ਉਹ ਆਮ ਚੰਗੇ ਘਰਾਂ ਦੇ ਬੱਚਿਆਂ ਤੋਂ ਆਪਣੀ ਗ਼ਰੀਬੀ ਅਤੇ ਮਾਪਿਆਂ ਦੀ ਮਜਬੂਰੀ ਨੂੰ ਸਮਝਦੇ ਹੋਏ ਮਿਹਨਤੀ ਅਤੇ ਹੁਸ਼ਿਆਰ ਹੁੰਦੇ ਹਨ। ਬਿਹਾਰ ਦੀ ਸੁਨੀਤਾ ਨੇ ਪੜ੍ਹਾਈ ਵਿਚ ਅਤੇ ਗੁੱਜਰਾਂ ਦੇ ਬਸ਼ੀਰੇ ਨੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਕਿਵੇਂ ਮਾਪਿਆਂ ਅਤੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ। ਅਧਿਆਪਕਾਂ ਦਾ ਸਾਰੇ ਬੱਚਿਆਂ ਦੀਆਂ ਲੋੜਾਂ ਥੋੜ੍ਹਾਂ ਨੂੰ ਬਰੀਕੀ ਨਾਲ ਸਮਝਣਾ ਅਤੇ ਪਿਆਰ ਨਾਲ ਪੜ੍ਹਾਉਣਾ ਵੀ ਇਸ ਨਾਵਲ ਦਾ ਮੁੱਖ ਵਿਸ਼ਾ ਹੈ। ਭਾਸ਼ਾ ਸਰਲ ਠੇਠ ਅਤੇ ਆਮ ਬੋਲਚਾਲ ਵਾਲੀ ਵਰਤੀ ਹੈ ਪਾਠਕਾਂ ਨੂੰ ਨਾਲ ਤੋਰਨ ਦੇ ਸਮਰੱਥ ਹੈ।
ਤੇਜ਼ ਤਰਾਰ ਗਿਆਨ ਦੇ ਪਾਂਧੀ ਬੱਚੇ ਕਰੋਨੇ ਦੇ ਕਾਲੇ ਦੌਰ ਵਿਚ ਬਹੁਤ ਉਦਾਸ ਹੁੰਦੇ ਹਨ ਉਥੇ ਵੀ ਅਧਿਆਪਕ ਉਨ੍ਹਾਂ ਦੇ ਹੌਂਸਲੇ ਬੁਲੰਦ ਰੱਖਦੇ ਹਨ। ਗ਼ਰੀਬ ਲੋੜਵੰਦ ਬੱਚਿਆਂ ਦੀ ਮਦਦ ਕਰਨ ਦੀ ਸਿੱਖਿਆ ਵੀ ਇਹ ਨਾਵਲ ਦਿੰਦਾ ਹੈ। ਬੱਚੇ ਦੇ ਸਰਬਪੱਖੀ ਵਿਕਾਸ ਵੱਲ ਸਾਰੇ ਅਧਿਆਪਕ ਧਿਆਨ ਦਿੰਦੇ ਹਨ ਸਮਾਜਿਕ ਕਦਰਾਂ ਕੀਮਤਾਂ ਅਤੇ ਆਪਣੇ ਅਮੀਰ ਵਿਰਸੇ ਦੀਆਂ ਬਾਤਾਂ ਵੀ ਖ਼ੂਬ ਪਾਉਂਦੇ ਹਨ। ਨਾਵਲ 'ਤੇ ਅਮਲ ਕਰਨ ਵਾਲਾ ਹਰ ਅਧਿਆਪਕ ਸਫਲ ਅਧਿਆਪਕਾਂ ਵਿਚ ਸ਼ਾਮਿਲ ਹੋ ਸਕਦਾ ਹੈ ਅਤੇ ਅਮਲ ਕਰਨ ਵਾਲਾ ਬੱਚਾ ਭਵਿੱਖ ਦਾ ਬਹੁਤ ਹੀ ਵਧੀਆ ਇਨਸਾਨ ਬਣ ਸਕਦਾ ਹੈ। ਲੇਖਿਕਾ ਨੇ ਇਸ ਨਾਵਲ ਨੂੰ ਲਿਖਣ ਲਈ ਬਹੁਤ ਮਿਹਨਤ ਕੀਤੀ ਲਗਦੀ ਹੈ ਪਰ ਪਾਤਰ ਜ਼ਿਆਦਾ ਹੋਣ ਕਰਕੇ ਪਾਠਕ ਦੇ ਮਨ ਤੇ ਕਈ ਵਾਰ ਸਮਝਣ ਵਿਚ ਬੋਝ ਪੈਂਦਾ ਹੈ। ਨਾਵਲ ਵਿਚਲਾ ਲਮਕਾਅ ਵੀ ਹੋਰ ਘਟਾਇਆ ਜਾ ਸਕਦਾ ਸੀ ਕੁੱਲ ਮਿਲਾ ਕੇ ਮੈਂ ਲੇਖਕਾ ਨੂੰ ਬਾਲਾਂ ਦੀ ਝੋਲੀ ਬਹੁਤ ਪਿਆਰਾ ਨਾਵਲ ਪਾਉਣ ਤੇ ਢੇਰ ਸਾਰੀਆਂ ਮੁਬਾਰਕਾਂ ਦਿੰਦਾ ਹਾਂ।

ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896.

ਯੁੱਧ ਦਾ ਗੀਤ
ਮੂਲ ਲੇਖਿਕਾ : ਮਹਾਸ਼ਵੇਤਾ ਦੇਵੀ
ਅਨੁ: ਬਲਬੀਰ ਪਰਵਾਨਾ
ਪ੍ਰਕਾਸ਼ਕ : ਗ੍ਰੈਵਿਟੀ ਪ੍ਰਕਾਸ਼ਨ, ਫ਼ਤਹਿਗੜ੍ਹ ਸਾਹਿਬ
ਮੁੱਲ : 175 ਰੁਪਏ, ਸਫ਼ੇ : 120
ਸੰਪਰਕ : 79739-56082.

ਵਿਚਾਰਾਧੀਨ ਰਚਨਾ ਲੇਖਿਕਾ ਦੇ 'ਮੂਲ ਬਾਂਗਲਾ' ਵਿਚ ਲਿਖੇ 1982 ਈ. ਵਿਚ ਪ੍ਰਕਾਸ਼ਿਤ ਹੋਏ 'ਅਕਲਾਂਤ ਕੌਰਵ' ਦਾ ਪੰਜਾਬੀ ਅਨੁਵਾਦ ਹੈ। ਇਸ ਨਾਵਲ ਦੀ ਤਥਾਤਮਕਤਾ (ਟੈਕਟੀਸਿਟੀ) ਬੰਗਾਲ ਦੇ ਜੰਗਲ-ਨਿਵਾਸੀ (ਆਦਿ ਵਾਸੀਆਂ) ਨਾਲ ਸੰਬੰਧਿਤ ਹੈ। ਇਸ ਦੀ ਆਂਚਲਿਕਤਾ ਹੋਰਨਾਂ ਅਵਿਕਸਿਤ ਪਿੰਡਾਂ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਦੋ ਪਿੰਡਾਂ ਜਾਗੁਲਾ ਅਤੇ ਚਰਸਾ 'ਤੇ ਕੇਂਦਰਿਤ ਰਹਿੰਦੀ ਹੈ। ਇਹ ਦੈਪਾਇਨ ਸਰਕਾਰ ਦੇ 60 ਸਾਲਾ ਯੁੱਗ ਦੀ ਗਾਥਾ ਹੈ। ਇਸ ਰਚਨਾ ਵਿਚ 'ਬਸਾਈ-ਟੁੱਡੂ ਆਪ੍ਰੇਸ਼ਨ' ਅਤੇ 'ਬਰਗਾਦਾਰ ਰਿਕਾਰਡ' ਦਾ ਵਾਰ-ਵਾਰ ਜ਼ਿਕਰ ਹੋਇਆ ਹੈ। ਇਸ ਨਾਵਲ ਦੀਆਂ ਘਟਨਾਵਾਂ ਪੂਰਵ 1977 ਨੂੰ ਮੂਰਤੀਮਾਨ ਕਰਦੀਆਂ ਹਨ। ਇਸ ਵਿਚ 'ਹੈਵ' (ਸਹੂਲਤਾਂ ਪ੍ਰਾਪਤ ਵਰਗ) ਅਤੇ 'ਹੈਵਨੌਟ' (ਨਿਰਧਨਾਂ) ਵਿਚਕਾਰ ਸਖ਼ਤ ਟੱਕਰ ਹੈ। ਜ਼ਿਮੀਂਦਾਰਾਂ ਅਤੇ ਮੁਜ਼ਾਰਿਆਂ ਵਿਚ ਤਣਾਅ ਹੈ। ਜ਼ਿਮੀਂਦਾਰਾਂ ਦੀ ਪੁਗਦੀ ਹੈ। ਕਾਸ਼ਤਕਾਰਾਂ ਨੂੰ ਜ਼ਮੀਨ ਦੇ ਹੱਕ ਨਹੀਂ ਮਿਲ ਰਹੇ। ਮਜ਼ਦੂਰਾਂ ਨੂੰ ਸਹੀ ਮਜ਼ਦੂਰੀ ਨਹੀਂ ਮਿਲਦੀ। ਸਰਕਾਰਾਂ ਵਲੋਂ ਸਮੇਂ-ਸਮੇਂ ਕਾਨੂੰਨ ਤਾਂ ਬਣਾਏ ਗਏ ਪਰ ਲਾਗੂ ਨਹੀਂ ਹੋ ਰਹੇ। ਫ਼ਰਜ਼ੀ ਮਜ਼ਦੂਰਾਂ ਦੀ ਦਿਹਾੜੀ ਚਲਾਕੀ ਨਾਲ ਧੱਕੜਸ਼ਾਹ ਖਾ ਰਹੇ ਹਨ। ਪੁਲਿਸ ਆਦਿ ਵਾਸੀਆਂ 'ਤੇ ਜਬਰ ਢਾਹੁੰਦੀ ਹੈ। ਈਮਾਨਦਾਰ ਅਫ਼ਸਰਾਂ ਨੂੰ ਨੌਕਰੀਆਂ ਤੋਂ ਹੱਥ ਧੋਣੇ ਪੈ ਜਾਂਦੇ ਹਨ। ਹੱਕ ਦੀ ਲੜਾਈ ਲੜਨ ਵਾਲੇ ਵਕੀਲਾਂ ਨਾਲ ਦੁਰਵਿਵਹਾਰ ਹੁੰਦਾ ਹੈ। ਅਦਾਲਤਾਂ ਵੀ ਨਿਆਂ ਦੇਣੋਂ ਬੇਵਸ ਹਨ। ਮਜ਼ਦੂਰ 24 ਘੰਟੇ ਸੀਰੀਆਂ ਵਾਲਾ ਜੀਵਨ ਬਤੀਤ ਕਰਦੇ ਪ੍ਰਸਤੁਤ ਕੀਤੇ ਗਏ ਹਨ। ਫ਼ਰਜ਼ੀ ਮਜ਼ਦੂਰਾਂ ਅਤੇ ਕੁੱਤਿਆਂ, ਬਿੱਲੀਆਂ ਦੇ ਨਾਂਅ ਸ਼ਾਮਲਾਟਾਂ ਜ਼ਮੀਨਾਂ ਅਲਾਟ ਕਰਵਾ ਕੇ ਧੱਕੜਸ਼ਾਹ ਜ਼ਿਮੀਂਦਾਰ ਹੀ ਕਾਬਜ਼ ਰਹਿੰਦੇ ਹਨ। ਪਾਰਟੀ ਨੇਤਾ ਵੀ ਖ਼ਰੀਦੇ ਜਾਂ ਧਮਕਾਏ ਜਾਂਦੇ ਹਨ। ਜੰਗਲੀ ਜੀਵਨ, ਪ੍ਰਕਿਰਤਕ ਦ੍ਰਿਸ਼ ਵੀ ਰੂਪਮਾਨ ਕੀਤੇ ਮਿਲਦੇ ਹਨ। ਆਦਿ ਵਾਸੀਆਂ ਦੇ ਸੱਭਿਆਚਾਰ, ਰਹਿਣ-ਸਹਿਣ, ਰਸਮੋ-ਰਿਵਾਜ, ਖਾਣ-ਪੀਣ ਦੇ ਯਥਾਰਕ ਚਿੱਤਰ ਵਿਖਾਏ ਗਏ ਹਨ। ਆਦਿਵਾਸੀਆਂ ਦੀ ਮੁੱਖ ਮੰਗ ਹੀ ਨਾਵਲ ਦਾ ਕੇਂਦਰੀ ਸੂਤਰ ਹੈ : 'ਪਹਿਲਾਂ ਸਾਰੀ ਜ਼ਮੀਨ ਸਰਕਾਰ ਲੈ ਲਏ ਅਤੇ ਫਿਰ ਉਸ ਨੂੰ ਵੰਡ ਦਏ। ਜਿਸ ਕੋਲ ਨੌਕਰੀ ਹੈ, ਵਪਾਰ-ਰੁਜ਼ਗਾਰ ਹੈ, ਦੁਕਾਨ, ਬਸ ਜਾਂ ਟਰੱਕ ਹੈ, ਉਸ ਨੂੰ ਜ਼ਮੀਨ ਨਾ ਦਿਓ।' ਪੰ. 75 ਦਰਅਸਲ ਇਸ ਨਾਵਲ ਦੇ ਪਾਤਰ 'ਕਾਰਪੋਰੇਟ ਵਿਕਾਸ ਮਾਡਲ' ਨੂੰ ਸਖ਼ਤ ਟੱਕਰ ਦਿੰਦੇ ਹਨ। ਅਜਿਹੀ ਗਾਲਪਨਿਕ ਰਚਨਾ ਲਈ ਲੇਖਿਕਾ ਅਤੇ ਅਨੁਵਾਦਕ ਪ੍ਰਸੰਸਾ ਦੇ ਅਧਿਕਾਰੀ ਹਨ।

ਡਾ. ਧਰਮ ਚੰਦ ਵਾਤਿਸ਼
vatish.dharamchand@gmail.com

ਕੁੜੀਆਂ ਚਿੜੀਆਂ ਨਹੀਂ
ਲੇਖਕ : ਡਾ. ਰਤਨ ਸਿੰਘ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 108
ਸੰਪਰਕ : 094682-93682

ਸ਼ਾਇਰ ਡਾ. ਰਤਨ ਸਿੰਘ ਢਿੱਲੋਂ ਪੰਜਾਬੀ ਅਦਬ ਦਾ ਪ੍ਰਬੁੱਧ ਚੌਮੁਖੀਆ ਦੀਵਾ ਹੈ। ਉਹ ਕਿਸੇ ਰਸਮੀ ਜਾਣ-ਪਛਾਣ ਦਾ ਮੁਹਤਾਜ ਨਹੀਂ। ਸ਼ਾਇਰ ਹਥਲੇ ਕਾਵਿ-ਸੰਗ੍ਰਹਿ 'ਕੁੜੀਆਂ ਚਿੜੀਆਂ ਨਹੀਂ' ਤੋਂ ਪਹਿਲਾਂ ਵੀ ਬਾਰਾਂ ਕਿਤਾਬਾਂ ਨਾਲ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਵਿਭਿੰਨ ਸਮਾਜਿਕ ਰੰਗਾਂ ਨੂੰ ਚਿਤਰਪਟ 'ਤੇ ਲਿਆਉਂਦਾ ਹੈ ਤੇ ਜਦ ਉਨ੍ਹਾਂ ਰੰਗਾਂ ਨੂੰ ਪ੍ਰਿਜ਼ਮ ਵਿਚੋਂ ਲੰਘਾ ਕੇ ਜੋ ਰੰਗ ਨਜ਼ਰ ਆਉਂਦੇ ਹਨ ਤਾਂ ਉਨ੍ਹਾਂ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਅਸਾਡੇ ਹੱਥ ਆ ਜਾਂਦੀ ਹੈ ਤੇ ਸਾਇਰ ਦੇ ਕਾਵਿ-ਸ਼ਿਲਪ, ਕਾਵਿ-ਚਿੰਤਨ, ਕਾਵਿ-ਧਰਮ ਤੇ ਆਧੁਨਿਕ ਭਾਵ ਬੋਧ ਦੀ ਲੱਜ ਪਾਲਦਿਆਂ ਸੱਤਿਅਮ ਸ਼ਿਵਮ ਸੁੰਦਰਮ ਦੇ ਰਾਹ ਅਜਿਹਾ ਪੈਂਦਾ ਹੈ ਕਿਉਂਕਿ ਕਿਵੇਂ ਦੀ ਸਕੈਨਿੰਗ ਤਾਂ ਕਰਦਾ ਹੀ ਹੈ ਤੇ ਨਾਲ ਦੀ ਨਾਲ ਡਾਇਗਨੋਜ ਵੀ ਕਰਦਾ ਹੈ। ਸ਼ਾਇਰ ਕਹਿੰਦਾ ਹੈ ਕਿ ਸ਼ਾਇਰੀ ਕਿਸੇ ਨਾਜ਼ੁਕ ਸੁੰਦਰੀ ਦੇ ਪਹਿਨਣ ਵਾਲਾ ਗਹਿਣਾ ਨਹੀਂ ਹੁੰਦਾ ਤੇ ਨਾ ਹੀ ਸ਼ਬਦਾਂ ਦਾ ਜਿਮਨਾਸਟ ਹੁੰਦੀ ਹੈ ਤੇ ਨਾ ਹੀ ਦਰਬਾਰੀ ਕਵੀਆਂ ਦੀ ਸੱਤਾ ਦੇ ਗਲਿਆਰਿਆਂ ਵੱਲ ਰੱਖੀ ਝਾਕ ਦੀ ਜੁਗਤ। 'ਸ਼ਾਇਰੀ ਹਿੰਦੂ ਹੋਤੀ ਹੈ ਨਾ ਹੀ ਮੁਸਲਮਾਨ ਹੋਤੀ ਹੈ, ਸ਼ਾਇਰੀ ਤੋ ਸਾਹਿਬ-ਏ-ਈਮਾਨ ਹੋਤੀ ਹੈ'। ਇੰਝ ਸ਼ਾਇਰੀ ਈਮਾਨ 'ਤੇ ਚਲਦੀ ਹੈ ਤੇ ਜੇ ਕਾਫੁਰ ਵੀ ਬਣਦੀ ਹੈ ਤਾਂ ਨਾਬਰੀ ਦਾ ਰਾਹ ਚੁਣਦੀ ਹੈ। ਉਹ ਕਹਿੰਦਾ ਹੈ ਜਦ ਬੱਚਾ ਛੋਟਾ ਹੁੰਦਾ ਹੈ ਤਾਂ ਮਾਸੂਮ ਤੇ ਨਿਰਛਲ ਹੁੰਦਾ ਹੈ ਪਰ ਜਿਉਂ ਵੱਡਾ ਹੁੰਦਾ ਜਾਂਦਾ ਹੈ ਤਾਂ ਦੁਨਿਆਵੀ ਸ਼ਾਤਰੀ ਵਲਵਲੇਵਿਆਂ ਦੀ ਘੁੰਮਣਘੇਰੀ ਦੇ ਚੱਕਰਵਿਊ ਵਿਚ ਫਸ ਜਾਂਦਾ ਹੈ। ਸ਼ਾਇਰ ਕਹਿੰਦਾ ਹੈ ਕਿ ਭਗਤ ਸਿੰਘ ਵਰਗੀ ਪਗੜੀ ਬੰਨ੍ਹ ਕੇ ਕੋਈ ਭਗਤ ਸਿੰਘ ਤਾਂ ਨਹੀਂ ਬਣ ਜਾਂਦਾ। ਦੇਖਣਾ ਇਹ ਹੈ ਕਿ ਪਗੜੀ ਦੇ ਹੇਠਾਂ ਸਿਰ ਕਿੰਨੇ ਹਨ ਜੋ ਉਸ ਦੀ ਵਿਚਾਰਧਾਰਾ ਦੇ ਅਨੁਯਾਈ ਹਨ। ਭਗਤ ਸਿੰਘ ਦਾ ਜਨਮ ਦਿਨ ਤੇ ਸ਼ਹੀਦੀ ਦਿਨ ਮਨਾਉਣਾ ਇਕ ਰਸਮ ਬਣ ਕੇ ਰਹਿ ਗਿਆ ਹੈ ਤੇ ਇਨਕਲਾਬ ਦੇ ਔਝੜ ਰਾਹਾਂ ਦਾ ਪਾਂਧੀ ਬਣਨਾ ਤਾਂ ਦੂਰ ਦੀ ਗੱਲ ਹੈ, ਉਹ ਅਗਾਊਂ ਜਾਗਰੂਕ ਕਰਦਾ ਹੈ ਕਿ ਜੋ ਤੁਹਾਡੇ ਅੰਗ-ਸੰਗ ਰਹਿਣ ਦਾ ਦੰਭ ਕਰਦਾ ਹੈ, ਹੋ ਸਕਦਾ ਹੈ ਕਿ ਉਸ ਦੀ ਬੁੱਕਲ ਵਿਚ ਸੱਪ ਵੀ ਹੋਵੇ, ਖੰਜਰ ਵੀ। ਉਹ ਪੱਥਰ ਦੇ ਚਿਹਨਕੀ ਮੈਟਾਫਰ ਰਾਹੀਂ ਕਹਿੰਦਾ ਹੈ ਕਿ ਕੁਝ ਪੱਥਰ ਮੰਦਰ ਦੇ ਪੁਜਾਰੀ ਦੇ ਮਾਰਨ ਵਾਲੇ ਹੁੰਦੇ ਹਨ ਤੇ ਕੁਝ ਪਖੰਡੀ ਸਾਧਾਂ ਦੇ। ਉਹ ਸੋਚ ਨੂੰ ਤਿੱਖਿਆਂ ਕਰਨ ਲਈ ਪੱਥਰ ਯੁੱਗ ਦੀ ਪਾਲਤੂ ਜਿਹੀ ਅਉਧ ਤੋਂ ਨਿਕਲਣ ਲਈ ਪ੍ਰੇਰਦਾ ਹੈ ਤੇ ਜੰਗਬਾਜ਼ 'ਤੇ ਲਾਹਣਤਾਂ ਦੀ ਵਾਛੜ ਮਾਰਦਾ ਹੈ, ਜਿਥੇ ਮਾਵਾਂ ਦੇ ਪੁੱਤ ਤੋਪਾਂ ਦਾ ਚਾਰਾ ਬਣਦੇ ਹਨ। ਉਹ ਇਹ ਵੀ ਕਹਿੰਦਾ ਹੈ ਕਿ ਜੇ ਅਸੀਂ ਕੁਦਰਤ ਨਾਲ ਖਿਲਵਾੜ ਕਰਾਂਗੇ ਤਾਂ ਕੁਦਰਤ ਵੀ ਅਸਾਡੇ ਨਾਲ ਲਿਹਾਜ਼ ਨਹੀਂ ਕਰੇਗੀ। ਵਿਭਿੰਨ ਤਾਰਕਿਕ ਪਸਾਰਾਂ ਨਾਲ ਦਸਤਪੰਜਾ ਲੈਂਦੀ ਪੁਸਤਕ ਦਾ ਪੜ੍ਹੇ ਜਾਣਾ ਜ਼ਰੂਰੀ ਹੋ ਜਾਂਦਾ ਹੈ।

ਭਗਵਾਨ ਢਿੱਲੋਂ
ਮੋ: 98143-78254.

31-07-2022

ਮੇਰੀ ਅਨੋਖੀ ਦੁਨੀਆ 50
(ਸਵੈ-ਜੀਵਨੀ)
ਲੇਖਕ : ਠਾਕੁਰ ਦਾਸ ਚਾਵਲਾ
ਪ੍ਰਕਾਸ਼ਕ : ਚਾਵਲਾ ਪਬਲੀਕੇਸ਼ਨਜ਼, ਫਗਵਾੜਾ
ਮੁੱਲ : 220 ਰੁਪਏ, ਸਫ਼ੇ : 150
ਸੰਪਰਕ : 98726-70710.


ਸੰਵੇਦਨਸ਼ੀਲ ਮੱਧਵਰਗੀ ਲੋਕ, ਆਪਣੇ ਲੋਕਾਂ ਤੋਂ ਦੀ ਲੰਘੀ ਬਿਪਤਾ ਸੰਬੰਧੀ ਮਾਮਲਿਆਂ ਪ੍ਰਤੀ ਕਾਫੀ ਜਾਗਰੂਕ ਰਹਿੰਦੇ ਹਨ ਅਤੇ ਆਮ ਜਬਰੀ ਮਾਹੌਲ ਤੋਂ ਪ੍ਰਭਾਵਿਤ ਹੁੰਦੇ ਹਨ, ਇਹੀ ਵਿਚਾਰ ਉਨ੍ਹਾਂ ਨੂੰ ਲਿਖਣ ਲਈ ਪ੍ਰੇਰਦੇ ਹਨ ਤੇ ਉਹ ਕਲਮ ਨੂੰ ਤਲਵਾਰ ਤੋਂ ਵੀ ਕਿਤੇ ਨੁਕੀਲਾ ਤੇ ਤੇਜ਼-ਧਾਰ ਵਾਲਾ ਬਣਾ ਦਿੰਦੇ ਹਨ। ਇਹੋ ਲੋਕ ਸੱਚ ਦੇ ਮਾਰਗ 'ਤੇ ਚਲਦਿਆਂ ਭੋਰਾ ਨਹੀਂ ਡੋਲ੍ਹਦੇ ਅਤੇ ਲੋਕ-ਪੱਖੀ ਉੱਘੜਵੀਆਂ-ਗੂੜ੍ਹੀਆਂ ਮਿਸਾਲਾਂ ਦੀ ਮਸ਼ਾਲ ਬਣ ਕੇ ਮਾਰਗ ਦਰਸ਼ਨ ਕਰਦੇ ਹਨ।
ਪੁਸਤਕ 'ਮੇਰੀ ਅਨੋਖੀ ਦੁਨੀਆ 50' ਰਚਿਤ ਠਾਕੁਰ ਦਾਸ ਚਾਵਲਾ, ਉਪਰੋਕਤ ਵਿਚਾਰਾਂ ਤੇ ਜੀਵਨ ਦਰਸ਼ਨ ਦੀ ਲਿਖਾਇਕ ਹੈ। ਠਾਕੁਰ ਦਾਸ ਚਾਵਲਾ ਨੇ ਜਿਥੇ ਆਪਣੇ ਜੀਵਨ ਦੇ ਸੁਨਹਿਰੀ ਪਲਾਂ ਨੂੰ ਇਸ ਪੁਸਤਕ 'ਚ ਪੇਸ਼ ਕੀਤਾ ਹੈ, ਉਥੇ ਉਨ੍ਹਾਂ ਆਪਣੇ ਨਾਲ ਵਾਪਰੀਆਂ ਘਟਨਾਵਾਂ ਨੂੰ ਵੀ ਅੰਕਿਤ ਕੀਤਾ ਹੈ। ਸਮਾਜਿਕ-ਆਰਥਿਕ ਬੇਇਨਸਾਫ਼ੀ ਦੇ ਖਿਲਾਫ਼ ਇਨਸਾਫ਼ ਵਾਸਤੇ ਆਵਾਜ਼ ਬੁਲੰਦ ਕਰਨ ਵਾਲੀ ਵਸ਼ਿਸ਼ਟ ਪੱਤਰਕਾਰ ਠਾਕੁਰ ਦਾਸ ਚਾਵਲਾ ਦੀ ਕਲਮ, ਮਨੁੱਖਤਾ ਦੀ ਪਹਿਰੇਦਾਰ ਬਣੀ ਦਿਖਾਈ ਦਿੰਦੀ ਹੈ ਅਤੇ ਸਮਾਜ ਨੂੰ ਨਵੀਂ ਰੌਸ਼ਨੀ ਦਿੰਦੀ ਮਾਰਟਿਨ ਲੂਥਰ ਦੇ ਆਖੇ ਸ਼ਬਦ ਚੇਤੇ ਕਰਾਉਂਦੀ ਹੈ, 'ਹਨੇਰਾ ਕਦੇ ਹਨੇਰੇ ਨੂੰ ਦੂਰ ਨਹੀਂ ਕਰ ਸਕਦਾ, ਸਿਰਫ਼ ਰੌਸ਼ਨੀ ਹੀ ਹਨੇਰੇ ਨੂੰ ਦੂਰ ਕਰ ਸਕਦੀ ਹੈ। ਸਿਰਫ਼ ਪਿਆਰ ਹੀ ਨਫ਼ਰਤ ਨੂੰ ਦੂਰ ਕਰ ਸਕਦਾ ਹੈ'।
ਠਾਕੁਰ ਦਾਸ ਚਾਵਲਾ 'ਚ ਮੁਸ਼ਕਿਲਾਂ ਸਰ ਕਰਨ ਦੀ ਸੱਚੀ ਦ੍ਰਿੜ੍ਹਤਾ ਹੈ। ਇਹ ਉਨ੍ਹਾਂ ਦੀ ਲੇਖਣੀ ਤੋਂ ਸਪੱਸ਼ਟ ਦਿਖਦਾ ਹੈ। ਸਮਾਜ ਸੰਸਥਾਵਾਂ ਨਾਲ ਜੁੜਨਾ, ਪਰਿਵਾਰ ਨਾਲੋਂ ਵੱਧ ਸਮਾਜ ਦੇ ਕੰਮ ਆਉਣਾ, ਉਸ ਦਾ ਜੀਵਨ ਦਰਸ਼ਨ ਹੈ। ਉਹ ਇਹ ਸਭ ਕੁਝ ਆਪਣੇ ਲੇਖਾਂ 'ਚ ਸਮਾਜਿਕ ਸੰਸਥਾਵਾਂ ਦੇ ਸਫ਼ਰ ਦੇ ਨਾਲ-ਨਾਲ ਵਰਨਣ ਵੀ ਕਰਦਾ ਹੈ। ਲੇਖਕ ਰਵਿੰਦਰ ਚੋਟ ਦੇ ਸ਼ਬਦਾਂ 'ਚ ਫਗਵਾੜਾ ਦੇ ਪੱਤਰਕਾਰਾਂ ਦਾ ਬਾਬਾ ਬੋਹੜ ਠਾਕੁਰ ਦਾਸ ਚਾਵਲਾ ਕੇਵਲ ਇਕ ਵਿਅਕਤੀ ਨਹੀਂ ਸਗੋਂ ਇਕ ਸੰਸਥਾ ਹੈ।
ਸਾਰਤਰ ਲਿਖਦਾ ਹੈ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਰਾਪ ਉਸ ਦੀ ਆਜ਼ਾਦੀ ਹੈ। ਪਰ ਉਸੇ ਆਜ਼ਾਦੀ ਸਦਕਾ ਮਨੁੱਖ ਬਹਾਦਰ ਬਣਦਾ ਹੈ। ਠਾਕੁਰ ਦਾਸ ਚਾਵਲਾ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਪੱਤਰਕਾਰੀ ਦਾ ਹਥਿਆਰ ਹੱਥ 'ਚ ਥੰਮ੍ਹ ਕੇ ਸਦਾ ਆਵਾਜ਼ ਉੱਚੀ ਕੀਤੀ ਹੈ ਅਤੇ ਇਹ ਸਭ ਕੁਝ ਉਸ ਦੀ ਆਜ਼ਾਦ ਤਬੀਅਤ ਸਦਕਾ ਹੀ ਸੰਭਵ ਹੋ ਸਕਿਆ ਹੈ। ਲੇਖਕ ਡਾ. ਜਵਾਹਰ ਧੀਰ ਉਨ੍ਹਾਂ ਨੂੰ ਇਸੇ ਕਰਕੇ ਮਨੁੱਖੀ ਅਧਿਕਾਰਾਂ ਦਾ ਬਾਬਾ ਬੋਹੜ ਪੱਤਰਕਾਰ ਗਰਦਾਨਦਾ ਹੈ। ਠਾਕੁਰ ਦਾਸ ਚਾਵਲਾ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਦਾ ਮੁਦੱਈ ਹੈ। ਉਸ ਨੇ ਆਪਣੀ ਸਵੈ-ਜੀਵਨੀ 'ਚ ਦਰਜ ਲੇਖਾਂ 'ਚ ਪੰਜਾਬ ਹਿਤੈਸ਼ੀ ਪੱਤਰਕਾਰ ਅਤੇ ਸਾਹਿਤਕਾਰ ਹੋਣ ਦਾ ਸਬੂਤ ਦਿੱਤਾ ਹੈ। ਸਾਫ਼-ਸੁਥਰੀ, ਵੇਗ ਵਾਲੀ ਸ਼ੈਲੀ 'ਚ ਲਿਖੀ ਠਾਕੁਰ ਦਾਸ ਚਾਵਲਾ ਨੇ ਆਪਣੀ ਇਸ ਪੁਸਤਕ ਬਾਰੇ ਲਿਖਿਆ ਹੈ, 'ਪਿਛਲੇ 75 ਸਾਲ ਤੋਂ ਅੱਜ ਤੱਕ ਮੈਂ ਹਰ ਪਲ ਕੁਝ ਸਿੱਖਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ'। ਸੱਚਮੁੱਚ 'ਮੇਰੀ ਅਨੋਖੀ ਦੁਨੀਆ 50' ਠਾਕੁਰ ਦਾਸ ਚਾਵਲਾ ਦੀ ਜ਼ਿੰਦਗੀ ਵਿਚ ਕੁਝ ਕਰਨ ਅਤੇ ਸਿੱਖਣ ਦੀਆਂ ਕੋਸ਼ਿਸ਼ਾਂ ਦਾ ਤਤਸਾਰ ਹੈ।
ਪੁਸਤਕ ਦਾ ਹਾਸਲ ਇਹ ਵੀ ਹੈ ਕਿ ਲੇਖਕ/ਕਾਲਮਨਵੀਸ ਠਾਕੁਰ ਦਾਸ ਚਾਵਲਾ ਨੇ ਆਪਣੇ ਚਲੰਤ ਮਾਮਲਿਆਂ ਸਬੰਧੀ 7 ਲੇਖ ਇਸ ਵਿਚ ਸ਼ਾਮਿਲ ਕੀਤੇ ਹਨ, ਜੋ ਪਾਠਕਾਂ ਦੇ ਗਿਆਨ ਵਿਚ ਭਰਪੂਰ ਵਾਧਾ ਕਰਨਗੇ। ਉਨ੍ਹਾਂ ਨੇ ਆਪਣੇ ਜੀਵਨ ਦੀਆਂ ਘਟਨਾਵਾਂ, ਪ੍ਰਾਪਤੀਆਂ, ਸਮਾਜਿਕ ਸੰਸਥਾਵਾਂ ਦੀ ਕਾਰਗੁਜ਼ਾਰੀ ਅਤੇ ਮਿੱਤਰਾਂ, ਦੋਸਤਾਂ ਬਾਰੇ ਛੋਟੇ, ਵੱਡੇ 86 ਲੇਖ ਇਸ ਪੁਸਤਕ ਵਿਚ ਸ਼ਾਮਿਲ ਕੀਤੇ ਹਨ। ਪਾਕਿਸਤਾਨ ਬਣਨ ਵੇਲੇ ਦੀਆਂ ਘਟਨਾਵਾਂ ਤੋਂ ਲੈ ਕੇ ਆਪਣੇ ਵਪਾਰ, ਨੌਕਰੀ, ਪੱਤਰਕਾਰੀ, ਜੀਵਨ ਦੀਆਂ ਘਟਨਾਵਾਂ ਦਾ ਖ਼ਾਸ ਵਰਨਣ ਇਸ ਵਿਚ ਹੈ।
ਇਹ ਪੁਸਤਕ ਪਾਠਕਾਂ ਲਈ ਪ੍ਰੇਰਨਾ ਸ੍ਰੋਤ ਬਣੇਗੀ, ਮੇਰਾ ਇਹ ਮੰਨਣਾ ਹੈ।


ਗੁਰਮੀਤ ਸਿੰਘ ਪਲਾਹੀ
ਮੋ: 98158-02070
c c c


ਬੱਚਿਆਂ ਲਈ ਦਸ ਵਿਸ਼ਵ ਕਹਾਣੀਆਂ

ਅਨੁਵਾਦਕਾ : ਬਲਰਾਜ ਧਾਰੀਵਾਲ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ-ਚੰਡੀਗੜ੍ਹ
ਮੁੱਲ :150 ਸਫ਼ੇ 60
ਸੰਪਰਕ : 98783-17796


'ਬੱਚਿਆਂ ਲਈ ਦਸ ਵਿਸ਼ਵ ਕਹਾਣੀਆਂ' ਵਿਸ਼ਵ ਦੇ ਵੱਖ-ਵੱਖ ਪ੍ਰਸਿੱਧ ਬਾਲ ਕਹਾਣੀ ਲੇਖਕਾਂ ਦੀਆਂ ਕਹਾਣੀਆਂ ਦਾ ਸੰਗ੍ਰਹਿ ਹੈ, ਜਿਸ ਨੂੰ ਬਲਰਾਜ ਧਾਰੀਵਾਲ ਨੇ ਪੰਜਾਬੀ ਵਿਚ ਸੁੰਦਰ ਢੰਗ ਨਾਲ ਅਨੁਵਾਦ ਕੀਤਾ ਹੈ।
ਇਸ ਪੁਸਤਕ ਵਿਚ ਅੰਕਿਤ ਕਹਾਣੀਆਂ 'ਨਿੱਕਾ ਪੰਛੀ', 'ਦਾਗ਼ਾਂ ਵਾਲਾ ਆਲੂ ਬੁਖ਼ਾਰਾ', 'ਸ਼ੈਤਾਨ ਅਤੇ ਬਰੈੱਡ ਦਾ ਸੁੱਕਾ ਟੁਕੜਾ', 'ਤਿੰਨ ਪ੍ਰਸ਼ਨ' ਅਤੇ ਪਾਪਾ ਪਾਨੇਵ ਦੀ ਖ਼ਾਸ ਕ੍ਰਿਸਮਸ' ਕਹਾਣੀਆਂ ਦਾ ਮੂਲ ਲੇਖਕ ਲਿਓ ਟਾਲਸਟਾਏ ਹੈ। 'ਨਿੱਕਾ ਪੰਛੀ' ਕਹਾਣੀ ਵਿਚ ਨਿੱਕਾ ਮੁੰਡਾ ਸਈਉਜ਼ ਆਪਣੇ ਚਾਚੇ ਵਲੋਂ ਜਾਲ ਵਿਚ ਪੰਛੀ ਫੜ ਕੇ ਪਿੰਜਰੇ ਵਿਚ ਡੱਕਦਾ ਹੈ ਅਤੇ ਖ਼ੁਸ਼ ਹੁੰਦਾ ਹੈ ਪ੍ਰੰਤੂ ਜਦੋਂ ਗ਼ੁਲਾਮ ਜੀਵਨ ਜਿਊਣ ਵਾਲਾ ਉਹ ਪੰਛੀ ਪਿੰਜਰੇ ਵਿਚ ਹੀ ਮਰ ਜਾਂਦਾ ਹੈ ਤਾਂ ਸਈਉਜ਼ ਭਵਿੱਖ ਵਿਚ ਅਜਿਹਾ ਨਾ ਕਰਨ ਦਾ ਨਿਰਣਾ ਕਰਦਾ ਹੈ। ਹਸੌਣੀ ਕਹਾਣੀ 'ਦਾਗ਼ਾਂ ਵਾਲਾ ਆਲੂ ਬੁਖ਼ਾਰਾ' ਵਿਚ ਨਾਇਕਾ ਵਾਨਿਆ ਆਲੂ ਬੁਖ਼ਾਰਾ ਚੁਰਾ ਕੇ ਖਾ ਜਾਂਦੀ ਹੈ ਪ੍ਰੰਤੂ ਵਾਨਿਆ ਦੀ ਮਾਂ ਯੋਜਨਾ ਨਾਲ ਉਸ ਤੋਂ ਸੱਚ ਬੁਲਵਾ ਲੈਂਦੀ ਹੈ। 'ਸ਼ੈਤਾਨ ਅਤੇ ਬਰੈੱਡ ਦਾ ਸੁੱਕਾ ਟੁਕੜਾ' ਕਹਾਣੀ ਵਿਚ ਇਕ ਗ਼ਰੀਬ ਕਿਸਾਨ ਨੂੰ ਇਕ ਸ਼ੈਤਾਨ (ਦੁਸ਼ਟ-ਆਤਮਾ) ਸਾਵੀਂ ਪੱਧਰੀ ਜ਼ਿੰਦਗੀ ਦੇ ਅਸਲ ਮਾਰਗ ਤੋਂ ਭਟਕਾਉਣ ਦਾ ਯਤਨ ਕਰਦਾ ਹੈ। ਕਹਾਣੀ ਦਾ ਸੁਨੇਹਾ ਇਹ ਹੈ ਕਿ ਜੇਕਰ ਮਨੁੱਖ ਲੋਭ ਲਾਲਚ ਅਤੇ ਅਮੀਰੀ ਦੇ ਨਸ਼ੇ ਵਿਚ ਡੁੱਬ ਕੇ ਮਾਨਵੀ ਜੀਵਨ ਮੁੱਲਾਂ ਨੂੰ ਭੁਲ ਜਾਵੇ ਤਾਂ ਉਸ ਨੂੰ ਨੁਕਸਾਨ ਉਠਾਉਣਾ ਪੈਂਦਾ ਹੈ। 'ਤਿੰਨ ਪ੍ਰਸ਼ਨ' ਕਹਾਣੀ ਵਕਤ ਦੀ ਕਦਰ ਪਛਾਣ ਕੇ ਪਰਉਪਕਾਰੀ-ਭਾਵਨਾ ਗ੍ਰਹਿਣ ਕਰਨ ਦੀ ਪ੍ਰੇਰਨਾ ਦਿੰਦੀ ਹੈ। ਆਸਕਰ ਵਾਈਲਡ ਦੀ ਜਗਤ ਪ੍ਰਸਿੱਧ ਕਹਾਣੀ 'ਸੁਆਰਥੀ ਰਾਕਸ਼' ਇਸ ਸੁਨੇਹੇ ਦਾ ਸੰਚਾਰ ਕਰਦੀ ਹੈ ਕਿ ਨਫ਼ਰਤ ਅਤੇ ਹਊਮੈ ਦਾ ਤਿਆਗ ਕਰ ਕੇ ਅਤੇ ਬੱਚਿਆਂ ਪ੍ਰਤੀ ਪਿਆਰ ਦੀ ਭਾਵਨਾ ਵਧਾਉਣ ਨਾਲ ਹੀ ਜੀਵਨ ਵਿਚ ਸਕੂਨ ਹਾਸਲ ਹੋ ਸਕਦਾ ਹੈ। ਇਸ ਪੁਸਤਕ ਵਿਚ ਅੰਕਿਤ ਬਾਕੀ ਕਹਾਣੀਆਂ ਵਿਚੋਂ 'ਏਡਾਲਫ਼ (ਛੋਟਾ ਖ਼ਰਗੋਸ਼)' (ਡੀ.ਐਚ.ਲਾਰੈਂਸ), 'ਰਿਕੀ ਟਿਕੀ ਤਵੀ' (ਰੁਦਯਾਰਡ ਕਿਪਲਿੰਗ), 'ਸਾਂਤਾ ਕਲਾਜ਼ ਦੀ ਆਪਣੀ ਧੀ ਸੂਸੀ' ਵੱਲ ਚਿੱਠੀ' (ਮਾਰਕ ਟਵੇਨ) ਅਤੇ 'ਉਡੀਕ ਦਾ ਇਕ ਦਿਨ' (ਅਰਨੈਸਟ ਹੈਮਿੰਗਵੇ) ਕਹਾਣੀਆਂ ਦੇ ਦਿਲਚਸਪ ਕਥਾਨਕ ਬਾਲ ਪਾਠਕਾਂ ਦੇ ਮਨਾਂ ਵਿਚ ਜੀਵਨ ਜੁਗਤਾਂ ਦੇ ਭੇਦ ਸਮਝਾਉਂਦੇ ਹਨ ਅਤੇ ਮੁਸ਼ਕਿਲਾਂ ਨਾਲ ਜੂਝਣਾ ਸਿਖਾ ਕੇ ਨਿੱਗਰ ਅਸੂਲਾਂ ਨਾਲ ਜੋੜਦੇ ਹਨ। ਇਨ੍ਹਾਂ ਕਹਾਣੀਆਂ ਦੇ ਪਾਤਰਾਂ ਦਾ ਕਹਾਣੀ ਵਿਚਲੇ ਘਟਨਾਕ੍ਰਮ ਨਾਲ ਸੁੰਦਰ ਸੰਤੁਲਨ ਨਿਰੰਤਰ ਬਣਿਆ ਰਹਿੰਦਾ ਹੈ। ਛੋਟੇ-ਛੋਟੇ ਤੇ ਦਿਲਚਸਪ ਵਾਕਾਂ ਨਾਲ ਸ਼ਿੰਗਾਰੀ ਇਹ ਰੰਗਦਾਰ ਪੁਸਤਕ ਬਾਲ ਮਨਾਂ ਵਿਚ ਜਿਗਿਆਸਾ ਪੈਦਾ ਕਰਦੀ ਹੈ। ਚੰਗਾ ਹੁੰਦਾ ਜੇਕਰ ਪੁਸਤਕ ਦੀ ਕੀਮਤ ਸੀਮਤ ਰੱਖੀ ਜਾਂਦੀੇ। ਖ਼ੈਰ, ਬੱਚਿਆਂ ਲਈ ਇਹ ਪੁਸਤਕ ਇਕ ਸੁੰਦਰ ਤੋਹਫ਼ਾ ਹੈ।


ਡਾ. ਦਰਸ਼ਨ ਸਿੰਘ 'ਆਸ਼ਟ'
ਮੋ. 98144-23703


ਸੂਲਾਂ ਦਾ ਸਾਲਣੁ
ਲੇਖਕ : ਖ਼ਾਲਿਦ ਹੁਸੈਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 149
ਸੰਪਰਕ : 094191-83485.


ਖ਼ਾਲਿਦ ਹੁਸੈਨ ਦਾ ਹਥਲਾ ਕਹਾਣੀ ਸੰਗ੍ਰਹਿ ਸਾਹਿਤ ਅਕਾਦਮੀ ਦੁਆਰਾ ਪੁਰਸਕ੍ਰਿਤ ਹੈ। ਇਸ ਵਿਚ 14 ਵੱਡੀਆਂ ਅਤੇ 10 ਮਿੰਨੀ ਕਹਾਣੀਆਂ ਸੰਕਲਿਤ ਕੀਤੀਆਂ ਗਈਆਂ ਹਨ। ਚੇਤੇ ਰਹੇ ਕਿ ਇਨ੍ਹਾਂ 'ਚੋਂ 6 ਵੱਡੀਆਂ ਪ੍ਰਸਿੱਧ ਕਹਾਣੀਆਂ (ਇਸ਼ਕ ਮਲੰਗੀ, ਲਕੀਰ, ਪ੍ਰੇਮ ਖੇਲਣ ਕਾ ਚਾਓ, ਜਿਨ੍ਹਾਂ ਖਾਧੀ ਚੋਪੜੀ, ਸ਼ਾਦਾਂ ਬਿੱਲੀ ਜੰਮੂ ਵਾਲੀ, ਰੂਹ ਤੇ ਕਲਬੂਤ) ਨੂੰ ਉਸ ਦੇ ਕਥਾ ਸੰਗ੍ਰਹਿ 'ਇਸ਼ਕ ਮਲੰਗੀ' ਵਿਚ ਸ਼ਾਮਿਲ ਕੀਤੇ ਜਾਣ ਦਾ ਅਵਸਰ ਮਿਲ ਚੁੱਕਾ ਹੈ। ਲੇਖਕ ਜੰਮੂ ਦਾ ਵਾਸੀ ਹੋਣ ਕਾਰਨ ਸੁਭਾਵਿਕ ਹੀ ਉਸ ਦੀਆਂ ਕਹਾਣੀਆਂ ਵਿਚ ਜੰਮੂ-ਕਸ਼ਮੀਰ ਦੀ ਆਂਚਲਿਕਤਾ ਪ੍ਰਵੇਸ਼ ਕਰ ਗਈ ਹੈ। ਉਸ ਦੀਆਂ ਕਹਾਣੀਆਂ ਦੇ ਪਾਤਰ ਉਸ ਦੇ ਜਾਣੇ-ਪਛਾਣੇ ਹਨ। ਉਸ ਨੇ ਅਣਛੂਹੇ ਵਿਸ਼ਿਆਂ ਦਾ ਗਲਪੀਕਰਨ ਕੀਤਾ ਹੈ।
ਕਿਹਾ ਜਾ ਸਕਦਾ ਹੈ ਕਿ ਉਸ ਦੇ ਸਵੈ-ਸੰਸਮਰਣ ਅਤੇ ਪਰ-ਸੰਸਮਰਣ (ਦੁੱਖਾਂ-ਸੁੱਖਾਂ ਦੀਆਂ ਯਾਦਾਂ) ਉਸ ਦੀ ਯਾਦ ਤਲ ਅਤੇ ਸਿਰਜਣ-ਪਲਾਂ ਵਿਚੋਂ ਹੀ ਇਹ ਕਹਾਣੀਆਂ ਹੋਂਦ ਗ੍ਰਹਿਣ ਕਰਦੀਆਂ ਹਨ। ਲੇਖਕ ਦਾ ਕਥਨ ਹੈ ਕਿ ਕਹਾਣੀ 'ਧਰਤੀ, ਸਮਾਜ ਤੇ ਜ਼ਿੰਦਗੀ 'ਚੋਂ ਕਸ਼ੀਦ ਕੀਤਾ ਹੋਇਆ ਇਕ ਰਚਨਾਤਮਿਕ ਸੱਚ ਹੁੰਦਾ ਹੈ' ਪੰ. 15. ਉਸ ਦੀਆਂ ਮਿੰਨੀ ਕਹਾਣੀਆਂ ਵੀ ਪਾਠਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਡੂੰਘਾ ਅਧਿਐਨ ਕਰਦਿਆਂ ਵੱਡੀਆਂ 14 ਕਹਾਣੀਆਂ ਦੇ 'ਕੇਂਦਰੀ ਸੂਤਰ' ਸਹਿਜੇ ਹੀ ਪਛਾਣੇ ਜਾ ਸਕਦੇ ਹਨ। ਮਸਲਨ : ਨਾਇਕ ਦੀ ਨਾਇਕਾ ਨਾਲ ਜਨੂੰਨ ਦੀ ਆਖ਼ਰੀ ਹੱਦ ਤੱਕ 'ਇਕ-ਤਰਫ਼ੇ' ਪਿਆਰ ਦੀ ਕਹਾਣੀ ਹੈ ਜੋ ਭਾਰਤ-ਵੰਡ ਕਾਰਨ ਅਧਵਾਟੇ ਹੀ ਦਮ ਤੋੜ ਗਿਆ (ਇਸ਼ਕ ਮਲੰਗੀ), ਭਾਰਤ-ਵੰਡ ਦੇ ਕਾਰਨ 'ਭਾਰਤ-ਪਾਕਿ' ਦੇ ਕਠੋਰ ਕਾਨੂੰਨਾਂ ਕਾਰਨ ਨਾਇਕ-ਨਾਇਕਾ ਦੇ ਪਿਆਰ ਦਾ ਹਿਰਦੇਵੇਧਕ ਅੰਤ ਹੈ (ਲਕੀਰ), ਨਾਇਕ ਦੀ ਆਰਥਿਕ ਤੇ ਸਮਾਜਿਕ ਚੜ੍ਹਤ ਉਪਰੰਤ ਵਿਹਲੜ ਨਾਲਾਇਕ ਪੁੱਤਰਾਂ ਕਾਰਨ ਨਿੱਘਰਦੀ ਅਵਸਥਾ ਦਾ ਬਿਰਤਾਂਤ ਹੈ (ਪ੍ਰੇਮ ਖੇਲਣ ਕਾ ਚਾਓ), ਨਾਇਕ ਮੁਜਾਹਿਦਾਂ ਨਾਲ ਨੇੜਤਾ ਰੱਖਦਾ ਹੋਇਆ ਇਕ ਹਿੰਦੂ ਦੀ ਜਾਨ ਬਖਸ਼ੀ ਲਈ ਲੜ ਰਿਹਾ ਹੈ (ਮਨੁੱਖ ਅੰਦਰ ਲੁਕਿਆ ਮਨੁੱਖ) ਇਕ ਅਜਿਹੀ ਬੇਬੇ ਦੀ ਦਾਸਤਾਂ ਹੈ ਜੋ ਫ਼ੌਜ ਦੇ ਮੇਜਰ ਅਤੇ ਮੌਲਵੀਆਂ ਦੌਰਾਨ ਸੁਲ੍ਹਾ ਦੀ ਪੇਸ਼ਕਸ਼ ਕਰਦੀ ਹੈ (ਸੂਲਾਂ ਭਰੇ ਪੈਂਡੇ), ਨਾਇਕ ਸਲਾਮ ਪੰਡਿਤ ਪਰਿਵਾਰ ਦੀ ਇੱਜ਼ਤ ਲਈ ਮਜਬੂਰੀ-ਵੱਸ ਖਾੜਕੂ ਬਣਦਾ ਹੈ ਪਰ ਦੋਵਾਂ ਮੁਲਕਾਂ ਦਾ ਵੈਰ ਸਹੇੜ ਲੈਂਦਾ ਹੈ (ਜਿੰਦ ਕੜਾਹੀ ਸਾੜ ਮੁਕਾਈ), ਵੱਖ-ਵੱਖ ਧਰਮਾਂ ਦੇ ਨਿਰਦੋਸ਼ ਮਾਰੇ ਗਏ ਬੰਦਿਆਂ ਦਾ ਦਿਲ-ਕੰਬਾਊ ਚਿਤਰਨ ਹੈ (ਜਿਊਂਦੀਆਂ ਅੱਖਾਂ ਦੀ ਦਾਸਤਾਨ), ਬੇਈਮਾਨੀ ਨਾਲ ਕਮਾਏ ਧਨ ਅਤੇ ਪ੍ਰਸਿੱਧੀ ਦੇ ਦੁਖਾਂਤਕ ਅੰਤ ਦੀ ਪ੍ਰਸਤੁਤੀ ਹੈ (ਜਿਨ੍ਹਾਂ ਖਾਧੀ ਚੋਪੜੀ) ਮਜਬੂਰੀ-ਵੱਸ ਖਾੜਕੂ ਬਣੇ ਬੰਦੇ ਵੀ ਇਨਸਾਨੀਅਤ ਦਾ ਕਤਲ ਨਹੀਂ ਹੋਣ ਦਿੰਦੇ (ਇਕ ਮਰੇ ਬੰਦੇ ਦੀ ਕਹਾਣੀ), (ਇਸ਼ਕ ਹਕੀਕੀ ਤੇ ਇਸ਼ਕ ਮਜਾਜ਼ੀ ਦਰਮਿਆਨ ਤਣਾਅ ਦਾ ਗਲਪੀਕਰਨ ਹੈ (ਸ਼ਾਦਾਂ ਬਿੱਲੀ ਜੰਮੂ ਵਾਲੀ), ਸੁਪਨੇ ਦੇ ਆਧਾਰ 'ਤੇ ਲਿਆ ਹੈਮਲਟ-ਨੁਮਾ ਪੰਗਾ ਹੈ (ਰੂਹ ਤੇ ਕਲਬੂਤ), ਨਾਇਕ ਵਲੋਂ ਹਿੰਦੂ ਭੈਣ-ਭਰਾਵਾਂ ਦੀ ਸੁਰੱਖਿਆ ਦਾ ਮਸਲਾ ਹੈ (ਮੈਲੀ ਧੁੱਪ), ਸਰਕਸ ਦੇ ਹਾਥੀ ਦਾ ਪਾਕਿਸਤਾਨ ਵੱਲ ਜਾਣਾ, ਬਦਲੇ ਵਿਚ ਭਾਰਤੀ ਸਰਕਾਰ ਤੋਂ ਢਾਈ ਲੱਖ ਦੀ ਮੰਗ (ਢਾਈ ਲੱਖ ਦਾ ਹਾਥੀ), ਧਾਰਮਿਕ ਲੋਕਾਂ ਦੇ ਅਵੱਲੇ ਇਸ਼ਕ 'ਤੇ ਵਿਅੰਗ (ਇਸ਼ਕ ਦੀ ਨਵੀਓਂ ਨਵੀਂ ਬਹਾਰ) ਇਤਿਆਦਿ।
ਖ਼ਾਲਿਦ ਹੁਸੈਨ ਇਕ ਪ੍ਰਸਿੱਧ ਅਤੇ ਪ੍ਰਮਾਣਿਤ ਕਹਾਣੀਕਾਰ ਹੈ। ਉੱਤਮ ਪੁਰਖੀ ਸ਼ੈਲੀ ਦਾ ਅਧਿਕ ਪ੍ਰਯੋਗ ਕਰਦਾ ਹੈ। ਪਦ-ਲੋਪ ਦਾ ਪ੍ਰਯੋਗ ਹੈ। ਫੋਕਸੀਕਰਨ ਬਦਲਵਾਂ ਹੈ। ਭਾਸ਼ਾ ਵਿਚ ਰਵਾਨਗੀ ਹੈ। ਹਰ ਕਹਾਣੀ ਵਿਚ ਢੁਕਵੇਂ ਅਖਾਣਾਂ ਦਾ ਪ੍ਰਯੋਗ ਹੈ। ਉਸ ਦੀਆਂ ਕਹਾਣੀਆਂ 'ਚੋਂ ਅਨੇਕਾਂ ਅਟੱਲ ਸਚਾਈਆਂ ਨੋਟ ਕੀਤੀਆਂ ਜਾ ਸਕਦੀਆਂ ਹਨ। ਮਨਮੋਹਨ ਵਰਗੇ ਵਿਦਵਾਨ ਵੀ ਉਸ ਦੀ ਕਹਾਣੀ ਕਲਾ ਤੋਂ ਪ੍ਰਭਾਵਿਤ ਹਨ। ਇਕ ਰਿਸਰਚ ਸਕਾਲਰ (ਕਮਲਦੀਪ ਸਿੰਘ) ਤੋਂ ਸੰਪਾਦਕੀ ਸ਼ਬਦ ਲਿਖਵਾਉਣਾ ਉਸ ਵਲੋਂ ਗਾਲਪਨਿਕ ਖੋਜ ਨੂੰ ਉਤਸ਼ਾਹਿਤ ਕਰਨ ਦਾ ਉਪਰਾਲਾ ਹੀ ਤਾਂ ਹੈ।


ਡਾ. ਧਰਮ ਚੰਦ ਵਾਤਿਸ਼
vatish.dharamchand@gmail.com


ਖੁਰਪਾ

ਲੇਖਕ : ਰਿਪੁਦਮਨ ਸਿੰਘ ਰੂਪ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 64
ਸੰਪਰਕ : 98767-68960.


ਰਿਪੁਦਮਨ ਸਿੰਘ ਰੂਪ ਜਾਣਿਆ-ਪਛਾਣਿਆ ਲੇਖਕ ਹੈ। 'ਖੁਰਪਾ' ਮਿੰਨੀ ਕਹਾਣੀ ਸੰਗ੍ਰਹਿ ਉਸ ਦਾ ਦੂਜਾ ਮਿੰਨੀ ਕਹਾਣੀਆਂ ਦਾ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ ਸਾਢੇ ਤਿੰਨ ਦਰਜਨ ਰਚਨਾਵਾਂ ਹਨ।
ਰਿਪੁਦਮਨ ਸਿੰਘ ਰੂਪ ਦੀਆਂ ਕਹਾਣੀਆਂ ਦਾ ਪਾਠ ਕਰਦਿਆਂ ਇਹ ਅਨੁਭਵ ਹੋਇਆ ਹੈ, ਉਸ ਦੀਆਂ ਕਹਾਣੀਆਂ ਦੇ ਬਹੁਚਰਚਿਤ ਵਿਸ਼ੇ, ਲੋਕ ਜੀਵਨ ਦੀਆਂ ਸਮੱਸਿਆਵਾਂ, ਮਾਨਸਿਕ ਦਵੰਦਾਂ ਵਿਚ ਜਕੜੇ ਲੋਕਾਂ, ਆਪਸੀ ਨਿੱਕੇ-ਮੋਟੇ ਝਗੜਿਆਂ, ਪ੍ਰਚੱਲਿਤ ਰਵਾਇਤਾਂ, ਸਮਾਜ ਵਿਚ ਦੂਹਰੇ ਮਾਪਦੰਡ ਅਪਣਾਉਣ ਵਾਲਿਆਂ ਦੰਭੀ ਕਿਰਦਾਰਾਂ ਦਾ ਜ਼ਿਕਰ ਇਸ ਗੱਲ ਦੀ ਪ੍ਰੋੜ੍ਹਤਾ ਹੈ ਕਿ ਰੂਪ ਦੀਆਂ ਇਨ੍ਹਾਂ ਮਿੰਨੀ ਕਹਾਣੀਆਂ ਸਮੇਂ ਦੇ ਯਥਾਰਥ ਨੂੰ ਪੇਸ਼ ਕਰਨ ਵਿਚ ਆਪਣੇ ਮਿੰਨੀ ਸੁਨੇਹੇ ਸੰਚਾਰ ਕੇ ਪਾਠਕਾਂ ਦੇ ਮਨਾਂ ਅੰਦਰ ਸਮੇਂ ਦਾ ਯਥਾਰਥ ਸੰਕਲਪ ਪੇਸ਼ ਕਰ ਸਕਣ ਵਿਚ ਸਫਲ ਹਨ।
ਇਨ੍ਹਾਂ ਕਹਾਣੀਆਂ ਦੇ ਵਿਸ਼ੇ ਜਦ ਕਿ ਬੀਤੇ ਅਥਵਾ ਬੀਤ ਰਹੇ ਸਮੇਂ ਦਾ ਚਿਤਰਨ ਕੀਤੇ ਕਹਾਣੀਆਂ ਦੇ ਵਿਸ਼ਿਆਂ ਵਿਚ ਹੈ, ਉਥੇ ਇਨ੍ਹਾਂ ਕਹਾਣੀਆਂ ਦਾ ਅਭਿਵਿਅਕਤੀ ਪੱਖ, ਵਿਅੰਗਾਤਮਕ, ਕਲਾਤਮਿਕ ਅਤੇ ਰਹੱਸਾਤਮਿਕ ਹੈ। ਅਨੇਕਾਂ ਕਹਾਣੀਆਂ ਦੇ ਵਿਸ਼ੇ ਅਰਥ-ਭਰਪੂਰ ਸਮੇਂ ਦੇ ਯਥਾਰਥ ਦੀਆਂ ਜਿਊਂਦੀਆਂ ਜਾਗਦੀਆਂ ਤਸਵੀਰਾਂ ਜਾਪਦੀਆਂ ਹਨ। ਰਿਪੁਦਮਨ ਸਿੰਘ ਰੂਪ ਦੇ ਲੰਮੇ ਜੀਵਨ ਤਜਰਬਿਆਂ ਦੇ ਸੱਚ ਦਾ ਇਨ੍ਹਾਂ ਵਿਚ ਪੇਸ਼ ਯਥਾਰਥ ਹਕੀਕਤ ਪਸੰਦ ਹੈ। ਮਿੰਨੀ ਰੂਪ 'ਚ ਸਫਲ ਕਹਾਣੀਆਂ ਲਿਖਣ ਲਈ ਲੇਖਕ ਵਧਾਈ ਦਾ ਹੱਕਦਾਰ ਹੈ।


ਡਾ. ਅਮਰ ਕੋਮਲ
ਮੋ: 91-84378-73565


ਕਰੂੰਬਲਾਂ
ਲੇਖਕ : ਕੈਪਟਨ ਪੂਰਨ ਸਿੰਘ ਗਗੜਾ
ਪ੍ਰਕਾਸ਼ਕ : ਕੈਫੇ ਵਰਲਡ, ਜਲੰਧਰ
ਮੁੱਲ : 150 ਰੁਪਏ, ਸਫ਼ੇ : 111
ਸੰਪਰਕ : 98553-10039


'ਕਰੂੰਬਲਾਂ' ਕਾਵਿ ਪੁਸਤਕ ਕੈਪਟਨ ਪੂਰਨ ਸਿੰਘ ਗਗੜਾ ਦੀ ਪਲੇਠੀ ਪੁਸਤਕ ਹੈ। ਇਸ ਕਾਵਿ ਸੰਗ੍ਰਹਿ ਵਿਚ ਉਨ੍ਹਾਂ ਦੀਆਂ 73 ਰਚਨਾਵਾਂ ਸ਼ਾਮਿਲ ਹਨ। 'ਮਾਂ ਬੋਲੀ ਪੰਜਾਬੀ' ਦੀ ਸਿਫ਼ਤ ਨਾਲ ਸ਼ੁਰੂ ਹੋਈ ਇਹ ਪੁਸਤਕ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ, ਰਿਸ਼ਤੇ, ਨਸ਼ਿਆਂ ਦੀ ਸਮੱਸਿਆ, ਲੋਕਾਂ ਦੇ ਅੰਧ-ਵਿਸ਼ਵਾਸ, ਦੇਸ਼ ਪਿਆਰ, ਸਿਆਸਤ ਅੰਦਰਲੀਆਂ ਕੂਟਨੀਤਕ ਚਾਲਾਂ, ਬਾਬੇ ਨਾਨਕ ਦਾ 550ਵਾਂ ਜਨਮ ਦਿਨ ਆਦਿ ਸਭ ਵਿਸ਼ਿਆਂ ਨੂੰ ਆਪਣੀ ਬੁੱਕਲ ਵਿਚ ਸਮਾਉਂਦੀ ਹੈ। ਕਿਸਾਨੀ ਹੱਕਾਂ ਬਾਰੇ ਵੀ ਉਹ ਬੇਬਾਕੀ ਨਾਲ ਲਿਖਦਾ ਹੈ :
ਅਜੇ ਨਾ ਮੰਨੀ ਦਿੱਲੀ,
ਸੰਘਰਸ਼ਾਂ ਨਾਲ ਮਨਾਵਾਂਗੇ,
ਵਾਰ ਕੇ ਜਾਨਾਂ ਦੇਸ਼ ਤੋਂ
ਕਿਰਸਾਨਾਂ ਨੂੰ ਬਚਾਵਾਂਗੇ। (ਪੰਨਾ 53)
ਨਾਰੀ ਸੰਵੇਦਨਾ ਬਾਰੇ ਵੀ ਉਨ੍ਹਾਂ ਨੇ ਭਾਵਪੂਰਤ ਰਚਨਾਵਾਂ ਕੀਤੀਆਂ ਹਨ। ਧੀ, ਭੈਣ, ਮਾਂ, ਪਤਨੀ ਆਦਿ ਰਿਸ਼ਤਿਆਂ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਵੀ ਕੀਤਾ ਹੈ। ਧਾਰਮਿਕ ਫ਼ਿਰਕਾਪ੍ਰਸਤੀ ਨਾਲ ਸਮਾਜ ਵਿਚ ਆਉਂਦੀ ਗਿਰਾਵਟ ਸੰਬੰਧੀ ਵੀ ਇਹ ਕਵੀ ਚਿੰਤਤ ਹੈ। ਮੰਦਰ ਬਨਾਮ ਮਸਜਿਦ ਕਵਿਤਾ ਇਸ ਸੰਬੰਧੀ ਵੇਖੀ ਜਾ ਸਕਦੀ ਹੈ। ਲੇਖਕ ਨੇ ਮਾਨਵੀ ਵਰਤਾਰਿਆਂ ਬਾਰੇ ਵੀ ਕੁਝ ਕਵਿਤਾਵਾਂ ਲਿਖੀਆਂ ਹਨ। ਮੁਫ਼ਤਖੋਰਾਂ ਦੇ ਨਾਂਅ, ਇਲੈਕਸ਼ਨ, ਬੇਦਰਦਾਂ ਦੇ ਨਾਂਅ ਕਵਿਤਾਵਾਂ ਵੇਖੀਆਂ ਜਾ ਸਕਦੀਆਂ ਹਨ। 'ਵਿਰਸੇ ਦੀਆਂ ਬਾਤਾਂ' ਬੜੀ ਪ੍ਰਸੰਸਾਯੋਗ ਰਚਨਾ ਹੈ, ਜਿਸ ਵਿਚ ਸੱਭਿਆਚਾਰ ਵਿਚ ਆਉਂਦੇ ਬਦਲਾਅ ਬਾਰੇ ਪੇਸ਼ਕਾਰੀ ਹੈ ਤੇ ਅਣਗਿਣਤ ਹੀ ਪੁਰਾਣੇ ਸ਼ਬਦ ਪਾਠਕਾਂ ਨੂੰ ਵੇਖਣ ਨੂੰ ਮਿਲਦੇ ਹਨ। ਕਵੀ ਨੇ ਕੁਝ ਸ਼ਖ਼ਸੀਅਤਾਂ ਲਈ ਸ਼ਰਧਾਂਜਲੀ ਰੂਪੀ ਰਚਨਾ ਕੀਤੀ ਹੈ ਜਗ ਜਿਉਂਦਿਆਂ ਦੇ ਮੇਲੇ (ਕਰਨਲ ਭਾਗ ਸਿੰਘ ਤਿਹਾੜਾ ਦੇ ਨਾਂਅ) ਸ. ਹਾਕਮ ਸਿੰਘ ਸਾਹਿਤਕਾਰ ਬਾਰੇ, ਪੂਰਨ ਕਾਉਂਕੇ ਦੇ ਨਾਂਅ ਆਦਿ ਰਚਨਾਵਾਂ ਵੇਖੀਆਂ ਜਾ ਸਕਦੀਆਂ ਹਨ। 'ਬਟਵਾਰੇ' ਦੇ ਦੁਖਾਂਤ ਬਾਰੇ ਬੜੀ ਭਾਵਪੂਰਤ ਰਚਨਾ ਕਵੀ ਨੇ ਕੀਤੀ ਹੈ :
ਮਾਵਾਂ ਪੁੱਤਾਂ ਤੋਂ ਵਿਛੜੀਆਂ
ਵਿਛੜੇ ਭੈਣਾਂ ਤੋਂ ਵੀਰ ਸਨ
ਰਾਮ ਰਹੀਮ ਦਾ ਪਿਆ ਵਿਛੋੜਾ
ਵਿਛੜੇ ਦਰਿਆਵਾਂ ਤੋਂ ਨੀਰ ਸਨ।
(ਪੰਨਾ 66)
ਫ਼ਲਸਫ਼ਾ ਏ ਜ਼ਿੰਦਗੀ, ਖੁਆਬਾਂ ਦੀ ਪਰਵਾਜ਼, ਮ੍ਰਿਗ ਤ੍ਰਿਸ਼ਨਾ, ਰੱਬ ਬਨਾਮ ਬੰਦਾ, ਦੂਰੀ, ਹਰਫ਼ਾਂ ਦੀ ਅੱਗ, ਇਨਸਾਨੀਅਤ ਲਈ ਦੁਆਵਾਂ, ਵਿਛੜੇ ਯਾਰਾਂ ਦੇ ਗ਼ਮ, ਸਿੰਘ ਸੂਰਮੇ ਆਦਿ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ।
ਇਸ ਤਰ੍ਹਾਂ ਸਮੁੱਚੀਆਂ ਕਾਵਿ ਰਚਨਾਵਾਂ ਪਾਠਕ ਨੂੰ ਸਮਾਜਿਕ ਸਮੱਸਿਆਵਾਂ ਅਤੇ ਚੁਣੌਤੀਆਂ ਬਾਰੇ ਸੋਚਣ ਲਈ ਮਜਬੂਰ ਕਰਦੀਆਂ ਹਨ। ਕਰੂੰਬਲਾਂ ਕਾਵਿ ਸੰਗ੍ਰਹਿ ਦਾ ਰਚਣਹਾਰ ਕੈਪਟਨ ਪੂਰਨ ਸਿੰਘ ਗਗੜਾ ਮੁਬਾਰਕ ਦਾ ਹੱਕਦਾਰ ਹੈ, ਜਿਸ ਦਾ ਇਹ ਪਲੇਠਾ ਕਾਵਿ ਸੰਗ੍ਰਹਿ ਜੀਵਨ ਅਤੇ ਸਮਾਜ ਦੀਆਂ ਸਮੱਸਿਆਵਾਂ ਬਾਰੇ ਚਿੰਤਾ ਜ਼ਾਹਰ ਕਰਦਾ ਹੈ।


ਪ੍ਰੋ. ਕੁਲਜੀਤ ਕੌਰ
c c c


ਕਦੋਂ ਮਿਲੇਗੀ ਪਰਵਾਜ਼
ਸੰਪਾਦਕ : ਜਸਵੰਤ ਕੌਰ ਬੈਂਸ
ਪ੍ਰਕਾਸ਼ਕ : ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ, ਮਾਹਿਲਪੁਰ, ਹੁਸ਼ਿਆਰਪੁਰ
ਮੁੱਲ : 250 ਰੁਪਏ, ਸਫ਼ੇ : 91
ਸੰਪਰਕ : 98150-18947


ਹਥਲੇ ਕਾਵਿ-ਸੰਗ੍ਰਹਿ 'ਕਦੋਂ ਮਿਲੇਗੀ ਪਰਵਾਜ਼' ਦੀ ਸੰਪਾਦਕ ਜਸਵੰਤ ਕੌਰ ਬੈਂਸ ਪੰਜ ਕਾਵਿ-ਸੰਗ੍ਰਹਿਾਂ 'ਕਾਲੀ ਲੋਈ', 'ਸੰਧੂਰੀ ਮਿੱਟੀ ਦੀ ਖੁਸ਼ਬੋ', 'ਕਿੰਜ ਰਿਸ਼ਤੇ 'ਤੇ ਮਾਣ ਕਰਾਂ', 'ਵਸਦੀ ਤੇਰੇ ਸਾਹਾਂ ਵਿਚ', 'ਹਨੇਰੇ ਪੰਧ ਦੀ ਲੋਅ' ਤੋਂ ਇਲਾਵਾ ਸੰਪਾਦਕ ਕਹਾਣੀ ਤੇ ਲੇਖ ਸੰਗ੍ਰਹਿ 'ਜਾਣਾ ਏ ਉਸ ਪਾਰ' ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕੀ ਹੈ। ਇਸ ਪੁਸਤਕ ਨੂੰ ਸਪਾਂਸਰ ਕਰਕੇ ਪਾਠਕਾਂ ਤੱਕ ਪਹੁੰਚਾਉਣ ਲਈ ਲੈਸਟਰ (ਯੂ.ਕੇ.) ਰਹਿੰਦੇ ਜਸਪਾਲ ਸਿੰਘ ਮਾਨ ਅਤੇ ਸਹਿਯੋਗੀ ਸਤਵੰਤ ਕੌਰ ਸਹੋਤਾ, ਸੁਖਵੰਤ ਕੌਰ ਗਰੇਵਾਲ, ਰਾਜਪ੍ਰੀਤ ਕੌਰ, ਆਰ.ਕੇ. ਰਾਹੀ ਅਤੇ ਮਨਜਿੰਦਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।
ਲੈਸਟਰ (ਯੂ.ਕੇ.) ਰਹਿੰਦੇ ਜਸਵੰਤ ਕੌਰ ਬੈਂਸ ਤੇ ਲੈਸਟਰ (ਯੂ.ਕੇ.) ਰਹਿੰਦੇ ਜਸਪਾਲ ਸਿੰਘ ਮਾਨ ਦੇ ਸਿਰੜ ਨੂੰ ਸਲਾਮ ਕਰਨਾ ਬਣਦਾ ਹੈ ਜੋ ਸੱਤ ਸਮੁੰਦਰੋਂ ਪਾਰ ਜਾ ਕੇ ਵੀ ਪੰਜਾਬੀ ਅਦਬ ਦੀ ਧੂਣੀ ਧੁਖਾ ਰਹੇ ਹਨ। ਹਥਲਾ ਕਾਵਿ-ਸੰਗ੍ਰਹਿ 43 ਕਵੀਆਂ/ਕਵਿਤਰੀਆਂ ਦਾ ਸਾਂਝਾ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਸਾਰੇ ਅਦੀਬਾਂ ਨੇ ਕੋਰੋਨਾ ਮਹਾਂਮਾਰੀ ਨਾਲ ਜੂਝਦਿਆਂ ਜਿਸ ਤਰ੍ਹਾਂ ਆਮ ਬੰਦੇ ਨੇ ਦੁਸ਼ਵਾਰੀਆਂ ਸਹਾਰੀਆਂ ਅਤੇ ਤਾਲਾਬੰਦੀ ਹੋਣ ਕਰਕੇ ਜਿਸ ਤਰ੍ਹਾਂ ਆਪਣੇ ਹੀ ਦੇਸ਼ ਵਿਚ ਪਰਦੇਸੀਆਂ ਵਾਂਗ ਪੈਰਾਂ 'ਚ ਛਾਲਿਆਂ ਦੀ ਕਮਾਈ ਲੈ ਕੇ ਸੈਂਕੜੇ ਮੀਲਾਂ ਦਾ ਪੰਧ ਕਰਦਿਆਂ ਆਪਣੇ ਘਰਾਂ ਨੂੰ ਪਰਤੇ ਹਨ, ਦਾ ਵਿਵਰਨ ਸੰਮਿਲਤ ਅਦੀਬਾਂ ਨੇ ਆਪਣੀ ਕਲਮ ਦੀ ਨੋਕ ਹੇਠ ਲਿਆਂਦਾ ਹੈ। ਸੰਮਿਲਤ ਕਵੀ/ਕਵਿਤਰੀਆਂ ਸਿਖਾਂਦੜੂ ਪ੍ਰਯਤਨ ਦੇ ਆਭਾ ਮੰਡਲ ਦੇ ਸਿਤਾਰੇ ਹਨ ਤੇ ਨਿਕਟ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਨਿੱਗਰ ਆਸ ਬੱਝਦੀ ਦਿਖਾਈ ਦੇ ਰਹੀ ਹੈ। ਕੋਰੋਨਾ ਕਾਲ ਦੀ ਸਮੁੱਚਤਾ ਦਾ ਪ੍ਰਗਟਾਵਾ ਕਰਦੀ ਜਸਵਿੰਦਰ ਸਿੰਘ ਜੱਸੀ ਦੀ ਗ਼ਜ਼ਲ ਦਾ ਨਮੂਨਾ ਹਾਜ਼ਰ ਹੈ :
'ਪਤਾ ਨਹੀਂ ਸੀ ਮੇਰੇ ਮੌਲਾ ਐਸੇ ਦਿਨ ਵੀ ਆਵਣਗੇ
ਇਕ ਦੂਜੇ ਨੂੰ ਤੱਕ ਕੇ ਬੰਦੇ ਏਦਾਂ ਵੀ ਡਰ ਜਾਵਣਗੇ
ਦੁਨੀਆਦਾਰੀ ਰਿਸ਼ਤੇਦਾਰੀ ਮਨ ਨੂੰ ਮੂਲ ਨਾ ਭਾਏਗੀ
ਦੂਰ ਖਲੋ ਕੇ ਇਕ ਦੂਜੇ ਨੂੰ ਸਾਰੇ ਫ਼ਤਹਿ ਬੁਲਾਵਣਗੇ
ਆਪਣਿਆਂ ਦੀ ਲਾਸ਼ ਉਠਾਵਣ ਦਾ ਜੇਰਾ ਰਹਿਣਾ ਨਹੀਂ
ਆਪਣਿਆਂ ਦੀ ਲਾਸ਼ ਦੇਖ ਕੇ ਲੋਕੀ ਮੂੰਹ ਘੁਮਾਵਣਗੇ।'


ਭਗਵਾਨ ਢਿੱਲੋਂ
ਮੋ: 98143-78254


ਉੱਚੀਆਂ ਕੰਧਾਂ ਵਾਲਿਓ

ਨਾਵਲਕਾਰ : ਰਾਜਬੀਰ ਰੰਧਾਵਾ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫੇ : 76
ਸੰਪਰਕ : 0172-5027427.


ਰਾਜਬੀਰ ਰੰਧਾਵਾ ਦੇ ਸਾਹਿਤਕ ਯੋਗਦਾਨ 'ਤੇ ਨਜ਼ਰ ਪਾਇਆਂ, ਉਨ੍ਹਾਂ ਦੀ ਸਾਹਿਤਕ ਸੂਝ ਦਾ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ। ਕਾਵਿ ਸੰਗ੍ਰਹਿ, ਸਫ਼ਰਨਾਮੇ, ਸਵੈ-ਜੀਵਨੀ, ਕਹਾਣੀ ਸੰਗ੍ਰਹਿ ਅਤੇ ਨਾਵਲਾਂ ਸਮੇਤ ਉਹ 18 ਪੁਸਤਕਾਂ ਸਾਹਿਤ ਜਗਤ ਦੀ ਝੋਲੀ ਪਾ ਚੁੱਕੀ ਹੈ। ਵਿਚਾਰ ਅਧੀਨ ਨਾਵਲ 'ਉੱਚੀਆਂ ਕੰਧਾਂ ਵਾਲਿਓ' ਦਾ ਬਿਰਤਾਂਤ ਸਰਦਾਰ ਜੀ ਅਤੇੇ ਅੰਮਾਂ ਦੀ ਆਪਸੀ ਜ਼ਿੰਦਗੀ ਵਿਚਲੇ ਤਨਾਅ, ਮਰਦ ਪ੍ਰਧਾਨ ਸਮਾਜ ਦੀ ਔਰਤ ਨੂੰ ਦਬਾਉਣ ਵਾਲੀ ਮਾਨਸਿਕਤਾ ਦੁਆਲੇ ਉਸਰਿਆ ਹੋਇਆ ਹੈ।
ਸਰਦਾਰ ਜੀ, ਸਾਡੇ ਸਮਾਜ-ਸੱਭਿਆਚਾਰ ਵਿਚ ਸਦੀਆਂ ਤੋਂ ਆਪਣੀ ਮਰਦਾਨਗੀ ਦੀ ਧੌਂਸ ਜਮਾਉਣ ਵਾਲੇ ਵਤੀਰੇ ਵਜੋਂ ਪ੍ਰਸਤੁਤ ਹੁੰਦਾ ਹੈ ਜਦੋਂ ਕਿ ਅੰਮੀ, ਮਰਦ ਦੀ ਹੈਂਕੜ ਅਤੇ ਜਬਰ ਨੂੰ ਝੱਲਣ ਦੇ ਨਾਲ-ਨਾਲ ਘਰ ਦਾ ਸਾਰਾ ਕੰਮ ਕਰਨ, ਬੱਚਿਆਂ ਦੀ ਜ਼ਿੰਮੇਵਾਰੀ ਨੂੰ ਨਿਭਾਉਂਦੀ ਹੋਈ ਦੂਹਰੀ ਮਾਰ ਝੱਲਦੀ ਹੈ। ਨਾਵਲ ਦਾ ਵਿਸ਼ਾ ਮੁੱਖ ਤੌਰ 'ਤੇ ਔਰਤ ਨੂੰ ਸ਼ਰਮ-ਹਯਾ, ਅਬਲਾ, ਘਰ ਦੀ ਇੱਜ਼ਤ ਅਤੇ ਘਰ ਦੀ ਚਾਰਦੀਵਾਰੀ ਤੱਕ ਮਹਿਦੂਦ ਕਰਨ ਵਾਲੀ ਤਾਨਾਸ਼ਾਹੀ-ਮਰਦ ਸੋਚ ਨੂੰ ਪ੍ਰਸਤੁਤ ਕਰਨਾ ਹੈ। ਪਹਿਲੇ ਅੰਕ ਅੰਮਾਂ ਵਿਚਲੇ ਅੰਮਾਂ ਪਾਤਰ ਦੀ ਪੇਸ਼ਕਾਰੀ ਤੋਂ ਹੀ ਸਾਡੇ ਸਮਾਜ ਵਿਚ ਔਰਤ ਦੁਆਲੇ ਰਿਸ਼ਤਿਆਂ-ਨਾਤਿਆਂ ਦੀਆਂ ਵਲਗਣਾਂ ਵਿਚੋਂ ਪੈਦਾ ਹੁੰਦੀਆਂ ਤਲਖੀਆਂ, ਤਾਹਨੇ-ਮਿਹਣੇ, ਸ਼ੱਕ ਅਤੇ ਹੀਣ-ਭਾਵਨਾ ਦੀਆਂ ਉਸਰੀਆਂ ਕੰਧਾਂ ਦੀਆਂ ਤੰਦਾਂ ਤਲਾਸ਼ੀਆਂ ਜਾ ਸਕਦੀਆਂ ਹਨ। ਅੰਮਾਂ ਰੂਪੀ ਨਪੀੜੀ ਜਾ ਰਹੀ ਔਰਤ ਧਿਰ ਦਾ, ਸਮਰਪਣ ਵੀ ਉਸ ਨੂੰ ਮਾਨਸਿਕ ਅਤੇ ਸਰੀਰਕ ਗੁਲਾਮੀ ਤੋਂ ਮੁਕਤੀ ਨਹੀਂ ਦੁਆ ਸਕਦਾ।
ਔਰਤ ਘਰ ਤੋਂ ਬਾਹਰ ਹੱਸ-ਖੇਡ ਨਹੀਂ ਸਕਦੀ, ਮਰਦ-ਪ੍ਰਧਾਨ ਸਮਾਜ ਦੀਆਂ ਅਖੌਤੀ ਇੱਜ਼ਤ-ਮਾਣ ਦੀਆਂ ਖੋਖਲੀਆਂ ਕੰਧਾਂ ਉਸ ਨੂੰ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਖੁੱਲ੍ਹ ਕੇ ਜਿਊਣ ਦੀ ਸਪੇਸ ਨਹੀਂ ਦਿੰਦੀਆਂ। ਸਮਾਜ ਵਿਚਲੀ ਬਾਕੀਆਂ ਐਸ਼ੋ-ਇਸ਼ਰਤ ਦੀਆਂ ਚੀਜ਼ਾਂ ਵਾਂਗ ਉਸ ਨੂੰ ਵੀ ਵਸਤ ਅਤੇ ਜਾਇਦਾਦ ਸਮਝਿਆ ਜਾਂਦਾ ਹੈ। ਮਰਦ ਲਈ ਔਰਤ ਕਾਮ-ਤ੍ਰਿਪਤੀ ਦਾ ਸਾਧਨ ਹੈ, ਜਦੋਂ ਕਿ ਔਰਤ ਸਰੀਰਕ ਵਾਸਨਾ ਤੋਂ ਬਿਨਾਂ ਮਰਦ ਦਾ ਪਿਆਰ, ਇੱਜ਼ਤ, ਸਤਿਕਾਰ ਅਤੇ ਬਰਾਬਰ ਦਾ ਰੁਤਬਾ ਪਾਉਣ ਦੀ ਖ਼ਾਹਸ਼ ਰੱਖਦੀ ਹੈ, ਜਿਸ ਦੀ ਉਹ ਹੱਕਦਾਰ ਵੀ ਹੈ। ਅੰਮੀ ਦੇ ਰੂਪ ਵਿਚ ਔਰਤ ਧਿਰ ਘਰ ਦੇ ਸਾਰੇ ਕੰਮ ਕਰਦੀ, ਉਹ ਸਬਰ ਅਤੇ ਖੁਸ਼ੀ ਮਹਿਸੂਸ ਕਰਦੀ ਹੈ। ਘਰ ਤੋਂ ਬਾਹਰ ਵੀ ਮਰਦ ਦੇ ਬਰਾਬਰ ਕੰਮ ਕਰਨ ਦੀ ਸਮਰੱਥਾ ਰੱਖਦੀ ਹੈ। ਨਾਵਲ ਦੀ ਨਾਇਕ ਅੰਮਾਂ, ਦਲੇਰ ਅਤੇ ਗ਼ੈਰਤਮੰਦ ਪਾਤਰ ਹੈ, ਜਿਹੜੀ ਸਰਦਾਰ ਜੀ ਦੇ ਅਮਾਨਵੀ ਵਤੀਰੇ ਦੇ ਬਾਵਜੂਦ ਯਥਾਸ਼ਕਤੀ ਲੜਦੀ ਹੋਈ। ਚੁਫੇਰੇ ਉਸਰੀਆਂ ਕੰਧਾਂ ਨੂੰ ਪਾਰ ਕਰਨ ਲਈ ਨਿਰੰਤਰ ਯਤਨਸ਼ੀਲ ਰਹਿੰਦੀ ਹੈ।


ਡਾ. ਪ੍ਰਦੀਪ ਕੌੜਾ
ਮੋ: 95011-15200


ਵਡਾਲੇ ਵਾਲੀ ਭੂਆ

ਸੰਪਾਦਕ : ਤਰਲੋਚਨ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98146-73236.


'ਵਡਾਲੇ ਵਾਲੀ ਭੂਆ' ਤਰਲੋਚਨ ਸਿੰਘ ਦੀ ਪੰਦ੍ਹਰਵੀਂ ਪੁਸਤਕ ਹੈ, ਜਿਸ ਵਿਚ ਉਸ ਨੇ 13 ਕਹਾਣੀਆਂ ਦੀ ਸੰਪਾਦਨਾ ਬਾਖੂਬੀ ਕੀਤੀ ਹੈ। ਪਹਿਲੀ ਕਹਾਣੀ 'ਪੌਂਡਾਂ ਦੀ ਚਮਕ' ਜਗਤਾਰ ਸਿੰਘ ਭੁੱਲਰ ਦੀ ਲਿਖੀ ਹੋਈ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਪੌਂਡਾਂ ਦੀ ਚਕਾਚੌਂਧ ਲਈ ਰਿਸ਼ਤਿਆਂ ਨੂੰ ਛਿੱਕੇ 'ਤੇ ਟੰਗ ਦਿੱਤਾ ਜਾਂਦਾ ਹੈ। ਸਾਰੀਆਂ ਕਹਾਣੀਆਂ ਵਿਚ ਹੀ ਸਮਾਜਿਕ ਤਾਣੇ-ਬਾਣੇ ਨੂੰ ਆਧਾਰ ਬਣਾਇਆ ਗਿਆ ਹੈ। ਟਾਈਟਲ ਕਹਾਣੀ 'ਵਡਾਲੇ ਵਾਲੀ ਭੂਆ' ਵਿਚ ਬਿਆਨ ਕੀਤਾ ਗਿਆ ਹੈ ਕਿ ਚੰਨਣ ਵਡਾਲੇ ਵਾਲੀ ਭੂਆ ਦੇ ਘਰ ਤੋਂ ਜਦੋਂ ਵਾਪਸ ਆਉਂਦਾ ਹੈ ਤਾਂ ਉਹ ਸੋਚਦਾ ਹੈ ਕਿ ਸ਼ਾਂਤੀ ਭੂਆ ਦਾ ਸਾਰੇ ਪਿੰਡ 'ਤੇ ਰੋਹਬ ਸੀ। ਜਦੋਂ ਚੰਨਣ ਨੇ ਆਪਣੀ ਪਤਨੀ ਨੂੰ ਕੁੱਟਿਆ ਸੀ ਤਾਂ ਉਹ ਰੋਂਦੀ ਹੋਈ ਭੂਆ ਕੋਲ ਚਲੀ ਗਈ ਸੀ ਤਾਂ ਭੂਆ ਨੇ ਚੰਨਣ ਦੇ ਚਪੇੜ ਮਾਰੀ ਸੀ ਤੇ ਕਿਹਾ ਸੀ ਕਿ ਉਸ ਦੀ ਵਹੁਟੀ ਓਨਾ ਚਿਰ ਮੇਰੇ ਕੋਲ ਰਹੇਗੀ ਜਿੰਨਾ ਚਿਰ ਉਹ ਨਹੀਂ ਸੁਧਰੇਗਾ ਪਰ ਸਮੇਂ ਦਾ ਏਨਾ ਫ਼ਰਕ ਆ ਗਿਆ ਕਿ ਵਡਾਲੇ ਵਾਲੀ ਭੂਆ ਦੀ ਆਪਣੇ ਪੜਪੋਤੇ ਅੱਗੇ ਉੱਕਾ ਹੀ ਨਹੀਂ ਚਲਦੀ ਤੇ ਉਹ ਲਾਚਾਰ ਹੋ ਕੇ ਰਹਿ ਜਾਂਦੀ ਹੈ। ਲੇਖਕ ਇਸ ਕਹਾਣੀ ਰਾਹੀਂ ਕਹਿਣਾ ਚਾਹੁੰਦਾ ਹੈ ਕਿ ਸਮੇਂ ਦੇ ਗੇੜ ਦਾ ਏਨਾ ਵੱਡਾ ਬਦਲਾਅ ਆ ਗਿਆ ਹੈ। 'ਮੇਰਾ ਕਸੂਰ ਕੀ ਹੈ?' ਹਰਜੀਤ ਕੌਰ ਬਾਜਵਾ ਦੀ ਲਿਖੀ ਹੋਈ ਕਹਾਣੀ ਹੈ, ਜਿਸ ਵਿਚ ਇਕ ਖੁਸਰੇ ਦੇ ਆਪਣੇ ਹੱਕ ਲੈਣ ਸੰਬੰਧੀ ਕਹਾਣੀ ਹੈ, ਜਿਸ ਨੇ ਕਾਲਜ ਵਿਚ ਫ਼ੀਸ ਮੁਆਫ਼ ਕਰਵਾ ਲਈ ਹੈ ਤੇ ਵੋਟ ਅਤੇ ਆਧਾਰ ਕਾਰਡ ਬਣਾਉਣ ਦਾ ਅਧਿਕਾਰ ਵੀ ਲੈ ਲਿਆ ਹੈ। ਅਗਲੀ ਕਹਾਣੀ 'ਵਾਲੀਆਂ' ਹੈ ਜੋ ਕਿ ਸੰਤਵੀਰ ਦੀ ਲਿਖੀ ਹੋਈ ਹੈ, ਜਿਸ ਵਿਚ ਆਰਥਿਕ ਅਤੇ ਸਮਾਜਿਕ ਮਜਬੂਰੀਆਂ ਦੀ ਬਾਤ ਪਾਈ ਗਈ ਹੈ। 'ਬੇਰੀ ਵਾਲਾ ਘਰ' ਕੈਲਾਸ਼ ਰਾਣੀ ਦੀ ਲਿਖੀ ਹੋਈ ਕਹਾਣੀ ਹੈ, ਜਿਸ ਵਿਚ ਦਰੱਖਤਾਂ ਨਾਲ ਮੋਹ ਪਿਆਰ ਬਾਰੇ ਦੱਸਿਆ ਗਿਆ ਹੈ ਕਿ ਮਨੁੱਖ ਦਾ ਉਨ੍ਹਾਂ ਨਾਲ ਵੀ ਲਗਾਵ ਹੋ ਜਾਂਦਾ ਹੈ ਕਿ ਕਹਾਣੀ ਦੇ ਮੈਂ ਪਾਤਰ ਨੂੰ ਆਪਣੀ ਮਾਂ ਦੇ ਘਰ ਬੇਰੀ ਹੇਠ ਬੈਠ ਕੇ ਹੀ ਸਕੂਨ ਮਿਲਦਾ ਹੈ। 'ਨਾਜਾਇਜ਼ ਕਬਜ਼ੇ' ਬਲਦੇਵ ਪੋਹਲੋਪੁਰੀ ਦੀ ਕਹਾਣੀ ਹੈ, ਜਿਸ ਵਿਚ ਉਸ ਨੇ ਪਿੰਡਾਂ ਵਿਚ ਹੁੰਦੇ ਨਾਜਾਇਜ਼ ਕਬਜ਼ਿਆਂ ਅਤੇ ਚੁਗਲੀ ਕਰਨ ਵਾਲਿਆਂ ਨੂੰ ਵਰਜਿਆ ਹੈ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਸੰਪਾਦਕ ਨੇ ਸਾਰੀਆਂ ਕਹਾਣੀਆਂ ਨੂੰ ਹੀ ਬੜੀ ਸੰਜੀਦਗੀ ਨਾਲ ਪੇਸ਼ ਕੀਤਾ ਹੈ ਜੋ ਮਾਨਵਵਾਦ ਦੀਆਂ ਸਮੱਸਿਆਵਾਂ ਦੇ ਹੱਲ ਤਲਾਸ਼ ਕਰਨ ਵੱਲ ਰੁਚਿਤ ਹਨ।


ਡਾ. ਗੁਰਬਿੰਦਰ ਕੌਰ ਬਰਾੜ
ਮੋ. 098553-95161
c c c


ਹਰਫ਼ ਹਮੇਸ਼ਾ ਰਹਿਣਗੇ

ਲੇਖਕ : ਸਰਬਜੀਤ ਸੋਹੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 95011-45039.


ਲੰਮੇ ਸਮੇਂ ਤੋਂ ਆਸਟ੍ਰੇਲੀਆ ਵਿਚ ਰਹਿ ਰਹੇ ਸਰਬਜੀਤ ਸੋਹੀ ਸਥਾਪਤੀ ਦੇ ਖ਼ਿਲਾਫ਼ ਲਿਖਣ ਵਾਲੇ ਨਾਮਵਰ ਪ੍ਰਗਤੀਸ਼ੀਲ ਕਵੀ ਹਨ। ਉਨ੍ਹਾਂ ਦੀ ਜੁਝਾਰਵਾਦੀ ਕਵਿਤਾ ਆਰਥਿਕ, ਸਮਾਜਿਕ ਅਤੇ ਰਾਜਨੀਤਕ ਤਾਣੇ-ਬਾਣੇ ਦੀਆਂ ਪਰਤਾਂ ਨੂੰ ਫਰੋਲਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਰੰਗ 'ਚ ਰੰਗੀ ਇਸ ਮਾਣਮੱਤੀ ਸ਼ਖ਼ਸੀਅਤ ਦਾ ਝੁਕਾਅ ਗ਼ਜ਼ਲ ਵੱਲ ਹੋਣਾ ਚੰਗਾ ਸ਼ਗਨ ਹੈ। 'ਹਰਫ਼ ਹਮੇਸ਼ਾ ਰਹਿਣਗੇ' ਦੇ ਇਸ ਸ਼ਿਅਰ ਵਿਚ ਉਹ ਆਪੇ ਸਹੇੜੀਆਂ ਅਲਾਮਤਾਂ ਵਿਚ ਉਲਝੇ ਮਨੁੱਖ ਦੀ ਮਨੋ-ਅਵਸਥਾ ਦਾ ਚਿੱਤਰਨ ਇਸ ਤਰ੍ਹਾਂ ਕਰਦੇ ਹਨ :
ਪਾਲ ਬੈਠੇ ਅਜਗਰਾਂ ਨੂੰ, ਬੁੱਕਲਾਂ ਅੰਦਰ ਅਸੀਂ,
ਸਾਵਧਾਨੀ ਵਰਤੀਏ ਕੀ, ਹੁਣ ਇਨ੍ਹਾਂ ਦੇ ਜ਼ਹਿਰ ਤੋਂ।
ਮਨੁੱਖ ਦਾ ਸਭ ਤੋਂ ਵੱਧ ਜ਼ੋਰ ਇਸੇ ਗੱਲ 'ਤੇ ਹੀ ਲੱਗਿਆ ਰਹਿੰਦਾ ਹੈ ਕਿ ਉਸ ਦਾ ਅਸਲੀ ਆਪਾ ਲੋਕਾਂ ਸਾਹਮਣੇ ਪ੍ਰਗਟ ਨਾ ਹੋਵੇ ਅਤੇ ਦੁਨੀਆ ਨੂੰ ਸਿਰਫ਼ ਉਹੀ ਕੁਝ ਦਿਖਾਈ ਦੇਵੇ, ਜਿਹੜਾ ਉਹ ਦੇਖਣਾ ਚਾਹੁੰਦੀ ਹੈ। ਇਸ ਤਰ੍ਹਾਂ ਲਗਭਗ ਹਰ ਵਿਅਕਤੀ ਹੀ ਦੂਹਰੀ ਜ਼ਿੰਦਗੀ ਜਿਊਂਦਾ ਪ੍ਰਤੀਤ ਹੁੰਦਾ ਹੈ ਪਰ ਉਸ ਦੇ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ, ਪਤਾ ਨਹੀਂ ਲਗਦਾ ਕਿ ਸਾਰੀਆਂ ਵਲਗਣਾਂ ਨੂੰ ਤੋੜਦਿਆਂ ਉਸ ਦੇ ਅੰਦਰਲਾ ਜਾਨਵਰ ਕਦੋਂ ਜਾਗ ਜਾਵੇ:
ਵਣਾਂ ਤੋਂ ਆਦਮੀ ਤਬਦੀਲ ਹੋਇਆ ਹੈ ਘਰਾਂ ਅੰਦਰ,
ਪਿਆ ਬੰਦੇ 'ਚ ਪਰ ਆਬਾਦ ਜੰਗਲ ਜਾਪਦਾ ਹਾਲੇ।
ਪਲੇਠਾ ਗ਼ਜ਼ਲ-ਸੰਗ੍ਰਹਿ ਹੋਣ ਦੇ ਬਾਵਜੂਦ ਉਨ੍ਹਾਂ ਦੀ ਗ਼ਜ਼ਲ ਅੱਜਕਲ੍ਹ ਦੀ ਬਹੁਤੀ ਗ਼ਜ਼ਲਕਾਰੀ ਵਾਂਗ ਕੇਵਲ ਕਾਫ਼ੀਏ-ਰਦੀਫ਼ ਜਾਂ ਤੁਕਬੰਦੀ ਦੇ ਪੈਮਾਨਿਆਂ ਤੱਕ ਹੀ ਸੀਮਤ ਨਹੀਂ, ਬਲਕਿ ਸੁਹਜ ਅਤੇ ਚਿੰਤਨ ਭਰਪੂਰ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਤਿੰਨ ਕਾਵਿ-ਸੰਗ੍ਰਹਿ, ਤਿੰਨ ਸੰਪਾਦਿਤ ਪੁਸਤਕਾਂ ਅਤੇ ਦੋ ਅਨੁਵਾਦਿਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਦੋ ਪੁਸਤਕਾਂ ਉਨ੍ਹਾਂ ਦੀ ਕਵਿਤਾ ਸੰਬੰਧੀ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਮੀਦ ਕਰਨੀ ਬਣਦੀ ਹੈ ਕਿ ਪਾਠਕ ਉਨ੍ਹਾਂ ਦੇ ਇਸ ਨਿੱਗਰ ਉਪਰਾਲੇ ਦਾ ਭਰਪੂਰ ਸਮਰਥਨ ਕਰਨਗੇ।


ਕਰਮ ਸਿੰਘ ਜ਼ਖ਼ਮੀ
ਮੋ: 98146-28027


ਹੱਸਦੇ ਹੱਸਦੇ ਕਿਵੇਂ ਜਿਉਂਈਏ?

ਲੇਖਕ : ਸਵੇਟ ਮਾਰਡਨ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 80
ਸੰਪਰਕ : 01679-241744.


ਸਵੇਟ ਮਾਰਡਨ ਅਮਰੀਕਾ ਦਾ ਅਜਿਹਾ ਹਾਂ-ਪੱਖੀ ਅਤੇ ਉਸਾਰੂ ਸੋਚ ਵਾਲਾ ਲੇਖਕ ਹੈ ਜੋ ਵਰਤਮਾਨ ਮਨੁੱਖ ਨੂੰ ਦੁੱਖ, ਦਰਦ, ਨਾ-ਉਮੀਦੀ, ਭੈਅ, ਨਿਰਾਸਤਾ ਜਿਹੀਆਂ ਅਲਾਮਤਾਂ ਵਿਚ ਘਿਰ ਜਾਣ 'ਤੇ ਉਤਸ਼ਾਹ, ਖੁਸ਼ੀ, ਧੀਰਜ, ਹੰਸੌੜ ਜੀਵਨ ਜਿਊਣ ਦੇ ਗੁਰ ਦੱਸਦਾ ਹੈ। 'ਹੱਸਦੇ ਹੱਸਦੇ ਕਿਵੇਂ ਜਿਉਂਈਏ' ਪੁਸਤਕ ਤੋਂ ਇਲਾਵਾ ਵੀ ਇਸੇ ਸ਼ੈਲੀ ਵਿਚ ਲਿਖੀਆਂ ਉਸ ਦੀ ਅਨੇਕਾਂ ਪੁਸਤਕਾਂ ਉਪਲਬਧ ਹਨ ਜੋ ਸਮੇਂ-ਸਮੇਂ ਸਾਰੀ ਦੁਨੀਆ ਵਿਚ 'ਬੈਸਟ ਸੈਲਰ' ਸਿੱਧ ਹੋਈਆਂ ਹਨ। ਹਥਲੀ ਪੁਸਤਕ ਦਾ ਅਨੁਵਾਦ ਵੀ ਸੁਖਪ੍ਰੀਤ ਦਾ ਕੀਤਾ ਹੋਇਆ ਹੈ ਜੋ ਬਹੁਤ ਸਰਲ ਅਤੇ ਰਵਾਂ ਹੈ। ਲੇਖਕ ਖ਼ੁਦ ਵੀ ਸਰਲ, ਸ਼ਬਦਾਵਲੀ ਰਾਹੀਂ ਆਪਣੀ ਗੱਲ ਕਹਿੰਦਾ ਹੈ। ਲੇਖਕ ਆਪ ਹੀ ਨਹੀਂ ਬੋਲਦਾ, ਸਗੋਂ ਆਪਣੀ ਗੱਲ ਨੂੰ ਵਜ਼ਨਦਾਰ ਬਣਾਉਣ ਲਈ ਦਾਰਸ਼ਨਿਕਾਂ, ਪ੍ਰਸਿੱਧ ਲੇਖਕਾਂ, ਕਵੀਆਂ ਅਤੇ ਕਲਾਕਾਰਾਂ ਦੇ ਕਥਨਾਂ ਦਾ ਵੀ ਜ਼ਿਕਰ ਕਰਦਾ ਹੈ। ਖ਼ਾਸ ਗੱਲ ਇਹ ਹੈ ਕਿ ਇਹ ਸਾਰੇ ਕਥਨ ਸਮੱਸਿਆ ਜਾਂ ਲੇਖ ਲਈ ਬਹੁਤ ਢੁਕਵੇਂ ਪ੍ਰਤੀਤ ਹੁੰਦੇ ਹਨ। ਕਈ-ਕਈ ਕਥਨ ਤਾਂ ਸਿਆਣੀਆਂ ਟੂਕਾਂ ਜਾਂ ਮੁਹਾਵਰੇ ਹੀ ਬਣ ਗਏ ਹਨ, ਜਿਵੇਂ ਵਪਾਰ ਦਾ ਸੰਸਾਰ ਅੜਚਨਾਂ ਨਾਲ ਟੁੱਟ ਜਾਂਦਾ ਹੈ, ਪਿਆਰ ਦੇਣਾ ਅਤੇ ਪਿਆਰ ਪਾਉਣਾ ਜੀਵਨ ਦਾ ਉੱਤਮ ਖਜ਼ਾਨਾ ਹੈ, ਜੋ ਦੂਜਿਆਂ ਦੇ ਜੀਵਨ ਲਈ ਸਹਾਇਕ ਹੁੰਦਾ ਹੈ, ਉਹ ਜੀਵਨ ਦਾ ਸਰਬੋਤਮ ਫਲ ਇਕੱਠਾ ਕਰ ਰਿਹਾ ਹੁੰਦਾ ਹੈ। ਲੇਖ ਨੂੰ ਰੌਚਕ ਬਣਾਉਣ ਲਈ ਲੇਖਕ ਛੋਟੀਆਂ-ਛੋਟੀਆਂ ਕਹਾਣੀਆਂ, ਦਿਲਚਸਪ ਘਟਨਾਵਾਂ ਦਾ ਜ਼ਿਕਰ ਵੀ ਕਰਨਾ ਨਹੀਂ ਭੁੱਲਦਾ, ਜਿਸ ਨਾਲ ਉਸ ਦੀ ਸ਼ੈਲੀ ਰਸਦਾਰ ਬਣਦੀ ਪ੍ਰਤੀਤ ਹੁੰਦੀ ਹੈ। ਦੁੱਖਾਂ ਅਤੇ ਔਕੜਾਂ 'ਚ ਘਿਰੇ ਮਨੁੱਖਾਂ ਜਾਂ ਪਰਿਵਾਰਾਂ ਲਈ ਅਜਿਹੀ ਪੁਸਤਕ ਪੜ੍ਹਨੀ ਰਾਮਬਾਣ ਤੇ ਔਸ਼ਧੀ ਸਿੱਧ ਹੋ ਸਕਦੀ ਹੈ।


ਕੇ.ਐਲ. ਗਰਗ
ਮੋ: 94635-37050
c c c


ਬਹੁਤ ਮਜ਼ਾ ਆਇਆ

ਲੇਖਿਕਾ : ਧੀਰਜ ਸ਼ਰਮਾ
ਅਨੁਵਾਦਕ : ਮਨੋਮਹਨ ਸਿੰਘ ਦਾਊਂ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 125 ਰੁਪਏ, ਸਫ਼ੇ : 40
ਸੰਪਰਕ : 98151-23900.


'ਬਹੁਤ ਮਜ਼ਾ ਆਇਆ' ਧੀਰਜ ਸ਼ਰਮਾ ਦਾ ਬਾਲਾਂ ਲਈ ਲਿਖਿਆ ਬਹੁਤ ਹੀ ਪਿਆਰਾ ਸਿੱਖਿਆਦਾਇਕ ਅਤੇ ਮਨੋਵਿਗਿਆਨਕ ਨਾਵਲ ਹੈ। ਰੋਹਿਤ ਅਤੇ ਉਨ੍ਹਾਂ ਦੀ ਧਰਮ ਪਤਨੀ ਆਪਣੇ ਬੱਚਿਆਂ ਸਮੇਤ ਦਿੱਲੀ ਸ਼ਹਿਰ ਵਿਚ ਰਹਿ ਰਹੇ ਹਨ ਜਦੋਂ ਕਿ ਉਨ੍ਹਾਂ ਦਾ ਪਿਛੋਕੜ ਹਿਮਾਚਲ ਪ੍ਰਦੇਸ਼ ਦੇ ਬਹੁਤ ਪਿਆਰੇ ਇਕ ਪਹਾੜੀ ਪਿੰਡ ਦਾ ਹੈ। ਉਨ੍ਹਾਂ ਦੇ ਬਜ਼ੁਰਗ ਮਾਤਾ-ਪਿਤਾ ਪਿੰਡ ਵਿਚ ਰਹਿੰਦੇ ਹਨ। ਪਰ ਇਸ ਵਾਰ ਰੋਹਿਤ ਨੇ ਛੁੱਟੀਆਂ ਵਿਚ ਆਪਣੇ ਪੁੱਤਰ ਕੁਸ਼ੂ ਅਤੇ ਬੇਟੀ ਕਾਸ਼ਨੀ ਨੂੰ ਪਿੰਡ ਲਿਜਾਣ ਦਾ ਪ੍ਰੋਗਰਾਮ ਬਣਾ ਲਿਆ ਸੀ। ਬੱਚੇ ਪਹਿਲਾਂ ਮੰਨ ਨਹੀਂ ਸਨ ਰਹੇ। ਰੋਹਿਤ ਨੇ ਦਾਦਾ-ਦਾਦੀ ਦੇ ਯਾਦ ਕਰਨ ਦੀ ਗੱਲ ਕਰਕੇ ਅਤੇ ਪਿੰਡਾਂ ਦੇ ਸ਼ੁੱਧ ਵਾਤਾਵਰਨ, ਹਰਿਆਲੀ, ਕਲ-ਕਲ ਕਰਦੇ ਝਰਨੇ, ਨਦੀਆਂ, ਪਹਾੜ, ਸੁੰਦਰ ਕੁਦਰਤੀ ਨਜ਼ਾਰੇ ਦੱਸ ਕੇ ਉਨ੍ਹਾਂ ਨੂੰ ਤਿਆਰ ਕਰ ਲਿਆ ਸੀ। ਜਦੋਂ ਉਹ ਪਿੰਡ ਗਏ ਤਾਂ ਦਾਦਾ-ਦਾਦੀ ਨੇ ਉਨ੍ਹਾਂ ਨੂੰ ਲੋਹੜੇ ਦਾ ਪਿਆਰ ਦਿੱਤਾ ਅਤੇ ਰਾਤ ਸਮੇਂ ਬਹੁਤ ਹੀ ਪਿਆਰੀਆਂ ਬਾਤਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਦਾਦਾ ਜੀ ਨੇ ਸਵੇਰੇ ਸੈਰ ਕਰਨ ਉਨ੍ਹਾਂ ਨੂੰ ਨਾਲ ਲੈ ਜਾਣਾ, ਉਥੇ ਰੰਗ-ਬਰੰਗੇ ਫੁੱਲ ਬੂਟੇ, ਬਾਗ ਬਗੀਚੇ, ਝਰਨੇ ਅਤੇ ਨਦੀਆਂ ਆਦਿ ਵਿਖਾਉਣੇ ਸ਼ੁਰੂ ਕਰ ਦਿੱਤੇ ਸਨ, ਨਾਲੋ-ਨਾਲ ਪਹਾੜੀ ਲੋਕਾਂ ਦੇ ਜੀਵਨ ਅਤੇ ਰਸਮੋਂ ਰਿਵਾਜਾਂ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ ਸੀ। ਖਾਣ-ਪੀਣ ਲਈ ਤਰੋਤਾਜ਼ੇ ਫਲ, ਫਰੂਟ ਅਤੇ ਸਬਜ਼ੀਆਂ ਖੁਆਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਹੋਰ ਇਤਹਿਾਸਕ ਥਾਵਾਂ ਵਿਖਾਉਣੀਆਂ ਅਤੇ ਉਨ੍ਹਾਂ ਬਾਰੇ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹੀ ਬੱਚੇ ਜੋ ਆਉਣ ਤੋਂ ਪਹਿਲਾਂ ਉਦਾਸ ਸਨ, ਹੁਣ ਉਨ੍ਹਾਂ ਦਾ ਐਨਾ ਜੀਅ ਲੱਗ ਚੁੱਕਾ ਸੀ ਕਿ ਉਨ੍ਹਾਂ ਦਾ ਵਾਪਸ ਜਾਣ ਨੂੰ ਜੀਅ ਨਹੀਂ ਸੀ ਕਰਦਾ। ਉਥੇ ਉਨ੍ਹਾਂ ਦੇ ਬਹੁਤ ਸਾਰੇ ਦੋਸਤ ਵੀ ਬਣ ਗਏ ਸਨ। ਬਿਰਧ ਬਜ਼ੁਰਗ ਸਾਡੀ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਪਹਿਰੇਦਾਰ ਹੁੰਦੇ ਹਨ। ਉਹ ਨਵੀਂ ਪੀੜ੍ਹੀ ਨੂੰ ਆਪਣਾ ਗਿਆਨ ਦੇ ਕੇ ਸਾਡੇ ਅਮੀਰ ਵਿਰਸੇ ਨਾਲ ਜੋੜਦੇ ਹਨ। ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ। ਦਾਦੀ ਜੋ ਪਿਛਲੇ ਕਈ ਮਹੀਨਿਆਂ ਤੋਂ ਮੰਜੇ 'ਤੇ ਪਈ ਸੀ, ਉਹ ਬੱਚਿਆਂ ਤੋਂ ਮਿਲੇ ਪਿਆਰ ਸਤਿਕਾਰ ਸਦਕਾ ਨੌਂ-ਬਰ-ਨੌਂ ਹੋ ਗਈ ਸੀ। ਜੇਕਰ ਸਾਰੇ ਬੱਚੇ ਆਪਣੇ ਬਜ਼ੁਰਗਾਂ ਨੂੰ ਇਸੇ ਤਰ੍ਹਾਂ ਹੀ ਮਾਣ-ਸਤਿਕਾਰ ਦੇਣ ਤਾਂ ਉਨ੍ਹਾਂ ਦੇ ਅਨੁਭਵ ਅਤੇ ਗਿਆਨ ਤੋਂ ਲਾਹਾ ਲੈ ਸਕਦੇ ਹਨ। ਮੈਂ ਲੇਖਿਕਾ ਧੀਰਜ ਸ਼ਰਮਾ ਅਤੇ ਮਨਮੋੋਹਨ ਦਾਊਂ ਨੂੰ ਬਾਲਾਂ ਲਈ ਲਿਖੇ ਬਹੁਤ ਹੀ ਸ਼ਾਨਦਾਰ ਨਾਵਲ ਲਈ ਮੁਬਾਰਕਬਾਦ ਦਿੰਦਾ ਹਾਂ।


ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896.


...ਤੇ ਕਲਮ ਲਿਖਦੀ ਰਹੀ

ਲੇਖਿਕਾ : ਇੰਦਰਜੀਤ ਕੌਰ ਸਿੱਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 100
ਸੰਪਰਕ : 95011-45039.


ਇੰਦਰਜੀਤ ਕੌਰ ਸਿੱਧੂ ਨੇ ਅਨੇਕਾਂ ਕਹਾਣੀ ਸੰਗ੍ਰਹਿ, ਕਾਵਿ ਸੰਗ੍ਰਹਿ ਪਾਠਕਾਂ ਦੀ ਝੋਲੀ ਪਾਏ ਹਨ। ਉਸ ਦੀ ਜ਼ਿਕਰਯੋਗ ਪੁਸਤਕ ਵਾਰਤਕ ਦੀ ਪੁਸਤਕ ਹੈ, ਜਿਸ ਨੂੰ ਪੜ੍ਹ ਕੇ ਇਹ ਅੰਦਾਜ਼ਾ ਸੌਖਿਆਂ ਹੀ ਲੱਗ ਜਾਂਦਾ ਹੈ ਕਿ ਲੇਖਿਕਾ ਬੜੀ ਨਿਡਰ, ਨਿਧੜਕ ਤੇ ਬੁਲੰਦ ਹੌਸਲੇ ਵਾਲੀ ਲੇਖਿਕਾ ਹੈ। 'ਸੰਘਰਸ਼ ਦੇ ਵਰ੍ਹੇ' ਵਿਚ ਉਸ ਨੇ ਚੋਟੀ ਦੀਆਂ ਅਖ਼ਬਾਰਾਂ ਨੂੰ ਵੀ ਬੇਪਰਦ ਕਰਨ ਤੋਂ ਕੋਈ ਸੰਕੋਚ ਨਹੀਂ ਕੀਤਾ। ਉਸ ਨੇ ਨਿਡਰ ਹੋ ਕੇ ਪੱਤਰਕਾਰੀ ਬਾਰੇ ਵੀ ਖੂਬ ਲਿਖਿਆ ਹੈ, ਜੋ ਸੱਚ ਦੇ ਨੇੜੇ-ਤੇੜੇ ਹੈ। ਦਰਦਾਂ ਦੀ ਦਾਸਤਾਨ ਹਰ ਪਾਠਕ ਨੂੰ ਧੁਰ ਤੱਕ ਹਲੂਣਦੀ ਹੈ। ਬਦਲਦੇ ਮੌਸਮ ਵਿਚ ਉਹ ਇਹ ਮਹਿਸੂਸਦੀ ਹੋਈ ਲਿਖਦੀ ਹੈ ਕਿ ਸਮੇਂ ਦੀ ਹਿੱਕ 'ਤੇ ਨੀਲਾ ਤਾਰਾ ਸਾਕਾ ਉਕਰਿਆ ਗਿਆ। ...ਲੇਖਿਕਾ ਨੇ ਸਾਰੇ ਦਰਦ ਦਾ ਮੰਜਰ ਅੱਖੀਂ ਦੇਖਿਆ ਤੇ ਬੜੀ ਸ਼ਿੱਦਤ ਨਾਲ ਪੇਸ਼ ਕੀਤਾ। ...ਪੱਤਰਕਾਰੀ ਅੱਥਰੇ ਘੋੜੇ ਦੀ ਸਵਾਰੀ ਨਹੀਂ, ਸਹੀ ਟਕੋਰ ਹੈ। ਕੈਨੇਡੀਅਨ ਪੰਜਾਬੀ ਬੱਚੇ ਵਿਚ ਬੱਚਿਆਂ ਦਾ ਕਲਚਰ ਲੇਖਿਕਾ ਦੀਆਂ ਪ੍ਰਧਾਨਗੀਆਂ ਦਾ ਜ਼ਿਕਰ, ਨੇਤਾਵਾਂ ਦੀਆਂ ਸਿਆਸੀ ਰੋਟੀਆਂ ਸੇਕਣ ਦੀਆਂ ਚਾਲਾਂ ਦਾ ਬਾਖੂਬੀ ਨਾਲ ਜ਼ਿਕਰ ਕੀਤਾ ਹੈ।
ਬਲਦੇਵ ਸੜਕਨਾਮਾ ਨੂੰ ਵਿਵਾਦਿਤ ਪੁਸਤਕ ਦੇ ਇਨਾਮ ਲਈ ਚੁਣਿਆ ਜਾਣਾ ਆਦਿ ਘਟਨਾ ਬਾਰੇ ਨਿਡਰ ਹੋ ਕੇ ਲਿਖਣਾ ਬੜੇ ਹੌਸਲੇ ਦੀ ਗੱਲ ਹੈ। ਪੁਸਤਕ ਦੇ ਦੂਜੇ ਭਾਗ ਵਿਚ ਲੇਖਿਕਾ ਨੇ ਅਲੱਗ ਵਿਸ਼ਿਆਂ ਨੂੰ ਛੋਹਿਆ ਹੈ ਜੋ ਬੜਾ ਦਿਲਚਸਪ ਹੈ। ਉਸ ਦੇ ਇਸ ਉੱਦਮ ਦੀ ਜਿੰਨੀ ਵੀ ਤਾਰੀਫ਼ ਕਰੋ ਘੱਟ ਹੈ, ਜਿਸ ਲਈ ਉਹ ਵਧਾਈ ਦੀ ਪਾਤਰ ਹੈ।


ਡੀ. ਆਰ. ਬੰਦਨਾ
ਮੋ: 94173-89003
c c c


ਗੁਰਮਤਿ ਸੰਗੀਤ ਵਿਚ ਰਬਾਬੀ ਪਰੰਪਰਾ ਅਤੇ ਹੋਰ ਲੇਖ

ਲੇਖਕ : ਡਾ. ਜਾਗੀਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 147
ਸੰਪਰਕ : 98140-53630.


ਹਥਲੀ ਪੁਸਤਕ ਦੇ ਲੇਖਕ ਪੰਜ ਪੁਸਤਕਾਂ ਪਾਠਕਾਂ ਨੂੰ ਦੇ ਚੁੱਕੇ ਹਨ। ਅਰਬਦ ਨਰਬਦ ਤੋਂ ਪਹਿਲਾਂ ਵੀ ਸੰਗੀਤ ਸੁਜੀਵ ਹੋਂਦ ਵਿਚ ਕ੍ਰਿਆਸ਼ੀਲ ਸੀ। ਪਰਾਲੌਕਿਕ ਵਿਚ ਸੰਗੀਤ ਵਿਆਪਕ ਹੈ। ਲੌਕਿਕ ਪਸਾਰਾ ਵੀ ਲੈਆਤਮਕ ਹੈ। ਸੰਗੀਤ ਦਾ ਸ੍ਵਣ ਸੂਖਸ਼ਮ ਤੌਰ 'ਤੇ ਮਨੁੱਖੀ ਹਿਰਦੇ ਵਿਚ ਕੋਮਲਤਾ, ਨਿਰਮਲਤਾ, ਅਨੁਰਾਗ ਅਤੇ ਵੈਰਾਗ ਪੈਦਾ ਕਰਨ ਵਿਚ ਵਿਸ਼ੇਸ਼ ਤੌਰ 'ਤੇ ਸ਼ੁੱਧ ਉੱਚਤਮ ਹੈ।
ਸੰਗੀਤ ਵਾਹਿਗੁਰੂ ਦੀ ਅਗੰਮੀ ਅਤੇ ਅਦੁੱਤੀ ਦਾਤ ਹੈ। ਵਾਹਿਗੁਰੂ ਸੰਗੀਤ ਵਿਚ ਸਮਾਹਤ-ਵਿਲੀਨ ਹੈ। ਸੁਰ ਵਿਚ ਇਕਾਗਰ ਹਿਰਦਾ ਵਾਹਿਗੁਰੂ ਲਈ ਆਦੇਸ਼ ਹੈ। ਇਸ ਆਦੇਸ਼ ਸਦਕਾ ਵਾਹਿਗੁਰੂ ਗਾਇਨ ਕਰਤਾ ਤੇ ਰਹਿਮੋ-ਕਰਮ ਕਰਦਾ ਸੁਰ ਅਤੇ ਕੰਠ ਵਿਚ ਪ੍ਰਕਾਸ਼ ਦਾ ਸੰਚਾਰ ਕਰਦਾ ਹੈ। ਸੁਰੀਲੀ ਆਵਾਜ਼ ਰੱਬ ਦੀ ਬੰਦਗੀ ਹੈ। ਇਹ ਕਿਸੇ ਸੁਭਾਗੇ ਜੀਵ ਦਾ ਵਿਰਲਾ, ਟਾਵਾਂ-ਟਾਵਾਂ ਹਿੱਸਾ ਅਤੇ ਕਮਾਈ ਹੁੰਦੀ ਹੈ। ਸਭਨਾਂ ਲਲਿਤ ਕਲਾਵਾਂ ਵਿਚੋਂ ਸੰਗੀਤ ਪ੍ਰਥਮ ਸ਼੍ਰੋਮਣੀ ਅਤੇ ਸ੍ਰੇਸ਼ਠ ਹੈ। ਸੰਗੀਤ ਜਿਥੇ ਆਤਮਿਕ ਤਸਕੀਨ ਪ੍ਰਦਾਨ ਕਰਦਾ ਹੈ, ਉਥੇ ਮਨ ਅਤੇ ਸਰੀਰ ਵਿਚ ਊਰਜਾ ਵੀ ਪ੍ਰਵਲਤ ਕਰਦਾ ਹੈ। ਸੰਗੀਤ ਸੁਣਦਿਆਂ ਹੀ ਹਿਰਦਾ ਨਿਰਮਲ ਅਤੇ ਕੋਮਲ, ਸੂਖਸ਼ਮ ਹੋ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਦੇ ਸੁਰੀਲੇ ਸਾਥ ਵਿਚ ਹਨੇਰੇ ਵਿਚ ਭਟਕਦੀ ਲੋਕਾਈ ਨੂੰ ਰਬਾਬ ਅਤੇ ਇਲਾਹੀ ਬਾਣੀ ਨਾਲ ਕੁਰਾਹ ਅਤੇ ਕੁਚੱਜ ਤੋਂ ਸ਼ੁਧ ਰਾਹਾਂ 'ਤੇ ਚੱਲਣ ਲਈ ਉਪਦੇਸ਼ ਭਰੀ ਆਤਮਿਕ ਘਾਲਣਾ ਘਾਲੀ। ਸੁੰਨ ਬੀਆਬਾਨਾਂ ਅਤੇ ਬਿਖ਼ਮ ਪੰਧ 'ਤੇ ਚਲਦਿਆਂ ਜੰਗਲਾਂ ਵਿਚ ਨਿਵਾਸ ਕਰਕੇ, ਪਿੰਡ-ਪਿੰਡ ਸ਼ਹਿਰ-ਸ਼ਹਿਰ ਜਾ ਕੇ ਧੁਰ ਕੀ ਬਾਣੀ ਦਾ ਪ੍ਰਸਾਦਿ ਵੰਡਿਆ। ਭਾਈ ਮਰਦਾਨਾ ਰਬਾਬ ਦੇ ਅੰਗ-ਸੰਗ ਰਿਹਾ।
ਹਥਲੀ ਪੁਸਤਕ ਦੇ ਲੇਖਕ ਡਾ. ਜਾਗੀਰ ਸਿੰਘ ਵਲੋਂ ਵੱਖ-ਵੱਖ ਸਮੇਂ ਲਿਖੇ ਅਤੇ ਪ੍ਰਕਾਸ਼ਿਤ ਹੋਏ ਲੇਖਾਂ ਦਾ ਇਕ ਸੰਕਲਨ ਹੈ। ਇਸ ਵਿਚ ਦੱਸ ਲੇਖ, ਗੁਰਮਤਿ ਸੰਗੀਤ ਵਿਚ ਰਬਾਬੀ ਪਰੰਪਰਾ ਅਤੇ ਪੰਜ ਲੇਖ ਸਿੱਖ ਸਰੋਕਾਰਾਂ ਨਾਲ ਸੰਬੰਧਿਤ ਹਨ। ਪੁਸਤਕ ਵਿਚ ਕਿਵੇਂ ਹਜਰਤ ਮੁਹੰਮਦ ਤੋਂ ਰਬਾਬ ਸੰਗੀਤ ਦਾ ਅੰਗ ਬਣੀ ਅਤੇ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਰਾਹੀਂ ਇਹ ਸਾਜ ਨੂੰ ਸਿਖਰੇ ਪੁਚਾ ਦਿੱਤਾ ਦਾ ਬਖੂਬੀ ਵਰਨਣ ਹੈ। ਫਰੀਦ ਬਾਣੀ ਦੀ ਪਿੱਠਭੂਮੀ ਉਤੇ ਕੇਵਲ ਸੂਫੀ ਸੰਗੀਤ ਦੀ ਪਰੰਪਰਾ ਹੀ ਮੌਜੂਦ ਨਹੀਂ ਸਗੋਂ ਇਸ ਉਤੇ ਹਿੰਦੁਸਤਾਨੀ ਸੰਗੀਤ ਦੀ ਕੇਂਦਰੀ ਪਰੰਪਰਾ ਦਾ ਪ੍ਰਭਾਵ ਉਜਾਗਰ ਹੁੰਦਾ ਹੈ। ਬਾਣੀ ਦੀ ਵਿਸ਼ੇਸ਼ ਸੰਗੀਤਕ ਰਵਾਨਗੀ, ਸੰਗੀਤਕ ਕਾਇਆ, ਰਾਗ, ਗਾਇਨ ਸ਼ੈਲੀ ਆਦਿ ਅਜਿਹੇ ਮੌਲਿਕ ਤੇ ਵਿਲੱਖਣ ਤੱਤ ਹਨ। ਇਸ ਪੁਸਤਕ ਵਿਚ ਲੇਖਕ ਨੇ ਦਸਮ ਗੁਰੂ ਪਾਤਸ਼ਾਹ ਤੱਕ ਚੱਲੀ ਆਉਂਦੀ ਰਬਾਬ ਪਰੰਪਰਾ ਦਾ ਖੂਬਸੂਰਤੀ ਨਾਲ ਵਰਨਣ ਕੀਤਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੇ ਨਾਲ ਗੁਰਬਾਣੀ ਦੀਆਂ ਪੋਥੀਆਂ ਤੇ ਕੀਰਤਨ ਲਈ ਰਬਾਬੀ ਭਾਈ ਬਲਵੰਡ ਦੀ ਸੌਂਪਣਾ ਕੀਤੀ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਦੇ ਗੁਰਆਈ ਕਾਲ ਵਿਚ ਗੋਇੰਦਵਾਲ ਵਿਖੇ ਰਬਾਬੀਆਂ ਦੇ ਕੀਰਤਨ ਕਰਨ ਦਾ ਜ਼ਿਕਰ ਹੈ। ਗੁਰੂ ਰਾਮਦਾਸ ਜੀ ਵੇਲੇ ਗੁਰੂ ਘਰ ਵਿਚ ਰਾਗਮਈ ਕੀਰਤਨ ਪਰੰਪਰਾ ਦਾ ਪ੍ਰਚਲਨ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਆਦਿ ਗ੍ਰੰਥ ਦੇ ਪ੍ਰਕਾਸ਼ ਦੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਬਦ ਕੀਰਤਨ ਦੀ ਮਰਯਾਦਾ ਦਾ ਅਰੰਭ ਹੋਇਆ। ਗੁਰੂ ਹਰਗੋਬਿੰਦ ਸਾਹਿਬ ਦੇ ਦਰ<


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX