ਤਾਜਾ ਖ਼ਬਰਾਂ


ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਆਰਜ਼ੀ ਜੇਲ੍ਹਾਂ ਵਿਚ ਬੰਦ ਕਰਨ ਦਾ ਫ਼ੈਸਲਾ
. . .  1 day ago
ਲੁਧਿਆਣਾ , 9 ਮਈ {ਪਰਮਿੰਦਰ ਸਿੰਘ ਆਹੂਜਾ}- ਲੁਧਿਆਣਾ ਪੁਲੀਸ ਵਲੋਂ ਸੋਮਵਾਰ ਤੋਂ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨਾਲ ਸਖ਼ਤੀ ਨਾਲ ਨਜਿੱਠਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਤਹਿਤ ਪੁਲਿਸ ...
ਆਜ਼ਮ ਖਾਨ ਦੀ ਜੇਲ੍ਹ ਵਿਚ ਸਿਹਤ ਵਿਗੜੀ, ਲਖਨਊ ਸ਼ਿਫਟ ਕਰਨ ਦੀਆਂ ਤਿਆਰੀਆਂ
. . .  1 day ago
ਲਖਨਊ ,9 ਮਈ - ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਸੰਸਦ ਮੈਂਬਰ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ ਦੀ ਸਿਹਤ ਅੱਜ ਅਚਾਨਕ ਖ਼ਰਾਬ ਹੋ ਗਈ ਹੈ। ਆਜ਼ਮ ਖਾਨ ਦੀ ਰਿਪੋਰਟ 1 ਮਈ ਨੂੰ ਕੋਰੋਨਾ ਸਕਾਰਾਤਮਕ ਆਈ ਹੈ...
ਅੰਮ੍ਰਿਤਸਰ 'ਚ ਕੋਰੋਨਾ ਦੇ 529 ਨਵੇਂ ਮਾਮਲੇ ਆਏ ਸਾਹਮਣੇ, 20 ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 9 ਮਈ { ਜੱਸ }- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 529 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 37241 ਹੋ ਗਏ ...
ਮੀਂਹ ਨਾਲ ਆਏ ਤੇਜ਼ ਤੁਫ਼ਾਨ ਕਾਰਨ ਬਿਜਲੀ ਗੁੱਲ ਤੇ ਆਵਾਜਾਈ ਵੀ ਹੋਈ ਪ੍ਰਭਾਵਿਤ
. . .  1 day ago
ਨਸਰਾਲਾ, 9 ਮਈ (ਸਤਵੰਤ ਸਿੰਘ ਥਿਆੜਾ)-ਸ਼ਾਮ ਨੂੰ ਅਚਾਨਕ ਬਣੇ ਬੱਦਲਾਂ ਨਾਲ ਪਏ ਮੀਂਹ ਕਾਰਨ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਇਸ ਤੇਜ਼ ਤੁਫ਼ਾਨ ਨਾਲ ਡਿੱਗੇ ਦਰਖਤਾਂ ਦੇ ਕਾਰਨ ਨਸਰਾਲਾ (ਹੁਸ਼ਿਆਰਪੁਰ) ਤੇ ਇਸ ਦੇ ਨਾਲ ...
ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਸਾਈਬਰ ਕੈਫ਼ੇ ਦੀ ਵਰਤੋਂ ਸਬੰਧੀ ਹਦਾਇਤਾਂ ਜਾਰੀ
. . .  1 day ago
ਜਲੰਧਰ ,9 ਮਈ { ਚਿਰਾਗ਼ ਸ਼ਰਮਾ}- ਵਧੀਕ ਜ਼ਿਲ੍ਹਾ ਮੈਜਿਸਟਰੇਟ ਜਲੰਧਰ ਜਸਬੀਰ ਸਿੰਘ ਨੇ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ (ਦਿਹਾਤੀ) ਦੀ ...
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਦੀ ਸ਼ੁਰੂਆਤ ਤੋਂ ਪਹਿਲਾਂ ਪਰਖ
. . .  1 day ago
ਨਵੀਂ ਦਿੱਲੀ, 9 ਮਈ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਥੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਸਥਾਪਿਤ ਕੀਤੇ ਗੁਰੂ ਤੇਗ ਬਹਾਦਰ ਕੋਰੋਨਾ ...
5 ਕਾਰ ਸਵਾਰਾਂ ਵਲੋਂ ਮਠਿਆਈ ਵਿਕਰੇਤਾ ਤੋਂ 3 ਲੱਖ ਰੁਪਏ ਦੀ ਖੋਹ
. . .  1 day ago
ਪਾਤੜਾਂ ,9 ਮਈ (ਜਗਦੀਸ਼ ਸਿੰਘ ਕੰਬੋਜ)- ਮਠਿਆਈ ਵਾਲੀਆਂ ਮਸ਼ੀਨਾਂ ਦਿਵਾਉਣ ਦੇ ਬਹਾਨੇ ਪਾਤੜਾਂ ਵਿਖੇ 5 ਕਾਰ ਸਵਾਰ ਮਠਿਆਈ ਵਿਕਰੇਤਾ ਤੋਂ 3 ਲੱਖ ਰੁਪਏ ਖੋਹ ਕੇ ਫ਼ਰਾਰ ਹੋ ਗਏ । ਖੋਹ ਦਾ ਸ਼ਿਕਾਰ ਹੋਏ ਮੋਹਾਲੀ ਦੇ ਸ਼ਿਵ ਸ਼ੰਕਰ ...
ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਜਾਰੀ , 32 ਮੌਤਾਂ
. . .  1 day ago
ਲੁਧਿਆਣਾ ,9 ਮਈ {ਪਰਮਿੰਦਰ ਸਿੰਘ ਆਹੂਜਾ }- ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ । ਅੱਜ ਕੋਰੋਨਾ ਕਾਰਨ 32 ਵਿਅਕਤੀਆਂ ਦੀ ਮੌਤ ਹੋ ਗਈ , ਜਿਨ੍ਹਾਂ ਵਿੱਚੋਂ 22 ਵਿਅਕਤੀ ਲੁਧਿਆਣਾ ਨਾਲ ਸਬੰਧਤ ਹਨ ...
ਛੇਤੀ ਹੀ ਸਰਕਾਰੀ ਹਸਪਤਾਲਾਂ ਵਿਚ 18-45 ਉਮਰ ਵਰਗ ਦੇ ਲੋਕਾਂ ਨੂੰ ਲੱਗੇਗਾ ਟੀਕਾ- ਸੋਨੀ
. . .  1 day ago
ਅੰਮਿ੍ਤਸਰ, 9 ਮਈ {ਜੱਸ } - ਸੀਰਮ ਇੰਸਟੀਚਿਊਟ ਆਫ ਇੰਡੀਆ (ਐਸ.ਆਈ.ਆਈ.) ਵੱਲੋਂ ਸੂਬੇ ਨੂੰ ਇਕ ਲੱਖ ਖੁਰਾਕਾਂ ਮਿਲ ਰਹੀਆਂ ਹਨ, ਜਿਸ ਕਾਰਨ ਛੇਤੀ ਹੀ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ 18-45 ਸਾਲ ਉਮਰ ਵਰਗ ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦਾ ਕਹਿਰ ਜਾਰੀ , 9 ਹੋਰ ਮੌਤਾਂ, 326 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਸ੍ਰੀ ਮੁਕਤਸਰ ਸਾਹਿਬ, 9 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅੱਜ 9 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿਚ ਸ੍ਰੀ ਮੁਕਤਸਰ ਸਾਹਿਬ 1, ਮਲੋਟ 3, ਪਿੰਡ ਮਾਨ ...
ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਆਕਸੀਜਨ 300 ਮੀਟਰਕ ਟਨ ਵਧਾਉਣ ਦੀ ਕੀਤੀ ਅਪੀਲ
. . .  1 day ago
ਚੰਡੀਗੜ੍ਹ, 9 ਮਈ -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਕਸੀਜਨ ਦੇ ਕੁਲ ਕੋਟੇ ਨੂੰ ਵਧਾ ਕੇ 300 ਮੀਟ੍ਰਿਕ ਟਨ ਕਰਨ ਦੀ ਮੰਗ ਕੀਤੀ ਅਤੇ ਅਤੇ ਕਿਹਾ ਹੈ ਕਿ ਸੂਬੇ ...
ਅਦਾਕਾਰ ਅਤੇ ਥੀਏਟਰ ਕਲਾਕਾਰ ਰਾਹੁਲ ਵੋਹਰਾ ਦਾ ਕੋਰੋਨਾ ਨਾਲ ਦਿਹਾਂਤ
. . .  1 day ago
ਮੁੰਬਈ, 9 ਮਈ -ਅਦਾਕਾਰ ਅਤੇ ਥੀਏਟਰ ਕਲਾਕਾਰ ਰਾਹੁਲ ਵੋਹਰਾ ਦਾ ਕਰੋਨਾ ਕਾਰਨ ਦਿਹਾਂਤ ਹੋ ਗਿਆ । ਨਿਰਦੇਸ਼ਕ ਅਤੇ ਗੁਰੂ ਅਰਵਿੰਦ ਗੌੜ ਨੇ ਇੱਕ ਸੋਸ਼ਲ ਮੀਡੀਆ ਪੋਸਟ ਦੁਆਰਾ ਖਬਰ ਦੀ ਪੁਸ਼ਟੀ ਕੀਤੀ ...
ਮੋਗਾ ਵਿਚ ਕੋਰੋਨਾ ਦਾ ਕਹਿਰ ਜਾਰੀ , 2 ਮੌਤਾਂ , ਆਏ 113 ਮਾਮਲੇ ਸਾਹਮਣੇ
. . .  1 day ago
ਮੋਗਾ , 9 ਮਈ (ਗੁਰਤੇਜ ਸਿੰਘ ਬੱਬੀ)- ਮੋਗਾ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਅੱਜ ਦੋ ਹੋਰ ਕੀਮਤੀ ਜਾਨਾਂ ਕੋਰੋਨਾ ਦੀ ਭੇਟ ਚੜ੍ਹ ਗਈਆਂ । ਇਕੋ ਦਿਨ ਕੋਰੋਨਾ ਦੇ 113 ਹੋਰ ਮਾਮਲੇ ਸਾਹਮਣੇ ਆਏ ...
ਸਿੱਖਾਂ ਦੀ ਸੇਵਾ ਨੂੰ ਸਲਾਮ , ਕਿਹਾ ਅਮਿਤਾਭ ਬਚਨ ਨੇ , ਦਿੱਤਾ 2 ਕਰੋੜ ਦਾ ਦਾਨ
. . .  1 day ago
ਮੁੰਬਈ , 9 ਮਈ - ਬਾਲੀਵੁੱਡ ਦੇ ਮਹਾਨ ਨਾਇਕ ਅਮਿਤਾਭ ਬਚਨ ਨੇ ਕਿਹਾ ਹੈ ਕਿ ਸਿੱਖਾਂ ਦੀ ਸੇਵਾ ਨੂੰ ਸਲਾਮ ਹੈ । ਅਮਿਤਾਭ ਬੱਚਨ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕੋਵਿਡ ਕੇਅਰ ਸੈਂਟਰ ਨੂੰ 2 ਕਰੋੜ ਦਾ ਦਾਨ ...
ਵਿਜੀਲੈਂਸ ਵਲੋਂ ਸ਼ਾਮਲਾਟ ਜ਼ਮੀਨ ਨੂੰ ਹੋਰਨਾਂ ਲੋਕਾਂ ਦੇ ਨਾਂ ਤਬਦੀਲ ਕਰਨ ਦੇ ਮਾਮਲੇ ਵਿਚ ਪਟਵਾਰੀ ਸਮੇਤ ਚਾਰ ਗ੍ਰਿਫ਼ਤਾਰ
. . .  1 day ago
ਐਸ.ਏ.ਐਸ.ਨਗਰ , 9 ਮਈ (ਜਸਬੀਰ ਸਿੰਘ ਜੱਸੀ) - ਵਿਜੀਲੈਂਸ ਵਲੋਂ ਪਿੰਡ ਮਾਜਰੀ ਦੀ ਸ਼ਾਮਲਾਟ ਜ਼ਮੀਨ ਨੂੰ ਹੋਰਨਾਂ ਲੋਕਾਂ ਦੇ ਨਾਂ ਤਬਦੀਲ ਕਰਾਉਣ ਅਤੇ ਇੰਤਕਾਲ ਚੜ੍ਹਾਉਣ ਦੇ ਮਾਮਲੇ ਵਿਚ...
ਪੰਜਾਬ 'ਚ ਕਾਂਗਰਸ ਸਰਕਾਰ ਦੀ ਥਾਂ ਬਾਦਲਾਂ ਦੀ ਚੱਲ ਰਹੀ ਹਕੂਮਤ - ਨਵਜੋਤ ਸਿੰਘ ਸਿੱਧੂ
. . .  1 day ago
ਅੰਮ੍ਰਿਤਸਰ, 9 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਸੂਬੇ ਕੈਪਟਨ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਸੋਸ਼ਲ ਮੀਡੀਆ ਦੇ ਰਾਹੀਂ ਇਕ ਵਾਰ ਫਿਰ ਮੋਰਚਾ ਖੋਲ੍ਹਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਧੇਰੇ ਵਿਧਾਇਕਾਂ ਦੀ...
ਜ਼ਿਲ੍ਹਾ ਫ਼ਿਰੋਜ਼ਪੁਰ 'ਚ ਦੁਕਾਨਾਂ ਖੋਲ੍ਹਣ ਸਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ
. . .  1 day ago
ਫ਼ਿਰੋਜ਼ਪੁਰ, 9 ਮਈ (ਤਪਿੰਦਰ ਸਿੰਘ) - ਜ਼ਿਲ੍ਹਾ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਵਲੋਂ ਜ਼ਿਲ੍ਹੇ ਵਿਚ ਦੁਕਾਨਾਂ ਖੋਲ੍ਹਣ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰੱਖ ਕੇ ਪੱਤਰ ਜਾਰੀ ਕੀਤਾ ਗਿਆ...
ਅਸਮਾਨੀ ਬਿਜਲੀ ਦੀ ਚਪੇਟ 'ਚ ਆਉਣ ਕਾਰਨ ਇਕ ਮੌਤ
. . .  1 day ago
ਸਿਧਵਾਂ ਬੇਟ, 9 ਮਈ (ਜਸਵੰਤ ਸਿੰਘ ਸਲੇਮਪੁਰੀ) - ਲਾਗਲੇ ਪਿੰਡ ਤਿਹਾੜਾ ਦੇ ਖੇਤਾਂ ਵਿਚ ਤੂੜੀ ਦੀ ਢਿਗ ਲਿਪ ਰਹੇ ਵਿਅਕਤੀਆਂ 'ਤੇ ਅਚਾਨਕ ਅਸਮਾਨੀ ਬਿਜਲੀ ਪੈ ਗਈ। ਜਿਸ ਕਾਰਨ 60 ਸਾਲਾ ਅਜੈਬ ਸਿੰਘ ਦੀ ਮੌਤ ਹੋ...
ਆੜ੍ਹਤੀ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ 'ਤੇ ਇਲਾਕੇ ਦੇ ਪੰਚਾਂ ਤੇ ਸਰਪੰਚਾਂ ਵਲੋਂ ਨਾਅਰੇਬਾਜ਼ੀ, ਕਿਹਾ ਆੜ੍ਹਤੀ ਨੂੰ ਫਸਾਇਆ ਗਿਆ ਨਾਜਾਇਜ਼
. . .  1 day ago
ਰਾਜਾਸਾਂਸੀ, 9 ਮਈ (ਹਰਦੀਪ ਸਿੰਘ ਖੀਵਾ) - ਪੁਲਿਸ ਥਾਣਾ ਕੰਬੋਅ ਵਲੋਂ ਅਟਾਰੀ ਮੰਡੀ ਦੇ ਇਕ ਆੜ੍ਹਤੀ ਨੂੰ 420 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਉਸ 'ਤੇ ਮੁਕੱਦਮਾ ਦਰਜ...
ਕੋਰੋਨਾ ਦੀ ਮੌਜੂਦਾ ਸਥਿਤੀ ਜਾਣਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਕੈਪਟਨ ਸਮੇਤ ਵੱਖ ਵੱਖ ਮੁੱਖ ਮੰਤਰੀਆਂ ਨਾਲ ਕੀਤੀ ਗੱਲ
. . .  1 day ago
ਨਵੀਂ ਦਿੱਲੀ, 9 ਮਈ - ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ 'ਚ ਕੋਰੋਨਾ ਦੀ ਦੂਸਰੀ ਲਹਿਰ ਦੇ ਕਹਿਰ ਵਿਚਕਾਰ ਮੌਜੂਦਾ ਸਥਿਤੀ ਦੀ ਸਮੀਖਿਆ ਲਈ ਵੱਖ ਵੱਖ ਮੁੱਖ ਮੰਤਰੀਆਂ ਨਾਲ ਫ਼ੋਨ 'ਤੇ ਗੱਲ ਕਰ ਰਹੇ ਹਨ। ਇਸੇ ਕੜੀ ਤਹਿਤ...
ਪਾਕਿਸਤਾਨੀ ਪ੍ਰਸਿੱਧ ਪੰਜਾਬੀ ਲੋਕ ਗਾਇਕ ਆਰਿਫ਼ ਲੋਹਾਰ ਦੀ ਪਤਨੀ ਦਾ ਹੋਇਆ ਦਿਹਾਂਤ
. . .  1 day ago
ਅੰਮ੍ਰਿਤਸਰ, 10 ਮਈ (ਸੁਰਿੰਦਰ ਕੋਛੜ) - ਪਾਕਿਸਤਾਨੀ ਪ੍ਰਸਿੱਧ ਪੰਜਾਬੀ ਲੋਕ ਗਾਇਕ ਆਲਮ ਲੋਹਾਰ ਦੇ ਪੁੱਤਰ ਅਤੇ ਦੁਨੀਆਂ ਭਰ 'ਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਗਾਇਕ ਆਰਿਫ਼ ਲੋਹਾਰ ਦੀ ਪਤਨੀ ਰਜ਼ੀਆ ਆਰਿਫ਼ ਦਾ ਲਾਹੌਰ...
ਡਾ. ਰਾਜ ਕੁਮਾਰ ਵੇਰਕਾ ਵਲੋਂ 165 ਕੋਰੋਨਾ ਪੀੜਤ ਪਰਿਵਾਰਾਂ ਨੂੰ ਰਾਸ਼ਨ ਅਤੇ 2500 ਰੁਪਏ ਵੰਡੇ ਗਏ
. . .  1 day ago
ਖਾਸਾ (ਅੰਮ੍ਰਿਤਸਰ), 9 ਮਈ (ਗੁਰਨੇਕ ਸਿੰਘ ਪੰਨੂ) - ਅੱਜ ਇੰਡਿਆ ਗੇਟ ਦੇ ਨਜ਼ਦੀਕ ਬੀ.ਆਰ ਰਿਜ਼ਾਰਟ ਵਿਖੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਵਲੋਂ ਹਲਕਾ ਪੱਛਮੀ ਦੇ 165 ਕੋਰੋਨਾ ਪੀੜਤ ਪਰਿਵਾਰਾਂ ਨੂੰ 1 ਮਹੀਨੇ ਦੇ ਰਾਸ਼ਨ ਦੀਆਂ ਕਿੱਟਾਂ, ਦਵਾਈਆਂ ਅਤੇ 2500 ਰੁਪਏ...
ਪੁਲਿਸ ਨੇ ਰਿਮਾਂਡ 'ਤੇ ਲਿਆਂਦੇ ਵਿਅਕਤੀ ਕੋਲੋਂ ਇਕ ਕਿੱਲੋ 350 ਗ੍ਰਾਮ ਹੈਰੋਇਨ ਕੀਤੀ ਬਰਾਮਦ
. . .  1 day ago
ਸਰਾਏ ਅਮਾਨਤ ਖਾਂ (ਅੰਮ੍ਰਿਤਸਰ), 9 ਮਈ (ਨਰਿੰਦਰ ਸਿੰਘ ਦੋਦੇ) - ਸਰਹੱਦੀ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਵਲੋਂ ਰਿਮਾਂਡ 'ਤੇ ਲਿਆਂਦੇ ਵਿਅਕਤੀ ਪਲਵਿੰਦਰ ਸਿੰਘ ਉਰਫ ਸਾਬੀ ਵਾਸੀ ਨੌਸ਼ਹਿਰਾ ਢਾਲਾ ਤੋਂ ਇਕ ਕਿੱਲੋ 350 ਗ੍ਰਾਮ...
ਦਿੱਲੀ ਵਿਚ 17 ਮਈ ਤੱਕ ਵਧਾਇਆ ਗਿਆ ਲਾਕਡਾਊਨ, ਅਗਲੇ ਆਦੇਸ਼ਾਂ ਤੱਕ ਮੈਟਰੋ ਵੀ ਬੰਦ
. . .  1 day ago
ਨਵੀਂ ਦਿੱਲੀ, 9 ਮਈ - ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕੋਰੋਨਾ ਦੇ ਮੱਦੇਨਜ਼ਰ ਦਿੱਲੀ ਵਿਚ ਇਕ ਹਫ਼ਤੇ ਲਈ ਲਾਕਡਾਊਨ ਹੋਰ ਵਧਾ ਦਿੱਤਾ ਹੈ। ਇਹ ਲਾਕਡਾਊਨ 17 ਮਈ ਸਵੇਰ 5 ਵਜੇ...
ਲੌਂਗੋਵਾਲ ਦੇ ਪਿੰਡ ਤਕੀਪੁਰ 'ਚ ਕੋਰੋਨਾ ਕਾਰਨ ਇਕ ਪਰਿਵਾਰ ਦੇ 4 ਜੀਆਂ ਦੀ ਹੋਈ ਮੌਤ
. . .  1 day ago
ਲੌਂਗੋਵਾਲ (ਸੰਗਰੂਰ) , 9 ਮਈ (ਵਿਨੋਦ, ਖੰਨਾ) - ਕੋਰੋਨਾ ਮਹਾਂਮਾਰੀ ਲੌਂਗੋਵਾਲ ਇਲਾਕੇ 'ਚ ਤੇਜ਼ੀ ਨਾਲ ਪੈਰ ਪਸਾਰਦੀ ਨਜ਼ਰ ਆ ਰਹੀ ਹੈ। ਇਸ ਵਾਇਰਸ ਕਾਰਨ ਨੇੜਲੇ ਪਿੰਡ ਤਕੀਪੁਰ ਵਿਖੇ ਇਕੋ ਪਰਿਵਾਰ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 4 ਮਾਘ ਸੰਮਤ 552
ਵਿਚਾਰ ਪ੍ਰਵਾਹ: ਮਿਹਨਤ, ਇਮਾਨਦਾਰੀ, ਸੰਜਮ ਤੇ ਨਿਮਰਤਾ ਸਫਲਤਾ ਦੇ ਮਾਰਗ ਹਨ। -ਸਵੇਟ ਮਾਰਡਨ

ਤੁਹਾਡੇ ਖ਼ਤ

15-01-2021

 ਸਿੱਖਿਆ ਖੇਤਰ 'ਚ ਪਛੜ ਜਾਣ ਦਾ ਖਦਸ਼ਾ

ਕੋਰੋਨਾ ਬਿਮਾਰੀ ਕਾਰਨ ਸਾਡੇ ਦੇਸ਼ ਦੇ ਭਵਿੱਖ ਜਾਂ ਸਾਡਾ ਵਿਦਿਆਰਥੀ ਵਰਗ ਬਹੁਤ ਪਛੜ ਜਾਵੇਗਾ। ਖ਼ਾਸ ਕਰਕੇ ਪੇਂਡੂ ਖੇਤਰ ਦੇ ਵਿਦਿਆਰਥੀਆਂ ਦਾ ਬਹੁਤਾ ਨੁਕਸਾਨ ਹੋਣ ਦਾ ਖ਼ਤਰਾ ਹੈ। ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬੜਾ ਕੁਝ ਸਿਰਫ਼ ਅਧਿਆਪਕ ਕੇਂਦਰਿਤ ਹੁੰਦਾ ਹੈ। ਮਾਪੇ ਅਨਪੜ੍ਹ ਹੁੰਦੇ ਹਨ। ਉਨ੍ਹਾਂ ਕੋਲ ਆਧੁਨਿਕ ਫ਼ੋਨ ਜੇਕਰ ਹਨ ਤਾਂ ਇਸਤੇਮਾਲ ਕਰਨ ਦੀ ਸਮੱਸਿਆ ਹੈ। ਬਹੁਤੇ ਲੋਕਾਂ ਕੋਲ ਤਾਂ ਸਧਾਰਨ ਫ਼ੋਨ ਵੀ ਨਹੀਂ ਹਨ।
ਸ਼ਹਿਰੀ ਖੇਤਰ ਦੇ ਬੱਚੇ ਫਿਰ ਵੀ ਅਗਾਂਹ ਹੀ ਰਹਿਣਗੇ ਕਿਉਂਕਿ ਉਨ੍ਹਾਂ ਦੇ ਮਾਪੇ ਪੜ੍ਹੇ-ਲਿਖੇ ਹਨ ਤੇ ਪੜ੍ਹਾਈ ਦੀ ਮਹੱਤਤਾ ਨੂੰ ਸਮਝਦੇ ਹਨ। ਅਜੋਕਾ ਅਧਿਆਪਕ ਚਾਹੇ ਉਹ ਸਰਕਾਰੀ ਹੈ ਤੇ ਭਾਵੇਂ ਪ੍ਰਾਈਵੇਟ ਪਰ ਉਹ ਪੂਰੀ ਤਨਦੇਹੀ ਨਾਲ ਆਨਲਾਈਨ ਸਿੱਖਿਆ ਪ੍ਰਦਾਨ ਕਰ ਰਹੇ ਹਨ। ਪਰ ਵਿਦਿਆਰਥੀ ਇਸ ਪ੍ਰਕਿਰਿਆ ਨੂੰ ਸਹਿਜਤਾ ਨਾਲ ਨਹੀਂ ਅਪਣਾ ਰਹੇ। ਵਿਦਿਆਰਥੀ ਵਰਗ ਪੜ੍ਹਾਈ ਦੇ ਬਹਾਨੇ ਸੋਸ਼ਲ ਮੀਡੀਅ ਅਤੇ ਗੇਮਾਂ ਖੇਡਣ ਵੱਲ ਵਧੇਰੇ ਰੁਚਿਤ ਹੋ ਗਿਆ ਹੈ। ਬੌਧਿਕ ਪੱਧਰ 'ਤੇ ਦਿਨੋ-ਦਿਨ ਨੀਵਾਂ ਹੁੰਦਾ ਜਾ ਰਿਹਾ ਹੈ। ਇਹ ਖੱਪਾ ਪੂਰਨਾ ਮੁਸ਼ਕਿਲ ਕਾਰਜ ਹੋ ਨਿਬੜੇਗਾ।

-ਹੀਰਾ ਸਿੰਘ ਤੂਤ
ਜ਼ਿਲ੍ਹਾ ਫ਼ਿਰੋਜ਼ਪੁਰ।

ਨੈਤਿਕ ਸਿੱਖਿਆ ਦੀ ਲੋੜ

ਸਾਡੇ ਵਿੱਦਿਅਕ ਪ੍ਰਬੰਧਾਂ ਵਿਚ ਇਕ ਘਾਟ ਹੈ, ਜੋ ਹਰੇਕ ਸੁਹਿਰਦ ਅਤੇ ਮਾਨਵਤਾ ਪ੍ਰੇਮੀ ਨੂੰ ਵੀ ਰੜਕਦੀ ਹੋਵੇਗੀ, ਉਹ ਹੈ ਵਿੱਦਿਅਕ ਸਿਲੇਬਸ ਵਿਚ 'ਨੈਤਿਕ ਸਿੱਖਿਆ' ਦੀ ਘਾਟ। ਪੁਰਾਣੇ ਸਮੇਂ ਵਿਚ ਸਿੱਖਿਆ ਕੇਵਲ ਮੰਦਿਰਾਂ, ਮਸਜਿਦਾਂ ਜਾਂ ਗੁਰਦੁਆਰਿਆਂ ਵਿਚ ਹੀ ਦਿੱਤੀ ਜਾਂਦੀ ਸੀ। ਜਿਥੇ ਆਮ ਸਿੱਖਿਆ ਦੇ ਨਾਲ-ਨਾਲ ਨੈਤਿਕ ਸਿੱਖਿਆ ਦਾ ਵੀ ਪਾਠ ਪੜ੍ਹਾਇਆ ਜਾਂਦਾ ਸੀ। ਅੱਜਕਲ੍ਹ ਦੇ ਵਿਦਿਆਰਥੀ ਪੜ੍ਹ-ਲਿਖ ਕੇ ਵੱਡੀਆਂ-ਵੱਡੀਆਂ ਡਿਗਰੀਆਂ ਤਾਂ ਪ੍ਰਾਪਤ ਕਰ ਲੈਂਦੇ ਹਨ ਪਰ ਉਨ੍ਹਾਂ ਵਿਚ ਨੈਤਿਕਤਾ ਦੀ ਘਾਟ ਰਹਿ ਜਾਂਦੀ ਹੈ। ਜਿਸ ਦੀ ਪ੍ਰਤੱਖ ਉਦਾਹਰਨ ਉਸ ਸਮੇਂ ਮਿਲ ਜਾਂਦੀ ਹੈ ਜਦ ਪੜ੍ਹ ਲਿਖ ਕੇ ਡਾਕਟਰ ਬਣਿਆ ਵਿਅਕਤੀ ਕਿਸੇ ਗਰੀਬ ਮਰੀਜ਼ ਦਾ ਇਲਾਜ ਕਰਨ ਤੋਂ ਇਸ ਲਈ ਮਨਾ ਕਰ ਦਿੰਦਾ ਹੈ ਕਿਉਂਕਿ ਮਰੀਜ਼ ਕੋਲ ਇਲਾਜ ਦੇ ਪੈਸੇ ਨਹੀਂ ਹੁੰਦੇ। ਜੇਕਰ ਸਾਡੇ ਵਿੱਦਿਅਕ ਢਾਂਚੇ ਵਿਚ ਨੈਤਿਕ ਸਿੱਖਿਆ ਵਿਚ ਅਹਿਮ ਹਿੱਸੇ ਵਜੋਂ ਪ੍ਰਮਾਣਿਤ ਕੀਤੀ ਜਾਂਦੀ ਤਾਂ ਧਿਰ ਚੰਗੇ ਡਾਕਟਰ, ਅਧਿਆਪਕ, ਇਮਾਨਦਾਰ ਵਕੀਲ ਅਤੇ ਦੇਸ਼ ਦੀ ਹਾਲਾਤ ਨੂੰ ਸੁਧਾਰਨ ਵਾਲੇ ਰਾਜ ਨੇਤਾ ਪੈਦਾ ਹੋਣਗੇ।

-ਹਰਕੀਰਤ ਕੌਰ

ਕਿਤਾਬਾਂ

ਪਿਛਲੇ ਦਿਨੀਂ ਸੰਪਾਦਕੀ ਪੰਨੇ 'ਤੇ ਨਵੀਆਂ ਆਈਆਂ ਕਿਤਾਬਾਂ ਦੀ ਵਡਮੁੱਲੀ ਜਾਣਕਾਰੀ ਪ੍ਰਾਪਤ ਹੋਈ। ਇਸ ਜਾਣਕਾਰੀ ਸਦਕਾ ਕਿਤਾਬ ਦੀ ਚੋਣ ਕਰਨਾ ਅਤੇ ਸੰਪਰਕ ਨੰਬਰ ਰਾਹੀਂ ਕਿਤਾਬ ਪ੍ਰਾਪਤ ਕਰਨਾ ਸੁਖਾਲਾ ਹੁੰਦਾ ਹੈ,ਇਸ ਉਪਰਾਲੇ ਲਈ ਅਜੀਤ ਦਾ ਧੰਨਵਾਦ।

-ਹਰਮਨਪ੍ਰੀਤ ਸਿੰਘ
ਸਰਹਿੰਦ, ਜ਼ਿਲ੍ਹਾ ਫਤਹਿਗੜ੍ਹ ਸਾਹਿਬ।

ਸਰਕਾਰ ਦੀ ਨੀਅਤ ਮਾੜੀ

ਦਿੱਲੀ ਦੀਆਂ ਬਰੂਹਾਂ 'ਤੇ ਬੈਠਿਆਂ ਕਿਸਾਨਾਂ ਨੂੰ ਤਕਰੀਬਨ ਡੇਢ ਮਹੀਨੇ ਤੋਂ ਉੱਪਰ ਹੋ ਗਿਆ ਹੈ। ਹਾਲ ਹੀ ਵਿਚ ਕੇਂਦਰ ਸਰਕਾਰ ਤੇ ਕਿਸਾਨਾਂ ਦਰਮਿਆਨ ਅੱਠਵੇਂ ਗੇੜ ਦੀ ਮੀਟਿੰਗ ਬੇਸਿੱਟਾ ਰਹੀ ਹੈ। ਹੁਣ 15 ਜਨਵਰੀ ਨੂੰ ਕਿਸਾਨਾਂ ਨੂੰ ਮੁੜ ਮੀਟਿੰਗ ਲਈ ਸੱਦਿਆ ਗਿਆ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਲੋਹੜੀ ਦੇ ਤਿਉਹਾਰ ਦੇ ਭੁੱਗੇ ਦੇ ਰੂਪ ਵਿਚ ਤਿੰਨੇ ਮਾਰੂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। 7 ਜਨਵਰੀ ਨੂੰ ਦਿੱਲੀ ਦੀਆਂ ਬਰੂਹਾਂ 'ਤੇ ਟਰੈਕਟਰ ਮਾਰਚ ਕੱਢਿਆ ਗਿਆ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਦਿੱਲੀ ਦੇ ਅੰਦਰ ਵੜ ਕੇ ਟਰੈਕਟਰ ਪਰੇਡ ਕੀਤੀ ਜਾਵੇਗੀ। ਕਿਸਾਨਾਂ ਨੇ ਸਾਫ਼-ਸਾਫ਼ ਕੇਂਦਰ ਸਰਕਾਰ ਨੂੰ ਕਹਿ ਦਿੱਤਾ ਹੈ ਕਿ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਉਧਰ ਬਰਤਾਨੀਆ ਵਿਚ ਵੀ ਤਕਰੀਬਨ 100 ਸੰਸਦ ਮੈਂਬਰਾਂ ਨੇ ਇਸ ਸੰਘਰਸ਼ ਸਬੰਧੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਹਸਤਾਖਰ ਕਰ ਕੇ ਮੰਗ ਪੱਤਰ ਦਿੱਤਾ ਹੈ। ਹੁਣ ਇਸ ਸੰਘਰਸ਼ ਦੀ ਗੂੰਜ ਪੂਰੇ ਵਿਸ਼ਵ ਤੱਕ ਫੈਲ ਚੁੱਕੀ ਹੈ।

-ਸੰਜੀਵ ਸਿੰਘ ਸੈਣੀ
ਮੋਹਾਲੀ।

14-01-2021

 ਮਾਨਵਤਾ ਨੂੰ ਸਮਰਪਿਤ ਹੋਣ ਡਾਕਟਰ
ਡਾਕਟਰ ਲਾਤੀਨੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਅਧਿਆਪਕ। ਡਾਕਟਰੀ ਕਿੱਤਾ ਅਜਿਹਾ ਸਨਮਾਨਜਨਕ ਕਿੱਤਾ ਹੈ, ਜਿਸ ਦਾ ਸਬੰਧ ਮਨੁੱਖਤਾ ਦੀ ਭਲਾਈ ਹੁੰਦਾ ਹੈ। ਇਮਾਨਦਾਰ ਡਾਕਟਰ ਮਰੀਜ਼ ਨੂੰ ਸਿਹਤਯਾਬ ਕਰਨ ਲਈ ਆਪਣੀ ਕਾਬਲੀਅਤ ਅਤੇ ਸਮਰੱਥਾ ਅਨੁਸਾਰ ਪੂਰੀ ਵਾਹ ਲਾਉਂਦਾ ਹੈ ਪਰ ਅਫਸੋਸ ਉਦੋਂ ਹੁੰਦਾ ਜਦੋਂ ਕੁਝ ਡਾਕਟਰ ਆਪਣੀ ਸੇਵਾ ਡਾਕਟਰੀ ਨੂੰ ਤਿਆਗਦੇ ਹੋਏ ਮਰੀਜ਼ਾਂ ਨੂੰ ਸਿਰਫ਼ ਪੈਸੇ ਕਮਾਉਣ ਦੇ ਸਾਧਨ ਵਜੋਂ ਦੇਖਦੇ ਹਨ। ਜੇਕਰ ਸਰਕਾਰੀ ਹਸਪਤਾਲਾਂ ਦੀ ਗੱਲ ਕਰੀਏ ਤਾਂ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਹੋਣ ਨਾਲ ਸਰਕਾਰੀ ਹਸਪਤਾਲਾਂ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ। ਜਿਥੇ ਡਾਕਟਰਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਪ੍ਰਤੀ ਦਇਆ ਦੀ ਭਾਵਨਾ ਰੱਖ ਕੇ ਇਲਾਜ ਕਰਨ ਉਥੇ ਮਰੀਜ਼ਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਇਸ ਕਿੱਤੇ ਨਾਲ ਸਬੰਧਿਤ ਸਮੂਹ ਸਟਾਫ਼ ਪ੍ਰਤੀ ਇੱਜ਼ਤ ਅਤੇ ਮਾਣ-ਸਨਮਾਨ ਦੀ ਭਾਵਨਾ ਪੈਦਾ ਕਰਨ। ਪਰ ਅੱਜਕਲ੍ਹ ਵੇਖਿਆ ਜਾਵੇ ਤਾਂ ਡਾਕਟਰ ਬਣਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਕਿਉਂਕਿ ਡਾਕਟਰੀ ਪੜ੍ਹਾਈ ਲਈ ਲੱਖਾਂ ਰੁਪਏ ਖਰਚ ਕਰਨੇ ਪੈਂਦੇ ਹਨ ਜੋ ਕਿ ਗਰੀਬ ਆਦਮੀ ਦੀ ਪਹੁੰਚ ਤੋਂ ਬਾਹਰ ਹੈ।


-ਡਾ: ਮਨਪ੍ਰੀਤ ਸੂਦ ਆਲੋਵਾਲ
ਸ਼ਹੀਦ ਭਗਤ ਸਿੰਘ ਨਗਰ।


ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ
ਭਾਰਤੀ ਜਨਤਾ ਪਾਰਟੀ ਮੁਜ਼ਾਹਰੇ ਕਰ ਰਹੀ ਹੈ ਕਿ ਰਵਨੀਤ ਬਿੱਟੂ ਦੇ ਬਿਆਨ ਤੇ ਉਸ ਉੱਪਰ ਕੇਸ ਦਰਜ ਕੀਤਾ ਜਾਵੇ ਕਿਉਂਕਿ ਉਸ ਨੇ ਉਨ੍ਹਾਂ ਦੇ ਵਰਕਰਾਂ ਨੂੰ ਮਾਰਨ ਧਮਕੀ ਦਿੱਤੀ ਹੈ। ਪਰ ਇਸ ਤੋਂ ਪਹਿਲਾਂ ਅਨੁਰਾਗ ਠਾਕੁਰ ਉੱਪਰ ਕਿਉਂ ਨਾ ਐਫ.ਆਈ.ਆਰ. ਦਰਜ ਕੀਤੀ ਜਾਵੇ ਜਿਸ ਨੇ ਪਿੱਛੇ ਸ਼ਰੇਆਮ ਬੋਲਿਆ ਸੀ, 'ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ' ਅਤੇ ਨਾਲ ਹੀ ਕਪਿਲ ਮਿਸ਼ਰਾ ਉਤੇ ਵੀ ਕਿਉਂ ਨਾ ਕੇਸ ਕੀਤਾ ਜਾਵੇ ਜਿਸ ਨੇ ਉਦੋਂ ਦਿੱਲੀ ਵਿਚ ਅਲਪ ਸੰਖਿਅਕਾਂ ਵਿਰੁੱਧ ਭਾਸ਼ਨ ਦਿੱਤਾ ਸੀ? ਇਨ੍ਹਾਂ ਕਾਰਨਾਂ ਕਰਕੇ ਹੀ ਉਦੋਂ ਦਿੱਲੀ ਵਿਚ ਦੰਗੇ ਭੜਕੇ ਸਨ। ਭਾਰਤੀ ਜਨਤਾ ਪਾਰਟੀ ਦੂਜਿਆਂ 'ਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰੇ।


-ਵਿਦਵਾਨ ਸਿੰਘ ਸੋਨੀ, ਪਟਿਆਲਾ।


ਕਾਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀਂ
ਤਿੰਨੇ ਖੇਤੀ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮ.ਐਸ.ਪੀ. ਨੂੰ ਕਾਨੂੰਨੀ ਦਰਜਾ ਦਿਵਾਉਣ ਲਈ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਉਹ ਦਿੱਲੀ ਦੀਆਂ ਬਰੂਹਾਂ 'ਤੇ ਉਦੋਂ ਤਕ ਡਟੇ ਰਹਿਣਗੇ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ ਗਣਤੰਤਰ ਦਿਵਸ ਸਮਾਗਮ ਦੌਰਾਨ ਟਰੈਕਟਰ ਰੈਲੀ ਕੱਢੀ ਜਾਵੇਗੀ। ਇਸ ਮਾਰਚ ਨੂੰ 'ਕਿਸਾਨ ਪਰੇਡ' ਦਾ ਨਾਂਅ ਦਿੱਤਾ ਜਾਵੇਗਾ। ਦਿਨੋ-ਦਿਨ ਕਿਸਾਨੀ ਸੰਘਰਸ਼ ਹੋਰ ਵੀ ਪ੍ਰਚੰਡ ਹੁੰਦਾ ਜਾ ਰਿਹਾ ਹੈ। ਤਕਰੀਬਨ ਸਭ ਦੀਆਂ ਨਜ਼ਰਾਂ ਕੇਂਦਰ ਸਰਕਾਰ 'ਤੇ ਟਿਕੀਆਂ ਹੋਈਆਂ ਹਨ। ਕੇਂਦਰ ਸਰਕਾਰ ਨੇ ਵੀ ਸਵੀਕਾਰ ਕੀਤਾ ਹੈ ਕਿ ਖੇਤੀ ਕਾਨੂੰਨਾਂ ਵਿਚ ਕਮੀਆਂ ਹਨ ਤੇ ਇਨ੍ਹਾਂ ਵਿਚ ਸੋਧ ਕਰਨ ਲਈ ਤਿਆਰ ਹਨ। ਕਹਿਣ ਦਾ ਭਾਵ ਕਿਸਾਨ ਸੰਘਰਸ਼ ਵਿਚ ਨਵੇਂ-ਨਵੇਂ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।


-ਸੰਜੀਵ ਸਿੰਘ ਸੈਣੀ, ਮੁਹਾਲੀ।


ਆਸਵੰਦ ਨਿਗਾਹਾਂ
ਅਸੀਂ ਸਾਰੇ ਗੁਲਾਮ ਹਾਂ, ਫਰਕ ਬਸ ਏਨਾ ਕੁ ਹੈ ਕਿ ਚੰਦ ਲੋਕ ਗੁਲਾਮੀ ਦੇ ਚਿੱਕੜ 'ਚ ਖਲੋ ਕੇ ਆਜ਼ਾਦੀ ਦੇ ਅੰਬਰ ਵੱਲ ਆਸਵੰਦ ਨਿਗਾਹਾਂ ਵੱਲ ਤੱਕਦੇ ਹਨ ਤੇ ਬਹੁਤੇ ਲੋਕ ਆਪਣੀ ਗੁਲਾਮੀ ਨੂੰ ਜਾਇਜ਼ ਠਹਿਰਾਉਣ ਲਈ ਨਿੱਤ ਨਵੇਂ ਬਹਾਨੇ ਲੱਭਦੇ ਹਨ, ਕੋਈ ਕਹਿੰਦਾ ਹੈ ਕਿ ਅਸੀਂ ਦੇਸ਼ ਭਗਤ ਹਾਂ, ਕੋਈ ਅਖੌਤੀ ਭਾਈਚਾਰੇ ਦੇ ਨਾਂਅ ਹੇਠ ਆਪਣੀ ਬੇਪਤੀ ਲੁਕੋਈ ਫਿਰਦਾ ਹੈ, ਕੋਈ ਗੁਰੂ ਤੋਂ ਬੇਮੁਖ ਹੋ ਕੇ ਆਪਣੇ ਮਾਲਕਾਂ ਪ੍ਰਤੀ ਵਫ਼ਾਦਾਰੀ ਦਾ ਪ੍ਰਗਟਾਵਾ ਕਰਦਾ ਹੈ ਤਾਂ ਜੋ ਦੁਨੀਆ ਵੀ ਸੁੱਖ ਸਹੂਲਤਾਂ ਦੀ ਖੈਰ ਝੋਲੀ ਪਾ ਜਾਵੇ, ਅੰਦਰੋਂ ਇਹ ਸਾਰੇ ਹੀ ਜਾਣਦੇ ਹਨ ਕਿ ਗੁਲਾਮੀ ਗਹਿਰਾਉਂਦੀ ਜਾਂਦੀ ਹੈ ਤੇ ਅੰਤ ਅਸਹਿ ਹੋ ਨਿੱਬੜੇਗੀ ਪਰ ਫਿਰ ਵੀ ਆਜ਼ਾਦੀ ਦੇ ਪ੍ਰਵਾਨੇ ਇਨ੍ਹਾਂ ਨੂੰ ਜ਼ਹਿਰ ਲਗਦੇ ਹਨ। ਕਿਸੇ ਦੇ ਦੇਸ਼ ਦੀ ਅਖੰਡਤਾ ਖ਼ਤਰੇ 'ਚ ਪੈ ਜਾਂਦੀ ਹੈ ਤੇ ਕਿਸੇ ਦਾ ਅਖੌਤੀ ਭਾਈਚਾਰਾ ਟੁੱਟਣ ਲੱਗ ਜਾਂਦਾ ਹੈ। ਹਸ਼ਰ ਦਾ ਦਿਨ ਸਾਰਿਆਂ ਲਈ ਇਕੋ ਹੀ ਹੋਣਾ ਹੈ ਪਰ ਜਿਹੜੇ ਖੰਭਾਂ ਨੂੰ ਝਾੜ ਉਡਣ ਦੀ ਤਿਆਰੀ 'ਚ ਹਨ, ਉਹ ਸ਼ਾਨਦਾਰ ਮੌਤ ਮਰਨਗੇ ਤੇ ਦੂਜੇ ਆਪਣੇ ਨਾਲ ਹੋਈਆਂ ਬੇਪਤੀਆਂ ਦਾ ਹਿਸਾਬ-ਕਿਤਾਬ ਭੁੱਲ ਮੁੜ ਉਸੇ ਗੁਲਾਮੀ ਦੇ ਕਾਲ ਚੱਕਰ 'ਚ ਖੁਆਰ ਹੁੰਦੇ ਰਹਿਣਗੇ।


-ਤੇਜਿੰਦਰ ਸ਼ਰਮਾ ਸੰਘੇੜਾ
tajindersharma82@gmail.com


ਦੇਸ਼ ਭਗਤ ਬਹਾਦਰ ਕਿਸਾਨ
ਦਿਨ ਭਰ ਦਿਨ ਕਿਸਾਨ ਵੀਰਾਂ ਦਾ ਜੋਸ਼ ਵਧਦਾ ਜਾ ਰਿਹਾ ਹੈ, ਹੁਣ ਤਾਂ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿ ਜਿਵੇਂ 'ਸ਼ਹੀਦ ਭਗਤ ਸਿੰਘ' ਅਤੇ 'ਬੰਦਾ ਸਿੰਘ ਬਹਾਦਰ' 21ਵੀਂ ਸਦੀ ਵਿਚ ਮੁੜ ਕਿਸਾਨ ਯੋਧਿਆਂ ਦੇ ਰੂਪ ਵਿਚ ਆ ਗਏ ਹੋਣ। ਆਖਰ ਸਾਡੀ ਸਰਕਾਰ ਕਿਉਂ ਨਹੀਂ ਸੁਣ ਰਹੀ? ਜੇਕਰ ਬਿੱਲ ਕਿਸਾਨਾਂ ਦੇ ਭਲੇ ਲਈ ਹੁੰਦਾ ਤਾਂ ਕੜਾਕੇ ਦੀ ਠੰਢ ਵਿਚ ਦਿੱਲੀ ਏਨਾ ਇਕੱਠ ਨਾ ਹੁੰਦਾ। ਬਿੱਲ ਪਾਸ ਹੋਏ ਨੂੰ 5 ਮਹੀਨੇ ਹੋ ਗਏ ਹਨ ਪਰ 5 ਮਹੀਨਿਆਂ ਤੋਂ ਗੱਲਬਾਤ ਰਾਹੀਂ ਅਜੇ ਤੱਕ ਕੋਈ ਸਿੱਟਾ ਕਿਉਂ ਨਹੀਂ ਨਿਕਲ ਰਿਹਾ? ਸਲਾਮ ਹੈ, ਕਿਸਾਨ ਵੀਰਾਂ ਅਤੇ ਭੈਣਾਂ ਦੇ ਜੋਸ਼, ਜਜ਼ਬੇ ਅਤੇ ਜਨੂੰਨ ਨੂੰ ਜੋ ਏਨੀ ਠੰਢ ਵਿਚ ਵੀ ਸ਼ਾਂਤਮਈ ਢੰਗ ਨਾਲ ਸਾਹਮਣੇ ਹੱਕਾਂ ਲਈ ਡਟੇ ਹਨ।


-ਸਿਮਰਨਦੀਪ ਕੌਰ ਬੇਦੀ
ਕਸਬਾ ਘੁਮਾਣ (ਗੁਰਦਾਸਪੁਰ)।

13-01-2021

 ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨ

ਜਿਥੇ ਕਿਰਤੀਆਂ ਦੀ ਕਿਰਤ ਨੂੰ ਉਤਸ਼ਾਹਿਤ ਨਾ ਕੀਤਾ ਜਾਵੇ, ਦੱਬੇ-ਕੁਚਲੇ ਲੋਕ ਸਮਝ ਕੇ ਉਨ੍ਹਾਂ ਦੇ ਹੱਕ ਨਾਲ ਖਿਲਵਾੜ ਹੋਵੇ, ਕਿਸਾਨ ਕਿਰਤੀ ਮਜ਼ਦੂਰ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਇਹ ਗੱਲ ਭੁੱਲ ਕੇ ਹਾਕਮ ਆਪਣੇ ਬੰਗਲਿਆਂ ਵਿਚੋਂ ਨਾਦਰਸ਼ਾਹੀ ਫ਼ਰਮਾਨ ਜਾਰੀ ਕਰੇ ਤਾਂ ਲੋਕਾਂ ਦੀ ਜ਼ਮੀਰ ਜਾਗ ਪੈਣੀ ਐਨੀ ਏਕਤਾ ਤੇ ਇਤਫਾਕ ਹੋਣਾ ਇਕ ਕੁਦਰਤ ਦਾ ਕ੍ਰਿਸ਼ਮਾ ਹੈ ਕਿਉਂਕਿ ਸਾਡੇ ਰਹਿਬਰਾਂ ਨੇ ਵੀ ਪਹਿਲਾਂ ਕਿਰਤ ਕਰੋ ਦਾ ਹੋਕਾ ਦਿੱਤਾ, ਅੱਜ ਦਿੱਲੀ ਦੀਆਂ ਬਰੂਹਾਂ 'ਤੇ ਸਾਰੇ ਧਰਮਾਂ ਦੇ ਲੋਕ ਇਕਜੁੱਟ ਹੋ ਕੇ ਸਿਆਸੀ ਗਲਬੇ ਦਾ ਜੂਲਾ ਲਾਹ ਕੇ ਆਪਣੇ ਸਿਰਾਂ 'ਤੇ ਕਫਨ ਬੰਨ੍ਹ ਕੇ ਬੈਠੇ ਆ ਹੱਕ ਲੈਣ ਲਈ। ਹਾਕਮਾਂ ਨੂੰ ਸਮੇਂ ਨਾਲ ਸਮਝ ਆ ਜਾਣੀ ਚਾਹੀਦੀ ਹੈ ਕਿ ਇਹ ਸਾਥੋਂ ਕੁਝ ਨਵਾਂ ਨੀ ਮੰਗਦੇ ਇਹ ਤਾਂ ਖੋਹੇ ਹੋਏ ਹੱਕ ਮੁੜਵਾਉਣ ਆਏ ਹਨ। ਕਾਨੂੰਨ ਲੋਕਾਂ ਲਈ ਬਣਾਏ ਜਾਂਦੇ ਹਨ ਜੋ ਲੋਕ ਨਹੀਂ ਚਾਹੁੰਦੇ ਤਾਂ ਸਰਕਾਰਾਂ ਨੂੰ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ।

-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਮੋਗਾ।

ਇਕੱਲਾਪਨ ਅਤੇ ਇਕਾਂਤ

ਇਕੱਲਾਪਣ ਇਸ ਸੰਸਾਰ ਵਿਚ ਸਭ ਤੋਂ ਵੱਡੀ ਸਜ਼ਾ ਹੈ ਅਤੇ ਇਕਾਂਤ ਇਸ ਸੰਸਾਰ 'ਚ ਸਭ ਤੋਂ ਵੱਡਾ ਵਰਦਾਨ। ਇਨ੍ਹਾਂ ਦੋ ਇਕੋ ਜਿਹੇ ਦਿਖਣ ਵਾਲੇ ਸ਼ਬਦਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਇਕੱਲੇਪਣ 'ਚ ਭੱਜ-ਦੌੜ ਅਤੇ ਇਕਾਂਤ 'ਚ ਆਰਾਮ ਹੈ। ਇਕੱਲੇਪਣ 'ਚ ਘਬਰਾਹਟ ਹੈ ਅਤੇ ਇਕਾਂਤ 'ਚ ਸ਼ਾਂਤੀ। ਜਦੋਂ ਤੱਕ ਸਾਡੀ ਨਿਗ੍ਹਾ ਬਾਹਰ ਵੱਲ ਹੈ ਉਦੋਂ ਤੱਕ ਅਸੀਂ ਇਕੱਲਾਪਣ ਮਹਿਸੂਸ ਕਰਦੇ ਹਾਂ ਅਤੇ ਜਦੋਂ ਨਿਗ੍ਹਾ ਅੰਦਰ ਵੱਲ ਨੂੰ ਮੁੜਦੀ ਹੈ ਤਾਂ ਇਕਾਂਤ ਦਾ ਅਨੁਭਵ ਹੋਣ ਲਗਦਾ ਹੈ। ਜ਼ਿੰਦਗੀ ਹੋਰ ਕੁਝ ਵੀਂ ਨਹੀਂ ਅਸਲ 'ਚ ਇਕੱਲੇਪਣ ਤੋਂ ਇਕਾਂਤ ਵੱਲ ਇਕ ਯਾਤਰਾ ਹੈ। ਇਕ ਅਜਿਹੀ ਯਾਤਰਾ ਜਿਸ ਵਿਚ ਰਸਤਾ ਵੀ ਅਸੀਂ ਹੀ ਹਾਂ, ਰਾਹੀ ਵੀ ਅਸੀਂ ਤੇ ਮੰਜ਼ਲ ਵੀ ਅਸੀਂ ਹੀ ਹਾਂ।

-ਤੇਜਿੰਦਰ ਸ਼ਰਮਾ ਸੰਘੇੜਾ
tajindersharma024@gmail.com

ਪੇਸ਼ਕਾਰੀਆਂ

ਪਿਛਲੇ ਦਿਨੀਂ 'ਅਜੀਤ ਮੈਗਜ਼ੀਨ' 'ਚ ਕੇਵਲ ਧਾਲੀਵਾਲ ਦਾ ਲੇਖ 2020 ਦਾ ਪੰਜਾਬੀ ਰੰਗਮੰਚ ਬੇਹੱਦ ਜਾਣਕਾਰੀ ਭਰਪੂਰ ਸੀ। ਕਿਸਾਨੀ ਸੰਘਰਸ਼ ਵਿਚ ਨਾਟ ਗਰੁੱਪਾਂ ਦੀਆਂ ਪੇਸ਼ਕਾਰੀਆਂ, ਕੋਰੋਨਾ ਮਹਾਂਮਾਰੀ ਕਰਕੇ ਰੰਗਮੰਚ ਸਰਗਰਮੀਆਂ 'ਚ ਖੜੋਤ ਅਤੇ ਪੰਜਾਬੀ ਰੰਗਮੰਚ ਦੀਆਂ ਪ੍ਰਾਪਤੀਆਂ ਤੇ ਸੰਘਰਸ਼ ਆਦਿ ਦੀ ਵਡਮੁੱਲੀ ਜਾਣਕਾਰੀ ਲਈ ਲੇਖਕ ਵਧਾਈ ਦਾ ਪਾਤਰ ਹੈ।

-ਹਰਮਨਪ੍ਰੀਤ ਸਿੰਘ
ਸਰਹਿੰਦ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ।

ਰਿਸ਼ਤਿਆਂ ਵਿਚ ਵਧ ਰਹੀ ਬੇਵਿਸ਼ਵਾਸੀ

ਵਿਸ਼ਵਾਸ ਹਰ ਰਿਸ਼ਤੇ ਦਾ ਆਧਾਰ ਹੈ। ਰਿਸ਼ਤਾ ਚਾਹੇ ਕੋਈ ਵੀ ਹੋਵੇ ਪਰ ਟਿਕਿਆ ਵਿਸ਼ਵਾਸ ਉੱਪਰ ਹੀ ਹੁੰਦਾ ਹੈ। ਆਪਸੀ ਵਿਸ਼ਵਾਸ ਹਰ ਰਿਸ਼ਤੇ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਵਿਸ਼ਵਾਸ ਦੇ ਆਧਾਰ 'ਤੇ ਬਣਿਆ ਰਿਸ਼ਤਾ ਹਮੇਸ਼ਾ ਕਾਇਮ ਰਹਿੰਦਾ ਹੈ ਪਰ ਅੱਜ ਦੇ ਸਮੇਂ ਵਿਚ ਰਿਸ਼ਤਿਆਂ ਵਿਚਲਾ ਵਿਸ਼ਵਾਸ ਹੌਲੀ ਹੌਲੀ ਖ਼ਤਮ ਹੁੰਦਾ ਜਾ ਰਿਹਾ ਹੈ ਤੇ ਉਸ ਦੀ ਜਗ੍ਹਾ ਬੇਵਿਸ਼ਵਾਸੀ ਨੇ ਲੈ ਲਈ ਹੈ। ਜਿਸ ਤਰ੍ਹਾਂ ਦੀਆਂ ਖ਼ਬਰਾਂ ਰੋਜ਼ ਅਖ਼ਬਾਰਾਂ ਵਿਚੋਂ ਪੜ੍ਹਨ ਨੂੰ ਮਿਲ ਰਹੀਆਂ ਹਨ ਇਨ੍ਹਾਂ ਨੂੰ ਦੇਖ ਇਹੀ ਲਗਦਾ ਹੈ ਕਿ ਰਿਸ਼ਤਿਆਂ ਵਿਚਲਾ ਵਿਸ਼ਵਾਸ ਹੁਣ ਕਿਤੇ ਖੰਭ ਲਗਾ ਕੇ ਉਡ ਗਿਆ ਹੈ। ਇਸੇ ਲਈ ਤਾਂ ਹੱਸਦੇ ਵੱਸਦੇ ਘਰ ਬਰਬਾਦ ਹੋ ਰਹੇ ਹਨ। ਅੱਜ ਰਿਸ਼ਤਿਆਂ ਵਿਚ ਬੇਵਿਸ਼ਵਾਸੀ ਇਸ ਕਦਰ ਵਧ ਗਈ ਹੈ ਕਿ ਆਪਣਿਆਂ ਹੱਥੋਂ ਹੀ ਆਪਣਿਆਂ ਦੇ ਕਤਲ ਹੋ ਰਹੇ ਹਨ। ਰਿਸ਼ਤਿਆਂ ਵਿਚੋਂ ਖਤਮ ਹੁੰਦਾ ਜਾ ਰਿਹਾ ਪਿਆਰ ਤੇ ਵਿਸ਼ਵਾਸ ਸਮਾਜ ਨੂੰ ਨਿਘਾਰ ਵੱਲ ਲਿਜਾ ਰਿਹਾ ਹੈ ।

-ਜਸਪ੍ਰੀਤ ਕੌਰ ਸੰਘਾ
ਤਨੂੰਲੀ (ਹੁਸ਼ਿਆਰਪੁਰ)।

ਮਹਿੰਗਾਈ

ਅਸੀਂ ਸਾਰੇ ਜਾਣਦੇ ਹਾਂ ਕਿ ਮਹਿੰਗਾਈ ਦਿਨੋ-ਦਿਨ ਵਧ ਰਹੀ ਹੈ। ਮਹਿੰਗਾਈ ਦੀ ਸਮੱਸਿਆ ਭਾਰਤ ਵਿਚ ਖ਼ਤਰਨਾਕ ਰੂਪ ਧਾਰਨ ਕਰ ਰਹੀ ਹੈ। ਦਿਨੋ-ਦਿਨ ਚੀਜ਼ਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਲਗਾਤਾਰ ਸਬਜ਼ੀਆਂ ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਧ ਰਹੀਆਂ ਹਨ। ਅਸੀਂ ਸਾਰੇ ਵੇਖ ਰਹੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਵਿਚ ਮਹਿੰਗਾਈ ਹੋਰ ਵਧ ਰਹੀ ਹੈ, ਜੋ ਕਿ ਗ਼ਰੀਬ ਲੋਕਾਂ 'ਤੇ ਬਹੁਤ ਮਾੜਾ ਪ੍ਰਭਾਵ ਪਾ ਰਹੀ ਹੈ। ਮਹਿੰਗਾਈ ਏਨੀ ਜ਼ਿਆਦਾ ਹੋ ਗਈ ਹੈ ਕਿ ਗ਼ਰੀਬ ਲੋਕ ਆਸਾਨੀ ਨਾਲ ਦੋ ਵੇਲੇ ਦੀ ਰੋਟੀ ਵੀ ਨਹੀਂ ਖਾ ਸਕਦੇ। ਸਰਕਾਰ ਨੂੰ ਇਸ ਪ੍ਰਤੀ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ ਤੇ ਇਸ ਸਮੱਸਿਆ ਦੇ ਹੱਲ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ।

-ਸਾਕਸ਼ੀ ਸ਼ਰਮਾ
ਕੇ.ਐਮ.ਵੀ., ਜਲੰਧਰ।

ਆਪਣੀਆਂ ਜ਼ਮੀਨਾਂ, ਆਪਣੀਆਂ ਦਾਲਾਂ-ਸਬਜ਼ੀਆਂ

ਜਿਸ ਹਿਸਾਬ ਨਾਲ ਕਿਸਾਨ ਸੰਘਰਸ਼ ਦਿਨੋ-ਦਿਨ ਕੇਂਦਰ ਦੀ ਭਾਜਪਾ ਸਰਕਾਰ ਦੇ ਨੱਕ 'ਚ ਦਮ ਲਿਆ ਕੇ ਜਿੱਤ ਦੀ ਮੰਜ਼ਲ ਵੱਲ ਵਧ ਰਿਹਾ ਹੈ, ਕੇਂਦਰ ਦੀ ਭਾਜਪਾ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਾਈ ਹੋਈ ਹੈ। ਕਿਸਾਨ ਸੰਘਰਸ਼ ਬੜੀ ਸੂਝ-ਬੂਝ ਨਾਲ ਕੇਂਦਰ ਦੀ ਭਾਜਪਾ ਸਰਕਾਰ ਦਾ ਵਿਰੋਧ ਕਰਨ ਲਈ ਜੋ ਰਣਨੀਤੀ ਤਿਆਰ ਕਰਕੇ ਐਲਾਨ ਕਰ ਰਿਹਾ ਹੈ, ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਵਧਾਈ ਦਾ ਪੱਤਰ ਹੈ, ਜਿਵੇਂ ਕਿ ਰਿਲਾਇੰਸ ਪੰਪ, ਟੋਲ ਪਲਾਜ਼ਾ ਘਿਰਾਓ, ਜੀਓ ਸਿਮ ਦਾ ਬਾਈਕਾਟ, ਜੀਓ ਟਾਵਰਾਂ ਦੇ ਕੁਨੈਕਸ਼ਨ ਕੱਟਣੇ ਸਫਲਤਾ ਪੂਰਵਕ ਜਿੱਤ ਦਾ ਪ੍ਰਤੀਕ ਹਨ। ਬੇਸ਼ੱਕ ਕੇਂਦਰ ਸਰਕਾਰ ਨੇ ਪਾਣੀਆਂ ਦੇ ਮੁੱਦੇ 'ਤੇ ਸੰਘਰਸ਼ ਨੂੰ ਟੀਸੀ ਤੋਂ ਸੁੱਟਣ ਦੀ ਕੋਸ਼ਿਸ ਕੀਤੀ ਪਰ ਅਸਫਲ ਰਹੀ।

-ਰਾਜੂ ਪੱਤੋ
ਜ਼ਿਲ੍ਹਾ ਮੋਗਾ।

12-01-2021

 ਸੰਘਰਸ਼ਸ਼ੀਲ ਕਿਸਾਨ ਤੇ ਕੇਂਦਰ ਸਰਕਾਰ

ਕੇਂਦਰ ਦੀ ਮੋਦੀ ਸਰਕਾਰ ਵਲੋਂ ਨਵੇਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਵਲੋਂ ਸੰਘਰਸ਼ ਕਰਦਿਆਂ ਵੱਖ-ਵੱਖ ਥਾਈਂ ਪਿਛਲੇ ਦੋ ਮਹੀਨਿਆਂ ਤੋਂ ਦਿੱਤੇ ਜਾ ਰਹੇ ਧਰਨਿਆਂ ਦਾ ਕੇਂਦਰ ਉੱਪਰ ਅਸਰ ਨਾ ਹੁੰਦਾ ਦੇਖ ਕਿਸਾਨ ਜਥੇਬੰਦੀਆਂ ਵਲੋਂ ਸਾਰੇ ਕਿਸਾਨੀ ਕਿੱਤੇ ਨਾਲ ਸਬੰਧ ਰੱਖਣ ਵਾਲੇ ਲੋਕਾਂ ਨਾਲ ਮਿਲ ਕੇ ਇਕੋ ਝੰਡੇ ਹੇਠ ਦਿੱਲੀ ਕੂਚ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ, ਜਿਸ ਪਿੱਛੋਂ ਕਿਸਾਨਾਂ ਦਾ ਬਹੁਤ ਵੱਡਾ ਹਜ਼ੂਮ ਦਿੱਲੀ ਰਵਾਨਾ ਹੋਇਆ। ਪਰ ਕੇਂਦਰ ਤੋਂ ਬਾਅਦ ਹਰਿਆਣਾ ਸਰਕਾਰ ਦਾ ਵੀ ਕਿਸਾਨਾਂ ਪ੍ਰਤੀ ਰਵੱਈਆ ਨਿੰਦਣਯੋਗ ਰਿਹਾ। ਕਿਸਾਨਾਂ ਨੂੰ ਰੋਕਣ ਲਈ ਬਹੁਤ ਸਾਰੀਆਂ ਚਾਲਾਂ ਚੱਲੀਆਂ ਗਈਆਂ ਪਰ ਕਿਸਾਨਾਂ ਦੇ ਹੌਸਲੇ ਅਤੇ ਜਜ਼ਬੇ ਅੱਗੇ ਕੁਝ ਨਾ ਟਿਕ ਸਕਿਆ ਅਤੇ ਅਖ਼ੀਰ ਕਿਸਾਨ ਸਿੰਘੂ ਬਾਰਡਰ 'ਤੇ ਜਾ ਬੈਠੇ। ਇਸ ਦੇ ਨਾਲ ਹੀ ਹਰਿਆਣਾ ਅਤੇ ਹੋਰ ਰਾਜਾਂ ਦੇ ਕਿਸਾਨਾਂ ਨੇ ਵੀ ਇਸ ਸੰਘਰਸ਼ 'ਚ ਸ਼ਮੂਲੀਅਤ ਕਰਕੇ ਜਿਥੇ ਪੰਜਾਬ ਦੇ ਕਿਸਾਨਾਂ ਦਾ ਮਾਣ ਵਧਾਇਆ ਹੈ, ਉਥੇ ਹੀ ਇਸ ਸੰਘਰਸ਼ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਡਟੇ ਰਹਿਣ ਦਾ ਵੀ ਐਲਾਨ ਕੀਤਾ। ਅਖ਼ੀਰ ਹੁਣ ਦੇਖਣਾ ਇਹ ਹੋਵੇਗਾ ਕਿ ਕਦ ਤੱਕ ਕੇਂਦਰ ਆਪਣੀ ਜ਼ਿਦ 'ਤੇ ਅੜੀ ਰਹਿੰਦੀ ਹੈ ਜਾਂ ਫਿਰ ਜਲਦ ਇਸ ਕਾਨੂੰਨ ਨੂੰ ਰੱਦ ਕਰ ਅੰਨਦਾਤੇ ਨੂੰ ਖੁਸ਼ ਕਰਦੀ ਹੈ।

-ਜਸਕਿਰਨ ਕੌਰ
ਪਿੰਡ ਤੇ ਡਾਕ: ਕਪੂਰੇ (ਮੋਗਾ)।

ਬੇਰੁਜ਼ਗਾਰੀ ਤੇ ਨੌਜਵਾਨ

ਬੇਰੁਜ਼ਗਾਰੀ ਸਾਡੇ ਦੇਸ਼ ਦੀ ਸਮੱਸਿਆ ਹੈ। ਇਹ ਨੌਜਵਾਨਾਂ ਅੰਦਰ ਨਸ਼ਿਆਂ ਨੂੰ ਪ੍ਰਫੁੱਲਿਤ ਕਰਨ 'ਚ ਅਹਿਮ ਰੋਲ ਅਦਾ ਕਰ ਰਹੀ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸਰਕਾਰੀ ਨੌਕਰੀਆਂ ਲਈ ਹਰ ਮਹਿਕਮੇ ਵਿਚ ਦਰਵਾਜ਼ੇ ਤਕਰੀਬਨ ਬੰਦ ਹੁੰਦੇ ਦਿਸ ਰਹੇ ਹਨ। ਵੋਟਾਂ ਵੇਲੇ ਸਾਰੀਆਂ ਸਿਆਸੀ ਪਾਰਟੀਆਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਬਹਾਨੇ ਵੋਟਾਂ ਬਟੋਰ ਕੇ ਲੈ ਜਾਂਦੀਆਂ ਹਨ। ਬੇਰੁਜ਼ਗਾਰ ਨੌਜਵਾਨ ਫਿਰ ਸੜਕਾਂ 'ਤੇ ਧੱਕੇ-ਡਾਂਗਾਂ ਖਾਣ ਜੋਗੇ ਰਹਿ ਜਾਂਦੇ ਹਨ। ਮਾਪਿਆਂ ਨੂੰ ਆਪਣੀ ਖੂਨ-ਪਸੀਨੇ ਦੀ ਕਮਾਈ ਪ੍ਰਾਈਵੇਟ ਸਕੂਲਾਂ ਨੂੰ ਲੁਟਾ ਕੇ ਸਬਰ ਦਾ ਘੁੱਟ ਭਰਨਾ ਪੈਂਦਾ ਹੈ। ਆਪਣੇ ਬੱਚਿਆਂ ਨੂੰ ਚੰਗਾ ਭਵਿੱਖ ਬਣਾਉਣ ਲਈ ਇਨ੍ਹਾਂ ਲੁੱਟ ਦੀਆਂ ਦੁਕਾਨਾਂ ਵੱਲ ਰੀਸੋ-ਰੀਸੀ ਜਾਣਾ ਪੈਂਦਾ ਹੈ। ਖਜ਼ਾਨਾ ਖਾਲੀ ਦਾ ਬਹਾਨਾ ਬਣਾ ਕੇ ਲੋਕਾਂ 'ਤੇ ਟੈਕਸ ਤੇ ਟੈਕਸ ਲਗਾਏ ਜਾ ਰਹੇ ਹਨ। ਸਾਰੇ ਮਹਿਕਮਿਆਂ 'ਚੋਂ ਅਸਾਮੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਨੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਕਿੱਥੋਂ ਦੇਣਾ ਹੈ। ਅੱਜ ਠੇਕੇ 'ਤੇ ਥੋੜ੍ਹੀ-ਬਹੁਤੀ ਭਰਤੀ ਕਰਕੇ ਕੰਮ ਚਲਾਇਆ ਜਾ ਰਿਹਾ ਹੈ, ਹੁਣ ਕੋਰੋਨਾ ਦਾ ਬਹਾਨਾ ਇਨ੍ਹਾਂ ਦੇ ਬੜਾ ਫਿਟ ਆਇਆ ਹੈ। ਸਮਝ ਨਹੀਂ ਆਉਂਦੀ ਸਰਕਾਰਾਂ ਕਿਹੜੇ ਵਿਕਾਸ ਦੀ ਗੱਲ ਕਰਦੀਆਂ ਹਨ। ਸਾਡੇ ਬਹੁਤੇ ਨੌਜਵਾਨ ਸਰਕਾਰ ਦੇ ਦਰ ਵੱਲ ਵੇਖਦੇ-ਵੇਖਦੇ ਨਿਰਾਸ਼ਾ ਦੇ ਆਲਮ ਵਿਚ ਆਪਣੀ ਜਾਨ ਗਵਾਉਣ ਲਈ ਮਜਬੂਰ ਹੋ ਜਾਂਦੇ ਹਨ। ਕੇਂਦਰ ਤੇ ਸੂਬਾ ਸਰਕਾਰਾਂ ਨੂੰ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲੇ ਪ੍ਰਾਜੈਕਟ ਸ਼ੁਰੂ ਕਰਕੇ ਨੌਜਵਾਨਾਂ ਲਈ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ। ਸਾਰੇ ਮਹਿਕਮਿਆਂ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਨਾ ਚਾਹੀਦਾ ਹੈ ਤਾਂ ਕਿ ਨੌਜਵਾਨ ਬੇਰੁਜ਼ਗਾਰੀ ਦੇ ਆਲਮ ਤੋਂ ਬਚਾਏ ਜਾ ਸਕਣ।

-ਪ੍ਰਸ਼ੋਤਮ ਪੱਤੋ, ਮੋਗਾ)।

ਨਾਨਕਸ਼ਾਹੀ ਕੈਲੰਡਰ ਦਾ ਮਸਲਾ

ਸ: ਜਸਵੰਤ ਸਿੰਘ ਜੱਸ (ਇੰਚਾਰਜ : ਅਜੀਤ ਸਬ-ਆਫਿਸ ਅੰਮ੍ਰਿਤਸਰ) ਵਲੋਂ ਮਿਤੀ 30 ਦਸੰਬਰ, 2020 ਬੁੱਧਵਾਰ ਨੂੰ 'ਅਜੀਤ' ਅਖ਼ਬਾਰ ਦੇ ਪੰਨਾ 3 ਅਤੇ ਪੰਨਾ 10 'ਤੇ ਸਿੱਖਾਂ ਦੇ ਮੂਲ ਨਾਨਕਸ਼ਾਹੀ ਅਤੇ ਨਾਨਕਸ਼ਾਹੀ ਕੈਲੰਡਰ ਦੀਆਂ ਵਿਵਾਦਤ ਤਰੀਕਾਂ ਬਾਰੇ ਬਹੁਤ ਹੀ ਵਡਮੁੱਲੀ ਜਾਣਕਾਰੀ ਦਿੱਤੀ ਗਈ ਹੈ। ਸੰਸਾਰ ਭਰ ਦੀਆਂ ਸਿੱਖ ਸੰਗਤਾਂ ਵੀ ਇਨ੍ਹਾਂ ਦੋ ਵਿਵਾਦਤ ਕੈਲੰਡਰਾਂ ਤੋਂ ਬਹੁਤ ਪ੍ਰੇਸ਼ਾਨ ਹਨ। ਗੁਰਪੁਰਬਾਂ ਨੂੰ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਹਰ ਸਾਲ ਜੋ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਜਾਂਦਾ ਹੈ, ਉਸ ਦੀਆਂ ਤਰੀਕਾਂ ਨੂੰ ਭਾਰਤ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਗੁਰੂ ਘਰਾਂ ਅਤੇ ਇਨ੍ਹਾਂ ਦੀ ਸਹਿਯੋਗੀ ਸੰਸਥਾਵਾਂ ਤਾਂ ਮੰਨਦੀਆਂ ਹਨ ਪਰ ਪਾਕਿਸਤਾਨ ਅਤੇ ਵਿਦੇਸ਼ਾਂ ਵਿਚ ਜ਼ਿਆਦਾਤਰ ਗੁਰੂ ਘਰਾਂ ਵਿਚ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਮਨਾਏ ਜਾਂਦੇ ਹਨ। ਜਦੋਂ ਸ਼੍ਰੋਮਣੀ ਕਮੇਟੀ ਦੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਏ ਜਾਂਦੇ ਗੁਰਪੁਰਬਾਂ ਦੀਆਂ ਵਧਾਈਆਂ ਦਾ ਸੰਦੇਸ਼ ਫੋਨ ਜਾਂ ਵਟਸਐਪ ਰਾਹੀਂ ਵਿਦੇਸ਼ਾਂ ਵਿਚ ਭੇਜਿਆ ਜਾਂਦਾ ਹੈ ਤਾਂ ਵਿਦੇਸ਼ਾਂ ਵਿਚੋਂ ਵਧਾਈ ਦਾ ਜਵਾਬ ਬਹੁਤ ਫਿੱਕਾ ਮਿਲਦਾ ਹੈ ਕਿਉਂਕਿ ਜ਼ਿਆਦਾਤਰ ਵਿਦੇਸ਼ੀ ਮੁਲਕਾਂ ਦੇ ਗੁਰੂ ਘਰਾਂ ਵਿਚ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਮਨਾਏ ਜਾਂਦੇ ਹਨ। ਵਾਹਿਗੁਰੂ ਕਿਰਪਾ ਕਰੇ ਕਿ ਨਾਨਕਸ਼ਾਹੀ ਕੈਲੰਡਰ ਇਕੋ ਹੀ ਬਣੇ ਜਿਸ ਨਾਲ ਦੇਸ਼ ਅਤੇ ਵਿਦੇਸ਼ਾਂ ਦੇ ਸਿੱਖ ਇਕੋ ਤਰੀਕ 'ਤੇ ਗੁਰਪੁਰਬ ਮਨਾਉਣ 'ਤੇ ਇਕ-ਦੂਜੇ ਨੂੰ ਇਕੋ ਦਿਨ ਵਧਾਈਆਂ ਦੇ ਕੇ ਖੁਸ਼ ਹੋਣ।

-ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ, ਛੇਹਰਟਾ।

ਲੋਕਤੰਤਰ 'ਤੇ ਹਮਲਾ

ਪਿਛਲੇ ਦਿਨੀਂ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਲੋਕਤੰਤਰ 'ਤੇ ਸ਼ਰ੍ਹੇਆਮ ਹਮਲਾ ਕੀਤਾ ਹੈ, ਜੋ ਕਿ ਬਹੁਤ ਹੀ ਨਿੰਦਾਜਨਕ ਗੱਲ ਹੈ। ਅਸੀਂ ਸ਼ੁਰੂ ਤੋਂ ਸੁਣਦੇ ਆਏ ਹਾਂ ਕਿ ਲੋਕਤੰਤਰੀ ਸਰਕਾਰ ਹੀ ਹੈ ਜੋ ਅਹਿੰਸਾ ਅਤੇ ਸ਼ਾਂਤੀ ਨਾਲ ਲੋਕਾਂ ਦਾ ਕਲਿਆਣ ਕਰਦੀ ਹੈ ਪਰ ਵਾਸ਼ਿੰਗਟਨ ਡੀ.ਸੀ. ਵਿਖੇ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਜ਼ਬਰਦਸਤ ਹਿੰਸਾ ਕਰਕੇ ਲੋਕਤੰਤਰ ਦੇ ਇਤਿਹਾਸ ਦਾ ਕਾਲਾ ਦਿਨ ਰਚ ਦਿੱਤਾ। ਕੀ ਲੋਕਤੰਤਰ ਦੀ ਨੀਂਹ ਏਨੀ ਕਮਜ਼ੋਰ ਹੋ ਗਈ ਹੈ, ਜਿਸ ਉੱਪਰ ਸ਼ਰ੍ਹੇਆਮ ਹਮਲੇ ਕੀਤੇ ਜਾ ਰਹੇ ਹਨ। ਸਾਨੂੰ ਇਸ ਹਿੰਸਾ ਤੋਂ ਸਬਕ ਸਿੱਖ ਲੈਣਾ ਚਾਹੀਦਾ ਹੈ ਕਿ ਆਉਣ ਵਾਲੇ ਸਾਲਾਂ ਵਿਚ ਅਸੀਂ ਆਪਣੀ ਵੋਟ ਦੀ ਸਹੀ ਵਰਤੋਂ ਕਰਕੇ ਦੇਸ਼ ਲਈ ਸੂਝ-ਬੂਝ ਵਾਲਾ ਨੇਤਾ ਚੁਣੀਏ।

-ਸਿਮਰਨਦੀਪ ਕੌਰ ਬੇਦੀ, ਗੁਰਦਾਸਪੁਰ।

ਪ੍ਰਿੰਟ ਮੀਡੀਆ ਅਤੇ ਡਿਜੀਟਲ ਮੀਡੀਆ

ਪੁਰਾਣੇ ਸਮੇਂ ਵਿਚ ਜਦੋਂ ਡਿਜੀਟਲ ਮੀਡੀਆ ਨਹੀਂ ਸੀ, ਉਸ ਸਮੇਂ ਪ੍ਰਿੰਟ ਮੀਡੀਆ ਨੂੰ ਜ਼ਿਆਦਾ ਅਹਿਮ ਮੰਨਿਆ ਜਾਂਦਾ ਸੀ। ਅੱਜ ਦੇ ਸਮੇਂ ਵਿਚ ਵੀ ਪ੍ਰਿੰਟ ਮੀਡੀਆ ਚੱਲ ਰਿਹਾ ਹੈ ਪਰ ਡਿਜੀਟਲ ਮੀਡੀਆ ਦਾ ਇਕ ਤਰ੍ਹਾਂ ਦਾ ਰਿਵਾਜ ਹੀ ਚੱਲ ਪਿਆ ਹੈ। ਦੁਨੀਆ ਆਪਣੇ ਮੋਬਾਈਲਾਂ ਵਿਚ ਵੀ ਅਖ਼ਬਾਰ ਪੜ੍ਹ ਲੈਂਦੇ ਹਨ ਅਤੇ ਪ੍ਰਿੰਟ ਮੀਡੀਆ ਦੀ ਉਡੀਕ ਨਹੀਂ ਕਰਦੇ। ਇਸ ਨਾਲ ਉਨ੍ਹਾਂ ਦਾ ਸਮਾਂ ਵੀ ਬਚ ਜਾਂਦਾ ਹੈ ਤੇ ਉਡੀਕ ਵੀ ਨਹੀਂ ਕਰਨੀ ਪੈਂਦੀ। ਪਰ ਪ੍ਰਿੰਟ ਮੀਡੀਆ ਦੀਆਂ ਖ਼ਬਰਾਂ ਪੂਰੀ ਜਾਂਚ ਪੜਤਾਲ ਕਰਕੇ ਪ੍ਰਿੰਟ ਕੀਤੀਆਂ ਜਾਂਦੀਆਂ ਹਨ ਪਰ ਡਿਜੀਟਲ ਮੀਡੀਆ ਦੀਆਂ ਖ਼ਬਰਾਂ ਦਾ ਕੋਈ ਠੋਸ ਆਧਾਰ ਨਹੀਂ ਹੁੰਦਾ।

-ਕਿਰਨਦੀਪ, ਕੇ.ਐਮ.ਵੀ. (ਜਲੰਧਰ)।

11-01-2021

 ਜਿੱਤ ਜ਼ਰੂਰੀ
ਗੱਲ ਵਿਚਾਰਨ ਵਾਲੀ ਹੈ, ਆਓ ਆਪਾਂ ਕਿਸਾਨ ਸੰਘਰਸ਼ ਨੂੰ ਸਫਲ ਬਣਾਈਏ, ਹਾਲੇ ਵੀ ਬਹੁਤ ਲੋਕ ਸੋਚਦੇ ਹਨ ਕਿ ਸਾਡੇ ਕੋਲ ਤਾਂ ਪੁਸ਼ਤਾਂ ਵਾਸਤੇ ਪੈਸਾ ਪਿਆ ਹੈ, ਸਾਨੂੰ ਕੋਈ ਫਰਕ ਨੀ ਪੈਣਾ। ਆਮ 80 ਫ਼ੀਸਦੀ ਤੋਂ ਵੱਧ ਵਸੋਂ ਨੂੰ ਫਰਕ ਪੈਣਾ ਹੈ। ਇਨਸਾਨੀਅਤ ਦੇ ਤੌਰ 'ਤੇ ਖੁੱਲ੍ਹੇ ਦਿਮਾਗ ਨਾਲ ਸੋਚੀਏ ਤਾਂ ਤਿੰਨੋਂ ਕਾਨੂੰਨ ਗ਼ਲਤ ਹਨ, ਇਹ ਰੱਦ ਹੀ ਹੋਣੇ ਚਾਹੀਦੇ ਹਨ। ਜੇ ਹੁਣ ਨਾ ਜਿੱਤੇ, ਤਾਂ ਸਦੀਆਂ ਲਈ ਹਾਰ ਜਾਵਾਂਗੇ।


-ਰਿਪਨਜੋਤ ਕੌਰ ਸੋਨੀ ਬੱਗਾ


ਜੇ ਬੁਰੇ ਦਿਨ ਹਨ ਤਾਂ...
ਪਿਛਲੇ ਦਿਨੀਂ ਅਜੀਤ ਦੇ ਮੁੱਖ ਪੰਨੇ 'ਤੇ 'ਸਹੁਰਿਆਂ ਤੋਂ ਤੰਗ ਆ ਕੇ 2 ਮਾਸੂਮ ਬੱਚੀਆਂ ਸਮੇਤ ਮਾਂ ਵਲੋਂ ਖੁਦਕੁਸ਼ੀ ਅਤੇ ਇਸ ਦੇ ਨਾਲ ਹੀ ਵਿਆਹ ਤੋਂ 5 ਦਿਨ ਪਹਿਲਾਂ ਲੜਕੀ ਵਲੋਂ ਮਾਂ-ਪਿਓ ਸਮੇਤ ਖੁਦਕੁਸ਼ੀ' ਸਿਰਲੇਖ ਅਧੀਨ ਲੱਗੀਆਂ ਦੋ ਅਤਿ ਮੰਦਭਾਗੀਆਂ ਖ਼ਬਰਾਂ ਪੜ੍ਹੀਆਂ। ਜਿਨ੍ਹਾਂ ਨੇ ਮਨ ਨੂੰ ਅਤਿ ਨਮੋਸ਼ੀ ਵਿਚ ਪਾ ਦਿੱਤਾ। ਆਪਾਂ ਸਭ ਜਾਣਦੇ ਹਾਂ ਕਿ ਉਪਰੋਕਤ ਜਿਹੇ ਮੰਦਭਾਗੇ ਕਦਮ ਇਨਸਾਨ ਘੋਰ ਨਿਰਾਸ਼ਾ ਦੌਰਾਨ ਹੀ ਉਠਾਉਂਦਾ ਹੈ।
ਪ੍ਰੰਤੂ ਮਨੁੱਖ ਨੂੰ ਮਜਬੂਰੀਆਂ ਜਾਂ ਨਿਰਾਸ਼ਤਾਵਾਂ ਅੱਗੇ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। ਸਗੋਂ ਕਿਸੇ ਵੀ ਸਮੱਸਿਆ ਦਾ ਧੀਰਜ ਅਤੇ ਦਲੇਰੀ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ। ਦੁੱਖ, ਤਕਲੀਫਾਂ, ਲੜਾਈਆਂ, ਝਗੜੇ, ਗਰੀਬੀ ਜਾਂ ਹੋਰ ਮੁਸੀਬਤਾਂ ਇਨਸਾਨ ਦੀ ਜ਼ਿੰਦਗੀ 'ਚ ਸਦਾ ਨਹੀਂ ਰਹਿੰਦੀਆਂ। ਜੇ ਬੁਰੇ ਦਿਨ ਹਨ ਤਾਂ ਚੰਗੇ ਵੀ ਜ਼ਰੂਰ ਆਉਂਦੇ ਹਨ। ਸੋ ਕਦੇ ਵੀ ਕੋਈ ਅਜਿਹਾ ਕਦਮ ਨਾ ਉਠਾਓ ਜਿਸ ਦੀ ਭਰਪਾਈ ਕਦੇ ਹੋ ਹੀ ਨਾ ਸਕਦੀ ਹੋਵੇ। ਯਾਦ ਰੱਖੋ ਮਨੁੱਖਾ ਜਨਮ ਵਾਰ-ਵਾਰ ਨਹੀਂ ਮਿਲਦਾ।


-ਮੰਗਲ ਮੀਤ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।


ਪ੍ਰਧਾਨ ਮੰਤਰੀ ਜੀ ਜਾਗੋ

ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਵਲੋਂ ਤਿੰਨ ਨਵੇਂ ਖੇਤੀ ਕਾਨੂੰਨ ਵਾਪਸ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਕੀਤਾ ਜਾ ਰਿਹਾ ਸੰਘਰਸ਼ ਦੇ ਦੌਰਾਨ 70 ਦੇ ਕਰੀਬ ਕਿਸਾਨ ਜਾਨ ਗੁਆ ਚੁੱਕੇ ਹਨ। ਸਰਕਾਰ ਕਿਸਾਨਾਂ ਨਾਲ ਹੁਣ ਤੱਕ ਅੱਠਵੇਂ ਦੌਰ ਦੀ ਗੱਲਬਾਤ ਕਰ ਚੁੱਕੀ ਹੈ। ਅੱਠਵੇਂ ਦੌਰ ਵਿਚ ਵੀ ਪਹਿਲੀਆਂ ਮੀਟਿੰਗਾਂ ਵਾਲੀਆਂ ਗੱਲਾਂ ਹੀ ਦੁਹਰਾਈਆਂ ਗਈਆਂ। ਸਰਕਾਰ ਰਹਿ ਰਹੀ ਹੈ ਕਿ ਕਾਨੂੰਨ ਰੱਦ ਨਹੀਂ ਹੋ ਸਕਦੇ ਪਰ ਇਨ੍ਹਾਂ ਵਿਚ ਸੋਧ ਹੋ ਸਕਦੀ ਹੈ, ਇਹ ਕਾਨੂੰਨ ਕਿਸਾਨਾਂ ਦੀ ਭਲਾਈ ਲਈ ਹਨ। ਕਿਸਾਨੀ ਸੰਘਰਸ਼ ਤੇ ਸਾਰੀ ਦੁਨੀਆ ਦੀਆਂ ਨਜ਼ਰਾਂ ਹਨ। ਇਸ ਦੇ ਨਾਲ ਸਰਕਾਰ ਦਾ ਵਤੀਰਾ, ਜਿਸ ਨੂੰ ਚੰਗਾ ਨਹੀਂ ਕਿਹਾ ਜਾ ਸਕਦਾ, ਉਹ ਵੀ ਸਾਰੀ ਦੁਨੀਆ ਵਿਚ ਨੰਗਾ ਹੋ ਰਿਹਾ ਹੈ। ਸਰਕਾਰ ਨੂੰ ਹੁਣ ਜਲਦੀ ਤੋਂ ਜਲਦੀ ਇਹ ਕਾਨੂੰਨ ਰੱਦ ਕਰਨੇ ਚਾਹੀਦੇ ਹਨ, ਟਾਲ-ਮਟੋਲ ਦੀ ਨੀਤੀ ਨੂੰ ਛੱਡਣਾ ਪਵੇਗਾ। ਇਹੋ ਸਮੇਂ ਦੀ ਮੰਗ ਹੈ।


-ਪ੍ਰਸ਼ੋਤਮ ਪੱਤੋ
ਜਨਰਲ ਸਕੱਤਰ, ਪੰਜਾਬੀ ਲੇਖਕ ਸਭਾ, ਨਿਹਾਲ ਸਿੰਘ ਵਾਲਾ, ਮੋਗਾ।


ਈ-ਅਸ਼ਟਾਮ ਪੇਪਰ ਕੀ ਹੈ?

ਕੋਈ ਰਜਿਸਟਰੀ ਕਰਵਾਉਣੀ ਹੋਵੇ, ਇੰਪੁਆਇੰਟਮੈਂਟ ਫੀਸ ਭਰਨੀ ਹੋਵੇ ਜਾਂ ਕੋਈ ਕਿਸੇ ਵੀ ਕਿਸਮ ਦੀ ਸਰਕਾਰੀ ਫੀਸ ਭਰਨੀ ਹੋਵੇ, ਉਸ ਦੀ ਮੁਨਿਆਦ ਸਿਰਫ਼ ਇਕ ਹੀ ਦਿਨ ਦੀ ਕਰ ਦਿੱਤੀ ਗਈ ਹੈ, ਸਰਕਾਰ ਵਲੋਂ ਜੋ ਕੇ ਲੋਕਾਂ ਦੀ ਆਮਦਨੀ ਤੇ ਸਰਾਸਰ ਡਾਕੇ ਵਾਲੀ ਗੱਲ ਹੈ।
ਇਹ ਈ-ਅਸ਼ਟਾਮ ਪੇਪਰ ਦੀ ਇਕ ਦਿਨ ਦੀ ਮੁਨਿਆਦ ਵਾਲਾ ਕਾਨੂੰਨ ਬਣਾ ਕੇ ਲੋਕਾਂ 'ਤੇ ਥੋਪ ਰਹੀ ਹੈ। ਜ਼ਰਾ ਸੋਚੋ ਪਹਿਲਾਂ ਆਮ ਜਨਤਾ ਤੇ ਟੈਕਸ ਅਤੇ ਮਾਰੂ ਨੀਤੀਆਂ ਦਾ ਬੋਝ ਘੱਟ ਸੀ? ਸੱਚ ਪੁੱਛੋ ਤਾਂ ਇਹ ਸਰਕਾਰ ਨੇ ਆਪਣਾ ਕੋਈ ਵੀ ਫੈਸਲਾ ਜਨਤਾ ਦੇ ਹਿਤ ਵਿਚ ਨਹੀਂ ਕੀਤਾ ਇਸ ਕਰਕੇ ਹੀ ਹਰ ਵਰਗ ਇਨ੍ਹਾਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰ ਰਿਹਾ ਹੈ। ਜੇਕਰ ਸਰਕਾਰ ਨੂੰ ਥੋੜ੍ਹੀ ਜਿੰਨੀ ਵੀ ਆਪਣੇ ਦੇਸ਼ ਦੇ ਲੋਕਾਂ ਨਾਲ ਹਮਦਰਦੀ ਹੈ ਤਾਂ ਸਰਕਾਰ ਸਾਰੇ ਕਾਲੇ ਕਾਨੂੰਨ ਅਤੇ ਈ-ਅਸ਼ਟਾਮ ਪੇਪਰ ਦਾ ਇਕ ਦਿਨ ਵਾਲਾ ਫੁਰਮਾਨ ਵਾਪਸ ਲਵੇ ਅਤੇ ਲੋਕਾਂ ਨੂੰ ਕਾਲੇ ਕਾਨੂੰਨ ਨਹੀਂ ਰੁਜ਼ਗਾਰ ਦੇਵੇ।


-ਪਰਮਜੀਤ ਸਿੰਘ ਸੋਢੀ
ਭਗਤਾ ਭਾਈ ਕਾ।


ਭਵਿੱਖ ਨਾਲ ਖਿਲਵਾੜ
ਸਕੂਲਾਂ, ਕਾਲਜਾਂ ਵਿਚ ਹੋ ਰਹੀ ਸਕੂਲੀ ਅਤੇ ਆਨਲਾਈਨ ਪੜ੍ਹਾਈ ਅਧਿਆਪਕਾਂ ਦੀ ਮਿਹਨਤ ਸਦਕਾ ਵਿਦਿਆਰਥੀ ਅਤੇ ਮਾਪਿਆਂ ਦਾ ਵੀ ਸਹਿਯੋਗ ਅਤੇ ਜ਼ਿੰਮੇਵਾਰੀ ਬਣਦੀ ਹੈ। ਸਤਿਕਾਰਯੋਗ ਮਾਤਾ-ਪਿਤਾ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣ ਅਤੇ ਅਧਿਆਪਕਾਂ ਦੀ ਮਦਦ ਕਰਨ। ਜਿਥੇ ਤੁਹਾਡੇ ਮਾਤਾ-ਪਿਤਾ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦੇ ਅਤੇ ਕਿਸਾਨੀ ਸੰਘਰਸ਼ ਦੇ ਚਲਦੇ ਕੰਮ ਧੰਦਿਆਂ ਦੇ ਘਟਣ ਦੇ ਬਾਵਜੂਦ ਵੀ ਮਿਹਨਤ ਕਰਕੇ ਤੁਹਾਡੀਆਂ ਸਕੂਲੀ ਫੀਸਾਂ ਦੇ ਕੇ ਤੁਹਾਨੂੰ ਪੜ੍ਹਾ-ਲਿਖਾ ਕੇ ਵਧੀਆ ਭਵਿੱਖ ਸਿਰਜਣ ਅਤੇ ਅੱਗੇ ਵਧਣ ਦਾ ਪੂਰਾ ਮੌਕਾ ਦੇ ਰਹੇ ਹਨ, ਉਥੇ ਬੱਚਿਓ ਤੁਹਾਨੂੰ ਵੀ ਆਪਣਾ ਮਨ ਪੜ੍ਹਾਈ ਵਿਚ ਲਗਾਉਣਾ ਚਾਹੀਦਾ ਹੈ।


-ਬਬੀਤਾ ਘਈ
ਡਾ: ਕੁੰਦਨ ਹਸਪਤਾਲ ਰੋਡ, ਗੁਰੂ ਹਰਿਗੋਬਿੰਦ ਨਗਰ, ਮਿੰਨੀ ਛਪਾਰ, ਲੁਧਿਆਣਾ।


ਚਾਈਨਾ ਡੋਰ 'ਤੇ ਪਾਬੰਦੀ ਲੱਗੇ
ਕਈ ਸਾਲ ਪਹਿਲਾਂ ਪਿੰਡਾਂ, ਕਸਬਿਆਂ, ਸ਼ਹਿਰਾਂ ਵਿਚ ਸਾਦਾ ਧਾਗੇ ਨੂੰ ਮਾਂਝਾ ਲਗਾ ਕੇ ਡੋਰ ਤਿਆਰ ਕੀਤੀ ਜਾਂਦੀ ਰਹੀ ਸੀ, ਜਿਸ ਨਾਲ ਪਤੰਗਾਂ ਉਡਾਉਣ ਨਾਲ ਕੋਈ ਹਾਦਸਾ ਨਹੀਂ ਵਾਪਰਦਾ ਸੀ ਕਿਉਂਕਿ ਇਹ ਪਤੰਗ ਮੁਕਾਬਲੇ ਦੌਰਾਨ ਕੱਟੀ ਜਾਂਦੀ ਸੀ ਅਤੇ ਹੁਣ ਜਿਉਂ-ਜਿਉਂ ਸਮਾਂ ਲੰਘਿਆ ਹੈ ਇਸ ਡੋਰ ਨੇ 'ਚਾਇਨਾ ਡੋਰ' ਦਾ ਰੂਪ ਧਾਰ ਲਿਆ ਹੈ ਜੋ ਕਿ ਲੋਹੇ-ਕੱਚ ਆਦਿ ਦੀ ਪਰਤ ਚੜ੍ਹਾ ਕੇ ਤਿਆਰ ਕੀਤੀ ਜਾਂਦੀ ਹੈ ਜੋ ਕਿ ਕੱਟਣੀ ਮੁਸ਼ਕਿਲ ਹੈ ਅਤੇ ਜਾਨ-ਲੇਵਾ ਸਾਬਤ ਹੋ ਰਹੀ ਹੈ ਕਿਉਂਕਿ ਬੱਚੇ, ਨੌਜਵਾਨ ਦੂਸਰੇ ਦੀ ਪਤੰਗ ਕੱਟਣ ਖਾਤਰ ਇਸ ਡੋਰ ਨੂੰ ਖਰੀਦਦੇ ਹਨ ਭਾਵੇਂ ਕਿ ਪ੍ਰਸ਼ਾਸਨ, ਪੁਲਿਸ ਵਲੋਂ ਇਸ ਡੋਰ ਦੀ ਖਰੀਦ 'ਤੇ ਪਾਬੰਦੀ ਲਗਾਈ ਹੋਈ ਪ੍ਰੰਤੂ ਫਿਰ ਵੀ ਦੁਕਾਨਾਂ 'ਤੇ ਵਿਕਦੀ ਹੈ। ਕੁਝ ਦੁਕਾਨਦਾਰ ਪੈਸੇ ਦੇ ਲਾਲਚ ਕਾਰਨ ਇਹ ਡੋਰ ਚੋਰੀ-ਛੁਪੇ ਵੇਚ ਦਿੰਦੇ ਹਨ। ਇਸ ਡੋਰ ਨਾਲ ਰਾਹਗੀਰ, ਪੰਛੀ ਜ਼ਖ਼ਮੀ ਹੋ ਜਾਂਦੇ ਹਨ, ਬਿਜਲੀ ਦੀਆਂ ਤਾਰਾਂ 'ਚ ਫਸ ਜਾਣ ਕਾਰਨ ਬੱਚੇ ਝੁਲਸ ਜਾਂਦੇ ਹਨ ਜਾਂ ਕੋਈ ਅਣਹੋਣੀ ਘਟਨਾ ਵਾਪਰ ਜਾਂਦੀ ਹੈ। ਹੁਣ ਜਿਉਂ-ਜਿਉਂ ਲੋਹੜੀ, ਬਸੰਤ ਦਾ ਤਿਉਹਾਰ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਚਾਈਨਾ ਡੋਰ ਦੀ ਵਿਕਰੀ ਵਧ ਜਾਵੇਗੀ ਕਿਉਂਕਿ ਇਨ੍ਹਾਂ ਤਿਉਹਾਰਾਂ 'ਤੇ ਪਤੰਗਬਾਜ਼ੀ ਕੀਤੀ ਜਾਂਦੀ ਹੈ। ਪ੍ਰਸ਼ਾਸਨ, ਪੁਲਿਸ ਨੂੰ ਚਾਈਨਾ ਡੋਰ ਬਣਾਉਣ, ਵੇਚਣ ਵਾਲਿਆਂ 'ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਇਨ੍ਹਾਂ ਤਿਉਹਾਰਾਂ ਦੌਰਾਨ ਵਾਪਰਨ ਵਾਲਿਆਂ ਹਾਦਸਿਆਂ ਤੋਂ ਬਚਾਅ ਹੋ ਸਕੇ।


-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, (ਕੈਨੇਡਾ)।

08-01-2021

 ਅੰਦੋਲਨ ਨੂੰ ਸਫਲ ਬਣਾਈਏ

ਗੱਲ ਵਿਚਾਰਨ ਵਾਲੀ ਹੈ, ਆਓ ਆਪਾਂ ਕਿਸਾਨ ਅੰਦੋਲਨ ਨੂੰ ਸਫਲ ਬਣਾਈਏ। ਹਾਲੇ ਵੀ ਬਹੁਤ ਲੋਕ ਸੋਚਦੇ ਹਨ ਕਿ ਸਾਡੇ ਕੋਲ ਤਾਂ ਪੁਸ਼ਤਾਂ ਵਾਸਤੇ ਪੈਸਾ ਪਿਆ ਹੈ, ਸਾਨੂੰ ਕੋਈ ਫ਼ਰਕ ਨਹੀਂ ਪੈਣਾ। ਇਨਸਾਨੀਅਤ ਦੇ ਤੌਰ 'ਤੇ ਖੁੱਲ੍ਹੇ ਦਿਮਾਗ ਨਾਲ ਸੋਚੀਏ ਤਾਂ ਇਹ ਤਿੰਨੋਂ ਕਾਨੂੰਨ ਗ਼ਲਤ ਹਨ, ਇਹ ਰੱਦ ਹੀ ਹੋਣੇ ਚਾਹੀਦੇ ਹਨ। ਜੇ ਹੁਣ ਨਾ ਜਿੱਤੇ, ਤਾਂ ਸਦੀਆਂ ਲਈ ਹਾਰ ਜਾਵਾਂਗੇ।

-ਰਿਪਨਜੋਤ ਕੌਰ ਸੋਨੀ ਬੱਗਾ
ਅਧਿਆਪਕਾ ਆਰਮੀ ਪਬਲਿਕ ਸਕੂਲ, ਪਟਿਆਲਾ।

ਕੋਹੜ ਵਾਂਗ

ਜਾਤੀਵਾਦ ਸਮਾਜ ਰੂਪੀ ਸਰੀਰ 'ਤੇ ਕੋਹੜ ਵਾਂਗ ਹੈ। ਸਦੀਆਂ ਤੋਂ ਚੱਲੀ ਆ ਰਹੀ ਇਹ ਬਿਮਾਰੀ ਆਧੁਨਿਕ ਭਾਰਤ ਵਿਚ ਵੀ ਉਸੇ ਤਰ੍ਹਾਂ ਕਾਇਮ ਹੈ। ਪੂਰੀ ਦੁਨੀਆ ਮਨੁੱਖਤਾ ਸ਼ਕਤੀ ਦੀ ਕਦਰ ਕਰਦੀ ਹੈ ਤੇ ਜੋ ਇਕ ਮਨੁੱਖ ਲਈ ਜ਼ਰੂਰੀ ਬੁਨਿਆਦੀ ਸਹੂਲਤਾਂ ਹਨ ਉਹ ਬਿਨਾਂ ਭੇਦਭਾਵ ਸਭ ਤੱਕ ਪੁੱਜਦਾ ਕਰਨ ਲਈ ਸਾਰਥਿਕ ਯਤਨ ਕੀਤੇ ਜਾ ਰਹੇ ਹਨ ਜਦਕਿ ਸਾਡੇ ਦੇਸ਼ ਵਿਚ ਅਜੇ ਵੀ ਜਾਤ ਆਧਾਰਿਤ ਭੇਦਭਾਵ ਕੀਤੇ ਜਾਂਦੇ ਹਨ ਜੋ ਕਿ ਨਿਊ ਇੰਡੀਆ ਦੇ ਚਮਕਦੇ ਚਿਹਰੇ ਲਈ ਧੱਬੇ ਦੇ ਸਮਾਨ ਹਨ। ਸਾਡੇ ਸਮਾਜਿਕ ਧਾਰਮਿਕ ਰਾਜਨੀਤਕ ਅਤੇ ਸੱਭਿਆਚਾਰਕ ਢਾਂਚੇ ਵਿਚ ਜਾਤੀਵਾਦ ਪੂਰੀ ਤਰ੍ਹਾਂ ਘੁਸਪੈਠ ਕਰ ਕੇ ਬਹਿ ਗਿਆ ਹੈ। ਹੁਣ ਦਾ ਸਮਾਜ ਜਦ ਕਿ ਬਹੁਤ ਅੱਗੇ ਲੰਘ ਚੁੱਕਿਆ ਹੈ। ਲੋਕਾਂ ਵਿਚ ਜਾਗ੍ਰਿਤੀ ਆ ਚੁੱਕੀ ਹੈ। ਫਿਰ ਵੀ ਕੁਝ ਸਿਆਸੀ ਪਾਰਟੀਆਂ ਕਥਿਤ ਬੁੱਧੀਜੀਵੀ ਅਤੇ ਸਮਾਜ ਚਿੰਤਕ ਸਮਾਜ ਵਿਚ ਉਹੀ ਪੁਰਾਤਨ ਪੰਥੀ ਜਾਤੀਵਾਦ ਸਿਸਟਮ ਬਣਾ ਕੇ ਰੱਖਣਾ ਚਾਹੁੰਦੇ ਹਨ ਜਦਕਿ ਉਹ ਸਮਾਜਿਕ ਬਰਾਬਰਤਾ ਦੀ ਗੱਲ ਵੀ ਕਰਦੇ ਹਨ। ਇਹ ਦੋਗਲੀ ਨੀਤੀ ਹੀ ਗ਼ਰੀਬ, ਵੰਚਿਤ ਅਤੇ ਸਮਾਜ ਵਿਚ ਪਿੱਛੇ ਰਹਿ ਗਏ ਵਰਗਾਂ ਨੂੰ ਜਾਤੀਵਾਦੀ ਦਲਦਲ ਵਿਚੋਂ ਨਿਕਲਣ ਨਹੀਂ ਦਿੰਦੀ। ਹੁਣ ਮਹਾਰਾਸ਼ਟਰ ਸਰਕਾਰ ਨੇ ਮਾਨਵਤਾ ਪੱਖੀ ਫੈਸਲਾ ਲਿਆ ਹੈ ਕਿ ਕਿਸੇ ਵੀ ਗਲੀ ਮੁਹੱਲੇ ਦਾ ਨਾਂਅ ਜਾਤ ਆਧਾਰਿਤ ਨਹੀਂ ਰੱਖਿਆ ਜਾਵੇਗਾ। ਸਭ ਬਰਾਬਰ ਹਨ। ਕਿਸੇ ਦੀ ਪਹਿਚਾਣ ਜਾਤੀ ਨਹੀਂ ਪ੍ਰਤਿਭਾ ਹੈ। ਇਹ ਬਹੁਤ ਵਧੀਆ ਅਤੇ ਸਾਰਥਕ ਉਪਰਾਲਾ ਹੈ ਜਿਸ ਨਾਲ ਸਮਾਜ ਵਿਚ ਬਰਾਬਰ ਦਾ ਸੰਦੇਸ਼ ਜਾਵੇਗਾ।

-ਵਿਵੇਕ,
ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ।

ਕਠਪੁਤਲੀ ਸਰਕਾਰ

ਦੇਸ਼ ਦੀ ਇਕ ਅਹਿਮ ਤੇ ਬੇਹੱਦ ਜ਼ਿੰਮੇਵਾਰ ਕੁਰਸੀ 'ਤੇ ਬੈਠੇ ਵਿਅਕਤੀ 'ਤੇ ਜੇ ਇਹ ਇਲਜ਼ਾਮ ਚਿੱਟੇ ਦਿਨ ਵਾਂਗ ਲੱਗੇ ਦਿਸਣ ਕਿ ਉਹ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣ ਕੇ ਦੇਸ਼ ਨੂੰ ਚਲਾ ਰਿਹਾ ਹੈ ਤਾਂ ਇਹ ਦੇਸ਼ ਲਈ ਬੇਹੱਦ ਸ਼ਰਮਨਾਕ ਤੇ ਖ਼ਤਰਨਾਕ ਸਾਬਤ ਹੋਵੇਗਾ। ਹੋਣਾ ਤਾਂ ਇਹ ਚਾਹੀਦਾ ਹੈ ਕਿ ਇਕ ਜ਼ਿੰਮੇਵਾਰ ਵਿਅਕਤੀ ਨੂੰ ਆਪਣੀ ਹੋਂਦ ਬਰਕਰਾਰ ਰੱਖਣੀ ਚਾਹੀਦੀ ਹੈ। ਹਰ ਦੇਸ਼ ਦੇ ਮੁਖੀ 'ਤੇ ਉਸ ਦੇਸ਼ ਦੀ ਜਨਤਾ ਨੂੰ ਵੱਡੀਆਂ ਉਮੀਦਾਂ ਹੁੰਦੀਆਂ ਹਨ ਕਿ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਘਟਾਏਗਾ ਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕਦਮ ਚੁੱਕਦਾ ਰਹੇਗਾ। ਪਰ ਸਾਡੇ ਦੇਸ਼ ਵਿਚ ਹਮੇਸ਼ਾ ਤੋਂ ਉਲਟ ਹੋ ਰਿਹਾ ਹੈ।
ਜਨਤਾ ਦੀਆਂ ਸਮੱਸਿਆਵਾਂ ਨੂੰ ਘਟਾਉਣ ਦੀ ਥਾਂ ਵਧਾਇਆ ਜਾ ਰਿਹਾ ਹੈ। ਦੇਸ਼ ਦੇ ਮੁਖੀ ਨੂੰ ਚਾਹੀਦਾ ਹੈ ਕਿ ਉਹ ਕਾਰਪੋਰੇਟ ਘਰਾਣਿਆਂ ਦੀ ਥਾਂ ਆਮ ਲੋਕਾਂ ਦੀ ਆਵਾਜ਼ ਨੂੰ ਸੁਣੇ। ਕਠਪੁਤਲੀ ਵਰਗੇ ਲੱਗ ਰਹੇ ਦੋਸ਼ਾਂ ਤੋਂ ਨਿਜਾਤ ਪਾਉਣ ਲਈ ਕਿਸਾਨੀ ਸੰਘਰਸ਼ 'ਚ ਆ ਕੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਕਰੇ।

-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਲੁਧਿਆਣਾ।

ਜੋਸ਼ ਅਤੇ ਹੋਸ਼ ਦਾ ਸੁਮੇਲ ਕਿਸਾਨੀ ਸੰਘਰਸ਼

ਪੰਜਾਬ ਸੰਘਰਸ਼ਾਂ ਦੀ ਧਰਤੀ ਹੈ। ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਨੇ ਇਹ ਇਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਪੰਜਾਬੀ ਨਾ ਤਾਂ ਜ਼ੁਲਮ ਕਰਦੇ ਹਨ ਅਤੇ ਨਾ ਹੀ ਜਰਦੇ ਹਨ। ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਇਹ ਕਿਸਾਨੀ ਸੰਘਰਸ਼ ਅੱਜ ਦੁਨੀਆ ਦੇ ਕੋਨੇ ਕੋਨੇ ਵਿਚ ਫੈਲ ਚੁੱਕਾ ਹੈ।
ਕਿਸਾਨ ਜਥੇਬੰਦੀਆਂ ਦੁਆਰਾ ਜਿਸ ਤਰ੍ਹਾਂ ਇਸ ਸੰਘਰਸ਼ ਦੀ ਅਗਵਾਈ ਕੀਤੀ ਜਾ ਰਹੀ ਹੈ ਉਹ ਕਾਬਲੇ-ਤਾਰੀਫ਼ ਹੈ। ਇਹ ਕਿਸਾਨੀ ਸੰਘਰਸ਼ ਜੋਸ਼ ਅਤੇ ਹੋਸ਼ ਦਾ ਅਸਲੀ ਸੁਮੇਲ ਹੈ। ਜਿਸ ਵਿਚ ਬੱਚੇ, ਜਵਾਨ, ਬਜ਼ੁਰਗ, ਔਰਤਾਂ ਹਰ ਕੋਈ ਸ਼ਾਮਿਲ ਹੈ। ਅੱਜ ਸਮਾਜ ਦਾ ਹਰ ਵਰਗ ਚਾਹੇ ਉਹ ਮਜ਼ਦੂਰ, ਕਲਾਕਾਰ, ਸਾਹਿਤਕਾਰ, ਪੱਤਰਕਾਰ, ਡਾਕਟਰ, ਅਧਿਆਪਕ, ਵਕੀਲ ਆਦਿ ਕੋਈ ਵੀ ਹੋਵੇ, ਉਹ ਅੰਨਦਾਤਾ ਦੇ ਹੱਕਾਂ ਲਈ ਅੰਨਦਾਤਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਖੜ੍ਹਾ ਹੈ। ਹਾਕਮ ਚਾਹੇ ਜਿੰਨਾ ਵੀ ਜਾਬਰ ਹੋਵੇ ਪਰ ਅੰਨਦਾਤੇ ਦੇ ਸਬਰ ਅੱਗੇ ਉਸ ਨੂੰ ਝੁਕਣਾ ਹੀ ਪਵੇਗਾ ਕਿਉਂਕਿ ਜਬਰ ਅਤੇ ਸਬਰ ਦੀ ਲੜਾਈ ਵਿਚ ਜਿੱਤ ਹਮੇਸ਼ਾ ਸਬਰ ਦੀ ਹੀ ਹੁੰਦੀ ਹੈ।

-ਜਸਪ੍ਰੀਤ ਕੌਰ ਸੰਘਾ
ਹੁਸ਼ਿਆਰਪੁਰ।

ਤਖਤੀਆਂ

ਅੱਜਕਲ੍ਹ ਹਰ ਕੋਈ ਆਪਣੇ ਨਾਂਅ ਨਾਲ ਗੋਤ ਲਿਖਣਾ, ਵਰਤਣਾ ਆਪਣਾ ਸਟੇਟਸ ਸਮਝਦਾ ਹੈ ਤੇ ਆਪਣੇ-ਆਪ ਨੂੰ ਦੂਜਿਆਂ ਤੋਂ ਵੱਡਾ ਸਾਬਤ ਕਰਨ ਦੀ ਅਸਿੱਧੇ ਤੌਰ 'ਤੇ ਕੋਸ਼ਿਸ਼ ਕਰਨਾ ਚਾਹੁੰਦਾ ਹੈ। ਆਪਣੇ ਨਾਂਅ ਨਾਲ ਗੋਤ ਵਰਤਣਾ ਜ਼ਿਆਦਾਤਰ ਜਾਤੀ ਹੰਕਾਰ ਹੀ ਹੁੰਦਾ ਹੈ। ਸਿੱਖੀ ਸਿਧਾਂਤਾਂ ਅਨੁਸਾਰ ਬੇਸ਼ੱਕ ਸਿੱਖ ਵਾਸਤੇ ਗੋਤ ਵਰਤਣਾ ਵਰਜਿਤ ਹੈ ਪਰ ਹੁਣ ਤਾਂ ਸਭ ਤੋਂ ਵੱਧ ਗੋਤ ਦੀ ਵਰਤੋਂ ਜ਼ਿਆਦਾਤਰ ਸਿੱਖ ਪਰਿਵਾਰ ਹੀ ਕਰਦੇ ਹਨ। ਕਈਆਂ ਨੇ ਤਾਂ ਆਪਣੇ ਨਾਂਅ ਨਾਲ ਸਿੰਘ ਸ਼ਬਦ ਹਟਾ ਕੇ ਗੋਤ ਹੀ ਲਗਾ ਲਿਆ ਹੈ। ਗੋਤ ਦੇ ਵਰਤਾਰੇ ਨੂੰ ਵਧਾਉਣ ਲਈ ਜ਼ਿਆਦਾਤਰ ਪੰਜਾਬੀ ਗਾਇਕ ਵੀ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਆਪਣੇ ਨਾਂਅ ਨਾਲੋਂ ਸਿੰਘ ਹਟਾ ਕੇ ਗੋਤ ਲਾਇਆ ਹੋਇਆ ਹੈ, ਕਿਉਂਕਿ ਨੌਜਵਾਨ ਵਰਗ ਗਾਇਕਾਂ ਦਾ ਬਹੁਤ ਜ਼ਿਆਦਾ ਅਸਰ ਕਬੂਲਦਾ ਹੈ।
ਇਸ ਤੋਂ ਇਲਾਵਾ ਵੱਡੇ-ਵੱਡੇ ਅਫਸਰਾਂ ਦੇ ਦਫਤਰਾਂ ਦੇ ਦਰਵਾਜ਼ਿਆਂ 'ਤੇ ਲੱਗੀਆਂ ਤਖ਼ਤੀਆਂ 'ਤੇ ਵੀ ਨਾਂਅ ਨਾਲ ਗੋਤ ਲਿਖਿਆ ਆਮ ਹੀ ਵੇਖਿਆ ਜਾ ਸਕਦਾ ਹੈ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜਦੋਂ ਪੜ੍ਹੇ-ਲਿਖੇ ਲੋਕ ਵੀ ਗੋਤ ਦੇ ਹੰਕਾਰ ਵਿਚ ਡੁੱਬੇ ਹੋਏ ਹਨ ਤਾਂ ਉਹ ਆਮ ਲੋਕਾਂ ਨੂੰ ਕੀ ਸੇਧ ਦੇ ਸਕਣਗੇ। ਜਦੋਂ ਲੋਕ ਅਨਪੜ੍ਹ ਸਨ ਤਾਂ ਗੋਤ ਲਿਖਤੀ ਰੂਪ ਵਿਚ ਬਹੁਤ ਹੀ ਘੱਟ ਸੀ, ਗੋਤ ਵੀ ਜਾਤੀਵਾਦ ਹੀ ਹੈ ਜੋ ਆਪਸੀ ਸਮਾਜਿਕ ਤੇ ਭਾਈਚਾਰਕ ਸਾਂਝ ਨੂੰ ਕਾਫ਼ੀ ਹੱਦ ਤੱਕ ਖੋਰ ਲਾਉਂਦੀ ਹੈ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟ ਗੁਰੂ, ਤਹਿਸੀਲ ਤੇ ਜ਼ਿਲ੍ਹਾ ਬਠਿੰਡਾ।

07-01-2021

 ਇਹ ਮੇਲਾ ਹੈ

ਕਿਸਾਨੀ ਸੰਘਰਸ਼ ਲਈ ਅਦਾਰਾ 'ਅਜੀਤ' ਨੇ ਸੁਹਿਰਦਤਾ ਨਾਲ ਭੂਮਿਕਾ ਨਿਭਾਈ ਹੈ। ਇਸ ਦੀ ਕਵਰੇਜ ਨੇ ਕਿਸਾਨੀ ਨੂੰ ਲਹਿਰ ਬਣਾ ਕੇ ਅੱਗੇ ਤੋਰਿਆ ਹੈ। ਗਾਇਕਾਂ ਤੋਂ ਬਾਅਦ ਪ੍ਰਿੰਟ ਮੀਡੀਏ ਰਾਹੀਂ ਮੋਹਰੀ ਭੂਮਿਕਾ ਨਿਭਾਅ ਕੇ ਅਦਾਰੇ ਨੇ ਡਾ: ਸੁਰਜੀਤ ਪਾਤਰ ਦੀ ਕਵਿਤਾ 'ਇਹ ਮੇਲਾ ਹੈ' ਦਾ ਰੂਪ ਵੀ ਜ਼ਰੂਰ ਲਿਆ ਹੈ। ਜਿਥੇ ਆਪਣੀ ਉਥੇ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਕਿਸਾਨੀ ਅੰਦੋਲਨ ਦਾ ਜਦੋਂ ਇਤਿਹਾਸ ਲਿਖਿਆ ਜਾਵੇ ਉਥੇ ਪੰਜਾਬੀਆਂ ਵਲੋਂ ਪ੍ਰਸ਼ਨ-ਉਤਰ ਵੀ ਹੋਣਗੇ। ਸਾਡੇ ਮਾਣ-ਮੱਤੇ ਗਾਇਕਾਂ ਵਿਚੋਂ ਬਹੁਤਿਆਂ ਦੇ ਧੁਰ ਅੰਦਰੋਂ ਪੰਜਾਬੀਅਤ ਦੇ ਨਿਹੁੰ ਵਾਲੇ ਨਵੇਲਾ ਸਾਂਭਿਆ ਹੈ। ਕੁਝ ਵੀਰਾਂ ਨੇ ਤੁਰਦੇ ਵਾਕਾਂ ਦਾ ਅਰਥ ਬਣਨ ਦੀ ਬਜਾਏ ਵੇਲਾ ਵੀ ਖੁੁੰਝਾ ਲਿਆ ਹੈ। ਆਓ ਸਾਰੇ ਪੰਜਾਬੀਅਤ ਦੇ ਨਿਹੁੰ ਵਾਲਿਓ ਇਸ ਲਹਿਰ ਦਾ ਹਿੱਸਾ ਬਣ ਕੇ ਮੁੜ ਤੋਂ ਲੋਕਤੰਤਰ ਦੇ ਵਿਗੜੇ ਸਰੂਪ ਨੂੰ ਪੁਰਾਣਾ ਸਰੂਪ 'ਲੋਕਤੰਤਰ ਲੋਕਾਂ ਲਈ, ਲੋਕਾਂ ਦੁਆਰਾ ਅਤੇ ਲੋਕਾਂ ਦਾ ਰਾਜ ਹੈ' ਬਣ ਕੇ ਇਸ ਮੇਲੇ ਨੂੰ ਜਿੱਤ ਵੱਲ ਮੁੜੀਏ।

-ਸੁਖਪਾਲ ਸਿੰਘ ਗਿੱਲ, ਅਬਿਆਣਾ ਕਲਾਂ।

ਕਿਸਾਨ ਅੰਦੋਲਨ

ਖੇਤੀ ਕਾਨੂੰਨਾਂ ਖਿਲਾਫ਼ ਜੋ ਕਿਸਾਨ ਅੰਦੋਲਨ ਚੱਲ ਰਿਹਾ ਹੈ, ਕਾਫੀ ਲੰਮਾ ਹੋ ਗਿਆ ਹੈ। ਇਸ ਨਾਲ ਦੇਸ਼ ਦਾ, ਕਿਸਾਨਾਂ ਦਾ ਅਤੇ ਹੋਰ ਆਮ ਲੋਕਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਕਿਸਾਨ ਪੜ੍ਹੇ-ਲਿਖੇ ਹੋਣ ਕਰਕੇ ਆਪਣੇ ਨੁਕਸਾਨ ਤੋਂ ਜਾਣੂ ਹਨ। ਉਹ ਕਿਸੇ ਦੇ ਬਹਿਕਾਵੇ ਵਿਚ ਨਹੀਂ ਆ ਰਹੇ। 'ਅਜੀਤ' ਅਖ਼ਬਾਰ 22 ਦਸੰਬਰ, 2020 ਦੇ ਅੰਕ ਵਿਚ 10 ਅਰਥਸ਼ਾਸਤਰੀਆਂ ਵਲੋਂ ਜੋ ਚਿੱਠੀ ਕੇਂਦਰ ਦੇ ਖੇਤੀ ਮੰਤਰੀ ਦੇ ਨਾਂਅ ਲਿਖੀ ਹੈ, ਛਪੀ ਹੋਈ ਹੈ। ਉਸ ਵਿਚ ਵੀ ਇਨ੍ਹਾਂ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਨੂੰ ਨੁਕਸਾਨ ਹੋਣ ਦੀ ਗੱਲ ਕੀਤੀ ਗਈ ਹੈ। ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਅੰਦੋਲਨ ਨੂੰ ਖ਼ਤਮ ਕਰਨ ਲਈ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰੇ।

-ਸਵਰਨ ਸਿੰਘ ਸੰਧੂ, ਉੱਚਾ ਪਿੰਡ (ਫਗਵਾੜਾ)।

ਕਾਨੂੰਨ ਨਹੀਂ ਰੁਜ਼ਗਾਰ ਦਿਓ

ਕੇਂਦਰ ਦੀ ਸਰਕਾਰ ਦੇਸ਼ 'ਚ ਨਿਤ ਨਵੇਂ ਕਾਨੂੰਨ ਲਿਆ ਰਹੀ ਹੈ। ਕਾਨੂੰਨ ਵੀ ਉਹ ਲਿਆ ਰਹੀ ਹੈ ਜੋ ਦੇਸ਼ ਦੀ ਵੱਡੀ ਗਿਣਤੀ ਨੂੰ ਮਨਜ਼ੂਰ ਨਹੀਂ ਹਨ। ਅਜਿਹਾ ਕਰ ਕੇ ਅਸਲ 'ਚ ਕੇਂਦਰ ਸਰਕਾਰ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾ ਰਹੀ ਹੈ। ਅੱਜ ਦੇਸ਼ ਦੇ ਲੋਕਾਂ ਨੂੰ ਕਾਨੂੰਨਾਂ ਨਾਲੋਂ ਜ਼ਿਆਦਾ ਰੁਜ਼ਗਾਰ ਦੀ ਲੋੜ ਹੈ। ਦੇਸ਼ ਦੇ ਨੌਜਵਾਨ ਮੁੰਡੇ-ਕੁੜੀਆਂ ਡਿਗਰੀਆਂ ਚੁੱਕੀ ਘੁੰਮ ਰਹੇ ਹਨ। ਨਿਰਾਸ਼ਾ ਤੋਂ ਬਗੈਰ ਪੱਲੇ ਕੁਝ ਨਹੀਂ ਪੈ ਰਿਹਾ। ਅਮਰਵੇਲ ਵਾਂਗ ਨਿਤ ਦਿਨ ਵਧ ਰਹੀ ਆਬਾਦੀ ਨੂੰ ਰੋਕਣ ਲਈ ਕੁਝ ਨਹੀਂ ਕੀਤਾ ਜਾ ਰਿਹਾ। ਆਮ ਜਨਤਾ ਨੂੰ ਮਹਿੰਗਾਈ ਦੀ ਚੱਕੀ ਵਿਚ ਪੀਸਿਆ ਜਾ ਰਿਹਾ ਹੈ। ਦੇਸ਼ ਦੀ ਬਹੁਤੀ ਜਨਤਾ ਦਾ ਆਲਮ ਇਹ ਹੈ ਕਿ ਉਸ ਨੂੰ ਦੋ ਵਕਤ ਦੀ ਰੋਟੀ ਦੀ ਫਿਕਰ ਹਰ ਵੇਲੇ ਲੱਗੀ ਰਹਿੰਦੀ ਹੈ। ਇਸ ਤੋਂ ਅੱਗੇ ਦੇਸ਼ ਦਾ ਮਾਹੌਲ ਇਸ ਕਦਰ ਵਿਗੜਿਆ ਪਿਆ ਹੈ ਕਿ ਹਰ ਰੋਜ਼ ਲੁੱਟ-ਖੋਹ, ਮਾਰਧਾੜ, ਕਤਲੋਗਾਰਤ, ਤੇਜ਼ਾਬ ਕਾਂਡ, ਜਬਰ ਜਨਾਹ ਤੇ ਜਾਤਪਾਤ ਦੇ ਨਾਂਅ 'ਤੇ ਹੁੰਦਾ ਜ਼ੁਲਮ ਕਿਸੇ ਤੋਂ ਲੁਕਿਆ-ਛੁਪਿਆ ਹੋਇਆ ਨਹੀਂ ਹੈ। ਦੇਸ਼ ਨੂੰ ਪੱਛਮੀ ਦੇਸ਼ਾਂ ਦੀ ਤਰਜ਼ 'ਤੇ ਹਰ ਪੱਖ ਤੋਂ ਮਜ਼ਬੂਤ ਕੀਤਾ ਜਾਵੇ। ਨੇੜੇ ਹੋ ਕੇ ਲੋਕਾਂ ਦੇ ਦਿਲ ਦੀ ਆਵਾਜ਼ ਸੁਣੀ ਜਾਵੇ। ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ ਜਾਵੇ ਤਾਂ ਕਿ ਦੇਸ਼ ਦੀ ਜਨਤਾ ਦਾ ਜੀਵਨ ਸੁਖਾਲਾ ਹੋ ਸਕੇ ਤੇ ਭਾਈਚਾਰਕ ਸਾਂਝ ਬਣੀ ਰਹੇ।

-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

ਪੰਜਾਬ ਸਰਕਾਰ ਨੂੰ ਅਪੀਲ

ਕੇਂਦਰ ਸਰਕਾਰ ਵਲੋਂ ਕਿਸਾਨੀ ਲਈ ਬਣਾਏ ਤਿੰਨ ਮਾਰੂ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਆਪਣਾ ਪੂਰਾ ਜ਼ੋਰ ਲਾ ਰਹੀਆਂ ਹਨ। ਜਿਸ ਦੇ ਚਲਦੇ ਕਿਸਾਨ ਪਰਿਵਾਰਾਂ ਵਿਚੋਂ ਨੌਜਵਾਨ, ਬਜ਼ੁਰਗ, ਔਰਤਾਂ ਜਾਂ ਇਕ-ਇਕ ਪਰਿਵਾਰ ਵਿਚੋਂ ਘਰ ਦੇ ਦੋ-ਦੋ ਮੈਂਬਰ ਦਿੱਲੀ ਵਿਚ ਚੱਲ ਰਹੇ ਸੰਘਰਸ਼ ਵਿਚ ਸ਼ਾਮਿਲ ਹੋਣ ਲਈ ਦਿੱਲੀ ਗਏ ਹੋਏ ਹਨ ਅਤੇ ਬਹੁਤ ਸਾਰੇ ਕਿਸਾਨ ਪੰਜਾਬ ਵਿਚ ਚੱਲ ਰਹੇ ਸੰਘਰਸ਼ ਨੂੰ ਵੀ ਚਲਾ ਰਹੇ ਨੇ। ਇਸ ਦੌਰਾਨ ਕਣਕ ਦੀ ਫ਼ਸਲ ਨੂੰ ਪਾਣੀ ਦੀ ਜ਼ਰੂਰਤ ਹੈ। ਇਸ ਦੌਰਾਨ ਬਿਜਲੀ ਸਪਲਾਈ ਸਿਰਦਰਦੀ ਦਾ ਕਾਰਨ ਬਣੀ ਹੋਈ ਹੈ। ਇਕ ਪਾਸੇ ਤਾਂ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਉਹ ਪੰਜਾਬ ਦੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ ਪਰ ਕਿਸਾਨਾਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਕਿਸਾਨਾਂ ਵਲੋਂ ਪੰਜਾਬ ਸਰਕਾਰ ਅਤੇ ਬਿਜਲੀ ਮਹਿਕਮੇ ਨੂੰ ਅਪੀਲ ਹੈ ਕਿ ਉਹ ਬਿਜਲੀ ਦੀ ਬਣਦੀ ਸਪਲਾਈ ਦੋ ਤਿੰਨ ਹਫਤੇ ਭਾਵੇਂ ਤੀਸਰੇ ਦਿਨ ਦਿੱਤੀ ਜਾਵੇ ਪਰ ਦਿਨ ਵੇਲੇ ਨਿਰਵਿਘਨ ਦਿੱਤੀ ਜਾਵੇ। ਜਿਸ ਕਾਰਨ ਕਿਸਾਨ ਵੀਰ ਪ੍ਰੇਸ਼ਾਨ ਨਾ ਹੋਣ ਅਤੇ ਕਣਕ ਦੀ ਫ਼ਸਲ ਦਾ ਕੋਈ ਨੁਕਸਾਨ ਨਾ ਹੋਵੇ।

-ਬਲਤੇਜ ਸੰਧੂ
ਪਿੰਡ ਬੁਰਜ ਲੱਧਾ, ਜ਼ਿਲ੍ਹਾ ਬਠਿੰਡਾ

ਅੰਨਦਾਤੇ ਦਾ ਸਾਥ ਦਿੱਤਾ ਜਾਵੇ

ਕੇਂਦਰ ਸਰਕਾਰ ਵਲੋਂ ਜਬਰੀ ਥੋਪੇ ਗਏ ਖੇਤੀ ਸਬੰਧੀ ਤਿੰਨੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦਾ ਅੰਨਦਾਤਾ ਪਿਛਲੇ ਦਿਨਾਂ ਤੋਂ ਦਿੱਲੀ ਦੀਆਂ ਸੜਕਾਂ 'ਤੇ ਜੁਝਾਰੂ ਰੌਂਅ 'ਚ ਨਿੱਤਰਿਆ ਹੋਇਆ ਹੈ। ਜਿਸ ਦਾ ਹਾਲ-ਏ-ਬਿਆਨ ਖ਼ਬਰਾਂ ਤੋਂ ਇਲਾਵਾ ਅਦਾਰਾ 'ਅਜੀਤ' ਤਸਵੀਰਾਂ ਦੀ ਜ਼ਬਾਨੀ ਵੀ ਲਗਾਤਾਰ ਆਪਣੇ ਸੁਹਿਰਦ ਪਾਠਕਾਂ ਤੱਕ ਪਹੁੰਚਾ ਰਿਹਾ ਹੈ। ਅੱਤ ਦੀ ਠੰਢ 'ਚ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਖ਼ਬਰਾਂ ਅਤੇ ਤਸਵੀਰਾਂ ਪੜ੍ਹ-ਦੇਖ ਕੇ ਮਨ ਪਸੀਜ ਜਾਂਦਾ ਹੈ ਤੇ ਮੋਦੀ ਸਰਕਾਰ ਖਿਲਾਫ ਮਨ 'ਚ ਰੋਸ ਤੇ ਰੋਹ ਵੀ ਉਪਜਦਾ ਹੈ। ਅਸੀਂ ਦੇਸ਼ ਦੇ ਸਭ ਵਰਗਾਂ ਨੂੰ ਨਿਮਰਤਾ ਨਾਲ ਅਪੀਲ ਕਰਦੇ ਹਾਂ ਕਿ ਇਸ ਔਖੀ ਘੜੀ 'ਚ ਕਿਸਾਨ ਭਰਾਵਾਂ ਦਾ ਹਰ ਪੱਖ ਤੋਂ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਤਾਂ ਜੋ ਉਹ ਦਿੱਲੀਓਂ ਜਿੱਤ ਪ੍ਰਾਪਤ ਕਰ ਕੇ ਹੀ ਆਪੋ-ਆਪਣੇ ਘਰਾਂ ਨੂੰ ਪਰਤਣ ਅਤੇ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ 'ਤੇ ਲੋਕ ਵਿਰੋਧੀ ਫੈਸਲੇ ਲੈਣ ਵਾਲੀ ਕੇਂਦਰ ਦੀ ਮੋਦੀ ਸਰਕਾਰ ਨੂੰ ਮੂੰਹ ਦੀ ਖਾਣੀ ਪਵੇ।

-ਯਸ਼ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

06-01-2021

 ਪੰਜਾਬ ਦਾ ਮਾਹੌਲ

ਪਿਛਲੇ ਸਮੇਂ ਤੋਂ ਕੋਰੋਨਾ ਦੇ ਭਿਆਨਕ ਦੌਰ ਦੌਰਾਨ ਤਾਲਾਬੰਦੀ, ਕਰਫਿਊ ਲੱਗਣ ਅਤੇ ਸਾਰੇ ਕੰਮਕਾਰ ਬੰਦ ਹੋ ਜਾਣ ਕਾਰਨ ਦੇਸ਼ ਦੀ ਅਰਥ-ਵਿਵਸਥਾ 'ਤੇ ਬੁਰਾ ਅਸਰ ਪਿਆ ਹੈ। ਕਿਸਾਨ ਸੰਘਰਸ਼ ਦਾ ਕੋਈ ਹੱਲ ਨਾ ਹੋਣ ਕਾਰਨ ਇਹ ਸੰਘਰਸ਼ ਕਾਫ਼ੀ ਸਮੇਂ ਤੋਂ ਚਲਦਾ ਆ ਰਿਹਾ ਹੈ, ਜਿਸ ਕਾਰਨ ਲੰਮੇ ਸਮੇਂ ਤੋਂ ਰੇਲਾਂ, ਟੋਲ ਪਲਾਜ਼ੇ ਅਤੇ ਹੋਰ ਕਈ ਤਰ੍ਹਾਂ ਦੇ ਕਾਰੋਬਾਰ ਬੰਦ ਹੋਣ ਕਾਰਨ ਦੇਸ਼ ਨੂੰ ਰੋਜ਼ਾਨਾ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ, ਜਿਸ ਕਾਰਨ ਅਰਥ-ਵਿਵਸਥਾ 'ਤੇ ਹੋਰ ਵੀ ਬੁਰਾ ਪ੍ਰਭਾਵ ਪਿਆ ਹੈ। ਜਿਥੇ ਕਿਸਾਨਾਂ ਨੇ ਹਰੇਕ ਰਾਜਨੀਤਕ ਪਾਰਟੀ ਤੋਂ ਦੂਰੀ ਬਣਾਈ ਹੈ, ਉਥੇ ਹੀ ਰਾਜਨੀਤਕ ਪਾਰਟੀਆਂ ਆਪੋ ਵਿਚ ਉਲਝ ਰਹੀਆਂ ਹਨ ਅਤੇ ਇਕ ਦੂਸਰੇ ਖਿਲਾਫ਼ ਦੂਸ਼ਣਬਾਜ਼ੀ ਕਰ ਰਹੀਆਂ ਹਨ। ਜਿਥੇ ਰਾਜਨੀਤਕ ਪਾਰਟੀਆਂ ਨੂੰ ਇਕ-ਦੂਸਰੇ ਖਿਲਾਫ਼ ਦੂਸ਼ਣਬਾਜ਼ੀ ਕਰਨੋਂ ਗੁਰੇਜ਼ ਕਰਨਾ ਚਾਹੀਦਾ ਹੈ, ਉਥੇ ਹੀ ਕੇਂਦਰ ਸਰਕਾਰ ਨੂੰ ਕਿਸਾਨ ਸੰਘਰਸ਼ ਨੂੰ ਜਲਦੀ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਗੱਡੀ ਮੁੜ ਲੀਹ 'ਤੇ ਆ ਜਾਵੇ, ਜਿਸ ਨਾਲ ਦੇਸ਼ ਦੀ ਅਰਥ-ਵਿਵਸਥਾ ਠੀਕ ਹੋਵੇਗੀ, ਉਥੇ ਹੀ ਦੇਸ਼ ਦਾ ਸ਼ਾਂਤਮਈ ਮਾਹੌਲ ਵੀ ਬਣਿਆ ਰਹੇਗਾ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, (ਕੈਨੇਡਾ)

ਮੋਦੀ ਸਰਕਾਰ ਕਲੰਕ ਲੱਗਣ ਤੋਂ ਬਚੇ

ਕਿਸਾਨੀ ਸੰਘਰਸ਼ ਪੰਜਾਬ ਤੋਂ ਸ਼ੁਰੂ ਹੋ ਕੇ ਹੁਣ ਪੂਰੇ ਦੇਸ਼ ਵਿਚ ਫੈਲ ਚੁੱਕਾ ਹੈ ਅਤੇ ਹੁਣ ਇਹ ਕਿਸਾਨ ਸੰਘਰਸ਼ ਨਾ ਹੋ ਕੇ ਲੋਕ ਸੰਘਰਸ਼ ਬਣ ਚੁੱਕਾ ਹੈ ਕਿਉਂਕਿ ਹੁਣ ਇਸ ਸੰਘਰਸ਼ ਵਿਚ ਹਰ ਵਰਗ ਦੇ ਲੋਕ ਜੁੜ ਚੁੱਕੇ ਹਨ। ਕਿਸਾਨ ਕਹਿ ਰਹੇ ਹਨ ਤਿੰਨੇ ਕਾਨੂੰਨ ਰੱਦ ਹੋਣ ਤੋਂ ਘੱਟ ਸਾਡਾ ਕੋਈ ਸਮਝੌਤਾ ਨਹੀਂ ਪਰ ਸਰਕਾਰ ਕਹਿ ਰਹੀ ਹੈ ਕਿ ਇਹ ਕਾਨੂੰਨ ਰੱਦ ਨਹੀਂ ਹੋ ਸਕਦੇ। ਗੱਲ ਹੁਣ ਇਥੇ ਆ ਕੇ ਅੜ ਗਈ ਹੈ। ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਲੋਕਤੰਤਰ ਵਿਚ ਜਨਤਾ ਸਭ ਤੋਂ ਉੱਪਰ ਹੁੰਦੀ ਹੈ। ਇਸ ਲਈ ਆਪਣੀ ਅੜੀ ਛੱਡ ਕੇ ਜਨਤਾ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਕਾਨੂੰਨ ਰੱਦ ਕਰਨ ਵਿਚ ਸਰਕਾਰ ਜਿੰਨੀ ਦੇਰੀ ਕਰੇਗੀ, ਦੇਸ਼-ਵਿਦੇਸ਼ ਵਿਚ ਸਰਕਾਰ ਦੀ ਓਨੀ ਹੀ ਜ਼ਿਆਦਾ ਕਿਰਕਿਰੀ ਹੋਵੇਗਾ। ਜੇ ਸਰਕਾਰ ਨੇ ਕਾਨੂੰਨ ਰੱਦ ਨਾ ਕੀਤੇ ਅਤੇ ਕੋਈ ਸਖ਼ਤ ਕਾਰਵਾਈ ਕੀਤੀ ਤਾਂ ਇਹ ਸਰਕਾਰ ਦੀ ਇਤਿਹਾਸਕ ਗ਼ਲਤੀ ਹੋਵੇਗੀ ਅਤੇ ਇਹ ਭਾਜਪਾ ਦੇ ਮੱਥੇ ਤੋਂ ਕਦੇ ਵੀ ਨਾ ਲਹਿਣ ਵਾਲਾ ਕਲੰਕ ਹੋਵੇਗਾ।

-ਜਸਵੀਰ ਸਿੰਘ ਭਲੂਰੀਆ, ਪਿੰਡ ਭਲੂਰ (ਮੋਗਾ)।

ਬਾਲ ਸਾਹਿਤ ਦਾ ਲੇਖਾ-ਜੋਖਾ

3 ਜਨਵਰੀ ਦੇ 'ਅਜੀਤ ਮੈਗਜ਼ੀਨ' ਵਿਚ ਛਪੇ ਸਾਲ 2020 ਦੇ ਬਾਲ ਸਾਹਿਤ ਦੇ ਲੇਖਾ-ਜੋਖਾ ਵਿਚ ਮੇਰੀਆਂ ਪ੍ਰਕਾਸ਼ਿਤ ਹੋਈਆਂ ਪੁਸਤਕਾਂ ਬਾਰੇ ਜਾਣਕਾਰੀ ਸਾਂਝੀ ਨਹੀਂ ਹੋ ਸਕੀ। ਮੈਂ ਪਾਠਕਾਂ ਦੇ ਧਿਆਨ ਵਿਚ ਲਿਆਉਣਾ ਚਾਹੁੰਦਾ ਹਾਂ ਕਿ ਇਸ ਸਾਲ ਦੌਰਾਨ ਮੇਰੀਆਂ ਬਾਲ ਸਾਹਿਤ ਦੀਆਂ ਦੋ ਨਵੀਆਂ ਪੁਸਤਕਾਂ 'ਅਮਰ ਕਥਾਵਾਂ' ਅਤੇ 'ਕਿੰਨਾ ਪਿਆਰਾ ਲਗਦਾ ਬਚਪਨ' ਅਤੇ ਦੋ ਹੋਰ ਪੁਸਤਕਾਂ 'ਗਾਓ ਬੱਚਿਓ ਗਾਓ' ਅਤੇ 'ਪਿੰਕੀ ਦੀ ਪੈਨਸਿਲ' ਦੇ ਦੂਜੇ ਐਡੀਸ਼ਨ ਛਪੇ। ਇਸ ਚਾਰੇ ਪੁਸਤਕਾਂ ਨਾਲ 2020 ਵਿਚ 'ਚਿਲਡਨ ਸੀਰੀਜ਼' ਤਹਿਤ ਸੰਗਮ ਪਬਲੀਕੇਸ਼ਨਜ਼ ਸਮਾਣਾ ਵਲੋਂ ਛਾਪੀਆਂ ਗਈਆਂ ਹਨ। ਅਜਿਹੇ ਲੇਖ ਵਿਚ ਸਾਰੀ ਜਾਣਕਾਰੀ ਨਿਰਪੱਖਤਾ ਨਾਲ ਦੇਣੀ ਚਾਹੀਦੀ ਹੈ।

-ਸੁਖਦੇਵ ਸਿੰਘ ਸ਼ਾਂਤ
8562, ਚਾਰਲੌਟੇ ਕੋਰਟ, ਏਵਨ, ਇੰਡੀਆਨਾ-46123 (ਯੂ.ਐਸ.ਏ.)

ਸਰਕਾਰਾਂ ਦੀ ਬੇਰੁਖ਼ੀ

ਪਿਛਲੇ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ਵਿਚ ਚੱਲ ਰਹੇ ਸ਼ਾਂਤੀਪੂਰਵਕ ਧਰਨਿਆਂ ਦਾ ਜਦ ਸਰਕਾਰ 'ਤੇ ਕੋਈ ਅਸਰ ਨਾ ਹੋਇਆ ਤਾਂ ਇਨ੍ਹਾਂ ਕਿਸਾਨ ਮਾਰੂ ਨੀਤੀਆਂ ਦੇ ਵਿਰੋਧ ਵਿਚ ਚੱਲ ਰਹੇ ਧਰਨਿਆਂ ਨੇ ਹੁਣ ਵੱਡੇ ਅੰਦੋਲਨ ਦਾ ਰੂਪ ਧਾਰਨ ਕਰਕੇ ਆਪਣੇ ਹੱਕਾਂ ਲਈ ਦਿੱਲੀ ਵੱਲ ਨੂੰ ਕੇਂਦਰ ਸਰਕਾਰ ਦੇ ਵਿਰੁੱਧ ਇਸ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਜਿੱਥੇ ਕਿਸਾਨਾਂ ਦੇ ਇਸ ਸ਼ਾਂਤੀਪੂਰਵਕ ਚੱਲ ਰਹੇ ਸੰਘਰਸ਼ ਵਿਚ ਬਜ਼ੁਰਗ, ਨੌਜਵਾਨ, ਔਰਤਾਂ ਦਾ ਬਹੁਤ ਵੱਡਾ ਸਹਿਯੋਗ ਹੈ, ਉੱਥੇ ਹੀ ਇਸ ਸੰਘਰਸ਼ ਵਿਚ ਹਰ ਵਰਗ ਦੇ ਲੋਕਾਂ ਵਲੋਂ ਕਿਸੇ ਵੀ ਤਰ੍ਹਾਂ ਦਾ ਵੱਧ-ਚੜ੍ਹ ਕੇ ਸਹਿਯੋਗ ਦੇ ਕੇ ਇਸ ਅੰਦੋਲਨ ਵਿਚ ਹਿੱਸਾ ਪਾ ਕੇ ਕਿਸਾਨਾਂ ਦੀ ਹਮਾਇਤ ਕਰ ਰਹੇ ਹਨ। ਦੂਜੇ ਪਾਸੇ ਲੋਕਾਂ ਵਿਚ ਸਰਕਾਰਾਂ ਵਲੋਂ ਕਿਸਾਨਾਂ ਨਾਲ ਕੀਤੇ ਗਏ ਮਾੜੇ ਵਤੀਰੇ ਦਾ ਰੋਸ ਵੀ ਕਾਫੀ ਹੱਦ ਤੱਕ ਪਾਇਆ ਜਾ ਰਿਹਾ ਹੈ ਅਤੇ ਇਸ ਦਾ ਪ੍ਰਭਾਵ ਆਉਣ ਵਾਲੇ ਸਮੇਂ ਵਿਚ ਜ਼ਰੂਰ ਨਜ਼ਰ ਆਵੇਗਾ।

-ਸੁਖਦੀਪ ਸਿੰਘ 'ਸੁਖਾਣਾ'
ਸਾਬਕਾ ਪੰਚਾਇਤ ਮੈਂਬਰ, ਪਿੰਡ-ਸੁਖਾਣਾ (ਲੁਧਿਆਣਾ)।

ਪੰਜਾਬ 'ਚ ਸਿਆਸੀ ਤਬਦੀਲੀ ਦੀ ਲੋੜ

ਕਿਸਾਨ ਲਹਿਰ ਨੇ ਆਮ ਲੋਕਾਂ ਵਿਚ ਕੇਂਦਰ ਸਰਕਾਰ ਖਿਲਾਫ਼ ਏਕੇ ਦੀ ਤਾਕਤ ਵਿਚ ਬੜੇ ਚਿਰ ਪਿੱਛੋਂ ਵਿਸ਼ਵਾਸ ਜਗਾਇਆ ਹੈ। ਇਸ ਵਿਸ਼ਵਾਸ ਨੂੰ ਕਾਇਮ ਰੱਖਣਾ ਅੱਜ ਦੀ ਲੀਡਰਸ਼ਿਪ ਦੀ ਵੱਡੀ ਜ਼ਿੰਮੇਵਾਰੀ ਹੈ। ਹੁਣ ਸਭ ਦੀਆਂ ਅੱਖਾਂ ਦਿੱਲੀ ਉੱਪਰ ਲੱਗੀਆਂ ਹੋਈਆਂ ਹਨ। ਇਸ ਅੰਦੋਲਨ ਨੇ ਸਾਨੂੰ ਬਹੁਤ ਵੱਡਾ ਮੌਕਾ ਦਿੱਤਾ ਹੈ, ਜਿਥੋਂ ਸਾਡੀ ਰਾਜਨੀਤੀ ਦਾ ਚੰਗਾ ਭਵਿੱਖ ਤੈਅ ਕੀਤਾ ਜਾ ਸਕਦਾ ਹੈ। ਲੋਕਾਂ ਦੀ ਭਾਵਨਾ ਅਤੇ ਰੋਹ ਸਪੱਸ਼ਟ ਕਰ ਰਿਹਾ ਹੈ ਕਿ ਸੂਬਾ ਹੁਣ ਆਪਣੀ ਨਿਰੋਲ ਸਿਆਸੀ ਪਾਰਟੀ ਚਾਹੁੰਦਾ ਹੈ ਤਾਂ ਕਿ ਜੋ ਇਸ ਖਿੱਤੇ ਨਾਲ ਸਬੰਧਿਤ ਫ਼ੈਸਲੇ ਹੁਣ ਲਿਫਾਫ਼ੇ 'ਚ ਬੰਦ ਹੋ ਕੇ ਉੱਪਰੋਂ ਨਾ ਆਉਣ ਬਲਕਿ ਹਰ ਫ਼ੈਸਲਾ ਲੋਕਾਂ ਵਿਚ ਬੈਠ ਕੇ ਕੀਤਾ ਜਾਵੇ ਅਤੇ ਲੋਕ ਰਾਏ ਇਕ ਹੋਣ ਉਪਰੰਤ ਹੀ ਲਾਗੂ ਕੀਤਾ ਜਾਵੇ। ਇਸ ਵਕਤ ਪੰਜਾਬ ਨਵੀਂ ਸਿਆਸਤ ਨੂੰ ਜਨਮ ਦੇਣ ਲਈ ਤਿਆਰ-ਬਰ-ਤਿਆਰ ਖੜ੍ਹਾ ਹੈ ਅਤੇ ਇਸੇ ਸਿਆਸਤ ਨੇ ਪੂਰੇ ਮੁਲਕ ਦੀ ਰਾਜਨੀਤੀ ਦਾ ਗ੍ਰਾਫ਼ ਤੈਅ ਕਰਨਾ ਹੈ। ਲੋਕ ਲਹਿਰਾਂ ਹੀ ਲੋਕ ਲੀਡਰ ਪੈਦਾ ਕਰਦੀਆਂ ਹਨ। ਬਿਨਾਂ ਸ਼ੱਕ ਇਸ ਅੰਦੋਲਨ ਨੇ ਪੰਜਾਬ ਅਤੇ ਇਸ ਦੀ ਨੌਜਵਾਨੀ ਉੱਪਰ ਲੱਗੇ ਬਹੁਤ ਸਾਰੇ ਸਵਾਲੀਆ ਨਿਸ਼ਾਨਾਂ ਨੂੰ ਧੋ ਸੁੱਟਿਆ ਹੈ। ਕਾਰਪੋਰੇਟ ਘਰਾਣਿਆਂ ਤੋਂ ਜੇ ਸੱਚਮੁੱਚ ਹੀ ਅਸੀਂ ਨਿਜਾਤ ਚਾਹੁੰਦੇ ਹਾਂ ਤਾਂ ਸਾਨੂੰ ਸੂਬੇ ਦੀ ਸਿਆਸੀ ਤਸਵੀਰ ਇਸ ਪ੍ਰਕਾਰ ਸਿਰਜਣੀ ਪਵੇਗੀ ਜੋ ਪੰਜਾਬ ਹਿਤੂ ਹੋਵੇ।

-ਪ੍ਰਸ਼ੋਤਮ ਪੱਤੋ
ਜਨਰਲ ਸਕੱਤਰ, ਪੰਜਾਬੀ ਸਾਹਿਤ ਸਭਾ, ਨਿਹਾਲ ਸਿੰਘ ਵਾਲਾ।

05-01-2021

 ਨਵੀਂ ਸੰਸਦ ਅਤੇ ਆਰਥਿਕ ਸਥਿਤੀ

ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਕੇਂਦਰ ਸਰਕਾਰ ਆਉਣ ਵਾਲੇ ਸਮੇਂ ਵਿਚ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਨੂੰ ਨਵੀਂ ਸੰਸਦ ਪ੍ਰਦਾਨ ਕਰੇਗੀ ਜਿਸ ਦਾ ਕੁਲ ਬਜਟ 900 ਕਰੋੜ ਤੋਂ ਵੀ ਵੱਧ ਹੈ। ਮੇਰਾ ਸਰਕਾਰ ਕੋਲੋਂ ਸਵਾਲ ਇਹ ਹੈ ਕਿ ਦੇਸ਼ ਏਨੀ ਮਾੜੀ ਅਰਥ-ਵਿਵਸਥਾ ਤੋਂ ਗੁਜ਼ਰ ਰਿਹਾ ਹੈ, ਭੁੱਖਮਰੀ, ਗਰੀਬੀ, ਬੇਰੁਜ਼ਗਾਰੀ ਆਦਿ ਸਾਡੇ ਦੇਸ਼ ਦੇ ਵਿਕਾਸ ਵਿਚ ਰੁਕਾਵਟ ਪੈਦਾ ਕਰ ਰਹੇ ਹਨ ਤਾਂ ਸਰਕਾਰ ਇਨ੍ਹਾਂ ਸਭ ਨੂੰ ਖਤਮ ਕਰਨ ਦੀ ਬਜਾਏ ਪੈਸੇ ਕਿਤੇ ਹੋਰ ਖਰਚ ਨਹੀਂ ਬਲਕਿ ਬਰਬਾਦ ਕਰਨ ਕਿਉਂ ਜਾ ਰਹੀ ਹੈ? ਇਹ ਤਾਂ ਬੁਹਤ ਹੀ ਅਸੰਤੁਸ਼ਟੀ ਵਾਲੀ ਗੱਲ ਹੈ, ਬਹੁਤ ਸਾਰੇ ਵਿਦੇਸ਼ੀ ਮੁਲਕ ਹਨ, ਜਿਨ੍ਹਾਂ ਦੇ ਸੰਸਦ ਭਵਨ ਸਾਡੇ ਸੰਸਦ ਭਵਨ ਨਾਲੋਂ ਵੀ ਪੁਰਾਣੇ ਹਨ, ਸਾਡੇ ਦੇਸ਼ ਵਿਚ ਅਜੇ ਵੀ ਸੜਕਾਂ ਬਹੁਤ ਖਰਾਬ ਹਨ, ਹੋਰ ਜ਼ਿਲ੍ਹੇ ਦੀ ਛੱਡੋ ਆਪਣੇ ਹੁਸ਼ਿਆਰਪੁਰ ਦੇ ਕਈ ਚੌਕ ਤੇ ਸੜਕਾਂ ਹੀ ਦੇਖ ਲਓ, ਕਿੰਨੇ ਹੀ ਸਾਲ ਹੋ ਗਏ ਹਨ ਅਜੇ ਵੀ ਮੁਰੰਮਤ ਨਹੀਂ ਹੋਏ। ਆਖਿਰ 'ਚ ਮੈਂ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਸਰਕਾਰ ਇਸ ਬਾਰੇ ਬਾਅਦ 'ਚ ਸੋਚੇ, ਫਿਲਹਾਲ ਇਨ੍ਹਾਂ ਪੈਸਿਆਂ ਦੀ ਇਨਵੈਸਟਮੈਂਟ ਦੇਸ਼ ਦੇ ਵਿਕਾਸ ਵਿਚ ਕੀਤੀ ਜਾਵੇ ਤਾਂ ਹੀ ਦੇਸ਼ ਅੱਗੇ ਵਧੇਗਾ।

-ਰੁਖਸਾਨ
ਸੀ.ਟੀ. ਗਰੁੱਪ ਆਫ਼ ਇੰਸਟੀਟਿਊਸ਼ਨ, ਜਲੰਧਰ।

ਸਭ ਲਈ ਰੁਜ਼ਗਾਰ ਮੁਹਿੰਮ

ਕਿਸਾਨ ਸੰਘਰਸ਼ ਵਿਚ ਸਭ ਤਰ੍ਹਾਂ ਦੇ ਧਰਮਾਂ, ਵਰਗਾਂ, ਕਿੱਤਿਆਂ ਦੇ ਲੋਕਾਂ ਦੀ ਏਕਤਾ ਦੀ ਤਸਵੀਰ ਵਿਚੋਂ ਨਿਕਲਦਾ ਭਵਿੱਖ ਹਾਕਮਾਂ ਨੂੰ ਦਿਸ ਰਿਹਾ ਹੈ। ਇਸ ਸੰਘਰਸ਼ ਤੋਂ ਅਗਲਾ ਹੋਕਾ ਰੁਜ਼ਗਾਰ ਪ੍ਰਾਪਤੀ ਦਾ ਹੋਣਾ ਚਾਹੀਦਾ ਹੈ। ਸਭ ਲਈ ਰੁਜ਼ਗਾਰ ਇਕ ਮੁਹਿੰਮ ਬਣ ਜਾਵੇ ਤਾਂ ਕਿਸੇ ਨੂੰ ਵੀ ਧੀਆਂ-ਪੁੱਤਰਾਂ ਦਾ ਬੋਝ ਨਹੀਂ ਰਹੇਗਾ। ਕੋਈ ਖੁਦਕੁਸ਼ੀ ਦੇ ਰਾਹ ਨਹੀਂ ਪਵੇਗਾ। ਉਨ੍ਹਾਂ ਦੇ ਭਵਿੱਖ ਦਾ ਖਤਰਾ ਮਾਪਿਆਂ ਨੂੰ ਨਹੀਂ ਸਤਾਏਗਾ। ਰੁਜ਼ਗਾਰ ਪ੍ਰਾਪਤੀ ਲਈ ਨਿੱਜੀ ਪਹੁੰਚ ਦੀ ਥਾਂ ਸਮੂਹਿਕ ਪਹੁੰਚ ਜਮਹੂਰੀਅਤ ਦੇ ਯੁੱਗ ਵਿਚ ਵਧੇਰੇ ਸਿੱਟੇ ਦੇ ਸਕਦੀ ਹੈ। ਨਿੱਜੀ ਪਹੁੰਚ ਗੁਲਾਮੀ ਵੱਲ ਨੂੰ ਲਿਜਾਂਦੀ ਹੈ। ਹਕੂਮਤਾਂ ਨੇ ਬਾਹਰੀ ਤੌਰ 'ਤੇ ਲੋਕਤੰਤਰ ਦਾ ਦਿਖਾਵਾ ਕਰਦਿਆਂ ਜੁਗਤਾਂ ਨਾਲ ਲੋਕਾਂ ਨੂੰ ਆਪਣੇ ਗੁਲਾਮ ਬਣਾਇਆ ਹੈ। ਹਰੀ ਕ੍ਰਾਂਤੀ, ਮਸ਼ੀਨੀਕਰਨ ਅਤੇ ਦਿਨੋ ਦਿਨ ਵਧ ਰਿਹਾ ਪ੍ਰਾਈਵੇਟੀਕਰਨ ਇਸ ਦੀ ਸਾਫ ਦਿਸਦੀ ਤਸਵੀਰ ਹੈ। ਇਨ੍ਹਾਂ ਚਲਾਕ ਹਕੂਮਤਾਂ ਦੇ ਬਣਾਏ ਮਕੜ ਜਾਲ ਵਿਚੋਂ ਜੁਗਤਾਂ ਨਾਲ ਹੀ ਨਿਕਲਿਆ ਜਾ ਸਕਦਾ ਹੈ।

-ਪਰਮਜੀਤ ਕੌਰ ਸਰਾਂ
ਕੋਟਕਪੂਰਾ।

ਸਰਕਾਰੀ ਅਦਾਰੇ ਬਨਾਮ ਪ੍ਰਾਈਵੇਟ ਅਦਾਰੇ

ਸਰਕਾਰੀ ਅਦਾਰਿਆਂ ਬਾਰੇ ਆਮ ਕਥਨ ਬਣਿਆ ਹੋਇਆ ਹੈ ਕਿ ਸਰਕਾਰੀ ਅਦਾਰਿਆਂ ਵਿਚ ਕੰਮ ਬਹੁਤ ਹੌਲੀ ਜਾਂ ਲੇਟ ਹੁੰਦਾ ਹੈ। ਸਰਕਾਰੀ ਉੱਚ ਅਹੁਦਿਆਂ ਦੇ ਅਫਸਰ ਬਹੁਤ ਖੱਜਲ-ਖੁਆਰ ਕਰਕੇ ਲੇਟ ਕੰਮ ਕਰਕੇ ਦਿੰਦੇ ਹਨ। ਪ੍ਰੰਤੂ ਜੇਕਰ ਪ੍ਰਾਈਵੇਟ ਦੀ ਗੱਲ ਕਰੀਏ ਤਾਂ ਉਥੇ ਵੀ ਇਹੀ ਹਾਲ ਹੈ ਕਿ ਪ੍ਰਾਈਵੇਟ ਅਦਾਰਿਆਂ ਵਿਚ ਵੀ ਕਿਸੇ ਕੰਮ ਲਈ ਕਿੰਨਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ। ਸਰਕਾਰੀ ਅਦਾਰਿਆਂ ਵਿਚ ਉੱਚ ਅਹੁਦੇ ਦੇ ਅਫਸਰ ਹਰ ਕਿਸੇ ਦੀਆਂ ਸਮੱਸਿਆਵਾਂ ਸੁਣਦੇ ਅਤੇ ਹੱਲ ਕਰਦੇ ਹਨ ਪ੍ਰੰਤੂ ਪ੍ਰਾਈਵੇਟ ਅਦਾਰਿਆਂ ਵਾਲੇ ਅਫਸਰ ਆਸਾਨੀ ਨਾਲ ਕਿਸੇ ਨਾਲ ਗੱਲਬਾਤ ਹੀ ਨਹੀਂ ਕਰਦੇ। ਜਿਥੇ ਸਰਕਾਰੀ ਅਦਾਰਿਆਂ ਵਿਚ ਹੇਠਲੀਆਂ ਆਸਾਮੀਆਂ 'ਤੇ ਬੈਠੇ ਕਰਮਚਾਰੀਆਂ ਦੇ ਕੰਮਾਂ ਵਿਚ ਸੁਧਾਰ ਕਰਨ ਦੀ ਜ਼ਰੂਰਤ ਹੈ, ਉਥੇ ਹੀ ਪ੍ਰਾਈਵੇਟ ਅਦਾਰਿਆਂ ਲਈ ਵੀ ਲੋੜੀਂਦੇ ਨਿਯਮ ਬਣਾ ਕੇ ਬੈਠੇ ਕਰਮਚਾਰੀਆਂ ਦੇ ਕੰਮਾਂ ਵਿਚ ਸੁਧਾਰ ਕਰਨ ਦੀ ਜ਼ਰੂਰਤ ਹੈ ਉਥੇ ਹੀ ਪ੍ਰਾਈਵੇਟ ਅਦਾਰਿਆਂ ਲਈ ਵੀ ਲੋੜੀਂਦੇ ਨਿਯਮ ਬਣਾਕੇ ਇਨ੍ਹਾਂ ਵਲੋਂ ਆਮ ਜਨਤਾ ਨੂੰ ਕੰਮ ਕਰਵਾਉਣ ਲਈ ਕੀਤੀ ਖੱਜਲ-ਖੁਆਰੀ ਨੂੰ ਰੋਕਣਾ ਜ਼ਰੂਰੀ ਹੈ ਤਾਂ ਜੋ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿਚ ਹਰ ਇਕ ਅਹੁਦੇ ਦੇ ਕਰਮਚਾਰੀਆਂ ਵਲੋਂ ਸਹੀ ਸਮੇਂ 'ਤੇ ਹਰ ਇਕ ਆਮ ਵਰਗ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ।

-ਕਮਲਪ੍ਰੀਤ ਕੌਰ ਜੰਗਪੁਰਾ
ਮੁਹਾਲੀ।

ਸਰਕਾਰ ਕਿਉਂ ਨਹੀਂ ਸੁਣ ਰਹੀ ਸਾਡੀ ਆਵਾਜ਼?

ਸੱਚੀ ਗੱਲ ਤਾਂ ਇਹ ਹੈ ਕਿ ਲੰਬੇ ਸਮੇਂ ਤੋਂ ਕਿਸਾਨ ਹੀ ਹੁੰਦੇ ਆ ਰਹੇ ਹਨ ਸਮੇਂ ਦੀਆਂ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ। ਵੈਸੇ ਕਿਸਾਨ ਮਜ਼ਦੂਰ ਰਲਮਿਲ, ਮਿਹਨਤ ਕਰਕੇ ਆਪਣੀ ਸੋਨੇ ਵਰਗੀ ਫਸਲ ਨੂੰ ਬਹੁਤ ਔਖੇ ਹੋ ਕੇ ਤਿਆਰ ਕਰਦੇ ਹਨ ਤੇ ਫਿਰ ਕਿਵੇਂ ਰੁਲਦਾ ਵੇਖੇ। ਕਿਸਾਨ ਆਪਣੀ ਫਸਲ ਨੂੰ ਸੱਚੀ ਕਿਸਾਨਾਂ ਦਾ ਖੂਨ ਨਿਚੋੜ ਕੇ ਪੀ ਰਹੀ ਹੈ। ਦਿੱਲੀ ਸਰਕਾਰ ਅਤੇ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਹੀ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਅੰਨਦਾਤਾ ਹੀ ਨਾ ਰਿਹਾ ਤਾਂ ਇਕ ਦਿਨ ਭੁੱਖਮਰੀ ਜ਼ਰੂਰ ਆ ਜਾਵੇਗੀ। ਦੇਸ਼ ਵਿਚ ਤਾਂ ਹੀ ਤੇ ਸਾਨੂੰ ਸਭ ਨੂੰ ਸਾਂਝੇ ਤੌਰ 'ਤੇ ਇਸ ਸਮੱਸਿਆ ਦਾ ਹੱਲ ਕਰਨ ਲਈ ਦਿੱਲੀ ਵੱਲ ਵਹੀਰਾਂ ਘੱਤਣੀਆਂ ਪਈਆਂ ਹਨ, ਕਿਉਂਕਿ ਅਸੀਂ ਪਹਿਲਾਂ ਤਾਂ ਫਸਲ ਦੀ ਲਵਾਈ, ਕਟਾਈ, ਛੰਡਾਈ ਦੇ ਕੰਮਾਂ ਵਿਚ ਮਹਿੰਗੇ ਮੁੱਲ ਦੀ ਲੇਬਰ ਪਾਈ ਹੈ ਅਤੇ ਹੁਣ ਜੇਕਰ ਫਸਲ ਵਿਕਣ ਦੀ ਵਾਰੀ ਆਈ ਤਾਂ ਸਰਕਾਰਾਂ ਨਵੇਂ ਕਾਨੂੰਨ ਬਣਾ ਕਿਸਾਨਾਂ ਨੂੰ ਸਤਾ ਰਹੀਆਂ ਹਨ। ਹੁਣ ਸੰਘਰਸ਼ ਆਖਰੀ ਪੜਾਅ ਤੱਕ ਪਹੁੰਚ ਗਿਆ ਹੈ, ਸਾਨੂੰ ਸਭ ਨੂੰ ਪੂਰੇ ਸਹੀ ਤਰੀਕੇ ਨਾਲ ਆਪਣੇ 'ਤੇ ਕਾਬੂ ਰੱਖ ਸੰਜਮ ਵਰਤ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਵੀ ਆਪਣੇ ਕਾਲੇ ਕਾਨੂੰਨ ਰੱਦ ਕਰਕੇ ਕਿਸਾਨਾਂ ਦੇ ਬਣਦੇ ਹੱਕ ਜ਼ਰੂਰ ਦੇ ਦੇਣੇ ਚਾਹੀਦੇ ਹਨ। ਸੋ, ਵਾਹਿਗੁਰੂ ਮੇਹਰ ਕਰਨ ਤੇ ਸਾਡੇ ਕਿਸਾਨ ਵੀਰ ਸਹੀ ਸਲਾਮਤ ਆਪਣੇ ਹੱਕ ਲੈ ਆਪਣੇ ਘਰ ਵਾਪਸ ਪਰਤ ਆਉਣ ਤਾਂ ਜੋ ਸਾਡੇ ਦੇਸ਼ ਵਿਚ ਫਿਰ ਤੋਂ ਸ਼ਾਂਤ ਮਾਹੌਲ ਬਣਿਆ ਰਹੇ।

-ਪਰਮਜੀਤ ਕੌਰ ਸੋਢੀ
ਭਗਤਾ ਭਾਈਕਾ।

ਅਵਾਰਾ ਡੰਗਰਾਂ ਦੀ ਸਮੱਸਿਆ

ਪਿਛਲੇ ਕਈਂ ਸਾਲਾਂ ਤੋਂ ਅਵਾਰਾ ਡੰਗਰਾਂ ਦੀ ਸਮੱਸਿਆ ਪੰਜਾਬ ਵਿਚ ਚੱਲ ਰਹੀ ਹੈ । ਅਨੇਕਾਂ ਲੋਕਾਂ ਦੀਆਂ ਜਾਨਾਂ ਇਹ ਅਵਾਰਾ ਡੰਗਰ ਲੈ ਚੁਕੇ ਹਨ ਬੇਸ਼ਕ ਸਰਕਾਰ ਜਾਂ ਸੇਵਾ ਕਰਨ ਵਾਲੀਆਂ ਸੰਸਥਾਵਾਂ ਡੰਗਰਾਂ ਦੇ ਸਿੰਗਾਂ ਉਤੇ ਰਿਫਲੈਕਟਰ ਲਾ ਕੇ ਮਸਲਾ ਹੱਲ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ । ਪਰ ਸਭ ਕੁੱਝ ਵਿਅਰਥ ਹੁੰਦਾ ਹੀ ਜਾਪ ਰਿਹਾ ਹੈ ਕਿਉਂਕਿ ਅਵਾਰਾ ਡੰਗਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਚੁੱਕੀ ਹੈ । ਹੁਣ ਕਿਸਾਨ ਘਰ ਬਾਹਰ ਛੱਡ ਕੇ ਦਿੱਲੀ ਵਿਚ ਆਪਣੇ ਹੱਕ ਲੈਣ ਲਈ ਸੜਕਾਂ 'ਤੇ ਬੈਠੇ ਹਨ। ਇੱਧਰ ਅਵਾਰਾ ਡੰਗਰ ਉਨ੍ਹਾਂ ਦੇ ਖੇਤਾਂ ਵਿਚ ਉਜਾੜਾ ਕਰੀ ਜਾ ਰਹੇ ਹਨ। ਸਰਕਾਰ ਕੋਈ ਇਸ ਸਮੱਸਿਆ ਦਾ ਸਥਾਈ ਹੱਲ ਲੱਭੇ। ਕਿੱਧਰ ਚਲੀਆਂ ਗਈਆਂ ਨੇ ਗਊਸ਼ਾਲਾਵਾਂ। ਕੀ ਉਨ੍ਹਾਂ ਤਾਂ ਇਹ ਗਾਵਾਂ ਨਹੀਂ ਛੱਡ ਦਿੱਤੀਆਂ, ਜਿਹੜੀਆਂ ਇਸ ਵਕਤ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ । ਦਿਨੋ ਦਿਨ ਇਹ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ । ਸਰਕਾਰ ਇਸ ਦਾ ਜਲਦੀ ਤੋਂ ਜਲਦੀ ਕੋਈ ਹੱਲ ਕਰੇ ।

-ਜਸਵਿੰਦਰ ਭੁਲੇਰੀਆ

04-01-2021

 ਕਾਲੇ ਕਾਨੂੰਨ
ਤਿੰਨ ਖੇਤੀ ਕਾਨੂੂੰਨ ਕੇਵਲ ਕਿਸਾਨਾਂ ਨੂੰ ਪ੍ਰਭਾਵਿਤ ਨਹੀਂ ਕਰਦੇ, ਸਗੋਂ ਭਾਰਤ ਦੀ 80 ਫੀਸਦੀ ਆਬਾਦੀ ਦੇ ਵਿਰੁੱਧ ਹਨ। ਜਿਨ੍ਹਾਂ ਪੂੰਜੀਪਤੀ ਵਪਾਰੀਆਂ ਵਾਸਤੇ ਇਹ ਕਾਨੂੰਨ ਬਣਾਏ ਗਏ ਹਨ, ਉਨ੍ਹਾਂ ਦੀ ਨਜ਼ਰ ਭਾਰਤ ਦੇ ਖੁਦਰਾ ਬਾਜ਼ਾਰ 'ਤੇ ਹੈ ਜੋ ਲਗਪਗ 12 ਹਜ਼ਾਰ ਅਰਬ ਦੇ ਕਰੀਬ ਬਣਦਾ ਹੈ। ਇਸੇ ਕਰਨ ਉਹ ਇਸ ਸਾਰੇ ਬਾਜ਼ਾਰ ਨੂੰ ਆਪਣੇ ਅਧੀਨ ਲੈਣਾ ਚਾਹੁੰਦੇ ਹਨ। ਪਹਿਲੇ ਕਨੂੂੰਨ ਅਧੀਨ ਉਸ ਵਪਾਰੀ ਨੂੰ ਕਿਧਰੇ ਵੀ ਕੋਈ ਲਾਇਸੈਂਸ ਲੈਣ ਦੀ ਲੋੜ ਨਹੀੰ ਹੋਵੇਗੀ, ਉਹ ਸਾਰੇ ਦੇਸ਼ ਵਿਚ ਕਿਸੇ ਥਾਂ ਤੋਂ ਵੀ ਕੋਈ ਅਨਾਜ ਖਰੀਦ ਸਕਦਾ ਹੈ। ਇਸ ਕਾਨੂੂੰਨ ਅਨੁਸਾਰ ਏ. ਪੀ. ਐਮ. ਸੀ. ਐਕਟ ਨੂੰ ਖਤਮ ਕਰ ਦਿੱਤਾ ਜਾਵੇਗਾ। ਫਿਰ ਇਕੱਤਰ ਕੀਤੇ ਸਾਰੇ ਅਨਾਜ ਦੇ ਭੰਡਾਰ ਨੂੰ ਸਾਂਭਣ ਵਾਸਤੇ ਵੱਡੇ ਸਟੋਰਾਂ ਦੀ ਲੋੜ ਪੈਣੀ ਹੁੰਦੀ ਹੈ। ਇਸ ਵਾਸਤੇ ਜਮ੍ਹਾਂਖੋਰੀ ਦੇ ਵਿਰੁੱਧ ਪ੍ਰਚਲਤ ਕਨੂੰਨ ਨੂੰ ਖਤਮ ਕਰਨ ਦੀ ਸਲਾਹ ਹੈ, ਤਾਂ ਜੋ ਉਹ ਵਪਾਰੀ ਜਿੰਨਾ ਮਰਜ਼ੀ ਮਾਲ ਜਮ੍ਹਾਂ ਕਰ ਲਵੇ ਤੇ ਫਿਰ ਮਹਿੰਗੇ ਭਾਅ ਵੇਚੇ। ਪੂੰਜੀਪਤੀ ਵਪਾਰੀਆਂ ਨੂੰ ਇਹ ਸਹੂਲਤ ਦੇਣ ਵਾਸਤੇ ਦੂਜਾ ਕਾਨੂੰਨ ਜਾਰੀ ਕੀਤਾ ਗਿਆ ਜਿਸ ਵਿਚ ਜਮ੍ਹਾਂ ਕਰਨ ਦੀ ਉੱਪਰਲੀ ਸੀਮਾ ਹਟਾ ਦਿੱਤੀ ਗਈ ਹੈ। ਇਨ੍ਹਾਂ ਵਪਾਰੀਆਂ ਦੀ ਇਹ ਵੀ ਮਨਸ਼ਾ ਹੈ ਕਿ ਉਹ ਜਿਸ ਚੰਗੀ ਕੁਆਲਿਟੀ ਦਾ ਅਨਾਜ ਖਰੀਦਣਾ ਚਾਹੁੰਦੇ ਹਨ ਤੇ ਉਹੋ ਜਿਹਾ ਅਨਾਜ ਕਿਸਾਨ ਉਤਪੰਨ ਕਰੇ। ਅਜੋਕੀ ਸਥਿਤੀ ਵਿਚ ਭਾਰਤ ਦਾ ਕਿਸਾਨ ਆਪਣੀ ਮਰਜ਼ੀ ਨਾਲ ਇਲਾਕੇ ਵਿਚ ਉਪਲਬਧ ਸਹੂਲਤਾਂ ਅਨੁਸਾਰ ਆਪਣੀਆਂ ਫਸਲਾਂ ਦੀ ਬਿਜਾਈ ਕਰਦਾ ਹੈ। ਇਹ ਵਿਵਸਥਾ ਵੱਡੇ ਵਪਾਰੀ ਨੂੰ ਮਨਜ਼ੁੂਰ ਨਹੀਂ ਹੁੰਦੀ। ਵਪਾਰੀ ਦੀ ਇਸ ਲੋੜ ਨੂੰ ਲਾਗੂ ਕਰਨ ਵਾਸਤੇ ਤੀਜਾ ਕਾਨੂੰਨ ਜਾਰੀ ਕੀਤਾ ਗਿਆ ਜੋ ਕਿ ਠੇਕੇ ਦੀ ਕਾਸ਼ਤਕਾਰੀ ਦਾ ਹੈ। ਇਹ ਕਾਨੂੰਨ ਸਿਰਫ ਪੂੰਜੀਪਤੀਆਂ ਵਾਸਤੇ ਹਨ ਨਾ ਕਿ ਆਮ ਲੋਕਾਂ ਲਈ। ਇਹ ਤਿੰਨੋਂ ਕਾਨੂੰਨ ਕਿਸਾਨਾਂ ਨੂੰ ਬਰਬਾਦ ਕਰਨ ਦੇਣਗੇ ਅਤੇ ਦੇਸ਼ ਵਿਚ ਮਹਿੰਗਾਈ ਵੀ ਵਧ ਜਾਏਗੀ, ਤਾਂ ਹੀ ਇਨ੍ਹਾਂ ਦਾ ਵਿਆਪਕ ਤੌਰ 'ਤੇ ਵਿਰੋਧ ਹੋ ਰਿਹਾ ਹੈ।


-ਵਿਦਵਾਨ ਸਿੰਘ ਸੋਨੀ,
ਪਟਿਆਲਾ।


ਲਾਠੀਚਾਰਜ ਦੀ ਨਿੰਦਾ
30 ਦਸੰਬਰ ਦੀ 'ਅਜੀਤ' ਵਿਚ ਪਟਨਾ ਵਿਖੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਲਾਠੀਚਾਰਜ ਕੀਤੇ ਜਾਣ ਦੀ ਮੰਦਭਾਗੀ ਖਬਰ ਪੜ੍ਹ ਕੇ ਬਹੁਤ ਨਮੋਸ਼ੀ ਹੋਈ। ਕਾਲ਼ੇ ਕਾਨੂੰਨਾਂ ਦਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰਨ ਵਾਲਿਆਂ ਨੂੰ ਪੁਲਿਸ ਵਲੋਂ ਡਾਂਗਾਂ ਨਾਲ ਛੱਲੀਆਂ ਵਾਂਗ ਛਿੱਲ ਦੇਣਾ ਸਾਡੇ ਲੋਕਤੰਤਰਿਕ ਦੇਸ਼ ਵਿਚ ਕਿਸੇ ਵੀ ਪੱਖੋਂ ਜਾਇਜ਼ ਨਹੀਂ ਮੰਨਿਆ ਜਾ ਸਕਦਾ। ਸਰਕਾਰ ਇਨ੍ਹਾਂ ਬੇਲੋੜੇ 'ਤੇ ਕਿਸਾਨ ਉਜਾੜੂ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਪ੍ਰਭਾਵਿਤ ਲੋਕਾਂ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ 'ਤੇ ਦਬਾਉਣ ਦੇ ਯਤਨ ਕਰ ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਵਰਤਾਰਾ ਹੈ। ਅਸੀਂ ਉਕਤ ਪੁਲਸੀਆ ਤਸ਼ੱਦਦ ਦੀ ਕਰੜੇ ਸ਼ਬਦਾਂ 'ਚ ਨਿਖੇਧੀ ਕਰਦੇ ਹੋਏ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਅੰਨਦਾਤੇ 'ਤੇ ਜਬਰੀ ਥੋਪੇ ਕਾਲੇ ਕਾਨੂੰਨ ਤੁਰੰਤ ਖਾਰਜ ਕੀਤੇ ਜਾਣ।


-ਡਾ: ਸੁਖਦੇਵ ਸਿੰਘ ਘੁੱਕਾ
ਪਿੰਡ ਤੇ ਡਾਕ ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।


ਬਹੁਰੂਪੀਆ ਵਾਇਰਸ
ਕੋਰੋਨਾ ਮਹਾਂਮਾਰੀ ਦੇ ਨਾਲ-ਨਾਲ ਬਰਤਾਨੀਆ ਵਿਚ ਪੈਦਾ ਹੋਏ ਕੋਵਿਡ-19 ਦੇ ਨਵੇਂ ਰੂਪ ਨੇ ਵਿਸ਼ਵ ਨੂੰ ਇਕ ਵਾਰ ਫਿਰ ਦੁਵਿਧਾ ਵਿਚ ਪਾ ਦਿੱਤਾ ਹੈ। ਅਜੇ ਇਹ ਨਾਮੁਰਾਦ ਬਿਮਾਰੀ ਤੋਂ ਚੰਗੀ ਤਰ੍ਹਾਂ ਨਿਜਾਤ ਨਹੀਂ ਸੀ ਮਿਲ ਰਹੀ ਕਿ ਇਹ ਇਕ ਨਵਾਂ ਰੂਪ (ਮਿਊਟੈਂਟ ਵਾਇਰਸ ਸਟ੍ਰੇਨ) ਨੇ ਸਭ ਨੂੰ ਭਾਜੜਾਂ ਵਿਚ ਪਾ ਦਿੱਤਾ ਹੈ। ਮਾਹਿਰਾਂ ਮੁਤਾਬਕ ਇਹ ਵਾਇਰਸ 70 ਫੀਸਦੀ ਵੱਧ ਤੇਜ਼ੀ ਨਾਲ ਫੈਲਦਾ ਹੈ। ਬਰਤਾਨੀਆ ਦੇ ਨਾਲ-ਨਾਲ ਇਹ ਵਾਇਰਸ ਡੈਨਮਾਰਕ ਇਟਲੀ, ਸਪੇਨ, ਜਰਮਨੀ, ਜਾਪਾਨ ਆਦਿ ਦੇਸ਼ਾਂ ਵਿਚ ਪਾਇਆ ਜਾ ਚੁਕਿਆ ਹੈ। ਇਸ ਨਵੇਂ ਵਾਇਰਸ ਨੇ ਭਾਰਤ ਵਿਚ ਹੀ ਦਸਤਕ ਦੇ ਦਿੱਤੀ ਹੈ। ਓਧਰ ਸਿਹਤ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਇਸ ਨਵੇਂ ਖਤਰੇ ਤੋਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਚਾਹੇ ਭਾਰਤ ਵਿਚ ਦਸੰਬਰ ਮਹੀਨੇ ਦੌਰਾਨ 20,000 ਤੋਂ ਘੱਟ ਕੇਸ ਸਾਹਮਣੇ ਆਏ ਹਨ ਤੇ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ ਵੀ ਇੱਕ ਕਰੋੜ ਤੋਂ ਉਪਰ ਹੋ ਚੁੱਕੀ ਹੈ। ਅਤੇ ਰਿਕਵਰੀ ਦਰ 95.92ਫੀਸਦੀ ਹੋ ਗਈ ਹੈ। ਜਿੰਨਾ ਚਿਰ ਵੈਕਸੀਨ ਬਾਜ਼ਾਰ ਵਿਚਨਹੀਂ ਆ ਜਾਂਦੀ, ਓਨਾ ਚਿਰ ਸਾਨੂੰ ਸਾਵਧਾਨੀ ਹੀ ਵਰਤਣੀ ਹੈ। ਦੋ ਗਜ਼ ਦੀ ਦੂਰੀ, ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋਣਾ, ਮਾਸਕ ਲਗਾਉਣਾ , ਭੀੜ ਭੜੱਕੇੇ ਵਾਲੀ ਥਾਾਂ 'ਤੇੇ ਨਾ ਜਾਣਾ ਹੀ ਇਸ ਦਾ ਉਪਾਅ ਹੈ।


-ਸੰਜੀਵ ਸਿੰਘ ਸੈਣੀ, ਮੋਹਾਲੀ।


ਖੇਤੀ ਕਾਨੂੰਨ ਤੇ ਕਿਸਾਨੀ ਅੰਦੋਲਨ
ਇਹ ਅੰਦੋਲਨ ਜੰਗੇ ਆਜ਼ਾਦੀ ਦੇ ਕੁਰਬਾਨੀਆਂ ਭਰੇ ਸੰਘਰਸ਼ਾਂ ਦੀ ਦਾਸਤਾਨ ਨੂੰ ਤਾਜ਼ਾ ਕਰਦਾ ਹੈ ਪਰ ਸਰਕਾਰ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਨੂੰ ਸਰਕਾਰੀ ਤੌਰ 'ਤੇ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ। ਪਰ ਇਸ ਸਭ ਕੁਝ ਦੇ ਬਾਵਜੂਦ ਸੰਘਰਸ਼ ਦੀ ਲਾਟ ਹੋਰ ਪ੍ਰਚੰਡ ਹੋ ਰਹੀ ਹੈ। ਅੱਜ ਲੱਖਾਂ ਲੋਕ ਸਰਕਾਰ ਦੀ ਜ਼ਿਆਦਤੀ ਖਿਲਾਫ਼ ਪੁਰਅਮਨ ਸੰਘਰਸ਼ ਵਿਚ ਕੁੱਦੇ ਹੋਏ ਹਨ ਪਰ ਹੁਕਮਰਾਨ ਵੱਖ ਵੱਖ ਢੰਗਾਂ ਰਾਹੀਂ ਲੋਕਾਂ ਦੇ ਸੰਘਰਸ਼ ਨੂੰ ਲੀਹੋਂ ਲਾਹੁਣ ਲਈ ਯਤਨ ਕਰ ਰਹੇ ਹਨ। ਸਰਕਾਰ ਨੇ ਕਿਸਾਨ ਅੰਦੋਲਨ ਤੋਂ ਭੈਅ ਖਾਂਦਿਆਂ ਪਾਰਲੀਮੈਂਟ ਸੈਸ਼ਨ ਨਾ ਕਰਾਉਣ ਦਾ ਫੈਸਲਾ ਕਰ ਲਿਆ। ਸਰਦ ਰੁੱਤ ਦਾ ਇਹ ਸੈਸ਼ਨ ਕਰੋਨਾ ਦਾ ਬਹਾਨਾ ਲਾ ਕੇ ਮੁਲਤਵੀ ਕਰ ਦਿੱਤਾ। ਜਨਤਾ ਪਾਰਲੀਮੈਂਟ ਵਿਚ ਇਹ ਪਹਿਲੂ ਉੱਭਰ ਕੇ ਸਾਹਮਣੇ ਆਇਆ ਕਿ ਦੇਸ਼ ਭਰ ਦੇ ਹਰ ਸ਼ਖਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਿਸਾਨ ਅੰਦੋਲਨ ਨਾਲ ਆਪਣੀ ਹਮਦਰਦੀ ਦਾ ਅਹਿਸਾਸ ਤਾਂ ਕਰੇ ਹੀ, ਉਸ ਵਿਚ ਵਧ ਚੜ੍ਹ ਕੇ ਯੋਗਦਾਨ ਵੀ ਪਾਵੇ। ਇਸ ਅੰਦੋਲਨ ਵਿਚ ਆਪਣੇ ਆਪਣੇ ਗਰੁੱਪਾਂ ਦੇ ਨਾਂਅ ਲੈਣੇ ਛੱਡ ਕੇ 'ਕਿਸਾਨ ਬਚਾਓ, ਰਾਸ਼ਟਰ ਬਚਾਓ' ਦਾ ਨਾਅਰਾ ਦਿਓ ਜੀ।


-ਪ੍ਰਸ਼ੋਤਮ ਪੱਤੋ,
ਜਨਰਲ ਸਕੱਤਰ, ਪੰਜਾਬੀ ਲੇਖਕ ਸਭਾ, ਨਿਹਾਲ ਸਿੰਘ ਵਾਲਾ ਮੋਗਾ।


ਲਾਮਿਸਾਲ ਕਿਸਾਨੀ ਸੰਘਰਸ਼ ਅਤੇ ਸਰਕਾਰ
ਖੇਤੀ ਸੰਬੰਧੀ ਬਿੱਲਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅਤੇ ਹਕੂਮਤ ਆਹਮੋ-ਸਾਹਮਣੇ ਹਨ। ਸਰਕਾਰ ਖੇਤੀਬਾੜੀ ਕਾਨੂੰਨਾਂ 'ਚ ਸੋਧ ਲਈ ਬਜ਼ਿੱਦ ਹੈ ਅਤੇ ਕਿਸਾਨ ਇਹ ਕਾਨੂੰਨ ਰੱਦ ਕਰਵਾਉਣ 'ਤੇ ਅੜੇ ਹੋਏ ਹਨ। ਸਥਿਤੀ ਬਹੁਤ ਹੀ ਚਿੰਤਾਜਨਕ ਅਤੇ ਗੰਭੀਰ ਹੈ। ਲੋਹੜੇ ਦੀ ਸਰਦੀ 'ਚ ਪੂਰੇ ਦੇਸ਼ ਤੋਂ ਬਜ਼ੁਰਗ, ਨੌਜਵਾਨ, ਔਰਤਾਂ ਅਤੇ ਬੱਚੇ ਆਪਣੇ ਭਵਿੱਖ ਦੀ ਸੁਰੱਖਿਆ ਲਈ ਸ਼ਾਂਤਮਈ ਸੰਘਰਸ਼ ਚ ਸ਼ਾਮਿਲ ਹਨ। ਇਹ ਅੰਦੋਲਨ ਹੁਣ ਕਿਸਾਨੀ ਅੰਦੋਲਨ ਨਹੀਂ ਜਨ ਅੰਦੋਲਨ ਬਣ ਗਿਆ ਹੈ। ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਵਿਸ਼ਵ ਵਿਆਪੀ ਰੂਪ ਧਾਰਨ ਕਰ ਗਿਆ ਹੈ। ਪੰਜਾਬੀਆਂ ਨੇ ਪੰਜਾਬੀਅਤ, ਅਹਿੰਸਾ, ਸਹਿਣਸ਼ੀਲਤਾ, ਬਹਾਦਰੀ, ਸੂਝਵਾਨੀ, ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਆਦਿ ਦਾ ਇੱਕ ਬਾਰ ਫਿਰ ਝੰਡਾ ਬਰਦਾਰ ਕਰ ਦਿੱਤਾ ਹੈ। ਸੰਘਰਸ਼ ਦੇ ਨਤੀਜੇ ਕੁਝ ਵੀ ਹੋਣ ਪਰ ਨੌਜਵਾਨਾਂ ਦੇ ਜੋਸ਼, ਬਹਾਦਰੀ, ਹੌਸਲੇ ਦੀ ਦਾਦ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇੱਕ ਵਾਰੀ ਫਿਰ ਸਾਬਤ ਹੋ ਗਿਆ ਹੈ ਕਿ ਸਭ ਅੜਿੱਕਿਆਂ ਤੇ ਹਿੰਮਤ, ਬੁਲੰਦ ਹੌਸਲੇ ਅਤੇ ਜੋਸ਼ ਭਾਰੂ ਪੈ ਜਾਂਦੇ ਹਨ। ਅਵਾਮ ਅੱਗੇ ਕੁਝ ਨਾਮੁਮਕਿਨ ਨਹੀਂ। ਸ਼ਾਂਤਮਈ ਅੰਦੋਲਨ ਚ ਕੋਈ ਹਿੰਸਾ ਨਹੀਂ, ਕੋਈ ਸਰਕਾਰੀ ਨੁਕਸਾਨ ਜਾਂ ਸਾੜਫੂਕ ਨਹੀਂ, ਨਾ ਹੀ ਕੋਈ ਭੜਕਾਊ ਤਕਰੀਰਾਂ ਹਨ, ਸ਼ਾਂਤਮਈ ਪ੍ਰਦਰਸ਼ਨ ਹੈ, ਪਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਕੇ ਮਸਲੇ ਨੂੰ ਹੱਲ ਕਰਨ ਦੀ ਬਜਾਏ ਇਸ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਕੋਝੀਆਂ ਚਾਲਾਂ ਚੱਲ ਰਹੀ ਹੈ। ਇਸ ਗੰਭੀਰ ਅਤੇ ਨਾਜ਼ੁਕ ਸਥਿਤੀ ਨੂੰ ਸਮਝਦੇ ਹੋਏ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਕੇ ਜਨ ਹਿੱਤ 'ਚ ਸੋਚਣ ਅਤੇ ਫੈਸਲਾ ਲੈਣ ਦੀ ਲੋੜ ਹੈ।


-ਸਤਨਾਮ ਸਿੰਘ ਮੱਟੂ, ਬੀਂਬੜ, ਸੰਗਰੂਰ।

31-12-2020

 ਨਾਰੀ ਸੰਸਾਰ

ਨਿਮਰਤਾ ਸਹਿਤ ਬੇਨਤੀ ਹੈ ਕਿ ਅੱਜ ਦਾ ਨਾਰੀ ਸੰਸਾਰ ਪੜ੍ਹ ਕੇ ਆਨੰਦ ਆ ਗਿਆ। ਅੱਜ ਦੋ ਪੰਨਿਆਂ ਦੇ ਨਾਰੀ ਸੰਸਾਰ ਵਿਚ ਸਾਲ 2020 ਦੀਆਂ ਨਾਰੀਆਂ ਬਾਰੇ ਫੋਟੋਆਂ ਸਮੇਤ ਬਹੁਤ ਸੁੰਦਰ ਵੇਰਵਾ ਦਿੱਤਾ ਗਿਆ ਹੈ, ਜਿਸ ਉੱਪਰ ਆਪ ਜੀ ਵਲੋਂ ਕੀਤੀ ਗਈ ਮਿਹਨਤ ਸਾਫ਼ ਝਲਕਦੀ ਹੈ। ਇਸ ਤੋਂ ਇਲਾਵਾ ਦੋ ਪੰਨਿਆਂ ਦੇ ਨਾਰੀ ਸੰਸਾਰ ਵਿਚ ਆਪੋ-ਆਪਣੇ ਖੇਤਰ ਵਿਚ ਸਾਲ 2020 ਦੌਰਾਨ ਨਾਮਣਾ ਖੱਟਣ ਵਾਲੀਆਂ ਨਾਰੀਆਂ ਬਾਰੇ ਪੰਜਾਬ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਿਰਲੇਖਾਂ ਅਧੀਨ ਦਿੱਤੀ ਗਈ ਜਾਣਕਾਰੀ ਬਹੁਤ ਹੀ ਮਹੱਤਵਪੂਰਨ ਹੈ। ਅਸਲ ਵਿਚ 'ਅਜੀਤ' ਵਿਚ ਲੇਖ ਬਹੁਤ ਧਿਆਨ ਨਾਲ ਚੁਣ-ਚੁਣ ਕੇ ਵਧੀਆ ਤਰੀਕੇ ਨਾਲ ਸੰਪਾਦਿਤ ਕਰਕੇ ਢੁਕਵੀਆਂ ਫੋਟੋਆਂ ਸਮੇਤ ਛਾਪੇ ਜਾਂਦੇ ਹਨ, ਜਿਸ ਲਈ ਆਪ ਜੀ ਅਤੇ ਨਾਰੀ ਸੰਸਾਰ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ। ਮੇਰੀ ਬੇਨਤੀ ਹੈ ਕਿ ਨਾਰੀ ਸੰਸਾਰ ਜੇ ਹਰ ਬੁੱਧਵਾਰ ਨੂੰ ਦੋ ਪੰਨਿਆਂ ਦਾ ਕਰ ਦਿੱਤਾ ਜਾਵੇ ਤਾਂ ਸੋਨੇ ਉੱਪਰ ਸੁਹਾਗੇ ਵਾਲੀ ਗੱਲ ਹੋਵੇਗੀ। ਆਸ ਹੈ ਕਿ ਆਪ ਜੀ ਮੇਰੀ ਬੇਨਤੀ ਵੱਲ ਜ਼ਰੂਰ ਧਿਆਨ ਦੇਵੋਗੇ ਅਤੇ ਨਾਰੀ ਸੰਸਾਰ ਨੂੰ ਨਵੇਂ ਸਾਲ ਤੋਂ ਦੋ ਪੰਨਿਆਂ ਦਾ ਕਰਕੇ ਪਾਠਕਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿਓਗੇ ਜੀ।

-ਜਗਮੋਹਨ, ਲੱਕੀ ਨਿਵਾਸ, 61 ਏ, ਵਿੱਦਿਆ ਨਗਰ, ਪਟਿਆਲਾ।

'ਲੇਡੀਜ਼ ਐਂਡ ਜੈਂਟਲਮੈਨ'

24 ਦਸੰਬਰ ਨੂੰ ਸ਼ਾਂਤੀ ਨਿਕੇਤਨ ਵਿਸ਼ਵ ਭਾਰਤੀ ਦੇ 100ਵੇਂ ਸਥਾਪਨਾ ਦਿਵਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਨੀਵਰਸਿਟੀ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੇਸ਼ ਅਤੇ ਦੁਨੀਆ ਨੂੰ ਡਾ: ਰਾਬਿੰਦਰ ਨਾਥ ਟੈਗੋਰ ਦੇ ਸੰਦੇਸ਼ ਤੋਂ ਜਾਣੂ ਕਰਵਾਇਆ। ਮੋਦੀ ਤੋਂ ਪਹਿਲਾਂ ਬੰਗਾਲ ਦੇ ਰਾਜਪਾਲ ਸਵਾਗਤੀ ਭਾਸ਼ਨ ਵਿਚ ਇਹ ਭੁੱਲ ਗਏ ਕਿ ਉਹ ਉਸ ਬੰਗਾਲ ਦੇ ਰਾਜਪਾਲ ਹਨ ਜਿਥੋਂ ਸਵਾਮੀ ਵਿਵੇਕਾਨੰਦ ਨੇ ਸ਼ਿਕਾਗੋ ਵਿਸ਼ਵ ਧਰਮ ਸੰਸਦ ਵਿਚ ਸੰਬੋਧਤ ਹੁੰਦਿਆਂ ਅਮਰੀਕਾ ਦੇ ਲੋਕਾਂ ਨੂੰ 'ਭਰਾਵੋ ਅਤੇ ਭੈਣੋ' ਕਹਿ ਕੇ ਪੂਰੀ ਦੁਨੀਆ ਦਾ ਦਿਲ ਜਿੱਤ ਲਿਆ ਸੀ। ਰਾਜਪਾਲ ਸਾਹਿਬ ਨੇ 'ਲੇਡੀਜ਼ ਐਂਡ ਜੈਂਟਲਮੈਨ' ਕਹਿ ਕੇ ਇਹ ਸਿੱਧ ਕਰ ਦਿੱਤਾ ਕਿ ਉਨ੍ਹਾਂ ਦੇ ਦਿਲ ਵਿਚ ਅਜੇ ਵੀ ਅੰਗਰੇਜ਼ੀਅਤ ਵਸੀ ਹੈ, ਸਵਾਮੀ ਵਿਵੇਕਾਨੰਦ ਨਹੀਂ। ਰਾਜਪਾਲ ਸਾਬ੍ਹ ਨੇ ਅੰਗਰੇਜ਼ੀ ਵਿਚ ਭਾਸ਼ਨ ਦਿੱਤਾ ਤਾਂ ਅੰਗਰੇਜ਼ੀ ਵਿਚ ਹੀ 'ਬ੍ਰਦਰਜ਼ ਐਂਡ ਸਿਸਟਰਜ਼' ਕਹਿ ਸਕਦੇ ਸਨ।

-ਲਕਸ਼ਮੀ ਕਾਂਤਾ ਚਾਵਲਾ

ਮਲਕ ਭਾਗੋ ਅਤੇ ਭਾਈ ਲਾਲੋ ਦਾ ਸੰਘਰਸ਼

ਕਿਸਾਨ ਘੋਲ ਸ਼ਾਂਤਮਈ ਹੋਣ ਕਰਕੇ ਦੁਨੀਆ ਭਰ ਦੇ ਮਲਕ ਭਾਗੋਆਂ ਲਈ ਖਤਰੇ ਦੀਆਂ ਸ਼ਕਲਾਂ ਵਿਚੋਂ ਅੱਗੇ ਵਧ ਰਿਹਾ ਹੈ। ਸੰਸਾਰ ਪੱਧਰ 'ਤੇ ਲੋਕਾਂ ਦੀ ਹਮਾਇਤ ਮਿਲਣ ਨਾਲ ਭਾਰਤ ਸਰਕਾਰ ਤੋਂ ਮੰਗਾਂ ਮਨਵਾਉਣ ਦਾ ਰਾਹ ਖੋਜ ਬੈਠਿਆ ਹੈ। ਪਰ ਅੜੀਅਲ ਸਰਕਾਰ ਕਿਸਾਨਾਂ ਦਾ ਸਿਦਕ ਪਰਖਦੀ ਹੋਈ ਮੈਂ ਨਾ ਮੈਨੂੰ ਦੀ ਨੀਤੀ 'ਤੇ ਅਮਲ ਕਰ ਰਹੀ ਹੈ। ਠੰਢ ਵਧਣ ਨਾਲ ਮੌਤਾਂ ਲਗਾਤਾਰ ਵਧ ਰਹੀਆਂ ਹਨ। ਕਾਰਪੋਰੇਟ ਘਰਾਣੇ ਨਿੱਘੇ ਕਮਰਿਆਂ ਵਿਚ ਬੈਠੇ ਵੀ ਥਰ-ਥਰ ਕੰਬ ਰਹੇ ਹਨ। ਜੇ ਕਿਸਾਨਾਂ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਤਾਂ ਕੇਂਦਰੀ ਸਰਕਾਰ ਦੇ ਅਸਤੀਫ਼ੇ ਦੀ ਮੰਗ ਜ਼ੋਰ ਫੜ ਜਾਵੇਗੀ ਤੇ ਸ਼ਾਂਤਮਈ ਇਨਕਲਾਬ ਭਾਰਤ ਦੀਆਂ ਬਰੂਹਾਂ 'ਤੇ ਦਸਤਕ ਦੇ ਰਿਹਾ ਹੈ।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ (ਸੰਗਰੂਰ)।

30-12-2020

 ਉਕਸਾਊ ਤੇ ਵਿਕਾਊ ਮੀਡੀਆ

ਕਿਸਾਨ ਸੰਘਰਸ਼ ਸਬੰਧੀ ਪ੍ਰੋ: ਕੁਲਬੀਰ ਸਿੰਘ ਦੀ ਟੈਲੀਵਿਜ਼ਨ ਸਮੀਖਿਆ 2 ਦਸੰਬਰ ਦੇ ਅਜੀਤ ਵਿਚ ਹੈ। ਜਿਥੇ ਖੇਤਰੀ ਚੈਨਲਾਂ ਵਲੋਂ ਮੁਢਲੇ ਦਿਨਾਂ ਤੋਂ ਕਿਸਾਨੀ ਸੰਘਰਸ਼ ਦੇ ਨਿਰਪੱਖ ਪ੍ਰਸਾਰਨ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ, ਉਥੇ ਉਕਸਾਊ ਤੇ ਵਿਕਾਊ ਪਹੁੰਚ ਰੱਖਦੇ ਚੈਨਲਾਂ ਦਾ ਖੁਲਾਸਾ ਕੀਤਾ ਹੈ। ਇਕ ਹਵਾਲਾ ਦਿੱਤਾ ਕਿ ਜੀ ਟੀ.ਵੀ. ਚੈਨਲ ਦਾ ਪੱਤਰਕਾਰ ਸੁਧੀਰ ਚੌਧਰੀ ਖੇਤੀ ਕਾਨੂੰਨਾਂ ਅਤੇ ਉਨ੍ਹਾਂ ਵਿਚਲੇ ਖਦਸ਼ਿਆਂ ਦੀ ਗੱਲ ਕਰਨ ਦੀ ਬਜਾਏ ਪੰਜਾਬ ਦੀ ਕਾਂਗਰਸ ਪਾਰਟੀ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਕਿਰਦਾਰ ਨੂੰ ਕੋਸਦਿਆਂ ਕਿਸਾਨਾਂ ਦੇ ਮੁੱਦੇ ਨੂੰ ਮੁੱਦਾ ਹੀ ਨਹੀਂ ਮੰਨਦਾ। ਕਿਸਾਨ ਸੰਘਰਸ਼ ਦੀ ਵਾਗਡੋਰ ਅੱਤਵਾਦੀਆਂ ਦੇ ਹੱਥ ਹੋਣ ਸਬੰਧੀ ਬੋਲਦਾ ਵੀ ਹੈ ਅਤੇ ਦਰਸ਼ਕਾਂ ਦੀ ਰਾਏ ਜਾਣਨ ਲਈ ਸਵਾਲ ਨੂੰ ਸਕਰੀਨ 'ਤੇ ਮੋਟੇ ਅੱਖਰਾਂ ਵਿਚ ਸੁਰਖੀ ਬਣਾ ਕੇ ਰੱਖਦਾ ਹੈ। ਸਰਕਾਰ ਪੱਖੀ ਅਜਿਹੇ ਮੀਡੀਏ ਤੋਂ ਸੁਚੇਤ ਕੀਤਾ ਹੈ ਜੋ ਇਸ ਸੰਘਰਸ਼ ਨੂੰ ਪੰਜਾਬ ਬਨਾਮ ਕੇਂਦਰ ਸਰਕਾਰ ਅਤੇ ਹੋਰ ਅੱਗੇ ਵਧ ਕੇ ਸਿੱਖ ਬਨਾਮ ਕੇਂਦਰ ਲੜਾਈ ਬਣਾਉਣ ਲਈ ਸਾਜਿਸ਼ ਰਚ ਰਿਹਾ ਹੈ। ਜਦਕਿ ਅਸਲੀਅਤ ਇਹ ਹੈ ਕਿ ਕਈ ਸੂਬੇ ਇਸ ਸੰਘਰਸ਼ ਦਾ ਹਿੱਸਾ ਹਨ ਅਤੇ ਇਹ ਲੋਕਾਂ ਦਾ ਸੰਘਰਸ਼ ਬਣ ਚੁੱਕਾ ਹੈ।

-ਰਸ਼ਪਾਲ ਸਿੰਘ
ਐਸ.ਜੇ.ਐਸ. ਨਗਰ, ਟਾਂਡਾ ਰੋਡ, ਹੁਸ਼ਿਆਰਪੁਰ।

ਇਕਜੁਟਤਾ ਦਾ ਪ੍ਰਗਟਾਵਾ

ਅੱਜ ਬੜੇ ਠਰ੍ਹੰਮੇ, ਧੀਰਜਤਾ, ਸ਼ਾਂਤੀ ਦੇ ਨਾਲ ਹੱਕ ਮੰਗੇ ਜਾ ਰਹੇ ਹਨ ਸਰਕਾਰਾਂ ਕੋਲੋਂ ਹੋਸ਼ ਤੇ ਜੋਸ਼ ਬਰਾਬਰ ਰੱਖ ਕੇ ਅੱਜ ਦਹਾਕਿਆਂ ਬਾਅਦ ਸਰਕਾਰਾਂ ਨੂੰ ਇਹ ਪਤਾ ਲੱਗ ਗਿਆ ਕਿ ਪੰਜਾਬ ਦੇ ਨੌਜਵਾਨ ਜੋ ਪੰਜਾਬੀ ਵਿਰਸੇ ਸੱਭਿਆਚਾਰ ਦੇ ਵਾਰਸਾਂ ਜਿਨ੍ਹਾਂ ਨੂੰ ਲੰਮੇ ਸਮੇਂ ਤੋਂ ਨਸ਼ਈ ਤੇ ਨਿਕੰਮੇ ਕਹਿ ਕੇ ਭੰਡਿਆ ਜਾਂਦਾ ਰਿਹਾ, ਇਨ੍ਹਾਂ ਨੌਜਵਾਨਾਂ ਦੀਆਂ ਰਗਾਂ ਵਿਚ ਹਰੀ ਸਿੰਘ ਨਲੂਆ ਤੇ ਬਾਬਾ ਦੀਪ ਸਿੰਘ ਵਰਗਿਆਂ ਦਾ ਖੂਨ ਹੈ ਤੇ ਕੁਰਬਾਨੀਆਂ ਦੇ ਨਾਲ ਇਨ੍ਹਾਂ ਕੋਲ ਸਬਰ ਤੇ ਸ਼ੁਕਰ ਵੀ ਹੈ। ਸਰਕਾਰਾਂ ਦਾ ਮੂੰਹ ਤਾਂ ਬੰਦ ਹੋ ਗਿਆ ਬਸ 'ਕੱਲਾ ਨੱਕ ਰਹਿ ਗਿਆ ਸਾਹ ਲੈਣ ਨੂੰ। ਸੰਘਰਸ਼ ਦੀ ਜਿੱਤ ਆਖਰੀ ਪੜਾਅ 'ਤੇ ਪਹੁੰਚ ਚੁੱਕੀ ਹੈ। ਬਸ ਹੋਰ ਉਡੀਕ ਦੀ ਲੋੜ ਹੈ ਤਕੜੇ ਰਹਿਓ ਦੁਸ਼ਮਣ ਦੀਆਂ ਚਾਲਾਂ ਨੂੰ ਸਮਝਿਓ। ਏਕਤਾ ਦੇ ਮੂਹਰੇ ਤਾਂ ਤੋਪਾਂ ਵੀ ਮਿਸ ਹੋ ਜਾਂਦੀਆਂ ਹਨ।

-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਮੋਗਾ।

ਵਿਦੇਸ਼ਾਂ ਵੱਲ ਨੌਜਵਾਨ

ਕਿਸਾਨੀ ਸੰਘਰਸ਼ ਵਿਚ ਨੌਜਵਾਨ ਵਰਗ ਜਿਥੇ ਇਕ ਵੱਡੇ ਪੈਮਾਨੇ 'ਤੇ ਸ਼ਿਰਕਤ ਕਰ ਰਿਹਾ ਹੈ, ਉਥੇ ਹੀ ਨੌਜਵਾਨ ਵਰਗ ਦੀ ਵਿਦੇਸ਼ਾਂ ਵੱਲ ਜਾਣ ਦੀ ਰੁਚੀ ਵੀ ਵਧਦੀ ਜਾ ਰਹੀ ਹੈ। ਜੇਕਰ ਨੌਜਵਾਨ ਵਰਗ ਦੀ ਰਾਏ ਲਈ ਜਾਵੇ ਤਾਂ ਉਹ ਆਪਣੇ ਦੇਸ਼ ਨਾਲੋਂ ਵਿਦੇਸ਼ਾਂ ਵਿਚ ਜਾ ਕੇ ਜ਼ਿਆਦਾ ਖੁਸ਼ ਹਨ ਕਿਉਂਕਿ ਨੌਜਵਾਨਾਂ ਵਲੋਂ ਇਸ ਦਾ ਇਕ ਕਾਰਨ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਇਥੇ ਉਨ੍ਹਾਂ ਦੀ ਯੋਗਤਾ ਅਨੁਸਾਰ ਨੌਕਰੀ ਨਹੀਂ ਮਿਲਦੀ ਅਤੇ ਨਾ ਹੀ ਤਨਖਾਹ ਮਿਲਦੀ ਹੈ। ਵਿਦੇਸ਼ਾਂ ਵਿਚ ਉਨ੍ਹਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਅਨੁਸਾਰ ਕੰਮ ਕਰਨ 'ਤੇ ਸਹੀ ਤਨਖਾਹ ਵੀ ਮਿਲਦੀ ਹੈ। ਇਕ ਵੱਡਾ ਕਾਰਨ ਇਹ ਹੈ ਕਿ ਆਪਣੇ ਦੇਸ਼ ਦਾ ਰਾਜਨੀਤਕ ਢਾਂਚਾ ਸਹੀ ਕੀਤਾ ਜਾਵੇ ਅਤੇ ਸਿੱਖਿਆ ਪ੍ਰਣਾਲੀ ਵਿਚ ਵੀ ਸੁਧਾਰ ਕੀਤੇ ਜਾਣ ਤਾਂ ਜੋ ਲੋੜੀਂਦੀ ਯੋਗਤਾ ਦੇ ਅਨੁਸਾਰ ਸਹੀ ਨੌਕਰੀ ਅਤੇ ਤਨਖਾਹ ਮੁਹੱਈਆ ਕਰਵਾਈ ਜਾ ਸਕੇ ਅਤੇ ਨੌਜਵਾਨ ਵਰਗ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ ਜਾ ਸਕੇ।

-ਕਮਲਪ੍ਰੀਤ ਕੌਰ ਜੰਗਪੁਰਾ, ਮੁਹਾਲੀ।

ਖੋਖਲੇ ਵਾਅਦੇ

ਰਾਜਸੀ ਪਾਰਟੀਆਂ ਦੇ ਖੋਖਲੇ ਵਾਅਦਿਆਂ ਨੇ ਦੇਸ਼ ਨੂੰ ਵੀ ਖੋਖਲਾ ਕਰ ਦਿੱਤਾ ਹੈ। ਜਿਸ ਦੇਸ਼ ਵਿਚ ਲੋਕਾਂ ਵਾਸਤੇ ਪੀਣ ਵਾਲਾ ਪਾਣੀ ਉਪਲਬਧ ਨਾ ਹੋਵੇ, ਹੱਕਾਂ ਲਈ ਸੜਕਾਂ ਉਤੇ ਰੁਲਣਾ ਪਵੇ, ਉਸ ਦੇਸ਼ ਦੀ ਦਸ਼ਾ ਅਤੇ ਦਿਸ਼ਾ ਬਾਰੇ ਕੀ ਕਿਹਾ ਜਾ ਸਕਦਾ ਹੈ। ਭ੍ਰਿਸ਼ਟਾਚਾਰ, ਬੇਈਮਾਨੀ, ਅਨੈਤਿਕਤਾ, ਤਾਕਤ ਦਾ ਦੁਰਉਪਯੋਗ ਆਦਿ ਦੇਸ਼ ਨੂੰ ਘੁਣ ਵਾਂਗ ਖਾਣ ਵਾਲੇ ਵਰਤਾਰੇ ਹਨ। ਇਸ ਦੇਸ਼ ਵਿਚ ਕਦੇ ਕੋਈ ਜਾਇਜ਼ ਕੰਮ ਹੁੰਦਾ ਨਹੀਂ ਅਤੇ ਨਾਜਾਇਜ਼ ਕਦੇ ਰੁਕਦਾ ਨਹੀਂ। ਕਾਲੇ ਧਨ ਵਾਲਿਆਂ ਦਾ, ਜ਼ਖੀਰੇਬਾਜ਼ਾਂ ਦਾ, ਕਾਲੇ ਬਾਜ਼ਾਰ ਦਾ ਧੰਦਾ ਕਰਨ ਵਾਲਿਆਂ ਦਾ ਬੋਲਬਾਲਾ ਹੈ। ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ। ਗ਼ਰੀਬ, ਲਾਚਾਰ, ਸਾਧਨ ਵਿਹੂਣੇ ਲੋਕ ਖੁਦਕੁਸ਼ੀਆਂ ਕਰ ਰਹੇ ਹਨ। ਜਾਇਜ਼ ਨਾਜਾਇਜ਼ ਢੰਗ ਤਰੀਕਿਆਂ ਨਾਲ ਪੈਸਾ ਕਮਾਉਣ ਤੇ ਇਕੱਠਾ ਕਰਨ ਵਾਲਿਆਂ ਦੀ ਭੀੜ ਦਾ ਕੋਈ ਅੰਤ ਨਹੀਂ। ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਨੂੰ ਨੱਥ ਪਾ ਕੇ ਹੀ ਇਸ ਮੁਲਕ ਦੇ ਭ੍ਰਿਸ਼ਟ ਢਾਂਚੇ ਤੋਂ ਛੁਟਕਾਰਾ ਹਾਸਲ ਕਰਨ ਦੀ ਤਵੱਜੋ ਕੀਤੀ ਜਾ ਸਕਦੀ ਹੈ ਪਰ ਇਸ ਦਿਸ਼ਾ ਵੱਲ ਚੱਲਣ ਲਈ ਵੱਡੇ ਪੱਧਰ 'ਤੇ ਸਮੂਹਿਕ ਅਤੇ ਨਿਰੰਤਰ ਯਤਨ ਤੇ ਸੰਘਰਸ਼ ਕਰਨ ਦੀ ਲੋੜ ਹੋਵੇਗੀ। ਹੁਣ ਕਠਿਨ ਹਾਲਤਾਂ ਵਿਚੋਂ ਗੁਜ਼ਰ ਰਹੇ ਦੇਸ਼ ਨੂੰ ਇਮਾਨਦਾਰ ਰਾਹਨੁਮਾਈ ਦੀ ਲੋੜ ਹੈ।

-ਹਰਕੀਰਤ ਕੌਰ ਸਭਰਾ

ਸੜਕਾਂ 'ਤੇ ਰੁਲ ਰਿਹਾ ਅੰਨਦਾਤਾ

ਹਰੀ ਕ੍ਰਾਂਤੀ ਆਉਣ ਪਿੱਛੋਂ ਦੇਸ਼ ਦੇ ਅੰਨਦਾਤੇ 'ਤੇ ਬਹੁਤ ਸਾਰੀਆਂ ਮਾਰਾਂ ਪੈਂਦੀਆਂ ਆ ਰਹੀਆਂ ਹਨ। ਫਿਰ ਚਾਹੇ ਉਹ ਕੁਦਰਤੀ ਹੋਣ ਜਾਂ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਪਾਈਆਂ ਹੋਣ। ਪਰ ਅਜੋਕੇ ਦੌਰ 'ਚ ਜੋ ਮੋਦੀ ਸਰਕਾਰ ਵਲੋਂ ਨਵੇਂ ਖੇਤੀ ਕਾਨੂੰਨਾਂ ਨੂੰ ਲਿਆ ਕੇ ਕਿਸਾਨਾਂ 'ਤੇ ਸ਼ਿੱਦਤ ਢਾਹਿਆ ਗਿਆ, ਉਸ ਨਾਲ ਜਿਥੇ ਦੇਸ਼ ਦੇ ਅੰਨਦਾਤੇ ਦਾ ਹਿਰਦਾ ਵਲੂੰਦਰਿਆ ਗਿਆ, ਉਥੇ ਹੀ ਅੱਜ ਅੰਨਦਾਤਾ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪੋਹ ਦੀਆਂ ਠੰਢੀਆਂ ਰਾਤਾਂ ਵਿਚ ਦਿੱਲੀ ਦੀਆਂ ਸੜਕਾਂ 'ਤੇ ਰੁਲ ਰਿਹਾ ਹੈ ਅਤੇ ਆਪਣੀ ਹੋਂਦ ਬਚਾਉਣ ਲਈ ਮਜਬੂਰ ਹੋ ਗਿਆ ਹੈ। ਸਾਨੂੰ ਸ਼ਰਮ ਆਉਂਦੀ ਹੈ ਕਿ ਅਸੀਂ ਉਸ ਦੇਸ਼ ਵਿਚ ਰਹਿ ਰਹੇ ਹਾਂ ਜਿਥੇ ਅੰਨ ਦੀਆਂ ਦਾਤਾਂ ਵੰਡਣ ਵਾਲਾ ਖ਼ੁਦ ਸੜਕਾਂ 'ਤੇ ਰੁਲ ਰਿਹਾ ਹੈ। ਸੋ, ਕੇਂਦਰ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਵੇ ਤਾਂ ਜੋ ਦੇਸ਼ ਦਾ ਅੰਨਦਾਤਾ ਆਪਣੇ ਪਰਿਵਾਰਾਂ ਨਾਲ ਆਪਣੇ ਘਰ ਚੈਨ ਦੀ ਨੀਂਦ ਸੌਂ ਸਕੇ।

-ਰਾਜੀ ਬਿੰਜਲ।

29-12-2020

 ਪੂਰੇ ਭਾਰਤ ਵਿਚ ਲਾਗੂ ਹੋਵੇ...

ਆਨ ਤੇ ਗੱਡੀ ਆਫ਼' ਕੁਝ ਲੋਕ ਰੈੱਡ ਲਾਈਟ (ਲਾਲ ਬੱਤੀ) ਹੋਣ 'ਤੇ ਵੀ ਆਪਣੀਆਂ ਗੱਡੀਆਂ ਨੂੰ ਰੋਕ ਤਾਂ ਲੈਂਦੇ ਹਨ ਪ੍ਰੰਤੂ ਉਨ੍ਹਾਂ ਨੂੰ ਸਟਾਰਟ ਹੀ ਰੱਖਦੇ ਹਨ, ਬੰਦ ਨਹੀਂ ਕਰਦੇ ਹਨ, ਦਿੱਲੀ ਦੀ ਇਸ ਮੁਹਿੰਮ ਅਨੁਸਾਰ ਜੇਕਰ ਚਾਲਕ ਗੱਡੀ ਨੂੰ ਰੈੱਡ ਲਾਈਟ ਦੇ ਹੋਣ 'ਤੇ ਬੰਦ ਕਰਨਗੇ ਤਾਂ ਪ੍ਰਦੂਸ਼ਣ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ, ਇਸ ਨਾਲ ਹਵਾ ਤਾਜ਼ੀ ਤੇ ਸਾਫ਼ ਰਹੇਗੀ ਤਾਂ ਧਰਤੀ ਵੀ ਸਾਫ਼-ਸੁਥਰੀ ਰਹੇਗੀ।

-ਰੁਖਸਾਨ
ਸੀ.ਟੀ. ਗਰੁੱਪ ਆਫ਼ ਇੰਸਟੀਟਿਊਸ਼ਨ, ਜਲੰਧਰ।

ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਜ਼ਰੂਰੀ

ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਬਿੱਲਾਂ ਨੂੰ ਕਿਸਾਨਾਂ ਨੇ ਨਕਾਰ ਦਿੱਤਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਖੇਤੀ ਲਈ ਨੁਕਦਾਨਦੇਹ ਹਨ ਅਤੇ ਉਨ੍ਹਾਂ ਤੋਂ ਰੋਟੀ-ਰੋਜ਼ੀ ਖੋਂਹਦੇ ਜਾਪਦੇ ਹਨ। ਇਹ ਸੰਘਰਸ਼ ਵਿਚ ਹਰ ਜਾਤੀ ਵਰਗ ਦੇ ਲੋਕ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ ਤਾਂ ਜੋ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ। ਐਨਾ ਕੁਝ ਹੋਣ ਤੋਂ ਬਾਅਦ ਵੀ ਸਰਕਾਰ ਚੁੱਪ ਕਰ ਬੈਠੀ ਹੈ। ਉਹ ਕਿਸਾਨਾਂ ਦੇ ਹੱਕ ਵਿਚ ਫੈਸਲਾ ਕਰਨ ਲਈ ਤਿਆਰ ਨਹੀਂ ਹੈ। ਸਰਕਾਰ ਨੂੰ ਸ਼ਾਂਤ ਅਤੇ ਠੰਢੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਛੇਤੀ ਤੋਂ ਛੇਤੀ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨਾ ਕਰਨਾ ਚਾਹੀਦਾ ਹੈ ਤਾਂ ਇਸ ਵਿਚ ਹੀ ਦੇਸ਼ ਦੇ ਕਿਸਾਨ ਅਤੇ ਮਜ਼ਦੂਰ ਦੀ ਭਲਾਈ ਹੈ।

-ਅਮਨਪ੍ਰੀਤ ਕੌਰ ਬਲੱਗਣ
ਚਮਕੌਰ ਸਾਹਿਬ (ਰੋਪੜ)।

ਅਸੰਭਾਵਨਾਵਾਂ ਨਾਲ ਭਰਪੂਰ 2020

ਸਾਲ 2020 ਆਪਣੇ-ਆਪ ਇਕ ਬਹੁਤ ਅਦਭੁੱਤ ਸਾਲ ਰਿਹਾ ਹੈ ਜੋ ਇਕ ਤੋਂ ਬਾਅਦ ਕਿ ਲਗਾਤਾਰ ਵੱਖਰੇ ਤਜਰਬੇ ਸਾਨੂੰ ਦੇ ਰਿਹਾ ਹੈ ਜੋ ਕਦੇ ਸੋਚੇ ਵੀ ਨਹੀਂ ਸੀ। ਪਹਿਲਾਂ ਕੋਵਿਡ ਦੇ ਰੂਪ ਵਿਚ ਇਕ ਭਿਆਨਕ ਛੂਤ ਦੀ ਬਿਮਾਰੀ ਤੇ ਉਸ ਕਾਰਨ ਲੱਗਣ ਵਾਲਾ ਲਾਕਡਾਊਨ, ਜਿਸ ਨੇ ਸਭ ਨੂੰ ਘਰਾਂ ਅੰਦਰ ਬੰਦ ਕਰ ਦਿੱਤਾ। ਲੋਕਾਂ ਦੇ ਮਨਾਂ ਵਿਚ ਕੁਦਰਤ ਦਾ ਖੌਫ਼ ਵੀ ਭਰ 'ਤਾ ਅਤੇ ਮੁਲਕ ਦਾ ਅਰਥਚਾਰਾ ਵੀ ਤਬਾਹ ਕਰ ਦਿੱਤਾ। ਲਗਾਤਾਰ ਬਹੁਤ ਸਾਰੀਆਂ ਮਾੜੀਆਂ ਖ਼ਬਰਾਂ ਦੌਰਾਨ ਕਿਸਾਨੀ ਸੰਘਰਸ਼ ਵੀ ਇਸ ਸਾਲ ਦੇ ਵੱਖਰੇ ਅਨੁਭਵਾਂ ਵਿਚ ਜੁੜ ਗਿਆ, ਜਿਸ ਨੇ ਪੂਰੇ ਪੰਜਾਬ ਹੀ ਨਹੀਂ ਸਗੋਂ ਦੇਸ਼ ਨੂੰ ਇਕਜੁਟ ਕਰ ਦਿੱਤਾ। ਸੂਬੇ ਦੀ ਜਵਾਨੀ ਨੇ ਡੌਲਿਆਂ ਦਾ ਜ਼ੋਰ ਦਿਖਾ ਦਿੱਤਾ ਅਤੇ ਐਸ਼ਪ੍ਰਸਤੀ, ਵਿਹਲਪੁਣੇ ਦੇ ਪ੍ਰਮੋਟਰ ਪੰਜਾਬੀ ਗਾਇਕਾਂ ਨੂੰ ਜ਼ਿੰਮੇਵਾਰੀ ਨਾਲ ਧਰਨਿਆਂ ਵਿਚ ਬਿਠਾ ਦਿੱਤਾ। ਅਜਿਹੇ ਵਿਚ ਸਾਲ ਦਾ ਅਖੀਰੀ ਮਹੀਨਾ, ਦਸੰਬਰ ਜਾਂਦੇ ਜਾਂਦੇ ਹੀ ਕੁਝ ਹੋਰ ਨਵਾਂ ਦਿਖਾਏਗਾ ਇਹ ਸੋਚ ਕੇ ਹੀ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ।

-ਜਸਪ੍ਰੀਤ ਸਿੰਘ ਬਠਿੰਡਾ

ਹਕੂਮਤ ਨਾਲ ਮੱਥਾ

ਇਤਿਹਾਸ ਗਵਾਹ ਹੈ ਕਿ ਜਦੋਂ ਜਦੋਂ ਹਕੂਮਤ ਨੇ ਲੋਕਾਂ ਉੱਪਰ ਜ਼ੁਲਮ ਕੀਤਾ, ਉਦੋਂ-ਉਦੋਂ ਪੰਜਾਬੀਆਂ ਨੇ ਅੱਗੇ ਹੋ ਹਕੂਮਤ ਨਾਲ ਮੱਥਾ ਲਾਇਆ ਹੈ। ਹੁਣ ਫਿਰ ਇਤਿਹਾਸ ਦੁਹਰਾਇਆ ਜਾ ਰਿਹਾ ਹੈ। ਜਦੋਂ ਭਾਜਪਾ ਸਰਕਾਰ ਨੇ ਕਿਸਾਨਾਂ ਵਿਰੋਧੀ ਕਾਲੇ ਕਾਨੂੰਨਾਂ ਨੂੰ ਲਾਗੂ ਕੀਤਾ ਤਾਂ ਪੰਜਾਬੀਆਂ ਨੇ ਅੱਗੇ ਹੋ ਇਨ੍ਹਾਂ ਦਾ ਵਿਰੋਧ ਕੀਤਾ। ਹੁਣ ਸਾਰਾ ਦੇਸ਼ ਇਨ੍ਹਾਂ ਕਾਨੂੰਨਾਂ ਵਿਰੁੱਧ ਇਕਮੁੱਠ ਹੋ ਕੇ ਲੜ ਰਿਹਾ ਹੈ। ਦਿੱਲੀ 'ਚ ਹੋਏ ਇਕੱਠ ਨੇ ਇਹ ਦੱਸ ਦਿੱਤਾ ਹੈ ਕਿ ਪੰਜਾਬੀ ਅਜੇ ਮੋਏ ਨਹੀਂ ਤੇ ਨਾ ਹੀ ਮੋਏ ਜਾਣਗੇ। ਰਹਿੰਦੀ ਦੁਨੀਆ ਤੱਕ ਇਹ ਜ਼ੁਲਮ ਜਬਰ ਵਿਰੁੱਧ ਲੜਦੇ ਰਹਿਣਗੇ।

-ਗੁਰਜੀਤ ਸਿੰਘ ਜਟਾਣਾ, ਮਾਨਸਾ।

ਇਨਸਾਨੀਅਤ ਦਾ ਘਾਣ

ਕਿਸਾਨ ਦੇਸ਼ ਦਾ ਅੰਨਦਾਤਾ ਹੈ। ਦੇਸ਼ ਦੀ ਖੁਸ਼ਹਾਲੀ ਕਿਸਾਨ 'ਤੇ ਨਿਰਭਰ ਹੈ ਕਿਉਂਕਿ ਕਿਸਾਨ ਜ਼ਮੀਨ 'ਚੋਂ ਅਨਾਜ ਪੈਦਾ ਕਰਕੇ ਪੂਰੀ ਦੁਨੀਆ ਦਾ ਢਿੱਡ ਭਰਦਾ ਹੈ। ਪਰ ਅੱਜ ਭਾਰਤ ਦੇ ਕਿਸਾਨਾਂ ਦੀ ਸਥਿਤੀ ਨਿਰਾਸ਼ਾਜਨਕ ਹੈ। ਭਾਰਤ ਦੇ ਸੂਬੇ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਕੇਂਦਰ ਸਰਕਾਰ ਨੇ ਖੇਤੀ ਸਬੰਧੀ ਕਾਨੂੰਨ ਪਾਸ ਕੀਤੇ ਹਨ। ਕਿਸਾਨਾਂ ਵਲੋਂ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਜੋ ਖੇਤੀ ਕਾਨੂੰਨ ਵਿਰੁੱਧ ਅੰਦੋਲਨ ਕੀਤਾ ਜਾ ਰਿਹਾ ਹੈ, ਇਸ ਅੰਦੋਲਨ ਵਿਚ ਭਾਰਤ ਦੇਸ਼ ਦੇ ਕਿਸਾਨਾਂ ਨੇ ਇਨਸਾਨੀਅਤ ਏਕਤਾ ਦਾ ਸਬੂਤ ਦਿੱਤਾ ਹੈ। ਸਾਰੇ ਸੂਬਿਆਂ ਦੇ ਕਿਸਾਨ ਧਰਮ ਨਾਲੋਂ ਉੱਪਰ ਉੱਠ ਕੇ ਇਕ-ਦੂਜੇ ਦੀ ਮਦਦ ਕਰ ਰਹੇ ਹਨ। ਭਾਵੇਂ ਸਮੇਂ-ਸਮੇਂ ਦੀ ਗੰਧਲੀ ਰਾਜਨੀਤੀ ਕਰਕੇ ਲੋਕਾਂ ਨੂੰ ਧਰਮਾਂ ਦੇ ਨਾਂਅ 'ਤੇ ਆਪਸ ਵਿਚ ਲੜਾਇਆ ਗਿਆ ਪਰ ਇਸ ਅੰਦੋਲਨ ਵਿਚ ਕਿਸਾਨਾਂ ਨੇ ਸਰਬ-ਸਾਂਝੀਵਾਲਤਾ ਦਿਖਾਈ ਹੈ। ਇਸ ਕਿਸਾਨ ਅੰਦੋਲਨ ਨੇ ਇਨਸਾਨੀਅਤ ਦੀ ਅਮਿਟ ਛਾਪ ਛੱਡੀ ਹੈ। ਪਰ ਲੋਕਾਂ ਨੇ ਅੰਦੋਲਨ ਵਿਚ ਜ਼ਮੀਨੀ ਪੱਧਰ 'ਤੇ ਵੱਧ-ਚੜ੍ਹ ਕੇ ਇਨਸਾਨੀਅਤ ਦਿਖਾਈ ਹੈ। ਕਿਸਾਨ ਅੰਦੋਲਨ ਵਿਚ ਲੋਕਾਂ ਦਾ ਆਪਸ ਵਿਚ ਪਿਆਰ ਇਕ ਇਤਿਹਾਸਕ ਗੱਲ ਹੈ ਅਤੇ ਅੰਦੋਲਨ ਸਫਲ ਹੋਣ ਦਾ ਸਬੂਤ ਹੈ।

-ਵਿੱਕੀ ਖੰਗੂੜਾ

28-12-2020

 ਸਰਕਾਰ ਤਾਂ ਗੱਲਬਾਤ ਲਈ ਤਿਆਰ ਐ...
ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਚਰਮ ਸੀਮਾ 'ਤੇ ਹੈ। ਲਗਪਗ ਪਿਛਲੇ ਇਕ ਮਹੀਨੇ ਤੋਂ ਕਿਸਾਨ ਏਨੀ ਜ਼ਿਆਦਾ ਠੰਢ ਦੇ ਬਾਵਜੂਦ ਦਿੱਲੀ ਦੀਆਂ ਸੜਕਾਂ 'ਤੇ ਦਿਨ-ਰਾਤ ਗੁਜ਼ਾਰ ਰਹੇ ਹਨ। ਕਿਸਾਨ ਜਥੇਬੰਦੀਆਂ ਦੀਆਂ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਹੁਣ ਤੱਕ ਬਹੁਤ ਸਾਰੀਆਂ ਮੀਟਿੰਗਾਂ ਹੋ ਚੁੱਕੀਆਂ ਹਨ। ਪਰ ਹਰ ਮੀਟਿੰਗ ਵਿਚ ਖੇਤੀ ਕਾਨੂੰਨਾਂ ਵਿਚ ਕੁਝ ਸੋਧਾਂ ਦੀ ਗੱਲ ਕਹੀ ਜਾਂਦੀ ਹੈ ਅਤੇ ਕਾਨੂੰਨਾਂ ਨੂੰ ਪੂਰਨ ਤੌਰ 'ਤੇ ਰੱਦ ਕਰਨ ਦੀ ਗੱਲ 'ਤੇ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਹੁਣ ਕਿਸਾਨ ਆਗੂਆਂ ਨੇ ਐਲਾਨ ਕਰ ਦਿੱਤਾ ਹੈ ਕਿ ਅਸੀਂ ਕਿਸੇ ਕਿਸਮ ਦੀ ਸੋਧ 'ਤੇ ਗੱਲ ਨਹੀਂ ਕਰਨੀ ਜੇਕਰ ਸਰਕਾਰ ਨੇ ਗੱਲ ਕਰਨੀ ਹੈ ਤਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਕਰੇ। ਪਰ ਕੇਂਦਰ ਸਰਕਾਰ ਹਾਲੇ ਵੀ ਮੀਟਿੰਗਾਂ ਕਰਨ ਲਈ ਸੱਦਾ ਭੇਜ ਕੇ ਉਹੀ ਰਾਗ ਅਲਾਪ ਰਹੀ ਹੈ। ਹੁਣ ਸਰਕਾਰ ਨੇ ਇਕ ਵਾਰ ਫਿਰ ਚਿੱਠੀ ਲਿਖ ਕੇ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ। ਸਰਕਾਰ ਇਨ੍ਹਾਂ ਮੀਟਿੰਗਾਂ ਨਾਲ ਸਿਰਫ਼ ਮਸਲੇ ਨੂੰ ਲਮਕਾ ਕੇ ਸਮਾਂ ਲੰਘਾ ਰਹੀ ਹੈ ਅਤੇ ਲੋਕਾਂ ਦੀ ਨਿਗ੍ਹਾ ਵਿਚ ਇਹ ਸਾਬਤ ਕਰਨ ਦੀ ਕੋਸ਼ਿਸ਼ ਵਿਚ ਹੈ ਕਿ ਸਰਕਾਰ ਤਾਂ ਗੱਲਬਾਤ ਲਈ ਤਿਆਰ ਹੈ ਕਿਸਾਨ ਜਥੇਬੰਦੀਆਂ ਹੀ ਮਸਲੇ ਦਾ ਹੱਲ ਨਹੀਂ ਹੋਣ ਦੇ ਰਹੀਆਂ।


-ਚਾਨਣ ਦੀਪ ਸਿੰਘ ਔਲਖ
ਪਿੰਡ ਗੁਰਨੇ ਖੁਰਦ (ਮਾਨਸਾ)


ਸੁਨੇਹਾ
ਸ਼ਹੀਦਾਂ ਦੇ ਵਾਰਿਸ ਸਿੱਖਕੌਮ ਦੇ ਯੋਧੇ ਅੱਜ ਦਇਆ ਧਰਮ ਏਕਤਾ ਤੇ ਸ਼ਾਂਤੀ ਦਾ ਸੁਨੇਹਾ ਲੈ ਕੇ ਆਪਣੇ ਹੱਕਾਂ ਲਈ ਦਿੱਲੀ ਬੈਠੇ ਹਨ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਜੇ ਕਿਸੇ ਨੂੰ ਕੋਈ ਸਿੱਖ ਕੌਮ ਪ੍ਰਤੀ ਸ਼ੰਕਾ ਹੈ ਤਾਂ ਉਹ ਦਿੱਲੀ ਜਾ ਕੇ ਆਪਣੀ ਸ਼ੰਕਾ ਦੂਰ ਕਰ ਸਕਦਾ ਹੈ, ਜਿਹੜੀਆਂ ਦਾਤਾਂ ਸਤਿਗੁਰੂ ਨੇ ਸਿੱਖਾਂ ਨੂੰ ਬਖ਼ਸ਼ੀਆਂ ਸਨ ਉਹ ਅੱਜ ਵੀ ਸਿੱਖ ਕੌਮ ਦੇ ਕੋਲ ਮੌਜੂਦ ਹਨ। ਇਹ ਹੈ ਸਿੱਖ ਕੌਮ ਦੀ ਅਸਲੀ ਪਹਿਚਾਣ।


-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਮੋਗਾ।


ਏਕਤਾ ਦਾ ਸੰਘਰਸ਼
ਕੇਂਦਰ ਸਰਕਾਰ ਦੁਆਰਾ ਨਵੇਂ ਬਣਾਏ ਖੇਤੀ ਕਾਨੂੰਨ ਰੱਦ ਕਰਨ ਲਈ ਸੰਘਰਸ਼ ਪੰਜਾਬ ਦੇ ਪਿੰਡਾਂ ਤੋਂ ਉਠ ਕੇ ਦਿੱਲੀ ਦੀਆਂ ਸਰਹੱਦਾਂ ਤੱਕ ਪਹੁੰਚ ਚੁੱਕਾ ਹੈ, ਜਿਸ ਵਿਚ ਨਾ ਕਿਸੇ ਦਾ ਕੋਈ ਵੱਖਰਾ ਧਰਮ, ਨਾ ਕੋਈ ਜਾਤ ਹੈ, ਸਭ ਇਕਜੁਟ ਹੋ ਕੇ ਏਕਤਾ ਦਾ ਸੰਘਰਸ਼ ਕਰ ਰਹੇ ਹਨ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇਕ ਵੱਡੀ ਲੜਾਈ ਲੜ ਰਹੇ ਹਨ ਅਤੇ ਇਹ ਲਗਪਗ ਪਿਛਲੇ ਤਿੰਨ ਮਹੀਨੇ ਤੋਂ ਸੰਘਰਸ਼ ਚੱਲ ਰਿਹਾ ਹੈ। ਕੇਂਦਰ ਸਰਕਾਰ ਬਿੱਲ ਨਾ ਰੱਦ ਕਰਨ 'ਤੇ ਅੜੀ ਹੋਈ ਹੈ। ਇਸ ਸੰਘਰਸ਼ ਨੇ ਪੰਜਾਬ ਨੂੰ ਹੀ ਨਹੀਂ ਬਲਕਿ ਬਾਕੀ ਸਾਰੇ ਸੂਬਿਆਂ ਨੂੰ ਵੀ ਇਕਜੁੱਟ ਹੋ ਕੇ ਕੇਂਦਰ ਸਰਕਾਰ ਅੱਗੇ ਵੱਖਰੀ ਚੁਣੌਤੀ ਵਾਂਗ ਖੜ੍ਹੇ ਕਰ ਦਿੱਤਾ ਹੈ। ਕੇਂਦਰ ਸਰਕਾਰ ਕਾਨੂੰਨਾਂ ਵਿਚ ਹਰ ਪ੍ਰਕਾਰ ਦੀ ਸੋਧ ਕਰਨ ਲਈ ਤਿਆਰ ਹੈ ਪ੍ਰੰਤੂ ਕਾਨੂੰਨਾਂ ਨੂੰ ਰੱਦ ਕਰਨ ਨੂੰ ਕੋਈ ਮਨਜ਼ੂਰੀ ਨਹੀਂ ਪ੍ਰਵਾਨ ਕਰਦੀ। ਹੁਣ ਇਕ ਵੱਡੀ ਜ਼ਰੂਰਤ ਹੈ ਕਿ ਹੋਰ ਨੌਜਵਾਨ ਵਰਗ ਅੱਗੇ ਆਉਣ ਅਤੇ ਨੌਜਵਾਨ ਹੀ ਕੇਂਦਰ ਸਰਕਾਰ ਅੱਗੇ ਇਕ ਵੱਡੀ ਚੁਣੌਤੀ ਵਾਂਗ ਪੇਸ਼ ਹੋਵੇ ਤਾਂ ਜੋ ਜਲਦ ਤੋਂ ਜਲਦ ਇਹ ਕਾਨੂੰਨ ਰੱਦ ਕਰਵਾਏ ਜਾਣ।


-ਕਮਲਪ੍ਰੀਤ ਕੌਰ ਜੰਗਪੁਰਾ
ਮੁਹਾਲੀ।


ਪਾਣੀ : ਇਕ ਅਨਮੋਲ ਦਾਤ
ਪਾਣੀ ਮਨੁੱਖ ਨੂੰ ਪਰਮਾਤਮਾ ਵਲੋਂ ਬਖ਼ਸ਼ੀ ਹੋਈ ਇਕ ਅਨਮੋਲ ਸੁਗਾਤ ਹੈ। ਇਸ ਅਨਮੋਲ ਸੁਗਾਤ ਦੀ ਸੰਭਾਲ ਕਰਨਾ ਸਾਡਾ ਫ਼ਰਜ਼ ਬਣਦਾ ਹੈ ਪਰ ਇਸ ਦੀ ਸੰਭਾਲ ਕਰਨ ਦੀ ਥਾਂ ਅਸੀਂ ਲੋਕ ਇਸ ਅਨਮੋਲ ਦਾਤ ਦੀ ਫਜ਼ੂਲ ਵਰਤੋਂ ਕਰਕੇ ਇਸ ਨੂੰ ਦਿਨ-ਬਦਿਨ ਬਰਬਾਦ ਕਰਦੇ ਜਾ ਰਹੇ ਹਾਂ। ਨਾਲ ਦੀ ਨਾਲ ਪਾਣੀ ਵਿਚ ਅਸੀਂ ਕੂੜਾ ਕਰਕਟ ਸੁੱਟ ਕੇ ਇਸ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ। ਸੋ, ਸਾਨੂੰ ਇਹ ਸਮਝਣ ਦੀ ਲੋੜ ਹੈ ਜਿਵੇਂ ਜਿਊਂਦੇ ਰਹਿਣ ਲਈ ਆਕਸੀਜਨ ਦੀ ਲੋੜ ਹੈ, ਬਿਲਕੁਲ ਉਸੇ ਤਰ੍ਹਾਂ ਹੀ ਸਾਨੂੰ ਜੀਵਤ ਰਹਿਣ ਵਾਸਤੇ ਪਾਣੀ ਦੀ ਜ਼ਰੂਰਤ ਹੈ। ਜੇ ਅਸੀਂ ਪਾਣੀ ਦੀ ਸੰਭਾਲ ਨਾ ਕੀਤੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਪ੍ਰਦੇਸ਼ ਪੰਜਾਬ ਦੇ ਹਾਲਾਤ ਵੀ ਰਾਜਸਥਾਨ ਵਰਗੇ ਹੋ ਜਾਣਗੇ। ਜ਼ਮੀਨ ਬੰਜਰ ਹੋ ਜਾਵੇਗੀ। ਜੇ ਜ਼ਮੀਨ ਬੰਜਰ ਹੋ ਜਾਵੇਗੀ ਤਾਂ ਕਿਸੇ ਵੀ ਕਿਸਮ ਦੀ ਖੇਤੀ ਸੰਭਵ ਨਹੀਂ ਹੋਵੇਗੀ, ਇਸ ਦੇ ਸਿੱਟੇ ਬੜੇ ਭਿਆਨਕ ਹੋਣਗੇ।


-ਏਕਮਨੂਰ ਸਿੰਘ
noor152189@gmail.com


ਦਿੱਲੀ ਦੀਆਂ ਬਰੂਹਾਂ...
ਕੜਾਕੇ ਦੀ ਪੈ ਰਹੀ ਸਰਦੀ ਵਿਚ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨੀ ਸੰਘਰਸ਼ ਸਿਖਰ 'ਤੇ ਚੱਲ ਰਿਹਾ ਹੈ। ਜਿਸ ਵਿਚ ਕਿਸਾਨ, ਮਜ਼ਦੂਰ, ਆੜ੍ਹਤੀ, ਵਪਾਰੀ, ਵਕੀਲ, ਡਾਕਟਰ, ਔਰਤਾਂ, ਬਜ਼ੁਰਗ, ਬੱਚੇ ਆਦਿ ਧਰਨੇ 'ਤੇ ਬੈਠੇ ਹਨ। ਉਥੇ ਹੀ ਨਾਮੀ ਖਿਡਾਰੀ, ਕਲਾਕਾਰ, ਗਾਇਕ, ਗੀਤਕਾਰ ਅਤੇ ਲੇਖਕ ਆਦਿ ਵੀ ਇਸ ਸੰਘਰਸ਼ ਵਿਚ ਹਾਜ਼ਰੀ ਲਗਵਾ ਰਹੇ ਹਨ। ਇਸ ਸੰਘਰਸ਼ ਦੀਆਂ ਖ਼ਬਰਾਂ ਦੇਸ਼ਾਂ-ਵਿਦੇਸ਼ਾਂ ਵਿਚ ਚਲ ਰਹੀਆਂ ਹਨ। ਜਿਥੇ ਸਾਰੇ ਚੈਨਲਾਂ ਨੂੰ ਜ਼ਮੀਨੀ ਪੱਧਰ 'ਤੇ ਖ਼ਬਰਾਂ ਦੇਣੀਆਂ ਚਾਹੀਦੀਆਂ ਹਨ, ਉਥੇ ਹੀ ਕੇਂਦਰ ਸਰਕਾਰ ਨੂੰ ਇਹ ਮਸਲਾ ਹੱਲ ਕਰਨ ਦੇ ਯਤਨ ਤੇਜ਼ ਕਰਨੇ ਚਾਹੀਦੇ ਹਨ। ਪ੍ਰਧਾਨ ਮੰਤਰੀ ਜੋ ਦੂਰ-ਦੁਰਾਡੇ ਕਿਸਾਨਾਂ ਦਾ ਦਰਦ ਸੁਣਨ ਜਾਂਦੇ ਹਨ, ਜਦਕਿ ਉਨ੍ਹਾਂ ਨੂੰ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਦੇਸ਼ ਦਾ ਰਾਜਾ ਹੁੰਦਾ ਹੈ ਅਤੇ ਉਸ ਨੂੰ ਆਪਣੀ ਪਰਜਾ ਦਾ ਦਰਦ ਸਮਝਦੇ ਹੋਏ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਹੱਡ ਚੀਰਵੀਂ ਠੰਢੀ ਹਵਾ ਇਹ ਸੰਘਰਸ਼ੀ ਯੋਧੇ ਆਪਣੇ ਘਰਾਂ ਨੂੰ ਪਰਤ ਸਕਣ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

24-12-2020

 ਸਿੱਖ ਇਤਿਹਾਸ ਬਾਰੇ ਜਾਣੂ ਹੋਣਾ ਜ਼ਰੂਰੀ

ਅੱਜ ਦੇ ਯੁੱਗ ਵਿਚ ਵਿਚਰਦਿਆਂ ਹੋਇਆਂ ਅਸੀਂ ਕਈ ਪ੍ਰਕਾਰ ਦੀਆਂ ਗੱਲਾਂ, ਇਤਿਹਾਸ ਅਤੇ ਘਟਨਾਵਾਂ ਨੂੰ ਵਿਸਾਰਦੇ ਜਾ ਰਹੇ ਹਾਂ। ਸਾਡੇ ਸਮਾਜ ਦੇ ਬੱਚੇ ਆਪਣੀ ਸਿੱਖੀ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਨ। ਉਨ੍ਹਾਂ ਨੂੰ ਚਾਰ ਸਾਹਿਬਜ਼ਾਦਿਆਂ ਬਾਰੇ ਵੀ ਨਹੀਂ ਪਤਾ ਹੁੰਦਾ। ਬੱਚਿਆਂ ਦੇ ਮਾਤਾ ਪਿਤਾ, ਅਧਿਆਪਕਾਂ ਨੂੰ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਕਈ ਪ੍ਰਕਾਰ ਦੇ ਮੁਕਾਬਲੇ ਅਤੇ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ।

-ਅਮਨਪ੍ਰੀਤ ਕੌਰ ਬਲੱਗਣ
ਚਮਕੌਰ ਸਾਹਿਬ ਰੋਪੜ।

ਜ਼ਿੰਮੇਵਾਰੀ ਤੋਂ ਭੱਜ ਰਹੀਆਂ ਸਰਕਾਰਾਂ

ਹਾਲ ਹੀ ਵਿਚ ਬਿਹਾਰ ਦੀਆਂ ਵਿਧਾਨ ਸਭਾ ਚੋਣਾ, ਹੈਦਰਾਬਾਰ ਦੀਆਂ ਨਗਰ ਪਾਲਿਕਾ ਚੋਣਾਂ, ਹੋਰ ਕਈ ਸੂਬਿਆਂ ਲਈ ਭਾਜਪਾ ਸਰਕਾਰ ਵਲੋਂ ਵੱਡੀਆਂ ਵੱਡੀਆਂ ਰੈਲੀਆਂ ਤੇ ਰੋਡ ਸ਼ੋਅ ਕੀਤੇ ਗਏ। ਇਨ੍ਹਾਂ ਰੈਲੀਆਂ ਵਿਚ ਸੋਸ਼ਲ ਡਿਸਟੈਂਸਿੰਗ ਤੇ ਮਾਸਕ ਨਾ ਪਾਉਣ ਦੀਆਂ ਪੂਰੀ ਤਰ੍ਹਾਂ ਧੱਜੀਆਂ ਉਡਾਈਆਂ ਗਈਆਂ। ਜਦੋਂ ਮਹਾਂਮਾਰੀ ਪੂਰੇ ਜ਼ੋਰਾਂ 'ਤੇ ਸੀ ਤਾਂ ਸਤੰਬਰ ਵਿਖੇ ਮੌਨਸੂਨ ਸੈਸ਼ਨ ਲਗਾਇਆ ਗਿਆ। ਕਿਸਾਨ ਅੱਜ ਆਪਣੇ ਹੱਕਾਂ ਲਈ ਲੜ ਰਿਹਾ ਹੈ, ਇਹ ਸੰਘਰਸ਼ ਲੋਕ ਅੰਦੋਲਨ ਬਣ ਗਿਆ ਹੈ। ਹਰੇਕ ਵਰਗ ਭਾਵ ਮਜ਼ਦੂਰ, ਕਲਾਕਾਰ, ਲੇਖਕ, ਔਰਤਾਂ, ਵਿਦਵਾਨਾਂ ਖਾਸ ਕਰਕੇ ਨੌਜਵਾਨਾਂ ਵਲੋਂ ਭਰਪੂਰ ਸਮਰਥਨ ਦਿੱਤਾ ਗਿਆ। ਕੇਂਦਰ ਸਰਕਾਰ ਨੂੰ ਡਰ ਹੈ ਕਿ ਜੇ ਕਿਤੇ ਸਰਦ ਰੁੱਤ ਸੈਸ਼ਨ ਬੁਲਾ ਲਿਆ ਗਿਆ ਤਾਂ ਸਵਾਲਾਂ ਦੀ ਝੜੀ ਲੱਗ ਜਾਵੇਗੀ। ਸਰਕਾਰ ਨੂੰ ਵਿਰੋਧੀਆਂ ਦੇ ਜਵਾਬ ਦੇਣੇ ਮੁਸ਼ਕਿਲ ਹੋ ਜਾਣਗੇ। ਵਾਰ-ਵਾਰ ਉਹੀ ਪੁਰਾਣੀਆਂ ਦਲੀਲਾਂ ਦੁਹਰਾਈਆਂ ਜਾ ਰਹੀਆਂ ਹਨ ਕਿ ਕਿਸਾਨਾਂ ਨੂੰ ਇਨ੍ਹਾਂ ਖੇਤੀ ਕਾਨੂੰਨਾਂ ਦੀ ਸਮਝ ਨਹੀਂ ਹੈ। ਕੇਂਦਰ ਸਰਕਾਰ ਨੂੰ ਇਨ੍ਹਾਂ ਮਾਰੂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।

-ਸੰਜੀਵ ਸਿੰਘ ਸੈਣੀ
ਮੋਹਾਲੀ।

ਸੰਘਰਸ਼ ਤੇ ਸਿਆਸਤ

ਕੇਂਦਰ ਸਰਕਾਰ ਵਲੋਂ ਪਾਸ ਕੀਤੇ ਨਵੇਂ ਖੇਤੀ ਬਿੱਲਾਂ ਨੂੰ ਰੱਦ ਕਰਾਉਣ ਲਈ ਅਤੇ ਆਪਣੇ ਹੱਕਾਂ ਨੂੰ ਲੈਣ ਲਈ ਪੂਰੇ ਭਾਰਤ ਵਿਚ ਥਾਂ-ਥਾਂ ਤੋਂ ਕਿਸਾਨ ਦਿੱਲੀ ਵਿਚ ਇਕ ਵੱਡਾ ਸੰਘਰਸ਼ ਕਰ ਰਹੇ ਹਨ ਅਤੇ ਇਸ ਸੰਘਰਸ਼ ਵਿਚ ਬਹੁਤ ਸਾਰੇ ਕਿਸਾਨ ਸ਼ਹੀਦ ਵੀ ਹੋ ਰਹੇ ਹਨ। ਉਥੇ ਹੀ ਰਾਜਨੀਤਕ ਪਾਰਟੀਆਂ ਵੱਖੋ-ਵੱਖਰੀ ਬਿਆਨਬਾਜ਼ੀ ਕਰ ਕੇ ਇਸ ਸੰਘਰਸ਼ ਵਿਚ ਜੁੜੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਰਾਜਨੀਤਕ ਲੀਡਰ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਵੱਖੋ-ਵੱਖਰੇ ਹੱਥਕੰਡੇ ਅਪਣਾ ਰਹੇ ਹਨ। ਰਾਜਨੀਤਕ ਆਗੂ ਸ਼ਹੀਦ ਹੋਏ ਕਿਸਾਨਾਂ 'ਤੇ ਵੀ ਆਪਣੀਆਂ ਰੋਟੀਆਂ ਸੇਕਣ ਦਾ ਕੰਮ ਕਰ ਰਹੇ ਹਨ ਭਾਵ ਕਿ ਵੱਖੋ-ਵੱਖਰੀ ਬਿਆਨਬਾਜ਼ੀ ਕਰ ਕੇ ਇਕ-ਦੂਜੇ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸ਼ਹੀਦ ਹੋਏ ਕਿਸਾਨਾਂ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਸ਼ਹੀਦ ਹੋਏ ਕਿਸਾਨਾਂ ਲਈ ਕੋਈ ਠੋਸ ਕਦਮ ਚੁੱਕੇ ਜਾਣ ਜਿਸ ਨਾਲ ਉਨ੍ਹਾਂ ਪਰਿਵਾਰਾਂ ਦੀ ਮਦਦ ਕੀਤੀ ਜਾ ਸਕੇ ਅਤੇ ਦਿਨ-ਪ੍ਰਤੀਦਿਨ ਸ਼ਹੀਦ ਹੁੰਦੇ ਕਿਸਾਨਾਂ ਦੀ ਗਿਣਤੀ ਨੂੰ ਰੋਕਿਆ ਜਾ ਸਕੇ।

-ਕਮਲਪ੍ਰੀਤ ਕੌਰ ਜੰਗਪੁਰਾ, ਮੁਹਾਲੀ।

ਦਿੱਲੀ ਮੋਰਚਾ

ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪੰਜਾਬ ਵਿਚ ਜਿਥੇ ਕਿਸਾਨ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸਨ, ਉਥੇ ਹੁਣ 26 ਨਵੰਬਰ ਤੋਂ ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਲਗਾਤਾਰ ਡਟੇ ਹੋਏ ਹਨ। ਕੜਾਕੇ ਦੀ ਠੰਢ ਹੋਣ ਦੇ ਬਾਵਜੂਦ ਕਿਸਾਨੀ ਅੰਦੋਲਨ ਦਾ ਪਾਰਾ ਸਿਖ਼ਰਾਂ ਨੂੰ ਚੜ੍ਹਦਾ ਜਾ ਰਿਹਾ ਹੈ। ਦੇਸ਼ ਦਾ ਹਰ ਇਕ ਵਰਗ ਇਸ ਅੰਦੋਲਨ ਦੀ ਹਮਾਇਤ ਕਰਕੇ ਕਿਸਾਨਾਂ ਦੇ ਹੌਸਲੇ ਵਧਾਉਂਦਾ ਨਜ਼ਰ ਆ ਰਿਹਾ ਹੈ। ਜਿਵੇਂ-ਜਿਵੇਂ ਇਹ ਸੰਘਰਸ਼ ਲੰਮਾ ਹੁੰਦਾ ਜਾ ਰਿਹਾ ਹੈ, ਤਿਉਂ-ਤਿਉਂ ਬਾਰਡਰਾਂ 'ਤੇ ਖੜ੍ਹੇ ਟਰੈਕਟਰ ਟਰਾਲੀਆਂ ਦੀਆਂ ਲਾਈਨਾਂ ਵੀ ਲੰਮੀਆਂ ਹੁੰਦੀਆਂ ਜਾ ਰਹੀਆਂ ਹਨ। ਸੋ, ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਤਿਆਗਦੇ ਹੋਏ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸਬੰਧੀ ਜਲਦੀ ਫ਼ੈਸਲਾ ਲੈਣਾ ਚਾਹੀਦਾ ਹੈ ਕਿਉਂਕਿ ਨਹੀਂ ਤਾਂ ਇਹ ਅੰਦੋਲਨ ਸਰਕਾਰ ਲਈ ਵੱਡੀਆਂ ਮੁਸੀਬਤਾਂ ਖੜ੍ਹੀਆਂ ਕਰ ਸਕਦਾ ਹੈ।

-ਰਾਜਾ ਗਿੱਲ (ਚੜਿੱਕ), (ਮੋਗਾ)।

ਧਰਤ ਨਾਲ ਜੁੜੇ ਅਨਪੜ੍ਹ

ਕੌਣ ਕਹਿੰਦਾ ਅਸੀਂ ਅਨਪੜ੍ਹ ਹਾਂ, ਬਾਬਾ ਨਾਨਕ ਜੀ ਸਾਨੂੰ ਪੰਜ ਸੌ ਇਕਵੰਜਾ ਸਾਲ ਪਹਿਲਾਂ ਸ਼ਬਦ ਗਿਆਨ ਗੁਰਮੁਖੀ ਦੇ ਰੂਪ ਵਿਚ ਦੇ ਗਏ ਸਨ। ਸਦੀਆਂ ਤੋਂ ਅੰਨ ਉਗਾਉਣ ਵਾਲੇ, ਮਨੁੱਖਤਾ ਦਾ ਢਿੱਡ ਭਰਨ ਵਾਲੇ ਧਰਤੀ ਨਾਲ ਜੁੜੇ ਲੋਕ ਆਪਣੀਆਂ ਪੁਸ਼ਤਾਂ ਨੂੰ ਆਪਣਾ ਗਿਆਨ, ਆਪਣਾ ਤਜਰਬਾ, ਕਿਸੇ ਨਾ ਕਿਸੇ ਰੂਪ ਵਿਚ ਦਿੰਦੇ ਰਹੇ। ਜੋ ਸਿੱਖਿਆ ਅਸੀਂ ਆਪਣੇ ਬਜ਼ੁਰਗਾਂ, ਸੰਗੀ ਸਾਥੀਆਂ ਦੇ ਤਜਰਬਿਆਂ ਤੋਂ ਸਿੱਖਦੇ ਹਾਂ, ਉਹ ਸਾਨੂੰ ਡਿਗਰੀਆਂ ਨਹੀਂ ਦੇ ਸਕਦੀਆਂ। ਕੋਈ ਵੀ ਭਾਸ਼ਾ ਪੜ੍ਹਨੀ ਆਉਣੀ ਵੀ ਸਿੱਖਿਆ ਹੈ, ਕਈ ਵਾਰ ਦੇਖਣ ਵਾਲਾ ਅਨਪੜ੍ਹਤਾ ਨੂੰ ਪਹਿਰਾਵੇ ਨਾਲ ਜੋੜ ਦਿੰਦਾ ਹੈ, ਜੋ ਕਿ ਸੌ ਫ਼ੀਸਦੀ ਗ਼ਲਤ ਹੈ। ਕਿਸਾਨੀ ਸੰਘਰਸ਼ ਵਿਚ ਇਕ ਗੱਲ ਦਿਲ ਨੂੰ ਸਕੂਨ ਦੇਣ ਵਾਲੀ ਹੈ ਕਿ ਪੰਜਾਬੀ ਦਾ ਪੂਰਾ ਬੋਲਬਾਲਾ ਹੈ ਜਦ ਕਿ ਇਕ ਕੌੜੀ ਸਚਾਈ ਇਹ ਵੀ ਹੈ ਕਿ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੇ ਪੰਜਾਬੀ ਦੀ ਪੜ੍ਹਾਈ ਦਾ ਭੱਠਾ ਪੂਰੀ ਤਰ੍ਹਾਂ ਬਿਠਾ ਦਿੱਤਾ ਹੈ, ਜਿਸ ਲਈ ਮਾਪਿਆਂ ਦੀ ਸੋਚ ਵੀ ਬਹੁਤ ਹੱਦ ਤੱਕ ਜ਼ਿੰਮੇਵਾਰ ਹੈ। ਪਰ ਇਥੇ ਤਾਂ ਕਿਸਾਨੀ ਸੰਕਟ ਸੰਘਰਸ਼ ਦੌਰਾਨ ਸਿੰਘੂ, ਟਿਕਰੀ ਬਾਰਡਰਾਂ 'ਤੇ ਟਿਕੇ ਹੋਏ ਬਜ਼ੁਰਗਾਂ ਦੇ ਹੱਥਾਂ ਵਿਚ ਫੜੀਆਂ ਹੋਈਆਂ ਪੰਜਾਬੀ ਦੀਆਂ ਕਿਤਾਬਾਂ, ਅਖ਼ਬਾਰਾਂ ਅਤੇ ਰਸਾਲੇ, ਸਮਾਰਟਫੋਨ ਆਮ ਹਨ ਜੋ ਕਿ ਸਿੱਧ ਕਰਦਾ ਹੈ ਕਿ ਆਮ ਪੰਜਾਬੀ ਵੀ ਪੜ੍ਹਿਆ ਲਿਖਿਆ ਹੈ ਅਤੇ ਨੌਜਵਾਨਾਂ ਵਲੋਂ ਮੌਜੂਦਾ ਟੈਕਨਾਲੋਜੀ ਜਿਵੇਂ ਕਿ ਫੇਸਬੁੱਕ ਅਤੇ ਟਵਿੱਟਰ ਰਾਹੀਂ ਵੀ ਆਪਣੇ-ਆਪ ਨੂੰ ਅਪਡੇਟ ਰੱਖਣਾ ਹੈ। ਇਹ ਹੈ ਪੰਜਾਬੀਆਂ ਦੇ ਬੱਲੇ-ਬੱਲੇ। ਕਿਸਾਨੀ ਅੰਦੋਲਨ ਦੀ ਸਫਲਤਾ ਦੇ ਪਿੱਛੇ ਰਾਜ਼ ਵੀ ਇਹੋ ਹੀ ਹੈ।

-ਰਿਪਨਜੋਤ ਕੌਰ ਸੋਨੀ ਬੱਗਾ।

23-12-2020

 ਠੰਢੀਆਂ ਰਾਤਾਂ

ਸਿਦਕ ਪੋਹ ਦੀਆਂ ਇਨ੍ਹਾਂ ਠੰਢੀਆਂ ਰਾਤਾਂ ਵਿਚ ਹਰ ਵਰ੍ਹੇ ਮਨ ਵਿਚ ਖਿਆਲ ਆਉਂਦਾ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲ ਮਾਤਾ ਗੁਜਰੀ ਜੀ ਦੇ ਨਾਲ ਠੰਢੇ ਬੁਰਜ ਵਿਚ ਕਿਵੇਂ ਰਹੇ ਹੋਣਗੇ। ਖੁਦ ਆਪਣੇ ਅੱਖੀਂ ਵੇਖ ਰਹੇ ਹਾਂ ਕਿ ਸਾਡਾ ਸਿੱਖ ਇਤਿਹਾਸ ਆਪਣੇ-ਆਪ ਨੂੰ ਮੁੜ ਤੋਂ ਨਵੇਂ ਰੂਪ ਜਾਂ ਪ੍ਰਸੰਗ ਨਾਲ ਦੁਹਰਾਅ ਰਿਹਾ ਹੈ।

ਰਿਪਨਜੋਤ ਕੌਰ ਬੱਗਾ

ਖੇਤੀ ਕਾਨੂੰਨਾਂ ਨੂੰ ਰੱਦ ਹੋਣ

ਪੰਜਾਬ ਅਤੇ ਹਰਿਆਣਾ ਵਿਚ ਏ.ਪੀ.ਐਮ.ਸੀ.ਐਸ. ਹਨ ਅਤੇ ਖ਼ਰੀਦ ਐਮ.ਐਸ.ਪੀ. ਤੋਂ ਕੀਤੀ ਜਾਂਦੀ ਹੈ। ਖੇਤੀਬਾੜੀ ਦੇ ਨਵੇਂ ਕਾਨੂੰਨਾਂ ਅਨੁਸਾਰ ਨਿੱਜੀ ਮੰਡੀਆਂ ਸਥਾਪਤ ਕੀਤੀਆਂ ਜਾਣਗੀਆਂ ਜਿਸ ਦੇ ਸਿੱਟੇ ਵਜੋਂ ਏ.ਪੀ.ਐਮ.ਸੀ.ਐਸ. ਬੰਦ ਹੋ ਜਾਣਗੇ ਅਤੇ ਖ਼ਰੀਦ ਮੁੱਲ ਨੂੰ ਐਮ.ਐਸ.ਪੀ. ਤੋਂ ਹੇਠਾਂ ਕਰ ਦਿੱਤਾ ਜਾਵੇਗਾ, ਹਾਲਾਂ ਕਿ ਇਹ ਕਾਗਜ਼ਾਂ 'ਤੇ ਮੌਜੂਦ ਹੋ ਸਕਦਾ ਹੈ ਕਿਉਂਕਿ ਸਰਕਾਰ ਦਾ ਦਾਅਵਾ ਹੈ ਕਿ ਐਮ.ਐਸ.ਪੀ. ਜਾਰੀ ਰਹੇਗੀ। ਇਸ ਦਾ ਨਤੀਜਾ ਕਿਸਾਨਾਂ ਨੂੰ ਭੁਗਤਣਾ ਪਵੇਗਾ। ਉਹ ਖੇਤੀ ਨੂੰ ਤਿਆਗ ਦੇਣਗੇ, ਨਤੀਜੇ ਵਜੋਂ ਵੱਡੇ ਪੱਧਰ 'ਤੇ ਬੇਰੁਜ਼ਗਾਰੀ ਅਤੇ ਦੇਸ਼ ਦੀ ਅਨਾਜ ਸੁਰੱਖਿਆ ਨੂੰ ਵੀ ਖ਼ਤਰਾ ਹੋਵੇਗਾ। ਜਮ੍ਹਾਂਖੋਰੀ ਦੇ ਨਾਲ ਘਾਟ, ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧਾ ਹੋਵੇਗਾ। ਦੇਸ਼ ਵਿਆਪੀ ਪ੍ਰਭਾਵ ਨੂੰ ਵੇਖਦਿਆਂ ਕੇਂਦਰ ਨੂੰ ਰਾਜਨੀਤਕ ਰੁਕਾਵਟ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਕਿਸਾਨੀ ਕਾਨੂੰਨਾਂ ਅਨੁਸਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨ ਆਪਣੀ ਖੇਤੀ ਠੀਕ ਢੰਗ ਨਾਲ ਕਰ ਸਕੇ।

-ਨੇਹਾ ਜਮਾਲ, ਮੁਹਾਲੀ।

ਰਸਾਇਣਾਂ ਦੀ ਵਰਤੋਂ ਘਟਾਉਣ ਦੀ ਲੋੜ

ਪਿਛਲੇ ਦਿਨੀਂ ਸੰਪਾਦਕੀ ਸਫ਼ੇ 'ਤੇ ਡਾ: ਸ.ਸ. ਛੀਨਾ ਦਾ ਲਿਖਿਆ ਲੇਖ 'ਬੇਹੱਦ ਜ਼ਰੂਰੀ ਹੈ ਪੰਜਾਬ ਵਿਚ ਰਸਾਇਣਾਂ ਦੀ ਵਰਤੋਂ ਘਟਾਉਣਾ' ਪੜ੍ਹਿਆ। ਲੇਖਕ ਨੇ ਸੂਬੇ ਵਿਚ ਰਸਾਇਣਾਂ ਦੀ ਵਧ ਰਹੀ ਵਰਤੋਂ ਬਾਰੇ ਚਾਨਣਾ ਪਾਇਆ। ਪੰਜਾਬ ਖੇਤੀਬਾੜੀ ਵਿਭਾਗ ਦੇ ਅੰਕੜਿਆਂ ਅਨੁਸਾਰ ਸੂਬੇ ਵਿਚ ਕੀਟਨਾਸ਼ਕ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਵਿਚ ਹਰ ਸਾਲ ਵਾਧਾ ਹੋ ਰਿਹਾ ਹੈ ਜੋ ਕਿ ਸਾਡੇ ਸਾਰਿਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜਿਸ ਤਰੀਕੇ ਨਾਲ ਪੰਜਾਬ ਵਿਚ ਰਸਾਇਣਾਂ ਦੀ ਵਰਤੋਂ ਹੋ ਰਹੀ ਹੈ, ਉਹ ਸੂਬੇ ਦੇ ਵਾਤਾਵਰਨ ਅਤੇ ਸਿਹਤ ਲਈ ਵੱਡਾ ਸੰਕਟ ਹੈ। ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਕਾਰਨ ਸਾਡੀ ਹਵਾ, ਪਾਣੀ ਅਤੇ ਧਰਤੀ ਬੁਰੀ ਤਰ੍ਹਾਂ ਜ਼ਹਿਰੀਲੀ ਹੋ ਚੁੱਕੀ ਹੈ। ਕਿਸਾਨਾਂ ਵਲੋਂ ਇਕ-ਦੂਜੇ ਦੀ ਦੇਖਾ-ਦੇਖੀ ਅੰਨ੍ਹੇਵਾਹ ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਨਾਲ ਜਿਥੇ ਆਰਥਿਕ ਨੁਕਸਾਨ ਹੋ ਰਿਹਾ ਹੈ, ਉਥੇ ਅਜਿਹੇ ਹਾਲਾਤ ਵਿਚ ਧਰਤੀ 'ਚੋਂ ਪੈਦਾ ਹੋਣ ਵਾਲੀਆਂ ਫ਼ਸਲਾਂ ਅਤੇ ਸਬਜ਼ੀਆਂ ਜ਼ਹਿਰੀਲੀਆਂ ਹੋਣ ਕਾਰਨ ਅਸੀਂ ਕੈਂਸਰ ਸਮੇਤ ਅਨੇਕਾਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ। ਸੋ, ਸਰਕਾਰ ਅਤੇ ਕਿਸਾਨਾਂ ਨੂੰ ਇਸ ਮਾਰੂ ਵਰਤਾਰੇ ਬਾਰੇ ਤੁਰੰਤ ਸੁਚੇਤ ਹੋਣਾ ਚਾਹੀਦਾ ਹੈ।

-ਰਾਜਿੰਦਰ ਸਿੰਘ ਮਰਾਹੜ
ਪਿੰਡ ਤੇ ਡਾਕ: ਕੋਠਾ ਗੁਰੂ (ਬਠਿੰਡਾ)।

ਇਤਿਹਾਸ ਦੀ ਕਟੌਤੀ ਕਿਉਂ?

ਅੱਜ ਸਾਡੇ ਬਹੁਤ ਵੱਡੀ ਗਿਣਤੀ ਵਿਚ ਵਿਦਿਆਰਥੀ ਹਨ ਜੋ ਆਪਣੇ ਇਤਿਹਾਸ ਤੋਂ ਜਾਣੂ ਨਹੀਂ ਹਨ। ਉਸ ਦਾ ਕਾਰਨ ਹੈ ਕਿ ਇਤਿਹਾਸ ਦੀਆਂ ਕਿਤਾਬਾਂ ਵਿਚੋਂ ਇਤਿਹਾਸ ਦੀ ਕਟੌਤੀ। ਜੇ ਕਿਤਾਬਾਂ ਵਿਚ ਥੋੜ੍ਹਾ ਬਹੁਤ ਲਿਖਿਆ ਵੀ ਹੈ ਤਾਂ ਉਹ ਪੂਰਨ ਰੂਪ ਵਿਚ ਸਹੀ ਨਹੀਂ ਰਿਹਾ। ਇਸ ਦਾ ਮੁੱਖ ਕਾਰਨ ਇਹੀ ਹੈ ਕਿ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਪਤਾ ਹੀ ਨਹੀਂ ਕਿ ਦੇਸ਼ ਦੀ ਆਜ਼ਾਦੀ ਵਿਚ ਮੁੱਖ ਹਿੱਸਾ ਨਿਭਾਉਣ ਵਾਲੇ ਸ: ਕਰਤਾਰ ਸਿੰਘ ਸਰਾਭਾ, ਸ: ਊਧਮ ਸਿੰਘ, ਬਾਬਾ ਸੋਹਣ ਸਿੰਘ ਭਕਨਾ ਕੌਣ ਸਨ? ਸਾਨੂੰ ਇਹ ਵੀ ਨਹੀਂ ਪਤਾ ਕਿ ਪੰਜਾਬੀ ਸੂਬਾ ਲਹਿਰ ਕੀ ਸੀ, ਧਰਮ ਯੁੱਧ ਮੋਰਚਾ ਕੀ ਸੀ, ਆਜ਼ਾਦੀ ਦਾ ਮੋਰਚਾ ਕੀ ਸੀ, ਸਿੰਘ ਸਭਾ ਲਹਿਰ ਕੀ ਸੀ, ਇਸ ਵਿਚ ਸਾਡਾ ਕਿਸੇ ਦਾ ਕੋਈ ਦੋਸ਼ ਨਹੀਂ, ਕਿਉਂਕਿ ਇਨ੍ਹਾਂ ਬਾਰੇ ਸਾਨੂੰ ਸਕੂਲਾਂ ਵਿਚ ਪੜ੍ਹਾਇਆ ਹੀ ਨਹੀਂ ਗਿਆ। ਸੋ, ਸਾਨੂੰ ਸਭ ਨੂੰ ਜਾਗਣ ਦੀ ਲੋੜ ਹੈ ਤਾਂ ਜੋ ਪਤਾ ਲੱਗ ਸਕੇ ਕਿ ਸਾਡੇ ਦਾਦੇ, ਪੜਦਾਦੇ ਸਾਡੇ ਲਈ ਕੀ ਕੁਝ ਕਰ ਕੇ ਗਏ ਹਨ।

-ਏਕਮਨੂਰ ਸਿੰਘ
ਪਿੰਡ ਫੱਜੂਪੁਰ, ਡਾਕ: ਧਾਰੀਵਾਲ, ਜ਼ਿਲ੍ਹਾ ਗੁਰਦਾਸਪੁਰ।

ਸੌ ਹੱਥ ਰੱਸਾ ਸਿਰੇ 'ਤੇ ਗੰਢ

ਸਰਕਾਰ ਦੇ ਤਿੰਨ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਸੰਘਰਸ਼ ਦਿਨੋ-ਦਿਨ ਵਿਕਰਾਲ ਰੂਪ ਧਾਰਨ ਕਰਦਾ ਜਾ ਰਿਹਾ ਹੈ ਅਤੇ ਇਸ ਨੂੰ ਹਰ ਪਾਸਿਉਂ ਸਹਿਯੋਗ ਮਿਲ ਰਿਹਾ ਹੈ ਪਰ ਹੁਕਮਰਾਨ ਟਸ ਤੋਂ ਮਸ ਨਹੀਂ ਹੋ ਰਹੇ। 'ਸੌ ਹੱਥ ਰੱਸਾ ਸਿਰੇ 'ਤੇ ਗੰਢ' ਗੱਲ ਜਿੰਨੀ ਮਰਜ਼ੀ ਵਧਾ ਲਓ ਪਰ ਨਿਬੇੜਾ ਜਿਥੇ ਹੋਣਾ, ਉਥੇ ਹੀ ਹੋਣਾ ਹੈ। ਜਦੋਂ ਕਿਸਾਨ ਇਹ ਗੱਲ ਵਾਰ-ਵਾਰ ਕਹਿ ਰਹੇ ਹਨ ਕਿ ਕਾਨੂੰਨ ਵਾਪਸ ਕੀਤੇ ਤੋਂ ਬਿਨਾਂ ਸੰਘਰਸ਼ ਖ਼ਤਮ ਨਹੀਂ ਕਰਾਂਗੇ ਸਗੋਂ ਲੰਮਾ ਕਰਾਂਗੇ ਤਾਂ ਹੁਕਮਰਾਨ ਸਰਕਾਰ ਨੂੰ, ਜਿਸ ਨੂੰ ਕਿ ਲੋਕਾਈ ਨੇ ਚੁਣ ਕੇ ਭੇਜਿਆ ਹੈ, ਕਿਸਾਨਾਂ ਦੀ ਗੱਲ ਸੁਣਦੇ ਹੋਏ ਕਾਨੂੰਨ ਰੱਦ ਕਰ ਗੱਲ ਖ਼ਤਮ ਕਰਨੀ ਚਾਹੀਦੀ ਹੈ। ਇਹ ਤਾਂ ਸਰਕਾਰ 'ਤੇ ਹੀ ਨਿਰਭਰ ਕਰਦਾ ਹੈ ਕਿ ਕਿਸਾਨੀ ਸੰਘਰਸ਼ ਦਾ ਰੱਸਾ ਕਿੰਨਿਆਂ ਦੇ ਹੱਥ ਫੜਾਉਣਾ ਹੈ।

-ਲਵਪ੍ਰੀਤ ਸਿੰਘ ਨਰਕਟ
ਪਿੰਡ ਨਰਕਟ, ਜ਼ਿਲ੍ਹਾ ਕਪੂਰਥਲਾ।

ਲੋਕਤੰਤਰ ਨੂੰ ਖੋਰਾ

ਪਿਛਲੇ ਦਿਨੀਂ 'ਅਜੀਤ' ਦੀ ਸੰਪਾਦਕੀ ਵਿਚ ਲੋਕਤੰਤਰ ਨੂੰ ਮੋਦੀ ਸਰਕਾਰ ਵਲੋਂ ਲਾਈ ਜਾ ਰਹੀ ਢਾਹ ਬਾਰੇ ਵਿਸਥਾਰਤ ਚਾਨਣਾ ਪਾਇਆ ਗਿਆ। ਇਹ ਬਿਲਕੁਲ ਸੱਚ ਹੈ ਕਿ ਸਰਦ ਰੁੱਤ ਦਾ ਇਜਲਾਸ ਰੱਦ ਕਰਨਾ ਕੋਰੋਨਾ ਨਹੀਂ ਸਗੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਦਾ ਵਿਰੋਧੀ ਰਾਜਸੀ ਪਾਰਟੀਆਂ ਦੇ ਸਵਾਲਾਂ ਤੋਂ ਬਚਣ ਦਾ ਇਕ ਬਹਾਨਾ ਹੈ। ਫਿਰ ਭਾਜਪਾ ਵਲੋਂ ਕਿਵੇਂ ਬਿਹਾਰ, ਪੱਛਮੀ ਬੰਗਾਲ, ਹੈਦਰਾਬਾਦ ਆਦਿ ਵਿਚ ਵੱਡੀਆਂ ਰੈਲੀਆਂ, ਰੋਡਸ਼ੋਅ ਅਤੇ ਇਕੱਠ ਕੀਤੇ ਜਾ ਰਹੇ ਹਨ ਪਰ ਸਤੰਬਰ ਵਿਚ ਜਦੋਂ ਕੋਰੋਨਾ ਸਿਖ਼ਰਾਂ 'ਤੇ ਸੀ ਤਾਂ ਉਦੋਂ ਕਿਵੇਂ ਸੰਸਦ ਵਿਚ ਧੱਕੋ ਜ਼ੋਰੀ ਖੇਤੀ ਵਿਰੋਧੀ ਇਹ ਬਿੱਲਾਂ ਨੂੰ ਪੇਸ਼ ਕਰ ਕੇ ਕਾਨੂੰਨੀ ਰੂਪ ਦਿੱਤਾ ਗਿਆ। ਕੇਂਦਰ ਸਰਕਾਰ ਦਾ ਇਹ ਫ਼ੈਸਲਾ ਲੋਕਤੰਤਰ ਅਮਲ ਤੋਂ ਭੱਜਣ ਅਤੇ ਭਾਰਤ ਦੇ ਕਰੋੜਾਂ ਲੋਕਾਂ ਵਲੋਂ ਚੁਣ ਕੇ ਭੇਜੇ ਨੁਮਾਇੰਦਿਆਂ ਦੇ ਅਧਿਕਾਰਾਂ ਦੀ ਉਲੰਘਣਾ ਹੈ। ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਪ੍ਰਤੀ ਲੋਕਾਂ ਦਾ ਬਣਿਆ ਅੱਧ ਪਚੱਧਾ ਸਤਿਕਾਰ ਖੋਹ ਕੇ ਕੇਂਦਰ ਸਰਕਾਰ ਦੇਸ਼ ਨੂੰ ਤਾਨਾਸ਼ਾਹੀ ਭੱਠੀ ਵਿਚ ਝੋਕ ਰਹੀ ਹੈ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ ਤਹਿ: ਪੱਟੀ, ਤਰਨ ਤਾਰਨ।

ਨਵੇਂ ਕਾਨੂੰਨਾਂ ਨਾਲ ਵਧ ਸਕਦੀਆਂ ਹਨ ਖ਼ੁਦਕੁਸ਼ੀਆਂ

ਤਿੰਨ ਮਾਰੂ ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਦਾ ਕਿਸਾਨ ਕੜਾਕੇ ਦੀ ਠੰਢ ਵਿਚ ਦਿੱਲੀ ਸਰਹੱਦ 'ਤੇ ਬੈਠਾ ਹੈ। ਕੇਂਦਰੀ ਵਜ਼ਾਰਤ ਵਲੋਂ ਵਾਰ-ਵਾਰ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਅਸੀਂ ਬਿੱਲਾਂ ਵਿਚ ਸੋਧ ਕਰਨ ਲਈ ਤਿਆਰ ਹਾਂ। ਕਿਸਾਨ ਜਥੇਬੰਦੀਆਂ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੜੇ ਹੋਏ ਹਨ। ਉਧਰ ਕੇਂਦਰ ਸਰਕਾਰ ਵੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਮੂਡ 'ਚ ਨਹੀਂ ਹੈ। ਕਿਸਾਨਾਂ ਦਾ ਦਾਅਵਾ ਹੈ ਕਿ ਪਹਿਲਾਂ ਹੀ ਪੰਜਾਬ ਵਿਚ ਕਿਸਾਨ ਖ਼ੁਦਕੁਸ਼ੀਆਂ ਵਧ ਰਹੀਆਂ ਹਨ। ਜੇ ਅਜਿਹੇ ਹਾਲਾਤ ਵਿਚ ਨਵੇਂ ਖੇਤੀ ਕਾਨੂੰਨ ਲਾਗੂ ਕਰ ਦਿੱਤੇ ਗਏ ਤਾਂ ਮਹਿੰਗਾਈ, ਬੇਰੁਜ਼ਗਾਰੀ ਅਤੇ ਗ਼ਰੀਬੀ ਵਧੇਗੀ, ਜਿਸ ਨਾਲ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਵਿਚ ਹੋਰ ਵੀ ਵਾਧਾ ਹੋਵੇਗਾ। ਕਿਸਾਨ ਇਹੀ ਗੱਲ ਵਾਰ-ਵਾਰ ਕਹਿ ਰਹੇ ਹਨ ਕਿ ਇਨ੍ਹਾਂ ਬਿੱਲਾਂ ਕਾਰਨ ਨਿੱਜੀ ਕੰਪਨੀਆਂ ਆਪਣੀ ਮਨਮਰਜ਼ੀ ਦਾ ਰੇਟ ਲਾਉਣਗੀਆਂ। ਉਨ੍ਹਾਂ ਦੀ ਆਰਥਿਕ ਦਸ਼ਾ ਹੋਰ ਵੀ ਖ਼ਰਾਬ ਹੋ ਜਾਏਗੀ। ਜੇ ਇਹ ਬਿੱਲ ਲਾਹੇਵੰਦ ਹੁੰਦੇ ਤਾਂ ਅੱਜ ਦੇਸ਼ ਦਾ ਅੰਨਦਾਤਾ ਸੜਕਾਂ 'ਤੇ ਕਿਉਂ ਆਉਂਦਾ? ਕੇਂਦਰ ਸਰਕਾਰ ਆਪਣਾ ਅੜੀਅਲ ਵਤੀਰਾ ਛੱਡ ਕੇ ਕਿਸਾਨਾਂ ਦੀ ਗੱਲ ਮੰਨੇ ਤਾਂ ਜੋ ਕਿਸਾਨ ਵਾਪਸ ਆ ਕੇ ਆਪਣੇ ਖੇਤਾਂ ਵਿਚ ਕੰਮ ਕਰਨ ਤੇ ਦੇਸ਼ ਦੇ ਅੰਨ ਭੰਡਾਰ ਵਿਚ ਆਪਣਾ ਹੋਰ ਯੋਗਦਾਨ ਪਾਉਣ।

-ਸੰਜੀਵ ਸਿੰਘ ਸੈਣੀ, ਮੁਹਾਲੀ।

22-12-2020

 ਭਾਵਨਾਵਾਂ ਦੀ ਕਦਰ ਕਰੋ

ਕਿਸਾਨੀ ਨਾਲ ਸਬੰਧਿਤ ਤਿੰਨ ਨਵੇਂ ਬਣੇ ਕਾਨੂੰਨਾਂ ਦਾ ਵਿਰੋਧ ਪੰਜਾਬ ਤੋਂ ਸ਼ੁਰੂ ਹੋਇਆ ਹੁਣ ਭਾਰਤ ਤੱਕ ਸੀਮਤ ਨਾ ਰਹਿ ਕੇ ਵਿਦੇਸ਼ਾਂ ਵਿਚੋਂ ਵੀ ਇਸ ਨੂੰ ਵੱਡੀ ਪੱਧਰ 'ਤੇ ਹਮਾਇਤ ਮਿਲ ਰਹੀ ਹੈ। ਸਭ ਤੋਂ ਸੰਤੁਸ਼ਟੀਜਨਕ ਪੱਖ ਇਹ ਵੀ ਹੈ ਕਿ ਇਹ ਸੰਘਰਸ਼ ਸੰਪੂਰਨ ਸ਼ਾਂਤੀਵਾਦੀ ਹੈ। ਆਪਣੇ ਹੱਕ ਹਿਤ ਲਈ ਬਿਨਾਂ ਕਿਸੇ ਕਿਸਮ ਦੀ ਭੜਕਾਊ ਬਿਆਨਬਾਜ਼ੀ ਦੇ ਆਪਣੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾਈ ਜਾ ਰਹੀ ਹੈ। ਸਰਕਾਰੀ ਪੱਖ ਮੀਟਿੰਗਾਂ ਵਿਚ ਹੀ ਨਹੀਂ ਮੀਡੀਆ ਰਾਹੀਂ ਖੇਤੀ ਕਾਨੂੰਨਾਂ ਦੀ ਕਿਸਾਨੀ ਦੇ ਹੱਕ ਵਿਚ ਹੋਣ ਦੀ ਜ਼ਿੱਦ 'ਤੇ ਅੜਿਆ ਬੈਠਾ ਹੈ। ਜਦੋਂ ਕਿ ਖੇਤੀ ਕਰਨ ਵਾਲੇ ਤੇ ਖੇਤੀ ਨਾ ਕਰਨ ਵਾਲੇ ਲੋਕ, ਰਲ ਕੇ ਇਨ੍ਹਾਂ ਜਬਰੀ ਥੋਪੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਖ਼ੁਸ਼ੀ ਦੀ ਗੱਲ ਇਹ ਵੀ ਹੈ ਕਿ ਸੁਪਰੀਮ ਕੋਰਟ ਨੇ ਇਸ ਸ਼ਾਂਤਮਈ ਢੰਗ ਨਾਲ ਚਲ ਰਹੇ ਸੰਘਰਸ਼ ਨੂੰ ਮਨੁੱਖੀ ਅਧਿਕਾਰਾਂ ਤਹਿਤ ਆਵਾਮ ਦੀ ਹੱਕੀ ਮੰਗ ਆਖਦਿਆਂ ਇਸ ਨੂੰ ਲੋਕਤੰਤਰੀ ਆਖ ਕੇ ਸੰਘਰਸ਼ਕਾਰੀਆਂ ਦੇ ਹੱਕ ਵਿਚ ਫੈਸਲਾ ਦਿੱਤਾ ਹੈ। ਹੁਣ ਕੇਂਦਰ ਸਰਕਾਰ ਨੂੰ ਵੀ ਆਪਣਾ ਅੜੀਅਲ ਰਵੱਈਆ ਜਿੰਨਾ ਜਲਦੀ ਹੋਏ ਛੱਡ ਦੇਣਾ ਚਾਹੀਦਾ ਹੈ। ਸਮੁੱਚੀਆਂ ਭਾਵਨਾਵਾਂ ਦਾ ਸਨਮਾਨ ਕਰਨ ਦੀ ਅਤਿ ਲੋੜ ਹੈ।

-ਮੰਗਲ ਮੀਤ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

ਕੰਮ ਸੱਭਿਆਚਾਰ

ਭਾਰਤੀ ਸਮਾਜ ਵਿਚ ਕੰਮ ਸੱਭਿਆਚਾਰ ਦਾ ਅੰਗ ਬਣਿਆ ਰਿਹਾ ਹੈ। ਅੱਜਕਲ੍ਹ ਸਾਡੇ ਸਮਾਜ ਵਿਚੋਂ ਕੰਮ ਸੱਭਿਆਚਾਰ ਅਲੋਪ ਹੁੰਦਾ ਜਾ ਰਿਹਾ ਹੈ। ਹੱਥੀਂ ਕੰਮ ਨਾ ਕਰਨਾ ਫੈਸ਼ਨ ਬਣਦਾ ਜਾ ਰਿਹਾ ਹੈ। ਪੰਜਾਬੀ ਕਿਸਾਨਾਂ ਦੇ ਕੰਮ ਉੱਤਰ ਪ੍ਰਦੇਸ਼, ਬਿਹਾਰ ਆਦਿ ਤੋਂ ਪ੍ਰਵਾਸੀ ਮਜ਼ਦੂਰਾਂ ਨੇ ਸਾਂਭ ਲਏ ਹਨ। ਅਸੀਂ ਸੋਚਦੇ ਹਾਂ ਕਿ ਹੱਥੀਂ ਕੰਮ ਨਾ ਕਰਨ ਨਾਲ ਸਾਡੀ ਇੱਜ਼ਤ ਬਣਦੀ ਹੈ। ਸੁਸਤ ਵਿਹਲੜ ਇਨਸਾਨ ਦੀ ਜ਼ਿੰਦਗੀ ਉਸ 'ਤੇ ਭਾਰ ਬਣ ਜਾਂਦੀ ਹੈ। ਇਸ ਲਈ ਸਾਨੂੰ ਆਪਣੇ ਕੰਮ ਆਪ ਕਰਨੇ ਚਾਹੀਦੇ ਹਨ।

-ਡਾ: ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

21-12-2020

 ਕਿਸਾਨੀ ਅੰਦੋਲਨ ਤੇ ਸ਼ਹੀਦੀ ਮਹੀਨਾ
ਜਿਵੇਂ ਕਿ ਅਸੀਂ ਭਲੀ-ਭਾਂਤ ਜਾਣੂ ਹਾਂ ਕਿ ਇਹ ਮਹੀਨਾ ਵੈਰਾਗਮਈ ਚੱਲ ਰਿਹਾ ਹੈ ਕਿਉਂਕਿ ਇਸ ਮਹੀਨੇ ਨੌਵੇਂ ਗੁਰੂ, ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋਈਆਂ ਸਨ ਅਤੇ ਏਸੇ ਹੀ ਮਹੀਨੇ ਵਿਚ ਕਿਸਾਨ ਸੰਘਰਸ਼ ਵੀ ਸਿਖਰਾਂ 'ਤੇ ਚੱਲ ਰਿਹਾ ਹੈ। ਦਿੱਲੀ ਵਿਖੇ ਕੜਾਕੇ ਦੀ ਠੰਢ ਵਿਚ ਔਰਤਾਂ, ਬਜ਼ੁਰਗ, ਬੱਚੇ, ਨੌਜਵਾਨ, ਮੁੰਡੇ-ਕੁੜੀਆਂ ਅਤੇ ਨਾਮੀ ਸ਼ਖ਼ਸੀਅਤਾਂ ਧਰਨੇ 'ਤੇ ਬੈਠੇ ਹਨ। ਇਸ ਸਰਦੀ ਦੌਰਾਨ ਕਈ ਧਾਰਮਿਕ ਸ਼ਖ਼ਸੀਅਤਾਂ, ਨੌਜਵਾਨ ਅਤੇ ਬਜ਼ੁਰਗ ਇਸ ਸੰਘਰਸ਼ ਵਿਚ ਸ਼ਹੀਦੀਆਂ ਪਾ ਗਏ ਹਨ ਕਿਉਂਕਿ ਹੱਡ ਚੀਰਵੀਂ ਠੰਢੀ ਹਵਾ ਵਿਚੋਂ ਦੀ ਲੰਘਦੀ ਜਾਂਦੀ ਹੈ। ਪਰ ਫਿਰ ਵੀ ਕਿਸਾਨਾਂ ਨੂੰ ਆਪਣੀ ਜ਼ਮੀਨ ਖੁਸਣ ਦਾ ਡਰ ਸਤਾ ਰਿਹਾ ਹੈ ਅਤੇ ਆਪਣੇ ਸਾਰੇ ਸੁੱਖ-ਆਰਾਮ ਤਿਆਗ ਕੇ ਕਿਸਾਨੀ ਬਚਾਉਣ ਲਈ ਮੋਰਚੇ 'ਤੇ ਡਟੇ ਹਨ। ਪ੍ਰੰਤੂ ਸਰਕਾਰ ਨੂੰ ਇਨ੍ਹਾਂ ਕਿਸਾਨਾਂ ਦਾ ਦਰਦ ਪਤਾ ਨਹੀਂ ਕਿਉਂ ਮਹਿਸੂਸ ਨਹੀਂ ਹੋ ਰਿਹਾ, ਜਦੋਂ ਕਿ ਅਜਿਹਾ ਮੰਜ਼ਰ ਵੇਖ ਕੇ ਹਰ ਕਿਸੇ ਦਾ ਦਿਲ ਪਸੀਜ ਜਾਂਦਾ ਹੈ। ਸੋ, ਸਰਕਾਰ ਨੂੰ ਔਰਤਾਂ, ਬਜ਼ੁਰਗਾਂ, ਨੌਜਵਾਨਾਂ ਅਤੇ ਬੱਚਿਆਂ ਦਾ ਦਰਦ ਸਮਝਣ ਦੀ ਲੋੜ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।


ਮੋਦੀ ਸਰਕਾਰ
'ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ' ਮੋਦੀ ਸਰਕਾਰ 'ਤੇ ਇਹ ਕਹਾਵਤ ਪੂਰੀ ਤਰ੍ਹਾਂ ਢੁਕਦੀ ਹੈ। ਜੇਕਰ ਮੋਦੀ ਸਰਕਾਰ ਤਿੰਨ ਕਾਲੇ ਕਾਨੂੰਨ ਬਣਾਉਣ ਵੇਲੇ ਇਹ ਸ਼ਾਮਿਲ ਕਰ ਦਿੰਦੀ ਕਿ ਫਸਲਾਂ 'ਤੇ ਐਮ.ਐਸ.ਪੀ. ਜਾਰੀ ਰਹੇਗੀ, ਕਾਰਪੋਰੇਟ ਘਰਾਣਿਆਂ ਨੂੰ ਨਿਰਧਾਰਤ ਐਮ.ਐਸ.ਪੀ. ਤੋਂ ਘੱਟ ਰੇਟ 'ਤੇ ਫਸਲ ਖਰੀਦਣ ਤੇ ਸਜ਼ਾ ਹੋਵੇਗੀ ਅਤੇ ਬੇਇਨਸਾਫ਼ੀ ਹੋਣ 'ਤੇ ਅਦਾਲਤ ਵਿਚ ਜਾਇਆ ਜਾ ਸਕਦਾ ਹੈ ਤਾਂ ਕਿਸਾਨਾਂ ਨੇ ਸੰਘਰਸ਼ ਦੇ ਰਾਹ ਨਹੀਂ ਪੈਣਾ ਸੀ। ਹੁਣ ਇਹ ਸਾਰਾ ਕੁਝ ਮੰਨਣ ਦੇ ਬਾਵਜੂਦ ਵੀ ਅੰਦੋਲਨ ਤਿੱਖਾ ਹੋ ਰਿਹਾ ਹੈ। ਹੁਣ ਜਦੋਂ ਸਰਕਾਰ ਕਿਸਾਨਾਂ ਦੇ ਇਤਰਾਜ਼ ਵਾਲੀਆਂ ਸਾਰੀਆਂ ਧਾਰਾਵਾਂ 'ਤੇ ਸੋਧ ਕਰਨ ਲਈ ਤਿਆਰ ਹੈ ਤਾਂ ਤਿੰਨੇ ਕਾਨੂੰਨ ਵਾਪਸ ਲੈਣ ਵਿਚ ਕੀ ਹਰਜ਼ ਹੈ। ਜਦੋਂ ਮਸਲਾ ਹੱਲ ਕਰਨਾ ਹੋਵੇ ਤਾਂ ਅੜੀਅਲ ਵਤੀਰਾ ਛੱਡ ਕੇ ਲਚਕਦਾਰ ਪਹੁੰਚ ਅਪਣਾਉਣੀ ਚਾਹੀਦੀ ਹੈ।


-ਮਨਮੋਹਨ ਸਿੰਘ ਬਾਸਰਕੇ
ਭੱਲਾ ਕਾਲੋਨੀ, ਛੇਹਰਟਾ, ਅੰਮ੍ਰਿਤਸਰ।


ਕਾਰਪੋਰੇਟਰਾਂ ਦਾ ਗੰਨਾ
ਸਾਡੇ ਕਿਸਾਨਾਂ ਅਤੇ ਸ਼ਹਿਰੀ ਵਰਗ ਦੇ ਨਿਆਣੇ ਯਕੀਨ ਨਹੀਂ ਕਰ ਸਕਣਗੇ ਕਿ ਆਹ ਜਿਹੜਾ ਗੰਨਾ ਸਾਥੋਂ ਅੱਜ ਖਰੀਦ ਕੇ ਚੂਪਿਆ ਨਹੀਂ ਜਾਂਦਾ ਹੈ, ਇਕ ਜ਼ਮਾਨੇ ਵਿਚ ਤੁਰਿਆ ਜਾਂਦਾ ਰਾਹੀ ਬਿਨਾਂ ਪੁੱਛਿਆਂ ਤੋੜਕੇ ਸਾਈਕਲ ਪਿਛੇ ਰੱਖ ਕੇ ਲੈ ਜਾਂਦਾ ਸੀ ਅਤੇ ਅਗਲੇ 3 ਦਿਨ ਸਾਰਾ ਟੱਬਰ ਰਸ ਕੱਢ ਕੇ ਪੀਂਦਾ ਸੀ ਕਿਉਂਕਿ ਉਸ ਵਕਤ ਗੰਨੇ ਦੇ ਖੇਤਾਂ ਦੇ ਮਾਲਕ ਕਿਸਾਨ ਹੁੰਦੇ ਸੀ। ਜਿਹੜੇ ਲੋਕ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਵਿਚ ਲੱਗੇ ਹੋਏ ਹਨ ਉਹ ਇਹ ਸੋਚ ਲੈਣ ਭਵਿੱਖ ਵਿਚ ਕਾਰਪੋਰੇਟਰਾਂ ਦੇ ਫਾਰਮ ਦੇ ਗੰਨੇ ਦਾ ਰੇਟ ਪੰਜਾਬ ਦੇ ਮਾਲਾਂ ਵਿਚ 200 ਰੁਪਏ ਤੋਂ ਵੀ ਵੱਧ ਹੋ ਜਾਵੇਗਾ। ਕਿਸਾਨਾਂ ਦੇ ਖੇਤਾਂ ਵਿਚੋਂ ਗੰਨਾ 3 ਰੁਪਏ 25 ਪੈਸੇ ਪ੍ਰਤੀ ਕਿਲੋ ਨਾਲ ਖਰੀਦਿਆ ਜਾਂਦਾ ਹੈ। ਜਦੋਂ ਕਿ ਇਹ ਇਹੀ ਗੰਨਾ ਵਪਾਰੀਆਂ ਮਾਲਾਂ ਵਿਚ 24.73 ਪੈਸੇ ਪ੍ਰਤੀ 166 ਗ੍ਰਾਮ ਵੇਚਿਆ ਜਾਂਦਾ ਹੈ ਜੋ ਕਿ ਵਪਾਰੀਆਂ ਦਾ ਇਕ ਕਿਲੋ ਰੇਟ 168 ਰੁਪਏ ਬਣਦਾ ਹੈ।


-ਤੇਜਿੰਦਰ ਸ਼ਰਮਾ ਸੰਘੇੜਾ
ਲਾਇਬ੍ਰੇਰੀਅਨ।


ਗੂੰਗੀ ਤੇ ਬੋਲੀ ਸਰਕਾਰ
ਅੱਜ ਜਿਸ ਤਰ੍ਹਾਂ ਭਾਰਤ ਵਿਚ ਕਿਸਾਨਾਂ ਦੇ ਸੰਘਰਸ਼ ਨਾਲ ਸਾਰੇ ਵਰਗ ਜੁੜ ਰਹੇ ਹਨ, ਇਹ ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਦੇਸ਼ ਵਿਆਪੀ ਸੰਘਰਸ਼ ਹੋ ਰਿਹਾ ਹੈ। ਇਸ ਸ਼ਾਂਤ ਅਮਨ ਤੇ ਸ਼ਾਂਤੀ ਨਾਲ ਹੋ ਰਹੇ ਇਸ ਅੰਦੋਲਨ ਨਾਲ ਭਾਰਤ ਸਰਕਾਰ ਦੀ ਆਲੋਚਨਾ ਦੁਨੀਆ ਭਰ ਵਿਚ ਹੋ ਰਹੀ ਹੈ। ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਦੇਸ਼ ਦੀ ਰਾਜਧਾਨੀ ਵਿਚ ਬੈਠਾ ਦੇਸ਼ ਦਾ ਕਿਸਾਨ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਨਹੀਂ ਦਿਸ ਤੇ ਸੁਣ ਰਿਹਾ? ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਗੂੰਗੀ ਤੇ ਬੋਲੀ ਹੋ ਚੁੱਕੀ ਹੈ। ਸਰਕਾਰ ਜੀ ਕੋਰੋਨਾ ਭਜਾਉਣ ਲਈ ਤੁਸੀਂ ਲੋਕਾਂ ਤੋਂ ਥਾਲੀ ਖੜਕਾਈਆਂ ਸਨ ਤਾਂ ਤੁਹਾਨੂੰ ਜਗਾਉਣ ਲਈ ਕਿਹੜੀ ਥਾਲੀ ਖੜਕਾਈਏ?


-ਜਸਦੀਪ ਸਿੰਘ ਖ਼ਾਲਸਾ, ਖੰਨਾ।

18-12-2020

 ਘਰ-ਘਰ ਰੁਜ਼ਗਾਰ

ਰਾਜਨੀਤਕ ਪਾਰਟੀਆਂ ਚੋਣਾਂ ਤੋਂ ਪਹਿਲਾਂ ਤਾਂ ਲੱਖਾਂ ਹੀ ਨੌਕਰੀਆਂ ਦੇਣ ਦੇ ਵਾਅਦੇ ਕਰਦੀਆਂ ਹਨ ਪ੍ਰੰਤੂ ਬਾਅਦ ਵਿਚ ਇਹ ਵਾਅਦਾ ਅੱਧਵਾਟੇ ਹੀ ਰਹਿ ਜਾਂਦਾ ਹੈ ਭਾਵੇਂ ਕਿ ਬੇਰੁਜ਼ਗਾਰੀ ਦੀ ਸਮੱਸਿਆ ਪੰਜਾਬ ਵਿਚ ਕਾਫੀ ਗੰਭੀਰ ਬਣੀ ਹੋਈ ਹੈ ਅਤੇ ਕੋਰੋਨਾ ਕਾਲ ਦੌਰਾਨ ਇਸ ਵਿਚ ਹੋਰ ਵੀ ਵਾਧਾ ਹੋਇਆ ਹੈ। ਹਰ ਸਾਲ ਯੂਨੀਵਰਸਿਟੀਆਂ ਵਿਚੋਂ ਲੱਖਾਂ ਹੀ ਨੌਜਵਾਨ ਡਿਗਰੀਆਂ ਲੈ ਕੇ ਸੁਨਹਿਰੇ ਭਵਿੱਖ ਲਈ ਨਿਕਲਦੇ ਹਨ ਪ੍ਰੰਤੂ ਸਰਕਾਰੀ ਨੌਕਰੀਆਂ ਨਾ ਮਿਲਣ ਕਾਰਨ ਬੇਰੁਜ਼ਗਾਰਾਂ ਦੀ ਕਤਾਰ ਵਿਚ ਖੜ੍ਹ ਜਾਂਦੇ ਹਨ, ਜਿਨ੍ਹਾਂ ਵਿਚੋਂ ਸਰਦੇ-ਪੁਜਦੇ ਘਰਾਂ ਦੇ ਕੁਝ ਨੌਜਵਾਨ ਵਿਦੇਸ਼ਾਂ ਵੱਲ ਤੁਰ ਪੈਂਦੇ ਹਨ ਅਤੇ ਕੁਝ ਵਿਹਲੇ ਰਹਿਣ ਕਾਰਨ ਦਿਸ਼ਾਹੀਣ ਹੋ ਕੇ ਨਸ਼ੇ ਅਤੇ ਅਪਰਾਧ ਜਗਤ ਵੱਲ ਧੱਕੇ ਜਾਂਦੇ ਹਨ। ਸਰਕਾਰੀ ਅਦਾਰਿਆਂ ਵਿਚ ਭਰਤੀ ਨਾਂਹ ਦੇ ਬਰਾਬਰ ਹੈ ਅਤੇ ਜੇਕਰ ਭਰਤੀ ਹੁੰਦੀ ਵੀ ਹੈ ਤਾਂ ਉਹ ਠੇਕੇ 'ਤੇ ਨਿਗੂਣੀ ਤਨਖਾਹ 'ਤੇ ਕੀਤੀ ਜਾਂਦੀ ਹੈ, ਜਿਸ ਨਾਲ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੁੰਦਾ ਹੈ ਅਤੇ ਪੱਕੇ ਹੋਣ ਲਈ ਵੀ ਕਾਫੀ ਸੰਘਰਸ਼ ਕਰਨਾ ਪੈਂਦਾ ਹੈ। ਸਰਕਾਰ ਨੂੰ ਬੇਰੁਜ਼ਗਾਰੀ ਦੀ ਸਮੱਸਿਆ ਹੱਲ ਕਰਨੀ ਚਾਹੀਦੀ ਹੈ ਅਤੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਵੀ ਸੰਪੂਰਨ ਰੂਪ ਵਿਚ ਪੂਰਾ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬ ਦਾ ਨੌਜਵਾਨ ਪੜ੍ਹ-ਲਿਖ ਕੇ ਬੇਰੁਜ਼ਗਾਰ ਨਾ ਫਿਰੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

ਅੰਦੋਲਨ ਨੂੰ ਬਦਨਾਮ ਨਾ ਕਰੋ

ਭਾਰਤੀ ਜਨਤਾ ਪਾਰਟੀ ਦੇ ਕਈ ਨੇਤਾ ਤੇ ਮੰਤਰੀ ਇਹ ਦੋਸ਼ ਲਗਾ ਰਹੇ ਹਨ ਕਿ ਕਿਸਾਨਾਂ ਦੇ ਅੰਦੋਲਨ ਪਿੱਛੇ ਖਾਲਿਸਤਾਨੀਆਂ ਦਾ ਹੱਥ ਹੈ। ਉਨ੍ਹਾਂ ਨੂੰ ਕੋਈ ਇਹ ਪੁੱਛੇ ਕਿ ਕੀ ਉੱਤਰ ਪ੍ਰਦੇਸ਼ ਦਾ ਰਾਕੇਸ਼ ਟਕੈਤ ਵੀ ਖਾਲਿਸਤਾਨੀ ਹੈ? ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਪੂਰਵ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਅਤੇ ਹਰਿਆਣਾ ਦੇ ਕਈ ਇਸ ਪਾਰਟੀ ਦੇ ਅਤੇ ਜੇ. ਜੇ. ਪੀ. ਦੇ ਲੀਡਰ ਵੀ ਇਸ ਅੰਦੋਲਨ ਦੇ ਹੱਕ ਵਿਚ ਬੋਲ ਰਹੇ ਹਨ, ਕੀ ਉਹ ਸਾਰੇ ਵੀ ਖਾਲਿਸਤਾਨੀ ਹਨ? ਹੜਤਾਲ ਵਿਚ ਸ਼ਾਮਿਲ ਬਜ਼ੁਰਗ ਕਿਸਾਨਾਂ, ਬੱਚਿਆਂ ਤੇ ਔਰਤਾਂ ਦੇ ਮਾਸੂਮ ਚਿਹਰੇ ਦੱਸਦੇ ਹਨ ਕਿ ਉਹ ਦੇਸ਼ ਵਿਰੋਧੀ ਨਹੀਂ ਹਨ। ਉਹ ਸਾਰੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਵਾਸਤੇ ਹੀ ਸੰਘਰਸ਼ ਕਰ ਰਹੇ ਹਨ। ਕਈ ਕਿਸਾਨ-ਪੱਖੀ ਟੈਲੀਵਿਜ਼ਨ ਚੈਨਲਾਂ 'ਤੇ ਦਿਖਾਇਆ ਗਿਆ ਹੈ ਕਿ ਕਿਵੇਂ ਹਿੰਦੂ ਤੇ ਮੁਸਲਮਾਨ ਵੀ ਕਿਸਾਨਾਂ ਨੂੰ 'ਨਾਨਕ ਨਾਮ ਲੇਵਾ ਲੰਗਰ' ਵਰਤਾ ਰਹੇ ਹਨ ਅਤੇ ਜਦੋਂ ਕਈ ਕਿਸਾਨ ਸਵੇਰ ਵੇਲੇ ਦੀ ਪੂਜਾ ਕਰਦੇ ਹਨ ਜਾਂ ਨਮਾਜ਼ ਪੜ੍ਹਦੇ ਹਨ ਤਾਂ ਸਿੱਖ ਕਿਸਾਨ ਉਨ੍ਹਾਂ ਦੀ ਸਹਾਇਤਾ ਲਈ ਉਨ੍ਹਾਂ ਦੇ ਇਰਦ ਗਰਦ ਖੜ੍ਹੇ ਦਿੱਸਦੇ ਹਨ। ਉਥੇ ਕੇਵਲ ਧਰਮ-ਨਿਰਪੇਖਤਾ ਹੀ ਨਜ਼ਰ ਆਉਂਦੀ ਹੈ, ਕੋਈ ਫ਼ਿਰਕਾਪ੍ਰਸਤੀ ਨਹੀਂ ਦਿੱਸਦੀ ਜੋ ਕੇਵਲ ਕੇਂਦਰ ਦੀ ਸਰਕਾਰ ਚਲਾ ਰਹੀ ਪਾਰਟੀ ਦੀ ਹੀ ਖਾਸੀਅਤ ਹੈ। ਇਸ ਅੰਦੋਲਨ ਨੂੰ ਅੱਤਵਾਦੀਆਂ ਜਾਂ ਨਕਸਲੀਆਂ ਦਾ ਅੰਦੋਲਨ ਕਹਿ ਕੇ ਬਦਨਾਮ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ।

-ਵਿਦਵਾਨ ਸਿੰਘ ਸੋਨੀ
ਪਟਿਆਲਾ।

ਵਧ ਰਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਲਗਾਤਾਰ ਦੋ ਹਫ਼ਤੇ ਜਾਰੀ ਰਿਹਾ ਹੈ। ਮਹਾਂਮਾਰੀ ਕਾਰਨ ਦੇਸ਼ ਦੀ ਅਰਥਵਿਵਸਥਾ ਡਗਮਗਾ ਗਈ ਹੈ। ਮਹਿੰਗਾਈ ਅੰਬਰਾਂ ਨੂੰ ਛੂਹ ਰਹੀ ਹੈ। ਸਬਜ਼ੀਆਂ, ਦਾਲਾਂ ਦੀਆਂ ਕੀਮਤਾਂ ਅੰਬਰਾਂ ਨੂੰ ਛੂਹ ਰਹੀਆਂ ਹਨ। ਮਹਿੰਗਾਈ ਏਨੀ ਵਧ ਗਈ ਹੈ ਕਿ ਬਾਜ਼ਾਰ ਵਿਚ ਕਿਸੇ ਵੀ ਚੀਜ਼ 'ਤੇ ਹੱਥ ਨਹੀਂ ਟਿਕਦਾ। ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀ ਕੀਮਤ ਵਧ ਕੇ 41 ਤੋਂ 49 ਡਾਲਰ ਪ੍ਰਤੀ ਬੈਰਲ ਪਹੁੰਚ ਗਈ ਹੈ। ਲੰਮਾ ਸਮਾਂ ਤਾਲਾਬੰਦੀ ਕਾਰਨ ਲੋਕਾਂ ਦੇ ਹੱਥੋਂ ਰੁਜ਼ਗਾਰ ਖੁਸ ਗਿਆ ਹੈ। ਸੀਮਤ ਲੋਕਾਂ ਨੂੰ ਹੀ ਰੁਜ਼ਗਾਰ ਮਿਲਿਆ ਹੈ। ਜਿਸ ਕਾਰਨ ਆਮ ਆਦਮੀ ਦਾ ਬਜਟ ਵੀ ਲੜਖੜਾ ਗਿਆ ਹੈ। ਸਮਝਦੇ ਹਾਂ ਕਿ ਪੈਟਰੋਲ ਡੀਜ਼ਲ ਤੇ ਵੈਟ ਦੀ ਦਰ ਲਗਾਤਾਰ ਵਧਣਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੈ। ਪੰਜਾਬ ਵਿਚ ਤੇਲ ਕੀਮਤਾਂ ਗੁਆਂਢੀ ਸੂੁਬਿਆਂ ਨਾਲੋਂ ਵੱਧ ਹਨ। ਸਰਕਾਰਾਂ ਨੂੰ ਇਸ ਵਿਚ ਸੰਤੁਲਨ ਬਣਾਉਣ ਦੀ ਲੋੜ ਹੈ।

-ਸੰਜੀਵ ਸਿੰਘ ਸੈਣੀ
ਮੁਹਾਲੀ।

ਕਿਸਾਨ ਮੋਰਚਾ

ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦੇ ਬਾਵਜੂਦ ਅੜੀਅਲ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਕਿਹੋ ਜਿਹੀ ਸਰਕਾਰ ਤੇ ਸਰਕਾਰ ਦੀਆਂ ਨੀਤੀਆਂ ਜੋ ਲੋਕਾਂ ਲਈ ਜੀਅ ਦਾ ਜੰਜਾਲ ਬਣ ਜਾਣ। ਲੋਕਤੰਤਰ ਸਰਕਾਰਾਂ ਦਾ ਨੈਤਿਕ ਫ਼ਰਜ਼ ਤਾਂ ਲੋਕਾਂ ਦੀ ਭਲਾਈ ਕਰਨੀ ਹੁੰਦਾ ਹੈ। ਪਰ ਸਾਡੇ ਦੇਸ਼ 'ਚ ਉਲਟ ਕੰਮ ਹੋ ਰਿਹਾ ਹੈ। ਦੁਨੀਆ ਭਰ ਦੀਆਂ ਨਜ਼ਰਾਂ ਅੱਜਕਲ੍ਹ ਦਿੱਲੀ ਲੱਗੀਆਂ ਹੋਈਆਂ ਹਨ। ਏਨੀ ਦੂਰ ਏਨੇ ਲੋਕ ਤੇ ਏਨਾ ਵਧੀਆ ਸੰਗਠਿਤ ਅਨੁਸ਼ਾਸਨ ਤੇ ਪ੍ਰਬੰਧ ਦੇਖ ਕੇ ਗ਼ੈਰ-ਕਿਸਾਨੀ ਤੇ ਸਥਾਨਕ ਲੋਕ ਵੀ ਕਿਸਾਨਾਂ ਦੇ ਕਾਇਲ ਹੋ ਗਏ ਹਨ। ਕੁਝ ਬੀਬੀਆਂ ਤੇ ਮੁਟਿਆਰਾਂ ਇਹ ਕਹਿੰਦੀਆਂ ਦੇਖੀਆਂ ਗਈਆਂ ਹਨ ਕਿ ਏਨੀ ਵੱਡੀ ਭੀੜ 'ਚ ਆ ਕੇ ਪਹਿਲੀ ਵਾਰ ਅਸੀਂ ਸੁਰੱਖਿਅਤ ਮਹਿਸੂਸ ਕਰ ਰਹੀਆਂ ਹਾਂ। ਅਜੇ ਵੀ ਮੌਕਾ ਹੈ ਕਿ ਸਰਕਾਰ ਦੇਸ਼ ਦੇ ਅੰਨਦਾਤਾ ਨੂੰ ਸੜਕਾਂ 'ਤੇ ਨਾ ਰੋਲ ਕੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੇ।

-ਪਰਮ ਪਿਆਰ ਸਿੰਘ
ਨਕੋਦਰ।

ਲਾਪਰਵਾਹੀ ਹੋ ਸਕਦੀ ਹੈ ਭਾਰੀ

ਸਾਨੂੰ ਪਤਾ ਹੈ ਕਿ ਸਾਰੀ ਦੁਨੀਆ ਕੋਰੋਨਾ ਨਾਲ ਸੰਘਰਸ਼ ਕਰ ਰਹੀ ਹੈ ਪਰ ਕੁਝ ਸਾਵਧਾਨੀਆਂ ਵਰਤਣ ਨਾਲ ਇਸ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਸਹੀ ਸਰੀਰਕ ਦੂਰੀ ਅਤੇ ਮਾਸਕ ਇਸ ਤੋਂ ਬਚਣ ਦਾ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹੈ। ਪਰ ਅਜੇ ਵੀ ਕੁਝ ਲੋਕ ਹਨ ਜੋ ਮਾਸਕ ਪਹਿਨਣਾ ਨਹੀਂ ਚਾਹੁੰਦੇ, ਅਕਸਰ ਅਜਿਹੇ ਲੋਕ ਬਾਜ਼ਾਰਾਂ ਵਿਚ ਵੇਖੇ ਜਾ ਸਕਦੇ ਹਨ। ਇਹ ਲੋਕ ਆਪਣੀ ਜਾਨ ਦੇ ਨਾਲ-ਨਾਲ ਦੂਜਿਆਂ ਦੀਆਂ ਜ਼ਿੰਦਗੀਆਂ ਨੂੰ ਵੀ ਖ਼ਤਰੇ ਵਿਚ ਪਾ ਰਹੇ ਹਨ। ਇਨ੍ਹਾਂ ਲੋਕਾਂ ਦੀ ਲਾਪਰਵਾਹੀ ਸਾਰੇ ਸਮਾਜ ਨੂੰ ਖ਼ਤਰੇ ਵਿਚ ਪਾ ਸਕਦੀ ਹੈ।

-ਸਾਕਸ਼ੀ ਸ਼ਰਮਾ, ਜਲੰਧਰ।

17-12-2020

 ਕਿਸਾਨੀ ਸੰਘਰਸ਼....

ਖੇਤੀ ਸੁਧਾਰਾਂ ਦੇ ਨਾਂਅ 'ਤੇ ਸਰਕਾਰ ਵਲੋਂ ਜੋ ਕਾਨੂੰਨ ਬਣਾਏ ਹਨ, ਉਨ੍ਹਾਂ ਉੱਪਰ ਫ਼ੈਸਲਾ ਹੁਣ ਇਸ ਸੰਘਰਸ਼ ਦੇ ਚਲਦੇ ਜੋ ਵੀ ਆਏ ਪਰ ਇਸ ਸੰਘਰਸ਼ ਦੀ ਜਿੱਤ ਯਕੀਨਨ ਹੋ ਚੁੱਕੀ ਹੈ। ਇਨ੍ਹਾਂ ਕਾਨੂੰਨਾਂ ਦੇ ਵਿਰੋਧ ਤੋਂ ਇਲਾਵਾ ਇਸ ਸੰਘਰਸ਼ ਦੁਆਰਾ ਨਾਲ-ਨਾਲ ਹੋਰ ਵੀ ਬਹੁਤ ਸਾਰੀਆਂ ਲੜਾਈਆਂ ਲਗਾਤਾਰ ਜਿੱਤੀਆਂ ਜਾ ਰਹੀਆਂ ਹਨ। ਪੰਜਾਬ ਦੀ ਰਾਜਨੀਤੀ ਵਿਚ ਭੁਚਾਲ ਆਇਆ ਹੋਇਆ ਹੈ ਜੋ ਪੰਜਾਬ ਨੂੰ ਬਚਾਉਣ ਲਈ ਜ਼ਰੂਰੀ ਸੀ। ਕੁਝ ਕੁ ਮੀਡੀਆ ਉੱਪਰ ਲਗਾਤਾਰ ਹੁਕਮਰਾਨਾਂ ਅਧੀਨ ਵਿਕਾਊ ਹੋਣ ਦੇ ਇਲਜ਼ਾਮ ਲਗਦੇ ਰਹੇ ਹਨ। ਇਸ ਸੰਘਰਸ਼ ਨੇ ਅਜਿਹੇ ਮੀਡੀਆ ਨੂੰ ਵੀ ਸ਼ੀਸ਼ਾ ਦਿਖਾ ਕੇ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਸੱਚ ਨੂੰ ਲੰਮਾ ਸਮਾਂ ਦਬਾਇਆ ਨਹੀਂ ਜਾ ਸਕਦਾ। ਜੋ ਏਕਤਾ ਦੀ ਮਿਸਾਲ ਦੇਖਣ ਨੂੰ ਮਿਲੀ ਹੈ, ਉਸ ਨੇ ਹਰ ਉਸ ਸ਼ਖ਼ਸ ਦੀ ਦਿਲੀ ਭਾਵਨਾਵਾਂ ਨੂੰ ਬਲ ਦਿੱਤਾ ਹੈ, ਜੋ ਸਾਡੇ ਦੇਸ਼ ਵਿਚ ਭਾਈਚਾਰਕ ਸਾਂਝ ਦੀ ਉਮੀਦ ਰੱਖਦਾ ਸੀ। ਗੱਲ ਕਰੀਏ ਪੰਜਾਬੀ ਨੌਜਵਾਨ ਦੀ ਜਿਸ ਦੇ ਮੱਥੇ 'ਤੇ ਜੋ ਨਸ਼ੇੜੀ ਹੋਣ ਦਾ ਕਲੰਕ ਲਾਇਆ ਗਿਆ ਸੀ, ਉਸ ਨੂੰ ਨੌਜਵਾਨਾਂ ਨੇ ਆਪਣੀ ਸੂਝਬੂਝ, ਹਿੰਮਤ, ਬਹਾਦਰੀ, ਜਜ਼ਬੇ ਦੀ ਮਿਸਾਲ ਦੇ ਕੇ ਸਾਫ਼ ਕਰ ਦਿੱਤਾ ਹੈ। ਹੁਣ ਇਸ ਸੰਘਰਸ਼ ਨੂੰ ਇਕੱਲਾ ਕਿਸਾਨੀ ਸੰਘਰਸ਼ ਨਾ ਕਹਿ ਕੇ 'ਲੋਕ ਲਹਿਰ' ਕਹਿਣਾ ਹੀ ਸਹੀ ਹੋਵੇਗਾ ਕਿਉਂਕਿ ਇਸ ਲੋਕ ਲਹਿਰ ਨੇ ਆਉਣ ਵਾਲੇ ਸਮੇਂ ਵਿਚ ਇਤਿਹਾਸ ਦੇ ਪੰਨਿਆਂ ਅਤੇ ਲੋਕ ਮਨਾਂ ਵਿਚ ਹਮੇਸ਼ਾ ਜ਼ਿੰਦਾ ਰਹਿਣਾ ਹੈ।

-ਗੁਰਦੀਪ ਸਿੰਘ ਬਰਾੜ
ਪਿੰਡ ਕੋਟਲੀ ਅਬਲੂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਸ਼ਾਂਤਮਈ ਅੰਦੋਲਨ

ਖੇਤੀ ਬਿੱਲਾਂ ਤੇ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਦੀ ਦੇਸ਼ ਵਿਦੇਸ਼ਾਂ ਵਿਚ ਪ੍ਰਸੰਸਾ ਹੋ ਰਹੀ ਹੈ ਜੋ ਇਸ ਵੇਲੇ ਲੋਕ ਲਹਿਰ ਵਿਚ ਬਦਲ ਸਿਖਰਾਂ 'ਤੇ ਪੁੱਜ ਗਿਆ ਹੈ। ਇਸ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਲਈ ਸ਼ਰਾਰਤੀ ਅਨਸਰ ਕੋਝੀਆਂ ਹਰਕਤਾਂ ਕਰ ਸਕਦੇ ਹਨ, ਜਿਸ ਨਾਲ ਕਿਸਾਨ ਅੰਦੋਲਨ ਨੂੰ ਭੰਡਿਆ ਜਾ ਸਕੇ ਤੇ ਨਾਕਾਮ ਬਣਾਇਆ ਜਾ ਸਕੇ। ਇਸ ਵਾਸਤੇ ਕਿਸਾਨਾਂ ਨੂੰ ਤੀਸਰੀ ਅੱਖ ਖੋਲ੍ਹ ਕੇ ਸੁਚੇਤ ਰਹਿਣਾ ਪਵੇਗਾ ਤਾਂ ਜੋ ਇਨ੍ਹਾਂ ਸ਼ਰਾਰਤੀ ਅਨਸਰਾਂ ਦੇ ਨਾਕਾਮ ਇਰਾਦਿਆਂ ਨੂੰ ਤਹਿਸ-ਨਹਿਸ ਕੀਤਾ ਜਾ ਸਕੇ। ਉਮੀਦ ਹੈ ਦੋਵਾਂ ਧਿਰਾਂ ਆਪਸੀ ਤਾਲਮੇਲ ਕਰ ਕੇ ਮਸਲਾ ਹੱਲ ਕਰ ਲੈਣਗੀਆਂ। ਇਸੇ ਵਿਚ ਸਭ ਦੀ ਭਲਾਈ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ।

ਭਾਰਤ ਮਹਾਂਬੰਦ ਦੀ ਕਾਮਯਾਬੀ

ਕਿਸਾਨ ਜਥੇਬੰਦੀਆਂ ਦਾ ਭਾਰਤ ਬੰਦ ਦਾ ਐਲਾਨ ਮਹਾਂਬੰਦ ਹੋ ਨਿੱਬੜਿਆ। ਇਸ ਬੰਦ ਦਾ ਪੂਰਾ ਪ੍ਰਭਾਵ ਦੇਸ਼ ਦੇ 25 ਰਾਜਾਂ ਦੇ 10 ਹਜ਼ਾਰ ਸਥਾਨਾਂ 'ਤੇ ਪਿਆ। ਸ਼ਾਂਤੀਪੂਰਨ ਇਸ ਬੰਦ ਦੀ ਸਫਲਤਾ 'ਤੇ ਪੂਰੇ ਭਾਰਤ ਵਾਸੀਆਂ ਦੇ ਹਰ ਵਰਗ ਤੋਂ ਮਿਲੇ ਸਮਰਥਨ ਨੂੰ ਦੇਖ ਕੇ ਕਿਸਾਨਾਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਗਏ ਹਨ। ਸਰਕਾਰ ਦਾ ਅਜਿਹਾ ਵਿਰੋਧ ਕਰਨ ਦਾ ਤਰੀਕਾ ਪਹਿਲਾਂ ਨਾ ਤਾਂ ਕਿਸੇ ਗ਼ੈਰ-ਪੰਜਾਬੀ ਨੇ ਦੇਖਿਆ ਹੋਣਾ ਤੇ ਨਾ ਹੀ ਸੁਣਿਆ। ਲੋਕ ਹੈਰਾਨ ਹਨ ਕਿ ਇਹ ਕਿਹੋ ਜਿਹੇ ਲੋਕ ਹਨ ਜੋ ਏਨੀ ਦੂਰ ਪੁੱਜ ਕੇ ਵੀ ਆਪਣੇ ਸਾਧਨਾਂ ਰਾਹੀਂ ਆਪ ਹੀ ਲੰਗਰ ਬਣਾ ਰਹੇ ਹਨ ਜਿਸ ਨੂੰ ਨੇੜੇ-ਤੇੜੇ ਦੇ ਗ਼ਰੀਬ ਲੋਕ ਵੀ ਮੁਫ਼ਤ ਛਕ ਕੇ ਜਾ ਰਹੇ ਹਨ। ਸੜਕਾਂ 'ਤੇ ਰੁਲ ਰਹੇ ਦੇਸ਼ ਦੇ ਅੰਨਦਾਤੇ ਨੂੰ ਕਰੀਬ 19 ਦਿਨ ਹੋ ਗਏ ਹਨ ਪਰ ਸਰਕਾਰ ਤਰੀਕ 'ਤੇ ਤਰੀਕ ਦੇ ਰਹੀ ਹੈ। ਪਰ ਕਿਸਾਨ ਮਜ਼ਦੂਰ ਵੀ ਲੰਮੀ ਲੜਾਈ ਦੀ ਤਿਆਰੀ ਕਰਕੇ ਹੀ ਗਏ ਹਨ। ਅੱਜ ਦੇਸ਼ ਦੁਨੀਆ ਭਰ ਦੇ ਲੋਕਾਂ ਦੀ ਨਜ਼ਰ ਦਿੱਲੀ ਧਰਨੇ 'ਤੇ ਟਿਕੀਆਂ ਹੋਈਆਂ ਹਨ। ਧਰਨੇ 'ਚ ਸ਼ਾਮਿਲ ਕਿਸਾਨ ਤੇ ਮਜ਼ਦੂਰਾਂ ਦੇ ਇਸ ਜਜ਼ਬੇ ਨੂੰ ਸਲਾਮ।

-ਪਰਮ ਪਿਆਰ ਸਿੰਘ, ਨਕੋਦਰ।

ਹਠਧਰਮੀ ਛੱਡੇ ਸਰਕਾਰ

ਕੇਂਦਰ ਸਰਕਾਰ ਵਲੋਂ ਜੋ ਖੇਤੀ ਕਾਨੂੰਨ ਬਣਾਏ ਗਏ ਹਨ, ਇਨ੍ਹਾਂ ਖੇਤੀ ਕਾਨੂੰਨਾਂ ਦੇ ਬਣਾਏ ਜਾਣ ਤੋਂ ਪਹਿਲਾਂ ਹੀ ਪੰਜਾਬ ਦੇ ਕਿਸਾਨਾਂ ਵਲੋਂ ਲਗਾਤਾਰ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਕਿਸਾਨਾਂ ਨੂੰ ਪੂਰਨ ਤੌਰ 'ਤੇ ਸ਼ੰਕਾ ਹੈ ਕਿ ਇਹ ਕਾਨੂੰਨ ਕਿਸਾਨੀ ਨੂੰ ਢਾਅ ਲਾਉਣਗੇ ਅਤੇ ਇਹ ਕਿਸਾਨੀ ਲਈ ਨੁਕਸਾਨਦੇਹ ਹਨ। ਪਿਛਲੇ ਢਾਈ-ਤਿੰਨ ਮਹੀਨਿਆਂ ਤੋਂ ਸੜਕਾਂ 'ਤੇ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਹੁਣ ਇਹ ਪ੍ਰਦਰਸ਼ਨ ਦਿੱਲੀ ਪਹੁੰਚ ਗਿਆ ਤੇ ਕੇਂਦਰ ਸਰਕਾਰ ਨੂੰ ਇਹ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ 'ਤੇ ਅੜੇ ਹੋਏ ਹਨ।

-ਪ੍ਰਭਜੋਤ ਸਿੰਘ ਮਦਾਨ, ਤਾਜਪੁਰ ਰੋਡ, ਲੁਧਿਆਣਾ।

ਕਾਨੂੰਨ ਤੇ ਲੋਕ ਆਵਾਜ਼

ਕਿਸਾਨ ਅੰਦੋਲਨ ਲੋਕਾਂ ਦੀ ਆਵਾਜ਼ ਬਣ ਗਿਆ ਹੈ। ਇਸ ਅੰਦੋਲਨ ਦਾ ਇਹ ਰੂਪ ਹੋਵੇਗਾ ਸ਼ਾਇਦ ਹੀ ਕਿਸੇ ਨੇ ਕਲਪਨਾ ਕੀਤੀ ਹੋਵੇਗੀ। ਇਹ ਅੰਦੋਲਨ ਬਹੁਤ ਪੱਖਾਂ ਤੋਂ ਇਤਿਹਾਸ ਰਚ ਗਿਆ ਅਤੇ ਬਹੁਤ ਵੱਡੇ-ਵੱਡੇ ਸੁਨੇਹੇ ਦੇ ਗਿਆ। ਇਹ ਅੰਦੋਲਨ ਹਰ ਸਿਆਸੀ ਪਾਰਟੀ ਨੂੰ ਵੀ ਸੁਨੇਹਾ ਦੇ ਗਿਆ ਹੈ ਕਿ ਲੋਕ ਜਾਗ ਗਏ ਹਨ। ਲੋਕਾਂ ਨੂੰ ਵੀ ਕਿਧਰੇ ਸਮਝ ਆ ਗਈ ਹੈ ਕਿ ਜੇਕਰ ਅਸੀਂ ਇਕੱਠੇ ਹੋਵਾਂਗੇ ਤਾਂ ਹੀ ਸਾਡਾ ਅਤੇ ਸਾਡੀਆਂ ਨਸਲਾਂ ਦਾ ਕੁਝ ਬਣਨਾ ਹੈ। ਜਿਵੇਂ ਦੀਆਂ ਸਰਕਾਰਾਂ ਅਸੀਂ ਚੁਣਾਂਗੇ, ਉਵੇਂ ਹੀ ਸਾਰਾ ਸਿਸਟਮ ਚੱਲੇਗਾ। ਜਿਹੜਾ ਸਿਆਸੀ ਬੰਦਾ ਵੋਟ ਖ਼ਰੀਦਣ ਦੀ ਕੋਸ਼ਿਸ਼ ਕਰਦਾ ਹੈ, ਉਸ ਨੂੰ ਵੋਟ ਨਾ ਪਾਉਣ। ਅੱਜ ਕਿਸਾਨ ਅੰਦੋਲਨ ਇਤਿਹਾਸ ਰਚ ਗਿਆ ਹੈ। ਵਿਦੇਸ਼ਾਂ ਤੋਂ ਇਸ ਨੂੰ ਸਮਰਥਨ ਮਿਲਿਆ। ਸੰਯੁਕਤ ਰਾਸ਼ਟਰ ਨੇ ਇਸ ਦੀ ਗੱਲ ਕੀਤੀ। ਸੱਚ ਇਹ ਹੈ ਕਿ ਅੰਦੋਲਨ ਕਿਸਾਨਾਂ ਦੇ ਅੰਦੋਲਨ ਤੋਂ ਜਨ ਅੰਦੋਲਨ ਬਣ ਗਿਆ, ਲੋਕਾਂ ਦੀ ਆਵਾਜ਼ ਬਣ ਗਿਆ। ਇਹ ਬਹੁਤ ਕੁਝ ਬਦਲਾਅ ਹੋਣ ਦੇ ਇਸ਼ਾਰੇ ਕਰ ਗਿਆ। ਇਹ ਹੋਸ਼ ਤੇ ਜੋਸ਼ ਦੀ ਵੀ ਵੱਡੀ ਮਿਸਾਲ ਬਣਿਆ ਹੋਇਆ ਹੈ। ਸਰਕਾਰਾਂ ਲੋਕਾਂ ਨਾਲ ਬਣਦੀਆਂ ਹਨ, ਲੋਕ ਸਰਕਾਰਾਂ ਨਾਲ ਨਹੀਂ ਬਣਦੇ। ਇਹ ਅੰਦੋਲਨ ਹਰ ਵਰਗ ਅਤੇ ਹਰ ਸ਼੍ਰੇਣੀ ਦਾ ਅੰਦੋਲਨ ਬਣ ਕੇ ਲੋਕਾਂ ਦੀ ਆਵਾਜ਼ ਬਣ ਗਿਆ ਹੈ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

16-12-2020

 ਪੰਜਾਬੀ ਯੋਧਿਆਂ ਨੂੰ ਸਲਾਮ

ਕਿਸਾਨ ਅੰਦੋਲਨ ਨੇ ਜੋ ਕੀਤਾ, ਉਹ ਇਕ ਵੱਖਰੀ ਮਿਸਾਲ ਹੀ ਸਿਰਜ ਰਿਹਾ ਹੈ। ਕੇਂਦਰ ਨੇ ਬਣਾਏ ਤੇਜ਼ੀ ਵਿਚ ਤਿੰਨ ਕਾਨੂੰਨ ਜਿਨ੍ਹਾਂ ਨੂੰ ਸਰਕਾਰ ਕਿਸਾਨਾਂ ਦੇ ਹਿਤਾਂ ਵਾਲੇ ਕਹਿ ਰਹੀ ਹੈ, ਕਿਸਾਨਾਂ ਨੇ ਉਨ੍ਹਾਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ। ਸਰਕਾਰ ਨੇ ਦਿੱਲੀ ਬੈਠੇ ਕਿਸਾਨ ਆਗੂਆਂ ਨਾਲ ਕਈ ਮੀਟਿੰਗਾਂ ਵਿਚ ਇਹੀ ਪਾਠ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਕਿ ਸਰਕਾਰ ਕਿਸਾਨਾਂ ਪ੍ਰਤੀ ਹਮਦਰਦੀ ਰੱਖਦੀ ਹੈ। ਇਸ ਕਰਕੇ ਇਹ ਕਾਨੂੰਨ ਬਣਾਉਣ ਦੀ ਲੋੜ ਪਈ। ਦੂਜੇ ਪਾਸੇ ਕਿਸਾਨਾਂ ਦੇ ਸੰਘਰਸ਼ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਹੁਣ ਕਿਸਾਨ ਦਿੱਲੀਓਂ ਖਾਲੀ ਹੱਥ ਵਾਪਸ ਨਹੀਂ ਆਉਣਗੇ। ਇਹ ਪੰਜਾਬੀ ਬਾਜਾਂ ਵਾਲੇ ਦੇ ਪੁੱਤਰ ਨੇ ਅਤੇ ਭਾਈ ਘਨੱਈਆ ਜੀ ਦੇ ਕਦਮਾਂ 'ਤੇ ਚੱਲਣ ਵਾਲੇ। ਇਹ ਅੰਦੋਲਨ ਹੁਣ ਇਕੱਲੇ ਕਿਸਾਨਾਂ ਦਾ ਨਹੀਂ, ਹਰ ਰੋਟੀ ਖਾਣ ਵਾਲੇ ਦਾ ਅੰਦੋਲਨ ਹੈ। ਹੁਣ ਇਸ ਅੰਦੋਲਨ ਨੂੰ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਦੀ ਲੋੜ ਹੈ। ਇਸ ਗੂੰਗੀ ਅਤੇ ਬੋਲੀ ਸਰਕਾਰ ਨੂੰ ਜਗਾਉਣ ਲਈ ਏਕੇ ਦੀ ਜ਼ਬਰਦਸਤ ਲੋੜ ਹੈ।

-ਪ੍ਰਸ਼ੋਤਮ ਪੱਤੋ, ਮੋਗਾ।

ਕਿਸਾਨੀ ਅੰਦੋਲਨ ਨੂੰ ਭਰਵਾਂ ਹੁੰਗਾਰਾ

ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਕਾਰਨ ਅੰਨਦਾਤਾ ਅੱਜ ਅੰਦੋਲਨ ਦੀ ਰਾਹ 'ਤੇ ਹੈ। ਖੇਤੀ ਅੰਦੋਲਨ ਨੂੰ ਹਰ ਪਾਸਿਓ! ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅੰਦੋਲਨ ਵਿਚ ਨੌਜਵਾਨਾਂ, ਔਰਤਾਂ, ਕਲਾਕਾਰਾਂ ਅਤੇ ਅਦਾਕਾਰਾਂ ਨੇ ਵਧ-ਚੜ੍ਹ ਕੇ ਹਿੱਸਾ ਪਾਇਆ। ਕਿਸਾਨ ਅਤੇ ਨੌਜਵਾਨ ਅੰਦੋਲਨ ਨੂੰ ਵਧੀਆ ਅਤੇ ਸ਼ਾਂਤਮਈ ਢੰਗ ਨਾਲ ਕਰ ਰਹੇ ਹਨ। ਨੌਜਵਾਨਾਂ ਅਤੇ ਕਿਸਾਨਾਂ ਦਾ ਹੌਸਲਾ ਅਤੇ ਉਤਸ਼ਾਹ ਇਸ ਗੱਲ ਦਾ ਸਬੂਤ ਹਨ ਕਿ ਸਰਕਾਰ ਆਪਣੇ ਬਿੱਲਾਂ ਨੂੰ ਵਾਪਸ ਲਵੇਗੀ ਅਤੇ ਕਿਸਾਨਾਂ ਦੇ ਹਿਤ ਦੀ ਗੱਲ ਕਰੇਗੀ।

-ਅਮਨਪ੍ਰੀਤ ਕੌਰ ਬਲੱਗਣ
ਚਮਕੌਰ ਸਾਹਿਬ (ਰੋਪੜ)।

ਸਰਕਾਰ ਦੀ ਅੜੀ

ਮੋਦੀ ਸਰਕਾਰ ਆਪਣੇ ਹੀ ਦੇਸ਼ਵਾਸੀਆਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੋ ਰਹੀ। ਸਰਕਾਰ ਦੇ ਚੌਧਰੀਆਂ ਨੇ ਜੋ ਕਾਨੂੰਨ ਠੰਢੇ ਕਮਰਿਆਂ ਵਿਚ ਬੈਠ ਕੇ ਬਣਾਏ ਹਨ, ਉਨ੍ਹਾਂ ਖੇਤੀ ਕਾਨੂੰਨਾਂ ਨੂੰ ਕਿਸਾਨ ਆਪਣੇ ਲਈ ਬਹੁਤ ਹੀ ਹਾਨੀਕਾਰਕ ਸਮਝਦੇ ਹੋਏ, ਮੰਨਣ ਤੋਂ ਇਨਕਾਰ ਕਰ ਰਹੇ ਹਨ। ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਕਾਲੇ ਕਾਨੂੰਨ ਕਹਿ ਰਹੇ ਹਨ। ਇਹ ਕਾਨੂੰਨ ਕਿਸਾਨਾਂ ਲਈ ਗੁਲਾਮੀ ਦੀਆਂ ਜ਼ੰਜੀਰਾਂ ਵਰਗੇ ਹਨ। ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਖੇਤੀ ਮੰਤਰੀ ਤੋਮਰ ਹੋਰੀਂ ਆਪਣੇ-ਆਪ ਨੂੰ ਬਹੁਤ ਸਿਆਣੇ ਸਮਝਦੇ ਹੋਏ ਉਨ੍ਹਾਂ ਕਾਲੇ ਕਾਨੂੰਨਾਂ ਦੀ ਜ਼ੋਰਦਾਰ ਵਕਾਲਤ ਕਰ ਰਹੇ ਹਨ ਤੇ ਉਨ੍ਹਾਂ ਨੂੰ ਵਾਪਸ ਨਾ ਲੈਣ ਲਈ ਅੜੇ ਹੋਏ ਹਨ। ਕੀ ਸਰਕਾਰ ਦੇ ਚੌਧਰੀ ਅੰਨ੍ਹੇ ਹਨ, ਬੋਲੇ ਹਨ ਜਾਂ ਫਿਰ ਵਜ਼ਾਰਤ ਦੀ ਕੁਰਸੀ ਦੇ ਨਸ਼ੇ ਵਿਚ ਆਕੜੇ ਹੋਏ ਹਨ।

-ਭੁਪਿੰਦਰ ਸਿੰਘ ਬੱਸਣ।

ਕਿਸਾਨੀ ਅੰਦੋਲਨ ਤੇ ਖੇਡ ਜਗਤ ਦਾ ਯੋਗਦਾਨ

ਇਸ ਸਮੇਂ ਚੱਲ ਰਹੇ ਕਿਸਾਨੀ ਅੰਦੋਲਨ ਵਿਚ ਖੇਡ ਜਗਤ ਦੇ ਨਾਮਵਰ ਖਿਡਾਰੀਆਂ ਨੇ, ਜਿਨ੍ਹਾਂ ਦੀ ਕੁੱਲ ਗਿਣਤੀ 37 ਹੈ, ਨੇ ਆਪਣੇ ਰਾਸ਼ਟਰੀ ਸਨਮਾਨ ਵਾਪਸ ਕਰਨ ਦਾ ਫ਼ੈਸਲਾ ਲਿਆ ਹੈ ਜੋ ਕਿ ਆਪਣੇ-ਆਪ ਵਿਚ ਬਹੁਤ ਵੱਡੀ ਗੱਲ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਕਬੱਡੀ ਖਿਡਾਰੀਆਂ ਨੇ ਧਰਨੇ ਵਿਚ ਬੈਠੇ ਕਿਸਾਨਾਂ ਲਈ ਲੋੜੀਂਦੀਆਂ ਸਹੂਲਤਾਂ ਪੁੱਜਦਾ ਕਰਨ ਵਿਚ ਬਹੁਤ ਮਦਦ ਕੀਤੀ। ਅਸਲ ਵਿਚ ਇਹ ਸਾਰੇ ਗੁਣ ਖੇਡਾਂ ਤੋਂ ਹੀ ਮਿਲ ਸਕਦੇ ਹਨ। ਆਪਣੀ ਕੌਮ ਲਈ ਦਿਲ ਵਿਚ ਸਤਿਕਾਰ ਤੇ ਜਜ਼ਬਾ ਖਿਡਾਰੀ ਖੇਡ ਮੈਦਾਨ ਵਿਚ ਰਹਿ ਕੇ ਹੀ ਸਿੱਖਦਾ ਹੈ। ਖੇਡਾਂ ਇਕ ਆਮ ਨਾਗਰਿਕ ਨੂੰ ਇਕ ਜ਼ਿੰਮੇਵਾਰ ਨਾਗਰਿਕ ਵਿਚ ਢਾਲਣ ਦਾ ਸਭ ਤੋਂ ਵੱਡਾ ਸਾਧਨ ਹਨ। ਪੰਜਾਬੀਆਂ ਵਿਚ ਆਈ ਇਸ ਕ੍ਰਾਂਤੀ ਨੇ ਭਵਿੱਖ ਵਿਚ ਬਹੁਤ ਸਾਰੇ ਖਿਡਾਰੀ ਪੈਦਾ ਕਰਨੇ ਹਨ, ਬਹੁਤ ਸਾਰੇ ਸੂਰਬੀਰ ਪੈਦਾ ਕਰਨੇ ਹਨ।
ਦਿਲ ਵਿਚ ਇਕ ਆਸ ਜਾਗ ਪਈ ਹੈ ਕਿ ਸ਼ਾਇਦ ਇਸ ਅੰਦੋਲਨ ਦੇ ਖ਼ਤਮ ਹੋਣ ਤੋਂ ਬਾਅਦ ਪੰਜਾਬ ਦੀ ਜਵਾਨੀ ਨਸ਼ਿਆਂ ਵੱਲ ਨਹੀਂ ਬਲਕਿ ਖੇਡ ਦੇ ਮੈਦਾਨਾਂ ਵੱਲ ਰੁਖ਼ ਕਰੇਗੀ। ਕਿਉਂਕਿ ਨੌਜਵਾਨ ਜਾਗ ਚੁੱਕੇ ਹਨ ਇਸ ਅੰਦੋਲਨ ਨੇ ਹਰੇਕ ਵਰਗ ਵਿਚ ਏਕਤਾ ਅਤੇ ਭਾਈਚਾਰੇ ਦੇ ਸਬੰਧ ਬਣਾ ਦਿੱਤੇ ਹਨ, ਉਹ ਚਾਹੇ ਹਰਿਆਣੇ ਜਾਂ ਪੰਜਾਬ ਦੇ ਲੋਕ ਹੋਣ ਜਾਂ ਕਲਾਕਾਰ ਅਤੇ ਖਿਡਾਰੀ। ਸਾਨੂੰ ਮਾਣ ਹੈ ਆਪਣੇ ਉਨ੍ਹਾਂ ਖੇਡ ਜਗਤ ਦੇ ਸੂਰਬੀਰ ਯੋਧਿਆਂ ਉੱਪਰ ਜਿਨ੍ਹਾਂ ਆਪਣੇ ਸੁਪਨਿਆਂ ਨੂੰ ਹਕੀਕਤ ਵਿਚ ਬਦਲਦੇ ਹੋਏ ਪ੍ਰਾਪਤ ਕੀਤੇ ਸਨਮਾਨ ਕੇਵਲ ਕਿਸਾਨਾਂ ਲਈ ਸਰਕਾਰ ਨੂੰ ਵਾਪਸ ਕਰਨ ਦਾ ਫ਼ੈਸਲਾ ਲਿਆ ਹੈ। ਪੰਜਾਬ ਅਤੇ ਕਿਸਾਨੀ ਦੀ ਜਿੱਤ ਦੀ ਆਸ ਵਿਚ....।

-ਹਰਕੀਰਤ ਕੌਰ ਸਭਰਾ।

ਕਿਸਾਨ ਅੰਦੋਲਨ ਬਣਿਆ ਲੋਕ ਸ਼ਕਤੀ

ਕੇਂਦਰ ਸਰਕਾਰ ਵਲੋਂ ਖੇਤੀਬਾੜੀ ਨਾਲ ਸਬੰਧਿਤ ਜਾਰੀ ਕੀਤੇ ਕਾਲੇ ਕਾਨੂੰਨਾਂ ਦੇ ਖਿਲਾਫ਼ ਵਿੱਢੇ ਕਿਸਾਨੀ ਸੰਘਰਸ਼ ਨੂੰ ਜਿਥੇ ਪੰਜਾਬ ਦੇ ਬਾਹਰਲੇ ਸੂਬਿਆਂ ਤੋਂ ਵੀ ਭਰਪੂਰ ਸਾਥ ਮਿਲਿਆ, ਉਥੇ ਜਨਤਕ ਜਥੇਬੰਦੀਆਂ ਤੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਰਕਾਰ ਦੇ ਅੜੀਅਲ ਰਵੱਈਏ ਖਿਲਾਫ਼ ਕਿਸਾਨਾਂ ਵਲੋਂ ਚੁੱਕੇ ਗਏ ਕਦਮ ਲੋਕ ਲਹਿਰ ਬਣਦੇ ਜਾ ਰਹੇ ਹਨ। ਦੇਸ਼ਾਂ-ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਵਲੋਂ ਵੀ ਇਸ ਸੰਘਰਸ਼ ਦਾ ਜ਼ੋਰਦਾਰ ਸਮਰਥਨ ਕੀਤਾ ਜਾ ਰਿਹਾ ਹੈ।
ਇਕ ਪਾਸੇ ਕੋਰੋਨਾ ਮਹਾਂਮਾਰੀ ਦਾ ਡਰ ਤੇ ਦੂਜੇ ਪਾਸੇ ਸਾਡੇ ਦੇਸ਼ ਦਾ ਕਿਸਾਨ ਬੇਖੌਫ਼ ਬੜੇ ਜੋਸ਼, ਜਜ਼ਬੇ ਤੇ ਚੜ੍ਹਦੀ ਕਲਾ ਵਿਚ ਰਹਿ ਕੇ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਿਹਾ ਹੈ। ਦਿਨੋ-ਦਿਨ ਇਹ ਇਕੱਠ ਹੋਰ ਵੱਡਾ ਹੁੰਦਾ ਜਾ ਰਿਹਾ ਹੈ। ਕੇਂਦਰ ਸਰਕਾਰ ਨੂੰ ਆਪਣਾ ਰਵੱਈਆ ਬਦਲਣਾ ਚਾਹੀਦਾ ਹੈ। ਲੋੜ ਤਾਂ ਇਸ ਗੱਲ ਦੀ ਸੀ ਕਿ ਸੂਬਾ ਪੱਧਰੀ ਅੰਦੋਲਨ ਹੋਣ 'ਤੇ ਹੀ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਦੀ। ਪਰ ਅਫ਼ਸੋਸ ਕੇਂਦਰ ਦੀ ਬੇਰੁਖ਼ੀ ਸਦਕਾ ਹੀ ਇਹ ਇਕੱਠ ਲਗਾਤਾਰ ਵਧ ਰਿਹਾ ਹੈ। ਸੋ, ਸਰਕਾਰ ਗੰਭੀਰਤਾ ਨਾਲ ਇਸ ਮੁੱਦੇ 'ਤੇ ਵਿਚਾਰ ਕਰੇ ਤੇ ਹੱਲ ਕੱਢੇ।

-ਗੁਰਜੀਤ ਕੌਰ, ਮੋਗਾ।

15-12-2020

 ਖੇਤੀਬਾੜੀ ਕਾਨੂੰਨ ਕਾਰਪੋਰੇਟਾਂ ਪੱਖੀ

ਤਿੰਨ ਖੇਤੀ ਕਾਨੂੰਨਾਂ ਦੀ ਅਸਲੀਅਤ ਕੀ ਹੈ, ਪਹਿਲੋਂ ਇਸ ਨੂੰ ਸਮਝਣਾ ਜ਼ਰੂਰੀ ਹੈ। ਇਹ ਕਾਨੂੰਨ ਕੇਵਲ ਕਿਸਾਨਾਂ ਨੂੰ ਪ੍ਰਭਾਵਿਤ ਨਹੀਂ ਕਰਦੇ, ਸਗੋਂ ਭਾਰਤ ਦੀ 80 ਫ਼ੀਸਦੀ ਆਬਾਦੀ ਦੇ ਵਿਰੁੱਧ ਹਨ। ਜਿਨ੍ਹਾਂ ਪੂੰਜੀਪਤੀਆਂ ਵਾਸਤੇ ਇਹ ਕਾਨੂੰਨ ਬਣਾਏ ਗਏ ਹਨ, ਉਨ੍ਹਾਂ ਦੀ ਨਜ਼ਰ ਭਾਰਤ ਦੇ ਖੁਦਰਾ ਬਾਜ਼ਾਰ 'ਤੇ ਹੈ ਜੋ ਲਗਪਗ 12 ਹਜ਼ਾਰ ਅਰਬ ਦੇ ਕਰੀਬ ਬਣਦਾ ਹੈ। ਜਿਸ ਪੂੰਜੀਪਤੀ ਦੀ ਨਜ਼ਰ ਇਸ ਬਾਜ਼ਾਰ 'ਤੇ ਪੈ ਗਈ, ਉਹ ਇਸ ਸਾਰੇ ਨੂੰ ਆਪਣੇ ਅਧੀਨ ਲੈਣਾ ਚਾਹੁੰਦਾ ਹੈ।
ਅਜੋਕੀ ਸਥਿਤੀ ਵਿਚ ਭਾਰਤ ਦਾ ਕਿਸਾਨ ਆਪਣੀ ਮਰਜ਼ੀ ਨਾਲ ਇਲਾਕੇ ਵਿਚ ਉਪਲਬੱਧ ਸਹੂਲਤਾਂ ਅਨੁਸਾਰ ਆਪਣੀਆਂ ਫ਼ਸਲਾਂ ਦੀ ਬਿਜਾਈ ਕਰਦਾ ਹੈ, ਇਹ ਵਿਵਸਥਾ ਵੱਡੇ ਵਪਾਰੀ ਨੂੰ ਮਨਜ਼ੂਰ ਨਹੀਂ ਹੁੰਦੀ। ਉਸ ਦੀ ਇੱਛਾ ਹੁੰਦੀ ਹੈ ਕਿ ਕਿਸਾਨ ਉਸ ਦੀ ਮਰਜ਼ੀ ਨਾਲ ਫਸਲਾਂ ਬੀਜੇ। ਕਿਸਾਨ ਨੂੰ ਆਪਣੀ ਹੀ ਜ਼ਮੀਨ ਪੂੰਜੀਪਤੀ ਕੋਲੋਂ ਠੇਕੇ 'ਤੇ ਲੈਣੀ ਪਵੇਗੀ ਤੇ ਉਸ ਦੀ ਜ਼ਮੀਨ ਤੇ ਉਸ ਦੀ ਮਾਲਕੀ ਨਹੀਂ ਰਹੇਗੀ। ਮਹਿੰਗਾਈ ਵਧ ਜਾਵੇਗੀ, ਜੋ ਦੇਸ਼ ਦੀ ਸਾਰੀ ਵਸੋਂ ਨੂੰ ਪ੍ਰਭਾਵਿਤ ਕਰੇਗੀ। ਇਹ ਕਾਨੂੰਨ ਸਿਰਫ਼ ਪੂੰਜੀਪਤੀਆਂ ਨੂੰ ਇਸ ਨਵੀਂ ਬਾਜ਼ਾਰ ਵਿਵਸਥਾ ਦਾ ਲਾਭ ਦੇਣ ਵਾਸਤੇ ਬਣਾਏ ਗਏ ਹਨ, ਇਹ ਕਾਨੂੰਨ ਆਮ ਲੋਕਾਂ ਲਈ ਨਹੀਂ ਹਨ ਤੇ ਇਹ ਕਿਸਾਨਾਂ ਨੂੰ ਵੀ ਬਰਬਾਦ ਕਰਨਗੇ ਤਾਂ ਹੀ ਇਨ੍ਹਾਂ ਕਾਨੂੰਨਾਂ ਦਾ ਵਿਆਪਕ ਤੌਰ 'ਤੇ ਵਿਰੋਧ ਹੋ ਰਿਹਾ ਹੈ।

-ਵਿਦਵਾਨ ਸਿੰਘ ਸੋਨੀ, ਪਟਿਆਲਾ।

ਕੰਗਨਾ ਰਣੌਤ ਨੂੰ ਮੂੰਹ ਤੋੜਵਾਂ ਜਵਾਬ

ਜਿਥੇ ਕਿਸਾਨੀ ਸੰਘਰਸ਼ ਸਿਖਰਾਂ ਛੂਹਣ ਦੇ ਨਤੀਜੇ 'ਤੇ ਪਹੁੰਚਿਆ ਹੈ ਤੇ ਇਹ ਸੰਘਰਸ਼ ਕਿਸਾਨਾਂ, ਨੌਜਵਾਨਾਂ ਅਤੇ ਪੰਜਾਬੀ ਕਲਾਕਾਰਾਂ ਦੇ ਲਈ ਔਕੜਾਂ ਭਰਿਆ ਜਾਪਦਾ ਹੈ। ਇਸ ਸੰਘਰਸ਼ ਵਿਚ ਕੰਗਨਾ ਨੇ ਗ਼ਲਤ ਸ਼ਬਦਾਵਲੀ ਵਰਤੀ ਸੀ, ਉਸ ਦੇ ਲਈ ਹੀ ਕੰਗਨਾ ਰਣੌਤ ਨੂੰ ਮੂੰਹ ਤੋੜ ਜਵਾਬ ਮਿਲ ਰਿਹਾ ਹੈ। ਭਾਵੇਂ ਉਸ ਨੇ ਆਪਣੀ ਟਵੀਟ ਵਾਪਸ ਲੈ ਲਈ ਹੈ ਪਰ ਉਹ ਅਜੇ ਵੀ ਆਪਣੀਆਂ ਨੀਚ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ। ਉਹ ਹੁਣ ਵੀ ਦੁਰਵਿਵਹਾਰ ਕਰਦੀ ਨਜ਼ਰ ਆ ਰਹੀ ਹੈ। ਕੰਗਨਾ ਨੂੰ ਉਸ ਦੇ ਇਸ ਮੰਦਭਾਗੇ ਕੰਮ ਲਈ ਬਹੁਤ ਕੁਝ ਸੁਣਨਾ ਪੈ ਰਿਹਾ ਹੈ, ਉਸ ਦੀ ਭਲਾਈ ਇਸ ਦੇ ਵਿਚ ਹੀ ਹੈ ਕਿ ਉਹ ਬਜ਼ੁਰਗ ਮਾਂ ਤੋਂ ਮੁਆਫ਼ੀ ਮੰਗ ਲਵੇ ਅਤੇ ਅੱਗੇ ਤੋਂ ਸਦਬੁੱਧੀ ਤੋਂ ਕੰਮ ਲੈਣ ਦਾ ਨਿਸ਼ਚਾ ਕਰੇ।

-ਅਮਨਪ੍ਰੀਤ ਕੌਰ ਬਲੱਗਣ
ਚਮਕੌਰ ਸਾਹਿਬ, (ਰੋਪੜ)।

ਜੀ ਜੀ ਕਬੂਲ ਹੈ

ਸਰਕਾਰ ਵੀ ਜਾਣਦੀ ਹੈ ਕਿ ਪੂਰਾ ਕਾਨੂੰਨ ਹੀ ਗਲਤ ਹੈ ਤੇ ਹੁਣ ਉਹ ਪੋਚੇ 'ਤੇ ਪੋਚੇ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੋਦੀ-ਸ਼ਾਹ ਦੇ ਖੇਮੇ ਨੇ ਕਦੀ ਸੋਚਿਆ ਵੀ ਨਹੀਂ ਹੋਣਾ ਕਿ ਇਨ੍ਹਾਂ ਨੂੰ ਕਿਸੇ ਕਾਨੂੰਨ ਨੂੰ ਲਾਗੂ ਕਰਨ ਲਈ ਏਨੀ ਸਿਰ ਖਪਾਈ ਵੀ ਕਰਨੀ ਪੈ ਸਕਦੀ ਹੈ। ਇਨ੍ਹਾਂ ਨੂੰ ਆਦਤ ਪਈ ਹੋਈ ਸੀ ਕਿ ਇਹ ਕਾਨੂੰਨ ਲਿਆਉਂਦੇ ਸੀ ਤੇ ਅੱਗੇ ਮੂਰਤੀਆਂ ਵਾਂਗ ਬੈਠੇ ਸਾਰੇ 'ਜੀ ਜੀ ਕਬੂਲ ਹੈ' ਆਖ ਕੇ ਮਨਜ਼ੂਰ ਕਰ ਲੈਂਦੇ ਸੀ ਪਰ ਅੱਜ ਜਿੱਦਾਂ ਇਹ ਸਰਕਾਰ ਫਸੀ ਹੈ, ਇਹ ਬੇਸ਼ੱਕ ਅਜੇ ਜਿੱਤ ਨਹੀਂ ਹੈ ਪਰ ਜਿੱਤ ਦੇ ਰਾਹ ਵੱਲ ਵਧਿਆ ਤਕੜਾ ਕਦਮ ਹੈ। ਅੱਜ ਦੇ ਦਿਨ 'ਚ ਸਭ ਤੋਂ ਚੰਗੀ ਗੱਲ ਇਹੀ ਰਹੀ ਕਿ ਕਿਸਾਨ ਆਗੂਆਂ ਨੇ ਸਰਕਾਰ ਦੇ ਸ਼ਾਹੀ ਖਾਣੇ ਨੂੰ ਨਾ ਖਾ ਕੇ ਆਪਣੀ ਰੋਟੀ ਮੰਗਵਾ ਕੇ ਖਾਧੀ ਹੈ। ਫਿਲਹਾਲ ਦੀ ਘੜੀ ਕਿਸਾਨਾਂ ਦਾ ਪਲੜਾ ਭਾਰੀ ਹੈ।

-ਤੇਜਿੰਦਰ ਸ਼ਰਮਾ ਸੰਘੇੜਾ ਲਾਇਬ੍ਰੇਰੀਅਨ।

ਰੁੱਖਾਂ ਦੀ ਸੰਭਾਲ

ਰੁੱਖ ਮੁੱਢ ਕਦੀਮ ਤੋਂ ਹੀ ਮਨੁੱਖ ਦੇ ਦੋਸਤ ਰਹੇ ਹਨ। ਜਨਮ ਤੋਂ ਲੈ ਕੇ ਮਰਨ ਤੱਕ ਰੁੱਖਾਂ ਦੀ ਮਨੁੱਖੀ ਜ਼ਿੰਦਗੀ ਵਿਚ ਮਹੱਤਤਾ ਰਹੀ ਹੈ। ਇਸ ਕਰਕੇ ਇਨ੍ਹਾਂ ਦੀ ਸਾਂਭ-ਸੰਭਾਲ ਸਾਡਾ ਮੁਢਲਾ ਫਰਜ਼ ਬਣਦਾ ਹੈ। ਪਿੰਡਾਂ ਵਿਚ ਨੌਜਵਾਨ ਵਰਗ ਰੁੱਖ ਲਗਾਉਣ ਦਾ ਅਹਿਮ ਰੋਲ ਅਦਾ ਕਰ ਰਹੇ ਹਨ ਜੋ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਜੇਕਰ ਵਿਗਿਆਨਕ ਪੱਖ ਤੋਂ ਦੇਖਿਆ ਜਾਵੇ ਤਾਂ 50 ਸਾਲ ਵਿਚ ਇਕ ਦਰੱਖਤ 3 ਫ਼ੀਸਦੀ ਦੇ ਲਗਪਗ ਤਾਪਮਾਨ ਨੂੰ ਘੱਟ ਕਰਦਾ ਹੈ, 3 ਕਿੱਲੋ ਕਾਰਬਨ ਡਾਈਆਕਸਾਈਡ ਹਰ ਸਾਲ ਸੋਖਦਾ ਹੈ, 35 ਲੱਖ ਰੁਪਏ ਦੇ ਹਵਾ ਪ੍ਰਦੂਸ਼ਣ ਨੂੰ ਨਿਯੰਤਰਣ ਕਰਦਾ ਹੈ, 17.50 ਲੱਖ ਰੁਪਏ ਦੀ ਆਕਸੀਜਨ ਪੈਦਾ ਕਰਦਾ ਹੈ, 41 ਲੱਖ ਰੁਪਏ ਦੇ ਪਾਣੀ ਦੀ ਰੀਸਾਈਕਲਿੰਗ ਕਰਦਾ ਹੈ, 300 ਦਰੱਖਤ ਮਿਲ ਕੇ ਇਕ ਬਾਲਗ ਵਿਅਕਤੀ ਦੁਆਰਾ ਫੈਲਾਏ ਗਏ ਪ੍ਰਦੂਸ਼ਣ ਨੂੰ ਖ਼ਤਮ ਕਰਦੇ ਹਨ।
ਜੇਕਰ ਅਸੀਂ ਸਾਰੇ ਆਪਣਾ-ਆਪਣਾ ਫਰਜ਼ ਪਛਾਣਦੇ ਤਾਂ ਬਰਸਾਤ ਦੇ ਦਿਨਾਂ 'ਚ ਅਸੀਂ ਅਣਗਿਣਤ ਰੁੱਖ ਲਗਾ ਸਕਦੇ ਹਾਂ, ਜਿਨ੍ਹਾਂ ਰੁੱਖਾਂ ਦੁਆਲੇ ਸ੍ਰਿਸ਼ਟੀ ਦਾ ਚੱਕਰ ਚਲਦਾ ਹੈ, ਸਵੇਰ ਦੀ ਦਾਤਣ ਤੋਂ ਲੈ ਕੇ ਰਾਤ ਨੂੰ ਸੌਣ ਵਾਲੇ ਮੰਜੇ ਤੱਕ ਸਾਡੀ ਹਰ ਲੋੜ ਰੁੱਖਾਂ ਤੋਂ ਪੂਰੀ ਹੁੰਦੀ ਹੈ, ਇਸ ਕਰਕੇ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਦਗੀ ਵਿਚ ਘੱਟੋ-ਘੱਟ 20 ਰੁੱਖ ਲਗਾ ਕੇ ਉਨ੍ਹਾਂ ਦੀ ਸਾਂਭ-ਸੰਭਾਲ ਯਕੀਨੀ ਬਣਾਉਣੀ ਚਾਹੀਦੀ ਹੈ।

-ਡਾ: ਮਨਪ੍ਰੀਤ ਸੂਦ ਆਲੋਵਾਲ
ਸ਼ਹੀਦ ਭਗਤ ਸਿੰਘ ਨਗਰ।

ਮਾਪਿਆਂ ਦੀ ਹੋ ਰਹੀ ਬੇਕਦਰੀ

ਅੱਜਕਲ੍ਹ ਸਾਡੇ ਬਜ਼ੁਰਗ ਮਾਪਿਆਂ ਦੀ ਬਹੁਤ ਬੇਕਦਰੀ ਹੋ ਰਹੀ ਹੈ ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਜਿਨ੍ਹਾਂ ਮਾਪਿਆਂ ਨੇ ਆਪਣੇ ਪੁੱਤਰਾਂ ਲਈ ਆਪਣੀਆਂ ਖੁਸ਼ੀਆਂ ਵੀ ਕੁਰਬਾਨ ਕਰ ਦਿੱਤੀਆਂ ਹਨ, ਉਹੀ ਪੁੱਤਰ ਆਪਣੇ ਪੈਰਾਂ ਸਿਰ ਖੜ੍ਹੇ ਹੋ ਕੇ ਆਪਣੇ ਮਾਪਿਆਂ ਦਾ ਸਤਿਕਾਰ ਕਰਨਾ ਭੁੱਲ ਜਾਂਦੇ ਹਨ। ਅੱਜਕਲ੍ਹ ਬਹੁਤੇ ਬਜ਼ੁਰਗ ਮਾਪੇ ਤਾਂ ਵਿਚਾਰੇ ਮਜਬੂਰ ਹੋ ਕੇ ਆਪਣੇ ਪੁੱਤਰਾਂ ਤੋਂ ਵੱਖ ਆਪਣੀ ਰੋਟੀ ਆਪ ਬਣਾਉਂਦੇ ਹਨ। ਉਨ੍ਹਾਂ ਦੇ ਪੁੱਤਰ ਰੋਟੀ ਨਹੀਂ ਦਿੰਦੇ।
ਇਨ੍ਹਾਂ ਬਜ਼ੁਰਗ ਮਾਪਿਆਂ ਦਾ ਬੁਢਾਪਾ ਰੁਲ ਰਿਹਾ ਹੈ। ਇਨ੍ਹਾਂ ਮਾਪਿਆਂ ਨੂੰ ਆਪਣੇ ਪੁੱਤਰਾਂ ਤੋਂ ਇਹ ਉਮੀਦਾਂ ਸਨ ਕਿ ਉਨ੍ਹਾਂ ਦੇ ਪੁੱਤਰ ਵੱਡੇ ਹੋ ਕੇ ਬੁਢਾਪੇ ਵਿਚ ਸਹਾਰਾ ਬਣਨਗੇ। ਪਰ ਜਿਸ ਤਰ੍ਹਾਂ ਮਾਪੇ ਸੋਚਦੇ ਹਨ ਬਹੁਤੇ ਮਾਪਿਆਂ ਦੇ ਸੁਪਨੇ ਪੂਰੇ ਨਹੀਂ ਹੁੰਦੇ। ਅੱਜ ਬਹੁਤੇ ਪੁੱਤਰ ਤਾਂ ਵਿਆਹ ਹੋਣ ਤੋਂ ਕੁਝ ਮਹੀਨੇ ਬਾਅਦ ਹੀ ਆਪਣੇ ਮਾਪਿਆਂ ਨੂੰ ਵੱਖ ਕਰ ਦਿੰਦੇ ਹਨ। ਹਰ ਰੋਜ਼ ਅਖ਼ਬਾਰਾਂ ਵਿਚ ਵੀ ਅਜਿਹੀਆਂ ਖ਼ਬਰਾਂ ਪੜ੍ਹਣ ਨੂੰ ਮਿਲ ਰਹੀਆਂ ਹਨ ਕਿ ਬਜ਼ੁਰਗ ਮਾਪਿਆਂ ਨੂੰ ਘਰੋਂ ਜਬਰੀ ਪੁੱਤਰ ਵਲੋਂ ਕੱਢਿਆ ਜਾ ਰਿਹਾ ਹੈ।
ਜੇਕਰ ਨੌਜਵਾਨ ਆਪਣੇ ਮਾਪਿਆਂ ਦੀ ਸੇਵਾ ਸੱਚੇ ਦਿਲੋਂ ਕਰਨ ਤਾਂ ਉਹ ਵੀ ਗੁਰਦੁਆਰਿਆਂ ਵਿਚ ਕੀਤੀ ਸੇਵਾ ਨਾਲੋਂ ਘੱਟ ਨਹੀਂ ਹੈ। ਬਜ਼ੁਰਗ ਮਾਪਿਆਂ ਦੀਆਂ ਅਸੀਸਾਂ ਸਾਨੂੰ ਸਾਡੀ ਅਸਲੀ ਮੰਜ਼ਿਲ 'ਤੇ ਪਹੁੰਚਾ ਦਿੰਦੀਆਂ ਹਨ। ਇਸ ਕਰਕੇ ਸਾਡੇ ਨੌਜਵਾਨਾਂ ਨੂੰ ਆਪਣੇ ਮਾਪਿਆਂ ਦੀ ਬੇਕਦਰੀ ਨਹੀਂ ਕਰਨੀ ਚਾਹੀਦੀ ਤੇ ਮਾਪਿਆਂ ਦੇ ਕਹਿਣੇ ਵਿਚ ਹੀ ਚੱਲਣਾ ਚਾਹੀਦਾ ਹੈ ਤੇ ਮਾਪਿਆਂ ਦਾ ਸਤਿਕਾਰ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ।

-ਅਰਮਿੰਦਰਪਾਲ ਸਿੰਘ
ਪਿੰਡ ਰਾਏਕੋਟ, ਜ਼ਿਲ੍ਹਾ ਲੁਧਿਆਣਾ।

ਨੌਜਵਾਨਾਂ ਦਾ ਹੱਕਾਂ ਪ੍ਰਤੀ ਜਾਗਰੂਕ ਹੋਣਾ

ਕਿਸਾਨੀ ਸੰਘਰਸ਼ ਜਿਥੇ ਪੰਜਾਬ ਦੇ ਪਿੰਡਾਂ ਤੋਂ ਚੱਲ ਕੇ ਦਿੱਲੀ ਦੀਆਂ ਸਰਹੱਦਾਂ 'ਤੇ ਪਹੁੰਚ ਚੁੱਕਾ ਹੈ, ਉਥੇ ਹੀ ਇਸ ਸੰਘਰਸ਼ ਨਾਲ ਪੂਰੇ ਦੇਸ਼ ਵਿਚ ਏਕਤਾ ਦੀ ਇਕ ਲਹਿਰ ਵੀ ਉੱਠ ਗਈ ਹੈ। ਪੰਜਾਬ ਦੇ ਨੌਜਵਾਨ ਵਰਗ ਦੇ ਇਸ ਸੰਘਰਸ਼ ਵਿਚ ਵੱਧ ਤੋਂ ਵੱਧ ਅੱਗੇ ਆਉਣ ਨਾਲ ਉਨ੍ਹਾਂ ਸਿਰਫ ਪੰਜਾਬ ਹੀ ਨਹੀਂ, ਸਗੋਂ ਬਾਕੀ ਸੂਬਿਆਂ ਦੀ ਨੌਜਵਾਨ ਪੀੜ੍ਹੀ ਨੂੰ ਵੀ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਹੈ। ਪੰਜਾਬ ਦੇ ਇਤਿਹਾਸ ਵਿਚ ਪਹਿਲਾਂ ਤੋਂ ਹੀ ਹਰ ਸੰਘਰਸ਼ ਵਿਚ ਨੌਜਵਾਨ ਪੀੜ੍ਹੀ ਦਾ ਬਹਮੁੱਲਾ ਯੋਗਦਾਨ ਰਿਹਾ ਹੈ। ਇਸੇ ਤਰ੍ਹਾਂ ਹੀ ਇਸ ਕਿਸਾਨੀ ਸੰਘਰਸ਼ ਵਿਚ ਨੌਜਵਾਨ ਪੀੜ੍ਹੀ ਨੇ ਅੱਗੇ ਆ ਕੇ ਫਿਰ ਤੋਂ ਇਕ ਇਤਿਹਾਸ ਰਚਿਆ ਹੈ ਅਤੇ ਪੰਜਾਬ ਦੀ ਹੁਣ ਦੀ ਬਣੀ ਇਕ ਤਸਵੀਰ (ਜੋ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਨੇ ਖਾ ਲਈ ਹੈ) ਨੂੰ ਗ਼ਲਤ ਸਾਬਤ ਕਰ ਦਿਖਾਇਆ ਹੈ। ਇਸ ਦੇ ਨਾਲ ਹੀ ਹੋਰ ਬਾਕੀ ਨੌਜਵਾਨ ਮੁੰਡੇ ਕੁੜੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਇਸ ਸੰਘਰਸ਼ ਵਿਚ ਹਿੱਸਾ ਲੈਣ ਤਾਂ ਜੋ ਕੇਂਦਰ ਤੋਂ ਇਸ ਜੰਗ ਨੂੰ ਜਲਦੀ ਜਿੱਤਿਆ ਜਾ ਸਕੇ ਅਤੇ ਮੌਸਮ ਦੇ ਅਨੁਸਾਰ ਹੁਣ ਠੰਢ ਵਿਚ ਆਪਣੇ ਬਜ਼ੁਰਗਾਂ ਨੂੰ ਇਸ ਕੇਂਦਰ ਵਲੋਂ ਅਤੇ ਕੁਦਰਤੀ ਠੰਢ ਦੇ ਕਹਿਰ ਤੋਂ ਬਚਾਇਆ ਜਾ ਸਕੇ।

-ਕਮਲਪ੍ਰੀਤ ਕੌਰ ਜੰਗਪੁਰਾ ਮੁਹਾਲੀ।

14-12-2020

 ਕਿਸਾਨੀ ਸੰਘਰਸ਼

ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੈ। ਜ਼ਿਆਦਾਤਰ ਆਬਾਦੀ ਪਿੰਡਾਂ ਵਿਚ ਵਸਦੀ ਹੈ। ਦੇਸ਼ ਦਾ ਹਰ ਇਕ ਨਾਗਰਿਕ ਸਿੱਧੇ ਜਾਂ ਅਸਿੱਧੇ ਰੂਪ ਵਿਚ ਕਿਸਾਨ ਨਾਲ ਜੁੜਿਆ ਹੋਇਆ ਹੈ। ਪਰ ਦੇਸ਼ ਦੀ ਕੇਂਦਰ ਸਰਕਾਰ ਨੇ ਬਿਨਾਂ ਕਿਸਾਨਾਂ ਦੀ ਸਲਾਹ ਤੋਂ ਤਿੰਨ ਮਾਰੂ ਕਾਨੂੰਨ ਲਾਗੂ ਕੀਤੇ ਹਨ। ਜੋ ਕਿਸੇ ਤਰ੍ਹਾਂ ਨਾਲ ਵੀ ਕਿਸਾਨੀ ਦਾ ਪੱਖ ਨਹੀਂ ਪੂਰਦੇ। ਸਾਨੂੰ ਅਜਿਹੀ ਸਰਕਾਰ ਦੀ ਲੋੜ ਨਹੀਂ ਹੈ ਜੋ ਬਿਨਾਂ ਮੰਗੇ ਹੀ ਕਿਸੇ ਵੀ ਵਰਗ ਦਾ ਭਲਾ ਚਾਹੇ। ਦੇਸ਼ ਦੇ ਕੁਝ ਪਰਿਵਾਰਾਂ ਨੂੰ ਖੁਸ਼ ਕਰਨ ਲਈ ਜਨਤਾ ਨੂੰ ਨਰਾਜ਼ ਕਰਨਾ ਸਰਕਾਰ ਨੂੰ ਆਉਣ ਵਾਲੇ ਸਮੇਂ ਵਿਚ ਖਤਰਨਾਕ ਮੋੜ ਵਿਚ ਵੀ ਤਬਦੀਲ ਕਰ ਸਕਦਾ ਹੈ। ਸਾਡਾ ਇਤਿਹਾਸ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅੰਦੋਲਨਾਂ ਵਿਚੋਂ ਹੀ ਆਜ਼ਾਦੀ ਦਾ ਜਨਮ ਹੁੰਦਾ ਹੈ ਤੇ ਤਾਨਾਸ਼ਾਹੀ ਕਰਨ ਵਾਲਿਆਂ ਦਾ ਅੰਤ ਹੋ ਜਾਂਦਾ ਹੈ। ਸੋ, ਸਰਕਾਰ ਜੀ ਸਮਝੋ ਦੇਸ਼ ਨੂੰ ਸਾਂਭੋ ਨਾ ਕਿ ਪੂੰਜੀਪਤੀਆਂ ਨੂੰ ਵੇਚੋ?

-ਜਸਦੀਪ ਸਿੰਘ ਖਾਲਸਾ, ਖੰਨਾ।

ਲਾਠੀਚਾਰਜ ਦੀ ਨਿੰਦਾ

ਪਿਛਲੇ ਦਿਨੀਂ 'ਅਜੀਤ' 'ਚ ਲੱਗੀ ਖ਼ਬਰ ਪੜ੍ਹੀ ਕਿ ਚੰਡੀਗੜ੍ਹ ਵਿਖੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਦੇ ਵਿਰੁੱਧ ਭਾਰਤ ਬੰਦ ਦਾ ਸ਼ਾਂਤਮਈ ਢੰਗ ਨਾਲ ਸਮਰਥਨ ਕਰ ਰਹੇ ਟ੍ਰਾਈਸਿਟੀ ਦੇ ਮੁੰਡੇ-ਕੁੜੀਆਂ ਤੇ ਹੋਰ ਜਾਗਰੂਕ ਲੋਕਾਂ ਉੱਪਰ ਉਥੋਂ ਦੇ ਪੁਲਿਸ ਪ੍ਰਬੰਧ ਵਲੋਂ ਲਾਠੀਚਾਰਜ ਕੀਤਾ ਗਿਆ, ਜਿਸ ਨਾਲ ਕਈਆਂ ਦੇ ਸੱਟਾਂ ਵੀ ਲੱਗੀਆਂ। ਕੇਂਦਰ ਸਰਕਾਰ ਤੇ ਉਸ ਦੇ ਵਜ਼ੀਰਾਂ ਦੇ ਕੰਨਾਂ ਤੱਕ ਆਪਣੀ ਆਵਾਜ਼ ਸ਼ਾਂਤਮਈ ਢੰਗ ਨਾਲ ਪਹੁੰਚਾਉਣ ਵਾਲਿਆਂ ਉੱਪਰ ਚੰਡੀਗੜ੍ਹ ਪੁਲਿਸ ਵਲੋਂ ਜਲ ਤੋਪਾਂ ਅਤੇ ਲਾਠੀਆਂ ਨਾਲ ਤਸ਼ੱਦਦ ਕਰਨਾ ਬਹੁਤ ਹੀ ਮੰਦਭਾਗਾ ਹੈ। ਸੰਘਰਸ਼ ਕਰ ਰਹੇ ਉਕਤ ਲੋਕਾਂ ਉੱਪਰ ਪੁਲਸੀਆ ਜਬਰ ਕੀਤੇ ਜਾਣ ਦੀ ਅਸੀਂ ਕਰੜੇ ਸ਼ਬਦਾਂ 'ਚ ਨਿੰਦਾ ਕਰਦੇ ਹਾਂ।

-ਦਰਸ਼ਨ ਬਾਈਪੱਤੋ
ਪਿੰਡ ਪੱਤੋ ਹੀਰਾ ਸਿੰਘ (ਮੋਗਾ)

ਬੁਲੰਦ ਹੌਸਲੇ

ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਕਿਸਾਨਾਂ ਨੇ 26 ਨਵੰਬਰ ਨੂੰ ਦਿੱਲੀ ਵੱਲ ਨੂੰ ਕੂਚ ਕੀਤਾ ਸੀ। ਦਿੱਲੀ ਵੱਲ ਕੂਚ ਕਰਦਿਆਂ ਰਸਤੇ ਵਿਚ ਕਿਸਾਨਾਂ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਉੱਪਰ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ, ਸੜਕਾਂ ਤੇ ਬੈਰੀਕੇਡਿੰਗ ਕੀਤੀ ਗਈ, ਟੋਏ ਪੁੱਟੇ ਗਏ, ਵੱਡੇ-ਵੱਡੇ ਪੱਥਰ ਰੱਖੇ ਗਏ ਤਾਂ ਜੋ ਕਿਸੇ ਨਾ ਕਿਸੇ ਤਰੀਕੇ ਨਾਲ ਇਨ੍ਹਾਂ ਨੂੰ ਰੋਕਿਆ ਜਾਵੇ ਪਰ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਨਹੀਂ ਸੀ ਪਤਾ ਕਿ ਪੰਜਾਬੀ ਸੱਭਿਆਚਾਰ ਸਦਾ ਆਪਣੇ ਹੱਕਾਂ ਲਈ ਜੂਝਦਾ ਆਇਆ ਹੈ, ਇੰਨੀਆਂ ਔਕੜਾਂ ਦੇ ਬਾਵਜੂਦ ਵੀ ਉਨ੍ਹਾਂ ਆਪਣਾ ਹੌਸਲਾ ਨਾ ਛੱਡਿਆ, ਸਗੋਂ ਜੋਸ਼ ਘਟਣ ਦੀ ਥਾਂ ਹੋਰ ਵਧਦਾ ਗਿਆ। ਇਸ ਅੰਦੋਲਨ ਵਿਚ ਸ਼ਮੂਲੀਅਤ ਕਰ ਰਹੇ ਬਜ਼ੁਰਗਾਂ ਨੂੰ ਜੇ ਪੁੱਛਿਆ ਜਾਵੇ ਕਿ 'ਇੰਨੀ ਠੰਢ ਪੈ ਰਹੀ ਹੈ ਕਿ ਤੁਸੀਂ ਘਰ ਵਾਪਸ ਨਹੀਂ ਜਾਓਗੇ ਤਾਂ ਉਨ੍ਹਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਉਹ ਘਰੋਂ ਅਰਦਾਸ ਕਰਕੇ ਨਿਕਲੇ ਸਨ ਤੇ ਉਹ ਆਪਣੇ ਹੱਕ ਲੈ ਕੇ ਮੁੜਨਗੇ, ਠੰਢ ਦਾ ਕੀ ਏ, ਸਾਡੇ ਗੁਰੂ ਸਾਹਿਬਾਨ ਦੇ ਲਾਲਾਂ ਨੇ ਵੀ ਤਾਂ ਇਨ੍ਹਾਂ ਦਿਨਾਂ 'ਚ ਠੰਢੇ ਬੁਰਜ ਵਿਚ ਰਾਤਾਂ ਗੁਜ਼ਾਰੀਆਂ ਸਨ।'

-ਏਕਮਨੂਰ ਸਿੰਘ
ਪਿੰਡ ਫੱਜੂਪੁਰ, ਡਾਕ; ਧਾਰੀਵਾਲ,
ਜ਼ਿਲ੍ਹਾ ਗੁਰਦਾਸਪੁਰ।

ਕਿਸਾਨ ਹੈ ਤਾਂ ਜਹਾਨ ਹੈ

ਲਗਪਗ 50-60 ਸਾਲ ਪਹਿਲਾਂ ਭਾਰਤ ਦੇਸ਼ ਨੂੰ ਅਨਾਜ ਲਈ ਵਿਦੇਸ਼ਾਂ ਅੱਗੇ ਹੱਥ ਅੱਡਣੇ ਪੈਂਦੇ ਸਨ ਤਾਂ ਜੋ ਦੇਸ਼ ਨੂੰ ਭੁੱਖਮਰੀ 'ਚੋਂ ਬਾਹਰ ਕੱਢਿਆ ਜਾ ਸਕੇ। ਫਿਰ ਸਰਕਾਰ ਨੇ ਦੇਸ਼ ਨੂੰ ਭੁੱਖਮਰੀ 'ਚੋਂ ਬਾਹਰ ਕੱਢਣ ਲਈ ਕਿਸਾਨਾਂ ਵੱਲ ਰੁਖ਼ ਕੀਤਾ। ਕੁਝ ਹੀ ਸਾਲਾਂ ਵਿਚ ਕਿਸਾਨਾਂ ਨੇ ਸਖ਼ਤ ਮਿਹਨਤ ਕਰਕੇ ਹਰੀ ਕ੍ਰਾਂਤੀ ਲਿਆ ਕੇ ਜਿਥੇ ਦੇਸ਼ ਦੀ ਭੁੱਖਮਰੀ ਦੂਰ ਕੀਤੀ, ਉਥੇ ਹੀ ਦੇਸ਼ ਦਾ ਅੰਨ ਭੰਡਾਰ ਵੀ ਭਰ ਦਿੱਤਾ ਅਤੇ ਅਜਿਹਾ ਕਰਦਿਆਂ ਉਸ ਨੇ ਆਪਣੇ ਅਣਮੁੱਲੇ ਸਰੋਤ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਧਰਤੀ ਹੇਠਲਾ ਪਾਣੀ ਵੀ ਕਾਫੀ ਹੱਦ ਮੁਕਾ ਦਿੱਤੇ। ਭਾਵੇਂ ਕਿਸਾਨਾਂ ਨੇ ਸਰਕਾਰ ਦੀ ਔਖੇ ਵੇਲੇ ਗੱਲ ਮੰਨੀ ਸੀ ਪ੍ਰੰਤੂ ਸਰਕਾਰ ਵਲੋਂ ਕਿਸਾਨਾਂ ਦੀ ਬਾਂਹ ਤਾਂ ਕੀ ਫੜਨੀ ਸੀ ਸਗੋਂ ਖੇਤੀਬਾੜੀ ਸਬੰਧੀ ਕਿਸਾਨ ਮਾਰੂ ਦੱਸੇ ਜਾਂਦੇ ਕਾਨੂੰਨ ਬਣਾ ਕੇ ਉਸ ਨੂੰ ਰਾਜਧਾਨੀ ਵਿਚ ਕੜਾਕੇ ਦੀ ਠੰਢ ਵਿਚ ਪਰਿਵਾਰਾਂ ਸਮੇਤ ਧਰਨੇ, ਮੁਜ਼ਾਹਰੇ ਕਰਨ ਲਈ ਮਜਬੂਰ ਕੀਤਾ ਹੈ। ਭਾਵੇਂ ਕਿਸਾਨੀ ਲਾਹੇਵੰਦ ਕਿੱਤਾ ਨਹੀਂ ਰਿਹਾ ਪ੍ਰੰਤੂ ਕਿਸਾਨ ਦਾ ਕਿਸਾਨੀ ਨਾਲ ਨਹੁੰ-ਮਾਸ ਦਾ ਰਿਸ਼ਤਾ ਹੈ। ਸਰਕਾਰ ਨੂੰ ਕਿਸਾਨ ਅਤੇ ਦੇਸ਼ ਦੀ ਖੁਸ਼ਹਾਲੀ ਲਈ ਨਵੇਂ ਬਣਾਏ ਖੇਤੀਬਾੜੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ ਕਿਉਂਕਿ ਕਿਸਾਨ ਹੈ ਤਾਂ ਜਹਾਨ ਹੈ।

-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

11-12-2020

 ਆਦਰਸ਼ ਸਕੂਲ
ਆਦਰਸ਼ ਸਕੂਲ ਤਾਂ ਪੰਜਾਬ ਵਿਚ ਪਹਿਲਾਂ ਹੀ ਬਹੁਤ ਖੁੱਲ੍ਹੇ ਹਨ ਪਰ ਇਨ੍ਹਾਂ ਸਕੂਲਾਂ ਤੋਂ ਗ਼ਰੀਬ ਬੱਚਿਆਂ ਨੂੰ ਕਿੰਨਾ ਕੁ ਫਾਇਦਾ ਹੁੰਦਾ ਹੈ, ਇਹ ਤਾਂ ਸਾਡੇ ਸਭ ਦੇ ਸਾਹਮਣੇ ਹੈ। ਪੜ੍ਹਾਈ ਦਾ ਖ਼ਰਚਾ ਇਸ ਕਦਰ ਵਧ ਚੁੱਕਾ ਹੈ ਕਿ ਇਕ ਗ਼ਰੀਬ ਦੇ ਵੱਸ ਦੀ ਗੱਲ ਨਹੀਂ ਰਹੀ ਹੈ। ਪੰਜਾਬ ਸਿੱਖਿਆ ਪੱਖੋਂ ਅੱਜ ਦੇਸ਼ ਭਰ ਵਿਚ 17ਵੇਂ ਸਥਾਨ 'ਤੇ ਚਲਾ ਗਿਆ ਹੈ। ਬਿਹਾਰ ਵਰਗੇ ਅੱਤ ਪਛੜੇ ਰਾਜਾਂ ਤੋਂ ਹਰ ਸਾਲ 50 ਫ਼ੀਸਦੀ ਆਈ.ਏ.ਐਸ./ਆਈ.ਪੀ.ਐਸ. ਚੁਣੇ ਜਾਂਦੇ ਹਨ ਜਦੋਂ ਕਿ ਪੰਜਾਬ ਤਾਂ ਕਈ ਵਾਰ ਫ਼ੀਸਦੀ ਪੱਖੋਂ ਬਿਲਕੁਲ ਕੋਰਾ ਰਹਿ ਜਾਂਦਾ ਹੈ। ਸਾਡੇ ਸਿੱਖਿਆ ਢਾਂਚੇ ਨੂੰ ਬਿਮਾਰੀ ਕੋਈ ਹੋਰ ਲੱਗੀ ਹੋਈ ਹੈ ਤੇ ਸਾਡੀਆਂ ਸਰਕਾਰਾਂ ਇਲਾਜ ਕਿਸੇ ਹੋਰ ਬਿਮਾਰੀ ਦਾ ਕਰੀ ਜਾ ਰਹੀਆਂ ਹਨ। ਸਰਕਾਰਾਂ ਨੂੰ ਚਾਹੀਦਾ ਹੈ ਤਾਂ ਕਿ ਇਨ੍ਹਾਂ ਘਾਟਾਂ ਨੂੰ ਪੂਰਿਆਂ ਕਰਕੇ ਸਕੂਲਾਂ ਵਿਚ ਪੜ੍ਹਾਈ ਦਾ ਅਜਿਹਾ ਮਾਹੌਲ ਸਿਰਜਿਆ ਜਾਵੇ ਜਿਥੇ ਵਿਦਿਆਰਥੀਆਂ ਵਿਚ ਇਹੋ ਜਿਹੀ ਖਿੱਚ ਪੈਦਾ ਹੋ ਜਾਵੇ ਕਿ ਉਹ ਆਪ-ਮੁਹਾਰੇ ਸਕੂਲਾਂ ਵੱਲ ਨੂੰ ਰੁਖ਼ ਕਰਨਾ ਸ਼ੁਰੂ ਕਰ ਦੇਣ। ਅੱਜ ਪੰਜਾਬ ਦੇ ਬਹੁਤਾਤ ਸਰਕਾਰੀ ਸਕੂਲ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ।


-ਹਰਕੀਰਤ ਕੌਰ


ਸੰਘਰਸ਼ਸ਼ੀਲ ਕਿਸਾਨ ਤੇ ਕੇਂਦਰ ਸਰਕਾਰ
ਕੇਂਦਰ ਦੀ ਮੋਦੀ ਸਰਕਾਰ ਵਲੋਂ ਨਵੇਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਵਲੋਂ ਸੰਘਰਸ਼ ਕਰਦਿਆਂ ਵੱਖ-ਵੱਖ ਥਾਈਂ ਪਿਛਲੇ ਦੋ ਮਹੀਨਿਆਂ ਤੋਂ ਦਿੱਤੇ ਜਾ ਰਹੇ ਧਰਨਿਆਂ ਦਾ ਕੇਂਦਰ ਉੱਪਰ ਅਸਰ ਨਾ ਹੁੰਦਾ ਦੇਖ ਕਿਸਾਨ ਜਥੇਬੰਦੀਆਂ ਵਲੋਂ ਸਾਰੇ ਕਿਸਾਨੀ ਕਿੱਤੇ ਨਾਲ ਸਬੰਧਿਤ ਲੋਕਾਂ ਨਾਲ ਮਿਲ ਕੇ ਇਕੋ ਝੰਡੇ ਹੇਠ ਦਿੱਲੀ ਕੂਚ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ, ਜਿਸ ਪਿੱਛੋਂ ਕਿਸਾਨਾਂ ਦਾ ਬਹੁਤ ਵੱਡਾ ਹਜੂਮ ਦਿੱਲੀ ਰਵਾਨਾ ਹੋਇਆ। ਪਰ ਕੇਂਦਰ ਤੋਂ ਬਾਅਦ ਹਰਿਆਣਾ ਸਰਕਾਰ ਦਾ ਵੀ ਕਿਸਾਨਾਂ ਪ੍ਰਤੀ ਰਵੱਈਆ ਨਿੰਦਣਯੋਗ ਰਿਹਾ। ਕਿਸਾਨਾਂ ਨੂੰ ਰੋਕਣ ਲਈ ਬਹੁਤ ਸਾਰੀਆਂ ਚਾਲਾਂ ਚੱਲੀਆਂ ਗਈਆਂ ਪਰ ਕਿਸਾਨਾਂ ਦੇ ਹੌਸਲੇ ਅਤੇ ਜਜ਼ਬੇ ਅੱਗੇ ਕੁਝ ਨਾ ਟਿਕ ਸਕਿਆ ਅਤੇ ਅਖੀਰ ਕਿਸਾਨ ਸਿੰਘੂ ਬਾਰਡਰ 'ਤੇ ਜਾ ਬੈਠੇ। ਇਸ ਦੇ ਨਾਲ ਹੀ ਜਿਥੇ ਪੰਜਾਬ ਦੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਅਤੇ ਬੀਬੀਆਂ ਨੇ ਪਹੁੰਚ ਕੇ ਸੰਘਰਸ਼ ਨੂੰ ਤਿੱਖਾ ਕੀਤਾ, ਉਥੇ ਹੀ ਹਰਿਆਣਾ ਅਤੇ ਹੋਰ ਰਾਜਾਂ ਦੇ ਕਿਸਾਨਾਂ ਨੇ ਵੀ ਇਸ ਸੰਘਰਸ਼ 'ਚ ਸ਼ਮੂਲੀਅਤ ਕਰਕੇ ਪੰਜਾਬ ਦੇ ਕਿਸਾਨਾਂ ਦਾ ਮਾਣ ਵਧਾਇਆ ਹੈ ਅਤੇ ਨਾਲ ਹੀ ਇਸ ਸੰਘਰਸ਼ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਡਟੇ ਰਹਿਣਾ ਦਾ ਵੀ ਐਲਾਨ ਕੀਤਾ। ਅਖੀਰ ਹੁਣ ਦੇਖਣਾ ਇਹ ਹੋਵੇਗਾ ਕਿ ਕਦ ਤੱਕ ਕੇਂਦਰ ਸਰਕਾਰ ਆਪਣੀ ਜ਼ਿਦ 'ਤੇ ਅੜੀ ਰਹਿੰਦੀ ਹੈ ਜਾਂ ਫਿਰ ਜਲਦ ਇਸ ਕਾਨੂੰਨ ਨੂੰ ਰੱਦ ਕਰ ਅੰਨਦਾਤੇ ਨੂੰ ਖੁਸ਼ ਕਰਦੀ ਹੈ।


-ਜਸਕਿਰਨ ਕੌਰ
ਪਿੰਡ ਤੇ ਡਾਕ: ਕਪੂਰੇ (ਮੋਗਾ)।


ਸੂਰਬੀਰਾਂ ਦੀ ਧਰਤੀ ਪੰਜਾਬ
ਦਿੱਲੀ ਮੋਰਚੇ ਨੇ ਸਿੱਧ ਕਰ ਦਿੱਤਾ ਕਿ ਪੰਜਾਬ ਸੱਚਮੁੱਚ ਯੋਧਿਆਂ ਬਹਾਦਰਾਂ ਦੀ ਧਰਤੀ ਸੀ ਤੇ ਰਹੇਗੀ। ਦਿੱਲੀ ਤੇ ਸਿੰਘੂ ਬਾਰਡਰ 'ਤੇ ਲੱਗੇ ਮੋਰਚੇ ਨੇ ਗ਼ਦਰੀ ਬਾਬਿਆਂ ਦੀ ਯਾਦ ਦਿਵਾ ਦਿੱਤੀ। ਬਾਬਾ ਸੋਹਨ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਲਾਲਾ ਹਰਦਿਆਲ, ਬਾਬਾ ਗੁਰਮੁਖ ਸਿੰਘ ਆਦਿ ਵਰਗਿਆਂ ਦੀ ਅਗਵਾਈ ਵਿਚ ਮੋਰਚੇ ਲੱਗੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ। ਦੇਸ਼ ਤਾਂ ਆਜ਼ਾਦ ਕਰਵਾ ਲਿਆ ਪਰ ਉਨ੍ਹਾਂ ਦੀ ਸੋਚ ਅੱਜ ਵੀ ਦੇਸ਼ ਅੰਦਰ ਕੰਮ ਕਰ ਰਹੀ ਹੈ। ਪੰਜਾਬ 'ਚੋਂ ਉੱਠੀਆਂ ਲਹਿਰਾਂ ਨੇ ਪੰਜਾਬ ਦੀ ਬਹਾਦਰੀ ਨੂੰ ਸਾਬਤ ਕਰ ਦਿੱਤਾ ਸੀ। ਦਿੱਲੀ 'ਚ ਹੋ ਰਹੇ ਅੰਦੋਲਨ ਨਾਲ ਅਜੋਕੇ ਸਮੇਂ ਦੀ ਹਕੂਮਤ ਨੂੰ ਵੀ ਪਤਾ ਲੱਗ ਗਿਆ ਹੈ ਕਿ ਪੰਜਾਬ ਨੂੰ ਪਦਾਰਥਾਂ ਦੇ ਨਸ਼ੇ ਨਾਲ ਖ਼ਤਮ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਦੀਆਂ ਰਗਾਂ ਵਿਚ ਯੋਧਿਆਂ ਬਹਾਦਰਾਂ ਦੀਆਂ ਸ਼ਹੀਦੀਆਂ ਦੇ ਜੋਸ਼ ਦਾ ਨਸ਼ਾ ਹੈ। ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਜਿਵੇਂ ਹੱਦੋਂ ਵੱਧ ਵਧ ਰਹੇ ਹਕੂਮਤ ਦੇ ਜ਼ੁਲਮ ਨੂੰ ਰੋਕਣ ਲਈ ਪੰਜਾਬ ਅਜਿਹੇ ਮੌਕੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੋਵੇ। ਅਜੋਕੇ ਪੰਜਾਬੀ ਗਾਇਕਾਂ ਨੇ ਵੀ ਇਸ ਮੋਰਚੇ ਵਿਚ ਸਮਰਥਨ ਦੇ ਕੇ ਇਹ ਸਿੱਧ ਕਰ ਦਿੱਤਾ ਕਿ ਅਸੀਂ ਏਨੇ ਲੋਭੀ ਨਹੀਂ ਕਿ ਆਪਣਾ ਜ਼ਮੀਰ ਭੁੱਲ ਜਾਈਏ। ਇਤਿਹਾਸ ਦੇ ਸੁਨਹਿਰੀ ਪੰਨੇ ਲਿਖੇ ਜਾ ਰਹੇ ਹਨ। ਬਸ ਵਾਗਡੋਰ ਸੰਭਾਲਣ ਵਾਲੇ ਸੁਚੇਤ ਰਹਿ ਕੇ ਅੱਗੇ ਵਧਣ ਕਿਤੇ ਇਹ ਨਾ ਹੋਵੇ ਕਿ 'ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰ' ਜਾਣ।


-ਸੁਰਜੀਤ ਸਿੰਘ 'ਦਿਲਾ ਰਾਮ'
ਗੁਰਮਤਿ ਕਾਲਜ, ਪਟਿਆਲਾ।


ਦਿਲਚਸਪ ਤੇ ਸਿੱਖਿਆਦਾਇਕ ਲੇਖ
ਪਿਛਲੇ ਦਿਨੀਂ 'ਅਜੀਤ ਮੈਗਜ਼ੀਨ' ਵਿਚ ਸੁਖਵਿੰਦਰ ਸਿੰਘ ਸਿੱਧੂ ਦਾ ਲੇਖ 'ਕਦੇ ਭਾਈਚਾਰਕ ਸਾਂਝ ਦੀ ਮਜ਼ਬੂਤ ਕੜੀ ਸਨ ਵਿਆਹ' ਪੜ੍ਹਿਆ ਜੋ ਕਿ ਦਿਲਚਸਪ ਹੀ ਨਹੀਂ, ਸਿੱਖਿਆਦਾਇਕ ਵੀ ਹੈ। ਲੇਖਕ ਨੇ ਦਰੁਸਤ ਲਿਖਿਆ ਹੈ ਕਿ ਅੱਜ ਦੇ ਅਤਿ ਖਰਚੀਲੇ, ਸ਼ੋਰ-ਸ਼ਰਾਬੇ ਤੇ ਲੋਕ ਦਿਖਾਵੇ ਵਾਲੇ ਵਿਆਹਾਂ ਦੇ ਮੁਕਾਬਲੇ ਸਾਦ-ਮੁਰਾਦੇ ਤਰੀਕੇ ਨਾਲ ਕੀਤੇ ਜਾਂਦੇ ਪੁਰਾਤਨ ਵਿਆਹ ਬਹੁਤ ਹੀ ਵਧੀਆ ਹੁੰਦੇ ਸਨ। ਕੁਝ ਘੰਟਿਆਂ ਤੱਕ ਸਿਮਟ ਕੇ ਰਹਿ ਗਏ ਅੱਜ ਦੇ ਪਿਆਰ ਵਿਹੁਣੇ ਵਿਆਹ ਸਮਾਗਮ ਲੜਾਈ ਝਗੜਿਆਂ, ਗੋਲੀ ਕਾਂਡਾਂ ਅਤੇ ਆਤਮ ਹੱਤਿਆਵਾਂ ਦਾ ਕਾਰਨ ਬਣ ਰਹੇ ਹਨ ਜਦ ਕਿ ਪਹਿਲੇ ਵਿਆਹ ਸ਼ਾਦੀਆਂ ਭਾਈਚਾਰਕ ਸਾਂਝਾਂ ਅਤੇ ਆਪਸ ਵਿਚ ਮੋਹ-ਪਿਆਰ ਹੋਰ ਗੂੜ੍ਹਾ ਕਰਨ ਦਾ ਬਹੁਤ ਵਧੀਆ ਜ਼ਰੀਆ (ਪਲੇਟਫਾਰਮ) ਹੁੰਦੇ ਸਨ। ਸਾਨੂੰ ਫੋਕੀ ਹਉਮੈ ਅਤੇ ਲੋਕ ਵਿਖਾਵਾ ਕਰਨਾ ਛੱਡ ਕੇ ਪੁਰਾਣੇ ਰਿਵਾਜਾਂ ਵਾਲੇ ਸਾਦ-ਮੁਰਾਦੇ ਵਿਆਹ ਪ੍ਰੋਗਰਾਮ ਕਰਨ ਵੱਲ ਮੁੜਨਾ ਚਾਹੀਦਾ ਹੈ। ਇਸੇ ਵਿਚ ਹੀ ਸਾਡਾ ਸਭ ਦਾ ਭਲਾ ਅਤੇ ਵਡੱਪਣ ਹੈ।


-ਪ੍ਰੋ: ਸਵਰਨ ਸਿੰਘ
ਪਿੰਡ ਤਖਤੂਪੁਰਾ, ਤਹਿ: ਨਿਹਾਲ ਸਿੰਘ ਵਾਲਾ (ਮੋਗਾ)।


ਗਰਕਦਾ ਜਾ ਰਿਹਾ ਸਮਾਜ
ਪਿਛਲੇ ਦਿਨੀਂ 'ਅਜੀਤ' ਵਿਚ (ਸਫ਼ਾ ਤਿੰਨ 'ਤੇ) ਇਕ ਔਰਤ ਵਲੋਂ ਆਪਣੀਆਂ ਭੈਣਾਂ ਨਾਲ ਮਿਲ ਕੇ ਆਪਣੇ ਹੀ ਪਤੀ, ਪੁੱਤਰ ਵਲੋਂ ਆਪਣੀ ਮਾਂ ਦਾ ਕਹੀ ਮਾਰ ਕੇ ਤੇ ਨਸ਼ੇੜੀ ਪੁੱਤ ਵਲੋਂ ਗੰਡਾਸੇ ਨਾਲ ਆਪਣੇ ਬਾਪ ਦਾ ਕਤਲ ਕਰ ਦੇਣ ਦੀਆਂ ਲਗਾਤਾਰ ਤਿੰਨ ਬਹੁਤ ਹੀ ਮਨਹੂਸ ਖ਼ਬਰਾਂ ਪੜ੍ਹਨ ਨੂੰ ਮਿਲੀਆਂ। ਮਨੁੱਖੀ ਸੱਭਿਅਤਾ ਨੂੰ ਸ਼ਰਮਸਾਰ ਕਰਨ ਵਾਲੀਆਂ ਇਹ ਕੋਈ ਪਹਿਲੀਆਂ ਜਾਂ ਆਖਰੀ ਖ਼ਬਰਾਂ ਨਹੀਂ ਹਨ। ਅਜਿਹੀਆਂ ਤ੍ਰਾਸਦੀ ਭਰੀਆਂ ਖ਼ਬਰਾਂ ਅਕਸਰ ਅਖ਼ਬਾਰਾਂ 'ਚ ਛਪਦੀਆਂ ਹੀ ਰਹਿੰਦੀਆਂ ਹਨ ਪਰ ਅਜਿਹੀਆਂ ਵਾਰਦਾਤਾਂ ਵਾਲੀਆਂ ਖ਼ਬਰਾਂ ਪੜ੍ਹ ਕੇ ਜਿੱਥੇ ਮਨ ਅਸਲੋਂ ਉਦਾਸ ਹੋ ਜਾਂਦਾ ਹੈ, ਉਥੇ ਮਨ ਇਹ ਸੋਚਣ ਲਈ ਵੀ ਮਜਬੂਰ ਹੋ ਜਾਂਦਾ ਹੈ ਕਿ ਸਾਡਾ ਸਮਾਜ ਕਿੰਨਾ ਗਰਕਦਾ ਜਾ ਰਿਹਾ ਹੈ। ਅਜਿਹੇ ਕਾਰੇ ਕਰਨ ਵਾਲਿਆਂ ਨੂੰ ਪਰਮਾਤਮਾ ਤੋਂ ਡਰਨਾ ਚਾਹੀਦਾ ਹੈ। ਮਨੁੱਖ ਨੂੰ ਆਪਣੇ ਗੁੱਸੇ, ਨਸ਼ੇ, ਖਾਹਿਸ਼ਾਂ, ਲਾਲਸਾਵਾਂ ਅਤੇ ਹੋਰ ਬੁਰੀਆਂ ਆਦਤਾਂ ਆਦਿ 'ਤੇ ਕਾਬੂ ਰੱਖਣਾ ਚਾਹੀਦਾ ਹੈ ਤਾਂ ਜੋ ਉਪਰੋਕਤ ਜਿਹੀਆਂ ਮੰਦਭਾਗੀਆਂ ਘਟਨਵਾਂ ਵਾਪਰਨ ਤੋਂ ਕੁਝ ਬਚਾਅ ਹੋਇਆ ਰਹੇ।


-ਯਸ਼ ਕੁਮਾਰ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

10-12-2020

 ਕਿਸਾਨੀ ਏਕਤਾ
'ਏਕਤਾ ਵਿਚ ਬਲ ਹੈ' ਇਸ ਵਾਕ ਨੂੰ ਪੂਰੇ ਦੇਸ਼ ਨੇ ਸੁਣਿਆ ਹੋਵੇਗਾ। ਪਰ ਇਸ 'ਤੇ ਅਮਲ ਇਸ ਵਕਤ ਸਾਡੇ ਕਿਸਾਨ ਭਾਈਚਾਰਾ ਕਰ ਰਿਹਾ ਹੈ ਜੋ ਚੱਲ ਰਿਹਾ ਮੁੱਦਾ 'ਕਿਸਾਨ ਅੰਦੋਲਨ' ਜਿਸ ਵਿਚ ਕਿਸਾਨੀ ਵੀਰ ਆਪਣਾ ਹੱਕ ਮੰਗ ਰਹੇ ਹਨ। ਕਿਸਾਨ ਇਕਜੁੱਟ ਹੋ ਕੇ ਆਪਣੇ ਹੱਕ ਦੀ ਖ਼ਾਤਰ ਠੰਢ ਵਿਚ ਸੜਕਾਂ 'ਤੇ ਬੈਠੇ ਹਨ। ਪਰ ਸਾਡੀ ਸਰਕਾਰ ਏਨੀ ਅੰਨ੍ਹੀ-ਬੋਲੀ ਹੋ ਕੇ ਬੈਠੀ ਹੈ ਜਿਵੇਂ ਕੁਝ ਦਿਸਦਾ ਹੀ ਨਹੀਂ ਪਿਆ। ਕਿਸਾਨ ਪੂਰੇ ਦੇਸ਼ ਦਾ ਢਿੱਡ ਭਰਨ ਵਾਸਤੇ ਲੜ ਰਹੇ ਹਨ। ਪਰ ਸਰਕਾਰ ਕੀ ਕਰ ਰਹੀ ਹੈ ਦੇਸ਼ ਵਾਸਤੇ? ਸਾਨੂੰ ਆਪਣੇ ਕਿਸਾਨ ਵੀਰਾਂ ਲਈ ਅਰਦਾਸ ਕਰਨੀ ਚਾਹੀਦੀ ਤਾਂ ਕਿ ਉਹ ਫ਼ਤਹਿ ਹਾਸਲ ਕਰਕੇ ਹੀ ਵਾਪਸ ਆਉਣ।


-ਕਿਰਨਦੀਪ
ਕੇ.ਐਮ.ਵੀ., ਜਲੰਧਰ।


ਕਿਸਾਨ ਅੰਦੋਲਨ ਤੇ ਨੌਜਵਾਨ
ਕਿਸਾਨਾਂ ਦੇ ਸੰਘਰਸ਼ ਨੇ ਨੌਜਵਾਨਾਂ ਨੂੰ ਇਕ ਵਾਰ ਫਿਰ ਹਲੂਣਿਆ ਹੈ। ਪੰਜਾਬ ਦੇ ਨੌਜਵਾਨਾਂ ਦਾ ਕਿਸਾਨ ਸੰਘਰਸ਼ ਵਿਚ ਸ਼ਾਮਿਲ ਹੋਣਾ ਇਹ ਸਾਬਤ ਕਰਦਾ ਹੈ ਕਿ ਸਾਡਾ ਨੌਜਵਾਨ ਅੱਜ ਵੀ ਆਪਣੇ ਇਤਿਹਾਸਕ ਸਰੋਕਾਰਾਂ ਨਾਲ ਜੁੜਿਆ ਹੋਇਆ ਹੈ। ਉਸ ਦੀ ਆਪਣੇ ਸਮਾਜ ਲਈ ਤੜਪ ਅਤੇ ਭਵਿੱਖ ਲਈ ਚਿੰਤਾ ਬਰਕਰਾਰ ਹੈ। ਪੰਜਾਬ ਕਿਸਾਨੀ ਸੰਘਰਸ਼ ਦਾ ਮੋਹਰੀ ਸੂਬਾ ਹੈ। ਸੰਘਰਸ਼ਾਂ ਨਾਲ ਪੰਜਾਬ ਦੀ ਮੁੱਢ ਤੋਂ ਹੀ ਸਾਂਝ ਰਹੀ ਹੈ। ਅੰਦੋਲਨ ਵਿਚ ਨੌਜਵਾਨ ਵਰਗ ਦੀ ਸ਼ਮੂਲੀਅਤ ਭਵਿੱਖ ਲਈ ਚੰਗਾ ਸੰਕੇਤ ਹੈ, ਕਿਉਂਕਿ ਪੰਜਾਬ ਦੇ ਨੌਜਵਾਨਾਂ ਤੇ ਨਸ਼ੇੜੀ ਹੋਣ ਦੀ ਤੁਹਮਤ ਲਗਦੀ ਰਹੀ ਜਾਂ ਵਿਦੇਸ਼ ਜਾਣ ਵੱਲ ਰੁਚਿਤ ਹੋਣ ਵਾਲੀ ਪੀੜ੍ਹੀ ਮੰਨਿਆ ਜਾਂਦਾ ਸੀ ਪਰ ਇਸ ਕਿਸਾਨੀ ਸੰਘਰਸ਼ ਵਿਚ ਨੌਜਵਾਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਆਪਣੇ ਹੱਕਾਂ ਲਈ ਆਪਣੀ ਹੋਂਦ ਨੂੰ ਬਚਾਉਣ ਲਈ ਕਿਸੇ ਵੀ ਸੰਘਰਸ਼ ਨੂੰ ਸਿਰੇ ਚੜ੍ਹਾ ਸਕਦੇ ਹਨ। ਕਿਸਾਨ ਅੰਦੋਲਨ ਨੂੰ ਨੌਜਵਾਨ ਵਿਉਂਤਬੰਦੀ ਨਾਲ ਲਾ ਰਹੇ ਹਨ। ਨੌਜਵਾਨ ਜ਼ਰੂਰ ਕਿਸਾਨਾਂ ਦੇ ਅੰਦੋਲਨ ਨੂੰ ਜਿੱਤ ਦਿਵਾ ਕੇ ਮੁੜਨਗੇ।


-ਪ੍ਰਸ਼ੋਤਮ ਪੱਤੋ, ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।


ਗੁਜਰਾਲ ਸਾਹਿਬ ਨੂੰ ਯਾਦ ਕਰਦਿਆਂ
ਤਰਲੋਚਨ ਸਿੰਘ ਦੀ ਰਚਨਾ ਇੰਦਰ ਕੁਮਾਰ ਗੁਜਰਾਲ ਨੂੰ ਯਾਦ ਕਰਦਿਆਂ ਪੜ੍ਹੀ, ਜਿਸ ਵਿਚ ਲੇਖਕ ਨੇ ਗੁਜਰਾਲ ਸਾਹਿਬ ਦੀ ਜੀਵਨੀ ਤੇ ਦੇਸ਼ ਪ੍ਰਤੀ ਉਨ੍ਹਾਂ ਦੇ ਪਾਏ ਯੋਗਦਾਨ ਬਾਰੇ ਵਿਸਥਾਰ ਸਹਿਤ ਬਿਆਨ ਕੀਤਾ ਹੈ, ਕਾਬਲੇ-ਗ਼ੌਰ ਹੈ। ਗੁਜਰਾਲ ਸਾਹਿਬ ਜਿਨ੍ਹਾਂ ਦੇ ਕਾਲਜ ਦੇ ਦੌਰਾਨ ਹੀ ਸਿਆਸੀ ਜੀਵਨ ਸ਼ੁਰੂ ਹੋ ਗਿਆ ਹੈ। ਜਿਨ੍ਹਾਂ ਨੇ ਜੰਗੇ ਆਜ਼ਾਦੀ ਵਿਚ ਹਿੱਸਾ ਲਿਆ ਤੇ ਪੰਜਾਬ ਦੇ ਨਾਲ ਉਨ੍ਹਾਂ ਦੇ ਪਿਆਰ ਤੇ ਦੂਰਅੰਦੇਸ਼ੀ ਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ। ਜਦੋਂ ਉਨ੍ਹਾਂ ਨੇ ਪੰਜਾਬ ਦੇ ਜਲੰਧਰ ਸ਼ਹਿਰ ਵਿਚ ਦੂਰਦਰਸ਼ਨ, ਸਾਇੰਸ ਸਿਟੀ ਲਿਆਂਦੀ ਤੇ ਅੱਤਵਾਦ ਵਿਚ ਜੋ ਕਰਜ਼ਾ ਪੰਜਾਬ 'ਤੇ ਚੜ੍ਹਿਆ ਸੀ, ਮੁਆਫ਼ ਕਰ ਦਿੱਤਾ। ਅੱਜ ਜਦੋਂ ਪੂਰੇ ਦੇਸ਼ ਵਿਚ ਉਨ੍ਹਾਂ ਦੀ ਜਨਮ ਸ਼ਤਾਬਦੀ ਮਨਾਈ ਜਾ ਰਹੀ ਹੈ, ਅੱਜ ਗੁਜਰਾਲ ਸਾਹਿਬ ਨੂੰ ਯਾਦ ਕਰਦਿਆਂ ਸਾਨੂੰ ਉਨ੍ਹਾਂ ਵਲੋਂ ਦੇਸ਼ ਵਾਸਤੇ ਪਾਏ ਯੋਗਦਾਨ ਬਾਰੇ ਯਾਦ ਕਰਕੇ ਨਵੀਂ ਪੀੜ੍ਹੀ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਸਕੂਲ ਤੇ ਕਾਲਜ ਪੱਧਰ 'ਤੇ ਬੱਚਿਆਂ ਨੂੰ ਉਨ੍ਹਾਂ ਦੀ ਜੀਵਨੀ ਬਾਰੇ ਦੱਸਣਾ ਚਾਹੀਦਾ ਹੈ। ਉਹ ਕੌਮਾਂ ਸਦਾ ਜ਼ਿੰਦਾ ਰਹਿੰਦੀਆਂ ਹਨ, ਜੋ ਆਪਣੇ ਸੂਰਬੀਰਾਂ, ਦੇਸ਼ ਭਗਤਾਂ, ਸ਼ਹੀਦਾਂ ਤੇ ਰਾਜਨੇਤਾਵਾਂ ਨੂੰ ਯਾਦ ਕਰਦੀਆਂ ਹਨ।


-ਗੁਰਮੀਤ ਸਿੰਘ ਵੇਰਕਾ, ਸੇਵਾ-ਮੁਕਤ ਇੰਸਪੈਕਟਰ।


ਪਿੰਡ ਦਾ ਗੇੜਾ
ਆਪ ਜੀ ਦੇ ਅਖ਼ਬਾਰ ਵਿਚ ਕੁਝ ਮਹੀਨਿਆਂ ਤੋਂ ਪਿੰਡ ਦਾ ਗੇੜਾ ਸਿਰਲੇਖ ਹੇਠ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਨਾਲ ਜ਼ਿਲ੍ਹੇ ਦੇ ਦੂਰ-ਦੁਰਾਡੇ ਅਤੇ ਨੇੜੇ ਦੇ ਛੋਟੇ-ਵੱਡੇ ਪਿੰਡਾਂ ਬਾਰੇ ਕਈ ਤਰ੍ਹਾਂ ਦਾ ਗਿਆਨ ਪ੍ਰਾਪਤ ਹੋ ਰਿਹਾ ਹੈ। ਜਿਵੇਂ ਪਿੰਡਾਂ ਦੀ ਭੂਗੋਲਿਕ ਸਥਿਤੀ, ਉੱਨਤੀ, ਪਛੜੇਵਾਂ, ਲੋਕਾਂ ਦੀ ਗਿਣਤੀ, ਇਤਿਹਾਸ, ਵੱਖ-ਵੱਖ ਸੰਸਥਾਵਾਂ ਅਤੇ ਪੰਚਾਂ, ਸਰਪੰਚਾਂ ਸਮੇਤ ਮਹੱਤਵਪੂਰਨ ਹਸਤੀਆਂ ਬਾਰੇ ਪਤਾ ਲਗਦਾ ਹੈ। ਆਸ ਕੀਤੀ ਜਾਂਦੀ ਹੈ ਕਿ ਇਸ ਉਦੇਸ਼ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਪੱਤਰਕਾਰ ਹੋਰ ਵੀ ਵਧੇਰੇ ਮਿਹਨਤ ਕਰਨਗੇ।


-ਸੁਰਜੀਤ ਸਿੰਘ 'ਡਰੋਲੀ'
ਪਿੰਡ ਤੇ ਡਾਕ: ਡਰੋਲੀ ਕਲਾਂ (ਜਲੰਧਰ)।

08-12-2020

 ਸਕੂਲਾਂ ਦੀ ਰੌਣਕ ਮੁੜ ਪਰਤੀ

ਸਰਕਾਰ ਵਲੋਂ ਕੋਵਿਡ-19 ਨੂੰ ਦੇਖਦੇ ਹੋਏ ਮਾਰਚ 2020 ਵਿਚ ਲਾਕਡਾਊਨ ਲਗਾ ਦਿੱਤਾ ਗਿਆ ਸੀ, ਜਿਸ ਕਰਕੇ ਹਰ ਇਕ ਸਰਕਾਰੀ, ਗ਼ੈਰ-ਸਰਕਾਰੀ ਵਿੱਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਸੀ। ਇਸ ਸਮੇਂ ਦੌਰਾਨ ਅਧਿਆਪਕਾਂ ਵਲੋਂ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਗਈ ਤਾਂ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਹੌਲੀ-ਹੌਲੀ ਸਰਕਾਰਾਂ ਵਲੋਂ ਕਰਫਿਊ ਵਿਚ ਢਿੱਲ ਦੇਣ ਨਾਲ ਜਿੱਥੇ ਬਾਜ਼ਾਰਾਂ, ਸੜਕਾਂ ਨੂੰ ਬਹਾਲ ਕੀਤਾ ਗਿਆ, ਉੱਥੇ ਹੀ ਬਹੁਤ ਧਿਆਨ ਨਾਲ ਸੋਚਦੇ ਹੋਏ, ਕੋਵਿਡ-19 ਦੀਆਂ ਸ਼ਰਤਾਂ ਅਨੁਸਾਰ ਵਿੱਦਿਅਕ ਅਦਾਰਿਆਂ ਨੂੰ ਪਿਛਲੇ ਮਹੀਨੇ ਵਿਚ ਖੋਲ੍ਹਣ ਨਾਲ ਸਕੂਲਾਂ ਵਿਚ ਫਿਰ ਤੋਂ ਉਹੀ ਪਹਿਲਾਂ ਵਾਲੀ ਰੌਣਕ ਵਾਪਸ ਪਰਤੀ ਹੈ ਤਾਂ ਕਿ ਵਿਦਿਆਰਥੀਆਂ ਦਾ ਪੜ੍ਹਾਈ ਪ੍ਰਤੀ ਰੁਝਾਨ ਉਸੇ ਤਰ੍ਹਾਂ ਹੀ ਬਣਿਆ ਰਹੇ। ਸਰਕਾਰ ਦੇ ਇਸ ਫ਼ੈਸਲੇ ਵਿਚ ਜਿੱਥੇ ਵਿਦਿਆਰਥੀਆਂ ਵਲੋਂ ਖੁਸ਼ੀ ਪ੍ਰਗਟ ਕੀਤੀ, ਉੱਥੇ ਹੀ ਮਾਪਿਆਂ ਨੇ ਵੀ ਇਸ ਫ਼ੈਸਲੇ ਦਾ ਸੁਵਾਗਤ ਕੀਤਾ ਹੈ।

-ਲੈਕ: ਸੁਖਦੀਪ ਸਿੰਘ 'ਸੁਖਾਣਾ'
ਪਿੰਡ-ਸੁਖਾਣਾ (ਲੁਧਿਆਣਾ)।

ਹਵਾ ਝੁੱਲੇਗੀ ਤੇਰੇ ਸ਼ਹਿਰ ਵਿਚ

ਕਿਸਾਨ ਅੰਦੋਲਨ ਨੇ ਲੋਕਤੰਤਰ ਦੀ ਪਰਿਭਾਸ਼ਾ ਦਾ ਅਰਥ ਵਿਅੰਗਆਤਮਕ ਤੌਰ 'ਤੇ 'ਲੋਕਾਂ ਦਾ ਡੰਡਾ ਲੋਕਾਂ ਲਈ ਲੋਕਾਂ ਦੀ ਪਿੱਠ 'ਤੇ ਤੋੜਨਾ ਹੈ' ਕਰ ਦਿੱਤਾ ਹੈ। ਦੁਨੀਆ ਦੇ ਵੱਡੇ ਲੋਕਤੰਤਰ ਦੇਸ਼ ਵਿਚ ਬੇਹੱਦ ਹੈਰਾਨੀ ਹੈ ਕਿ ਕਿਸਾਨ ਕਹਿੰਦੇ ਸਾਨੂੰ ਤੁਹਾਡੇ ਕਾਨੂੰਨ ਨਾਲ ਨੁਕਸਾਨ ਹੈ। ਘਾੜੇ ਕਹਿੰਦੇ ਹਨ ਫਾਇਦਾ ਹੈ। ਜਿਨ੍ਹਾਂ ਨੂੰ ਫਾਇਦੇ ਦੀ ਲੋੜ ਨਹੀਂ ਉਹ ਕਹਿੰਦੇ ਅਸੀਂ ਕਿਸਾਨ ਨੂੰ ਧੱਕੇ ਨਾਲ ਫਾਇਦਾ ਦੇਣਾ ਹੈ। ਕਿਸ ਤਰ੍ਹਾਂ ਦੇ ਹਾਲਾਤ ਸਰਕਾਰ ਨੇ ਬਣਾ ਦਿੱਤੇ ਹਨ। ਲਗਦਾ ਸਰਕਾਰ ਜਾਣਬੁੱਝ ਕੇ ਗੂੰਗੀ ਬੋਲੀ ਹੋ ਗਈ ਹੈ। ਧੱਕੇ ਨਾਲ ਫਾਇਦਾ ਕਰਨਾ ਸਾਬਤ ਕਰਦਾ ਹੈ ਕਿ ਦਾਲ 'ਚ ਕੁਝ ਕਾਲਾ ਨਹੀਂ, ਬਲਕਿ ਦਾਲ ਹੀ ਕਾਲੀ ਹੈ। ਅਸਲ 'ਚ ਕਸੂਰ ਵੀ ਕੋਈ ਨਹੀਂ, ਸੱਤਾ ਦਾ ਨਸ਼ਾ ਹੀ ਸੁੱਧ-ਬੁੱਧ ਮਲੀਨ ਕਰਨ ਵੱਲ ਹੋ ਗਿਆ ਹੈ। ਇਸ 'ਮੈਂ ਨਾ ਮਾਨੂੰ' ਭਰਮ ਨਾਲ ਸਭ ਕੁਝ ਗੁਆ ਗਈ ਹੈ। ਨਾਲ ਬੈਠੇ ਵੀ ਸਾਥ ਛੱਡ ਦੇਣਗੇ। ਕਿਸਾਨ ਦਾ ਮਸਲਾ ਸੰਜੀਦਗੀ ਅਤੇ ਭਰੋਸੇ ਨਾਲ ਹੱਲ ਕਰ ਦਿਓ ਜੀ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

07-12-2020

 ਲੋਕ ਲਹਿਰ
ਕਿਸਾਨੀ ਫ਼ਸਲੀ ਕੀਮਤਾਂ ਵਿਰੁੱਧ ਚੱਲ ਰਹੀ ਵੱਡੀ ਲੋਕ ਲਹਿਰ ਬਾਰੇ 'ਅਜੀਤ' ਦੇ ਪੰਨਾ ਚਾਰ ਵਿਚ ਸਤਿਕਾਰਯੋਗ ਡਾ: ਬਰਜਿੰਦਰ ਸਿੰਘ ਹਮਦਰਦ ਦੇ ਵਿਚਾਰ ਕਾਫੀ ਹੱਦ ਤੱਕ ਸਹਿਮਤੀ ਪੂਰਵਕ ਹਨ। ਕਿਸਾਨੀ ਭਾਈਚਾਰਾ ਕਿਸਾਨੀ ਵਿਰੋਧੀ ਕਾਨੂੰਨ ਵਿਰੁੱਧ ਨਰਾਜ਼ਗੀ ਰੋਸ ਵਿਚ ਇਸ ਲਈ ਆ ਗਏ ਕਿਉਂਕਿ ਇਕ ਤਾਂ ਮੰਡੀਕਰਨ ਨੀਤੀ ਪਿੱਛੇ ਹਟ ਜਾਵੇਗੀ, ਦੂਸਰਾ ਵਪਾਰੀ ਵਰਗ ਅਤੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਹੱਥ ਖੁਰਾਕੀ ਵਸਤਾਂ ਮਨਮਾਨੀ ਕੀਮਤਾਂ ਦਾ ਨਿੱਜੀਕਰਨ ਆਉਣ ਵਾਲੇ ਸਮੇਂ ਵਿਚ ਆ ਸਕਦਾ ਹੈ। ਜਿਸ ਕਾਰਨ ਸਰਕਾਰ ਦੇ ਇਸ ਫਸਲਾਂ ਸਬੰਧੀ ਕੀਮਤੀ ਆਰਡੀਨੈਂਸ ਕਾਨੂੰਨ ਨੂੰ ਵੇਖ ਕੇ ਆਪਣਾ ਭਵਿੱਖ ਖਤਰੇ ਵਿਚ ਅਤੇ ਪਤਨ ਵੱਲ ਆਉਂਦਾ ਨਜ਼ਰ ਆ ਰਿਹਾ ਹੈ। ਡਾ: ਹਮਦਰਦ ਜੀ ਨੇ ਆਪਣੇ ਵਿਚਾਰ-ਵਟਾਂਦਰੇ ਵਿਚ ਕਿਹਾ ਕਿ ਕਿਸਾਨ ਵਰਗ ਅਤੇ ਸਹਿਮਤੀ ਭਾਈਚਾਰਾ ਇਹ ਚਾਹੁੰਦੇ ਹਨ ਕਿ ਸਰਕਾਰ ਮੁੜ ਆਪਣੇ ਖੁਰਾਕੀ ਕੀਮਤਾਂਤੇ ਪਾਸ ਹੋਏ ਆਰਡੀਨੈਂਸ 'ਤੇ ਮੁੜ ਵਿਚਾਰ ਕਰੇ ਅਤੇ ਕਿਸਾਨ ਭਾਈਚਾਰੇ ਵਰਗ ਦੀ ਸਹਿਮਤੀ ਪ੍ਰਾਪਤ ਕਰੇ। ਸੋ ਸਿੱਟਾ ਇਹ ਨਿਕਲਦਾ ਹੈ ਕਿ ਬਹੁਤ ਸਾਰੇ ਉਦਯੋਗ ਧੰਦੇ ਖੁਰਾਕ ਸੁਰੱਖਿਆ ਵੱਡੇ ਪੱਧਰ 'ਤੇ ਖੇਤੀ ਨਾਲ ਜੁੜੇ ਹੋਏ ਹਨ। ਪੰਜਾਬ, ਹਰਿਆਣਾ ਆਦਿ ਵਿਚ ਸੱਤਰ ਫ਼ੀਸਦੀ ਲੋਕ ਖੇਤੀ ਖੇਤਰ ਦੇ ਧੰਦੇ ਨਾਲ ਜੁੜੇ ਹੋਏ ਹਨ। ਇਸ ਖੇਤੀ ਪੱਧਰੀ ਖੁਰਾਕ ਵਸਤੂਆਂ ਮੁੁਹੱਈਆ ਕਰਨ ਸਬੰਧੀ ਕੀਮਤ ਵਿਚ ਆਉਣ ਵਾਲੀਆਂ ਔਕੜਾਂ ਕਾਰਨ ਅਰਥ-ਵਿਵਸਥਾ ਵੀ ਕਾਫੀ ਹੱਦ ਤੱਕ ਵਿਗੜ ਕੇ ਗਿਰਾਵਟ ਵਿਚ ਆ ਜਾਵੇਗੀ।


-ਬਬੀਤਾ ਘਈ
ਗੁਰੂ ਹਰਿਗੋਬਿੰਦ ਨਗਰ, ਮਿੰਨੀ ਛਪਾਰ, ਜ਼ਿਲ੍ਹਾ ਲੁਧਿਆਣਾ।


ਲੰਗਰ ਦੀਆਂ ਬਰਕਤਾਂ
ਅਣਥੱਕ ਮਿਹਨਤ ਨਾਲ ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਦੇ ਕਿਸਾਨਾਂ ਅਤੇ ਕਿਰਤ ਪਸੰਦ ਦੇ ਨੌਜਵਾਨਾਂ ਵਲੋਂ ਸਭ ਰੋਕਾਂ ਪੈਰਾਂ ਹੇਠ ਮਿਧਦਿਆਂ ਦਿੱਲੀ ਬਾਰਡਰ 'ਤੇ ਡੇਰੇ ਲਾ ਲਏ ਗਏ ਤਾਂ ਭਾਜਪਾ ਹਕੂਮਤ ਅਤੇ ਨੇਤਾਵਾਂ ਦੇ ਨਾਲ-ਨਾਲ ਰਾਸ਼ਟਰੀ ਮੀਡੀਆ ਦਾ ਪੂਰਾ ਜ਼ੋਰ ਇਨ੍ਹਾਂ ਨੂੰ ਅੱਤਵਾਦੀ ਸਾਬਤ ਕਰਨ ਵਿਚ ਲੱਗ ਗਿਆ। ਉਨ੍ਹਾਂ ਭਾਵੇਂ ਨਹੀਂ ਦਿਖਾਇਆ ਪਰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਕਿ ਕਿਸਾਨਾਂ ਨੇ ਪਹਿਲੇ ਹੀ ਦਿਨ ਤੋਂ ਭਾਈ ਘਨੱਈਆ ਦੀ ਵਿਰਾਸਤ ਨੂੰ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਲਾਠੀਆਂ ਵਰ੍ਹਾਉਣ ਵਾਲੇ ਪੁਲਿਸ ਜਵਾਨਾਂ ਤੇ ਫੌਜੀਆਂ ਨੂੰ ਵੀ ਲੰਗਰ ਪਾਣੀ ਦੀ ਪੇਸ਼ਕਸ਼ ਕੀਤੀ। ਇਥੋਂ ਤੱਕ ਕਿ ਪਹਿਲੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਖੁਸ਼ੀਆਂ ਵਿਚ ਸ਼ਾਮਿਲ ਕਰਦੇ ਹੋਏ ਲੰਗਰ ਪ੍ਰਸ਼ਾਦਾ ਪਹਿਲਾਂ ਉਨ੍ਹਾਂ ਨੂੰ ਛਕਾਇਆ। ਇਸ ਸਭ ਵਰਤਾਰੇ ਦੌਰਾਨ ਇਹ ਗੱਲ ਤਾਂ ਪੁੱਛਣੀ ਬਣਦੀ ਹੈ ਕਿ ਜਿਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਮੀਡੀਆ ਤੇ ਨੇਤਾ ਅੱਤਵਾਦੀ ਕਹਿ ਰਹੇ ਨੇ, ਉਨ੍ਹਾਂ ਦੇ ਮਨਾਂ ਵਿਚ ਪੁਲਿਸ ਪ੍ਰਤੀ ਏਨੀ ਨਿਮਰਤਾ ਆਖਿਰਕਾਰ ਕਿਥੋਂ ਆ ਗਈ।


-ਜਸਪ੍ਰੀਤ ਸਿੰਘ
ਬਠਿੰਡਾ।


ਬੇਗ਼ਾਨੀ ਹੁੰਦੀ ਜਾ ਰਹੀ ਮਾਂ-ਬੋਲੀ
ਮਾਂ-ਬੋਲੀ ਅਸੀਂ ਬਚਪਨ ਤੋਂ ਆਪਣੀ ਮਾਂ ਤੋਂ ਸਿਖਦੇ ਹਾਂ। ਇਕ ਛੋਟਾ ਬੱਚਾ ਪਹਿਲਾ ਸ਼ਬਦ ਮਾਂ ਵੀ ਆਪਣੀ ਮਾਂ-ਬੋਲੀ ਪੰਜਾਬੀ ਵਿਚ ਹੀ ਬੋਲਦਾ ਹੈ ਪ੍ਰੰਤੂ ਨਿਰਾਸ਼ਾਜਨਕ ਗੱਲ ਇਹ ਜਾਪਦੀ ਹੈ ਕਿ ਜਿਹੜੀ ਮਾਂ-ਬੋਲੀ ਨੇ ਸਾਨੂੰ ਬੋਲਣਾ ਸਿਖਾਇਆ, ਉਸ ਨੂੰ ਅਸੀਂ ਵਿਸਾਰਦੇ ਜਾ ਰਹੇ ਹਾਂ। ਅਸੀਂ ਪੰਜਾਬੀ ਨਾਲੋਂ ਜ਼ਿਆਦਾ ਮਹੱਤਵ ਹੋਰ ਭਾਸ਼ਾਵਾਂ ਨੂੰ ਦਿੰਦੇ ਹਾਂ। ਸਾਡੀ ਇਹ ਸੋਚ ਬਣਦੀ ਜਾ ਰਹੀ ਹੈ, ਜੇਕਰ ਅਸੀਂ ਪੰਜਾਬੀ ਭਾਸ਼ਾ ਨੂੰ ਪੜ੍ਹਿਆ ਤਾਂ ਲੋਕ ਸਾਨੂੰ ਅਨਪੜ੍ਹ ਕਹਿਣਗੇ। ਅਸੀਂ ਆਪਣੀ ਮਾਂ-ਬੋਲੀ ਨੂੰ ਬੋਲਣ ਤੋਂ ਗੁਰੇਜ਼ ਕਰਦੇ ਹਾਂ। ਇਥੇ ਤਾਂ ਬੇਗਾਨੀ ਨਹੀਂ ਹੋਈ ਸਗੋਂ ਔਲਾਦ ਹੀ ਪਰਾਈ ਹੋ ਗਈ ਜਾਪਦੀ ਹੈ। ਸਾਨੂੰ ਆਪਣੀ ਮਾਤ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਅਲੋਪ ਹੋ ਰਹੀ ਮਾਂ ਬੋਲੀ ਨੂੰ ਬਚਾਉਣ ਦੇ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ।


-ਅਮਨਪ੍ਰੀਤ ਕੌਰ ਬਲੱਗਣ
ਚਮਕੌਰ ਸਾਹਿਬ (ਰੋਪੜ)।


ਕਿਸਾਨੀ ਸੰਘਰਸ਼ ਅਤੇ ਸੱਤਾ ਹਠ
ਕੇਂਦਰ ਸਰਕਾਰ ਵਲੋਂ ਖੇਤੀਬਾੜੀ ਸੈਕਟਰ ਲਈ ਪਾਸ ਕੀਤੇ ਬਿੱਲਾਂ ਵਿਰੁੱਧ ਆਪਣਾ ਰੋਸ ਜਤਾ ਰਹੇ ਕਿਸਾਨਾਂ ਪ੍ਰਤੀ ਸਰਕਾਰ ਨੇ ਗੱਲਬਾਤ ਕਰਨ ਦੀ ਬਜਾਇ ਅੜੀਅਲ ਵਤੀਰਾ ਅਪਣਾਇਆ ਹੋਇਆ ਹੈ, ਜੋ ਬੇਹੱਦ ਨਿੰਦਣਯੋਗ ਹੈ। ਲੋਕਤੰਤਰੀ ਪ੍ਰਣਾਲੀ ਵਿਚ ਗੱਲਬਾਤ ਜ਼ਰੀਏ ਸਮੱਸਿਆਵਾਂ ਨੂੰ ਨਿਪਟਾਉਣ ਦੀ ਪ੍ਰੋਵੀਜ਼ਨ ਹੈ, ਪਰ ਮੌਜੂਦਾ ਸਿਸਟਮ 'ਚ ਸੰਘਰਸ਼ ਕਰ ਰਹੇ ਜਾਂ ਵਿਰੋਧ ਜਤਾ ਰਹੇ ਭਾਰਤੀ ਨਾਗਰਿਕਾਂ ਨੂੰ ਸੱਤਾਧਾਰੀਆਂ ਵਲੋਂ ਅਣਦੇਖਿਆਂ ਕਰਨਾ ਸਮਝਦਾਰੀ ਨਹੀਂ ਹੈ। ਬੇਸ਼ੱਕ ਹਰ ਨਾਗਰਿਕ ਨੂੰ ਆਪਣੇ ਹੱਕਾਂ ਲਈ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਹੈ ਪਰ ਸਰਕਾਰਾਂ ਦਾ ਉਸ ਸੰਘਰਸ਼ ਪ੍ਰਤੀ ਚਿੰਤਤ ਹੋਣਾ ਅਤੇ ਹੱਲ ਕੱਢਣਾ ਫ਼ਰਜ਼ ਅਤੇ ਜ਼ਿੰਮੇਵਾਰੀ ਹੈ। ਪਰ ਕਿਸਾਨੀ ਸੰਘਰਸ਼ ਬਾਬਤ ਸਰਕਾਰ ਦਾ ਅੜੀਅਲ ਵਤੀਰਾ ਅਤੇ ਗ਼ੈਰ ਜ਼ਿੰਮੇਵਾਰਾਨਾ ਸੋਚ ਗਲਤ ਅਤੇ ਦੇਸ਼ ਵਿਰੋਧੀ ਹੈ। ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਤੇ ਰੋਕਾਂ ਡਾਹੁਣੀਆਂ ਵੀ ਕਦਾਚਿਤ ਚੰਗੀ ਸੋਚ ਨਹੀਂ। ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਪ੍ਰਤੀ ਸਰਕਾਰ ਦੀ ਅਣਦੇਖੀ ਕਿਸੇ ਸੌੜੀ ਸੋਚ ਅਤੇ ਘਟੀਆ ਸਿਆਸਤ ਦੀ ਮਨਸ਼ਾ ਦਾ ਨਤੀਜਾ ਹੈ। ਸਰਕਾਰ ਨੂੰ ਸੰਘਰਸ਼ ਕਰ ਰਹੇ ਵਰਗ ਪ੍ਰਤੀ ਜ਼ਿੰਮੇਵਾਰਾਨਾ, ਸਹਿਣਸ਼ੀਲਤਾ, ਹਮਦਰਦੀ ਭਰਿਆ ਵਤੀਰਾ ਰੱਖਣ ਦੇ ਨਾਲ-ਨਾਲ ਗੱਲਬਾਤ ਜ਼ਰੀਏ ਮਸਲਿਆਂ ਨੂੰ ਹੱਲ ਕਰਨਾ ਚਾਹੀਦਾ ਹੈ।


-ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।


ਜੈ ਜਵਾਨ ਜੈ ਕਿਸਾਨ
ਕਿਸੇ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਸਵਰਗੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਨੇ ਦੇਸ਼ ਦੀ ਖ਼ੁਸ਼ਹਾਲੀ ਅਤੇ ਤਰੱਕੀ ਦੇ ਪ੍ਰਤੀਕ ਵਜੋਂ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਸੀ, ਕਿਉਂਕਿ ਜਿਥੇ ਦੇਸ਼ ਦਾ ਜਵਾਨ ਕੜਾਕੇ ਦੀ ਸਰਦੀ, ਗਰਮੀ ਵਿਚ ਸਰਹੱਦਾਂ ਦੀ ਰਾਖੀ ਕਰਦਾ ਹੈ, ਉਥੇ ਹੀ ਕਿਸਾਨ ਦੇਸ਼ ਦੇ ਲੋਕਾਂ ਲਈ ਅਨਾਜ ਪੈਦਾ ਕਰਕੇ ਉਸ ਦਾ ਪੇਟ ਭਰਦਾ ਹੈ ਪ੍ਰੰਤੂ ਮੌਜੂਦਾ ਸਰਕਾਰ ਨੇ ਖੇਤੀਬਾੜੀ ਸਬੰਧੀ ਨਵੇਂ ਤਿੰਨ ਕਾਨੂੰਨ ਬਣਾ ਕੇ ਜਵਾਨ ਅਤੇ ਕਿਸਾਨ ਆਹਮੋ-ਸਾਹਮਣੇ ਖੜ੍ਹੇ ਕਰ ਦਿੱਤੇ ਹਨ। ਲੋਕਤੰਤਰ ਵਿਚ ਸਰਕਾਰ ਲੋਕਾਂ ਰਾਹੀਂ ਲੋਕਾਂ ਦੀ ਅਤੇ ਲੋਕਾਂ ਵਾਸਤੇ ਹੀ ਹੁੰਦੀ ਹੈ ਅਤੇ ਸਰਕਾਰ ਨੂੰ ਲੋਕਾਂ ਦੀ ਭਲਾਈ ਸਬੰਧੀ ਹੀ ਕਾਨੂੰਨ ਬਣਾਉਣੇ ਚਾਹੀਦੇ ਹਨ। ਜੇਕਰ ਅਜਿਹੇ ਕਾਨੂੰਨ ਬਣਾਏ ਜਾਂਦੇ ਹਨ ਜਿਨ੍ਹਾਂ ਦੀ ਕਿਸਾਨਾਂ ਜਾਂ ਹੋਰ ਵਰਗਾਂ ਨੂੰ ਲੋੜ ਹੀ ਨਹੀਂ ਹੈ ਤਾਂ ਅਜਿਹੇ ਲੋਕ ਵਿਰੋਧੀ ਕਾਨੂੰਨ ਬਣਾਉਣ ਦਾ ਕੀ ਫਾਇਦਾ ਹੈ। ਸੋ, ਸਰਕਾਰ ਨੂੰ ਕਿਸਾਨਾਂ ਅਤੇ ਹੋਰ ਵਰਗਾਂ ਦੀ ਗੱਲ ਮੰਨਣੀ ਚਾਹੀਦੀ ਹੈ ਅਤੇ ਅਜਿਹੇ ਲੋਕ ਹਿਤੈਸ਼ੀ ਦੱਸੇ ਜਾਂਦੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ, ਤਾਂ ਜੋ 'ਜਵਾਨ ਤੇ ਕਿਸਾਨ' ਆਹਮੋ-ਸਾਹਮਣੇ ਆ ਜਾਣ ਕਾਰਨ ਦੇਸ਼ ਦਾ ਮਾਹੌਲ ਖਰਾਬ ਨਾ ਹੋਵੇ।


-ਅਮਰੀਕ ਸਿੰਘ ਚੀਮਾ-
ਸ਼ਾਹਬਾਦੀਆ, ਰਮਨੀਕ ਨਗਰ, ਜਲੰਧਰ।

03-12-2020

 ਖੇਤੀ ਬਿੱਲ, ਕਿਸਾਨ ਤੇ ਹਰਿਆਣਾ ਸਰਕਾਰ
ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ 26 ਤੇ 27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰੋ ਦੇ ਸੱਦੇ ਕਾਰਨ ਹਰਿਆਣਾ ਸਰਕਾਰ ਵਲੋਂ ਪੰਜਾਬ-ਹਰਿਆਣਾ ਸਰਹੱਦ 'ਤੇ ਸਖ਼ਤੀ ਵਧਾਈ ਗਈ। ਹਰਿਆਣਾ ਸਰਕਾਰ ਵਲੋਂ 25 ਨਵੰਬਰ ਨੂੰ ਹੀ ਸੜਕਾਂ 'ਤੇ ਵੱਡੇ-ਵੱਡੇ ਪੱਥਰ ਤੇ ਬੈਰੀਕੇਡ ਲਗਾ ਦਿੱਤੇ ਗਏ। ਅੱਗੇ ਵਧ ਰਹੇ ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਦੇਸ਼ ਦੇ ਸੰਵਿਧਾਨ ਮੁਤਾਬਿਕ ਹਰ ਨਾਗਰਿਕ ਨੂੰ ਸ਼ਾਂਤਮਈ ਤਰੀਕੇ ਨਾਲ ਇਕੱਠੇ ਹੋਣ 'ਤੇ ਆਪਣੇ ਵਿਚਾਰ ਰੱਖਣ ਦਾ ਪੂਰਾ ਹੱਕ ਹੈ। ਦੇਸ਼ ਦਾ ਅੰਨਦਾਤਾ ਕਹਿ ਰਿਹਾ ਹੈ ਕਿ ਇਹ ਕਾਨੂੰਨ ਉਨ੍ਹਾਂ ਨੂੰ ਬਰਬਾਦ ਕਰ ਦੇਣਗੇ। ਕੇਂਦਰ ਸਰਕਾਰ ਨੂੰ ਬਿੱਲ ਬਣਾਉਣ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਨੀ ਚਾਹੀਦੀ ਸੀ। ਕਿਉਂ ਸਰਕਾਰ ਕਿਸਾਨਾਂ ਦੇ ਸ਼ੰਕੇ ਦੂਰ ਨਹੀਂ ਕਰਦੀ? ਕਿਉਂ ਕਿਸਾਨਾਂ ਨੂੰ ਕਦੇ ਰੇਲ ਚੱਕਾ ਜਾਮ ਕਰਨਾ ਜਾਂ ਅਜਿਹੇ ਅੰਦੋਲਨ ਕਰਨੇ ਪੈ ਰਹੇ ਹਨ? ਜਮਹੂਰੀ ਮੁਲਕ ਵਿਚ ਸਰਕਾਰ ਦਾ ਅਜਿਹਾ ਵਤੀਰਾ ਮੰਦਭਾਗਾ ਹੀ ਕਿਹਾ ਜਾ ਸਕਦਾ ਹੈ।


-ਸੰਜੀਵ ਸਿੰਘ ਸੈਣੀ, ਮੁਹਾਲੀ।


ਠਾਠਾਂ ਮਾਰਦਾ ਕਿਸਾਨਾਂ ਦਾ ਹੌਸਲਾ
ਕਿਸਾਨ ਇਸ ਅੰਦੋਲਨ ਨੂੰ ਹੱਕ ਲੈ ਕੇ ਹੀ ਦਮ ਲੈਣਗੇ। ਉਨ੍ਹਾਂ ਦਾ ਠਾਠਾਂ ਮਾਰਦਾ ਹੌਸਲਾ ਉਨ੍ਹਾਂ ਦੇ ਹੱਕਾਂ ਨੂੰ ਦਬਾਉਣ ਦੀ ਗਵਾਹੀ ਭਰਦਾ ਹੈ। ਉਹ ਆਪਣੇ ਹੱਕਾਂ ਲਈ ਕੁਝ ਵੀ ਕਰਨ ਲਈ ਤਿਆਰ ਹਨ। ਉਨ੍ਹਾਂ ਦਾ ਮੰਨਣਾ ਹੈ ਸਾਡਾ ਹੱਕ ਇਥੇ ਰੱਖ। ਸਰਕਾਰ ਨੇ ਕਿਸਾਨਾਂ ਦਾ ਹੌਸਲਾ ਤੋੜਨ ਲਈ ਕਈ ਪ੍ਰਕਾਰ ਦੀਆਂ ਚਾਲਾਂ ਚੱਲੀਆਂ ਜਿਵੇਂ ਕਿ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲੇ ਅਤੇ ਭਾਰੀ ਵਾਹਨਾਂ ਨੂੰ ਰਸਤੇ ਵਿਚ ਖੜ੍ਹਾ ਕਰ ਦੇਣਾ। ਇਸ ਪ੍ਰਕਾਰ ਦੀਆਂ ਚਾਲਾਂ ਨਾਲ ਕਿਸਾਨਾਂ ਦਾ ਹੌਸਲਾ ਢਹਿ ਨਹੀਂ ਰਿਹਾ ਸਗੋਂ ਵਧ ਰਿਹਾ ਹੈ। ਉਹ ਬਹੁਤ ਉਤਸ਼ਾਹ ਨਾਲ ਦਿੱਲੀ ਵੱਲ ਆਪਣੇ ਕਦਮ ਪੁੱਟ ਰਹੇ ਹਨ। ਉਹ ਬੜੇ ਜੋਸ਼ ਤੇ ਉਤਸ਼ਾਹ ਨਾਲ ਅੱਗੇ ਵਧਦੇ ਨਜ਼ਰ ਆ ਰਹੇ ਹਨ। ਨੌਜਵਾਨ ਪੀੜ੍ਹੀ ਕਿਸਾਨਾਂ ਦਾ ਸਾਥ ਦੇ ਕੇ ਸ਼ਲਾਘਾਯੋਗ ਕੰਮ ਕਰ ਰਹੀ ਹੈ। ਸਾਨੂੰ ਨੌਜਵਾਨ ਵਰਗ ਨੂੰ ਵੱਧ ਤੋਂ ਵੱਧ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਇਹ ਖੇਤੀ ਬਿੱਲਾਂ ਨੂੰ ਵਾਪਸ ਲਿਆ ਜਾਵੇ ਅਤੇ ਕਿਸਾਨੀ ਨੂੰ ਖ਼ਤਰੇ ਵਿਚ ਪੈਣ ਤੋਂ ਬਚਾਇਆ ਜਾ ਸਕੇ। ਜੈ ਜਵਾਨ, ਜੈ ਕਿਸਾਨ।


-ਅਮਨਪ੍ਰੀਤ ਕੌਰ ਬਲੱਗਣ
ਚਮਕੌਰ ਸਾਹਿਬ (ਰੋਪੜ)।


ਸਮਾਰਟ ਦੇ ਨਾਲ ਸਮਝਦਾਰ ਬਣਨ ਦੀ ਲੋੜ
ਅਜੋਕੇ ਯੁੱਗ ਵਿਚ ਮੋਬਾਈਲ ਜਿਥੇ ਸਾਡੇ ਲਈ ਜ਼ਿੰਦਗੀ ਜਿਊਣ ਦਾ ਇਕ ਸੂਖਮ ਅੰਗ ਬਣ ਗਿਆ ਹੈ, ਉਥੇ ਹੀ ਇਸ ਦੀ ਦੁਰਵਰਤੋਂ ਨਾਲ ਮੋਬਾਈਲ ਰਾਹੀਂ ਵਧੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਜਿਥੇ ਮੋਬਾਈਲ, ਸਮਾਰਟ ਫੋਨ ਦੀ ਵਰਤੋਂ ਨਾਲ ਬਹੁਤ ਲਾਹਾ ਲੈ ਰਹੀ ਹੈ, ਉਥੇ ਹੀ ਇਸ ਦੀ ਜ਼ਿਆਦਾ ਵਰਤੋਂ ਇਕ ਮਾੜੀ ਆਦਤ ਬਣਦੀ ਜਾ ਰਹੀ ਹੈ, ਜਿਸ ਕਰਕੇ ਸਮਾਜ ਵਿਚ ਅਰਾਜਕਤਾ ਵਧਦੀ ਜਾਪਦੀ ਹੈ। ਸਮਾਰਟ ਫੋਨਾਂ ਨਾਲ ਜਿਥੇ ਅਸੀਂ ਸਮਾਰਟ (ਚੁਸਤ) ਹੋਏ ਹਾਂ, ਉਥੇ ਹੀ ਸਾਨੂੰ ਪਰਿਵਾਰਾਂ ਨਾਲੋਂ ਵੀ ਨਿਖੇੜਿਆ ਗਿਆ ਹੈ। ਅਜੋਕੀ ਪੀੜ੍ਹੀ ਤਾਂ ਸਭ ਕੁਝ ਸਮਾਰਟ ਫੋਨਾਂ ਤੋਂ ਸਿੱਖਣਾ ਚਾਹੁੰਦੀ ਹੈ ਜਿਸ ਕਰਕੇ ਉਹ ਗ਼ਲਤ ਰਾਹੇ ਵੀ ਪੈ ਜਾਂਦੇ ਹਨ। ਇਸ ਲਈ ਸਮਾਰਟ ਫੋਨਾਂ ਦੀ ਲੋੜ ਤੋਂ ਵੱਧ ਵਰਤੋਂ ਖ਼ਤਰਨਾਕ ਸਿੱਧ ਹੁੰਦੀ ਸਾਬਤ ਹੋ ਰਹੀ ਹੈ। ਇਸ ਸਮਾਰਟ ਫੋਨ ਨੇ ਜਿਥੇ ਲੋਕਾਂ ਨੂੰ ਇਕ ਨਵੀਂ ਦੁਨੀਆ ਦਿੱਤੀ ਹੈ, ਉਥੇ ਹੀ ਇਸ ਦੀ ਵੱਧ ਵਰਤੋਂ ਸਰਬਨਾਸ਼ ਵੱਲ ਵੀ ਲਿਜਾ ਰਹੀ ਹੈ। ਇਸੇ ਤਰ੍ਹਾਂ ਮੋਬਾਈਲ ਫੋਨ ਦੀ ਸੀਮਤ ਵਰਤੋਂ ਕਰਕੇ ਇਸ ਨੂੰ ਲਾਹੇਵੰਦ ਸਿੱਧ ਕੀਤਾ ਜਾਵੇ, ਜਿਸ ਨਾਲ ਅਸੀਂ ਸਮਾਰਟ ਬਣਨ ਦੇ ਨਾਲ-ਨਾਲ ਸਮਝਦਾਰ ਵੀ ਬਣ ਸਕੀਏ।


-ਕਮਲਪ੍ਰੀਤ ਕੌਰ ਜੰਗਪੁਰਾ, ਮੁਹਾਲੀ।


ਕੋਰੋਨਾ ਪ੍ਰਤੀ ਲਾਪਰਵਾਹੀ ਨਹੀਂ

'ਅਜੀਤ ਸਮਾਚਾਰ' ਵਿਚ ਖ਼ਬਰ ਪੜ੍ਹੀ, ਜਿਸ ਬਾਰੇ ਅਖ਼ਬਾਰ ਦੇ ਸੰਪਾਦਕ ਜੀ ਨੇ ਪ੍ਰਧਾਨ ਮੰਤਰੀ ਵਲੋਂ ਰਾਜ ਦੇ ਮੁੱਖ ਮੰਤਰੀਆਂ ਨਾਲ ਹੋਈ ਕੋਰੋਨਾ ਮਹਾਂਮਾਰੀ ਦੇ ਸਬੰਧ ਵਿਚ ਤਿਆਰ ਕੀਤੀ ਜਾ ਰਹੀ ਵੈਕਸੀਨ ਬਾਰੇ ਵਰਚੂਅਲ ਮੀਟਿੰਗ ਕਰਨ ਬਾਰੇ ਵਿਸਥਾਰ ਨਾਲ ਲਿਖ ਜੋ ਹਦਾਇਤਾਂ ਜਾਰੀ ਕੀਤੀਆਂ ਹਨ, ਬਿਆਨ ਕੀਤਾ ਹੈ। ਕਾਬਲੇ ਗ਼ੌਰ ਸੀ। ਕੋਰੋਨਾ ਦੇ ਵਧ ਰਹੇ ਮਰੀਜ਼ਾਂ ਦੀ ਗਿਣਤੀ ਅਤੇ ਸੁਪਰੀਮ ਕੋਰਟ ਵਲੋਂ ਕੁਝ ਰਾਜਾਂ ਵਿਚ ਕੋਰੋਨਾ ਮਹਾਂਮਾਰੀ ਦੀ ਚਿੰਤਾਜਨਕ ਸਥਿਤੀ ਦਾ ਨੋਟਿਸ ਲੈ ਕੇ ਚਿੰਤਾ ਜਤਾਈ ਹੈ। ਕੋਰੋਨਾ ਦੇ ਜ਼ਿਆਦਾ ਰੋਗੀਆਂ ਦੇ ਵਧਣ ਤੇ ਉਸ ਨੂੰ ਠੱਲ੍ਹ ਪਾਉਣ ਲਈ ਵੱਧ ਤੋਂ ਵੱਧ ਟੈਸਟ ਤੇ ਸਮਾਜਿਕ ਦੂਰੀ ਹੀ ਇਕੋ ਇਕ ਚਾਰਾ ਹੈ। ਇਸ ਦਾ ਜ਼ਿਕਰ ਪ੍ਰਧਾਨ ਮੰਤਰੀ ਨੇ ਵੀ ਕੀਤਾ ਹੈ। ਜੇ ਅਜਿਹਾ ਨਾ ਕੀਤਾ ਗਿਆ ਤਾਂ ਲਾਪਰਵਾਹੀ ਘਾਤਕ ਸਿੱਧ ਹੋ ਸਕਦੀ ਹੈ। ਇਸ 'ਤੇ ਭਾਰਤ ਦੇ ਹਰ ਸ਼ਹਿਰੀ ਨੂੰ ਸਮਝਣ ਦੀ ਲੋੜ ਹੈ। ਜਾਨ ਹੈ ਤਾਂ ਜਹਾਨ ਹੈ।


-ਗੁਰਮੀਤ ਸਿੰਘ ਵੇਰਕਾ।


ਕੇਂਦਰ ਸਰਕਾਰ ਤੇ ਕਿਸਾਨ
ਪਹਿਲਾਂ ਸਰਕਾਰ ਨੇ ਕੋਰੋਨਾ ਦੀ ਆੜ ਵਿਚ ਕਿਰਤੀਆਂ ਤੋਂ ਕੰਮ ਖੋਹ ਲਏ, ਸਰਕਾਰੀ ਮਹਿਕਮਿਆਂ 'ਚੋਂ ਮੁਲਾਜ਼ਮ ਹਟਾ ਕੇ ਘਰ ਬਿਠਾ ਦਿੱਤੇ ਗਏ। ਉਸ ਤੋਂ ਬਾਅਦ ਖੇਤੀਬਾੜੀ ਸਬੰਧੀ ਤਿੰਨ ਕਾਲੇ ਕਾਨੂੰਨ ਰਾਸ਼ਟਰਪਤੀ ਤੋਂ ਪਾਸ ਕਰਵਾ ਦਿੱਤੇ। ਮੋਦੀ ਸਰਕਾਰ ਦਾ ਜੋ ਕਾਰਪੋਰੇਟ ਪੱਖੀ ਖ਼ਾਸਾ ਹੈ, ਉਹ ਸਪੱਸ਼ਟ ਹੋ ਗਿਆ ਹੈ। ਜਦੋਂ ਤੋਂ ਇਹ ਕਾਨੂੰਨ ਬਣੇ ਹਨ, ਕਿਸਾਨ ਇਨ੍ਹਾਂ ਨੂੰ ਆਪਣੀ ਹੋਂਦ ਦੀ ਲੜਾਈ ਸਮਝਦਾ ਹੋਇਆ ਇਨ੍ਹਾਂ ਖਿਲਾਫ਼ ਸੜਕਾਂ 'ਤੇ ਉਤਰ ਕੇ ਤਿੱਖਾ ਸੰਘਰਸ਼ ਕਰ ਰਿਹਾ ਹੈ। ਸਰਕਾਰ ਕਿਸਾਨਾਂ ਦੀ ਸਾਰ ਲੈਣ ਦੀ ਬਜਾਏ ਉਨ੍ਹਾਂ ਨੂੰ ਡਰਾ ਰਹੀ ਹੈ। ਪੰਜਾਬ ਖੇਤੀ ਅਰਥਵਿਵਸਥਾ ਵਾਲਾ ਸੂਬਾ ਹੈ। ਮੋਦੀ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਦਬਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ। ਕਿਸਾਨਾਂ ਨੇ ਲੰਮੇ ਸੰਘਰਸ਼ ਲਈ ਜੋ ਤਿਆਰੀ ਵਿੱਢੀ ਹੈ, ਉਸ ਘੋਲ ਵਿਚ ਸਮਾਜ ਦੇ ਸਾਰੇ ਵਰਗਾਂ ਨੂੰ ਸ਼ਾਮਿਲ ਕਰਨਾ ਤੇ ਹਮਾਇਤ ਲੈਣੀ ਹੈ। ਕਿਸਾਨਾਂ ਦੇ ਸਾਰੇ ਗਰੁੱਪਾਂ ਦੀ ਇਕਜੁਟਤਾ ਹੀ ਸਰਕਾਰ ਨੂੰ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਸਕਦੀ ਹੈ।


-ਪ੍ਰਸ਼ੋਤਮ ਪੱਤੋ, ਮੋਗਾ।


ਲਾਪਰਵਾਹੀ ਹੋ ਸਕਦੀ ਹੈ ਭਾਰੀ
ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਹੀ ਕੋਰੋਨਾ ਤੇਜ਼ੀ ਫੜ ਰਿਹਾ ਹੈ। ਅਕਤੂਬਰ ਵਿਚ ਕੋਰੋਨਾ ਦੀ ਰਫ਼ਤਾਰ ਹੌਲੀ ਹੋ ਗਈ ਸੀ, ਜਿਸ ਨਾਲ ਲੋਕਾਂ ਨੇ ਕੁਝ ਰਾਹਤ ਦਾ ਸਾਹ ਲਿਆ, ਪਰ ਨਵੰਬਰ ਸ਼ੁਰੂ ਹੁੰਦੇ ਹੀ ਕੋਰੋਨਾ ਦੇ ਕੇਸ ਇਕ ਵਾਰ ਫਿਰ ਤੇਜ਼ੀ ਨਾਲ ਵਧ ਰਹੇ ਹਨ। ਤਾਜ਼ਾ ਖੋਜ ਅਤੇ ਸਿਹਤ ਮਾਹਿਰਾਂ ਨੇ ਇਸ ਬਾਰੇ ਸਾਵਧਾਨ ਕੀਤਾ ਸੀ ਕਿ ਸਰਦੀਆਂ ਵਿਚ ਕੋਰੋਨਾ ਫਿਰ ਤੇਜ਼ੀ ਫੜ ਸਕਦਾ ਹੈ। ਕੋਰੋਨਾ ਕੇਸਾਂ ਦੇ ਵਧਣ ਪਿੱਛੇ ਸਭ ਤੋਂ ਵੱਡਾ ਕਾਰਨ ਲੋਕਾਂ ਦੀ ਅਣਗਹਿਲੀ ਹੈ। ਲੋਕਾਂ ਨੇ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ ਹੈ। ਹੁਣ ਵੀ ਬਹੁਤ ਸਾਰੇ ਲੋਕ ਬਿਨਾਂ ਮਾਸਕ ਦੇ ਬਾਜ਼ਾਰ ਵਿਚ ਘੁੰਮਦੇ ਨੇ ਅਤੇ ਸਰੀਰਕ ਦੂਰੀ ਦਾ ਧਿਆਨ ਨਹੀਂ ਰੱਖਦੇ। ਇਹ ਲਾਪਰਵਾਹੀ ਸਾਡੇ 'ਤੇ ਭਾਰੀ ਪੈ ਸਕਦੀ ਹੈ।


-ਸਾਕਸ਼ੀ ਸ਼ਰਮਾ, ਕੇ.ਐਮ.ਵੀ., ਜਲੰਧਰ।

02-12-2020

 ਕਿਉਂ ਨਹੀਂ ਸੁਣਦੀ ਕੇਂਦਰ ਦੀਏ ਸਰਕਾਰੇ?

'ਨਿਸਚੈ ਕਰਿ ਅਪੁਨੀ ਜੀਤ ਕਰੋ' ਦਾ ਨਾਅਰਾ ਲਗਾ ਕੇ ਕਿਸਾਨ ਦਿੱਲੀ ਵੱਲ ਪੁੱਜ ਗਏ ਹਨ ਅਤੇ ਆਪਣੇ ਹੱਕ ਲਈ ਡਟ ਕੇ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਦੀ ਸਰਕਾਰ ਗੂੰਗੀ ਅਤੇ ਬੋਲੀ ਕਿਉਂ ਬੈਠੀ ਹੈ? ਕੀ ਪਾਣੀ ਦੀਆਂ ਬੁਛਾੜਾਂ ਕਿਸਾਨਾਂ ਦੇ ਹੌਸਲੇ ਨੂੰ ਦਬਾ ਦੇਣਗੀਆਂ? ਹੁਣ ਤਾਂ ਕਿਸਾਨ ਆਪਣਾ ਹੱਕ ਲੈ ਕੇ ਹੀ ਵਾਪਸ ਮੁੜਨਗੇ। ਸਰਕਾਰ ਨੂੰ ਅਪੀਲ ਹੈ ਕਿ ਕਿਸਾਨਾਂ ਉੱਪਰ ਅੱਤਿਆਚਾਰ ਨਾ ਕੀਤਾ ਜਾਵੇ ਅਤੇ ਸ਼ਾਂਤੀ ਨਾਲ ਮਸਲਾ ਹੱਲ ਕੀਤਾ ਜਾਵੇ। ਲੀਡਰ ਕਿਸਾਨਾਂ ਦੇ ਹੱਕਾਂ ਨਾਲ ਰਾਜਨੀਤੀ ਨਾ ਖੇਡਣ। ਆਓ ਸਾਰੇ ਰਲ ਕੇ ਦਿੱਲੀ ਗਏ ਕਿਸਾਨ ਭਰਾਵਾਂ ਦੀ ਤੰਦਰੁਸਤੀ ਲਈ ਅਰਦਾਸ ਕਰੀਏ।

-ਸਿਮਰਨਦੀਪ ਕੌਰ ਬੇਦੀ
ਕੇ.ਐਮ.ਵੀ. ਜਲੰਧਰ।

ਕੂੜਾ, ਕੁੱਤੇ ਤੇ ਅਵਾਰਾ ਪਸ਼ੂ

ਭਾਵੇਂ ਸਰਕਾਰ ਵਲੋਂ ਕੂੜਾ, ਅਵਾਰਾ ਕੁੱਤੇ ਅਤੇ ਪਸ਼ੂਆਂ ਦੀ ਬਣੀ ਗੰਭੀਰ ਸਮੱਸਿਆ ਦਾ ਹੱਲ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ, ਪਰ ਇਹ ਹੱਲ ਹੋਣ ਦੀ ਬਜਾਏ ਦਿਨੋ-ਦਿਨ ਹੋਰ ਗੰਭੀਰ ਹੁੰਦੀ ਜਾ ਰਹੀ ਹੈ, ਜਿਸ ਤੋਂ ਹਰੇਕ ਹੀ ਪ੍ਰੇਸ਼ਾਨ ਹੈ। ਭਾਵੇਂ ਕੂੜਾ ਸੰਭਾਲਣ ਲਈ ਡੰਪ ਵੀ ਬਣਾਏ ਗਏ ਹਨ ਪਰ ਕੂੜਾ ਇਨ੍ਹਾਂ ਵਿਚੋਂ ਬਾਹਰ ਨਿਕਲ-ਨਿਕਲ ਕੇ ਸੜਕਾਂ ਤੱਕ ਫੈਲ ਰਿਹਾ ਹੈ ਅਤੇ ਗੰਦਗੀ ਦਾ ਕਾਰਨ ਬਣ ਰਿਹਾ ਹੈ। ਇਥੋਂ ਤੱਕ ਕਿ ਕਈ ਲੋਕ ਹਨੇਰੇ-ਸਵੇਰੇ ਸਕੂਟਰਾਂ, ਮੋਟਰਸਾਈਕਲਾਂ, ਰਿਕਸ਼ਿਆਂ 'ਤੇ ਘਰਾਂ, ਹੋਟਲਾਂ ਆਦਿ ਦਾ ਕੂੜਾ ਖਾਲੀ ਥਾਵਾਂ ਜਾਂ ਸੜਕਾਂ 'ਤੇ ਸੁੱਟਦੇ ਹਨ ਜਿਸ ਨਾਲ ਉਹ ਗੰਦਗੀ ਫੈਲਾਉਣ ਦੇ ਨਾਲ-ਨਾਲ ਚੰਗਾ ਨਾਗਰਿਕ ਕਹਿਲਾਉਣ ਦੇ ਕਾਬਲ ਵੀ ਨਹੀਂ ਹੁੰਦੇ। ਇਨ੍ਹਾਂ ਨੂੰ ਭਾਰੀ ਜੁਰਮਾਨੇ ਹੋਣੇ ਚਾਹੀਦੇ ਹਨ। ਇਸੇ ਤਰ੍ਹਾਂ ਅਵਾਰਾ ਪਸ਼ੂਆਂ ਤੇ ਕੁੱਤਿਆਂ ਦਾ ਵੀ ਅਜੇ ਤੱਕ ਕੋਈ ਸਥਾਈ ਹੱਲ ਨਹੀਂ ਹੋ ਰਿਹਾ ਅਤੇ ਇਨ੍ਹਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਕਿ ਹਾਦਸਿਆਂ ਦਾ ਕਾਰਨ ਬਣਨ ਦੇ ਨਾਲ-ਨਾਲ ਲੋਕਾਂ ਦੀ ਜਾਨ ਦਾ ਵੀ ਖੌਅ ਬਣ ਰਹੇ ਹਨ ਅਤੇ ਇਹ ਝੁੰਡਾਂ ਦੇ ਝੁੰਡ ਸੜਕਾਂ, ਗਲੀਆਂ, ਮੁਹੱਲਿਆਂ ਵਿਚ ਘੁੰਮ ਰਹੇ ਹਨ ਅਤੇ ਹਰੇਕ ਇਨ੍ਹਾਂ ਤੋਂ ਭੈਅ-ਭੀਤ ਹੈ। ਸਰਕਾਰ ਨੂੰ ਇਨ੍ਹਾਂ ਤਿੰਨਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਜ਼ਮੀਨੀ ਅਤੇ ਜੰਗੀ ਪੱਧਰ 'ਤੇ ਨਜਿੱਠਣਾ ਚਾਹੀਦਾ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਰਮਣੀਕ ਨਗਰ, ਜਲੰਧਰ।

ਬੇਗਾਨੀ ਹੁੰਦੀ ਜਾ ਰਹੀ ਮਾਂ-ਬੋਲੀ

ਮਾਂ-ਬੋਲੀ ਅਸੀਂ ਬਚਪਨ ਤੋਂ ਆਪਣੀ ਮਾਂ ਤੋਂ ਸਿੱਖਦੇ ਹਾਂ। ਇਕ ਛੋਟਾ ਬੱਚਾ ਪਹਿਲਾ ਸ਼ਬਦ ਮਾਂ ਵੀ ਆਪਣੀ ਮਾਂ ਬੋਲੀ ਪੰਜਾਬੀ ਵਿਚ ਹੀ ਬੋਲਦਾ ਹੈ ਪਰ ਨਿਰਾਸ਼ਾਜਨਕ ਗੱਲ ਇਹ ਜਾਪਦੀ ਹੈ ਕਿ ਜਿਹੜੀ ਮਾਂ-ਬੋਲੀ ਨੇ ਸਾਨੂੰ ਬੋਲਣਾ ਸਿਖਾਇਆ, ਉਸ ਨੂੰ ਵਿਸਾਰਦੇ ਜਾ ਰਹੇ ਹਾਂ। ਅਸੀਂ ਪੰਜਾਬੀ ਨਾਲੋਂ ਜ਼ਿਆਦਾ ਮਹੱਤਵ ਹੋਰ ਭਾਸ਼ਾਵਾਂ ਨੂੰ ਦਿੰਦੇ ਹਾਂ। ਸਾਡੀ ਇਹ ਸੋਚ ਬਣਦੀ ਜਾ ਰਹੀ ਹੈ। ਜੇਕਰ ਅਸੀਂ ਪੰਜਾਬੀ ਭਾਸ਼ਾ ਵਰਤੀ ਤਾਂ ਲੋਕ ਸਾਨੂੰ ਘੱਟ ਪੜ੍ਹੇ ਜਾਂ ਅਨਪੜ੍ਹ ਕਹਿਣਗੇ। ਅਸੀਂ ਆਪਣੀ ਮਾਂ-ਬੋਲੀ ਨੂੰ ਬੋਲਣ ਤੋਂ ਗੁਰੇਜ਼ ਕਰਦੇ ਹਾਂ। ਇਥੇ ਮਾਂ ਬੇਗਾਨੀ ਨਹੀਂ ਹੋਈ, ਸਗੋਂ ਔਲਾਦ ਹੀ ਪਰਾਈ ਹੋ ਗਈ ਜਾਪਦੀ ਹੈ। ਸਾਨੂੰ ਆਪਣੀ ਮਾਂ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਅਲੋਪ ਹੋ ਰਹੀ ਮਾਂ-ਬੋਲੀ ਨੂੰ ਬਚਾਉਣ ਦੇ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ।

-ਅਮਨਪ੍ਰੀਤ ਕੌਰ ਬਲੱਗਣ
ਚਮਕੌਰ ਸਾਹਿਬ (ਰੋਪੜ)।

ਇਨਸਾਨੀਅਤ ਦੀ ਹੈਵਾਨੀਅਤ

ਪਿਛਲੇ ਦਿਨੀਂ 'ਅਜੀਤ' 'ਚ ਦਿਲ ਦਹਿਲਾ ਦੇਣ ਵਾਲੀਆਂ ਦੋ ਮੰਦਭਾਗੀਆਂ ਖ਼ਬਰਾਂ ਪੜ੍ਹੀਆਂ, ਜਿਨ੍ਹਾਂ ਤੋਂ ਪੜ੍ਹ ਕੇ ਪਤਾ ਲੱਗਾ ਕਿ ਘਰੇਲੂ ਕਲੇਸ਼ ਕਰਕੇ ਲੁਧਿਆਣਾ ਸਥਿਤ ਪੀ.ਏ.ਯੂ. ਦੇ ਘੇਰੇ ਅੰਦਰ ਪੈਂਦੇ ਮਯੂਰ ਵਿਹਾਰ ਇਲਾਕੇ ਦੇ ਰਾਜੀਵ ਸੂੰਦਾ ਨਾਮਕ ਇਕ ਪ੍ਰਾਪਰਟੀ ਕਾਰੋਬਾਰੀ ਵਲੋਂ ਆਪਣੇ ਸਮੁੱਚੇ ਪਰਿਵਾਰ ਨੂੰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਦੂਜੀ ਖ਼ਬਰ 'ਚ ਕਰਨਾਲ ਦੇ ਨਲੀਪਾਰ ਪਿੰਡ ਦੇ ਵਸ਼ਿੰਦੇ ਸੁਸ਼ੀਲ ਕੁਮਾਰ ਨਾਂਅ ਦੇ ਇਕ ਬੇਰਹਿਮ ਬਾਪ ਵਲੋਂ ਆਪਣੇ ਹੀ ਜਿਗਰ ਦੇ ਟੁਕੜੇ ਤਿੰਨ ਬੱਚਿਆਂ ਨੂੰ ਵਗਦੀ ਨਹਿਰ 'ਚ ਸੁੱਟ ਦਿੱਤਾ ਗਿਆ। ਇਨ੍ਹਾਂ ਮਨਹੂਸ ਖ਼ਬਰਾਂ ਨੇ ਯਕੀਨਨ ਹੀ ਮਨੁੱਖਤਾਵਾਦੀ ਲੋਕਾਂ ਦੇ ਦਿਲਾਂ ਨੂੰ ਦੁੱਖ ਪਹੁੰਚਾਇਆ ਹੋਵੇਗਾ। ਇਨ੍ਹਾਂ ਖ਼ਬਰਾਂ ਦੇ ਸੰਦਰਭ 'ਚ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਅਜਿਹੇ ਬੇਰਹਿਮੀ ਭਰਿਆ ਕਾਰਾ ਕਰਨ ਵਾਲੇ ਲੋਕਾਂ ਨੂੰ ਕੋਈ ਵੀ ਗ਼ਲਤ ਕਦਮ ਉਠਾਉਣ ਤੋਂ ਪਹਿਲਾਂ ਕੁਝ ਪਲ ਲਈ ਇਸ ਸਮੁੱਚੀ ਦੁਨੀਆ ਵੱਲ ਨਜ਼ਰ ਮਾਰ ਕੇ ਜ਼ਰੂਰ ਦੇਖਣਾ ਚਾਹੀਦਾ ਹੈ। ਅਜਿਹਾ ਨਾਬਖਸ਼ਣਯੋਗ ਗੁਨਾਹ ਕਦੇ ਵੀ ਨਹੀਂ ਕਰਨਾ ਚਾਹੀਦਾ ਜਿਸ ਨਾਲ ਕਿਸੇ ਦੀ ਭੰਗ ਦੇ ਭਾੜੇ ਜਾਨ ਚਲੀ ਜਾਵੇ ਤੇ ਖ਼ੁਦ ਨੂੰ ਸਦਾ ਲਈ ਸਭ ਪਾਸਿਉਂ ਪਛਤਾਵੇ ਅਤੇ ਨਮੋਸ਼ੀ ਦਾ ਸਾਹਮਣਾ ਕਰਨਾ ਪਵੇ।

-ਯਸ਼ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

ਨਸ਼ਿਆਂ ਲਈ ਦੋਸ਼ੀ ਕੌਣ

ਪੰਜਾਬ ਵਿਚ ਦਿਨੋ-ਦਿਨ ਨਸ਼ੇ ਦੀ ਵਧ ਰਹੀ ਵਰਤੋਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜਿਥੇ ਨੌਜਵਾਨ ਪੀੜ੍ਹੀ ਵਿਚ ਵਧਦੀ ਨਸ਼ੇ ਦੀ ਆਦਤ ਲਈ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਉਥੇ ਹੀ ਮਾੜੀ ਸੰਗਤ ਜਾਂ ਗੀਤ ਜਾਂ ਅਨੇਕਾਂ ਕਾਰਨਾਂ ਨੂੰ ਪੇਸ਼ ਕੀਤਾ ਜਾਂਦਾ ਹੈ ਜੋ ਕਿ ਵਧਦੀ ਨਸ਼ੇ ਦੀ ਖਪਤ ਲਈ ਜ਼ਿੰਮੇਵਾਰ ਹਨ। ਪਰ ਨਸ਼ੇ ਦੀ ਵਧਦੀ ਆਦਤ ਜਾਂ ਖਪਤ ਲਈ ਅਸਲ ਜ਼ਿੰਮੇਵਾਰ ਕੌਣ ਹੈ? ਕੀ ਜੋ ਨਸ਼ਾ ਕਰ ਰਿਹਾ ਹੈ, ਉਹ ਹੀ ਅਸਲ ਜ਼ਿੰਮੇਵਾਰ ਨਹੀਂ ਹੈ? ਕਿਉਂਕਿ ਹਰ ਇਕ ਮਨੁੱਖ ਨੂੰ ਸਹੀ ਗ਼ਲਤ ਦੀ ਪਛਾਣ ਹੁੰਦੀ ਹੈ।
ਹਰ ਇਕ ਇਨਸਾਨ ਨੂੰ ਪਤਾ ਹੈ ਕਿ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ, ਫਿਰ ਵੀ ਸ਼ਰਾਬੀ ਸ਼ਰਾਬ ਪੀਂਦੇ ਹਨ। ਹਰ ਚਿੱਟੇ ਦੇ ਆਦੀ ਨੂੰ ਪਤਾ ਹੈ ਕਿ ਉਹ ਮੌਤ ਦੇ ਮੂੰਹ ਵੱਲ ਜਾ ਰਿਹਾ ਹੈ ਪਰ ਫਿਰ ਵੀ ਉਹ ਉਸ ਦਾ ਸੇਵਨ ਕਰਦਾ ਹੈ। ਜਦੋਂ ਤੱਕ ਕੋਈ ਵੀ ਨਸ਼ੇ ਦਾ ਆਦੀ ਆਪ ਖ਼ੁਦ ਨਸ਼ਾ ਛੱਡਣ ਲਈ ਤਿਆਰ ਨਹੀਂ ਹੁੰਦਾ, ਉਦੋਂ ਤੱਕ ਉਸ ਦੀ ਨਸ਼ੇ ਦੀ ਆਦਤ ਨਹੀਂ ਛੁੱਟ ਸਕਦੀ। ਕਿਉਂਕਿ ਜਿਥੇ ਉਸ ਦੇ ਸਾਹਮਣੇ ਨਸ਼ਾ ਵਿਕਦਾ ਹੈ, ਉਥੇ ਉਸ ਦੇ ਸਾਹਮਣੇ ਖਾਣ ਦੀਆਂ ਹੋਰ ਲਾਭਦਾਇਕ ਵਸਤਾਂ ਵੀ ਵਿਕਦੀਆਂ ਹਨ। ਹੁਣ ਮਰਜ਼ੀ ਇਨਸਾਨ ਦੀ ਆਪਣੀ ਹੈ ਕਿ ਉਸ ਨੇ ਕੀ ਸੇਵਨ ਕਰਨਾ ਹੈ ਜੋ ਉਸ ਦੇ ਲਈ ਸਹੀ ਹੋਵੇ।

-ਕਮਲਪ੍ਰੀਤ ਕੌਰ ਜੰਗਪੁਰਾ
ਮੁਹਾਲੀ

ਪੰਜਾਬ ਵਿਚ ਨਸ਼ੇ ਦੀ ਸਮੱਸਿਆ

ਪੰਜਾਬ ਦੀ ਧਰਤੀ ਗੁਰੂਆਂ ਦੀ ਧਰਤੀ ਹੈ। ਪਰ ਹੁਣ ਇਹ ਧਰਤੀ ਨਸ਼ਿਆਂ ਨਾਲ ਲਗਾਤਾਰ ਅਸ਼ੁੱਧ ਹੋ ਰਹੀ ਹੈ। ਨਸ਼ੇ ਜੋ ਕਿ ਪੰਜਾਬ ਦੀਆ ਸਭ ਤੋਂ ਵੱਡੀਆਂ ਸਮੱਸਿਆਵਾਂ ਵਿਚ ਇਕ ਗੰਭੀਰ ਸਮੱਸਿਆ ਹੈ। ਨਸ਼ੇ ਸਾਡੀਆਂ ਹੁਣ ਤਾਂ ਪੀੜ੍ਹੀਆਂ ਨੂੰ ਖ਼ਤਮ ਕਰ ਰਿਹਾ ਹੈ ਅਤੇ ਇਹ ਸੱਚ ਹੈ ਕਿ ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਨੁਕਸਾਨ ਪਹੁੰਚਾਵੇਗਾ। ਕਈ ਪ੍ਰਕਾਰ ਦੇ ਨਸ਼ੇ ਪੰਜਾਬ ਵਿਚ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਰਹੇ ਹਨ। ਪੰਜਾਬ ਵਿਚ ਇਹ ਜ਼ਹਿਰ ਨੂੰ ਰੋਕਣਾ ਇਕ ਵੱਡਾ ਅਤੇ ਮਹੱਤਵਪੂਰਨ ਸਵਾਲ ਹੈ। ਇਹ ਨਸ਼ੇ ਸਾਡੇ ਨੌਜਵਾਨਾਂ ਨੂੰ ਮਾਨਸਿਕ ਅਤੇ ਸਰੀਰਕ ਪੱਖੋਂ ਬਿਮਾਰ ਕਰ ਰਹੇ ਹਨ। ਇਹ ਨਸ਼ੇ ਇਕ ਤਰ੍ਹਾਂ ਦੇ ਜਾਲ ਹਨ, ਜਿਸ ਵਿਚ ਜੇ ਕੋਈ ਫਸ ਜਾਵੇ ਤਾਂ ਬਾਹਰ ਆਉਣਾ ਬਹੁਤ ਮੁਸ਼ਕਿਲ ਹੈ। ਸਰਕਾਰ ਨੂੰ ਇਹ ਚਾਹੀਦਾ ਹੈ ਕਿ ਅਵੈਧ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ, ਅਵੈਧ ਤਰੀਕੇ ਨਾਲ ਨਸ਼ੇ ਵੇਚਣ ਵਾਲਿਆਂ ਉਤੇ ਸਖ਼ਤ ਕਾਰਵਾਈ ਕਰਨ, ਨਸ਼ਿਆਂ ਖਿਲਾਫ਼ ਕੰਮ ਕਰਨ ਵਾਲੇ ਇੰਸਟੀਚਿਊਟ ਸਥਾਪਤ ਕਰਨ, ਨੌਜਵਾਨਾਂ ਵਿਚ ਨਸ਼ਿਆਂ ਖਿਲਾਫ਼ ਜਾਗਰੂਕਤਾ ਅਭਿਆਨ ਚਲਾਉਣ। ਨਸ਼ੇ ਪੰਜਾਬ ਨੂੰ ਬਿਮਾਰ ਅਤੇ ਪੰਜਾਬ ਦੀ ਤਰੱਕੀ, ਸਿੱਖਿਆ ਅਤੇ ਰੁਜ਼ਗਾਰ ਨੂੰ ਪ੍ਰਵਾਵਿਤ ਕਰਦੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਇਸ ਗੰਭੀਰ ਸਮੱਸਿਆ ਨਾਲ ਮਿਲ ਕੇ ਮੁਕਾਬਲਾ ਕਰਨਾ ਚਾਹੀਦਾ ਹੈ।

-ਗੁਰਮਿੰਦਰ ਸਿੰਘ
ਪਿੰਡ ਤੇ ਡਾਕ: ਨੰਗਲ ਬਿਹਾਲਾਂ, ਮੁਕੇਰੀਆਂ, ਹੁਸ਼ਿਆਰਪੁਰ।

28-11-2020

 ਆਮ ਵਰਗ ਨਾਲ ਹੁੰਦੀ ਧੱਕੇਸ਼ਾਹੀ

ਕੇਂਦਰ ਸਰਕਾਰ ਵਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਨੂੰ ਕੇਂਦਰ ਸਰਕਾਰ ਰੱਦ ਕਰਨ ਤੋਂ ਇਨਕਾਰ ਕਰ ਰਹੀ ਹੈ। ਜਿਥੇ ਇਕ ਪਾਸੇ ਲੋਕਤੰਤਰ ਵਾਲੇ ਦਿਨ ਕਿਸਾਨਾਂ ਨਾਲ ਹੁੰਦਾ ਧੱਕਾ ਸਾਹਮਣੇ ਆਇਆ ਹੈ, ਉਥੇ ਹੀ ਕਿਸਾਨਾਂ ਨਾਲ ਹੁੰਦੀ ਬੇਇਨਸਾਫ਼ੀ ਵੀ ਪੇਸ਼ ਹੋ ਰਹੀ ਹੈ। ਹੁਣ ਵੀ ਕੇਂਦਰ ਸਰਕਾਰ ਕਾਨੂੰਨ ਰੱਦ ਕਰਨ ਤੋਂ ਇਨਕਾਰ ਕਰਕੇ ਗੱਲਬਾਤ ਲਈ ਆਖ ਰਹੀ ਹੈ। ਕਿਸਾਨੀ ਕਾਨੂੰਨ ਬਿਨਾਂ ਕਿਸਾਨਾਂ ਨਾਲ ਗੱਲਬਾਤ ਕੀਤੇ ਬਣਾਏ ਗਏ ਸਨ ਜੋ ਕਿ ਖੇਤੀਬਾੜੀ ਲਈ ਖ਼ਤਰਨਾਕ ਸਿੱਧ ਹੋਣਗੇ। ਜਿਸ ਕਿਸਾਨ ਨੇ ਸਾਰੀ ਜ਼ਿੰਦਗੀ ਖੇਤੀ ਵਿਚ ਬਿਤਾਈ ਹੈ, ਉਸ ਹੀ ਕਿਸਾਨ ਨੂੰ ਉਸ ਖੇਤੀ ਸਬੰਧੀ ਕਾਨੂੰਨ ਬਾਰੇ ਸਮਝਾਉਣ ਅਤੇ ਸਹੀ-ਗ਼ਲਤ ਦੱਸਣ ਦੀ ਗੱਲ ਹੋ ਰਹੀ ਹੈ। ਜੇਕਰ ਕੇਂਦਰ ਸਰਕਾਰ ਗੱਲਬਾਤ ਹੀ ਕਰਨਾ ਚਾਹੁੰਦੀ ਸੀ ਤਾਂ ਇਹ ਕਾਨੂੰਨ ਬਣਾਉਣ ਤੋਂ ਪਹਿਲਾਂ ਖੇਤੀ ਮਾਹਿਰਾਂ ਜਾਂ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਹੀ ਬਿੱਲ ਪਾਸ ਕਰਨੇ ਚਾਹੀਦੇ ਸਨ। ਕੇਂਦਰ ਸਰਕਾਰ ਜਿਥੇ ਕਿਸਾਨਾਂ ਅਤੇ ਕਿਰਤੀਆਂ ਨਾਲ ਧੱਕਾ ਕਰ ਰਹੀ ਹੈ, ਉਥੇ ਹੀ ਕੁਝ ਮੀਡੀਆ ਵਲੋਂ ਵੀ ਇਸ ਨੂੰ ਅੱਤਵਾਦੀਆਂ ਦਾ ਗ਼ਲਤ ਰੂਪ ਦੇ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਹ ਕਿਸਾਨੀ ਸੰਘਰਸ਼ ਕਿਸੇ ਇਕ ਖ਼ਾਸ ਸਮੂਹ ਲਈ ਨਹੀਂ ਬਲਕਿ ਆਉਣ ਵਾਲੇ ਸਮੇਂ ਵਿਚ ਸਭ ਲਈ ਬਹੁਤ ਮਹੱਤਵਪੂਰਨ ਸਿੱਧ ਹੋ ਸਕਦਾ ਹੈ ਕਿਉਂਕਿ ਕੇਂਦਰ ਸਰਕਾਰ ਵਲੋਂ 370 ਹਟਾਉਣ, ਸੀ.ਏ.ਏ. ਬਣਾਉਣ ਅਤੇ ਹੁਣ ਨਵੇਂ ਖੇਤੀ ਕਾਨੂੰਨ ਬਣਾ ਕੇ ਮੌਲਿਕ ਅਧਿਕਾਰਾਂ ਦੀ ਹੱਤਿਆ ਕੀਤੀ ਜਾ ਰਹੀ ਹੈ, ਉਥੇ ਹੀ ਆਮ ਲੋਕਾਂ ਲਈ ਅਜਿਹੇ ਕਾਨੂੰਨ ਬਣਾ ਕੇ ਧੱਕੇਸ਼ਾਹੀ ਵਧੀ ਜਾ ਰਹੀ ਹੈ।

-ਕਮਲਪ੍ਰੀਤ ਕੌਰ ਜੰਗਪੁਰਾ, ਮੋਹਾਲੀ।

ਪੰਜਾਬ ਨੂੰ ਉਜਾੜਨ ਵਾਲੇ

ਕੇਂਦਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹੋਰ ਕਈ ਸੂਬਿਆਂ ਦੇ ਕਿਸਾਨਾਂ ਵਲੋਂ ਆਰੰਭੇ ਅੰਦੋਲਨ ਨੇ ਆਪਣੇ-ਆਪ ਵਿਚ ਵੱਖਰਾ ਇਤਿਹਾਸ ਰਚ ਦਿੱਤਾ ਹੈ। ਕੇਂਦਰ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਨੂੰ ਰੋਕਣ ਲਈ ਲੋਕਤੰਤਰ ਦਾ ਘਾਣ ਕਰਕੇ ਦੁਨੀਆ ਦੇ ਨਕਸ਼ੇ ਉੱਪਰ ਆਪਣਾ ਕੱਦ ਘੱਟ ਕਰ ਲਿਆ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇਸ ਅੰਦੋਲਨ ਵਿਚ ਨੌਜਵਾਨੀ ਦੀ ਵੱਡੀ ਸ਼ਮੂਲੀਅਤ ਨੇ ਇਹ ਦੱਸ ਦਿੱਤਾ ਹੈ ਕਿ ਪੰਜਾਬ ਨੂੰ ਉਜਾੜਨ ਵਾਲੇ ਖ਼ੁਦ ਉੱਜੜ ਗਏ ਪੰਜਾਬ ਤਾਂ ਗੁਰਾਂ ਦੇ ਨਾਂਅ 'ਤੇ ਵਸਦਾ ਇਹ ਜਿਨ੍ਹਾਂ ਪੰਜਾਬੀਆਂ ਨੇ ਇਸ ਨੂੰ ਦੇਸ਼ ਨੂੰ ਬਾਹਰੀ ਹਮਲਾਵਰਾਂ ਤੋਂ ਬਚਾਇਆ।

-ਜਸਪਿੰਦਰ ਗਿੱਲ।

ਮਿਹਨਤ ਦਾ ਫਲ

ਮਿਹਨਤ ਇਕ ਅਜਿਹੀ ਚੀਜ਼ ਹੈ ਜਿਸ ਦੇ ਬਿਨਾਂ ਬੰਦਾ ਕਦੀ ਆਪਣੀ ਜ਼ਿੰਦਗੀ ਵਿਚ ਸਫ਼ਲ ਨਹੀਂ ਹੋ ਸਕਦਾ। ਮਿਹਨਤ ਕਰਕੇ ਹੀ ਸਾਡੇ ਦੇਸ਼ ਦੇ ਵੱਡੇ ਤੋਂ ਵੱਡੇ ਮਹਾਂਪੁਰਖ ਇਸ ਦੇਸ਼ ਲਈ ਕੁਝ ਕਰ ਰਹੇ ਹਨ। ਜੇਕਰ ਅਸੀਂ ਮਿਹਨਤ ਕਰਾਂਗੇ ਤੇ ਸਾਡੀ ਆਉਣ ਵਾਲੀ ਨਵੀਂ ਪੀੜ੍ਹੀ ਵੀ ਮਿਹਨਤ ਕੀਤੀ ਹੋਈ ਚੀਜ਼ 'ਤੇ ਵਿਸ਼ਵਾਸ ਰੱਖੇਗੀ। ਇਹ ਤਾਂ ਅਸੀਂ ਵਾਕ ਜਾਂ ਮੁਹਾਵਰਾ ਬਚਪਨ ਤੋਂ ਸੁਣਦੇ ਆ ਰਹੇ ਜਿਵੇਂ 'ਮਿਹਨਤ ਦਾ ਫਲ ਮਿੱਠਾ ਹੁੰਦਾ ਹੈ'। ਸੋ, ਜੇ ਅਸੀਂ ਵੀ ਮਿਹਨਤ ਅਤੇ ਸਚਾਈ ਦੇ ਰਾਹ 'ਤੇ ਤੁਰਾਂਗੇ ਤੇ ਸਾਡੇ ਨਾਲ ਹੋਰ ਵੀ ਤੁਰਨਗੇ। ਮਿਹਨਤ ਕਰਕੇ ਅਸੀਂ ਕਿਸੇ ਦੇ ਹੱਕ ਦਾ ਨਹੀਂ ਖਾ ਸਕਦੇ। ਆਪਣੇ ਕਰਮਾਂ ਦਾ ਖਾ ਸਕਦੇ ਹਾਂ। ਮਿਹਨਤੀ ਕਿਸਾਨ ਜੋ ਦੁਨੀਆ ਲਈ ਦਿਨ-ਰਾਤ ਮਿੱਟੀ ਹੁੰਦੇ ਹਨ, ਉਹ ਲੋਕਾਂ ਦਾ ਢਿੱਡ ਵੀ ਭਰਦੇ ਤੇ ਆਪਣੇ ਪਰਿਵਾਰ ਦਾ ਵੀ। ਸੋ, ਅਖ਼ੀਰ 'ਚ ਕਿਹਾ ਜਾਵੇਗਾ ਕਿ ਮਿਹਨਤ ਕਰੋ ਅਤੇ ਸਫਲਤਾ ਪ੍ਰਾਪਤ ਕਰੋ।

-ਕਿਰਨਦੀਪ ਕੇ.ਐਮ.ਵੀ. ਜਲੰਧਰ।

ਸਾਵਧਾਨੀ ਵਰਤਣ ਦਾ ਸਮਾਂ

ਵੱਡੀ ਪੱਧਰ 'ਤੇ ਜਨਤਾ ਤਣਾਅ ਮੁਕਤ ਹੋ ਗਈ ਹੈ, ਕਿਸੇ ਨੂੰ ਕੋਈ ਫ਼ਿਕਰ ਨਹੀਂ ਰਹੀ। ਜਿਵੇਂ ਕਿ ਕੋਵਿਡ-19 ਮਹਾਂਮਾਰੀ ਦਾ ਅੰਤ ਹੋ ਗਿਆ ਹੋਵੇ। ਲਗਪਗ ਹਰ ਰਾਜ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਵਾਧਾ ਵੇਖਿਆ ਜਾ ਰਿਹਾ ਹੈ। ਵੈਕਸੀਨ ਟੀਕਿਆਂ ਦੀ ਜਲਦੀ ਹੀ ਉਮੀਦ ਕੀਤੀ ਜਾਂਦੀ ਹੈ ਪਰ ਅਗਲੇ ਕੁਝ ਮਹੀਨਿਆਂ ਵਿਚ ਇਹ ਹਰੇਕ ਲਈ ਉਪਲਬਧ ਨਹੀਂ ਹੋਏਗੀ ਇਹ ਗੱਲ ਪੱਕੀ ਹੈ ਅਤੇ ਇਸ ਦੇ ਸੌ ਫ਼ੀਸਦੀ ਨਤੀਜੇ ਹੋ ਸਕਦੇ ਹਨ, ਇਸ ਦੀ ਵੀ ਕੋਈ ਪੱਕੀ ਗਾਰੰਟੀ ਨਹੀਂ ਹੈ। ਇਸ ਤਰ੍ਹਾਂ ਇਸ ਬਿਮਾਰੀ ਦੀ ਰੋਕਥਾਮ ਦਾ ਮੁੱਖ ਠਹਿਰਾਅ ਸਰਵਵਿਆਪੀ ਮਾਸਕ ਹੀ ਹੈ। ਜੇ ਸਿੱਧੇ ਸ਼ਬਦਾਂ ਵਿਚ ਬੋਲੀਏ ਇਕ ਮਾਸਕ ਕਿਸੇ ਟੀਕੇ ਤੋਂ ਘੱਟ ਨਹੀਂ ਹੁੰਦਾ, ਪਰ ਅਫ਼ਸੋਸ ਇਹ ਹੈ ਕਿ ਲੋਕ ਇਸ ਦੀ ਮਹੱਤਤਾ ਨੂੰ ਘੱਟ ਸਮਝ ਰਹੇ ਹਨ। ਇਹ ਸਾਵਧਾਨੀ ਵਰਤਣ ਦਾ ਸਮਾਂ ਹੈ।

-ਨੇਹਾ ਜਮਾਲ, ਮੁਹਾਲੀ।

ਅੰਗੀਠੀ ਦੀ ਵਰਤੋਂ

ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਅਸੀਂ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਹੀਟਰ-ਅੰਗੀਠੀਆਂ, ਬਲੋਅਰਾਂ ਦੀ ਵਰਤੋਂ ਕਰਦੇ ਹਾਂ। ਆਮ ਤੌਰ 'ਤੇ ਲੋਕ ਸਾਰੀ ਰਾਤ ਕਮਰੇ ਵਿਚ ਹੀਟਰ ਲਗਾ ਕੇ ਸੌਂ ਜਾਂਦੇ ਹਨ, ਜਿਸ ਕਾਰਨ ਕਮਰੇ ਵਿਚ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ। ਕੁਝ ਦਿਨ ਪਹਿਲਾਂ ਹੀ ਅਖ਼ਬਾਰ ਵਿਚ ਖ਼ਬਰ ਪੜ੍ਹਨ ਨੂੰ ਮਿਲੀ ਕਿ 23 ਸਾਲਾ ਨੌਜਵਾਨ ਨਹਾ ਰਿਹਾ ਸੀ ਤੇ ਗੈਸ ਸਿਲੰਡਰ ਵਿਚੋਂ ਗੈਸ ਰਿਸਣ ਕਾਰਨ ਉਸ ਦੀ ਮੌਤ ਹੋ ਗਈ। ਵੇਖਣ ਵਿਚ ਵੀ ਆਉਂਦਾ ਹੈ ਕਿ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਨੇ ਸਰੀਰ ਨੂੰ ਸੋਹਲ ਬਣਾ ਲਿਆ ਹੈ। ਕਈ ਘੰਟੇ ਹੀਟਰ ਅੱਗੇ ਬੈਠੇ ਰਹਿੰਦੇ ਹਨ। ਸਰੀਰ ਨੂੰ ਗਰਮ ਕਰਕੇ ਜਿਸ ਤਰ੍ਹਾਂ ਬਾਹਰ ਨਿਕਲਦੇ ਹਨ ਤਾਂ ਸਾਡੇ ਸਰੀਰ ਨੂੰ ਹਵਾ ਲੱਗ ਜਾਂਦੀ ਹੈ। ਕਿਉਂਕਿ ਬਾਹਰ ਦਾ ਤਾਪਮਾਨ ਘੱਟ ਹੁੰਦਾ ਹੈ। ਹੀਟਰ ਦੀ ਜ਼ਿਆਦਾ ਵਰਤੋਂ ਕਰਨ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਅੱਖਾਂ ਦੀ ਨਮੀ ਨੂੰ ਖ਼ਤਰਾ ਹੋ ਜਾਂਦਾ ਹੈ। ਉਂਜ ਤਾਂ ਹੀਟਰਾਂ ਬਲੋਅਰਾਂ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੇ ਫਾਇਦੇ ਘੱਟ ਤੇ ਨੁਕਸਾਨ ਜ਼ਿਆਦਾ ਹੁੰਦੇ ਹਨ। ਬਾਥਰੂਮ ਵਿਚ ਕਦੇ ਵੀ ਗੈਸ ਗੀਜ਼ਰ ਨਹੀਂ ਲਗਾਉਣਾ ਚਾਹੀਦਾ। ਜੇ ਸਾਡੀ ਸਿਹਤ ਠੀਕ ਰਹੇਗੀ ਤਾਂ ਹੀ ਅਸੀਂ ਕੰਮ ਕਰ ਸਕਾਂਗੇ, ਨਹੀਂ ਤਾਂ ਡਾਕਟਰ ਕੋਲ ਜਾਣਾ ਪਵੇਗਾ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਕੁਦਰਤੀ ਸਾਧਨਾਂ ਦੀ ਸੰਭਾਲ

ਖਣਿਜ ਪਦਾਰਥ, ਪਾਣੀ, ਮਿੱਟੀ, ਧਰਤੀ ਆਦਿ ਨੂੰ ਕੁਦਰਤੀ ਸਾਧਨ ਕਿਹਾ ਜਾਂਦਾ ਹੈ। ਇਹ ਸਾਰੇ ਕੁਦਰਤੀ ਸਾਧਨ ਕਿਸੇ ਦੇਸ਼ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਅਖਵਾਉਂਦੇ ਹਨ, ਇਸ ਲਈ ਇਨ੍ਹਾਂ ਦੀ ਸਾਂਭ-ਸੰਭਾਲ ਸਾਡੇ ਸਾਰਿਆਂ ਦਾ ਫ਼ਰਜ਼ ਬਣਦਾ ਹੈ। ਕੁਦਰਤੀ ਸਾਧਨਾਂ ਤੋਂ ਮਨੁੱਖ ਆਪਣੀਆਂ ਬਹੁਤ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ, ਕੁਦਰਤੀ ਸਾਧਨਾਂ ਵਿਚ ਧਰਤੀ ਦਾ ਲਗਪਗ 29 ਫ਼ੀਸਦੀ ਹਿੱਸਾ ਜ਼ਮੀਨ ਅਤੇ 71 ਫ਼ੀਸਦੀ ਹਿੱਸਾ ਪਾਣੀ ਹੈ। 29 ਫ਼ੀਸਦੀ ਜ਼ਮੀਨ ਅੱਗੇ ਕਈ ਹਿੱਸਿਆਂ ਵਿਚ ਵੰਡੀ ਹੋਈ ਹੈ ਜਿਵੇਂ ਮੈਦਾਨ, ਪਠਾਰ, ਪਹਾੜ ਆਦਿ। ਅੱਜ ਦੇ ਸਮੇਂ 'ਚ ਅਗਰ ਦੇਖਿਆ ਜਾਵੇ ਤਾਂ ਕੁਦਰਤੀ ਸਾਧਨਾਂ ਦੀ ਅੰਨ੍ਹੇਵਾਹ ਤਬਾਹੀ ਹੋ ਰਹੀ ਹੈ ਜਿਵੇਂ ਕਿ ਪਾਣੀ ਵਿਚ ਜ਼ਹਿਰੀਲੀਆਂ ਦਵਾਈਆਂ ਦਾ ਮਿਲਣਾ, ਜ਼ਮੀਨ ਨੂੰ ਕੈਂਸਰ ਹੋਣਾ ਤੇ ਹਵਾ ਦੀ ਸ਼ੁੱਧਤਾ ਖ਼ਤਮ ਹੋਣੀ ਆਦਿ ਚਿੰਤਾਜਨਕ ਵਿਸ਼ੇ ਹਨ, ਜੋ ਕਿ ਧਰਤੀ 'ਤੇ ਮਨੁੱਖੀ ਜੀਵਨ ਦੇ ਖ਼ਾਤਮੇ ਨੂੰ ਸੱਦਾ ਦੇ ਰਹੇ ਹਨ। ਇਹੀ ਬੇਨਤੀ ਹੈ ਕਿ ਕੁਦਰਤੀ ਸਾਧਨਾਂ ਦੀ ਸੰਭਾਲ ਕਰੋ ਪਾਣੀ, ਮਿੱਟੀ, ਹਵਾ, ਧਰਤੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਓ ਤੇ ਜੰਗਲਾਂ ਹੇਠ ਘਟ ਰਹੇ ਰਕਬੇ ਨੂੰ ਵਧਾਉਣ 'ਚ ਯੋਗਦਾਨ ਪਾਓ।

-ਡਾ: ਮਨਪ੍ਰੀਤ ਸੂਦ ਆਲੋਵਾਲ, ਸ਼ਹੀਦ ਭਗਤ ਸਿੰਘ ਨਗਰ।Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX